ਜਿੱਤ ਦੇ ਕੰਮ ਦੀ ਅੰਦਰੂਨੀ ਸੱਚਾਈ (1)

ਮਨੁੱਖਜਾਤੀ, ਜੋ ਕਿ ਸ਼ਤਾਨ ਦੁਆਰਾ ਇੰਨੀ ਡੂੰਘਾਈ ਨਾਲ ਭ੍ਰਿਸ਼ਟ ਕੀਤੀ ਜਾ ਚੁੱਕੀ ਹੈ, ਇਹ ਨਹੀਂ ਜਾਣਦੀ ਕਿ ਇੱਕ ਪਰਮੇਸ਼ੁਰ ਮੌਜੂਦ ਹੈ ਅਤੇ ਉਸ ਨੇ ਪਰਮੇਸ਼ੁਰ ਦੀ ਉਪਾਸਨਾ ਕਰਨੀ ਬੰਦ ਕਰ ਦਿੱਤੀ ਹੈ। ਅਰੰਭ ਵਿੱਚ, ਜਦੋਂ ਆਦਮ ਅਤੇ ਹੱਵਾਹ ਦੀ ਸਿਰਜਣਾ ਕੀਤੀ ਗਈ ਸੀ, ਉਸ ਵੇਲੇ ਯਹੋਵਾਹ ਦੀ ਵਡਿਆਈ ਅਤੇ ਗਵਾਹੀ ਸਦੀਵੀ ਕਾਲ ਤੋਂ ਮੌਜੂਦ ਸੀ। ਪਰ ਭ੍ਰਿਸ਼ਟ ਹੋਣ ਤੋਂ ਬਾਅਦ, ਮਨੁੱਖ ਨੇ ਉਸ ਵਡਿਆਈ ਅਤੇ ਗਵਾਹੀ ਨੂੰ ਗੁਆ ਲਿਆ, ਕਿਉਂਕਿ ਹਰ ਇੱਕ ਨੇ ਪਰਮੇਸ਼ੁਰ ਦੇ ਵਿਰੁੱਧ ਵਿਦ੍ਰੋਹ ਕਰ ਦਿੱਤਾ ਅਤੇ ਉਸ ਦਾ ਆਦਰ ਕਰਨਾ ਬਿਲਕੁਲ ਹੀ ਬੰਦ ਕਰ ਦਿੱਤਾ। ਅੱਜ ਦਾ ਜਿੱਤਣ ਦਾ ਕੰਮ ਸਾਰੀ ਗਵਾਹੀ ਅਤੇ ਸਾਰੀ ਵਡਿਆਈ ਨੂੰ ਵਾਪਸ ਹਾਸਲ ਕਰਨ ਅਤੇ ਸਾਰੇ ਮਨੁੱਖਾਂ ਨੂੰ ਪਰਮੇਸ਼ੁਰ ਦੀ ਉਪਾਸਨਾ ਵਿੱਚ ਲਗਾਉਣ ਬਾਰੇ ਹੈ ਤਾਂ ਕਿ ਸਿਰਜਿਆਂ ਹੋਇਆਂ ਦੇ ਵਿਚਕਾਰ ਗਵਾਹੀ ਮੌਜੂਦ ਰਹੇ; ਇਹ ਇਸ ਪੜਾਅ ਵਿੱਚ ਕੀਤਾ ਜਾਣ ਵਾਲਾ ਕੰਮ ਹੈ। ਨਿਸ਼ਚਿਤ ਰੂਪ ਵਿੱਚ, ਮਨੁੱਖਜਾਤੀ ਨੂੰ ਕਿਵੇਂ ਜਿੱਤਿਆ ਜਾਵੇਗਾ? ਮਨੁੱਖ ਨੂੰ ਪੂਰੀ ਤਰ੍ਹਾਂ ਯਕੀਨ ਦਿਵਾਉਣ ਲਈ ਇਸ ਪੜਾਅ ਦੇ ਵਚਨਾਂ ਦੇ ਕੰਮ ਨੂੰ ਇਸਤੇਮਾਲ ਕਰਕੇ; ਖੁਲਾਸਾ, ਨਿਆਂ, ਤਾੜਨਾ, ਅਤੇ ਬੇਰਹਿਮ ਸਰਾਪ ਦੇ ਦੁਆਰਾ ਉਸ ਨੂੰ ਸੰਪੂਰਣ ਅਧੀਨਤਾ ਵਿੱਚ ਲਿਆ ਕੇ; ਮਨੁੱਖ ਦੇ ਵਿਦ੍ਰੋਹ ਦਾ ਖੁਲਾਸਾ ਕਰਕੇ ਅਤੇ ਉਸ ਦੇ ਵਿਰੋਧ ਦਾ ਨਿਆਂ ਕਰਕੇ ਤਾਂ ਜੋ ਉਹ ਮਨੁੱਖਜਾਤੀ ਦੇ ਕੁਧਰਮ ਅਤੇ ਮਲੀਨਤਾ ਨੂੰ ਜਾਣ ਸਕੇ, ਅਤੇ ਇਸ ਪ੍ਰਕਾਰ ਇਨ੍ਹਾਂ ਚੀਜ਼ਾਂ ਦਾ ਇਸਤੇਮਾਲ ਪਰਮੇਸ਼ੁਰ ਦੇ ਧਰਮੀ ਸੁਭਾਅ ਨੂੰ ਸਾਹਮਣੇ ਲਿਆਉਣ ਵਾਸਤੇ ਕੀਤਾ ਜਾਂਦਾ ਹੈ। ਮੁੱਖ ਰੂਪ ਵਿੱਚ ਇਨ੍ਹਾਂ ਵਚਨਾਂ ਦੇ ਦੁਆਰਾ ਮਨੁੱਖ ਨੂੰ ਜਿੱਤਿਆ ਜਾਂਦਾ ਹੈ ਅਤੇ ਉਸ ਨੂੰ ਪੂਰੀ ਤਰ੍ਹਾਂ ਯਕੀਨ ਦਿਵਾਇਆ ਜਾਂਦਾ ਹੈ। ਵਚਨ ਮਨੁੱਖਜਾਤੀ ਉੱਪਰ ਅੰਤਲੀ ਜਿੱਤ ਦੇ ਸਾਧਨ ਹਨ, ਅਤੇ ਉਹ ਸਾਰੇ ਜੋ ਪਰਮੇਸ਼ੁਰ ਦੀ ਜਿੱਤ ਨੂੰ ਸਵੀਕਾਰ ਕਰਦੇ ਹਨ ਉਨ੍ਹਾਂ ਲਈ ਉਸ ਦੇ ਵਚਨਾਂ ਦੀ ਮਾਰ ਅਤੇ ਨਿਆਂ ਨੂੰ ਸਵੀਕਾਰ ਕਰਨਾ ਲਾਜ਼ਮੀ ਹੈ। ਅੱਜ ਦੀ ਬੋਲਣ ਦੀ ਪ੍ਰਕਿਰਿਆ ਨਿਸ਼ਚਿਤ ਰੂਪ ਵਿੱਚ ਜਿੱਤਣ ਦੀ ਪ੍ਰਕਿਰਿਆ ਹੈ। ਅਤੇ ਲੋਕਾਂ ਨੂੰ ਕਿਸ ਪ੍ਰਕਾਰ ਸਹਿਯੋਗ ਦੇਣਾ ਚਾਹੀਦਾ ਹੈ? ਇਹ ਜਾਣ ਕੇ ਕਿ ਇਨ੍ਹਾਂ ਵਚਨਾਂ ਨੂੰ ਕਿਸ ਪ੍ਰਕਾਰ ਖਾਣਾ ਅਤੇ ਪੀਣਾ ਹੈ, ਅਤੇ ਇਨ੍ਹਾਂ ਬਾਰੇ ਸਮਝ ਦੀ ਪ੍ਰਾਪਤੀ ਦੇ ਦੁਆਰਾ। ਇਸ ਬਾਰੇ, ਕਿ ਲੋਕਾਂ ਨੂੰ ਕਿਵੇਂ ਜਿੱਤਿਆ ਜਾਂਦਾ ਹੈ, ਇਹ ਕੁਝ ਅਜਿਹਾ ਨਹੀਂ ਹੈ ਜੋ ਉਹ ਆਪਣੇ ਆਪ ਕਰ ਸਕਦੇ ਹਨ। ਤੂੰ ਇੰਨਾ ਹੀ ਕਰ ਸਕਦਾ ਹੈਂ, ਕਿ ਇਨ੍ਹਾਂ ਵਚਨਾਂ ਨੂੰ ਖਾਣ ਅਤੇ ਪੀਣ ਦੇ ਦੁਆਰਾ, ਆਪਣੀ ਭ੍ਰਿਸ਼ਟਤਾ ਅਤੇ ਮਲੀਨਤਾ, ਆਪਣੇ ਵਿਦ੍ਰੋਹ ਅਤੇ ਆਪਣੇ ਕੁਧਰਮ ਤੋਂ ਜਾਣੂ ਹੋ ਕੇ ਪਰਮੇਸ਼ੁਰ ਦੇ ਪੈਰਾਂ ਵਿੱਚ ਡਿੱਗ। ਜੇ, ਪਰਮੇਸ਼ੁਰ ਦੀ ਇੱਛਾ ਨੂੰ ਸਮਝਣ ਤੋਂ ਬਾਅਦ, ਤੂੰ ਇਸ ਨੂੰ ਅਮਲ ਵਿੱਚ ਲਿਆ ਸਕੇਂ, ਅਤੇ ਜੇ ਤੇਰੇ ਕੋਲ ਦਰਸ਼ਣ ਹੋਣ ਅਤੇ ਤੂੰ ਇਨ੍ਹਾਂ ਵਚਨਾਂ ਦੇ ਪੂਰੀ ਤਰ੍ਹਾਂ ਅਧੀ ਹੋਣ ਦੇ ਯੋਗ ਹੋਵੇਂ ਅਤੇ ਆਪਣੇ ਲਈ ਕੋਈ ਚੋਣਾਂ ਨਾ ਕਰੇਂ ਤਾਂ ਤੂੰ ਜਿੱਤਿਆ ਜਾ ਚੁੱਕਾ ਹੋਵੇਂਗਾ—ਅਤੇ ਇਹ ਸਭ ਕੁਝ ਇਨ੍ਹਾਂ ਵਚਨਾਂ ਦੇ ਸਿੱਟੇ ਵਜੋਂ ਹੋਇਆ ਹੋਵੇਗਾ। ਮਨੁੱਖਜਾਤੀ ਨੇ ਗਵਾਹੀ ਕਿਉਂ ਗੁਆਈ? ਇਸ ਦੀ ਵਜ੍ਹਾ ਇਹ ਹੈ ਕਿ ਕਿਸੇ ਨੂੰ ਵੀ ਪਰਮੇਸ਼ੁਰ ਵਿੱਚ ਵਿਸ਼ਵਾਸ ਨਹੀਂ ਹੈ, ਅਤੇ ਕਿਉਂਕਿ ਲੋਕਾਂ ਦੇ ਦਿਲਾਂ ਵਿੱਚ ਪਰਮੇਸ਼ੁਰ ਲਈ ਕੋਈ ਸਥਾਨ ਨਹੀਂ ਹੈ। ਮਨੁੱਖਜਾਤੀ ਉੱਪਰ ਜਿੱਤ ਮਨੁੱਖਜਾਤੀ ਵਿੱਚ ਵਿਸ਼ਵਾਸ ਦਾ ਪੁਨਰ ਸਥਾਪਨ ਕਰਨਾ ਹੈ। ਲੋਕ ਸਦਾ ਤੋਂ ਹੀ ਦੁਨਿਆਵੀ ਸੰਸਾਰ ਵਿੱਚ ਅੰਨ੍ਹੇਵਾਹ ਭੱਜਣ ਦੀ ਇੱਛਾ ਰੱਖਦੇ ਹਨ, ਉਹ ਬਹੁਤ ਸਾਰੀਆਂ ਉਮੀਦਾਂ ਪਾਲਦੇ ਹਨ, ਆਪਣੇ ਭਵਿੱਖਾਂ ਤੋਂ ਬਹੁਤ ਕੁਝ ਪ੍ਰਾਪਤ ਕਰਨ ਦੀ ਇੱਛਾ ਕਰਦੇ ਹਨ ਅਤੇ ਬਹੁਤ ਸਾਰੀਆਂ ਬੇਮੁਹਾਰੀਆਂ ਮੰਗਾਂ ਕਰਦੇ ਹਨ। ਉਹ ਹਮੇਸ਼ਾ ਸਰੀਰ ਬਾਰੇ ਸੋਚ ਰਹੇ ਹਨ, ਸਰੀਰ ਲਈ ਯੋਜਨਾਬੰਦੀ ਕਰ ਰਹੇ ਹਨ, ਅਤੇ ਉਨ੍ਹਾਂ ਵਿੱਚ ਪਰਮੇਸ਼ੁਰ ਵਿੱਚ ਵਿਸ਼ਵਾਸ ਦਾ ਰਾਹ ਖੋਜਣ ਦੀ ਕੋਈ ਰੁਚੀ ਨਹੀਂ ਹੁੰਦੀ। ਉਨ੍ਹਾਂ ਦੇ ਦਿਲ ਸ਼ਤਾਨ ਦੁਆਰਾ ਖੋਹ ਲਏ ਗਏ ਹਨ, ਉਨ੍ਹਾਂ ਨੇ ਪਰਮੇਸ਼ੁਰ ਪ੍ਰਤੀ ਆਦਰ ਨੂੰ ਗੁਆ ਲਿਆ ਹੈ, ਅਤੇ ਉਹ ਸ਼ਤਾਨ ਵੱਲ ਟਿਕਟਿਕੀ ਲਗਾਈ ਰੱਖਦੇ ਹਨ। ਪਰ ਮਨੁੱਖ ਨੂੰ ਪਰਮੇਸ਼ੁਰ ਨੇ ਸਿਰਜਿਆ ਸੀ। ਇਸ ਲਈ, ਮਨੁੱਖ ਨੇ ਗਵਾਹੀ ਗੁਆ ਲਈ ਹੈ, ਭਾਵ ਉਸ ਨੇ ਪਰਮੇਸ਼ੁਰ ਦੀ ਵਡਿਆਈ ਨੂੰ ਗੁਆ ਲਿਆ ਹੈ। ਮਨੁੱਖਜਾਤੀ ਦੀ ਜਿੱਤ ਦਾ ਉਦੇਸ਼ ਮਨੁੱਖ ਦੇ ਪਰਮੇਸ਼ੁਰ ਪ੍ਰਤੀ ਆਦਰ ਦੀ ਵਡਿਆਈ ਨੂੰ ਮੁੜ ਪ੍ਰਾਪਤ ਕਰਨਾ ਹੈ। ਇਹ ਇਸ ਪ੍ਰਕਾਰ ਕਿਹਾ ਜਾ ਸਕਦਾ ਹੈ ਕਿ ਬਹੁਤ ਸਾਰੇ ਲੋਕ ਜੀਵਨ ਦੀ ਖੋਜ ਨਹੀਂ ਕਰਦੇ; ਭਾਵੇਂ ਕੁਝ ਅਜਿਹੇ ਵੀ ਹਨ ਜੋ ਜੀਵਨ ਦੀ ਖੋਜ ਕਰਦੇ ਹਨ ਪਰ ਇਹ ਕੇਵਲ ਮੁੱਠੀ ਭਰ ਲੋਕ ਹੀ ਹਨ। ਲੋਕ ਆਪਣੇ ਭਵਿੱਖਾਂ ਦੀਆਂ ਸੋਚਾਂ ਵਿੱਚ ਡੁੱਬੇ ਰਹਿੰਦੇ ਹਨ ਅਤੇ ਜੀਵਨ ਵੱਲ ਕੋਈ ਧਿਆਨ ਨਹੀਂ ਦਿੰਦੇ। ਕੁਝ ਪਰਮੇਸ਼ੁਰ ਦਾ ਵਿਰੋਧ ਕਰਦੇ ਹਨ ਅਤੇ ਉਸ ਦੇ ਪ੍ਰਤੀ ਵਿਦ੍ਰੋਹ ਕਰਦੇ ਹਨ, ਉਸ ਦੀ ਪਿੱਠ ਪਿੱਛੇ ਉਸ ਦਾ ਨਿਰਣਾ ਕਰਦੇ ਹਨ, ਅਤੇ ਸੱਚਾਈ ਨੂੰ ਅਮਲ ਵਿੱਚ ਨਹੀਂ ਲਿਆਉਂਦੇ। ਅਜੇ ਇਹ ਲੋਕ ਨਜ਼ਰਅੰਦਾਜ਼ ਕੀਤੇ ਗਏ ਹਨ, ਹਾਲੇ ਵਿਦ੍ਰੋਹ ਦੇ ਇਨ੍ਹਾਂ ਪੁੱਤਰਾਂ ਨੂੰ ਕੁਝ ਨਹੀਂ ਕੀਤਾ ਜਾ ਰਿਹਾ, ਪਰ ਭਵਿੱਖ ਵਿੱਚ ਤੂੰ ਰੋਂਦਿਆਂ ਅਤੇ ਆਪਣੇ ਦੰਦ ਕਰੀਚਦਿਆਂ ਹਨੇਰੇ ਵਿੱਚ ਜੀਵੇਂਗਾ। ਜਦੋਂ ਤੂੰ ਚਾਨਣ ਵਿੱਚ ਰਹਿ ਰਿਹਾ ਹੈਂ ਤਾਂ ਤੂੰ ਇਸ ਦੇ ਵਡਮੁੱਲੇਪਣ ਨੂੰ ਮਹਿਸੂਸ ਨਹੀਂ ਕਰਦਾ, ਪਰ ਤੂੰ ਇਸ ਵਡਮੁੱਲੇਪਣ ਦਾ ਅਹਿਸਾਸ ਉਸ ਵੇਲੇ ਕਰੇਂਗਾ ਜਦੋਂ ਤੂੰ ਹਨੇਰੀ ਰਾਤ ਵਿੱਚ ਜੀ ਰਿਹਾ ਹੋਵੇਂਗਾ ਅਤੇ ਤੈਨੂੰ ਉਸ ਵੇਲੇ ਅਫ਼ਸੋਸ ਹੋਵੇਗਾ। ਤੂੰ ਹੁਣ ਵਧੀਆ ਮਹਿਸੂਸ ਕਰ ਰਿਹਾ ਹੈਂ, ਪਰ ਉਹ ਦਿਨ ਆਵੇਗਾ ਜਦੋਂ ਤੈਨੂੰ ਅਫ਼ਸੋਸ ਹੋਵੇਗਾ। ਜਦੋਂ ਉਹ ਦਿਨ ਆਉਂਦਾ ਹੈ, ਅਤੇ ਹਨੇਰਾ ਉੱਤਰਦਾ ਹੈ ਅਤੇ ਚਾਣਨ ਮੁੜ ਕਦੇ ਨਹੀਂ ਆਉਂਦਾ ਤਾਂ ਤੇਰੇ ਅਫ਼ਸੋਸ ਕਰਨ ਲਈ ਬਹੁਤ ਦੇਰ ਹੋ ਚੁੱਕੀ ਹੋਵੇਗੀ। ਇਸ ਦਾ ਕਾਰਨ ਇਹ ਹੈ ਕਿ ਤੂੰ ਅਜੇ ਵੀ ਅੱਜ ਦੇ ਕੰਮ ਨੂੰ ਨਹੀਂ ਸਮਝਦਾ ਹੈਂ, ਕਿ ਤੂੰ ਆਪਣੇ ਹੁਣ ਦੇ ਸਮੇਂ ਦੀ ਕਦਰ ਕਰਨ ਵਿੱਚ ਅਸਫਲ ਹੈਂ। ਇੱਕ ਵਾਰ ਜਦੋਂ ਸਮੁੱਚੇ ਜਹਾਨ ਦਾ ਕੰਮ ਸ਼ੁਰੂ ਹੁੰਦਾ ਹੈ, ਭਾਵ ਜਦੋਂ ਜੋ ਮੈਂ ਅੱਜ ਬੋਲ ਰਿਹਾ ਹਾਂ ਉਹ ਸੱਚ ਹੋ ਜਾਂਦਾ ਹੈ, ਕਈ ਲੋਕ ਆਪਣੇ ਸਿਰ ਫੜ ਕੇ ਸੰਤਾਪ ਵਿੱਚ ਹੰਝੂ ਕੇਰਨਗੇ। ਅਤੇ ਅਜਿਹਾ ਕਰਕੇ, ਕੀ ਉਹ ਰੋਂਦਿਆਂ ਅਤੇ ਦੰਦ ਪੀਸਦਿਆਂ ਹਨੇਰੇ ਵਿੱਚ ਉੱਤਰ ਨਹੀਂ ਗਏ ਹੋਣਗੇ? ਉਹ ਸਾਰੇ ਜੋ ਸੱਚਮੁੱਚ ਹੀ ਜੀਵਨ ਦੀ ਖੋਜ ਕਰਦੇ ਹਨ ਅਤੇ ਸੰਪੂਰਣ ਬਣਾਏ ਜਾਂਦੇ ਹਨ ਉਨ੍ਹਾਂ ਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ, ਜਦਕਿ ਵਿਦ੍ਰੋਹ ਦੇ ਸਾਰੇ ਪੁੱਤਰ, ਜੋ ਇਸਤੇਮਾਲ ਦੇ ਅਯੋਗ ਹਨ, ਹਨੇਰੇ ਵਿੱਚ ਡਿੱਗਣਗੇ। ਉਹ ਪਵਿੱਤਰ ਆਤਮਾ ਦੇ ਕੰਮ ਤੋਂ ਵਾਂਝੇ ਹੋਣਗੇ, ਅਤੇ ਉਹ ਕਿਸੇ ਵੀ ਚੀਜ਼ ਨੂੰ ਸਮਝਣ ਵਿੱਚ ਅਸਮਰੱਥ ਹੋਣਗੇ। ਇਸ ਤਰ੍ਹਾਂ, ਉਹ ਸਜ਼ਾ ਪ੍ਰਾਪਤ ਕਰਨ ਤੋਂ ਬਾਅਦ ਸਿਸਕੀਆਂ ਭਰਦੇ ਹੋਏ ਦੁਖੀ ਹੋਣਗੇ। ਜੇ ਤੂੰ ਇਸ ਪੜਾਅ ਦੇ ਕੰਮ ਲਈ ਚੰਗੀ ਤਰ੍ਹਾਂ ਤਿਆਰ ਹੈਂ, ਅਤੇ ਤੂੰ ਆਪਣੇ ਜੀਵਨ ਵਿੱਚ ਵਿਕਾਸ ਕੀਤਾ ਹੈ ਤਾਂ ਤੂੰ ਇਸਤੇਮਾਲ ਦੇ ਯੋਗ ਹੈਂ। ਪਰ ਜੇ ਤੇਰੀ ਤਿਆਰੀ ਅਧੂਰੀ ਹੈ, ਤਾਂ ਭਾਵੇਂ ਤੈਨੂੰ ਕੰਮ ਦੇ ਅਗਲੇ ਪੜਾਅ ਲਈ ਤਲਬ ਕੀਤਾ ਜਾਂਦਾ ਹੈ, ਤੂੰ ਇਸਤੇਮਾਲ ਦੇ ਅਯੋਗ ਹੋਵੇਂਗਾ—ਇਸ ਬਿੰਦੂ ’ਤੇ ਭਾਵੇਂ ਤੂੰ ਆਪਣੇ ਆਪ ਨੂੰ ਤਿਆਰ ਕਰਨ ਦੀ ਇੱਛਾ ਕਰੇਂ, ਤੈਨੂੰ ਦੂਜਾ ਮੌਕਾ ਨਹੀਂ ਦਿੱਤਾ ਜਾਵੇਗਾ। ਪਰਮੇਸ਼ੁਰ ਜਾ ਚੁੱਕਾ ਹੋਵੇਗਾ; ਤੂੰ ਅਜਿਹਾ ਮੌਕਾ ਕਿੱਥੇ ਲੱਭ ਸਕੇਂਗਾ ਜੋ ਹੁਣ ਤੇਰੇ ਸਾਹਮਣੇ ਹੈ? ਤੂੰ ਖੁਦ ਪਰਮੇਸ਼ੁਰ ਦੁਆਰਾ ਵਿਅਕਤੀਗਤ ਤੌਰ ’ਤੇ ਪ੍ਰਦਾਨ ਕੀਤੇ ਜਾ ਰਹੇ ਅਭਿਆਸ ਨੂੰ ਪ੍ਰਾਪਤ ਕਰਨ ਲਈ ਕਿੱਥੇ ਜਾ ਸਕੇਂਗਾ? ਤਦ ਤੱਕ, ਪਰਮੇਸ਼ੁਰ ਵਿਅਕਤੀਗਤ ਤੌਰ ’ਤੇ ਬੋਲਣਾ ਜਾਂ ਆਪਣੀ ਅਵਾਜ਼ ਸੁਣਾਉਣਾ ਬੰਦ ਕਰ ਚੁੱਕਾ ਹੋਵੇਗਾ; ਉਸ ਵੇਲੇ ਤੂੰ ਅੱਜ ਕਹੀਆਂ ਜਾ ਰਹੀਆਂ ਗੱਲਾਂ ਨੂੰ ਕੇਵਲ ਪੜ੍ਹ ਸਕੇਂਗਾ—ਉਸ ਵੇਲੇ ਅਸਾਨੀ ਨਾਲ ਸਮਝ ਕਿਸ ਤਰ੍ਹਾਂ ਆਵੇਗੀ? ਭਵਿੱਖ ਦਾ ਜੀਵਨ ਅੱਜ ਨਾਲੋਂ ਬਿਹਤਰ ਕਿਵੇਂ ਹੋ ਸਕੇਗਾ? ਉਸ ਬਿੰਦੂ ’ਤੇ ਕੀ ਤੂੰ ਰੋਂਦਿਆਂ ਅਤੇ ਦੰਦ ਪੀਸਦਿਆਂ ਜੀਉਂਦੇ-ਜੀਅ ਮੌਤ ਨਹੀਂ ਸਹਾਰ ਰਿਹਾ ਹੋਵੇਂਗਾ? ਹੁਣ ਤੈਨੂੰ ਅਸੀਸਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਪਰ ਤੈਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਦਾ ਅਨੰਦ ਕਿਵੇਂ ਲੈਣਾ ਹੈ; ਤੂੰ ਧੰਨ ਜੀਵਨ ਜੀਉਂਦਾ ਹੈਂ ਪਰ ਤੂੰ ਅਣਜਾਣ ਬਣਿਆ ਰਹਿੰਦਾ ਹੈਂ। ਇਹ ਸਾਬਤ ਕਰਦਾ ਹੈ ਕਿ ਤੇਰਾ ਕਸ਼ਟ ਸਹਿਣਾ ਤੈਅ ਹੈ! ਅੱਜ ਕੁਝ ਲੋਕ ਵਿਰੋਧ ਕਰਦੇ ਹਨ, ਕੁਝ ਵਿਦ੍ਰੋਹ ਕਰਦੇ ਹਨ, ਕੁਝ ਇਹ ਕਰਦੇ ਹਨ ਜਾਂ ਉਹ ਕਰਦੇ ਹਨ। ਮੈਂ ਤੁਹਾਨੂੰ ਬਸ ਨਜ਼ਰਅੰਦਾਜ਼ ਕਰ ਦਿੰਦਾ ਹਾਂ, ਪਰ ਇਹ ਨਾ ਸੋਚਣਾ ਕਿ ਮੈਨੂੰ ਨਹੀਂ ਪਤਾ ਕਿ ਤੁਸੀਂ ਕੀ ਕਰਨ ਵਾਲੇ ਹੋ। ਕੀ ਮੈਂ ਤੁਹਾਡੇ ਤੱਤ ਨੂੰ ਨਹੀਂ ਸਮਝਦਾ? ਕਿਉਂ ਮੇਰੇ ਵਿਰੁੱਧ ਟਕਰਾਅ ਜਾਰੀ ਰੱਖਦੇ ਹੋ? ਕੀ ਤੂੰ ਜੀਵਨ ਦੀ ਖੋਜ ਅਤੇ ਆਪਣੀ ਖਾਤਰ ਅਸੀਸਾਂ ਪ੍ਰਾਪਤ ਕਰਨ ਲਈ ਪਰਮੇਸ਼ੁਰ ਵਿੱਚ ਵਿਸ਼ਵਾਸ ਨਹੀਂ ਰੱਖਦਾ? ਕੀ ਤੂੰ ਆਪਣੀ ਖਾਤਰ ਵਿਸ਼ਵਾਸ ਨਹੀਂ ਰੱਖਦਾ? ਵਰਤਮਾਨ ਪਲ ਵਿੱਚ ਮੈਂ ਜਿੱਤਣ ਦਾ ਕੰਮ ਕੇਵਲ ਬੋਲ ਕੇ ਪੂਰਾ ਕਰ ਰਿਹਾ ਹਾਂ, ਅਤੇ ਇੱਕ ਵਾਰ ਜਦ ਇਸ ਜਿੱਤਣ ਦੇ ਕੰਮ ਦਾ ਅੰਤ ਹੁੰਦਾ ਹੈ ਤਾਂ ਤੇਰਾ ਅੰਤ ਸਪਸ਼ਟ ਹੋ ਜਾਵੇਗਾ। ਕੀ ਮੈਨੂੰ ਤੁਹਾਨੂੰ ਸਾਫ-ਸਾਫ ਦੱਸਣ ਦੀ ਜ਼ਰੂਰਤ ਹੈ?

ਅੱਜ ਦੇ ਜਿੱਤਣ ਦੇ ਕੰਮ ਦਾ ਉਦੇਸ਼ ਇਹ ਸਪਸ਼ਟ ਕਰਨਾ ਹੈ ਕਿ ਮਨੁੱਖ ਦਾ ਅੰਤ ਕੀ ਹੋਵੇਗਾ। ਮੈਂ ਇਹ ਕਿਉਂ ਕਹਿੰਦਾ ਹਾਂ ਕਿ ਅੱਜ ਦੀ ਤਾੜਨਾ ਅਤੇ ਨਿਆਂ ਅੰਤ ਦੇ ਦਿਨਾਂ ਦੇ ਵੱਡੇ ਚਿੱਟੇ ਸਿੰਘਾਸਣ ਦੇ ਅੱਗੇ ਹੋਣ ਵਾਲਾ ਨਿਆਂ ਹੈ? ਕੀ ਤੈਨੂੰ ਇਹ ਦਿਖਾਈ ਨਹੀਂ ਦਿੰਦਾ? ਜਿੱਤਣ ਦਾ ਕੰਮ ਆਖਰੀ ਪੜਾਅ ਕਿਉਂ ਹੈ? ਕੀ ਇਹ ਬਿਲਕੁਲ ਸਟੀਕ ਰੂਪ ਵਿੱਚ ਇਹ ਪਰਗਟ ਕਰਨ ਲਈ ਨਹੀਂ ਹੈ ਕਿ ਮਨੁੱਖ ਦੇ ਹਰ ਵਰਗ ਦਾ ਅੰਤ ਕਿਸ ਤਰ੍ਹਾਂ ਦਾ ਹੋਵੇਗਾ? ਕੀ ਇਹ ਤਾੜਨਾ ਅਤੇ ਨਿਆਂ ਦੇ ਜਿੱਤਣ ਦੇ ਕੰਮ ਦੇ ਦੌਰਾਨ ਹਰੇਕ ਨੂੰ ਉਨ੍ਹਾਂ ਦੇ ਅਸਲੀ ਰੰਗ ਦਿਖਾਉਣ, ਅਤੇ ਬਾਅਦ ਵਿੱਚ ਉਨ੍ਹਾਂ ਦੀ ਕਿਸਮ ਦੇ ਅਨੁਸਾਰ ਵਰਗੀਕਰਣ ਕੀਤੇ ਜਾਣ ਦੀ ਅਨੁਮਤੀ ਦੇਣ ਲਈ ਨਹੀਂ ਹੈ? ਇਹ ਕਹਿਣ ਦੇ ਬਜਾਏ ਕਿ ਇਹ ਮਨੁੱਖਜਾਤੀ ਨੂੰ ਜਿੱਤਣਾ ਦਰਸਾਉਂਦਾ ਹੈ, ਇਹ ਕਹਿਣਾ ਬਿਹਤਰ ਹੋਵੇਗਾ ਕਿ ਇਹ, ਇਹ ਦਰਸਾਉਂਦਾ ਹੈ ਕਿ ਹਰ ਵਰਗ ਦੇ ਵਿਅਕਤੀ ਦਾ ਅੰਤ ਕਿਸ ਪ੍ਰਕਾਰ ਹੋਵੇਗਾ। ਇਹ ਲੋਕਾਂ ਦੇ ਪਾਪਾਂ ਦਾ ਨਿਆਂ ਕਰਕੇ ਮਨੁੱਖ ਦੇ ਵੱਖੋ-ਵੱਖ ਵਰਗਾਂ ਨੂੰ ਉਜਾਗਰ ਕਰਨ ਬਾਰੇ ਹੈ ਤਾਂ ਕਿ ਇਹ ਨਿਸ਼ਚਾ ਕੀਤਾ ਜਾ ਸਕੇ ਕਿ ਉਹ ਬੁਰੇ ਹਨ ਜਾਂ ਧਰਮੀ। ਜਿੱਤਣ ਦੇ ਕੰਮ ਦੇ ਬਾਅਦ ਭਲਾਈ ਨੂੰ ਇਨਾਮ ਦੇਣ ਅਤੇ ਬੁਰਾਈ ਨੂੰ ਸਜ਼ਾ ਦੇਣ ਦਾ ਕੰਮ ਆਉਂਦਾ ਹੈ। ਲੋਕ ਜੋ ਪੂਰੀ ਤਰ੍ਹਾਂ ਆਗਿਆਕਾਰੀ ਕਰਦੇ ਹਨ—ਭਾਵ ਪੂਰੀ ਤਰ੍ਹਾਂ ਜਿੱਤੇ ਜਾ ਚੁੱਕੇ ਹਨ—ਉਨ੍ਹਾਂ ਨੂੰ ਪਰਮੇਸ਼ੁਰ ਦੇ ਕੰਮ ਨੂੰ ਪੂਰੇ ਜਹਾਨ ਵਿੱਚ ਫੈਲਾਉਣ ਦੇ ਅਗਲੇ ਪੜਾਅ ਵਿੱਚ ਰੱਖਿਆ ਜਾਵੇਗਾ; ਜਿਨ੍ਹਾਂ ਨੂੰ ਜਿੱਤਿਆ ਨਹੀਂ ਗਿਆ ਹੈ ਉਨ੍ਹਾਂ ਨੂੰ ਹਨੇਰੇ ਵਿੱਚ ਰੱਖਿਆ ਜਾਵੇਗਾ ਅਤੇ ਉਹ ਬਿਪਤਾ ਦਾ ਸਾਹਮਣਾ ਕਰਨਗੇ। ਇਸ ਲਈ, ਮਨੁੱਖ ਦਾ ਉਸ ਦੀ ਕਿਸਮ ਦੇ ਅਨੁਸਾਰ ਵਰਗੀਕਰਣ ਕੀਤਾ ਜਾਵੇਗਾ, ਬੁਰਾ ਕੰਮ ਕਰਨ ਵਾਲਿਆਂ ਨੂੰ ਸਦਾ ਸੂਰਜ ਦੇ ਚਾਨਣ ਦੇ ਬਗੈਰ ਰਹਿਣ ਲਈ ਬੁਰਾਈ ਨਾਲ ਰੱਖਿਆ ਜਾਵੇਗਾ, ਅਤੇ ਧਰਮੀਆਂ ਨੂੰ, ਚਾਨਣ ਪ੍ਰਾਪਤ ਕਰਨ ਲਈ ਅਤੇ ਸਦਾ ਚਾਨਣ ਵਿੱਚ ਜੀਉਣ ਲਈ, ਚੰਗਿਆਂ ਨਾਲ ਰੱਖਿਆ ਜਾਵੇਗਾ। ਸਾਰੀਆਂ ਚੀਜ਼ਾਂ ਦਾ ਅੰਤ ਨਜ਼ਦੀਕ ਹੈ; ਮਨੁੱਖ ਦੇ ਅੰਤ ਨੂੰ ਸਪਸ਼ਟ ਰੂਪ ਵਿੱਚ ਉਸ ਦੀਆਂ ਅੱਖਾਂ ਅੱਗੇ ਦਰਸਾਇਆ ਗਿਆ ਹੈ, ਅਤੇ ਸਾਰੀਆਂ ਚੀਜ਼ਾਂ ਦਾ ਉਨ੍ਹਾਂ ਦੀ ਕਿਸਮ ਦੇ ਅਨੁਸਾਰ ਵਰਗੀਕਰਣ ਕੀਤਾ ਜਾਵੇਗਾ। ਫਿਰ, ਲੋਕ ਹਰੇਕ ਦੇ ਆਪਣੀ ਕਿਸਮ ਦੇ ਅਨੁਸਾਰ ਵਰਗੀਕਰਣ ਕੀਤੇ ਜਾਣ ਦੇ ਕਸ਼ਟ ਤੋਂ ਕਿਵੇਂ ਬਚ ਸਕਦੇ ਹਨ? ਸਾਰੀਆਂ ਚੀਜ਼ਾਂ ਦੇ ਅੰਤ ਦੇ ਨਜ਼ਦੀਕ ਆਉਣ ’ਤੇ ਮਨੁੱਖ ਦੇ ਹਰ ਵਰਗ ਦੇ ਵੱਖੋ-ਵੱਖ ਅੰਤ ਪਰਗਟ ਕੀਤੇ ਜਾਂਦੇ ਹਨ, ਅਤੇ ਇਹ ਸਮੁੱਚੇ ਜਹਾਨ ਨੂੰ ਜਿੱਤਣ ਦੇ ਕੰਮ (ਮੌਜੂਦਾ ਕੰਮ ਤੋਂ ਸ਼ੁਰੂ ਕਰਕੇ ਜਿੱਤਣ ਦੇ ਸਮੁੱਚੇ ਕੰਮ ਦੇ ਸਮੇਤ) ਦੇ ਦੌਰਾਨ ਕੀਤਾ ਜਾਵੇਗਾ। ਸਮੁੱਚੀ ਮਨੁੱਖਜਾਤੀ ਦੇ ਅੰਤ ਦਾ ਪ੍ਰਗਟਾਵਾ, ਤਾੜਨਾ ਦੇ ਦੌਰਾਨ ਅਤੇ ਅੰਤ ਦੇ ਦਿਨਾਂ ਦੇ ਜਿੱਤਣ ਦੇ ਕੰਮ ਦੇ ਦੌਰਾਨ, ਨਿਆਂ ਦੀ ਗੱਦੀ ਦੇ ਸਾਹਮਣੇ ਕੀਤਾ ਜਾਂਦਾ ਹੈ। ਲੋਕਾਂ ਦਾ ਕਿਸਮ ਦੇ ਅਨੁਸਾਰ ਵਰਗੀਕਰਣ ਲੋਕਾਂ ਨੂੰ ਉਨ੍ਹਾਂ ਦੇ ਮੂਲ ਵਰਗ ਵਿੱਚ ਵਾਪਸ ਭੇਜਣਾ ਨਹੀਂ ਹੈ, ਕਿਉਂਕਿ ਜਦੋਂ ਸਿਰਜਣਾ ਦੇ ਸਮੇਂ ਮਨੁੱਖ ਨੂੰ ਬਣਾਇਆ ਗਿਆ ਸੀ ਤਾਂ ਉਸ ਵੇਲੇ ਕੇਵਲ ਇੱਕ ਕਿਸਮ ਦਾ ਇਨਸਾਨ ਹੀ ਮੌਜੂਦ ਸੀ, ਆਦਮੀ ਅਤੇ ਔਰਤ ਵਿਚਲੀ ਇੱਕੋ ਇੱਕ ਵੰਡ। ਲੋਕਾਂ ਦੀਆਂ ਕਈ ਵੱਖਰੀਆਂ-ਵੱਖਰੀਆਂ ਕਿਸਮਾਂ ਨਹੀਂ ਸਨ। ਇਹ ਕੇਵਲ ਕਈ ਹਜ਼ਾਰ ਸਾਲਾਂ ਦੀ ਭ੍ਰਿਸ਼ਟਤਾ ਦੇ ਬਾਅਦ ਹੋਇਆ ਕਿ ਮਨੁੱਖਾਂ ਦੀਆਂ ਵੱਖੋ-ਵੱਖ ਕਿਸਮਾਂ ਉੱਭਰੀਆਂ ਹਨ, ਜਿਨ੍ਹਾਂ ਵਿੱਚੋਂ ਕੁਝ ਮਲੀਨ ਭ੍ਰਿਸ਼ਟ ਆਤਮਾਵਾਂ ਦੇ ਵੱਸ ਵਿੱਚ ਹਨ, ਕੁਝ ਬੁਰੀਆਂ ਭ੍ਰਿਸ਼ਟ ਆਤਮਾਵਾਂ ਦੇ ਵੱਸ ਵਿੱਚ ਹਨ, ਅਤੇ ਕੁਝ, ਜੋ ਜੀਵਨ ਦੇ ਰਾਹ ਦੀ ਖੋਜ ਕਰਦੇ ਹਨ, ਸਰਬਸ਼ਕਤੀਮਾਨ ਦੇ ਇਖਤਿਆਰ ਦੇ ਅਧੀਨ ਹਨ। ਕੇਵਲ ਇਸੇ ਪ੍ਰਕਾਰ ਲੋਕਾਂ ਵਿਚਕਾਰ ਵਰਗ ਹੌਲੀ-ਹੌਲੀ ਹੋਂਦ ਵਿੱਚ ਆਉਂਦੇ ਹਨ, ਅਤੇ ਕੇਵਲ ਇਸ ਤਰ੍ਹਾਂ ਲੋਕ ਮਨੁੱਖ ਦੇ ਬਹੁਤ ਵੱਡੇ ਪਰਿਵਾਰ ਵਿਚਲੇ ਵੱਖ-ਵੱਖ ਵਰਗਾਂ ਵਿੱਚ ਵੰਡੇ ਜਾਂਦੇ ਹਨ। ਸਾਰੇ ਲੋਕਾਂ ਦੇ ਵੱਖੋ-ਵੱਖ “ਪਿਤਾ” ਹੁੰਦੇ ਹਨ; ਇਸ ਤਰ੍ਹਾਂ ਨਹੀਂ ਹੈ ਕਿ ਹਰ ਇੱਕ ਪੂਰੀ ਤਰ੍ਹਾਂ ਸਰਬਸ਼ਕਤੀਮਾਨ ਦੇ ਇਖਤਿਆਰ ਦੇ ਅਧੀਨ ਹੈ, ਕਿਉਂਕਿ ਮਨੁੱਖ ਬਹੁਤ ਵਿਦ੍ਰੋਹੀ ਹੈ। ਧਰਮੀ ਨਿਆਂ ਹਰ ਕਿਸਮ ਦੇ ਮਨੁੱਖ ਦੀ ਅਸਲੀ ਫ਼ਿਤਰਤ ਦਾ ਖੁਲਾਸਾ ਕਰਦਾ ਹੈ, ਕੁਝ ਵੀ ਲੁਕਾਅ ਵਿੱਚ ਨਹੀਂ ਰੱਖਦਾ। ਚਾਨਣ ਵਿੱਚ ਹਰ ਕੋਈ ਆਪਣਾ ਉਚਿਤ ਚਿਹਰਾ ਦਿਖਾਉਂਦਾ ਹੈ। ਅੱਜ-ਕੱਲ੍ਹ ਮਨੁੱਖ ਉਸ ਪ੍ਰਕਾਰ ਦਾ ਨਹੀਂ ਰਿਹਾ ਜਿਵੇਂ ਉਹ ਮੂਲ ਰੂਪ ਵਿੱਚ ਸੀ, ਉਸ ਦੇ ਪੂਰਵਜਾਂ ਦੀ ਮੂਲ ਸਮਾਨਤਾ ਬਹੁਤ ਦੇਰ ਪਹਿਲਾਂ ਹੀ ਗਾਇਬ ਹੋ ਗਈ ਹੈ ਕਿਉਂਕਿ ਆਦਮ ਅਤੇ ਹੱਵਾਹ ਦੇ ਅਣਗਿਣਤ ਵੰਸ਼ਜਾਂ ਨੂੰ ਬਹੁਤ ਸਮਾਂ ਪਹਿਲਾਂ ਤੋਂ ਹੀ ਸ਼ਤਾਨ ਦੁਆਰਾ ਵੱਸ ਵਿੱਚ ਕੀਤਾ ਗਿਆ ਹੈ, ਉਹ ਕਦੇ ਵੀ ਦੁਬਾਰਾ ਸਵਰਗਸੂਰਜ ਨੂੰ ਜਾਣ ਨਹੀਂ ਪਾਉਂਦੇ, ਅਤੇ ਕਿਉਂਕਿ ਲੋਕਾਂ ਦੇ ਦਿਲ ਸ਼ਤਾਨ ਦੇ ਹਰ ਢੰਗ ਦੇ ਜ਼ਹਿਰ ਨਾਲ ਭਰੇ ਹੋਏ ਹਨ। ਇਸ ਲਈ, ਲੋਕਾਂ ਦੇ ਆਪਣੇ ਉਚਿਤ ਟਿਕਾਣੇ ਹੁੰਦੇ ਹਨ। ਇਸ ਦੇ ਇਲਾਵਾ, ਉਨ੍ਹਾਂ ਦੇ ਵੱਖੋ-ਵੱਖਰੇ ਜ਼ਹਿਰਾਂ ਦੇ ਅਧਾਰ ’ਤੇ ਉਨ੍ਹਾਂ ਦਾ ਕਿਸਮ ਦੇ ਅਨੁਸਾਰ ਵਰਗੀਕਰਣ ਕੀਤਾ ਜਾਂਦਾ ਹੈ, ਭਾਵ ਉਨ੍ਹਾਂ ਨੂੰ ਅੱਜ ਉਹ ਜਿੰਨੇ ਜਿੱਤੇ ਜਾ ਚੁੱਕੇ ਹਨ ਉਸ ਹੱਦ ਦੇ ਅਨੁਸਾਰ ਛਾਂਟਿਆ ਜਾਂਦਾ ਹੈ। ਮਨੁੱਖ ਦਾ ਅੰਤ ਅਜਿਹਾ ਨਹੀਂ ਹੈ ਜਿਸ ਨੂੰ ਸੰਸਾਰ ਦੀ ਸਿਰਜਣਾ ਦੇ ਸਮੇਂ ਤੋਂ ਪਹਿਲਾਂ ਨਿਰਧਾਰਤ ਕੀਤਾ ਗਿਆ ਹੋਵੇ। ਇਸ ਦਾ ਕਾਰਨ ਇਹ ਹੈ ਕਿ ਅਰੰਭ ਵਿੱਚ ਕੇਵਲ ਇੱਕ ਵਰਗ ਮੌਜੂਦ ਸੀ ਜਿਸ ਨੂੰ ਸਮੂਹਕ ਰੂਪ ਵਿੱਚ “ਮਨੁੱਖਜਾਤੀ” ਕਿਹਾ ਗਿਆ, ਅਤੇ ਅਰੰਭ ਵਿੱਚ ਮਨੁੱਖ ਸ਼ਤਾਨ ਦੁਆਰਾ ਭ੍ਰਿਸ਼ਟ ਨਹੀਂ ਕੀਤਾ ਗਿਆ ਸੀ, ਅਤੇ ਸਭ ਲੋਕ ਪਰਮੇਸ਼ੁਰ ਦੇ ਚਾਨਣ ਵਿੱਚ ਰਹਿੰਦੇ ਸਨ ਅਤੇ ਉਨ੍ਹਾਂ ਉੱਤੇ ਕੋਈ ਹਨੇਰਾ ਨਹੀਂ ਸੀ। ਪਰ ਸ਼ਤਾਨ ਦੁਆਰਾ ਮਨੁੱਖ ਨੂੰ ਭ੍ਰਿਸ਼ਟ ਕੀਤੇ ਜਾਣ ਤੋਂ ਬਾਅਦ ਸਭ ਕਿਸਮਾਂ ਅਤੇ ਪ੍ਰਕਾਰ ਦੇ ਲੋਕ—ਅਰਥਾਤ ਹਰ ਪ੍ਰਕਾਰ ਅਤੇ ਕਿਸਮਾਂ ਦੇ ਲੋਕ ਜੋ ਉਸ ਪਰਿਵਾਰ ਤੋਂ ਆਏ ਅਤੇ ਜਿਨ੍ਹਾਂ ਨੂੰ ਸਮੂਹਕ ਰੂਪ ਵਿੱਚ “ਮਨੁੱਖਜਾਤੀ” ਕਿਹਾ ਗਿਆ ਜੋ ਆਦਮੀ ਅਤੇ ਔਰਤਾਂ ਤੋਂ ਮਿਲ ਕੇ ਬਣੀ ਸੀ—ਸਮੁੱਚੀ ਧਰਤੀ ਉੱਪਰ ਫੈਲ ਗਏ। ਉਨ੍ਹਾਂ ਨੂੰ ਉਨ੍ਹਾਂ ਦੇ ਪੂਰਵਜ ਉਨ੍ਹਾਂ ਦੇ ਸਭ ਤੋਂ ਪੁਰਾਣੇ ਪੂਰਵਜਾਂ ਤੋਂ ਭਟਕਾ ਕੇ ਦੂਰ ਲੈ ਗਏ—ਅਰਥਾਤ ਉਸ ਮਨੁੱਖਜਾਤੀ ਤੋਂ ਜਿਸ ਵਿੱਚ ਆਦਮੀ ਅਤੇ ਔਰਤ ਸਨ (ਭਾਵ ਮੂਲ ਆਦਮ ਅਤੇ ਹੱਵਾਹ, ਉਨ੍ਹਾਂ ਦੇ ਸਭ ਤੋਂ ਪੁਰਾਣੇ ਪੂਰਵਜ)। ਉਸ ਵੇਲੇ ਕੇਵਲ ਇਸਰਾਏਲੀ ਉਹ ਲੋਕ ਸਨ ਜਿਨ੍ਹਾਂ ਦੀ ਧਰਤੀ ਉੱਪਰ ਯਹੋਵਾਹ ਅਗਵਾਈ ਕਰਦਾ ਸੀ। ਸਮੁੱਚੇ ਇਸਰਾਏਲ ਵਿੱਚੋਂ ਜੋ ਵੱਖੋ-ਵੱਖ ਕਿਸਮਾਂ ਦੇ ਲੋਕ (ਭਾਵ, ਮੂਲ ਘਰਾਣੇ ਦੇ ਟੱਬਰ ਵਿੱਚੋਂ) ਉੱਭਰ ਕੇ ਆਏ ਤਾਂ, ਉਨ੍ਹਾਂ ਨੇ ਯਹੋਵਾਹ ਦਾ ਮਾਰਗਦਰਸ਼ਨ ਗੁਆ ਲਿਆ। ਇਹ ਪਹਿਲੇ ਲੋਕ, ਜੋ ਮਨੁੱਖੀ ਸੰਸਾਰ ਦੇ ਮਾਮਲਿਆਂ ਤੋਂ ਪੂਰੀ ਤਰ੍ਹਾਂ ਅਣਜਾਣ ਸਨ, ਬਾਅਦ ਵਿੱਚ ਆਪਣੇ ਪੂਰਵਜਾਂ ਨਾਲ ਉਨ੍ਹਾਂ ਇਲਾਕਿਆਂ ਵਿੱਚ ਰਹਿਣ ਲਈ ਚਲੇ ਗਏ ਜੋ ਉਨ੍ਹਾਂ ਨੇ ਮੱਲੇ ਹੋਏ ਸਨ, ਜੋ ਕਿ ਅੱਜ ਤੱਕ ਜਾਰੀ ਹੈ। ਇਸ ਤਰ੍ਹਾਂ, ਕੀ ਉਹ ਇਸ ਗੱਲ ਤੋਂ ਅਣਜਾਣ ਹਨ ਕਿ ਉਹ ਯਹੋਵਾਹ ਤੋਂ ਭਟਕ ਕੇ ਦੂਰ ਕਿਵੇਂ ਗਏ ਅਤੇ ਅੱਜ ਤੱਕ ਹਰ ਪ੍ਰਕਾਰ ਦੀਆਂ ਮਲੀਨ ਭ੍ਰਿਸ਼ਟ ਆਤਮਾਵਾਂ, ਅਤੇ ਦੁਸ਼ਟ ਆਤਮਾਵਾਂ ਦੁਆਰਾ ਕਿਵੇਂ ਭ੍ਰਿਸ਼ਟ ਕੀਤੇ ਗਏ ਹਨ। ਜੋ ਹੁਣ ਤੱਕ ਡੂੰਘਾਈ ਨਾਲ ਭ੍ਰਿਸ਼ਟ ਕੀਤੇ ਗਏ ਹਨ ਅਤੇ ਜਿਨ੍ਹਾਂ ਵਿੱਚ ਜ਼ਹਿਰ ਘੋਲਿਆ ਗਿਆ ਹੈ—ਜਿਨ੍ਹਾਂ ਨੂੰ ਅੰਤ ਵਿੱਚ ਬਚਾਇਆ ਨਹੀਂ ਜਾ ਸਕਦਾ—ਉਨ੍ਹਾਂ ਕੋਲ ਆਪਣੇ ਪੂਰਵਜਾਂ ਅਰਥਾਤ ਮਲੀਨ ਭ੍ਰਿਸ਼ਟ ਆਤਮਾਵਾਂ ਜਿਨ੍ਹਾਂ ਨੇ ਉਨ੍ਹਾਂ ਨੂੰ ਭ੍ਰਿਸ਼ਟ ਕੀਤਾ ਹੈ, ਦੇ ਨਾਲ ਜਾਣ ਦੇ ਇਲਾਵਾ ਕੋਈ ਹੋਰ ਚਾਰਾ ਨਹੀਂ ਹੋਵੇਗਾ। ਜਿਹੜੇ ਅੰਤ ਵਿੱਚ ਬਚਾਏ ਜਾ ਸਕਣਗੇ ਉਹ ਮਨੁੱਖਜਾਤੀ ਦੇ ਅਸਲ ਟਿਕਾਣੇ ’ਤੇ ਚਲੇ ਜਾਣਗੇ, ਭਾਵ ਉਸ ਅੰਤ ’ਤੇ ਜਿਹੜਾ ਬਚਾਏ ਅਤੇ ਜਿੱਤੇ ਹੋਇਆਂ ਲਈ ਰਾਖਵਾਂ ਰੱਖਿਆ ਹੋਇਆ ਹੈ। ਜੋ ਬਚਾਏ ਜਾ ਸਕਦੇ ਹਨ ਉਨ੍ਹਾਂ ਨੂੰ ਬਚਾਉਣ ਲਈ ਸਭ ਕੁਝ ਕੀਤਾ ਜਾਵੇਗਾ—ਪਰ ਜੋ ਲੋਕ ਸੰਵੇਦਨਹੀਣ ਅਤੇ ਲਾਇਲਾਜ ਹਨ ਉਨ੍ਹਾਂ ਕੋਲ ਤਾੜਨਾ ਦੇ ਅਥਾਹ-ਕੁੰਡ ਵਿੱਚ ਆਪਣੇ ਪੂਰਵਜਾਂ ਦੇ ਪਿੱਛੇ ਜਾਣ ਦੇ ਸਿਵਾ ਕੋਈ ਹੋਰ ਚਾਰਾ ਨਹੀਂ ਹੋਵੇਗਾ। ਇਹ ਨਾ ਸੋਚ ਕਿ ਤੇਰਾ ਅੰਤ ਪਹਿਲਾਂ ਤੋਂ ਹੀ ਨਿਰਧਾਰਤ ਕੀਤਾ ਗਿਆ ਸੀ ਅਤੇ ਕੇਵਲ ਹੁਣੇ ਉਜਾਗਰ ਕੀਤਾ ਗਿਆ ਹੈ। ਜੇ ਤੂੰ ਇਸ ਪ੍ਰਕਾਰ ਸੋਚਦਾ ਹੈਂ ਤਾਂ ਕੀ ਤੂੰ ਭੁੱਲ ਗਿਆ ਹੈਂ ਕਿ ਮਨੁੱਖਜਾਤੀ ਦੀ ਸ਼ੁਰੂਆਤੀ ਸਿਰਜਣਾ ਦੇ ਦੌਰਾਨ ਕੋਈ ਵੱਖਰਾ ਸ਼ਤਾਨੀ ਵਰਗ ਨਹੀਂ ਸਿਰਜਿਆ ਗਿਆ ਸੀ? ਕੀ ਤੂੰ ਭੁੱਲ ਗਿਆ ਹੈਂ ਕਿ ਆਦਮ ਅਤੇ ਹੱਵਾਹ ਤੋਂ ਬਣੀ ਕੇਵਲ ਇੱਕ ਮਨੁੱਖਜਾਤੀ ਸਿਰਜੀ ਗਈ ਸੀ (ਭਾਵ ਕੇਵਲ ਆਦਮੀ ਅਤੇ ਔਰਤ ਸਿਰਜੇ ਗਏ ਸਨ)? ਜੇ ਤੂੰ ਸ਼ੁਰੂ ਵਿੱਚ ਸ਼ਤਾਨ ਦਾ ਵੰਸ਼ਜ ਹੁੰਦਾ ਤਾਂ ਕੀ ਇਸ ਦਾ ਮਤਲਬ ਇਹ ਨਹੀਂ ਹੋਣਾ ਸੀ ਕਿ ਜਦੋਂ ਯਹੋਵਾਹ ਨੇ ਮਨੁੱਖ ਨੂੰ ਸਿਰਜਿਆ ਤਾਂ ਉਸ ਨੇ ਇੱਕ ਸ਼ਤਾਨੀ ਸਮੂਹ ਨੂੰ ਆਪਣੀ ਸ੍ਰਿਸ਼ਟੀ ਵਿੱਚ ਸ਼ਾਮਲ ਕੀਤਾ ਸੀ? ਕੀ ਉਹ ਕੁਝ ਇਸ ਪ੍ਰਕਾਰ ਦਾ ਕਰ ਸਕਦਾ ਸੀ? ਉਸ ਨੇ ਮਨੁੱਖ ਨੂੰ ਆਪਣੀ ਗਵਾਹੀ ਦੇ ਵਾਸਤੇ ਸਿਰਜਿਆ; ਉਸ ਨੇ ਮਨੁੱਖ ਨੂੰ ਆਪਣੀ ਵਡਿਆਈ ਦੇ ਵਾਸਤੇ ਸਿਰਜਿਆ। ਉਹ ਜਾਣ-ਬੁੱਝ ਕੇ ਸ਼ਤਾਨ ਦੀ ਸੰਤਾਨ ਦੇ ਇੱਕ ਵਰਗ ਨੂੰ ਆਪਣਾ ਵਿਰੋਧ ਕਰਨ ਲਈ ਕਿਉਂ ਸਿਰਜਦਾ? ਯਹੋਵਾਹ ਇਸ ਤਰ੍ਹਾਂ ਦਾ ਕੰਮ ਕਿਵੇਂ ਕਰ ਸਕਦਾ ਸੀ? ਜੇ ਉਸ ਨੇ ਇੰਝ ਕੀਤਾ ਹੁੰਦਾ ਤਾਂ ਉਸ ਨੂੰ ਧਰਮੀ ਪਰਮੇਸ਼ੁਰ ਕਿਸ ਨੇ ਕਹਿਣਾ ਸੀ? ਹੁਣ ਜਦ ਮੈਂ ਇਹ ਕਹਿੰਦਾ ਹਾਂ ਕਿ ਤੁਹਾਡੇ ਵਿੱਚੋਂ ਕੁਝ ਲੋਕ ਅੰਤ ਵਿੱਚ ਸ਼ਤਾਨ ਦੇ ਨਾਲ ਜਾਣਗੇ ਤਾਂ ਇਸ ਦਾ ਅਰਥ ਇਹ ਨਹੀਂ ਹੈ ਕਿ ਤੂੰ ਸ਼ੁਰੂ ਤੋਂ ਹੀ ਸ਼ਤਾਨ ਦੇ ਨਾਲ ਸੀ; ਬਲਕਿ ਇਸ ਦਾ ਅਰਥ ਇਹ ਹੈ ਕਿ ਤੇਰੇ ਵਿੱਚ ਇੰਨਾ ਨਿਘਾਰ ਆ ਚੁੱਕਾ ਹੈ ਕਿ ਜੇ ਪਰਮੇਸ਼ੁਰ ਨੇ ਤੈਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਵੀ ਹੈ, ਤਾਂ ਵੀ ਤੂੰ ਅਜੇ ਤੱਕ ਉਸ ਮੁਕਤੀ ਨੂੰ ਪ੍ਰਾਪਤ ਕਰਨ ਵਿੱਚ ਅਸਫਲ ਹੋਇਆ ਹੈਂ। ਇਸ ਲਈ ਤੇਰਾ ਸ਼ਤਾਨ ਦੇ ਨਾਲ ਵਰਗੀਕਰਣ ਕਰਨ ਦੇ ਇਲਾਵਾ ਹੋਰ ਕੋਈ ਚਾਰਾ ਨਹੀਂ ਬਚਿਆ ਹੈ। ਇਸ ਦਾ ਕਾਰਨ ਕੇਵਲ ਇਹ ਹੈ ਕਿ ਤੂੰ ਮੁਕਤੀ ਪ੍ਰਦਾਨ ਕੀਤੇ ਜਾਣ ਤੋਂ ਪਰੇ ਹੈਂ, ਇਸ ਲਈ ਨਹੀਂ ਕਿ ਪਰਮੇਸ਼ੁਰ ਤੇਰੇ ਪ੍ਰਤੀ ਅਧਰਮੀ ਹੈ ਅਤੇ ਉਸ ਨੇ ਜਾਣ-ਬੁੱਝ ਕੇ ਤੇਰੇ ਨਸੀਬ ਨੂੰ ਸ਼ਤਾਨ ਦੇ ਪ੍ਰਤੱਖ ਰੂਪ ਵਜੋਂ ਨਿਯਤ ਕੀਤਾ ਹੈ ਅਤੇ ਫਿਰ ਤੈਨੂੰ ਸ਼ਤਾਨ ਦੇ ਵਰਗ ਵਿੱਚ ਰੱਖਦਾ ਹੈ ਅਤੇ ਉਦੇਸ਼ਪੂਰਵਕ ਤੈਨੂੰ ਦੁਖ ਸਹਾਰਦਿਆਂ ਦੇਖਣਾ ਚਾਹੁੰਦਾ ਹੈ। ਇਹ ਜਿੱਤਣ ਦੇ ਕੰਮ ਦਾ ਅੰਦਰੂਨੀ ਸੱਚ ਨਹੀਂ ਹੈ। ਜੇ ਤੇਰਾ ਇਹੋ ਮੰਨਣਾ ਹੈ, ਫਿਰ ਤੇਰੀ ਸਮਝ ਬਹੁਤ ਇੱਕ-ਤਰਫ਼ੀ ਹੈ! ਜਿੱਤ ਦੇ ਆਖਰੀ ਪੜਾਅ ਦਾ ਮਕਸਦ ਲੋਕਾਂ ਨੂੰ ਬਚਾਉਣਾ ਅਤੇ ਉਨ੍ਹਾਂ ਦੇ ਅੰਤਾਂ ਨੂੰ ਉਜਾਗਰ ਕਰਨਾ ਹੈ। ਇਹ ਨਿਆਂ ਦੇ ਦੁਆਰਾ ਲੋਕਾਂ ਦੇ ਪਤਨ ਦਾ ਖੁਲਾਸਾ ਕਰਨ ਲਈ ਹੈ ਤਾਂ ਜੋ ਉਨ੍ਹਾਂ ਤੋਂ ਪਛਤਾਵਾ ਕਰਵਾਇਆ ਜਾਵੇ, ਉਨ੍ਹਾਂ ਨੂੰ ਉਠਾ ਕੇ ਜੀਵਨ ਅਤੇ ਮਨੁੱਖੀ ਜੀਵਨ ਦੇ ਸਹੀ ਰਾਹ ਦੀ ਖੋਜ ਕਰਵਾਈ ਜਾਵੇ। ਇਹ ਇਸ ਲਈ ਹੈ ਕਿ ਇਨ੍ਹਾਂ ਸੁੰਨ ਅਤੇ ਮੂੜ੍ਹ ਲੋਕਾਂ ਦੇ ਦਿਲਾਂ ਨੂੰ ਜਗਾਇਆ ਜਾਵੇ, ਅਤੇ ਉਨ੍ਹਾਂ ਨੂੰ ਨਿਆਂ ਦੇ ਦੁਆਰਾ ਉਨ੍ਹਾਂ ਦਾ ਅੰਦਰੂਨੀ ਵਿਦ੍ਰੋਹ ਦਿਖਾਇਆ ਜਾਵੇ। ਹਾਲਾਂਕਿ ਜੇ ਲੋਕ ਅਜੇ ਵੀ ਪਛਤਾਵਾ ਕਰਨ ਦੇ ਅਯੋਗ ਹਨ, ਅਜੇ ਵੀ ਮਨੁੱਖੀ ਜੀਵਨ ਦੇ ਸਹੀ ਰਾਹ ਨੂੰ ਖੋਜਣ ਦੇ ਅਯੋਗ ਹਨ, ਅਤੇ ਇਨ੍ਹਾਂ ਭ੍ਰਿਸ਼ਟਤਾਵਾਂ ਨੂੰ ਛੱਡਣ ਦੇ ਅਯੋਗ ਹਨ ਤਾਂ ਉਨ੍ਹਾਂ ਨੂੰ ਮੁਕਤੀ ਪ੍ਰਦਾਨ ਨਹੀਂ ਕੀਤੀ ਜਾ ਸਕਦੀ, ਅਤੇ ਉਨ੍ਹਾਂ ਨੂੰ ਸ਼ਤਾਨ ਦੁਆਰਾ ਨਿਗਲਿਆ ਜਾਵੇਗਾ। ਪਰਮੇਸ਼ੁਰ ਦੀ ਜਿੱਤ ਦੀ ਅਜਿਹੀ ਮਹੱਤਤਾ ਹੈ: ਲੋਕਾਂ ਨੂੰ ਬਚਾਉਣਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਅੰਤ ਵੀ ਦਿਖਾਉਣਾ। ਚੰਗੇ ਅੰਤ, ਬੁਰੇ ਅੰਤ—ਇਹ ਸਭ ਜਿੱਤਣ ਦੇ ਕੰਮ ਦੁਆਰਾ ਉਜਾਗਰ ਕੀਤੇ ਜਾਂਦੇ ਹਨ। ਲੋਕਾਂ ਨੂੰ ਬਚਾਇਆ ਜਾਵੇਗਾ ਜਾਂ ਸਰਾਪਿਆ ਜਾਵੇਗਾ, ਇਹ ਸਭ ਜਿੱਤਣ ਦੇ ਕੰਮ ਦੇ ਦੌਰਾਨ ਉਜਾਗਰ ਕੀਤਾ ਜਾਂਦਾ ਹੈ।

ਅੰਤ ਦੇ ਦਿਨ ਉਹ ਹਨ ਜਦੋਂ ਸਾਰੀਆਂ ਚੀਜ਼ਾਂ ਦਾ, ਜਿੱਤ ਦੇ ਦੁਆਰਾ, ਉਨ੍ਹਾਂ ਦੀਆਂ ਕਿਸਮ ਦੇ ਅਨੁਸਾਰ ਵਰਗੀਕਰਣ ਕੀਤਾ ਜਾਵੇਗਾ। ਜਿੱਤਣਾ ਅੰਤ ਦੇ ਦਿਨਾਂ ਦਾ ਕੰਮ ਹੈ; ਦੂਜੇ ਸ਼ਬਦਾਂ ਵਿੱਚ, ਹਰ ਮਨੁੱਖ ਦੇ ਪਾਪਾਂ ਦਾ ਨਿਆਂ ਅੰਤਲੇ ਦਿਨਾਂ ਦਾ ਕੰਮ ਹੈ। ਨਹੀਂ ਤਾਂ ਲੋਕਾਂ ਦਾ ਵਰਗੀਕਰਣ ਕਿਵੇਂ ਕੀਤਾ ਜਾ ਸਕੇਗਾ? ਵਰਗੀਕਰਣ ਦਾ ਕੰਮ ਜੋ ਤੁਹਾਡੇ ਵਿਚਕਾਰ ਕੀਤਾ ਜਾਂਦਾ ਹੈ ਉਹ ਸਮੁੱਚੇ ਜਹਾਨ ਵਿੱਚ ਅਜਿਹੇ ਕੰਮ ਦਾ ਅਰੰਭ ਹੈ। ਇਸ ਤੋਂ ਬਾਅਦ, ਸਾਰੇ ਦੇਸ਼ਾਂ ਅਤੇ ਸਾਰੀਆਂ ਕੌਮਾਂ ਵਿੱਚੋਂ ਲੋਕ ਵੀ ਜਿੱਤਣ ਦੇ ਕੰਮ ਦੇ ਅਧੀਨ ਲਿਆਂਦੇ ਜਾਣਗੇ। ਭਾਵ, ਸ੍ਰਿਸ਼ਟੀ ਦੇ ਹਰ ਇੱਕ ਮਨੁੱਖ ਦਾ, ਨਿਆਂ ਵਾਸਤੇ ਨਿਆਂ ਦੀ ਗੱਦੀ ਦੇ ਅੱਗੇ ਆਉਣ ’ਤੇ, ਉਸ ਦੀ ਕਿਸਮ ਦੇ ਅਨੁਸਾਰ ਵਰਗੀਕਰਣ ਕੀਤਾ ਜਾਵੇਗਾ। ਕੋਈ ਵੀ ਮਨੁੱਖ ਜਾਂ ਕੋਈ ਵੀ ਚੀਜ਼ ਇਸ ਤਾੜਨਾ ਅਤੇ ਨਿਆਂ ਨੂੰ ਸਹਿਣ ਤੋਂ ਬਚ ਨਹੀਂ ਸਕਦੀ, ਨਾ ਹੀ ਕੋਈ ਮਨੁੱਖ ਜਾਂ ਚੀਜ਼ ਅਜਿਹੀ ਹੈ ਜਿਸ ਦਾ ਕਿਸਮ ਅਨੁਸਾਰ ਵਰਗੀਕਰਣ ਨਹੀਂ ਕੀਤਾ ਜਾਵੇਗਾ; ਹਰ ਇੱਕ ਮਨੁੱਖ ਨੂੰ ਵਰਗ ਵਿੱਚ ਰੱਖਿਆ ਜਾਵੇਗਾ, ਕਿਉਂਕਿ ਸਭ ਚੀਜ਼ਾਂ ਦਾ ਅੰਤ ਨਜ਼ਦੀਕ ਆਉਂਦਾ ਹੈ ਅਤੇ ਜੋ ਕੁਝ ਵੀ ਅਕਾਸ਼ਾਂ ਵਿੱਚ ਅਤੇ ਧਰਤੀ ਉੱਪਰ ਮੌਜੂਦ ਹੈ ਆਪਣੇ ਸਿੱਟੇ ’ਤੇ ਪਹੁੰਚ ਗਿਆ ਹੈ। ਮਨੁੱਖ ਮਨੁੱਖੀ ਹੋਂਦ ਦੇ ਅੰਤਲੇ ਦਿਨਾਂ ਤੋਂ ਕਿਵੇਂ ਬਚ ਸਕੇਗਾ? ਅਤੇ ਇਸ ਲਈ, ਕਿੰਨੀ ਦੇਰ ਤੱਕ ਤੇਰੇ ਅਣਆਗਿਆਕਾਰੀ ਦੇ ਕੰਮ ਜਾਰੀ ਰਹਿ ਸਕਦੇ ਹਨ? ਕੀ ਤੁਸੀਂ ਨਹੀਂ ਦੇਖ ਸਕਦੇ ਕਿ ਤੁਹਾਡੇ ਅੰਤਲੇ ਦਿਨ ਨਿਕਟ ਹਨ? ਜੋ ਪਰਮੇਸ਼ੁਰ ਦਾ ਆਦਰ ਕਰਦੇ ਹਨ ਅਤੇ ਉਸ ਦੇ ਪ੍ਰਗਟਾਵੇ ਦੀ ਤਾਂਘ ਰੱਖਦੇ ਹਨ ਉਹ ਪਰਮੇਸ਼ੁਰ ਦੀ ਧਾਰਮਿਕਤਾ ਦੇ ਪ੍ਰਗਟਾਵੇ ਦੇ ਦਿਨ ਨੂੰ ਕਿਉਂ ਨਹੀਂ ਦੇਖ ਸਕਦੇ? ਉਹ ਭਲਾਈ ਦਾ ਅੰਤਲਾ ਇਨਾਮ ਕਿਉਂ ਨਹੀਂ ਪ੍ਰਾਪਤ ਕਰਨਗੇ? ਕੀ ਤੂੰ ਉਹ ਹੈਂ ਜੋ ਭਲਾਈ ਕਰਦਾ ਹੈ, ਜਾਂ ਉਹ ਜੋ ਬੁਰਾਈ ਕਰਦਾ ਹੈ? ਕੀ ਤੂੰ ਉਹ ਹੈਂ ਜੋ ਧਰਮੀ ਨਿਆਂ ਨੂੰ ਸਵੀਕਾਰ ਕਰਦਾ ਹੈ ਅਤੇ ਫਿਰ ਆਗਿਆਕਾਰੀ ਕਰਦਾ ਹੈ, ਜਾਂ ਤੂੰ ਉਹ ਹੈਂ ਜੋ ਧਰਮੀ ਨਿਆਂ ਨੂੰ ਸਵੀਕਾਰ ਕਰਦਾ ਹੈ ਅਤੇ ਫਿਰ ਸਰਾਪਿਆ ਜਾਂਦਾ ਹੈ? ਕੀ ਤੂੰ ਚਾਣਨ ਵਿੱਚ ਨਿਆਂ ਦੀ ਗੱਦੀ ਦੇ ਅੱਗੇ ਜੀਉਂਦਾ ਹੈਂ ਜਾਂ ਕੀ ਤੂੰ ਪਤਾਲ ਦੇ ਹਨੇਰੇ ਦੇ ਦਰਮਿਆਨ ਰਹਿੰਦਾ ਹੈਂ? ਕੀ ਤੂੰ ਉਹ ਨਹੀਂ ਹੈਂ ਜੋ ਖੁਦ ਸਪਸ਼ਟਤਾ ਨਾਲ ਜਾਣਦਾ ਹੈਂ ਕਿ ਉਸ ਦਾ ਅੰਤ ਇਨਾਮ ਵਾਲਾ ਹੋਵੇਗਾ ਜਾਂ ਸਜ਼ਾ ਵਾਲਾ ਹੋਵੇਗਾ? ਕੀ ਤੂੰ ਉਹ ਨਹੀਂ ਹੈਂ ਜੋ ਸਭ ਤੋਂ ਜ਼ਿਆਦਾ ਸਪਸ਼ਟਤਾ ਅਤੇ ਡੂੰਘਾਈ ਨਾਲ ਜਾਣਦਾ ਅਤੇ ਸਮਝਦਾ ਹੈਂ ਕਿ ਪਰਮੇਸ਼ੁਰ ਧਰਮੀ ਹੈ? ਤਾਂ ਫਿਰ ਤੇਰਾ ਵਤੀਰਾ ਅਤੇ ਦਿਲ ਕਿਸ ਤਰ੍ਹਾਂ ਦੇ ਹਨ? ਜਦੋਂ ਮੈਂ ਅੱਜ ਤੈਨੂੰ ਜਿੱਤਦਾ ਹਾਂ, ਕੀ ਤੂੰ ਸੱਚਮੁੱਚ ਹੀ ਚਾਹੁੰਦਾ ਹੈਂ ਕਿ ਮੈਂ ਤੈਨੂੰ ਵਿਆਖਿਆ ਕਰ ਕੇ ਦੱਸਾਂ ਕਿ ਤੇਰਾ ਵਤੀਰਾ ਚੰਗਾ ਹੈ ਜਾਂ ਬੁਰਾ? ਤੂੰ ਮੇਰੇ ਲਈ ਕਿੰਨਾ ਕੁਝ ਤਿਆਗਿਆ ਹੈ? ਤੂੰ ਕਿੰਨੀ ਸ਼ਰਧਾ ਨਾਲ ਮੇਰੀ ਉਪਾਸਨਾ ਕਰਦਾ ਹੈਂ? ਕੀ ਤੂੰ ਖੁਦ ਸਭ ਤੋਂ ਜ਼ਿਆਦਾ ਸਪਸ਼ਟਤਾ ਨਾਲ ਨਹੀਂ ਜਾਣਦਾ ਹੈਂ ਕਿ ਤੂੰ ਮੇਰੇ ਪ੍ਰਤੀ ਕਿਵੇਂ ਵਿਹਾਰ ਕਰਦਾ ਹੈਂ? ਤੈਨੂੰ ਹਰ ਕਿਸੇ ਨਾਲੋਂ ਜ਼ਿਆਦਾ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਹੈ ਕਿ ਆਖਰ ਵਿੱਚ ਤੇਰਾ ਅੰਤ ਕਿਸ ਪ੍ਰਕਾਰ ਦਾ ਹੋਵੇਗਾ! ਮੈਂ ਤੈਨੂੰ ਸੱਚਾਈ ਨਾਲ ਦੱਸਦਾ ਹਾਂ: ਮੈਂ ਕੇਵਲ ਮਨੁੱਖਜਾਤੀ ਨੂੰ ਸਿਰਜਿਆ, ਅਤੇ ਮੈਂ ਤੈਨੂੰ ਸਿਰਜਿਆ, ਪਰ ਮੈਂ ਤੈਨੂੰ ਸ਼ਤਾਨ ਦੇ ਹੱਥ ਨਹੀਂ ਫੜਾਇਆ; ਨਾ ਹੀ ਮੈਂ ਜਾਣ-ਬੁੱਝ ਕੇ ਤੈਨੂੰ ਮੇਰੇ ਪ੍ਰਤੀ ਵਿਦ੍ਰੋਹ ਕਰਨ ਜਾਂ ਮੇਰਾ ਵਿਰੋਧ ਕਰਨ ਲਈ ਮਜਬੂਰ ਕੀਤਾ ਤਾਂ ਕਿ ਤੂੰ ਮੇਰੇ ਤੋਂ ਸਜ਼ਾ ਪ੍ਰਾਪਤ ਕਰੇਂ। ਕੀ ਇਹ ਸਭ ਬਿਪਤਾਵਾਂ ਅਤੇ ਕਸ਼ਟ ਇਸ ਕਰਕੇ ਨਹੀਂ ਕਿਉਂਕਿ ਤੁਹਾਡੇ ਦਿਲ ਬਹੁਤ ਜ਼ਿਆਦਾ ਸਖ਼ਤ ਹਨ ਅਤੇ ਤੁਹਾਡੇ ਵਤੀਰੇ ਬਹੁਤ ਜ਼ਿਆਦਾ ਘ੍ਰਿਣਾਯੋਗ ਹਨ? ਸੋ ਇਸ ਲਈ ਜੋ ਅੰਤ ਤੁਹਾਡਾ ਹੋਵੇਗਾ ਕੀ ਉਹ ਤੁਹਾਡੇ ਦੁਆਰਾ ਹੀ ਨਿਰਧਾਰਤ ਨਹੀਂ ਕੀਤਾ ਗਿਆ ਹੈ? ਕੀ ਤੁਸੀਂ ਹਰ ਕਿਸੇ ਨਾਲੋਂ ਬਿਹਤਰ ਆਪਣੇ ਦਿਲਾਂ ਵਿੱਚ ਨਹੀਂ ਜਾਣਦੇ ਹੋ ਕਿ ਤੁਹਾਡਾ ਅੰਤ ਕਿਵੇਂ ਹੋਵੇਗਾ? ਮੇਰਾ ਲੋਕਾਂ ਨੂੰ ਜਿੱਤਣ ਦਾ ਕਾਰਨ ਉਨ੍ਹਾਂ ਨੂੰ ਉਜਾਗਰ ਕਰਨਾ ਹੈ ਅਤੇ ਇਸ ਤੋਂ ਵੀ ਵੱਧ ਤੇਰੇ ਲਈ ਮੁਕਤੀ ਨੂੰ ਲਿਆਉਣਾ ਹੈ। ਇਹ ਤੈਨੂੰ ਬੁਰਾਈ ਕਰਨ ਲਈ ਮਜਬੂਰ ਕਰਨਾ ਨਹੀਂ ਹੈ, ਨਾ ਹੀ ਇਹ ਤੈਨੂੰ ਜਾਣ-ਬੁੱਝ ਕੇ ਨਰਕ ਦੀ ਬਰਬਾਦੀ ਵਿੱਚ ਜਾਣ ਲਈ ਮਜਬੂਰ ਕਰਨਾ ਹੈ। ਜਦੋਂ ਸਮਾਂ ਆਉਂਦਾ ਹੈ, ਤੇਰੀ ਸਾਰੀ ਵੱਡੀ ਪੀੜਾ, ਤੇਰਾ ਰੋਣਾ ਅਤੇ ਦੰਦਾਂ ਨੂੰ ਪੀਸਣਾ—ਕੀ ਇਹ ਸਭ ਕੁਝ ਤੇਰੇ ਆਪਣੇ ਪਾਪਾਂ ਦੀ ਵਜ੍ਹਾ ਤੋਂ ਨਹੀਂ ਹੋਵੇਗਾ? ਇਸ ਤਰ੍ਹਾਂ, ਕੀ ਤੇਰੀ ਆਪਣੀ ਭਲਾਈ ਜਾਂ ਤੇਰੀ ਆਪਣੀ ਬੁਰਾਈ ਹੀ ਤੇਰਾ ਸਭ ਤੋਂ ਵਧੀਆ ਨਿਆਂ ਨਹੀਂ ਹੈ? ਕੀ ਇਹ ਇਸ ਗੱਲ ਦਾ ਸਭ ਤੋਂ ਵਧੀਆ ਸਬੂਤ ਨਹੀਂ ਹੈ ਕਿ ਤੇਰਾ ਅੰਤ ਕੀ ਹੋਵੇਗਾ?

ਅੱਜ ਮੈਂ ਚੀਨ ਵਿੱਚ ਪਰਮੇਸ਼ੁਰ ਦੇ ਚੁਣੇ ਹੋਏ ਲੋਕਾਂ ਦੇ ਵਿਚਕਾਰ ਉਨ੍ਹਾਂ ਦੇ ਸਾਰੇ ਵਿਦ੍ਰੋਹੀ ਸੁਭਾਵਾਂ ਨੂੰ ਉਜਾਗਰ ਕਰਨ ਅਤੇ ਉਨ੍ਹਾਂ ਦੀ ਸਾਰੀ ਕਰੂਪਤਾ ਤੋਂ ਮਖੌਟਾ ਉਤਾਰਨ ਦਾ ਕੰਮ ਕਰਦਾ ਹਾਂ, ਅਤੇ ਇਹ ਮੈਨੂੰ ਉਹ ਸਭ ਬੋਲਣ ਲਈ ਸੰਦਰਭ ਪ੍ਰਦਾਨ ਕਰਦਾ ਹੈ ਜੋ ਮੈਨੂੰ ਬੋਲਣ ਦੀ ਜ਼ਰੂਰਤ ਹੈ। ਇਸ ਦੇ ਬਾਅਦ, ਜਦੋਂ ਮੈਂ ਸਮੁੱਚੇ ਜਹਾਨ ਨੂੰ ਜਿੱਤਣ ਦੇ ਕੰਮ ਦਾ ਅਗਲਾ ਪੜਾਅ ਪੂਰਾ ਕਰਦਾ ਹਾਂ, ਤਾਂ ਮੈਂ ਤੁਹਾਡੇ ਉੱਪਰ ਆਪਣੇ ਨਿਆਂ ਨੂੰ ਸਾਰੇ ਜਹਾਨ ਦੇ ਹਰ ਵਿਅਕਤੀ ਦੇ ਕੁਧਰਮ ਦਾ ਨਿਆਂ ਕਰਨ ਲਈ ਇਸਤੇਮਾਲ ਕਰਾਂਗਾ, ਕਿਉਂਕਿ ਤੁਸੀਂ ਲੋਕ ਮਨੁੱਖਜਾਤੀ ਵਿਚਲੇ ਵਿਦ੍ਰੋਹ ਦੇ ਪ੍ਰਤੀਨਿਧੀ ਹੋ। ਤੁਹਾਡੇ ਵਿੱਚੋਂ ਜੋ ਸਾਹਮਣੇ ਨਹੀਂ ਆ ਸਕਦੇ ਉਹ ਕੇਵਲ ਖੁੰਢੀਆਂ ਤਲਵਾਰਾਂ ਅਤੇ ਇਸਤੇਮਾਲ ਦੀਆਂ ਵਸਤਾਂ ਬਣ ਜਾਣਗੇ, ਜਦਕਿ ਜੋ ਸਾਹਮਣੇ ਆ ਸਕਦੇ ਹਨ ਉਨ੍ਹਾਂ ਦਾ ਇਸਤੇਮਾਲ ਕੀਤਾ ਜਾਵੇਗਾ। ਮੈਂ ਇਹ ਕਿਉਂ ਕਹਿੰਦਾ ਹਾਂ ਕਿ ਜੋ ਸਾਹਮਣੇ ਨਹੀਂ ਆ ਸਕਦੇ ਉਹ ਖੁੰਢੀਆਂ ਤਲਵਾਰਾਂ ਵਜੋਂ ਕੰਮ ਆਉਣਗੇ? ਇਸ ਦੀ ਵਜ੍ਹਾ ਇਹ ਹੈ ਕਿ ਮੇਰੇ ਵਰਤਮਾਨ ਵਚਨ ਅਤੇ ਕੰਮ ਇਹ ਸਾਰੇ ਤੁਹਾਡੇ ਪਿਛੋਕੜ ਉੱਪਰ ਨਿਸ਼ਾਨਾ ਸਾਧਦੇ ਹਨ, ਅਤੇ ਕਿਉਂਕਿ ਤੁਸੀਂ ਮਨੁੱਖਜਾਤੀ ਵਿਚਲੇ ਵਿਦ੍ਰੋਹ ਦੇ ਪ੍ਰਤੀਨਿਧੀ ਅਤੇ ਪ੍ਰਤੀਕ ਬਣ ਗਏ ਹੋ। ਬਾਅਦ ਵਿੱਚ, ਮੈਂ ਇਨ੍ਹਾਂ ਵਚਨਾਂ ਨੂੰ ਜੋ ਤੁਹਾਨੂੰ ਜਿੱਤਦੇ ਹਨ ਵਿਦੇਸ਼ਾਂ ਵਿੱਚ ਲੈ ਜਾਵਾਂਗਾ ਅਤੇ ਇਨ੍ਹਾਂ ਦਾ ਇਸਤੇਮਾਲ ਉੱਥੇ ਲੋਕਾਂ ਨੂੰ ਜਿੱਤਣ ਲਈ ਕਰਾਂਗਾ, ਫਿਰ ਵੀ ਤੂੰ ਉਨ੍ਹਾਂ ਨੂੰ ਪ੍ਰਾਪਤ ਨਹੀਂ ਕੀਤਾ ਹੋਵੇਗਾ। ਕੀ ਇਹ ਤੈਨੂੰ ਖੁੰਢੀ ਤਲਵਾਰ ਨਹੀਂ ਬਣਾਵੇਗਾ? ਸਮੁੱਚੀ ਮਨੁੱਖਤਾ ਦੇ ਭ੍ਰਿਸ਼ਟ ਸੁਭਾਵਾਂ, ਮਨੁੱਖ ਦੇ ਵਿਦ੍ਰੋਹੀ ਕਾਰਜਾਂ, ਅਤੇ ਮਨੁੱਖ ਦੇ ਕਰੂਪ ਚਿਹਰੇ ਅਤੇ ਸਰੂਪ—ਇਹ ਸਭ ਅੱਜ ਤੁਹਾਨੂੰ ਜਿੱਤਣ ਲਈ ਇਸਤੇਮਾਲ ਕੀਤੇ ਗਏ ਵਚਨਾਂ ਵਿੱਚ ਦਰਜ ਕੀਤੇ ਜਾਂਦੇ ਹਨ। ਫਿਰ ਮੈਂ ਇਨ੍ਹਾਂ ਵਚਨਾਂ ਦਾ ਇਸਤੇਮਾਲ ਕਰਕੇ ਹਰ ਦੇਸ਼ ਅਤੇ ਹਰ ਸੰਸਥਾ ਦੇ ਲੋਕਾਂ ਨੂੰ ਜਿੱਤਾਂਗਾ, ਕਿਉਂਕਿ ਤੁਸੀਂ ਮੂਲ ਨਮੂਨਾ ਹੋ। ਹਾਲਾਂਕਿ ਮੈਂ ਜਾਣ-ਬੁੱਝ ਕੇ ਤੁਹਾਨੂੰ ਤਿਆਗਣ ਬਾਰੇ ਨਹੀਂ ਧਾਰਿਆ ਹੈ; ਜੇ ਤੂੰ ਆਪਣੀ ਖੋਜ ਵਧੀਆ ਢੰਗ ਨਾਲ ਕਰਨ ਵਿੱਚ ਅਸਫਲ ਰਹਿ ਕੇ, ਇਸ ਪ੍ਰਕਾਰ ਲਾਇਲਾਜ ਸਾਬਤ ਹੁੰਦਾ ਹੈਂ ਤਾਂ ਕੀ ਤੂੰ ਕੇਵਲ ਸੇਵਾ ਕਰਨ ਵਾਲੀ ਵਸਤ ਅਤੇ ਇੱਕ ਖੁੰਢੀ ਤਲਵਾਰ ਨਹੀਂ ਹੋਵੇਂਗਾ? ਮੈਂ ਇੱਕ ਵਾਰ ਕਿਹਾ ਸੀ ਕਿ ਮੇਰੀ ਬੁੱਧ ਸ਼ਤਾਨ ਦੀਆਂ ਤਰਕੀਬਾਂ ਦੇ ਅਧਾਰ ਤੇ ਇਸਤੇਮਾਲ ਕੀਤੀ ਜਾਂਦੀ ਹੈ। ਮੈਂ ਅਜਿਹਾ ਕਿਉਂ ਬੋਲਿਆ? ਕੀ ਇਹ ਜੋ ਮੈਂ ਹੁਣ ਬੋਲ ਅਤੇ ਕਰ ਰਿਹਾ ਹਾਂ, ਦੇ ਪਿਛਲੀ ਸੱਚਾਈ ਨਹੀਂ ਹੈ? ਜੇ ਤੂੰ ਸਾਹਮਣੇ ਨਹੀਂ ਆ ਸਕਦਾ ਹੈਂ, ਜੇ ਤੂੰ ਸੰਪੂਰਣ ਬਣਾਏ ਜਾਣ ਦੇ ਬਜਾਏ ਸਜ਼ਾ ਪ੍ਰਾਪਤ ਕਰਦਾ ਹੈਂ ਤਾਂ ਕੀ ਤੂੰ ਇੱਕ ਖੁੰਢੀ ਤਲਵਾਰ ਨਹੀਂ ਬਣ ਜਾਵੇਂਗਾ? ਸ਼ਾਇਦ ਤੂੰ ਆਪਣੇ ਸਮੇਂ ਵਿੱਚ ਬਹੁਤ ਵੱਡੀ ਕੀਮਤ ਚੁਕਾਈ ਹੈ, ਪਰ ਤੂੰ ਅਜੇ ਵੀ ਕੁਝ ਨਹੀਂ ਸਮਝਦਾ ਹੈਂ; ਤੂੰ ਜੀਵਨ ਦੀ ਹਰ ਚੀਜ਼ ਦੇ ਬਾਰੇ ਬੇਖ਼ਬਰ ਹੈਂ। ਭਾਵੇਂ ਤੇਰੀ ਤਾੜਨਾ ਅਤੇ ਨਿਆਂ ਕੀਤੇ ਗਏ ਹਨ, ਤੂੰ ਬਿਲਕੁਲ ਵੀ ਬਦਲਿਆ ਨਹੀਂ ਹੈਂ, ਅਤੇ ਤੂੰ ਆਪਣੇ ਅੰਦਰ ਗਹਿਰਾਈ ਵਿੱਚ ਜੀਵਨ ਨੂੰ ਪ੍ਰਾਪਤ ਨਹੀਂ ਕੀਤਾ ਹੈ। ਜਦੋਂ ਤੇਰੇ ਕੰਮ ਦੇ ਪਰਖੇ ਜਾਣ ਦਾ ਸਮਾਂ ਆਉਂਦਾ ਹੈ ਤਾਂ ਤੂੰ ਅੱਗ ਵਰਗੇ ਭਿਆਨਕ ਪਰਤਾਵੇ ਅਤੇ ਇਸ ਤੋਂ ਵੀ ਵੱਡੇ ਕਸ਼ਟ ਦਾ ਅਨੁਭਵ ਕਰੇਂਗਾ। ਇਹ ਅੱਗ ਤੇਰੇ ਪੂਰੇ ਵਜੂਦ ਨੂੰ ਭਸਮ ਕਰ ਦੇਵੇਗੀ। ਇੱਕ ਅਜਿਹਾ ਵਿਅਕਤੀ ਹੋਣ ਦੇ ਨਾਤੇ ਜੋ ਜੀਵਨ ਦਾ ਮਾਲਕ ਨਹੀਂ ਹੈ, ਜਿਸ ਦੇ ਅੰਦਰ ਰੱਤੀ ਭਰ ਵੀ ਖ਼ਰਾ ਸੋਨਾ ਨਹੀਂ ਹੈ, ਜੋ ਅਜੇ ਵੀ ਆਪਣੇ ਪੁਰਾਣੇ ਭ੍ਰਿਸ਼ਟ ਸੁਭਾਅ ਵਿੱਚ ਲਿਪਤ ਹੈ, ਅਤੇ ਜੋ ਖੁੰਢੀ ਤਲਵਾਰ ਦੇ ਕੰਮ ਤੱਕ ਨੂੰ ਚੰਗੀ ਤਰ੍ਹਾਂ ਨਹੀਂ ਕਰ ਸਕਦਾ, ਤੈਨੂੰ ਕਿਉਂ ਮਿਟਾਇਆ ਨਹੀਂ ਜਾਵੇਗਾ? ਜਿੱਤਣ ਦੇ ਕੰਮ ਲਈ ਅਜਿਹਾ ਵਿਅਕਤੀ ਕਿਸ ਕੰਮ ਦਾ ਹੈ ਜਿਸ ਦਾ ਮੁੱਲ ਇੱਕ ਧੇਲੇ ਨਾਲੋਂ ਵੀ ਘੱਟ ਹੈ, ਜਿਸ ਕੋਲ ਜੀਵਨ ਹੀ ਨਹੀਂ ਹੈ? ਜਦੋਂ ਸਮਾਂ ਆਉਂਦਾ ਹੈ ਤਾਂ ਤੁਹਾਡੇ ਦਿਨ ਨੂਹ ਅਤੇ ਸਦੂਮ ਨਾਲੋਂ ਵੀ ਔਖੇ ਹੋਣਗੇ! ਤੇਰੀਆਂ ਪ੍ਰਾਰਥਨਾਵਾਂ ਦਾ ਕੋਈ ਲਾਭ ਨਹੀਂ ਹੋਵੇਗਾ। ਜਦੋਂ ਮੁਕਤੀ ਦਾ ਕੰਮ ਪਹਿਲਾਂ ਹੀ ਖਤਮ ਹੋ ਚੁੱਕਾ ਹੈ ਤਾਂ ਤੂੰ ਬਾਅਦ ਵਿੱਚ ਵਾਪਸ ਆ ਕੇ ਨਵੇਂ ਸਿਰਿਓਂ ਪਛਤਾਵਾ ਕਿਵੇਂ ਕਰ ਸਕਦਾ ਹੈਂ? ਇੱਕ ਵਾਰ ਜਦ ਮੁਕਤੀ ਦਾ ਸਾਰਾ ਕੰਮ ਪੂਰਾ ਕਰ ਲਿਆ ਗਿਆ ਹੈ, ਤਾਂ ਹੋਰ ਕੁਝ ਨਹੀਂ ਰਹੇਗਾ; ਉਸ ਤੋਂ ਬਾਅਦ ਜੋ ਹੋਵੇਗਾ ਉਹ ਬੁਰਿਆਂ ਨੂੰ ਸਜ਼ਾ ਦੇਣ ਦੇ ਕੰਮ ਦਾ ਅਰੰਭ ਹੋਵੇਗਾ। ਤੂੰ ਵਿਰੋਧ ਕਰਦਾ ਹੈਂ, ਤੂੰ ਵਿਦ੍ਰੋਹ ਕਰਦਾ ਹੈਂ, ਅਤੇ ਤੂੰ ਉਹ ਕੰਮ ਕਰਦਾ ਹੈਂ ਜੋ ਤੂੰ ਜਾਣਦਾ ਹੈਂ ਕਿ ਬੁਰੇ ਹਨ। ਕੀ ਤੂੰ ਸਖ਼ਤ ਸਜ਼ਾ ਦਾ ਨਿਸ਼ਾਨਾ ਨਹੀਂ ਹੈਂ? ਮੈਂ ਅੱਜ ਤੇਰੇ ਅੱਗੇ ਇਸ ਨੂੰ ਬੋਲ ਕੇ ਦੱਸ ਰਿਹਾ ਹਾਂ। ਜੇ ਤੂੰ ਨਾ ਸੁਣਨ ਦੀ ਚੋਣ ਕਰਦਾ ਹੈਂ ਤਾਂ ਬਾਅਦ ਵਿੱਚ ਜਦੋਂ ਤੇਰੇ ਉੱਤੇ ਬਿਪਤਾ ਆਉਂਦੀ ਹੈ, ਜੇ ਤੂੰ ਕੇਵਲ ਉਸੇ ਸਮੇਂ ਅਫ਼ਸੋਸ ਮਹਿਸੂਸ ਕਰਨਾ ਅਤੇ ਵਿਸ਼ਵਾਸ ਕਰਨਾ ਸ਼ੁਰੂ ਕਰਦਾ ਹੈਂ ਤਾਂ ਕੀ ਬਹੁਤ ਦੇਰ ਨਹੀਂ ਹੋ ਚੁੱਕੀ ਹੋਵੇਗੀ? ਮੈਂ ਅੱਜ ਤੈਨੂੰ ਪਛਤਾਵਾ ਕਰਨ ਦਾ ਮੌਕਾ ਦੇ ਰਿਹਾ ਹਾਂ, ਪਰ ਤੂੰ ਅਜਿਹਾ ਕਰਨ ਦੀ ਇੱਛਾ ਨਹੀਂ ਰੱਖਦਾ। ਤੂੰ ਕਿੰਨੀ ਦੇਰ ਤੱਕ ਉਡੀਕ ਕਰਨਾ ਚਾਹੁੰਦਾ ਹੈਂ? ਤਾੜਨਾ ਦੇ ਦਿਨ ਤੱਕ? ਅੱਜ ਮੈਨੂੰ ਤੇਰੇ ਪਿਛਲੇ ਅਪਰਾਧ ਯਾਦ ਨਹੀਂ ਹਨ; ਮੈਂ ਤੈਨੂੰ ਵਾਰ-ਵਾਰ ਮਾਫ਼ ਕਰਦਾ ਹਾਂ, ਤੇਰੇ ਨਕਾਰਾਤਮਕ ਪੱਖ ਤੋਂ ਮੂੰਹ ਮੋੜ ਕੇ ਕੇਵਲ ਤੇਰੇ ਸਕਾਰਾਤਮਕ ਪੱਖ ਨੂੰ ਦੇਖਦਾ ਹਾਂ, ਕਿਉਂਕਿ ਮੇਰੇ ਸਭ ਮੌਜੂਦਾ ਵਚਨ ਅਤੇ ਕੰਮ ਤੈਨੂੰ ਬਚਾਉਣ ਦੇ ਵਾਸਤੇ ਹਨ ਅਤੇ ਮੇਰੇ ਮਨ ਵਿੱਚ ਤੇਰੇ ਪ੍ਰਤੀ ਕੋਈ ਬੁਰਾ ਇਰਾਦਾ ਨਹੀਂ ਹੈ। ਫਿਰ ਵੀ ਤੂੰ ਪ੍ਰਵੇਸ਼ ਕਰਨ ਤੋਂ ਇਨਕਾਰ ਕਰਦਾ ਹੈਂ; ਤੈਨੂੰ ਬੁਰੇ ਅਤੇ ਭਲੇ ਦਾ ਫ਼ਰਕ ਨਹੀਂ ਪਤਾ ਹੈ, ਅਤੇ ਤੂੰ ਨਹੀਂ ਜਾਣਦਾ ਕਿ ਦਯਾ ਦੀ ਕਦਰ ਕਿਵੇਂ ਕੀਤੀ ਜਾਂਦੀ ਹੈ। ਕੀ ਅਜਿਹੇ ਲੋਕ ਕੇਵਲ ਸਜ਼ਾ ਅਤੇ ਧਰਮੀ ਬਦਲੇ ਦੇ ਆਉਣ ਦੀ ਉਡੀਕ ਹੀ ਨਹੀਂ ਕਰਦੇ ਰਹਿੰਦੇ?

ਜਦੋਂ ਮੂਸਾ ਨੇ ਚੱਟਾਨ ਨੂੰ ਮਾਰਿਆ ਤਾਂ ਉਸ ਵਿੱਚੋਂ ਯਹੋਵਾਹ ਦੁਆਰਾ ਦਿੱਤਾ ਗਿਆ ਪਾਣੀ ਉੱਛਲ ਪਿਆ, ਇਹ ਮੂਸਾ ਦੇ ਵਿਸ਼ਵਾਸ ਦੇ ਕਾਰਨ ਹੋਇਆ। ਜਦੋਂ ਦਾਊਦ ਨੇ ਵੀਣਾ ਵਜਾ ਕੇ ਮੇਰੀ, ਯਹੋਵਾਹ ਦੀ ਉਸਤਤ ਕੀਤੀ—ਅਨੰਦ ਭਰੇ ਦਿਲ ਦੇ ਨਾਲ—ਇਹ ਉਸ ਦੇ ਵਿਸ਼ਵਾਸ ਦੇ ਕਾਰਨ ਸੀ। ਜਦੋਂ ਅੱਯੂਬ ਨੇ ਆਪਣੇ ਪਸ਼ੂਆਂ ਨੂੰ ਜੋ ਪਹਾੜਾਂ ਨੂੰ ਭਰ ਦਿੰਦੇ ਸਨ ਅਤੇ ਆਪਣੀ ਬੇਸ਼ੁਮਾਰ ਦੌਲਤ ਨੂੰ ਗੁਆ ਲਿਆ ਅਤੇ ਉਸ ਦਾ ਸਰੀਰ ਫੋੜਿਆਂ ਦੇ ਨਾਲ ਭਰ ਗਿਆ, ਤਾਂ ਇਹ ਉਸ ਦੇ ਵਿਸ਼ਵਾਸ ਦੇ ਕਾਰਨ ਹੋਇਆ। ਜਦੋਂ ਉਹ ਮੇਰੀ, ਯਹੋਵਾਹ ਦੀ, ਅਵਾਜ਼ ਨੂੰ ਸੁਣ ਸਕਿਆ ਅਤੇ ਮੇਰੀ ਯਹੋਵਾਹ ਦੀ ਵਡਿਆਈ ਨੂੰ ਵੇਖ ਸਕਿਆ, ਤਾਂ ਇਹ ਉਸ ਦੇ ਵਿਸ਼ਵਾਸ ਦੇ ਕਾਰਨ ਹੋਇਆ। ਜੇ ਪਤਰਸ ਆਪਣੇ ਵਿਸ਼ਵਾਸ ਦੇ ਕਾਰਨ ਯਿਸੂ ਮਸੀਹ ਦੇ ਪਿੱਛੇ ਚੱਲ ਸਕਿਆ, ਤਾਂ ਇਹ ਉਸ ਦੇ ਵਿਸ਼ਵਾਸ ਦੇ ਕਾਰਨ ਹੋਇਆ। ਜੇ ਉਹ ਮੇਰੀ ਖਾਤਿਰ ਸਲੀਬ ’ਤੇ ਕਿੱਲਾਂ ਦੇ ਨਾਲ ਠੋਕਿਆ ਜਾ ਸਕਿਆ ਅਤੇ ਇੱਕ ਸ਼ਾਨਦਾਰ ਗਵਾਹੀ ਦੇ ਸਕਿਆ, ਤਾਂ ਇਹ ਵੀ ਉਸ ਦੇ ਵਿਸ਼ਵਾਸ ਦੇ ਕਾਰਨ ਸੀ। ਜਦੋਂ ਯੂਹੰਨਾ ਨੇ ਮਨੁੱਖ ਦੇ ਪੁੱਤਰ ਦੇ ਸ਼ਾਨਦਾਰ ਰੂਪ ਨੂੰ ਵੇਖਿਆ, ਇਹ ਉਸ ਦੇ ਵਿਸ਼ਵਾਸ ਦੇ ਕਾਰਨ ਹੋਇਆ। ਜਦੋਂ ਉਸ ਨੇ ਅੰਤ ਦੇ ਦਿਨਾਂ ਦਾ ਦਰਸ਼ਨ ਵੇਖਿਆ, ਇਹ ਹੋਰ ਵੀ ਵਧੀਕ ਉਸ ਦੇ ਵਿਸ਼ਵਾਸ ਦੇ ਕਾਰਨ ਸੀ। ਅਖੌਤੀ ਗੈਰ-ਕੌਮਾਂ ਦੀਆਂ ਭੀੜਾਂ ਨੇ ਮੇਰੇ ਪਰਕਾਸ਼ ਨੂੰ ਪ੍ਰਾਪਤ ਕੀਤਾ ਹੈ ਅਤੇ ਇਸ ਗੱਲ ਨੂੰ ਜਾਣਿਆ ਹੈ ਕਿ ਮੈਂ ਮਨੁੱਖਾਂ ਵਿਚਕਾਰ ਆਪਣਾ ਕੰਮ ਕਰਨ ਦੇ ਲਈ ਦੇਹਧਾਰੀ ਹੋ ਕੇ ਮੁੜ ਆਇਆ ਹਾਂ, ਇਹ ਵੀ ਉਨ੍ਹਾਂ ਦੇ ਵਿਸ਼ਵਾਸ ਦੇ ਕਾਰਨ ਹੈ। ਉਹ ਸਾਰੇ ਜੋ ਮੇਰੇ ਕਠੋਰ ਵਚਨਾਂ ਦੇ ਕਾਰਨ ਦੁਖੀ ਹੁੰਦੇ ਹਨ ਪਰ ਫਿਰ ਵੀ ਉਨ੍ਹਾਂ ਦੇ ਰਾਹੀਂ ਤਸੱਲੀ ਪਾਉਂਦੇ ਅਤੇ ਬਚਾਏ ਜਾਂਦੇ ਹਨ—ਕੀ ਇਹ ਉਨ੍ਹਾਂ ਦੇ ਵਿਸ਼ਵਾਸ ਦੇ ਕਾਰਨ ਨਹੀਂ ਹੋਇਆ ਹੈ? ਲੋਕਾਂ ਨੇ ਆਪਣੇ ਵਿਸ਼ਵਾਸ ਦੇ ਸਦਕੇ ਬਹੁਤ ਕੁਝ ਪ੍ਰਾਪਤ ਕੀਤਾ ਹੈ, ਅਤੇ ਇਹ ਹਮੇਸ਼ਾਂ ਅਸੀਸ ਹੀ ਨਹੀਂ ਹੁੰਦੀ। ਉਹ ਅਜਿਹਾ ਅਨੰਦ ਅਤੇ ਖ਼ੁਸ਼ੀ ਪ੍ਰਾਪਤ ਨਹੀਂ ਕਰ ਸਕਦੇ ਜੋ ਦਾਊਦ ਨੇ ਮਹਿਸੂਸ ਕੀਤਾ, ਜਾਂ ਯਹੋਵਾਹ ਦੁਆਰਾ ਬਖਸ਼ਿਆ ਜਲ ਪ੍ਰਾਪਤ ਨਹੀਂ ਕਰ ਸਕਦੇ ਜਿਵੇਂ ਮੂਸਾ ਨੇ ਕੀਤਾ। ਉਦਾਹਰਣ ਵਜੋਂ, ਅਯੂਬ ਨੇ ਆਪਣੇ ਵਿਸ਼ਵਾਸ ਦੀ ਵਜ੍ਹਾ ਤੋਂ ਯਹੋਵਾਹ ਦੀ ਅਸੀਸ ਪ੍ਰਾਪਤ ਕੀਤੀ, ਪਰ ਇਸ ਦੇ ਨਾਲ ਹੀ ਉਸ ਨੇ ਬਿਪਤਾ ਵੀ ਸਹਾਰੀ। ਭਾਵੇਂ ਤੂੰ ਅਸੀਸ ਪ੍ਰਾਪਤ ਕਰੇਂ ਜਾਂ ਬਿਪਤਾ ਸਹਾਰੇਂ, ਦੋਵੇਂ ਬਰਕਤ ਵਾਲੀਆਂ ਘਟਨਾਵਾਂ ਹਨ। ਵਿਸ਼ਵਾਸ ਦੇ ਬਗੈਰ ਤੂੰ ਜਿੱਤਣ ਦੇ ਇਸ ਕੰਮ ਨੂੰ ਪ੍ਰਾਪਤ ਨਹੀਂ ਕਰ ਸਕੇਂਗਾ, ਅੱਜ ਆਪਣੀਆਂ ਅੱਖਾਂ ਅੱਗੇ ਯਹੋਵਾਹ ਦੇ ਕੰਮਾਂ ਦੇ ਪ੍ਰਦਰਸ਼ਨ ਨੂੰ ਦੇਖਣਾ ਤਾਂ ਦੂਰ ਦੀ ਗੱਲ ਹੈ। ਤੂੰ ਇਨ੍ਹਾਂ ਨੂੰ ਦੇਖ ਵੀ ਨਹੀਂ ਪਾਵੇਂਗਾ, ਇਨ੍ਹਾਂ ਨੂੰ ਪ੍ਰਾਪਤ ਕਰ ਸਕਣਾ ਤਾਂ ਦੂਰ ਦੀ ਗੱਲ ਹੈ। ਇਹ ਕੋਰੜੇ, ਇਹ ਬਿਪਤਾਵਾਂ, ਅਤੇ ਇਹ ਸਾਰੇ ਨਿਆਂ—ਜੇ ਇਹ ਤੇਰੇ ਉੱਪਰ ਨਾ ਵਾਪਰਨ ਤਾਂ ਕੀ ਤੂੰ ਅੱਜ ਯਹੋਵਾਹ ਦੇ ਕੰਮਾਂ ਨੂੰ ਦੇਖਣ ਦੇ ਸਮਰੱਥ ਹੋਵੇਂਗਾ? ਅੱਜ, ਤੇਰਾ ਵਿਸ਼ਵਾਸ ਹੀ ਤੈਨੂੰ ਜਿੱਤੇ ਜਾਣ ਦੇ ਸਮਰੱਥ ਬਣਾਉਂਦਾ ਹੈ ਅਤੇ ਇਹ ਤੇਰਾ ਜਿੱਤਿਆ ਜਾਣਾ ਹੀ ਹੈ ਜੋ ਤੈਨੂੰ ਯਹੋਵਾਹ ਦੇ ਹਰੇਕ ਕੰਮ ਵਿੱਚ ਵਿਸ਼ਵਾਸ ਕਰਨ ਦੇ ਸਮਰੱਥ ਬਣਾਉਂਦਾ ਹੈ। ਇਹ ਕੇਵਲ ਇਸੇ ਵਿਸ਼ਵਾਸ ਦੀ ਵਜ੍ਹਾ ਤੋਂ ਹੈ ਕਿ ਤੂੰ ਅਜਿਹੀ ਤਾੜਨਾ ਅਤੇ ਨਿਆਂ ਨੂੰ ਪ੍ਰਾਪਤ ਕਰਦਾ ਹੈਂ। ਇਸ ਤਾੜਨਾ ਅਤੇ ਨਿਆਂ ਦੇ ਦੁਆਰਾ ਹੀ ਤੈਨੂੰ ਜਿੱਤਿਆ ਅਤੇ ਸੰਪੂਰਣ ਬਣਾਇਆ ਜਾਂਦਾ ਹੈ। ਇਸ ਕਿਸਮ ਦੀ ਤਾੜਨਾ ਅਤੇ ਨਿਆਂ, ਜੋ ਤੂੰ ਅੱਜ ਪ੍ਰਾਪਤ ਕਰ ਰਿਹਾ ਹੈਂ, ਦੇ ਬਗੈਰ ਤੇਰਾ ਵਿਸ਼ਵਾਸ ਬੇਕਾਰ ਹੋ ਜਾਵੇਗਾ, ਕਿਉਂਕਿ ਤੂੰ ਪਰਮੇਸ਼ੁਰ ਨੂੰ ਜਾਣ ਨਹੀਂ ਪਾਵੇਂਗਾ; ਭਾਵੇਂ ਤੂੰ ਉਸ ਵਿੱਚ ਜਿੰਨਾ ਮਰਜ਼ੀ ਵਿਸ਼ਵਾਸ ਕਰੇਂ, ਤੇਰਾ ਵਿਸ਼ਵਾਸ ਕੇਵਲ ਇੱਕ ਖਾਲੀ ਪ੍ਰਗਟਾਵਾ ਹੋਵੇਗਾ ਜਿਸ ਦਾ ਹਕੀਕਤ ਨਾਲ ਕੋਈ ਸੰਬੰਧ ਨਹੀਂ ਹੋਵੇਗਾ। ਇਹ ਕੇਵਲ ਤੇਰੇ ਇਸ ਜਿੱਤਣ ਦੇ ਕੰਮ ਨੂੰ ਪ੍ਰਾਪਤ ਕਰਨ ਤੋਂ ਬਾਅਦ ਹੀ ਹੁੰਦਾ ਹੈ ਜੋ ਤੈਨੂੰ ਪੂਰੀ ਤਰ੍ਹਾਂ ਆਗਿਆਕਾਰ ਬਣਾਉਂਦਾ ਹੈ, ਕਿ ਤੇਰਾ ਵਿਸ਼ਵਾਸ ਸੱਚਾ ਅਤੇ ਭਰੋਸੇਯੋਗ ਬਣ ਜਾਂਦਾ ਹੈ ਅਤੇ ਤੇਰਾ ਦਿਲ ਪਰਮੇਸ਼ੁਰ ਵੱਲ ਮੁੜ ਜਾਂਦਾ ਹੈ। ਭਾਵੇਂ ਤੂੰ ਇਸ ਸ਼ਬਦ “ਵਿਸ਼ਵਾਸ” ਦੇ ਕਾਰਨ ਬਹੁਤ ਵੱਡੇ ਨਿਆਂ ਅਤੇ ਸਰਾਪ ਨੂੰ ਸਹਾਰੇਂ, ਫਿਰ ਵੀ ਤੇਰੇ ਕੋਲ ਸੱਚਾ ਵਿਸ਼ਵਾਸ ਹੁੰਦਾ ਹੈ ਅਤੇ ਤੂੰ ਸਭ ਤੋਂ ਸੱਚੀ, ਸਭ ਤੋਂ ਅਸਲ, ਅਤੇ ਸਭ ਤੋਂ ਅਨਮੋਲ ਚੀਜ਼ ਨੂੰ ਪ੍ਰਾਪਤ ਕਰਦਾ ਹੈਂ। ਇਸ ਦਾ ਕਾਰਨ ਇਹ ਹੈ ਕਿ ਕੇਵਲ ਨਿਆਂ ਵੱਲ ਵਧਦੇ ਹੋਏ ਹੀ ਤੂੰ ਪਰਮੇਸ਼ੁਰ ਦੀਆਂ ਸਿਰਜੀਆਂ ਹੋਈਆਂ ਚੀਜ਼ਾਂ ਦੇ ਆਖਰੀ ਟਿਕਾਣੇ ਨੂੰ ਵੇਖ ਪਾਉਂਦਾ ਹੈਂ; ਇਸੇ ਨਿਆਂ ਵਿੱਚ ਹੀ ਤੂੰ ਇਹ ਦੇਖਦਾ ਹੈਂ ਕਿ ਸਿਰਜਣਹਾਰ ਨੂੰ ਪਿਆਰ ਕੀਤਾ ਜਾਣਾ ਚਾਹੀਦਾ ਹੈ; ਅਜਿਹੇ ਜਿੱਤਣ ਦੇ ਕੰਮ ਵਿੱਚ ਹੀ ਤੂੰ ਪਰਮੇਸ਼ੁਰ ਦੀ ਸਮਰੱਥਾ ਨੂੰ ਦੇਖ ਪਾਉਂਦਾ ਹੈ; ਅਜਿਹੀ ਜਿੱਤ ਵਿੱਚ ਹੀ ਤੂੰ ਪੂਰੀ ਤਰ੍ਹਾਂ ਮਨੁੱਖੀ ਜੀਵਨ ਨੂੰ ਸਮਝ ਪਾਉਂਦਾ ਹੈਂ; ਇਸੇ ਜਿੱਤ ਵਿੱਚ ਤੂੰ ਮਨੁੱਖੀ ਜੀਵਨ ਦੇ ਸਹੀ ਰਾਹ ਨੂੰ ਪ੍ਰਾਪਤ ਕਰਦਾ ਹੈਂ ਅਤੇ “ਮਨੁੱਖ” ਦੇ ਸੱਚੇ ਅਰਥ ਨੂੰ ਸਮਝ ਪਾਉਂਦਾ ਹੈਂ; ਕੇਵਲ ਇਸੇ ਜਿੱਤ ਦੇ ਕੰਮ ਦੇ ਦੌਰਾਨ ਹੀ ਤੂੰ ਸਰਬਸ਼ਕਤੀਮਾਨ ਦੇ ਧਰਮੀ ਸੁਭਾਅ ਅਤੇ ਉਸ ਦੇ ਸੁੰਦਰ, ਸ਼ਾਨਦਾਰ ਅਕਸ ਨੂੰ ਦੇਖਦਾ ਹੈਂ; ਇਸੇ ਜਿੱਤਣ ਦੇ ਕੰਮ ਦੇ ਦੁਆਰਾ ਹੀ ਤੂੰ ਮਨੁੱਖ ਦੇ ਮੁੱਢ ਬਾਰੇ ਜਾਣ ਪਾਉਂਦਾ ਹੈਂ ਅਤੇ ਸਮੁੱਚੀ ਮਨੁੱਖਜਾਤੀ ਦੇ “ਅਮਰ ਇਤਿਹਾਸ” ਨੂੰ ਸਮਝ ਪਾਉਂਦਾ ਹੈਂ; ਇਸੇ ਜਿੱਤ ਦੇ ਦੁਆਰਾ ਹੀ ਤੂੰ ਮਨੁੱਖਜਾਤੀ ਦੇ ਪੂਰਵਜਾਂ ਅਤੇ ਮਨੁੱਖਜਾਤੀ ਦੀ ਭ੍ਰਿਸ਼ਟਤਾ ਦੇ ਮੁੱਢ ਨੂੰ ਸਮਝ ਪਾਉਂਦਾ ਹੈਂ; ਇਸੇ ਜਿੱਤ ਦੇ ਦੁਆਰਾ ਤੂੰ ਅਨੰਦ ਅਤੇ ਅਰਾਮ ਦੇ ਨਾਲ-ਨਾਲ ਅੰਤਹੀਣ ਸੁਧਾਰ, ਤਾੜਨਾ, ਅਤੇ ਮਨੁੱਖਜਾਤੀ ਦੇ ਸਿਰਜਣਹਾਰ ਜਿਸ ਨੇ ਇਸ ਨੂੰ ਸਿਰਜਿਆ ਹੈ ਤੋਂ ਝਿੜਕ ਦੇ ਵਚਨ ਪ੍ਰਾਪਤ ਕਰਦਾ ਹੈ; ਇਸੇ ਜਿੱਤਣ ਦੇ ਕੰਮ ਵਿੱਚ ਹੀ ਤੂੰ ਅਸੀਸਾਂ ਦੇ ਨਾਲ ਬਿਪਤਾਵਾਂ ਜੋ ਮਨੁੱਖ ਦਾ ਹਿੱਸਾ ਹਨ, ਪ੍ਰਾਪਤ ਕਰਦਾ ਹੈਂ…। ਕੀ ਇਹ ਸਭ ਕੁਝ ਤੇਰੇ ਥੋੜ੍ਹੇ ਜਿਹੇ ਵਿਸ਼ਵਾਸ ਦੀ ਵਜ੍ਹਾ ਤੋਂ ਨਹੀਂ ਹੈ? ਅਤੇ ਕੀ ਇਨ੍ਹਾਂ ਚੀਜ਼ਾਂ ਨੂੰ ਪ੍ਰਾਪਤ ਕਰਨ ਤੋਂ ਬਾਅਦ ਤੇਰਾ ਵਿਸ਼ਵਾਸ ਵਧਿਆ ਨਹੀਂ? ਕੀ ਤੂੰ ਬਹੁਤ ਵੱਡੀ ਮਾਤਰਾ ਪ੍ਰਾਪਤ ਨਹੀਂ ਕੀਤੀ ਹੈ? ਨਾ ਕੇਵਲ ਤੂੰ ਪਰਮੇਸ਼ੁਰ ਦੇ ਵਚਨ ਨੂੰ ਸੁਣਿਆ ਅਤੇ ਉਸ ਦੀ ਬੁੱਧ ਨੂੰ ਦੇਖਿਆ ਹੈ, ਬਲਕਿ ਤੂੰ ਉਸ ਦੇ ਕੰਮ ਦੇ ਹਰੇਕ ਪੜਾਅ ਨੂੰ ਨਿੱਜੀ ਤੌਰ ਤੇ ਅਨੁਭਵ ਕੀਤਾ ਹੈ। ਸ਼ਾਇਦ ਤੂੰ ਕਹੇਂਗਾ ਕਿ ਜੇ ਤੇਰੇ ਕੋਲ ਵਿਸ਼ਵਾਸ ਨਾ ਹੁੰਦਾ ਤਾਂ ਤੈਨੂੰ ਇਸ ਕਿਸਮ ਦੀ ਤਾੜਨਾ ਜਾਂ ਇਸ ਕਿਸਮ ਦੇ ਨਿਆਂ ਨੂੰ ਸਹਾਰਨਾ ਨਾ ਪੈਂਦਾ। ਪਰ ਤੈਨੂੰ ਇਹ ਜਾਣਨਾ ਚਾਹੀਦਾ ਹੈ ਕਿ ਵਿਸ਼ਵਾਸ ਦੇ ਬਗੈਰ, ਤੂੰ ਨਾ ਕੇਵਲ ਸਰਬਸ਼ਕਤੀਮਾਨ ਤੋਂ ਇਸ ਕਿਸਮ ਦੀ ਤਾੜਨਾ ਜਾਂ ਇਸ ਕਿਸਮ ਦੀ ਦੇਖਭਾਲ ਪ੍ਰਾਪਤ ਕਰਨ ਵਿੱਚ ਅਸਮਰੱਥ ਹੋਣਾ ਸੀ, ਬਲਕਿ ਤੂੰ ਸਿਰਜਣਹਾਰ ਨੂੰ ਮਿਲਣ ਦੇ ਮੌਕੇ ਨੂੰ ਸਦਾ ਲਈ ਗੁਆ ਲੈਣਾ ਸੀ। ਤੂੰ ਕਦੇ ਵੀ ਮਨੁੱਖਜਾਤੀ ਦੇ ਮੂਲ ਨੂੰ ਨਹੀਂ ਜਾਣਨਾ ਸੀ ਅਤੇ ਕਦੇ ਵੀ ਮਨੁੱਖੀ ਜੀਵਨ ਦੀ ਮਹੱਤਤਾ ਨੂੰ ਨਹੀਂ ਸਮਝਣਾ ਸੀ। ਭਾਵੇਂ ਤੇਰਾ ਸਰੀਰ ਮਰ ਜਾਵੇ ਅਤੇ ਤੇਰੀ ਆਤਮਾ ਚਲੀ ਜਾਵੇ, ਤੂੰ ਅਜੇ ਵੀ ਪਰਮੇਸ਼ੁਰ ਦੇ ਸਾਰੇ ਕੰਮਾਂ ਨੂੰ ਨਹੀਂ ਸਮਝ ਸਕਣਾ ਸੀ, ਇਹ ਜਾਣਨਾ ਤਾਂ ਬਹੁਤ ਦੂਰ ਦੀ ਗੱਲ ਹੈ ਕਿ ਸਿਰਜਣਹਾਰ ਨੇ ਮਨੁੱਖਜਾਤੀ ਦੀ ਸਿਰਜਣਾ ਕਰਨ ਤੋਂ ਬਾਅਦ ਧਰਤੀ ਉੱਪਰ ਅਜਿਹਾ ਮਹਾਨ ਕੰਮ ਕੀਤਾ। ਇਸ ਮਨੁੱਖਜਾਤੀ, ਜਿਸ ਨੂੰ ਉਸ ਨੇ ਸਿਰਜਿਆ ਹੈ, ਦਾ ਇੱਕ ਮੈਂਬਰ ਹੋਣ ਕਰਕੇ, ਕੀ ਤੂੰ ਇਸ ਪ੍ਰਕਾਰ ਬੇਸਮਝੀ ਨਾਲ ਹਨੇਰੇ ਵਿੱਚ ਡਿੱਗਣ ਅਤੇ ਸਦੀਵੀ ਸਜ਼ਾ ਸਹਾਰਣ ਦਾ ਇੱਛੁਕ ਹੈਂ? ਜੇ ਤੂੰ ਆਪਣੇ ਆਪ ਨੂੰ ਅੱਜ ਦੀ ਤਾੜਨਾ ਅਤੇ ਨਿਆਂ ਤੋਂ ਵੱਖ ਕਰਦਾ ਹੈਂ ਤਾਂ ਤੇਰਾ ਕੀ ਹਾਲ ਹੋਵੇਗਾ? ਕੀ ਤੂੰ ਸੋਚਦਾ ਹੈਂ ਕਿ ਇੱਕ ਵਾਰ ਵਰਤਮਾਨ ਦੇ ਨਿਆਂ ਤੋਂ ਵੱਖ ਹੋ ਕੇ ਤੂੰ ਇਸ ਸਖ਼ਤ ਜੀਵਨ ਤੋਂ ਬਚ ਸਕੇਂਗਾ? ਕੀ ਇਹ ਸੱਚ ਨਹੀਂ ਹੈ ਕਿ ਜੇ ਤੂੰ “ਇਸ ਸਥਾਨ” ਨੂੰ ਛੱਡਦਾ ਹੈਂ, ਤਾਂ ਜਿਸ ਦਾ ਤੂੰ ਸਾਹਮਣਾ ਕਰੇਂਗਾ ਉਹ ਸ਼ਤਾਨ ਦੁਆਰਾ ਦਿੱਤੇ ਜਾਣ ਵਾਲੇ ਦੁਖਦਾਈ ਤਸੀਹੇ ਜਾਂ ਨਿਰਦਈ ਅਪਸ਼ਬਦ ਹੋਣਗੇ। ਕੀ ਤੂੰ ਅਸਹਿ ਦਿਨਾਂ ਅਤੇ ਰਾਤਾਂ ਦਾ ਸਾਹਮਣਾ ਕਰ ਸਕਦਾ ਹੈਂ? ਕੀ ਤੂੰ ਇਹ ਸੋਚਦਾ ਹੈਂ ਕਿ ਕਿਉਂਕਿ ਤੂੰ ਕੇਵਲ ਅੱਜ ਦੇ ਇਸ ਨਿਆਂ ਤੋਂ ਬਚ ਗਿਆ ਹੈਂ, ਤੂੰ ਸਦਾ ਲਈ ਭਵਿੱਖ ਦੇ ਉਸ ਕਸ਼ਟ ਤੋਂ ਬਚ ਸਕਦਾ ਹੈਂ? ਤੇਰੇ ਰਾਹ ਵਿੱਚ ਕੀ ਆਵੇਗਾ? ਕੀ ਇਹ ਸੱਚਮੁੱਚ ਉਹ ਸੁੰਦਰ ਜਗ੍ਹਾ ਹੋ ਸਕਦੀ ਹੈ ਜਿਸ ਦੀ ਤੂੰ ਆਸ ਕਰਦਾ ਹੈਂ? ਕੀ ਤੂੰ ਸੋਚਦਾ ਹੈਂ ਕਿ ਤੂੰ ਕੇਵਲ ਹਕੀਕਤ ਤੋਂ ਬਚ ਕੇ, ਜਿਵੇਂ ਤੂੰ ਹੁਣ ਕਰਦਾ ਹੈਂ, ਭਵਿੱਖ ਵਿੱਚ ਸਦੀਵੀ ਤਾੜਨਾ ਤੋਂ ਬਚ ਸਕਦਾ ਹੈਂ? ਅੱਜ ਤੋਂ ਬਾਅਦ, ਕੀ ਤੂੰ ਕਦੇ ਵੀ ਇਸ ਪ੍ਰਕਾਰ ਦਾ ਮੌਕਾ ਅਤੇ ਇਸ ਕਿਸਮ ਦੀ ਅਸੀਸ ਨੂੰ ਲੱਭਣ ਦੇ ਸਮਰੱਥ ਹੋਵੇਂਗਾ? ਕੀ ਤੂੰ ਇਨ੍ਹਾਂ ਨੂੰ ਉਸ ਵੇਲੇ ਲੱਭਣ ਦੇ ਸਮਰੱਥ ਹੋਵੇਂਗਾ ਜਦੋਂ ਤਬਾਹੀ ਤੇਰੇ ਉੱਪਰ ਆਉਂਦੀ ਹੈ? ਕੀ ਤੂੰ ਇਨ੍ਹਾਂ ਨੂੰ ਉਸ ਵੇਲੇ ਲੱਭਣ ਦੇ ਸਮਰੱਥ ਹੋਵੇਂਗਾ ਜਦੋਂ ਸਮੁੱਚੀ ਮਨੁੱਖਜਾਤੀ ਅਰਾਮ ਵਿੱਚ ਪ੍ਰਵੇਸ਼ ਕਰਦੀ ਹੈ? ਤੇਰਾ ਮੌਜੂਦਾ ਖ਼ੁਸ਼ਹਾਲ ਜੀਵਨ ਅਤੇ ਇਹ ਤੇਰਾ ਸਦਭਾਵਨਾ ਭਰਿਆ ਨਿੱਕਾ ਜਿਹਾ ਪਰਿਵਾਰ—ਕੀ ਉਹ ਤੇਰੇ ਭਵਿੱਖ ਦੇ ਸਦੀਵੀ ਟਿਕਾਣੇ ਦੀ ਥਾਂ ਲੈ ਸਕਦੇ ਹਨ? ਜੇ ਤੇਰੇ ਕੋਲ ਸੱਚਾ ਵਿਸ਼ਵਾਸ ਹੈ ਅਤੇ ਜੇ ਤੂੰ ਆਪਣੇ ਵਿਸ਼ਵਾਸ ਦੀ ਵਜ੍ਹਾ ਤੋਂ ਵੱਡਾ ਲਾਭ ਪ੍ਰਾਪਤ ਕਰਦਾ ਹੈਂ ਤਾਂ ਇਹੀ ਉਹ ਸਭ ਹੈ ਜੋ ਤੈਨੂੰ—ਇੱਕ ਸਿਰਜੇ ਹੋਏ ਪ੍ਰਾਣੀ ਨੂੰ—ਪ੍ਰਾਪਤ ਕਰਨਾ ਚਾਹੀਦਾ ਹੈ ਅਤੇ ਉਹੀ ਸਭ ਹੈ ਜੋ ਤੈਨੂੰ ਸਭ ਤੋਂ ਪਹਿਲਾਂ ਪ੍ਰਾਪਤ ਕਰਨਾ ਚਾਹੀਦਾ ਸੀ। ਅਜਿਹੀ ਜਿੱਤ ਤੋਂ ਜ਼ਿਆਦਾ ਹੋਰ ਕੁਝ ਵੀ ਤੇਰੇ ਵਿਸ਼ਵਾਸ ਅਤੇ ਤੇਰੇ ਜੀਵਨ ਲਈ ਲਾਭਕਾਰੀ ਨਹੀਂ ਹੈ।

ਅੱਜ, ਤੈਨੂੰ ਸਮਝਣ ਦੀ ਜ਼ਰੂਰਤ ਹੈ ਕਿ ਜੋ ਜਿੱਤੇ ਜਾਂਦੇ ਹਨ ਪਰਮੇਸ਼ੁਰ ਉਨ੍ਹਾਂ ਤੋਂ ਕੀ ਮੰਗ ਕਰਦਾ ਹੈ, ਉਸ ਦਾ ਰਵੱਈਆ ਉਨ੍ਹਾਂ ਵੱਲ ਕੀ ਹੈ ਜਿਹੜੇ ਸੰਪੂਰਣ ਕੀਤੇ ਜਾਂਦੇ ਹੈ, ਅਤੇ ਤੈਨੂੰ ਵਰਤਮਾਨ ਵਿੱਚ ਕਿਸ ਵਿੱਚ ਪ੍ਰਵੇਸ਼ ਕਰਨਾ ਚਾਹੀਦਾ ਹੈ। ਕੁਝ ਅਜਿਹੀਆਂ ਗੱਲਾਂ ਹਨ ਜਿਨ੍ਹਾਂ ਨੂੰ ਤੈਨੂੰ ਕੇਵਲ ਕੁਝ ਸਮਝਣ ਦੀ ਜ਼ਰੂਰਤ ਹੈ। ਤੈਨੂੰ ਪਰਮੇਸ਼ੁਰ ਦੇ ਭੇਤਾਂ ਦੀਆਂ ਖ਼ਾਸ ਚਰਚਾਵਾਂ ਦੀ ਪੜਤਾਲ ਕਰਨ ਦੀ ਲੋੜ ਨਹੀਂ ਹੈ; ਇਨ੍ਹਾਂ ਦਾ ਜੀਵਨ ਲਈ ਕੋਈ ਖ਼ਾਸ ਅਰਥ ਨਹੀਂ ਹੈ, ਅਤੇ ਇਨ੍ਹਾਂ ਉੱਪਰ ਕੇਵਲ ਇੱਕ ਝਾਤੀ ਮਾਰਨ ਦੀ ਲੋੜ ਹੁੰਦੀ ਹੈ। ਤੂੰ ਆਦਮ ਅਤੇ ਹੱਵਾਹ ਦੇ ਭੇਤਾਂ ਵਰਗੇ ਭੇਤਾਂ ਨੂੰ ਪੜ੍ਹ ਸਕਦਾ ਹੈਂ: ਅਰਥਾਤ ਉਸ ਸਮੇਂ ਆਦਮ ਅਤੇ ਹੱਵਾਹ ਬਾਰੇ ਜੋ ਕੁਝ ਸੀ, ਅਤੇ ਅੱਜ ਪਰਮੇਸ਼ੁਰ ਕਿਹੜਾ ਕੰਮ ਕਰਨਾ ਚਾਹੁੰਦਾ ਹੈ। ਤੈਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਮਨੁੱਖ ਨੂੰ ਜਿੱਤਣ ਅਤੇ ਸੰਪੂਰਣ ਬਣਾਉਣ ਦੇ ਕੰਮ ਦੁਆਰਾ ਪਰਮੇਸ਼ੁਰ ਮਨੁੱਖ ਨੂੰ ਆਦਮ ਅਤੇ ਹੱਵਾਹ ਦੇ ਰਾਹ ਉੱਪਰ ਵਾਪਸ ਲਿਆਉਣਾ ਚਾਹੁੰਦਾ ਹੈ। ਆਪਣੇ ਦਿਲ ਵਿੱਚ ਤੈਨੂੰ ਸੰਪੂਰਣਤਾ ਦੇ ਉਸ ਪੱਧਰ ਦਾ ਇੱਕ ਵਧੀਆ ਅੰਦਾਜ਼ਾ ਹੋਣਾ ਚਾਹੀਦਾ ਹੈ ਜਿਸ ਨੂੰ ਪਰਮੇਸ਼ੁਰ ਦੇ ਮਾਪਦੰਡਾਂ ’ਤੇ ਖਰੇ ਉਤਰਨ ਲਈ ਹਾਸਲ ਕਰਨਾ ਲਾਜ਼ਮੀ ਹੈ, ਅਤੇ ਫਿਰ ਤੇਰੇ ਲਈ ਇਸ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨਾ ਲਾਜ਼ਮੀ ਹੈ। ਇਹ ਤੇਰੇ ਅਭਿਆਸ ਨਾਲ ਸੰਬੰਧਤ ਹੈ ਅਤੇ ਕੁਝ ਅਜਿਹਾ ਹੈ ਜਿਸ ਨੂੰ ਤੈਨੂੰ ਸਮਝਣਾ ਚਾਹੀਦਾ ਹੈ। ਇਹ ਤੇਰੇ ਲਈ ਅਜਿਹੇ ਮਾਮਲਿਆਂ ਵਿੱਚ ਪਰਮੇਸ਼ੁਰ ਦੇ ਵਚਨਾਂ ਦੇ ਅਨੁਸਾਰ ਪ੍ਰਵੇਸ਼ ਕਰਨ ਦਾ ਯਤਨ ਕਰਨ ਲਈ ਕਾਫੀ ਹੈ। ਜਦੋਂ ਤੂੰ ਪੜ੍ਹਦਾ ਹੈਂ ਕਿ “ਮਨੁੱਖਜਾਤੀ ਦੇ ਵਿਕਾਸ ਦਾ ਇਤਿਹਾਸ ਦਸਾਂ ਹਜ਼ਾਰਾਂ ਸਾਲਾਂ ਪਿੱਛੇ ਤੱਕ ਪਸਰਿਆ ਹੋਇਆ ਹੈ,” ਤਾਂ ਤੂੰ ਉਤਸੁਕ ਹੋ ਜਾਂਦਾ ਹੈਂ ਅਤੇ ਤੂੰ ਆਪਣੇ ਭੈਣਾਂ ਅਤੇ ਭਰਾਵਾਂ ਨਾਲ ਰਲ ਕੇ ਇੱਕ ਜਵਾਬ ਲੱਭਣ ਦੀ ਕੋਸ਼ਿਸ਼ ਕਰਦਾ ਹੈਂ। “ਪਰਮੇਸ਼ੁਰ ਕਹਿੰਦਾ ਹੈ ਕਿ ਮਨੁੱਖਜਾਤੀ ਦਾ ਵਿਕਾਸ ਛੇ ਹਜ਼ਾਰ ਸਾਲ ਪਿੱਛੇ ਤੱਕ ਜਾਂਦਾ ਹੈ, ਹੈ ਨਾ? ਇਹ ਦਸਾਂ ਹਜ਼ਾਰਾਂ ਸਾਲਾਂ ਦਾ ਕੀ ਮਾਮਲਾ ਹੈ?” ਇਸ ਸਵਾਲ ਦੇ ਜਵਾਬ ਨੂੰ ਲੱਭਣ ਦੀ ਕੋਸ਼ਿਸ਼ ਕਰਨ ਦਾ ਕੀ ਫਾਇਦਾ ਹੈ? ਭਾਵੇਂ ਪਰਮੇਸ਼ੁਰ ਪਿਛਲੇ ਦਸਾਂ ਹਜ਼ਾਰਾਂ ਸਾਲਾਂ ਤੋਂ ਕੰਮ ਕਰਦਾ ਆ ਰਿਹਾ ਹੈ ਜਾਂ ਲੱਖਾਂ-ਕਰੋੜਾਂ ਸਾਲਾਂ ਤੋਂ—ਕੀ ਉਸ ਨੂੰ ਸੱਚਮੁੱਚ ਜ਼ਰੂਰਤ ਹੈ ਕਿ ਤੂੰ ਇਸ ਬਾਰੇ ਜਾਣੇਂ? ਇਹ ਕੁਝ ਅਜਿਹਾ ਨਹੀਂ ਹੈ ਜੋ ਤੈਨੂੰ, ਇੱਕ ਸਿਰਜੇ ਹੋਏ ਪ੍ਰਾਣੀ ਵਜੋਂ, ਜਾਣਨ ਦੀ ਜ਼ਰੂਰਤ ਹੈ। ਆਪਣੇ ਆਪ ਨੂੰ ਇਸ ਕਿਸਮ ਦੀ ਗੱਲਬਾਤ ਨੂੰ ਕੇਵਲ ਸੰਖੇਪ ਰੂਪ ਵਿੱਚ ਵਿਚਾਰਨ ਦੀ ਇਜਾਜ਼ਤ ਦੇ, ਅਤੇ ਇਸ ਨੂੰ ਇੱਕ ਦਰਸ਼ਣ ਦੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਨਾ ਕਰ। ਤੈਨੂੰ ਇਸ ਬਾਰੇ ਅੱਜ ਜਾਗਰੂਕ ਹੋਣ ਅਤੇ ਇਸ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਤੈਨੂੰ ਕਿਸ ਚੀਜ਼ ਵਿੱਚ ਪ੍ਰਵੇਸ਼ ਕਰਨਾ ਚਾਹੀਦਾ ਹੈ ਅਤੇ ਫਿਰ ਤੈਨੂੰ ਇਸ ਉੱਪਰ ਆਪਣੀ ਪਕੜ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਕੇਵਲ ਤਦ ਹੀ ਤੈਨੂੰ ਜਿੱਤਿਆ ਜਾ ਸਕੇਗਾ। ਉਪਰੋਕਤ ਨੂੰ ਪੜ੍ਹਨ ਤੋਂ ਬਾਅਦ, ਤੇਰੇ ਵਿੱਚ ਇੱਕ ਆਮ ਪ੍ਰਤੀਕਿਰਿਆ ਹੋਣੀ ਚਾਹੀਦੀ ਹੈ: ਪਰਮੇਸ਼ੁਰ ਚਿੰਤਾ ਵਿੱਚ ਜਲ ਰਿਹਾ ਹੈ, ਉਹ ਸਾਨੂੰ ਜਿੱਤਣਾ ਚਾਹੁੰਦਾ ਹੈ, ਅਤੇ ਵਡਿਆਈ ਅਤੇ ਗਵਾਹੀ ਪ੍ਰਾਪਤ ਕਰਨਾ ਚਾਹੁੰਦਾ ਹੈ, ਤਾਂ ਅਸੀਂ ਉਸ ਨਾਲ ਸਹਿਯੋਗ ਕਿਵੇਂ ਕਰ ਸਕਦੇ ਹਾਂ? ਸਾਡੇ ਲਈ ਅਜਿਹਾ ਕੀ ਕਰਨਾ ਲਾਜ਼ਮੀ ਹੈ ਤਾਂ ਕਿ ਅਸੀਂ ਉਸ ਦੁਆਰਾ ਪੂਰੀ ਤਰ੍ਹਾਂ ਜਿੱਤੇ ਜਾਈਏ ਅਤੇ ਉਸ ਦੀ ਗਵਾਹੀ ਬਣ ਜਾਈਏ? ਸਾਡੇ ਲਈ ਕੀ ਅਜਿਹਾ ਕਰਨਾ ਲਾਜ਼ਮੀ ਹੈ ਜਿਸ ਨਾਲ ਪਰਮੇਸ਼ੁਰ ਨੂੰ ਵਡਿਆਈ ਮਿਲੇ? ਸਾਡੇ ਲਈ ਅਜਿਹਾ ਕੀ ਕਰਨਾ ਲਾਜ਼ਮੀ ਹੈ ਜਿਸ ਨਾਲ ਅਸੀਂ ਆਪਣੇ ਆਪ ਨੂੰ ਸ਼ਤਾਨ ਦੇ ਵੱਸ ਨਹੀਂ, ਬਲਕਿ ਪਰਮੇਸ਼ੁਰ ਦੇ ਅਧਿਕਾਰ ਦੇ ਅਧੀਨ ਜੀਉਣ ਦੇ ਯੋਗ ਬਣਾਈਏ? ਲੋਕਾਂ ਨੂੰ ਇਨ੍ਹਾਂ ਹੀ ਗੱਲਾਂ ਬਾਰੇ ਸੋਚਣਾ ਚਾਹੀਦਾ ਹੈ। ਤੁਹਾਡੇ ਵਿੱਚੋਂ ਹਰ ਇੱਕ ਨੂੰ ਪਰਮੇਸ਼ੁਰ ਦੀ ਜਿੱਤ ਦੀ ਮਹੱਤਤਾ ਬਾਰੇ ਸਪਸ਼ਟ ਹੋਣਾ ਚਾਹੀਦਾ ਹੈ। ਇਹ ਤੁਹਾਡੀ ਜ਼ਿੰਮੇਵਾਰੀ ਹੈ। ਕੇਵਲ ਅਜਿਹੀ ਸਪਸ਼ਟਤਾ ਦੀ ਪ੍ਰਾਪਤੀ ਤੋਂ ਬਾਅਦ ਹੀ ਤੁਹਾਨੂੰ ਪ੍ਰਵੇਸ਼ ਮਿਲੇਗਾ, ਤੁਸੀਂ ਕੰਮ ਦੇ ਇਸ ਪੜਾਅ ਨੂੰ ਜਾਣੋਗੇ, ਅਤੇ ਤੁਸੀਂ ਪੂਰੀ ਤਰ੍ਹਾਂ ਆਗਿਆਕਾਰੀ ਬਣ ਜਾਵੋਗੇ। ਨਹੀਂ ਤਾਂ, ਤੁਸੀਂ ਸੱਚੀ ਆਗਿਆਕਾਰੀ ਪ੍ਰਾਪਤ ਨਹੀਂ ਕਰ ਸਕੋਗੇ।

ਪਿਛਲਾ: ਕੀ ਤ੍ਰਿਏਕ ਦੀ ਹੋਂਦ ਹੈ?

ਅਗਲਾ: ਜਿੱਤਣ ਦੇ ਕੰਮ ਦਾ ਅੰਦਰੂਨੀ ਸੱਚ (3)

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ