ਅਪਰਾਧ ਮਨੁੱਖ ਨੂੰ ਨਰਕ ਵੱਲ ਲੈ ਜਾਣਗੇ

ਮੈਂ ਤੁਹਾਨੂੰ ਬਹੁਤ ਸਾਰੀਆਂ ਚਿਤਾਵਨੀਆਂ ਦਿੱਤੀਆਂ ਹਨ ਅਤੇ ਤੁਹਾਨੂੰ ਬਹੁਤ ਸਾਰੀਆਂ ਸੱਚਾਈਆਂ ਪ੍ਰਦਾਨ ਕੀਤੀਆਂ ਹਨ ਜਿਨ੍ਹਾਂ ਦਾ ਮਕਸਦ ਤੁਹਾਨੂੰ ਜਿੱਤਣਾ ਹੈ। ਹੁਣ ਤਕ, ਤੁਸੀਂ ਸਭ ਬੀਤੇ ਸਮੇਂ ਨਾਲੋਂ ਕਾਫੀ ਵਧੀਕ ਸਮ੍ਰਿਧ ਮਹਿਸੂਸ ਕਰ ਰਹੇ ਹੋ, ਬਹੁਤ ਸਾਰੇ ਸਿਧਾਂਤਾਂ ਨੂੰ ਸਮਝ ਚੁੱਕੇ ਹੋ ਕਿ ਵਿਅਕਤੀ ਨੂੰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਅਤੇ ਤੁਸੀਂ ਬਹੁਤ ਸਾਰੀ ਆਮ ਸਮਝ ਨੂੰ ਪ੍ਰਾਪਤ ਕਰ ਲਿਆ ਹੈ ਜੋ ਵਫ਼ਾਦਾਰ ਲੋਕਾਂ ਕੋਲ ਹੋਣੀ ਚਾਹੀਦੀ ਹੈ। ਇਹ ਸਭ ਉਹ ਫਸਲ ਹੈ ਜਿਸ ਦੀ ਤੁਸੀਂ ਬਹੁਤ ਸਾਰੇ ਸਾਲਾਂ ਦੇ ਦੌਰਾਨ ਵਾਢੀ ਕੀਤੀ ਹੈ। ਮੈਂ ਤੁਹਾਡੀਆਂ ਪ੍ਰਾਪਤੀਆਂ ਤੋਂ ਇਨਕਾਰ ਨਹੀਂ ਕਰਦਾ, ਪਰ ਮੇਰਾ ਸਾਫ਼-ਸਾਫ਼ ਇਹ ਕਹਿਣਾ ਵੀ ਜ਼ਰੂਰੀ ਹੈ ਕਿ ਮੈਂ ਉਨ੍ਹਾਂ ਅਣਗਿਣਤ ਅਣਆਗਿਆਕਾਰੀਆਂ ਅਤੇ ਆਕੀਪੁਣਿਆਂ ਦਾ ਵੀ ਇਨਕਾਰ ਨਹੀਂ ਕਰਦਾ ਜੋ ਤੁਸੀਂ ਇਨ੍ਹਾਂ ਬਹੁਤ ਸਾਰੇ ਸਾਲਾਂ ਦੌਰਾਨ ਮੇਰੇ ਵਿਰੁੱਧ ਕੀਤੀਆਂ ਹਨ, ਕਿਉਂਕਿ ਤੁਹਾਡੇ ਵਿਚਕਾਰ ਇੱਕ ਵੀ ਨਹੀਂ ਹੈ ਜਿਹੜਾ ਸੰਤ ਹੋਵੇ। ਬਿਨਾਂ ਅਪਵਾਦ ਦੇ, ਤੁਸੀਂ ਸਭ ਸ਼ਤਾਨ ਵੱਲੋਂ ਭ੍ਰਿਸ਼ਟ ਕੀਤੇ ਹੋਏ ਲੋਕ ਹੋ; ਤੁਸੀਂ ਮਸੀਹ ਦੇ ਵੈਰੀ ਹੋ। ਅਜ ਤੱਕ, ਤੁਹਾਡੇ ਅਪਰਾਧ ਅਤੇ ਅਣਆਗਿਆਕਾਰੀਆਂ ਇੰਨੀਆਂ ਜ਼ਿਆਦਾ ਰਹੀਆਂ ਹਨ ਕਿ ਗਿਣੀਆਂ ਨਹੀਂ ਜਾ ਸਕਦੀਆਂ, ਇਸ ਲਈ ਇਸ ਗੱਲ ਨੂੰ ਸ਼ਾਇਦ ਹੀ ਅਨੋਖਾ ਸਮਝਿਆ ਜਾ ਸਕਦਾ ਹੈ ਕਿ ਮੈਂ ਲਗਾਤਾਰ ਆਪਣੇ ਆਪ ਨੂੰ ਤੁਹਾਡੇ ਅੱਗੇ ਦੁਹਰਾ ਰਿਹਾ ਹਾਂ। ਮੈਂ ਇਸ ਢੰਗ ਨਾਲ ਤੁਹਾਡੇ ਨਾਲ ਸਹਿ-ਹੋਂਦ ਵਿੱਚ ਨਹੀਂ ਰਹਿਣਾ ਚਾਹੁੰਦਾ-ਪਰ ਤੁਹਾਡੇ ਭਵਿੱਖ ਦੇ ਕਾਰਣ, ਤੁਹਾਡੇ ਅਸਲ ਟਿਕਾਣਿਆਂ ਦੇ ਕਾਰਣ, ਹੁਣੇ ਅਤੇ ਇੱਥੇ ਹੀ ਮੈਂ ਉਸ ਨੂੰ ਜੋ ਮੈਂ ਪਹਿਲਾਂ ਕਿਹਾ ਹੈ ਇੱਕ ਵਾਰ ਫਿਰ ਦੁਹਰਾਵਾਂਗਾ। ਮੈਂ ਆਸ ਕਰਦਾ ਹਾਂ ਕਿ ਤੁਸੀਂ ਮੇਰੇ ਵੱਲ ਧਿਆਨ ਦਿਓਗੇ ਅਤੇ, ਇਸ ਤੋਂ ਇਲਾਵਾ, ਇਹ ਕਿ ਤੁਸੀਂ ਮੇਰੀ ਹਰੇਕ ਬਾਣੀ ਉੱਤੇ ਵਿਸ਼ਵਾਸ ਕਰਨ ਅਤੇ ਮੇਰੇ ਵਚਨਾਂ ਦੇ ਡੂੰਘੇ ਅਰਥਾਂ ਦਾ ਅਨੁਮਾਨ ਲਗਾ ਸਕਣ ਦੇ ਯੋਗ ਹੋਵੋਗੇ। ਜੋ ਮੈਂ ਕਹਿੰਦਾ ਹਾਂ ਉਸ ’ਤੇ ਸ਼ੱਕ ਨਾ ਕਰੋ, ਮੇਰੇ ਵਚਨਾਂ ਨੂੰ ਆਪਣੀ ਮਨਮਰਜ਼ੀ ਨਾਲ ਚੁਣਨਾ ਅਤੇ ਮਨਮਰਜ਼ੀ ਨਾਲ ਉਨ੍ਹਾਂ ਨੂੰ ਪਰੇ ਸੁੱਟਣਾ ਤਾਂ ਦੂਰ ਦੀ ਗੱਲ ਹੈ; ਇਹ ਮੈਨੂੰ ਅਸਿਹ ਲੱਗਦਾ ਹੈ। ਮੇਰੇ ਵਚਨਾਂ ਦਾ ਨਿਰਣਾ ਨਾ ਕਰੋ, ਅਤੇ ਤੁਹਾਨੂੰ ਉਨ੍ਹਾਂ ਨੂੰ ਹਲਕਾ ਸਮਝਣਾ ਜਾਂ ਇਹ ਤਾਂ ਬਿਲਕੁਲ ਵੀ ਨਹੀਂ ਕਹਿਣਾ ਚਾਹੀਦਾ ਕਿ ਮੈਂ ਹਮੇਸ਼ਾ ਤੁਹਾਨੂੰ ਪ੍ਰਲੋਭਨ ਦਿੰਦਾ ਹਾਂ, ਜਾਂ ਇਸ ਤੋਂ ਵੀ ਬਦਤਰ, ਕਿ ਜੋ ਮੈਂ ਤੁਹਾਨੂੰ ਦੱਸਿਆ ਹੈ ਉਹ ਗਲਤ ਹੈ। ਇਹ ਗੱਲਾਂ ਵੀ ਮੈਨੂੰ ਨਾਸਹਿਣਯੋਗ ਲੱਗਦੀਆਂ ਹਨ। ਕਿਉਂਕਿ ਤੁਸੀਂ ਮੇਰੇ ਪ੍ਰਤੀ ਅਤੇ ਜੋ ਮੈਂ ਕਹਿੰਦਾ ਹਾਂ ਉਸ ਦੇ ਪ੍ਰਤੀ ਬਹੁਤ ਸ਼ੱਕ ਵਾਲਾ ਵਿਹਾਰ ਕਰਦੇ ਹੋ, ਅਤੇ ਮੇਰੇ ਵਚਨਾਂ ਨੂੰ ਕਦੇ ਨਹੀਂ ਅਪਣਾਉਂਦੇ ਅਤੇ ਮੇਰੀ ਅਣਦੇਖੀ ਕਰਦੇ ਹੋ, ਇਸ ਲਈ ਮੈਂ ਪੂਰੀ ਗੰਭੀਰਤਾ ਨਾਲ ਤੁਹਾਡੇ ਵਿੱਚੋਂ ਹਰੇਕ ਨੂੰ ਕਹਿੰਦਾ ਹਾਂ: ਜੋ ਮੈਂ ਕਹਿੰਦਾ ਹਾਂ ਉਸ ਨੂੰ ਫਲਸਫ਼ੇ ਨਾਲ ਨਾ ਜੋੜੋ; ਮੇਰੇ ਵਚਨਾਂ ਨੂੰ ਕਪਟੀਆਂ ਦੇ ਝੂਠਾਂ ਨਾਲ ਨਾ ਜੋੜੋ। ਤੁਹਾਨੂੰ ਨਿਰਾਦਰ ਨਾਲ ਮੇਰੇ ਵਚਨਾਂ ਦਾ ਉੱਤਰ ਤਾਂ ਬਿਲਕੁਲ ਵੀ ਨਹੀਂ ਦੇਣਾ ਚਾਹੀਦਾ। ਜੋ ਮੈਂ ਤੁਹਾਨੂੰ ਦੱਸ ਰਿਹਾ ਹਾਂ ਸ਼ਾਇਦ ਭਵਿੱਖ ਵਿੱਚ ਕੋਈ ਵੀ ਤੁਹਾਨੂੰ ਦੱਸਣ ਦੇ ਯੋਗ ਨਹੀਂ ਹੋਵੇਗਾ, ਜਾਂ ਇੰਨੀ ਉਦਾਰਤਾ ਨਾਲ ਤੁਹਾਡੇ ਨਾਲ ਗੱਲ ਨਹੀਂ ਕਰੇਗਾ, ਜਾਂ ਇਸ ਤੋਂ ਵੀ ਘੱਟ, ਤੁਹਾਨੂੰ ਇਹ ਮੁੱਖ ਗੱਲਾਂ ਇੰਨੇ ਧੀਰਜ ਨਾਲ ਸਮਝਾਵੇਗਾ। ਤੁਸੀਂ ਆਉਣ ਵਾਲੇ ਉਨ੍ਹਾਂ ਦਿਨਾਂ ਨੂੰ ਚੰਗੇ ਸਮਿਆਂ ਨੂੰ ਯਾਦ ਕਰਦਿਆਂ, ਜਾਂ ਉੱਚੀ-ਉੱਚੀ ਹਉਕੇ ਭਰਦਿਆਂ ਜਾਂ ਪੀੜ ਵਿੱਚ ਹੂੰਗਦਿਆਂ ਬਿਤਾਓਗੇ, ਜਾਂ ਤੁਸੀਂ ਸੱਚ ਜਾਂ ਜੀਵਨ ਦੇ ਰਤੀ ਭਰ ਵੀ ਪ੍ਰਬੰਧ ਦੇ ਬਿਨਾਂ ਹਨੇਰੀਆਂ ਰਾਤਾਂ ਵਿੱਚ ਜੀਉਂਦੇ ਹੋਵੋਗੇ, ਜਾਂ ਬਸ ਮਾਯੂਸੀ ਨਾਲ ਉਡੀਕ ਕਰਦੇ ਹੋਵੋਗੇ, ਜਾਂ ਇੰਨੀ ਕੁੜੱਤਣ ਵਿੱਚ ਰਹਿੰਦੇ ਹੋਵੋਗੇ ਕਿ ਤੁਸੀਂ ਸਾਰਾ ਤਰਕ ਗੁਆ ਬੈਠੋਗੇ…। ਅਸਲ ਵਿੱਚ ਤੁਹਾਡੇ ਵਿੱਚੋਂ ਕੋਈ ਵੀ ਇਨ੍ਹਾਂ ਸੰਭਾਵਨਾਵਾਂ ਤੋਂ ਬਚ ਨਹੀਂ ਸਕਦਾ। ਕਿਉਂਕਿ ਤੁਹਾਡੇ ਵਿੱਚੋਂ ਕੋਈ ਵੀ ਉਸ ਆਸਣ ਉੱਤੇ ਨਹੀਂ ਬੈਠਾ ਹੈ ਜਿੱਥੋਂ ਤੁਸੀਂ ਸੱਚਮੁੱਚ ਪਰਮੇਸ਼ੁਰ ਦੀ ਉਪਾਸਨਾ ਕਰਦੇ ਹੋ, ਪਰ ਤੁਸੀਂ ਆਪਣੇ ਆਪ ਨੂੰ ਲੁੱਚਪੁਣੇ ਅਤੇ ਬੁਰਾਈ ਦੀ ਦੁਨੀਆਂ ਵਿੱਚ ਡੋਬਦੇ ਹੋ, ਆਪਣੇ ਵਿਸ਼ਵਾਸਾਂ ਵਿੱਚ, ਆਪਣੀਆਂ ਆਤਮਾਵਾਂ, ਪ੍ਰਾਣਾਂ ਅਤੇ ਸਰੀਰਾਂ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੀ ਮਿਲਾਵਟ ਕਰਦੇ ਹੋਏ ਜਿਨ੍ਹਾਂ ਦਾ ਜੀਵਨ ਅਤੇ ਸੱਚਾਈ ਦੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਜਿਹੜੀਆਂ ਕਿ ਅਸਲ ਵਿੱਚ ਇਨ੍ਹਾਂ ਦੇ ਵਿਰੋਧ ਵਿੱਚ ਹਨ। ਇਸ ਲਈ ਜੋ ਆਸ ਮੈਂ ਤੁਹਾਡੇ ਲਈ ਰੱਖਦਾ ਹਾਂ ਉਹ ਇਹ ਹੈ ਕਿ ਤੁਸੀਂ ਚਾਨਣ ਦੇ ਰਾਹ ਵਿੱਚ ਲਿਆਂਦੇ ਜਾ ਸਕਦੇ ਹੋ। ਮੇਰੀ ਇੱਕੋ ਇੱਕ ਆਸ ਇਹ ਹੈ ਕਿ ਤੁਸੀਂ ਆਪਣੇ ਆਪ ਦੀ ਦੇਖਭਾਲ ਕਰਨ ਦੇ, ਆਪਣੇ ਆਪ ਨੂੰ ਸੰਭਾਲਣ ਦੇ ਕਾਬਲ ਬਣ ਸਕੋ, ਅਤੇ ਇਹ ਕਿ ਆਪਣੇ ਵਿਹਾਰ ਅਤੇ ਅਪਰਾਧਾਂ ਨੂੰ ਉਦਾਸੀਨਤਾ ਨਾਲ ਵੇਖਦੇ ਹੋਏ ਆਪਣੀ ਮੰਜ਼ਿਲ ਉੱਤੇ ਇੰਨਾ ਜ਼ਿਆਦਾ ਜ਼ੋਰ ਨਾ ਦਿਓ।

ਲੰਮੇ ਸਮੇਂ ਤੋਂ, ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨ ਵਾਲੇ ਸਾਰੇ ਲੋਕ ਉਤਸੁਕਤਾ ਨਾਲ ਇੱਕ ਸੁੰਦਰ ਮੰਜ਼ਿਲ ਦੀ ਆਸ ਰੱਖੀ ਬੈਠੇ ਹਨ, ਅਤੇ ਪਰਮੇਸ਼ੁਰ ਦੇ ਸਾਰੇ ਵਿਸ਼ਵਾਸੀ ਆਸ ਕਰਦੇ ਹਨ ਕਿ ਅਚਾਨਕ ਚੰਗੀ ਤਕਦੀਰ ਉਨ੍ਹਾਂ ਤਕ ਆ ਪਹੁੰਚਗੀ। ਉਹ ਸਭ ਆਸ ਕਰਦੇ ਹਨ ਕਿ ਉਨ੍ਹਾਂ ਨੂੰ ਪਤਾ ਵੀ ਨਹੀਂ ਲੱਗੇਗਾ ਕਿ ਉਹ ਆਪਣੇ ਆਪ ਨੂੰ ਸਵਰਗ ਵਿੱਚ ਸ਼ਾਂਤੀਪੂਰਵਕ ਇੱਕ ਥਾਂ ਜਾਂ ਦੂਜੀ ਥਾਂ ਬੈਠੇ ਹੋਇਆ ਪਾਉਣਗੇ। ਪਰ ਮੈਂ ਕਹਿੰਦਾ ਹਾਂ ਕਿ ਇਹ ਸੁੰਦਰ ਵਿਚਾਰ ਰੱਖਣ ਵਾਲੇ ਇਨ੍ਹਾਂ ਲੋਕਾਂ ਨੇ ਕਦੇ ਇਹ ਨਹੀਂ ਜਾਣਿਆ ਹੈ ਕਿ ਉਹ ਸਵਰਗ ਤੋਂ ਹੇਠਾਂ ਸੁੱਟੀ ਜਾਣ ਵਾਲੀ ਇੰਨੀ ਚੰਗੀ ਤਕਦੀਰ ਪ੍ਰਾਪਤ ਕਰਨ ਦੇ ਜਾਂ ਉੱਥੇ ਆਸਣ ’ਤੇ ਬੈਠਣ ਦੇ ਵੀ ਯੋਗ ਹਨ ਜਾਂ ਨਹੀਂ। ਵਰਤਮਾਨ ਵਿੱਚ, ਤੁਹਾਨੂੰ ਆਪਣੇ ਆਪ ਬਾਰੇ ਚੰਗਾ ਗਿਆਨ ਹੈ, ਤਾਂ ਵੀ ਤੁਸੀਂ ਹਾਲੇ ਵੀ ਅੰਤ ਦੇ ਦਿਨਾਂ ਦੀਆਂ ਤਬਾਹੀਆਂ ਤੋਂ ਅਤੇ ਸਰਬਸ਼ਕਤੀਮਾਨ ਦੇ ਹੱਥੋਂ ਬਚਣ ਦੀ ਆਸ ਰੱਖਦੇ ਹੋ ਜਦੋਂ ਉਹ ਦੁਸ਼ਟਾਂ ਨੂੰ ਸਜ਼ਾ ਦੇਵੇਗਾ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕਿ ਮਿੱਠੇ ਸੁਪਨੇ ਰੱਖਣਾ ਅਤੇ ਆਪਣੀ ਪਸੰਦ ਅਨੁਸਾਰ ਚੀਜ਼ਾਂ ਨੂੰ ਚਾਹੁਣਾ ਉਨ੍ਹਾਂ ਸਾਰੇ ਲੋਕਾਂ ਦਾ ਆਮ ਗੁਣ ਹੈ ਜਿਨ੍ਹਾਂ ਨੂੰ ਸ਼ਤਾਨ ਨੇ ਭ੍ਰਿਸ਼ਟ ਕਰ ਦਿੱਤਾ ਹੈ, ਅਤੇ ਨਾ ਕਿ ਕਿਸੇ ਇਕੱਲੇ ਵਿਅਕਤੀ ਵੱਲੋਂ ਕੋਈ ਮਹਾਰਤ ਭਰਿਆ ਵਾਰ। ਅਜਿਹਾ ਹੋਣ ’ਤੇ ਵੀ, ਮੈਂ ਫਿਰ ਵੀ ਤੁਹਾਡੀਆਂ ਇਨ੍ਹਾਂ ਬੇਮੁਹਾਰੀਆਂ ਇੱਛਾਵਾਂ ਨੂੰ, ਅਤੇ ਨਾਲ ਹੀ ਬਰਕਤਾਂ ਪ੍ਰਾਪਤ ਕਰਨ ਦੀ ਤੁਹਾਡੀ ਉਤਸੁਕਤਾ ਨੂੰ ਖ਼ਤਮ ਕਰਨਾ ਚਾਹੁੰਦਾ ਹਾਂ। ਜਦ ਇਹ ਪੱਕਾ ਹੈ ਕਿ ਤੁਹਾਡੇ ਅਪਰਾਧ ਅਣਗਿਣਤ ਹਨ, ਅਤੇ ਇਹ ਕਿ ਤੁਹਾਡੇ ਆਕੀਪੁਣੇ ਦਾ ਤੱਥ ਨਿਰੰਤਰ ਵਧਦਾ ਜਾਂਦਾ ਹੈ, ਤਾਂ ਇਹ ਚੀਜ਼ਾਂ ਭਵਿੱਖ ਦੀ ਤੁਹਾਡੀ ਪਿਆਰੀ ਰੂਪ-ਰੇਖਾ ਦੇ ਅਨੁਕੂਲ ਕਿਵੇਂ ਹੋ ਸਕਦੀਆਂ ਹਨ? ਜੇ ਤੂੰ ਆਪਣੀ ਮਨਮਰਜ਼ੀ ਅਨੁਸਾਰ ਕਰਦੇ ਰਹਿਣਾ ਚਾਹੁੰਦਾ ਹੈਂ, ਕਿਸੇ ਚੀਜ਼ ਤੋਂ ਬੇਰੋਕ ਗਲਤ ਕਰਨ ਵਿੱਚ ਲੱਗਾ ਰਹਿਣਾ ਚਾਹੁੰਦਾ ਹੈਂ, ਪਰ ਨਾਲ ਹੀ ਇਹ ਵੀ ਚਾਹੁੰਦਾ ਹੈਂ ਕਿ ਤੇਰੇ ਸੁਪਨੇ ਵੀ ਸੱਚ ਹੋ ਜਾਣ, ਤਾਂ ਮੈਂ ਤੈਨੂੰ ਬੇਨਤੀ ਕਰਦਾ ਹਾਂ ਕਿ ਤੂੰ ਆਪਣੀ ਬੇਸੁਰਤੀ ਵਿੱਚ ਹੀ ਰਹਿ ਅਤੇ ਕਦੇ ਨਾ ਜਾਗ—ਕਿਉਂਕਿ ਤੇਰਾ ਜੋ ਸੁਪਨਾ ਹੈ ਉਹ ਖੋਖਲਾ ਹੈ ਅਤੇ ਧਰਮੀ ਪਰਮੇਸ਼ੁਰ ਆਪਣੀ ਹਜ਼ੂਰੀ ਵਿੱਚ ਤੇਰੇ ਲਈ ਦੂਜਿਆਂ ਨਾਲੋਂ ਹਟ ਕੇ ਨਹੀਂ ਕਰੇਗਾ। ਜੇ ਤੂੰ ਬਸ ਇੰਨਾ ਹੀ ਚਾਹੁੰਦਾ ਹੈਂ ਕਿ ਤੇਰੇ ਸੁਪਨੇ ਸੱਚ ਹੋਣ, ਤਾਂ ਕਦੇ ਸੁਪਨੇ ਵੇਖ ਹੀ ਨਾ; ਇਸ ਦੀ ਬਜਾਇ, ਹਮੇਸ਼ਾ ਸੱਚ ਅਤੇ ਤੱਥਾਂ ਦਾ ਸਾਹਮਣਾ ਕਰ। ਤੇਰੇ ਬਚਾਏ ਜਾਣ ਦਾ ਕੇਵਲ ਇਹੋ ਇੱਕ ਤਰੀਕਾ ਹੈ। ਠੋਸ ਸ਼ਬਦਾਂ ਵਿੱਚ, ਇਸ ਵਿਧੀ ਦੇ ਕਦਮ ਕਿਹੜੇ ਹਨ?

ਸਭ ਤੋਂ ਪਹਿਲਾਂ, ਆਪਣੇ ਸਾਰੇ ਅਪਰਾਧਾਂ ਉੱਤੇ ਝਾਤੀ ਮਾਰ, ਅਤੇ ਆਪਣੇ ਉਸ ਕਿਸੇ ਵੀ ਵਿਹਾਰ ਅਤੇ ਵਿਚਾਰਾਂ ਦੀ ਜਾਂਚ ਕਰ ਜਿਹੜੇ ਸੱਚਾਈ ਨਾਲ ਮੇਲ ਨਹੀਂ ਖਾਂਦੇ।

ਇਹ ਉਹ ਇੱਕ ਕੰਮ ਹੈ ਜਿਹੜਾ ਤੁਸੀਂ ਅਸਾਨੀ ਨਾਲ ਕਰ ਸਕਦੇ ਹੋ, ਅਤੇ ਮੇਰਾ ਵਿਸ਼ਵਾਸ ਹੈ ਕਿ ਸਾਰੇ ਸਮਝਦਾਰ ਲੋਕ ਇਹ ਕਰਨ ਦੇ ਸਮਰੱਥ ਹਨ। ਤਾਂ ਵੀ, ਉਹ ਜਿਹੜੇ ਅਪਰਾਧ ਅਤੇ ਸੱਚਾਈ ਦੇ ਅਰਥ ਨੂੰ ਕਦੇ ਵੀ ਨਹੀਂ ਜਾਣ ਪਾਉਂਦੇ, ਅਪਵਾਦ ਹਨ, ਕਿਉਂਕਿ ਬੁਨਿਆਦੀ ਪੱਧਰ ’ਤੇ, ਉਹ ਸਮਝਦਾਰ ਲੋਕ ਨਹੀਂ ਹਨ। ਮੈਂ ਉਨ੍ਹਾਂ ਲੋਕਾਂ ਨਾਲ ਗੱਲ ਕਰ ਰਿਹਾ ਹਾਂ ਜਿਹੜੇ ਪਰਮੇਸ਼ੁਰ ਦੁਆਰਾ ਪ੍ਰਵਾਨ ਕੀਤੇ ਗਏ ਹਨ, ਇਮਾਨਦਾਰ ਹਨ, ਜਿਨ੍ਹਾਂ ਕਿਸੇ ਵੀ ਪ੍ਰਬੰਧਕੀ ਹੁਕਮ ਦਾ ਗੰਭੀਰ ਰੂਪ ਵਿੱਚ ਉਲੰਘਣ ਨਹੀਂ ਕੀਤਾ ਹੈ, ਅਤੇ ਆਪਣੇ ਅਪਰਾਧਾਂ ਨੂੰ ਅਸਾਨੀ ਨਾਲ ਪਛਾਣ ਸਕਦੇ ਹਨ। ਭਾਵੇਂ ਕਿ ਇਹ ਉਹ ਇੱਕ ਚੀਜ਼ ਹੈ ਜੋ ਮੈਂ ਤੁਹਾਥੋਂ ਚਾਹੁੰਦਾ ਹਾਂ, ਅਤੇ ਇਸ ਨੂੰ ਪੂਰਾ ਕਰਨਾ ਤੁਹਾਡੇ ਲਈ ਅਸਾਨ ਹੈ, ਪਰ ਕੇਵਲ ਇਹੋ ਇੱਕ ਚੀਜ਼ ਨਹੀਂ ਹੈ ਜੋ ਮੈਂ ਤੁਹਾਥੋਂ ਚਾਹੁੰਦਾ ਹਾਂ। ਭਾਵੇਂ ਕੁਝ ਵੀ ਹੋਵੇ, ਮੈਂ ਆਸ ਕਰਦਾ ਹਾਂ ਕਿ ਤੁਸੀਂ ਇਕਾਂਤ ਵਿੱਚ ਇਸ ਮੰਗ ਉੱਤੇ ਹੱਸੋਗੇ ਨਹੀਂ, ਅਤੇ ਖਾਸ ਕਰਕੇ ਤੁਸੀਂ ਇਸ ਨੂੰ ਤੁੱਛ ਨਹੀਂ ਸਮਝੋਗੇ ਜਾਂ ਇਸ ਨੂੰ ਹਲਕਾ ਨਹੀਂ ਜਾਣੋਗੇ। ਤੁਹਾਨੂੰ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ, ਅਤੇ ਇਸ ਨੂੰ ਰੱਦ ਨਹੀਂ ਕਰਨਾ ਚਾਹੀਦਾ।

ਦੂਜੀ ਗੱਲ, ਤੈਨੂੰ ਆਪਣੇ ਹਰੇਕ ਅਪਰਾਧ ਅਤੇ ਅਣਆਗਿਆਕਾਰੀ ਦੇ ਲਈ ਸੰਬੰਧਤ ਸੱਚਾਈ ਦੀ ਤਲਾਸ਼ ਕਰਨੀ ਚਾਹੀਦੀ ਹੈ, ਅਤੇ ਫਿਰ ਉਨ੍ਹਾਂ ਮਸਲਿਆਂ ਨੂੰ ਸੁਲਝਾਉਣ ਲਈ ਇਨ੍ਹਾਂ ਸੱਚਾਈਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ, ਆਪਣੇ ਅਪਰਾਧੀ ਵਿਹਾਰਾਂ ਅਤੇ ਅਣਆਗਿਆਕਾਰੀ ਦੇ ਵਿਚਾਰਾਂ ਅਤੇ ਕੰਮਾਂ ਨੂੰ ਸੱਚਾਈ ਦੇ ਅਮਲ ਨਾਲ ਬਦਲਣਾ ਚਾਹੀਦਾ ਹੈ।

ਤੀਸਰੀ ਗੱਲ, ਤੈਨੂੰ ਇੱਕ ਇਮਾਨਦਾਰ ਵਿਅਕਤੀ ਬਣਨਾ ਚਾਹੀਦਾ ਹੈ, ਨਾ ਕਿ ਇਕ ਅਜਿਹਾ ਵਿਅਕਤੀ ਜਿਹੜਾ ਹਰ ਸਮੇਂ ਚਲਾਕ ਬਣਦਾ ਅਤੇ ਨਿਰੰਤਰ ਧੋਖੇਬਾਜ਼ ਹੈ। (ਇੱਥੇ ਇੱਕ ਵਾਰ ਫਿਰ ਮੈਂ ਤੈਨੂੰ ਇੱਕ ਇਮਾਨਦਾਰ ਵਿਅਕਤੀ ਬਣਨ ਲਈ ਕਹਿ ਰਿਹਾ ਹਾਂ।)

ਜੇ ਤੂੰ ਇੰਨਾ ਸਾਰੀਆਂ ਤਿੰਨੇ ਗੱਲਾਂ ਨੂੰ ਪੂਰਾ ਕਰ ਸਕਦਾ ਹੈਂ, ਤਾਂ ਤੂੰ ਖੁਸ਼ਨਸੀਬਾਂ ਵਿੱਚੋਂ ਇੱਕ ਹੈਂ—ਇੱਕ ਅਜਿਹਾ ਵਿਅਕਤੀ ਜਿਸ ਦੇ ਸੁਪਨੇ ਸੱਚ ਹੁੰਦੇ ਹਨ ਅਤੇ ਜਿਹੜਾ ਚੰਗੀ ਧਨ-ਦੌਲਤ ਪ੍ਰਾਪਤ ਕਰਦਾ ਹੈ। ਸ਼ਾਇਦ ਤੁਸੀਂ ਇਨ੍ਹਾਂ ਤਿੰਨ ਅਣ-ਆਕਰਸ਼ਕ ਮੰਗਾਂ ਨੂੰ ਗੰਭੀਰਤਾ ਨਾਲ ਲਓਗੇ, ਜਾਂ ਸ਼ਾਇਦ ਤੁਸੀਂ ਇਨ੍ਹਾਂ ਪ੍ਰਤੀ ਗੈਰ-ਜ਼ਿੰਮੇਦਾਰੀ ਵਾਲਾ ਰਵੱਈਆ ਅਪਣਾਓਗੇ। ਕੁਝ ਵੀ ਹੋਵੇ, ਮੇਰਾ ਉਦੇਸ਼ ਤੁਹਾਡੇ ਸੁਪਨਿਆਂ ਨੂੰ ਪੂਰਾ ਕਰਨਾ ਅਤੇ ਤੁਹਾਡੀਆਂ ਕਦਰਾਂ-ਕੀਮਤਾਂ ਨੂੰ ਅਮਲ ਵਿੱਚ ਲਿਆਉਣਾ ਹੈ, ਨਾ ਕਿ ਤੁਹਾਡਾ ਮਜ਼ਾਕ ਉਡਾਉਣਾ ਜਾਂ ਤੁਹਾਨੂੰ ਮੂਰਖ ਬਣਾਉਣਾ।

ਮੇਰੀਆਂ ਮੰਗਾਂ ਭਾਵੇਂ ਹੀ ਸਧਾਰਣ ਹੋਣ, ਪਰ ਜੋ ਮੈਂ ਤੁਹਾਨੂੰ ਦੱਸ ਰਿਹਾ ਹਾਂ ਉਹ ਇੰਨਾ ਸਧਾਰਣ ਨਹੀਂ ਹੈ ਜਿਵੇਂ ਇੱਕ ਅਤੇ ਇੱਕ ਦੋ ਹੁੰਦਾ ਹੈ। ਜੇ ਤੁਸੀਂ ਕੇਵਲ ਇਸ ਦੇ ਬਾਰੇ ਸਰਸਰੀ ਤੌਰ ਤੇ ਗੱਲਬਾਤ ਹੀ ਕਰਦੇ ਹੋ, ਜਾਂ ਐਵੇਂ ਖਾਲੀ ਇੱਧਰ-ਉੱਧਰ ਭਟਕਦੇ ਹੋ, ਵੱਡੀਆਂ-ਵੱਡੀਆਂ ਫੜਾਂ ਮਾਰਦੇ ਹੋ, ਤਾਂ ਤੁਹਾਡੀਆਂ ਰੂਪਰੇਖਾਵਾਂ ਅਤੇ ਤੁਹਾਡੀਆਂ ਇੱਛਾਵਾਂ ਹਮੇਸ਼ਾ ਲਈ ਇੱਕ ਖਾਲੀ ਪੰਨੇ ਤੋਂ ਇਲਾਵਾ ਹੋਰ ਕੁਝ ਨਹੀਂ ਹੋਣਗੀਆਂ। ਮੈਂ ਤੁਹਾਡੇ ਵਿੱਚੋਂ ਉਨ੍ਹਾਂ ਦੇ ਪ੍ਰਤੀ ਜ਼ਰਾ ਵੀ ਤਰਸ ਦਾ ਅਹਿਸਾਸ ਨਹੀਂ ਕਰਾਂਗਾ ਜਿਨ੍ਹਾਂ ਕੋਲ ਇੰਨੇ ਸਾਲਾਂ ਤਕ ਦੁੱਖ ਉਠਾਉਣ ਅਤੇ ਇੰਨੀ ਸਖ਼ਤ ਮਿਹਨਤ ਕਰਨ ਤੋਂ ਬਾਅਦ ਵੀ ਵਿਖਾਉਣ ਲਈ ਕੁਝ ਨਹੀਂ ਹੈ। ਇਸ ਦੇ ਉਲਟ, ਮੈਂ ਉਨ੍ਹਾਂ ਨਾਲ ਜਿਨ੍ਹਾਂ ਮੇਰੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਹੈ ਸਜ਼ਾ ਵਾਲਾ ਵਿਹਾਰ ਕਰਾਂਗਾ, ਨਾ ਕਿ ਪ੍ਰਤੀਫਲ ਵਾਲਾ, ਕਿਸੇ ਹਮਦਰਦੀ ਵਾਲਾ ਤਾਂ ਬਿਲਕੁਲ ਵੀ ਨਹੀਂ। ਤੁਸੀਂ ਸ਼ਾਇਦ ਇਹ ਕਲਪਨਾ ਕਰੋ ਕਿ, ਇੰਨੇ ਸਾਲਾਂ ਤੋਂ ਅਨੁਯਾਈ ਬਣੇ ਰਹਿ ਕੇ, ਤੁਸੀਂ ਹਰ ਹਾਲ ਵਿੱਚ ਸਖ਼ਤ ਮਿਹਨਤ ਕੀਤੀ ਹੈ, ਅਤੇ ਕੇਵਲ ਇੱਕ ਸੇਵਕ ਹੋਣ ਦੇ ਨਾਤੇ ਤੁਹਾਨੂੰ ਪਰਮੇਸ਼ੁਰ ਦੇ ਘਰ ਵਿੱਚ ਚੌਲਾਂ ਦੀ ਇੱਕ ਕਟੋਰੀ ਤਾਂ ਜ਼ਰੂਰ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ। ਮੈਂ ਕਹਾਂਗਾ ਕਿ ਤੁਹਾਡੇ ਵਿੱਚੋਂ ਬਹੁਤੇ ਇਸੇ ਤਰ੍ਹਾਂ ਸੋਚਦੇ ਹਨ, ਕਿਉਂਕਿ ਤੁਸੀਂ ਹਮੇਸ਼ਾ ਇਸ ਸਿਧਾਂਤ ਦੇ ਪਿੱਛੇ ਚੱਲੇ ਹੋ ਕਿ ਚੀਜ਼ਾਂ ਦਾ ਫਾਇਦਾ ਕਿਵੇਂ ਉਠਾਉਣਾ ਹੈ ਅਤੇ ਆਪਣਾ ਫਾਇਦਾ ਨਹੀਂ ਉਠਾਉਣ ਦੇਣਾ ਹੈ। ਇਸ ਤਰ੍ਹਾਂ, ਮੈਂ ਤੁਹਾਨੂੰ ਪੂਰੀ ਗੰਭੀਰਤਾ ਨਾਲ ਕਹਿ ਰਿਹਾ ਹਾਂ: ਮੈਨੂੰ ਪਰਵਾਹ ਨਹੀਂ ਹੈ ਕਿ ਤੇਰੀ ਸਖ਼ਤ ਮਿਹਨਤ ਕਿੰਨੀ ਸ਼ਲਾਘਾਯੋਗ ਹੈ, ਤੇਰੀਆਂ ਯੋਗਤਾਵਾਂ ਕਿੰਨੀਆਂ ਪ੍ਰਭਾਵਸ਼ਾਲੀ ਹਨ, ਤੂੰ ਕਿੰਨਾ ਗਹਿਰਾਈ ਨਾਲ ਮੇਰੇ ਪਿੱਛੇ ਚੱਲਦਾ ਹੈਂ, ਤੂੰ ਕਿੰਨਾ ਪ੍ਰਸਿੱਧ ਹੈਂ, ਜਾਂ ਤੂੰ ਆਪਣੇ ਰਵੱਈਏ ਵਿੱਚ ਕਿੰਨਾ ਸੁਧਾਰ ਕੀਤਾ ਹੈ; ਜਦੋਂ ਤਕ ਤੂੰ ਮੇਰੀਆਂ ਮੰਗਾਂ ਪੂਰੀਆਂ ਨਹੀਂ ਕਰਦਾ, ਤੂੰ ਕਦੇ ਵੀ ਮੇਰੇ ਤੋਂ ਪ੍ਰਸ਼ੰਸਾ ਪ੍ਰਾਪਤ ਨਹੀਂ ਕਰ ਸਕੇਂਗਾ। ਜਿੰਨੀ ਛੇਤੀ ਹੋ ਸਕੇ ਆਪਣੇ ਉਨ੍ਹਾਂ ਸਾਰੇ ਵਿਚਾਰਾਂ ਅਤੇ ਹਿਸਾਬ-ਕਿਤਾਬ ਨੂੰ ਮਿਟਾ ਦਿਓ, ਅਤੇ ਮੇਰੀਆਂ ਮੰਗਾਂ ਨੂੰ ਗੰਭੀਰਤਾ ਨਾਲ ਲੈਣਾ ਸ਼ੁਰੂ ਕਰ ਦਿਓ; ਨਹੀਂ ਤਾਂ, ਮੈਂ ਆਪਣੇ ਕੰਮ ਨੂੰ ਖਤਮ ਕਰਨ ਲਈ ਹਰੇਕ ਨੂੰ ਰਾਖ ਵਿੱਚ ਬਦਲ ਦਿਆਂਗਾ ਅਤੇ, ਮਾੜੇ ਤੋਂ ਮਾੜਾ ਇਹ ਹੋਵੇਗਾ ਕਿ ਮੈਂ ਆਪਣੇ ਵਰ੍ਹਿਆਂ ਦੇ ਕੰਮ ਅਤੇ ਦੁੱਖ ਝੱਲਣ ਨੂੰ ਬੇਕਾਰ ਕਰ ਦਿਆਂਗਾ, ਕਿਉਂਕਿ ਮੈਂ ਆਪਣੇ ਵੈਰੀਆਂ ਨੂੰ ਅਤੇ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਤੋਂ ਬੁਰਾਈ ਦੀ ਸੜ੍ਹਾਂਦ ਆਉਂਦੀ ਹੈ ਅਤੇ ਸ਼ਤਾਨ ਦੀ ਦਿੱਖ ਰੱਖਦੇ ਹਨ ਆਪਣੇ ਰਾਜ ਵਿੱਚ ਨਹੀਂ ਲਿਆ ਸਕਦਾ ਜਾਂ ਅਗਲੇ ਯੁਗ ਵਿੱਚ ਨਹੀਂ ਲਿਜਾ ਸਕਦਾ।

ਮੈਨੂੰ ਬਹੁਤ ਆਸਾਂ ਹਨ। ਮੈਂ ਆਸ ਕਰਦਾ ਹਾਂ ਕਿ ਤੁਸੀਂ ਆਪਣੇ ਆਪ ਨੂੰ ਉਚਿਤ ਅਤੇ ਸਮਝਦਾਰ ਤਰੀਕੇ ਨਾਲ ਚਲਾ ਸਕਦੇ ਹੋ, ਵਫ਼ਾਦਾਰੀ ਨਾਲ ਆਪਣਾ ਫ਼ਰਜ਼ ਪੂਰਾ ਕਰ ਸਕਦੇ ਹੋ, ਸੱਚਾਈ ਅਤੇ ਮਾਨਵਤਾ ਦੇ ਧਾਰਨੀ ਹੋ ਸਕਦੇ ਹੋ, ਅਜਿਹੇ ਲੋਕ ਬਣ ਸਕਦੇ ਹੋ ਜਿਹੜੇ ਪਰਮੇਸ਼ੁਰ ਲਈ ਆਪਣਾ ਸਭ ਕੁਝ, ਅਤੇ ਇੱਥੋਂ ਤਕ ਕਿ ਆਪਣੀਆਂ ਜਾਨਾਂ ਵੀ ਦੇ ਸਕਦੇ ਹਨ, ਅਤੇ ਵਗੈਰਾ-ਵਗੈਰਾ। ਇਨ੍ਹਾਂ ਸਾਰੀਆਂ ਆਸਾਂ ਦਾ ਸ੍ਰੋਤ ਤੁਹਾਡੀਆਂ ਕਮੀਆਂ ਅਤੇ ਤੁਹਾਡੀ ਭ੍ਰਿਸ਼ਟਤਾ ਅਤੇ ਅਣਆਗਿਆਕਾਰੀ ਹੈ। ਜੇ ਤੁਹਾਡੇ ਨਾਲ ਮੇਰੇ ਵੱਲੋਂ ਕੀਤੀਆਂ ਗਈਆਂ ਸਾਰੀਆਂ ਗੱਲਾਂਬਾਤਾਂ ਵਿੱਚੋਂ ਕੋਈ ਵੀ ਤੁਹਾਡੇ ਧਿਆਨ ਨੂੰ ਖਿੱਚਣ ਲਈ ਕਾਫੀ ਨਾ ਹੁੰਦੀ, ਤਾਂ ਸੰਭਵ ਹੈ ਕਿ ਹੁਣ ਮੈਂ ਕੇਵਲ ਇੰਨਾ ਹੀ ਕਰ ਸਕਦਾ ਹਾਂ ਕਿ ਮੈਂ ਕਹਾਂ ਕਿ ਬਸ ਹੋਰ ਨਹੀਂ। ਇਸ ਤੋਂ ਇਲਾਵਾ, ਤੁਸੀਂ ਸਮਝਦੇ ਹੋ ਕਿ ਇਸ ਦੇ ਨਤੀਜੇ ਕੀ ਹੋਣਗੇ। ਮੈਂ ਕਦੇ ਅਰਾਮ ਨਹੀਂ ਕਰਦਾ, ਇਸ ਲਈ ਜੇ ਮੈਂ ਬੋਲਦਾ ਨਹੀਂ ਹਾਂ, ਤਾਂ ਮੈਂ ਲੋਕਾਂ ਦੇ ਵੇਖਣ ਲਈ ਕੁਝ ਕਰਾਂਗਾ। ਮੈਂ ਕਿਸੇ ਦੀ ਜੀਭ ਨੂੰ ਗਲ਼ਾ ਸਕਦਾ ਹਾਂ, ਜਾਂ ਕਿਸੇ ਨੂੰ ਟੁਕੜੇ-ਟੁਕੜੇ ਹੋ ਕੇ ਮਰਨ ਵਾਲੀ ਮੌਤ ਦੇ ਸਕਦਾ ਹਾਂ, ਜਾਂ ਲੋਕਾਂ ਦੀਆਂ ਨਾੜਾਂ ਵਿੱਚ ਤਰੁਟੀਆਂ ਦੇ ਕੇ ਉਨ੍ਹਾਂ ਨੂੰ ਕਈ ਤਰ੍ਹਾਂ ਨਾਲ ਡਰਾਉਣੇ ਨਜ਼ਰ ਆਉਣ ਵਾਲੇ ਬਣਾ ਸਕਦਾ ਹਾਂ। ਤਦ ਫੇਰ, ਮੈਂ ਲੋਕਾਂ ਨੂੰ ਉਹ ਸੰਤਾਪ ਭੋਗਣ ਲਈ ਮਜ਼ਬੂਰ ਕਰ ਸਕਦਾ ਹਾਂ ਜਿਹੜੇ ਮੈਂ ਖਾਸ ਕਰਕੇ ਉਨ੍ਹਾਂ ਦੇ ਲਈ ਤਿਆਰ ਕੀਤੇ ਹਨ। ਇਸ ਤਰ੍ਹਾਂ ਮੈਂ ਅਨੰਦ, ਬਹੁਤ ਖੁਸ਼ ਅਤੇ ਬਹੁਤ ਪ੍ਰਸੰਨ ਮਹਿਸੂਸ ਕਰਾਂਗਾ। ਹਮੇਸ਼ਾ ਇਹ ਕਿਹਾ ਗਿਆ ਹੈ ਕਿ “ਭਲਾਈ ਦਾ ਬਦਲਾ ਭਲਾਈ ਨਾਲ ਮਿਲਦਾ ਹੈ, ਅਤੇ ਬੁਰਾਈ ਦਾ ਬਦਲਾ ਬੁਰਾਈ ਨਾਲ,” ਤਾਂ ਫਿਰ ਹੁਣ ਕਿਉਂ ਨਹੀਂ? ਜੇ ਤੂੰ ਮੇਰਾ ਵਿਰੋਧ ਕਰਨਾ ਚਾਹੁੰਦਾ ਹੈਂ, ਅਤੇ ਮੇਰੇ ਬਾਰੇ ਕੁਝ ਨਿਰਣਾ ਕਰਨਾ ਚਾਹੁੰਦਾ ਹੈਂ, ਤਾਂ ਮੈਂ ਤੇਰੇ ਮੂੰਹ ਨੂੰ ਗਲ਼ਾ ਦਿਆਂਗਾ, ਅਤੇ ਇਸ ਨਾਲ ਮੈਨੂੰ ਅਸੀਮ ਸੁਖ ਮਿਲੇਗਾ। ਅਜਿਹਾ ਇਸ ਲਈ ਕਿਉਂਕਿ ਆਖਰਕਾਰ, ਤੂੰ ਜੋ ਕੀਤਾ ਹੈ ਉਹ ਸੱਚ ਨਹੀਂ ਹੈ, ਜੀਵਨ ਨਾਲ ਇਸ ਦਾ ਕੋਈ ਲੈਣਾ-ਦੇਣਾ ਤਾਂ ਹੋਰ ਵੀ ਘੱਟ ਹੈ, ਜਦ ਕਿ ਮੈਂ ਜੋ ਵੀ ਕਰਦਾ ਹਾਂ ਉਹ ਸੱਚ ਹੈ; ਮੇਰੇ ਸਾਰੇ ਕਾਰਜ ਮੇਰੇ ਕੰਮ ਦੇ ਸਿਧਾਂਤਾਂ ਅਤੇ ਉਨ੍ਹਾਂ ਪ੍ਰਬੰਧਕੀ ਹੁਕਮਾਂ ਨਾਲ ਢੁਕਵੇਂ ਹਨ ਜਿਹੜੇ ਮੈਂ ਠਹਿਰਾਉਂਦਾ ਹਾਂ। ਇਸ ਲਈ, ਮੈਂ ਤੁਹਾਨੂੰ ਸਭ ਨੂੰ ਬੇਨਤੀ ਕਰਦਾ ਹਾਂ ਕਿ ਕੁਝ ਗੁਣ ਇਕੱਠੇ ਕਰੋ, ਇੰਨੀ ਜ਼ਿਆਦਾ ਬੁਰਾਈ ਕਰਨਾ ਬੰਦ ਕਰ ਦਿਓ, ਅਤੇ ਆਪਣੇ ਵਿਹਲੇ ਸਮੇਂ ਦੌਰਾਨ ਮੇਰੀਆਂ ਮੰਗਾਂ ਉੱਤੇ ਧਿਆਨ ਕਰੋ। ਤਦ ਮੈਂ ਅਨੰਦ ਨਾਲ ਭਰਿਆ ਮਹਿਸੂਸ ਕਰਾਂਗਾ। ਜਿੰਨੀ ਕੋਸ਼ਿਸ਼ ਤੁਸੀਂ ਸਰੀਰ ਦੇ ਲਈ ਕਰਦੇ ਹੋ ਜੇ ਤੁਸੀਂ ਉਸ ਕੋਸ਼ਿਸ਼ ਦਾ ਇੱਕ ਹਜ਼ਾਰਵਾਂ ਹਿੱਸਾ ਵੀ ਸੱਚ ਨੂੰ ਯੋਗਦਾਨ (ਜਾਂ ਦਾਨ) ਦਿੰਦੇ, ਤਾਂ ਮੈਂ ਕਹਿੰਦਾ ਹਾਂ ਕਿ ਤੁਸੀਂ ਲਗਾਤਾਰ ਅਪਰਾਧ ਨਾ ਕਰਦੇ ਅਤੇ ਤੁਹਾਡੇ ਮੂੰਹ ਗਲ਼ੇ ਹੋਏ ਨਾ ਹੁੰਦੇ। ਕੀ ਇਹ ਸਪਸ਼ਟ ਨਹੀਂ ਹੈ?

ਜਿੰਨੇ ਜ਼ਿਆਦਾ ਅਪਰਾਧ ਤੂੰ ਕਰਦਾ ਹੈਂ, ਚੰਗਾ ਟਿਕਾਣਾ ਪ੍ਰਾਪਤ ਕਰਨ ਦੇ ਓਨੇ ਹੀ ਘੱਟ ਮੌਕੇ ਤੇਰੇ ਕੋਲ ਹੋਣਗੇ। ਇਸ ਦੇ ਉਲਟ, ਤੂੰ ਜਿੰਨੇ ਘੱਟ ਅਪਰਾਧ ਕਰਦਾ ਹੈਂ, ਪਰਮੇਸ਼ੁਰ ਦੁਆਰਾ ਸਰਾਹੇ ਜਾਣ ਦੀਆਂ ਤੇਰੀਆਂ ਸੰਭਾਵਨਾਵਾਂ ਓਨੀਆਂ ਬਿਹਤਰ ਹੋ ਜਾਂਦੀਆਂ ਹਨ। ਜੇ ਤੇਰੇ ਅਪਰਾਧ ਇੱਥੋਂ ਤਕ ਵਧ ਜਾਂਦੇ ਹਨ ਕਿ ਮੇਰਾ ਤੈਨੂੰ ਮਾਫ਼ ਕਰਨਾ ਅਸੰਭਵ ਹੋ ਜਾਂਦਾ ਹੈ, ਤਾਂ ਤੂੰ ਆਪਣੇ ਮਾਫ਼ ਕੀਤੇ ਜਾਣ ਦੀਆਂ ਸੰਭਾਵਨਾਵਾਂ ਨੂੰ ਪੂਰੀ ਤਰ੍ਹਾਂ ਵਿਅਰਥ ਗੁਆ ਚੁੱਕਾ ਹੋਵੇਂਗਾ। ਇੰਨਾ ਕਿ, ਤੇਰੀ ਮੰਜ਼ਿਲ ਉਤਾਂਹ ਨਹੀਂ, ਸਗੋਂ ਹੇਠਾਂ ਹੋਵੇਗੀ। ਜੇ ਤੂੰ ਮੇਰੇ ਉੱਤੇ ਵਿਸ਼ਵਾਸ ਨਹੀਂ ਕਰਦਾ, ਤਾਂ ਦਿਲੇਰ ਬਣ ਅਤੇ ਗਲਤ ਕਰੀ ਜਾ, ਅਤੇ ਵੇਖ ਇਸ ਤੋਂ ਤੈਨੂੰ ਕੀ ਮਿਲਦਾ ਹੈ। ਜੇ ਤੂੰ ਸੱਚਾਈ ਨੂੰ ਅਮਲ ਵਿੱਚ ਲਿਆਉਣ ਵਾਲਾ ਇੱਕ ਇਮਾਨਦਾਰ ਵਿਅਕਤੀ ਹੈਂ, ਤਾਂ ਤੈਨੂੰ ਤੇਰੇ ਅਪਰਾਧਾਂ ਲਈ ਮਾਫ਼ ਕਰਨ ਦਾ ਮੌਕਾ ਤੇਰੇ ਕੋਲ ਜ਼ਰੂਰ ਹੋਵੇਗਾ, ਅਤੇ ਤੂੰ ਥੋੜ੍ਹਾ ਅਤੇ ਘੱਟ ਵਾਰ ਅਣਆਗਿਆਕਾਰੀ ਕਰੇਂਗਾ। ਜੇ ਤੂੰ ਅਜਿਹਾ ਵਿਅਕਤੀ ਹੈਂ ਜਿਹੜਾ ਸੱਚ ਨੂੰ ਅਮਲ ਵਿੱਚ ਲਿਆਉਣ ਲਈ ਅਣਇੱਛੁਕ ਹੈਂ, ਤਾਂ ਪਰਮੇਸ਼ੁਰ ਦੇ ਸਾਹਮਣੇ ਤੇਰੇ ਅਪਰਾਧਾਂ ਦੀ ਗਿਣਤੀ ਜ਼ਰੂਰ ਵਧੇਗੀ ਅਤੇ ਤੂੰ ਵਧੀਕ ਅਤੇ ਜ਼ਿਆਦਾ ਵਾਰ ਅਣਆਗਿਆਕਾਰੀ ਕਰੇਂਗਾ, ਜਦੋਂ ਤਕ ਕਿ ਤੂੰ ਇਸ ਦੀ ਹੱਦ ਤਕ ਨਾ ਪਹੁੰਚ ਜਾਵੇਂ, ਜੋ ਕਿ ਤੇਰੀ ਸਮੁੱਚੀ ਬਰਬਾਦੀ ਦਾ ਸਮਾਂ ਹੋਵੇਗਾ। ਇਹ ਉਦੋਂ ਹੋਵੇਗਾ ਜਦੋਂ ਬਰਕਤਾਂ ਪ੍ਰਾਪਤ ਕਰਨ ਦਾ ਤੇਰਾ ਸੁਖਦ ਸੁਪਨਾ ਬਰਬਾਦ ਹੋ ਜਾਵੇਗਾ। ਆਪਣੇ ਅਪਰਾਧਾਂ ਨੂੰ ਕੇਵਲ ਕਿਸੇ ਅਨਾੜੀ ਜਾਂ ਮੂਰਖ ਵਿਅਕਤੀ ਦੀਆਂ ਗਲਤੀਆਂ ਨਾ ਸਮਝ; ਇਹ ਬਹਾਨਾ ਨਾ ਵਰਤ ਕਿ ਤੂੰ ਸੱਚ ਨੂੰ ਇਸ ਕਰਕੇ ਅਮਲ ਵਿੱਚ ਨਹੀਂ ਲਿਆਂਦਾ ਕਿਉਂਕਿ ਤੇਰੀ ਕਮਜ਼ੋਰ ਯੋਗਤਾ ਨੇ ਤੇਰੇ ਲਈ ਅਜਿਹਾ ਕਰਨਾ ਅਸੰਭਵ ਬਣਾ ਦਿੱਤਾ ਸੀ। ਇਸ ਤੋਂ ਇਲਾਵਾ, ਤੂੰ ਆਪਣੇ ਦੁਆਰਾ ਕੀਤੇ ਗਏ ਅਪਰਾਧਾਂ ਨੂੰ ਕੇਵਲ ਕਿਸੇ ਅਜਿਹੇ ਵਿਅਕਤੀ ਵੱਲੋਂ ਕੀਤੇ ਗਏ ਕੰਮ ਨਾ ਸਮਝ ਜੋ ਇਸ ਤੋਂ ਬਿਹਤਰ ਕਰਨਾ ਨਹੀਂ ਜਾਣਦਾ ਸੀ। ਜੇ ਤੂੰ ਆਪਣੇ ਆਪ ਨੂੰ ਮਾਫ਼ ਕਰਨ ਅਤੇ ਆਪਣੇ ਆਪ ਪ੍ਰਤੀ ਉਦਾਰਤਾ ਵਾਲਾ ਵਿਹਾਰ ਕਰਨ ਵਿੱਚ ਚੰਗਾ ਹੈਂ, ਤਾਂ ਮੈਂ ਕਹਿੰਦਾ ਹਾਂ ਕਿ ਤੂੰ ਇੱਕ ਅਜਿਹਾ ਡਰਪੋਕ ਹੈਂ ਜੋ ਕਦੇ ਸੱਚਾਈ ਨੂੰ ਹਾਸਲ ਨਹੀਂ ਕਰੇਗਾ, ਨਾ ਹੀ ਤੇਰੇ ਅਪਰਾਧ ਕਦੇ ਤੈਨੂੰ ਸਤਾਉਣ ਤੋਂ ਹਟਣਗੇ; ਉਹ ਤੈਨੂੰ ਹਮੇਸ਼ਾ ਸੱਚ ਦੀਆਂ ਸ਼ਰਤਾਂ ਪੂਰੀਆਂ ਕਰਨ ਤੋਂ ਰੋਕੀ ਰੱਖਣਗੇ, ਅਤੇ ਤੈਨੂੰ ਹਮੇਸ਼ਾ ਸ਼ਤਾਨ ਦਾ ਵਫ਼ਾਦਾਰ ਸਾਥੀ ਬਣਾਈ ਰੱਖਣਗੇ। ਮੇਰੀ ਤੇਰੇ ਲਈ ਸਲਾਹ ਹਾਲੇ ਵੀ ਇਹੀ ਹੈ: ਆਪਣੇ ਲੁਕੇ ਹੋਏ ਅਪਰਾਧਾਂ ’ਤੇ ਧਿਆਨ ਦੇਣ ਵਿੱਚ ਨਾਕਾਮ ਰਹਿੰਦਾ ਹੋਇਆ ਕੇਵਲ ਆਪਣੀ ਮੰਜ਼ਿਲ ਉੱਤੇ ਹੀ ਧਿਆਨ ਨਾ ਦੇ; ਅਪਰਾਧਾਂ ਨੂੰ ਗੰਭੀਰਤਾ ਨਾਲ ਲੈ, ਅਤੇ ਆਪਣੀ ਮੰਜ਼ਿਲ ਦੀ ਚਿੰਤਾ ਦੇ ਕਾਰਣ ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਅਣਦੇਖਾ ਨਾ ਕਰ।

ਪਿਛਲਾ: ਤਿੰਨ ਸਿੱਖਿਆਵਾਂ

ਅਗਲਾ: ਪਰਮੇਸ਼ੁਰ ਦੇ ਸੁਭਾਅ ਨੂੰ ਸਮਝਣਾ ਬਹੁਤ ਜ਼ਰੂਰੀ ਹੈ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ