ਦਸ ਪ੍ਰਬੰਧਕੀ ਨਿਯਮ ਜਿਹੜੇ ਰਾਜ ਦੇ ਯੁਗ ਵਿੱਚ ਪਰਮੇਸ਼ੁਰ ਦੁਆਰਾ ਚੁਣੇ ਹੋਏ ਲੋਕਾਂ ਦੁਆਰਾ ਮੰਨੇ ਜਾਣੇ ਲਾਜ਼ਮੀ ਹਨ

1. ਮਨੁੱਖ ਨੂੰ ਨਾ ਤਾਂ ਆਪਣੇ ਆਪ ਦੀ ਵਡਿਆਈ ਕਰਨੀ ਚਾਹੀਦੀ ਹੈ, ਨਾ ਹੀ ਖੁਦ ਨੂੰ ਉਚਿਆਉਣਾ ਚਾਹੀਦਾ ਹੈ। ਉਸ ਨੂੰ ਪਰਮੇਸ਼ੁਰ ਦੀ ਪੂਜਾ ਕਰਨੀ ਚਾਹੀਦੀ ਹੈ ਅਤੇ ਉਸ ਨੂੰ ਉਚਿਆਉਣਾ ਚਾਹੀਦਾ ਹੈ।

2. ਹਰ ਉਹ ਚੀਜ਼ ਕਰੋ ਜੋ ਕਿ ਪਰਮੇਸ਼ੁਰ ਦੇ ਕੰਮ ਲਈ ਲਾਭਦਾਇਕ ਹੋਵੇ ਅਤੇ ਕੁਝ ਵੀ ਅਜਿਹਾ ਨਾ ਕਰੋ ਜੋ ਕਿ ਪਰਮੇਸ਼ੁਰ ਦੇ ਕੰਮ ਦੇ ਹਿੱਤਾਂ ਲਈ ਨੁਕਸਾਨਦਾਇਕ ਹੋਵੇ। ਪਰਮੇਸ਼ੁਰ ਦਾ ਨਾਮ, ਪਰਮੇਸ਼ੁਰ ਦੀ ਗਵਾਹੀ, ਅਤੇ ਪਰਮੇਸ਼ੁਰ ਦੇ ਕੰਮ ਨੂੰ ਬਚਾਓ।

3. ਪਰਮੇਸ਼ੁਰ ਦੇ ਘਰ ਵਿੱਚ ਧਨ, ਪਦਾਰਥਕ ਵਸਤਾਂ, ਅਤੇ ਸਾਰੀ ਸੰਪਤੀ ਉਹ ਭੇਟਾਵਾਂ ਹਨ ਜੋ ਮਨੁੱਖ ਦੁਆਰਾ ਭੇਟ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਇਹਨਾਂ ਭੇਟਾਵਾਂ ਦਾ ਜਾਜਕ ਅਤੇ ਪਰਮੇਸ਼ੁਰ ਤੋਂ ਬਿਨਾਂ ਕੋਈ ਵੀ ਅਨੰਦ ਨਹੀਂ ਮਾਣ ਸਕਦਾ, ਕਿਉਂਕਿ ਮਨੁੱਖ ਦੀਆਂ ਇਹ ਭੇਟਾਵਾਂ ਪਰਮੇਸ਼ੁਰ ਦੇ ਅਨੰਦ ਲਈ ਹਨ। ਪਰਮੇਸ਼ੁਰ ਇਹਨਾਂ ਭੇਟਾਵਾਂ ਨੂੰ ਕੇਵਲ ਜਾਜਕ ਨਾਲ ਸਾਂਝਾ ਕਰਦਾ ਹੈ; ਹੋਰ ਕੋਈ ਵੀ ਵਿਅਕਤੀ ਇਹਨਾਂ ਦੇ ਕਿਸੇ ਵੀ ਭਾਗ ਦਾ ਅਨੰਦ ਮਾਣਨ ਦੇ ਕਾਬਲ ਜਾਂ ਇਸਦਾ ਹੱਕਦਾਰ ਨਹੀਂ ਹੈ। ਮਨੁੱਖ ਦੀਆਂ ਸਾਰੀਆਂ ਭੇਟਾਵਾਂ (ਧਨ ਅਤੇ ਪਦਾਰਥਕ ਵਸਤਾਂ ਸਮੇਤ ਜਿਨ੍ਹਾਂ ਦਾ ਅਨੰਦ ਮਾਣਿਆ ਜਾ ਸਕਦਾ ਹੈ) ਪਰਮੇਸ਼ੁਰ ਨੂੰ ਦਿੱਤੀਆਂ ਜਾਂਦੀਆਂ ਹਨ, ਮਨੁੱਖ ਨੂੰ ਨਹੀਂ, ਅਤੇ ਇਸ ਲਈ ਇਹਨਾਂ ਵਸਤਾਂ ਦਾ ਮਨੁੱਖ ਨੂੰ ਅਨੰਦ ਨਹੀਂ ਮਾਣਨਾ ਚਾਹੀਦਾ; ਜੇ ਮਨੁੱਖ ਇਹਨਾਂ ਦਾ ਅਨੰਦ ਮਾਣਦਾ, ਤਾਂ ਉਹ ਭੇਟਾਵਾਂ ਚੋਰੀ ਕਰਦਾ। ਕੋਈ ਵੀ ਵਿਅਕਤੀ ਜੋ ਇਹ ਕਰਦਾ ਹੈ, ਉਹ ਇੱਕ ਯਹੂਦਾਹ ਹੈ, ਕਿਉਂਕਿ, ਇੱਕ ਵਿਸ਼ਵਾਸਘਾਤੀ ਹੋਣ ਦੇ ਨਾਲ-ਨਾਲ, ਯਹੂਦਾਹ ਨੇ ਵੀ ਧਨ ਦੀ ਥੈਲੀ ਵਿੱਚੋਂ ਚੋਰੀ ਕੀਤੀ ਸੀ।

4. ਮਨੁੱਖ ਦਾ ਸੁਭਾਅ ਭ੍ਰਿਸ਼ਟ ਹੈ ਅਤੇ ਇਸ ਤੋਂ ਇਲਾਵਾ ਉਹ ਜਜ਼ਬਾਤਾਂ ਨਾਲ ਸੰਪੰਨ ਹੈ। ਵੈਸੇ ਤਾਂ, ਪਰਮੇਸ਼ੁਰ ਦੀ ਸੇਵਾ ਕਰਨ ਵੇਲੇ ਵਿਰੋਧੀ ਲਿੰਗ ਵਾਲੇ ਦੋ ਮੈਂਬਰਾਂ ਦਾ ਕੱਲਮ-ਕੱਲੇ ਇਕੱਠਿਆਂ ਕੰਮ ਕਰਨਾ ਪੂਰੀ ਤਰ੍ਹਾਂ ਵਰਜਿਤ ਹੈ। ਜਿਸਨੂੰ ਵੀ ਅਜਿਹਾ ਕਰਦਿਆਂ ਪਾਇਆ ਜਾਂਦਾ ਹੈ, ਉਸਨੂੰ ਬਿਨਾਂ ਕਿਸੇ ਅਪਵਾਦ ਦੇ ਬਾਹਰ ਕੱਢ ਦਿੱਤਾ ਜਾਵੇਗਾ।

5. ਪਰਮੇਸ਼ੁਰ ਦਾ ਨਿਆਂ ਨਾ ਕਰੋ ਅਤੇ ਨਾ ਹੀ ਪਰਮੇਸ਼ੁਰ ਨਾਲ ਜੁੜੀਆਂ ਗੱਲਾਂ ਦੀ ਐਵੇਂ ਹੀ ਚਰਚਾ ਕਰੋ। ਉਵੇਂ ਕਰੋ ਜਿਵੇਂ ਮਨੁੱਖ ਨੂੰ ਕਰਨਾ ਚਾਹੀਦਾ ਹੈ, ਅਤੇ ਉਵੇਂ ਬੋਲੋ ਜਿਵੇਂ ਮਨੁੱਖ ਨੂੰ ਬੋਲਣਾ ਚਾਹੀਦਾ ਹੈ, ਅਤੇ ਸੀਮਾਵਾਂ ਤੋਂ ਬਾਹਰ ਪੈਰ ਨਾ ਧਰੋ ਅਤੇ ਨਾ ਹੀ ਹੱਦਾਂ ਦੀ ਉਲੰਘਣਾ ਕਰੋ। ਅਜਿਹਾ ਕੁਝ ਵੀ ਕਰਨ ਤੋਂ ਪਰਹੇਜ਼ ਕਰੋ ਜੋ ਪਰਮੇਸ਼ੁਰ ਦੇ ਸੁਭਾਅ ਨੂੰ ਠੇਸ ਪਹੁੰਚਾਉਂਦਾ ਹੋਵੇ, ਅਤੇ ਇਸ ਦੇ ਲਈ ਆਪਣੀ ਜ਼ੁਬਾਨ ਨੂੰ ਸੰਜਮ ਵਿੱਚ ਰੱਖੋ ਅਤੇ ਸੰਭਲ ਕੇ ਚੱਲੋ।

6. ਉਹ ਕਰ ਜੋ ਮਨੁੱਖ ਦੁਆਰਾ ਕੀਤਾ ਜਾਣਾ ਚਾਹੀਦਾ ਹੈ, ਅਤੇ ਆਪਣੀਆਂ ਦੇਣਦਾਰੀਆਂ ਨਿਭਾਅ, ਅਤੇ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰ ਅਤੇ ਆਪਣੇ ਫ਼ਰਜ਼ ’ਤੇ ਡਟਿਆ ਰਹਿ। ਕਿਉਂਕਿ ਤੂੰ ਪਰਮੇਸ਼ੁਰ ਨੂੰ ਮੰਨਦਾ ਹੈਂ, ਤੈਨੂੰ ਪਰਮੇਸ਼ੁਰ ਦੇ ਕੰਮ ਵਿੱਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ; ਜੇਕਰ ਤੂੰ ਨਹੀਂ ਮੰਨਦਾ, ਤਾਂ ਤੂੰ ਪਰਮੇਸ਼ੁਰ ਦੇ ਵਚਨ ਖਾਣ ਅਤੇ ਪੀਣ ਦੇ ਯੋਗ ਨਹੀਂ ਹੈਂ, ਅਤੇ ਪਰਮੇਸ਼ੁਰ ਦੇ ਘਰ ਵਿੱਚ ਰਹਿਣ ਦੇ ਯੋਗ ਨਹੀਂ ਹੈਂ।

7. ਕਲੀਸਿਯਾ ਦੇ ਕੰਮ ਅਤੇ ਮਾਮਲਿਆਂ ਵਿੱਚ, ਪਰਮੇਸ਼ੁਰ ਦੀ ਆਗਿਆ ਮੰਨਣ ਤੋਂ ਇਲਾਵਾ, ਉਸ ਵਿਅਕਤੀ ਦੀਆਂ ਹਦਾਇਤਾਂ ਦੀ ਪਾਲਣਾ ਕਰੋ ਜਿਸ ਨੂੰ ਪਵਿੱਤਰ ਆਤਮਾ ਦੁਆਰਾ ਹਰ ਚੀਜ਼ ਵਿੱਚ ਵਰਤਿਆ ਜਾਂਦਾ ਹੈ। ਇੱਥੋਂ ਤੱਕ ਕਿ ਥੋੜ੍ਹੀ ਜਿਹੀ ਉਲੰਘਣਾ ਵੀ ਮਨਜ਼ੂਰ ਨਹੀਂ ਹੈ। ਆਪਣੀ ਪਾਲਣਾ ਵਿੱਚ ਨਿਰਪੇਖ ਰਹੋ, ਅਤੇ ਸਹੀ ਜਾਂ ਗਲਤ ਦੀ ਵਿਆਖਿਆ ਨਾ ਕਰੋ; ਸਹੀ ਜਾਂ ਗਲਤ ਕੀ ਹੈ, ਇਸ ਦਾ ਤੇਰੇ ਨਾਲ ਕੋਈ ਸਬੰਧ ਨਹੀਂ ਹੈ। ਤੈਨੂੰ ਕੇਵਲ ਆਪਣੀ ਪੂਰੀ ਆਗਿਅਕਾਰਤਾ ਦੀ ਚਿੰਤਾ ਹੀ ਹੋਣੀ ਚਾਹੀਦੀ ਹੈ।

8. ਜੋ ਲੋਕ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਦੇ ਹਨ, ਉਹਨਾਂ ਨੂੰ ਪਰਮੇਸ਼ੁਰ ਦੀ ਆਗਿਆ ਮੰਨਣੀ ਅਤੇ ਉਸਦੀ ਪੂਜਾ ਕਰਨੀ ਚਾਹੀਦੀ ਹੈ। ਕਿਸੇ ਨੂੰ ਉੱਚਿਆ ਨਾ ਕਰ ਅਤੇ ਜਾਂ ਕਿਸੇ ਦੀ ਸਿਫ਼ਤ ਨਾ ਕਰ; ਪਰਮੇਸ਼ੁਰ ਨੂੰ ਪਹਿਲੇ, ਜਿਸ ਦੀ ਸਿਫ਼ਤ ਕਰਦਾ ਹੈਂ ਉਸ ਨੂੰ ਦੂਜੇ, ਅਤੇ ਆਪਣੇ ਆਪ ਨੂੰ ਤੀਜੇ ਸਥਾਨ ’ਤੇ ਨਾ ਰੱਖ। ਤੇਰੇ ਦਿਲ ਵਿੱਚ ਕਿਸੇ ਵੀ ਵਿਅਕਤੀ ਲਈ ਜਗ੍ਹਾ ਨਹੀਂ ਹੋਣੀ ਚਾਹੀਦੀ, ਅਤੇ ਤੈਨੂੰ ਲੋਕਾਂ ਨੂੰ ਪਰਮੇਸ਼ੁਰ ਦੇ ਬਰਾਬਰ ਜਾਂ ਉਸ ਜਿਹਾ ਨਹੀਂ ਸਮਝਣਾ ਚਾਹੀਦਾ—ਖਾਸ ਕਰਕੇ ਜਿਨ੍ਹਾਂ ਨੂੰ ਤੂੰ ਸਤਿਕਾਰਦਾ ਹੈਂ। ਇਹ ਪਰਮੇਸ਼ੁਰ ਲਈ ਅਸਹਿ ਹੈ।

9. ਆਪਣੇ ਵਿਚਾਰਾਂ ਨੂੰ ਕਲੀਸਿਯਾ ਦੇ ਕੰਮ ਤੱਕ ਰੱਖੋ। ਆਪਣੀਆਂ ਸਰੀਰਕ ਉਮੀਦਾਂ ਨੂੰ ਇੱਕ ਪਾਸੇ ਰੱਖੋ, ਪਰਿਵਾਰਕ ਮਾਮਲਿਆਂ ਬਾਰੇ ਫੈਸਲਾਕੁੰਨ ਬਣੋ, ਪੂਰੇ ਦਿਲ ਨਾਲ ਆਪਣੇ ਆਪ ਨੂੰ ਪਰਮੇਸ਼ੁਰ ਦੇ ਕੰਮ ਵਿੱਚ ਸਮਰਪਿਤ ਕਰੋ, ਅਤੇ ਪਰਮੇਸ਼ੁਰ ਦੇ ਕੰਮ ਨੂੰ ਪਹਿਲੇ ਅਤੇ ਆਪਣੇ ਖੁਦ ਦੇ ਜੀਵਨ ਨੂੰ ਦੂਜੇ ਸਥਾਨ ’ਤੇ ਰੱਖੋ। ਇਹ ਇੱਕ ਸੰਤ ਦੀ ਸ਼ਿਸ਼ਟਤਾ ਹੈ।

10. ਉਹ ਰਿਸ਼ਤੇਦਾਰ ਜੋ (ਤੇਰੇ ਬੱਚੇ, ਤੇਰਾ ਪਤੀ ਜਾਂ ਤੇਰੀ ਪਤਨੀ, ਤੇਰੀਆਂ ਭੈਣਾਂ ਜਾਂ ਤੇਰੇ ਮਾਪੇ, ਅਤੇ ਵਗੈਰਾ-ਵਗੈਰਾ) ਜਿਹਨਾਂ ਵਿੱਚ ਨਿਹਚਾ ਨਹੀਂ ਹੈ, ਉਹਨਾਂ ਨੂੰ ਕਲੀਸਿਯਾ ਵਿੱਚ ਜਾਣ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ। ਪਰਮੇਸ਼ੁਰ ਦੇ ਘਰ ਵਿੱਚ ਮੈਂਬਰਾਂ ਦੀ ਕਮੀ ਨਹੀਂ, ਅਤੇ ਉੱਥੇ ਉਹਨਾਂ ਲੋਕਾਂ ਦੀ ਗਿਣਤੀ ਵਧਾਉਣ ਦੀ ਕੋਈ ਲੋੜ ਨਹੀਂ, ਜਿਨ੍ਹਾਂ ਦਾ ਕੋਈ ਲਾਭ ਹੀ ਨਹੀਂ। ਉਹ ਸਾਰੇ ਜੋ ਖੁਸ਼ੀ-ਖੁਸ਼ੀ ਵਿਸ਼ਵਾਸ ਨਹੀਂ ਕਰਦੇ, ਉਹਨਾਂ ਨੂੰ ਕਲੀਸਿਯਾ ਵਿੱਚ ਨਿਸ਼ਚਿਤ ਤੌਰ ’ਤੇ ਨਹੀਂ ਲਿਜਾਣਾ ਚਾਹੀਦਾ। ਇਹ ਨਿਯਮ ਸਾਰੇ ਲੋਕਾਂ ਲਈ ਹੈ। ਤੁਹਾਨੂੰ ਇਸ ਮਾਮਲੇ ਬਾਰੇ ਇੱਕ ਦੂਜੇ ਦੀ ਜਾਂਚ, ਅਤੇ ਨਿਗਰਾਨੀ ਕਰਨੀ ਚਾਹੀਦੀ ਹੈ ਅਤੇ ਇਸ ਬਾਰੇ ਯਾਦ ਦਵਾਉਣੀ ਚਾਹੀਦੀ ਹੈ; ਕੋਈ ਵੀ ਇਸਦੀ ਉਲੰਘਣਾ ਨਹੀਂ ਕਰ ਸਕਦਾ। ਇੱਥੋਂ ਤੱਕ ਕਿ ਜਦੋਂ ਨਿਹਚਾ ਨਾ ਰੱਖਣ ਵਾਲੇ ਰਿਸ਼ਤੇਦਾਰ ਝਿਜਕ ਨਾਲ ਕਲੀਸਿਯਾ ਵਿੱਚ ਪ੍ਰਵੇਸ਼ ਕਰਦੇ ਹਨ, ਉਹਨਾਂ ਨੂੰ ਨਿਸ਼ਚਿਤ ਤੌਰ ’ਤੇ ਪੁਸਤਕਾਂ ਜਾਰੀ ਨਹੀਂ ਕਰਨੀਆਂ ਚਾਹੀਦੀਆਂ ਅਤੇ ਨਾ ਹੀ ਨਵਾਂ ਨਾਮ ਦੇਣਾ ਚਾਹੀਦਾ ਹੈ; ਅਜਿਹੇ ਲੋਕ ਪਰਮੇਸ਼ੁਰ ਦੇ ਘਰ ਦੇ ਨਹੀਂ ਹੁੰਦੇ ਹਨ, ਅਤੇ ਕਲੀਸਿਯਾ ਵਿੱਚ ਉਹਨਾਂ ਦਾ ਪ੍ਰਵੇਸ਼ ਕਿਸੇ ਵੀ ਜ਼ਰੂਰੀ ਢੰਗ ਨਾਲ ਰੋਕ ਦੇਣਾ ਲਾਜ਼ਮੀ ਹੈ। ਜੇਕਰ ਭ੍ਰਿਸ਼ਟ ਆਤਮਾਵਾਂ ਦੇ ਹਮਲੇ ਕਾਰਨ ਕਲੀਸਿਯਾ ਉੱਤੇ ਮੁਸੀਬਤ ਆਉਂਦੀ ਹੈ, ਤਾਂ ਤੈਨੂੰ ਹੀ ਕੱਢ ਦਿੱਤਾ ਜਾਏਗਾ ਜਾਂ ਤੇਰੇ ਉੱਪਰ ਪਾਬੰਦੀਆਂ ਲਗਾਉਣੀਆਂ ਪੈਣਗੀਆਂ। ਸੰਖੇਪ ਵਿੱਚ, ਇਸ ਮਾਮਲੇ ਵਿੱਚ ਹਰ ਕਿਸੇ ਦੀ ਜ਼ਿੰਮੇਵਾਰੀ ਬਣਦੀ ਹੈ, ਹਾਲਾਂਕਿ, ਤੈਨੂੰ ਲਾਪਰਵਾਹ ਨਹੀਂ ਹੋਣਾ ਚਾਹੀਦਾ, ਨਾ ਹੀ ਨਿਜੀ ਬਦਲਾ ਲੈਣ ਲਈ ਇਸਨੂੰ ਵਰਤਣਾ ਚਾਹੀਦਾ ਹੈ।

ਪਿਛਲਾ: ਸਰਬਸ਼ਕਤੀਮਾਨ ਦਾ ਵਿਰਲਾਪ

ਅਗਲਾ: ਅੰਤਿਕਾ 1: ਪਰਮੇਸ਼ੁਰ ਦੇ ਪਰਗਟ ਹੋਣ ਨਾਲ ਇੱਕ ਨਵੇਂ ਯੁੱਗ ਦਾ ਅਰੰਭ ਹੋਇਆ ਹੈ

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ