ਹਜ਼ਾਰ ਸਾਲ ਦੇ ਰਾਜ ਦੀ ਆਮਦ ਹੋ ਚੁੱਕੀ ਹੈ

ਕੀ ਤੁਸੀਂ ਦੇਖਿਆ ਹੈ ਕਿ ਪਰਮੇਸ਼ੁਰ ਇਸ ਸਮੂਹ ਦੇ ਲੋਕਾਂ ਵਿੱਚ ਕਿਹੜੇ ਕੰਮ ਨੂੰ ਸਿਰੇ ਚਾੜ੍ਹੇਗਾ? ਇੱਕ ਵਾਰ ਪਰਮੇਸ਼ੁਰ ਨੇ ਕਿਹਾ, ਹਜ਼ਾਰ ਸਾਲ ਦੇ ਰਾਜ ਵਿੱਚ ਵੀ ਲੋਕਾਂ ਨੂੰ ਉਸਦੇ ਵਚਨਾਂ ਦੀ ਪਾਲਣਾ ਕਰਨੀ ਪਵੇਗੀ, ਅਤੇ ਭਵਿੱਖ ਵਿੱਚ ਵੀ ਪਰਮੇਸ਼ੁਰ ਦੇ ਵਚਨ ਸਿੱਧੇ ਤੌਰ ਤੇ ਕਨਾਨ ਦੀ ਚੰਗੀ ਧਰਤੀ ਵਿੱਚ ਮਨੁੱਖ ਦੀ ਜ਼ਿੰਦਗੀ ਦੀ ਅਗਵਾਈ ਕਰਨਗੇ। ਜਦੋਂ ਮੂਸਾ ਉਜਾੜ ਵਿੱਚ ਸੀ, ਪਰਮੇਸ਼ੁਰ ਨੇ ਉਸਦਾ ਮਾਰਗ ਦਰਸ਼ਨ ਕੀਤਾ ਅਤੇ ਉਸ ਨਾਲ ਸਿੱਧੀ ਗੱਲਬਾਤ ਕੀਤੀ। ਪਰਮੇਸ਼ੁਰ ਨੇ ਲੋਕਾਂ ਦੇ ਆਨੰਦ ਮਾਨਣ ਲਈ ਸਵਰਗ ਤੋਂ ਭੋਜਨ, ਪਾਣੀ ਅਤੇ ਮੰਨ ਭੇਜਿਆ, ਅਤੇ ਅੱਜ ਵੀ ਇਹ ਇਸੇ ਤਰ੍ਹਾਂ ਹੈ: ਪਰਮੇਸ਼ੁਰ ਨੇ ਵਿਅਕਤੀਗਤ ਤੌਰ ਤੇ ਲੋਕਾਂ ਦੇ ਆਨੰਦ ਲਈ ਖਾਣ ਅਤੇ ਪੀਣ ਦੀਆਂ ਚੀਜ਼ਾਂ ਹੇਠਾਂ ਭੇਜੀਆਂ, ਅਤੇ ਉਸਨੇ ਵਿਅਕਤੀਗਤ ਤੌਰ ਤੇ ਲੋਕਾਂ ਦੀ ਤਾੜਨਾ ਲਈ ਸਰਾਪ ਭੇਜੇ ਹਨ। ਅਤੇ, ਇਸ ਤਰ੍ਹਾਂ, ਪਰਮੇਸ਼ੁਰ ਦੁਆਰਾ ਉਸਦੇ ਕੰਮ ਦੇ ਹਰ ਕਦਮ ਨੂੰ ਵਿਅਕਤੀਗਤ ਤੌਰ ਤੇ ਚੁੱਕਿਆ ਜਾਂਦਾ ਹੈ। ਅੱਜ ਲੋਕ ਤੱਥਾਂ ਦੀ ਮੌਜੂਦਗੀ ਦੀ ਭਾਲ ਕਰਦੇ ਹਨ, ਉਹ ਚਿੰਨ੍ਹਾਂ ਅਤੇ ਕਰਾਮਾਤਾਂ ਦੀ ਭਾਲ ਕਰਦੇ ਹਨ, ਅਤੇ ਇਹ ਸੰਭਵ ਹੈ ਕਿ ਅਜਿਹੇ ਸਾਰੇ ਲੋਕਾਂ ਨੂੰ ਬਾਹਰ ਕੱਢ ਦਿੱਤਾ ਜਾਵੇਗਾ, ਕਿਉਂਕਿ ਪਰਮੇਸ਼ੁਰ ਦਾ ਕੰਮ ਬਹੁਤ ਤੇਜ਼ੀ ਨਾਲ ਵਿਹਾਰਕ ਹੁੰਦਾ ਜਾ ਰਿਹਾ ਹੈ। ਕੋਈ ਵੀ ਨਹੀਂ ਜਾਣਦਾ ਕਿ ਪਰਮੇਸ਼ੁਰ ਸਵਰਗ ਤੋਂ ਉੱਤਰਿਆ ਹੈ, ਉਹ ਇਸ ਗੱਲ ਤੋਂ ਵੀ ਅਣਜਾਣ ਹਨ ਕਿ ਪਰਮੇਸ਼ੁਰ ਨੇ ਸਵਰਗ ਤੋਂ ਭੋਜਨ ਅਤੇ ਸ਼ਕਤੀਵਰਧਕ ਔਸ਼ਧੀਆਂ ਹੇਠਾਂ ਭੇਜੀਆਂ ਹਨ—ਫਿਰ ਵੀ ਪਰਮੇਸ਼ੁਰ ਅਸਲ ਵਿੱਚ ਮੌਜੂਦ ਹੈ, ਅਤੇ ਹਜ਼ਾਰ ਸਾਲ ਦੇ ਰਾਜ ਦੇ ਜੋਸ਼ਪੂਰਣ ਦ੍ਰਿਸ਼, ਜਿਨ੍ਹਾਂ ਦੀ ਲੋਕ ਕਲਪਨਾ ਕਰਦੇ ਹਨ, ਉਹ ਵੀ ਪਰਮੇਸ਼ੁਰ ਦੀਆਂ ਵਿਅਕਤੀਗਤ ਬਾਣੀਆਂ ਹਨ। ਇਹ ਤੱਥ ਹੈ, ਅਤੇ ਸਿਰਫ਼ ਇਹੀ ਧਰਤੀ ਉੱਤੇ ਪਰਮੇਸ਼ੁਰ ਨਾਲ ਰਾਜ ਕਰਨਾ ਕਹਾਉਂਦਾ ਹੈ। ਧਰਤੀ ਉੱਤੇ ਪਰਮੇਸ਼ੁਰ ਨਾਲ ਰਾਜ ਕਰਨ ਦਾ ਭਾਵ ਸਰੀਰ ਤੋਂ ਹੈ। ਉਹ, ਜਿਸਦਾ ਸੰਬੰਧ ਸਰੀਰ ਨਾਲ ਨਹੀਂ ਹੁੰਦਾ, ਧਰਤੀ ਤੇ ਮੌਜੂਦ ਨਹੀਂ ਹੁੰਦਾ, ਅਤੇ ਇਸ ਲਈ ਉਹ ਸਾਰੇ ਜੋ ਤੀਜੇ ਅਕਾਸ਼ ਵਿੱਚ ਜਾਣ ਤੇ ਧਿਆਨ ਕੇਂਦਰਤ ਕਰਦੇ ਹਨ ਉਹ ਇਹ ਸਭ ਕੁਝ ਅਜਾਈਂ ਕਰਦੇ ਹਨ। ਇੱਕ ਦਿਨ, ਜਦ ਸਾਰਾ ਜਹਾਨ ਪਰਮੇਸ਼ੁਰ ਕੋਲ ਵਾਪਸ ਪਰਤੇਗਾ, ਉਸਦੇ ਕੰਮ ਦਾ ਕੇਂਦਰ ਪੂਰੀ ਕਾਇਨਾਤ ਵਿੱਚ ਉਸ ਦੀਆਂ ਬਾਣੀਆਂ ਦੀ ਪਾਲਣਾ ਕਰੇਗਾ; ਬਾਕੀ ਥਾਵਾਂ ’ਤੇ, ਕੁਝ ਲੋਕ ਟੈਲੀਫ਼ੋਨ ਵਰਤਣਗੇ, ਕੁਝ ਜਹਾਜ਼ ’ਤੇ ਸਵਾਰ ਹੋਣਗੇ, ਕੁਝ ਕਿਸ਼ਤੀ ਨਾਲ ਸਮੁੰਦਰ ਪਾਰ ਕਰਨਗੇ, ਅਤੇ ਕੁਝ ਪਰਮੇਸ਼ੁਰ ਦੀਆਂ ਬਾਣੀਆਂ ਪ੍ਰਾਪਤ ਕਰਨ ਲਈ ਲੇਜ਼ਰਾਂ ਦੀ ਵਰਤੋਂ ਕਰਨਗੇਕਰਨਗੇ। ਹਰ ਕੋਈ ਉਪਾਸਨਾ ਕਰੇਗਾ, ਅਤੇ ਤਾਂਘ ਰੱਖੇਗਾ, ਉਹ ਸਾਰੇ ਪਰਮੇਸ਼ੁਰ ਦੇ ਨਜ਼ਦੀਕ ਆ ਜਾਣਗੇ, ਅਤੇ ਪਰਮੇਸ਼ੁਰ ਦੇ ਅੱਗੇ ਇਕੱਠੇ ਹੋਣਗੇ, ਅਤੇ ਸਾਰੇ ਪਰਮੇਸ਼ੁਰ ਦੀ ਭਗਤੀ ਕਰਨਗੇਕਰਨਗੇ—ਅਤੇ ਇਹ ਸਭ ਪਰਮੇਸ਼ੁਰ ਦੇ ਕੰਮ ਹੋਣਗੇ। ਯਾਦ ਰੱਖੋ! ਪਰਮੇਸ਼ੁਰ ਨਿਸ਼ਚੇ ਹੀ ਕਿਤੇ ਵੀ ਦੁਬਾਰਾ ਸ਼ੁਰੂਆਤ ਨਹੀਂ ਕਰੇਗਾ। ਪਰਮੇਸ਼ੁਰ ਇਸ ਤੱਥ ਨੂੰ ਸਿਰੇ ਚਾੜ੍ਹੇਗਾ: ਉਹ ਸਾਰੇ ਜਹਾਨ ਦੇ ਲੋਕਾਂ ਨੂੰ ਆਪਣੇ ਅੱਗੇ ਪੇਸ਼ ਕਰੇਗਾ, ਅਤੇ ਧਰਤੀ ’ਤੇ ਉਨ੍ਹਾਂ ਤੋਂ ਪਰਮੇਸ਼ੁਰ ਦੀ ਭਗਤੀ ਕਰਾਵੇਗਾ, ਅਤੇ ਬਾਕੀ ਥਾਵਾਂ ’ਤੇ ਉਸਦਾ ਕੰਮ ਰੁਕ ਜਾਵੇਗਾ, ਅਤੇ ਲੋਕ ਸੱਚੇ ਰਾਹ ਦੀ ਭਾਲ ਕਰਨ ਲਈ ਮਜਬੂਰ ਹੋ ਜਾਣਗੇ। ਇਹ ਯੂਸੁਫ਼ ਵਾਂਗ ਹੋਵੇਗਾ: ਹਰ ਕੋਈ ਭੋਜਨ ਲਈ ਉਸ ਕੋਲ ਆਇਆ, ਅਤੇ ਉਸਦੇ ਅੱਗੇ ਸਿਰ ਨਿਵਾਇਆ, ਕਿਉਂਕਿ ਉਸ ਕੋਲ ਖਾਣ ਦੀਆਂ ਚੀਜ਼ਾਂ ਸਨ। ਅਕਾਲ ਤੋਂ ਬਚਣ ਲਈ, ਲੋਕ ਸੱਚੇ ਰਾਹ ਦੀ ਭਾਲ ਲਈ ਮਜਬੂਰ ਹੋਣਗੇ। ਸਾਰਾ ਧਾਰਮਿਕ ਭਾਈਚਾਰਾ ਸਖ਼ਤ ਅਕਾਲ ਭੋਗੇਗਾ, ਅਤੇ ਅੱਜ ਸਿਰਫ਼ ਪਰਮੇਸ਼ੁਰ ਹੀ ਜੀਉਂਦੇ ਜਲ ਦਾ ਚਸ਼ਮਾ ਹੈ, ਮਨੁੱਖ ਦੇ ਅਨੰਦ ਲਈ ਪ੍ਰਦਾਨ ਕੀਤੇ ਗਏ ਹਮੇਸ਼ਾ ਵਹਿਣ ਵਾਲੇ ਜੀਉਂਦੇ ਜਲ ਦਾ ਮਾਲਕ, ਅਤੇ ਲੋਕ ਉਸ ਕੋਲ ਆਉਣਗੇ ਅਤੇ ਉਸ ਉੱਤੇ ਨਿਰਭਰ ਹੋਣਗੇ। ਇਹ ਉਹ ਸਮਾਂ ਹੋਵੇਗਾ ਜਦੋਂ ਪਰਮੇਸ਼ੁਰ ਦੇ ਕੰਮ ਉਜਾਗਰ ਹੋਣਗੇ, ਅਤੇ ਪਰਮੇਸ਼ੁਰ ਮਹਿਮਾ ਪ੍ਰਾਪਤ ਕਰੇਗਾ; ਸਾਰੇ ਜਹਾਨ ਦੇ ਲੋਕ ਇਸ ਅਦੁੱਤੀ “ਮਨੁੱਖ” ਦੀ ਭਗਤੀ ਕਰਨਗੇ। ਕੀ ਇਹ ਪਰਮੇਸ਼ੁਰ ਦੀ ਮਹਿਮਾ ਦਾ ਦਿਨ ਨਹੀਂ ਹੋਵੇਗਾ? ਇੱਕ ਦਿਨ ਪੁਰਾਣੇ ਪਾਸਬਾਨ ਜੀਉਂਦੇ ਜਲ ਦੇ ਚਸ਼ਮੇ ਤੋਂ ਜਲ ਪ੍ਰਾਪਤ ਕਰਨ ਲਈ ਤਾਰਾਂ ਭੇਜਣਗੇ। ਉਹ ਬਜ਼ੁਰਗ ਹੋ ਚੁੱਕੇ ਹੋਣਗੇ, ਪਰ ਫਿਰ ਵੀ ਇਸ ਵਿਅਕਤੀ ਦੀ, ਜਿਸਨੂੰ ਉਹਨਾਂ ਨੇ ਨਫ਼ਰਤ ਕੀਤੀ, ਭਗਤੀ ਕਰਨ ਲਈ ਆਉਣਗੇ। ਉਹ ਆਪਣੇ ਮੂੰਹੋਂ ਉਸਦੀ ਤਸਦੀਕ ਕਰਨਗੇ ਅਤੇ ਦਿਲੋਂ ਉਸ ਉੱਤੇ ਵਿਸ਼ਵਾਸ ਕਰਨਗੇ—ਕੀ ਇਹ ਇੱਕ ਚਿੰਨ੍ਹ ਅਤੇ ਇੱਕ ਕਰਾਮਾਤ ਨਹੀਂ ਹੈ? ਜਿਸ ਦਿਨ ਸਾਰਾ ਰਾਜ ਜਸ਼ਨ ਮਨਾਵੇਗਾ, ਉਹ ਪਰਮੇਸ਼ੁਰ ਦੀ ਮਹਿਮਾ ਦਾ ਦਿਨ ਹੋਵੇਗਾ, ਅਤੇ ਜੋ ਕੋਈ ਵੀ ਤੁਹਾਡੇ ਕੋਲ ਆਵੇਗਾ, ਅਤੇ ਪਰਮੇਸ਼ੁਰ ਦੀ ਖ਼ੁਸ਼ਖ਼ਬਰੀ ਪ੍ਰਾਪਤ ਕਰੇਗਾ, ਉਸਨੂੰ ਪਰਮੇਸ਼ੁਰ ਅਸੀਸ ਦੇਵੇਗਾ, ਅਤੇ ਅਜਿਹੇ ਮੁਲਕ ਅਤੇ ਲੋਕ ਜੋ ਵੀ ਇਹ ਕਰਨਗੇ ਪਰਮੇਸ਼ੁਰ ਵੱਲੋਂ ਉਨ੍ਹਾਂ ਨੂੰ ਬਰਕਤ ਦਿੱਤੀ ਜਾਵੇਗੀ ਅਤੇ ਉਹਨਾਂ ਦੀ ਦੇਖਭਾਲ ਕੀਤੀ ਜਾਵੇਗੀ। ਭਵਿੱਖ ਦੀ ਦਿਸ਼ਾ ਇਸ ਤਰ੍ਹਾਂ ਹੋਵੇਗੀ: ਉਹ, ਜੋ ਪਰਮੇਸ਼ੁਰ ਦੇ ਮੁੱਖੋਂ ਬਾਣੀਆਂ ਪ੍ਰਾਪਤ ਕਰਨਗੇ, ਉਹਨਾਂ ਕੋਲ ਧਰਤੀ ਉੱਤੇ ਤੁਰਨ ਲਈ ਰਾਹ ਹੋਵੇਗਾ, ਅਤੇ ਉਹ ਜੋ ਪਰਮੇਸ਼ੁਰ ਦੇ ਵਾਕਾਂ ਦੇ ਬਗੈਰ ਹੋਣਗੇ, ਭਾਵੇਂ ਉਹ ਕਾਰੋਬਾਰੀ ਜਾਂ ਵਿਗਿਆਨੀ, ਜਾਂ ਸਿੱਖਿਅਕ, ਜਾਂ ਸਨਅਤਕਾਰ ਹੋਣ, ਉਹਨਾਂ ਨੂੰ ਇੱਕ ਕਦਮ ਚੁੱਕਣ ਵਿੱਚ ਵੀ ਔਖਿਆਈ ਹੋਵੇਗੀ ਅਤੇ ਉਹਨਾਂ ਨੂੰ ਸੱਚਾ ਰਾਹ ਭਾਲਣ ਲਈ ਮਜਬੂਰ ਹੋਣਾ ਪਵੇਗਾ। ਇਸਦਾ ਇਹੀ ਮਤਲਬ ਹੈ ਕਿ, “ਸੱਚਾਈ ਦੇ ਨਾਲ ਤੁਸੀਂ ਪੂਰੇ ਸੰਸਾਰ ਵਿੱਚ ਤੁਰੋਗੇ; ਸੱਚਾਈ ਦੇ ਬਗੈਰ, ਤੁਸੀਂ ਕਿਤੇ ਵੀ ਨਹੀਂ ਪਹੁੰਚੋਗੇ।” ਤੱਥ ਇਸ ਤਰ੍ਹਾਂ ਹਨ: ਪਰਮੇਸ਼ੁਰ ਪੂਰੀ ਕਾਇਨਾਤ ਨੂੰ ਹੁਕਮ ਦੇਣ ਲਈ, ਅਤੇ ਮਨੁੱਖਜਾਤੀ ਨੂੰ ਚਲਾਉਣ ਅਤੇ ਜਿੱਤਣ ਲਈ ਰਾਹ (ਅਰਥਾਤ ਉਸਦੇ ਸਾਰੇ ਵਚਨ) ਦੀ ਵਰਤੋਂ ਕਰੇਗਾ। ਲੋਕ ਹਮੇਸ਼ਾ ਪਰਮੇਸ਼ੁਰ ਦੇ ਕੰਮ ਕਰਨ ਦੇ ਤਰੀਕਿਆਂ ਵਿੱਚ ਇੱਕ ਵੱਡੀ ਤਬਦੀਲੀ ਦੀ ਉਮੀਦ ਕਰਦੇ ਰਹਿੰਦੇ ਹਨ। ਅਸਾਨ ਸ਼ਬਦਾਂ ਵਿੱਚ, ਪਰਮੇਸ਼ੁਰ ਵਚਨਾਂ ਦੇ ਦੁਆਰਾ ਹੀ ਲੋਕਾਂ ਨੂੰ ਨਿਯੰਤ੍ਰਿਤ ਕਰਦਾ ਹੈ, ਅਤੇ ਤੈਨੂੰ ਹਮੇਸ਼ਾ ਉਸਦੇ ਕਹੇ ਅਨੁਸਾਰ ਕੰਮ ਕਰਨਾ ਚਾਹੀਦਾ ਹੈ, ਭਾਵੇਂ ਤੂੰ ਚਾਹੇਂ ਜਾਂ ਨਾ; ਇਹ ਇੱਕ ਯਥਾਰਥਕ ਤੱਥ ਹੈ, ਅਤੇ ਸਭ ਨੂੰ ਇਸਦੀ ਪਾਲਣਾ ਕਰਨੀ ਚਾਹੀਦੀ ਹੈ, ਅਤੇ ਇਸ ਕਰਕੇ ਵੀ, ਇਹ ਅਟੱਲ ਹੈ ਅਤੇ ਸਭ ਇਸਤੋਂ ਵਾਕਫ਼ ਹਨ।

ਪਵਿੱਤਰ ਆਤਮਾ ਲੋਕਾਂ ਨੂੰ ਇੱਕ ਭਾਵਨਾ ਦਿੰਦੀ ਹੈ। ਪਰਮੇਸ਼ੁਰ ਦੀ ਬਾਣੀ ਪੜ੍ਹਨ ਤੋਂ ਬਾਅਦ, ਲੋਕ ਆਪਣੇ ਦਿਲਾਂ ਵਿੱਚ ਦ੍ਰਿੜ੍ਹਤਾ ਅਤੇ ਸ਼ਾਂਤੀ ਮਹਿਸੂਸ ਕਰਦੇ ਹਨ, ਜਦਕਿ ਉਹ ਜੋ ਪਰਮੇਸ਼ੁਰ ਦੇ ਵਚਨਾਂ ਨੂੰ ਪ੍ਰਾਪਤ ਨਹੀਂ ਕਰਦੇ, ਖੋਖਲਾ ਮਹਿਸੂਸ ਕਰਦੇ ਹਨ। ਪਰਮੇਸ਼ੁਰ ਦੇ ਵਚਨਾਂ ਵਿੱਚ ਇੰਨੀ ਸਮਰੱਥਾ ਹੈ। ਲੋਕਾਂ ਨੂੰ ਉਹਨਾਂ ਨੂੰ ਪੜ੍ਹਨਾ ਚਾਹੀਦਾ ਹੈ, ਅਤੇ ਪੜ੍ਹਨ ਤੋਂ ਬਾਅਦ ਉਹਨਾਂ ਨੂੰ ਪੋਸ਼ਣ ਮਿਲਦਾ ਹੈ ਅਤੇ ਉਹ ਇਨ੍ਹਾਂ ਤੋਂ ਬਿਨਾਂ ਨਹੀਂ ਰਹਿ ਸਕਦੇ। ਇਹ ਲੋਕਾਂ ਦੇ ਅਫ਼ੀਮ ਖਾਣ ਵਾਂਗ ਹੈ: ਇਹ ਉਹਨਾਂ ਨੂੰ ਤਾਕਤ ਦਿੰਦੀ ਹੈ, ਅਤੇ ਇਸਦੇ ਬਿਨਾ ਉਹ ਇਸਦੀ ਸਖ਼ਤ ਤੋੜ ਮਹਿਸੂਸ ਕਰਦੇ ਹਨ ਅਤੇ ਉਹਨਾਂ ਵਿੱਚ ਕੋਈ ਤਾਕਤ ਨਹੀਂ ਰਹਿੰਦੀ। ਅੱਜ ਲੋਕਾਂ ਵਿੱਚ ਇਹੀ ਰੁਝਾਨ ਹੈ। ਪਰਮੇਸ਼ੁਰ ਦੇ ਵਚਨਾਂ ਨੂੰ ਪੜ੍ਹ ਕੇ ਲੋਕਾਂ ਨੂੰ ਤਾਕਤ ਮਿਲਦੀ ਹੈ। ਜੇ ਉਹ ਉਹਨਾਂ ਨੂੰ ਨਹੀਂ ਪੜ੍ਹਦੇ, ਉਹ ਨਿਰਉਤਸਾਹਿਤ ਮਹਿਸੂਸ ਕਰਦੇ ਹਨ, ਪਰ ਪੜ੍ਹਨ ਤੋਂ ਬਾਅਦ, ਉਹ ਤੁਰੰਤ ਆਪਣੇ “ਬਿਮਾਰੀ ਦੇ ਬਿਸਤਰਿਆਂ” ਤੋਂ ਉੱਠ ਖੜ੍ਹਦੇ ਹਨ। ਇਹ ਧਰਤੀ ਉੱਤੇ ਪਰਮੇਸ਼ੁਰ ਦੇ ਵਚਨ ਦੀ ਤਾਕਤ ਦਾ ਕੰਮ ਕਰਨਾ ਹੈ ਅਤੇ ਪਰਮੇਸ਼ੁਰ ਦਾ ਧਰਤੀ ਉੱਤੇ ਰਾਜ ਕਰਨਾ ਹੈ। ਕੁਝ ਲੋਕ ਪਿਛਾਂਹ ਹਟ ਜਾਣਾ ਚਾਹੁੰਦੇ ਹਨ, ਜਾਂ ਉਹ ਪਰਮੇਸ਼ੁਰ ਦੇ ਕੰਮ ਤੋਂ ਅੱਕ ਚੁੱਕੇ ਹਨ। ਇਸਦੇ ਬਾਵਜੂਦ, ਉਹ ਆਪਣੇ ਆਪ ਨੂੰ ਪਰਮੇਸ਼ੁਰ ਦੇ ਵਚਨਾਂ ਤੋਂ ਵੱਖ ਨਹੀਂ ਕਰ ਸਕਦੇ; ਭਾਵੇਂ ਉਹ ਕਿੰਨੇ ਵੀ ਕਮਜ਼ੋਰ ਹਨ, ਉਹਨਾਂ ਨੂੰ ਫਿਰ ਵੀ ਪਰਮੇਸ਼ੁਰ ਦੇ ਵਚਨਾਂ ਅਨੁਸਾਰ ਚੱਲਣਾ ਜ਼ਰੂਰੀ ਹੈ, ਅਤੇ ਭਾਵੇਂ ਉਹ ਜਿੰਨੇ ਮਰਜ਼ੀ ਬਾਗ਼ੀ ਹੋਣ, ਫਿਰ ਵੀ ਉਹ ਪਰਮੇਸ਼ੁਰ ਦੇ ਵਚਨਾਂ ਨੂੰ ਛੱਡਣ ਦੀ ਹਿੰਮਤ ਨਹੀਂ ਕਰ ਸਕਦੇ। ਜਦੋਂ ਪਰਮੇਸ਼ੁਰ ਰਾਜ ਕਰਦਾ ਹੈ ਅਤੇ ਆਪਣੀ ਸ਼ਕਤੀ ਵਿਖਾਉਂਦਾ ਹੈ ਤਾਂ ਪਰਮੇਸ਼ੁਰ ਦੇ ਵਚਨ ਆਪਣੀ ਅਸਲੀ ਤਾਕਤ ਦਿਖਾਉਂਦੇ ਹਨ; ਪਰਮੇਸ਼ੁਰ ਇਸੇ ਤਰ੍ਹਾਂ ਹੀ ਕੰਮ ਕਰਦਾ ਹੈ। ਆਖਰਕਾਰ, ਇਹ ਉਹ ਸਾਧਨ ਹਨ ਜਿੰਨ੍ਹਾਂ ਰਾਹੀ ਪਰਮੇਸ਼ੁਰ ਕੰਮ ਕਰਦਾ ਹੈ ਅਤੇ ਕੋਈ ਵੀ ਇਹਨਾਂ ਨੂੰ ਛੱਡ ਨਹੀਂ ਸਕਦਾ। ਪਰਮੇਸ਼ੁਰ ਦੇ ਵਚਨ ਅਣਗਿਣਤ ਘਰਾਂ ਵਿੱਚ ਫੈਲ ਜਾਣਗੇ, ਸਾਰੇ ਇਹਨਾਂ ਤੋਂ ਜਾਣੂ ਹੋ ਜਾਣਗੇ, ਅਤੇ ਸਿਰਫ਼ ਉਦੋਂ ਹੀ ਉਸਦਾ ਕੰਮ ਸਾਰੇ ਜਹਾਨ ਵਿੱਚ ਫੈਲ ਜਾਵੇਗਾ। ਕਹਿਣ ਦਾ ਭਾਵ ਹੈ, ਜੇ ਪਰਮੇਸ਼ੁਰ ਦੇ ਕੰਮ ਨੇ ਸਾਰੇ ਜਹਾਨ ਵਿੱਚ ਫੈਲਣਾ ਹੈ ਤਾਂ ਉਸਦੇ ਵਚਨਾਂ ਨੂੰ ਫੈਲਾਉਣਾ ਜ਼ਰੂਰੀ ਹੈ। ਪਰਮੇਸ਼ੁਰ ਦੀ ਮਹਿਮਾ ਵਾਲੇ ਦਿਨ, ਪਰਮੇਸ਼ੁਰ ਦੇ ਵਚਨ ਆਪਣੀ ਤਾਕਤ ਅਤੇ ਇਖਤਿਆਰ ਦਿਖਾਉਣਗੇ। ਪੁਰਾਣੇ ਸਮਿਆਂ ਤੋਂ ਅੱਜ ਤੱਕ ਉਸਦਾ ਇੱਕ-ਇੱਕ ਸ਼ਬਦ ਸਿਰੇ ਚੜ੍ਹੇਗਾ ਅਤੇ ਪੂਰਾ ਉੱਤਰੇਗਾ। ਇਸ ਤਰ੍ਹਾਂ ਧਰਤੀ ਉੱਪਰ ਪਰਮੇਸ਼ੁਰ ਦੀ ਮਹਿਮਾ ਹੋਵੇਗੀ—ਕਹਿਣ ਦਾ ਮਤਲਬ ਹੈ, ਉਸ ਦੇ ਵਚਨ ਧਰਤੀ ਉੱਤੇ ਰਾਜ ਕਰਨਗੇ। ਉਹ ਸਾਰੇ ਜੋ ਦੁਸ਼ਟ ਹਨ ਉਹਨਾਂ ਨੂੰ ਪਰਮੇਸ਼ੁਰ ਦੇ ਮੁੱਖੋਂ ਨਿਕਲੇ ਵਚਨਾਂ ਰਾਹੀਂ ਸਜ਼ਾ ਦਿੱਤੀ ਜਾਵੇਗੀ, ਉਹ ਸਾਰੇ ਜੋ ਧਰਮੀ ਹਨ ਉਹਨਾਂ ਨੂੰ ਪਰਮੇਸ਼ੁਰ ਦੇ ਮੁੱਖੋਂ ਨਿਕਲੇ ਵਚਨਾਂ ਰਾਹੀਂ ਅਸੀਸ ਦਿੱਤੀ ਜਾਵੇਗੀ, ਅਤੇ ਉਸ ਦੇ ਮੁੱਖੋਂ ਨਿੱਕਲੇ ਵਚਨਾਂ ਰਾਹੀਂ ਸਭ ਨੂੰ ਸਥਾਪਿਤ ਕੀਤਾ ਜਾਵੇਗਾ ਅਤੇ ਸੰਪੂਰਨ ਬਣਾਇਆ ਜਾਵੇਗਾ। ਉਹ ਕੋਈ ਚਿੰਨ੍ਹ ਜਾਂ ਕਰਾਮਾਤ ਪਰਗਟ ਨਹੀਂ ਕਰੇਗਾ; ਸਾਰਾ ਕੁਝ ਉਸਦੇ ਵਚਨਾਂ ਦੁਆਰਾ ਸਿਰੇ ਚਾੜ੍ਹਿਆ ਜਾਵੇਗਾ, ਅਤੇ ਉਸਦੇ ਵਚਨ ਤੱਥਾਂ ਦਾ ਨਿਰਮਾਣ ਕਰਨਗੇ। ਧਰਤੀ ਉੱਤੇ ਹਰ ਕੋਈ ਪਰਮੇਸ਼ੁਰ ਦੇ ਵਚਨਾਂ ਦਾ ਜਸ਼ਨ ਮਨਾਏਗਾ, ਭਾਵੇਂ ਉਹ ਬਾਲਗ ਹੋਣ ਜਾਂ ਬੱਚੇ, ਮਰਦ, ਔਰਤ, ਬਜ਼ੁਰਗ ਜਾਂ ਜਵਾਨ, ਸਾਰੇ ਲੋਕ ਪਰਮੇਸ਼ੁਰ ਦੇ ਵਚਨਾਂ ਦੀ ਅਧੀਨਤਾ ਸਵੀਕਾਰ ਕਰਨਗੇ। ਪਰਮੇਸ਼ੁਰ ਦੇ ਵਚਨ ਦੇਹਧਾਰੀ ਹੁੰਦੇ ਹਨ, ਤਾਂ ਜੋ ਲੋਕ ਉਹਨਾਂ ਨੂੰ ਧਰਤੀ ਉੱਤੇ ਸਪਸ਼ਟ ਅਤੇ ਜਿਉਂਦਾ-ਜਾਗਦਾ ਦੇਖ ਸਕਣ। ਵਚਨ ਦੇ ਦੇਹਧਾਰੀ ਹੋਣ ਦਾ ਇਹੀ ਮਤਲਬ ਹੁੰਦਾ ਹੈ। ਪਰਮੇਸ਼ੁਰ ਮੁੱਖ ਤੌਰ ਤੇ “ਵਚਨ ਦੇ ਦੇਹਧਾਰੀ ਹੋਣ” ਦੇ ਤੱਥ ਨੂੰ ਸਿਰੇ ਚਾੜ੍ਹਣ ਲਈ ਆਇਆ ਹੈ, ਕਹਿਣ ਦਾ ਮਤਲਬ ਹੈ ਕਿ ਉਹ ਆਇਆ ਹੈ ਤਾਂਕਿ ਉਸਦੇ ਵਚਨ ਸਰੀਰ ਤੋਂ ਜਾਰੀ ਕੀਤੇ ਜਾ ਸਕਣ (ਪੁਰਾਣੇ ਨੇਮ ਵਿੱਚ ਮੂਸਾ ਦੇ ਸਮੇਂ ਦੀ ਤਰ੍ਹਾਂ ਨਹੀਂ, ਜਦੋਂ ਪਰਮੇਸ਼ੁਰ ਦੀ ਅਵਾਜ਼ ਸਿੱਧੀ ਅਕਾਸ਼ ਤੋਂ ਤੋਂ ਸੁਣਾਈ ਜਾਂਦੀ ਸੀ)। ਇਸਤੋਂ ਬਾਅਦ, ਉਸਦੇ ਸਾਰੇ ਵਚਨ ਹਜ਼ਾਰ ਸਾਲ ਦੇ ਰਾਜ ਦੇ ਯੁੱਗ ਵਿੱਚ ਪੂਰੇ ਹੋਣਗੇ, ਉਹ ਲੋਕਾਂ ਦੀਆਂ ਅੱਖਾਂ ਅੱਗੇ ਤੱਥ ਬਣ ਕੇ ਪ੍ਰਤੱਖ ਹੋ ਜਾਣਗੇ, ਅਤੇ ਲੋਕ ਉਹਨਾਂ ਨੂੰ ਆਪਣੀਆਂ ਅੱਖਾਂ ਨਾਲ ਬਿਨਾ ਕਿਸੇ ਵਿਤਕਰੇ ਦੇ ਦੇਖਣਗੇ। ਇਹ ਪਰਮੇਸ਼ੁਰ ਦੀ ਦੇਹਧਾਰਣ ਦਾ ਪ੍ਰਮੁੱਖ ਮਤਲਬ ਹੈ। ਕਹਿਣ ਦਾ ਮਤਲਬ ਹੈ ਕਿ ਆਤਮਾ ਦਾ ਕੰਮ ਦੇਹਧਾਰੀ, ਅਤੇ ਵਚਨਾਂ ਦੇ ਦੁਆਰਾ ਮੁਕੰਮਲ ਕੀਤਾ ਜਾਂਦਾ ਹੈ। ਇਹ “ਵਚਨ ਦੇਹਧਾਰੀ ਬਣਦਾ ਹੈ” ਅਤੇ “ਵਚਨ ਦਾ ਦੇਹ ਵਿੱਚ ਪਰਗਟ ਹੋਣ” ਦਾ ਸੱਚਾ ਅਰਥ ਹੈ। ਸਿਰਫ਼ ਪਰਮੇਸ਼ੁਰ ਆਤਮਾ ਦੀ ਇੱਛਾ ਨੂੰ ਬੋਲ ਸਕਦਾ ਹੈ, ਅਤੇ ਸਿਰਫ਼ ਦੇਹਧਾਰੀ ਪਰਮੇਸ਼ੁਰ ਆਤਮਾ ਵੱਲੋਂ ਬੋਲ ਸਕਦਾ ਹੈ; ਪਰਮੇਸ਼ੁਰ ਦੇ ਵਚਨ ਦੇਹਧਾਰੀ ਪਰਮੇਸ਼ੁਰ ਰਾਹੀਂ ਸਪਸ਼ਟ ਕੀਤੇ ਜਾਂਦੇ ਹਨ, ਅਤੇ ਇਹ ਸਭ ਦੀ ਅਗਵਾਈ ਕਰਦੇ ਹਨl ਕਿਸੇ ਨੂੰ ਵੀ ਛੋਟ ਨਹੀਂ, ਉਹ ਸਾਰੇ ਇਸ ਦਾਇਰੇ ਵਿੱਚ ਮੌਜੂਦ ਰਹਿੰਦੇ ਹਨ। ਸਿਰਫ਼ ਇਹਨਾਂ ਬਾਣੀਆਂ ਤੋਂ ਹੀ ਲੋਕ ਜਾਗਰੂਕ ਹੋ ਸਕਦੇ ਹਨ; ਜੋ ਇਸ ਤਰੀਕੇ ਨਾਲ ਫ਼ਾਇਦਾ ਪ੍ਰਾਪਤ ਨਹੀਂ ਕਰਦੇ, ਜੇ ਇਹ ਸੋਚਦੇ ਹਨ ਕਿ ਉਹ ਸਵਰਗ ਤੋਂ ਬਾਣੀਆਂ ਪ੍ਰਾਪਤ ਕਰ ਸਕਦੇ ਹਨ, ਤਾਂ ਉਹ ਖ਼ਿਆਲੀ ਪੁਲਾਅ ਬਣਾਉਂਦੇ ਹਨ। ਪਰਮੇਸ਼ੁਰ ਦੇ ਦੇਹਧਾਰਣ ਵਿੱਚ ਅਜਿਹੇ ਹੀ ਅਧਿਕਾਰ ਦਰਸਾਏ ਗਏ ਹਨ ਜੋ ਲੋਕਾਂ ਦਾ ਪੂਰੇ ਭਰੋਸੇ ਨਾਲ ਇਸ ਵਿੱਚ ਵਿਸ਼ਵਾਸ ਪੈਦਾ ਕਰਦੇ ਹਨ। ਇੱਥੋਂ ਤੱਕ ਕਿ ਬੇਹੱਦ ਸਤਿਕਾਰਯੋਗ ਮਾਹਰ ਅਤੇ ਧਾਰਮਿਕ ਪਾਸਬਾਨ ਵੀ ਇਹਨਾਂ ਵਚਨਾਂ ਨੂੰ ਬੋਲ ਨਹੀਂ ਸਕਦੇ। ਉਹਨਾਂ ਸਾਰਿਆਂ ਨੂੰ ਇਹਨਾਂ ਦੇ ਅਧੀਨ ਹੋਣਾ ਜ਼ਰੂਰੀ ਹੈ, ਅਤੇ ਕੋਈ ਵੀ ਇੱਕ ਹੋਰ ਸ਼ੁਰੂਆਤ ਨਹੀਂ ਕਰ ਸਕੇਗਾ। ਪਰਮੇਸ਼ੁਰ ਵਚਨਾਂ ਦੀ ਵਰਤੋਂ ਜਹਾਨ ਨੂੰ ਜਿੱਤਣ ਲਈ ਕਰੇਗਾ। ਉਹ ਇਹ ਆਪਣੇ ਦੇਹਧਾਰੀ ਸਰੀਰ ਰਾਹੀਂ ਨਹੀਂ ਕਰੇਗਾ, ਬਲਕਿ ਪਰਮੇਸ਼ੁਰ ਦੇ ਮੁੱਖੋਂ ਨਿੱਕਲੀਆਂ ਬਾਣੀਆਂ ਦੀ ਵਰਤੋਂ ਨਾਲ ਇਹ ਸਾਰੇ ਜਹਾਨ ਦੇ ਲੋਕਾਂ ਨੂੰ ਜਿੱਤਣ ਲਈ ਦੇਹ ਬਣ ਜਾਣਗੇ; ਸਿਰਫ਼ ਇਹੀ ਵਚਨ ਦਾ ਦੇਹਧਾਰੀ ਹੋਣਾ ਹੈ, ਅਤੇ ਸਿਰਫ਼ ਇਹੀ ਵਚਨ ਦਾ ਦੇਹ ਵਿੱਚ ਪਰਗਟ ਹੋਣਾ ਹੈ। ਸ਼ਾਇਦ, ਮਨੁੱਖਾਂ ਨੂੰ, ਇਵੇਂ ਜਾਪਦਾ ਹੈ ਜਿਵੇਂ ਕਿ ਪਰਮੇਸ਼ੁਰ ਨੇ ਜ਼ਿਆਦਾ ਕੰਮ ਨਹੀਂ ਕੀਤਾ ਹੈ—ਪਰ ਪਰਮੇਸ਼ੁਰ ਨੇ ਆਪਣੇ ਵਚਨ ਬੋਲ ਦਿੱਤੇ ਹਨ ਹਨ, ਅਤੇ ਮਨੁੱਖ ਉਹ ਪੂਰੀ ਤਰਾਂ ਨਾਲ ਯਕੀਨ ਕਰਨਗੇ ਅਤੇ ਵਿਸਮਿਤ ਹੋਣਗੇ। ਤੱਥਾਂ ਦੇ ਬਗੈਰ ਲੋਕ ਕੂਕਦੇ ਅਤੇ ਚੀਕਦੇ ਹਨ; ਪਰਮੇਸੁਰ ਦੇ ਵਚਨਾਂ ਨਾਲ ਉਹ ਸ਼ਾਂਤ ਹੋ ਜਾਂਦੇ ਹਨ। ਪਰਮੇਸ਼ੁਰ ਇਸ ਤੱਥ ਨੂੰ ਜ਼ਰੂਰ ਹੀ ਸਿਰੇ ਚੜ੍ਹੇਗਾ, ਕਿਉਂਕਿ ਪਰਮੇਸ਼ੁਰ ਦੀ ਲੰਮੇ ਸਮੇਂ ਤੋਂ ਠਹਿਰਾਈ ਹੋਈ ਯੋਜਨਾ ਇਹ ਹੈ: ਵਚਨ ਦੀ ਧਰਤੀ ਉੱਪਰ ਆਮਦ ਦੇ ਤੱਥ ਨੂੰ ਸਿਰੇ ਚਾੜ੍ਹਨਾ। ਦਰਅਸਲ ਮੈਨੂੰ ਇਹ ਸਮਝਾਉਣ ਦੀ ਲੋੜ ਨਹੀਂ ਹੈ—ਹਜ਼ਾਰ ਸਾਲ ਦੇ ਰਾਜ ਦੀ ਧਰਤੀ ਉੱਪਰ ਆਮਦ, ਪਰਮੇਸ਼ੁਰ ਦੇ ਵਚਨਾਂ ਦੀ ਧਰਤੀ ਉੱਪਰ ਆਮਦ ਹੈ। ਨਵੇਂ ਯਰੂਸ਼ਲਮ ਦਾ ਸਵਰਗ ਤੋਂ ਉਤਰਨਾ ਮਨੁੱਖਾਂ ਦਰਮਿਆਨ ਰਹਿਣ, ਮਨੁੱਖ ਦੇ ਹਰ ਕੰਮ ਅਤੇ ਉਸਦੇ ਸਭ ਅੰਦਰੂਨੀ ਵਿਚਾਰਾਂ ਨਾਲ ਰਹਿਣ ਲਈ ਪਰਮੇਸ਼ੁਰ ਦੇ ਵਚਨਾਂ ਦੀ ਆਮਦ ਹੈ। ਇਹ ਇੱਕ ਤੱਥ ਵੀ ਹੈ ਜਿਸਨੂੰ ਪਰਮੇਸ਼ੁਰ ਸਿਰੇ ਚਾੜ੍ਹੇਗਾ; ਇਹ ਹਜ਼ਾਰ ਸਾਲ ਦੇ ਰਾਜ ਦਾ ਸੁਹੱਪਣ ਹੈ। ਇਹ ਪਰਮੇਸ਼ੁਰ ਦੁਆਰਾ ਬਣਾਈ ਗਈ ਯੋਜਨਾ ਹੈ: ਉਸਦੇ ਵਚਨ ਇੱਕ ਹਜ਼ਾਰ ਸਾਲਾਂ ਲਈ ਧਰਤੀ ਉੱਤੇ ਪਰਗਟ ਹੋਣਗੇ, ਅਤੇ ਇਹ ਉਸਦੇ ਸਾਰੇ ਕੰਮਾਂ ਨੂੰ ਪਰਗਟ ਕਰਨਗੇ ਅਤੇ ਉਸਦੇ ਧਰਤੀ ਉੱਪਰ ਸਾਰੇ ਕੰਮ ਨੂੰ ਪੂਰਾ ਕਰਨਗੇ ਜਿਸਤੋਂ ਬਾਅਦ ਮਨੁੱਖਜਾਤੀ ਦਾ ਇਹ ਪੜਾਅ ਖਤਮ ਹੋ ਜਾਵੇਗਾ।

ਪਿਛਲਾ: ਨਵੇਂ ਯੁਗ ਦੇ ਹੁਕਮ

ਅਗਲਾ: ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਹਕੀਕੀ ਪਰਮੇਸ਼ਰ ਖੁਦ ਪਰਮੇਸ਼ਰ ਹੈ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ