ਜਿੱਤਣ ਦੇ ਕੰਮ ਦਾ ਅੰਦਰੂਨੀ ਸੱਚ (3)

ਜਿੱਤਣ ਦੇ ਕੰਮ ਦਾ ਚਿਤਵਿਆ ਗਿਆ ਅਸਰ, ਸਭ ਤੋਂ ਜ਼ਿਆਦਾ, ਇਸ ਲਈ ਹੈ ਕਿ ਮਨੁੱਖ ਦਾ ਸਰੀਰ ਹੋਰ ਜ਼ਿਆਦਾ ਵਿਦ੍ਰੋਹ ਨਾ ਕਰੇ; ਭਾਵ, ਇਹ ਮਨੁੱਖ ਦੇ ਮਨ ਦੁਆਰਾ ਪਰਮੇਸ਼ੁਰ ਪ੍ਰਤੀ ਨਵਾਂ ਗਿਆਨ ਪ੍ਰਾਪਤ ਕਰਨ ਲਈ, ਮਨੁੱਖ ਦੇ ਦਿਲ ਦੁਆਰਾ ਪਰਮੇਸ਼ੁਰ ਦੀ ਪੂਰੀ ਤਰ੍ਹਾਂ ਆਗਿਆਕਾਰੀ ਕਰਨ ਲਈ, ਅਤੇ ਮਨੁੱਖ ਵਿੱਚ ਪਰਮੇਸ਼ੁਰ ਲਈ ਮੌਜੂਦ ਰਹਿਣ ਦੀ ਤਾਂਘ ਰੱਖਣ ਲਈ ਹੈ। ਜਦੋਂ ਲੋਕਾਂ ਦੀ ਪ੍ਰਕਿਰਤੀ ਜਾਂ ਸਰੀਰ ਬਦਲਦੇ ਹਨ ਤਾਂ ਉਨ੍ਹਾਂ ਨੂੰ ਜਿੱਤੇ ਹੋਇਆਂ ਵਜੋਂ ਗਿਣਿਆ ਨਹੀਂ ਜਾਂਦਾ; ਜਦੋਂ ਮਨੁੱਖ ਦੀ ਸੋਚ, ਮਨੁੱਖ ਦੀ ਚੇਤਨਾ, ਅਤੇ ਮਨੁੱਖ ਦਾ ਅਹਿਸਾਸ ਬਦਲਦੇ ਹਨ, ਕਹਿਣ ਦਾ ਭਾਵ ਹੈ ਕਿ ਜਦੋਂ ਤੇਰਾ ਸਮੁੱਚਾ ਮਾਨਸਿਕ ਰਵੱਈਆ ਬਦਲਦਾ ਹੈ—ਇਹ ਉਦੋਂ ਹੋਵੇਗਾ ਜਦੋਂ ਤੈਨੂੰ ਪਰਮੇਸ਼ੁਰ ਦੁਆਰਾ ਜਿੱਤਿਆ ਜਾ ਚੁੱਕਾ ਹੈ। ਜਦੋਂ ਤੂੰ ਆਗਿਆਕਾਰੀ ਕਰਨ ਦਾ ਦ੍ਰਿੜ ਨਿਸ਼ਚਾ ਕਰ ਲਿਆ ਹੈ ਅਤੇ ਇੱਕ ਨਵੀਂ ਮਾਨਸਿਕਤਾ ਨੂੰ ਧਾਰ ਲਿਆ ਹੈ, ਜਦੋਂ ਤੂੰ ਪਰਮੇਸ਼ੁਰ ਦੇ ਵਚਨਾਂ ਪ੍ਰਤੀ ਆਪਣੀਆਂ ਕੋਈ ਵੀ ਧਾਰਣਾਵਾਂ ਜਾਂ ਕੋਈ ਇਰਾਦੇ ਲੈ ਕੇ ਨਹੀਂ ਆਉਂਦਾ, ਅਤੇ ਜਦੋਂ ਤੇਰਾ ਦਿਮਾਗ ਸਧਾਰਣ ਤੌਰ ਤੇ ਸੋਚ ਸਕਦਾ ਹੈ—ਕਹਿਣ ਦਾ ਭਾਵ ਹੈ ਕਿ ਤੂੰ ਪੂਰੇ ਦਿਲ ਨਾਲ ਪਰਮੇਸ਼ੁਰ ਵਾਸਤੇ ਆਪਣੇ ਆਪ ਉੱਪਰ ਜ਼ੋਰ ਲਗਾ ਸਕਦਾ ਹੈਂ—ਤਦ ਤੂੰ ਉਸ ਕਿਸਮ ਦਾ ਮਨੁੱਖ ਹੈਂ ਜਿਸ ਨੂੰ ਪੂਰੀ ਤਰ੍ਹਾਂ ਜਿੱਤਿਆ ਗਿਆ ਹੈ। ਧਰਮ ਵਿੱਚ, ਕਈ ਲੋਕ ਆਪਣੇ ਸਾਰੇ ਜੀਵਨ ਵਿੱਚ ਬਹੁਤ ਜ਼ਿਆਦਾ ਦੁੱਖ ਸਹਿੰਦੇ ਹਨ: ਉਹ ਆਪਣੇ ਸਰੀਰਾਂ ਨੂੰ ਵੱਸ ਵਿੱਚ ਕਰਦੇ ਹਨ ਅਤੇ ਸਲੀਬ ਧਾਰਨ ਕਰਦੇ ਹਨ, ਅਤੇ ਉਹ ਮੌਤ ਦੇ ਕਿਨਾਰੇ ਉੱਪਰ ਵੀ ਦੁੱਖ ਸਹਿਣਾ ਅਤੇ ਬਰਦਾਸ਼ਤ ਕਰਨਾ ਜਾਰੀ ਰੱਖਦੇ ਹਨ! ਕਈ ਅਜੇ ਵੀ ਆਪਣੀ ਮੌਤ ਦੀ ਸਵੇਰ ਵੀ ਵਰਤ ਰੱਖ ਰਹੇ ਹਨ। ਆਪਣਾ ਸਾਰਾ ਜੀਵਨ ਉਹ ਕੇਵਲ ਦੁੱਖ ਸਹਿਣ ਉੱਪਰ ਧਿਆਨ ਕੇਂਦਰਤ ਕਰਦਿਆਂ ਆਪਣੇ ਆਪ ਨੂੰ ਚੰਗੇ ਭੋਜਨ ਅਤੇ ਵਸਤਰਾਂ ਤੋਂ ਵਾਂਝਿਆਂ ਰੱਖਦੇ ਹਨ। ਉਹ ਆਪਣੇ ਸਰੀਰ ਨੂੰ ਆਪਣੇ ਵੱਸ ਵਿੱਚ ਕਰ ਸਕਦੇ ਹਨ ਅਤੇ ਆਪਣੇ ਸਰੀਰ ਨੂੰ ਤਿਆਗ ਸਕਦੇ ਹਨ। ਉਨ੍ਹਾਂ ਦਾ ਦੁੱਖ ਬਰਦਾਸ਼ਤ ਕਰਨ ਦਾ ਹੌਂਸਲਾ ਸ਼ਲਾਘਾਯੋਗ ਹੈ। ਪਰ ਉਨ੍ਹਾਂ ਦੀ ਸੋਚ, ਉਨ੍ਹਾਂ ਦੀਆਂ ਧਾਰਣਾਵਾਂ, ਉਨ੍ਹਾਂ ਦੇ ਮਾਨਸਿਕ ਰਵੱਈਏ, ਅਤੇ ਦਰਅਸਲ ਉਨ੍ਹਾਂ ਦੇ ਪੁਰਾਣਾ ਸੁਭਾਅ ਨਾਲ ਬਿਲਕੁਲ ਵੀ ਨਜਿੱਠਿਆ ਨਹੀਂ ਗਿਆ ਹੈ। ਉਨ੍ਹਾਂ ਵਿੱਚ ਆਪਣੇ ਆਪ ਪ੍ਰਤੀ ਕਿਸੇ ਵੀ ਸੱਚੇ ਗਿਆਨ ਦੀ ਕਮੀ ਹੈ। ਉਨ੍ਹਾਂ ਦੇ ਮਨ ਵਿੱਚ ਪਰਮੇਸ਼ੁਰ ਦਾ ਸਰੂਪ ਇੱਕ ਪਰੰਪਰਾਗਤ ਅਮੂਰਤ, ਖ਼ਿਆਲੀ ਪਰਮੇਸ਼ੁਰ ਦਾ ਹੈ। ਉਨ੍ਹਾਂ ਦਾ ਪਰਮੇਸ਼ੁਰ ਵਾਸਤੇ ਦੁੱਖ ਸਹਿਣ ਦਾ ਸੰਕਲਪ ਉਨ੍ਹਾਂ ਦੇ ਜੋਸ਼ ਅਤੇ ਸਕਾਰਾਤਮਕ ਸੁਭਾਵਾਂ ਤੋਂ ਆਉਂਦਾ ਹੈ। ਭਾਵੇਂ ਉਹ ਪਰਮੇਸ਼ੁਰ ਵਿੱਚ ਵਿਸ਼ਵਾਸ ਰੱਖਦੇ ਹਨ, ਉਹ ਨਾ ਤਾਂ ਉਸਨੂੰ ਸਮਝਦੇ ਹਨ ਅਤੇ ਨਾ ਹੀ ਉਸਦੀ ਇੱਛਾ ਨੂੰ ਜਾਣਦੇ ਹਨ। ਉਹ ਕੇਵਲ ਪਰਮੇਸ਼ੁਰ ਵਾਸਤੇ ਅੰਨ੍ਹੇਵਾਹ ਕੰਮ ਕਰਦੇ ਅਤੇ ਦੁੱਖ ਸਹਿੰਦੇ ਹਨ। ਉਹ ਸੂਝ ਨਾਲ ਕੰਮ ਕਰਨ ਨੂੰ ਕੋਈ ਮਹੱਤਵ ਨਹੀਂ ਦਿੰਦੇ, ਉਹ ਇਹ ਸੁਨਿਸ਼ਚਿਤ ਕਰਨ ਦੀ ਬਹੁਤ ਥੋੜ੍ਹੀ ਪਰਵਾਹ ਕਰਦੇ ਹਨ ਕਿ ਕਿਵੇਂ ਉਨ੍ਹਾਂ ਦੀ ਸੇਵਾ ਅਸਲ ਵਿੱਚ ਪਰਮੇਸ਼ੁਰ ਦੀ ਇੱਛਾ ਨੂੰ ਪੂਰਾ ਕਰਦੀ ਹੈ, ਅਤੇ ਪਰਮੇਸ਼ੁਰ ਪ੍ਰਤੀ ਗਿਆਨ ਪ੍ਰਾਪਤ ਕਰਨ ਬਾਰੇ ਉਨ੍ਹਾਂ ਦਾ ਜਾਗਰੂਕ ਹੋਣਾ ਤਾਂ ਦੂਰ ਦੀ ਗੱਲ ਹੈ। ਜਿਸ ਪਰਮੇਸ਼ੁਰ ਦੀ ਉਹ ਸੇਵਾ ਕਰਦੇ ਹਨ ਉਹ ਪਰਮੇਸ਼ੁਰ ਦਾ ਅਸਲੀ ਸਰੂਪ ਨਹੀਂ ਹੈ, ਪਰ ਅਜਿਹਾ ਪਰਮੇਸ਼ੁਰ ਹੈ ਜੋ ਲੋਕ ਕਥਾ ਵਿੱਚ ਕੱਜਿਆ ਉਨ੍ਹਾਂ ਦੀ ਆਪਣੀ ਕਲਪਨਾ ਦਾ ਉਤਪਾਦ ਹੈ, ਇੱਕ ਅਜਿਹਾ ਪਰਮੇਸ਼ੁਰ ਜਿਸ ਬਾਰੇ ਉਨ੍ਹਾਂ ਨੇ ਕੇਵਲ ਸੁਣਿਆ ਹੈ ਜਾਂ ਉਸਨੂੰ ਲਿਖਤਾਂ ਵਿੱਚ ਪਾਇਆ ਹੈ। ਉਹ ਫਿਰ ਆਪਣੀਆਂ ਉਪਜਾਊ ਕਲਪਨਾਵਾਂ ਅਤੇ ਪਵਿੱਤਰਤਾਵਾਂ ਦੀ ਵਰਤੋਂ ਕਰਕੇ ਪਰਮੇਸ਼ੁਰ ਲਈ ਦੁੱਖ ਸਹਿੰਦੇ ਹਨ ਅਤੇ ਪਰਮੇਸ਼ੁਰ ਦੇ ਉਸ ਕੰਮ ਦਾ ਬੀੜਾ ਚੁੱਕਦੇ ਹਨ ਜੋ ਪਰਮੇਸ਼ੁਰ ਕਰਨਾ ਚਾਹੁੰਦਾ ਹੈ। ਉਨ੍ਹਾਂ ਦੀ ਸੇਵਾ ਬਹੁਤ ਜ਼ਿਆਦਾ ਅਯਥਾਰਥਕ ਹੈ, ਅਜਿਹੀ ਕਿ ਵਿਹਾਰਕ ਰੂਪ ਵਿੱਚ ਉਨ੍ਹਾਂ ਵਿੱਚੋਂ ਕੋਈ ਵੀ ਵਾਸਤਵ ਵਿੱਚ ਪਰਮੇਸ਼ੁਰ ਦੀ ਇੱਛਾ ਦੇ ਅਨੁਸਾਰ ਸੇਵਾ ਨਹੀਂ ਕਰ ਸਕਦਾ। ਭਾਵੇਂ ਉਹ ਕਿੰਨੀ ਖ਼ੁਸ਼ੀ ਨਾਲ ਦੁੱਖ ਸਹਿੰਦੇ ਹੋਣ, ਉਨ੍ਹਾਂ ਦਾ ਸੇਵਾ ਪ੍ਰਤੀ ਮੂਲ ਦ੍ਰਿਸ਼ਟੀਕੋਣ ਅਤੇ ਉਨ੍ਹਾਂ ਦੇ ਮਨ ਵਿਚਲਾ ਪਰਮੇਸ਼ੁਰ ਦਾ ਸਰੂਪ ਨਹੀਂ ਬਦਲਦੇ, ਕਿਉਂਕਿ ਉਨ੍ਹਾਂ ਨੇ ਪਰਮੇਸ਼ੁਰ ਦੇ ਨਿਆਂ, ਤਾੜਨਾ, ਤਾਉਣਾ ਅਤੇ ਸੰਪੂਰਣਤਾ ਨੂੰ ਨਹੀਂ ਝੱਲਿਆ ਹੈ ਅਤੇ ਨਾ ਹੀ ਕਿਸੇ ਨੇ ਸੱਚ ਦਾ ਇਸਤੇਮਾਲ ਕਰਕੇ ਉਨ੍ਹਾਂ ਦਾ ਮਾਰਗਦਰਸ਼ਨ ਕੀਤਾ ਹੈ। ਭਾਵੇਂ ਉਹ ਮੁਕਤੀ ਦਾਤਾ ਯਿਸੂ ਵਿੱਚ ਵਿਸ਼ਵਾਸ ਰੱਖਦੇ ਹਨ, ਉਨ੍ਹਾਂ ਵਿੱਚੋਂ ਕਦੇ ਵੀ ਕਿਸੇ ਨੇ ਮੁਕਤੀਦਾਤਾ ਨੂੰ ਦੇਖਿਆ ਨਹੀਂ ਹੈ। ਉਹ ਉਸ ਬਾਰੇ ਕੇਵਲ ਲੋਕ ਕਥਾ ਅਤੇ ਸੁਣੀਆਂ-ਸੁਣਾਈਆਂ ਗੱਲਾਂ ਦੁਆਰਾ ਜਾਣਦੇ ਹਨ। ਜਿਸਦੇ ਨਤੀਜੇ ਵਜੋਂ, ਉਨ੍ਹਾਂ ਦੀ ਸੇਵਾ, ਇੱਕ ਅੰਨ੍ਹੇ ਮਨੁੱਖ ਦੁਆਰਾ ਆਪਣੇ ਪਿਤਾ ਦੀ ਕੀਤੀ ਸੇਵਾ ਵਾਂਗ, ਅੱਖਾਂ ਬੰਦ ਕਰਕੇ ਬੇਤਰਤੀਬੇ ਢੰਗ ਨਾਲ ਕੀਤੀ ਸੇਵਾ ਤੋਂ ਜ਼ਿਆਦਾ ਕੁਝ ਵੀ ਨਹੀਂ ਹੈ। ਅੰਤ ਵਿੱਚ, ਅਜਿਹੀ ਸੇਵਾ ਤੋਂ ਕੀ ਪ੍ਰਾਪਤ ਕੀਤਾ ਜਾ ਸਕਦਾ ਹੈ? ਅਤੇ ਇਸਨੂੰ ਕੌਣ ਪ੍ਰਵਾਨ ਕਰੇਗਾ? ਅਰੰਭ ਤੋਂ ਲੈ ਕੇ ਅੰਤ ਤੱਕ ਪੂਰਾ ਸਮਾਂ ਉਨ੍ਹਾਂ ਦੀ ਸੇਵਾ ਇੱਕ ਸਮਾਨ ਰਹਿੰਦੀ ਹੈ; ਉਹ ਕੇਵਲ ਮਨੁੱਖ ਦੁਆਰਾ ਬਣਾਏ ਸਬਕ ਪ੍ਰਾਪਤ ਕਰਦੇ ਹਨ ਅਤੇ ਆਪਣੀ ਸੇਵਾ ਨੂੰ ਕੇਵਲ ਆਪਣੀ ਸੁਭਾਵਿਕਤਾ ਅਤੇ ਆਪਣੀਆਂ ਖੁਦ ਦੀਆਂ ਤਰਜੀਹਾਂ ਉੱਪਰ ਅਧਾਰਤ ਕਰਦੇ ਹਨ। ਇਹ ਕਿਹੜਾ ਇਨਾਮ ਲਿਆ ਸਕੇਗੀ? ਪਤਰਸ, ਜਿਸਨੇ ਯਿਸੂ ਨੂੰ ਦੇਖਿਆ ਸੀ, ਉਹ ਵੀ ਨਹੀਂ ਜਾਣਦਾ ਸੀ ਕਿ ਪਰਮੇਸ਼ੁਰ ਦੀ ਇੱਛਾ ਦੇ ਅਨੁਸਾਰ ਸੇਵਾ ਕਿਵੇਂ ਕਰਨੀ ਹੈ; ਉਹ ਇਸ ਬਾਰੇ ਕੇਵਲ ਅੰਤ ਵਿੱਚ, ਆਪਣੇ ਬੁਢਾਪੇ ਵਿੱਚ ਹੀ ਜਾਣ ਪਾਇਆ। ਇਹ ਅਜਿਹੇ ਅੰਨ੍ਹੇ ਲੋਕਾਂ ਬਾਰੇ ਕੀ ਦੱਸਦਾ ਹੈ ਜਿੰਨਾ ਨੇ ਨਜਿੱਠੇ ਜਾਣ ਜਾਂ ਛਾਂਗੇ ਜਾਣ ਦਾ ਬਿਲਕੁਲ ਵੀ ਅਨੁਭਵ ਪ੍ਰਾਪਤ ਨਹੀਂ ਕੀਤਾ ਹੈ, ਅਤੇ ਜਿਨ੍ਹਾਂ ਕੋਲ ਮਾਰਗਦਰਸ਼ਨ ਕਰਨ ਲਈ ਕੋਈ ਵੀ ਨਹੀਂ ਹੈ? ਕੀ ਅੱਜ ਤੁਹਾਡੇ ਵਿੱਚੋਂ ਬਹੁਤ ਸਾਰਿਆਂ ਦੀ ਸੇਵਾ ਇਨ੍ਹਾਂ ਅੰਨ੍ਹੇ ਲੋਕਾਂ ਦੀ ਸੇਵਾਂ ਵਰਗੀ ਨਹੀਂ ਹੈ? ਉਹ ਸਾਰੇ ਲੋਕ ਜਿਨ੍ਹਾਂ ਨੇ ਨਿਆਂ ਪ੍ਰਾਪਤ ਨਹੀਂ ਕੀਤਾ ਹੈ, ਛਾਂਗੇ ਜਾਣਾ ਅਤੇ ਨਜਿੱਠੇ ਜਾਣਾ ਪ੍ਰਾਪਤ ਨਹੀਂ ਕੀਤਾ ਹੈ ਅਤੇ ਜੋ ਬਦਲੇ ਨਹੀਂ ਹਨ—ਕੀ ਉਹ ਸਾਰੇ ਅਧੂਰੇ ਰੂਪ ਵਿੱਚ ਜਿੱਤੇ ਨਹੀਂ ਗਏ ਹਨ? ਅਜਿਹੇ ਲੋਕਾਂ ਦਾ ਕੀ ਇਸਤੇਮਾਲ ਹੈ? ਜੇ ਤੇਰੀ ਸੋਚ, ਤੇਰਾ ਜੀਵਨ ਦਾ ਗਿਆਨ, ਅਤੇ ਤੇਰਾ ਪਰਮੇਸ਼ੁਰ ਪ੍ਰਤੀ ਗਿਆਨ ਕੋਈ ਨਵੀਂ ਤਬਦੀਲੀ ਨਹੀਂ ਦਿਖਾਉਂਦੇ ਅਤੇ ਤੂੰ ਵਾਸਤਵ ਵਿੱਚ ਕੁਝ ਵੀ ਪ੍ਰਾਪਤ ਨਹੀਂ ਕਰਦਾ, ਤਾਂ ਤੂੰ ਕਦੇ ਵੀ ਆਪਣੀ ਸੇਵਾ ਵਿੱਚ ਕੁਝ ਵੀ ਅਲੌਕਿਕ ਪ੍ਰਾਪਤੀ ਨਹੀਂ ਕਰੇਂਗਾ! ਇੱਕ ਦਰਸ਼ਣ ਅਤੇ ਪਰਮੇਸ਼ੁਰ ਦੇ ਕੰਮ ਪ੍ਰਤੀ ਇੱਕ ਨਵੇਂ ਗਿਆਨ ਦੇ ਬਗੈਰ ਤੈਨੂੰ ਜਿੱਤਿਆ ਨਹੀਂ ਜਾ ਸਕਦਾ। ਤੇਰਾ ਪਰਮੇਸ਼ੁਰ ਦਾ ਅਨੁਸਰਨ ਕਰਨ ਦਾ ਤਰੀਕਾ ਫਿਰ ਉਨ੍ਹਾਂ ਵਰਗਾ ਹੋਵੇਗਾ ਜੇ ਦੁੱਖ ਸਹਿੰਦੇ ਅਤੇ ਵਰਤ ਰੱਖਦੇ ਹਨ: ਇਸਦਾ ਬਹੁਤ ਘੱਟ ਮੁੱਲ ਹੋਵੇਗਾ! ਨਿਸ਼ਚਿਤ ਰੂਪ ਵਿੱਚ ਇਸਦਾ ਕਾਰਨ ਇਹ ਹੈ ਕਿ ਜੋ ਕੁਝ ਉਹ ਕਰਦੇ ਹਨ ਉਸ ਵਿੱਚ ਬਹੁਤ ਘੱਟ ਗਵਾਹੀ ਹੁੰਦੀ ਹੈ, ਜਿਸ ਕਰਕੇ ਮੈਂ ਬੋਲਦਾ ਹਾਂ ਕਿ ਉਨ੍ਹਾਂ ਦੀ ਸੇਵਾ ਵਿਅਰਥ ਹੈ! ਉਹ ਆਪਣੇ ਜੀਵਨ ਜੇਲ੍ਹ ਵਿੱਚ ਬੈਠ ਕੇ ਦੁੱਖ ਸਹਿੰਦਿਆਂ ਗੁਜ਼ਾਰਦੇ ਹਨ; ਉਹ ਸਦਾ ਸਹਾਰ ਰਹੇ ਹਨ, ਪਿਆਰ ਕਰ ਰਹੇ ਹਨ, ਅਤੇ ਸਦਾ ਸਲੀਬ ਧਾਰਦੇ ਹਨ, ਉਨ੍ਹਾਂ ਦਾ ਸੰਸਾਰ ਦੁਆਰਾ ਮਜ਼ਾਕ ਉਡਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਨਕਾਰਿਆ ਜਾਂਦਾ ਹੈ, ਉਹ ਹਰ ਔਖਿਆਈ ਦਾ ਅਨੁਭਵ ਕਰਦੇ ਹਨ, ਅਤੇ ਭਾਵੇਂ ਉਹ ਅੰਤ ਤੱਕ ਆਗਿਆਕਾਰ ਰਹਿੰਦੇ ਹਨ, ਉਨ੍ਹਾਂ ਨੂੰ ਅਜੇ ਵੀ ਜਿੱਤਿਆ ਨਹੀਂ ਜਾਂਦਾ, ਅਤੇ ਉਹ ਜਿੱਤੇ ਜਾਣ ਦੀ ਕੋਈ ਗਵਾਹੀ ਨਹੀਂ ਪੇਸ਼ ਕਰ ਸਕਦੇ। ਉਨ੍ਹਾਂ ਨੇ ਬਹੁਤ ਜ਼ਿਆਦਾ ਦੁੱਖ ਸਹੇ ਹਨ, ਪਰ ਆਪਣੇ ਮਨ ਵਿੱਚ ਉਹ ਪਰਮੇਸ਼ੁਰ ਨੂੰ ਬਿਲਕੁਲ ਵੀ ਨਹੀਂ ਜਾਣਦੇ। ਉਨ੍ਹਾਂ ਦੀ ਪੁਰਾਣੀ ਸੋਚ, ਪੁਰਾਣੀਆਂ ਧਾਰਣਾਵਾਂ, ਧਾਰਮਿਕ ਅਭਿਆਸ, ਮਨੁੱਖ ਦੁਆਰਾ ਬਣਾਇਆ ਗਿਆਨ, ਅਤੇ ਮਨੁੱਖੀ ਵਿਚਾਰਾਂ ਵਿੱਚੋਂ ਕਿਸੇ ਦੇ ਵੀ ਨਾਲ ਨਜਿੱਠਿਆ ਨਹੀਂ ਗਿਆ ਹੈ। ਉਨ੍ਹਾਂ ਵਿੱਚ ਨਵੇਂ ਗਿਆਨ ਦਾ ਮਾਮੂਲੀ ਜਿਹਾ ਸੰਕੇਤ ਵੀ ਨਹੀਂ ਹੁੰਦਾ। ਉਨ੍ਹਾਂ ਦੇ ਪਰਮੇਸ਼ੁਰ ਪ੍ਰਤੀ ਗਿਆਨ ਵਿੱਚ ਰੱਤੀ ਭਰ ਵੀ ਸੱਚਾਈ ਜਾਂ ਸ਼ੁੱਧਤਾ ਨਹੀਂ ਹੈ। ਉਨ੍ਹਾਂ ਨੇ ਪਰਮੇਸ਼ੁਰ ਦੀ ਇੱਛਾ ਦਾ ਗ਼ਲਤ ਅਰਥ ਸਮਝਿਆ ਹੈ। ਕੀ ਇਹ ਪਰਮੇਸ਼ੁਰ ਦੀ ਸੇਵਾ ਕਰਦਾ ਹੈ? ਜੋ ਵੀ ਅਤੀਤ ਵਿੱਚ ਤੇਰਾ ਪਰਮੇਸ਼ੁਰ ਪ੍ਰਤੀ ਗਿਆਨ ਸੀ ਜੇ ਇਹ ਅੱਜ ਵੀ ਉਹੀ ਰਹਿੰਦਾ ਹੈ ਅਤੇ ਭਾਵੇਂ ਪਰਮੇਸ਼ੁਰ ਜੋ ਮਰਜ਼ੀ ਕਰਦਾ ਹੈ, ਤੂੰ ਆਪਣੇ ਪਰਮੇਸ਼ੁਰ ਪ੍ਰਤੀ ਗਿਆਨ ਨੂੰ ਆਪਣੀਆਂ ਖੁਦ ਦੀਆਂ ਧਾਰਣਾਵਾਂ ਅਤੇ ਵਿਚਾਰਾਂ ਉੱਪਰ ਅਧਾਰਤ ਕਰਨਾ ਜਾਰੀ ਰੱਖਦਾ ਹੈਂ, ਕਹਿਣ ਦਾ ਭਾਵ ਹੈ ਕਿ ਜੇ ਤੇਰੇ ਕੋਲ ਪਰਮੇਸ਼ੁਰ ਪ੍ਰਤੀ ਕੋਈ ਵੀ ਨਵਾਂ ਜਾਂ ਸੱਚਾ ਗਿਆਨ ਨਹੀਂ ਹੈ ਅਤੇ ਜੇ ਤੂੰ ਪਰਮੇਸ਼ੁਰ ਦੇ ਸੱਚੇ ਸਰੂਪ ਅਤੇ ਸੁਭਾਅ ਨੂੰ ਜਾਣਨ ਵਿੱਚ ਅਸਫਲ ਹੁੰਦਾ ਹੈਂ, ਜੇ ਅਜੇ ਵੀ ਤੇਰੀ ਸਾਮੰਤਵਾਦੀ ਅੰਧਵਿਸ਼ਵਾਸੀ ਸੋਚ ਤੇਰੇ ਪਰਮੇਸ਼ੁਰ ਪ੍ਰਤੀ ਗਿਆਨ ਦਾ ਮਾਰਗਦਰਸ਼ਨ ਕਰਦੀ ਹੈ, ਅਤੇ ਇਹ ਅਜੇ ਵੀ ਮਨੁੱਖੀ ਕਲਪਨਾ ਅਤੇ ਧਾਰਣਾਵਾਂ ਤੋਂ ਉਪਜਦੀ ਹੈ ਤਾਂ ਤੈਨੂੰ ਜਿੱਤਿਆ ਨਹੀਂ ਗਿਆ ਹੈ। ਮੈਂ ਅੱਜ ਤੈਨੂੰ ਇਹ ਵਚਨ ਬੋਲਦਾ ਹਾਂ ਤਾਂ ਕਿ ਤੂੰ ਜਾਣ ਸਕੇਂ, ਤਾਂ ਕਿ ਇਹ ਗਿਆਨ ਤੈਨੂੰ ਇੱਕ ਨਵੇਂ, ਸ਼ੁੱਧ ਗਿਆਨ ਵੱਲ ਲਿਜਾ ਸਕੇ; ਮੈਂ ਇਨ੍ਹਾਂ ਵਚਨਾਂ ਨੂੰ ਪੁਰਾਣੀਆਂ ਧਾਰਣਾਵਾਂ ਅਤੇ ਤੇਰੇ ਵਿੱਚ ਜਾਨਣ ਦੇ ਪੁਰਾਣੇ ਢੰਗ ਨੂੰ ਮਿਟਾਉਣ ਲਈ ਵੀ ਬੋਲਦਾ ਹਾਂ, ਤਾਂ ਕਿ ਤੇਰੇ ਕੋਲ ਨਵਾਂ ਗਿਆਨ ਆ ਸਕੇ। ਜੇ ਤੂੰ ਵਾਸਤਵ ਵਿੱਚ ਮੇਰੇ ਵਚਨਾਂ ਨੂੰ ਖਾਂਦਾ ਅਤੇ ਪੀਂਦਾ ਹੈਂ ਤਾਂ ਤੇਰਾ ਗਿਆਨ ਕਾਫੀ ਹੱਦ ਤੱਕ ਬਦਲ ਜਾਵੇਗਾ। ਜਿੰਨੀ ਦੇਰ ਤੱਕ ਤੂੰ ਆਗਿਆਕਾਰੀ ਦਿਲ ਨਾਲ ਪਰਮੇਸ਼ੁਰ ਦੇ ਵਚਨਾਂ ਨੂੰ ਖਾਂਦਾ ਅਤੇ ਪੀਂਦਾ ਹੈਂ ਤਾਂ ਤੇਰਾ ਦ੍ਰਿਸ਼ਟੀਕੋਣ ਉਲਟ ਜਾਵੇਗਾ। ਜਿੰਨੀ ਦੇਰ ਤੱਕ ਤੂੰ ਦੁਹਰਾਈ ਜਾਂਦੀ ਤਾੜਨਾ ਨੂੰ ਸਵੀਕਾਰ ਕਰ ਸਕਦਾ ਹੈਂ, ਤੇਰੀ ਪੁਰਾਣੀ ਮਾਨਸਿਕਤਾ ਹੌਲੀ-ਹੌਲੀ ਬਦਲ ਜਾਵੇਗੀ। ਜਿੰਨੀ ਦੇਰ ਤੱਕ ਤੇਰੀ ਪੁਰਾਣੀ ਮਾਨਸਿਕਤਾ ਨੂੰ ਪੂਰੀ ਤਰਾਂ ਨਵੀਂ ਮਾਨਸਿਕਤਾ ਦੁਆਰਾ ਬਦਲਿਆ ਜਾਂਦਾ ਹੈ, ਤੇਰਾ ਅਭਿਆਸ ਵੀ ਇਸਦੇ ਅਨੁਸਾਰ ਬਦਲੇਗਾ। ਇਸ ਪ੍ਰਕਾਰ, ਤੇਰੀ ਸੇਵਾ ਤੇਜ਼ੀ ਨਾਲ ਨਿਸ਼ਾਨੇ ਉੱਤੇ ਆਵੇਗੀ, ਤੇਜ਼ੀ ਨਾਲ ਪਰਮੇਸ਼ੁਰ ਦੀ ਇੱਛਾ ਨੂੰ ਪੂਰਾ ਕਰਨ ਦੇ ਯੋਗ ਹੋਵੇਗੀ। ਜੇ ਤੂੰ ਆਪਣੇ ਜੀਵਨ, ਮਨੁੱਖੀ ਜੀਵਨ ਪ੍ਰਤੀ ਗਿਆਨ, ਅਤੇ ਪਰਮੇਸ਼ੁਰ ਪ੍ਰਤੀ ਆਪਣੀਆਂ ਕਈ ਧਾਰਣਾਵਾਂ ਨੂੰ ਬਦਲ ਸਕਦਾ ਹੈ ਤਾਂ ਤੇਰੀ ਸੁਭਾਵਿਕਤਾ ਹੌਲੀ-ਹੌਲੀ ਖ਼ਤਮ ਹੋ ਜਾਵੇਗੀ। ਇਹੀ ਉਹ ਅਸਰ ਹੈ, ਅਤੇ ਇਸਦੇ ਸਿਵਾ ਹੋਰ ਕੁਝ ਵੀ ਨਹੀਂ, ਜਦੋਂ ਪਰਮੇਸ਼ੁਰ ਲੋਕਾਂ ਨੂੰ ਜਿੱਤਦਾ ਹੈ, ਇਹੀ ਉਹ ਤਬਦੀਲੀ ਹੈ ਜੋ ਲੋਕਾਂ ਵਿੱਚ ਵਾਪਰਦੀ ਹੈ। ਜੇ ਤੇਰੇ ਪਰਮੇਸ਼ੁਰ ਵਿਚਲੇ ਵਿਸ਼ਵਾਸ ਵਿੱਚ, ਤੂੰ ਕੇਵਲ ਤੇਰੇ ਸਰੀਰ ਨੂੰ ਵੱਸ ਵਿੱਚ ਕਰਨਾ, ਬਰਦਾਸ਼ਤ ਕਰਨਾ ਅਤੇ ਦੁੱਖ ਸਹਿਣਾ ਹੀ ਜਾਂਦਾ ਹੈਂ, ਅਤੇ ਤੈਨੂੰ ਨਹੀਂ ਪਤਾ ਕਿ ਇਹ ਸਹੀ ਹੈ ਜਾਂ ਗਲਤ, ਇਹ ਜਾਣਨਾ ਕਿ ਇਹ ਕਿਸ ਦੀ ਖ਼ਾਤਰ ਕੀਤਾ ਜਾਂਦਾ ਹੈ ਤਾਂ ਦੂਰ ਦੀ ਗੱਲ ਹੈ, ਤਾਂ ਅਜਿਹਾ ਅਭਿਆਸ ਤਬਦੀਲੀ ਵੱਲ ਕਿਵੇਂ ਵੱਧ ਸਕਦਾ ਹੈ?

ਇਹ ਸਮਝ ਲਓ ਕਿ ਜੋ ਮੈਂ ਤੁਹਾਡੇ ਤੋਂ ਮੰਗ ਕਰਦਾ ਹਾਂ ਉਹ ਤੁਹਾਡੇ ਲਈ ਆਪਣੇ ਸਰੀਰ ਨੂੰ ਬੰਦਸ਼ ਵਿੱਚ ਰੱਖਣਾ ਨਹੀਂ ਹੈ ਜਾਂ ਤੁਹਾਡੇ ਦਿਮਾਗ ਨੂੰ ਆਪਹੁਦਰੀਆਂ ਵਿਚਾਰਾਂ ਨੂੰ ਸੋਚਣ ਤੋਂ ਰੋਕਣਾ ਨਹੀਂ ਹੈ। ਇਹ ਨਾ ਤਾਂ ਇਸ ਕੰਮ ਦਾ ਉਦੇਸ਼ ਹੈ, ਨਾ ਹੀ ਉਹ ਕੰਮ ਹੈ ਜਿਸਦੀ ਇਸ ਸਮੇਂ ਕੀਤੇ ਜਾਣ ਦੀ ਜ਼ਰੂਰਤ ਹੈ। ਇਸ ਸਮੇਂ ਤੁਹਾਡੇ ਕੋਲ ਸਕਾਰਾਤਮਕ ਪਹਿਲੂ ਤੋਂ ਗਿਆਨ ਹੋਣਾ ਲਾਜ਼ਮੀ ਹੈ ਤਾਂ ਕਿ ਤੁਸੀਂ ਆਪਣੇ ਆਪ ਨੂੰ ਬਦਲ ਸਕੋ। ਸਭ ਤੋਂ ਜ਼ਰੂਰੀ ਕਾਰਵਾਈ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਪਰਮੇਸ਼ੁਰ ਦੇ ਵਚਨਾਂ ਨਾਲ ਲੈਸ ਕਰਦੇ ਹੋ, ਭਾਵ ਆਪਣੇ ਆਪ ਨੂੰ ਪੂਰੀ ਤਰ੍ਹਾਂ ਉਸ ਸੱਚਾਈ ਅਤੇ ਦਰਸ਼ਣ ਨਾਲ ਲੈਸ ਕਰਦੇ ਹੋ, ਜੋ ਹੁਣ ਤੁਹਾਡੇ ਸਾਹਮਣੇ ਹਨ ਅਤੇ ਫਿਰ ਅੱਗੇ ਵੱਧ ਕੇ ਇਨ੍ਹਾਂ ਦਾ ਅਭਿਆਸ ਕਰਦੇ ਹੋ। ਇਹ ਤੁਹਾਡੀ ਜ਼ਿੰਮੇਵਾਰੀ ਹੈ। ਮੈਂ ਤੁਹਾਡੇ ਤੋਂ ਹੋਰ ਵੀ ਵੱਡਾ ਪ੍ਰਕਾਸ਼ ਖੋਜਣ ਅਤੇ ਪ੍ਰਾਪਤ ਕਰਨ ਦੀ ਮੰਗ ਨਹੀ ਕਰ ਰਿਹਾ ਹਾਂ। ਇਸ ਵੇਲੇ ਤੁਹਾਡੀ ਅਜਿਹਾ ਕਰਨ ਦੀ ਔਕਾਤ ਨਹੀਂ ਹੈ। ਤੁਹਾਡੇ ਤੋਂ ਜੋ ਮੰਗ ਕੀਤੀ ਗਈ ਹੈ ਉਹ ਪਰਮੇਸ਼ੁਰ ਦੇ ਵਚਨਾਂ ਨੂੰ ਖਾਣ ਅਤੇ ਪੀਣ ਲਈ ਜੋ ਕੁਝ ਵੀ ਤੁਸੀਂ ਕਰ ਸਕਦੇ ਹੋ, ਉਹ ਕਰਨਾ ਹੈ। ਤੁਹਾਡੇ ਲਈ ਪਰਮੇਸ਼ੁਰ ਦੇ ਕੰਮ ਨੂੰ ਸਮਝਣਾ ਅਤੇ ਆਪਣੇ ਸੁਭਾਅ, ਆਪਣੇ ਤੱਤ ਅਤੇ ਆਪਣੇ ਪੁਰਾਣੇ ਜੀਵਨ ਨੂੰ ਜਾਣਨਾ ਲਾਜ਼ਮੀ ਹੈ। ਖਾਸ ਕਰਕੇ, ਤੁਹਾਨੂੰ ਉਨ੍ਹਾਂ ਪੁਰਾਣੇ ਅਸ਼ੁੱਧ ਅਭਿਆਸਾਂ ਅਤੇ ਉਨ੍ਹਾਂ ਮਨੁੱਖੀ ਕੰਮਾਂ ਨੂੰ ਜਾਣਨ ਦੀ ਜ਼ਰੂਰਤ ਹੈ, ਜਿੰਨਾਂ ਵਿੱਚ ਤੁਸੀਂ ਲੱਗੇ ਰਹੇ ਹੋ। ਤਬਦੀਲੀ ਕਰਨ ਲਈ ਤੁਹਾਡੇ ਲਈ ਆਪਣੀ ਸੋਚ ਨੂੰ ਬਦਲਣ ਤੋਂ ਸ਼ੁਰੂ ਕਰਨਾ ਲਾਜ਼ਮੀ ਹੈ। ਪਹਿਲਾਂ ਆਪਣੀ ਪੁਰਾਣੀ ਸੋਚ ਨੂੰ ਨਵੀਂ ਸੋਚ ਨਾਲ ਬਦਲਾਓ, ਅਤੇ ਆਪਣੀ ਨਵੀਂ ਸੋਚ ਨੂੰ ਆਪਣੇ ਸ਼ਬਦਾਂ, ਕਾਰਵਾਈਆਂ, ਅਤੇ ਆਪਣੇ ਜੀਵਨ ਦਾ ਸੰਚਾਲਨ ਕਰਨ ਦਿਓ। ਅੱਜ ਤੁਹਾਡੇ ਸਾਰਿਆਂ ਤੋਂ ਅਜਿਹਾ ਕਰਨ ਦੀ ਮੰਗ ਕੀਤੀ ਜਾਂਦੀ ਹੈ। ਅੰਨ੍ਹੇਵਾਹ ਅਭਿਆਸ ਅਤੇ ਅੰਨ੍ਹੇਵਾਹ ਅਨੁਸਰਨ ਨਾ ਕਰੋ। ਤੁਹਾਡੇ ਕੋਲ ਇੱਕ ਅਧਾਰ ਅਤੇ ਇੱਕ ਨਿਸ਼ਾਨਾ ਹੋਣਾ ਚਾਹੀਦਾ ਹੈ। ਆਪਣੇ ਆਪ ਨੂੰ ਮੂਰਖ ਨਾ ਬਣਾਓ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡਾ ਨਿਸ਼ਚਿਤ ਰੂਪ ਵਿੱਚ ਪਰਮੇਸ਼ੁਰ ਵਿੱਚ ਵਿਸ਼ਵਾਸ ਕਿਸ ਵਾਸਤੇ ਹੈ, ਇਸ ਵਿੱਚੋਂ ਕੀ ਪ੍ਰਾਪਤ ਕੀਤਾ ਜਾਣਾ ਚਾਹੀਦਾ ਹੈ, ਅਤੇ ਤੁਹਾਨੂੰ ਇਸ ਵੇਲੇ ਕਿਸ ਵਿੱਚ ਪ੍ਰਵੇਸ਼ ਕਰਨਾ ਚਾਹੀਦਾ ਹੈ। ਤੇਰੇ ਕੋਲ ਇਸ ਸਭ ਬਾਰੇ ਜਾਣਕਾਰੀ ਹੋਣਾ ਲਾਜ਼ਮੀ ਹੈ।

ਤੁਹਾਨੂੰ ਇਸ ਵੇਲੇ ਜਿਸ ਵਿੱਚ ਪ੍ਰਵੇਸ਼ ਕਰਨਾ ਚਾਹੀਦਾ ਹੈ ਉਹ ਤੁਹਾਡੇ ਜੀਵਨ ਨੂੰ ਉੱਚਾ ਚੁੱਕ ਰਿਹਾ ਅਤੇ ਤੁਹਾਡੀ ਸਮਰੱਥਾ ਵਧਾ ਰਿਹਾ ਹੈ। ਇਸਦੇ ਇਲਾਵਾ, ਤੁਹਾਨੂੰ ਆਪਣੇ ਅਤੀਤ ਦੇ ਉਨ੍ਹਾਂ ਪੁਰਾਣੇ ਦ੍ਰਿਸ਼ਟੀਕੋਣਾਂ ਨੂੰ ਬਦਲਣ, ਆਪਣੀ ਸੋਚ, ਅਤੇ ਆਪਣੀਆਂ ਧਾਰਣਾਵਾਂ ਨੂੰ ਬਦਲਣ ਦੀ ਜ਼ਰੂਰਤ ਹੈ। ਤੁਹਾਡੇ ਸਮੁੱਚੇ ਜੀਵਨ ਨੂੰ ਨਵੀਨੀਕਰਣ ਦੀ ਲੋੜ ਹੈ। ਜਦੋਂ ਤੇਰਾ ਪਰਮੇਸ਼ੁਰ ਦੇ ਕੰਮਾਂ ਪ੍ਰਤੀ ਗਿਆਨ ਬਦਲਦਾ ਹੈ, ਜਦੋਂ ਤੇਰੇ ਕੋਲ ਪਰਮੇਸ਼ੁਰ ਦੀ ਬੋਲੀ ਹਰ ਚੀਜ਼ ਦੀ ਸੱਚਾਈ ਦਾ ਨਵਾਂ ਗਿਆਨ ਹੁੰਦਾ ਹੈ, ਅਤੇ ਜਦੋਂ ਤੇਰੇ ਅੰਦਰ ਦਾ ਗਿਆਨ ਉੱਚਾ ਚੁੱਕਿਆ ਜਾਂਦਾ ਹੈ ਤਾਂ ਤੇਰਾ ਜੀਵਨ ਬਿਹਤਰੀ ਲਈ ਇੱਕ ਮੋੜ ਲਵੇਗਾ। ਹਰ ਚੀਜ਼ ਜੋ ਲੋਕ ਹੁਣ ਕਰਦੇ ਅਤੇ ਬੋਲਦੇ ਹਨ, ਵਿਹਾਰਕ ਹੈ। ਇਹ ਸਿਧਾਂਤ ਨਹੀਂ ਹਨ, ਬਲਕਿ ਇਹ ਉਹ ਚੀਜ਼ਾਂ ਹਨ ਜਿਨ੍ਹਾਂ ਦੀ ਲੋਕਾਂ ਨੂੰ ਆਪਣੇ ਜੀਵਨ ਲਈ ਜ਼ਰੂਰਤ ਹੈ, ਅਤੇ ਇਹ ਉਹ ਹਨ ਜੋ ਉਨ੍ਹਾਂ ਦੇ ਕੋਲ ਹੋਣੀਆਂ ਚਾਹੀਦੀਆਂ ਹਨ। ਇਹ ਅਜਿਹੀ ਤਬਦੀਲੀ ਹੈ ਜੋ ਜਿੱਤਣ ਦੇ ਕੰਮ ਦੇ ਦੌਰਾਨ ਲੋਕਾਂ ਵਿੱਚ ਆਉਂਦੀ ਹੈ, ਅਜਿਹੀ ਤਬਦੀਲੀ ਜਿਸਦਾ ਲੋਕਾਂ ਨੂੰ ਅਨੁਭਵ ਕਰਨਾ ਚਾਹੀਦਾ ਹੈ, ਅਤੇ ਇਹ ਉਨ੍ਹਾਂ ਦੇ ਜਿੱਤੇ ਜਾਣ ਤੋਂ ਬਾਅਦ ਦਾ ਅਸਰ ਹੈ। ਜਦੋਂ ਤੂੰ ਆਪਣੀ ਸੋਚ ਨੂੰ ਬਦਲਿਆ ਹੈ, ਇੱਕ ਨਵਾਂ ਮਾਨਸਿਕ ਰਵੱਈਆ ਅਪਣਾਇਆ ਹੈ, ਆਪਣੀਆਂ ਧਾਰਣਾਵਾਂ ਅਤੇ ਇਰਾਦਿਆਂ ਅਤੇ ਆਪਣੀਆਂ ਪਿਛਲੀਆਂ ਤਰਕਸ਼ੀਲ ਦਲੀਲਾਂ ਨੂੰ ਉਲਟਾ ਦਿੱਤਾ ਹੈ, ਆਪਣੀਆਂ ਅੰਦਰਲੀਆਂ ਡੂੰਘੀਆਂ ਜੜ੍ਹਾਂ ਵਾਲੀਆਂ ਚੀਜ਼ਾਂ ਨੂੰ ਕੱਢ ਕੇ ਸੁੱਟ ਦਿੱਤਾ ਹੈ, ਅਤੇ ਪਰਮੇਸ਼ੁਰ ਵਿੱਚ ਵਿਸ਼ਵਾਸ ਦਾ ਨਵਾਂ ਗਿਆਨ ਪ੍ਰਾਪਤ ਕਰ ਲਿਆ ਹੈ ਤਾਂ ਜੋ ਗਵਾਹੀਆਂ ਤੂੰ ਭਰਦਾ ਹੈਂ ਉਹ ਉੱਚੀਆਂ ਉੱਠ ਜਾਣਗੀਆਂ, ਅਤੇ ਤੇਰਾ ਸਮੁੱਚਾ ਆਪਾ ਵਾਸਤਵ ਵਿੱਚ ਬਦਲ ਜਾਵੇਗਾ। ਇਹ ਸਾਰੀਆਂ ਸਭ ਤੋਂ ਜ਼ਿਆਦਾ ਵਿਹਾਰਕ, ਸਭ ਤੋਂ ਜ਼ਿਆਦਾ ਅਸਲ, ਅਤੇ ਸਭ ਤੋਂ ਬੁਨਿਆਦੀ ਚੀਜ਼ਾਂ ਹਨ—ਚੀਜ਼ਾਂ ਜੋ ਅਤੀਤ ਵਿੱਚ ਲੋਕਾਂ ਲਈ ਸਮਝਣੀਆਂ ਔਖੀਆਂ ਸਨ, ਅਤੇ ਚੀਜ਼ਾਂ ਜਿਨ੍ਹਾਂ ਨਾਲ ਉਹ ਜੁੜਨ ਵਿੱਚ ਅਯੋਗ ਸਨ। ਉਹ ਆਤਮਾ ਦਾ ਸੱਚਾ ਕੰਮ ਹਨ। ਤੂੰ ਅਤੀਤ ਵਿੱਚ ਬਾਈਬਲ ਨੂੰ ਨਿਸ਼ਚਿਤ ਰੂਪ ਵਿੱਚ ਕਿਵੇਂ ਸਮਝਿਆ ਸੀ? ਅੱਜ ਇੱਕ ਛੋਟੀ ਜਿਹੀ ਤੁਲਨਾ ਤੈਨੂੰ ਦੱਸੇਗੀ। ਅਤੀਤ ਵਿੱਚ ਤੂੰ ਆਪਣੇ ਮਨ ਵਿੱਚ ਮੂਸਾ, ਪਤਰਸ, ਪੌਲੁਸ, ਜਾਂ ਬਾਈਬਲ ਦੇ ਉਨ੍ਹਾਂ ਸਾਰੇ ਕਥਨਾਂ ਅਤੇ ਦ੍ਰਿਸ਼ਟੀਕੋਣਾਂ ਨੂੰ ਉੱਪਰ ਉਠਾਇਆ ਅਤੇ ਉਨ੍ਹਾਂ ਨੂੰ ਇੱਕ ਚਬੂਤਰੇ ਉੱਤੇ ਬਿਠਾ ਦਿੱਤਾ। ਹੁਣ ਜੇ ਤੈਨੂੰ ਬਾਈਬਲ ਨੂੰ ਚਬੂਤਰੇ ਉੱਪਰ ਰੱਖਣ ਨੂੰ ਕਿਹਾ ਜਾਂਦਾ ਤਾਂ ਕੀ ਤੂੰ ਅਜਿਹਾ ਕਰੇਂਗਾ? ਤੂੰ ਦੇਖੇਂਗਾ ਕਿ ਬਾਈਬਲ ਵਿੱਚ ਮਨੁੱਖ ਦੁਆਰਾ ਲਿੱਖੇ ਗਏ ਬਹੁਤ ਸਾਰੇ ਦਸਤਾਵੇਜ਼ ਸ਼ਾਮਲ ਹਨ, ਅਤੇ ਕਿ ਬਾਈਬਲ ਕੇਵਲ ਮਨੁੱਖ ਦਾ ਲਿੱਖਆ ਪਰਮੇਸ਼ੁਰ ਦੇ ਕੰਮ ਦੇ ਦੋ ਪੜਾਵਾਂ ਦਾ ਲੇਖਾ-ਜੋਖਾ ਹੈ। ਇਹ ਇੱਕ ਇਤਿਹਾਸ ਦੀ ਕਿਤਾਬ ਹੈ। ਕੀ ਇਸਦਾ ਅਰਥ ਇਹ ਨਹੀਂ ਹੈ ਕਿ ਤੇਰਾ ਇਸ ਬਾਰੇ ਗਿਆਨ ਬਦਲ ਗਿਆ ਹੈ? ਜੇ ਤੂੰ ਅੱਜ ਮੱਤੀ ਦੀ ਇੰਜੀਲ ਵਿੱਚ ਦਿੱਤੀ ਯਿਸੂ ਦੀ ਬੰਸਾਵਲੀ ਨੂੰ ਦੇਖੇਂ ਤਾਂ ਤੂੰ ਕਹੇਂਗਾ, “ਯਿਸੂ ਦੀ ਬੰਸਾਵਲੀ? ਬਕਵਾਸ! ਇਹ ਯੂਸੁਫ਼ ਦੀ ਬੰਸਾਵਲੀ ਹੈ, ਯਿਸੂ ਦੀ ਨਹੀਂ। ਯਿਸੂ ਅਤੇ ਯੂਸੁਫ਼ ਵਿੱਚ ਕੋਈ ਰਿਸ਼ਤਾ ਨਹੀਂ ਹੈ।” ਜਦੋਂ ਹੁਣ ਤੂੰ ਬਾਈਬਲ ਨੂੰ ਦੇਖਦਾ ਹੈਂ ਤਾਂ ਤੇਰਾ ਇਸ ਬਾਰੇ ਗਿਆਨ ਵੱਖਰਾ ਹੈ, ਭਾਵ ਤੇਰਾ ਦ੍ਰਿਸ਼ਟੀਕੋਣ ਬਦਲ ਗਿਆ ਹੈ, ਤੂੰ ਇਸ ਪ੍ਰਤੀ ਪੁਰਾਣੇ ਧਾਰਮਿਕ ਵਿਦਵਾਨਾਂ ਨਾਲੋਂ ਉੱਚੇ ਪੱਧਰ ਦਾ ਗਿਆਨ ਲਿਆਉਂਦਾ ਹੈਂ। ਜੇ ਕੋਈ ਇਹ ਕਹੇ ਕਿ ਇਸ ਬੰਸਾਵਲੀ ਵਿੱਚ ਕੁਝ ਹੈ ਤਾਂ ਤੇਰਾ ਜਵਾਬ ਹੋਵੇਗਾ, “ਇਸ ਵਿੱਚ ਕੀ ਹੈ? ਅੱਗੇ ਵੱਧੋ, ਅਤੇ ਸਮਝਾਓ। ਯਿਸੂ ਅਤੇ ਯੂਸੁਫ਼ ਵਿੱਚ ਕੋਈ ਰਿਸ਼ਤਾ ਨਹੀਂ ਹੈ। ਕੀ ਤੈਨੂੰ ਇਹ ਨਹੀਂ ਪਤਾ? ਕੀ ਯਿਸੂ ਦੀ ਬੰਸਾਵਲੀ ਹੋ ਸਕਦੀ ਹੈ? ਯਿਸੂ ਦੇ ਪੂਰਵਜ ਕਿਵੇਂ ਹੋ ਸਕਦੇ ਹਨ? ਉਹ ਇੱਕ ਮਨੁੱਖ ਦਾ ਵੰਸ਼ਜ ਕਿਵੇਂ ਹੋ ਸਕਦਾ ਹੈ? ਉਸਦੀ ਦੇਹ ਮਰਿਯਮ ਤੋਂ ਪੈਦਾ ਹੋਈ ਸੀ; ਉਸਦਾ ਆਤਮਾ ਪਰਮੇਸ਼ੁਰ ਦਾ ਆਤਮਾ ਹੈ ਨਾ ਕਿ ਇੱਕ ਮਨੁੱਖ ਦੀ ਆਤਮਾ। ਯਿਸੂ ਪਰਮੇਸੁਰ ਦਾ ਲਾਡਲਾ ਪੁੱਤਰ ਹੈ, ਤਾਂ ਉਸਦੀ ਬੰਸਾਵਲੀ ਕਿਵੇਂ ਹੋ ਸਕਦੀ ਹੈ? ਧਰਤੀ ਉੱਪਰ ਰਹਿੰਦਿਆਂ ਉਹ ਮਨੁੱਖਜਾਤੀ ਦਾ ਮੈਂਬਰ ਨਹੀਂ ਸੀ ਤਾਂ ਉਸਦੀ ਬੰਸਾਵਲੀ ਕਿਵੇਂ ਹੋ ਸਕਦੀ ਹੈ?” ਜਦੋਂ ਤੂੰ ਬੰਸਾਵਲੀ ਦਾ ਅਧਿਐਨ ਕਰਦਾ ਹੈਂ ਅਤੇ ਸੱਚਾਈ ਦੀ ਸਪੱਸ਼ਟ ਰੂਪ ਵਿੱਚ ਵਿਆਖਿਆ ਕਰਦਾ ਹੈਂ, ਜੋ ਤੂੰ ਸਮਝਦਾ ਹੈਂ, ਉਸਨੂੰ ਸਾਂਝਾ ਕਰਦਾ ਹੈਂ, ਜਿਸ ਵਿਅਕਤੀ ਨੂੰ ਤੂੰ ਇਹ ਸਮਝਾ ਰਿਹਾ ਹੈ, ਉਸਦੀ ਬੋਲਤੀ ਬੰਦ ਹੋ ਜਾਵੇਗੀ। ਕੁਝ ਲੋਕ ਬਾਈਬਲ ਦਾ ਹਵਾਲਾ ਦੇ ਕੇ ਤੇਰੇ ਤੋਂ ਇਹ ਪੱਛਣਗੇ, “ਯਿਸੂ ਦੀ ਬੰਸਾਵਲੀ ਸੀ। ਕੀ ਤੇਰੇ ਅੱਜ ਦੇ ਪਰਮੇਸ਼ੁਰ ਦੀ ਬੰਸਾਵਲੀ ਹੈ?” ਫਿਰ ਤੂੰ ਉਨ੍ਹਾਂ ਨੂੰ ਆਪਣੇ ਗਿਆਨ, ਜੋ ਸਾਰਿਆਂ ਨਾਲੋਂ ਜ਼ਿਆਦਾ ਅਸਲ ਹੈ, ਬਾਰੇ ਦੱਸੇਂਗਾ ਅਤੇ ਇਸ ਪ੍ਰਕਾਰ ਤੇਰਾ ਗਿਆਨ ਇੱਕ ਅਸਰ ਪ੍ਰਾਪਤ ਕਰ ਲਿਆ ਹੋਵੇਗਾ। ਦਰਅਸਲ ਯਿਸੂ ਯੂਸੁਫ਼ ਦਾ ਕੋਈ ਰਿਸ਼ਤੇਦਾਰ ਨਹੀਂ ਸੀ, ਅਬਰਾਹਾਮ ਦਾ ਰਿਸ਼ਤੇਦਾਰ ਹੋਣਾ ਤਾਂ ਦੂਰ ਦੀ ਗੱਲ ਹੈ; ਉਹ ਕੇਵਲ ਇਸਰਾਏਲ ਵਿੱਚ ਜੰਮਿਆ ਸੀ। ਹਾਲਾਂਕਿ ਪਰਮੇਸ਼ੁਰ ਇਸਰਾਏਲੀ ਜਾਂ ਇਸਰਾਏਲੀਆਂ ਦਾ ਇੱਕ ਵੰਸ਼ਜ ਨਹੀਂ ਹੈ। ਕੇਵਲ ਇਸ ਲਈ ਕਿ ਯਿਸੂ ਇਸਰਾਏਲ ਵਿੱਚ ਜੰਮਿਆ ਸੀ ਇਸਦਾ ਅਰਥ ਇਹ ਨਹੀਂ ਕਿ ਪਰਮੇਸ਼ੁਰ ਕੇਵਲ ਇਸਰਾਏਲੀਆਂ ਦਾ ਪਰਮੇਸ਼ੁਰ ਹੈ। ਇਹ ਕੇਵਲ ਉਸਦੇ ਕੰਮ ਦੀ ਖਾਤਰ ਸੀ ਕਿ ਉਸਨੇ ਆਪਣੇ ਦੇਹਧਾਰਣ ਦੇ ਕੰਮ ਨੂੰ ਪੂਰਾ ਕੀਤਾ। ਪਰਮੇਸ਼ੁਰ ਸਾਰੇ ਜਹਾਨ ਵਿਚਲੀ ਸਾਰੀ ਸ੍ਰਿਸ਼ਟੀ ਦਾ ਪਰਮੇਸ਼ੁਰ ਹੈ। ਉਸਨੇ ਪਹਿਲਾਂ ਇਸਰਾਏਲ ਵਿੱਚ ਕੇਵਲ ਕੰਮ ਦੇ ਇੱਕ ਪੜਾਅ ਨੂੰ ਪੂਰਾ ਕੀਤਾ, ਜਿਸਦੇ ਬਾਅਦ ਉਸਨੇ ਗੈਰ-ਯਹੂਦੀ ਮੁਲਕਾਂ ਵਿਚਕਾਰ ਕੰਮ ਕਰਨਾ ਸ਼ੁਰੂ ਕੀਤਾ। ਹਾਲਾਂਕਿ ਲੋਕਾਂ ਨੇ ਯਿਸੂ ਨੂੰ ਇਸਰਾਏਲੀਆਂ ਦਾ ਪਰਮੇਸ਼ੁਰ ਮੰਨਿਆ ਅਤੇ ਇਸਦੇ ਇਲਾਵਾ ਉਸਨੂੰ ਇਸਰਾਏਲੀਆਂ ਦੇ ਵਿਚਕਾਰ ਅਤੇ ਦਾਊਦ ਦੇ ਵੰਸ਼ਜਾਂ ਵਿਚਕਾਰ ਰੱਖਿਆ। ਬਾਈਬਲ ਕਹਿੰਦੀ ਹੈ ਕਿ ਦਿਨਾਂ ਦੇ ਅੰਤ ਵਿੱਚ ਯਹੋਵਾਹ ਦਾ ਗੈਰ-ਯਹੂਦੀ ਮੁਲਕਾਂ ਵਿੱਚ ਬਹੁਤ ਵੱਡਾ ਨਾਂ ਹੋਵੇਗਾ, ਅਰਥਾਤ ਪਰਮੇਸ਼ੁਰ ਅੰਤ ਦੇ ਦਿਨਾਂ ਵਿੱਚ ਗੈਰ-ਯਹੂਦੀ ਮੁਲਕਾਂ ਵਿਚਕਾਰ ਕੰਮ ਕਰੇਗਾ। ਇਹ ਕਿ ਪਰਮੇਸ਼ੁਰ ਦਾ ਦੇਹਧਾਰਣ ਯਹੂਦਿਯਾ ਵਿੱਚ ਹੋਇਆ ਇਹ ਇਸ ਗੱਲ ਦਾ ਸੰਕੇਤ ਨਹੀਂ ਕਰਦਾ ਕਿ ਪਰਮੇਸ਼ੁਰ ਕੇਵਲ ਯਹੂਦੀਆਂ ਨੂੰ ਪਿਆਰ ਕਰਦਾ ਹੈ। ਉਹ ਉੱਥੇ ਕੇਵਲ ਇਸ ਲਈ ਜੰਮਿਆ ਕਿਉਂਕਿ ਇਹ ਕੰਮ ਦੀ ਜ਼ਰੂਰਤ ਸੀ; ਇਹ ਮਾਮਲਾ ਨਹੀਂ ਹੈ ਕਿ ਪਰਮੇਸ਼ੁਰ ਕੇਵਲ ਇਸਰਾਏਲ ਵਿੱਚ ਹੀ ਦੇਹਧਾਰਣ ਕਰ ਸਕਦਾ ਸੀ (ਕਿਉਂਕਿ ਇਸਰਾਏਲੀ ਉਸਦੇ ਚੁਣੇ ਹੋਏ ਲੋਕ ਸਨ)। ਕੀ ਪਰਮੇਸ਼ੁਰ ਦੇ ਚੁਣੇ ਹੋਏ ਲੋਕ ਗੈਰ-ਯਹੂਦੀ ਮੁਲਕਾਂ ਵਿੱਚ ਵੀ ਪਾਏ ਨਹੀਂ ਜਾਂਦੇ? ਯਿਸੂ ਦੇ ਯਹੂਦਿਯਾ ਵਿੱਚ ਕੰਮ ਖਤਮ ਕਰਨ ਤੋਂ ਬਾਅਦ ਹੀ ਸੀ ਕਿ ਕੰਮ ਗੈਰ-ਯਹੂਦੀ ਮੁਲਕਾਂ ਵਿੱਚ ਫੈਲ ਗਿਆ। (ਇਸਰਾਏਲੀ ਇਸਰਾਏਲ ਨੂੰ ਛੱਡ ਕੇ ਬਾਕੀ ਸਾਰੇ ਮੁਲਕਾਂ ਨੂੰ “ਗੈਰ-ਯਹੂਦੀ ਮੁਲਕ” ਕਹਿੰਦੇ ਸਨ।) ਦਰਅਸਲ ਇਹ ਗੈਰ-ਯਹੂਦੀ ਮੁਲਕ ਪਰਮੇਸ਼ੁਰ ਦੇ ਚੁਣੇ ਹੋਏ ਲੋਕਾਂ ਦੁਆਰਾ ਵੀ ਅਬਾਦ ਕੀਤੇ ਗਏ ਸਨ; ਫਰਕ ਕੇਵਲ ਇਹ ਸੀ ਕਿ ਉੱਥੇ ਉਸ ਵੇਲੇ ਤੱਕ ਕੋਈ ਕੰਮ ਨਹੀਂ ਕੀਤਾ ਜਾ ਰਿਹਾ ਸੀ। ਲੋਕ ਇਸਰਾਏਲ ਉੱਪਰ ਅਜਿਹਾ ਜ਼ੋਰ ਇਸੇ ਕਰਕੇ ਪਾਉਂਦੇ ਹਨ ਕਿਉਂਕਿ ਕੰਮ ਦੇ ਪਹਿਲੇ ਦੋ ਪੜਾਵਾਂ ਦਾ ਕੰਮ ਇਸਰਾਏਲ ਵਿੱਚ ਹੋਇਆ ਜਦਕਿ ਗੈਰ-ਯਹੂਦੀ ਮੁਲਕਾਂ ਵਿੱਚ ਕੋਈ ਕੰਮ ਨਹੀਂ ਕੀਤਾ ਜਾ ਰਿਹਾ ਸੀ। ਗੈਰ-ਯਹੂਦੀ ਮੁਲਕਾਂ ਵਿਚਲਾ ਕੰਮ ਕੇਵਲ ਅੱਜ ਸ਼ੁਰੂ ਹੋ ਰਿਹਾ ਹੈ, ਇਸੇ ਕਰਕੇ ਲੋਕਾਂ ਨੂੰ ਇਹ ਸਵੀਕਾਰ ਕਰਨਾ ਔਖਾ ਲੱਗਦਾ ਹੈ। ਜੇ ਤੂੰ ਇਸਨੂੰ ਸਪਸ਼ਟਤਾ ਨਾਲ ਸਮਝ ਸਕਦਾ ਹੈਂ, ਜੇ ਤੂੰ ਇਸਨੂੰ ਇਕਮਿਕ ਕਰਕੇ ਸਹੀ ਢੰਗ ਨਾਲ ਸਮਝ ਸਕਦਾ ਹੈਂ ਤਾਂ ਤੇਰੇ ਕੋਲ ਪਰਮੇਸ਼ੁਰ ਪ੍ਰਤੀ ਅੱਜ ਦਾ ਅਤੇ ਅਤੀਤ ਦਾ ਸ਼ੁੱਧ ਗਿਆਨ ਹੋਵੇਗਾ ਅਤੇ ਇਹ ਨਵਾਂ ਗਿਆਨ ਸਮੁੱਚੇ ਇਤਿਹਾਸ ਵਿੱਚ ਸਾਰੇ ਸੰਤਾਂ ਦੁਆਰਾ ਪ੍ਰਾਪਤ ਕੀਤੇ ਪਰਮੇਸ਼ੁਰ ਪ੍ਰਤੀ ਗਿਆਨ ਨਾਲੋਂ ਬਹੁਤ ਉੱਚਾ ਹੋਵੇਗਾ। ਜੇ ਤੂੰ ਅੱਜ ਦੇ ਕੰਮ ਦਾ ਅਨੁਭਵ ਪ੍ਰਾਪਤ ਕਰਦਾ ਹੈਂ ਅਤੇ ਅੱਜ ਪਰਮੇਸ਼ੁਰ ਦੇ ਵਿਅਕਤੀਗਤ ਵਾਕਾਂ ਨੂੰ ਸੁਣਦਾ ਹੈਂ, ਫਿਰ ਵੀ ਤੇਰੇ ਕੋਲ ਪਰਮੇਸ਼ੁਰ ਦੀ ਸਮੁੱਚਤਾ ਦਾ ਗਿਆਨ ਨਹੀਂ ਹੈ; ਜੇ ਤੇਰੀ ਖੋਜ ਉਸੇ ਪ੍ਰਕਾਰ ਦੀ ਰਹਿੰਦੀ ਜਿਵੇਂ ਕਿ ਇਹ ਸਦਾ ਤੋਂ ਸੀ ਅਤੇ ਇਸਨੂੰ ਕਿਸੇ ਵੀ ਨਵੀ ਚੀਜ਼ ਦੁਆਰਾ ਬਦਲਿਆ ਨਹੀਂ ਗਿਆ ਹੈ; ਅਤੇ ਖਾਸ ਤੌਰ ਤੇ ਜੇ ਤੂੰ ਜਿੱਤਣ ਦੇ ਸਾਰੇ ਕੰਮ ਦਾ ਅਨੁਭਵ ਕਰਦਾ ਹੈਂ, ਫਿਰ ਵੀ ਅੰਤ ਵਿੱਚ ਤੇਰੇ ਵਿੱਚ ਕੋਈ ਵੀ ਤਬਦੀਲੀ ਦੇਖੀ ਨਹੀਂ ਜਾ ਸਕਦੀ ਤਾਂ ਕੀ ਤੇਰਾ ਵਿਸ਼ਵਾਸ ਉਨ੍ਹਾਂ ਲੋਕਾਂ ਵਰਗਾ ਨਹੀਂ ਹੈ ਜੋ ਕੇਵਲ ਭੁੱਖ ਦੀ ਸੰਤੁਸ਼ਟੀ ਲਈ ਰੋਟੀ ਦੀ ਖੋਜ ਕਰਦੇ ਹਨ? ਇਸ ਮਾਮਲੇ ਵਿੱਚ, ਜਿੱਤਣ ਦੇ ਕੰਮ ਨੇ ਤੇਰੇ ਉੱਪਰ ਕੋਈ ਅਸਰ ਪ੍ਰਾਪਤ ਨਹੀਂ ਕੀਤਾ ਹੋਵੇਗਾ। ਤਦ, ਕੀ ਤੂੰ ਉਨ੍ਹਾਂ ਵਿੱਚੋਂ ਇੱਕ ਨਹੀਂ ਬਣ ਜਾਵੇਂਗਾ ਜਿਨ੍ਹਾਂ ਦਾ ਖਾਤਮਾ ਕੀਤਾ ਜਾਣਾ ਹੈ?

ਜਦੋਂ ਜਿੱਤਣ ਦੇ ਸਾਰੇ ਕੰਮ ਦਾ ਅੰਤ ਹੋ ਜਾਂਦਾ ਹੈ ਤਾਂ ਇਹ ਲਾਜ਼ਮੀ ਹੈ ਕਿ ਤੁਸੀਂ ਸਾਰੇ ਇਹ ਸਮਝਦੇ ਹੋ ਕਿ ਪਰਮੇਸ਼ੁਰ ਕੇਵਲ ਇਸਰਾਏਲੀਆਂ ਦਾ ਹੀ ਨਹੀਂ ਬਲਕਿ ਸਾਰੀ ਸ੍ਰਿਸ਼ਟੀ ਦਾ ਪਰਮੇਸ਼ੁਰ ਹੈ। ਉਸਨੇ ਕੇਵਲ ਇਸਰਾਏਲੀਆਂ ਨੂੰ ਹੀ ਨਹੀਂ ਬਲਕਿ ਸਮੁੱਚੀ ਮਨੁੱਖਜਾਤੀ ਨੂੰ ਸਿਰਜਿਆ ਹੈ। ਜੇ ਤੂੰ ਕਹਿੰਦਾ ਹੈਂ ਕਿ ਪਰਮੇਸ਼ੁਰ ਕੇਵਲ ਇਸਰਾਏਲੀਆਂ ਦਾ ਪਰਮੇਸ਼ੁਰ ਹੈ, ਜਾਂ ਇਹ ਕਿ ਪਰਮੇਸ਼ੁਰ ਲਈ ਇਸਰਾਏਲ ਦੇ ਬਾਹਰ ਕਿਸੇ ਵੀ ਦੇਸ਼ ਵਿੱਚ ਦੇਹਧਾਰਣ ਕਰਨਾ ਅਸੰਭਵ ਹੈ, ਤਾਂ ਤੇਰੇ ਲਈ ਅਜੇ ਜਿੱਤਣ ਦੇ ਕੰਮ ਦੇ ਦੌਰਾਨ ਕਿਸੇ ਵੀ ਪ੍ਰਕਾਰ ਦਾ ਗਿਆਨ ਪ੍ਰਾਪਤ ਕਰਨਾ ਬਾਕੀ ਹੈ, ਅਤੇ ਤੂੰ ਛੋਟੇ ਤੋਂ ਛੋਟੇ ਢੰਗ ਨਾਲ ਇਹ ਸਵੀਕਾਰ ਨਹੀਂ ਕਰਦਾ ਹੈਂ ਕਿ ਪਰਮੇਸ਼ੁਰ ਤੇਰਾ ਪਰਮੇਸ਼ੁਰ ਹੈ; ਤੂੰ ਕੇਵਲ ਇਹ ਪਛਾਣਦਾ ਹੈਂ ਕਿ ਪਰਮੇਸ਼ੁਰ ਇਸਰਾਏਲ ਤੋਂ ਚੀਨ ਚਲਿਆ ਗਿਆ, ਅਤੇ ਉਸਨੂੰ ਤੇਰਾ ਪਰਮੇਸ਼ੁਰ ਬਣਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਜੇ ਤੂੰ ਅਜੇ ਵੀ ਚੀਜ਼ਾਂ ਨੂੰ ਇਸੇ ਤਰ੍ਹਾਂ ਦੇਖਦਾ ਹੈਂ ਤਾਂ ਮੇਰਾ ਕੰਮ ਤੇਰੇ ਵਿੱਚ ਵਿਅਰਥ ਹੋਇਆ ਹੈ, ਅਤੇ ਤੈਨੂੰ ਮੇਰੀ ਬੋਲੀ ਇੱਕ ਵੀ ਚੀਜ਼ ਸਮਝ ਨਹੀਂ ਆਈ ਹੈ। ਜੇ ਅੰਤ ਵਿੱਚ, ਤੂੰ ਮੇਰੇ ਲਈ ਉਚਿਤ ਪੂਰਵਜ ਦਾ ਪਤਾ ਲਗਾ ਕੇ, ਮੇਰਾ “ਸਹੀ” ਪਿਤਾ ਲੱਭ ਕੇ ਇੱਕ ਹੋਰ ਬੰਸਾਵਲੀ ਲਿਖਦਾ ਹੈਂ, ਜਿਵੇਂ ਮੱਤੀ ਨੇ ਕੀਤਾ—ਜਿਵੇਂ ਕਿ ਪਰਮੇਸ਼ੁਰ ਦੀਆਂ ਆਪਣੇ ਦੋ ਦੇਹਧਾਰਣਾਂ ਲਈ ਦੋ ਬੰਸਾਵਲੀਆਂ ਹਨ—ਕੀ ਇਹ ਫਿਰ ਸੰਸਾਰ ਦਾ ਸਭ ਤੋਂ ਵੱਡਾ ਚੁਟਕਲਾ ਨਹੀਂ ਹੋਵੇਗਾ? ਕੀ ਤੂੰ, “ਨੇਕ ਇਰਾਦੇ ਵਾਲਾ ਵਿਅਕਤੀ” ਜਿਸਨੇ ਮੇਰੀ ਲਈ ਇੱਕ ਬੰਸਾਵਲੀ ਲੱਭੀ ਹੈ, ਅਜਿਹਾ ਵਿਅਕਤੀ ਨਹੀਂ ਬਣ ਜਾਣਾ ਸੀ ਜਿਸਨੇ ਪਰਮੇਸ਼ੁਰ ਨੂੰ ਵੰਡਿਆ? ਕੀ ਤੂੰ ਇਸ ਪਾਪ ਦਾ ਬੋਝ ਉਠਾ ਸਕਦਾ ਹੈਂ? ਜਿੱਤਣ ਦੇ ਇਸ ਸਾਰੇ ਕੰਮ ਦੇ ਬਾਅਦ, ਜੇ ਤੂੰ ਅਜੇ ਵੀ ਨਹੀਂ ਮੰਨਦਾ ਕਿ ਪਰਮੇਸ਼ਪਰ ਸਾਰੀ ਸ੍ਰਿਸ਼ਟੀ ਦਾ ਪਰਮੇਸ਼ੁਰ ਹੈ, ਜੇ ਤੂੰ ਅਜੇ ਵੀ ਸੋਚਦਾ ਹੈਂ ਕਿ ਪਰਮੇਸ਼ੁਰ ਕੇਵਲ ਇਸਰਾਏਲੀਆਂ ਦਾ ਹੀ ਪਰਮੇਸ਼ੁਰ ਹੈ ਤਾਂ ਕੀ ਤੂੰ ਅਜਿਹਾ ਵਿਅਕਤੀ ਨਹੀਂ ਹੈਂ ਜੋ ਖੁੱਲ੍ਹੇਆਮ ਪਰਮੇਸ਼ੁਰ ਦਾ ਵਿਰੋਧ ਕਰਦਾ ਹੈ? ਅਜੇ ਤੈਨੂੰ ਜਿੱਤਣ ਦਾ ਉਦੇਸ਼ ਤੇਰੇ ਤੋਂ ਇਹ ਸਵੀਕਾਰ ਕਰਵਾਉਣਾ ਹੈ ਕਿ ਪਰਮੇਸ਼ੁਰ ਤੇਰਾ ਪਰਮੇਸ਼ੁਰ ਹੈ, ਅਤੇ ਦੂਜਿਆਂ ਦਾ ਪਰਮੇਸ਼ੁਰ ਵੀ ਹੈ, ਅਤੇ ਸਭ ਤੋਂ ਵੱਧ ਮਹੱਤਵਪੂਰਣ ਤੌਰ ਤੇ ਉਹ ਉਨ੍ਹਾਂ ਸਭਨਾਂ ਦਾ ਪਰਮੇਸ਼ੁਰ ਹੈ ਜੋ ਉਸਨੂੰ ਪਿਆਰ ਕਰਦੇ ਹਨ ਅਤੇ ਉਹ ਸਾਰੀ ਸ੍ਰਿਸ਼ਟੀ ਦਾ ਪਰਮੇਸ਼ੁਰ ਹੈ। ਉਹ ਇਸਰਾਏਲੀਆਂ ਦਾ ਪਰਮੇਸ਼ੁਰ ਹੈ ਅਤੇ ਉਹ ਮਿਸਰ ਦੇ ਲੋਕਾਂ ਦਾ ਪਰਮੇਸ਼ੁਰ ਹੈ। ਉਹ ਬਰਤਾਨਵੀਆਂ ਦਾ ਪਰਮੇਸ਼ੁਰ ਹੈ ਅਤੇ ਅਮਰੀਕੀਆਂ ਦਾ ਪਰਮੇਸ਼ੁਰ ਹੈ। ਉਹ ਕੇਵਲ ਆਦਮ ਅਤੇ ਹੱਵਾਹ ਦਾ ਪਰਮੇਸ਼ੁਰ ਹੀ ਨਹੀਂ ਬਲਕਿ ਉਨ੍ਹਾਂ ਦੇ ਸਾਰੇ ਵੰਸ਼ਜਾਂ ਦਾ ਪਰਮੇਸ਼ੁਰ ਵੀ ਹੈ। ਉਹ ਅਕਾਸ਼ਾਂ ਵਿੱਚ ਹਰ ਚੀਜ਼ ਅਤੇ ਧਰਤੀ ਉੱਪਰ ਹਰ ਚੀਜ਼ ਦਾ ਪਰਮੇਸ਼ੁਰ ਹੈ। ਸਾਰੇ ਪਰਿਵਾਰ, ਭਾਵੇਂ ਉਹ ਇਸਰਾਏਲੀ ਹੋਣ ਜਾਂ ਗੈਰ ਯਹੂਦੀ ਹੋਣ ਉਹ ਸਾਰੇ ਇੱਕੋ ਪਰਮੇਸ਼ੁਰ ਦੇ ਹੱਥਾਂ ਵਿੱਚ ਹਨ। ਉਸਨੇ ਕਈ ਹਜ਼ਾਰਾਂ ਸਾਲਾਂ ਲਈ ਆਪਣਾ ਕੰਮ ਨਾ ਕੇਵਲ ਇਸਰਾਏਲ ਵਿੱਚ ਕੀਤਾ ਅਤੇ ਇੱਕ ਵਾਰ ਯਹੂਦਿਯਾ ਵਿੱਚ ਪੈਦਾ ਹੋਇਆ ਸੀ, ਪਰ ਅੱਜ ਉਹ ਚੀਨ ਵਿੱਚ ਉੱਤਰਦਾ ਹੈ, ਇਹ ਸਥਾਨ ਜਿੱਥੇ ਵੱਡਾ ਲਾਲ ਅਜਗਰ ਕੁੰਡਲ ਮਾਰ ਕੇ ਰਹਿੰਦਾ ਹੈ। ਜੇ ਯਹੂਦਿਯਾ ਵਿੱਚ ਪੈਦਾ ਹੋਣਾ ਉਸਨੂੰ ਯਹੂਦੀਆਂ ਦਾ ਰਾਜਾ ਬਣਾਉਂਦਾ ਹੈ ਤਾਂ ਅੱਜ ਤੁਹਾਡੇ ਸਾਰੇ ਲੋਕਾਂ ਦੇ ਵਿਚਕਾਰ ਉੱਤਰਣਾ ਉਸਨੂੰ ਤਹਾਡਾ ਸਾਰਿਆਂ ਦਾ ਪਰਮੇਸ਼ੁਰ ਨਹੀਂ ਬਣਾਉਂਦਾ ਹੈ? ਉਸਨੇ ਇਸਰਾਏਲੀਆਂ ਦੀ ਅਗਵਾਈ ਕੀਤੀ ਅਤੇ ਯਹੂਦਿਯਾ ਵਿੱਚ ਪੈਦਾ ਹੋਇਆ, ਅਤੇ ਉਹ ਇੱਕ ਗੈਰ-ਯਹੂਦੀ ਦੇਸ਼ ਵਿੱਚ ਵੀ ਪੈਦਾ ਹੋਇਆ ਹੈ। ਕੀ ਉਸਦਾ ਸਾਰਾ ਕੰਮ ਸਮੁੱਚੀ ਮਨੁੱਖਜਾਤੀ ਲਈ ਨਹੀਂ ਕੀਤਾ ਜਾਂਦਾ ਜਿਸਨੂੰ ਉਸਨੇ ਸਿਰਜਿਆ? ਕੀ ਉਹ ਇਸਰਾਏਲੀਆਂ ਨੂੰ ਇੱਕ ਸੌ-ਗੁਣਾ ਪਿਆਰ ਕਰਦਾ ਹੈ ਅਤੇ ਗੈਰ-ਯਹੂਦੀਆਂ ਨੂੰ ਇੱਕ ਹਜ਼ਾਰ-ਗੁਣਾ ਨਫ਼ਰਤ ਕਰਦਾ ਹੈ? ਕੀ ਇਹ ਤੁਹਾਡੀ ਧਾਰਨਾ ਨਹੀਂ ਹੈ? ਮਾਮਲਾ ਇਹ ਨਹੀਂ ਹੈ ਕਿ ਪਰਮੇਸ਼ੁਰ ਕਦੇ ਵੀ ਤੁਹਾਡਾ ਪਰਮੇਸ਼ੁਰ ਨਹੀਂ ਸੀ ਬਲਕਿ ਗੱਲ ਕੇਵਲ ਇੰਨੀ ਹੈ ਕਿ ਤੁਸੀਂ ਉਸਨੂੰ ਸਵੀਕਾਰ ਨਹੀਂ ਕਰਦੇ; ਮਾਮਲਾ ਇਹ ਨਹੀਂ ਹੈ ਕਿ ਪਰਮੇਸ਼ੁਰ ਤੁਹਾਡਾ ਪਰਮੇਸ਼ੁਰ ਬਣਨ ਲਈ ਅਣਇੱਛੁਕ ਹੈ ਬਲਕਿ ਗੱਲ ਕੇਵਲ ਇੰਨੀ ਹੈ ਕਿ ਤੁਸੀਂ ਉਸਨੂੰ ਠੁਕਰਾਉਂਦੇ ਹੋ। ਸਿਰਜਿਆਂ ਹੋਇਆਂ ਵਿੱਚੋਂ ਅਜਿਹਾ ਕੌਣ ਹੈ ਜੋ ਸਰਬਸ਼ਕਤੀਮਾਨ ਦੇ ਹੱਥਾਂ ਵਿੱਚ ਨਹੀਂ ਹੈ? ਕੀ ਅੱਜ ਤੁਹਾਨੂੰ ਜਿੱਤਣ ਦਾ ਉਦੇਸ਼ ਤੁਹਾਡੇ ਤੋਂ ਇਹ ਸਵੀਕਾਰ ਕਰਵਾਉਣਾ ਨਹੀਂ ਹੈ ਕਿ ਪਰਮੇਸ਼ੁਰ ਤੁਹਾਡਾ ਪਰਮੇਸ਼ੁਰ ਹੋਣ ਦੇ ਸਿਵਾ ਕੋਈ ਹੋਰ ਨਹੀਂ ਹੈ? ਜੇ ਤੁਸੀਂ ਅਜੇ ਵੀ ਮੰਨਦੇ ਰਹਿੰਦੇ ਹੋ ਕਿ ਪਰਮੇਸ਼ੁਰ ਕੇਵਲ ਇਸਰਾਏਲੀਆਂ ਦਾ ਪਰਮੇਸ਼ੁਰ ਹੈ, ਅਤੇ ਅਜੇ ਵੀ ਇਹ ਮੰਨਦੇ ਰਹਿੰਦੇ ਹੋ ਕਿ ਦਾਊਦ ਦਾ ਇਸਰਾਏਲ ਵਿਚਲਾ ਘਰ ਪਰਮੇਸ਼ੁਰ ਦੇ ਜਨਮ ਦਾ ਮੂਲ ਹੈ, ਅਤੇ ਇਸਰਾਏਲ ਦੇ ਸਿਵਾ ਕੋਈ ਹੋਰ ਦੇਸ਼ ਪਰਮੇਸ਼ੁਰ ਦਾ “ਨਿਰਮਾਣ ਕਰਨ” ਦੇ ਯੋਗ ਨਹੀਂ ਹੈ, ਕਿਸੇ ਗੈਰ-ਯਹੂਦੀ ਪਰਿਵਾਰ ਦੁਆਰਾ ਵਿਅਕਤੀਗਤ ਤੌਰ ਤੇ ਯਹੋਵਾਹ ਦੇ ਕੰਮ ਨੂੰ ਪ੍ਰਾਪਤ ਕਰ ਸਕਣਾ ਤਾਂ ਦੂਰ ਦੀ ਗੱਲ ਹੈ—ਜੇ ਤੂੰ ਅਜੇ ਵੀ ਇਸੇ ਪ੍ਰਕਾਰ ਸੋਚਦਾ ਹੈਂ ਤਾਂ ਕੀ ਇਹ ਤੈਨੂੰ ਇੱਕ ਜ਼ਿੱਦੀ ਰੁਕਾਵਟ ਨਹੀਂ ਬਣਾਉਂਦਾ? ਸਦਾ ਇਸਰਾਏਲ ਵੱਲ ਟਿਕਟਿਕੀ ਲਗਾ ਕੇ ਨਾ ਬੈਠਾ ਰਹਿ। ਅੱਜ ਪਰਮੇਸ਼ੁਰ ਤੁਹਾਡੇ ਵਿਚਕਾਰ ਬਿਲਕੁਲ ਇਸ ਜਗ੍ਹਾ ਉੱਤੇ ਮੌਜੂਦ ਹੈ। ਨਾ ਹੀ ਤੈਨੂੰ ਸਵਰਗ ਵੱਲ ਦੇਖਦੇ ਰਹਿਣਾ ਚਾਹੀਦਾ ਹੈ। ਸਵਰਗ ਵਿਚਲੇ ਆਪਣੇ ਪਰਮੇਸ਼ੁਰ ਦੀ ਤਾਂਘ ਰੱਖਣਾ ਬੰਦ ਕਰ! ਪਰਮੇਸ਼ੁਰ ਤੁਹਾਡੇ ਦਰਮਿਆਨ ਆਇਆ ਹੋਇਆ ਹੈ, ਤਾਂ ਉਹ ਸਵਰਗ ਵਿੱਚ ਕਿਵੇਂ ਮੌਜੂਦ ਹੋ ਸਕਦਾ ਹੈ? ਤੂੰ ਬਹੁਤ ਲੰਮੇ ਸਮੇਂ ਤੋਂ ਪਰਮੇਸ਼ੁਰ ਵਿੱਚ ਵਿਸ਼ਵਾਸ ਨਹੀਂ ਕੀਤਾ ਹੈ ਫਿਰ ਵੀ ਤੇਰੇ ਕੋਲ ਉਸ ਬਾਰੇ ਬਹੁਤ ਸਾਰੀਆਂ ਧਾਰਨਾਵਾਂ ਹਨ, ਇੱਥੋਂ ਤੱਕ ਕਿ ਤੂੰ ਇੱਕ ਸੈਕਿੰਡ ਲਈ ਵੀ ਇਹ ਸੋਚਣ ਦੀ ਹਿੰਮਤ ਨਹੀਂ ਕਰਦਾ ਹੈਂ ਕਿ ਇਸਰਾਏਲੀਆਂ ਦਾ ਪਰਮੇਸ਼ੁਰ ਤੁਹਾਨੂੰ ਆਪਣੀ ਮੌਜੂਦਗੀ ਦੀ ਕਿਰਪਾ ਦੇ ਯੋਗ ਸਮਝੇਗਾ। ਇਸ ਤੋਂ ਵੀ ਘੱਟ ਤੁਸੀਂ ਇਹ ਸੋਚਣ ਦੀ ਹਿੰਮਤ ਕਰਦੇ ਹੋ ਕਿ ਤੁਸੀਂ ਪਰਮੇਸ਼ੁਰ ਨੂੰ ਇੱਕ ਵਿਅਕਤੀਗਤ ਪ੍ਰਗਟਾਵਾ ਕਰਦਿਆਂ ਕਿਵੇਂ ਦੇਖ ਸਕੋਗੇ, ਜਦਕਿ ਤੁਸੀਂ ਅਸਿਹ ਢੰਗ ਨਾਲ ਮਲੀਨ ਹੋ। ਨਾ ਹੀ ਤੁਸੀਂ ਕਦੇ ਇਹ ਸੋਚਿਆ ਹੈ ਕਿ ਪਰਮੇਸ਼ੁਰ ਕਿਵੇਂ ਇੱਕ ਗੈਰ-ਯਹੂਦੀ ਦੇਸ਼ ਵਿੱਚ ਵਿਅਕਤੀਗਤ ਤੌਰ ਤੇ ਉੱਤਰ ਸਕੇਗਾ? ਉਸਨੂੰ ਸੀਨਈ ਪਰਬਤ ਜਾਂ ਜ਼ੈਤੂਨ ਦੇ ਪਹਾੜ ਉੱਪਰ ਉਤਰਣਾ ਚਾਹੀਦਾ ਹੈ ਅਤੇ ਇਸਰਾਏਲੀਆਂ ਲਈ ਪਰਗਟ ਹੋਣਾ ਚਾਹੀਦਾ ਹੈ। ਕੀ ਗੈਰ-ਯਹੂਦੀ (ਭਾਵ, ਇਸਰਾਏਲ ਦੇ ਬਾਹਰ ਲੋਕ) ਸਾਰੇ ਉਸਦੀ ਨਫਰਤ ਦੀਆਂ ਵਸਤਾਂ ਨਹੀਂ ਹਨ? ਉਹ ਵਿਅਕਤੀਗਤ ਤੌਰ ਤੇ ਉਨ੍ਹਾਂ ਦੇ ਵਿਚਕਾਰ ਕੰਮ ਕਿਵੇਂ ਕਰ ਸਕੇਗਾ? ਇਹ ਉਹ ਸਭ ਡੂੰਘੀਆਂ ਜੜ੍ਹਾਂ ਵਾਲੀਆਂ ਧਾਰਣਾਵਾਂ ਹਨ ਜਿਨ੍ਹਾਂ ਨੂੰ ਤੁਸੀਂ ਕਈ ਸਾਲਾਂ ਵਿੱਚ ਵਿਕਸਿਤ ਕੀਤਾ ਹੈ। ਅੱਜ ਤੁਹਾਨੂੰ ਜਿੱਤਣ ਦਾ ਉਦੇਸ਼ ਤੁਹਾਡੀਆਂ ਇਨ੍ਹਾਂ ਧਾਰਣਾਵਾਂ ਨੂੰ ਖੇਰੂੰ-ਖੇਰੂੰ ਕਰਨਾ ਹੈ। ਇਸ ਤਰ੍ਹਾਂ, ਕੀ ਤੁਸੀਂ ਪਰਮੇਸ਼ੁਰ ਦਾ ਆਪਣੇ ਦਰਮਿਆਨ ਵਿਅਕਤੀਗਤ ਪ੍ਰਗਟਾਅ ਦੇਖਦੇ ਹੋ—ਸੀਨਈ ਪਰਬਤ ਦਾਂ ਜੈਤੂਨ ਦੇ ਪਹਾੜ ਉੱਪਰ ਨਹੀਂ ਬਲਕਿ ਉਨ੍ਹਾਂ ਲੋਕਾਂ ਦੇ ਵਿਚਕਾਰ ਜਿਨ੍ਹਾਂ ਦੀ ਉਸਨੇ ਪਹਿਲਾਂ ਕਦੇ ਅਗਵਾਈ ਨਹੀਂ ਕੀਤੀ ਹੈ। ਪਰਮੇਸ਼ੁਰ ਦੁਆਰਾ ਇਸਰਾਏਲ ਵਿੱਚ ਕੰਮ ਦੇ ਆਪਣੇ ਦੋ ਪੜਾਵਾਂ ਨੂੰ ਪੂਰਾ ਕਰਨ ਦੇ ਬਾਅਦ ਇਸਰਾਏਲੀ ਅਤੇ ਸਾਰੇ ਗੈਰ-ਯਹੂਦੀ ਇੱਕ ਸਮਾਨ ਇਹ ਧਾਰਣਾ ਪਾਲਣ ਲੱਗ ਪਏ ਕਿ ਜਦਕਿ ਇਹ ਸੱਚ ਹੈ ਕਿ ਪਰਮੇਸ਼ੁਰ ਨੇ ਸਾਰੀਆਂ ਚੀਜ਼ਾਂ ਨੂੰ ਸਿਰਜਿਆ ਹੈ, ਉਹ ਸਾਰੇ ਗੈਰ-ਯਹੂਦੀਆਂ ਦਾ ਪਰਮੇਸ਼ੁਰ ਨਹੀਂ, ਬਲਕਿ ਕੇਵਲ ਇਸਰਾਏਲੀਆਂ ਦਾ ਪਰਮੇਸ਼ੁਰ ਬਣਨ ਦਾ ਇੱਛੁਕ ਹੈ। ਇਸਰਾਏਲੀ ਨਿਮਨਲਿਖਤ ਵਿੱਚ ਵਿਸ਼ਵਾਸ ਕਰਦੇ ਹਨ: ਪਰਮੇਸ਼ੁਰ ਕੇਵਲ ਸਾਡਾ ਹੀ ਪਰਮੇਸ਼ੁਰ ਹੋ ਸਕਦਾ ਹੈ, ਤੁਹਾਡੇ ਗੈਰ-ਯਹੂਦੀਆਂ ਦਾ ਪਰਮੇਸ਼ੁਰ ਨਹੀਂ, ਅਤੇ ਕਿਉਂਕਿ ਤੁਸੀਂ ਯਹੋਵਾਹ ਦਾ ਆਦਰ ਨਹੀਂ ਕਰਦੇ, ਇਸ ਲਈ ਯਹੋਵਾਹ—ਸਾਡਾ ਪਰਮੇਸ਼ੁਰ—ਤੁਹਾਨੂੰ ਨਫ਼ਰਤ ਕਰਦਾ ਹੈ। ਉਹ ਯਹੂਦੀ ਲੋਕ ਨਿਮਨਲਿਖਤ ਵਿੱਚ ਵੀ ਵਿਸ਼ਵਾਸ ਕਰਦੇ ਹਨ: ਪ੍ਰਭੂ ਯਿਸੂ ਨੇ ਸਾਡਾ ਯਹੂਦੀ ਲੋਕਾਂ ਦਾ ਸਰੂਪ ਧਾਰਿਆ ਅਤੇ ਇੱਕ ਅਜਿਹਾ ਪਰਮੇਸ਼ੁਰ ਹੈ ਜੋ ਯਹੂਦੀ ਲੋਕਾਂ ਦਾ ਨਿਸ਼ਾਨ ਧਾਰਦਾ ਹੈ। ਪਰਮੇਸ਼ੁਰ ਸਾਡੇ ਵਿਚਕਾਰ ਹੀ ਕੰਮ ਕਰਦਾ ਹੈ। ਪਰਮੇਸ਼ੁਰ ਦਾ ਸਰੂਪ ਅਤੇ ਸਾਡਾ ਸਰੂਪ ਇੱਕੋ ਜਿਹੇ ਹਨ; ਸਾਡਾ ਸਰੂਪ ਪਰਮੇਸ਼ੁਰ ਦੇ ਸਰੂਪ ਦੇ ਨਾਲ ਮਿਲਦਾ ਹੈ। ਪ੍ਰਭੂ ਯਿਸੂ ਸਾਡਾ ਯਹੂਦੀਆਂ ਦਾ ਰਾਜਾ ਹੈ; ਗੈਰ-ਯਹੂਦੀ ਅਜਿਹੀ ਮਹਾਨ ਮੁਕਤੀ ਨੂੰ ਪ੍ਰਾਪਤ ਕਰਨ ਦੇ ਯੋਗ ਨਹੀਂ ਹਨ। ਪ੍ਰਭੂ ਯਿਸੂ ਸਾਡੇ ਯਹੂਦੀਆਂ ਲਈ ਪਾਪ ਦੀ ਬਲੀ ਹੈ। ਕੇਵਲ ਕੰਮ ਦੇ ਉਨ੍ਹਾਂ ਦੋ ਪੜਾਵਾਂ ਦੇ ਅਧਾਰ ਤੇ ਇਸਰਾਏਲੀਆਂ ਅਤੇ ਯਹੂਦੀ ਲੋਕਾਂ ਨੇ ਇਹ ਸਾਰੀਆਂ ਧਾਰਣਾਵਾਂ ਬਣਾ ਲਈਆਂ। ਉਹ ਪਰਮੇਸ਼ੁਰ ਉੱਪਰ ਆਪਣੇ ਦਾਅਵੇ ਦੀ ਧੌਂਸ ਜਮਾਉਂਦੇ ਹਨ, ਇਹ ਇਜਾਜ਼ਤ ਨਹੀਂ ਦਿੰਦੇ ਕਿ ਪਰਮੇਸ਼ੁਰ ਗੈਰ-ਯਹੂਦੀਆਂ ਦਾ ਪਰਮੇਸ਼ੁਰ ਵੀ ਹੈ। ਇਸ ਪ੍ਰਕਾਰ, ਗੈਰ-ਯਹੂਦੀਆਂ ਦੇ ਦਿਲਾਂ ਵਿੱਚ ਪਰਮੇਸ਼ੁਰ ਇੱਕ ਖਾਲੀ ਸਥਾਨ ਬਣ ਗਿਆ। ਇਸਦਾ ਕਾਰਨ ਇਹ ਹੈ ਕਿ ਹਰ ਕੋਈ ਇਹ ਵਿਸ਼ਵਾਸ ਕਰਨ ਲੱਗ ਪਿਆ ਕਿ ਪਰਮੇਸ਼ੁਰ ਗੈਰ-ਯਹੂਦੀਆਂ ਦਾ ਪਰਮੇਸ਼ੁਰ ਬਣਨ ਦਾ ਇੱਛੁਕ ਨਹੀਂ ਹੈ, ਅਤੇ ਕਿ ਉਹ ਕੇਵਲ ਇਸਰਾਏਲੀਆਂ—ਆਪਣੇ ਚੁਣੇ ਹੋਏ ਲੋਕਾਂ—ਅਤੇ ਯਹੂਦੀ ਲੋਕਾਂ ਨੂੰ ਪਸੰਦ ਕਰਦਾ ਹੈ, ਖਾਸ ਤੌਰ ਤੇ ਚੇਲੇ ਜਿਨ੍ਹਾਂ ਨੇ ਉਸਦਾ ਅਨੁਸਰਨ ਕੀਤਾ। ਕੀ ਤੁਸੀਂ ਨਹੀਂ ਜਾਣਦੇ ਕਿ ਯਹੋਵਾਹ ਅਤੇ ਯਿਸੂ ਨੇ ਜੋ ਕੰਮ ਕੀਤਾ ਸੀ ਉਹ ਸਮੁੱਚੀ ਮਨੁੱਖਜਾਤੀ ਦੇ ਬਚਾਅ ਲਈ ਹੈ? ਕੀ ਤੂੰ ਹੁਣ ਇਹ ਸਵੀਕਾਰ ਕਰਦਾ ਹੈਂ ਕਿ ਪਰਮੇਸ਼ੁਰ ਤੁਹਾਡੇ ਸਾਰਿਆਂ, ਜੋ ਇਸਰਾਏਲ ਤੋਂ ਬਾਹਰ ਜੰਮੇ ਹਨ, ਦਾ ਪਰਮੇਸ਼ੁਰ ਹੈ? ਕੀ ਅੱਜ ਪਰਮੇਸ਼ੁਰ ਇੱਥੇ ਤੁਹਾਡੇ ਸਾਰਿਆਂ ਦੇ ਵਿਚਕਾਰ ਮੌਜੂਦ ਨਹੀਂ ਹੈ? ਇਹ ਸੁਪਨਾ ਨਹੀਂ ਹੋ ਸਕਦਾ, ਕੀ ਹੋ ਸਕਦਾ ਹੈ? ਕੀ ਤੁਸੀਂ ਇਸ ਅਸਲੀਅਤ ਨੂੰ ਸਵੀਕਾਰ ਨਹੀਂ ਕਰਦੇ? ਤੁਸੀਂ ਇਸ ਬਾਰੇ ਵਿਸ਼ਵਾਸ ਕਰਨ ਜਾਂ ਸੋਚਣ ਦੀ ਹਿੰਮਤ ਨਹੀਂ ਕਰਦੇ। ਭਾਵੇਂ ਇਸਨੂੰ ਤੁਸੀਂ ਜਿਵੇਂ ਮਰਜ਼ੀ ਦੇਖਦੇ ਹੋ, ਕੀ ਪਰਮੇਸ਼ੁਰ ਇੱਥੇ ਤੁਹਾਡੇ ਵਿਚਕਾਰ ਮੌਜੂਦ ਨਹੀਂ ਹੈ? ਕੀ ਤੁਸੀਂ ਅਜੇ ਵੀ ਇਨ੍ਹਾਂ ਸ਼ਬਦਾਂ ਉੱਤੇ ਵਿਸ਼ਵਾਸ ਕਰਨ ਤੋਂ ਡਰਦੇ ਹੋ? ਇਸ ਦਿਨ ਦੇ ਬਾਅਦ, ਜਿੱਤੇ ਗਏ ਲੋਕ, ਅਤੇ ਜੋ ਪਰਮੇਸ਼ੁਰ ਦੇ ਅਨੁਯਾਈ ਬਣਨ ਦੇ ਇੱਛੁਕ ਹਨ, ਕੀ ਉਹ ਸਾਰੇ ਪਰਮੇਸ਼ੁਰ ਦੇ ਚੁਣੇ ਹੋਏ ਲੋਕ ਨਹੀਂ ਹਨ? ਕੀ ਤੁਸੀਂ ਸਾਰੇ ਅੱਜ ਦੇ ਅਨੁਯਾਈ ਇਸਰਾਏਲ ਦੇ ਬਾਹਰ ਚੁਣੇ ਹੋਏ ਲੋਕ ਨਹੀਂ ਹੋ? ਕੀ ਤੁਹਾਡਾ ਰੁਤਬਾ ਇਸਰਾਏਲੀਆਂ ਦੇ ਸਮਾਨ ਨਹੀਂ ਹੈ? ਕੀ ਇਹ ਉਹ ਸਭ ਨਹੀਂ ਹੈ ਜਿਸਦੀ ਤੁਹਾਨੂੰ ਪਛਾਣ ਕਰਨੀ ਚਾਹੀਦੀ ਹੈ? ਕੀ ਇਹ ਤੁਹਾਨੂੰ ਜਿੱਤਣ ਦੇ ਕੰਮ ਦਾ ਉਦੇਸ਼ ਨਹੀਂ ਹੈ? ਕਿਉਂਕਿ ਤੁਸੀਂ ਪਰਮੇਸ਼ੁਰ ਨੂੰ ਦੇਖ ਸਕਦੇ ਹੋ, ਉਹ ਅਰੰਭ ਤੋਂ ਲੈ ਕੇ ਭਵਿੱਖ ਵਿੱਚ ਸਦਾ ਲਈ ਤੁਹਾਡਾ ਪਰਮੇਸ਼ੁਰ ਰਹੇਗਾ। ਜਿੰਨੀ ਦੇਰ ਤੱਕ ਤੁਸੀਂ ਸਾਰੇ ਉਸਦਾ ਅਨੁਸਰਨ ਕਰਨ ਅਤੇ ਉਸਦੇ ਆਗਿਆਕਾਰੀ ਸਿਰਜੇ ਹੋਏ ਜੀਵ ਬਣਨ ਦੀ ਇੱਛਾ ਕਰ ਰਹੇ ਹੋ, ਉਹ ਤੁਹਾਨੂੰ ਨਹੀਂ ਤਿਆਗੇਗਾ।

ਭਾਵੇਂ ਲੋਕ ਪਰਮੇਸ਼ੁਰ ਨਾਲ ਪਿਆਰ ਕਰਨ ਦੀ ਜਿੰਨੀ ਮਰਜ਼ੀ ਤਾਂਘ ਰੱਖਣ, ਉਹ ਅੱਜ ਤੱਕ ਆਮ ਤੌਰ ਤੇ ਉਸਦੇ ਅਨੁਸਰਨ ਵਿੱਚ ਆਗਿਆਕਾਰ ਰਹੇ ਹਨ। ਅੰਤ ਤੱਕ ਨਹੀਂ, ਜਦੋਂ ਕੰਮ ਦਾ ਇਹ ਪੜਾਅ ਖਤਮ ਹੋ ਜਾਂਦਾ ਹੈ, ਉਹ ਪੂਰੀ ਤਰ੍ਹਾਂ ਤੋਬਾ ਕਰਨਗੇ। ਉਹ ਉਦੋਂ ਹੁੰਦਾ ਹੈ ਜਦੋਂ ਲੋਕ ਵਾਸਤਵ ਵਿੱਚ ਜਿੱਤ ਲਏ ਜਾਣਗੇ। ਇਸ ਸਮੇਂ ਉਹ ਕੇਵਲ ਜਿੱਤੇ ਜਾਣ ਦੀ ਪ੍ਰਕਿਰਿਆ ਵਿੱਚ ਹਨ। ਜਿਸ ਪਲ ਇਹ ਕੰਮ ਖਤਮ ਹੁੰਦਾ ਹੈ, ਉਨ੍ਹਾਂ ਨੂੰ ਪੂਰੀ ਤਰ੍ਹਾਂ ਜਿੱਤ ਲਿਆ ਜਾਵੇਗਾ, ਪਰ ਇਸ ਵੇਲੇ ਉਹ ਮਾਮਲਾ ਨਹੀਂ ਹੈ! ਭਾਵੇਂ ਹਰ ਕਿਸੇ ਨੂੰ ਯਕੀਨ ਹੈ, ਇਸਦਾ ਅਰਥ ਇਹ ਨਹੀਂ ਹੈ ਕਿ ਉਨ੍ਹਾਂ ਨੂੰ ਪੂਰੀ ਤਰ੍ਹਾਂ ਜਿੱਤਿਆ ਜਾ ਚੁੱਕਾ ਹੈ। ਇਸਦਾ ਕਾਰਨ ਇਹ ਹੈ ਕਿ ਇਸ ਸਮੇਂ ਲੋਕਾਂ ਨੇ ਕੇਵਲ ਵਚਨ ਦੇਖੇ ਹਨ ਅਤੇ ਵਾਸਤਵਿਕ ਘਟਨਾਵਾਂ ਨਹੀਂ ਦੇਖੀਆਂ ਹਨ, ਅਤੇ ਭਾਵੇਂ ਉਹ ਜਿੰਨੀ ਮਰਜ਼ੀ ਡੂੰਘਾਈ ਨਾਲ ਵਿਸ਼ਵਾਸ ਕਰਦੇ ਹਨ ਉਹ ਦੁਚਿੱਤੀ ਵਿੱਚ ਫਸੇ ਰਹਿੰਦੇ ਹਨ। ਇਸ ਕਰਕੇ ਕੇਵਲ ਵਚਨਾਂ ਦੇ ਅਸਲੀਅਤ ਬਣਨ ਦੀ ਇਸ ਅੰਤਿਮ ਵਾਸਤਵਿਕ ਘਟਨਾ ਦੇ ਦੁਆਰਾ ਹੀ ਲੋਕ ਪੂਰੀ ਤਰ੍ਹਾਂ ਜਿੱਤੇ ਜਾਣਗੇ। ਇਸ ਵੇਲੇ ਇਹ ਲੋਕ ਜਿੱਤੇ ਜਾਂਦੇ ਹਨ ਕਿਉਂਕਿ ਉਹ ਬਹੁਤ ਸਾਰੇ ਭੇਤਾਂ ਨੂੰ ਸੁਣਦੇ ਹਨ ਜਿਨ੍ਹਾਂ ਨੂੰ ਉਨ੍ਹਾਂ ਨੇ ਪਹਿਲਾਂ ਕਦੇ ਵੀ ਨਹੀਂ ਸੁਣਿਆ ਸੀ। ਪਰ ਇਨ੍ਹਾਂ ਵਿੱਚੋਂ ਹਰ ਇੱਕ ਅਜੇ ਵੀ ਆਪਣੇ ਅੰਦਰ ਕੁਝ ਵਾਸਤਵਿਕ ਘਟਨਾਵਾਂ ਦੀ ਖੋਜ ਅਤੇ ਉਡੀਕ ਕਰ ਰਿਹਾ ਹੈ ਜੋ ਉਸਨੂੰ ਪਰਮੇਸ਼ੁਰ ਦੇ ਹਰ ਵਚਨ ਨੂੰ ਅਸਲੀਅਤ ਵਿੱਚ ਬਦਲਦੇ ਦੇਖਣ ਦੇ ਸਮਰੱਥ ਬਣਾਉਂਦੀਆਂ ਹਨ। ਕੇਵਲ ਉਦੋਂ ਹੀ ਉਨ੍ਹਾਂ ਨੂੰ ਪੂਰੀ ਤਰ੍ਹਾਂ ਯਕੀਨ ਹੋਵੇਗਾ। ਕੇਵਲ, ਅੰਤ ਵਿੱਚ ਹੀ, ਜਦੋਂ ਸਾਰਿਆਂ ਨੇ ਵਾਸਤਵਿਕ ਅਸਲੀਅਤਾਂ ਨੂੰ ਸੱਚ ਹੁੰਦਿਆਂ ਦੇਖ ਲਿਆ ਹੈ ਅਤੇ ਇਨ੍ਹਾਂ ਅਸਲੀਅਤਾਂ ਨੇ ਉਨ੍ਹਾਂ ਨੂੰ ਦ੍ਰਿੜ ਮਹਿਸੂਸ ਕਰਨ ਲਗਾਇਆ ਹੈ, ਉਹ ਆਪਣੇ ਦਿਲਾਂ, ਆਪਣੀ ਬੋਲੀ, ਅਤੇ ਆਪਣੀਆਂ ਅੱਖਾਂ ਵਿੱਚ ਪੂਰਨ ਨਿਸ਼ਚਾ ਦਰਸਾਉਣਗੇ, ਅਤੇ ਆਪਣੇ ਦਿਲਾਂ ਦੀ ਡੂੰਘਾਈ ਤੋਂ ਪੂਰੀ ਤਰ੍ਹਾਂ ਯਕੀਨ ਕਰਨਗੇ। ਮਨੁੱਖ ਦਾ ਅਜਿਹਾ ਹੀ ਸੁਭਾਅ ਹੈ: ਤੁਹਾਡੇ ਲਈ ਸਾਰੇ ਵਚਨਾਂ ਨੂੰ ਸੱਚ ਹੁੰਦਿਆਂ ਦੇਖਣਾ ਜ਼ਰੂਰੀ ਹੈ, ਤੁਹਾਡੇ ਲਈ ਵਾਸਵਿਕ ਘਟਨਾਵਾਂ ਨੂੰ ਵਾਪਰਦੇ ਅਤੇ ਕੁਝ ਲੋਕਾਂ ਉੱਪਰ ਬਿਪਤਾ ਆਉਂਦੀ ਦੇਖਣਾ ਜ਼ਰੂਰੀ ਹੈ, ਅਤੇ ਤਦ ਤੁਸੀਂ ਅੰਦਰ ਗਹਿਰਾਈ ਤੱਕ ਪੂਰੀ ਤਰ੍ਹਾਂ ਯਕੀਨ ਕਰੋਗੇ। ਯਹੂਦੀਆਂ ਦੀ ਤਰ੍ਹਾਂ, ਤੁਸੀਂ ਨਿਸ਼ਾਨ ਅਤੇ ਅਸਚਰਜ ਦੇਖਣ ਵਿੱਚ ਰੁੱਝ ਗਏ ਹੋ। ਫਿਰ ਵੀ ਤੁਸੀਂ ਲਗਾਤਾਰ ਇਹ ਦੇਖਣ ਵਿੱਚ ਅਸਫਲ ਹੁੰਦੇ ਹੋ ਕਿ ਨਿਸ਼ਾਨ ਅਤੇ ਅਸਚਰਜ ਮੌਜੂਦ ਹਨ, ਅਤੇ ਕਿ ਅਸਲੀਅਤਾਂ ਵਾਪਰ ਰਹੀਆਂ ਹਨ ਜਿਨ੍ਹਾਂ ਦਾ ਮਕਸਦ ਤੁਹਾਡੀਆਂ ਅੱਖਾਂ ਨੂੰ ਪੂਰੀ ਤਰ੍ਹਾਂ ਖੋਲ੍ਹਣਾ ਹੈ। ਭਾਵੇਂ ਇਹ ਕੋਈ ਅਕਾਸ਼ ਤੋਂ ਹੇਠਾਂ ਉੱਤਰ ਰਿਹਾ ਹੈ, ਜਾਂ ਬੱਦਲਾਂ ਦਾ ਇੱਕ ਥੰਮ੍ਹ ਤੁਹਾਡੇ ਨਾਲ ਗੱਲ ਕਰ ਰਿਹਾ ਹੈ, ਜਾਂ ਮੇਰਾ ਤੁਹਾਡੇ ਵਿੱਚੋਂ ਕਿਸੇ ਇੱਕ ਉੱਤੇ ਝਾੜ-ਫੂਕ ਕਰਨਾ, ਜਾਂ ਮੇਰੀ ਅਵਾਜ਼ ਦਾ ਤੁਹਾਡੇ ਵਿਚਕਾਰ ਗਰਜ ਦੀ ਤਰ੍ਹਾਂ ਗੂੰਜਣਾ, ਤੁਸੀਂ ਇਸ ਕਿਸਮ ਦੀ ਘਟਨਾ ਨੂੰ ਵਾਪਰਦੇ ਸਦਾ ਤੋਂ ਹੀ ਦੇਖਣ ਦੀ ਇੱਛਾ ਰੱਖੀ ਹੈ ਅਤੇ ਸਦਾ ਦੇਖਣ ਦੀ ਇੱਛਾ ਕਰਦੇ ਰਹੋਗੇ। ਕੋਈ ਇਹ ਕਹਿ ਸਕਦਾ ਹੈ ਕਿ ਪਰਮੇਸ਼ੁਰ ਵਿੱਚ ਵਿਸ਼ਵਾਸ ਰੱਖਣ ਵਿੱਚ ਤੁਹਾਡੀ ਸਭ ਤੋਂ ਵੱਡੀ ਮਨੋਕਾਮਨਾ ਪਰਮੇਸ਼ੁਰ ਨੂੰ ਆਉਂਦੇ ਦੇਖਣਾ ਅਤੇ ਉਸ ਦੁਆਰਾ ਵਿਅਕਤੀਗਤ ਤੌਰ ਤੇ ਤੁਹਾਨੂੰ ਇੱਕ ਨਿਸ਼ਾਨ ਦਿਖਾਉਣਾ ਹੈ। ਫਿਰ ਤੁਸੀਂ ਸੰਤੁਸ਼ਟ ਹੋ ਜਾਓਗੇ। ਤੁਹਾਨੂੰ ਲੋਕਾਂ ਨੂੰ ਜਿੱਤਣ ਦੇ ਵਾਸਤੇ ਮੈਨੂੰ ਸੰਸਾਰ ਦੀ ਸਿਰਜਣਾ ਵਰਗਾ ਕੰਮ ਕਰਨਾ ਪਿਆ ਹੈ, ਅਤੇ ਫਿਰ ਇਸਦੇ ਇਲਾਵਾ, ਤੁਹਾਨੂੰ ਕਿਸੇ ਕਿਸਮ ਦਾ ਨਿਸ਼ਾਨ ਦਿਖਾਓ। ਤਦ ਤੁਹਾਡੇ ਦਿਲ ਪੂਰੀ ਤਰ੍ਹਾਂ ਜਿੱਤੇ ਜਾਣਗੇ।

ਪਿਛਲਾ: ਜਿੱਤ ਦੇ ਕੰਮ ਦੀ ਅੰਦਰੂਨੀ ਸੱਚਾਈ (1)

ਅਗਲਾ: ਜਿੱਤ ਦੇ ਕੰਮ ਦਾ ਅੰਦਰੂਨੀ ਸੱਚ (4)

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ