ਜਿਹੜੇ ਮਸੀਹ ਦੇ ਅਨਕੂਲ ਨਹੀਂ, ਉਹ ਯਕੀਨਨ ਹੀ ਪਰਮੇਸ਼ੁਰ ਦੇ ਵਿਰੋਧੀ ਹਨ

ਸਾਰੇ ਮਨੁੱਖ ਯਿਸੂ ਦਾ ਅਸਲ ਚਿਹਰਾ ਵੇਖਣ ਦੀ ਇੱਛਾ ਰੱਖਦੇ ਹਨ ਅਤੇ ਸਾਰੇ ਉਸ ਦੀ ਸੰਗਤ ਲੋਚਦੇ ਹਨ। ਮੈਨੂੰ ਨਹੀਂ ਲਗਦਾ ਕਿ ਕੋਈ ਭਰਾ ਜਾਂ ਭੈਣ ਇਹ ਕਹਿਣਗੇ ਕਿ ਉਹ ਯਿਸੂ ਨੂੰ ਵੇਖਣਾ ਜਾਂ ਉਸ ਦੀ ਸੰਗਤ ਨਹੀਂ ਚਾਹੁੰਦੇ। ਇਸ ਤੋਂ ਪਹਿਲਾਂ ਕਿ ਤੁਸੀਂ ਯਿਸੂ ਨੂੰ ਵੇਖੋ—ਇਸ ਤੋਂ ਪਹਿਲਾਂ ਕਿ ਤੁਸੀਂ ਦੇਹਧਾਰੀ ਪਰਮੇਸ਼ੁਰ ਨੂੰ ਵੇਖੋ—ਤੁਸੀਂ ਸ਼ਾਇਦ ਹਰ ਕਿਸਮ ਦੇ ਵਿਚਾਰਾਂ ਵੱਲ ਧਿਆਨ ਦਿਓ, ਮਿਸਾਲ ਵਜੋਂ, ਯਿਸੂ ਦੇ ਪ੍ਰਗਟਾਵੇ ਬਾਰੇ, ਉਸ ਦੇ ਬੋਲਣ ਦੇ ਢੰਗ ਬਾਰੇ, ਉਸ ਦੀ ਜੀਵਨ ਸ਼ੈਲੀ ਬਾਰੇ ਅਤੇ ਅਜਿਹੇ ਹੋਰ। ਪਰ ਜਦ ਤੁਸੀਂ ਉਸ ਨੂੰ ਸੱਚਮੁੱਚ ਵੇਖ ਚੁੱਕੇ ਹੋਵੋਗੇ, ਤੁਹਾਡੇ ਵਿਚਾਰ ਤੇਜ਼ੀ ਨਾਲ ਬਦਲ ਜਾਣਗੇ। ਅਜਿਹਾ ਕਿਉਂ ਹੈ? ਕੀ ਤੁਸੀਂ ਜਾਣਨਾ ਚਾਹੁੰਦੇ ਹੋ? ਮਨੁੱਖ ਦੀ ਸੋਚ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ, ਜੋ ਸੱਚ ਹੈ—ਪਰ ਇਸ ਤੋਂ ਵੀ ਵੱਧ, ਮਸੀਹ ਦੀ ਵਾਸਤਵਿਕਤਾ ਮਨੁੱਖ ਦੁਆਰਾ ਕੀਤੇ ਬਦਲਾਅ ਨੂੰ ਪ੍ਰਵਾਨ ਨਹੀਂ ਕਰਦੀ। ਤੁਸੀਂ ਮਸੀਹ ਨੂੰ ਅਮਰ ਜਾਂ ਦਾਰਸ਼ਨਿਕ ਮੰਨਦੇ ਹੋ ਪਰ ਕੋਈ ਵੀ ਉਸ ਨੂੰ ਈਸ਼ਵਰੀ ਵਾਸਤਵਿਕਤਾ ਦਾ ਧਾਰਨੀ ਸਧਾਰਣ ਮਨੁੱਖ ਨਹੀਂ ਮੰਨਦਾ। ਵੈਸੇ ਤਾਂ, ਉਨ੍ਹਾਂ ਵਿੱਚੋਂ ਕਈ ਜਿਹੜੇ ਦਿਨ-ਰਾਤ ਪਰਮੇਸ਼ੁਰ ਨੂੰ ਵੇਖਣਾ ਲੋਚਦੇ ਹਨ, ਅਸਲ ਵਿਚ ਪਰਮੇਸ਼ੁਰ ਦੇ ਦੁਸ਼ਮਣ ਹਨ, ਅਤੇ ਉਸ ਦੇ ਅਨਕੂਲ ਨਹੀਂ ਹਨ। ਕੀ ਇਹ ਮਨੁੱਖ ਦੀ ਗ਼ਲਤੀ ਨਹੀਂ ਹੈ? ਹੁਣ ਵੀ ਤੁਸੀਂ ਇਹੋ ਸੋਚਦੇ ਹੋ ਕਿ ਤੁਹਾਡਾ ਵਿਸ਼ਵਾਸ ਅਤੇ ਵਫ਼ਾਦਾਰੀ ਤੁਹਾਨੂੰ ਮਸੀਹ ਦੇ ਚਿਹਰੇ ਨੂੰ ਵੇਖਣ ਦੇ ਸਮਰੱਥ ਬਣਾਉਣ ਲਈ ਕਾਫ਼ੀ ਹਨ, ਪਰ ਮੈਂ ਤੁਹਾਨੂੰ ਹੋਰ ਚੀਜ਼ਾਂ ਦਾ ਧਾਰਨੀ ਬਣਨ ਲਈ ਜ਼ੋਰਦਾਰ ਨਸੀਹਤ ਦਿੰਦਾ ਹਾਂ ਜਿਹੜੀਆਂ ਵਿਹਾਰਕ ਹਨ! ਕਿਉਂਕਿ, ਅਤੀਤ ਕਾਲ, ਵਰਤਮਾਨ ਅਤੇ ਭਵਿੱਖ ਵਿਚ, ਉਨ੍ਹਾਂ ਵਿੱਚੋਂ ਕਈ ਜਿਹੜੇ ਮਸੀਹ ਦੇ ਸੰਪਰਕ ਵਿੱਚ ਆਉਂਦੇ ਹਨ, ਅਸਫ਼ਲ ਹੋ ਚੁੱਕੇ ਹਨ ਜਾਂ ਹੋ ਜਾਣਗੇ, ਉਹ ਸਾਰੇ ਫ਼ਰੀਸੀਆਂ ਦੀ ਭੂਮਿਕਾ ਨਿਭਾਉਂਦੇ ਹਨ। ਤੁਹਾਡੀ ਅਸਫ਼ਲਤਾ ਦਾ ਕਾਰਨ ਕੀ ਹੈ? ਇਹ ਬਿਲਕੁਲ ਸਪਸ਼ਟ ਹੈ ਕਿਉਂਕਿ ਤੁਹਾਡੀਆਂ ਧਾਰਣਾਵਾਂ ਵਿੱਚ ਇੱਕ ਅਜਿਹਾ ਪਰਮੇਸ਼ੁਰ ਹੈ ਜਿਹੜਾ ਸ੍ਰੇਸ਼ਠ ਅਤੇ ਪ੍ਰਸ਼ੰਸਾ ਦਾ ਹੱਕਦਾਰ ਹੈ। ਪਰ ਸੱਚ ਉਸ ਤਰ੍ਹਾਂ ਨਹੀਂ ਜਿਵੇਂ ਮਨੁੱਖ ਚਾਹੁੰਦਾ ਹੈ। ਨਾ ਸਿਰਫ਼ ਮਸੀਹ ਸ੍ਰੇਸ਼ਠ ਨਹੀਂ ਹੈ, ਸਗੋਂ ਉਹ ਵਿਸ਼ੇਸ਼ ਰੂਪ ਵਿੱਚ ਛੋਟਾ ਹੈ; ਨਾ ਸਿਰਫ਼ ਉਹ ਮਨੁੱਖ ਹੈ, ਸਗੋਂ ਉਹ ਇੱਕ ਸਧਾਰਣ ਮਨੁੱਖ ਹੈ; ਨਾ ਸਿਰਫ਼ ਉਹ ਸਵਰਗ ’ਤੇ ਉਠਾਇਆ ਨਹੀਂ ਜਾ ਸਕਦਾ ਸਗੋਂ ਧਰਤੀ ਉੱਤੇ ਖੁੱਲ੍ਹੇਆਮ ਘੁੰਮ ਵੀ ਨਹੀਂ ਸਕਦਾ। ਅਜਿਹਾ ਹੋਣ ਕਰਕੇ, ਲੋਕ ਉਸ ਨਾਲ ਅਜਿਹਾ ਵਿਹਾਰ ਕਰਦੇ ਹਨ ਜਿਵੇਂ ਸਧਾਰਣ ਮਨੁੱਖ ਨਾਲ ਕਰਦੇ ਹਨ; ਉਹ ਜਦ ਉਸ ਨਾਲ ਹੁੰਦੇ ਹਨ ਤਾਂ ਉਸ ਨਾਲ ਸਰਸਰੀ ਜਿਹੇ ਤਰੀਕੇ ਨਾਲ ਵਿਹਾਰ ਕਰਦੇ ਹਨ ਅਤੇ ਉਸ ਨਾਲ ਲਾਪਰਵਾਹੀ ਨਾਲ ਬੋਲਦੇ ਹਨ, ਇਹ ਸਭ ਕਰਦਿਆਂ ਵੀ “ਸੱਚੇ ਮਸੀਹ” ਦੇ ਆਉਣ ਦੀ ਉਡੀਕ ਕਰਦੇ ਹਨ। ਤੁਸੀਂ ਮਸੀਹ ਜਿਹੜਾ ਪਹਿਲਾਂ ਹੀ ਆ ਚੁੱਕਾ ਹੈ, ਨੂੰ ਇੱਕ ਸਾਧਾਰਣ ਮਨੁੱਖ ਸਮਝਦੇ ਹੋ, ਅਤੇ ਉਸ ਦੇ ਵਚਨਾਂ ਨੂੰ ਇੱਕ ਸਾਧਾਰਣ ਮਨੁੱਖ ਦੇ ਵਚਨ ਸਮਝਦੇ ਹੋ। ਇਹੋ ਕਾਰਨ ਹੈ ਕਿ ਤੁਸੀਂ ਮਸੀਹ ਕੋਲੋਂ ਕੁਝ ਵੀ ਹਾਸਲ ਨਹੀਂ ਕੀਤਾ ਤੇ ਇਸ ਦੀ ਬਜਾਏ ਤੁਸੀਂ ਆਪਣੀ ਕਰੂਪਤਾ ਪੂਰੀ ਤਰ੍ਹਾਂ ਉਜਾਗਰ ਕਰ ਦਿੱਤੀ ਹੈ।

ਮਸੀਹ ਨਾਲ ਸੰਪਰਕ ਤੋਂ ਪਹਿਲਾਂ, ਤੈਨੂੰ ਲੱਗ ਸਕਦਾ ਹੈ ਕਿ ਤੇਰਾ ਸੁਭਾਅ ਪੂਰੀ ਤਰ੍ਹਾਂ ਬਦਲ ਗਿਆ ਹੈ, ਕਿ ਤੂੰ ਮਸੀਹ ਦਾ ਵਫ਼ਾਦਾਰ ਅਨੁਯਾਈ ਹੈਂ, ਕਿ ਮਸੀਹ ਦੀਆਂ ਬਰਕਤਾਂ ਲੈਣ ਲਈ ਤੇਰੇ ਨਾਲੋਂ ਵਧੇਰੇ ਸਮਰੱਥ ਹੋਰ ਕੋਈ ਨਹੀਂ—ਅਤੇ ਕਿ ਬਹੁਤ ਸਾਰੀਆਂ ਸੜਕਾਂ ਦੀ ਯਾਤਰਾ ਕਰਨ, ਬਹੁਤ ਸਾਰਾ ਕੰਮ ਕਰਨ ਅਤੇ ਬਹੁਤ ਫੱਲ ਲੱਗਣ ਸਦਕਾ, ਤੂੰ ਨਿਸ਼ਚੇ ਹੀ ਉਨ੍ਹਾਂ ਵਿੱਚੋਂ ਇਕ ਹੋਵੇਂਗਾ ਜਿਹੜੇ ਆਖ਼ਰਕਾਰ ਤਾਜ ਹਾਸਲ ਕਰਨਗੇ। ਫਿਰ ਵੀ ਇਕ ਸੱਚ ਹੈ ਜਿਹੜਾ ਤੂੰ ਸ਼ਾਇਦ ਨਾ ਜਾਣਦਾ ਹੋਵੇਂ: ਮਨੁੱਖ ਦਾ ਭ੍ਰਿਸ਼ਟ ਸੁਭਾਅ ਅਤੇ ਉਸ ਦੀ ਵਿਦ੍ਰੋਹ ਤੇ ਵਿਰੋਧ ਉਦੋਂ ਉਜਾਗਰ ਹੋ ਜਾਂਦੇ ਹਨ ਜਦ ਉਹ ਮਸੀਹ ਨੂੰ ਵੇਖਦਾ ਹੈ ਅਤੇ ਇਸ ਸਮੇਂ ਉਜਾਗਰ ਹੋਇਆ ਵਿਦ੍ਰੋਹ ਅਤੇ ਵਿਰੋਧ ਹੋਰ ਕਿਸੇ ਸਮੇਂ ਨਾਲੋਂ ਵਧੇਰੇ ਮੁਕੰਮਲ ਰੂਪ ਵਿੱਚ ਅਤੇ ਪੂਰੀ ਤਰ੍ਹਾਂ ਪ੍ਰਤੱਖ ਹੁੰਦੇ ਹਨ। ਇਹ ਇਸ ਲਈ ਹੈ ਕਿਉਂਕਿ ਮਸੀਹ ਮਨੁੱਖ ਦਾ ਪੁੱਤਰ ਹੈ—ਉਸ ਮਨੁੱਖ ਦਾ ਪੁੱਤਰ ਜਿਹੜਾ ਸਧਾਰਣ ਮਨੁੱਖਤਾ ਦਾ ਧਾਰਨੀ ਹੈ—ਉਹ ਮਨੁੱਖ ਉਸ ਦਾ ਨਾ ਤਾਂ ਸਨਮਾਨ ਕਰਦਾ ਹੈ ਤੇ ਨਾ ਸਤਿਕਾਰ ਕਰਦਾ ਹੈ। ਇਹ ਇਸ ਲਈ ਹੈ ਕਿਉਂਕਿ ਪਰਮੇਸ਼ੁਰ ਦੇਹਧਾਰੀ ਰੂਪ ਵਿੱਚ ਜੀਉਂਦਾ ਹੈ, ਸੋ ਮਨੁੱਖ ਦੇ ਵਿਦ੍ਰੋਹ ਨੂੰ ਏਨੀ ਜ਼ਿਆਦਾ ਬਰੀਕੀ ਅਤੇ ਅਜਿਹੇ ਸਪਸ਼ਟ ਵੇਰਵੇ ਸਹਿਤ ਸਾਹਮਣੇ ਲਿਆਂਦਾ ਗਿਆ ਹੈ। ਇਸ ਲਈ ਮੈਂ ਕਹਿੰਦਾ ਹਾਂ ਕਿ ਪਰਮੇਸ਼ੁਰ ਦੇ ਆਗਮਨ ਨੇ ਮਨੁੱਖਤਾ ਦੇ ਸਾਰੇ ਹੀ ਵਿਦ੍ਰੋਹ ਨੂੰ ਸਾਹਮਣੇ ਲਿਆ ਦਿੱਤਾ ਹੈ ਅਤੇ ਮਨੁੱਖਤਾ ਦੇ ਸੁਭਾਅ ਨੂੰ ਪ੍ਰਤੱਖ ਰੂਪ ਵਿੱਚ ਸਾਹਮਣੇ ਲਿਆਂਦਾ ਹੈ। ਇਸ ਨੂੰ ਕਹਿੰਦੇ ਹਨ “ਸ਼ੇਰ ਨੂੰ ਲਾਲਚ ਦੇ ਕੇ ਪਹਾੜ ਤੋਂ ਲਾਹੁਣਾ” ਅਤੇ “ਬਘਿਆੜ ਨੂੰ ਲਾਲਚ ਦੇ ਕੇ ਗੁਫ਼ਾ ਵਿੱਚੋਂ ਕੱਢਣਾ”। ਤੂੰ ਇਹ ਕਹਿਣ ਦੀ ਹਿੰਮਤ ਕਰਦਾ ਹੈਂ ਕਿ ਤੂੰ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਹੈਂ? ਤੂੰ ਇਹ ਕਹਿਣ ਦੀ ਹਿੰਮਤ ਕਰਦਾ ਹੈਂ ਕਿ ਤੂੰ ਪਰਮੇਸ਼ੁਰ ਪ੍ਰਤੀ ਪੂਰਨ ਆਗਿਆਕਾਰੀ ਵਿਖਾਉਂਦਾ ਹੈਂ? ਤੂੰ ਇਹ ਕਹਿਣ ਦੀ ਹਿੰਮਤ ਕਰਦਾ ਹੈਂ ਕਿ ਤੂੰ ਵਿਦ੍ਰੋਹੀ ਨਹੀਂ ਹੈਂ? ਕੁਝ ਮਨੁੱਖ ਕਹਿਣਗੇ: “ਜਦੋਂ ਵੀ ਪਰਮੇਸ਼ੁਰ ਮੈਨੂੰ ਨਵੇਂ ਵਾਤਾਵਰਣ ਵਿੱਚ ਸਥਾਪਿਤ ਕਰਦਾ ਹੈ ਤਾਂ ਮੈਂ ਬਿਨਾਂ ਕੋਈ ਬੁੜਬੁੜ ਕੀਤੇ ਦ੍ਰਿੜਤਾ ਨਾਲ ਅਧੀਨ ਹੋ ਜਾਂਦਾ ਹਾਂ, ਅਤੇ ਇਸ ਤੋਂ ਇਲਾਵਾ ਮੈਂ ਪਰਮੇਸ਼ੁਰ ਬਾਰੇ ਕਿਸੇ ਵੀ ਧਾਰਣਾ ਵੱਲ ਧਿਆਨ ਨਹੀਂ ਦਿੰਦਾ।” ਕੁਝ ਕਹਿਣਗੇ, “ਜਦ ਵੀ ਪਰਮੇਸ਼ੁਰ ਮੈਨੂੰ ਕੋਈ ਕੰਮ ਦਿੰਦਾ ਹੈ ਤਾਂ ਮੈਂ ਆਪਣੀ ਪੂਰੀ ਯੋਗਤਾ ਨਾਲ ਉਹ ਕਰਦਾ ਹਾਂ ਅਤੇ ਮੈਂ ਕਦੇ ਵੀ ਲਾਪਰਵਾਹ ਨਹੀਂ ਹੁੰਦਾ।” ਉਸ ਸਥਿਤੀ ਵਿੱਚ, ਮੈਂ ਤੁਹਾਨੂੰ ਇਹ ਪੁੱਛਦਾ ਹਾਂ: ਕੀ ਤੁਸੀਂ ਮਸੀਹ ਦੇ ਅਨੁਕੂਲ ਹੋ ਸਕਦੇ ਹੋ ਜਦ ਤੁਸੀਂ ਉਸ ਦੇ ਨਾਲ-ਨਾਲ ਰਹਿੰਦੇ ਹੋ? ਅਤੇ ਕਦੋਂ ਤੱਕ ਤੁਸੀਂ ਉਸ ਦੇ ਅਨਕੂਲ ਰਹੋਗੇ? ਇਕ ਦਿਨ? ਦੋ ਦਿਨ? ਇਕ ਘੰਟਾ? ਦੋ ਘੰਟੇ? ਤੁਹਾਡਾ ਨਿਹਚਾ ਭਾਵੇਂ ਕਾਫ਼ੀ ਪ੍ਰਸ਼ੰਸਾਯੋਗ ਹੋਵੇ ਪਰ ਦ੍ਰਿੜਤਾ ਦੇ ਰਾਹ ਵਿੱਚ ਤੁਹਾਡੇ ਕੋਲ ਬਹੁਤਾ ਕੁਝ ਨਹੀਂ। ਜਦ ਤੂੰ ਸੱਚਮੁੱਚ ਮਸੀਹ ਨਾਲ ਰਹਿ ਰਿਹਾ ਹੋਵੇਂਗਾ ਤਾਂ ਤੇਰੀ ਸਵੈ-ਧਾਰਮਿਕਤਾ ਅਤੇ ਆਪਣੇ ਆਪ ਦੀ ਮਹੱਤਤਾ, ਤੇਰੇ ਸ਼ਬਦਾਂ ਅਤੇ ਕੰਮਾਂ ਰਾਹੀਂ, ਥੋੜ੍ਹਾ-ਥੋੜ੍ਹਾ ਕਰ ਕੇ, ਸਾਹਮਣੇ ਆ ਜਾਵੇਗੀ ਤੇ ਇਸੇ ਤਰ੍ਹਾਂ ਤੇਰੀਆਂ ਬੇਸ਼ੁਮਾਰ ਇੱਛਾਵਾਂ, ਤੇਰੀ ਅਵੱਗਿਆਕਾਰੀ ਸੋਚ ਅਤੇ ਅਸੰਤੁਸ਼ਟੀ ਸਹਿਜ ਰੂਪ ਵਿੱਚ ਪਰਗਟ ਹੋ ਜਾਣਗੇ। ਆਖ਼ਰ ਵਿੱਚ, ਤੇਰਾ ਘਮੰਡ ਹੋਰ ਵੀ ਜ਼ਿਆਦਾ ਹੋ ਜਾਵੇਗਾ, ਜਦ ਤੱਕ ਮਸੀਹ ਨਾਲ ਤੂੰ ਓਨਾ ਹੀ ਵਿਰੋਧ ਵਿੱਚ ਹੈਂ ਜਿੰਨਾ ਅੱਗ ਨਾਲ ਪਾਣੀ, ਤੇ ਉਦੋਂ ਤੇਰਾ ਸੁਭਾਅ ਪੂਰੀ ਤਰ੍ਹਾਂ ਉਜਾਗਰ ਹੋ ਜਾਵੇਗਾ। ਉਸ ਵੇਲੇ, ਤੇਰੀਆਂ ਧਾਰਣਾਵਾਂ ਹੋਰ ਲੁਕੀਆਂ ਨਹੀਂ ਰਹਿ ਸਕਦੀਆਂ, ਤੇਰੀਆਂ ਸ਼ਿਕਾਇਤਾਂ ਵੀ ਸਹਿਜ ਰੂਪ ਵਿੱਚ ਸਾਹਮਣੇ ਆ ਜਾਣਗੀਆਂ ਅਤੇ ਤੇਰੀ ਭ੍ਰਿਸ਼ਟੀ ਹੋਈ ਮਨੁੱਖਤਾ ਪੂਰੀ ਤਰ੍ਹਾਂ ਪਰਗਟ ਹੋ ਜਾਵੇਗੀ। ਤਦ ਵੀ, ਹਾਲਾਂਕਿ, ਤੂੰ ਆਪਣੇ ਵਿਦ੍ਰੋਹ ਨੂੰ ਮੰਨਣ ਤੋਂ ਅਜੇ ਵੀ ਇਨਕਾਰ ਕਰਦਾ ਹੈਂ, ਇਸ ਦੀ ਬਜਾਏ ਇਹ ਮੰਨਦਾ ਹੈਂ ਕਿ ਮਨੁੱਖ ਲਈ ਇਸ ਤਰ੍ਹਾਂ ਦੇ ਮਸੀਹ ਨੂੰ ਸਵੀਕਾਰ ਕਰਨਾ ਸੌਖਾ ਨਹੀਂ, ਕਿ ਉਹ ਮਨੁੱਖ ਕੋਲੋਂ ਬਹੁਤ ਕੁਝ ਮੰਗਦਾ ਹੈ ਅਤੇ ਤੂੰ ਪੂਰੀ ਤਰ੍ਹਾਂ ਅਧੀਨ ਹੋ ਜਾਵੇਂਗਾ ਜੇ ਉਹ ਇੱਕ ਵਧੇਰੇ ਦਿਆਲੂ ਮਸੀਹ ਹੋਵੇ। ਤੁਸੀਂ ਮੰਨਦੇ ਹੋ ਕਿ ਤੁਹਾਡਾ ਵਿਦ੍ਰੋਹ ਠੀਕ ਹੈ, ਕਿ ਤੁਸੀਂ ਉਸ ਖ਼ਿਲਾਫ਼ ਉਦੋਂ ਹੀ ਵਿਦ੍ਰੋਹ ਕਰਦੇ ਹੋ ਜਦ ਉਹ ਤੁਹਾਨੂੰ ਬਹੁਤ ਦੂਰ ਧੱਕ ਦਿੰਦਾ ਹੈ। ਕਦੇ ਇਕ ਵਾਰ ਵੀ ਤੁਸੀਂ ਨਹੀਂ ਸੋਚਿਆ ਕਿ ਤੁਸੀਂ ਮਸੀਹ ਨੂੰ ਪਰਮੇਸ਼ੁਰ ਨਹੀਂ ਸਮਝਦੇ, ਕਿ ਤੁਹਾਡੇ ਅੰਦਰ ਉਸ ਦੀ ਆਗਿਆਕਾਰੀ ਕਰਨ ਦੇ ਇਰਾਦੇ ਦੀ ਘਾਟ ਹੈ। ਇਸ ਦੀ ਬਜਾਏ, ਤੂੰ ਜ਼ਿੱਦ ਕਰਦਾ ਹੈਂ ਕਿ ਮਸੀਹ ਤੇਰੀਆਂ ਸਵੈ-ਇੱਛਾਵਾਂ ਅਨੁਸਾਰ ਕੰਮ ਕਰੇ ਅਤੇ ਜਿਉਂ ਹੀ ਉਹ ਇੱਕ ਵੀ ਕਾਰਜ ਕਰਦਾ ਹੈ ਜਿਹੜਾ ਤੇਰੀ ਆਪਣੀ ਸੋਚ ਦੇ ਵਿਰੋਧ ਵਿੱਚ ਹੈ, ਤੂੰ ਮੰਨਦਾ ਹੈਂ ਕਿ ਉਹ ਪਰਮੇਸ਼ੁਰ ਨਹੀਂ ਹੈ ਸਗੋਂ ਇੱਕ ਮਨੁੱਖ ਹੈ। ਕੀ ਤੁਹਾਡੇ ਵਿੱਚੋਂ ਬਹੁਤ ਸਾਰੇ ਅਜਿਹੇ ਨਹੀਂ ਹਨ ਜਿਹੜੇ ਉਸ ਨਾਲ ਇਸ ਤਰ੍ਹਾਂ ਵਾਦ-ਵਿਵਾਦ ਕਰ ਚੁੱਕੇ ਹਨ? ਆਖ਼ਰਕਾਰ, ਇਹ ਕੌਣ ਹੈ, ਜਿਸ ਵਿੱਚ ਤੁਸੀਂ ਵਿਸ਼ਵਾਸ ਰੱਖਦੇ ਹੋ? ਅਤੇ ਕਿਸ ਤਰੀਕੇ ਨਾਲ ਤੁਸੀਂ ਭਾਲਦੇ ਹੋ?

ਤੁਸੀਂ ਹਮੇਸ਼ਾ ਹੀ ਮਸੀਹ ਨੂੰ ਵੇਖਣਾ ਚਾਹੁੰਦੇ ਹੋ, ਪਰ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਆਪਣੇ ਆਪ ਨੂੰ ਬਹੁਤ ਜ਼ਿਆਦਾ ਸਤਿਕਾਰ ਨਾ ਦਿਓ; ਕੋਈ ਵੀ ਮਸੀਹ ਨੂੰ ਵੇਖ ਸਕਦਾ ਹੈ ਪਰ ਮੈਂ ਕਹਿੰਦਾ ਹਾਂ ਕਿ ਕੋਈ ਵੀ ਉਸ ਨੂੰ ਵੇਖਣ ਦੇ ਯੋਗ ਨਹੀਂ। ਕਿਉਂਕਿ ਮਨੁੱਖ ਦਾ ਸੁਭਾਅ ਬੁਰਾਈ, ਘਮੰਡ ਅਤੇ ਵਿਦ੍ਰੋਹ, ਨਾਲ ਨੱਕੋ-ਨੱਕ ਭਰਿਆ ਹੋਇਆ ਹੈ, ਜਿਸ ਪਲ ਤੂੰ ਮਸੀਹ ਨੂੰ ਵੇਖੇਂਗਾ, ਤੇਰਾ ਸੁਭਾਅ ਤੈਨੂੰ ਬਰਬਾਦ ਕਰ ਦੇਵੇਗਾ ਅਤੇ ਤੈਨੂੰ ਮੌਤ ਦੀ ਸਜ਼ਾ ਦੇਵੇਗਾ। ਇੱਕ ਭਰਾ (ਜਾਂ ਇੱਕ ਭੈਣ) ਨਾਲ ਤੇਰਾ ਸਾਥ ਸ਼ਾਇਦ ਤੇਰੇ ਬਾਰੇ ਬਹੁਤਾ ਕੁਝ ਨਾ ਵਿਖਾਵੇ, ਪਰ ਇਹ ਏਨਾ ਸਧਾਰਣ ਨਹੀਂ ਜਦ ਤੂੰ ਮਸੀਹ ਨਾਲ ਜੁੜਦਾ ਹੈਂ। ਕਿਸੇ ਵੀ ਸਮੇਂ, ਤੇਰੀਆਂ ਧਾਰਣਾਵਾਂ ਜੜ੍ਹਾਂ ਫੜ ਸਕਦੀਆਂ ਹਨ, ਤੇਰਾ ਘਮੰਡ ਫੁੱਟਣ ਲੱਗ ਸਕਦਾ ਹੈ ਅਤੇ ਤੇਰੇ ਵਿਦ੍ਰੋਹ ਨੂੰ ਬੂਰ ਪੈ ਸਕਦਾ ਹੈ। ਅਜਿਹੀ ਮਨੁੱਖਤਾ ਨਾਲ ਤੂੰ ਮਸੀਹ ਨਾਲ ਜੁੜਨ ਦੇ ਯੋਗ ਕਿਵੇਂ ਹੋ ਸਕਦਾ ਹੈਂ? ਕੀ ਤੂੰ ਹਰ ਰੋਜ਼ ਹਰ ਪਲ ਉਸ ਨੂੰ ਪਰਮੇਸ਼ੁਰ ਦੇ ਰੂਪ ਵਿੱਚ ਮੰਨਣ ਦੇ ਸੱਚਮੁੱਚ ਸਮਰੱਥ ਹੈਂ? ਕੀ ਤੇਰੇ ਕੋਲ ਸੱਚਮੁੱਚ ਪਰਮੇਸ਼ੁਰ ਦੇ ਅਧੀਨ ਹੋਣ ਦੀ ਸੱਚਾਈ ਹੋਵੇਗੀ? ਤੁਸੀਂ ਆਪਣੇ ਹਿਰਦਿਆਂ ਅੰਦਰ ਸ੍ਰੇਸ਼ਠ ਪਰਮੇਸ਼ੁਰ ਦੀ ਯਹੋਵਾਹ ਦੇ ਰੂਪ ਵਿੱਚ ਉਪਾਸਨਾ ਕਰਦੇ ਹੋ ਜਦੋਂ ਕਿ ਵਿਖਾਈ ਦਿੰਦੇ ਮਸੀਹ ਨੂੰ ਮਨੁੱਖ ਸਮਝਦੇ ਹੋ। ਤੁਹਾਡੀ ਸਮਝ ਬਹੁਤ ਘਟੀਆ ਹੈ ਅਤੇ ਤੁਹਾਡੀ ਮਨੁੱਖਤਾ ਵੀ ਬਹੁਤ ਭ੍ਰਿਸ਼ਟ ਹੈ। ਤੁਸੀਂ ਪਰਮੇਸ਼ੁਰ ਨੂੰ ਹਮੇਸ਼ਾ ਮਸੀਹ ਸਮਝਣ ਦੇ ਅਸਮਰਥ ਹੋ; ਸਿਰਫ਼ ਕਦੇ-ਕਦਾਈਂ, ਜਦ ਤੁਹਾਡੀ ਇੱਛਾ ਹੁੰਦੀ ਹੈ, ਤੁਸੀਂ ਉਸ ਨੂੰ ਫੜ ਲੈਂਦੇ ਹੋ ਅਤੇ ਉਸ ਦੀ ਪਰਮੇਸ਼ੁਰ ਵਜੋਂ ਉਪਾਸਨਾ ਕਰਦੇ ਹੋ। ਇਸੇ ਲਈ ਮੈਂ ਕਹਿੰਦਾ ਹਾਂ ਕਿ ਤੁਸੀਂ ਪਰਮੇਸ਼ੁਰ ਦੇ ਵਿਸ਼ਵਾਸੀ ਨਹੀਂ ਸਗੋਂ ਅਜਿਹੇ ਸਾਥੀਆਂ ਦੀ ਟੋਲੀ ਹੋ ਜਿਹੜੇ ਮਸੀਹ ਵਿਰੁੱਧ ਲੜਦੇ ਹਨ। ਉਹ ਮਨੁੱਖ ਜਿਹੜੇ ਦੂਜਿਆਂ ਪ੍ਰਤੀ ਦਿਆਲਤਾ ਵਿਖਾਉਂਦੇ ਹਨ, ਵੀ ਬਦਲੇ ਵਿੱਚ ਕੁਝ ਲੈਂਦੇ ਹਨ ਪਰ ਮਸੀਹ ਨੇ, ਜਿਸ ਨੇ ਤੁਹਾਡੇ ਵਿਚਾਲੇ ਅਜਿਹਾ ਕੰਮ ਕੀਤਾ ਹੈ, ਨਾ ਤਾਂ ਮਨੁੱਖ ਦਾ ਪਿਆਰ ਅਤੇ ਨਾ ਹੀ ਉਸ ਦਾ ਮੁਆਵਜ਼ਾ ਤੇ ਅਧੀਨਗੀ ਹਾਸਲ ਕੀਤੀ ਹੈ। ਕੀ ਇਹ ਗੱਲ ਦੁਖਦਾਈ ਨਹੀਂ ਹੈ?

ਹੋ ਸਕਦਾ ਹੈ ਕਿ ਪਰਮੇਸ਼ੁਰ ਵਿੱਚ ਨਿਹਚੇ ਦੇ ਤੇਰੇ ਸਾਰੇ ਵਰ੍ਹਿਆਂ ਦੌਰਾਨ, ਤੂੰ ਕਦੇ ਵੀ ਕਿਸੇ ਨੂੰ ਫਿਟਕਾਰਿਆ ਨਹੀਂ ਜਾਂ ਗ਼ਲਤ ਕੰਮ ਨਹੀਂ ਕੀਤਾ, ਪਰ ਮਸੀਹ ਨਾਲ ਤੇਰੇ ਸਾਥ ਦੌਰਾਨ ਜੇ ਤੂੰ ਸੱਚ ਨਹੀਂ ਬੋਲ ਸਕਦਾ, ਇਮਾਨਦਾਰੀ ਨਾਲ ਕੰਮ ਨਹੀਂ ਕਰ ਸਕਦਾ ਜਾਂ ਮਸੀਹ ਦੇ ਵਚਨਾਂ ਨੂੰ ਨਹੀਂ ਮੰਨ ਸਕਦਾ ਤਾਂ ਇਸ ਸਥਿਤੀ ਵਿੱਚ, ਮੈਂ ਕਹਿੰਦਾ ਹਾਂ ਕਿ ਤੂੰ ਸੰਸਾਰ ਵਿੱਚ ਸਭ ਤੋਂ ਭੈੜਾ ਅਤੇ ਦੋਖੀ ਵਿਅਕਤੀ ਹੈਂ। ਹੋ ਸਕਦਾ ਹੈ ਕਿ ਤੂੰ ਆਪਣੇ ਸਾਕ-ਸੰਬੰਧੀਆਂ, ਮਿੱਤਰਾਂ, ਪਤਨੀ (ਜਾਂ ਪਤੀ), ਪੁੱਤਰਾਂ ਅਤੇ ਧੀਆਂ, ਅਤੇ ਮਾਪਿਆਂ ਪ੍ਰਤੀ ਬਹੁਤ ਜ਼ਿਆਦਾ ਸਨੇਹਪੂਰਨ ਤੇ ਸਮਰਪਿਤ ਹੋਵੇਂ ਅਤੇ ਕਦੇ ਵੀ ਦੂਜਿਆਂ ਤੋਂ ਫ਼ਾਇਦਾ ਨਹੀਂ ਲੈਂਦਾ ਹੋਵੇਂ, ਪਰ ਜੇ ਤੂੰ ਮਸੀਹ ਦੇ ਅਨੁਕੂਲ ਹੋਣ ਦੇ ਅਸਮਰਥ ਹੈਂ, ਜੇ ਤੂੰ ਉਸ ਨਾਲ ਇਕਸੁਰਤਾ ਵਿੱਚ ਗੱਲ ਕਰਨ ਦੇ ਅਯੋਗ ਹੈਂ ਤਾਂ ਭਾਵੇਂ ਤੂੰ ਆਪਣੇ ਗੁਆਂਢੀਆਂ ਨੂੰ ਰਾਹਤ ਦੇਣ ਲਈ ਆਪਣਾ ਸਾਰਾ ਕੁਝ ਖ਼ਰਚ ਕਰ ਦੇਵੇਂ ਜਾਂ ਆਪਣੇ ਪਿਤਾ, ਮਾਤਾ ਅਤੇ ਆਪਣੇ ਪਰਿਵਾਰ ਦੇ ਜੀਆਂ ਦੀ ਅਣਥੱਕ ਦੇਖਭਾਲ ਕਰ ਲਵੇਂ, ਮੈਂ ਕਹਾਂਗਾ ਕਿ ਤੂੰ ਹਾਲੇ ਵੀ ਦੁਸ਼ਟ ਹੈਂ ਅਤੇ ਇਸ ਤੋਂ ਇਲਾਵਾ ਫ਼ਰੇਬੀ ਚਾਲਾਂ ਨਾਲ ਭਰਿਆ ਹੋਇਆ ਹੈਂ। ਆਪਣੇ ਆਪ ਨੂੰ ਮਹਿਜ਼ ਇਸ ਕਰ ਕੇ ਮਸੀਹ ਦੇ ਅਨਕੂਲ ਨਾ ਸਮਝ ਕਿ ਤੂੰ ਦੂਜਿਆਂ ਨਾਲ ਮਿਲ ਕੇ ਰਹਿੰਦਾ ਹੈਂ ਅਤੇ ਕੁਝ ਕੁ ਚੰਗੇ ਕੰਮ ਕਰਦਾ ਹੈਂ। ਕੀ ਤੂੰ ਸੋਚਦਾ ਹੈਂ ਕਿ ਤੇਰਾ ਦਾਨੀ ਇਰਾਦਾ ਚਲਾਕੀ ਨਾਲ ਸਵਰਗ ਦੀਆਂ ਬਰਕਤਾਂ ਪ੍ਰਾਪਤ ਕਰਵਾ ਸਕਦਾ ਹੈ? ਕੀ ਤੂੰ ਸੋਚਦਾ ਹੈਂ ਕਿ ਕੁਝ ਕੁ ਚੰਗੇ ਕੰਮ ਕਰਨਾ ਤੇਰੀ ਆਗਿਆਕਾਰੀ ਦਾ ਇਕ ਬਦਲ ਹੈ? ਤੁਹਾਡੇ ਵਿੱਚੋਂ ਕੋਈ ਵੀ ਇਹ ਸਵੀਕਾਰ ਕਰਨ ਦੇ ਯੋਗ ਨਹੀਂ ਕਿ ਉਹ ਸਾਡੇ ਨਾਲ ਪੇਸ਼ ਆਵੇ ਅਤੇ ਛੰਗਾਈ ਕਰੇ, ਅਤੇ ਤੁਹਾਨੂੰ ਸਾਰਿਆਂ ਨੂੰ ਮਸੀਹ ਦੀ ਅਸਲ ਮਨੁੱਖਤਾ ਨੂੰ ਗ੍ਰਹਿਣ ਕਰਨਾ ਔਖਾ ਲੱਗਦਾ ਹੈ, ਇਸ ਦੇ ਬਾਵਜੂਦ ਤੁਸੀਂ ਪਰਮੇਸ਼ੁਰ ਪ੍ਰਤੀ ਆਪਣੀ ਆਗਿਆਕਾਰੀ ਦੀ ਲਗਾਤਾਰ ਡੌਂਡੀ ਪਿੱਟ ਰਹੇ ਹੋ। ਤੁਹਾਡੇ ਵਰਗਾ ਵਿਸ਼ਵਾਸ ਤਾਂ ਢੁਕਵੀਂ ਸਜ਼ਾ ਦਿਵਾਏਗਾ। ਝੂਠੇ ਭਰਮਾਂ ਵਿੱਚ ਪੈਣਾ ਅਤੇ ਮਸੀਹ ਨੂੰ ਵੇਖਣ ਦੀ ਇੱਛਾ ਰੱਖਣਾ ਬੰਦ ਕਰੋ ਕਿਉਂਕਿ ਤੁਸੀਂ ਰੁਤਬੇ ਵਿੱਚ ਬਹੁਤ ਛੋਟੇ ਹੋ, ਏਨੇ ਜ਼ਿਆਦਾ ਕਿ ਤੁਸੀਂ ਤਾਂ ਉਸ ਨੂੰ ਵੇਖਣ ਦੇ ਵੀ ਕਾਬਲ ਨਹੀਂ। ਜਦ ਤੂੰ ਆਪਣੇ ਵਿਦ੍ਰੋਹ ਤੋਂ ਪੂਰੀ ਤਰ੍ਹਾਂ ਮੁਕਤ ਹੋ ਜਾਵੇਂਗਾ ਅਤੇ ਮਸੀਹ ਨਾਲ ਇਕਸੁਰਤਾ ਵਿੱਚ ਹੋਣ ਦੇ ਸਮਰੱਥ ਹੋ ਜਾਵੇਂਗਾ ਤਾਂ ਉਸ ਪਲ ਪਰਮੇਸ਼ੁਰ ਤੇਰੇ ਉੱਤੇ ਕੁਦਰਤੀ ਰੂਪ ਵਿੱਚ ਪਰਗਟ ਹੋ ਜਾਵੇਗਾ। ਜੇ ਤੂੰ ਛੰਗਾਈ ਜਾਂ ਨਿਆਂ ਕਰਾਏ ਬਿਨਾਂ ਪਰਮੇਸ਼ੁਰ ਨੂੰ ਵੇਖਣ ਜਾਂਦਾ ਹੈਂ ਤਾਂ ਤੂੰ ਨਿਸ਼ਚਿਤ ਰੂਪ ਵਿੱਚ ਪਰਮੇਸ਼ੁਰ ਦਾ ਵਿਰੋਧੀ ਬਣ ਜਾਵੇਂਗਾ ਅਤੇ ਤੇਰੀ ਤਬਾਹੀ ਪੱਕੀ ਹੈ। ਮਨੁੱਖ ਦਾ ਸੁਭਾਅ ਸੁਭਾਵਿਕ ਤੌਰ ਤੇ ਪਰਮੇਸ਼ੁਰ ਪ੍ਰਤੀ ਦੁਸ਼ਮਣੀ ਵਾਲਾ ਹੈ, ਕਿਉਂਕਿ ਸਾਰੇ ਮਨੁੱਖ ਸ਼ਤਾਨ ਦੀ ਸਭ ਤੋਂ ਗੰਭੀਰ ਭ੍ਰਿਸ਼ਟਤਾ ਦਾ ਸ਼ਿਕਾਰ ਰਹੇ ਹਨ। ਜੇ ਮਨੁੱਖ ਆਪਣੀ ਸਵੈ-ਭ੍ਰਿਸ਼ਟਤਾ ਦੇ ਵਿਚਾਲੇ ਹੀ ਪਰਮੇਸ਼ੁਰ ਨਾਲ ਜੁੜਨ ਦਾ ਯਤਨ ਕਰਦਾ ਹੈ ਤਾਂ ਇਹ ਨਿਸ਼ਚਿਤ ਹੈ ਕਿ ਇਸ ਵਿੱਚੋਂ ਕੁਝ ਵੀ ਚੰਗਾ ਨਹੀਂ ਨਿਕਲ ਸਕਦਾ; ਉਸ ਦੀ ਕਰਨੀ ਤੇ ਕਥਨੀ ਹਰ ਮੋੜ ’ਤੇ ਯਕੀਨਨ ਹੀ ਉਸ ਦੀ ਭ੍ਰਿਸ਼ਟਤਾ ਨੂੰ ਉਜਾਗਰ ਕਰਨਗੇ ਅਤੇ ਪਰਮੇਸ਼ੁਰ ਦੀ ਸੰਗਤ ਕਰਨ ਨਾਲ ਉਸ ਦਾ ਵਿਦ੍ਰੋਹ ਇਸ ਦੇ ਹਰ ਪਹਿਲੂ ਵਿੱਚ ਪਰਗਟ ਹੋ ਜਾਵੇਗਾ। ਬਿਨਾਂ ਸੋਚੇ-ਸਮਝੇ, ਮਨੁੱਖ ਮਸੀਹ ਦੀ ਵਿਰੋਧਤਾ ਕਰਨ, ਮਸੀਹ ਨੂੰ ਧੋਖਾ ਦੇਣ ਅਤੇ ਮਸੀਹ ਦਾ ਤਿਆਗ ਕਰਨ ਲੱਗ ਪੈਂਦਾ ਹੈ; ਜਦ ਇਹ ਵਾਪਰੇਗਾ ਤਾਂ ਮਨੁੱਖ ਹੋਰ ਵੀ ਅਨਿਸ਼ਚਿਤ ਹਾਲਤ ਵਿੱਚ ਹੋਵੇਗਾ ਅਤੇ ਜੇ ਇਹ ਜਾਰੀ ਰਿਹਾ ਤਾਂ ਉਹ ਸਜ਼ਾ ਦਾ ਪਾਤਰ ਬਣ ਜਾਵੇਗਾ।

ਕੁਝ ਲੋਕ ਸ਼ਾਇਦ ਮੰਨਦੇ ਹੋਣ ਕਿ ਜੇ ਪਰਮੇਸ਼ੁਰ ਦੀ ਸੰਗਤ ਏਨੀ ਹੀ ਖ਼ਤਰਨਾਕ ਹੈ ਤਾਂ ਪਰਮੇਸ਼ੁਰ ਨੂੰ ਦੂਰ ਰੱਖਣਾ ਜ਼ਿਆਦਾ ਸਿਆਣਪ ਵਾਲੀ ਗੱਲ ਹੋ ਸਕਦੀ ਹੈ। ਇਸ ਤਰ੍ਹਾਂ ਦੇ ਲੋਕ ਸੰਭਵ ਤੌਰ ਤੇ ਕੀ ਹਾਸਲ ਕਰ ਸਕਦੇ ਹਨ? ਕੀ ਉਹ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਹੋ ਸਕਦੇ ਹਨ? ਯਕੀਨਨ, ਪਰਮੇਸ਼ੁਰ ਦੀ ਸੰਗਤ ਬਹੁਤ ਔਖੀ ਹੈ—ਪਰ ਇਹ ਇਸ ਲਈ ਹੈ ਕਿਉਂਕਿ ਮਨੁੱਖ ਭ੍ਰਿਸ਼ਟਿਆ ਹੋਇਆ ਹੈ, ਇਸ ਲਈ ਨਹੀਂ ਕਿ ਪਰਮੇਸ਼ੁਰ ਉਸ ਨਾਲ ਸੰਗਤ ਕਰਨ ਦੇ ਅਸਮਰਥ ਹੈ। ਤੁਹਾਡੇ ਵਾਸਤੇ ਆਪਣੇ ਆਪ ਨੂੰ ਜਾਣਨ ਦੇ ਸੱਚ ਪ੍ਰਤੀ ਹੋਰ ਯਤਨ ਸਮਰਪਿਤ ਕਰਨਾ ਸਭ ਤੋਂ ਵਧੀਆ ਰਹੇਗਾ। ਪਰਮੇਸ਼ੁਰ ਦੀ ਕਿਰਪਾ ਤੁਹਾਨੂੰ ਕਿਉਂ ਨਹੀਂ ਮਿਲੀ? ਤੁਹਾਡਾ ਸੁਭਾਅ ਉਸ ਪ੍ਰਤੀ ਘਿਰਣਾਯੋਗ ਕਿਉਂ ਹੈ? ਤੁਹਾਡੀ ਬੋਲੀ ਉਸ ਦੀ ਨਫ਼ਰਤ ਕਿਉਂ ਜਗਾਉਂਦੀ ਹੈ? ਜਿਉਂ ਹੀ ਤੁਸੀਂ ਥੋੜ੍ਹੀ ਜਿਹੀ ਵਫ਼ਾਦਾਰੀ ਵਿਖਾਉਂਦੇ ਹੋ, ਤੁਸੀਂ ਆਪਣੀ ਵਡਿਆਈ ਆਪ ਕਰਨ ਲੱਗ ਪੈਂਦੇ ਹੋ ਅਤੇ ਤੁਸੀਂ ਥੋੜ੍ਹੇ ਜਿਹੇ ਵੀ ਯੋਗਦਾਨ ਲਈ ਇਨਾਮ ਮੰਗਦੇ ਹੋ; ਜਦ ਤੁਸੀਂ ਥੋੜ੍ਹੀ ਜਿਹੀ ਵੀ ਆਗਿਆਕਾਰੀ ਵਿਖਾ ਚੁੱਕੇ ਹੁੰਦੇ ਹੋ ਤਾਂ ਤੁਸੀਂ ਦੂਜਿਆਂ ਨੂੰ ਨੀਵਾਂ ਸਮਝਦੇ ਹੋ ਅਤੇ ਕੋਈ ਤੁੱਛ ਜਿਹਾ ਕੰਮ ਪੂਰਾ ਕਰਨ ’ਤੇ ਪਰਮੇਸ਼ੁਰ ਪ੍ਰਤੀ ਘਿਰਣਾਪੂਰਨ ਬਣ ਜਾਂਦੇ ਹੋ। ਪਰਮੇਸ਼ੁਰ ਦੀ ਆਓ-ਭਗਤ ਕਰਨ ਵਾਸਤੇ, ਤੁਸੀਂ ਪੈਸਾ, ਦਾਤਾਂ ਅਤੇ ਵਡਿਆਈਆਂ ਮੰਗਦੇ ਹੋ। ਇੱਕ ਜਾਂ ਦੋ ਸਿੱਕੇ ਦਾਨ ਕਰਨ ਨਾਲ ਤੁਸੀਂ ਨਿਰਾਸ਼ ਹੋ ਜਾਂਦੇ ਹੋ, ਜਦ ਤੁਸੀਂ ਦੱਸ ਸਿੱਕੇ ਦਿੰਦੇ ਹੋ ਤਾਂ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਦਾਤਾਂ ਮਿਲਣ ਅਤੇ ਤੁਹਾਡੇ ਨਾਲ ਵੱਖਰਾ ਵਿਹਾਰ ਹੋਵੇ। ਤੁਹਾਡੇ ਵਰਗੀ ਮਨੁੱਖਤਾ ਬਾਰੇ ਬੋਲਣਾ ਜਾਂ ਸੁਣਨਾ ਸਪਸ਼ਟ ਤੌਰ ਤੇ ਅਪਮਾਨਜਨਕ ਹੈ। ਕੀ ਤੁਹਾਡੇ ਸ਼ਬਦਾਂ ਅਤੇ ਕਾਰਜਾਂ ਵਿੱਚ ਕੁਝ ਪ੍ਰਸ਼ੰਸਾਯੋਗ ਹੈ? ਉਹ ਜਿਹੜੇ ਆਪਣਾ ਫ਼ਰਜ਼ ਨਿਭਾਉਂਦੇ ਹਨ ਅਤੇ ਉਹ ਜਿਹੜੇ ਨਹੀਂ ਨਿਭਾਉਂਦੇ; ਉਹ ਜਿਹੜੇ ਅਗਵਾਈ ਕਰਦੇ ਹਨ ਅਤੇ ਉਹ ਜਿਹੜੇ ਪਿੱਛਾ ਕਰਦੇ ਹਨ; ਉਹ ਜਿਹੜੇ ਪਰਮੇਸ਼ੁਰ ਦੀ ਆਓ-ਭਗਤ ਕਰਦੇ ਹਨ ਅਤੇ ਉਹ ਜਿਹੜੇ ਨਹੀਂ ਕਰਦੇ; ਉਹ ਜਿਹੜੇ ਦਾਨ ਕਰਦੇ ਹਨ ਅਤੇ ਉਹ ਜਿਹੜੇ ਨਹੀਂ ਕਰਦੇ; ਉਹ ਜਿਹੜੇ ਪ੍ਰਚਾਰ ਕਰਦੇ ਹਨ ਅਤੇ ਉਹ ਜਿਹੜੇ ਵਚਨ ਪ੍ਰਾਪਤ ਕਰਦੇ ਹਨ ਅਤੇ ਅਜਿਹੇ ਹੋਰ: ਅਜਿਹੇ ਸਾਰੇ ਮਨੁੱਖ ਆਪਣੀ ਪ੍ਰਸ਼ੰਸਾ ਕਰਦੇ ਹਨ। ਕੀ ਤੁਹਾਨੂੰ ਇਹ ਹਾਸੋਹੀਣਾ ਨਹੀਂ ਲਗਦਾ? ਇਹ ਬੜੀ ਚੰਗੀ ਤਰ੍ਹਾਂ ਜਾਣਦਿਆਂ ਕਿ ਤੁਸੀਂ ਪਰਮੇਸ਼ੁਰ ਵਿੱਚ ਵਿਸ਼ਵਾਸ ਰੱਖਦੇ ਹੋ, ਤਾਂ ਵੀ ਤੁਸੀਂ ਪਰਮੇਸ਼ੁਰ ਦੇ ਅਨੁਕੂਲ ਨਹੀਂ ਹੋ ਸਕਦੇ। ਇਹ ਬੜੀ ਚੰਗੀ ਤਰ੍ਹਾਂ ਜਾਣਦਿਆਂ ਕਿ ਤੁਸੀਂ ਗੁਣਾਂ ਤੋਂ ਬਿਲਕੁਲ ਹੀ ਵਾਂਝੇ ਹੋ, ਤੁਸੀਂ ਸਾਰਾ ਸਮਾਂ ਸ਼ੇਖ਼ੀ ਮਾਰਨ ਵਿੱਚ ਲੱਗੇ ਰਹਿੰਦੇ ਹੋ। ਕੀ ਤੁਸੀਂ ਮਹਿਸੂਸ ਨਹੀਂ ਕਰਦੇ ਕਿ ਤੁਹਾਡੀ ਅਕਲ ਇਸ ਹੱਦ ਤਕ ਖ਼ਰਾਬ ਹੋ ਚੁੱਕੀ ਹੈ ਕਿ ਤੁਹਾਡਾ ਹੁਣ ਆਪਣੇ ਆਪ ਉੱਤੇ ਕਾਬੂ ਨਹੀਂ ਰਿਹਾ। ਇਸ ਤਰ੍ਹਾਂ ਦੀ ਅਕਲ ਨਾਲ, ਤੁਸੀਂ ਪਰਮੇਸ਼ੁਰ ਦੀ ਸੰਗਤ ਕਰਨ ਦੇ ਯੋਗ ਕਿਵੇਂ ਹੋ? ਕੀ ਇਸ ਪੜਾਅ ’ਤੇ ਤੁਹਾਨੂੰ ਆਪਣੇ ਆਪ ਤੋਂ ਡਰ ਨਹੀਂ ਲਗਦਾ? ਤੁਹਾਡਾ ਸੁਭਾਅ ਪਹਿਲਾਂ ਹੀ ਉਸ ਹੱਦ ਤਕ ਵਿਗੜ ਚੁੱਕਾ ਹੈ ਜਿੱਥੇ ਤੁਸੀਂ ਪਰਮੇਸ਼ੁਰ ਨਾਲ ਅਨੁਕੂਲਤਾ ਦੇ ਅਸਮਰਥ ਹੋ। ਅਜਿਹਾ ਹੋਣ ਕਰਕੇ, ਕੀ ਤੁਹਾਡਾ ਨਿਹਚਾ ਹਾਸੋਹੀਣਾ ਨਹੀਂ ਹੈ? ਕੀ ਤੁਹਾਡਾ ਨਿਹਚਾ ਬੇਹੂਦਾ ਨਹੀਂ ਹੈ? ਤੁਸੀਂ ਆਪਣੇ ਭਵਿੱਖ ਤਕ ਕਿਵੇਂ ਪਹੁੰਚੋਗੇ? ਤੁਸੀਂ ਕਿਵੇਂ ਚੁਣੋਗੇ ਕਿ ਕਿਹੜਾ ਰਾਹ ਫੜਨਾ ਹੈ?

ਪਿਛਲਾ: ਜਦੋਂ ਤਕ ਤੈਨੂੰ ਯਿਸੂ ਦੀ ਆਤਮਿਕ ਦੇਹ ਨੂੰ ਵੇਖਣਾ ਮਿਲੇਗਾ, ਪਰਮੇਸ਼ੁਰ ਨਵਾਂ ਆਕਾਸ਼ ਅਤੇ ਨਵੀਂ ਧਰਤੀ ਬਣਾ ਚੁੱਕਿਆ ਹੋਵੇਗਾ

ਅਗਲਾ: ਸੱਦੇ ਹੋਏ ਬਹੁਤ ਹਨ, ਪਰ ਚੁਣੇ ਹੋਏ ਥੋੜ੍ਹੇ ਹਨ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ