ਤਿੰਨ ਸਿੱਖਿਆਵਾਂ

ਪਰਮੇਸ਼ੁਰ ਦੇ ਇੱਕ ਵਿਸ਼ਵਾਸੀ ਵਜੋਂ, ਤੁਹਾਨੂੰ ਸਾਰੀਆਂ ਗੱਲਾਂ ਵਿੱਚ ਉਸ ਤੋਂ ਇਲਾਵਾ ਕਿਸੇ ਹੋਰ ਦੇ ਪ੍ਰਤੀ ਵਫ਼ਾਦਾਰ ਨਹੀਂ ਹੋਣਾ ਚਾਹੀਦਾ, ਅਤੇ ਸਾਰੀਆਂ ਗੱਲਾਂ ਵਿੱਚ ਉਸ ਦੀ ਇੱਛਾ ਦੀ ਪਾਲਣਾ ਕਰਨ ਦੇ ਯੋਗ ਹੋਣਾ ਚਾਹੀਦਾ ਹੈ। ਹਾਲਾਂਕਿ, ਭਾਵੇਂ ਹਰ ਕੋਈ ਇਸ ਸੁਨੇਹੇ ਨੂੰ ਸਮਝਦਾ ਹੈ, ਪਰ ਇਨਸਾਨ ਦੀਆਂ ਅਨੇਕ ਮੁਸ਼ਕਲਾਂ ਕਾਰਣ—ਮਿਸਾਲ ਵਜੋਂ, ਉਸ ਦੀ ਅਗਿਆਨਤਾ, ਮੂਰਖਤਾ, ਅਤੇ ਭ੍ਰਿਸ਼ਟਤਾ ਦੇ ਕਾਰਣ—ਇਹ ਸੱਚਾਈਆਂ, ਜੋ ਕਿ ਸਭ ਤੋਂ ਸਪਸ਼ਟ ਅਤੇ ਮੂਲ ਸੱਚਾਈਆਂ ਹਨ, ਉਸ ਵਿੱਚ ਪੂਰੀ ਤਰ੍ਹਾਂ ਨਾਲ ਪ੍ਰਤੱਖ ਨਹੀਂ ਹਨ, ਅਤੇ ਇਸ ਲਈ, ਇਸ ਤੋਂ ਪਹਿਲਾਂ ਕਿ ਤੁਹਾਡਾ ਅੰਤ ਪੱਕਾ ਹੋ ਜਾਏ, ਮੈਨੂੰ ਪਹਿਲਾਂ ਤੁਹਾਨੂੰ ਕੁਝ ਗੱਲਾਂ ਦੱਸਣੀਆਂ ਚਾਹੀਦੀਆਂ ਹਨ ਜੋ ਕਿ ਤੁਹਾਡੇ ਲਈ ਬੇਹੱਦ ਮਹੱਤਵਪੂਰਣ ਹਨ। ਅੱਗੇ ਵਧਣ ਤੋਂ ਪਹਿਲਾਂ, ਤੁਹਾਨੂੰ ਪਹਿਲਾਂ ਇਹ ਸਮਝਣਾ ਚਾਹੀਦਾ ਹੈ: ਮੇਰੇ ਦੁਆਰਾ ਕਹੇ ਜਾਂਦੇ ਵਚਨ ਸਾਰੀ ਮਨੁੱਖਜਾਤੀ ਲਈ ਕਹੀਆਂ ਗਈਆਂ ਸੱਚਾਈਆਂ ਹਨ; ਉਹ ਸਿਰਫ਼ ਇੱਕ ਖਾਸ ਵਿਅਕਤੀ ਜਾਂ ਖਾਸ ਕਿਸਮ ਦੇ ਵਿਅਕਤੀ ਲਈ ਸੰਬੋਧਿਤ ਨਹੀਂ ਕੀਤੇ ਜਾਂਦੇ। ਇਸ ਲਈ, ਤੁਹਾਨੂੰ ਸੱਚਾਈ ਦੇ ਦ੍ਰਿਸ਼ਟੀਕੋਣ ਤੋਂ ਮੇਰੇ ਵਚਨਾਂ ਨੂੰ ਸਮਝਣ ਲਈ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ, ਅਤੇ ਪੂਰੇ ਧਿਆਨ ਅਤੇ ਸੰਜੀਦਗੀ ਵਾਲਾ ਰਵੱਈਆ ਜ਼ਰੂਰ ਰੱਖਣਾ ਚਾਹੀਦਾ ਹੈ; ਮੇਰੇ ਦੁਆਰਾ ਕਹੇ ਜਾਣ ਵਾਲੇ ਇੱਕ ਵੀ ਵਚਨ ਜਾਂ ਸੱਚਾਈ ਨੂੰ ਨਜ਼ਰਅੰਦਾਜ਼ ਨਾ ਕਰੋ, ਅਤੇ ਮੇਰੇ ਦੁਆਰਾ ਕਹੇ ਜਾ ਰਹੇ ਸਾਰੇ ਵਚਨਾਂ ਨੂੰ ਹਲਕੇ ਵਿੱਚ ਨਾ ਲਓ। ਮੈਂ ਦੇਖਦਾ ਹਾਂ ਕਿ, ਤੁਸੀਂ ਆਪਣੀਆਂ ਜ਼ਿੰਦਗੀਆਂ ਵਿੱਚ, ਬਹੁਤ ਕੁਝ ਅਜਿਹਾ ਕੀਤਾ ਹੈ ਜੋ ਕਿ ਸੱਚਾਈ ਨਾਲ ਢੁੱਕਵਾਂ ਨਹੀਂ ਹੈ, ਅਤੇ ਇਸ ਲਈ ਮੈਂ ਵਿਸ਼ੇਸ਼ ਤੌਰ ’ਤੇ ਕਹਿੰਦਾ ਹਾਂ ਕਿ ਤੁਸੀਂ ਸੱਚਾਈ ਦੇ ਸੇਵਕ ਬਣੋ, ਕਿ ਤੁਸੀਂ ਦੁਸ਼ਟਤਾ ਅਤੇ ਬਦਸੂਰਤੀ ਦੇ ਗੁਲਾਮ ਨਾ ਬਣੋ, ਅਤੇ ਇਹ ਕਿ ਤੁਸੀਂ ਸੱਚਾਈ ਨੂੰ ਮਿੱਧੋ ਨਾ, ਅਤੇ ਪਰਮੇਸ਼ੁਰ ਦੇ ਘਰ ਦੇ ਕਿਸੇ ਕੋਨੇ ਨੂੰ ਅਪਵਿੱਤਰ ਨਾ ਕਰੋ। ਇਹ ਤੁਹਾਡੇ ਲਈ ਮੇਰੀ ਸਿੱਖਿਆ ਹੈ। ਹੁਣ ਮੈਂ ਇਸ ਮੁੱਦੇ ਬਾਰੇ ਗੱਲ ਕਰਾਂਗਾ।

ਪਹਿਲਾਂ, ਆਪਣੇ ਨਸੀਬ ਦੀ ਖਾਤਰ, ਤੁਹਾਨੂੰ ਪਰਮੇਸ਼ੁਰ ਦੀ ਪ੍ਰਵਾਨਗੀ ਲੈਣੀ ਚਾਹੀਦੀ ਹੈ। ਯਾਨੀ, ਕਿਉਂਕਿ ਤੁਸੀਂ ਸਵੀਕਾਰ ਕਰਦੇ ਹੋ ਕਿ ਤੁਸੀਂ ਪਰਮੇਸ਼ੁਰ ਦੇ ਘਰ ਦੇ ਜੀਅ ਹੋ, ਇਸ ਲਈ ਤੁਹਾਨੂੰ ਪਰਮੇਸ਼ੁਰ ਲਈ ਮਾਨਸਿਕ ਸ਼ਾਂਤੀ ਲਿਆਉਣੀ ਚਾਹੀਦੀ ਹੈ ਅਤੇ ਉਸ ਨੂੰ ਸਾਰੀਆਂ ਗੱਲਾਂ ਵਿੱਚ ਸੰਤੁਸ਼ਟ ਕਰਨਾ ਚਾਹੀਦਾ ਹੈ। ਦੂਜੇ ਸ਼ਬਦਾਂ ਵਿੱਚ, ਤੁਹਾਨੂੰ ਆਪਣੇ ਕਾਰਜਾਂ ਵਿੱਚ ਅਸੂਲਾਂ ’ਤੇ ਚਲਣਾ ਚਾਹੀਦਾ ਹੈ ਅਤੇ ਉਹਨਾਂ ਵਿੱਚ ਸੱਚਾਈ ਦੀ ਪਾਲਣਾ ਕਰਨੀ ਚਾਹੀਦੀ ਹੈ। ਜੇ ਇਹ ਤੇਰੇ ਵੱਸ ਵਿੱਚ ਨਹੀਂ ਹੈ, ਤਾਂ ਤੈਨੂੰ ਪਰਮੇਸ਼ੁਰ ਵੱਲੋਂ ਘਿਰਣਾ ਮਿਲੇਗੀ ਅਤੇ ਨਕਾਰਿਆ ਜਾਏਗਾ ਅਤੇ ਹਰੇਕ ਇਨਸਾਨ ਵੱਲੋਂ ਤੇਰਾ ਤਿਰਸਕਾਰ ਕੀਤਾ ਜਾਏਗਾ। ਇੱਕ ਵਾਰ ਤੂੰ ਅਜਿਹੀ ਸਥਿਤੀ ਵਿੱਚ ਪੈ ਗਿਆ, ਤਾਂ ਫੇਰ ਤੂੰ ਪਰਮੇਸ਼ੁਰ ਦੇ ਘਰ ਦੇ ਯੋਗ ਨਹੀਂ ਸਮਝਿਆ ਜਾ ਸਕਦਾ, ਪਰਮੇਸ਼ੁਰ ਦੁਆਰਾ ਪ੍ਰਵਾਨ ਨਾ ਕੀਤੇ ਜਾਣ ਦਾ ਸਪਸ਼ਟ ਤੌਰ ’ਤੇ ਇਹੀ ਅਰਥ ਹੈ।

ਦੂਜਾ, ਤੁਹਾਨੂੰ ਇਹ ਜਾਣਨਾ ਚਾਹੀਦਾ ਹੈ ਕਿ ਪਰਮੇਸ਼ੁਰ ਉਹਨਾਂ ਨੂੰ ਪਸੰਦ ਕਰਦਾ ਹੈ ਜੋ ਇਮਾਨਦਾਰ ਹਨ। ਅਸਲ ਵਿੱਚ, ਪਰਮੇਸ਼ੁਰ ਵਫ਼ਾਦਾਰ ਹੈ, ਇਸ ਲਈ ਉਸ ਦੇ ਵਚਨਾਂ ’ਤੇ ਹਮੇਸ਼ਾਂ ਵਿਸ਼ਵਾਸ ਕੀਤਾ ਜਾ ਸਕਦਾ ਹੈ; ਇਸ ਤੋਂ ਇਲਾਵਾ, ਉਸ ਦੇ ਕਾਰਜ ਦੋਸ਼ਰਹਿਤ ਅਤੇ ਨਿਰਵਿਵਾਦ ਹਨ, ਇਸੇ ਲਈ ਪਰਮੇਸ਼ੁਰ ਉਹਨਾਂ ਨੂੰ ਪਸੰਦ ਕਰਦਾ ਹੈ ਜੋ ਉਸ ਦੇ ਨਾਲ ਪੂਰੀ ਤਰ੍ਹਾਂ ਇਮਾਨਦਾਰ ਹੁੰਦੇ ਹਨ। ਇਮਾਨਦਾਰੀ ਤੋਂ ਭਾਵ ਹੈ ਆਪਣਾ ਦਿਲ ਪਰਮੇਸ਼ੁਰ ਨੂੰ ਦੇਣਾ, ਸਾਰੀਆਂ ਗੱਲਾਂ ਵਿੱਚ ਪਰਮੇਸ਼ੁਰ ਨਾਲ ਸੱਚਾ ਹੋਣਾ, ਸਾਰੀਆਂ ਗੱਲਾਂ ਵਿੱਚ ਉਸ ਨਾਲ ਖੁੱਲ੍ਹ ਕੇ ਗੱਲ ਕਰਨਾ, ਕਦੇ ਵੀ ਤੱਥ ਨਾ ਛੁਪਾਉਣਾ, ਅਤੇ ਆਪਣੇ ਤੋਂ ਉੱਪਰ ਵਾਲਿਆਂ ਅਤੇ ਥੱਲੇ ਵਾਲਿਆਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਨਾ ਕਰਨਾ, ਅਤੇ ਸਿਰਫ਼ ਪਰਮੇਸ਼ੁਰ ਦੀ ਮਿਹਰ ਪ੍ਰਾਪਤ ਕਰਨ ਲਈ ਚਾਪਲੂਸੀ ਵਾਲੀਆਂ ਚੀਜ਼ਾਂ ਨਾ ਕਰਨਾ। ਸੰਖੇਪ ਵਿੱਚ, ਇਮਾਨਦਾਰ ਹੋਣ ਦਾ ਮਤਲਬ ਹੈ ਆਪਣੀ ਕਹਿਣੀ ਅਤੇ ਕਰਨੀ ਵਿੱਚ ਖਰੇ ਰਹਿਣਾ, ਅਤੇ ਨਾ ਤਾਂ ਪਰਮੇਸ਼ੁਰ ਨੂੰ ਅਤੇ ਨਾ ਹੀ ਇਨਸਾਨ ਨੂੰ ਧੋਖਾ ਦੇਣਾ। ਮੈਂ ਜੋ ਕਹਿੰਦਾ ਹਾਂ ਉਹ ਬਹੁਤ ਆਸਾਨ ਹੈ, ਪਰ ਤੁਹਾਡੇ ਲਈ ਇਹ ਦੁੱਗਣਾ ਮੁਸ਼ਕਿਲ ਹੈ। ਬਹੁਤੇ ਲੋਕ ਇਮਾਨਦਾਰੀ ਨਾਲ ਬੋਲਣ ਅਤੇ ਕੰਮ ਕਰਨ ਦੀ ਬਜਾਏ ਨਰਕ ਭੋਗਣਗੇ। ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਮੇਰੇ ਕੋਲ ਉਹਨਾਂ ਲਈ ਜੋ ਬੇਈਮਾਨ ਹਨ ਦੂਜਾ ਵਿਹਾਰ ਮੌਜੂਦ ਹੈ। ਬੇਸ਼ੱਕ, ਮੈਨੂੰ ਚੰਗੀ ਤਰ੍ਹਾਂ ਪਤਾ ਹੈ ਤੁਹਾਡੇ ਲਈ ਇਮਾਨਦਾਰ ਬਣਨਾ ਕਿੰਨਾ ਮੁਸ਼ਕਿਲ ਹੈ। ਕਿਉਂਕਿ ਤੁਸੀਂ ਲੋਕਾਂ ਨੂੰ ਆਪਣੇ ਖੁਦ ਦੇ ਤੁੱਛ ਮਾਪਦੰਡ ਨਾਲ ਮਾਪਣ ਵਿੱਚ ਬਹੁਤ ਚਲਾਕ ਅਤੇ ਬਹੁਤ ਹੁਸ਼ਿਆਰ ਹੋ, ਇਸ ਨਾਲ ਮੇਰਾ ਕੰਮ ਹੋਰ ਵੀ ਆਸਾਨ ਹੋ ਜਾਂਦਾ ਹੈ। ਅਤੇ ਕਿਉਂਕਿ ਤੁਹਾਡੇ ਵਿੱਚੋਂ ਹਰੇਕ ਨੇ ਆਪਣੇ ਭੇਤ ਆਪਣੇ ਹਿਰਦੇ ਵਿੱਚ ਛੁਪਾ ਕੇ ਰੱਖੇ ਹੋਏ ਹਨ, ਠੀਕ ਹੈ ਫਿਰ, ਮੈਂ ਤੁਹਾਨੂੰ, ਅੱਗ ਤੋਂ “ਸਬਕ ਸਿੱਖਣ ਲਈ” ਇੱਕ-ਇੱਕ ਕਰਕੇ, ਆਫ਼ਤ ਵਿੱਚ ਪਾਵਾਂਗਾ, ਤਾਂ ਕਿ ਉਸ ਮਗਰੋਂ ਮੇਰੇ ਵਚਨਾਂ ਵਿੱਚ ਤੁਹਾਡਾ ਵਿਸ਼ਵਾਸ ਦ੍ਰਿੜ੍ਹ ਹੋ ਸਕੇ। ਆਖਰਕਾਰ, ਮੈਂ ਤੁਹਾਡੇ ਮੂੰਹੋਂ ਇਹ ਸ਼ਬਦ ਖੋਹ ਲਵਾਂਗਾ “ਪਰਮੇਸ਼ੁਰ ਇੱਕ ਵਫ਼ਾਦਾਰ ਪਰਮੇਸ਼ੁਰ ਹੈ,” ਇਸ ਮਗਰੋਂ ਤੁਸੀਂ ਆਪਣੀ ਛਾਤੀ ਪਿੱਟੋਗੇ ਅਤੇ ਵਿਰਲਾਪ ਕਰੋਗੇ, “ਇਨਸਾਨ ਦਾ ਦਿਲ ਕਿੰਨਾ ਚਲਾਕ ਹੈ!” ਇਸ ਸਮੇਂ ਤੁਹਾਡੀ ਮਾਨਸਿਕ ਸਥਿਤੀ ਕੀ ਹੋਏਗੀ? ਮੈਨੂੰ ਲੱਗਦਾ ਹੈ ਕਿ ਤੁਸੀਂ ਇੰਨੇ ਜੇਤੂ ਮਹਿਸੂਸ ਨਹੀਂ ਕਰੋਗੇ ਜਿੰਨੇ ਹੁਣ ਹੋ। ਅੱਜ ਜਿੰਨੇ “ਗੰਭੀਰ ਅਤੇ ਗੂੜ੍ਹ ਹੋਣਾ” ਤਾਂ ਦੂਰ ਦੀ ਗੱਲ ਰਹੀ। ਪਰਮੇਸ਼ੁਰ ਦੀ ਮੌਜੂਦਗੀ ਵਿੱਚ, ਕੁਝ ਲੋਕ ਪੂਰੀ ਤਰ੍ਹਾਂ ਗੰਭੀਰ ਅਤੇ ਉਚਿਤ ਬਣਦੇ ਹਨ, ਉਹ “ਚੰਗਾ ਵਿਹਾਰ” ਕਰਨ ਲਈ ਬਹੁਤ ਜ਼ਿਆਦਾ ਕੋਸ਼ਿਸ਼ ਕਰਦੇ ਹਨ, ਪਰ ਆਤਮਾ ਦੀ ਮੌਜੂਦਗੀ ਵਿੱਚ ਉਹ ਆਪਣੇ ਨੁਕੀਲੇ ਦੰਦ ਦਿਖਾਉਂਦੇ ਹਨ ਅਤੇ ਆਪਣੇ ਪੰਜਿਆਂ ਨਾਲ ਡਰਾਉਂਦੇ ਹਨ। ਕੀ ਤੁਸੀਂ ਅਜਿਹੇ ਲੋਕਾਂ ਨੂੰ ਇਮਾਨਦਾਰ ਹੋਣ ਦੀ ਸ਼੍ਰੇਣੀ ਵਿੱਚ ਰੱਖੋਗੇ। ਜੇ ਤੂੰ ਪਾਖੰਡੀ ਹੈਂ, ਅਜਿਹਾ ਕੋਈ ਜੋ “ਪਰਸਪਰ ਸੰਬੰਧਾਂ,” ਵਿੱਚ ਮਾਹਿਰ ਹੈ, ਤਾਂ ਮੈਂ ਕਹਿੰਦਾ ਹਾਂ ਕਿ ਤੂੰ ਨਿਸ਼ਚਿਤ ਰੂਪ ਵਿੱਚ ਉਹ ਹੈਂ ਜੋ ਪਰਮੇਸ਼ੁਰ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜੇ ਤੇਰੇ ਸ਼ਬਦ ਬਹਾਨਿਆਂ ਅਤੇ ਬੇਕਾਰ ਸਪਸ਼ਟੀਕਰਣਾਂ ਨਾਲ ਭੇਦ ਭਰੇ ਹਨ, ਤਾਂ ਮੈਂ ਕਹਿੰਦਾ ਹਾਂ ਕਿ ਤੂੰ ਅਜਿਹਾ ਵਿਅਕਤੀ ਹੈਂ ਜੋ ਸੱਚਾਈ ਨੂੰ ਅਮਲ ਵਿੱਚ ਲਿਆਉਣ ਤੋਂ ਘਿਰਣਾ ਕਰਦਾ ਹੈ। ਜੇ ਤੇਰੇ ਕੋਲ ਕਈ ਭੇਤ ਭਰੀਆਂ ਗੱਲਾਂ ਹਨ ਜੋ ਤੂੰ ਸਾਂਝੀਆਂ ਕਰਨ ਤੋਂ ਝਿਜਕਦਾ ਹੈਂ, ਜੇ ਤੂੰ ਰੋਸ਼ਨੀ ਦੇ ਸੱਚੇ ਰਾਹ ਦਾ ਪਤਾ ਲਾਉਣ ਲਈ ਆਪਣੇ ਭੇਤਾਂ—ਆਪਣੀਆਂ ਦਿੱਕਤਾਂ ਦਾ—ਦੂਜਿਆਂ ਸਾਹਮਣੇ ਖੁਲਾਸਾ ਕਰਨ ਦੇ ਬੇਹੱਦ ਖ਼ਿਲਾਫ਼ ਹੈਂ, ਤਾਂ ਮੈਂ ਕਹਿੰਦਾ ਹਾਂ ਕਿ ਤੂੰ ਉਹ ਹੈਂ ਜੋ ਆਸਾਨੀ ਨਾਲ ਮੁਕਤੀ ਪ੍ਰਾਪਤ ਨਹੀਂ ਕਰੇਗਾ, ਅਤੇ ਜੋ ਆਸਾਨੀ ਨਾਲ ਹਨੇਰੇ ਤੋਂ ਨਹੀਂ ਉੱਭਰੇਗਾ। ਜੇ ਸੱਚਾਈ ਦੇ ਸੱਚੇ ਰਾਹ ਦੀ ਖੋਜ ਤੈਨੂੰ ਬਹੁਤ ਖੁਸ਼ੀ ਦਿੰਦੀ ਹੈ, ਤਾਂ ਤੂੰ ਉਹ ਵਿਅਕਤੀ ਹੈਂ ਜੋ ਹਮੇਸ਼ਾਂ ਰੋਸ਼ਨੀ ਵਿੱਚ ਰਹਿੰਦਾ ਹੈ। ਜੇ ਤੂੰ ਪਰਮੇਸ਼ੁਰ ਦੇ ਘਰ ਵਿੱਚ ਸੇਵਕ ਬਣ ਕੇ ਬਹੁਤ ਖੁਸ਼ ਹੈਂ, ਗੁਮਨਾਮ ਰਹਿ ਕੇ ਮਿਹਨਤ ਨਾਲ ਅਤੇ ਵਿਵੇਕਪੂਰਨ ਢੰਗ ਨਾਲ ਕੰਮ ਕਰ ਰਿਹਾ ਹੈਂ, ਹਮੇਸ਼ਾਂ ਦੇ ਰਿਹਾ ਹੈਂ ਅਤੇ ਕਦੇ ਲੈ ਨਹੀਂ ਰਿਹਾ, ਤਾਂ ਮੈਂ ਕਹਿੰਦਾ ਹਾਂ ਕਿ ਤੂੰ ਇੱਕ ਵਫ਼ਾਦਾਰ ਸੰਤ ਹੈਂ, ਕਿਉਂਕਿ ਤੈਨੂੰ ਕਿਸੇ ਇਨਾਮ ਦੀ ਚਾਹ ਨਹੀਂ ਹੈ ਅਤੇ ਤੂੰ ਬਸ ਇੱਕ ਇਮਾਨਦਾਰ ਵਿਅਕਤੀ ਹੈਂ। ਜੇ ਤੂੰ ਨਿਸ਼ਕਪਟ ਬਣਨਾ ਚਾਹੁੰਦਾ ਹੈਂ, ਜੇ ਤੂੰ ਆਪਣਾ ਸਭ ਕੁਝ ਖਰਚ ਕਰਨਾ ਚਾਹੁੰਦਾ ਹੈਂ, ਜੇ ਤੂੰ ਪਰਮੇਸ਼ੁਰ ਲਈ ਆਪਣਾ ਜੀਵਨ ਕੁਰਬਾਨ ਕਰਨ ਦੇ ਸਮਰੱਥ ਹੈਂ ਅਤੇ ਆਪਣੀ ਗਵਾਹੀ ’ਤੇ ਦ੍ਰਿੜ੍ਹਤਾ ਨਾਲ ਕਾਇਮ ਹੈਂ, ਜੇ ਤੂੰ ਇਸ ਹੱਦ ਤਕ ਇਮਾਨਦਾਰ ਹੈਂ ਕਿ ਤੂੰ ਸਿਰਫ਼ ਪਰਮੇਸ਼ੁਰ ਨੂੰ ਸੰਤੁਸ਼ਟ ਕਰਨਾ ਜਾਣਦਾ ਹੈਂ ਅਤੇ ਆਪਣੇ ਬਾਰੇ ਵਿਚਾਰ ਨਹੀਂ ਕਰਦਾ ਜਾਂ ਆਪਣੇ ਲਈ ਨਹੀਂ ਸੋਚਦਾ, ਤਾਂ ਮੈਂ ਕਹਿੰਦਾ ਹਾਂ ਕਿ ਅਜਿਹੇ ਲੋਕ ਉਹ ਹੁੰਦੇ ਹਨ ਜਿਹਨਾਂ ਦਾ ਵਿਕਾਸ ਰੋਸ਼ਨੀ ਵਿੱਚ ਹੁੰਦਾ ਹੈ ਅਤੇ ਜੋ ਸਦਾ ਲਈ ਰਾਜ ਵਿੱਚ ਰਹਿਣਗੇ। ਤੈਨੂੰ ਇਹ ਜਾਣਨਾ ਚਾਹੀਦਾ ਹੈ ਕਿ ਕੀ ਤੇਰੇ ਅੰਦਰ ਸੱਚਾ ਵਿਸ਼ਵਾਸ ਅਤੇ ਸੱਚੀ ਵਫ਼ਾਦਾਰੀ ਹੈ, ਕੀ ਤੇਰੇ ਕੋਲ ਪਰਮੇਸ਼ੁਰ ਲਈ ਕਸ਼ਟ ਉਠਾਉਣ ਦਾ ਉਲੇਖ ਹੈ, ਅਤੇ ਕੀ ਤੂੰ ਪੂਰੀ ਤਰ੍ਹਾਂ ਨਾਲ ਪਰਮੇਸ਼ੁਰ ਦੇ ਅਧੀਨ ਹੋਇਆ ਹੈਂ। ਜੇ ਤੇਰੇ ਅੰਦਰ ਇਹ ਕਮੀਆਂ ਹਨ, ਤਾਂ ਤੇਰੇ ਅੰਦਰ ਅਣਆਗਿਆਕਾਰੀ, ਧੋਖਾ, ਲਾਲਚ, ਅਤੇ ਸ਼ਿਕਾਇਤ ਮੌਜੂਦ ਹੈ। ਕਿਉਂਕਿ ਤੇਰਾ ਦਿਲ ਇਮਾਨਦਾਰੀ ਤੋਂ ਬਹੁਤ ਦੂਰ ਹੈ, ਇਸ ਲਈ ਤੈਨੂੰ ਕਦੇ ਪਰਮੇਸ਼ੁਰ ਤੋਂ ਸਕਾਰਾਤਮਕ ਮਾਨਤਾ ਨਹੀਂ ਮਿਲੀ ਹੈ ਅਤੇ ਤੂੰ ਕਦੇ ਰੋਸ਼ਨੀ ਵਿੱਚ ਨਹੀਂ ਰਿਹਾ ਹੈਂ। ਕਿਸੇ ਵਿਅਕਤੀ ਦਾ ਨਸੀਬ ਅੰਤ ਵਿੱਚ ਕਿਵੇਂ ਕੰਮ ਕਰੇਗਾ ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਕੀ ਉਸ ਕੋਲ ਇਮਾਨਦਾਰ ਅਤੇ ਨਿਰਮਲ ਦਿਲ ਹੈ, ਅਤੇ ਕੀ ਉਸ ਦੀ ਆਤਮਾ ਪਵਿੱਤਰ ਹੈ। ਜੇ ਤੂੰ ਅਜਿਹਾ ਵਿਅਕਤੀ ਹੈਂ ਜੋ ਕਿ ਬਹੁਤ ਬੇਈਮਾਨ ਹੈ, ਤੇਰੇ ਦਿਲ ਵਿੱਚ ਦੁਰਭਾਵਨਾ ਹੈ, ਤੂੰ ਕੋਈ ਮਲੀਨ ਆਤਮਾ ਹੈਂ, ਤਾਂ ਤੂੰ ਯਕੀਨਨ ਅਜਿਹੇ ਸਥਾਨ ’ਤੇ ਜਾ ਪਹੁੰਚੇਂਗਾ ਜਿੱਥੇ ਇਨਸਾਨ ਨੂੰ ਸਜ਼ਾ ਦਿੱਤੀ ਜਾਂਦੀ ਹੈ, ਜਿਵੇਂ ਕਿ ਤੇਰੇ ਨਸੀਬ ਦੇ ਵਿੱਚ ਲਿਖਿਆ ਗਿਆ ਹੈ। ਜੇ ਤੂੰ ਬਹੁਤ ਇਮਾਨਦਾਰ ਹੋਣ ਦਾ ਦਾਅਵਾ ਕਰਦਾ ਹੈਂ, ਅਤੇ ਫਿਰ ਵੀ ਕਦੇ ਸੱਚਾਈ ਦੇ ਅਨੁਸਾਰ ਕੰਮ ਕਰਨ ਦੇ ਯੋਗ ਨਹੀਂ ਹੁੰਦਾ ਜਾਂ ਜ਼ਰਾ ਵੀ ਸੱਚ ਨਹੀਂ ਬੋਲਦਾ ਤਾਂ ਕੀ ਤੂੰ ਅਜੇ ਵੀ ਪਰਮੇਸ਼ੁਰ ਵੱਲੋਂ ਤੈਨੂੰ ਇਨਾਮ ਦਿੱਤੇ ਜਾਣ ਦੀ ਉਡੀਕ ਕਰ ਰਿਹਾ ਹੈਂ? ਕੀ ਤੈਨੂੰ ਅਜੇ ਵੀ ਉਮੀਦ ਹੈ ਕਿ ਪਰਮੇਸ਼ੁਰ ਤੈਨੂੰ ਆਪਣੀ ਅੱਖ ਦਾ ਤਾਰਾ ਮੰਨੇਗਾ? ਕੀ ਅਜਿਹੀ ਸੋਚ ਬੇਤੁਕੀ ਨਹੀਂ ਹੈ? ਤੂੰ ਸਾਰੀਆਂ ਗੱਲਾਂ ਵਿੱਚ ਪਰਮੇਸ਼ੁਰ ਨੂੰ ਧੋਖਾ ਦਿੰਦਾ ਹੈ; ਪਰਮੇਸ਼ੁਰ ਦਾ ਘਰ ਤੇਰੇ ਵਰਗੇ ਇਨਸਾਨ ਜਿਸਦੇ ਹੱਥ ਮਲੀਨ ਹਨ, ਨੂੰ ਕਿਵੇਂ ਜਗ੍ਹਾ ਦੇ ਸਕਦਾ ਹੈ?

ਤੀਜੀ ਗੱਲ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹੈ: ਹਰੇਕ ਵਿਅਕਤੀ ਨੇ, ਪਰਮੇਸ਼ੁਰ ਦੇ ਵਿਸ਼ਵਾਸ ਵਿੱਚ ਆਪਣਾ ਜੀਵਨ ਜੀਉਂਦੇ ਹੋਏ, ਅਜਿਹੀਆਂ ਚੀਜ਼ਾਂ ਕੀਤੀਆਂ ਹਨ ਜੋ ਪਰਮੇਸ਼ੁਰ ਦਾ ਵਿਰੋਧ ਕਰਦੀਆਂ ਅਤੇ ਉਸ ਨੂੰ ਧੋਖਾ ਦਿੰਦੀਆਂ ਹਨ। ਕੁਝ ਮਾੜੇ ਕਰਮਾਂ ਨੂੰ ਇੱਕ ਅਪਰਾਧ ਵਜੋਂ ਦਰਜ ਕਰਨ ਦੀ ਲੋੜ ਨਹੀਂ ਹੁੰਦੀ, ਪਰ ਕੁਝ ਮਾਫ਼ੀ ਦੇ ਯੋਗ ਨਹੀਂ ਹੁੰਦੇ; ਕਿਉਂਕਿ ਕਈ ਕਰਮ ਅਜਿਹੇ ਹੁੰਦੇ ਹਨ ਜੋ ਪ੍ਰਬੰਧਕੀ ਨਿਯਮਾਂ ਦੀ ਉਲੰਘਣਾ ਕਰਦੇ ਹਨ, ਜੋ ਪਰਮੇਸ਼ੁਰ ਦੇ ਸੁਭਾਅ ਨੂੰ ਠੇਸ ਪਹੁੰਚਾਉਂਦੇ ਹਨ। ਆਪਣੇ ਖੁਦ ਦੇ ਨਸੀਬਾਂ ਬਾਰੇ ਫ਼ਿਕਰਮੰਦ ਕਈ ਲੋਕ ਸ਼ਾਇਦ ਪੁੱਛ ਸਕਦੇ ਹਨ ਕਿ ਇਹ ਕਰਮ ਕੀ ਹੁੰਦੇ ਹਨ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਸੁਭਾਅ ਪੱਖੋਂ ਘਮੰਡੀ ਅਤੇ ਹੰਕਾਰੀ ਹੋ, ਅਤੇ ਤੱਥਾਂ ਦੇ ਅਧੀਨ ਹੋਣ ਲਈ ਤਿਆਰ ਨਹੀਂ ਹੋ। ਇਸ ਕਾਰਣ, ਜਦੋਂ ਤੁਸੀਂ ਆਪਣੇ ਆਪ ਵੱਲ ਝਾਤ ਮਾਰ ਲਓਗੇ ਤਾਂ ਮੈਂ ਤੁਹਾਨੂੰ ਥੋੜ੍ਹਾ-ਥੋੜ੍ਹਾ ਕਰਕੇ ਦੱਸਾਂਗਾ। ਮੈਂ ਤੁਹਾਨੂੰ ਪ੍ਰਬੰਧਕੀ ਨਿਯਮਾਂ ਵਿਚਲੀ ਸਮੱਗਰੀ ਦੀ ਬਿਹਤਰ ਸਮਝ ਪ੍ਰਾਪਤ ਕਰਨ, ਅਤੇ ਪਰਮੇਸ਼ੁਰ ਦੇ ਸੁਭਾਅ ਬਾਰੇ ਜਾਣਨ ਦੀ ਕੋਸ਼ਿਸ਼ ਕਰਨ ਲਈ ਨਸੀਹਤ ਦਿਆਂਗਾ। ਜੇ ਨਹੀਂ ਤਾਂ, ਤੁਹਾਡੇ ਲਈ ਆਪਣਾ ਮੂੰਹ ਬੰਦ ਰੱਖਣਾ ਮੁਸ਼ਕਿਲ ਹੋਏਗਾ, ਤੁਸੀਂ ਉੱਚੀ ਆਵਾਜ਼ ਵਿੱਚ ਬੇਰੋਕ ਵਿਹਲੀਆਂ ਗੱਲਾਂ ਕਰੋਗੇ, ਅਤੇ ਤੁਸੀਂ ਅਣਜਾਣੇ ਵਿੱਚ ਹੀ ਪਰਮੇਸ਼ੁਰ ਦੇ ਸੁਭਾਅ ਨੂੰ ਠੇਸ ਪਹੁੰਚਾਓਗੇ ਅਤੇ ਪਵਿੱਤਰ ਆਤਮਾ ਅਤੇ ਰੋਸ਼ਨੀ ਦੀ ਮੌਜੂਦਗੀ ਨੂੰ ਗੁਆਉਂਦੇ ਹੋਏ, ਹਨੇਰੇ ਵਿੱਚ ਡਿੱਗ ਜਾਓਗੇ। ਕਿਉਂਕਿ ਤੁਹਾਡੇ ਕੰਮ ਸਿਧਾਂਤਹੀਣ ਹਨ, ਕਿਉਂਕਿ ਤੂੰ ਉਹ ਕਹਿੰਦਾ ਅਤੇ ਕਰਦਾ ਹੈਂ ਜੋ ਤੈਨੂੰ ਨਹੀਂ ਕਹਿਣਾ ਅਤੇ ਕਰਨਾ ਚਾਹੀਦਾ, ਤੈਨੂੰ ਇਸਦਾ ਢੁੱਕਵਾਂ ਬਦਲਾ ਭੁਗਤਣਾ ਪਏਗਾ। ਤੈਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਭਾਵੇਂ ਤੇਰੀ ਕਹਿਣੀ ਅਤੇ ਕਰਨੀ ਸਿਧਾਂਤਹੀਣ ਹੈ, ਪਰ ਪਰਮੇਸ਼ੁਰ ਦੇ ਦੋਹਾਂ ਵਿੱਚ ਉੱਚੇ ਸਿਧਾਂਤ ਹਨ। ਤੈਨੂੰ ਬਦਲਾ ਇਸ ਕਰਕੇ ਮਿਲੇਗਾ ਕਿਉਂਕਿ ਤੂੰ ਪਰਮੇਸ਼ੁਰ ਨੂੰ ਠੇਸ ਪਹੁੰਚਾਈ ਹੈ, ਕਿਸੇ ਵਿਅਕਤੀ ਨੂੰ ਨਹੀਂ। ਜੇ, ਤੂੰ ਆਪਣੇ ਜੀਵਨ ਵਿੱਚ ਪਰਮੇਸ਼ੁਰ ਦੇ ਸੁਭਾਅ ਪ੍ਰਤੀ ਕਈ ਅਪਰਾਧ ਕੀਤੇ ਹਨ, ਤਾਂ ਤੇਰਾ ਨਰਕ ਦਾ ਵਾਸੀ ਬਣਨਾ ਤੈਅ ਹੈ। ਇਨਸਾਨ ਨੂੰ ਇਸ ਤਰ੍ਹਾਂ ਜਾਪ ਸਕਦਾ ਹੈ ਕਿ ਤੂੰ ਸਿਰਫ਼ ਕੁਝ ਹੀ ਕਰਮ ਅਜਿਹੇ ਕੀਤੇ ਹਨ ਜੋ ਸੱਚਾਈ ਤੋਂ ਦੂਰ ਹਨ, ਅਤੇ ਹੋਰ ਕੁਝ ਨਹੀਂ। ਪਰ, ਕੀ ਤੈਨੂੰ ਪਤਾ ਹੈ, ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿੱਚ ਤੂੰ ਪਹਿਲਾਂ ਹੀ ਕੋਈ ਅਜਿਹਾ ਬਣ ਗਿਆ ਹੈਂ ਜਿਸਦੇ ਲਈ ਕੋਈ ਪਾਪਬਲੀ ਨਹੀਂ ਬਚੀ ਹੈ? ਕਿਉਂਕਿ ਤੂੰ ਇੱਕ ਤੋਂ ਜ਼ਿਆਦਾ ਵਾਰ ਪਰਮੇਸ਼ੁਰ ਦੇ ਪ੍ਰਬੰਧਕੀ ਨਿਯਮਾਂ ਦੀ ਉਲੰਘਣਾ ਕੀਤੀ ਹੈ, ਅਤੇ, ਇਸ ਤੋਂ ਇਲਾਵਾ, ਪਛਤਾਵੇ ਦਾ ਕੋਈ ਸੰਕੇਤ ਵੀ ਨਹੀਂ ਦਿਖਾਇਆ ਹੈ, ਹੁਣ ਤੇਰੇ ਲਈ ਨਰਕ ਵਿੱਚ ਡਿੱਗਣ ਤੋਂ ਛੁੱਟ ਕੋਈ ਹੋਰ ਰਾਹ ਨਹੀਂ ਹੈ, ਜਿੱਥੇ ਪਰਮੇਸ਼ੁਰ ਇਨਸਾਨ ਨੂੰ ਸਜ਼ਾ ਦਿੰਦਾ ਹੈ। ਥੋੜ੍ਹੇ ਜਿਹੇ ਲੋਕਾਂ ਨੇ, ਪਰਮੇਸ਼ੁਰ ਦੀ ਪਾਲਣਾ ਕਰਦੇ ਹੋਏ, ਕੁਝ ਕਰਮ ਕੀਤੇ ਜਿਹਨਾਂ ਨਾਲ ਸਿਧਾਂਤਾਂ ਦੀ ਉਲੰਘਣਾ ਹੋਈ, ਪਰ ਇਹਨਾਂ ਨਾਲ ਨਜਿੱਠੇ ਜਾਣ ਅਤੇ ਮਾਰਗਦਰਸ਼ਨ ਦਿੱਤੇ ਜਾਣ ਮਗਰੋਂ, ਉਹਨਾਂ ਨੂੰ ਹੌਲੀ-ਹੌਲੀ ਆਪਣੀ ਭ੍ਰਿਸ਼ਟਤਾ ਦਾ ਪਤਾ ਚੱਲਿਆ, ਉਸ ਮਗਰੋਂ ਉਹਨਾਂ ਨੇ ਅਸਲੀਅਤ ਦੇ ਸਹੀ ਰਾਹ ’ਤੇ ਪ੍ਰਵੇਸ਼ ਕੀਤਾ, ਅਤੇ ਅੱਜ ਉਹ ਚੰਗੀ ਸਥਿਤੀ ਵਿੱਚ ਹਨ। ਅਜਿਹੇ ਲੋਕ ਉਹ ਹਨ ਜੋ ਅੰਤ ਵਿੱਚ ਬਚਣਗੇ। ਫਿਰ ਵੀ, ਇਹ ਇਮਾਨਦਾਰੀ ਹੈ ਜੋ ਮੈਂ ਚਾਹੁੰਦਾ ਹਾਂ; ਜੇ ਤੂੰ ਇੱਕ ਇਮਾਨਦਾਰ ਵਿਅਕਤੀ ਹੈਂ ਅਤੇ ਉਹ ਹੈਂ ਜੋ ਸਿਧਾਂਤ ਅਨੁਸਾਰ ਕੰਮ ਕਰਦਾ ਹੈ, ਤਾਂ ਤੂੰ ਪਰਮੇਸ਼ੁਰ ਦਾ ਵਿਸ਼ਵਾਸਪਾਤਰ ਹੋ ਸਕਦਾ ਹੈਂ। ਜੇ ਤੂੰ ਆਪਣੇ ਕੰਮਾਂ ਨਾਲ ਪਰਮੇਸ਼ੁਰ ਦੇ ਸੁਭਾਅ ਨੂੰ ਠੇਸ ਨਹੀਂ ਪਹੁੰਚਾਉਂਦਾ, ਅਤੇ ਪਰਮੇਸ਼ੁਰ ਦੀ ਇੱਛਾ ਅਨੁਸਾਰ ਚੱਲਦਾ ਹੈਂ, ਅਤੇ ਤੇਰੇ ਦਿਲ ਵਿੱਚ ਪਰਮੇਸ਼ੁਰ ਪ੍ਰਤੀ ਸ਼ਰਧਾ ਹੈ, ਤਾਂ ਤੇਰਾ ਨਿਹਚਾ ਮਿਆਰ ਦੇ ਅਨੁਸਾਰ ਹੈ। ਜੋ ਪਰਮੇਸ਼ੁਰ ਪ੍ਰਤੀ ਸ਼ਰਧਾ ਨਹੀਂ ਰੱਖਦਾ ਅਤੇ ਜਿਸ ਕੋਲ ਅਜਿਹਾ ਦਿਲ ਨਹੀਂ ਹੈ ਜੋ ਡਰ ਨਾਲ ਕੰਬਦਾ ਹੈ, ਉਸ ਵੱਲੋਂ ਪਰਮੇਸ਼ੁਰ ਦੇ ਪ੍ਰਬੰਧਕੀ ਨਿਯਮਾਂ ਦੀ ਉਲੰਘਣਾ ਕਰਨ ਦੀ ਵੱਡੀ ਸੰਭਾਵਨਾ ਹੈ। ਕਈ ਲੋਕ ਆਪਣੇ ਉਤਸ਼ਾਹ ਦੀ ਸਮਰੱਥਾ ਨਾਲ ਪਰਮੇਸ਼ੁਰ ਦੀ ਸੇਵਾ ਕਰਦੇ ਹਨ ਪਰ ਉਹਨਾਂ ਨੂੰ ਪਰਮੇਸ਼ੁਰ ਦੇ ਪ੍ਰਬੰਧਕੀ ਨਿਯਮਾਂ ਦੀ ਕੋਈ ਸਮਝ ਨਹੀਂ ਹੁੰਦੀ, ਉਸ ਦੇ ਵਚਨਾਂ ਦੇ ਕਿਸੇ ਪ੍ਰਭਾਵ ਦਾ ਅਹਿਸਾਸ ਹੋਣਾ ਤਾਂ ਦੂਰ ਦੀ ਗੱਲ ਰਹੀ। ਅਤੇ, ਇਸੇ ਲਈ, ਆਪਣੇ ਨੇਕ ਇਰਾਦਿਆਂ ਦੇ ਨਾਲ, ਉਹ ਅਕਸਰ ਅਜਿਹੀਆਂ ਚੀਜ਼ਾਂ ਕਰ ਜਾਂਦੇ ਹਨ ਜੋ ਕਿ ਪਰਮੇਸ਼ੁਰ ਦੇ ਪ੍ਰਬੰਧਨ ਵਿੱਚ ਵਿਘਨ ਪਾਉਂਦੀਆਂ ਹਨ। ਗੰਭੀਰ ਮਾਮਲਿਆਂ ਵਿੱਚ, ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ, ਅਤੇ ਉਸ ਦਾ ਪੈਰੋਕਾਰ ਬਣਨ ਦੇ ਕਿਸੇ ਹੋਰ ਮੌਕੇ ਤੋਂ ਵਾਂਝਿਆਂ ਕਰ ਦਿੱਤਾ ਜਾਂਦਾ ਹੈ, ਅਤੇ ਅੰਤ ਵਿੱਚ ਪਰਮੇਸ਼ੁਰ ਦੇ ਘਰ ਨਾਲ ਸਾਰੇ ਸੰਬੰਧ ਖਤਮ ਕਰਕੇ, ਨਰਕ ਵਿੱਚ ਸੁੱਟ ਦਿੱਤਾ ਜਾਂਦਾ ਹੈ। ਇਹ ਲੋਕ ਪਰਮੇਸ਼ੁਰ ਦੇ ਘਰ ਵਿੱਚ ਆਪਣੇ ਅਗਿਆਨੀ ਨੇਕ ਇਰਾਦਿਆਂ ਦੀ ਤਾਕਤ ਨਾਲ ਕੰਮ ਕਰਦੇ ਹਨ, ਅਤੇ ਆਖਰਕਾਰ ਪਰਮੇਸ਼ੁਰ ਦੇ ਸੁਭਾਅ ਨੂੰ ਨਾਰਾਜ਼ ਕਰ ਦਿੰਦੇ ਹਨ। ਲੋਕ ਪਰਮੇਸ਼ੁਰ ਦੇ ਘਰ ਦੇ ਅਧਿਕਾਰੀਆਂ ਅਤੇ ਮਾਲਕਾਂ ਦੀ ਸੇਵਾ ਕਰਨ ਦੇ ਆਪਣੇ ਢੰਗ ਲਿਆਉਂਦੇ ਹਨ ਅਤੇ ਉਹਨਾਂ ਨੂੰ ਅਮਲ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦੇ ਹਨ, ਵਿਅਰਥ ਹੀ ਇਹ ਸੋਚਦੇ ਹੋਏ ਕਿ ਉਹਨਾਂ ਨੂੰ ਇੱਥੇ ਸਹਿਜੇ ਹੀ ਆਸਾਨੀ ਨਾਲ ਲਾਗੂ ਕੀਤਾ ਜਾ ਸਕਦਾ ਹੈ। ਉਹ ਕਦੇ ਕਲਪਨਾ ਵੀ ਨਹੀਂ ਕਰਦੇ ਕਿ ਪਰਮੇਸ਼ੁਰ ਦਾ ਸੁਭਾਅ ਲੇਲੇ ਵਰਗਾ ਨਹੀਂ, ਸਗੋਂ ਸ਼ੇਰ ਵਰਗਾ ਹੈ। ਇਸ ਲਈ, ਪਹਿਲੀ ਵਾਰ ਪਰਮੇਸ਼ੁਰ ਨਾਲ ਜੁੜਨ ਵਾਲੇ ਉਸ ਨਾਲ ਗੱਲਬਾਤ ਕਰਨ ਵਿੱਚ ਅਸਮਰੱਥ ਰਹਿੰਦੇ ਹਨ, ਕਿਉਂਕਿ ਪਰਮੇਸ਼ੁਰ ਦਾ ਦਿਲ ਮਨੁੱਖ ਵਰਗਾ ਨਹੀਂ ਹੈ। ਤੂੰ ਸਿਰਫ਼ ਕਈ ਸਾਰੀਆਂ ਸੱਚਾਈਆਂ ਨੂੰ ਸਮਝਣ ਮਗਰੋਂ ਹੀ ਪਰਮੇਸ਼ੁਰ ਨੂੰ ਨਿਰੰਤਰ ਜਾਣ ਸਕਦਾ ਹੈਂ। ਇਹ ਗਿਆਨ ਵਚਨਾਂ ਅਤੇ ਸਿਧਾਂਤਾਂ ਤੋਂ ਨਹੀਂ ਬਣਿਆ ਹੋਇਆ ਸਗੋਂ ਇਸਨੂੰ ਇੱਕ ਖ਼ਜ਼ਾਨੇ ਵਾਂਗ ਵਰਤਿਆ ਜਾ ਸਕਦਾ ਹੈ ਜਿਸ ਰਾਹੀਂ ਤੂੰ ਪਰਮੇਸ਼ੁਰ ਦਾ ਨਜ਼ਦੀਕੀ ਵਿਸ਼ਵਾਸਪਾਤਰ ਬਣਨ ਵਿੱਚ ਪ੍ਰਵੇਸ਼ ਕਰਦਾ ਹੈਂ, ਅਤੇ ਇਸ ਪ੍ਰਮਾਣ ਦੇ ਰੂਪ ਵਿੱਚ ਵੀ ਵਰਤਿਆ ਜਾ ਸਕਦਾ ਹੈ ਕਿ ਉਹ ਤੇਰੇ ’ਤੇ ਖੁਸ਼ ਹੈ। ਜੇ ਤੇਰੇ ਅੰਦਰ ਗਿਆਨ ਦੀ ਅਸਲੀਅਤ ਦੀ ਕਮੀ ਹੈ ਅਤੇ ਤੂੰ ਸੱਚਾਈ ਨਾਲ ਲੈਸ ਨਹੀਂ ਹੈ, ਤਾਂ ਤੇਰੀ ਜੋਸ਼ ਭਰਪੂਰ ਸੇਵਾ ਤੇਰੇ ਲਈ ਸਿਰਫ਼ ਪਰਮੇਸ਼ੁਰ ਦੀ ਘਿਰਣਾ ਅਤੇ ਨਫ਼ਰਤ ਹੀ ਲਿਆ ਸਕਦੀ ਹੈ। ਹੁਣ ਤਕ ਤੈਨੂੰ ਸਮਝ ਜਾਣਾ ਚਾਹੀਦਾ ਹੈ ਕਿ ਪਰਮੇਸ਼ੁਰ ਵਿੱਚ ਵਿਸ਼ਵਾਸ ਸਿਰਫ਼ ਧਰਮ ਸ਼ਾਸਤਰ ਦਾ ਅਧਿਐਨ ਕਰਨ ਵਰਗਾ ਨਹੀਂ ਹੈ!

ਹਾਲਾਂ ਕਿ ਜਿਹਨਾਂ ਵਚਨਾਂ ਨਾਲ ਮੈਂ ਤੁਹਾਨੂੰ ਚਿਤਾਵਨੀ ਦਿੰਦਾ ਹਾਂ ਉਹ ਸੰਖੇਪ ਹਨ, ਮੈਂ ਉਸ ਸਭ ਦਾ ਵਰਣਨ ਕੀਤਾ ਹੈ ਜਿਸਦੀ ਤੁਹਾਡੇ ਅੰਦਰ ਸਭ ਤੋਂ ਜ਼ਿਆਦਾ ਕਮੀ ਹੈ। ਤੁਹਾਨੂੰ ਜਾਣਨਾ ਚਾਹੀਦਾ ਹੈ ਕਿ ਮੈਂ ਹੁਣ ਜੋ ਕਹਿੰਦਾ ਹਾਂ ਉਹ ਇਨਸਾਨ ਵਿੱਚ ਮੇਰੇ ਆਖਰੀ ਕੰਮ ਦੇ ਲਈ ਹੈ, ਮਨੁੱਖ ਦੇ ਅੰਤ ਦਾ ਨਿਰਧਾਰਣ ਕਰਨ ਲਈ ਹੈ। ਮੈਂ ਅਜਿਹਾ ਹੋਰ ਕੰਮ ਨਹੀਂ ਕਰਨਾ ਚਾਹੁੰਦਾ ਜਿਸਦਾ ਕੋਈ ਉਦੇਸ਼ ਨਹੀਂ ਹੈ, ਨਾ ਹੀ ਮੈਂ ਉਹਨਾਂ ਲੋਕਾਂ ਦੀ ਰਹਿਨੁਮਾਈ ਕਰਨਾ ਜਾਰੀ ਰੱਖਣਾ ਚਾਹੁੰਦਾ ਹਾਂ ਜੋ ਕਿ ਸੜੀ ਹੋਈ ਲੱਕੜ ਵਾਂਗ ਬੇਕਾਰ ਹਨ, ਗੁਪਤ ਰੂਪ ਵਿੱਚ ਦੁਰਭਾਵਨਾ ਰੱਖਣ ਵਾਲਿਆਂ ਦੀ ਰਹਿਨੁਮਾਈ ਜਾਰੀ ਰੱਖਣਾ ਤਾਂ ਦੂਰ ਦੀ ਗੱਲ ਰਹੀ। ਸ਼ਾਇਦ ਇੱਕ ਦਿਨ ਤੁਸੀਂ ਮੇਰੇ ਵਚਨਾਂ ਅਤੇ ਮਨੁੱਖਜਾਤੀ ਲਈ ਮੇਰੇ ਦੁਆਰਾ ਪਾਏ ਯੋਗਦਾਨ ਪਿੱਛੇ ਮੇਰੇ ਨੇਕ ਇਰਾਦਿਆਂ ਨੂੰ ਸਮਝੋਗੇ। ਸ਼ਾਇਦ ਇੱਕ ਦਿਨ ਤੁਸੀਂ ਉਸ ਸੰਦੇਸ਼ ਨੂੰ ਸਮਝੋਗੇ ਜੋ ਤੁਹਾਨੂੰ ਤੁਹਾਡੇ ਆਪਣੇ ਅੰਤ ਬਾਰੇ ਫ਼ੈਸਲਾ ਕਰਨ ਦੇ ਸਮਰੱਥ ਬਣਾਉਂਦਾ ਹੈ।

ਪਿਛਲਾ: ਮੰਜ਼ਲ ਬਾਰੇ

ਅਗਲਾ: ਅਪਰਾਧ ਮਨੁੱਖ ਨੂੰ ਨਰਕ ਵੱਲ ਲੈ ਜਾਣਗੇ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ