ਪਰਮੇਸ਼ੁਰ ਦੇ ਕੰਮ ਦਾ ਦਰਸ਼ਣ (3)
ਪਹਿਲੀ ਵਾਰ ਜਦੋਂ ਪਰਮੇਸ਼ੁਰ ਦੇਹ ਬਣਿਆ, ਤਾਂ ਇਹ ਪਵਿੱਤਰ ਆਤਮਾ ਦੁਆਰਾ ਗਰਭਧਾਰਣ ਦੇ ਜ਼ਰੀਏ ਸੀ, ਅਤੇ ਇਹ ਉਸ ਕੰਮ ਲਈ ਪ੍ਰਾਸੰਗਿਕ ਸੀ ਜਿਸ ਨੂੰ ਕਰਨ ਦਾ ਇਹ ਇਰਾਦਾ ਰੱਖਦਾ ਸੀ। ਕਿਰਪਾ ਦਾ ਯੁਗ ਯਿਸੂ ਦੇ ਨਾਂ ਨਾਲ ਸ਼ੁਰੂ ਹੋਇਆ। ਜਦੋਂ ਯਿਸੂ ਨੇ ਆਪਣੀ ਸੇਵਕਾਈ ਸ਼ੁਰੂ ਕੀਤੀ, ਤਾਂ ਪਵਿੱਤਰ ਆਤਮਾ ਨੇ ਯਿਸੂ ਦੇ ਨਾਂ ਦੀ ਗਵਾਹੀ ਦੇਣੀ ਸ਼ੁਰੂ ਕਰ ਦਿੱਤੀ, ਅਤੇ ਯਹੋਵਾਹ ਦਾ ਨਾਂ ਬੋਲਿਆ ਜਾਣਾ ਬੰਦ ਹੋ ਗਿਆ; ਇਸ ਦੀ ਬਜਾਏ, ਪਵਿੱਤਰ ਆਤਮਾ ਨੇ ਮੁੱਖ ਤੌਰ ਤੇ ਯਿਸੂ ਦੇ ਨਾਂ ਹੇਠ ਨਵਾਂ ਕੰਮ ਸ਼ੁਰੂ ਕੀਤਾ। ਜੋ ਲੋਕ ਉਸ ਵਿੱਚ ਵਿਸ਼ਵਾਸ ਕਰਦੇ ਸਨ, ਉਨ੍ਹਾਂ ਲੋਕਾਂ ਦੀ ਗਵਾਹੀ ਯਿਸੂ ਮਸੀਹ ਲਈ ਦਿੱਤੀ ਗਈ ਸੀ, ਅਤੇ ਉਨ੍ਹਾਂ ਨੇ ਜੋ ਕੰਮ ਕੀਤਾ ਉਹ ਵੀ ਯਿਸੂ ਮਸੀਹ ਲਈ ਸੀ। ਪੁਰਾਣੇ ਨੇਮ ਦੇ ਸ਼ਰਾ ਦੇ ਯੁਗ ਦੇ ਖਤਮ ਹੋਣ ਦਾ ਅਰਥ ਇਹ ਸੀ ਕਿ ਮੁੱਖ ਤੌਰ ਤੇ ਯਹੋਵਾਹ ਦੇ ਨਾਂ ’ਤੇ ਕੀਤਾ ਗਿਆ ਕੰਮ ਖਤਮ ਹੋ ਗਿਆ ਹੈ। ਉਦੋਂ ਤੋਂ ਪਰਮੇਸ਼ੁਰ ਦਾ ਨਾਂ ਯਹੋਵਾਹ ਨਹੀਂ ਰਿਹਾ; ਇਸ ਦੀ ਬਜਾਏ, ਉਸ ਨੂੰ ਯਿਸੂ ਕਿਹਾ ਗਿਆ, ਅਤੇ ਇੱਥੋਂ ਪਵਿੱਤਰ ਆਤਮਾ ਨੇ ਮੁੱਖ ਤੌਰ ਤੇ ਯਿਸੂ ਦੇ ਨਾਂ ਨਾਲ ਕੰਮ ਕਰਨਾ ਸ਼ੁਰੂ ਕੀਤਾ। ਇਸ ਲਈ, ਜੋ ਲੋਕ ਅੱਜ ਵੀ ਯਹੋਵਾਹ ਦੇ ਵਚਨਾਂ ਨੂੰ ਖਾਂਦੇ ਅਤੇ ਪੀਂਦੇ ਹਨ, ਅਤੇ ਅਜੇ ਵੀ ਸ਼ਰਾ ਦੇ ਯੁਗ ਦੇ ਕੰਮ ਅਨੁਸਾਰ ਸਭ ਕੁਝ ਕਰਦੇ ਹਨ—ਕੀ ਤੂੰ ਨਿਯਮਾਂ ਦੀ ਅੰਨ੍ਹੀ ਪਾਲਣਾ ਨਹੀਂ ਕਰ ਰਿਹਾ ਹੈਂ? ਕੀ ਤੂੰ ਅਤੀਤ ਵਿੱਚ ਨਹੀਂ ਅਟਕ ਗਿਆ ਹੈਂ? ਹੁਣ ਤੁਸੀਂ ਜਾਣਦੇ ਹੋ ਕਿ ਅੰਤ ਦੇ ਦਿਨ ਆ ਗਏ ਹਨ। ਕੀ ਅਜਿਹਾ ਹੋ ਸਕਦਾ ਹੈ ਕਿ, ਜਦੋਂ ਯਿਸੂ ਆਏ, ਤਾਂ ਉਹ ਹੁਣ ਵੀ ਯਿਸੂ ਅਖਵਾਏ? ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਕਿਹਾ ਸੀ ਕਿ ਇੱਕ ਮਸੀਹਾ ਆਏਗਾ, ਪਰ ਜਦੋਂ ਉਹ ਆਇਆ ਤਾਂ ਉਸ ਨੂੰ ਮਸੀਹਾ ਨਹੀਂ ਯਿਸੂ ਕਿਹਾ ਗਿਆ। ਯਿਸੂ ਨੇ ਕਿਹਾ ਕਿ ਉਹ ਮੁੜ ਆਏਗਾ, ਅਤੇ ਉਹ ਉਂਝ ਹੀ ਆਏਗਾ ਜਿਵੇਂ ਗਿਆ ਸੀ। ਇਹ ਯਿਸੂ ਦੇ ਵਚਨ ਸਨ, ਪਰ ਕੀ ਤੂੰ ਯਿਸੂ ਦੇ ਜਾਣ ਦੇ ਤਰੀਕੇ ਨੂੰ ਦੇਖਿਆ? ਯਿਸੂ ਇੱਕ ਚਿੱਟੇ ਬੱਦਲ ’ਤੇ ਸੁਆਰ ਹੋ ਕੇ ਗਿਆ ਸੀ, ਪਰ ਕੀ ਇਹ ਹੋ ਸਕਦਾ ਹੈ ਕਿ ਉਹ ਵਿਅਕਤੀਗਤ ਤੌਰ ਤੇ ਚਿੱਟੇ ਬੱਦਲ ’ਤੇ ਮਨੁੱਖਾਂ ਦਰਮਿਆਨ ਪਰਤੇਗਾ? ਜੇ ਅਜਿਹਾ ਹੁੰਦਾ, ਤਾਂ ਕੀ ਉਹ ਹੁਣ ਵੀ ਯਿਸੂ ਨਾ ਅਖਵਾਉਂਦਾ? ਜਦੋਂ ਯਿਸੂ ਫਿਰ ਵਾਪਸ ਆਏਗਾ, ਤਾਂ ਯੁਗ ਪਹਿਲਾਂ ਹੀ ਬਦਲ ਚੁੱਕਿਆ ਹੋਏਗਾ, ਤਾਂ ਕੀ ਉਸ ਨੂੰ ਅਜੇ ਵੀ ਯਿਸੂ ਕਿਹਾ ਜਾ ਸਕਦਾ ਹੈ? ਕੀ ਪਰਮੇਸ਼ੁਰ ਨੂੰ ਸਿਰਫ਼ ਯਿਸੂ ਦੇ ਨਾਂ ਨਾਲ ਹੀ ਜਾਣਿਆ ਜਾ ਸਕਦਾ ਹੈ? ਕੀ ਨਵੇਂ ਯੁਗ ਵਿੱਚ ਉਸ ਨੂੰ ਨਵੇਂ ਨਾਂ ਨਾਲ ਨਹੀਂ ਬੁਲਾਇਆ ਜਾ ਸਕਦਾ? ਕੀ ਇੱਕ ਵਿਅਕਤੀ ਦਾ ਸਰੂਪ ਅਤੇ ਇੱਕ ਵਿਸ਼ੇਸ਼ ਨਾਂ ਪਰਮੇਸ਼ੁਰ ਦੀ ਉਸ ਦੀ ਸੰਪੂਰਣਤਾ ਵਿੱਚ ਨੁਮਾਇੰਦਗੀ ਕਰ ਸਕਦਾ ਹੈ? ਹਰੇਕ ਯੁਗ ਵਿੱਚ, ਪਰਮੇਸ਼ੁਰ ਨਵਾਂ ਕੰਮ ਕਰਦਾ ਹੈ ਅਤੇ ਉਸ ਨੂੰ ਇੱਕ ਨਵੇਂ ਨਾਂ ਨਾਲ ਸੱਦਿਆ ਜਾਂਦਾ ਹੈ; ਉਹ ਪੁਰਾਣੇ ਨਾਂ ਨਾਲ ਕਿਵੇਂ ਬੱਝਿਆ ਰਹਿ ਸਕਦਾ ਹੈ? ਯਿਸੂ ਦਾ ਨਾਂ ਛੁਟਕਾਰੇ ਦੇ ਕੰਮ ਲਈ ਲਿਆ ਗਿਆ ਸੀ, ਤਾਂ ਕੀ ਜਦੋਂ ਉਹ ਅੰਤ ਦੇ ਦਿਨਾਂ ਵਿੱਚ ਪਰਤੇਗਾ, ਤਾਂ ਵੀ ਉਸ ਨੂੰ ਉਸੇ ਨਾਂ ਨਾਲ ਸੱਦਿਆ ਜਾਏਗਾ? ਕੀ ਉਹ ਹੁਣ ਵੀ ਛੁਟਕਾਰੇ ਦਾ ਕੰਮ ਕਰੇਗਾ? ਅਜਿਹਾ ਕਿਉਂ ਹੈ ਕਿ ਯਹੋਵਾਹ ਅਤੇ ਯਿਸੂ ਇੱਕ ਹੀ ਹਨ, ਫਿਰ ਵੀ ਉਨ੍ਹਾਂ ਨੂੰ ਵੱਖ-ਵੱਖ ਯੁਗਾਂ ਵਿੱਚ ਵੱਖ-ਵੱਖ ਨਾਂਵਾਂ ਨਾਲ ਸੱਦਿਆ ਜਾਂਦਾ ਹੈ? ਕੀ ਇਹ ਇਸ ਲਈ ਨਹੀਂ ਹੈ, ਕਿਉਂਕਿ ਉਨ੍ਹਾਂ ਦੇ ਕੰਮ ਦੇ ਯੁਗ ਅਲੱਗ-ਅਲੱਗ ਹਨ? ਕੀ ਸਿਰਫ਼ ਇੱਕ ਨਾਂ ਪਰਮੇਸ਼ੁਰ ਦਾ ਉਸ ਦੀ ਸੰਪੂਰਣਤਾ ਵਿੱਚ ਨੁਮਾਇੰਦਗੀ ਕਰ ਸਕਦਾ ਹੈ? ਅਜਿਹਾ ਹੋਣ ਕਰਕੇ, ਪਰਮੇਸ਼ੁਰ ਨੂੰ ਅਲੱਗ ਯੁਗ ਵਿੱਚ ਅਲੱਗ ਨਾਂ ਨਾਲ ਹੀ ਸੱਦਿਆ ਜਾਣਾ ਜ਼ਰੂਰੀ ਹੈ, ਅਤੇ ਉਸ ਦੇ ਲਈ ਯੁਗ ਬਦਲਣ ਅਤੇ ਯੁਗ ਦੀ ਨੁਮਾਇੰਦਗੀ ਕਰਨ ਲਈ ਉਸ ਨਾਂ ਦਾ ਇਸਤੇਮਾਲ ਕਰਨਾ ਜ਼ਰੂਰੀ ਹੈ। ਕਿਉਂਕਿ ਕੋਈ ਵੀ ਨਾਂ ਪੂਰੀ ਤਰ੍ਹਾਂ ਨਾਲ ਖੁਦ ਪਰਮੇਸ਼ੁਰ ਦੀ ਨੁਮਾਇੰਦਗੀ ਨਹੀਂ ਕਰ ਸਕਦਾ, ਅਤੇ ਹਰੇਕ ਨਾਂ ਸਿਰਫ਼ ਦਿੱਤੇ ਗਏ ਯੁਗ ਵਿੱਚ ਪਰਮੇਸ਼ੁਰ ਦੇ ਸੁਭਾਅ ਦੇ ਉਸ ਸਮੇਂ ਦੇ ਸੰਬੰਧਤ ਪਹਿਲੂ ਦੀ ਹੀ ਨੁਮਾਇੰਦਗੀ ਕਰਨ ਦੇ ਯੋਗ ਹੁੰਦਾ ਹੈ; ਉਸ ਨੂੰ ਸਿਰਫ਼ ਉਸ ਦੇ ਕੰਮ ਦੀ ਨੁਮਾਇੰਦਗੀ ਕਰਨ ਦੀ ਲੋੜ ਹੁੰਦੀ ਹੈ। ਇਸ ਲਈ ਸਮੁੱਚੇ ਯੁਗ ਦੀ ਨੁਮਾਇੰਦਗੀ ਕਰਨ ਲਈ ਪਰਮੇਸ਼ੁਰ ਕਿਸੇ ਵੀ ਅਜਿਹੇ ਨਾਂ ਨੂੰ ਚੁਣ ਸਕਦਾ ਹੈ ਜੋ ਉਸ ਦੇ ਸੁਭਾਅ ਦੇ ਅਨੁਕੂਲ ਹੋਏ। ਭਾਵੇਂ ਇਹ ਯਹੋਵਾਹ ਦਾ ਯੁਗ ਹੋਏ, ਜਾਂ ਯਿਸੂ ਦਾ ਯੁਗ, ਹਰੇਕ ਯੁਗ ਦੀ ਨੁਮਾਇੰਦਗੀ ਇੱਕ ਨਾਂ ਦੁਆਰਾ ਕੀਤੀ ਜਾਂਦੀ ਹੈ। ਕਿਰਪਾ ਦੇ ਯੁਗ ਦੇ ਅੰਤ ਵਿੱਚ, ਅੰਤਮ ਯੁਗ ਆ ਗਿਆ ਹੈ, ਅਤੇ ਯਿਸੂ ਪਹਿਲਾਂ ਹੀ ਆ ਚੁੱਕਿਆ ਹੈ। ਉਸ ਨੂੰ ਅਜੇ ਵੀ ਯਿਸੂ ਕਿਵੇਂ ਕਿਹਾ ਜਾ ਸਕਦਾ ਹੈ? ਉਹ ਅਜੇ ਵੀ ਮਨੁੱਖਾਂ ਦਰਮਿਆਨ ਯਿਸੂ ਦਾ ਰੂਪ ਕਿਵੇਂ ਧਾਰ ਸਕਦਾ ਹੈ? ਕੀ ਤੂੰ ਭੁੱਲ ਗਿਆ ਹੈਂ ਕਿ ਯਿਸੂ ਸਿਰਫ਼ ਨਾਸਰੀ ਦੇ ਸਰੂਪ ਤੋਂ ਜ਼ਿਆਦਾ ਕੁਝ ਨਹੀਂ ਸੀ? ਕੀ ਤੂੰ ਭੁੱਲ ਗਿਆ ਹੈਂ ਕਿ ਯਿਸੂ ਸਿਰਫ਼ ਮਨੁੱਖਜਾਤੀ ਨੂੰ ਛੁਟਕਾਰਾ ਦਿਵਾਉਣ ਵਾਲਾ ਸੀ? ਉਹ ਅੰਤ ਦੇ ਦਿਨਾਂ ਵਿੱਚ ਮਨੁੱਖ ਨੂੰ ਜਿੱਤਣ ਅਤੇ ਸੰਪੂਰਣ ਕਰਨ ਦਾ ਕੰਮ ਕਿਵੇਂ ਹੱਥ ਵਿੱਚ ਲੈ ਸਕਦਾ ਸੀ? ਯਿਸੂ ਚਿੱਟੇ ਬੱਦਲ ’ਤੇ ਸੁਆਰ ਹੋ ਕੇ ਚਲਾ ਗਿਆ ਸੀ—ਇਹ ਤੱਥ ਹੈ—ਪਰ ਉਹ ਮਨੁੱਖਾਂ ਦਰਮਿਆਨ ਇੱਕ ਬੱਦਲ ’ਤੇ ਸੁਆਰ ਹੋ ਕੇ ਕਿਵੇਂ ਵਾਪਸ ਆ ਸਕਦਾ ਹੈ ਅਤੇ ਅਜੇ ਵੀ ਯਿਸੂ ਕਿਵੇਂ ਅਖਵਾ ਸਕਦਾ ਹੈ? ਜੇ ਉਹ ਅਸਲ ਵਿੱਚ ਬੱਦਲ ’ਤੇ ਆਇਆ ਹੁੰਦਾ, ਤਾਂ ਮਨੁੱਖ ਉਸ ਨੂੰ ਪਛਾਣਨ ਵਿੱਚ ਕਿਵੇਂ ਨਾਕਾਮ ਰਿਹਾ ਹੁੰਦਾ? ਕੀ ਦੁਨੀਆ ਭਰ ਦੇ ਲੋਕ ਉਸ ਨੂੰ ਨਾ ਪਛਾਣਦੇ? ਉਸ ਸੂਰਤ ਵਿੱਚ, ਕੀ ਯਿਸੂ ਇੱਕਮਾਤਰ ਪਰਮੇਸ਼ੁਰ ਨਾ ਹੁੰਦਾ? ਉਸ ਸੂਰਤ ਵਿੱਚ, ਪਰਮੇਸ਼ੁਰ ਦਾ ਸਰੂਪ ਇੱਕ ਯਹੂਦੀ ਦਾ ਪ੍ਰਗਟਾਵਾ ਹੁੰਦਾ, ਅਤੇ ਇੰਨਾ ਹੀ ਨਹੀਂ ਉਹ ਹਮੇਸ਼ਾ ਇੱਕੋ ਜਿਹਾ ਰਹਿੰਦਾ। ਯਿਸੂ ਨੇ ਕਿਹਾ ਸੀ ਕਿ ਉਹ ਉਸੇ ਤਰ੍ਹਾਂ ਆਏਗਾ ਜਿਵੇਂ ਗਿਆ ਸੀ, ਪਰ ਕੀ ਤੂੰ ਉਸ ਦੇ ਵਚਨਾਂ ਦਾ ਸਹੀ ਅਰਥ ਜਾਣਦਾ ਹੈਂ? ਕੀ ਇੰਝ ਹੋ ਸਕਦਾ ਹੈ ਕਿ ਅਜਿਹਾ ਉਸ ਨੇ ਤੁਹਾਡੇ ਇਸ ਸਮੂਹ ਨੂੰ ਦੱਸਿਆ ਹੋਏ? ਤੂੰ ਸਿਰਫ਼ ਇੰਨਾ ਜਾਣਦਾ ਹੈਂ ਕਿ ਉਹ ਉਸੇ ਤਰ੍ਹਾਂ ਆਏਗਾ ਜਿਵੇਂ ਗਿਆ ਸੀ, ਪਰ ਕੀ ਤੂੰ ਜਾਣਦਾ ਹੈਂ ਕਿ ਖੁਦ ਪਰਮੇਸ਼ੁਰ ਅਸਲ ਵਿੱਚ ਆਪਣਾ ਕੰਮ ਕਿਵੇਂ ਕਰਦਾ ਹੈ? ਜੇ ਤੂੰ ਸੱਚਮੁੱਚ ਦੇਖਣ ਦੇ ਸਮਰੱਥ ਹੁੰਦਾ, ਤਾਂ, ਤਾਂ ਯਿਸੂ ਦੁਆਰਾ ਕਹੇ ਵਚਨਾਂ ਨੂੰ ਦੀ ਵਿਆਖਿਆ ਕਿਵੇਂ ਕੀਤੀ ਜਾਂਦੀ? ਉਸ ਨੇ ਕਿਹਾ ਸੀ: ਜਦੋਂ ਅੰਤ ਦੇ ਦਿਨਾਂ ਦੇ ਦਿਨਾਂ ਵਿੱਚ ਮਨੁੱਖ ਦਾ ਪੁੱਤਰ ਆਏਗਾ, ਤਾਂ ਉਸ ਨੂੰ ਖੁਦ ਨੂੰ ਪਤਾ ਨਹੀਂ ਹੋਏਗਾ, ਦੂਤਾਂ ਨੂੰ ਪਤਾ ਨਹੀਂ ਹੋਏਗਾ, ਸਵਰਗ ਦੇ ਦੂਤਾਂ ਨੂੰ ਪਤਾ ਨਹੀਂ ਹੋਏਗਾ, ਅਤੇ ਸਾਰੀ ਮਨੁੱਖਜਾਤੀ ਨੂੰ ਪਤਾ ਨਹੀਂ ਹੋਏਗਾ। ਸਿਰਫ਼ ਪਿਤਾ (ਪਰਮਪਿਤਾ) ਜਾਣਦਾ ਹੋਏਗਾ, ਅਰਥਾਤ, ਸਿਰਫ਼ ਆਤਮਾ ਨੂੰ ਪਤਾ ਹੋਏਗਾ। ਜਿਸ ਨੂੰ ਖੁਦ ਮਨੁੱਖ ਦਾ ਪੁੱਤਰ ਤਕ ਨਹੀਂ ਜਾਣਦਾ, ਪਰ ਤੂੰ ਉਸ ਨੂੰ ਦੇਖਣ ਅਤੇ ਜਾਣਨ ਦੇ ਯੋਗ ਹੈਂ? ਜੇ ਤੂੰ ਜਾਣਨ ਅਤੇ ਆਪਣੀਆਂ ਅੱਖਾਂ ਨਾਲ ਦੇਖਣ ਦੇ ਸਮਰੱਥ ਹੁੰਦਾ, ਤਾਂ ਕੀ ਇਹ ਵਚਨ ਵਿਅਰਥ ਵਿੱਚ ਹੀ ਨਾ ਬੋਲੇ ਗਏ ਹੁੰਦੇ? ਅਤੇ ਉਸ ਸਮੇਂ ਯਿਸੂ ਨੇ ਕੀ ਕਿਹਾ ਸੀ? “ਉਸ ਦਿਨ ਅਤੇ ਉਸ ਘੜੀ ਬਾਰੇ ਕੋਈ ਨਹੀਂ ਜਾਣਦਾ ਨਾ ਮਨੁੱਖ, ਨਾ ਸਵਰਗ ਦੇ ਦੂਤ, ਨਾ ਹੀ ਪੁੱਤਰ,ਪਰ ਸਿਰਫ਼ ਮੇਰੇ ਪਿਤਾ (ਜਾਣਦੇ ਹਨ)। ਪਰ ਜਿਵੇਂ ਨੂਹ ਦੇ ਦਿਨ ਸਨ, ਉਂਝ ਹੀ ਮਨੁੱਖ ਦੇ ਪੁੱਤਰ ਦਾ ਆਉਣਾ ਵੀ ਹੋਏਗਾ। ... ਇਸ ਲਈ ਤੁਸੀਂ ਵੀ ਤਿਆਰ ਰਹੋ: ਕਿਉਂਕਿ ਜਿਸ ਘੜੀ ਦੇ ਬਾਰੇ ਤੁਸੀਂ ਸੋਚਦੇ ਵੀ ਨਹੀਂ ਹੋ, ਉਸੇ ਘੜੀ ਮਨੁੱਖ ਦਾ ਪੁੱਤਰ ਆਏਗਾ।” ਜਦੋਂ ਉਹ ਦਿਨ ਆਏਗਾ, ਤਾਂ ਖੁਦ ਮਨੁੱਖ ਦੇ ਪੁੱਤਰ ਨੂੰ ਉਸ ਦਾ ਪਤਾ ਨਹੀਂ ਲੱਗੇਗਾ। ਮਨੁੱਖ ਦਾ ਪੁੱਤਰ ਦੇਹਧਾਰੀ ਪਰਮੇਸ਼ੁਰ ਦੇ ਦੇਹ ਦਾ ਹਵਾਲਾ ਦਿੰਦਾ ਹੈ, ਜੋ ਕਿ ਇੱਕ ਸਧਾਰਣ ਅਤੇ ਆਮ ਵਿਅਕਤੀ ਹੈ। ਜਦੋਂ ਖੁਦ ਮਨੁੱਖ ਦਾ ਪੁੱਤਰ ਵੀ ਨਹੀਂ ਜਾਣਦਾ, ਤਾਂ ਤੂੰ ਕਿਵੇਂ ਜਾਣ ਸਕਦਾ ਹੈਂ? ਯਿਸੂ ਨੇ ਕਿਹਾ ਸੀ ਕਿ ਉਹ ਉਂਝ ਹੀ ਆਏਗਾ, ਜਿਵੇਂ ਗਿਆ ਸੀ। ਜਦੋਂ ਉਹ ਆਉਂਦਾ ਹੈ, ਤਾਂ ਉਹ ਖੁਦ ਵੀ ਨਹੀਂ ਜਾਣਦਾ, ਤਾਂ ਕੀ ਉਹ ਤੈਨੂੰ ਅਗਾਊਂ ਰੂਪ ਵਿੱਚ ਸੂਚਿਤ ਕਰ ਸਕਦਾ ਹੈ? ਕੀ ਤੂੰ ਉਸ ਦੀ ਆਮਦ ਦੇਖਣ ਦੇ ਯੋਗ ਹੈਂ? ਕੀ ਇਹ ਮਜ਼ਾਕ ਨਹੀਂ ਹੈ? ਹਰ ਵਾਰ ਜਦੋਂ ਪਰਮੇਸ਼ੁਰ ਧਰਤੀ ’ਤੇ ਆਉਂਦਾ ਹੈ, ਤਾਂ ਉਹ ਆਪਣਾ ਨਾਂ, ਆਪਣਾ ਲਿੰਗ, ਆਪਣਾ ਸਰੂਪ, ਅਤੇ ਆਪਣਾ ਕੰਮ ਬਦਲ ਦਿੰਦਾ ਹੈ; ਉਹ ਆਪਣੇ ਕੰਮ ਨੂੰ ਦੁਹਰਾਉਂਦਾ ਨਹੀਂ ਹੈ। ਉਹ ਅਜਿਹਾ ਪਰਮੇਸ਼ੁਰ ਹੈ ਜੋ ਹਮੇਸ਼ਾ ਨਵਾਂ ਰਹਿੰਦਾ ਹੈ, ਅਤੇ ਕਦੇ ਪੁਰਾਣਾ ਨਹੀਂ ਪੈਂਦਾ। ਜਦੋਂ ਉਹ ਪਹਿਲੇ ਆਇਆ, ਤਾਂ ਉਸ ਨੂੰ ਯਿਸੂ ਕਿਹਾ ਗਿਆ; ਜਦੋਂ ਇਸ ਵਾਰ ਉਹ ਫਿਰ ਤੋਂ ਆਉਂਦਾ ਹੈ ਤਾਂ ਕੀ ਉਸ ਨੂੰ ਹੁਣ ਵੀ ਯਿਸੂ ਕਿਹਾ ਜਾ ਸਕਦਾ ਹੈ? ਜਦੋਂ ਉਹ ਪਹਿਲਾਂ ਆਇਆ, ਤਾਂ ਉਹ ਮਰਦ ਸੀ; ਕੀ ਉਹ ਇਸ ਵਾਰ ਫਿਰ ਤੋਂ ਮਰਦ ਹੋ ਸਕਦਾ ਹੈ? ਜਦੋਂ ਉਹ ਕਿਰਪਾ ਦੇ ਯੁਗ ਦੌਰਾਨ ਆਇਆ ਤਾਂ ਉਸ ਦਾ ਕੰਮ ਸਲੀਬ ’ਤੇ ਚੜ੍ਹਾਏ ਜਾਣ ਦਾ ਸੀ; ਜਦੋਂ ਉਹ ਦੋਬਾਰਾ ਆਏਗਾ, ਤਾਂ ਕੀ ਉਹ ਉਦੋਂ ਵੀ ਮਨੁੱਖਜਾਤੀ ਨੂੰ ਪਾਪ ਤੋਂ ਛੁਟਕਾਰਾ ਦਿਵਾ ਸਕਦਾ ਹੈ? ਕੀ ਉਸ ਨੂੰ ਫਿਰ ਤੋਂ ਸਲੀਬ ’ਤੇ ਚੜ੍ਹਾਇਆ ਜਾ ਸਕਦਾ ਹੈ? ਕੀ ਇਹ ਉਸ ਦੇ ਕੰਮ ਦਾ ਦੁਹਰਾਓ ਨਹੀਂ ਹੋਏਗਾ? ਕੀ ਤੈਨੂੰ ਪਤਾ ਨਹੀਂ ਸੀ ਕਿ ਪਰਮੇਸ਼ੁਰ ਹਮੇਸ਼ਾ ਨਵਾਂ ਰਹਿੰਦਾ ਹੈ ਅਤੇ ਕਦੇ ਪੁਰਾਣਾ ਨਹੀਂ ਪੈਂਦਾ? ਅਜਿਹੇ ਲੋਕ ਹਨ ਜੋ ਕਹਿੰਦੇ ਹਨ ਕਿ ਪਰਮੇਸ਼ੁਰ ਅਪਰਿਵਰਤਨਸ਼ੀਲ ਹੈ। ਇਹ ਸਹੀ ਹੈ, ਪਰ ਪਰਮੇਸ਼ੁਰ ਦੇ ਸੁਭਾਅ ਅਤੇ ਸਾਰ ਦੀ ਅਪਰਿਵਰਤਨਸ਼ੀਲਤਾ ਵੱਲ ਸੰਕੇਤ ਕਰਦਾ ਹੈ। ਉਸ ਦੇ ਨਾਂ ਅਤੇ ਕੰਮ ਵਿੱਚ ਤਬਦੀਲੀ ਤੋਂ ਇਹ ਸਾਬਿਤ ਨਹੀਂ ਹੁੰਦਾ ਕਿ ਉਸ ਦਾ ਸਾਰ ਬਦਲ ਗਿਆ ਹੈ; ਦੂਜੇ ਸ਼ਬਦਾਂ ਵਿੱਚ, ਪਰਮੇਸ਼ੁਰ ਸਦਾ ਪਰਮੇਸ਼ੁਰ ਰਹੇਗਾ, ਅਤੇ ਇਹ ਤੱਥ ਕਦੇ ਨਹੀਂ ਬਦਲੇਗਾ। ਜੇ ਤੂੰ ਕਹਿੰਦਾ ਹੈਂ ਕਿ ਪਰਮੇਸ਼ੁਰ ਦਾ ਕੰਮ ਅਪਰਿਵਰਤਨਸ਼ੀਲ ਹੈ, ਤਾਂ ਕੀ ਉਹ ਆਪਣੀ ਛੇ-ਹਜ਼ਾਰ-ਸਾਲ ਦੀ ਪ੍ਰਬੰਧਨ ਦੀ ਯੋਜਨਾ ਨੂੰ ਖਤਮ ਕਰਨ ਦੇ ਯੋਗ ਹੋਏਗਾ? ਤੂੰ ਸਿਰਫ਼ ਇਹ ਜਾਣਦਾ ਹੈਂ ਕਿ ਪਰਮੇਸ਼ੁਰ ਸਦਾ ਲਈ ਅਪਰਿਵਰਤਨਸ਼ੀਲ ਹੈ, ਪਰ ਕੀ ਤੂੰ ਜਾਣਦਾ ਹੈਂ ਕਿ ਪਰਮੇਸ਼ੁਰ ਹਮੇਸ਼ਾ ਨਵਾਂ ਹੈ ਅਤੇ ਕਦੇ ਪੁਰਾਣਾ ਨਹੀਂ ਪੈਂਦਾ? ਜੇ ਪਰਮੇਸ਼ੁਰ ਦਾ ਕੰਮ ਅਪਰਿਵਰਤਨਸ਼ੀਲ ਹੈ, ਤਾਂ ਕਿ ਉਹ ਮਨੁੱਖਜਾਤੀ ਦੀ ਅੱਜ ਦੇ ਦਿਨ ਤਕ ਅਗਵਾਈ ਕਰ ਸਕਦਾ ਸੀ? ਜੇ ਪਰਮੇਸ਼ੁਰ ਅਪਰਿਵਰਤਨਸ਼ੀਲ ਹੈ, ਤਾਂ ਅਜਿਹਾ ਕਿਉਂ ਹੈ ਕਿ ਉਸ ਨੇ ਪਹਿਲਾਂ ਹੀ ਦੋ ਯੁਗਾਂ ਦਾ ਕੰਮ ਕਰ ਲਿਆ ਹੈ? ਉਸ ਦਾ ਕੰਮ ਕਦੇ ਅੱਗੇ ਵਧਣ ਤੋਂ ਰੁੱਕਦਾ ਨਹੀਂ ਹੈ, ਜਿਸ ਦਾ ਅਰਥ ਹੈ ਕਿ ਉਸ ਦਾ ਸੁਭਾਅ ਮਨੁੱਖ ਸਾਹਮਣੇ ਹੌਲੀ-ਹੌਲੀ ਪਰਗਟ ਹੁੰਦਾ ਹੈ, ਅਤੇ ਜੋ ਪਰਗਟ ਹੁੰਦਾ ਹੈ ਉਹ ਉਸ ਦਾ ਮੂਲ ਸੁਭਾਅ ਹੈ। ਅਰੰਭ ਵਿੱਚ, ਪਰਮੇਸ਼ੁਰ ਦਾ ਸੁਭਾਅ ਮਨੁੱਖ ਤੋਂ ਛੁਪਿਆ ਹੋਇਆ ਸੀ, ਉਸ ਨੇ ਕਦੇ ਖੁੱਲ੍ਹ ਕੇ ਮਨੁੱਖ ਸਾਹਮਣੇ ਆਪਣਾ ਸੁਭਾਅ ਪਰਗਟ ਨਹੀਂ ਕੀਤਾ ਸੀ, ਅਤੇ ਮਨੁੱਖ ਨੂੰ ਬਸ ਉਸ ਦਾ ਕੋਈ ਗਿਆਨ ਨਹੀਂ ਸੀ। ਇਸ ਵਜ੍ਹਾ ਕਰਕੇ, ਉਹ ਹੌਲੀ-ਹੌਲੀ ਮਨੁੱਖ ਸਾਹਮਣੇ ਆਪਣਾ ਸੁਭਾਅ ਪਰਗਟ ਕਰਨ ਲਈ ਆਪਣੇ ਕੰਮ ਦਾ ਇਸਤੇਮਾਲ ਕਰਦਾ ਹੈ, ਪਰ ਇਸ ਤਰ੍ਹਾਂ ਕੰਮ ਕਰਨ ਦਾ ਇਹ ਅਰਥ ਨਹੀਂ ਹੈ ਕਿ ਪਰਮੇਸ਼ੁਰ ਦਾ ਸੁਭਾਅ ਹਰ ਯੁਗ ਵਿੱਚ ਬਦਲਦਾ ਹੈ। ਅਜਿਹਾ ਨਹੀਂ ਹੈ ਕਿ ਪਰਮੇਸ਼ੁਰ ਦਾ ਸੁਭਾਅ ਲਗਾਤਾਰ ਬਦਲ ਰਿਹਾ ਹੈ ਕਿਉਂਕਿ ਉਸ ਦੀ ਇੱਛਾ ਹਮੇਸ਼ਾ ਬਦਲ ਰਹੀ ਹੈ। ਸਗੋਂ, ਇਹ ਅਜਿਹਾ ਹੈ ਕਿ, ਕਿਉਂਕਿ ਉਸ ਦੇ ਕੰਮ ਦੇ ਯੁਗ ਭਿੰਨ-ਭਿੰਨ ਹਨ, ਇਸ ਲਈ ਪਰਮੇਸ਼ੁਰ ਆਪਣੇ ਮੂਲ ਸੁਭਾਅ ਨੂੰ ਇਸ ਦੀ ਸੰਪੂਰਣਤਾ ਵਿੱਚ ਲੈਂਦਾ ਹੈ ਅਤੇ, ਕਦਮ-ਦਰ-ਕਦਮ, ਇਸ ਨੂੰ ਮਨੁੱਖ ਸਾਹਮਣੇ ਪਰਗਟ ਕਰਦਾ ਹੈ, ਤਾਂ ਕਿ ਮਨੁੱਖ ਉਸ ਨੂੰ ਜਾਣਨ ਦੇ ਯੋਗ ਹੋ ਸਕੇ। ਪਰ ਇਹ ਕਿਸੇ ਵੀ ਤਰ੍ਹਾਂ ਨਾਲ ਇਸ ਗੱਲ ਦਾ ਸਬੂਤ ਨਹੀਂ ਹੈ ਕਿ ਪਰਮੇਸ਼ੁਰ ਦਾ ਮੂਲ ਰੂਪ ਵਿੱਚ ਕੋਈ ਵਿਸ਼ੇਸ਼ ਸੁਭਾਅ ਨਹੀਂ ਹੈ ਜਾਂ ਯੁਗਾਂ ਦੇ ਗੁਜ਼ਰਨ ਦੇ ਨਾਲ ਉਸ ਦਾ ਸੁਭਾਅ ਹੌਲੀ-ਹੌਲੀ ਬਦਲ ਗਿਆ ਹੈ—ਇਸ ਕਿਸਮ ਦੀ ਸਮਝ ਗ਼ਲਤ ਹੋਏਗੀ। ਯੁਗਾਂ ਦੇ ਗੁਜ਼ਰਨ ਦੇ ਅਨੁਸਾਰ—ਪਰਮੇਸ਼ੁਰ ਮਨੁੱਖ ਨੂੰ ਆਪਣਾ ਮੂਲ ਅਤੇ ਵਿਸ਼ੇਸ਼ ਸੁਭਾਅ—ਜੋ ਉਹ ਹੈ ਪਰਗਟ ਕਰਦਾ ਹੈ; ਕਿਸੇ ਇੱਕ ਯੁਗ ਦਾ ਕੰਮ ਪਰਮੇਸ਼ੁਰ ਦੇ ਸਮੁੱਚੇ ਸੁਭਾਅ ਨੂੰ ਵਿਅਕਤ ਨਹੀਂ ਕਰ ਸਕਦਾ। ਅਤੇ, ਇਸ ਲਈ, “ਪਰਮੇਸ਼ੁਰ ਹਮੇਸ਼ਾ ਨਵਾਂ ਰਹਿੰਦਾ ਹੈ ਅਤੇ ਕਦੇ ਪੁਰਾਣਾ ਨਹੀਂ ਪੈਂਦਾ” ਇਹ ਵਚਨ ਉਸ ਦੇ ਕੰਮ ਦਾ ਹਵਾਲਾ ਦਿੰਦੇ ਹਨ, ਅਤੇ ਇਹ ਵਚਨ “ਪਰਮੇਸ਼ੁਰ ਅਪਰਿਵਰਤਨਸ਼ੀਲ ਹੈ” ਪਰਮੇਸ਼ੁਰ ਮੂਲ ਰੂਪ ਵਿੱਚ ਜੋ ਹੈ ਉਸ ਦਾ ਹਵਾਲਾ ਦਿੰਦੇ ਹਨ। ਇਸ ਦੇ ਬਾਵਜੂਦ, ਤੂੰ ਛੇ ਹਜ਼ਾਰ ਸਾਲ ਦੇ ਕੰਮ ਨੂੰ ਇੱਕ ਨੁਕਤੇ ’ਤੇ ਅਧਾਰਤ ਨਹੀਂ ਕਰ ਸਕਦਾ, ਜਾਂ ਇਸ ਨੂੰ ਸਿਰਫ਼ ਅਪ੍ਰਚਲਿਤ (ਮ੍ਰਿਤ) ਵਚਨਾਂ ਨਾਲ ਸੀਮਿਤ ਨਹੀਂ ਕੀਤਾ ਜਾ ਸਕਦਾ ਹੈ। ਮਨੁੱਖ ਦੀ ਮੂਰਖਤਾ ਅਜਿਹੀ ਹੀ ਹੈ। ਪਰਮੇਸ਼ੁਰ ਇੰਨਾ ਸਰਲ ਨਹੀਂ ਹੈ ਜਿਨ੍ਹਾਂ ਮਨੁੱਖ ਕਲਪਨਾ ਕਰਦਾ ਹੈ, ਅਤੇ ਉਸ ਦਾ ਕੰਮ ਕਿਸੇ ਇੱਕ ਯੁਗ ਵਿੱਚ ਰੁੱਕਿਆ ਨਹੀਂ ਰਹਿ ਸਕਦਾ। ਉਦਾਹਰਣ ਵਜੋਂ, ਯਹੋਵਾਹ ਹਮੇਸ਼ਾ ਪਰਮੇਸ਼ੁਰ ਦਾ ਨਾਂ ਨਹੀਂ ਹੋ ਸਕਦਾ ਹੈ; ਪਰਮੇਸ਼ੁਰ ਯਿਸੂ ਦੇ ਨਾਂ ਤਹਿਤ ਵੀ ਆਪਣਾ ਕੰਮ ਕਰ ਸਕਦਾ ਹੈ। ਇਹ ਇਸ ਗੱਲ ਦਾ ਸੰਕੇਤ ਹੈ ਕਿ ਪਰਮੇਸ਼ੁਰ ਦਾ ਕੰਮ ਹਮੇਸ਼ਾ ਅੱਗੇ ਵੱਲ ਪ੍ਰਗਤੀ ਕਰ ਰਿਹਾ ਹੈ।
ਪਰਮੇਸ਼ੁਰ ਹਮੇਸ਼ਾ ਪਰਮੇਸ਼ੁਰ ਹੈ, ਅਤੇ ਉਹ ਕਦੇ ਸ਼ਤਾਨ ਨਹੀਂ ਬਣੇਗਾ; ਸ਼ਤਾਨ ਹਮੇਸ਼ਾ ਸ਼ਤਾਨ ਹੈ, ਅਤੇ ਉਹ ਕਦੇ ਪਰਮੇਸ਼ੁਰ ਨਹੀਂ ਬਣ ਸਕਦਾ ਹੈ। ਪਰਮੇਸ਼ੁਰ ਦੀ ਬੁੱਧ, ਪਰਮੇਸ਼ੁਰ ਦੀ ਅਚਰਜਤਾ, ਅਤੇ ਪਰਮੇਸ਼ੁਰ ਦਾ ਪ੍ਰਤਾਪ ਕਦੇ ਨਹੀਂ ਬਦਲੇਗਾ। ਉਸ ਦਾ ਸਾਰ ਅਤੇ ਜੋ ਉਹ ਹੈ ਕਦੇ ਨਹੀਂ ਬਦਲੇਗਾ। ਪਰ, ਜਿੱਥੇ ਤਕ ਉਸ ਦੇ ਕੰਮ ਦੀ ਗੱਲ ਹੈ, ਇਹ ਹਮੇਸ਼ਾ ਅੱਗੇ ਵੱਧ ਰਿਹਾ ਹੈ, ਹਮੇਸ਼ਾ ਗਹਿਰਾ ਹੁੰਦਾ ਜਾ ਰਿਹਾ ਹੈ, ਅਤੇ ਉਹ ਹਮੇਸ਼ਾ ਨਵਾਂ ਰਹਿੰਦਾ ਹੈ ਅਤੇ ਕਦੇ ਪੁਰਾਣਾ ਨਹੀਂ ਪੈਂਦਾ। ਹਰ ਯੁਗ ਵਿੱਚ ਪਰਮੇਸ਼ੁਰ ਇੱਕ ਨਵਾਂ ਨਾਂ ਅਪਣਾਉਂਦਾ ਹੈ, ਹਰ ਯੁਗ ਵਿੱਚ ਉਹ ਨਵਾਂ ਕੰਮ ਕਰਦਾ ਹੈ, ਅਤੇ ਹਰ ਯੁਗ ਵਿੱਚ ਉਹ ਆਪਣੇ ਸਿਰਜੇ ਹੋਏ ਪ੍ਰਾਣੀਆਂ ਨੂੰ ਆਪਣੀ ਨਵੀਂ ਇੱਛਾ ਅਤੇ ਨਵਾਂ ਸੁਭਾਅ ਦੇਖਣ ਦਿੰਦਾ ਹੈ। ਜੇ, ਨਵੇਂ ਯੁਗ ਵਿੱਚ, ਲੋਕ ਪਰਮੇਸ਼ੁਰ ਦੇ ਨਵੇਂ ਸੁਭਾਅ ਦਾ ਪ੍ਰਗਟਾਵਾ ਦੇਖਣ ਵਿੱਚ ਨਾਕਾਮ ਰਹਿੰਦੇ ਹਨ, ਤਾਂ ਕੀ ਉਹ ਉਸ ਨੂੰ ਸਦਾ ਲਈ ਸਲੀਬ ’ਤੇ ਨਹੀਂ ਚੜ੍ਹਾ ਦੇਣਗੇ? ਅਤੇ ਅਜਿਹਾ ਕਰਕੇ, ਉਹ ਪਰਮੇਸ਼ੁਰ ਨੂੰ ਪਰਿਭਾਸ਼ਿਤ ਨਹੀਂ ਕਰਨਗੇ? ਜੇ ਪਰਮੇਸ਼ੁਰ ਸਿਰਫ਼ ਇੱਕ ਮਰਦ ਵਜੋਂ ਦੇਹ ਵਿੱਚ ਆਇਆ, ਤਾਂ ਲੋਕ ਉਸ ਨੂੰ ਮਰਦ ਵਜੋਂ, ਮਰਦਾਂ ਦੇ ਪਰਮੇਸ਼ੁਰ ਦੇ ਰੂਪ ਵਿੱਚ ਪਰਿਭਾਸ਼ਿਤ ਕਰਨਗੇ, ਅਤੇ ਕਦੇ ਵਿਸ਼ਵਾਸ ਨਹੀਂ ਕਰਨਗੇ ਕਿ ਉਹ ਇਸਤ੍ਰੀਆਂ ਦਾ ਪਰਮੇਸ਼ੁਰ ਹੈ। ਤਾਂ ਮਰਦ ਇਹ ਮੰਨਣਗੇ ਕਿ ਪਰਮੇਸ਼ੁਰ ਮਰਦਾਂ ਦੇ ਸਮਾਨ ਲਿੰਗ ਦਾ ਹੈ, ਕਿ ਪਰਮੇਸ਼ੁਰ ਮਰਦਾਂ ਦਾ ਮੁਖੀ ਹੈ—ਤਾਂ ਫਿਰ ਇਸਤ੍ਰੀਆਂ ਦਾ ਕੀ? ਇਹ ਅਨੁਚਿਤ ਹੈ; ਕੀ ਇਹ ਪੱਖਪਾਤੀ ਵਤੀਰਾ ਨਹੀਂ ਹੈ? ਜੇ ਅਜਿਹਾ ਮਾਮਲਾ ਰਿਹਾ ਹੁੰਦਾ, ਤਾਂ ਪਰਮੇਸ਼ੁਰ ਦੁਆਰਾ ਬਚਾਏ ਗਏ ਸਾਰੇ ਲੋਕ ਉਸ ਦੇ ਵਰਗੇ ਮਰਦ ਹੁੰਦੇ, ਅਤੇ ਇੱਕ ਵੀ ਇਸਤ੍ਰੀ ਨਾ ਬਚਾਈ ਗਈ ਹੁੰਦੀ। ਜਦੋਂ ਪਰਮੇਸ਼ੁਰ ਨੇ ਮਨੁੱਖਜਾਤੀ ਦੀ ਸਿਰਜਣਾ ਕੀਤੀ, ਤਾਂ ਉਸ ਨੇ ਆਦਮ ਨੂੰ ਬਣਾਇਆ ਅਤੇ ਉਸ ਨੇ ਹੱਵਾਹ ਨੂੰ ਬਣਾਇਆ। ਉਸ ਨੇ ਨਾ ਸਿਰਫ਼ ਆਦਮ ਨੂੰ ਸਿਰਜਿਆ, ਸਗੋਂ ਮਰਦ ਅਤੇ ਇਸਤ੍ਰੀ ਦੋਹਾਂ ਨੂੰ ਆਪਣੇ ਸਰੂਪ ਵਿੱਚ ਬਣਾਇਆ। ਪਰਮੇਸ਼ੁਰ ਸਿਰਫ਼ ਮਰਦਾਂ ਦਾ ਹੀ ਪਰਮੇਸ਼ੁਰ ਨਹੀਂ ਹੈ—ਉਹ ਇਸਤ੍ਰੀਆਂ ਦਾ ਵੀ ਪਰਮੇਸ਼ੁਰ ਹੈ। ਪਰਮੇਸ਼ੁਰ ਅੰਤ ਦੇ ਦਿਨਾਂ ਦੇ ਕੰਮ ਦੇ ਅੰਤਮ ਪੜਾਅ ਵਿੱਚ ਪ੍ਰਵੇਸ਼ ਕਰਦਾ ਹੈ। ਉਹ ਆਪਣੇ ਸੁਭਾਅ ਨੂੰ ਹੋਰ ਜ਼ਿਆਦਾ ਪਰਗਟ ਕਰੇਗਾ, ਅਤੇ ਇਹ ਯਿਸੂ ਦੇ ਸਮੇਂ ਦਾ ਤਰਸ ਅਤੇ ਪਿਆਰ ਨਹੀਂ ਹੋਏਗਾ। ਕਿਉਂਕਿ ਉਸ ਦੇ ਹੱਥ ਵਿੱਚ ਨਵਾਂ ਕੰਮ ਹੈ, ਇਸ ਨਵੇਂ ਕੰਮ ਦੇ ਨਾਲ ਨਵਾਂ ਸੁਭਾਅ ਹੋਏਗਾ। ਇਸ ਲਈ, ਜੇ ਇਹ ਕੰਮ ਆਤਮਾ ਦੁਆਰਾ ਕੀਤਾ ਜਾਂਦਾ—ਜੇ ਪਰਮੇਸ਼ੁਰ ਦੇਹ ਧਾਰਣ ਨਾ ਕਰਦਾ, ਅਤੇ ਇਸ ਦੀ ਬਜਾਏ ਆਤਮਾ ਨੇ ਗਰਜਨਾ ਦੇ ਜ਼ਰੀਏ ਸਿੱਧੇ ਗੱਲ ਕੀਤੀ ਹੁੰਦੀ ਜਿਸ ਨਾਲ ਮਨੁੱਖ ਕੋਲ ਉਸ ਨਾਲ ਸੰਪਰਕ ਕਰਨ ਦਾ ਕੋਈ ਰਾਹ ਨਾ ਹੁੰਦਾ, ਤਾਂ ਕੀ ਮਨੁੱਖ ਉਸ ਦੇ ਸੁਭਾਅ ਨੂੰ ਜਾਣ ਪਾਉਂਦਾ? ਜੇ ਸਿਰਫ਼ ਆਤਮਾ ਨੇ ਕੰਮ ਕੀਤਾ ਹੁੰਦਾ, ਤਾਂ ਮਨੁੱਖ ਕੋਲ ਪਰਮੇਸ਼ੁਰ ਦੇ ਸੁਭਾਅ ਨੂੰ ਜਾਣ ਸਕਣ ਦਾ ਕੋਈ ਤਰੀਕਾ ਨਾ ਹੁੰਦਾ। ਲੋਕ ਪਰਮੇਸ਼ੁਰ ਦੇ ਸੁਭਾਅ ਨੂੰ ਆਪਣੀਆਂ ਖੁਦ ਦੀਆਂ ਅੱਖਾਂ ਨਾਲ ਸਿਰਫ਼ ਉਦੋਂ ਦੇਖ ਸਕਦੇ ਹਨ ਜਦੋਂ ਉਹ ਦੇਹ ਬਣਦਾ ਹੈ, ਜਦੋਂ ਵਚਨ ਦੇਹਧਾਰੀ ਹੁੰਦਾ ਹੈ, ਅਤੇ ਉਹ ਆਪਣਾ ਸਮੁੱਚਾ ਸੁਭਾਅ ਦੇਹ ਰਾਹੀਂ ਵਿਅਕਤ ਕਰਦਾ ਹੈ। ਪਰਮੇਸ਼ੁਰ ਅਸਲ ਵਿੱਚ ਅਤੇ ਸੱਚਮੁੱਚ ਮਨੁੱਖਾਂ ਦਰਮਿਆਨ ਰਹਿੰਦਾ ਹੈ। ਉਹ ਦ੍ਰਿਸ਼ਟਮਾਨ ਹੈ; ਮਨੁੱਖ ਅਸਲ ਵਿੱਚ ਉਸ ਦੇ ਸੁਭਾਅ ਨਾਲ ਜੁੜ ਸਕਦਾ ਹੈ, ਉਹ ਜੋ ਹੈ ਉਸ ਨਾਲ ਜੁੜ ਸਕਦਾ ਹੈ; ਸਿਰਫ਼ ਇਸੇ ਤਰੀਕੇ ਨਾਲ ਮਨੁੱਖ ਅਸਲ ਵਿੱਚ ਉਸ ਨੂੰ ਜਾਣ ਸਕਦਾ ਹੈ। ਇਸ ਦੇ ਨਾਲ-ਨਾਲ, ਪਰਮੇਸ਼ੁਰ ਨੇ ਉਹ ਕੰਮ ਵੀ ਪੂਰਾ ਕਰ ਲਿਆ ਹੈ ਜਿਸ ਵਿੱਚ “ਪਰਮੇਸ਼ੁਰ ਮਰਦਾਂ ਦਾ ਪਰਮੇਸ਼ੁਰ ਹੈ ਅਤੇ ਇਸਤ੍ਰੀਆਂ ਦਾ ਪਰਮੇਸ਼ੁਰ ਹੈ,” ਅਤੇ ਉਸ ਨੇ ਦੇਹ ਵਿੱਚ ਆਪਣੇ ਕੰਮ ਦੀ ਸੰਪੂਰਣਤਾ ਨੂੰ ਪੂਰਾ ਕਰ ਲਿਆ ਹੈ। ਉਹ ਕਿਸੇ ਵੀ ਯੁਗ ਵਿੱਚ ਕੰਮ ਨੂੰ ਦੁਹਰਾਉਂਦਾ ਨਹੀਂ ਹੈ। ਕਿਉਂਕਿ ਅੰਤ ਦੇ ਦਿਨ ਆ ਗਏ ਹਨ, ਇਸ ਲਈ ਉਹ ਉਸ ਕੰਮ ਨੂੰ ਕਰੇਗਾ ਜੋ ਉਹ ਅੰਤ ਦੇ ਦਿਨਾਂ ਵਿੱਚ ਕਰਦਾ ਹੈ ਅਤੇ ਅੰਤ ਦੇ ਦਿਨਾਂ ਦੇ ਆਪਣੇ ਸਮੁੱਚੇ ਸੁਭਾਅ ਨੂੰ ਪਰਗਟ ਕਰੇਗਾ। ਅੰਤ ਦੇ ਦਿਨਾਂ ਬਾਰੇ ਗੱਲ ਕਰਨਾ, ਇੱਕ ਵੱਖਰੇ ਯੁਗ ਦਾ ਹਵਾਲਾ ਦਿੰਦਾ ਹੈ, ਉਹ ਯੁਗ ਜਿਸ ਵਿੱਚ ਯਿਸੂ ਨੇ ਕਿਹਾ ਸੀ ਕਿ ਤੁਸੀਂ ਨਿਸ਼ਚਿਤ ਤੌਰ ਤੇ ਆਫ਼ਤਾਂ ਦਾ ਸਾਹਮਣਾ ਕਰੋਗੇ, ਅਤੇ ਭੂਚਾਲਾਂ, ਅਕਾਲਾਂ, ਅਤੇ ਮਹਾਂਮਾਰੀਆਂ ਦਾ ਸਾਹਮਣਾ ਕਰੋਗੇ, ਜੋ ਇਹ ਦਰਸਾਉਣਗੇ ਕਿ ਇਹ ਨਵਾਂ ਯੁਗ ਹੈ, ਅਤੇ ਹੁਣ ਪੁਰਾਣਾ ਕਿਰਪਾ ਦਾ ਯੁਗ ਨਹੀਂ ਹੈ। ਫਰਜ਼ ਕਰੋ ਜੇ, ਜਿਵੇਂ ਕਿ ਲੋਕ ਕਹਿੰਦੇ ਹਨ, ਪਰਮੇਸ਼ੁਰ ਸਦਾ ਲਈ ਅਪਰਿਵਰਤਨਸ਼ੀਲ ਹੋਏ, ਉਸ ਦਾ ਸੁਭਾਅ ਹਮੇਸ਼ਾ ਤਰਸਵਾਨ ਅਤੇ ਪਿਆਰ ਭਰਿਆ ਹੋਏ, ਉਹ ਮਨੁੱਖ ਨੂੰ ਉਂਝ ਹੀ ਪਿਆਰ ਕਰੇ ਜਿਵੇਂ ਉਹ ਖੁਦ ਨੂੰ ਕਰਦਾ ਹੈ, ਅਤੇ ਉਹ ਹਰ ਮਨੁੱਖ ਨੂੰ ਮੁਕਤੀ ਪ੍ਰਦਾਨ ਕਰੇ ਅਤੇ ਕਦੇ ਵੀ ਮਨੁੱਖ ਨਾਲ ਨਫ਼ਰਤ ਨਾ ਕਰੇ, ਤਾਂ ਕੀ ਉਸ ਦਾ ਕੰਮ ਕਦੇ ਖਤਮ ਹੋ ਸਕੇਗਾ? ਜਦੋਂ ਯਿਸੂ ਆਇਆ ਅਤੇ ਉਸ ਨੂੰ ਸਲੀਬ ’ਤੇ ਚੜ੍ਹਾ ਦਿੱਤਾ ਗਿਆ, ਤਾਂ ਸਾਰੇ ਪਾਪੀਆਂ ਲਈ ਖੁਦ ਨੂੰ ਬਲੀਦਾਨ ਕਰ ਕੇ ਅਤੇ ਆਪਣੇ ਆਪ ਨੂੰ ਜਗਵੇਦੀ ’ਤੇ ਚੜ੍ਹਾ ਕੇ, ਉਸ ਨੇ ਛੁਟਕਾਰੇ ਦਾ ਕੰਮ ਪਹਿਲਾਂ ਹੀ ਪੂਰਾ ਕਰ ਲਿਆ ਸੀ ਅਤੇ ਕਿਰਪਾ ਦੇ ਯੁਗ ਨੂੰ ਖਤਮ ਕਰ ਦਿੱਤਾ ਸੀ। ਤਾਂ ਉਸ ਯੁਗ ਦੇ ਕੰਮ ਨੂੰ ਅੰਤ ਦੇ ਦਿਨਾਂ ਵਿੱਚ ਦੁਹਰਾਉਣ ਦਾ ਕੀ ਮਤਲਬ ਹੋਏਗਾ? ਕੀ ਉਹੀ ਚੀਜ਼ ਕਰਨਾ ਯਿਸੂ ਦੇ ਕੰਮ ਨੂੰ ਨਕਾਰਨਾ ਨਹੀਂ ਹੋਏਗਾ? ਜੇ ਪਰਮੇਸ਼ੁਰ ਨੇ ਇਸ ਪੜਾਅ ਵਿੱਚ ਆ ਕੇ ਸਲੀਬ ’ਤੇ ਚੜ੍ਹਨ ਦਾ ਕੰਮ ਨਾ ਕੀਤਾ ਹੁੰਦਾ, ਸਗੋਂ ਉਹ ਪ੍ਰੇਮਮਈ ਅਤੇ ਤਰਸਵਾਨ ਹੀ ਬਣਿਆ ਰਹਿੰਦਾ, ਤਾਂ ਕੀ ਉਹ ਯੁਗ ਦਾ ਅੰਤ ਕਰਨ ਦੇ ਯੋਗ ਹੁੰਦਾ? ਕੀ ਇੱਕ ਪ੍ਰੇਮਮਈ ਅਤੇ ਤਰਸਵਾਨ ਪਰਮੇਸ਼ੁਰ ਇੱਕ ਯੁਗ ਦਾ ਅੰਤ ਕਰਨ ਦੇ ਸਮਰੱਥ ਹੁੰਦਾ? ਯੁਗ ਨੂੰ ਖਤਮ ਕਰਨ ਦੇ ਆਪਣੇ ਅੰਤਮ ਕੰਮ ਵਿੱਚ, ਪਰਮੇਸ਼ੁਰ ਦਾ ਸੁਭਾਅ ਤਾੜਨਾ ਅਤੇ ਨਿਆਂ ਦਾ ਹੈ, ਜਿਸ ਵਿੱਚ ਉਹ ਉਸ ਸਭ ਨੂੰ ਪਰਗਟ ਕਰਦਾ ਹੈ ਜੋ ਕੁਧਰਮ ਹੈ, ਤਾਂ ਕਿ ਉਹ ਜਨਤਕ ਤੌਰ ਤੇ ਸਾਰੇ ਲੋਕਾਂ ਦਾ ਨਿਆਂ ਕਰ ਸਕੇ, ਅਤੇ ਜੋ ਲੋਕ ਸੱਚੇ ਦਿਲ ਨਾਲ ਉਸ ਨੂੰ ਪਿਆਰ ਕਰਦੇ ਹਨ ਉਨ੍ਹਾਂ ਨੂੰ ਸੰਪੂਰਣ ਕਰ ਸਕੇ। ਸਿਰਫ਼ ਇਸੇ ਤਰ੍ਹਾਂ ਦਾ ਸੁਭਾਅ ਯੁਗ ਨੂੰ ਖਤਮ ਕਰ ਸਕਦਾ ਹੈ। ਅੰਤ ਦੇ ਦਿਨ ਪਹਿਲਾਂ ਹੀ ਆ ਗਏ ਹਨ। ਸਿਰਜਣਾ ਦੀਆਂ ਸਾਰੀਆਂ ਚੀਜ਼ਾਂ ਨੂੰ ਉਨ੍ਹਾਂ ਦੀ ਕਿਸਮ ਅਨੁਸਾਰ ਅਲੱਗ ਕੀਤਾ ਜਾਏਗਾ, ਅਤੇ ਉਨ੍ਹਾਂ ਦੀ ਫ਼ਿਤਰਤ ਦੇ ਆਧਾਰ ਤੇ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡਿਆ ਜਾਏਗਾ। ਇਹੀ ਉਹ ਪਲ ਹੈ ਜਦੋਂ ਪਰਮੇਸ਼ੁਰ ਮਨੁੱਖਾਂ ਦੇ ਨਤੀਜੇ ਅਤੇ ਉਨ੍ਹਾਂ ਦੇ ਅਸਲ ਸਥਾਨ ਨੂੰ ਪਰਗਟ ਕਰਦਾ ਹੈ। ਜੇ ਲੋਕ ਤਾੜਨਾ ਅਤੇ ਨਿਆਂ ਵਿੱਚੋਂ ਨਹੀਂ ਲੰਘਦੇ ਹਨ, ਤਾਂ ਉਨ੍ਹਾਂ ਦੀ ਅਵੱਗਿਆ ਅਤੇ ਕੁਧਰਮ ਨੂੰ ਉਜਾਗਰ ਕਰਨ ਦਾ ਕੋਈ ਤਰੀਕਾ ਨਹੀਂ ਹੋਏਗਾ। ਸਿਰਫ਼ ਤਾੜਨਾ ਅਤੇ ਨਿਆਂ ਰਾਹੀਂ ਹੀ ਸਾਰੇ ਸਿਰਜੇ ਹੋਏ ਪ੍ਰਾਣੀਆਂ ਦਾ ਨਤੀਜਾ ਪਰਗਟ ਕੀਤਾ ਜਾ ਸਕਦਾ ਹੈ। ਮਨੁੱਖ ਸਿਰਫ਼ ਉਦੋਂ ਆਪਣੇ ਅਸਲ ਰੰਗ ਦਿਖਾਉਂਦਾ ਹੈ ਜਦੋਂ ਉਸ ਨੂੰ ਤਾੜਨਾ ਦਿੱਤੀ ਜਾਂਦੀ ਹੈ ਅਤੇ ਉਸ ਦਾ ਨਿਆਂ ਕੀਤਾ ਜਾਂਦਾ ਹੈ । ਬੁਰੇ ਨੂੰ ਬੁਰੇ ਨਾਲ ਰੱਖਿਆ ਜਾਏਗਾ, ਚੰਗੇ ਨੂੰ ਚੰਗੇ ਨਾਲ, ਅਤੇ ਸਾਰੇ ਮਨੁੱਖਾਂ ਨੂੰ ਉਨ੍ਹਾਂ ਦੀ ਕਿਸਮ ਅਨੁਸਾਰ ਅਲੱਗ ਕੀਤਾ ਜਾਏਗਾ। ਤਾੜਨਾ ਅਤੇ ਨਿਆਂ ਦੇ ਜ਼ਰੀਏ ਸਾਰੇ ਸਿਰਜੇ ਹੋਏ ਪ੍ਰਾਣੀਆਂ ਦਾ ਨਤੀਜਾ ਪਰਗਟ ਕੀਤਾ ਜਾਏਗਾ, ਤਾਂ ਕਿ ਬੁਰੇ ਨੂੰ ਸਜ਼ਾ ਦਿੱਤੀ ਜਾ ਸਕੇ ਅਤੇ ਚੰਗੇ ਨੂੰ ਪੁਰਸਕਾਰ ਦਿੱਤਾ ਜਾ ਸਕੇ, ਅਤੇ ਸਾਰੇ ਲੋਕ ਪਰਮੇਸ਼ੁਰ ਦੀ ਪ੍ਰਧਾਨਤਾ ਅਧੀਨ ਹੋ ਜਾਣ। ਇਹ ਸਾਰਾ ਕੰਮ ਧਾਰਮਿਕ ਤਾੜਨਾ ਅਤੇ ਨਿਆਂ ਰਾਹੀਂ ਪ੍ਰਾਪਤ ਕੀਤਾ ਜਾਣਾ ਜ਼ਰੂਰੀ ਹੈ। ਕਿਉਂਕਿ ਮਨੁੱਖ ਦੀ ਭ੍ਰਿਸ਼ਟਤਾ ਆਪਣੇ ਚਰਮ ’ਤੇ ਪਹੁੰਚ ਗਈ ਹੈ ਅਤੇ ਉਸ ਦੀ ਅਵੱਗਿਆ ਅਤਿਅੰਤ ਗੰਭੀਰ ਹੋ ਗਈ ਹੈ, ਸਿਰਫ਼ ਪਰਮੇਸ਼ੁਰ ਦਾ ਧਰਮੀ ਸੁਭਾਅ ਹੀ, ਜੋ ਮੁੱਖ ਤੌਰ ਤੇ ਤਾੜਨਾ ਅਤੇ ਨਿਆਂ ਨਾਲ ਜੁੜਿਆ ਹੈ ਅਤੇ ਅੰਤ ਦੇ ਦਿਨਾਂ ਦੌਰਾਨ ਪਰਗਟ ਹੁੰਦਾ ਹੈ, ਮਨੁੱਖ ਨੂੰ ਪੂਰੀ ਤਰ੍ਹਾਂ ਬਦਲ ਸਕਦਾ ਹੈ ਅਤੇ ਪੂਰਣ ਕਰ ਸਕਦਾ ਹੈ। ਸਿਰਫ਼ ਇਹ ਸੁਭਾਅ ਹੀ ਬੁਰਾਈ ਨੂੰ ਉਜਾਗਰ ਕਰ ਸਕਦਾ ਹੈ ਅਤੇ ਇਸ ਤਰ੍ਹਾਂ ਸਾਰੇ ਕੁਧਰਮੀਆਂ ਨੂੰ ਗੰਭੀਰ ਰੂਪ ਵਿੱਚ ਸਜ਼ਾ ਦੇ ਸਕਦਾ ਹੈ ਇਸ ਲਈ, ਇਸ ਤਰ੍ਹਾਂ ਦਾ ਸੁਭਾਅ ਯੁਗ ਦੇ ਮਹੱਤਵ ਦੇ ਨਾਲ ਰਚਿਆ ਹੁੰਦਾ ਹੈ, ਅਤੇ ਹਰੇਕ ਨਵੇਂ ਯੁਗ ਦੇ ਕੰਮ ਦੀ ਖਾਤਰ ਉਸ ਦੇ ਸੁਭਾਅ ਦਾ ਪ੍ਰਕਾਸ਼ਨ ਅਤੇ ਪ੍ਰਦਰਸ਼ਨ ਪਰਗਟ ਕੀਤਾ ਜਾਂਦਾ ਹੈ। ਅਜਿਹਾ ਨਹੀਂ ਹੈ ਕਿ ਪਰਮੇਸ਼ੁਰ ਆਪਮੁਹਾਰੇ ਅਤੇ ਨਿਰਰਥਕ ਢੰਗ ਨਾਲ ਆਪਣਾ ਸੁਭਾਅ ਪਰਗਟ ਕਰਦਾ ਹੈ। ਮੰਨ ਲਓ ਜੇ, ਅੰਤ ਦੇ ਦਿਨਾਂ ਦੌਰਾਨ ਮਨੁੱਖ ਦਾ ਨਤੀਜਾ ਪਰਗਟ ਕਰਨ ਵਿੱਚ ਪਰਮੇਸ਼ੁਰ ਅਜੇ ਵੀ ਮਨੁੱਖ ’ਤੇ ਅਸੀਮਿਤ ਦਯਾ ਵਰਸਾਉਂਦਾ ਰਹਿੰਦਾ ਅਤੇ ਉਸ ਨਾਲ ਪਿਆਰ ਕਰਦਾ ਰਹਿੰਦਾ, ਉਸ ਨੂੰ ਧਰਮੀ ਨਿਆਂ ਦੇ ਅਧੀਨ ਕਰਨ ਦੀ ਬਜਾਏ ਉਸ ਦੇ ਪ੍ਰਤੀ ਸਹਿਣਸ਼ੀਲਤਾ, ਧੀਰਜ ਅਤੇ ਮਾਫ਼ੀ ਦਰਸਾਉਂਦਾ ਰਹਿੰਦਾ, ਅਤੇ ਉਸ ਨੂੰ ਮਾਫ਼ ਕਰਦਾ ਰਹਿੰਦਾ, ਭਾਵੇਂ ਉਸ ਦੇ ਪਾਪ ਕਿੰਨੇ ਵੀ ਗੰਭੀਰ ਕਿਉਂ ਨਾ ਹੋਣ, ਉਸ ਨੂੰ ਰੱਤੀ ਭਰ ਵੀ ਧਰਮੀ ਨਿਆਂ ਦੇ ਅਧੀਨ ਨਾ ਕਰਦਾ: ਤਾਂ ਫਿਰ ਪਰਮੇਸ਼ੁਰ ਦਾ ਸਾਰਾ ਪ੍ਰਬੰਧਨ ਕਦੋਂ ਖਤਮ ਹੁੰਦਾ? ਕਦੋਂ ਇਸ ਤਰ੍ਹਾਂ ਦਾ ਕੋਈ ਸੁਭਾਅ ਮਨੁੱਖਜਾਤੀ ਦੇ ਸਹੀ ਟਿਕਾਣੇ ਵੱਲ ਲੋਕਾਂ ਦੀ ਅਗਵਾਈ ਕਰਨ ਦੇ ਸਮਰੱਥ ਹੁੰਦਾ? ਇੱਕ ਅਜਿਹੇ ਜੱਜ ਦਾ ਉਦਾਹਰਣ ਲਓ, ਜੋ ਹਮੇਸ਼ਾ ਪ੍ਰੇਮਮਈ ਹੈ, ਇੱਕ ਦਿਆਲੂ ਚਿਹਰੇ ਅਤੇ ਨਰਮ ਦਿਲ ਵਾਲਾ ਜੱਜ। ਉਹ ਲੋਕਾਂ ਨੂੰ ਉਨ੍ਹਾਂ ਦੁਆਰਾ ਕੀਤੇ ਗਏ ਪਾਪਾਂ ਦੇ ਬਾਵਜੂਦ ਪਿਆਰ ਕਰਦਾ ਹੈ, ਅਤੇ ਉਹ ਉਨ੍ਹਾਂ ਪ੍ਰਤੀ ਪ੍ਰੇਮਮਈ ਅਤੇ ਸਹਿਨਸ਼ੀਲ ਬਣਿਆ ਰਹਿੰਦਾ ਹੈ, ਭਾਵੇਂ ਉਹ ਕੋਈ ਵੀ ਹੋਣ। ਅਜਿਹੀ ਸਥਿਤੀ ਵਿੱਚ, ਉਹ ਕਦੋਂ ਨਿਆਂਪੂਰਣ ਫ਼ੈਸਲੇ ’ਤੇ ਪਹੁੰਚਣ ਦੇ ਯੋਗ ਹੋਏਗਾ? ਅੰਤ ਦੇ ਦਿਨਾਂ ਦੌਰਾਨ, ਸਿਰਫ਼ ਧਰਮੀ ਨਿਆਂ ਹੀ ਮਨੁੱਖਾਂ ਨੂੰ ਉਨ੍ਹਾਂ ਦੀ ਕਿਸਮ ਅਨੁਸਾਰ ਵੱਖਰਾ ਕਰ ਸਕਦਾ ਹੈ ਅਤੇ ਉਨ੍ਹਾਂ ਨੂੰ ਇੱਕ ਨਵੇਂ ਖੇਤਰ ਵਿੱਚ ਲਿਆ ਸਕਦਾ ਹੈ। ਇਸ ਤਰ੍ਹਾਂ ਪਰਮੇਸ਼ੁਰ ਦੇ ਨਿਆਂ ਅਤੇ ਤਾੜਨਾ ਦੇ ਧਰਮੀ ਸੁਭਾਅ ਦੇ ਜ਼ਰੀਏ ਸਮੁੱਚੇ ਯੁਗ ਦਾ ਅੰਤ ਕੀਤਾ ਜਾਂਦਾ ਹੈ।
ਪਰਮੇਸ਼ੁਰ ਦਾ ਕੰਮ ਆਪਣੇ ਸਮੁੱਚੇ ਪ੍ਰਬੰਧਨ ਵਿੱਚ ਪੂਰੀ ਤਰ੍ਹਾਂ ਸਪਸ਼ਟ ਹੈ: ਕਿਰਪਾ ਦਾ ਯੁਗ ਕਿਰਪਾ ਦਾ ਯੁਗ ਹੈ, ਅਤੇ ਅੰਤ ਦੇ ਦਿਨ ਅੰਤ ਦੇ ਦਿਨ ਹਨ। ਹਰੇਕ ਯੁਗ ਦਰਮਿਆਨ ਸਪਸ਼ਟ ਅੰਤਰ ਹਨ, ਕਿਉਂਕਿ ਹਰੇਕ ਯੁਗ ਵਿੱਚ ਪਰਮੇਸ਼ੁਰ ਉਸ ਕੰਮ ਨੂੰ ਕਰਦਾ ਹੈ ਜੋ ਉਸ ਯੁਗ ਦਾ ਨੁਮਾਇੰਦਾ ਹੁੰਦਾ ਹੈ। ਅੰਤ ਦੇ ਦਿਨਾਂ ਦਾ ਕੰਮ ਕੀਤੇ ਜਾਣ ਲਈ, ਯੁਗ ਦਾ ਅੰਤ ਕਰਨ ਲਈ, ਸਾੜਨਾ, ਨਿਆਂ, ਤਾੜਨਾ, ਕ੍ਰੋਧ, ਅਤੇ ਨਾਸ ਹੋਣੇ ਜ਼ਰੂਰੀ ਹਨ। ਅੰਤ ਦੇ ਦਿਨ ਅੰਤਮ ਯੁਗ ਦਾ ਹਵਾਲਾ ਦਿੰਦੇ ਹਨ। ਅੰਤਮ ਯੁਗ ਦੌਰਾਨ, ਕੀ ਪਰਮੇਸ਼ੁਰ ਯੁਗ ਦਾ ਅੰਤ ਨਹੀਂ ਕਰੇਗਾ? ਯੁਗ ਦਾ ਅੰਤ ਕਰਨ ਲਈ, ਪਰਮੇਸ਼ੁਰ ਲਈ ਆਪਣੇ ਨਾਲ ਤਾੜਨਾ ਅਤੇ ਨਿਆਂ ਨੂੰ ਲਿਆਉਣਾ ਜ਼ਰੂਰੀ ਹੈ। ਸਿਰਫ਼ ਇਸੇ ਤਰ੍ਹਾਂ ਨਾਲ ਉਹ ਯੁਗ ਨੂੰ ਖਤਮ ਕਰ ਸਕਦਾ ਹੈ। ਯਿਸੂ ਦਾ ਮੰਤਵ ਇਹ ਸੀ ਕਿ ਮਨੁੱਖ ਬਚਿਆ ਰਹਿ ਸਕੇ, ਉਹ ਜੀਉਂਦਾ ਰਹਿ ਸਕੇ ਅਤੇ ਬਿਹਤਰ ਤਰੀਕੇ ਨਾਲ ਹੋਂਦ ਵਿੱਚ ਰਹਿ ਸਕੇ। ਉਸ ਨੇ ਮਨੁੱਖ ਨੂੰ ਪਾਪ ਤੋਂ ਬਚਾਇਆ ਤਾਂ ਕਿ ਉਸ ਦਾ ਦੁਰਾਚਾਰ ਵਿੱਚ ਡੁੱਬਣਾ ਰੁਕ ਸਕੇ ਅਤੇ ਉਹ ਹੁਣ ਹੋਰ ਪਤਾਲ ਅਤੇ ਨਰਕ ਵਿੱਚ ਨਾ ਰਹੇ, ਅਤੇ ਮਨੁੱਖ ਨੂੰ ਪਤਾਲ ਅਤੇ ਨਰਕ ਤੋਂ ਬਚਾ ਕੇ, ਯਿਸੂ ਨੇ ਜੀਉਂਦੇ ਰਹਿਣ ਦਿੱਤਾ। ਹੁਣ, ਅੰਤ ਦੇ ਦਿਨ ਆ ਗਏ ਹਨ। ਪਰਮੇਸ਼ੁਰ ਮਨੁੱਖ ਦਾ ਨਾਸ ਕਰ ਦਏਗਾ ਅਤੇ ਮਨੁੱਖਜਾਤੀ ਨੂੰ ਪੂਰੀ ਤਰ੍ਹਾਂ ਖਤਮ ਕਰ ਦਏਗਾ, ਅਰਥਾਤ ਮਨੁੱਖਜਾਤੀ ਦੇ ਆਕੀਪੁਣੇ ਨੂੰ ਰੂਪਾਂਤਰਿਤ ਕਰ ਦਏਗਾ। ਇਸ ਕਾਰਣ ਲਈ, ਅਤੀਤ ਦੇ ਤਰਸਵਾਨ ਅਤੇ ਪ੍ਰੇਮਮਈ ਸੁਭਾਅ ਨਾਲ, ਪਰਮੇਸ਼ੁਰ ਲਈ ਯੁਗ ਨੂੰ ਖਤਮ ਕਰਨਾ ਜਾਂ ਆਪਣੀ ਪ੍ਰਬੰਧਨ ਦੀ ਛੇ-ਹਜ਼ਾਰ-ਸਾਲ ਦੀ ਯੋਜਨਾ ਨੂੰ ਸਫਲ ਬਣਾਉਣਾ ਅਸੰਭਵ ਹੋਏਗਾ। ਹਰ ਯੁਗ ਵਿੱਚ ਪਰਮੇਸ਼ੁਰ ਦੇ ਸੁਭਾਅ ਦੀ ਇੱਕ ਖਾਸ ਨੁਮਾਇੰਦਗੀ ਹੁੰਦੀ ਹੈ, ਅਤੇ ਹਰ ਯੁਗ ਵਿੱਚ ਅਜਿਹਾ ਕੰਮ ਹੁੰਦਾ ਹੈ ਜੋ ਪਰਮੇਸ਼ੁਰ ਦੁਆਰਾ ਕੀਤਾ ਜਾਣਾ ਚਾਹੀਦਾ ਹੈ। ਇਸ ਲਈ, ਹਰ ਯੁਗ ਵਿੱਚ ਖੁਦ ਪਰਮੇਸ਼ੁਰ ਦੁਆਰਾ ਕੀਤੇ ਗਏ ਕੰਮ ਵਿੱਚ ਉਸ ਦੇ ਸੱਚੇ ਸੁਭਾਅ ਦਾ ਪ੍ਰਗਟਾਵਾ ਸ਼ਾਮਲ ਹੁੰਦਾ ਹੈ, ਅਤੇ ਉਸ ਦਾ ਨਾਂ ਅਤੇ ਉਹ ਜੋ ਕੰਮ ਕਰਦਾ ਹੈ ਦੋਵੇਂ ਯੁਗ ਦੇ ਨਾਲ ਬਦਲ ਜਾਂਦੇ ਹਨ—ਉਹ ਸਭ ਨਵੇਂ ਹੁੰਦੇ ਹਨ। ਸ਼ਰਾ ਦੇ ਯੁਗ ਦੌਰਾਨ, ਮਨੁੱਖਜਾਤੀ ਦੀ ਰਹਿਨੁਮਾਈ ਦਾ ਕੰਮ ਯਹੋਵਾਹ ਦੇ ਨਾਂ ਤਹਿਤ ਕੀਤਾ ਗਿਆ ਸੀ, ਅਤੇ ਧਰਤੀ ’ਤੇ ਕੰਮ ਦਾ ਪਹਿਲਾ ਪੜਾਅ ਸ਼ੁਰੂ ਕੀਤਾ ਗਿਆ ਸੀ। ਇਸ ਪੜਾਅ ’ਤੇ, ਕੰਮ ਵਿੱਚ ਹੈਕਲ ਅਤੇ ਜਗਵੇਦੀ ਦਾ ਨਿਰਮਾਣ ਕਰਨਾ, ਅਤੇ ਇਸਰਾਏਲ ਦੇ ਲੋਕਾਂ ਦੀ ਰਹਿਨੁਮਾਈ ਕਰਨ ਲਈ ਸ਼ਰਾ ਦਾ ਇਸਤੇਮਾਲ ਕਰਨਾ ਅਤੇ ਉਨ੍ਹਾਂ ਦਰਮਿਆਨ ਕੰਮ ਕਰਨਾ ਸ਼ਾਮਲ ਸੀ। ਇਸਰਾਏਲ ਦੇ ਲੋਕਾਂ ਦੀ ਰਹਿਨੁਮਾਈ ਕਰਕੇ ਉਸ ਨੇ ਧਰਤੀ ’ਤੇ ਆਪਣੇ ਕੰਮ ਲਈ ਇੱਕ ਆਧਾਰ ਤਿਆਰ ਕੀਤਾ। ਇਸ ਆਧਾਰ ਤੋਂ, ਉਸ ਨੇ ਆਪਣੇ ਕੰਮ ਦਾ ਵਿਸਤਾਰ ਇਸਰਾਏਲ ਤੋਂ ਬਾਹਰ ਕੀਤਾ, ਜਿਸ ਦਾ ਅਰਥ ਹੈ ਕਿ ਇਸਰਾਏਲ ਤੋਂ ਸ਼ੁਰੂ ਕਰਕੇ, ਉਸ ਨੇ ਆਪਣੇ ਕੰਮ ਦਾ ਬਾਹਰ ਵਿਸਤਾਰ ਕੀਤਾ, ਜਿਸ ਨਾਲ ਬਾਅਦ ਦੀਆਂ ਪੀੜ੍ਹੀਆਂ ਨੂੰ ਹੌਲੀ-ਹੌਲੀ ਪਤਾ ਲੱਗਿਆ ਕਿ ਯਹੋਵਾਹ ਪਰਮੇਸ਼ੁਰ ਸੀ, ਅਤੇ ਕਿ ਉਹ ਯਹੋਵਾਹ ਹੀ ਸੀ, ਜਿਸ ਨੇ ਧਰਤੀ, ਅਕਾਸ਼ ਅਤੇ ਸਭ ਵਸਤਾਂ ਦਾ ਨਿਰਮਾਣ ਕੀਤਾ, ਅਤੇ ਅਤੇ ਇਹ ਕਿ ਉਹ ਯਹੋਵਾਹ ਸੀ ਜਿਸ ਨੇ ਸਾਰੇ ਪ੍ਰਾਣੀਆਂ ਦੀ ਸਿਰਜਣਾ ਕੀਤੀ ਸੀ। ਉਸ ਨੇ ਇਸਰਾਏਲ ਦੇ ਲੋਕਾਂ ਜ਼ਰੀਏ ਉਨ੍ਹਾਂ ਤੋਂ ਪਰੇ ਆਪਣੇ ਕੰਮ ਨੂੰ ਫੈਲਾਇਆ। ਧਰਤੀ ’ਤੇ ਇਸਰਾਏਲ ਦੀ ਜ਼ਮੀਨ ਯਹੋਵਾਹ ਦੇ ਕੰਮ ਦਾ ਪਹਿਲਾ ਪਵਿੱਤਰ ਸਥਾਨ ਸੀ, ਅਤੇ ਇਹ ਇਸਰਾਏਲ ਦੀ ਜ਼ਮੀਨ ਸੀ ਜਿੱਥੇ ਪਰਮੇਸ਼ੁਰ ਧਰਤੀ ’ਤੇ ਪਹਿਲੀ ਵਾਰ ਕੰਮ ਕਰਨ ਗਿਆ। ਉਹ ਸ਼ਰਾ ਦੇ ਯੁਗ ਦਾ ਕੰਮ ਸੀ। ਕਿਰਪਾ ਦੇ ਯੁਗ ਦੌਰਾਨ, ਯਿਸੂ ਪਰਮੇਸ਼ੁਰ ਸੀ ਜਿਸ ਨੇ ਮਨੁੱਖ ਨੂੰ ਬਚਾਇਆ ਸੀ। ਉਹ ਜੋ ਸੀ ਉਹ ਕਿਰਪਾ, ਪਿਆਰ, ਤਰਸ, ਸੰਜਮ, ਧੀਰਜ, ਨਿਮਰਤਾ, ਦੇਖਭਾਲ, ਅਤੇ ਸਹਿਣਸ਼ੀਲਤਾ ਸੀ, ਅਤੇ ਉਸ ਨੇ ਜੋ ਇੰਨਾ ਜ਼ਿਆਦਾ ਕੰਮ ਕੀਤਾ ਉਹ ਮਨੁੱਖ ਦੇ ਛੁਟਕਾਰੇ ਲਈ ਸੀ। ਉਸ ਦਾ ਸੁਭਾਅ ਤਰਸ ਅਤੇ ਪਿਆਰ ਦਾ ਸੀ, ਅਤੇ ਕਿਉਂਕਿ ਉਹ ਤਰਸਵਾਨ ਅਤੇ ਪ੍ਰੇਮਮਈ ਸੀ, ਇਸੇ ਲਈ ਉਸ ਨੂੰ ਮਨੁੱਖ ਲਈ ਸਲੀਬ ’ਤੇ ਚੜ੍ਹਨਾ ਪਿਆ, ਇਹ ਦਿਖਾਉਣ ਲਈ ਕਿ ਪਰਮੇਸ਼ੁਰ ਮਨੁੱਖ ਨੂੰ ਉੰਨਾ ਹੀ ਪਿਆਰ ਕਰਦਾ ਹੈ ਜਿੰਨਾ ਉਹ ਖੁਦ ਨੂੰ ਕਰਦਾ ਹੈ, ਇੰਨਾ ਜ਼ਿਆਦਾ ਕਿ ਉਸ ਨੇ ਖੁਦ ਨੂੰ ਆਪਣੀ ਸੰਪੂਰਣਤਾ ਵਿੱਚ ਬਲੀਦਾਨ ਕਰ ਦਿੱਤਾ। ਕਿਰਪਾ ਦੇ ਯੁਗ ਦੌਰਾਨ, ਪਰਮੇਸ਼ੁਰ ਦਾ ਨਾਂ ਯਿਸੂ ਸੀ, ਅਰਥਾਤ, ਪਰਮੇਸ਼ੁਰ ਅਜਿਹਾ ਪਰਮੇਸ਼ੁਰ ਸੀ ਜਿਸ ਨੇ ਮਨੁੱਖ ਨੂੰ ਬਚਾਇਆ, ਅਤੇ ਉਹ ਤਰਸਵਾਨ ਅਤੇ ਪ੍ਰੇਮਮਈ ਪਰਮੇਸ਼ੁਰ ਸੀ। ਪਰਮੇਸ਼ੁਰ ਮਨੁੱਖ ਦੇ ਨਾਲ ਸੀ। ਉਸ ਦਾ ਪਿਆਰ, ਉਸ ਦਾ ਤਰਸ, ਅਤੇ ਉਸ ਦੀ ਮੁਕਤੀ ਹਰੇਕ ਵਿਅਕਤੀ ਦੇ ਨਾਲ ਸੀ। ਸਿਰਫ਼ ਯਿਸੂ ਦੇ ਨਾਂ ਅਤੇ ਉਸ ਦੀ ਮੌਜੂਦਗੀ ਨੂੰ ਸਵੀਕਾਰ ਕਰਕੇ ਹੀ ਮਨੁੱਖ ਸ਼ਾਂਤੀ ਅਤੇ ਅਨੰਦ ਪ੍ਰਾਪਤ ਕਰਨ, ਉਸ ਦੀ ਅਸੀਸ ਪ੍ਰਾਪਤ ਕਰਨ, ਉਸ ਦੀ ਵਿਆਪਕ ਅਤੇ ਬਹੁਤ ਸਾਰੀ ਕਿਰਪਾ, ਅਤੇ ਉਸ ਦੀ ਮੁਕਤੀ ਪ੍ਰਾਪਤ ਕਰਨ ਵਿੱਚ ਸਮਰੱਥ ਸੀ। ਯਿਸੂ ਨੂੰ ਸਲੀਬ ’ਤੇ ਚੜ੍ਹਾਏ ਜਾਣ ਰਾਹੀਂ, ਉਸ ਦੇ ਪਿੱਛੇ ਚੱਲਣ ਵਾਲੇ ਸਾਰਿਆਂ ਨੂੰ ਮੁਕਤੀ ਮਿਲ ਗਈ ਅਤੇ ਉਨ੍ਹਾਂ ਦੇ ਪਾਪ ਮਾਫ਼ ਕਰ ਦਿੱਤੇ ਗਏ। ਕਿਰਪਾ ਦੇ ਯੁਗ ਦੌਰਾਨ ਪਰਮੇਸ਼ੁਰ ਦਾ ਨਾਂ ਯਿਸੂ ਸੀ। ਦੂਜੇ ਸ਼ਬਦਾਂ ਵਿੱਚ, ਕਿਰਪਾ ਦੇ ਯੁਗ ਦਾ ਕੰਮ ਮੁੱਖ ਤੌਰ ਤੇ ਯਿਸੂ ਦੇ ਨਾਂ ਨਾਲ ਕੀਤਾ ਗਿਆ ਸੀ। ਕਿਰਪਾ ਦੇ ਯੁਗ ਦੌਰਾਨ ਪਰਮੇਸ਼ੁਰ ਨੂੰ ਯਿਸੂ ਕਿਹਾ ਗਿਆ। ਉਸ ਨੇ ਪੁਰਾਣੇ ਨੇਮ ਤੋਂ ਪਰੇ ਨਵੇਂ ਕੰਮ ਦਾ ਇੱਕ ਪੜਾਅ ਸ਼ੁਰੂ ਕੀਤਾ, ਅਤੇ ਉਸ ਦਾ ਕੰਮ ਸਲੀਬ ’ਤੇ ਚੜ੍ਹਾਏ ਜਾਣ ਨਾਲ ਖਤਮ ਹੋ ਗਿਆ। ਇਹ ਉਸ ਦੇ ਕੰਮ ਦੀ ਸੰਪੂਰਣਤਾ ਸੀ, ਇਸ ਲਈ, ਸ਼ਰਾ ਦੇ ਯੁਗ ਦੌਰਾਨ ਪਰਮੇਸ਼ੁਰ ਦਾ ਨਾਂ ਯਹੋਵਾਹ ਸੀ, ਅਤੇ ਕਿਰਪਾ ਦੇ ਯੁਗ ਵਿੱਚ ਯਿਸੂ ਦੇ ਨਾਂ ਨੇ ਪਰਮੇਸ਼ੁਰ ਦੀ ਨੁਮਾਇੰਦਗੀ ਕੀਤੀ। ਅੰਤ ਦੇ ਦਿਨਾਂ ਦੌਰਾਨ, ਉਸ ਦਾ ਨਾਂ ਸਰਬਸ਼ਕਤੀਮਾਨ ਪਰਮੇਸ਼ੁਰ—ਸਰਬਸ਼ਕਤੀਮਾਨ ਹੈ, ਜੋ ਆਪਣੀ ਸਮਰੱਥਾ ਦਾ ਇਸਟੇਮਲ ਮਨੁੱਖ ਦੀ ਰਹਿਨੁਮਾਈ ਕਰਨ, ਮਨੁੱਖ ਜਿੱਤਣ। ਮਨੁੱਖ ਨੂੰ ਪ੍ਰਾਪਤ ਕਰਨ, ਅਤੇ ਅੰਤ ਵਿੱਚ, ਯੁਗ ਨੂੰ ਖਤਮ ਕਰਨ ਲਈ ਕਰਦਾ ਹੈ। ਹਰ ਯੁਗ ਵਿੱਚ, ਉਸ ਦੇ ਕੰਮ ਦੇ ਹਰੇਕ ਪੜਾਅ ਵਿੱਚ, ਪਰਮੇਸ਼ੁਰ ਦਾ ਸੁਭਾਅ ਪਰਗਟ ਹੁੰਦਾ ਹੈ।
ਅਰੰਭ ਵਿੱਚ, ਸ਼ਰਾ ਦੇ ਪੁਰਾਣੇ ਨੇਮ ਦੇ ਯੁਗ ਦੌਰਾਨ ਮਨੁੱਖ ਦੀ ਰਹਿਨੁਮਾਈ ਕਰਨਾ ਇੱਕ ਬੱਚੇ ਦੇ ਜੀਵਨ ਦੀ ਰਹਿਨੁਮਾਈ ਕਰਨ ਵਾਂਗ ਸੀ। ਅਰੰਭਕ ਮਨੁੱਖਜਾਤੀ ਯਹੋਵਾਹ ਦੀ ਨਵਜੰਮੀ ਸੀ; ਉਹ ਇਸਰਾਏਲੀ ਸਨ। ਉਨ੍ਹਾਂ ਨੂੰ ਇਸ ਗੱਲ ਦੀ ਕੋਈ ਸਮਝ ਨਹੀਂ ਸੀ ਕਿ ਪਰਮੇਸ਼ੁਰ ਦਾ ਆਦਰ ਕਿਵੇਂ ਕਰਨਾ ਹੈ ਜਾਂ ਧਰਤੀ ’ਤੇ ਕਿਵੇਂ ਰਹਿਣਾ ਹੈ। ਦੂਜੇ ਸ਼ਬਦਾਂ ਵਿੱਚ, ਯਹੋਵਾਹ ਨੇ ਮਨੁੱਖਜਾਤੀ ਦੀ ਸਿਰਜਣਾ ਕੀਤੀ, ਅਰਥਾਤ, ਉਸ ਨੇ ਆਦਮ ਅਤੇ ਹੱਵਾਹ ਦੀ ਸਿਰਜਣਾ ਕੀਤੀ, ਪਰ ਉਸ ਨੇ ਉਨ੍ਹਾਂ ਨੂੰ ਇਹ ਸਮਝਣ ਦੀਆਂ ਸਮਰੱਥਾਵਾਂ ਨਹੀਂ ਦਿੱਤੀਆਂ ਕਿ ਯਹੋਵਾਹ ਦਾ ਆਦਰ ਕਿਵੇਂ ਕਰਨਾ ਹੈ ਜਾਂ ਧਰਤੀ ’ਤੇ ਯਹੋਵਾਹ ਦੇ ਸ਼ਰਾ ਦੀ ਪਾਲਣਾ ਕਿਵੇਂ ਕਰਨੀ ਹੈ। ਯਹੋਵਾਹ ਦੀ ਸਿੱਧੀ ਰਹਿਨੁਮਾਈ ਬਿਨਾਂ, ਕੋਈ ਵੀ ਸਿੱਧਿਆਂ ਇਸ ਨੂੰ ਨਹੀਂ ਜਾਣ ਸਕਦਾ ਸੀ, ਕਿਉਂਕਿ ਅਰੰਭ ਵਿੱਚ ਮਨੁੱਖ ਕੋਲ ਅਜਿਹੀਆਂ ਸਮਰੱਥਾਵਾਂ ਨਹੀਂ ਸਨ। ਮਨੁੱਖ ਸਿਰਫ਼ ਇੰਨਾ ਹੀ ਜਾਣਦਾ ਸੀ ਕਿ ਯਹੋਵਾਹ ਪਰਮੇਸ਼ੁਰ ਹੈ, ਪਰ ਜਿੱਥੇ ਤਕ ਇਸ ਗੱਲ ਦਾ ਸੰਬੰਧ ਹੈ ਕਿ ਉਸ ਦਾ ਆਦਰ ਕਿਵੇਂ ਕਰਨਾ ਹੈ, ਕਿਸ ਕਿਸਮ ਦੇ ਆਚਰਣ ਨੂੰ ਉਸ ਦਾ ਆਦਰ ਕਰਨਾ ਕਿਹਾ ਜਾ ਸਕਦਾ ਹੈ, ਕਿਸ ਕਿਸਮ ਦੇ ਮਨ ਨਾਲ ਵਿਅਕਤੀ ਨੇ ਉਸ ਦਾ ਆਦਰ ਕਰਨਾ ਹੈ, ਜਾਂ ਉਸ ਦੇ ਆਦਰ ਵਿੱਚ ਕੀ ਭੇਟ ਕਰਨਾ ਹੈ, ਮਨੁੱਖ ਨੂੰ ਇਸ ਦਾ ਬਿਲਕੁਲ ਪਤਾ ਨਹੀਂ ਸੀ। ਮਨੁੱਖ ਸਿਰਫ਼ ਇੰਨਾ ਜਾਣਦਾ ਸੀ ਕਿ ਉਸ ਚੀਜ਼ ਦਾ ਅਨੰਦ ਕਿਵੇਂ ਲਿਆ ਜਾਏ ਜਿਸਦਾ ਕਿ ਯਹੋਵਾਹ ਦੁਆਰਾ ਸਿਰਜੀਆਂ ਸਾਰੀਆਂ ਚੀਜ਼ਾਂ ਦਰਮਿਆਨ ਅਨੰਦ ਲਿਆ ਜਾ ਸਕਦਾ ਹੈ, ਪਰ ਧਰਤੀ ’ਤੇ ਕਿਸ ਤਰ੍ਹਾਂ ਦਾ ਜੀਵਨ ਪਰਮੇਸ਼ੁਰ ਦੇ ਪ੍ਰਾਣੀ ਦੇ ਯੋਗ ਹੈ, ਮਨੁੱਖ ਨੂੰ ਇਸ ਦਾ ਕੋਈ ਆਭਾਸ ਨਹੀਂ ਸੀ। ਕਿਸੇ ਦੁਆਰਾ ਨਿਰੇਦੇਸ਼ਿਤ ਕਿਤੇ ਬਿਨਾਂ, ਕਿਸੇ ਦੁਆਰਾ ਵਿਅਕਤੀਗਤ ਰੂਪ ਵਿੱਚ ਰਹਿਨੁਮਾਈ ਪ੍ਰਾਪਤ ਕੀਤੇ ਬਿਨਾਂ, ਇਹ ਮਨੁੱਖਜਾਤੀ ਉਹ ਜੀਵਨ ਜੋ ਇਸ ਦੇ ਲਈ ਢੁਕਵਾਂ ਹੈ ਸਹੀ ਢੰਗ ਨਾਲ ਕਦੇ ਨਾ ਜੀਅ ਪਾਉਂਦੀ, ਸਗੋਂ ਸਿਰਫ਼ ਸ਼ਤਾਨ ਦੁਆਰਾ ਗੁਪਤ ਰੂਪ ਵਿੱਚ ਬੰਦੀ ਬਣਾ ਲਈ ਗਈ ਹੁੰਦੀ। ਯਹੋਵਾਹ ਨੇ ਮਨੁੱਖਜਾਤੀ ਦੀ ਸਿਰਜਣਾ ਕੀਤੀ, ਕਹਿਣ ਦਾ ਭਾਵ ਹੈ, ਉਸ ਨੇ ਮਨੁੱਖਜਾਤੀ ਦੇ ਪੁਰਖਿਆਂ, ਆਦਮ ਅਤੇ ਹੱਵਾਹ ਦੀ ਸਿਰਜਣਾ ਕੀਤੀ, ਪਰ ਉਸ ਨੇ ਉਨ੍ਹਾਂ ਨੂੰ ਹੋਰ ਕੋਈ ਗਿਆਨ ਜਾਂ ਅਕਲ ਨਹੀਂ ਬਖਸ਼ੀ। ਹਾਲਾਂਕਿ ਉਹ ਪਹਿਲਾਂ ਤੋਂ ਹੀ ਧਰਤੀ ’ਤੇ ਰਹਿ ਰਹੇ ਸਨ, ਪਰ ਸਮਝਦੇ ਤਕਰੀਬਨ ਕੁਝ ਵੀ ਨਹੀਂ ਸਨ। ਅਤੇ ਇਸ ਲਈ, ਮਨੁੱਖਜਾਤੀ ਦੀ ਸਿਰਜਣਾ ਦਾ ਯਹੋਵਾਹ ਦਾ ਕੰਮ ਸਿਰਫ਼ ਅੱਧਾ ਹੀ ਖਤਮ ਹੋਇਆ ਸੀ, ਅਤੇ ਪੂਰਾ ਹੋਣ ਤੋਂ ਕਿਤੇ ਦੂਰ ਸੀ। ਉਸ ਨੇ ਸਿਰਫ਼ ਮਿੱਟੀ ਨਾਲ ਮਨੁੱਖ ਦਾ ਨਮੂਨਾ ਬਣਾਇਆ ਸੀ ਅਤੇ ਇਸ ਨੂੰ ਆਪਣੀ ਸਾਹ ਦਿੱਤੀ ਸੀ, ਪਰ ਮਨੁੱਖ ਨੂੰ ਪਰਮੇਸ਼ੁਰ ਦਾ ਆਦਰ ਕਰਨ ਦੀ ਲੋੜੀਂਦੀ ਇੱਛਾ ਬਖਸ਼ੇ ਬਿਨਾਂ। ਅਰੰਭ ਵਿੱਚ, ਮਨੁੱਖ ਦਾ ਮਨ ਪਰਮੇਸ਼ੁਰ ਦਾ ਆਦਰ ਕਰਨ, ਜਾਂ ਉਸ ਤੋਂ ਡਰਨ ਵਾਲਾ ਨਹੀਂ ਸੀ। ਮਨੁੱਖ ਸਿਰਫ਼ ਇੰਨਾ ਹੀ ਜਾਣਦਾ ਸੀ ਕਿ ਉਸ ਦੇ ਵਚਨਾਂ ਨੂੰ ਕਿਵੇਂ ਸੁਣਨਾ ਹੈ ਪਰ ਉਹ ਧਰਤੀ ’ਤੇ ਜੀਉਣ ਦੇ ਬੁਨਿਆਦੀ ਗਿਆਨ ਅਤੇ ਮਨੁੱਖੀ ਜੀਵਨ ਦੇ ਸਧਾਰਣ ਨਿਯਮਾਂ ਤੋਂ ਅਣਜਾਣ ਸੀ। ਅਤੇ ਇਸ ਲਈ, ਹਾਲਾਂਕਿ ਯਹੋਵਾਹ ਨੇ ਮਰਦ ਅਤੇ ਇਸਤ੍ਰੀ ਦੀ ਸਿਰਜਣਾ ਕੀਤੀ ਅਤੇ ਸੱਤ ਦਿਨ ਦੀ ਪਰਿਯੋਜਨਾ ਪੂਰੀ ਕਰ ਦਿੱਤੀ, ਪਰ ਉਸ ਨੇ ਕਿਸੇ ਵੀ ਤਰ੍ਹਾਂ ਨਾਲ ਮਨੁੱਖ ਦੀ ਸਿਰਜਣਾ ਨੂੰ ਪੂਰਾ ਨਹੀਂ ਕੀਤਾ, ਕਿਉਂਕਿ ਮਨੁੱਖ ਸਿਰਫ਼ ਤੋਹ/ਫੱਕ ਸੀ, ਅਤੇ ਉਸ ਵਿੱਚ ਮਨੁੱਖ ਹੋਣ ਦੀ ਅਸਲੀਅਤ ਦੀ ਕਮੀ ਸੀ। ਮਨੁੱਖ ਸਿਰਫ਼ ਇਹ ਜਾਣਦਾ ਸੀ ਕਿ ਇਹ ਯਹੋਵਾਹ ਹੈ ਜਿਸ ਨੇ ਮਨੁੱਖਜਾਤੀ ਦੀ ਸਿਰਜਣਾ ਕੀਤੀ ਹੈ, ਪਰ ਉਸ ਨੂੰ ਇਸ ਗੱਲ ਦਾ ਕੋਈ ਆਭਾਸ ਨਹੀਂ ਸੀ ਕਿ ਯਹੋਵਾਹ ਦੇ ਵਚਨਾਂ ਅਤੇ ਕਨੂੰਨਾਂ ਦਾ ਕਿਵੇਂ ਪਾਲਣ ਕਰਨਾ ਹੈ। ਅਤੇ ਇਸ ਲਈ, ਮਨੁੱਖਜਾਤੀ ਦੇ ਹੋਂਦ ਵਿੱਚ ਆਉਣ ਤੋਂ ਬਾਅਦ, ਯਹੋਵਾਹ ਦਾ ਕੰਮ ਅਜੇ ਪੂਰਾ ਨਹੀਂ ਹੋਇਆ ਸੀ। ਉਸ ਨੇ ਅਜੇ ਵੀ ਮਨੁੱਖਾਂ ਨੂੰ ਆਪਣੇ ਸਾਹਮਣੇ ਲਿਆਉਣ ਲਈ ਉਨ੍ਹਾਂ ਦੀ ਪੂਰੀ ਤਰ੍ਹਾਂ ਰਹਿਨੁਮਾਈ ਕਰਨੀ ਸੀ, ਤਾਂ ਕਿ ਉਹ ਧਰਤੀ ’ਤੇ ਇਕੱਠੇ ਰਹਿਣ ਅਤੇ ਉਸ ਦਾ ਆਦਰ ਕਰਨ ਦੇ ਯੋਗ ਹੋ ਸਕਣ, ਅਤੇ ਤਾਂ ਕਿ ਉਹ, ਉਸ ਦੀ ਰਹਿਨੁਮਾਈ ਦੇ ਨਾਲ, ਧਰਤੀ ’ਤੇ ਸੁਭਾਵਕ ਮਨੁੱਖੀ ਜੀਵਨ ਦੇ ਸਹੀ ਰਸਤੇ ’ਤੇ ਪ੍ਰਵੇਸ਼ ਕਰਨ ਦੇ ਯੋਗ ਹੋ ਸਕਣ। ਸਿਰਫ਼ ਇਸੇ ਤਰੀਕੇ ਨਾਲ ਮੁੱਖ ਤੌਰ ਤੇ ਯਹੋਵਾਹ ਦੇ ਨਾਂ ਤਹਿਤ ਸੰਚਾਲਿਤ ਕੰਮ ਪੂਰੀ ਤਰ੍ਹਾਂ ਨਾਲ ਮੁਕੰਮਲ ਹੋਇਆ ਸੀ; ਅਰਥਾਤ, ਸਿਰਫ਼ ਇਸ ਤਰ੍ਹਾਂ ਨਾਲ ਦੁਨੀਆ ਦੀ ਸਿਰਜਣਾ ਕਰਨ ਦਾ ਯਹੋਵਾਹ ਦਾ ਕੰਮ ਪੂਰੀ ਤਰ੍ਹਾਂ ਖਤਮ ਹੋਇਆ ਸੀ। ਅਤੇ ਇਸ ਲਈ, ਮਨੁੱਖਜਾਤੀ ਦੀ ਸਿਰਜਣਾ ਤੋਂ ਬਾਅਦ, ਉਸ ਨੂੰ ਧਰਤੀ ’ਤੇ ਹਜ਼ਾਰਾਂ ਸਾਲਾਂ ਤਕ ਮਨੁੱਖਜਾਤੀ ਦੀ ਰਹਿਨੁਮਾਈ ਕਰਨੀ ਪਈ, ਤਾਂ ਕਿ ਮਨੁੱਖਜਾਤੀ ਉਸ ਦੇ ਹੁਕਮਾਂ ਅਤੇ ਕੰਨੂਨਾਂ ਦਾ ਪਾਲਣ ਕਰਨ ਦੇ ਯੋਗ ਹੋ ਜਾਏ, ਅਤੇ ਧਰਤੀ ’ਤੇ ਸਧਾਰਣ ਮਨੁੱਖੀ ਜੀਵਨ ਦੀਆਂ ਸਾਰੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਦੇ ਸਮਰੱਥ ਹੋ ਜਾਏ। ਸਿਰਫ਼ ਉਦੋਂ ਹੀ ਯਹੋਵਾਹ ਦਾ ਕੰਮ ਪੂਰੀ ਤਰ੍ਹਾਂ ਮੁਕੰਮਲ ਹੋਇਆ ਸੀ। ਉਸ ਨੇ ਇਹ ਕੰਮ ਮਨੁੱਖਜਾਤੀ ਦੀ ਸਿਰਜਣਾ ਤੋਂ ਬਾਅਦ ਸ਼ੁਰੂ ਕੀਤਾ ਅਤੇ ਯਾਕੂਬ ਦੇ ਸਮੇਂ ਤਕ ਜਾਰੀ ਰੱਖਿਆ, ਜਿਸ ਸਮੇਂ ਉਸ ਨੇ ਯਾਕੂਬ ਦੇ ਬਾਰ੍ਹਾਂ ਪੁੱਤਰਾਂ ਨੂੰ ਇਸਰਾਏਲ ਦੇ ਬਾਰ੍ਹਾਂ ਕਬੀਲੇ ਬਣਾ ਦਿੱਤਾ। ਉਸ ਸਮੇਂ ਤੋਂ, ਇਸਰਾਏਲ ਦੇ ਸਾਰੇ ਲੋਕ ਅਜਿਹੀ ਮਨੁੱਖਜਾਤੀ ਬਣ ਗਏ ਜਿਸ ਦੀ ਉਸ ਦੇ ਦੁਆਰਾ ਧਰਤੀ ’ਤੇ ਅਧਿਕਾਰਤ ਤੌਰ ਤੇ ਅਗਵਾਈ ਕੀਤੀ ਗਈ ਸੀ, ਅਤੇ ਇਸਰਾਏਲ ਧਰਤੀ ’ਤੇ ਉਹ ਖਾਸ ਸਥਾਨ ਬਣ ਗਿਆ, ਜਿੱਥੇ ਉਸ ਨੇ ਆਪਣਾ ਕੰਮ ਕੀਤਾ। ਯਹੋਵਾਹ ਨੇ ਇਨ੍ਹਾਂ ਲੋਕਾਂ ਨੂੰ ਅਜਿਹੇ ਲੋਕਾਂ ਦਾ ਪਹਿਲਾ ਸਮੂਹ ਬਣਾਇਆ ਜਿਨ੍ਹਾਂ ਉੱਪਰ ਉਸ ਨੇ ਧਰਤੀ ’ਤੇ ਅਧਿਕਾਰਤ ਤੌਰ ਤੇ ਆਪਣਾ ਕੰਮ ਕੀਤਾ, ਅਤੇ ਜਿਨ੍ਹਾਂ ਦਾ ਉਸ ਨੇ ਹੋਰ ਵੀ ਵੱਡੇ ਕੰਮ ਦੀ ਸ਼ਰੂਆਤ ਦੇ ਰੂਪ ਵਿੱਚ ਇਸਤੇਮਾਲ ਕਰਦੇ ਹੋਏ ਇਸਰਾਏਲ ਦੀ ਸਮੁੱਚੀ ਜ਼ਮੀਨ ਨੂੰ ਆਪਣੇ ਕੰਮ ਦਾ ਉਦਗਮ-ਸਥਾਨ ਬਣਾਇਆ, ਤਾਂ ਕਿ ਧਰਤੀ ’ਤੇ ਉਸ ਤੋਂ ਪੈਦਾ ਹੋਣ ਵਾਲੇ ਸਾਰੇ ਲੋਕਾਂ ਨੂੰ ਇਹ ਪਤਾ ਲੱਗ ਜਾਏ ਕਿ ਉਸ ਦਾ ਆਦਰ ਕਿਵੇਂ ਕਰਨਾ ਹੈ ਅਤੇ ਧਰਤੀ ’ਤੇ ਕਿਵੇਂ ਰਹਿਣਾ ਹੈ। ਅਤੇ ਇਸ ਲਈ, ਇਸਰਾਏਲੀਆਂ ਦੇ ਕੰਮ ਪਰਾਈਆਂ-ਕੌਮਾਂ ਦੇ ਦੇਸ਼ਾਂ ਦੇ ਲੋਕਾਂ ਦੁਆਰਾ ਪਾਲਣਾ ਕੀਤੇ ਜਾਣ ਲਈ ਉਦਾਹਰਣ ਬਣ ਗਏ, ਅਤੇ ਇਸਰਾਏਲ ਦੇ ਲੋਕਾਂ ਦਰਮਿਆਨ ਜੋ ਕਿਹਾ ਗਿਆ ਸੀ ਉਹ ਪਰਾਈਆਂ-ਕੌਮਾਂ ਦੇ ਦੇਸ਼ਾਂ ਦੇ ਲੋਕਾਂ ਦੁਆਰਾ ਸੁਣੇ ਜਾਣ ਵਾਲੇ ਵਚਨ ਬਣ ਗਏ। ਕਿਉਂਕਿ ਇਹ ਹੀ ਯਹੋਵਾਹ ਦੇ ਕਨੂੰਨਾਂ ਅਤੇ ਹੁਕਮਾਂ ਨੂੰ ਪ੍ਰਾਪਤ ਕਰਨ ਵਾਲੇ ਪਹਿਲੇ ਲੋਕ ਸਨ, ਅਤੇ ਇਸ ਲਈ ਵੀ ਉਹ ਇਸ ਗੱਲ ਨੂੰ ਜਾਣਨ ਵਾਲੇ ਪਹਿਲੇ ਲੋਕ ਸਨ ਕਿ ਕਿਵੇਂ ਯਹੋਵਾਹ ਦੇ ਰਾਹਾਂ ਦਾ ਆਦਰ ਕਰਨਾ ਹੈ। ਉਹ ਮਨੁੱਖਜਾਤੀ ਦੇ ਅਜਿਹੇ ਪੁਰਖੇ ਸਨ, ਜੋ ਯਹੋਵਾਹ ਦੇ ਰਾਹਾਂ ਨੂੰ ਜਾਣਦੇ ਸਨ, ਅਤੇ ਨਾਲ ਹੀ ਯਹੋਵਾਹ ਦੁਆਰਾ ਚੁਣੇ ਗਏ ਮਨੁੱਖਜਾਤੀ ਦੇ ਨੁਮਾਇੰਦੇ ਸਨ। ਜਦੋਂ ਕਿਰਪਾ ਦਾ ਯੁਗ ਆਇਆ, ਤਾਂ ਯਹੋਵਾਹ ਨੇ ਅੱਗੇ ਇਸ ਤਰ੍ਹਾਂ ਨਾਲ ਮਨੁੱਖ ਦੀ ਰਹਿਨੁਮਾਈ ਨਹੀਂ ਕੀਤੀ। ਮਨੁੱਖ ਨੇ ਪਾਪ ਕੀਤਾ ਅਤੇ ਪਾਪ ਕਰਨ ਲਈ ਖੁਦ ਨੂੰ ਬੇਕਾਬੂ ਕਰ ਦਿੱਤਾ ਸੀ, ਅਤੇ ਇਸ ਲਈ, ਉਸ ਨੇ ਮਨੁੱਖ ਨੂੰ ਪਾਪ ਤੋਂ ਬਚਾਉਣਾ ਸ਼ੁਰੂ ਕੀਤਾ। ਇਸ ਤਰ੍ਹਾਂ, ਉਸ ਨੇ ਮਨੁੱਖ ਨੂੰ ਉਦੋਂ ਤਕ ਫਿਟਕਾਰਿਆ ਜਦੋਂ ਤਕ ਮਨੁੱਖ ਨੂੰ ਪੂਰੀ ਤਰ੍ਹਾਂ ਨਾਲ ਪਾਪ ਤੋਂ ਮੁਕਤ ਨਹੀਂ ਕਰ ਦਿੱਤਾ ਗਿਆ। ਅੰਤ ਦੇ ਦਿਨਾਂ ਵਿੱਚ, ਮਨੁੱਖ ਇਸ ਹੱਦ ਤਕ ਦੁਰਾਚਾਰ ਵਿੱਚ ਡੁੱਬ ਗਿਆ ਹੈ ਕਿ ਇਸ ਪੜਾਅ ਦਾ ਕੰਮ ਸਿਰਫ਼ ਨਿਆਂ ਅਤੇ ਤਾੜਨਾ ਰਾਹੀਂ ਕੀਤਾ ਜਾ ਸਕਦਾ ਹੈ। ਸਿਰਫ਼ ਇਸ ਤਰ੍ਹਾਂ ਨਾਲ ਕੰਮ ਪੂਰਾ ਕੀਤਾ ਜਾ ਸਕਦਾ ਹੈ। ਇਹ ਕਈ ਯੁਗਾਂ ਦਾ ਕੰਮ ਰਿਹਾ ਹੈ। ਦੂਜੇ ਸ਼ਬਦਾਂ ਵਿੱਚ, ਯੁਗ ਨੂੰ ਯੁਗ ਤੋਂ ਅਲੱਗ ਕਰਨ ਅਤੇ ਉਨ੍ਹਾਂ ਦਰਮਿਆਨ ਤਬਦੀਲੀ ਕਰਨ ਲਈ ਪਰਮੇਸ਼ੁਰ ਨੇ ਆਪਣੇ ਨਾਂ, ਆਪਣੇ ਕੰਮ, ਅਤੇ ਪਰਮੇਸ਼ੁਰ ਦੇ ਵੱਖ-ਵੱਖ ਸਰੂਪਾਂ ਦਾ ਇਸਤੇਮਾਲ ਕੀਤਾ; ਪਰਮੇਸ਼ੁਰ ਦਾ ਨਾਂ ਅਤੇ ਉਸ ਦਾ ਕੰਮ ਉਸ ਦੇ ਯੁਗ ਦੀ ਨੁਮਾਇੰਦਗੀ ਕਰਦੇ ਹਨ ਅਤੇ ਹਰ ਯੁਗ ਵਿੱਚ ਉਸ ਦੇ ਕੰਮ ਦੀ ਨੁਮਾਇੰਦਗੀ ਕਰਦੇ ਹਨ। ਫਰਜ਼ ਕਰੋ ਕਿ ਹਰ ਯੁਗ ਵਿੱਚ ਪਰਮੇਸ਼ੁਰ ਦਾ ਕੰਮ ਇੱਕੋ ਜਿਹਾ ਹੁੰਦਾ ਹੈ, ਅਤੇ ਹਮੇਸ਼ਾ ਉਸੇ ਨਾਂ ਨਾਲ ਸੱਦਿਆ ਜਾਂਦਾ ਹੈ, ਤਾਂ ਮਨੁੱਖ ਉਸ ਨੂੰ ਕਿਵੇਂ ਜਾਣ ਪਾਉਂਦਾ? ਪਰਮੇਸ਼ੁਰ ਨੂੰ ਯਹੋਵਾਹ ਕਿਹਾ ਜਾਣਾ ਚਾਹੀਦਾ ਹੈ, ਅਤੇ ਯਹੋਵਾਹ ਕਹੇ ਜਾਣ ਵਾਲੇ ਪਰਮੇਸ਼ੁਰ ਤੋਂ ਇਲਾਵਾ, ਕਿਸੇ ਦੂਜੇ ਨਾਂ ਨਾਲ ਸੱਦਿਆ ਜਾਣ ਵਾਲਾ ਕੋਈ ਹੋਰ ਵਿਅਕਤੀ ਪਰਮੇਸ਼ੁਰ ਨਹੀਂ। ਜਾਂ ਫਿਰ ਪਰਮੇਸ਼ੁਰ ਸਿਰਫ਼ ਯਿਸੂ ਹੋ ਸਕਦਾ ਹੈ, ਅਤੇ ਯਿਸੂ ਦੇ ਨਾਂ ਤੋਂ ਇਲਾਵਾ ਉਸ ਨੂੰ ਕਿਸੇ ਦੂਜੇ ਨਾਂ ਨਾਲ ਨਹੀਂ ਸੱਦਿਆ ਜਾ ਸਕਦਾ; ਯਿਸੂ ਤੋਂ ਇਲਾਵਾ ਯਹੋਵਾਹ ਪਰਮੇਸ਼ੁਰ ਨਹੀਂ ਹੈ, ਅਤੇ ਸਰਬਸ਼ਕਤੀਮਾਨ ਪਰਮੇਸ਼ੁਰ ਵੀ ਪਰਮੇਸ਼ੁਰ ਨਹੀਂ ਹੈ। ਮਨੁੱਖ ਮੰਨਦਾ ਹੈ ਕਿ ਇਹ ਸੱਚ ਹੈ ਕਿ ਪਰਮੇਸ਼ੁਰ ਸਰਬਸ਼ਕਤੀਮਾਨ ਹੈ, ਪਰ ਪਰਮੇਸ਼ੁਰ ਤਾਂ ਪਰਮੇਸ਼ੁਰ ਹੈ ਜੋ ਮਨੁੱਖ ਦੇ ਨਾਲ ਹੈ, ਅਤੇ ਉਸ ਨੂੰ ਯਿਸੂ ਕਿਹਾ ਜਾਣਾ ਜ਼ਰੂਰੀ ਹੈ, ਕਿਉਂਕਿ ਪਰਮੇਸ਼ੁਰ ਮਨੁੱਖ ਦੇ ਨਾਲ ਹੈ। ਅਜਿਹਾ ਕਰਨਾ ਅਸੂਲ ਦੇ ਅਨੁਰੂਪ ਹੋਣਾ ਹੈ, ਅਤੇ ਪਰਮੇਸ਼ੁਰ ਨੂੰ ਇੱਕ ਦਾਇਰੇ ਵਿੱਚ ਸੀਮਿਤ ਕਰਨਾ ਹੈ। ਇਸ ਲਈ, ਹਰ ਯੁਗ ਵਿੱਚ ਪਰਮੇਸ਼ੁਰ ਜੋ ਕੰਮ ਕਰਦਾ ਹੈ, ਉਸ ਨੂੰ ਜਿਸ ਨਾਂ ਨਾਲ ਸੱਦਿਆ ਜਾਂਦਾ ਹੈ, ਅਤੇ ਜਿਸ ਸਰੂਪ ਨੂੰ ਉਹ ਅਪਣਾਉਂਦਾ ਹੈ—ਅਤੇ ਹਰ ਪੜਾਅ ਵਿੱਚ ਅੱਜ ਤਕ ਜੋ ਵੀ ਕੰਮ ਉਹ ਕਰਦਾ ਹੈ—ਇਹ ਕਿਸੇ ਇੱਕ ਕਾਇਦੇ ਦਾ ਪਾਲਣ ਨਹੀਂ ਕਰਦੇ, ਅਤੇ ਕਿਸੇ ਵੀ ਤਰ੍ਹਾਂ ਦੀ ਬੰਦਸ਼ ਦੇ ਅਧੀਨ ਨਹੀਂ ਹਨ। ਉਹ ਯਹੋਵਾਹ ਹੈ, ਪਰ ਉਹ ਯਿਸੂ ਵੀ ਹੈ, ਅਤੇ ਨਾਲ ਹੀ ਉਹ ਮਸੀਹਾ ਵੀ ਹੈ, ਅਤੇ ਸਰਬਸ਼ਕਤੀਮਾਨ ਪਰਮੇਸ਼ੁਰ ਵੀ। ਉਸ ਦੇ ਨਾਂ ਵਿੱਚ ਅਨੁਰੂਪੀ ਤਬਦੀਲੀਆਂ ਦੇ ਨਾਲ, ਉਸ ਦਾ ਕੰਮ ਸਿਲਸਿਲੇਵਾਰ ਰੂਪਾਂਤਰਣ ਵਿੱਚੋਂ ਲੰਘ ਸਕਦਾ ਹੈ। ਕੋਈ ਇਕੱਲਾ ਨਾਂ ਪੂਰੀ ਤਰ੍ਹਾਂ ਨਾਲ ਉਸ ਦੀ ਨੁਮਾਇੰਦਗੀ ਨਹੀਂ ਕਰ ਸਕਦਾ, ਪਰ ਉਹ ਸਾਰੇ ਨਾਂ ਜਿਨ੍ਹਾਂ ਨਾਲ ਉਸ ਨੂੰ ਸੱਦਿਆ ਜਾਂਦਾ ਹੈ ਉਸ ਦੀ ਨੁਮਾਇੰਦਗੀ ਕਰਨ ਦੇ ਯੋਗ ਹਨ, ਅਤੇ ਜੋ ਕੰਮ ਉਹ ਹਰ ਯੁਗ ਵਿੱਚ ਕਰਦਾ ਹੈ, ਉਹ ਉਸ ਦੇ ਸੁਭਾਅ ਦੀ ਨੁਮਾਇੰਦਗੀ ਕਰਦਾ ਹੈ। ਫਰਜ਼ ਕਰ, ਅੰਤ ਦੇ ਦਿਨ ਆਉਣ ’ਤੇ ਜਿਸ ਪਰਮੇਸ਼ੁਰ ਨੂੰ ਤੂੰ ਦੇਖੇਂ, ਅਤੇ ਇੰਨਾ ਹੀ ਨਹੀਂ, ਉਹ ਚਿੱਟੇ ਬੱਦਲ ’ਤੇ ਸੁਆਰੀ ਵੀ ਕਰ ਰਿਹਾ ਹੋਏ, ਅਤੇ ਅਜੇ ਵੀ ਉਸ ਦਾ ਪ੍ਰਗਟਾਵਾ ਯਿਸੂ ਦਾ ਹੋਏ, ਅਤੇ ਜੋ ਵਚਨ ਉਹ ਬੋਲੇ, ਉਹ ਅਜੇ ਵੀ ਯਿਸੂ ਦੇ ਵਚਨ ਹੋਣ: “ਤੁਹਾਨੂੰ ਆਪਣੇ ਗੁਆਂਢੀ ਨਾਲ ਉਸੇ ਤਰ੍ਹਾਂ ਪਿਆਰ ਕਰਨਾ ਚਾਹੀਦਾ ਹੈ ਜਿਵੇਂ ਤੁਸੀਂ ਖੁਦ ਨੂੰ ਕਰਦੇ ਹੋ, ਤੁਹਾਨੂੰ ਵਰਤ ਅਤੇ ਪ੍ਰਾਰਥਨਾ ਕਰਨੀ ਚਾਹੀਦੀ ਹੈ, ਆਪਣੇ ਦੁਸ਼ਮਣਾਂ ਨਾਲ ਉਸੇ ਤਰ੍ਹਾਂ ਪਿਆਰ ਕਰੋ ਜਿਵੇਂ ਤੁਸੀਂ ਆਪਣੇ ਖੁਦ ਦੇ ਜੀਵਨ ਨੂੰ ਕਰਦੇ ਹੋ, ਦੂਜਿਆਂ ਨਾਲ ਸਹਿਣਸ਼ੀਲਤਾ ਵਰਤੋ, ਅਤੇ ਧੀਰਜਵਾਨ ਅਤੇ ਨਿਮਰ ਬਣੋ। ਮੇਰੇ ਚੇਲੇ ਬਣ ਸਕਣ ਤੋਂ ਪਹਿਲਾਂ ਤੁਹਾਡੇ ਲਈ ਇਹ ਸਭ ਕਰਨਾ ਜ਼ਰੂਰੀ ਹੈ। ਅਤੇ ਇਹ ਸਭ ਚੀਜ਼ਾਂ ਕਰਕੇ, ਤੁਸੀਂ ਮੇਰੇ ਰਾਜ ਵਿੱਚ ਪ੍ਰਵੇਸ਼ ਕਰ ਸਜਦੇ ਹੋ।” ਕੀ ਇਹ ਕਿਰਪਾ ਦੇ ਯੁਗ ਦੇ ਕੰਮ ਨਾਲ ਸੰਬੰਧਤ ਨਹੀਂ ਹੋਏਗਾ। ਕੀ ਜੋ ਉਹ ਕਹਿੰਦਾ ਹੈ ਕਿਰਪਾ ਦੇ ਯੁਗ ਦਾ ਰਾਹ ਨਹੀਂ ਹੋਏਗਾ? ਜੇ ਤੁਸੀਂ ਇਹ ਵਚਨ ਸੁਣਦੇ, ਤਾਂ ਤੁਸੀਂ ਕੀ ਮਹਿਸੂਸ ਕਰਦੇ? ਕੀ ਤੁਸੀਂ ਇਹ ਮਹਿਸੂਸ ਨਾ ਕਰਦੇ ਕਿ ਇਹ ਅਜੇ ਵੀ ਯਿਸੂ ਦਾ ਕੰਮ ਹੈ? ਕੀ ਇਹ ਇਸ ਦਾ ਦੁਹਰਾਓ ਨਾ ਹੁੰਦਾ? ਕੀ ਮਨੁੱਖ ਨੂੰ ਇਸ ਵਿੱਚ ਅਨੰਦ ਮਿਲ ਸਕਦਾ ਹੈ? ਤੁਹਾਨੂੰ ਲੱਗੇਗਾ ਕਿ ਪਰਮੇਸ਼ੁਰ ਦਾ ਕੰਮ ਸਿਰਫ਼ ਉਂਝ ਦਾ ਹੀ ਰਹਿ ਸਕਦਾ ਹੈ ਜਿਵੇਂ ਦਾ ਇਹ ਅੱਜ ਹੈ ਅਤੇ ਇਸ ਤੋਂ ਅੱਗੇ ਨਹੀਂ ਵੱਧ ਸਕਦਾ। ਉਸ ਕੋਲ ਬਸ ਇੰਨੀ ਹੀ ਸਮਰੱਥਾ ਹੈ, ਅਤੇ ਹੁਣ ਕਰਨ ਲਈ ਕੋਈ ਨਵਾਂ ਕੰਮ ਨਹੀਂ ਹੈ, ਅਤੇ ਉਹ ਆਪਣੀ ਸਮਰੱਥਾ ਨੂੰ ਇਸ ਦੀ ਹੱਦ ਤਕ ਲੈ ਗਿਆ ਹੈ। ਅੱਜ ਤੋਂ ਦੋ ਹਜ਼ਾਰ ਸਾਲ ਪਹਿਲਾਂ ਕਿਰਪਾ ਦਾ ਯੁਗ ਸੀ, ਅਤੇ ਦੋ ਹਜ਼ਾਰ ਸਾਲ ਬਾਅਦ ਉਹ ਅਜੇ ਵੀ ਕਿਰਪਾ ਦੇ ਯੁਗ ਦੇ ਰਾਹ ਦਾ ਪਰਚਾਰ ਕਰ ਰਿਹਾ ਹੈ, ਅਤੇ ਅਜੇ ਵੀ ਲੋਕਾਂ ਤੋਂ ਪਛਤਾਵਾ ਕਰਵਾ ਰਿਹਾ ਹੈ। ਲੋਕ ਕਹਿਣਗੇ, “ਪਰਮੇਸ਼ੁਰ, ਤੇਰੇ ਕੋਲ ਬਸ ਇੰਨੀ ਸਮਰੱਥਾ ਹੈ। ਮੈਂ ਤੈਨੂੰ ਬਹੁਤ ਸਮਝਦਾਰ ਮੰਨਦਾ ਸੀ, ਪਰ ਤੂੰ ਸਿਰਫ਼ ਸਹਿਣਸ਼ੀਲਤਾ ਜਾਣਦਾ ਹੈਂ ਅਤੇ ਸਿਰਫ਼ ਧੀਰਜ ਨਾਲ ਹੀ ਸੰਬੰਧ ਰੱਖਦਾ ਹੈਂ। ਤੂੰ ਸਿਰਫ਼ ਇਹ ਜਾਣਦਾ ਹੈਂ ਕਿ ਆਪਣੇ ਦੁਸ਼ਮਣ ਨੂੰ ਕਿਵੇਂ ਪਿਆਰ ਕਰਨਾ ਹੈ, ਅਤੇ ਇਸ ਤੋਂ ਵੱਧ ਕੁਝ ਨਹੀਂ।” ਮਨੁੱਖ ਦੇ ਮਨ ਵਿੱਚ, ਪਰਮੇਸ਼ੁਰ ਸਦਾ ਉਂਝ ਦਾ ਹੀ ਰਹੇਗਾ ਜਿਵੇਂ ਦਾ ਉਹ ਕਿਰਪਾ ਦੇ ਯੁਗ ਵਿੱਚ ਸੀ, ਅਤੇ ਮਨੁੱਖ ਹਮੇਸ਼ਾ ਵਿਸ਼ਵਾਸ ਕਰੇਗਾ ਕਿ ਪਰਮੇਸ਼ੁਰ ਪ੍ਰੇਮਮਈ ਹੈ ਅਤੇ ਤਰਸਵਾਨ ਹੈ। ਤੂੰ ਕੀ ਸੋਚਦਾ ਹੈਂ ਕਿ ਪਰਮੇਸ਼ੁਰ ਦਾ ਕੰਮ ਹਮੇਸ਼ਾ ਉਸੇ ਪੁਰਾਣੇ ਆਧਾਰ ਤੇ ਚੱਲੇਗਾ? ਅਤੇ ਇਸ ਲਈ, ਕੰਮ ਦੇ ਇਸ ਪੜਾਅ ਵਿੱਚ ਉਸ ਨੂੰ ਸਲੀਬ ’ਤੇ ਨਹੀਂ ਚੜ੍ਹਾਇਆ ਜਾਏਗਾ, ਅਤੇ ਹਰ ਉਹ ਚੀਜ਼ ਜਿਸ ਨੂੰ ਤੁਸੀਂ ਦੇਖਦੇ ਅਤੇ ਛੋਹੰਦੇ ਹੋ, ਉਸ ਕਿਸੇ ਚੀਜ਼ ਵਰਗੀ ਨਹੀਂ ਹੋਏਗੀ, ਜਿਸ ਦੇ ਬਾਰੇ ਤੁਸੀਂ ਕਲਪਨਾ ਕੀਤੀ ਹੈ ਜਾਂ ਜਿਸ ਦੇ ਬਾਰੇ ਤੁਸੀਂ ਸੁਣਿਆ ਹੈ। ਅੱਜ ਪਰਮੇਸ਼ੁਰ ਫਰੀਸੀਆਂ ਨਾਲ ਨਹੀਂ ਜੁੜਦਾ, ਨਾ ਹੀ ਉਹ ਦੁਨੀਆ ਨੂੰ ਜਾਣਨ ਦਿੰਦਾ ਹੈ, ਅਤੇ ਜੋ ਉਸ ਨੂੰ ਜਾਣਦੇ ਹਨ ਉਹ ਸਿਰਫ਼ ਤੁਸੀਂ ਹੋ ਜੋ ਉਸ ਦੇ ਪਿੱਛੇ ਚੱਲਦੇ ਹੋ, ਕਿਉਂਕਿ ਉਸ ਨੂੰ ਮੁੜ ਤੋਂ ਸਲੀਬ ’ਤੇ ਨਹੀਂ ਚੜ੍ਹਾਇਆ ਜਾਏਗਾ। ਕਿਰਪਾ ਦੇ ਯੁਗ ਦੌਰਾਨ, ਯਿਸੂ ਨੇ ਆਪਣੀ ਖੁਸ਼ਖ਼ਬਰੀ ਦੇ ਕੰਮ ਵਾਸਤੇ ਪੂਰੇ ਦੇਸ਼ ਵਿੱਚ ਖੁੱਲੇ ਤੌਰ ਤੇ ਪਰਚਾਰ ਕੀਤਾ। ਉਹ ਸਲੀਬ ’ਤੇ ਚੜ੍ਹਨ ਲਈ ਫਰੀਸੀਆਂ ਨਾਲ ਜੁੜਿਆ; ਜੇ ਉਹ ਫਰੀਸੀਆਂ ਨਾਲ ਨਾ ਜੁੜਦਾ ਅਤੇ ਸੱਤਾਧਾਰੀਆਂ ਨੇ ਉਸ ਨੂੰ ਕਦੇ ਨਾ ਜਾਣਿਆ ਹੁੰਦਾ, ਤਾਂ ਉਸ ਨੂੰ ਕਿਵੇਂ ਦੋਸ਼ੀ ਠਹਿਆਰਿਆ ਜਾ ਸਕਦਾ ਸੀ, ਫਿਰ ਕਿਵੇਂ ਉਸ ਦੇ ਨਾਲ ਵਿਸ਼ਵਾਸਘਾਤ ਕੀਤਾ ਜਾ ਸਕਦਾ ਸੀ ਅਤੇ ਉਸ ਨੂੰ ਸਲੀਬ ’ਤੇ ਚੜ੍ਹਾਇਆ ਜਾਂ ਸਕਦਾ ਸੀ? ਅਤੇ ਇਸ ਲਈ, ਉਹ ਸਲੀਬ ’ਤੇ ਚੜ੍ਹਨ ਲਈ ਫਰੀਸੀਆਂ ਨਾਲ ਜੁੜਿਆ। ਅੱਜ, ਪ੍ਰਲੋਭਨ ਤੋਂ ਬਚਣ ਲਈ ਉਹ ਗੁਪਤ ਰੂਪ ਵਿੱਚ ਆਪਣਾ ਕੰਮ ਕਰਦਾ ਹੈ। ਪਰਮੇਸ਼ੁਰ ਦੇ ਦੋ ਦੇਹਧਾਰਣਾਂ ਵਿੱਚ, ਕੰਮ ਅਤੇ ਮਹੱਤਵ ਭਿੰਨ ਹੈ, ਅਤੇ ਪਰਿਵੇਸ਼ ਵੀ ਵੱਖਰਾ ਹੈ, ਤਾਂ ਉਸ ਦੁਆਰਾ ਕੀਤਾ ਜਾਣ ਵਾਲਾ ਕੰਮ ਪੂਰੀ ਤਰ੍ਹਾਂ ਨਾਲ ਇੱਕੋ ਜਿਹਾ ਕਿਵੇਂ ਹੋ ਸਕਦਾ ਹੈ?
ਕੀ ਯਿਸੂ ਦਾ ਨਾਂ—“ਪਰਮੇਸ਼ੁਰ ਸਾਡੇ ਨਾਲ”—ਪਰਮੇਸ਼ੁਰ ਦੇ ਸੁਭਾਅ ਨੂੰ ਉਸ ਦੀ ਸੰਪੂਰਣਤਾ ਨਾਲ ਦਰਸਾ ਸਕਦਾ ਹੈ? ਕੀ ਇਹ ਪੂਰੀ ਤਰ੍ਹਾਂ ਨਾਲ ਪਰਮੇਸ਼ੁਰ ਨੂੰ ਸਪਸ਼ਟ ਕਰ ਸਕਦਾ ਹੈ? ਜੇ ਮਨੁੱਖ ਕਹਿੰਦਾ ਹੈ ਕਿ ਪਰਮੇਸ਼ੁਰ ਨੂੰ ਸਿਰਫ਼ ਯਿਸੂ ਕਿਹਾ ਜਾ ਸਕਦਾ ਹੈ ਅਤੇ ਉਸ ਦਾ ਕੋਈ ਦੂਜਾ ਨਾਂ ਨਹੀਂ ਹੋ ਸਕਦਾ ਕਿਉਂਕਿ ਪਰਮੇਸ਼ੁਰ ਆਪਣਾ ਸੁਭਾਅ ਨਹੀਂ ਬਦਲ ਸਕਦਾ, ਤਾਂ ਅਜਿਹੇ ਵਚਨ ਅਸਲ ਵਿੱਚ ਈਸ਼-ਨਿੰਦਾ ਹਨ! ਕੀ ਤੂੰ ਮੰਨਦਾ ਹੈਂ ਕਿ, ਯਿਸੂ, ਪਰਮੇਸ਼ੁਰ ਸਾਡੇ ਨਾਲ, ਨਾਂ ਇਕੱਲਾ ਪਰਮੇਸ਼ੁਰ ਦੀ ਉਸ ਦੀ ਸੰਪੂਰਣਤਾ ਵਿੱਚ ਨੁਮਾਇੰਦਗੀ ਕਰ ਸਕਦਾ ਹੈ? ਪਰਮੇਸ਼ੁਰ ਨੂੰ ਕਈ ਨਾਂਵਾਂ ਨਾਲ ਸੱਦਿਆ ਜਾ ਸਕਦਾ ਹੈ, ਪਰ ਇਨ੍ਹਾਂ ਕਈ ਨਾਂਵਾਂ ਦਰਮਿਆਨ, ਇੱਕ ਵੀ ਅਜਿਹਾ ਨਹੀਂ ਹੈ, ਜੋ ਪਰਮੇਸ਼ੁਰ ਦਾ ਸਭ ਕੁਝ ਸਮਾਹਿਤ ਕਰਨ ਦੇ ਯੋਗ ਹੋਏ, ਇੱਕ ਵੀ ਅਜਿਹਾ ਨਹੀਂ ਹੈ ਜੋ ਪਰਮੇਸ਼ੁਰ ਦੀ ਪੂਰੀ ਤਰ੍ਹਾਂ ਨਾਲ ਨੁਮਾਇੰਦਗੀ ਕਰ ਸਕੇ। ਅਤੇ ਇਸ ਲਈ, ਪਰਮੇਸ਼ੁਰ ਦੇ ਕਈ ਨਾਂ ਹਨ, ਪਰ ਇਹ ਕਈ ਨਾਂ ਪਰਮੇਸ਼ੁਰ ਦੇ ਸੁਭਾਅ ਨੂੰ ਪੂਰੀ ਤਰ੍ਹਾਂ ਸਪਸ਼ਟ ਨਹੀਂ ਕਰ ਸਕਦੇ, ਕਿਉਂਕਿ ਪਰਮੇਸ਼ੁਰ ਦਾ ਸੁਭਾਅ ਇੰਨਾ ਭਰਪੂਰ ਹੈ ਕਿ ਇਹ ਬਸ ਮਨੁੱਖ ਦੀ ਉਸ ਨੂੰ ਜਾਣਨ ਦੀ ਸੀਮਾ ਤੋਂ ਵੱਧ ਕੇ ਹੈ। ਮਨੁੱਖ ਕੋਲ, ਮਨੁੱਖਜਾਤੀ ਦੀ ਭਾਸ਼ਾ ਦਾ ਇਸਤੇਮਾਲ ਕਰਕੇ, ਪਰਮੇਸ਼ੁਰ ਨੂੰ ਪੂਰੀ ਤਰ੍ਹਾਂ ਸਮਾਹਿਤ ਕਰਨ ਦਾ ਕੋਈ ਤਰੀਕਾ ਨਹੀਂ ਹੈ। ਮਨੁੱਖਜਾਤੀ ਕੋਲ ਪਰਮੇਸ਼ੁਰ ਦੇ ਸੁਭਾਅ ਬਾਰੇ ਉਹ ਜੋ ਕੁਝ ਵੀ ਜਾਣਦੇ ਹਨ ਉਸ ਨੂੰ ਸਮਾਹਿਤ ਕਰਨ ਲਈ ਸੀਮਿਤ ਸ਼ਬਦਾਵਲੀ ਹੈ: ਮਹਾਨ, ਆਦਰਯੋਗ, ਅਦਭੁੱਤ, ਕਲਪਨਾ ਤੋਂ ਪਰੇ, ਸਰਬ ਉੱਚ, ਪਵਿੱਤਰ, ਧਰਮੀ, ਬੁੱਧੀਮਾਨ ਆਦਿ। ਇੰਨੇ ਜਿਹੇ ਸ਼ਬਦ! ਇੰਨੀ ਸੀਮਿਤ ਸ਼ਬਦਾਵਲੀ ਉਸ ਥੋੜ੍ਹੇ ਜਿਹੇ ਦਾ ਵੀ ਵਰਣਨ ਕਰਨ ਵਿੱਚ ਅਸਮਰਥ ਹੈ ਜੋ ਕਿ ਮਨੁੱਖ ਨੇ ਪਰਮੇਸ਼ੁਰ ਦੇ ਸੁਭਾਅ ਬਾਰੇ ਦੇਖਿਆ ਹੈ। ਸਮੇਂ ਦੇ ਨਾਲ, ਕਈ ਹੋਰ ਲੋਕਾਂ ਨੇ ਅਜਿਹੇ ਸ਼ਬਦ ਜੋੜੇ, ਜਿਨ੍ਹਾਂ ਬਾਰੇ ਉਹ ਸੋਚਦੇ ਸਨ ਕਿ ਉਹ ਉਨ੍ਹਾਂ ਦੇ ਦਿਲ ਦੇ ਜੋਸ਼ ਦਾ ਬਿਹਤਰ ਢੰਗ ਨਾਲ ਵਰਣਨ ਕਰਨ ਦੇ ਸਮਰੱਥ ਹਨ: ਪਰਮੇਸ਼ੁਰ ਇੰਨਾ ਮਹਾਨ ਹੈ! ਪਰਮੇਸ਼ੁਰ ਇੰਨਾ ਪਵਿੱਤਰ ਹੈ! ਪਰਮੇਸ਼ੁਰ ਇੰਨਾ ਪਿਆਰਾ ਹੈ! ਅੱਜ, ਮਨੁੱਖ ਦੇ ਅਜਿਹੇ ਕਥਨ ਆਪਣੇ ਸਿਖਰ ’ਤੇ ਪਹੁੰਚ ਗਏ ਹਨ, ਫਿਰ ਵੀ ਮਨੁੱਖ ਅਜੇ ਵੀ ਖੁਦ ਨੂੰ ਸਪਸ਼ਟਤਾ ਨਾਲ ਵਿਅਕਤ ਕਰਨ ਦੇ ਅਸਮਰਥ ਹੈ। ਅਤੇ ਇਸ ਲਈ, ਪਰਮੇਸ਼ੁਰ ਦੇ ਕਈ ਨਾਂ ਹਨ, ਪਰ ਉਸ ਦਾ ਕੋਈ ਇੱਕ ਨਾਂ ਨਹੀਂ ਹੈ, ਅਤੇ ਅਜਿਹਾ ਇਸ ਲਈ ਕਿਉਂਕਿ ਪਰਮੇਸ਼ੁਰ ਦੀ ਹੋਂਦ ਇੰਨੀ ਭਰਪੂਰ ਹੈ, ਅਤੇ ਮਨੁੱਖ ਦੀ ਭਾਸ਼ਾ ਇੰਨੀ ਕੰਗਾਲ ਹੈ। ਕਿਸੇ ਇੱਕ ਵਿਸ਼ੇਸ਼ ਸ਼ਬਦ ਜਾਂ ਨਾਂ ਵਿੱਚ ਪਰਮੇਸ਼ੁਰ ਦੀ ਉਸ ਦੀ ਸੰਪੂਰਣਤਾ ਵਿੱਚ ਨੁਮਾਇੰਦਗੀ ਕਰਨ ਦੀ ਸਮਰੱਥਾ ਨਹੀਂ ਹੈ। ਤਾਂ ਕੀ ਤੈਨੂੰ ਲੱਗਦਾ ਹੈ ਕਿ ਉਸ ਦਾ ਨਾਂ ਤੈਅ ਕੀਤਾ ਜਾ ਸਕਦਾ ਹੈ। ਪਰਮੇਸ਼ੁਰ ਇੰਨ ਮਹਾਨ ਅਤੇ ਇੰਨਾ ਪਵਿੱਤਰ ਹੈ, ਫਿਰ ਵੀ ਕੀ ਤੂੰ ਉਸ ਨੂੰ ਹਰ ਨਵੇਂ ਯੁਗ ਵਿੱਚ ਆਪਣਾ ਨਾਂ ਨਹੀਂ ਬਦਲਣ ਦੇਵੇਂਗਾ? ਇਸ ਲਈ, ਹਰ ਯੁਗ ਵਿੱਚ ਜਿਸ ਵਿੱਚ ਪਰਮੇਸ਼ੁਰ ਵਿਅਕਤੀਗਤ ਤੌਰ ਤੇ ਆਪਣਾ ਕੰਮ ਕਰਦਾ ਹੈ, ਉਹ ਉਸ ਕੰਮ ਨੂੰ ਸਮਾਹਿਤ ਕਰਨ ਲਈ, ਜਿਸ ਨੂੰ ਉਹ ਕਰਨ ਦਾ ਇਰਾਦਾ ਰੱਖਦਾ ਹੈ, ਇੱਕ ਅਜਿਹੇ ਨਾਂ ਦਾ ਇਸਤੇਮਾਲ ਕਰਦਾ ਹੈ ਜੋ ਉਸ ਯੁਗ ਲਈ ਢੁਕਵਾਂ ਹੁੰਦਾ ਹੈ। ਉਹ ਇਹ ਵਿਸ਼ੇਸ਼ ਨਾਂ ਇਸਤੇਮਾਲ ਕਰਦਾ ਹੈ, ਅਜਿਹਾ ਨਾਂ ਜਿਸ ਦਾ ਉਸ ਯੁਗ ਵਿੱਚ ਉਸ ਦੇ ਸੁਭਾਅ ਦੀ ਨੁਮਾਇੰਦਗੀ ਕਰਨ ਲਈ ਵਿਹਾਰਕ ਮਹੱਤਵ ਹੁੰਦਾ ਹੈ। ਇਹ ਪਰਮੇਸ਼ੁਰ ਆਪਣੇ ਖੁਦ ਦੇ ਸੁਭਾਅ ਨੂੰ ਵਿਅਕਤ ਕਰਨ ਲਈ ਮਨੁੱਖਜਾਤੀ ਦੀ ਭਾਸ਼ਾ ਦਾ ਇਸਤੇਮਾਲ ਕਰਦਾ ਹੈ। ਫਿਰ ਵੀ, ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਆਤਮਿਕ ਅਨੁਭਵ ਹੋਏ ਹਨ ਅਤੇ ਜਿਨ੍ਹਾਂ ਨੇ ਪਰਮੇਸ਼ੁਰ ਨੂੰ ਵਿਅਕਤੀਗਤ ਤੌਰ ਤੇ ਦੇਖਿਆ ਹੈ ਅਜੇ ਵੀ ਮਹਿਸੂਸ ਕਰਦੇ ਹਨ ਕਿ ਇਹ ਵਿਸ਼ੇਸ਼ ਨਾਂ ਪਰਮੇਸ਼ੁਰ ਦੀ ਉਸ ਦੀ ਸੰਪੂਰਣਤਾ ਨੁਮਾਇੰਦਗੀ ਕਰਨ ਵਿੱਚ ਅਸਮਰਥ ਹਨ—ਅਫਸੋਸ, ਇਸ ਦਾ ਕੁਝ ਨਹੀਂ ਕੀਤਾ ਜਾ ਸਕਦਾ—ਇਸ ਲਈ ਮਨੁੱਖ ਹੁਣ ਪਰਮੇਸ਼ੁਰ ਨੂੰ ਕਿਸੇ ਨਾਂ ਨਾਲ ਸੰਬੋਧਤ ਨਹੀਂ ਕਰਦਾ, ਸਗੋਂ ਉਸ ਨੂੰ ਬਸ “ਪਰਮੇਸ਼ੁਰ” ਕਹਿੰਦਾ ਹੈ। ਇਹ ਇੰਝ ਹੈ, ਜਿਵੇਂ ਮਨੁੱਖ ਦਾ ਮਨ ਪਿਆਰ ਨਾਲ ਭਰਿਆ ਹੋਏ, ਪਰ ਉਹ ਪਰਸਪਰ ਵਿਰੋਧ ਨਾਲ ਵੀ ਘਿਰਿਆ ਹੋਵੇ, ਕਿਉਂਕਿ ਮਨੁੱਖ ਨਹੀਂ ਜਾਣਦਾ ਪਰਮੇਸ਼ੁਰ ਦੀ ਵਿਆਖਿਆ ਕਿਵੇਂ ਕਰਨੀ ਹੈ। ਪਰਮੇਸ਼ੁਰ ਜੋ ਹੈ ਉਹ ਇੰਨਾ ਭਰਪੂਰ ਹੈ ਕਿ ਉਸ ਦੇ ਵਰਣਨ ਦਾ ਕੋਈ ਤਰੀਕਾ ਬਸ ਹੈ ਹੀ ਨਹੀਂ। ਕੋਈ ਇਕੱਲਾ ਨਾਂ ਨਹੀਂ ਹੈ ਜੋ ਪਰਮੇਸ਼ੁਰ ਦੇ ਸੁਭਾਅ ਦਾ ਖੁਲਾਸਾ ਕਰ ਸਕੇ, ਅਤੇ ਅਜਿਹਾ ਕੋਈ ਇਕੱਲਾ ਨਾਂ ਨਹੀਂ ਹੈ ਜੋ ਪਰਮੇਸ਼ੁਰ ਜੋ ਹੈ ਉਸ ਦਾ ਵਰਣਨ ਕਰ ਸਕੇ। ਜੇ ਕੋਈ ਮੈਨੂੰ ਪੁੱਛੇ, “ਤੂੰ ਠੀਕ ਠੀਕ ਕਿਸ ਨਾਂ ਦਾ ਇਸਤੇਮਾਲ ਕਰਦਾ ਹੈਂ?” ਮੈਂ ਉਨ੍ਹਾਂ ਨੂੰ ਦੱਸਾਂਗਾ, “ਪਰਮੇਸ਼ੁਰ ਪਰਮੇਸ਼ੁਰ ਹੈ!” ਕੀ ਇਹ ਪਰਮੇਸ਼ੁਰ ਲਈ ਬਿਹਤਰੀਨ ਨਾਂ ਨਹੀਂ ਹੈ? ਕੀ ਇਹ ਪਰਮੇਸ਼ੁਰ ਦੇ ਸੁਭਾਅ ਨੂੰ ਬਿਹਤਰੀਨ ਢੰਗ ਨਾਲ ਸਮਾਹਿਤ ਕਰਨਾ ਨਹੀਂ ਹੈ? ਅਜਿਹਾ ਹੋਣ ਦੇ ਨਾਤੇ, ਤੁਸੀਂ ਪਰਮੇਸ਼ੁਰ ਦੇ ਨਾਂ ਦੀ ਤਲਾਸ਼ ਲਈ ਇੰਨੀ ਕੋਸ਼ਿਸ਼ ਕਿਉਂ ਕਰਦੇ ਹੋ? ਤੁਹਾਨੂੰ ਸਿਰਫ਼ ਇੱਕ ਨਾਂ ਵਾਸਤੇ, ਬਿਨਾਂ ਖਾਦੇ ਅਤੇ ਬਿਨਾਂ ਸੁੱਤੇ, ਆਪਣਾ ਦਿਮਾਗ ਚਲਾਉਣ ਦੀ ਕੀ ਲੋੜ ਹੈ? ਇੱਕ ਦਿਨ ਆਏਗਾ ਜਦੋਂ ਪਰਮੇਸ਼ੁਰ ਨੂੰ ਯਹੋਵਾਹ, ਯਿਸੂ ਜਾਂ ਮਸੀਹਾ ਨਹੀਂ ਆਖਿਆ ਜਾਏਗਾ—ਉਹ ਬਸ ਸਿਰਜਣਹਾਰ ਹੋਏਗਾ। ਉਸ ਸਮੇਂ, ਸਾਰੇ ਨਾਂ ਜੋ ਉਸ ਨੇ ਧਰਤੀ ’ਤੇ ਧਾਰਣ ਕੀਤੇ ਹਨ, ਖਤਮ ਹੋ ਜਾਣਗੇ, ਜਿਸ ਮਗਰੋਂ ਉਸ ਦੇ ਕੋਈ ਨਾਂ ਨਹੀਂ ਹੋਣਗੇ। ਜਦੋਂ ਸਾਰੀਆਂ ਚੀਜ਼ਾਂ ਸਿਰਜਣਹਾਰ ਦੀ ਪ੍ਰਧਾਨਤਾ ਤਹਿਤ ਆਉਂਦੀਆਂ ਹਨ, ਤਾਂ ਉਸ ਨੂੰ ਇੱਕ ਬੇਹੱਦ ਢੁਕਵੇਂ ਪਰ ਅਧੂਰੇ ਨਾਂ ਦੀ ਕੀ ਲੋੜ ਹੈ? ਕੀ ਤੂੰ ਅਜੇ ਵੀ ਪਰਮੇਸ਼ੁਰ ਦੇ ਨਾਂ ਦੀ ਖੋਜ ਕਰ ਰਿਹਾ ਹੈਂ? ਕੀ ਤੂੰ ਅਜੇ ਵੀ ਇਹ ਕਹਿਣ ਦੀ ਹਿੰਮਤ ਕਰਦਾ ਹੈਂ ਕਿ ਪਰਮੇਸ਼ੁਰ ਨੂੰ ਸਿਰਫ਼ ਯਹੋਵਾਹ ਕਿਹਾ ਜਾ ਸਕਦਾ ਹੈ? ਕੀ ਤੂੰ ਅਜੇ ਵੀ ਇਹ ਕਹਿਣ ਦੀ ਹਿੰਮਤ ਕਰਦਾਹੈਂ ਕਿ ਪਰਮੇਸ਼ੁਰ ਨੂੰ ਸਿਰਫ਼ ਯਿਸੂ ਕਿਹਾ ਜਾ ਸਕਦਾ ਹੈ? ਕੀ ਤੂੰ ਪਰਮੇਸ਼ੁਰ ਵਿਰੁੱਧ ਈਸ਼-ਨਿੰਦਾ ਦਾ ਪਾਪ ਸਹਿਣ ਕਰਨ ਦੇ ਯੋਗ ਹੈਂ? ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਰਮੇਸ਼ੁਰ ਦਾ ਮੂਲ ਰੂਪ ਵਿੱਚ ਕੋਈ ਨਾਂ ਨਹੀਂ ਸੀ। ਉਸ ਨੇ ਸਿਰਫ਼ ਇੱਕ ਜਾਂ ਦੋ ਜਾਂ ਕਈ ਨਾਂ ਰੱਖੇ ਕਿਉਂਕਿ ਉਸ ਕੋਲ ਕਰਨ ਲਈ ਕੰਮ ਸੀ ਅਤੇ ਉਸ ਨੇ ਮਨੁੱਖਜਾਤੀ ਦਾ ਪ੍ਰਬੰਧ ਕਰਨਾ ਸੀ। ਭਾਵੇਂ ਉਸ ਨੂੰ ਕਿਸੇ ਵੀ ਨਾਂ ਨਾਲ ਸੱਦਿਆ ਜਾਏ—ਕੀ ਉਸ ਨੇ ਖੁਦ ਸੁਤੰਤਰ ਤੌਰ ਤੇ ਇਸ ਨੂੰ ਨਹੀਂ ਚੁਣਿਆ? ਕੀ ਇਸ ਨੂੰ ਤੈਅ ਕਰਨ ਲਈ ਉਸ ਨੂੰ ਤੇਰੀ—ਉਸ ਦੇ ਸਿਰਜੇ ਹੋਏ ਇੱਕ ਪ੍ਰਾਣੀ ਦੀ—ਲੋੜ ਹੋਏਗੀ? ਜਿਸ ਨਾਂ ਨਾਲ ਪਰਮੇਸ਼ੁਰ ਨੂੰ ਸੱਦਿਆ ਜਾਂਦਾ ਹੈ ਉਹ ਨਾਂ ਹੁੰਦਾ ਹੈ ਜਿਸ ਦੇ ਅਨੁਸਾਰ ਮਨੁੱਖ, ਮਨੁੱਖਜਾਤੀ ਦੀ ਭਾਸ਼ਾ ਨਾਲ, ਉਸ ਨੂੰ ਸਮਝਣ ਸਮਰੱਥ ਹੁੰਦਾ ਹੈ, ਪਰ ਇਹ ਨਾਂ ਕੁਝ ਅਜਿਹਾ ਨਹੀਂ ਹੈ ਜਿਸ ਦਾ ਮਨੁੱਖ ਸਾਰਾਂਸ਼ ਬਣਾ ਸਕੇ। ਤੂੰ ਸਿਰਫ਼ ਇਹ ਕਹਿ ਸਕਦਾ ਹੈਂ ਕਿ ਸਵਰਗ ਵਿੱਚ ਇੱਕ ਪਰਮੇਸ਼ੁਰ ਹੈ, ਕਿ ਉਹ ਮਹਾਨ ਸਮਰੱਥਾ ਵਾਲਾ ਖੁਦ ਪਰਮੇਸ਼ੁਰ ਹੈ, ਜੋ ਕਿ ਇੰਨਾ ਬੁੱਧੀਮਾਨ ਹੈ, ਜੋ ਇੰਨਾ ਉੱਚਾ, ਇੰਨਾ ਅਦਭੁੱਤ, ਇੰਨਾ ਰਹੱਸਮਈ, ਇੰਨਾ ਸਰਬਸ਼ਕਤੀਮਾਨ ਹੈ, ਅਤੇ ਫਿਰ ਤੋਂ ਇਸ ਤੋਂ ਵੱਧ ਕੁਝ ਨਹੀਂ ਕਹਿ ਸਕਦਾ; ਤੂੰ ਬਸ ਇੰਨਾ ਜਿਹਾ ਹੀ ਜਾਣ ਸਕਦਾ ਹੈਂ। ਅਜਿਹਾ ਹੋਣ ’ਤੇ, ਕੀ ਸਿਰਫ਼ ਯਿਸੂ ਦਾ ਨਾਂ ਖੁਦ ਪਰਮੇਸ਼ੁਰ ਦੀ ਨੁਮਾਇੰਦਗੀ ਕਰ ਸਕਦਾ ਹੈ? ਜਦੋਂ ਅੰਤ ਦੇ ਦਿਨ ਆਉਂਦੇ ਹਨ, ਭਾਵੇਂ ਇਹ ਅਜੇ ਵੀ ਪਰਮੇਸ਼ੁਰ ਹੀ ਹੈ ਜੋ ਆਪਣਾ ਕੰਮ ਕਰਦਾ ਹੈ, ਫਿਰ ਵੀ ਉਸ ਦੇ ਨਾਂ ਨੂੰ ਬਦਲਣਾ ਹੀ ਹੋਏਗਾ, ਕਿਉਂਕਿ ਇਹ ਇੱਕ ਅਲੱਗ ਯੁਗ ਹੈ।
ਪਰਮੇਸ਼ੁਰ ਪੂਰੇ ਬ੍ਰਹਿਮੰਡ ਅਤੇ ਉੱਪਰ ਦੇ ਖੇਤਰ ਵਿੱਚ ਸਭ ਤੋਂ ਮਹਾਨ ਹੈ, ਤਾਂ ਕੀ ਉਹ ਦੇਹ ਦੇ ਸਰੂਪ ਦਾ ਇਸਤੇਮਾਲ ਕਰਦੇ ਹੋਏ ਖੁਦ ਦੀ ਪੂਰੀ ਤਰ੍ਹਾਂ ਵਿਆਖਿਆ ਕਰ ਸਕਦਾ ਹੈ? ਪਰਮੇਸ਼ੁਰ ਆਪਣੇ ਕੰਮ ਦੇ ਇੱਕ ਪੜਾਅ ਨੂੰ ਕਰਨ ਲਈ ਆਪਣੇ ਆਪ ਨੂੰ ਇਸ ਦੇਹ ਦੇ ਕਪੜੇ ਪਹਿਨਾਉਂਦਾ ਹੈ। ਦੇਹ ਦੇ ਇਸ ਸਰੂਪ ਦਾ ਕੋਈ ਵਿਸ਼ੇਸ਼ ਅਰਥ ਨਹੀਂ ਹੈ, ਇਹ ਯੁਗਾਂ ਦੇ ਗੁਜ਼ਰਨ ਨਾਲ ਕੋਈ ਸੰਬੰਧ ਨਹੀਂ ਰੱਖਦਾ, ਅਤੇ ਨਾ ਹੀ ਇਸ ਦਾ ਪਰਮੇਸ਼ੁਰ ਦੇ ਸੁਭਾਅ ਨਾਲ ਕੋਈ ਸੰਬੰਧ ਹੈ।। ਯਿਸੂ ਨੇ ਆਪਣੇ ਸਰੂਪ ਨੂੰ ਬਣਿਆ ਕਿਉਂ ਨਹੀਂ ਰਹਿਣ ਦਿੱਤਾ? ਉਸ ਨੇ ਮਨੁੱਖ ਨੂੰ ਆਪਣੇ ਸਰੂਪ ਦਾ ਚਿੱਤਰ ਕਿਉਂ ਨਹੀਂ ਬਣਾਉਣ ਦਿੱਤਾ, ਤਾਂ ਕਿ ਉਸ ਨੂੰ ਬਾਅਦ ਵਾਲੀਆਂ ਪੀੜ੍ਹੀਆਂ ਨੂੰ ਸੌਂਪਿਆ ਜਾ ਸਕਦਾ? ਉਸ ਨੇ ਲੋਕਾਂ ਨੂੰ ਇਹ ਕਿਉਂ ਸਵੀਕਾਰ ਨਹੀਂ ਕਰਨ ਦਿੱਤਾ ਕਿ ਉਸ ਦਾ ਸਰੂਪ ਪਰਮੇਸ਼ੁਰ ਦਾ ਸਰੂਪ ਹੈ? ਹਾਲਾਂਕਿ ਮਨੁੱਖ ਦਾ ਸਰੂਪ ਪਰਮੇਸ਼ੁਰ ਦੇ ਸਰੂਪ ਵਿੱਚ ਹੀ ਸਿਰਜਿਆ ਗਿਆ ਸੀ, ਪਰ ਫਿਰ ਵੀ ਕੀ ਮਨੁੱਖ ਦੀ ਦੱਖ ਲਈ ਪਰਮੇਸ਼ੁਰ ਦੇ ਉੱਚ ਸਰੂਪ ਦੀ ਨੁਮਾਇੰਦਗੀ ਕਰਨਾ ਸੰਭਵ ਰਿਹਾ ਹੁੰਦਾ? ਜਦੋਂ ਪਰਮੇਸ਼ੁਰ ਦੇਹਧਾਰੀ ਹੁੰਦਾ ਹੈ, ਤਾਂ ਉਹ ਸਵਰਗ ਤੋਂ ਸਿਰਫ਼ ਇੱਕ ਵਿਸ਼ੇਸ਼ ਦੇਹ ਵਿੱਚ ਉੱਤਰਦਾ ਹੈ। ਇਹ ਉਸ ਦਾ ਆਤਮਾ ਹੈ ਜੋ ਦੇਹ ਵਿੱਚ ਉੱਤਰਦਾ ਹੈ, ਜਿਸ ਰਾਹੀਂ ਉਹ ਆਤਮਾ ਦਾ ਕੰਮ ਕਰਦਾ ਹੈ। ਇਹ ਆਤਮਾ ਹੀ ਹੈ ਜੋ ਦੇਹ ਵਿੱਚ ਵਿਅਕਤ ਹੁੰਦਾ ਹੈ, ਅਤੇ ਇਹ ਆਤਮਾ ਹੈ ਜੋ ਦੇਹ ਵਿੱਚ ਆਪਣਾ ਕੰਮ ਕਰਦਾ ਹੈ। ਦੇਹ ਵਿੱਚ ਕੀਤਾ ਗਿਆ ਕੰਮ ਪੂਰੀ ਤਰ੍ਹਾਂ ਨਾਲ ਆਤਮਾ ਦੀ ਨੁਮਾਇੰਦਗੀ ਕਰਦਾ ਹੈ, ਅਤੇ ਦੇਹ ਕੰਮ ਵਾਸਤੇ ਹੁੰਦਾ ਹੈ, ਪਰ ਉਸ ਦਾ ਇਹ ਅਰਥ ਨਹੀਂ ਹੈ ਕਿ ਦੇਹ ਦਾ ਸਰੂਪ ਖੁਦ ਪਰਮੇਸ਼ੁਰ ਦੇ ਸੱਚੇ ਸਰੂਪ ਦਾ ਬਦਲ ਹੈ; ਇਹ ਪਰਮੇਸ਼ੁਰ ਦੇ ਦੇਹ ਬਣਨ ਦਾ ਉਦੇਸ਼ ਜਾਂ ਮਹੱਤਵ ਨਹੀਂ ਹੈ। ਉਹ ਸਿਰਫ਼ ਇਸ ਲਈ ਦੇਹਧਾਰਣ ਕਰਦਾ ਹੈ, ਤਾਂ ਕਿ ਆਤਮਾ ਨੂੰ ਰਹਿਣ ਲਈ ਅਜਿਹੀ ਜਗ੍ਹਾ ਮਿਲ ਸਕੇ ਜੋ ਕਿ ਉਸ ਦੇ ਕੰਮ ਕਰਨ ਦੇ ਤਰੀਕੇ ਲਈ ਢੁਕਵੀਂ ਹੋਏ, ਜਿਸ ਨਾਲ ਦੇਹ ਵਿੱਚ ਉਸ ਦਾ ਕੰਮ ਬਿਹਤਰ ਢੰਗ ਨਾਲ ਹੋ ਸਕੇ, ਤਾਂ ਕਿ ਲੋਕ ਉਸ ਦੇ ਕੰਮ ਦੇਖ ਸਕਣ, ਉਸ ਦੇ ਸੁਭਾਅ ਨੂੰ ਸਮਝ ਸਕਣ, ਉਸ ਦੇ ਵਚਨ ਸੁਣ ਸਕਣ, ਅਤੇ ਉਸ ਦੇ ਕੰਮ ਦੇ ਅਚਰਜ ਬਾਰੇ ਜਾਣ ਸਕਣ। ਉਸ ਦਾ ਨਾਂ ਉਸ ਦੇ ਸੁਭਾਅ ਦੀ ਨੁਮਾਇੰਦਗੀ ਕਰਦਾ ਹੈ, ਉਸ ਦਾ ਕੰਮ ਉਸ ਦੀ ਪਛਾਣ ਦੀ ਨੁਮਾਇੰਦਗੀ ਕਰਦਾ ਹੈ, ਪਰ ਉਸ ਨੇ ਕਦੇ ਨਹੀਂ ਕਿਹਾ ਕਿ ਦੇਹ ਵਿੱਚ ਉਸ ਦਾ ਪ੍ਰਗਟਾਵਾ ਉਸ ਦੇ ਸਰੂਪ ਦੀ ਨੁਮਾਇੰਦਗੀ ਕਰਦਾ ਹੈ; ਇਹ ਸਿਰਫ਼ ਮਨੁੱਖ ਦੀ ਧਾਰਣਾ ਹੈ। ਅਤੇ ਇਸ ਲਈ, ਪਰਮੇਸ਼ੁਰ ਦੇ ਦੇਹਧਾਰਣ ਦੇ ਮੁੱਖ ਪਹਿਲੂ ਉਸ ਦਾ ਨਾਂ, ਉਸ ਦਾ ਕੰਮ, ਉਸ ਦਾ ਸੁਭਾਅ, ਅਤੇ ਉਸ ਦਾ ਲਿੰਗ ਹਨ। ਇਹ ਇਸ ਯੁਗ ਵਿੱਚ ਉਸ ਦੇ ਪ੍ਰਬੰਧਨ ਦੀ ਨੁਮਾਇੰਦਗੀ ਕਰਨ ਲਈ ਇਸਤੇਮਾਲ ਕੀਤੇ ਜਾਂਦੇ ਹਨ। ਸਿਰਫ਼ ਉਸ ਸਮੇਂ ਦੇ ਕੰਮ ਲਈ ਹੋਣ ਕਰਕੇ, ਦੇਹ ਵਿੱਚ ਉਸ ਦੇ ਪ੍ਰਗਟਾਵੇ ਦਾ ਪ੍ਰਬੰਧਨ ਨਾਲ ਕੋਈ ਸੰਬੰਧ ਨਹੀਂ ਹੈ। ਫਿਰ ਵੀ ਦੇਹਧਾਰੀ ਪਰਮੇਸ਼ੁਰ ਲਈ ਕੋਈ ਖਾਸ ਪ੍ਰਗਟਾਵਾ ਨਾ ਰੱਖਣਾ ਅਸੰਭਵ ਹੈ, ਇਸ ਲਈ ਉਹ ਆਪਣੇ ਪ੍ਰਗਟਾਵੇ ਨੂੰ ਨਿਸ਼ਚਿਤ ਕਰਨ ਲਈ ਕਿਸੇ ਢੁਕਵੇਂ ਪਰਿਵਾਰ ਨੂੰ ਚੁਣਦਾ ਹੈ। ਜੇ ਪਰਮੇਸ਼ੁਰ ਦੇ ਪ੍ਰਗਟਾਵੇ ਦਾ ਕੋਈ ਪ੍ਰਤਿਨਿਧਤਾ ਵਾਲਾ ਮਹੱਤਵ ਹੁੰਦਾ, ਤਾਂ ਉਹ ਸਾਰੇ ਲੋਕ ਜਿਨ੍ਹਾਂ ਦੇ ਚਿਹਰੇ ਦੀਆਂ ਵਿਸ਼ੇਸ਼ਤਾਵਾਂ ਉਸ ਵਰਗੀਆਂ ਹੁੰਦੀਆਂ, ਵੀ ਪਰਮੇਸ਼ੁਰ ਦੀ ਨੁਮਾਇੰਦਗੀ ਕਰਦੇ। ਕੀ ਇਹ ਇੱਕ ਗੰਭੀਰ ਗਲਤੀ ਨਾ ਹੁੰਦੀ? ਯਿਸੂ ਦਾ ਚਿੱਤਰ ਮਨੁੱਖ ਦੁਆਰਾ ਬਣਾਇਆ ਗਿਆ ਸੀ ਤਾਂ ਕਿ ਮਨੁੱਖ ਉਸ ਦੀ ਉਪਾਸਨਾ ਕਰ ਸਕੇ। ਉਸ ਸਮੇਂ, ਪਵਿੱਤਰ ਆਤਮਾ ਨੇ ਕੋਈ ਖਾਸ ਨਿਰਦੇਸ਼ ਨਹੀਂ ਦਿੱਤੇ ਸਨ, ਅਤੇ ਇਸ ਲਈ ਮਨੁੱਖ ਨੇ ਅੱਜ ਤਕ ਉਸ ਕਲਪਿਤ ਚਿੱਤਰ ਨੂੰ ਅੱਗੇ ਤੋਰਿਆ ਹੈ। ਦਰਅਸਲ, ਪਰਮੇਸ਼ੁਰ ਦੇ ਮੂਲ ਇਰਾਦੇ ਅਨੁਸਾਰ, ਮਨੁੱਖ ਨੂੰ ਅਜਿਗਾ ਨਹੀਂ ਕਰਨਾ ਚਾਹੀਦਾ ਸੀ।। ਇਹ ਸਿਰਫ਼ ਮਨੁੱਖ ਦਾ ਉਤਸ਼ਾਹ ਹੈ, ਜਿਸ ਦੇ ਕਾਰਣ ਉਸ ਨੇ ਅੱਜ ਤਕ ਯਿਸੂ ਦਾ ਚਿੱਤਰ ਦਾ ਬਚਾਇਆ ਹੋਇਆ ਹੈ। ਪਰਮੇਸ਼ੁਰ ਆਤਮਾ ਹੈ, ਅਤੇ ਮਨੁੱਖ ਕਦੇ ਵੀ ਇਸ ਗੱਲ ਦਾ ਸਾਰਾਂਸ਼ ਬਣਾਉਣ ਦੇ ਸਮਰੱਥ ਨਹੀਂ ਹੋਏਗਾ ਕਿ ਅੰਤਮ ਵਿਸ਼ਲੇਸ਼ਣ ਵਿੱਚ ਉਸ ਦਾ ਸਰੂਪ ਕੀ ਹੈ। ਉਸ ਦੇ ਸਰੂਪ ਦੀ ਨੁਮਾਇੰਦਗੀ ਸਿਰਫ਼ ਉਸ ਦੇ ਸੁਭਾਅ ਰਾਹੀਂ ਹੋ ਸਕਦੀ ਹੈ। ਜਿੱਥੇ ਤਕ ਉਸ ਦੇ ਨੱਕ, ਉਸ ਦੀਆਂ ਅੱਖਾਂ, ਅਤੇ ਉਸ ਦੇ ਵਾਲਾਂ ਦੇ ਰੂਪ-ਰੰਗ ਦੀ ਗੱਲ ਹੈ, ਉਸ ਦਾ ਖਾਕਾ ਬਣਾਉਣਾ ਤੇਰੀ ਸਮਰੱਥਾ ਤੋਂ ਬਾਹਰ ਹੈ। ਜਦੋਂ ਯੂਹੰਨਾ ’ਤੇ ਪ੍ਰਕਾਸ਼ਨ ਆਇਆ, ਤਾਂ ਉਸ ਨੇ ਮਨੁੱਖ ਦੇ ਪੁੱਤਰ ਦਾ ਸਰੂਪ ਦੇਖਿਆ: ਉਸ ਦੇ ਮੂੰਹ ਤੋਂ ਇੱਕ ਤਿੱਖੀ ਦੁਧਾਰੀ ਤਲਵਾਰ ਨਿਕਲ ਰਹੀ ਸੀ, ਉਸ ਦੀਆਂ ਅੱਖਾਂ ਅਗਨੀ ਦੀ ਲਾਟ ਵਾਂਗ ਸਨ, ਉਸ ਦਾ ਸਿਰ ਅਤੇ ਵਾਲ ਚਿੱਟੀ ਉੰਨ ਵਾਂਗ ਚਿੱਟੇ ਸਨ, ਉਸ ਦੇ ਪੈਰ ਖਾਲਸ ਪਿੱਤਲ ਵਾਂਗ ਸਨ, ਅਤੇ ਛਾਤੀ ਦੁਆਲੇ ਸੋਨੇ ਦੀ ਪੇਟੀ ਬੰਨ੍ਹੇ ਹੋਏ ਸੀ। ਹਾਲਾਂਕਿ ਉਸ ਦੇ ਵਚਨ ਬਹੁਤ ਜੀਵੰਤ ਸਨ, ਪਰ ਉਸ ਨੇ ਪਰਮੇਸ਼ੁਰ ਦੇ ਜਿਸ ਸਰੂਪ ਦਾ ਵਰਣਨ ਕੀਤਾ, ਉਹ ਕਿਸੇ ਸਿਰਜੇ ਹੋਏ ਪ੍ਰਾਣੀ ਦਾ ਸਰੂਪ ਨਹੀਂ ਸੀ। ਉਸ ਨੇ ਜੋ ਦੇਖਿਆ ਉਹ ਸਿਰਫ਼ ਇੱਕ ਦਰਸ਼ਣ ਸੀ, ਅਤੇ ਭੌਤਿਕ ਸੰਸਾਰ ਦੇ ਕਿਸੇ ਵਿਅਕਤੀ ਦੀ ਛਵੀ ਨਹੀਂ ਸੀ। ਯੂਹੰਨਾ ਨੇ ਸਿਰਫ਼ ਇੱਕ ਸੁਪਨਾ ਦੇਖਿਆ ਸੀ, ਪਰ ਉਸ ਨੇ ਪਰਮੇਸ਼ੁਰ ਦਾ ਅਸਲ ਸਰੂਪ ਨਹੀਂ ਦੇਖਿਆ ਸੀ। ਦੇਹਧਾਰੀ ਪਰਮੇਸ਼ੁਰ ਦੇ ਦੇਹ ਦਾ ਸਰੂਪ, ਇੱਕ ਸਿਰਜੇ ਹੋਏ ਪ੍ਰਾਣੀ ਦਾ ਸਰੂਪ ਹੋਣ ਨਾਲ, ਪਰਮੇਸ਼ੁਰ ਦੇ ਸੁਭਾਅ ਦੀ ਸੰਪੂਰਣਤਾ ਨਾਲ ਨੁਮਾਇੰਦਗੀ ਕਰਨ ਦੇ ਅਸਮਰਥ ਹੈ। ਜਦੋਂ ਯਹੋਵਾਹ ਨੇ ਮਨੁੱਖਜਾਤੀ ਦੀ ਸਿਰਜਣਾ ਕੀਤੀ, ਉਸ ਨੇ ਕਿਹਾ ਕਿ ਉਸ ਨੇ ਅਜਿਹਾ ਉਸ ਦੇ ਆਪਣੇ ਸਰੂਪ ਵਿੱਚ ਕੀਤਾ ਹੈ ਅਤੇ ਮਰਦ ਅਤੇ ਇਸਤ੍ਰੀ (ਨਰ ਅਤੇ ਮਾਦਾ) ਦੀ ਸਿਰਜਣਾ ਕੀਤੀ। ਉਸ ਸਮੇਂ, ਉਸ ਨੇ ਕਿਹਾ ਕਿ ਉਸ ਨੇ ਮਰਦ ਅਤੇ ਇਸਤ੍ਰੀ (ਨਰ ਅਤੇ ਮਾਦਾ) ਨੂੰ ਪਰਮੇਸ਼ੁਰ ਦੇ ਸਰੂਪ ਵਿੱਚ ਬਣਾਇਆ ਹੈ। ਹਾਲਾਂਕਿ ਮਨੁੱਖ ਦਾ ਸਰੂਪ ਪਰਮੇਸ਼ੁਰ ਦੇ ਸਰੂਪ ਨਾਲ ਰਲਦਾ-ਮਿਲਦਾ ਹੈ, ਪਰ ਇਸ ਦਾ ਇਹ ਅਰਥ ਨਹੀਂ ਲਗਾਇਆ ਜਾ ਸਕਦਾ ਕਿ ਮਨੁੱਖ ਦੀ ਦੱਖ ਪਰਮੇਸ਼ੁਰ ਦਾ ਸਰੂਪ ਹੈ। ਨਾ ਹੀ ਤੂੰ ਪਰਮੇਸ਼ੁਰ ਦੇ ਸਰੂਪ ਨੂੰ ਪੂਰੀ ਤਰ੍ਹਾਂ ਸਾਕਾਰ ਕਰਨ ਲਈ ਮਨੁੱਖਜਾਤੀ ਦੀ ਭਾਸ਼ਾ ਦਾ ਇਸਤੇਮਾਲ ਕਰ ਸਕਦਾ ਹੈਂ, ਕਿਉਂਕਿ ਪਰਮੇਸ਼ੁਰ ਇੰਨਾ ਉੱਚਾ, ਇੰਨਾ ਮਹਾਨ, ਇੰਨਾ ਅਦਭੁੱਤ ਅਤੇ ਕਲਪਨਾ ਤੋਂ ਪਰੇ ਹੈ!
ਜਦੋਂ ਯਿਸੂ ਆਪਣਾ ਕੰਮ ਕਰਨ ਲਈ ਆਇਆ, ਤਾਂ ਇਹ ਪਵਿੱਤਰ ਆਤਮਾ ਦੇ ਨਿਰਦੇਸ਼ ਤਹਿਤ ਸੀ; ਉਸ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਪਵਿੱਤਰ ਆਤਮਾ ਚਾਹੁੰਦਾ ਸੀ, ਨਾ ਹੀ ਪੁਰਾਣੇ ਨੇਮ ਦੇ ਕਨੂੰਨ ਅਨੁਸਾਰ ਜਾਂ ਯਹੋਵਾਹ ਦੇ ਕੰਮ ਅਨੁਸਾਰ। ਹਾਲਾਂਕਿ ਯਿਸੂ ਜੋ ਕੰਮ ਕਰਨ ਲਈ ਆਇਆ ਸੀ, ਉਹ ਯਹੋਵਾਹ ਦੇ ਕਨੂੰਨਾਂ ਜਾਂ ਹੁਕਮਾਂ ਦਾ ਪਾਲਣ ਕਰਨਾ ਨਹੀਂ ਸੀ, ਫਿਰ ਵੀ ਉਨ੍ਹਾਂ ਦਾ ਸ੍ਰੋਤ ਇੱਕ ਹੀ ਸੀ। ਜੋ ਕੰਮ ਯਿਸੂ ਨੇ ਕੀਤਾ, ਉਸ ਨੇ ਯਿਸੂ ਦੇ ਨਾਂ ਦੀ ਨੁਮਾਇੰਦਗੀ ਕੀਤੀ, ਅਤੇ ਇਸ ਨੇ ਕਿਰਪਾ ਦੇ ਯੁਗ ਦੀ ਨੁਮਾਇੰਦਗੀ ਕੀਤੀ; ਜਿੱਥੇ ਤਕ ਯਹੋਵਾਹ ਦੁਆਰਾ ਕੀਤੇ ਗਏ ਕੰਮ ਦੀ ਗੱਲ ਹੈ, ਇਸ ਨੇ ਯਹੋਵਾਹ ਦੀ ਨੁਮਾਇੰਦਗੀ ਕੀਤੀ, ਅਤੇ ਇਸ ਨੇ ਸ਼ਰਾ ਦੇ ਯੁਗ ਦੀ ਨੁਮਾਇੰਦਗੀ ਕੀਤੀ। ਉਨ੍ਹਾਂ ਦਾ ਕੰਮ ਦੋ ਵੱਖ-ਵੱਖ ਯੁਗਾਂ ਵਿੱਚ ਇੱਕ ਆਤਮਾ ਦਾ ਕੰਮ ਸੀ। ਯਿਸੂ ਨੇ ਜੋ ਕੰਮ ਕੀਤਾ ਉਹ ਸਿਰਫ਼ ਕਿਰਪਾ ਦੇ ਯੁਗ ਦੀ ਨੁਮਾਇੰਦਗੀ ਕਰ ਸਕਦਾ ਸੀ, ਅਤੇ ਉਹ ਕੰਮ ਜੋ ਯਹੋਵਾਹ ਨੇ ਕੀਤਾ, ਉਹ ਸਿਰਫ਼ ਪੁਰਾਣੇ ਨੇਮ ਦੇ ਸ਼ਰਾ ਦੇ ਯੁਗ ਦੀ ਨੁਮਾਇੰਦਗੀ ਕਰ ਸਕਦਾ ਸੀ। ਯਹੋਵਾਹ ਨੇ ਸਿਰਫ਼ ਇਸਰਾਏਲ ਅਤੇ ਮਿਸਰ ਦੇ ਲੋਕਾਂ ਦੀ, ਅਤੇ ਇਸਰਾਏਲ ਤੋਂ ਪਰੇ ਸਾਰੇ ਮੁਲਕਾਂ ਦੀ ਰਹਿਨੁਮਾਈ ਕੀਤੀ ਸੀ। ਨਵੇਂ ਨੇਮ ਦੇ ਕਿਰਪਾ ਦੇ ਯੁਗ ਵਿੱਚ ਯਿਸੂ ਦਾ ਕੰਮ ਯਿਸੂ ਦੇ ਨਾਂ ਤਹਿਤ ਪਰਮੇਸ਼ੁਰ ਦਾ ਕੰਮ ਸੀ, ਕਿਉਂਕਿ ਉਸ ਨੇ ਯੁਗ ਦੀ ਰਹਿਨੁਮਾਈ ਕੀਤੀ ਸੀ। ਜੇ ਤੂੰ ਕਹਿੰਦਾ ਹੈਂ ਕਿ ਯਿਸੂ ਦਾ ਕੰਮ ਯਹੋਵਾਹ ਦੇ ਕੰਮ ’ਤੇ ਅਧਾਰਤ ਸੀ, ਕਿ ਉਸ ਨੇ ਕੋਈ ਨਵਾਂ ਕੰਮ ਸ਼ੁਰੂ ਨਹੀਂ ਕੀਤਾ, ਅਤੇ ਇਹ ਵੀ ਕਿ ਉਸ ਨੇ ਜੋ ਕੁਝ ਕੀਤਾ, ਉਹ ਯਹੋਵਾਹ ਦੇ ਵਚਨਾਂ ਅਨੁਸਾਰ, ਯਹੋਵਾਹ ਦੇ ਕੰਮ ਅਤੇ ਯਸਾਯਾਹ ਦੀਆਂ ਭਵਿੱਖਬਾਣੀਆਂ ਦੇ ਅਨੁਸਾਰ ਸੀ, ਤਾਂ ਯਿਸੂ ਦੇਹਧਾਰੀ ਬਣਿਆ ਪਰਮੇਸ਼ੁਰ ਨਾ ਹੁੰਦਾ। ਜੇ ਉਸ ਨੇ ਆਪਣਾ ਕੰਮ ਇਸ ਤਰ੍ਹਾਂ ਸੰਚਾਲਿਤ ਕੀਤਾ ਹੁੰਦਾ, ਤਾਂ ਉਹ ਇੱਕ ਰਸੂਲ ਜਾਂ ਸ਼ਰਾ ਦੇ ਯੁਗ ਦਾ ਇੱਕ ਕਾਰਜਕਰਤਾ ਰਿਹਾ ਹੁੰਦਾ। ਜੇ ਅਜਿਹਾ ਹੀ ਹੁੰਦਾ, ਜਿਵੇਂ ਤੂੰ ਕਹਿੰਦਾ ਹੈਂ, ਤਾਂ ਯਿਸੂ ਇੱਕ ਯੁਗ ਦੀ ਸ਼ੁਰੂਆਤ ਨਹੀਂ ਕਰ ਸਕਦਾ ਸੀ, ਨਾ ਹੀ ਉਹ ਕੋਈ ਹੋਰ ਕੰਮ ਕਰ ਸਕਦਾ ਸੀ। ਇਸੇ ਤਰ੍ਹਾਂ, ਪਵਿੱਤਰ ਆਤਮਾ ਲਈ ਮੁੱਖ ਤੌਰ ਤੇ ਯਹੋਵਾਹ ਰਾਹੀਂ ਆਪਣਾ ਕੰਮ ਕਰਨਾ ਜ਼ਰੂਰੀ ਸੀ, ਅਤੇ ਯਹੋਵਾਹ ਦੇ ਜ਼ਰੀਏ ਤੋਂ ਇਲਾਵਾ, ਪਵਿੱਤਰ ਆਤਮਾ ਕੋਈ ਨਵਾਂ ਕੰਮ ਨਹੀਂ ਕਰ ਸਕਦਾ ਸੀ। ਮਨੁੱਖ ਦਾ ਯਿਸੂ ਦੇ ਕੰਮ ਨੂੰ ਇਸ ਤਰ੍ਹਾਂ ਨਾਲ ਸਮਝਣਾ ਗ਼ਲਤ ਹੈ। ਜੇ ਮਨੁੱਖ ਮੰਨਦਾ ਹੈ ਕਿ ਯਿਸੂ ਦੁਆਰਾ ਕੀਤਾ ਕੰਮ ਯਹੋਵਾਹ ਦੇ ਵਚਨਾਂ ਅਤੇ ਯਸਾਯਾਹ ਦੀਆਂ ਭਵਿੱਖਬਾਣੀਆਂ ਅਨੁਸਾਰ ਸੀ, ਤਾਂ ਕੀ ਯਿਸੂ ਦੇਹਧਾਰੀ ਪਰਮੇਸ਼ੁਰ ਸੀ, ਜਾਂ ਉਹ ਨਬੀਆਂ ਵਿੱਚੋਂ ਕੋਈ ਇੱਕ ਸੀ? ਇਸ ਨਜ਼ਰੀਏ ਅਨੁਸਾਰ, ਕੋਈ ਕਿਰਪਾ ਦਾ ਯੁਗ ਨਾ ਹੁੰਦਾ, ਅਤੇ ਯਿਸੂ ਦੇਹਧਾਰੀ ਪਰਮੇਸ਼ੁਰ ਨਾ ਹੁੰਦਾ, ਕਿਉਂਕਿ ਉਸ ਨੇ ਜੋ ਕੰਮ ਕੀਤਾ, ਉਹ ਕਿਰਪਾ ਦੇ ਯੁਗ ਦੀ ਨੁਮਾਇੰਦਗੀ ਨਹੀਂ ਕਰ ਸਕਦਾ ਸੀ ਅਤੇ ਸਿਰਫ਼ ਪੁਰਾਣੇ ਨੇਮ ਦੇ ਸ਼ਰਾ ਦੇ ਯੁਗ ਦੀ ਨੁਮਾਇੰਦਗੀ ਕਰ ਸਕਦਾ ਸੀ। ਸਿਰਫ਼ ਇੱਕ ਨਵਾਂ ਯੁਗ ਹੀ ਹੋ ਸਕਦਾ ਸੀ ਜਦੋਂ ਯਿਸੂ ਨਵਾਂ ਕੰਮ ਕਰਨ, ਨਵੇਂ ਯੁਗ ਦੀ ਸ਼ੁਰੂਆਤ ਕਰਨ, ਇਸਰਾਏਲ ਵਿੱਚ ਪਹਿਲਾਂ ਕੀਤੇ ਗਏ ਕੰਮ ਤੋਂ ਰਾਹ ਕੱਢਣ, ਅਤੇ ਆਪਣਾ ਕੰਮ ਯਹੋਵਾਹ ਦੁਆਰਾ ਇਸਰਾਏਲ ਵਿੱਚ ਕੀਤੇ ਗਏ ਕੰਮ ਅਨੁਸਾਰ ਜਾਂ ਉਸ ਦੇ ਪੁਰਾਣੇ ਨਿਯਮਾਂ ਅਨੁਸਾਰ ਜਾਂ ਕਿਨ੍ਹਾਂ ਵੀ ਕਾਇਦਿਆਂ ਅਨੁਸਾਰ ਸੰਚਾਲਿਤ ਕਰਨ ਲਈ ਨਹੀਂ, ਸਗੋਂ ਉਸ ਨਵੇਂ ਕੰਮ ਨੂੰ ਕਰਨ ਲਈ ਆਇਆ ਸੀ, ਜੋ ਉਸ ਨੂੰ ਕਰਨਾ ਚਾਹੀਦਾ ਸੀ। ਖੁਦ ਪਰਮੇਸ਼ੁਰ ਯੁਗ ਦੀ ਸ਼ੁਰੂਆਤ ਕਰਨ ਲਈ ਆਉਂਦਾ ਹੈ, ਅਤੇ ਖੁਦ ਪਰਮੇਸ਼ੁਰ ਯੁਗ ਦਾ ਅੰਤ ਕਰਨ ਲਈ ਆਉਂਦਾ ਹੈ। ਮਨੁੱਖ ਯੁਗ ਦੀ ਸ਼ੁਰੂਆਤ ਕਰਨ ਅਤੇ ਯੁਗ ਦਾ ਅੰਤ ਕਰਨ ਦਾ ਕੰਮ ਕਰਨ ਵਿੱਚ ਅਸਮਰਥ ਹੈ। ਜੇ ਯਿਸੂ ਆਉਣ ਤੋਂ ਬਾਅਦ ਯਹੋਵਾਹ ਦੇ ਕੰਮ ਨੂੰ ਖਤਮ ਨਾ ਕਰਦਾ, ਤਾਂ ਇਹ ਇਸ ਗੱਲ ਦਾ ਸਬੂਤ ਹੁੰਦਾ ਕਿ ਉਹ ਮਾਤਰ ਮਨੁੱਖ ਹੈ ਅਤੇ ਪਰਮੇਸ਼ੁਰ ਦੀ ਨੁਮਾਇੰਦਗੀ ਕਰਨ ਦੇ ਅਸਮਰਥ ਹੈ। ਠੀਕ ਇਸ ਲਈ, ਕਿਉਂਕਿ ਯਿਸੂ ਆਇਆ ਅਤੇ ਉਸ ਨੇ ਯਹੋਵਾਹ ਦੇ ਕੰਮ ਨੂੰ ਖਤਮ ਕੀਤਾ, ਯਹੋਵਾਹ ਦੇ ਕੰਮ ਨੂੰ ਜਾਰੀ ਰੱਖਿਆ ਅਤੇ, ਇਸ ਤੋਂ ਇਲਾਵਾ, ਉਸ ਨੇ ਆਪਣਾ ਖੁਦ ਦਾ ਕੰਮ, ਇੱਕ ਨਵਾਂ ਕੰਮ ਕੀਤਾ, ਇਸ ਤੋਂ ਸਾਬਿਤ ਹੁੰਦਾ ਹੈ ਕਿ ਇਹ ਇੱਕ ਨਵਾਂ ਯੁਗ ਸੀ, ਅਤੇ ਯਿਸੂ ਖੁਦ ਪਰਮੇਸ਼ੁਰ ਸੀ। ਉਨ੍ਹਾਂ ਨੇ ਸਪਸ਼ਟ ਤੌਰ ਤੇ ਦੋ ਵੱਖ-ਵੱਖ ਪੜਾਅ ਪੂਰੇ ਕੀਤੇ। ਇੱਕ ਪੜਾਅ ਹੈਕਲ ਵਿੱਚ ਕੀਤਾ ਗਿਆ, ਅਤੇ ਦੂਜਾ ਹੈਕਲ ਦੇ ਬਾਹਰ ਸੰਚਾਲਿਤ ਕੀਤਾ ਗਿਆ। ਇੱਕ ਪੜਾਅ ਸ਼ਰਾ ਦੇ ਅਨੁਸਾਰ ਮਨੁੱਖ ਦੇ ਜੀਵਨ ਦੀ ਅਗਵਾਈ ਕਰਨਾ ਸੀ, ਅਤੇ ਦੂਜਾ ਪਾਪਬਲੀ ਚੜ੍ਹਨਾ ਸੀ। ਕੰਮ ਦੇ ਇਹ ਦੋ ਪੜਾਅ ਸਪਸ਼ਟ ਤੌਰ ਤੇ ਵੱਖਰੇ ਹਨ; ਇਹ ਨਵੇਂ ਯੁਗ ਨੂੰ ਪੁਰਾਣੇ ਤੋਂ ਅਲੱਗ ਕਰਦਾ ਹੈ, ਅਤੇ ਇਹ ਕਹਿਣਾ ਬਿਲਕੁਲ ਸਹੀ ਹੈ ਉਹ ਦੋ ਅਲੱਗ ਯੁਗ ਹਨ। ਉਨ੍ਹਾਂ ਦੇ ਕੰਮ ਦਾ ਸਥਾਨ ਵੱਖਰਾ ਸੀ, ਉਨ੍ਹਾਂ ਦੇ ਕੰਮ ਦਾ ਵਿਸ਼ਾ-ਵਸਤੂ ਵੱਖਰਾ ਸੀ,ਅਤੇ ਉਨ੍ਹਾਂ ਦੇ ਕੰਮ ਦਾ ਉਦੇਸ਼ ਵੱਖਰਾ ਸੀ। ਇਸ ਤਰ੍ਹਾਂ ਉਣਹਣ ਨੂੰ ਦੋ ਯੁਗਾਂ ਵਿੱਚ ਵੰਡਿਆ ਜਾ ਸਕਦਾ ਹੈ: ਪੁਰਾਣਾ ਅਤੇ ਨਵਾਂ ਨੇਮ, ਅਰਥਾਤ ਨਵੇਂ ਅਤੇ ਪੁਰਾਣੇ ਯੁਗ। ਜਦੋਂ ਯਿਸੂ ਆਇਆ ਤਾਂ ਉਹ ਹੈਕਲ ਵਿੱਚ ਨਹੀਂ ਗਿਆ, ਜਿਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਯਹੋਵਾਹ ਦਾ ਯੁਗ ਖਤਮ ਹੋ ਗਿਆ ਸੀ। ਉਸ ਨੇ ਹੈਕਲ ਵਿੱਚ ਪ੍ਰਵੇਸ਼ ਨਹੀਂ ਕੀਤਾ, ਕਿਉਂਕਿ ਹੈਕਲ ਵਿੱਚ ਯਹੋਵਾਹ ਦਾ ਕੰਮ ਪੂਰਾ ਹੋ ਗਿਆ ਸੀ, ਅਤੇ ਇਸ ਨੂੰ ਮੁੜ ਤੋਂ ਕਰਨ ਦੀ ਲੋੜ ਨਹੀਂ ਸੀ, ਅਤੇ ਇਸ ਨੂੰ ਮੁੜ ਤੋਂ ਕਰਨਾ ਇਸ ਨੂੰ ਦੁਹਰਾਉਣਾ ਹੁੰਦਾ। ਸਿਰਫ਼ ਹੈਕਲ ਨੂੰ ਛੱਡਣ, ਇੱਕ ਨਵਾਂ ਕੰਮ ਸ਼ੁਰੂ ਕਰਨ ਅਤੇ ਹੈਕਲ ਤੋਂ ਬਾਹਰ ਇੱਕ ਨਵੇਂ ਮਾਰਗ ਦੀ ਸ਼ੁਰੂਆਤ ਕਰਕੇ ਉਹ ਪਰਮੇਸ਼ੁਰ ਦੇ ਕੰਮ ਨੂੰ ਇਸ ਦੇ ਸਿਖਰ ’ਤੇ ਪਹੁੰਚਾ ਸਕਦਾ ਸੀ। ਜੇ ਉਹ ਆਪਣਾ ਕੰਮ ਕਰਨ ਲਈ ਹੈਕਲ ਤੋਂ ਬਾਹਰ ਨਾ ਗਿਆ ਹੁੰਦਾ, ਤਾਂ ਪਰਮੇਸ਼ੁਰ ਦਾ ਕੰਮ ਹੈਕਲ ਦੀ ਬੁਨਿਆਦ ’ਤੇ ਹੀ ਰੁੱਕ ਗਿਆ ਹੁੰਦਾ, ਅਤੇ ਫਿਰ ਕੋਈ ਨਵੀਆਂ ਤਬਦੀਲੀਆਂ ਨਾ ਹੁੰਦੀਆਂ। ਇਸ ਲਈ ਜਦੋਂ ਯਿਸੂ ਆਇਆ, ਤਾਂ ਉਸ ਨੇ ਹੈਕਲ ਵਿੱਚ ਪ੍ਰਵੇਸ਼ ਨਹੀਂ ਕੀਤਾ, ਉਸ ਨੇ ਆਪਣਾ ਕਮ ਹੈਕਲ ਵਿੱਚ ਨਹੀਂ ਕੀਤਾ। ਉਸ ਨੇ ਆਪਣਾ ਕੰਮ ਹੈਕਲ ਦੇ ਬਾਹਰ ਕੀਤਾ, ਅਤੇ ਚੇਲਿਆਂ ਦੀ ਅਗਵਾਈ ਕਰਦੇ ਹੋਏ, ਸੁਤੰਤਰ ਤੌਰ ਤੇ ਆਪਣਾ ਕੰਮ ਕੀਤਾ। ਆਪਣਾ ਕੰਮ ਕਰਨ ਲਈ ਹੈਕਲ ਤੋਂ ਪਰਮੇਸ਼ੁਰ ਦੀ ਰਵਾਨਗੀ ਦਾ ਅਰਥ ਸੀ ਕਿ ਪਰਮੇਸ਼ੁਰ ਦੀ ਇੱਕ ਨਵੀਂ ਯੋਜਨਾ ਹੈ। ਉਸ ਦਾ ਕੰਮ ਹੈਕਲ ਦੇ ਬਾਹਰ ਸੰਚਾਲਿਤ ਕੀਤਾ ਜਾਣਾ ਸੀ, ਅਤੇ ਇਹ ਨਵਾਂ ਕੰਮ ਹੋਣਾ ਸੀ ਜੋ ਕਿ ਆਪਣੇ ਅਮਲ ਦੇ ਤਰੀਕੇ ਵਿੱਚ ਬੇਰੋਕ ਸੀ। ਜਿਵੇਂ ਹੀ ਯਿਸੂ ਆਇਆ, ਉਸ ਨੇ ਪੁਰਾਣੇ ਯੁਗ ਦੇ ਨੇਮ ਦੌਰਾਨ ਯਹੋਆਹ ਦੇ ਕੰਮ ਨੂੰ ਖਤਮ ਕੀਤਾ। ਹਾਲਾਂਕਿ ਉਨ੍ਹਾਂ ਨੂੰ ਦੋ ਵੱਖ-ਵੱਖ ਨਾਂਵਾਂ ਨਾਲ ਸੱਦਿਆ ਗਿਆ, ਪਰ ਇਹ ਇੱਕ ਹੀ ਪਵਿੱਤਰ ਆਤਮਾ ਸੀ ਜਿਸ ਨੇ ਕੰਮ ਦੇ ਦੋਵੇਂ ਪੜਾਅ ਪੂਰੇ ਕੀਤੇ, ਅਤੇ ਕੀਤਾ ਗਿਆ ਕੰਮ ਨਿਰੰਤਰ ਸੀ। ਕਿਉਂਕਿ ਨਾਂ ਅਲੱਗ ਸੀ, ਅਤੇ ਕੰਮ ਦਾ ਵਿਸ਼ਾ-ਵਸਤੂ ਅਲੱਗ ਸੀ, ਯੁਗ ਅਲੱਗ ਸੀ। ਜਦੋਂ ਯਹੋਵਾਹ ਆਇਆ, ਤਾਂ ਉਹ ਯਹੋਵਾਹ ਦਾ ਯੁਗ ਸੀ, ਅਤੇ ਜਦੋਂ ਯਿਸੂ ਆਇਆ, ਤਾਂ ਇਹ ਯਿਸੂ ਦਾ ਯੁਗ ਸੀ। ਅਤੇ ਇਸ ਲਈ, ਹਰ ਆਮਦ ਨਾਲ, ਪਰਮੇਸ਼ੁਰ ਨੂੰ ਇੱਕ ਨਾਂ ਨਾਲ ਸੱਦਿਆ ਜਾਂਦਾ ਹੈ, ਉਹ ਇੱਕ ਯੁਗ ਦੀ ਨੁਮਾਇੰਦਗੀ ਕਰਦਾ ਹੈ, ਅਤੇ ਉਹ ਨਵਾਂ ਮਾਰਗ ਸ਼ੁਰੂ ਕਰਦਾ ਹੈ; ਅਤੇ ਹਰੇਕ ਨਵੇਂ ਮਾਰਗ ’ਤੇ ਉਹ ਇੱਕ ਨਵਾਂ ਨਾਂ ਅਪਣਾਉਂਦਾ ਹੈ, ਜੋ ਇਹ ਦਰਸਾਉਂਦਾ ਹੈ ਕਿ ਪਰਮੇਸ਼ੁਰ ਹਮੇਸ਼ਾ ਨਵਾਂ ਰਹਿੰਦਾ ਹੈ ਅਤੇ ਕਦੇ ਪੁਰਾਣਾ ਨਹੀਂ ਪੈਂਦਾ, ਅਤੇ ਉਸ ਦਾ ਕੰਮ ਕਦੇ ਅੱਗੇ ਵੱਲ ਪ੍ਰਗਤੀ ਕਰਨ ਤੋਂ ਨਹੀਂ ਰੁੱਕਦਾ। ਇਤਿਹਾਸ ਹਮੇਸ਼ਾ ਅੱਗੇ ਵੱਲ ਵੱਧ ਰਿਹਾ ਹੈ, ਅਤੇ ਪਰਮੇਸ਼ੁਰ ਦਾ ਕੰਮ ਹਮੇਸ਼ਾ ਅੱਗੇ ਵੱਲ ਵੱਧ ਰਿਹਾ ਹੈ। ਉਸ ਦੀ ਛੇ-ਹਜ਼ਾਰ-ਸਾਲ ਦੀ ਪ੍ਰਬੰਧਨ ਯੋਜਨਾ ਨੂੰ ਅੰਤ ਤਕ ਪਹੁੰਚਣ ਲਈ, ਇਸ ਦਾ ਅੱਗੇ ਦੀ ਦਿਸ਼ਾ ਵੱਲ ਪ੍ਰਗਤੀ ਕਰਦੇ ਰਹਿਣਾ ਜ਼ਰੂਰੀ ਹੈ। ਉਸ ਦਾ ਹਰ ਦਿਨ ਨਵਾਂ ਕੰਮ ਕਰਨਾ ਜ਼ਰੂਰੀ ਹੈ, ਉਸ ਦਾ ਹਰ ਨਵਾਂ ਕੰਮ ਕਰਨਾ ਜ਼ਰੂਰੀ ਹੈ; ਉਸ ਵੱਲੋਂ ਨਵੇਂ ਮਾਰਗਾਂ ਦੀ ਸ਼ੁਰੂਆਤ ਕਰਨੀ, ਨਵੇਂ ਯੁਗਾਂ ਦੀ ਸ਼ੁਰੂਆਤ ਕਰਨੀ, ਨਵਾਂ ਅਤੇ ਵੱਡਾ ਕੰਮ ਸ਼ੁਰੂ ਕਰਨਾ, ਅਤੇ ਇਸ ਸਭ ਦੇ ਨਾਲ, ਨਵੇਂ ਨਾਂ ਅਤੇ ਨਵੇਂ ਕੰਮ ਲਿਆਉਣਾ ਜ਼ਰੂਰੀ ਹੈ। ਪਲ ਪ੍ਰਤੀ ਪਲ, ਪਰਮੇਸ਼ੁਰ ਦਾ ਆਤਮਾ ਨਵਾਂ ਕੰਮ ਕਰ ਰਿਹਾ ਹੈ,ਕਦੇ ਵੀ ਪੁਰਾਣੇ ਤਰੀਕਿਆਂ ਜਾਂ ਨਿਯਮਾਂ ਨਾਲ ਬੱਝਿਆ ਨਹੀਂ ਰਹਿੰਦਾ। ਨਾ ਹੀ ਕਦੇ ਉਸ ਦਾ ਕੰਮ ਰੁੱਕਿਆ ਹੈ, ਸਗੋਂ ਹਰ ਗੁਜ਼ਰਦੇ ਪਲ ਨਾਲ ਹੁੰਦਾ ਰਹਿੰਦਾ ਹੈ। ਜੇ ਤੂੰ ਕਹਿੰਦਾ ਹੈਂ ਕਿ ਪਵਿੱਤਰ ਆਤਮਾ ਦਾ ਕੰਮ ਅਪਰਿਵਰਤਨਸ਼ੀਲ ਹੈ, ਤਾਂ ਕਿਉਂ ਯਹੋਵਾਹ ਨੇ ਤਾਂ ਜਾਜਕਾਂ ਨੂੰ ਹੈਕਲ ਵਿੱਚ ਉਸ ਦੀ ਸੇਵਾ ਕਰਨ ਲਈ ਕਿਹਾ, ਜਦ ਕਿ ਯਿਸੂ ਨੇ ਹੈਕਲ ਵਿੱਚ ਪ੍ਰਵੇਸ਼ ਨਹੀਂ ਕੀਤਾ, ਇਸ ਤੱਥ ਦੇ ਬਾਵਜੂਦ ਕਿ, ਜਦੋਂ ਉਹ ਆਇਆ ਸੀ, ਤਾਂ ਲੋਕਾਂ ਨੇ ਇਹ ਵੀ ਕਿਹਾ ਕਿ ਉਹ ਪ੍ਰਧਾਨ ਜਾਜਕ ਹੈ, ਅਤੇ ਇਹ ਕਿ ਉਹ ਦਾਊਦ ਦੇ ਘਰ ਦਾ ਹੈ ਅਤੇ ਪ੍ਰਧਾਨ ਜਾਜਕ ਅਤੇ ਮਹਾਨ ਰਾਜਾ ਵੀ ਹੈ? ਅਤੇ ਉਸ ਨੇ ਬਲੀਆਂ ਕਿਉਂ ਨਹੀਂ ਚੜ੍ਹਾਈਆਂ? ਹੈਕਲ ਵਿੱਚ ਪ੍ਰਵੇਸ਼ ਕਰਨਾ ਅਤੇ ਹੈਕਲ ਵਿੱਚ ਪ੍ਰਵੇਸ਼ ਨਾ ਕਰਨਾ—ਕੀ ਇਹ ਸਭ ਪਰਮੇਸ਼ੁਰ ਦਾ ਕੰਮ ਨਹੀਂ ਹੈ? ਜੇ, ਜਿਵੇਂ ਕਿ ਮਨੁੱਖ ਕਲਪਨਾ ਕਰਦਾ ਹੈ, ਯਿਸੂ ਓਬਾਰ ਆਏਗਾ ਅਤੇ, ਅੰਤ ਦੇ ਦਿਨਾਂ ਵਿੱਚ, ਤਾਂ ਵੀ ਉਹ ਯਿਸੂ ਅਖਵਾਏਗਾ, ਅਤੇ ਤਾਂ ਵੀ ਚਿੱਟੇ ਬੱਦਲ ’ਤੇ, ਯਿਸੂ ਦੇ ਸਰੂਪ ਵਿੱਚ ਮਨੁੱਖਾਂ ਦਰਮਿਆਨ ਉਤਰੇਗਾ: ਤਾਂ ਕੀ ਇਹ ਉਸ ਦੇ ਕੰਮ ਦਾ ਦੁਹਰਾਓ ਨਹੀਂ ਹੋਏਗਾ? ਕੀ ਪਵਿੱਤਰ ਆਤਮਾ ਪੁਰਾਣੇ ਨਾਲ ਬੱਝੇ ਰਹਿਣ ਵਿੱਚ ਸਮਰੱਥ ਹੈ? ਮਨੁੱਖ ਜੋ ਕੁਝ ਮੰਨਦਾ ਹੈ, ਉਹ ਧਾਰਣਾਵਾਂ ਹਨ, ਅਤੇ ਜੋ ਕੁਝ ਵੀ ਮਨੁੱਖ ਸਮਝਦਾ ਹੈ, ਉਹ ਸ਼ਾਬਦਿਕ ਅਰਥ ਦੇ ਅਨੁਸਾਰ ਹੈ, ਅਤੇ ਉਸ ਦੀ ਕਲਪਨਾ ਦੇ ਅਨੁਸਾਰ ਹੈ; ਉਹ ਪਵਿੱਤਰ ਆਤਮਾ ਦੇ ਕੰਮ ਦੇ ਅਸੂਲਾਂ ਦੇ ਪ੍ਰਤੀਕੂਲ ਹਨ, ਅਤੇ ਪਰਮੇਸ਼ੁਰ ਦੇ ਇਰਾਦਿਆਂ ਦੇ ਅਨੁਰੂਪ ਨਹੀਂ ਹਨ। ਪਰਮੇਸ਼ੁਰ ਉਸ ਤਰ੍ਹਾਂ ਨਾਲ ਕੰਮ ਨਹੀਂ ਕਰਦਾ; ਪਰਮੇਸ਼ੁਰ ਨਾਸਮਝ ਅਤੇ ਮੂਰਖ ਨਹੀਂ ਹੈ, ਅਤੇ ਉਸ ਦਾ ਕੰਮ ਉੰਨਾ ਆਸਾਨ ਨਹੀਂ ਜਿੰਨੀ ਕਿ ਤੂੰ ਕਲਪਨਾ ਕਰਦਾ ਹੈਂ। ਮਨੁੱਖ ਜੋ ਵੀ ਕਲਪਨਾ ਕਰਦਾ ਹੈ, ਉਸ ਦੇ ਆਧਾਰ ਤੇ, ਯਿਸੂ ਚਿੱਟੇ ਬੱਦਲ ’ਤੇ ਸੁਆਰ ਹੋ ਕੇ ਆਏਗਾ ਅਤੇ ਤੁਹਾਡੇ ਦਰਮਿਆਨ ਉਤਰੇਗਾ। ਤੁਸੀਂ ਉਸ ਨੂੰ ਦੇਖੋਗੇ ਜੋ, ਬੱਦਲ ਦੀ ਸੁਆਰੀ ਕਰਦੇ ਹੋਏ, ਤੁਹਾਨੂੰ ਦੱਸੇਗਾ ਕਿ ਉਹ ਯਿਸੂ ਹੈ। ਤੁਸੀਂ ਉਸ ਦੇ ਹੱਥਾਂ ਵਿੱਚ ਕਿੱਲਾਂ ਦੇ ਨਿਸ਼ਾਨ ਵੀ ਦੇਖੋਗੇ, ਅਤੇ ਉਸ ਨੂੰ ਯਿਸੂ ਦੇ ਰੂਪ ਵਿੱਚ ਜਾਣੋਗੇ। ਅਤੇ ਉਹ ਫਿਰ ਤੋਂ ਤੁਹਾਨੂੰ ਬਚਾਏਗਾ ਅਤੇ ਤੁਹਾਡਾ ਸ਼ਕਤੀਸ਼ਾਲੀ ਪਰਮੇਸ਼ੁਰ ਹੋਏਗਾ। ਉਹ ਤੁਹਾਨੂੰ ਬਚਾਏਗਾ, ਤੁਹਾਨੂੰ ਇੱਕ ਨਵਾਂ ਨਾਂ ਬਖਸ਼ੇਗਾ, ਅਤੇ ਤੁਹਾਡੇ ਵਿੱਚੋਂ ਹਰੇਕ ਨੂੰ ਇੱਕ-ਇੱਕ ਚਿੱਟਾ ਪੱਥਰ ਦਏਗਾ, ਜਿਸ ਮਗਰੋਂ, ਤੁਹਾਨੂੰ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਦਿੱਤਾ ਜਾਏਗਾ ਅਤੇ ਸਵਰਗ(ਫ਼ਿਰਦੌਸ) ਵਿੱਚ ਤੁਹਾਡਾ ਸੁਆਗਤ ਕੀਤਾ ਜਾਏਗਾ। ਕੀ ਇਸ ਤਰ੍ਹਾਂ ਦੇ ਵਿਸ਼ਵਾਸ ਮਨੁੱਖ ਦੀਆਂ ਧਾਰਣਾਵਾਂ ਨਹੀਂ ਹਨ? ਕੀ ਪਰਮੇਸ਼ੁਰ ਮਨੁੱਖ ਦੀਆਂ ਧਾਰਣਾਵਾਂ ਅਨੁਸਾਰ ਕੰਮ ਕਰਦਾ ਹੈ, ਜਾਂ ਉਸ ਦਾ ਕੰਮ ਮਨੁੱਖ ਦੀਆਂ ਧਾਰਣਾਵਾਂ ਦੇ ਉਲਟ ਹੁੰਦਾ ਹੈ? ਕੀ ਮਨੁੱਖ ਦੀਆਂ ਸਾਰਰੀਆਂ ਧਾਰਣਾਵਾਂ ਸ਼ਤਾਨ ਤੋਂ ਨਹੀਂ ਆਉਂਦੀਆਂ? ਕੀ ਮਨੁੱਖ ਦਾ ਸਭ ਕੁਝ ਸ਼ਤਾਨ ਦੁਆਰਾ ਭ੍ਰਿਸ਼ਟ ਨਹੀਂ ਕੀਤਾ ਗਿਆ ਹੈ? ਜੇ ਪਰਮੇਸ਼ੁਰ ਮਨੁੱਖ ਦੀਆਂ ਧਾਰਣਾਵਾਂ ਅਨੁਸਾਰ ਕੰਮ ਕਰਦਾ, ਤਾਂ ਕੀ ਉਹ ਸ਼ਤਾਨ ਨਾ ਬਣ ਗਿਆ ਹੁੰਦਾ? ਕੀ ਉਹ ਉਸੇ ਕਿਸਮ ਦਾ ਨਾ ਬਣ ਗਿਆ ਹੁੰਦਾ, ਜਿਵੇਂ ਦੇ ਉਸ ਦੇ ਸਿਰਜੇ ਹੋਏ ਪ੍ਰਾਣੀ ਹਨ? ਕਿਉਂਕਿ ਉਸ ਦੇ ਸਿਰਜੇ ਹੋਏ ਪ੍ਰਾਣੀ ਹੁਣ ਸ਼ਤਾਨ ਦੁਆਰਾ ਇੰਨੇ ਭ੍ਰਿਸ਼ਟ ਕਰ ਦਿੱਤੇ ਗਏ ਹਨ ਕਿ ਮਨੁੱਖ ਸ਼ਤਾਨ ਦਾ ਮੂਰਤ ਰੂਪ ਬਣ ਗਿਆ ਹੈ, ਇਸ ਲਈ ਜੇ ਪਰਮੇਸ਼ੁਰ ਸ਼ਤਾਨ ਦੀਆਂ ਚੀਜ਼ਾਂ ਅਨੁਸਾਰ ਕੰਮ ਕਰਦਾ, ਤਾਂ ਕੀ ਉਹ ਸ਼ਤਾਨ ਨਾਲ ਮਿਲਿਆ ਹੋਇਆ ਨਾ ਹੁੰਦਾ? ਮਨੁੱਖ ਪਰਮੇਸ਼ੁਰ ਦੇ ਕੰਮ ਦੀ ਥਾਹ ਕਿਵੇਂ ਪਾ ਸਕਦਾ ਹੈ? ਇਸ ਲਈ ਪਰਮੇਸ਼ੁਰ ਕਦੇ ਮਨੁੱਖ ਦੀਆਂ ਧਾਰਣਾਵਾਂ ਅਨੁਸਾਰ ਕੰਮ ਨਹੀਂ ਕਰੇਗਾ, ਅਤੇ ਕਦੇ ਉਸ ਤਰ੍ਹਾਂ ਨਾਲ ਕੰਮ ਨਹੀਂ ਕਰੇਗਾ, ਜਿਵੇਂ ਕਿ ਤੂੰ ਕਲਪਨਾ ਕਰਦਾ ਹੈਂ। ਅਜਿਹੇ ਵੀ ਲੋਕ ਹਨ ਜੋ ਕਹਿੰਦੇ ਹਨ ਕਿ ਖੁਦ ਪਰਮੇਸ਼ੁਰ ਨੇ ਕਿਹਾ ਸੀ ਕਿ ਉਹ ਇੱਕ ਬੱਦਲ ’ਤੇ ਆਏਗਾ। ਇਹ ਸੱਚ ਹੈ ਕਿ ਪਰਮੇਸ਼ੁਰ ਨੇ ਖੁਦ ਅਜਿਹਾ ਕਿਹਾ ਸੀ, ਪਰ ਕੀ ਤੂੰ ਨਹੀਂ ਜਾਣਦਾ ਕਿ ਕੋਈ ਵੀ ਮਨੁੱਖ ਪਰਮੇਸ਼ੁਰ ਦੇ ਰਹੱਸਾਂ ਦੀ ਥਾਹ ਨਹੀਂ ਪਾ ਸਕਦਾ? ਕੀ ਤੂੰ ਨਹੀਂ ਜਾਣਦਾ ਕਿ ਕੋਈ ਮਨੁੱਖ ਪਰਮੇਸ਼ੁਰ ਦੇ ਵਚਨਾਂ ਦੀ ਵਿਆਖਿਆ ਨਹੀਂ ਕਰ ਸਕਦਾ? ਕੀ ਤੂੰ, ਜ਼ਰਾ ਜਿੰਨੇ ਵੀ ਸ਼ੱਕ ਤੋਂ ਬਿਨਾਂ, ਨਿਸ਼ਚਿਤ ਹੈਂ, ਕਿ ਤੈਨੂੰ ਪਵਿੱਤਰ ਆਤਮਾ ਦੁਆਰਾ ਪ੍ਰਕਾਸ਼ਮਾਨ ਅਤੇ ਰੋਸ਼ਨ ਕਰ ਦਿੱਤਾ ਗਿਆ ਸੀ? ਨਿਸ਼ਚਿਤ ਤੌਰ ਤੇ ਅਜਿਹਾ ਨਹੀਂ ਸੀ ਕਿ ਪਵਿੱਤਰ ਆਤਮਾ ਨੇ ਤੈਨੂੰ ਇੰਨੇ ਪ੍ਰਤੱਖ ਤਰੀਕੇ ਨਾਲ ਦਿਖਾਇਆ ਸੀ? ਕੀ ਉਹ ਪਵਿੱਤਰ ਆਤਮਾ ਸੀ, ਜਿਸ ਨੇ ਤੈਨੂੰ ਨਿਰਦੇਸ਼ ਦਿੱਤੇ ਸੀ, ਜਾਂ ਤੇਰੀਆਂ ਆਪਣੀਆਂ ਧਾਰਣਾਵਾਂ ਨੇ ਤੈਨੂੰ ਅਜਿਹਾ ਸੋਚਣ ਲਈ ਪ੍ਰੇਰਿਤ ਕੀਤਾ? ਤੂੰ ਕਿਹਾ, “ਇਹ ਖੁਦ ਪਰਮੇਸ਼ੁਰ ਦੁਆਰਾ ਕਿਹਾ ਗਿਆ ਸੀ।” ਪਰ ਅਸੀਂ ਪਰਮੇਸ਼ੁਰ ਦੇ ਵਚਨਾਂ ਨੂੰ ਮਾਪਣ ਲਈ ਆਪਣੀਆਂ ਖੁਦ ਦੀਆਂ ਧਾਰਣਾਵਾਂ ਅਤੇ ਮਨਾਂ ਦਾ ਇਸਤੇਮਾਲ ਨਹੀਂ ਕਰ ਸਕਦੇ। ਜਿੱਥੇ ਤਕ ਯਸਾਯਾਹ ਦੁਆਰਾ ਕਹੇ ਗਏ ਵਚਨਾਂ ਦੀ ਗੱਲ ਹੈ, ਕੀ ਤੂੰ ਪੂਰੀ ਨਿਸ਼ਚਿਤਤਾ ਦੇ ਨਾਲ ਉਸ ਦੇ ਵਚਨਾਂ ਦੀ ਵਿਆਖਿਆ ਕਰ ਸਕਦਾ ਹੈਂ? ਕੀ ਤੂੰ ਉਸ ਦੇ ਵਚਨਾਂ ਦੀ ਵਿਆਖਿਆ ਕਰਨ ਦੀ ਹਿੰਮਤ ਕਰਦਾ ਹੈਂ? ਕਿਉਂਕਿ ਤੂੰ ਯਸਾਯਾਹ ਦੇ ਵਚਨਾਂ ਦੀ ਵਿਆਖਿਆ ਕਰਨ ਦੀ ਹਿੰਮਤ ਨਹੀਂ ਕਰਦਾ, ਤਾਂ ਤੂੰ ਯਿਸੂ ਦੇ ਵਚਨਾਂ ਦੀ ਵਿਆਖਿਆ ਕਰਨ ਦੀ ਹਿੰਮਤ ਕਿਉਂ ਕਰਦਾ ਹੈਂ? ਕੌਣ ਜ਼ਿਆਦਾ ਉੱਚਾ ਹੈ, ਯਿਸੂ ਜਾਂ ਯਸਾਯਾਹ? ਕਿਉਂਕਿ ਜਵਾਬ ਯਿਸੂ ਹੈ, ਤਾਂ ਤੂੰ ਯਿਸੂ ਦੁਆਰਾ ਕਹੇ ਗਏ ਵਚਨਾਂ ਦੀ ਵਿਆਖਿਆ ਕਿਉਂ ਕਰਦਾ ਹੈਂ? ਕੀ ਪਰਮੇਸ਼ੁਰ ਆਪਣੇ ਕੰਮ ਬਾਰੇ ਅਗਾਊਂ ਤੌਰ ਤੇ ਦੱਸੇਗਾ? ਕੋਈ ਇੱਕ ਪ੍ਰਾਣੀ ਵੀ ਨਹੀਂ ਜਾਣ ਸਕਦਾ, ਇੱਥੋਂ ਤਕ ਕਿ ਸਵਰਗ ਦੇ ਦੂਤ ਵੀ ਨਹੀਂ, ਨਾ ਹੀ ਮਨੁੱਖ ਦਾ ਪੁੱਤਰ ਜਾਣ ਸਕਦਾ ਹੈ, ਤਾਂ ਤੂੰ ਕਿਵੇਂ ਜਾਣ ਸਕਦਾ ਹੈਂ? ਮਨੁੱਖ ਵਿੱਚ ਬਹੁਤ ਕਮੀ ਹੈ। ਤੁਹਾਡੇ ਲਈ ਹੁਣ ਜੋ ਮਹੱਤਵਪੂਰਣ ਹੈ, ਉਹ ਹੈ ਕੰਮ ਦੇ ਤਿੰਨ ਪੜਾਵਾਂ ਬਾਰੇ ਜਾਣਨਾ। ਯਹੋਵਾਹ ਦੇ ਕੰਮ ਤੋਂ ਲੈ ਕੇ ਯਿਸੂ ਦੇ ਕੰਮ ਤਕ, ਅਤੇ ਯਿਸੂ ਦੇ ਕੰਮ ਤੋਂ ਇਸ ਵਰਤਮਾਨ ਪੜਾਅ ਦੇ ਕੰਮ ਤਕ, ਇਹ ਤਿੰਨ ਪੜਾਅ ਪਰਮੇਸ਼ੁਰ ਦੇ ਪ੍ਰਬੰਧਨ ਦੇ ਸਮੁੱਚੇ ਵਿਸਤਾਰ ਨੂੰ ਇੱਕ ਨਿਰੰਤਰ ਧਾਗੇ ਵਿੱਚ ਪਰੋਂਦੇ ਹਨ, ਅਤੇ ਇਹ ਸਭ ਇੱਕ ਆਤਮਾ ਦਾ ਕੰਮ ਹੈ। ਦੁਨੀਆ ਦੀ ਸਿਰਜਣਾ ਤੋਂ ਲੈ ਕੇ ਪਰਮੇਸ਼ੁਰ ਹਮੇਸ਼ਾ ਮਨੁੱਖਜਾਤੀ ਦੇ ਪ੍ਰਬੰਧਨ ਦਾ ਕੰਮ ਕਰਦਾ ਆ ਰਿਹਾ ਹੈ। ਉਹ ਆਦ ਹੈ ਅਤੇ ਅੰਤ ਹੈ । ਉਹ ਪਹਿਲਾਂ ਅਤੇ ਆਖਰੀ ਹੈ, ਅਤੇ ਉਹੀ ਇੱਕ ਹੀ ਜੋ ਯੁਗ ਦਾ ਅਰੰਭ ਕਰਦਾ ਹੈ ਅਤੇ ਉਹੀ ਇੱਕ ਹੈ ਜੋ ਯੁਗ ਦਾ ਅੰਤ ਕਰਦਾ ਹੈ। ਵੱਖ-ਵੱਖ ਯੁਗਾਂ ਅਤੇ ਵੱਖ-ਵੱਖ ਸਥਾਨਾਂ ਵਿੱਚ, ਕੰਮ ਦੇ ਤਿੰਨ ਪੜਾਅ ਪ੍ਰਤੱਖ ਰੂਪ ਇੱਕ ਪਵਿੱਤਰ ਆਤਮਾ ਦਾ ਕੰਮ ਹਨ। ਉਹ ਸਾਰੇ ਜੋ ਇਨ੍ਹਾਂ ਤਿੰਨ ਪੜਾਵਾਂ ਨੂੰ ਅਲੱਗ ਕਰਦੇ ਹਨ ਪਰਮੇਸ਼ੁਰ ਦੇ ਵਿਰੋਧ ਵਿੱਚ ਖੜ੍ਹੇ ਹਨ। ਹੁਣ ਤੇਰੇ ਲਈ ਇਹ ਸਮਝਣਾ ਉਚਿਤ ਹੈ ਕਿ ਪਹਿਲੇ ਪੜਾਅ ਤੋਂ ਲੈ ਕੇ ਅੱਜ ਤਕ ਦਾ ਸਾਰਾ ਕੰਮ ਇੱਕ ਪਰਮੇਸ਼ੁਰ ਦਾ ਕੰਮ ਹੈ, ਇੱਕ ਹੀ ਆਤਮਾ ਦਾ ਕੰਮ ਹੈ। ਇਸ ਬਾਰੇ ਕੋਈ ਸ਼ੱਕ ਨਹੀਂ ਹੋ ਸਕਦਾ।