ਪਰਮੇਸ਼ੁਰ ਦੇ ਕੰਮ ਦਾ ਦਰਸ਼ਣ (2)

ਕਿਰਪਾ ਦੇ ਯੁਗ ਵਿੱਚ ਪਛਤਾਵੇ ਦੀ ਖੁਸ਼ਖ਼ਬਰੀ ਦਾ ਪਰਚਾਰ ਕੀਤਾ ਗਿਆ, ਅਤੇ ਬਸ਼ਰਤੇ ਕਿ ਮਨੁੱਖ ਵਿਸ਼ਵਾਸ ਕਰੇ, ਤਾਂ ਉਸ ਨੂੰ ਬਚਾਇਆ ਜਾਏਗਾ। ਅੱਜ, ਮੁਕਤੀ ਦੀ ਥਾਂ ’ਤੇ, ਸਿਰਫ਼ ਜਿੱਤ ਅਤੇ ਸੰਪੂਰਣਤਾ ਦੀ ਗੱਲ ਹੁੰਦੀ ਹੈ। ਇਹ ਕਦੇ ਨਹੀਂ ਕਿਹਾ ਗਿਆ ਕਿ ਜੇ ਇੱਕ ਵਿਅਕਤੀ ਵਿਸ਼ਵਾਸ ਕਰਦਾ ਹੈ, ਤਾਂ ਉਸ ਦੇ ਪੂਰੇ ਪਰਿਵਾਰ ਨੂੰ ਅਸੀਸ ਮਿਲੇਗੀ, ਜਾਂ ਕਿ ਇੱਕ ਵਾਰ ਬਚਾਏ ਜਾਣ ਦਾ ਅਰਥ ਹੈ ਹਮੇਸ਼ਾ ਲਈ ਬਚਾਇਆ ਜਾਣਾ। ਅੱਜ, ਕੋਈ ਇਨ੍ਹਾਂ ਵਚਨਾਂ ਨੂੰ ਨਹੀਂ ਬੋਲਦਾ ਹੈ, ਅਤੇ ਅਜਿਹੀਆਂ ਚੀਜ਼ਾਂ ਪੁਰਾਣੀਆਂ ਹੋ ਗਈਆਂ ਹਨ। ਉਸ ਸਮੇਂ, ਯਿਸੂ ਦਾ ਕੰਮ ਪੂਰੀ ਮਨੁੱਖਜਾਤੀ ਦੇ ਛੁਟਕਾਰੇ ਲਈ ਸੀ। ਉਨ੍ਹਾਂ ਸਾਰਿਆਂ ਦੇ ਪਾਪਾਂ ਨੂੰ ਮਾਫ਼ ਕਰ ਦਿੱਤਾ ਗਿਆ ਜੋ ਉਸ ਵਿੱਚ ਵਿਸ਼ਵਾਸ ਕਰਦੇ ਸਨ; ਜਦੋਂ ਤਕ ਤੂੰ ਉਸ ਉੱਤੇ ਵਿਸ਼ਵਾਸ ਕਰਦਾ ਹੈਂ, ਉਹ ਤੈਨੂੰ ਛੁਟਕਾਰਾ ਦਏਗਾ; ਜੇ ਜੇ ਤੂੰ ਉਸ ਵਿੱਚ ਵਿਸ਼ਵਾਸ ਕਰਦਾ, ਤਾਂ ਤੂੰ ਪਾਪੀ ਨਾ ਰਹਿ ਜਾਂਦਾ, ਤੈਨੂੰ ਆਪਣੇ ਪਾਪਾਂ ਤੋਂ ਛੁਟਕਾਰਾ ਮਿਲ ਜਾਂਦਾ। ਬਚਾਏ ਜਾਣ, ਅਤੇ ਨਿਹਚਾ ਦੁਆਰਾ ਉਚਿਤ ਠਹਿਰਾਏ ਜਾਣ ਦਾ ਇਹੀ ਅਰਥ ਹੈ। ਫਿਰ ਵੀ ਜੋ ਵਿਸ਼ਵਾਸ ਕਰਦੇ ਸਨ ਉਨ੍ਹਾਂ ਵਿੱਚ, ਉਹ ਰਹਿ ਗਏ ਸਨ ਜੋ ਆਕੀ ਸਨ ਅਤੇ ਪਰਮੇਸ਼ੁਰ ਦੇ ਵਿਰੋਧੀ ਸਨ, ਅਤੇ ਜਿਨ੍ਹਾਂ ਨੂੰ ਅਜੇ ਵੀ ਹੌਲੀ-ਹੌਲੀ ਹਟਾਇਆ ਜਾਣਾ ਸੀ। ਮੁਕਤੀ ਦਾ ਅਰਥ ਇਹ ਨਹੀਂ ਸੀ ਕਿ ਮਨੁੱਖ ਪੂਰੀ ਤਰ੍ਹਾਂ ਨਾਲ ਪਰਮੇਸ਼ੁਰ ਦੁਆਰਾ ਪ੍ਰਾਪਤ ਕਰ ਲਿਆ ਗਿਆ ਸੀ, ਸਗੋਂ ਇਹ ਸੀ ਕਿ ਮਨੁੱਖ ਹੁਣ ਪਾਪੀ ਨਹੀਂ ਰਹਿ ਗਿਆ ਸੀ, ਅਤੇ ਉਸ ਨੂੰ ਉਸ ਦੇ ਪਾਪਾਂ ਲਈ ਮਾਫ਼ ਕਰ ਦਿੱਤਾ ਗਿਆ ਸੀ। ਬਸ਼ਰਤੇ ਕਿ ਤੂੰ ਵਿਸ਼ਵਾਸ ਕਰੇਂ, ਤਾਂ ਤੂੰ ਕਦੇ ਵੀ ਹੋਰ ਪਾਪੀ ਨਹੀਂ ਰਹੇਂਗਾ। ਉਸ ਸਮੇਂ, ਯਿਸੂ ਨੇ ਬਹੁਤ ਸਾਰਾ ਅਜਿਹਾ ਕੰਮ ਕੀਤਾ ਜੋ ਉਸ ਦੇ ਚੇਲਿਆਂ ਦੀ ਸਮਝ ਤੋਂ ਬਾਹਰ ਸੀ ਅਤੇ ਬਹੁਤ ਕੁਝ ਕਿਹਾ ਜੋ ਲੋਕਾਂ ਨੂੰ ਸਮਝ ਨਹੀਂ ਆਇਆ। ਇਸ ਦਾ ਕਾਰਣ ਇਹ ਹੈ ਕਿ ਉਸ ਸਮੇਂ, ਉਸ ਨੇ ਕੋਈ ਸਪਸ਼ਟੀਕਰਣ ਨਹੀਂ ਦਿੱਤਾ। ਇਸ ਤਰ੍ਹਾਂ, ਉਸ ਦੇ ਜਾਣ ਦੇ ਕਈ ਸਾਲਾਂ ਬਾਅਦ, ਮੱਤੀ ਨੇ ਯਿਸੂ ਲਈ ਇੱਕ ਬੰਸਾਵਲੀ ਬਣਾਈ, ਅਤੇ ਦੂਜੇ ਲੋਕਾਂ ਨੇ ਵੀ ਬਹੁਤ ਸਾਰੇ ਅਜਿਹੇ ਕੰਮ ਕੀਤੇ ਜੋ ਮਨੁੱਖ ਦੀ ਇੱਛਾ ਅਨੁਸਾਰ ਸਨ। ਯਿਸੂ ਮਨੁੱਖ ਨੂੰ ਸੰਪੂਰਣ ਕਰਨ ਅਤੇ ਪ੍ਰਾਪਤ ਕਰਨ ਲਈ ਨਹੀਂ ਆਇਆ ਸੀ, ਸਗੋਂ ਕੰਮ ਦਾ ਇੱਕ ਪੜਾਅ ਕਰਨ ਲਈ ਆਇਆ ਸੀ: ਜੋ ਸਵਰਗ ਦੇ ਰਾਜ ਦੀ ਖੁਸ਼ਖ਼ਬਰੀ ਨੂੰ ਅੱਗੇ ਵਧਾਉਣ ਅਤੇ ਸਲੀਬ ’ਤੇ ਚੜ੍ਹਾਏ ਜਾਣ ਦਾ ਕੰਮ ਪੂਰਾ ਕਰਨ ਲਈ ਆਇਆ ਸੀ। ਅਤੇ ਇਸ ਲਈ, ਜਦੋਂ ਇੱਕ ਵਾਰ ਯਿਸੂ ਨੂੰ ਸਲੀਬ ’ਤੇ ਚੜ੍ਹਾ ਦਿੱਤਾ ਗਿਆ, ਉਸ ਦੇ ਕੰਮ ਦਾ ਪੂਰੀ ਤਰ੍ਹਾਂ ਨਾਲ ਅੰਤ ਹੋ ਗਿਆ। ਪਰ ਵਰਤਮਾਨ ਪੜਾਅ—ਜਿੱਤ ਦੇ ਕੰਮ—ਵਿੱਚ ਜ਼ਿਆਦਾ ਵਚਨ ਬੋਲੇ ਜਾਣਾ ਜ਼ਰੂਰੀ ਹੈ, ਜ਼ਿਆਦਾ ਕੰਮ ਕੀਤਾ ਜਾਣਾ ਜ਼ਰੂਰੀ ਹੈ, ਅਤੇ ਕਈ ਪ੍ਰਕਿਰਿਆਵਾਂ ਹੋਣੀਆਂ ਜ਼ਰੂਰੀ ਹਨ। ਇਸ ਲਈ ਵੀ ਯਿਸੂ ਅਤੇ ਯਹੋਵਾਹ ਦੇ ਕੰਮ ਦੇ ਰਹੱਸ ਪਰਗਟ ਹੋਣੇ ਜ਼ਰੂਰੀ ਹਨ, ਤਾਂ ਕਿ ਸਾਰੇ ਲੋਕਾਂ ਨੂੰ ਆਪਣੇ ਵਿਸ਼ਵਾਸ ਵਿੱਚ ਸਮਝ ਅਤੇ ਸਪਸ਼ਟਤਾ ਮਿਲ ਜਾਏ, ਕਿਉਂਕਿ ਇਹ ਅੰਤ ਦੇ ਦਿਨਾਂ ਦਾ ਕੰਮ ਹੈ, ਅੰਤ ਦੇ ਦਿਨ ਪਰਮੇਸ਼ੁਰ ਦੇ ਕੰਮ ਦੇ ਖਤਮ ਹੋਣ ਦੇ ਹਨ, ਅਤੇ ਇਹ ਕੰਮ ਦੇ ਖਤਮ ਹੋਣ ਦਾ ਸਮਾਂ ਹੈ। ਕੰਮ ਦਾ ਇਹ ਪੜਾਅ ਤੇਰੇ ਲਈ ਯਹੋਵਾਹ ਦੇ ਸ਼ਰਾ ਅਤੇ ਯਿਸੂ ਦੇ ਛੁਟਕਾਰੇ ਦੀ ਵਿਆਖਿਆ ਕਰੇਗਾ, ਅਤੇ ਮੁੱਖ ਤੌਰ ਤੇ ਇਸ ਲਈ ਹੈ ਤਾਂ ਕਿ ਤੂੰ ਪਰਮੇਸ਼ੁਰ ਦੀ ਛੇ ਹਜ਼ਾਰ ਸਾਲ ਦੀ ਪ੍ਰਬੰਧਨ ਯੋਜਨਾ ਦੇ ਸਮੁੱਚੇ ਕੰਮ ਨੂੰ ਸਮਝ ਸਕੇਂ, ਅਤੇ ਇਸ ਛੇ ਹਜ਼ਾਰ ਸਾਲ ਦੀ ਪ੍ਰਬੰਧਨ ਯੋਜਨਾ ਦੇ ਮਹੱਤਵ ਅਤੇ ਸਾਰ ਦੀ ਪ੍ਰਸ਼ੰਸਾ ਕਰ ਸਕੇਂ, ਅਤੇ ਯਿਸੂ ਦੁਆਰਾ ਕੀਤੇ ਗਏ ਸਾਰੇ ਕੰਮ ਅਤੇ ਉਸ ਦੁਆਰਾ ਕਹੇ ਗਏ ਵਚਨਾਂ ਦੇ ਉਦੇਸ਼, ਅਤੇ ਇੱਥੋਂ ਤਕ ਕਿ ਬਾਈਬਲ ਵਿੱਚ ਆਪਣੇ ਅੰਧਵਿਸ਼ਵਾਸ ਅਤੇ ਸ਼ਰਧਾ ਨੂੰ ਸਮਝ ਸਕੇਂ। ਇਹ ਸਭ ਤੈਨੂੰ ਪੂਰੀ ਤਰ੍ਹਾਂ ਨਾਲ ਸਮਝਣ ਵਿੱਚ ਮਦਦ ਕਰੇਗਾ। ਯਿਸੂ ਦੁਆਰਾ ਕੀਤਾ ਗਿਆ ਕੰਮ ਅਤੇ ਪਰਮੇਸ਼ੁਰ ਦਾ ਅੱਜ ਦਾ ਕੰਮ ਦੋਵੇਂ ਤੇਰੀ ਸਮਝ ਵਿੱਚ ਆ ਜਾਣਗੇ; ਤੂੰ ਸਾਰੀ ਸੱਚਾਈ, ਜੀਵਨ ਅਤੇ ਰਾਹ ਨੂੰ ਸਮਝ ਅਤੇ ਦੇਖ ਲਏਂਗਾ। ਯਿਸੂ ਦੁਆਰਾ ਕੀਤੇ ਗਏ ਕੰਮ ਦੇ ਪੜਾਅ ਵਿੱਚ, ਯਿਸੂ ਸਮਾਪਤੀ ਦਾ ਕੰਮ ਕੀਤੇ ਬਿਨਾਂ ਕਿਉਂ ਚਲਾ ਗਿਆ? ਕਿਉਂਕਿ ਯਿਸੂ ਦੇ ਕੰਮ ਦਾ ਪੜਾਅ ਸਮਾਪਤੀ ਦਾ ਕੰਮ ਨਹੀਂ ਸੀ। ਜਦੋਂ ਉਸ ਨੂੰ ਸਲੀਬ ’ਤੇ ਚੜ੍ਹਾਇਆ ਗਿਆ, ਤਾਂ ਉਸ ਦੇ ਵਚਨਾਂ ਦਾ ਵੀ ਅੰਤ ਹੋ ਗਿਆ ਸੀ; ਉਸ ਦੇ ਸਲੀਬ ’ਤੇ ਚੜ੍ਹਨ ਤੋਂ ਬਾਅਦ, ਉਸ ਦਾ ਕੰਮ ਪੂਰੀ ਤਰ੍ਹਾਂ ਖਤਮ ਹੋ ਗਿਆ ਸੀ। ਵਰਤਮਾਨ ਪੜਾਅ ਭਿੰਨ ਹੈ: ਸਿਰਫ਼ ਵਚਨਾਂ ਦੇ ਅੰਤ ਤਕ ਬੋਲੇ ਜਾਣ ਅਤੇ ਪਰਮੇਸ਼ੁਰ ਦੇ ਸਮੁੱਚੇ ਕੰਮ ਦੇ ਪੂਰੇ ਹੋਣ ਤੋਂ ਬਾਅਦ ਉਸ ਦਾ ਕੰਮ ਖਤਮ ਹੋਏਗਾ। ਯਿਸੂ ਦੇ ਕੰਮ ਦੇ ਪੜਾਅ ਵਿੱਚ, ਅਜਿਹੇ ਬਹੁਤ ਸਾਰੇ ਵਚਨ ਸਨ ਜੋ ਅਣਕਹੇ ਰਹਿ ਗਏ ਸਨ, ਜਾਂ ਜੋ ਪੂਰੀ ਤਰ੍ਹਾਂ ਸਪਸ਼ਟ ਨਹੀਂ ਸਨ। ਫਿਰ ਵੀ ਯਿਸੂ ਨੇ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਕਿ ਉਸ ਨੇ ਕੀ ਕਿਹਾ ਜਾਂ ਕੀ ਨਹੀਂ ਕਿਹਾ, ਕਿਉਂਕਿ ਉਸ ਦੀ ਸੇਵਕਾਈ ਕੋਈ ਵਚਨ ਦੀ ਸੇਵਕਾਈ ਨਹੀਂ ਸੀ, ਅਤੇ ਇਸ ਲਈ ਸਲੀਬ ’ਤੇ ਚੜ੍ਹਾਏ ਜਾਣ ਤੋਂ ਬਾਅਦ, ਉਹ ਚਲਾ ਗਿਆ। ਕੰਮ ਦਾ ਇਹ ਪੜਾਅ ਮੁੱਖ ਤੌਰ ’ਤੇ ਸਲੀਬ ’ਤੇ ਚੜ੍ਹਨ ਲਈ ਸੀ, ਅਤੇ ਉਹ ਵਰਤਮਾਨ ਪੜਾਅ ਵਰਗਾ ਨਹੀਂ ਹੈਂ। ਕੰਮ ਦਾ ਵਰਤਮਾਨ ਪੜਾਅ ਮੁੱਖ ਤੌਰ ’ਤੇ ਪੂਰਣਤਾ ਲਿਆਉਣ, ਸਾਫ਼ ਕਰਨ ਅਤੇ, ਅਤੇ ਸਮੁੱਚੇ ਕੰਮ ਨੂੰ ਸਮਾਪਤੀ ’ਤੇ ਲਿਆਉਣ ਲਈ ਹੈ। ਜੇ ਵਚਨਾਂ ਨੂੰ ਉਨ੍ਹਾਂ ਦੇ ਬਿਲਕੁਲ ਅੰਤ ਤਕ ਨਹੀਂ ਬੋਲਿਆ ਜਾਏਗਾ, ਤਾਂ ਇਸ ਕੰਮ ਨੂੰ ਖਤਮ ਕਰਨਾ ਅਸੰਭਵ ਹੋਏਗਾ, ਕਿਉਂਕਿ ਕੰਮ ਦੇ ਇਸ ਪੜਾਅ ਵਿੱਚ ਸਮੁੱਚੇ ਕੰਮ ਨੂੰ ਅੰਤ ਤਕ ਲਿਆਂਦਾ ਜਾਣਾ ਹੈ ਅਤੇ ਵਚਨਾਂ ਦੇ ਇਸਤੇਮਾਲ ਨਾਲ ਪੂਰਾ ਕੀਤਾ ਜਾਣਾ ਹੈ। ਉਸ ਸਮੇਂ, ਯਿਸੂ ਨੇ ਬਹੁਤ ਕੰਮ ਕੀਤਾ ਜੋ ਮਨੁੱਖ ਦੀ ਸਮਝ ਤੋਂ ਬਾਹਰ ਸੀ। ਉਹ ਚੁੱਪਚਾਪ ਚਲਾ ਗਿਆ, ਅਤੇ ਅੱਜ ਵੀ ਅਜਿਹੇ ਕਈ ਲੋਕ ਹਨ ਜੋ ਉਸ ਦੇ ਵਚਨਾਂ ਨੂੰ ਨਹੀਂ ਸਮਝਦੇ, ਜਿਨ੍ਹਾਂ ਦੀ ਸਮਝ ਗ਼ਲਤ ਹੈ ਪਰ ਫਿਰ ਵੀ ਉਹ ਇਸ ਨੂੰ ਸਹੀ ਮੰਨਦੇ ਹਨ, ਅਤੇ ਨਹੀਂ ਜਾਣਦੇ ਕਿ ਉਹ ਗ਼ਲਤ ਹਨ। ਅੰਤ ਵਿੱਚ, ਇਹ ਵਰਤਮਾਨ ਪੜਾਅ ਪਰਮੇਸ਼ੁਰ ਦੇ ਕੰਮ ਦਾ ਪੂਰੀ ਤਰ੍ਹਾਂ ਨਾਲ ਅੰਤ ਕਰੇਗਾ, ਅਤੇ ਇਸ ਦੀ ਸਮਾਪਤੀ ਮੁਹੱਈਆ ਕਰੇਗਾ। ਸਾਰੇ ਪਰਮੇਸ਼ੁਰ ਦੇ ਪ੍ਰਬੰਧਨ ਦੀ ਯੋਜਨਾ ਨੂੰ ਸਮਝ ਅਤੇ ਜਾਣ ਲੈਣਗੇ। ਮਨੁੱਖ ਦੇ ਅੰਦਰਲੀਆਂ ਧਾਰਣਾਵਾਂ, ਉਸ ਦੇ ਇਰਾਦੇ, ਉਸ ਦੀ ਗ਼ਲਤ ਸਮਝ, ਯਹੋਵਾਹ ਅਤੇ ਯਿਸੂ ਦੇ ਕੰਮ ਬਾਰੇ ਉਸ ਦੀਆਂ ਧਾਰਣਾਵਾਂ, ਪਰਾਈਆਂ-ਕੌਮਾਂ ਬਾਰੇ ਉਸ ਦੇ ਵਿਚਾਰ, ਅਤੇ ਉਸ ਦੀਆਂ ਹੋਰ ਭਟਕਣਾਂ ਅਤੇ ਗਲਤੀਆਂ ਠੀਕ ਕਰ ਦਿੱਤੀਆਂ ਜਾਣਗੀਆਂ। ਅਤੇ ਜੀਵਨ ਦੇ ਸਾਰੇ ਸਹੀ ਮਾਰਗ, ਪਰਮੇਸ਼ੁਰ ਦੁਆਰਾ ਕੀਤਾ ਗਿਆ ਸਾਰਾ ਕੰਮ, ਅਤੇ ਸਾਰੀ ਸੱਚਾਈ ਮਨੁੱਖ ਦੀ ਸਮਝ ਵਿੱਚ ਆ ਜਾਏਗੀ। ਜਦੋਂ ਇੰਝ ਹੋਏਗਾ, ਕੰਮ ਦਾ ਇਹ ਪੜਾਅ ਖਤਮ ਹੋ ਜਾਏਗਾ। ਯਹੋਵਾਹ ਦਾ ਕੰਮ ਸੰਸਾਰ ਦੀ ਸਿਰਜਣਾ ਕਰਨਾ ਸੀ, ਉਹ ਅਰੰਭ ਸੀ; ਕੰਮ ਦਾ ਇਹ ਪੜਾਅ ਕੰਮ ਦਾ ਅੰਤ ਹੈ, ਅਤੇ ਇਹ ਸਮਾਪਤੀ ਹੈ। ਸ਼ਰੂਆਤ ਵਿੱਚ, ਪਰਮੇਸ਼ੁਰ ਦਾ ਕੰਮ ਇਸਰਾਏਲ ਦੇ ਚੁਣੇ ਹੋਏ ਲੋਕਾਂ ਦਰਮਿਆਨ ਕੀਤਾ ਗਿਆ, ਅਤੇ ਸਾਰੇ ਸਥਾਨਾਂ ਵਿੱਚੋਂ ਸਭ ਤੋਂ ਪਵਿੱਤਰ ਸਥਾਨ ’ਤੇ ਇੱਕ ਨਵੇਂ ਯੁਗ ਦਾ ਅਰੰਭ ਸੀ। ਕੰਮ ਦਾ ਅੰਤਮ ਪੜਾਅ ਦੁਨੀਆ ਦਾ ਨਿਆਂ ਕਰਨ ਅਤੇ ਯੁਗ ਨੂੰ ਖਤਮ ਕਰਨ ਲਈ ਸਾਰੇ ਮੁਲਕਾਂ ਵਿੱਚੋਂ ਸਭ ਤੋਂ ਅਸ਼ੁੱਧ ਮੁਲਕ ਵਿੱਚ ਕੀਤਾ ਜਾ ਰਿਹਾ ਹੈ। ਪਹਿਲੇ ਪੜਾਅ ਵਿੱਚ, ਪਰਮੇਸ਼ੁਰ ਦਾ ਕੰਮ ਸਭ ਤੋਂ ਪ੍ਰਕਾਸ਼ਮਾਨ ਸਥਾਨ ’ਤੇ ਕੀਤਾ ਗਿਆ ਸੀ, ਅਤੇ ਅੰਤਮ ਪੜਾਅ ਸਭ ਤੋਂ ਅੰਧਕਾਰਪੂਰਣ (ਹਨੇਰੇ) ਸਥਾਨ ’ਤੇ ਕੀਤਾ ਜਾ ਰਿਹਾ ਹੈ, ਅਤੇ ਸਾਰਾ ਹਨੇਰਾ ਦੂਰ ਦਿੱਤਾ ਜਾਏਗਾ, ਚਾਨਣ ਪਰਗਟ ਕੀਤਾ ਜਾਏਗਾ, ਅਤੇ ਸਾਰੇ ਲੋਕਾਂ ’ਤੇ ਜਿੱਤ ਪ੍ਰਾਪਤ ਕੀਤੀ ਜਾਏਗੀ। ਜਦੋਂ ਸਾਰੇ ਸਥਾਨਾਂ ਵਿੱਚੋਂ ਸਭ ਤੋਂ ਅਸ਼ੁੱਧ ਅਤੇ ਸਭ ਤੋਂ ਹਨੇਰੇ ਵਾਲੇ ਇਸ ਸਥਾਨ ਦੇ ਸਾਰੇ ਲੋਕਾਂ ’ਤੇ ਜਿੱਤ ਪ੍ਰਾਪਤ ਕਰ ਲਈ ਗਈ, ਅਤੇ ਸਮੁੱਚੀ ਆਬਾਦੀ ਨੇ ਇਹ ਸਵੀਕਾਰ ਕਰ ਲਿਆ ਕਿ ਪਰਮੇਸ਼ੁਰ ਹੈ, ਜੋ ਕਿ ਸੱਚਾ ਪਰਮੇਸ਼ੁਰ ਹੈ, ਅਤੇ ਹਰੇਕ ਵਿਅਕਤੀ ਨੂੰ ਪੂਰਾ ਭਰੋਸਾ ਹੋ ਗਿਆ, ਤਾਂ ਇਸ ਤੱਥ ਦਾ ਸਮੁੱਚੇ ਬ੍ਰਹਿਮੰਡ ਵਿੱਚ ਜਿੱਤ ਦਾ ਕੰਮ ਕਰਨ ਲਈ ਇਸਤੇਮਾਲ ਕੀਤਾ ਜਾਏਗਾ। ਕੰਮ ਦਾ ਇਹ ਪੜਾਅ ਪ੍ਰਤੀਕਾਤਮਕ (ਚਿੰਨ੍ਹਮਈ) ਹੈ: ਇੱਕ ਵਾਰ ਇਸ ਯੁਗ ਦਾ ਕੰਮ ਖਤਮ ਹੋ ਗਿਆ, ਤਾਂ ਪ੍ਰਬੰਧਨ ਦਾ ਛੇ ਹਜ਼ਾਰ ਸਾਲ ਦਾ ਕੰਮ ਪੂਰੀ ਤਰ੍ਹਾਂ ਖਤਮ ਹੋ ਜਾਏਗਾ। ਇੱਕ ਵਾਰ ਜਦੋਂ ਸਭ ਤੋਂ ਹਨੇਰੇ ਸਥਾਨ ਦੇ ਲੋਕਾਂ ਨੂੰ ਜਿੱਤ ਲਿਆ ਗਿਆ, ਤਾਂ ਇਹ ਕਹਿਣ ਦੀ ਜ਼ਰੂਰਤ ਨਹੀਂ ਹੈ ਕਿ ਹਰੇਕ ਦੂਜੀ ਥਾਂ ’ਤੇ ਵੀ ਇੰਝ ਹੀ ਹੋਏਗਾ। ਉਂਝ ਤਾਂ, ਸਿਰਫ਼ ਚੀਨ ਵਿੱਚ ਜਿੱਤ ਦਾ ਕੰਮ ਅਰਥਪੂਰਣ ਪ੍ਰਤੀਕਾਤਮਕਤਾ ਰੱਖਦਾ ਹੈ। ਚੀਨ ਹਨੇਰੇ ਦੀਆਂ ਸਾਰੀਆਂ ਸ਼ਕਤੀਆਂ ਦਾ ਮੂਰਤ ਰੂਪ ਹੈ, ਅਤੇ ਚੀਨ ਦੇ ਲੋਕ ਉਨ੍ਹਾਂ ਸਾਰੇ ਲੋਕਾਂ ਦੀ ਨੁਮਾਇੰਦਗੀ ਕਰਦੇ ਹਨ ਜੋ ਸਰੀਰ ਦੇ ਹਨ, ਸ਼ਤਾਨ ਦੇ ਹਨ, ਅਤੇ ਮਾਸ ਅਤੇ ਲਹੂ ਦੇ ਹਨ। ਇਹ ਚੀਨੀ ਲੋਕ ਹਨ ਜੋ ਵੱਡੇ ਲਾਲ ਅਜਗਰ ਦੁਆਰਾ ਸਭ ਤੋਂ ਜ਼ਿਆਦਾ ਭ੍ਰਿਸ਼ਟ ਕੀਤੇ ਗਏ ਹਨ, ਜਿਨ੍ਹਾਂ ਦਾ ਪਰਮੇਸ਼ੁਰ ਪ੍ਰਤੀ ਵਿਰੋਧ ਸਭ ਤੋਂ ਮਜ਼ਬੂਤ ਹੈ, ਜਿਨ੍ਹਾਂ ਦੀ ਮਨੁੱਖੀ ਅਵਸਥਾ ਸਭ ਤੋਂ ਹੀਣ ਅਤੇ ਮਲੀਨ ਹੈ, ਅਤੇ ਇਸ ਲਈ ਉਹ ਸਾਰੀ ਭ੍ਰਿਸ਼ਟ ਮਨੁੱਖਜਾਤੀ ਦੇ ਮੂਲ ਰੂਪ ਹਨ। ਇਸ ਦਾ ਮਤਲਬ ਇਹ ਨਹੀਂ ਹੈ ਕਿ ਦੂਜੇ ਮੁਲਕਾਂ ਵਿੱਚ ਕੋਈ ਵੀ ਸਮੱਸਿਆ ਨਹੀਂ ਹੈ; ਮਨੁੱਖ ਦੀਆਂ ਧਾਰਣਾਵਾਂ ਇੱਕੋ ਜਿਹੀਆਂ ਹੁੰਦੀਆਂ ਹਨ, ਹਾਲਾਂਕਿ ਇਨ੍ਹਾਂ ਮੁਲਕਾਂ ਦੇ ਲੋਕ ਚੰਗੀ ਯੋਗਤਾ ਵਾਲੇ ਹੋ ਸਕਦੇ ਹਨ, ਪਰ ਜੇ ਉਹ ਪਰਮੇਸ਼ੁਰ ਨੂੰ ਜਾਣਦੇ ਨਹੀਂ, ਤਾਂ ਉਹ ਉਸ ਦਾ ਵਿਰੋਧ ਜ਼ਰੂਰ ਕਰਦੇ ਹੋਣਗੇ। ਯਹੂਦੀਆਂ ਨੇ ਵੀ ਪਰਮੇਸ਼ੁਰ ਦਾ ਵਿਰੋਧ ਕਿਉਂ ਕੀਤਾ ਅਤੇ ਉਸ ਦੀ ਅਵੱਗਿਆ ਕੀਤੀ? ਫਰੀਸੀਆਂ ਨੇ ਵੀ ਕਿਉਂ ਉਸ ਦਾ ਵਿਰੋਧ ਕੀਤਾ? ਯਹੂਦਾ ਨੇ ਯਿਸੂ ਨਾਲ ਵਿਸ਼ਵਾਸਘਾਤ ਕਿਉਂ ਕੀਤਾ? ਉਸ ਸਮੇਂ, ਬਹੁਤ ਸਾਰੇ ਚੇਲੇ ਯਿਸੂ ਨੂੰ ਨਹੀਂ ਜਾਣਦੇ ਸਨ। ਕਿਉਂ, ਯਿਸੂ ਨੂੰ ਸਲੀਬ ’ਤੇ ਚੜ੍ਹਾਏ ਜਾਣ ਅਤੇ ਉਸ ਦੇ ਫਿਰ ਤੋਂ ਜੀ ਉੱਠਣ ਤੋਂ ਬਾਅਦ ਵੀ, ਲੋਕਾਂ ਨੇ ਉਸ ਉੱਪਰ ਵਿਸ਼ਵਾਸ ਨਹੀਂ ਕੀਤਾ? ਕੀ ਮਨੁੱਖ ਦੀ ਅਣਆਗਿਆਕਾਰੀ ਇੱਕੋ ਜਿਹੀ ਨਹੀਂ ਹੈ? ਗੱਲ ਬਸ ਇੰਨੀ ਹੈ ਕਿ ਚੀਨ ਦੇ ਲੋਕਾਂ ਨੂੰ ਉਦਾਹਰਣ ਬਣਾਇਆ ਗਿਆ ਹੈ, ਅਤੇ ਜਦੋਂ ਉਨ੍ਹਾਂ ਨੂੰ ਜਿੱਤ ਲਿਆ ਜਾਏਗਾ ਤਾਂ ਉਹ ਆਦਰਸ਼ ਅਤੇ ਨਮੂਨਾ ਬਣ ਜਾਣਗੇ, ਅਤੇ ਦੂਜਿਆਂ ਲਈ ਸੰਦਰਭ ਦਾ ਕੰਮ ਕਰਨਗੇ। ਮੈਂ ਹਮੇਸ਼ਾ ਇਹ ਕਿਉਂ ਕਿਹਾ ਹੈ ਕਿ ਤੁਸੀਂ ਮੇਰੀ ਪ੍ਰਬੰਧਨ ਦੀ ਯੋਜਨਾ ਵਿੱਚ ਸਹਾਇਕ ਹੋ? ਚੀਨ ਦੇ ਲੋਕਾਂ ਵਿੱਚ ਭ੍ਰਿਸ਼ਟਤਾ, ਅਸ਼ੁੱਧਤਾ, ਕੁਧਰਮ, ਵਿਰੋਧ, ਅਤੇ ਆਕੀਪੁਣਾ ਸਭ ਤੋਂ ਵੱਧ ਪੂਰਣਤਾ ਨਾਲ ਜ਼ਾਹਿਰ ਹੁੰਦੇ ਹਨ ਅਤੇ ਆਪਣੇ ਸਾਰੇ ਵੱਖ-ਵੱਖ ਰੂਪਾਂ ਵਿੱਚ ਪਰਗਟ ਹੁੰਦੇ ਹਨ। ਇੱਕ ਪਾਸੇ, ਉਹ ਘੱਟ ਯੋਗਤਾ ਵਾਲੇ ਹਨ, ਅਤੇ ਦੂਜੇ ਪਾਸੇ, ਉਨ੍ਹਾਂ ਦੇ ਜੀਵਨ ਅਤੇ ਮਾਨਸਿਕਤਾ ਪਛੜੇ ਹੋਏ ਹਨ, ਅਤੇ ਉਨ੍ਹਾਂ ਦੀਆਂ ਆਦਤਾਂ, ਸਮਾਜਕ ਵਾਤਾਵਰਣ, ਜਨਮ ਦਾ ਪਰਿਵਾਰ—ਸਾਰੇ ਗਰੀਬ ਅਤੇ ਸਭ ਤੋਂ ਪਛੜੇ ਹੋਏ ਹਨ। ਉਨ੍ਹਾਂ ਦਾ ਦਰਜਾ, ਵੀ, ਨੀਵਾਂ ਹੈ। ਇਸ ਸਥਾਨ ਵਿੱਚ ਕੰਮ ਪ੍ਰਤੀਕਾਤਮਕ ਹੈ, ਅਤੇ ਇਸ ਪਰਖ ਦੇ ਕੰਮ ਨੂੰ ਸਮੁੱਚੇ ਤੌਰ ਤੇ ਪੂਰਾ ਕਰਨ ਤੋਂ ਬਾਅਦ, ਪਰਮੇਸ਼ੁਰ ਦਾ ਬਾਅਦ ਦਾ ਕੰਮ ਬਿਹਤਰ ਢੰਗ ਨਾਲ ਹੋਏਗਾ। ਜੇ ਕੰਮ ਦੇ ਇਸ ਪੜਾਅ ਨੂੰ ਪੂਰਾ ਕੀਤਾ ਜਾ ਸਕਿਆ, ਤਾਂ ਇਸ ਤੋਂ ਬਾਅਦ ਦਾ ਕੰਮ ਚੰਗੀ ਤਰ੍ਹਾਂ ਹੋ ਜਾਏਗਾ। ਇੱਕ ਵਾਰ ਕੰਮ ਦਾ ਇਹ ਕਦਮ ਪੂਰਾ ਹੋ ਗਿਆ, ਤਾਂ ਵੱਡੀ ਸਫਲਤਾ ਪੂਰੀ ਤਰ੍ਹਾਂ ਪ੍ਰਾਪਤ ਹੋ ਜਾਏਗੀ, ਅਤੇ ਸਮੁੱਚੇ ਬ੍ਰਹਿਮੰਡ ਵਿੱਚ ਜਿੱਤ ਦਾ ਕੰਮ ਪੂਰੀ ਤਰ੍ਹਾਂ ਖਤਮ ਹੋ ਜਾਏਗਾ। ਦਰਅਸਲ, ਇੱਕ ਵਾਰ ਤੁਹਾਡੇ ਦਰਮਿਆਨ ਕੰਮ ਸਫਲ ਹੋ ਗਿਆ, ਤਾਂ ਇਹ ਸਮੁੱਚੇ ਬ੍ਰਹਿਮੰਡ ਵਿੱਚ ਸਫਲਤਾ ਪ੍ਰਾਪਤ ਕਰਨ ਦੇ ਬਰਾਬਰ ਹੋਏਗਾ। ਇਹੀ ਇਸ ਗੱਲ ਦਾ ਮਹੱਤਵ ਹੈ ਕਿ ਕਿਉਂ ਮੈਂ ਤੁਹਾਨੂੰ ਆਦਰਸ਼ ਅਤੇ ਨਮੂਨੇ ਵਜੋਂ ਕੰਮ ਕਰਨ ਲਈ ਕਹਿੰਦਾ ਹਾਂ। ਆਕੀਪੁਣਾ, ਵਿਰੋਧ, ਅਸ਼ੁੱਧਤਾ, ਕੁਧਰਮ—ਇਨ੍ਹਾਂ ਲੋਕਾਂ ਵਿੱਚ ਇਹ ਸਭ ਪਾਏ ਜਾਂਦੇ ਹਨ, ਅਤੇ ਇਹ ਮਨੁੱਖਜਾਤੀ ਵਿੱਚ ਸਾਰੇ ਆਕੀਪੁਣੇ ਦੀ ਨੁਮਾਇੰਦਗੀ ਕਰਦੇ ਹਨ। ਉਹ ਸੱਚਮੁੱਚ ਕੁਝ ਹਨ। ਇਸ ਤਰ੍ਹਾਂ, ਉਨ੍ਹਾਂ ਨੂੰ ਜਿੱਤ ਦੇ ਪ੍ਰਤੀਕ ਵਜੋਂ ਲਿਆ ਜਾਂਦਾ ਹੈ, ਅਤੇ ਇੱਕ ਵਾਰ ਜਦੋਂ ਉਹ ਜਿੱਤ ਲਏ ਗਏ ਤਾਂ ਉਹ ਸੁਭਾਵਕ ਤੌਰ ਤੇ ਦੂਜਿਆਂ ਲਈ ਨਮੂਨੇ ਅਤੇ ਆਦਰਸ਼ ਬਣ ਜਾਣਗੇ। ਇਸਰਾਏਲ ਵਿੱਚ ਕੀਤੇ ਗਏ ਪਹਿਲੇ ਪੜਾਅ ਦੇ ਮੁਕਾਬਲੇ ਕੁਝ ਵੀ ਜ਼ਿਆਦਾ ਪ੍ਰਤੀਕਾਤਮਕ ਨਹੀਂ ਸੀ: ਇਸਰਾਏਲੀ ਸਾਰੇ ਲੋਕਾਂ ਵਿੱਚੋਂ ਸਭ ਤੋਂ ਪਵਿੱਤਰ ਅਤੇ ਸਭ ਤੋਂ ਘੱਟ ਭ੍ਰਿਸ਼ਟ ਸਨ, ਅਤੇ ਇਸ ਲਈ ਇਸ ਜ਼ਮੀਨ ’ਤੇ ਨਵੇਂ ਯੁਗ ਦੀ ਸਵੇਰ ਸਭ ਤੋਂ ਜ਼ਿਆਦਾ ਮਹੱਤਵ ਰੱਖਦੀ ਸੀ। ਇਹ ਕਿਹਾ ਜਾ ਸਕਦਾ ਹੈ ਕਿ ਮਨੁੱਖਜਾਤੀ ਦੇ ਪੁਰਖੇ ਇਸਰਾਏਲ ਤੋਂ ਆਏ ਸਨ, ਅਤੇ ਇਸਰਾਏਲ ਪਰਮੇਸ਼ੁਰ ਦੇ ਕੰਮ ਦਾ ਜਨਮਸਥਾਨ ਸੀ। ਸ਼ਰੂ ਵਿੱਚ, ਇਹ ਲੋਕ ਸਭ ਤੋਂ ਪਵਿੱਤਰ ਸਨ, ਅਤੇ ਉਹ ਸਾਰੇ ਯਹੋਵਾਹ ਦੀ ਉਪਾਸਨਾ ਕਰਦੇ ਸਨ, ਅਤੇ ਉਨ੍ਹਾਂ ਵਿੱਚ ਪਰਮੇਸ਼ੁਰ ਦਾ ਕੰਮ ਸਭ ਤੋਂ ਵੱਡੇ ਨਤੀਜੇ ਦੇਣ ਦੇ ਸਮਰੱਥ ਸੀ। ਪੂਰੀ ਬਾਈਬਲ ਵਿੱਚ ਦੋ ਯੁਗਾਂ ਦਾ ਕੰਮ ਦਰਜ ਕੀਤਾ ਗਿਆ ਹੈ: ਇੱਕ ਸ਼ਰਾ ਦੇ ਯੁਗ ਦਾ ਕੰਮ ਸੀ, ਅਤੇ ਇੱਕ ਕਿਰਪਾ ਦੇ ਯੁਗ ਦਾ ਕੰਮ ਸੀ। ਪੁਰਾਣੇ ਨੇਮ ਵਿੱਚ ਇਸਰੇਲੀਆਂ ਲਈ ਯਹੋਵਾਹ ਦੇ ਵਚਨਾਂ ਅਤੇ ਇਸਰਾਏਲ ਵਿੱਚ ਉਸ ਦੇ ਕੰਮ ਨੂੰ ਦਰਜ ਕੀਤਾ ਗਿਆ ਹੈ; ਨਵੇਂ ਨੇਮ ਵਿੱਚ ਯਹੂਦਿਯਾ ਵਿੱਚ ਯਿਸੂ ਦੇ ਕੰਮ ਨੂੰ ਦਰਜ ਕੀਤਾ ਗਿਆ ਹੈ। ਪਰ ਬਾਈਬਲ ਵਿੱਚ ਕੋਈ ਚੀਨੀ ਨਾਂ ਕਿਉਂ ਨਹੀਂ ਹੈ? ਕਿਉਂਕਿ ਪਰਮੇਸ਼ੁਰ ਦੇ ਕੰਮ ਦੇ ਪਹਿਲੇ ਦੋ ਹਿੱਸੇ ਇਸਰਾਏਲ ਵਿੱਚ ਕੀਤੇ ਗਏ ਸਨ, ਕਿਉਂਕਿ ਇਸਰਾਏਲ ਦੇ ਲੋਕ ਚੁਣੇ ਹੋਏ ਲੋਕ ਸਨ—ਜਿਸ ਦਾ ਅਰਥ ਹੈ ਕਿ ਉਹ ਯਹੋਵਾਹ ਦੇ ਕੰਮ ਨੂੰ ਸਵੀਕਾਰ ਕਰਨ ਵਾਲੇ ਪਹਿਲੇ ਲੋਕ ਸਨ। ਉਹ ਸਮੁੱਚੀ ਮਨੁੱਖਜਾਤੀ ਵਿੱਚੋਂ ਸਭ ਤੋਂ ਘੱਟ ਭ੍ਰਿਸ਼ਟ ਸਨ, ਅਤੇ ਸ਼ੁਰੂ ਵਿੱਚ, ਉਹ ਪਰਮੇਸ਼ੁਰ ਦੀ ਖੋਜ ਕਰਨ ਅਤੇ ਉਸ ਦਾ ਆਦਰ ਕਰਨ ਦਾ ਮਨ ਰੱਖਣ ਵਾਲੇ ਲੋਕ ਸਨ। ਉਹ ਯਹੋਵਾਹ ਦੇ ਵਚਨਾਂ ਦਾ ਪਾਲਣ ਕਰਦੇ ਸਨ, ਅਤੇ ਹਮੇਸ਼ਾ ਹੈਕਲ ਵਿੱਚ ਸੇਵਾ ਕਰਦੇ ਸਨ, ਅਤੇ ਜਾਜਕਾਂ ਦੇ ਚੋਗੇ ਜਾਂ ਮੁਕਟ ਪਹਿਨਦੇ ਸਨ। ਉਹ ਪਰਮੇਸ਼ੁਰ ਦੀ ਉਪਾਸਨਾ ਕਰਨ ਵਾਲੇ ਸਭ ਤੋਂ ਸ਼ੁਰੂਆਤੀ ਲੋਕ ਸਨ, ਅਤੇ ਉਸ ਦੇ ਕੰਮ ਦੇ ਸਭ ਤੋਂ ਪਹਿਲੇ ਸਾਧਨ ਸਨ। ਇਹ ਲੋਕ ਸਮੁੱਚੀ ਮਨੁੱਖਜਾਤੀ ਲਈ ਨਮੂਨੇ ਅਤੇ ਆਦਰਸ਼ ਸਨ। ਉਹ ਪਵਿੱਤਰਤਾ ਅਤੇ ਧਾਰਮਿਕਤਾ ਦੇ ਨਮੂਨੇ ਅਤੇ ਆਦਰਸ਼ ਸਨ। ਅੱਯੂਬ, ਅਬਰਾਹਾਮ, ਲੂਤ ਜਾਂ ਪਤਰਸ ਅਤੇ ਤਿਮੋਥਿਉਸ ਵਰਗੇ ਲੋਕ—ਉਹ ਸਾਰੇ ਇਸਰਾਏਲੀ ਸਨ, ਅਤੇ ਸਭ ਤੋਂ ਪਵਿੱਤਰ ਨਮੂਨੇ ਅਤੇ ਆਦਰਸ਼ ਸਨ। ਇਸਰਾਏਲ ਮਨੁੱਖਜਾਤੀ ਦਰਮਿਆਨ ਪਰਮੇਸ਼ੁਰ ਦੀ ਉਪਾਸਨਾ ਕਰਨ ਵਾਲਾ ਸਭ ਤੋਂ ਸ਼ੁਰੂਆਤੀ ਮੁਲਕ ਸੀ। ਪਰਮੇਸ਼ੁਰ ਨੇ ਉਨ੍ਹਾਂ ਵਿੱਚ ਇਸ ਲਈ ਕੰਮ ਕੀਤਾ ਤਾਂ ਕਿ ਉਹ ਭਵਿੱਖ ਵਿੱਚ ਪੂਰੀ ਜ਼ਮੀਨ ’ਤੇ ਮਨੁੱਖਜਾਤੀ ਨੂੰ ਬਿਹਤਰ ਢੰਗ ਨਾਲ ਪ੍ਰਬੰਧਤ ਕਰ ਸਕੇ। ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਯਹੋਵਾਹ ਦੀ ਉਨ੍ਹਾਂ ਦੀ ਉਪਾਸਨਾ ਦੀ ਧਾਰਮਿਕਤਾ ਦਰਜ ਕੀਤੀ ਗਈ, ਤਾਂ ਕਿ ਉਹ ਕਿਰਪਾ ਦੇ ਯੁਗ ਦੌਰਾਨ ਇਸਰਾਏਲ ਤੋਂ ਬਾਹਰ ਲੋਕਾਂ ਲਈ ਨਮੂਨਿਆਂ ਅਤੇ ਆਦਰਸ਼ਾਂ ਵਜੋਂ ਕੰਮ ਕਰ ਸਕਣ; ਅਤੇ ਉਨ੍ਹਾਂ ਦੇ ਕੰਮਾਂ ਨੇ, ਅੱਜ ਦੇ ਦਿਨ ਤਕ, ਕਈ ਹਜ਼ਾਰ ਸਾਲ ਦੇ ਕੰਮ ਨੂੰ ਬਰਕਰਾਰ ਰੱਖਿਆ ਹੈ।

ਸੰਸਾਰ ਦੀ ਸਥਾਪਨਾ ਤੋਂ ਬਾਅਦ, ਪਰਮੇਸ਼ੁਰ ਦੇ ਕੰਮ ਦਾ ਪਹਿਲਾਂ ਪੜਾਅ ਇਸਰਾਏਲ ਵਿੱਚ ਪੂਰਾ ਕੀਤਾ ਗਿਆ ਸੀ, ਅਤੇ ਇਸ ਤਰ੍ਹਾਂ ਇਸਰਾਏਲ ਧਰਤੀ ’ਤੇ ਪਰਮੇਸ਼ੁਰ ਦੇ ਕੰਮ ਦਾ ਜਨਮਸਥਾਨ, ਅਤੇ ਧਰਤੀ ’ਤੇ ਪਰਮੇਸ਼ੁਰ ਦੇ ਕੰਮ ਦਾ ਆਧਾਰ ਸੀ। ਯਿਸੂ ਦੇ ਕੰਮ ਨੇ ਪੂਰੇ ਯਹੂਦਿਯਾ ਨੂੰ ਘੇਰੇ ਵਿੱਚ ਲਿਆ। ਉਸ ਦੇ ਕੰਮ ਦੌਰਾਨ, ਯਹੂਦਿਯਾ ਤੋਂ ਬਾਹਰ ਬਹੁਤ ਘੱਟ ਲੋਕ ਇਸ ਦੇ ਬਾਰੇ ਜਾਣਦੇ ਸਨ, ਕਿਉਂਕਿ ਉਸ ਨੇ ਯਹੂਦਿਯਾ ਤੋਂ ਬਾਹਰ ਕੋਈ ਕੰਮ ਨਹੀਂ ਕੀਤਾ। ਅੱਜ, ਪਰਮੇਸ਼ੁਰ ਦਾ ਕੰਮ ਚੀਨ ਵਿੱਚ ਲਿਆਂਦਾ ਗਿਆ ਹੈ, ਅਤੇ ਇਹ ਪੂਰੀ ਤਰ੍ਹਾਂ ਇਸ ਖੇਤਰ ਦੇ ਅੰਦਰ ਕੀਤਾ ਜਾਂਦਾ ਹੈ। ਇਸ ਗੇੜ ਦੌਰਾਨ, ਚੀਨ ਤੋਂ ਬਾਹਰ ਕੋਈ ਕੰਮ ਸ਼ੁਰੂ ਨਹੀਂ ਕੀਤਾ ਗਿਆ ਹੈ; ਚੀਨ ਦੇ ਬਾਹਰ ਇਸ ਦੇ ਫੈਲਣ ਦਾ ਕੰਮ ਬਾਅਦ ਵਿੱਚ ਆਏਗਾ। ਕੰਮ ਦਾ ਇਹ ਪੜਾਅ ਯਿਸੂ ਦੇ ਕੰਮ ਦੇ ਪੜਾਅ ਦੇ ਕ੍ਰਮ ਵਿੱਚ ਹੈ। ਯਿਸੂ ਨੇ ਛੁਟਕਾਰੇ ਦਾ ਕੰਮ ਕੀਤਾ,ਅਤੇ ਇਹ ਪੜਾਅ ਉਹ ਕੰਮ ਹੈ ਜੋ ਉਸ ਕੰਮ ਤੋਂ ਬਾਅਦ ਆਉਂਦਾ ਹੈ; ਛੁਟਕਾਰੇ ਦਾ ਕੰਮ ਪੂਰਾ ਹੋ ਚੁੱਕਿਆ ਹੈ, ਅਤੇ ਇਸ ਪੜਾਅ ਵਿੱਚ ਪਵਿੱਤਰ ਆਤਮਾ ਦੁਆਰਾ ਗਰਭਧਾਰਣ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਕੰਮ ਦਾ ਇਹ ਪੜਾਅ ਪਿਛਲੇ ਪੜਾਅ ਤੋਂ ਅਲੱਗ ਹੈ, ਅਤੇ, ਇਸ ਲਈ ਵੀ, ਕਿਉਂਕਿ ਚੀਨ ਇਸਰਾਏਲ ਵਰਗਾ ਨਹੀਂ ਹੈ। ਯਿਸੂ ਦੁਆਰਾ ਕੀਤਾ ਗਿਆ ਕੰਮ ਦਾ ਪੜਾਅ ਛੁਟਕਾਰੇ ਦਾ ਕੰਮ ਸੀ। ਮਨੁੱਖ ਨੇ ਯਿਸੂ ਨੂੰ ਦੇਖਿਆ, ਅਤੇ ਛੇਤੀ ਹੀ, ਉਸ ਦਾ ਕੰਮ ਪਰਾਈਆਂ-ਕੌਮਾਂ ਵਿੱਚ ਫੈਲਣਾ ਸ਼ੁਰੂ ਹੋ ਗਿਆ। ਅੱਜ, ਅਜਿਹੇ ਕਈ ਲੋਕ ਹਨ ਜੋ ਅਮਰੀਕਾ, ਬਰਤਾਨੀਆ (ਬ੍ਰਿਟੇਨ) ਅਤੇ ਰੂਸ ਵਿੱਚ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਦੇ ਹਨ, ਤਾਂ ਚੀਨ ਵਿੱਚ ਵਿਸ਼ਵਾਸ ਕਰਨ ਵਾਲੇ ਲੋਕ ਘੱਟ ਕਿਉਂ ਹਨ? ਕਿਉਂਕਿ ਚੀਨ ਸਭ ਤੋਂ ਬੰਦ ਦੇਸ਼ ਹੈ। ਇਸ ਤਰ੍ਹਾਂ, ਚੀਨ ਪਰਮੇਸ਼ੁਰ ਦਾ ਰਾਹ ਸਵੀਕਾਰ ਕਰਨ ਵਾਲਾ ਅੰਤਮ ਦੇਸ਼ ਸੀ, ਇੱਥੋਂ ਤਕ ਕਿ ਇਸ ਨੂੰ ਅਜੇ ਵੀ ਸਵੀਕਾਰ ਕੀਤੇ ਹੋਏ ਇੱਕ ਸੌ ਸਾਲ ਤੋਂ ਵੀ ਘੱਟ ਸਮਾਂ ਹੋਇਆ ਹੈ—ਅਮਰੀਕਾ ਅਤੇ ਬਰਤਾਨੀਆ ਦੇ ਮੁਕਾਬਲੇ ਬਹੁਤ ਬਾਅਦ ਵਿੱਚ। ਪਰਮੇਸ਼ੁਰ ਦੇ ਕੰਮ ਦਾ ਅੰਤਮ ਪੜਾਅ ਚੀਨ ਦੀ ਜ਼ਮੀਨ ਵਿੱਚ ਕੀਤਾ ਗਿਆ ਹੈ ਤਾਂ ਕਿ ਉਸ ਦੇ ਕੰਮ ਦਾ ਅੰਤ ਹੋ ਸਕੇ, ਅਤੇ ਤਾਂ ਕਿ ਉਸ ਦਾ ਪੂਰਾ ਕੰਮ ਖਤਮ ਹੋ ਸਕੇ। ਇਸਰਾਏਲ ਦੇ ਸਾਰੇ ਲੋਕਾਂ ਨੇ ਯਹੋਵਾਹ ਨੂੰ ਆਪਣਾ ਪ੍ਰਭੂ ਕਿਹਾ। ਉਸ ਸਮੇਂ, ਉਨ੍ਹਾਂ ਨੇ ਉਸ ਨੂੰ ਆਪਣੇ ਪਰਿਵਾਰ ਦਾ ਮੁਖੀ ਮੰਨਿਆ, ਅਤੇ ਪੂਰਾ ਇਸਰਾਏਲ ਇੱਕ ਵੱਡਾ ਪਰਿਵਾਰ ਬਣ ਗਿਆ ਜਿਸ ਵਿੱਚ ਹਰ ਕੋਈ ਆਪਣੇ ਪ੍ਰਭੂ ਯਹੋਵਾਹ ਦੀ ਉਪਾਸਨਾ ਕਰਦਾ ਸੀ। ਯਹੋਵਾਹ ਦਾ ਆਤਮਾ ਅਕਸਰ ਉਨ੍ਹਾਂ ’ਤੇ ਪਰਗਟ ਹੁੰਦਾ ਸੀ, ਅਤੇ ਉਹ ਉਨ੍ਹਾਂ ਨਾਲ ਗੱਲ ਕਰਦਾ ਸੀ ਅਤੇ ਆਪਣੀ ਬਾਣੀ ਉਨ੍ਹਾਂ ’ਤੇ ਉਚਾਰਿਤ ਕਰਦਾ ਸੀ, ਅਤੇ ਉਨ੍ਹਾਂ ਦੇ ਜੀਵਨ ਦੀ ਰਹਿਨੁਮਾਈ ਲਈ ਬੱਦਲ ਅਤੇ ਆਵਾਜ਼ ਦੇ ਇੱਕ ਥੰਮ ਦਾ ਇਸਤੇਮਾਲ ਕਰਦਾ ਸੀ। ਉਸ ਸਮੇਂ, ਆਤਮਾ ਨੇ ਬੋਲ ਕੇ ਅਤੇ ਲੋਕਾਂ ਨੂੰ ਆਪਣੀ ਬਾਣੀ ਸੁਣਾ ਕੇ ਇਸਰਾਏਲ ਦੀ ਸਿੱਧੀ ਰਹਿਨੁਮਾਈ ਕੀਤੀ, ਅਤੇ ਉਹ ਬੱਦਲਾਂ ਨੂੰ ਦੇਖਦੇ ਅਤੇ ਗਰਜਣ ਦੀ ਗੜਗੜਾਹਟ ਸੁਣਦੇ, ਅਤੇ ਇਸ ਤਰ੍ਹਾਂ ਉਸ ਨੇ ਕਈ ਹਜ਼ਾਰ ਸਾਲ ਤਕ ਉਨ੍ਹਾਂ ਨੇ ਜੀਵਨ ਦੀ ਰਹਿਨੁਮਾਈ ਕੀਤੀ। ਇਸ ਤਰ੍ਹਾਂ, ਇਸਰਾਏਲੀਆਂ ਨੇ ਹੀ ਹਮੇਸ਼ਾ ਯਹੋਵਾਹ ਦੀ ਉਪਾਸਨਾ ਕੀਤੀ ਹੈ। ਉਹ ਮੰਨਦੇ ਹਨ ਕਿ ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ ਹੈ, ਅਤੇ ਇਹ ਕਿ ਉਹ ਪਰਾਈਆਂ-ਕੌਮਾਂ ਦਾ ਪਰਮੇਸ਼ੁਰ ਨਹੀਂ ਹੈ। ਇਹ ਹੈਰਾਨੀ ਵਾਲੀ ਗੱਲ ਨਹੀਂ ਹੈ: ਆਖਰਕਾਰ, ਯਹੋਵਾਹ ਨੇ ਉਨ੍ਹਾਂ ਦਰਮਿਆਨ ਕਰੀਬ ਚਾਰ ਹਜ਼ਾਰ ਸਾਲਾਂ ਤਕ ਕੰਮ ਕੀਤਾ ਹੈ। ਚੀਨ ਦੀ ਜ਼ਮੀਨ ਵਿੱਚ, ਹਜ਼ਾਰਾਂ ਸਾਲਾਂ ਤਕ ਨੀਂਦ ਦੀ ਸੁਸਤੀ ਵਿੱਚ ਰਹਿਣ ਤੋਂ ਬਾਅਦ, ਸਿਰਫ਼ ਹੁਣ ਜਾ ਕੇ ਪਤਿਤਾਂ ਨੂੰ ਪਤਾ ਲੱਗਿਆ ਹੈ ਕਿ ਅਕਾਸ਼ ਅਤੇ ਧਰਤੀ ਅਤੇ ਸਾਰੀਆਂ ਚੀਜ਼ਾਂ ਕੁਦਰਤੀ ਤੌਰ ਤੇ ਨਹੀਂ ਬਣੀਆਂ ਹਨ, ਸਗੋਂ ਸਿਰਜਣਹਾਰ ਦੁਆਰਾ ਬਣਾਈਆਂ ਗਈਆਂ ਸਨ। ਕਿਉਂਕਿ ਇਹ ਖੁਸ਼ਖ਼ਬਰੀ ਵਿਦੇਸ਼ ਤੋਂ ਆਈ ਹੈ, ਇਸ ਲਈ ਉਹ ਸਾਮੰਤੀ, ਪ੍ਰਤਿਕਿਰਿਆਵਾਦੀ ਸੋਚ ਵਾਲੇ ਲੋਕ ਮੰਨਦੇ ਹਨ ਕਿ ਉਹ ਸਾਰੇ ਜੋ ਇਸ ਖੁਸ਼ਖ਼ਬਰੀ ਨੂੰ ਸਵੀਕਾਰ ਕਰਦੇ ਹਨ ਗੱਦਾਰ (ਵਿਸ਼ਵਾਸਘਾਤੀ) ਹਨ, ਉਹ ਨੀਚ ਮਨੁੱਖ ਹਨ ਜਿਨ੍ਹਾਂ ਨੇ ਆਪਣੇ ਪੁਰਖੇ ਬੁੱਧ, ਨਾਲ ਧੋਖਾ ਕੀਤਾ ਹੈ। ਇਸ ਤੋਂ ਇਲਾਵਾ, ਇਨ੍ਹਾਂ ਸਾਮੰਤੀ ਸੋਚ ਵਾਲੇ ਲੋਕਾਂ ਵਿੱਚੋਂ ਬਹੁਤੇ ਪੁੱਛਦੇ ਹਨ, “ਚੀਨੀ ਲੋਕ ਵਿਦੇਸ਼ੀਆਂ ਦੇ ਪਰਮੇਸ਼ੁਰ ਉੱਤੇ ਕਿਵੇਂ ਵਿਸ਼ਵਾਸ ਕਰ ਸਕਦੇ ਹਨ? ਕੀ ਉਹ ਆਪਣੇ ਪੁਰਖਿਆਂ ਨਾਲ ਵਿਸ਼ਵਾਸਘਾਤ ਨਹੀਂ ਕਰ ਰਹੇ? ਉਹ ਦੁਸ਼ਟਤਾ ਨਹੀਂ ਕਰ ਰਹੇ?” ਅੱਜ, ਲੋਕ ਬਹੁਤ ਸਮੇਂ ਤੋਂ ਭੁੱਲੇ ਹੋਏ ਹਨ ਕਿ ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ ਹੈ। ਉਨ੍ਹਾਂ ਨੇ ਬਹੁਤ ਸਮੇਂ ਤੋਂ ਸਿਰਜਣਹਾਰ ਨੂੰ ਆਪਣੇ ਮਨਾਂ ਵਿੱਚ ਪਿੱਛੇ ਧੱਕ ਦਿੱਤਾ ਹੈ, ਅਤੇ ਇਸ ਦੀ ਬਜਾਏ ਉਹ ਕ੍ਰਮ-ਵਿਕਾਸ ਵਿੱਚ ਵਿਸ਼ਵਾਸ ਕਰਦੇ ਹਨ, ਜਿਸ ਦਾ ਅਰਥ ਹੈ ਕਿ ਮਨੁੱਖ ਦਾ ਕ੍ਰਮ-ਵਿਕਾਸ ਬਾਂਦਰਾਂ ਤੋਂ ਹੋਇਆ ਹੈ, ਅਤੇ ਇਹ ਕਿ ਕੁਦਰਤੀ ਦੁਨੀਆ ਸਹਿਜ ਰੂਪ ਵਿੱਚ ਹੋਂਦ ਵਿੱਚ ਆਈ ਹੈ। ਮਨੁੱਖਜਾਤੀ ਦੁਆਰਾ ਅਨੰਦ ਨਾਲ ਖਾਇਆ ਜਾਣ ਵਾਲਾ ਸਾਰਾ ਭੋਜਨ ਕੁਦਰਤ ਦੁਆਰਾ ਮੁਹੱਈਆ ਕੀਤਾ ਜਾਂਦਾ ਹੈ, ਮਨੁੱਖ ਦੇ ਜੀਵਨ ਅਤੇ ਮੌਤ ਦਾ ਇੱਕ ਕ੍ਰਮ ਹੈ, ਅਤੇ ਕੋਈ ਪਰਮੇਸ਼ੁਰ ਮੌਜੂਦ ਨਹੀਂ ਹੈ ਜੋ ਇਸ ਸਭ ’ਤੇ ਸ਼ਾਸਨ ਕਰਦਾ ਹੋਏ। ਇਸ ਤੋਂ ਇਲਾਵਾ, ਕਈ ਨਾਸਤਿਕ ਹਨ ਜੋ ਮੰਨਦੇ ਹਨ ਕਿ ਸਾਰੀਆਂ ਚੀਜ਼ਾਂ ’ਤੇ ਪਰਮੇਸ਼ੁਰ ਦੀ ਪ੍ਰਭੂਤਾ ਅੰਧਵਿਸ਼ਵਾਸ ਹੈ ਅਤੇ ਇਹ ਵਿਗਿਆਨਕ ਨਹੀਂ ਹੈ। ਪਰ ਕੀ ਵਿਗਿਆਨ ਪਰਮੇਸ਼ੁਰ ਦੇ ਕੰਮ ਦੀ ਥਾਂ ਲੈ ਸਕਦਾ ਹੈ? ਕੀ ਵਿਗਿਆਨ ਮਨੁੱਖਜਾਤੀ ’ਤੇ ਸ਼ਾਸਨ ਕਰ ਸਕਦਾ ਹੈ? ਅਜਿਹਾ ਮੁਲਕ ਜਿਸ ਵਿੱਚ ਨਾਸਤਿਕਤਾ ਦਾ ਸ਼ਾਸਨ ਹੈ, ਉੱਥੇ ਖੁਸ਼ਖ਼ਬਰੀ ਦਾ ਪਰਚਾਰ ਕੋਈ ਆਸਾਨ ਕੰਮ ਨਹੀਂ ਹੈ, ਅਤੇ ਇਸ ਵਿੱਚ ਵੱਡੀਆਂ ਰੁਕਾਵਟਾਂ ਸ਼ਾਮਲ ਹਨ। ਅੱਜ, ਕੀ ਅਜਿਹੇ ਬਹੁਤ ਸਾਰੇ ਲੋਕ ਨਹੀਂ ਹਨ ਜੋ ਇਸ ਤਰ੍ਹਾਂ ਨਾਲ ਪਰਮੇਸ਼ੁਰ ਦਾ ਵਿਰੋਧ ਕਰਦੇ ਹਨ?

ਜਦੋਂ ਯਿਸੂ ਆਪਣਾ ਕੰਮ ਕਰਨ ਆਇਆ, ਤਾਂ ਬਹੁਤ ਸਾਰੇ ਲੋਕਾਂ ਨੇ ਯਹੋਵਾਹ ਦੇ ਕੰਮ ਨਾਲ ਉਸ ਦੇ ਕੰਮ ਦੀ ਤੁਲਨਾ ਕੀਤੀ, ਅਤੇ, ਉਨ੍ਹਾਂ ਨੂੰ ਅਸੰਗਤ ਪਾ ਕੇ, ਉਨ੍ਹਾਂ ਨੇ ਯਿਸੂ ਨੂੰ ਸਲੀਬ ’ਤੇ ਚੜ੍ਹਾ ਦਿੱਤਾ। ਲੋਕਾਂ ਨੂੰ ਉਨ੍ਹਾਂ ਦੇ ਕੰਮ ਦਰਮਿਆਨ ਸਮਾਨਤਾ ਕਿਉਂ ਨਹੀਂ ਮਿਲੀ? ਇਹ, ਅੰਸ਼ਕ ਤੌਰ ਤੇ ਇਸ ਲਈ ਸੀ, ਕਿਉਂਕਿ ਯਿਸੂ ਦੇ ਨਵਾਂ ਕੰਮ ਕੀਤਾ ਸੀ, ਅਤੇ ਇਸ ਲਈ ਵੀ, ਕਿਉਂਕਿ ਯਿਸੂ ਦੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ, ਕਿਸੇ ਨੇ ਵੀ ਉਸ ਦੀ ਬੰਸਾਵਲੀ ਨਹੀਂ ਲਿਖੀ ਸੀ। ਜੇ ਕਿਸੇ ਨੇ ਲਿਖੀ ਹੁੰਦੀ, ਤਾਂ ਚਿੰਤਾ ਕਰਨ ਦੀ ਕੋਈ ਲੋੜ ਨਾ ਹੁੰਦੀ, ਤਾਂ ਕਿਸ ਨੇ ਯਿਸੂ ਨੂੰ ਸਲੀਬ ’ਤੇ ਚੜ੍ਹਾਇਆ ਹੁੰਦਾ? ਜੇ ਮੱਤੀ ਨੇ ਕਈ ਦਹਾਕੇ ਪਹਿਲਾਂ ਯਿਸੂ ਦੀ ਬੰਸਾਵਲੀ ਲਿਖੀ ਹੁੰਦੀ, ਤਾਂ ਯਿਸੂ ਨੂੰ ਇਸ ਤਰ੍ਹਾਂ ਦੇ ਵੱਡੇ ਤਸ਼ੱਦਦ ਦਾ ਸਾਹਮਣਾ ਨਾ ਕਰਨਾ ਪਿਆ ਹੁੰਦਾ। ਕੀ ਅਜਿਹਾ ਨਹੀਂ ਹੈ? ਜਿਵੇਂ ਹੀ ਲੋਕ ਯਿਸੂ ਦੀ ਬੰਸਾਵਲੀ ਨੂੰ ਪੜ੍ਹਦੇ—ਕਿ ਉਹ ਅਬਰਾਹਾਮ ਦਾ ਪੁੱਤਰ ਹੈ, ਅਤੇ ਦਾਊਦ ਦੇ ਮੂਲ ਦਾ ਹੈ—ਤਾਂ ਉਹ ਉਸ ਉੱਪਰ ਅੱਤਿਆਚਾਰ ਕਰਨਾ ਬੰਦ ਕਰ ਦਿੰਦੇ। ਕੀ ਇਹ ਦੁੱਖ ਦੀ ਗੱਲ ਨਹੀਂ ਹੈ ਕਿ ਉਸ ਦੀ ਬੰਸਾਵਲੀ ਬਹੁਤ ਦੇਰ ਨਾਲ ਲਿਖੀ ਗਈ? ਅਤੇ ਇਹ ਵੀ ਕਿੰਨੇ ਦੁੱਖ ਦੀ ਗੱਲ ਹੈ ਕਿ ਬਾਈਬਲ ਵਿੱਚ ਪਰਮੇਸ਼ੁਰ ਦੇ ਕੰਮ ਦੇ ਸਿਰਫ਼ ਦੋ ਪੜਾਅ ਦਰਜ ਹਨ: ਇੱਕ ਪੜਾਅ ਜੋ ਸ਼ਰਾ ਦੇ ਯੁਗ ਦਾ ਕੰਮ ਸੀ, ਅਤੇ ਇੱਕ ਜੋ ਕਿਰਪਾ ਦੇ ਯੁਗ ਦਾ ਕੰਮ ਸੀ; ਇੱਕ ਪੜਾਅ ਜੋ ਯਹੋਵਾਹ ਦਾ ਕੰਮ ਸੀ, ਅਤੇ ਇੱਕ ਜੋ ਯਿਸੂ ਦਾ ਕੰਮ ਸੀ। ਕਿੰਨਾ ਚੰਗਾ ਹੁੰਦਾ ਜੇ ਕਿਸੇ ਮਹਾਨ ਨਬੀ ਨੇ ਅੱਜ ਦੇ ਕੰਮ ਬਾਰੇ ਭਵਿੱਖਬਾਣੀ ਕੀਤੀ ਹੁੰਦੀ। ਬਾਈਬਲ ਵਿੱਚ “ਅੰਤ ਦੇ ਦਿਨਾਂ ਦਾ ਕੰਮ” ਸਿਰਲੇਖ ਵਾਲਾ ਇੱਕ ਵਾਧੂ ਭਾਗ ਹੁੰਦਾ—ਕੀ ਇਹ ਜ਼ਿਆਦਾ ਬਿਹਤਰ ਨਾ ਹੁੰਦਾ? ਅੱਜ ਮਨੁੱਖ ਨੂੰ ਇੰਨੀ ਮੁਸ਼ਕਲ ਵਿੱਚ ਕਿਉਂ ਪਾਇਆ ਜਾਣਾ ਚਾਹੀਦਾ ਹੈ? ਤੁਹਾਡੇ ’ਤੇ ਕਿੰਨਾ ਮੁਸ਼ਕਲ ਸਮਾਂ ਆ ਗਿਆ ਹੈ! ਜੇ ਕੋਈ ਘਿਰਣਾ ਕੀਤੇ ਜਾਣ ਦੇ ਲਾਇਕ ਹੈ, ਤਾਂ ਉਹ ਯਸਾਯਾਹ ਅਤੇ ਦਾਨੀਏਲ ਹਨ ਜਿਨ੍ਹਾਂ ਨੇ ਅੰਤ ਦੇ ਦਿਨਾਂ ਦੀ ਭਵਿੱਖਬਾਣੀ ਨਹੀਂ ਕੀਤੀ, ਜੇ ਕਿਸੇ ਨੂੰ ਦੋਸ਼ੀ ਠਹਿਰਾਇਆ ਜਾਣਾ ਹੈ, ਤਾਂ ਉਹ ਨਵੇਂ ਨੇਮ ਦੇ ਰਸੂਲ ਹਨ ਜਿਨ੍ਹਾਂ ਨੇ ਪਰਮੇਸ਼ੁਰ ਦੇ ਦੂਜੇ ਦੇਹਧਾਰਣ ਦੀ ਬੰਸਾਵਲੀ ਨੂੰ ਪਹਿਲਾਂ ਸੂਚੀਬੱਧ ਨਹੀਂ ਕੀਤਾ। ਇਹ ਕਿੰਨੀ ਸ਼ਰਮ ਦੀ ਗੱਲ ਹੈ! ਤੁਹਾਨੂੰ ਸਬੂਤ ਲਈ ਹਰ ਜਗ੍ਹਾ ਤਲਾਸ਼ ਕਰਨੀ ਹੋਏਗੀ, ਅਤੇ ਇੱਥੋਂ ਤਕ ਕਿ ਛੋਟੇ-ਛੋਟੇ ਵਚਨਾਂ ਦੇ ਅੰਸ਼ਾਂ ਨੂੰ ਲੱਭਣ ਤੋਂ ਬਾਅਦ ਵੀ ਤੁਸੀਂ ਇਹ ਨਹੀਂ ਦੱਸ ਸਕਦੇ ਕਿ ਕੀ ਇਹ ਸੱਚਮੁੱਚ ਸਬੂਤ ਹਨ। ਕਿੰਨਾ ਸ਼ਰਮਨਾਕ ਹੈ! ਪਰਮੇਸ਼ੁਰ ਆਪਣੇ ਕੰਮ ਵਿੱਚ ਇੰਨਾ ਭੇਦ ਭਰਿਆ ਕਿਉਂ ਹੈ? ਅੱਜ, ਬਹੁਤ ਸਾਰੇ ਲੋਕਾਂ ਨੂੰ ਅਜੇ ਫ਼ੈਸਲਾਕੁਨ ਸਬੂਤ ਨਹੀਂ ਮਿਲਿਆ ਹੈ, ਫਿਰ ਵੀ ਉਹ ਇਸ ਨੂੰ ਨਕਾਰਨ ਵਿੱਚ ਵੀ ਅਸਮਰਥ ਹਨ। ਤਾਂ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ? ਉਹ ਦ੍ਰਿੜ੍ਹਤਾ ਨਾਲ ਪਰਮੇਸ਼ੁਰ ਦੇ ਪਿੱਛੇ ਨਹੀਂ ਚਲ ਸਕਦੇ, ਪਰ ਨਾ ਹੀ ਉਹ ਅਜਿਹੇ ਸ਼ੰਕੇ ਵਿੱਚ ਅੱਗੇ ਵੱਧ ਸਕਦੇ ਹਨ। ਅਤੇ ਇਸ ਲਈ, ਕਈ “ਚਲਾਕ ਅਤੇ ਪ੍ਰਤਿਭਾਸ਼ਾਲੀ ਵਿਦਵਾਨ” ਪਰਮੇਸ਼ੁਰ ਦੇ ਪਿੱਛੇ ਚੱਲਦੇ ਹੋਏ “ਕੋਸ਼ਿਸ਼ ਕਰੋ ਅਤੇ ਦੇਖੋ” ਵਾਲਾ ਰਵੱਈਆ ਅਪਣਾਉਂਦੇ ਹਨ। ਇਹ ਬਹੁਤ ਜ਼ਿਆਦਾ ਮੁਸੀਬਤ ਹੈ! ਜੇ ਮੱਤੀ, ਮਰਕਸ, ਲੂਕਾ ਅਤੇ ਯੂਹੰਨਾ ਭਵਿੱਖ ਬਾਰੇ ਪਹਿਲਾਂ ਤੋਂ ਹੀ ਦੱਸਣ ਦੇ ਯੋਗ ਹੁੰਦੇ, ਤਾਂ ਕੀ ਚੀਜ਼ਾਂ ਆਸਾਨ ਨਾ ਹੋ ਗਈਆਂ ਹੁੰਦੀਆਂ? ਇਹ ਬਿਹਤਰ ਹੁੰਦਾ ਜੇ ਯੂਹੰਨਾ ਨੇ ਰਾਜ ਵਿੱਚ ਜੀਵਨ ਦੀ ਅੰਦਰੂਨੀ ਸੱਚਾਈ ਨੂੰ ਦੇਖ ਲਿਆ ਹੁੰਦਾ—ਕਿੰਨੇ ਦੁੱਖ ਦੀ ਗੱਲ ਹੈ ਕਿ ਉਸ ਨੇ ਕੇਵਲ ਸੁਪਨੇ ਦੇਖੇ ਅਤੇ ਧਰਤੀ ਉੱਤੇ ਅਸਲ, ਭੌਤਿਕ ਕੰਮ ਨਹੀਂ ਦੇਖਿਆ। ਇਹ ਕਿੰਨੀ ਸ਼ਰਮ ਦੀ ਗੱਲ ਹੈ! ਪਰਮੇਸ਼ੁਰ ਦੀ ਸਮੱਸਿਆ ਕੀ ਹੈ? ਇਸਰਾਏਲ ਵਿੱਚ ਉਸ ਦਾ ਕੰਮ ਇੰਨੀ ਚੰਗੀ ਤਰ੍ਹਾਂ ਚੱਲਣ ਤੋਂ ਬਾਅਦ, ਹੁਣ ਉਹ ਚੀਨ ਵਿੱਚ ਕਿਉਂ ਆ ਗਿਆ ਹੈ, ਅਤੇ, ਉਸ ਨੂੰ ਦੇਹਧਾਰਣ ਕਿਉਂ ਕਰਨਾ ਪਿਆ, ਅਤੇ ਲੋਕਾਂ ਦਰਮਿਆਨ ਵਿਅਕਤੀਗਤ ਤੌਰ ਤੇ ਕੰਮ ਕਰਨਾ ਅਤੇ ਰਹਿਣਾ ਪਿਆ? ਪਰਮੇਸ਼ੁਰ ਮਨੁੱਖ ਪ੍ਰਤੀ ਬਹੁਤ ਲਾਪਰਵਾਹ ਹੈ! ਉਸ ਨੇ ਨਾ ਸਿਰਫ਼ ਲੋਕਾਂ ਨੂੰ ਪਹਿਲਾਂ ਤੋਂ ਨਹੀਂ ਦੱਸਿਆ, ਸਗੋਂ ਅਚਾਨਕ ਆਪਣੀ ਤਾੜਨਾ ਅਤੇ ਨਿਆਂ ਲੈ ਆਇਆ। ਇਸ ਦਾ ਅਸਲ ਵਿੱਚ ਕੋਈ ਅਰਥ ਨਹੀਂ ਹੈ! ਪਹਿਲੀ ਵਾਰ ਪਰਮੇਸ਼ੁਰ ਨੇ ਦੇਹਧਾਰਣ ਕੀਤਾ, ਤਾਂ ਉਸ ਨੇ ਮਨੁੱਖ ਨੂੰ ਪੂਰੀ ਅੰਦਰੂਨੀ ਸੱਚਾਈ ਬਾਰੇ ਪਹਿਲਾਂ ਤੋਂ ਨਾ ਦੱਸਣ ਦੇ ਨਤੀਜੇ ਵਜੋਂ ਕਿੰਨੀ ਤਕਲੀਫ਼ ਝੱਲੀ। ਨਿਸ਼ਚਿਤ ਤੌਰ ਤੇ ਉਹ ਇਸ ਨੂੰ ਭੁੱਲ ਨਹੀਂ ਸਕਿਆ ਹੋਣਾ? ਅਤੇ ਇਸ ਲਈ ਉਸ ਨੇ ਇਸ ਵਾਰ ਵੀ ਮਨੁੱਖ ਨੂੰ ਅਜੇ ਤਕ ਕਿਉਂ ਨਹੀਂ ਦੱਸਿਆ ਹੈ? ਅੱਜ, ਇਹ ਕਿੰਨੀ ਮੰਦਭਾਗੀ ਗੱਲ ਹੈ ਕਿ ਬਾਈਬਲ ਵਿੱਚ ਸਿਰਫ਼ ਛਿਆਹਠ ਕਿਤਾਬਾਂ ਹਨ। ਇਸ ਵਿੱਚ ਅੰਤ ਦੇ ਦਿਨਾਂ ਦੇ ਕੰਮ ਦੀ ਭਵਿੱਖਬਾਣੀ ਕਰਨ ਲਈ ਬਸ ਇੱਕ ਹੋਰ ਕਿਤਾਬ ਹੋਣ ਦੀ ਜ਼ਰੂਰਤ ਹੈ! ਕੀ ਤੁਹਾਨੂੰ ਨਹੀਂ ਲੱਗਦਾ? ਇੱਥੋਂ ਤਕ ਕਿ ਯਹੋਵਾਹ, ਯਸਾਯਾਹ ਅਤੇ ਦਾਊਦ ਨੇ ਵੀ ਅੱਜ ਦੇ ਕੰਮ ਦਾ ਜ਼ਰਾ ਜਿੰਨਾ ਵੀ ਜ਼ਿਕਰ ਨਹੀਂ ਕੀਤਾ। ਚਾਰ ਹਜ਼ਾਰ ਸਾਲਾਂ ਤੋਂ ਵੱਧ ਸਮੇਂ ਦਾ ਵੱਖਰੇਵਾਂ ਹੋਣ ਨਾਲ, ਉਨ੍ਹਾਂ ਨੂੰ ਵਰਤਮਾਨ ਤੋਂ ਅੱਗੇ ਹਟਾ ਦਿੱਤਾ ਗਿਆ ਹੈ। ਨਾ ਹੀ ਯਿਸੂ ਨੇ ਅੱਜ ਦੇ ਕੰਮ ਬਾਰੇ ਪੂਰੀ ਤਰ੍ਹਾਂ ਭਵਿੱਖਬਾਣੀ ਕੀਤੀ, ਬਸ ਇਸ ਬਾਰੇ ਥੋੜ੍ਹੀ ਜਿਹੀ ਗੱਲ ਕੀਤੀ, ਅਤੇ ਫਿਰ ਵੀ ਮਨੁੱਖ ਇਸ ਦਾ ਨਾਕਾਫ਼ੀ ਸਬੂਤ ਹਾਸਲ ਕਰਦਾ ਹੈ। ਜੇ ਤੂੰ ਅੱਜ ਦੇ ਕੰਮ ਦੀ ਤੁਲਨਾ ਪਹਿਲਾਂ ਦੇ ਕੰਮ ਨਾਲ ਕਰਦਾ ਹੈਂ, ਤਾਂ ਦੋਹਾਂ ਦਾ ਇੱਕ ਦੂਜੇ ਨਾਲ ਕਿਵੇਂ ਮੇਲ ਹੋ ਸਕਦਾ ਹੈ? ਯਹੋਵਾਹ ਦੇ ਕੰਮ ਦਾ ਪੜਾਅ ਇਸਰਾਏਲ ’ਤੇ ਨਿਰਦੇਸ਼ਿਤ ਸੀ, ਇਸ ਲਈ ਜੇ ਤੂੰ ਅੱਜ ਦੇ ਕੰਮ ਦੀ ਤੁਲਨਾ ਇਸ ਨਾਲ ਕਰਦਾ ਹੈ ਤਾਂ ਇਸ ਨਾਲ ਹੋਰ ਵੀ ਜ਼ਿਆਦਾ ਅਸੰਗਤੀ ਹੋਏਗੀ; ਇਨ੍ਹਾਂ ਦੋਹਾਂ ਦੀ ਤੁਲਨਾ ਕੀਤੀ ਹੀ ਨਹੀਂ ਜਾ ਸਕਦੀ। ਨਾ ਤਾਂ ਤੂੰ ਇਸਰਾਏਲ ਦਾ ਹੈਂ, ਨਾ ਤੂੰ ਯਹੂਦੀ ਹੈਂ; ਤੇਰੀ ਯੋਗਤਾ ਅਤੇ ਤੇਰੇ ਬਾਰੇ ਸਭ ਕੁਝ ਘੱਟ ਵਿੱਚ ਹੈ—ਤੂੰ ਆਪਣੀ ਤੁਲਨਾ ਉਨ੍ਹਾਂ ਨਾਲ ਕਿਵੇਂ ਕਰ ਸਕਦਾ ਹੈਂ? ਕੀ ਇਹ ਸੰਭਵ ਹੈ? ਜਾਣ ਲਓ ਕਿ ਅੱਜ ਰਾਜ ਦਾ ਯੁਗ ਹੈ, ਅਤੇ ਇਹ ਸ਼ਰਾ ਦੇ ਯੁਗ ਅਤੇ ਕਿਰਪਾ ਦੇ ਯੁਗ ਤੋਂ ਅਲੱਗ ਹੈ। ਕਿਸੇ ਵੀ ਹਾਲਤ ਵਿੱਚ, ਕੋਈ ਸੂਤਰ ਇਸਤੇਮਾਲ ਕਰਨ ਦੀ ਕੋਸ਼ਿਸ਼ ਨਾ ਕਰੋ; ਪਰਮੇਸ਼ੁਰ ਨੂੰ ਅਜਿਹੇ ਕਿਸੇ ਸੂਤਰ ਵਿੱਚ ਨਹੀਂ ਪਾਇਆ ਜਾ ਸਕਦਾ।

ਯਿਸੂ ਆਪਣੇ ਜਨਮ ਦੇ 29 ਸਾਲਾਂ ਦੌਰਾਨ ਕਿਵੇਂ ਜੀਆ? ਬਾਈਬਲ ਵਿੱਚ ਉਸ ਦੇ ਬਚਪਨ ਅਤੇ ਜਵਾਨੀ ਬਾਰੇ ਕੁਝ ਵੀ ਦਰਜ ਨਹੀਂ ਹੈ; ਕੀ ਤੈਨੂੰ ਪਤਾ ਹੈ ਉਹ ਕਿਵੇਂ ਦੇ ਸਨ? ਕੀ ਅਜਿਹਾ ਹੋ ਸਕਦਾ ਹੈ ਕਿ ਉਸ ਦਾ ਕੋਈ ਬਚਪਨ ਜਾਂ ਜਵਾਨੀ ਨਹੀਂ ਸੀ, ਅਤੇ ਜਦੋਂ ਉਸ ਦਾ ਜਨਮ ਹੋਇਆ ਤਾਂ ਉਹ ਪਹਿਲਾਂ ਹੀ 30 ਸਾਲਾਂ ਦਾ ਸੀ? ਤੂੰ ਬਹੁਤ ਘੱਟ ਜਾਣਦਾ ਹੈਂ, ਇਸ ਲਈ ਆਪਣੇ ਵਿਚਾਰ ਪਰਗਟ ਕਰਦੇ ਸਮੇਂ ਇੰਨਾ ਲਾਪਰਵਾਹ ਨਾ ਬਣ। ਇਸ ਨਾਲ ਤੇਰਾ ਕੋਈ ਭਲਾ ਨਹੀਂ ਹੁੰਦਾ। ਬਾਈਬਲ ਵਿੱਚ ਸਿਰਫ਼ ਇਹ ਦਰਜ ਹੈ ਕਿ ਯਿਸੂ ਦੇ 30ਵੇਂ ਜਨਮਦਿਨ ਤੋਂ ਪਹਿਲਾਂ, ਉਸ ਦਾ ਬਪਤਿਸਮਾ ਕੀਤਾ ਗਿਆ ਸੀ ਅਤੇ ਸ਼ਤਾਨ ਦੇ ਪ੍ਰਲੋਭਨ ਨੂੰ ਝੱਲਣ ਲਈ ਉਜਾੜ ਵਿੱਚ ਪਵਿੱਤਰ ਆਤਮਾ ਦੁਆਰਾ ਉਸ ਦੀ ਅਗਵਾਈ ਕੀਤੀ ਗਈ ਸੀ। ਅਤੇ ਚਾਰ ਖੁਸ਼ਖ਼ਬਰੀਆਂ ਵਿੱਚ ਉਸ ਦੇ ਸਾਢੇ ਤਿੰਨ ਸਾਲ ਦਾ ਕੰਮ ਦਰਜ ਹੈ। ਉਸ ਦੇ ਬਚਪਨ ਅਤੇ ਜਵਾਨੀ ਬਾਰੇ ਕੁਝ ਦਰਜ ਨਹੀਂ ਹੈ, ਪਰ ਇਸ ਤੋਂ ਇਹ ਸਾਬਿਤ ਨਹੀਂ ਹੁੰਦਾ ਕਿ ਉਸ ਦਾ ਕੋਈ ਬਚਪਨ ਅਤੇ ਜਵਾਨੀ ਨਹੀਂ ਸੀ; ਗੱਲ ਸਿਰਫ਼ ਇੰਨੀ ਹੈ ਕਿ, ਸ਼ੁਰੂ ਵਿੱਚ, ਉਸ ਨੇ ਕੋਈ ਕੰਮ ਨਹੀਂ ਕੀਤਾ, ਅਤੇ ਉਹ ਇੱਕ ਸਧਾਰਣ ਵਿਅਕਤੀ ਸੀ। ਤਾਂ, ਕੀ ਤੂੰ ਇਹ ਕਹਿ ਸਕਦਾ ਹੈਂ ਕਿ ਯਿਸੂ ਬਚਪਨ ਜਾਂ ਜਵਾਨੀ ਤੋਂ ਬਿਨਾਂ 33 ਸਾਲ ਤਕ ਜੀਉਂਦਾ ਰਿਹਾ? ਕੀ ਉਹ ਅਚਾਨਕ ਸਾਢੇ 33 ਸਾਲ ਦੀ ਉਮਰ ਤਕ ਪਹੁੰਚ ਸਕਦਾ ਸੀ? ਮਨੁੱਖ ਉਸ ਦੇ ਬਾਰੇ ਜੋ ਸੋਚਦਾ ਹੈ, ਉਹ ਅਲੌਕਿਕ ਅਤੇ ਅਵਾਸਤਵਿਕ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਦੇਹਧਾਰੀ ਪਰਮੇਸ਼ੁਰ ਵਿੱਚ ਸਧਾਰਣ ਅਤੇ ਸੁਭਾਵਕ ਮਨੁੱਖਤਾ ਹੈ, ਪਰ ਜਦੋਂ ਉਹ ਆਪਣਾ ਕੰਮ ਕਰਦਾ ਹੈ ਤਾਂ ਉਹ ਸਿੱਧਾ ਆਪਣੀ ਅਧੂਰੀ ਮਨੁੱਖਤਾ ਅਤੇ ਪੂਰੀ ਆਤਮਤਿਕਤਾ ਨਾਲ ਹੁੰਦਾ ਹੈ। ਇਸੇ ਵਜ੍ਹਾ ਕਰਕੇ ਲੋਕ ਅੱਜ ਦੇ ਕੰਮ ਬਾਰੇ, ਅਤੇ ਇੱਥੋਂ ਤਕ ਕਿ ਯਿਸੂ ਦੇ ਕੰਮ ਬਾਰੇ ਵੀ ਸ਼ੱਕ ਕਰਦੇ ਹਨ। ਹਾਲਾਂਕਿ ਪਰਮੇਸ਼ੁਰ ਦਾ ਕੰਮ ਉਸ ਦੇ ਦੋ ਵਾਰ ਦੇਹਧਾਰਣ ਦੌਰਾਨ ਵੱਖਰਾ ਰਿਹਾ ਹੈ, ਪਰ ਉਸ ਦਾ ਸਾਰ ਭਿੰਨ ਨਹੀਂ ਰਿਹਾ। ਬੇਸ਼ੱਕ, ਜੇ ਤੂੰ ਚਾਰ ਖੁਸ਼ਖ਼ਬਰੀਆਂ ਦੇ ਉਲੇਖਾਂ ਨੂੰ ਪੜ੍ਹੇਂ, ਤਾਂ ਅੰਤਰ ਬਹੁਤ ਵੱਡੇ ਹਨ। ਤੂੰ ਯਿਸੂ ਦੇ ਬਚਪਨ ਅਤੇ ਜਵਾਨੀ ਦੌਰਾਨ ਉਸ ਦੇ ਜੀਵਨ ਵਿੱਚ ਕਿਵੇਂ ਵਾਪਸ ਜਾ ਸਕਦਾ ਹੈਂ? ਤੂੰ ਯਿਸੂ ਦੀ ਸਧਾਰਣ ਮਨੁੱਖੀ ਅਵਸਥਾ ਨੂੰ ਕਿਵੇਂ ਸਮਝ ਸਕਦਾ ਹੈਂ? ਹੋ ਸਕਦਾ ਹੈ ਅੱਜ ਤੈਨੂੰ ਪਰਮੇਸ਼ੁਰ ਦੀ ਮਨੁੱਖੀ ਅਵਸਥਾ ਬਾਟੇ ਚੰਗੀ ਸਮਝ ਹੋਏ, ਪਰ ਫਿਰ ਵੀ ਤੈਨੂੰ ਯਿਸੂ ਦੀ ਮਨੁੱਖੀ ਅਵਸਥਾ ਦੀ ਕੋਈ ਸਮਝ ਨਾਹੀ ਹੈ, ਇਸ ਨੂੰ ਸਮਝਣਾ ਤਾਂ ਦੂਰ ਦੀ ਗੱਲ ਰਹੀ। ਜੇ ਮੱਤੀ ਦੁਆਰਾ ਇਸ ਨੂੰ ਦਰਜ ਨਾ ਕੀਤਾ ਗਿਆ ਹੁੰਦਾ, ਤਾਂ ਤੈਨੂੰ ਯਿਸੂ ਦੀ ਮਨੁੱਖੀ ਅਵਸਥਾ ਦਾ ਕੋਈ ਆਭਾਸ ਨਾ ਹੁੰਦਾ। ਹੋ ਸਕਦਾ ਹੈ, ਜਦੋਂ ਮੈਂ ਤੈਨੂੰ ਯਿਸੂ ਦੇ ਜੀਵਨ ਦੌਰਾਨ ਉਸ ਦੀਆਂ ਕਹਾਣੀਆਂ ਬਾਰੇ ਦੱਸਾਂ, ਅਤੇ ਤੈਨੂੰ ਯਿਸੂ ਦੇ ਬਚਪਨ ਅਤੇ ਜਵਾਨੀ ਦੀਆਂ ਅੰਦਰੂਨੀ ਸੱਚਾਈਆਂ ਬਾਰੇ ਦੱਸਾਂ, ਤਾਂ ਤੂੰ ਇਨਕਾਰ ਕਰ ਦਵੇਂ ਅਤੇ ਕਹੇਂ, “ਨਹੀਂ! ਉਹ ਅਜਿਹਾ ਨਹੀਂ ਹੋ ਸਕਦਾ। ਉਸ ਵਿੱਚ ਕੋਈ ਕਮਜ਼ੋਰੀ ਨਹੀਂ ਹੋ ਸਕਦੀ, ਉਸ ਵਿੱਚ ਮਨੁੱਖਤਾ ਹੋਣਾ ਤਾਂ ਦੂਰ ਦੀ ਗੱਲ ਰਹੀ!” ਇੱਥੋਂ ਤਕ ਕਿ ਤੂੰ ਚਿਲਾਏਂਗਾ ਅਤੇ ਚੀਕਾਂ ਮਾਰੇਂਗਾ। ਅਜਿਹਾ ਇਸ ਲਈ ਹੈ, ਕਿਉਂਕਿ ਤੂੰ ਯਿਸੂ ਨੂੰ ਨਹੀਂ ਸਮਝਦਾ ਕਿ ਤੇਰੇ ਅੰਦਰ ਮੇਰੇ ਬਾਰੇ ਧਾਰਣਾਵਾਂ ਹਨ। ਤੂੰ ਯਿਸੂ ਦਾ ਬੇਹੱਦ ਆਤਮਿਕ ਹੋਣਾ, ਅਤੇ ਉਸ ਬਾਰੇ ਦੇਹ ਦਾ ਕੁਝ ਵੀ ਨਾ ਹੋਣਾ ਮੰਨਦਾ ਹੈਂ। ਪਰ ਤੱਥ ਫਿਰ ਵੀ ਤੱਥ ਹਨ। ਕੋਈ ਵੀ ਤੱਥਾਂ ਦੀ ਸੱਚਾਈ ਦੀ ਉਲੰਘਣਾ ਵਿੱਚ ਨਹੀਂ ਬੋਲਣਾ ਚਾਹੁੰਦਾ, ਕਿਉਂਕਿ ਮੈਂ ਜਦੋਂ ਬੋਲਦਾ ਹਾਂ ਤਾਂ ਇਹ ਸੱਚਾਈ ਦੇ ਸੰਬੰਧ ਵਿੱਚ ਹੁੰਦਾ ਹੈ; ਇਹ ਕਿਆਸ ਨਹੀਂ ਹੈ, ਅਤੇ ਨਾ ਹੀ ਭਵਿੱਖਬਾਣੀ ਹੈ। ਜਾਣ ਲੈ ਕਿ ਪਰਮੇਸ਼ੁਰ ਵੱਡੀਆਂ ਉਚਾਈਆਂ ਤਕ ਉੱਠ ਸਕਦਾ ਹੈ, ਅਤੇ, ਇੰਨਾ ਹੀ ਨਹੀਂ, ਉਹ ਸਭ ਤੋਂ ਨੀਵੀਆਂ ਗਹਿਰਾਈਆਂ ਛੁਪ ਸਕਦਾ ਹੈ। ਤੇਰੀ ਸਮਝ ਦੁਆਰਾ ਉਸ ਦੀ ਕਲਪਨਾ ਨਹੀਂ ਹੋ ਸਕਦੀ,ਉਹ ਸਾਰੇ ਪ੍ਰਾਣੀਆਂ ਦਾ ਪਰਮੇਸ਼ੁਰ ਹੈ, ਅਤੇ ਕਿਸੇ ਵਿਸ਼ੇਸ਼ ਵਿਅਕਤੀ ਦੁਆਰਾ ਕਲਪਨਾ ਕੀਤਾ ਗਿਆ ਕੋਈ ਵਿਅਕਤੀਗਤ ਪਰਮੇਸ਼ੁਰ ਨਹੀਂ ਹੈ।

ਪਿਛਲਾ: ਪਰਮੇਸ਼ੁਰ ਦੇ ਕੰਮ ਦਾ ਦਰਸ਼ਣ (1)

ਅਗਲਾ: ਪਰਮੇਸ਼ੁਰ ਦੇ ਕੰਮ ਦਾ ਦਰਸ਼ਣ (3)

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ