ਨਵੇਂ ਯੁਗ ਦੇ ਹੁਕਮ

ਪਰਮੇਸ਼ੁਰ ਦੇ ਕਾਰਜ ਦਾ ਅਨੁਭਵ ਕਰਦਿਆਂ, ਤੁਹਾਨੂੰ ਪਰਮੇਸ਼ੁਰ ਦੇ ਵਚਨਾਂ ਨੂੰ ਧਿਆਨ ਨਾਲ ਪੜ੍ਹਨਾ ਅਤੇ ਖ਼ੁਦ ਨੂੰ ਸੱਚਾਈ ਦਾ ਧਾਰਨੀ ਬਣਾਉਣਾ ਜ਼ਰੂਰੀ ਹੈl ਪਰ ਤੁਸੀਂ ਕੀ ਕਰਨਾ ਚਾਹੁੰਦੇ ਹੋ ਜਾਂ ਇਹ ਕੰਮ ਤੁਸੀਂ ਕਿਵੇਂ ਕਰਨਾ ਚਾਹੁੰਦੇ ਹੋ, ਇਸ ਸਬੰਧ ਵਿੱਚ ਤੁਹਾਡੀ ਅਤਿਅੰਤ ਗੰਭੀਰ ਪ੍ਰਾਰਥਨਾ ਜਾਂ ਬੇਨਤੀ ਦੀ ਲੋੜ ਨਹੀਂ, ਅਤੇ ਅਸਲ ਵਿੱਚ ਇਹ ਚੀਜ਼ਾਂ ਫ਼ਜ਼ੂਲ ਹਨ। ਹਾਲਾਂਕਿ ਵਰਤਮਾਨ ਵਿੱਚ, ਤੁਹਾਨੂੰ ਇਸ ਵੇਲੇ ਦਰਪੇਸ਼ ਸਮੱਸਿਆਵਾਂ ਅਜਿਹੀਆਂ ਹਨ ਕਿ ਤੁਸੀਂ ਨਹੀਂ ਜਾਣਦੇ ਕਿ ਪਰਮੇਸ਼ੁਰ ਦੇ ਕਾਰਜ ਦਾ ਅਨੁਭਵ ਕਿਵੇਂ ਕਰਨਾ ਹੈ,ਅਤੇ ਇਹ ਕਿ ਤੁਹਾਡੇ ਅੰਦਰ ਬਹੁਤ ਉਦਾਸੀਨਤਾ ਹੈ। ਤੁਸੀਂ ਕਈ ਸਿੱਖਿਆਵਾਂ ਜਾਣਦੇ ਹੋ, ਪਰ ਤੁਹਾਡੇ ਕੋਲ ਜ਼ਿਆਦਾ ਅਸਲੀਅਤ ਨਹੀਂ ਹੈ। ਕੀ ਇਹ ਤਰੁੱਟੀ ਦਾ ਸੰਕੇਤ ਨਹੀਂ ਹੈ? ਤੁਹਾਡੇ ਅੰਦਰ, ਇਸ ਸਮੂਹ ਅੰਦਰ ਕਾਫ਼ੀ ਜ਼ਿਆਦਾ ਤਰੁੱਟੀ ਵਿਖਾਈ ਦੇ ਰਹੀ ਹੈ। ਅੱਜ, ਤੁਸੀਂ “ਸੇਵਕਾਂ” ਵਜੋਂ ਅਜਿਹੇ ਪਰਤਾਵਿਆਂ ਨੂੰ ਪ੍ਰਾਪਤ ਕਰਨ ਦੇ ਅਯੋਗ ਹੋ ਅਤੇ ਤੁਸੀਂ ਪਰਮੇਸ਼ੁਰ ਦੇ ਵਚਨਾਂ ਨਾਲ ਸੰਬੰਧਤ ਹੋਰ ਪਰਤਾਵਿਆਂ ਅਤੇ ਸੁਧਾਰ ਬਾਰੇ ਕਲਪਨਾ ਕਰਨ ਜਾਂ ਉਨ੍ਹਾਂ ਨੂੰ ਪ੍ਰਾਪਤ ਕਰਨ ਦੇ ਅਯੋਗ ਹੋ। ਤੁਹਾਨੂੰ ਉਨ੍ਹਾਂ ਕਈ ਗੱਲਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ ਜਿਹੜੀਆਂ ਤੁਹਾਨੂੰ ਅਮਲ ਵਿੱਚ ਲਿਆਉਣੀਆਂ ਚਾਹੀਦੀਆਂ ਹਨ। ਕਹਿਣ ਦਾ ਭਾਵ ਹੈ ਕਿ ਲੋਕਾਂ ਨੂੰ ਉਨ੍ਹਾਂ ਕਈ ਫ਼ਰਜ਼ਾਂ ਦੀ ਪਾਲਣਾ ਕਰਨੀ ਪੈਣੀ ਹੈ ਜਿਹੜੇ ਉਨ੍ਹਾਂ ਨੂੰ ਨਿਭਾਉਣੇ ਚਾਹੀਦੇ ਹਨ। ਇਹ ਉਹ ਹੈ ਜਿਸ ਦੀ ਲੋਕਾਂ ਨੂੰ ਪਾਲਣਾ ਕਰਨੀ ਚਾਹੀਦੀ ਹੈ, ਅਤੇ ਇਹ ਉਹ ਹੈ ਜੋ ਉਨ੍ਹਾਂ ਨੂੰ ਪੂਰਾ ਕਰਨਾ ਜ਼ਰੂਰੀ ਹੈ। ਪਵਿੱਤਰ ਆਤਮਾ ਨੂੰ ਉਹ ਕੁਝ ਕਰਨ ਦਿਓ ਜੋ ਪਵਿੱਤਰ ਆਤਮਾ ਦੁਆਰਾ ਕੀਤਾ ਜਾਣਾ ਲਾਜ਼ਮੀ ਹੈ; ਮਨੁੱਖ ਇਸ ਵਿੱਚ ਕੋਈ ਭੂਮਿਕਾ ਅਦਾ ਨਹੀਂ ਕਰ ਸਕਦਾ। ਮਨੁੱਖ ਨੂੰ ਉਸ ਦੀ ਪਾਲਣਾ ਕਰਨੀ ਚਾਹੀਦੀ ਹੈ ਜੋ ਮਨੁੱਖ ਦੁਆਰਾ ਕੀਤਾ ਜਾਣਾ ਲਾਜ਼ਮੀ ਹੈ, ਜਿਸ ਦਾ ਪਵਿੱਤਰ ਆਤਮਾ ਨਾਲ ਕੋਈ ਸੰਬੰਧ ਨਹੀਂ। ਇਹ ਸਿਰਫ਼ ਉਹ ਕੰਮ ਹੈ ਜਿਹੜਾ ਮਨੁੱਖ ਦੁਆਰਾ ਕੀਤਾ ਜਾਣਾ ਲਾਜ਼ਮੀ ਹੈ, ਅਤੇ ਜਿਸ ਦੀ ਹੁਕਮ ਵਜੋਂ ਪਾਲਣਾ ਹੋਣੀ ਚਾਹੀਦੀ ਹੈ, ਜਿਵੇਂ ਕਿ ਪੁਰਾਣੇ ਨੇਮ ਵਿੱਚ ਸ਼ਰਾ ਦੀ ਪਾਲਣਾ। ਭਾਵੇਂ ਕਿ ਹੁਣ ਸ਼ਰਾ ਦਾ ਯੁਗ ਨਹੀਂ ਹੈ, ਪਰ ਹਾਲੇ ਵੀ ਕਈ ਵਚਨ ਹਨ ਜਿਨ੍ਹਾਂ ਦੀ ਪਾਲਣਾ ਹੋਣੀ ਚਾਹੀਦੀ ਹੈ ਅਤੇ ਜਿਹੜੇ ਸ਼ਰਾ ਦੇ ਯੁਗ ਵਿੱਚ ਬੋਲੇ ਜਾਣ ਵਾਲੇ ਵਚਨਾਂ ਦੀ ਕਿਸਮ ਦੇ ਹੀ ਹਨ। ਇਨ੍ਹਾਂ ਵਚਨਾਂ ਨੂੰ ਪਵਿੱਤਰ ਆਤਮਾ ਦੀ ਛੋਹ ’ਤੇ ਹੀ ਨਿਰਭਰ ਰਹਿ ਕੇ ਨਿਭਾਇਆ ਨਹੀਂ ਜਾਂਦਾ ਸਗੋਂ ਇਸ ਦੀ ਬਜਾਏ, ਉਹ ਅਜਿਹੀ ਚੀਜ਼ ਹਨ ਜਿਨ੍ਹਾਂ ਦੀ ਮਨੁੱਖ ਨੂੰ ਪਾਲਣਾ ਕਰਨੀ ਚਾਹੀਦੀ ਹੈ। ਮਿਸਾਲ ਵਜੋਂ: ਤੁਸੀਂ ਵਿਹਾਰਕ ਪਰਮੇਸ਼ੁਰ ਦੇ ਕਾਰਜ ਬਾਰੇ ਫ਼ੈਸਲਾ ਨਹੀਂ ਕਰੋਗੇ। ਤੁਸੀਂ ਉਸ ਮਨੁੱਖ ਦੀ ਵਿਰੋਧਤਾ ਨਾ ਕਰੋ ਜਿਸ ਦੀ ਪਰਮੇਸ਼ੁਰ ਦੁਆਰਾ ਗਵਾਹੀ ਦਿੱਤੀ ਜਾਂਦੀ ਹੈ। ਪਰਮੇਸ਼ੁਰ ਅੱਗੇ, ਤੁਸੀਂ ਆਪਣੀ ਹੱਦ ਵਿੱਚ ਰਹੋ ਅਤੇ ਦੁਰਾਚਾਰੀ ਨਾ ਬਣੋ। ਬੋਲੀ ਵਿੱਚ ਤੁਸੀਂ ਉਦਾਰ ਹੋਣੇ ਚਾਹੀਦੇ ਹੋ, ਅਤੇ ਤੁਹਾਡੇ ਸ਼ਬਦਾਂ ਅਤੇ ਕੰਮਾਂ ਦੁਆਰਾ ਮਨੁੱਖ ਜਿਸ ਦੀ ਪਰਮੇਸ਼ੁਰ ਦੁਆਰਾ ਗਵਾਹੀ ਦਿੱਤੀ ਜਾਂਦੀ ਹੈ, ਦੇ ਪ੍ਰਬੰਧਾਂ ਦੀ ਪਾਲਣਾ ਕਰਨਾ ਲਾਜ਼ਮੀ ਹੈ। ਤੁਹਾਨੂੰ ਪਰਮੇਸ਼ੁਰ ਦੀ ਗਵਾਹੀ ਦਾ ਆਦਰ ਕਰਨਾ ਚਾਹੀਦਾ ਹੈ। ਤੁਸੀਂ ਪਰਮੇਸ਼ੁਰ ਦੇ ਕਾਰਜ ਅਤੇ ਉਸ ਦੇ ਮੁੱਖ ਵਿੱਚੋਂ ਨਿਕਲੇ ਵਚਨਾਂ ਨੂੰ ਨਜ਼ਰਅੰਦਾਜ਼ ਨਾ ਕਰੋ। ਤੁਸੀਂ ਪਰਮੇਸ਼ੁਰ ਦੀਆਂ ਬਾਣੀਆਂ ਦੀ ਲੈਅ ਅਤੇ ਉਦੇਸ਼ਾਂ ਦੀ ਨਕਲ ਨਾ ਕਰੋ। ਸਦੀਵੀ ਤੌਰ ਤੇ, ਤੁਸੀਂ ਅਜਿਹਾ ਕੁਝ ਨਾ ਕਰੋ ਜਿਹੜਾ ਪ੍ਰਤੱਖ ਤੌਰ ਤੇ ਉਸ ਮਨੁੱਖ ਦੀ ਵਿਰੋਧਤਾ ਕਰਦਾ ਹੈ ਜਿਸ ਦੀ ਪਰਮੇਸ਼ੁਰ ਦੁਆਰਾ ਗਵਾਹੀ ਦਿੱਤੀ ਜਾਂਦੀ ਹੈ। ਅਤੇ ਇਸੇ ਤਰ੍ਹਾਂ ਹੋਰ ਕਈ ਕੁਝ। ਇਹ ਉਹ ਗੱਲਾਂ ਹਨ ਜਿਨ੍ਹਾਂ ਦੀ ਹਰ ਵਿਅਕਤੀ ਨੂੰ ਪਾਲਣਾ ਕਰਨੀ ਚਾਹੀਦੀ ਹੈ। ਹਰ ਯੁਗ ਵਿੱਚ, ਪਰਮੇਸ਼ਰ ਕਈ ਨਿਯਮ ਨਿਸ਼ਚਿਤ ਕਰਦਾ ਹੈ ਜਿਹੜੇ ਸ਼ਰਾ ਨਾਲ ਮਿਲਦੇ-ਜੁਲਦੇ ਹਨ ਅਤੇ ਜਿਨ੍ਹਾਂ ਦੀ ਮਨੁੱਖ ਦੁਆਰਾ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਇਸ ਰਾਹੀਂ, ਉਹ ਮਨੁੱਖ ਦੇ ਸੁਭਾਅ ਨੂੰ ਪਾਬੰਦ ਕਰਦਾ ਹੈ ਅਤੇ ਉਸ ਦੀ ਖਰਾਈ ਦਾ ਪਤਾ ਲਾਉਂਦਾ ਹੈ। ਮਿਸਾਲ ਵਜੋਂ, ਪੁਰਾਣੇ ਨੇਮ ਦੇ ਯੁਗ ਦੇ ਇਨ੍ਹਾਂ ਵਚਨਾਂ ਨੂੰ ਵਿਚਾਰੋ “ਆਪਣੇ ਪਿਤਾ ਅਰ ਮਾਤਾ ਦਾ ਆਦਰ ਕਰ ਤਾਂ ਜੋ ਤੇਰੇ”। ਇਹ ਵਚਨ ਅੱਜ ਲਾਗੂ ਨਹੀਂ ਹੁੰਦੇ; ਉਸ ਸਮੇਂ, ਉਹ ਮਨੁੱਖ ਦੇ ਬਾਹਰੀ ਸੁਭਾਅ ਦੇ ਕੁਝ ਹਿੱਸੇ ਨੂੰ ਹੀ ਪਾਬੰਦ ਕਰਦੇ ਸਨ, ਪਰਮੇਸ਼ੁਰ ਵਿੱਚ ਮਨੁੱਖ ਦੇ ਵਿਸ਼ਵਾਸ ਦੀ ਖਰਾਈ ਨੂੰ ਦਰਸਾਉਣ ਲਈ ਵਰਤੇ ਜਾਂਦੇ ਸਨ, ਅਤੇ ਉਨ੍ਹਾਂ ਲੋਕਾਂ ਦੀ ਨਿਸ਼ਾਨੀ ਸਨ ਜਿਹੜੇ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਦੇ ਸਨ। ਭਾਵੇਂ ਕਿ ਹੁਣ ਰਾਜ ਦਾ ਯੁਗ ਹੈ, ਪਰ ਹਾਲੇ ਵੀ ਕਈ ਨਿਯਮ ਹਨ ਜਿਨ੍ਹਾਂ ਦੀ ਮਨੁੱਖ ਲਈ ਪਾਲਣਾ ਕਰਨਾ ਜ਼ਰੂਰੀ ਹੈ। ਅਤੀਤ ਦੇ ਨਿਯਮ ਲਾਗੂ ਨਹੀਂ ਹੁੰਦੇ, ਅਤੇ ਅੱਜ ਮਨੁੱਖ ਲਈ ਪੂਰੇ ਕਰਨ ਵਾਸਤੇ ਕਈ ਹੋਰ ਢੁਕਵੇਂ ਅਮਲ ਹਨ, ਅਤੇ ਜਿਹੜੇ ਜ਼ਰੂਰੀ ਹਨ। ਉਨ੍ਹਾਂ ਵਿੱਚ ਪਵਿੱਤਰ ਆਤਮਾ ਦਾ ਕਾਰਜ ਸ਼ਾਮਲ ਨਹੀਂ ਹੈ ਅਤੇ ਉਹ ਮਨੁੱਖ ਦੁਆਰਾ ਲਾਜ਼ਮੀ ਤੌਰ ਤੇ ਕੀਤੇ ਜਾਣੇ ਚਾਹੀਦੇ ਹਨ।

ਕਿਰਪਾ ਦੇ ਯੁਗ ਵਿੱਚ, ਸ਼ਰਾ ਦੇ ਯੁਗ ਦੇ ਕਈ ਅਮਲ ਖਤਮ ਕਰ ਦਿੱਤੇ ਗਏ ਸਨ ਕਿਉਂਕਿ ਇਹ ਨਿਯਮ ਉਸ ਵਕਤ ਕਾਰਜ ਵਾਸਤੇ ਵਿਸ਼ੇਸ਼ ਤੌਰ ਤੇ ਪ੍ਰਭਾਵਸ਼ਾਲੀ ਨਹੀਂ ਸਨ। ਉਨ੍ਹਾਂ ਨੂੰ ਖਤਮ ਕੀਤੇ ਜਾਣ ਤੋਂ ਬਾਅਦ, ਕਈ ਅਮਲ ਸ਼ੁਰੂ ਕੀਤੇ ਗਏ ਜਿਹੜੇ ਉਸ ਯੁਗ ਲਈ ਢੁਕਵੇਂ ਸਨ, ਅਤੇ ਜਿਹੜੇ ਅੱਜ ਦੇ ਕਈ ਨਿਯਮ ਬਣ ਗਏ ਹਨ। ਜਦੋਂ ਅੱਜ ਦਾ ਪਰਮੇਸ਼ੁਰ ਆਇਆ, ਤਾਂ ਇਨ੍ਹਾਂ ਨਿਯਮਾਂ ਤੋਂ ਨਿਜਾਤ ਪਾਈ ਗਈ ਅਤੇ ਇਹ ਲੋੜ ਨਾ ਰਹੀ ਕਿ ਇਨ੍ਹਾਂ ਦੀ ਪਾਲਣਾ ਕੀਤੀ ਜਾਵੇ, ਅਤੇ ਕਈ ਅਮਲ ਸ਼ੁਰੂ ਕੀਤੇ ਗਏ ਜਿਹੜੇ ਅੱਜ ਦੇ ਕਾਰਜ ਵਾਸਤੇ ਢੁਕਵੇਂ ਹਨ। ਅੱਜ, ਇਹ ਅਮਲ ਨਿਯਮ ਨਹੀਂ ਹਨ, ਸਗੋਂ ਇਸ ਦੀ ਬਜਾਏ ਪ੍ਰਭਾਵ ਪਾਉਣ ਲਈ ਠਹਿਰਾਏ ਜਾਂਦੇ ਹਨ; ਉਹ ਅੱਜ ਲਈ ਢੁਕਵੇਂ ਹਨ—ਭਲਕੇ, ਸ਼ਾਇਦ ਉਹ ਨਿਯਮ ਬਣ ਜਾਣਗੇ। ਕੁੱਲ ਮਿਲਾ ਕੇ, ਤੈਨੂੰ ਉਸ ਦੀ ਪਾਲਣਾ ਕਰਨੀ ਚਾਹੀਦੀ ਹੈ ਜੋ ਅੱਜ ਦੇ ਕਾਰਜ ਲਈ ਲਾਭਦਾਇਕ ਹੈ। ਭਲਕ ਵੱਲ ਧਿਆਨ ਨਾ ਦੇ: ਜੋ ਅੱਜ ਕੀਤਾ ਜਾਂਦਾ ਹੈ, ਉਹ ਅੱਜ ਲਈ ਹੈ। ਸ਼ਾਇਦ ਜਦੋਂ ਭਲਕ ਆਵੇਗਾ, ਉਦੋਂ ਬਿਹਤਰ ਅਮਲ ਹੋਣਗੇ ਜਿਨ੍ਹਾਂ ਨੂੰ ਤੈਨੂੰ ਪੂਰਾ ਕਰਨ ਦੀ ਲੋੜ ਹੋਵੇਗੀ—ਪਰ ਉਸ ਵੱਲ ਬਹੁਤ ਜ਼ਿਆਦਾ ਧਿਆਨ ਨਾ ਦੇ। ਇਸ ਦੀ ਬਜਾਏ, ਉਸ ਦੀ ਪਾਲਣਾ ਕਰ ਜਿਸ ਦੀ ਅੱਜ ਪਾਲਣਾ ਹੋਣੀ ਚਾਹੀਦੀ ਹੈ ਤਾਂ ਜੋ ਪਰਮੇਸ਼ੁਰ ਦੀ ਵਿਰੋਧਤਾ ਕਰਨ ਤੋਂ ਬਚਿਆ ਜਾ ਸਕੇ। ਅੱਜ, ਮਨੁੱਖ ਦੇ ਪਾਲਣਾ ਕਰਨ ਲਈ ਨਿਮਨਲਿਖਤ ਗੱਲਾਂ ਨਾਲੋਂ ਕੁਝ ਵੀ ਵਧੇਰੇ ਅਹਿਮ ਨਹੀਂ: ਤੂੰ ਪਰਮੇਸ਼ੁਰ ਨੂੰ ਮਨਾਉਣ ਦੀ ਕੋਸ਼ਿਸ਼ ਨਾ ਕਰ ਜਿਹੜਾ ਤੇਰੀਆਂ ਅੱਖਾਂ ਸਾਹਮਣੇ ਖੜ੍ਹਾ ਹੈ, ਜਾਂ ਉਸ ਕੋਲੋਂ ਕੁਝ ਵੀ ਲੁਕਾਉਣਾ ਨਹੀਂ ਚਾਹੀਦਾ। ਤੂੰ ਆਪਣੇ ਅੱਗੇ ਪਰਮੇਸ਼ੁਰ ਦੇ ਸਾਹਮਣੇ ਮਲੀਨਤਾ ਭਰੇ ਜਾਂ ਅਭਿਮਾਨੀ ਸ਼ਬਦ ਨਾ ਉਚਾਰ। ਪਰਮੇਸ਼ੁਰ ਦਾ ਭਰੋਸਾ ਪ੍ਰਾਪਤ ਕਰਨ ਲਈ ਤੂੰ ਮਿੱਠੇ ਸ਼ਬਦਾਂ ਅਤੇ ਚੰਗੇ ਭਾਸ਼ਣਾਂ ਨਾਲ ਆਪਣੀਆਂ ਅੱਖਾਂ ਸਾਹਮਣੇ ਪਰਮੇਸ਼ੁਰ ਨੂੰ ਧੋਖਾ ਨਾ ਦੇ। ਤੂੰ ਪਰਮੇਸ਼ੁਰ ਅੱਗੇ ਸ਼ਰਧਾਹੀਣ ਢੰਗ ਨਾਲ ਨਾ ਵਿਚਰ। ਤੂੰ ਉਹ ਸਭ ਮੰਨ ਜੋ ਪਰਮੇਸ਼ੁਰ ਦੇ ਮੁੱਖ ਵਿੱਚੋਂ ਬੋਲਿਆ ਜਾਂਦਾ ਹੈ, ਅਤੇ ਉਸ ਦੇ ਵਚਨਾਂ ਦਾ ਵਿਰੋਧ, ਮੁਖ਼ਾਲਫ਼ਤ ਜਾਂ ਉਨ੍ਹਾਂ ਬਾਰੇ ਬਹਿਸ ਨਾ ਕਰ। ਤੂੰ ਪਰਮੇਸ਼ੁਰ ਦੇ ਮੁੱਖ ਵਿੱਚੋਂ ਨਿਕਲੇ ਹੋਏ ਵਚਨਾਂ ਦੀ ਆਪਣੀ ਮਨ-ਮਰਜ਼ੀ ਨਾਲ ਵਿਆਖਿਆ ਨਾ ਕਰ। ਤੈਨੂੰ ਆਪਣੀ ਜ਼ਬਾਨ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਤਾਂ ਜੋ ਤੂੰ ਇਸ ਦੁਆਰਾ ਸ਼ਤਾਨ ਦੀਆਂ ਧੋਖੇ ਭਰੀਆਂ ਚਾਲਾਂ ਦਾ ਸ਼ਿਕਾਰ ਬਣਾਏ ਜਾਣ ਤੋਂ ਬਚ ਸਕੇਂ। ਤੈਨੂੰ ਆਪਣੀਆਂ ਪੈੜਾਂ ਪ੍ਰਤੀ ਸਾਵਧਾਨ ਰਹਿਣਾ ਚਾਹੀਦਾ ਹੈ ਤਾਂ ਜੋ ਤੂੰ ਪਰਮੇਸ਼ੁਰ ਦੁਆਰਾ ਤੇਰੇ ਲਈ ਤੈਅ ਕੀਤੀਆਂ ਹੱਦਾਂ ਨੂੰ ਪਾਰ ਨਾ ਕਰ ਸਕੇਂ। ਜੇ ਤੂੰ ਉਲੰਘਣ ਕਰਦਾ ਹੈਂ, ਤਾਂ ਇਹ ਤੈਨੂੰ ਪਰਮੇਸ਼ੁਰ ਦੇ ਬਰਾਬਰ ਬਣਾ ਦੇਵੇਗਾ ਅਤੇ ਤੇਰੇ ਕੋਲੋਂ ਅਜਿਹੇ ਸ਼ਬਦ ਬੋਲੇ ਜਾਣਗੇ ਜਿਹੜੇ ਹੰਕਾਰੀ ਅਤੇ ਲੱਛੇਦਾਰ ਹਨ ਅਤੇ ਇਸ ਤਰ੍ਹਾਂ ਤੂੰ ਪਰਮੇਸ਼ੁਰ ਦੀ ਘਿਰਣਾ ਦਾ ਪਾਤਰ ਬਣ ਜਾਵੇਂਗਾ। ਤੂੰ ਪਰਮੇਸ਼ੁਰ ਦੇ ਮੁੱਖ ਵਿੱਚੋਂ ਨਿਕਲੇ ਵਚਨਾਂ ਨੂੰ ਬੇਪਰਵਾਹੀ ਨਾਲ ਨਾ ਫੈਲਾ, ਤਾਂ ਕਿ ਦੂਜੇ ਤੈਨੂੰ ਮਖ਼ੌਲ ਨਾ ਕਰ ਸਕਣ ਅਤੇ ਸ਼ਤਾਨ ਤੈਨੂੰ ਮੂਰਖ ਨਾ ਬਣਾ ਸਕੇ। ਤੂੰ ਅੱਜ ਦੇ ਪਰਮੇਸ਼ੁਰ ਦੇ ਸਮੁੱਚੇ ਕਾਰਜ ਨੂੰ ਮੰਨ। ਜੇ ਤੂੰ ਇਸ ਨੂੰ ਨਹੀਂ ਵੀ ਸਮਝਦਾ, ਤਾਂ ਵੀ ਤੂੰ ਇਸ ਬਾਰੇ ਨਿਰਣਾ ਨਾ ਕਰ; ਤੂੰ ਸਿਰਫ਼ ਭਾਲਣ ਅਤੇ ਸੰਗਤੀ ਕਰਨ ਦਾ ਕੰਮ ਹੀ ਕਰ ਸਕਦਾ ਹੈਂ। ਕੋਈ ਵੀ ਵਿਅਕਤੀ ਪਰਮੇਸ਼ੁਰ ਦੀ ਮੂਲ ਥਾਂ ਦਾ ਉਲੰਘਣ ਨਾ ਕਰੇ। ਤੂੰ ਮਨੁੱਖ ਦੀ ਸਥਿਤੀ ਤੋਂ ਅੱਜ ਦੇ ਪਰਮੇਸ਼ੁਰ ਦੀ ਸੇਵਾ ਕਰਨ ਤੋਂ ਵੱਧ ਕੁਝ ਨਹੀਂ ਕਰ ਸਕਦਾ। ਤੂੰ ਮਨੁੱਖ ਦੀ ਸਥਿਤੀ ਤੋਂ ਅੱਜ ਦੇ ਪਰਮੇਸ਼ੁਰ ਨੂੰ ਪੜ੍ਹਾ ਨਹੀਂ ਸਕਦਾ—ਅਜਿਹਾ ਕਰਨਾ ਗ਼ਲਤ ਹੈ। ਕੋਈ ਵੀ ਉਸ ਵਿਅਕਤੀ ਦੀ ਥਾਂ ’ਤੇ ਨਹੀਂ ਖੜ੍ਹਾ ਹੋ ਸਕਦਾ ਜਿਸ ਦੀ ਪਰਮੇਸ਼ੁਰ ਦੁਆਰਾ ਗਵਾਹੀ ਦਿੱਤੀ ਜਾਂਦੀ ਹੈ; ਆਪਣੇ ਸ਼ਬਦਾਂ, ਕਾਰਜਾਂ, ਅਤੇ ਸਭ ਤੋਂ ਡੂੰਘੀਆਂ ਸੋਚਾਂ ਵਿੱਚ, ਤੂੰ ਮਨੁੱਖ ਦੀ ਸਥਿਤੀ ਵਿੱਚ ਖੜ੍ਹਾ ਹੈਂ। ਇਸ 'ਤੇ ਕਾਇਮ ਰਹਿਣਾ ਚਾਹੀਦਾ ਹੈ, ਇਹ ਮਨੁੱਖ ਦੀ ਜ਼ਿੰਮੇਦਾਰੀ ਹੈ, ਅਤੇ ਕੋਈ ਵੀ ਇਸ ਨੂੰ ਬਦਲ ਨਹੀਂ ਸਕਦਾ; ਅਜਿਹੀ ਕੋਸ਼ਿਸ਼ ਕਰਨਾ ਪ੍ਰਬੰਧਕੀ ਨਿਯਮਾਂ ਦਾ ਉਲੰਘਣ ਹੋਵੇਗਾ। ਸਭਨਾਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ।

ਜਿਹੜਾ ਲੰਮਾ ਸਮਾਂ ਪਰਮੇਸ਼ੁਰ ਨੇ ਬੋਲਦਿਆਂ ਅਤੇ ਉਚਾਰਦਿਆਂ ਬਿਤਾਇਆ ਹੈ, ਉਸ ਨੇ ਮਨੁੱਖ ਨੂੰ ਇਹ ਮੰਨਣ ਲਾਇਆ ਹੈ ਕਿ ਪਰਮੇਸ਼ੁਰ ਦੇ ਵਚਨਾਂ ਨੂੰ ਪੜ੍ਹਨਾ ਅਤੇ ਮੂੰਹਜ਼ਬਾਨੀ ਯਾਦ ਕਰਨਾ ਉਸ ਦਾ ਮੁੱਢਲਾ ਕੰਮ ਹੈ। ਕੋਈ ਵੀ ਅਮਲ ਵੱਲ ਧਿਆਨ ਨਹੀਂ ਦਿੰਦਾ, ਅਤੇ ਉਸ ਵੱਲ ਵੀ ਜਿਸ ’ਤੇ ਤੁਹਾਨੂੰ ਕਾਇਮ ਰਹਿਣਾ ਚਾਹੀਦਾ ਹੈ, ਪਰ ਤੁਸੀਂ ਕਾਇਮ ਨਹੀਂ ਰਹਿੰਦੇ। ਇਸ ਨੇ ਤੁਹਾਡੀ ਸੇਵਾ ਅੱਗੇ ਕਈ ਮੁਸ਼ਕਲਾਂ ਅਤੇ ਸਮੱਸਿਆਵਾਂ ਖੜ੍ਹੀਆਂ ਕੀਤੀਆਂ ਹਨ। ਪਰਮੇਸ਼ੁਰ ਦੇ ਵਚਨਾਂ ਨੂੰ ਅਮਲ ਵਿੱਚ ਲਿਆਉਣ ਤੋਂ ਪਹਿਲਾਂ, ਜੇ ਤੂੰ ਉਸ ਦੀ ਪਾਲਣਾ ਨਹੀਂ ਕੀਤੀ ਜਿਸ ਦੀ ਤੈਨੂੰ ਕਰਨੀ ਚਾਹੀਦੀ ਹੈ, ਤਾਂ ਤੂੰ ਉਨ੍ਹਾਂ ਵਿੱਚੋਂ ਇੱਕ ਹੈਂ ਜਿਨ੍ਹਾਂ ਨੂੰ ਪਰਮੇਸ਼ੁਰ ਰੱਦਦਾ ਅਤੇ ਨਕਾਰਦਾ ਹੈ। ਇਨ੍ਹਾਂ ਅਮਲਾਂ ਦੀ ਪਾਲਣਾ ਕਰਦਿਆਂ, ਤੈਨੂੰ ਉਤਸ਼ਾਹੀ ਅਤੇ ਇਮਾਨਦਾਰ ਹੋਣਾ ਚਾਹੀਦਾ ਹੈ। ਤੈਨੂੰ ਉਨ੍ਹਾਂ ਨੂੰ ਬੰਧਨ ਨਹੀਂ ਸਮਝਣਾ ਚਾਹੀਦਾ ਸਗੋਂ ਉਨ੍ਹਾਂ ਦੀ ਹੁਕਮਾਂ ਵਜੋਂ ਪਾਲਣਾ ਕਰਨੀ ਚਾਹੀਦੀ ਹੈ। ਅੱਜ, ਤੈਨੂੰ ਇਸ ਗੱਲ ਨਾਲ ਸਰੋਕਾਰ ਰੱਖਣ ਦੀ ਲੋੜ ਨਹੀਂ ਕਿ ਕਿਹੜੇ ਪ੍ਰਭਾਵ ਹਾਸਲ ਕੀਤੇ ਜਾਣੇ ਚਾਹੀਦੇ ਹਨ; ਸੰਖੇਪ ਵਿੱਚ ਕਹੀਏ, ਤਾਂ ਇਸ ਤਰ੍ਹਾਂ ਹੀ ਪਵਿੱਤਰ ਆਤਮਾ ਕਾਰਜ ਕਰਦਾ ਹੈ, ਅਤੇ ਜਿਹੜਾ ਕੋਈ ਅਪਰਾਧ ਕਰਦਾ ਹੈ, ਉਸ ਨੂੰ ਸਜ਼ਾ ਮਿਲਣੀ ਜ਼ਰੂਰੀ ਹੈ। ਪਵਿੱਤਰ ਆਤਮਾ ਭਾਵਨਾ ਤੋਂ ਬਿਨਾਂ ਹੈ, ਅਤੇ ਤੁਹਾਡੀ ਮੌਜੂਦਾ ਸਮਝ ਪ੍ਰਤੀ ਅਚੇਤ ਹੈ। ਜੇ ਤੂੰ ਅੱਜ ਪਰਮੇਸ਼ੁਰ ਨੂੰ ਠੇਸ ਪਹੁੰਚਾਉਂਦਾ ਹੈਂ, ਤਾਂ ਉਹ ਤੈਨੂੰ ਸਜ਼ਾ ਦੇਵੇਗਾ। ਜੇ ਤੂੰ ਆਪਣੇ ਅਧਿਕਾਰ ਖੇਤਰ ਦੇ ਘੇਰੇ ਅੰਦਰ ਉਸ ਨੂੰ ਠੇਸ ਪਹੁੰਚਾਉਂਦਾ ਹੈਂ, ਤਾਂ ਉਹ ਤੈਨੂੰ ਨਹੀਂ ਬਖ਼ਸ਼ੇਗਾ। ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦਾ ਕਿ ਯਿਸੂ ਦੇ ਵਚਨਾਂ ਦੀ ਪਾਲਣਾ ਕਰਦਿਆਂ ਤੂੰ ਕਿੰਨਾ ਇਮਾਨਦਾਰ ਹੈਂ। ਜੇ ਤੂੰ ਪਰਮੇਸ਼ੁਰ ਦੇ ਅੱਜ ਦੇ ਹੁਕਮਾਂ ਦਾ ਉਲੰਘਣ ਕਰਦਾ ਹੈਂ, ਤਾਂ ਉਹ ਤੈਨੂੰ ਦੋਸ਼ੀ ਠਹਿਰਾਵੇਗਾ, ਅਤੇ ਮੌਤ ਦੀ ਸਜ਼ਾ ਦੇਵੇਗਾ। ਉਸ ਦੀ ਪਾਲਣਾ ਨਾ ਕਰਨਾ ਤੇਰੇ ਲਈ ਪ੍ਰਵਾਨਯੋਗ ਕਿਵੇਂ ਹੋ ਸਕਦਾ ਹੈ? ਤੈਨੂੰ ਲਾਜ਼ਮੀ ਤੌਰ ਤੇ ਪਾਲਣਾ ਕਰਨੀ ਚਾਹੀਦੀ ਹੈ, ਚਾਹੇ ਇਸ ਲਈ ਥੋੜ੍ਹੀ ਜਿਹੀ ਤਕਲੀਫ਼ ਵੀ ਝੱਲਣੀ ਪਵੇ। ਭਾਵੇਂ ਕਿ ਇਸ ਦਾ ਕੋਈ ਵੀ ਧਰਮ, ਖੇਤਰ, ਕੌਮ, ਜਾਂ ਪੰਥ ਹੋਵੇ, ਭਵਿੱਖ ਵਿੱਚ ਉਨ੍ਹਾਂ ਸਾਰਿਆਂ ਨੂੰ ਇਨ੍ਹਾਂ ਅਮਲਾਂ ਦੀ ਪਾਲਣਾ ਕਰਨੀ ਪੈਣੀ ਹੈ। ਕਿਸੇ ਨੂੰ ਵੀ ਛੋਟ ਨਹੀਂ, ਅਤੇ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ! ਕਿਉਂਕਿ ਉਹ ਹਨ ਜੋ ਅੱਜ ਪਵਿੱਤਰ ਆਤਮਾ ਕਰੇਗਾ, ਅਤੇ ਕੋਈ ਵੀ ਉਨ੍ਹਾਂ ਦਾ ਉਲੰਘਣ ਨਹੀਂ ਕਰ ਸਕਦਾ। ਭਾਵੇਂ ਕਿ ਉਹ ਕੋਈ ਮਹਾਨ ਚੀਜ਼ ਨਹੀਂ, ਪਰ ਉਹ ਹਰ ਵਿਅਕਤੀ ਦੁਆਰਾ ਮੰਨੇ ਜਾਣੇ ਲਾਜ਼ਮੀ ਹਨ ਅਤੇ ਉਹ ਹਨ ਉਸ ਯਿਸੂ ਦੁਆਰਾ ਮਨੁੱਖ ਲਈ ਤੈਅ ਕੀਤੇ ਹੁਕਮ, ਜਿਸ ਨੂੰ ਸੂਲੀ ’ਤੇ ਟੰਗਿਆ ਗਿਆ ਸੀ ਅਤੇ ਸਵਰਗ ’ਤੇ ਉਠਾਇਆ ਗਿਆ ਸੀ। ਕੀ “ਰਾਹ...(7)” ਨਹੀਂ ਕਹਿੰਦਾ ਕਿ ਯਿਸੂ ਦੀ ਪਰਿਭਾਸ਼ਾ ਕਿ ਤੂੰ ਧਰਮੀ ਹੈਂ ਜਾਂ ਪਾਪੀ, ਅੱਜ ਦੇ ਪਰਮੇਸ਼ੁਰ ਪ੍ਰਤੀ ਤੇਰੇ ਰਵੱਈਏ ਅਨੁਸਾਰ ਹੈ? ਕੋਈ ਵੀ ਇਸ ਨੁਕਤੇ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਸ਼ਰਾ ਦੇ ਯੁਗ ਵਿੱਚ, ਫ਼ਰੀਸੀਆਂ ਦੀ ਪੀੜ੍ਹੀ ਦਰ ਪੀੜ੍ਹੀ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਦੀ ਸੀ, ਪਰ ਕਿਰਪਾ ਦੇ ਯੁਗ ਦੀ ਆਮਦ ਨਾਲ, ਉਨ੍ਹਾਂ ਯਿਸੂ ਨੂੰ ਨਹੀਂ ਜਾਣਿਆ, ਅਤੇ ਉਸ ਦਾ ਵਿਰੋਧ ਕੀਤਾ। ਇਸ ਲਈ ਇਹ ਹੋਇਆ ਕਿ ਜੋ ਉਨ੍ਹਾਂ ਨੇ ਕੀਤਾ, ਉਹ ਬੇਕਾਰ ਹੋ ਗਿਆ ਅਤੇ ਅਜਾਈਂ ਗਿਆ, ਅਤੇ ਪਰਮੇਸ਼ੁਰ ਨੇ ਉਨ੍ਹਾਂ ਦੇ ਕਾਰਜਾਂ ਨੂੰ ਸਵੀਕਾਰ ਨਹੀਂ ਕੀਤਾ। ਜੇ ਤੂੰ ਇਸ ਦੇ ਅੰਦਰਲੀ ਗੱਲ ਨੂੰ ਸਮਝ ਸਕਦਾ ਹੈਂ, ਤਾਂ ਤੂੰ ਆਸਾਨੀ ਨਾਲ ਪਾਪ ਨਹੀਂ ਕਰੇਂਗਾ। ਕਈ ਲੋਕਾਂ ਨੇ ਸ਼ਾਇਦ ਅਪਣੇ ਆਪ ਦਾ ਮੁਲਾਂਕਣ ਪਰਮੇਸ਼ੁਰ ਵਿਰੁੱਧ ਕੀਤਾ ਹੈ। ਪਰਮੇਸ਼ੁਰ ਦੀ ਵਿਰੋਧਤਾ ਕਰਨ ਦਾ ਸਵਾਦ ਕਿਹੋ ਜਿਹਾ ਹੈ? ਕੀ ਇਹ ਕੌੜਾ ਹੈ ਜਾਂ ਮਿੱਠਾ? ਤੈਨੂੰ ਇਹ ਸਮਝਣਾ ਚਾਹੀਦਾ ਹੈ; ਇਹ ਬਹਾਨਾ ਨਾ ਲਾ ਕਿ ਤੂੰ ਨਹੀਂ ਜਾਣਦਾ। ਕੁਝ ਲੋਕਾਂ ਨੂੰ, ਸ਼ਾਇਦ, ਆਪਣੇ ਹਿਰਦਿਆਂ ਵਿੱਚ ਅਜੇ ਵੀ ਯਕੀਨ ਨਹੀਂ ਹੈ। ਫਿਰ ਵੀ ਮੈਂ ਤੈਨੂੰ ਇਸ ਨੂੰ ਪਰਖਣ ਅਤੇ ਵੇਖਣ ਦੀ ਸਲਾਹ ਦਿੰਦਾ ਹਾਂ—ਇਹ ਵੇਖਣ ਦੀ ਕਿ ਇਹ ਕਿਹੋ ਜਿਹਾ ਸਵਾਦ ਦਿੰਦਾ ਹੈ। ਇੰਝ ਕਈ ਲੋਕ ਇਸ ਬਾਰੇ ਹਮੇਸ਼ਾ ਹੀ ਸ਼ੱਕੀ ਬਣਨ ਤੋਂ ਹਟ ਜਾਣਗੇ। ਕਈ ਲੋਕ ਯਿਸੂ ਦੇ ਵਚਨਾਂ ਨੂੰ ਪੜ੍ਹਦੇ ਹਨ, ਫਿਰ ਵੀ ਆਪਣੇ ਹਿਰਦਿਆਂ ਵਿੱਚ ਲੁਕਵੇਂ ਢੰਗ ਨਾਲ ਉਸ ਦੀ ਵਿਰੋਧਤਾ ਕਰਦੇ ਹਨ। ਇਸ ਤਰ੍ਹਾਂ ਉਸ ਦੀ ਵਿਰੋਧਤਾ ਕਰਨ ਮਗਰੋਂ, ਕੀ ਤੈਨੂੰ ਇੰਝ ਮਹਿਸੂਸ ਨਹੀਂ ਹੁੰਦਾ ਜਿਵੇਂ ਕਿ ਤੇਰੀ ਸਥਿਤੀ ਹੋਰ ਵਿਗੜ ਗਈ ਹੈ? ਜੇ ਇਹ ਪਰਿਵਾਰਕ ਅਸ਼ਾਂਤੀ ਨਹੀਂ, ਤਾਂ ਇਹ ਸਰੀਰਕ ਪੀੜ ਹੈ, ਜਾਂ ਪੁੱਤਰਾਂ ਅਤੇ ਧੀਆਂ ਦੇ ਦੁੱਖ ਹਨ। ਭਾਵੇਂ ਕਿ ਤੇਰਾ ਸਰੀਰ ਮੌਤ ਤੋਂ ਬਖ਼ਸ਼ਿਆ ਗਿਆ ਹੈ, ਪਰ ਪਰਮੇਸ਼ੁਰ ਦਾ ਹੱਥ ਤੈਨੂੰ ਕਦੇ ਨਹੀਂ ਛੱਡੇਗਾ। ਕੀ ਤੈਨੂੰ ਲੱਗਦਾ ਹੈ ਕਿ ਇਹ ਇੰਨਾ ਸੌਖਾ ਹੋ ਸਕਦਾ ਹੈ? ਵਿਸ਼ੇਸ਼ ਰੂਪ ਵਿੱਚ, ਇਸ 'ਤੇ ਧਿਆਨ ਕੇਂਦਰਿਤ ਕਰਨਾ ਉਨ੍ਹਾਂ ਕਈਆਂ ਲਈ ਤਾਂ ਹੋਰ ਵੀ ਜ਼ਰੂਰੀ ਹੈ ਜਿਹੜੇ ਪਰਮੇਸ਼ੁਰ ਦੇ ਨੇੜੇ ਹਨ। ਸਮੇਂ ਦੇ ਬੀਤਣ ਨਾਲ ਤੂੰ ਇਸ ਨੂੰ ਭੁੱਲ ਜਾਵੇਂਗਾ, ਅਤੇ, ਇਸ ਨੂੰ ਸਮਝੇ ਬਿਨਾਂ, ਤੂੰ ਪ੍ਰਲੋਭਨ ਵਿੱਚ ਫਸ ਜਾਵੇਂਗਾ ਅਤੇ ਹਰ ਚੀਜ਼ ਪ੍ਰਤੀ ਬੇਧਿਆਨਾ ਹੋ ਜਾਵੇਂਗਾ, ਅਤੇ ਇਹ ਤੇਰੇ ਪਾਪ ਕਰਨ ਦੀ ਸ਼ੁਰੂਆਤ ਹੋਵੇਗੀ। ਕੀ ਇਹ ਤੈਨੂੰ ਤੁੱਛ ਜਾਪਦਾ ਹੈ? ਜੇ ਤੂੰ ਇਸ ਨੂੰ ਚੰਗੀ ਤਰ੍ਹਾਂ ਕਰ ਸਕਦਾ ਹੈਂ, ਤਾਂ ਤੇਰੇ ਕੋਲ ਤੈਨੂੰ ਸੰਪੂਰਣ ਕੀਤੇ ਜਾਣ ਦਾ ਮੌਕਾ ਹੈ—ਪਰਮੇਸ਼ੁਰ ਅੱਗੇ ਆਉਣ ਅਤੇ ਉਸ ਦੇ ਆਪਣੇ ਮੁੱਖ ਵਿੱਚੋਂ ਮਾਰਗਦਰਸ਼ਨ ਪ੍ਰਾਪਤ ਕਰਨ ਦਾ ਮੌਕਾ। ਜੇ ਤੂੰ ਬੇਪਰਵਾਹ ਹੈਂ, ਤਾਂ ਤੇਰੇ ਲਈ ਮੁਸ਼ਕਲ ਹੋ ਜਾਵੇਗੀ—ਤੂੰ ਪਰਮੇਸ਼ੁਰ ਦਾ ਅਵੱਗਿਆਕਾਰੀ ਹੋਵੇਂਗਾ, ਤੇਰੇ ਸ਼ਬਦ ਅਤੇ ਕੰਮ ਦੁਰਾਚਾਰੀ ਹੋਣਗੇ, ਅਤੇ ਦੇਰ ਜਾਂ ਸਵੇਰ ਭਾਰੀ ਝੱਖੜ ਅਤੇ ਵਿਸ਼ਾਲ ਲਹਿਰਾਂ ਤੈਨੂੰ ਵਹਾ ਕੇ ਲੈ ਜਾਣਗੇ। ਤੁਹਾਡੇ ਵਿੱਚੋਂ ਹਰ ਕਿਸੇ ਨੂੰ ਇਨ੍ਹਾਂ ਹੁਕਮਾਂ ਉੱਤੇ ਗ਼ੌਰ ਕਰਨਾ ਚਾਹੀਦਾ ਹੈ। ਜੇ ਤੂੰ ਉਲੰਘਣ ਕਰਦਾ ਹੈਂ, ਤਾਂ ਭਾਵੇਂ ਕਿ ਉਹ ਵਿਅਕਤੀ ਤੈਨੂੰ ਦੋਸ਼ੀ ਨਾ ਠਹਿਰਾਵੇ ਜਿਸ ਦੀ ਪਰਮੇਸ਼ੁਰ ਦੁਆਰਾ ਗਵਾਹੀ ਦਿੱਤੀ ਜਾਂਦੀ ਹੈ, ਪਰ ਪਰਮੇਸ਼ੁਰ ਦੇ ਆਤਮਾ ਦਾ ਤੇਰੇ ਨਾਲ ਹਿਸਾਬ-ਕਿਤਾਬ ਅਜੇ ਅਧੂਰਾ ਹੋਵੇਗਾ ਅਤੇ ਉਹ ਤੈਨੂੰ ਨਹੀਂ ਬਖ਼ਸ਼ੇਗਾ। ਕੀ ਤੂੰ ਆਪਣੇ ਅਪਰਾਧ ਦੇ ਨਤੀਜੇ ਸਹਿ ਸਕਦਾ ਹੈਂ? ਇਸ ਤਰ੍ਹਾਂ, ਭਾਵੇਂ ਕਿ ਪਰਮੇਸ਼ੁਰ ਜੋ ਵੀ ਕਹੇ, ਤੈਨੂੰ ਉਸ ਦੇ ਵਚਨਾਂ ਨੂੰ ਲਾਜ਼ਮੀ ਤੌਰ ਤੇ ਅਮਲ ਵਿਚ ਲਿਆਉਣਾ ਹੈ, ਅਤੇ ਤੇਰੇ ਲਈ ਸੰਭਵ ਕਿਸੇ ਵੀ ਤਰੀਕੇ ਨਾਲ ਤੂੰ ਉਨ੍ਹਾਂ ਦੀ ਪਾਲਣਾ ਕਰਨੀ ਹੈ। ਇਹ ਕੋਈ ਸੌਖੀ ਗੱਲ ਨਹੀਂ ਹੈ।

ਪਿਛਲਾ: ਤੁਹਾਨੂੰ ਸੱਚਾਈ ਨੂੰ ਸਮਝ ਲੈਣ ਤੋਂ ਬਾਅਦ, ਇਸਨੂੰ ਅਮਲ ਵਿੱਚ ਲਿਆਉਣਾ ਚਾਹੀਦਾ ਹੈ

ਅਗਲਾ: ਹਜ਼ਾਰ ਸਾਲ ਦੇ ਰਾਜ ਦੀ ਆਮਦ ਹੋ ਚੁੱਕੀ ਹੈ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ