ਛੁਟਕਾਰੇ ਦੇ ਯੁਗ ਦੇ ਕਾਰਜ ਪਿਛਲੀ ਸੱਚੀ ਕਹਾਣੀ
ਮੇਰੀ ਸਮੁੱਚੀ ਇੰਤਜ਼ਾਮੀ ਯੋਜਨਾ, ਛੇ-ਹਜ਼ਾਰ-ਸਾਲਾ ਇੰਤਜ਼ਾਮੀ ਯੋਜਨਾ ਵਿੱਚ ਤਿੰਨ ਪੜਾਅ ਜਾਂ ਤਿੰਨ ਯੁਗ ਸ਼ਾਮਲ ਹਨ: ਸ਼ੁਰੂਆਤ ਦੀ ਸ਼ਰਾ ਦਾ ਯੁਗ; ਕਿਰਪਾ ਦਾ ਯੁਗ (ਜੋ ਛੁਟਕਾਰੇ ਦਾ ਯੁਗ ਵੀ ਹੈ); ਅਤੇ ਅੰਤ ਦੇ ਦਿਨਾਂ ਦਾ ਰਾਜ ਦਾ ਯੁਗ। ਇਨ੍ਹਾਂ ਤਿੰਨ ਯੁਗਾਂ ਵਿੱਚ ਉਸ ਯੁਗ ਦੀ ਕਿਸਮ ਦੇ ਅਨੁਸਾਰ ਮੇਰੇ ਕਾਰਜ ਦੀ ਰੂਪ-ਰੇਖਾ ਵੱਖ-ਵੱਖ ਹੁੰਦੀ ਹੈ ਪਰ ਹਰ ਪੜਾਅ ਵਿੱਚ ਇਹ ਕਾਰਜ ਮਨੁੱਖ ਦੀਆਂ ਲੋੜਾਂ ਲਈ ਢੁਕਵਾਂ ਹੁੰਦਾ ਹੈ ਜਾਂ ਹੋਰ ਸਪਸ਼ਟ ਕੀਤਾ ਜਾਵੇ ਤਾਂ ਇਹ ਉਨ੍ਹਾਂ ਚਾਲਾਂ ਅਨੁਸਾਰ ਕੀਤਾ ਜਾਂਦਾ ਹੈ ਜਿਨ੍ਹਾਂ ਨੂੰ ਸ਼ਤਾਨ ਮੇਰੇ ਦੁਆਰਾ ਉਸ ਦੇ ਵਿਰੁੱਧ ਲੜੀ ਜਾਣ ਵਾਲੀ ਜੰਗ ਵਿਚ ਵਰਤਦਾ ਹੈ। ਮੇਰੇ ਕਾਰਜ ਦਾ ਉਦੇਸ਼ ਸ਼ਤਾਨ ਨੂੰ ਹਰਾਉਣਾ, ਆਪਣੀ ਬੁੱਧ ਅਤੇ ਸਰਬਸ਼ਕਤੀਮਾਨਤਾ ਦਾ ਪ੍ਰਗਟਾਵਾ ਕਰਨਾ, ਸ਼ਤਾਨ ਦੀਆਂ ਸਾਰੀਆਂ ਚਾਲਾਂ ਨੂੰ ਉਜਾਗਰ ਕਰਨਾ ਅਤੇ ਇੰਝ ਸਮੁੱਚੀ ਮਨੁੱਖਜਾਤੀ ਨੂੰ ਬਚਾਉਣਾ ਹੈ ਜਿਹੜੀ ਸ਼ਤਾਨ ਦੇ ਵੱਸ ਹੇਠ ਜਿਉਂਦੀ ਹੈ। ਇਹ ਮੇਰੀ ਆਪਣੀ ਬੁੱਧ ਅਤੇ ਸ਼ਰਬ ਸ਼ਕਤੀਮਾਨਤਾ ਦਾ ਪ੍ਰਗਟਾਵਾ ਕਰਨ ਲਈ ਅਤੇ ਸ਼ਤਾਨ ਦੇ ਅਸਹਿ ਘਿਣਾਉਣੇਪਣ ਨੂੰ ਉਜਾਗਰ ਕਰਨ ਲਈ ਹੈ; ਉਸ ਤੋਂ ਵੀ ਵੱਧ, ਇਹ ਰਚੇ ਹੋਏ ਪ੍ਰਾਣੀਆਂ ਨੂੰ ਚੰਗੇ ਅਤੇ ਬੁਰੇ ਵਿਚਲਾ ਫ਼ਰਕ ਕਰਨ ਦੀ ਆਗਿਆ ਦੇਣ ਲਈ, ਅਤੇ ਇਹ ਜਾਣਨ ਲਈ ਹੈ ਕਿ ਮੈਂ ਸਾਰੀਆਂ ਚੀਜ਼ਾਂ ਦਾ ਸ਼ਾਸਕ ਹਾਂ, ਸਪਸ਼ਟ ਰੂਪ ਵਿੱਚ ਇਹ ਵੇਖਣ ਲਈ ਹੈ ਕਿ ਸ਼ਤਾਨ ਮਨੁੱਖਤਾ ਦਾ ਦੁਸ਼ਮਣ, ਇੱਕ ਨਿਘਰਿਆ ਹੋਇਆ, ਇਕ ਪਾਪੀ ਹੈ ਅਤੇ ਉਨ੍ਹਾਂ ਨੂੰ ਪੂਰੀ ਨਿਸ਼ਚਿਤਤਾ ਨਾਲ ਚੰਗੇ ਤੇ ਬੁਰੇ, ਸੱਚ ਤੇ ਝੂਠ, ਪਵਿੱਤਰਤਾ ਤੇ ਭ੍ਰਿਸ਼ਟਤਾ, ਅਤੇ ਮਹਾਨ ਤੇ ਨੀਚ ਵਿਚਲਾ ਫ਼ਰਕ ਦੱਸਣ ਦੀ ਆਗਿਆ ਦੇਣ ਲਈ ਹੈ। ਇਸ ਤਰ੍ਹਾਂ ਅਣਜਾਣ ਮਨੁੱਖਤਾ ਮੇਰੀ ਗਵਾਹੀ ਦੇਣ ਦੇ ਯੋਗ ਬਣੇਗੀ ਕਿ ਇਹ ਮੈਂ ਨਹੀਂ ਜਿਹੜਾ ਮਨੁੱਖਤਾ ਨੂੰ ਭ੍ਰਿਸ਼ਟ ਕਰਦਾ ਹਾਂ ਅਤੇ ਸਿਰਫ਼ ਮੈਂ—ਸਿਰਜਣਹਾਰ—ਮਨੁੱਖਤਾ ਨੂੰ ਬਚਾ ਸਕਦਾ ਹਾਂ, ਲੋਕਾਂ ਨੂੰ ਉਹ ਦਾਤਾਂ ਦੇ ਸਕਦਾ ਹਾਂ ਜਿਨ੍ਹਾਂ ਦਾ ਉਹ ਅਨੰਦ ਲੈ ਸਕਦੇ ਹਨ ਅਤੇ ਉਹ ਜਾਣ ਜਾਣਗੇ ਕਿ ਮੈਂ ਸਭਨਾਂ ਚੀਜ਼ਾਂ ਦਾ ਸ਼ਾਸਕ ਹਾਂ ਅਤੇ ਸ਼ਤਾਨ ਤਾਂ ਮਹਿਜ਼ ਉਨ੍ਹਾਂ ਪ੍ਰਾਣੀਆਂ ਵਿੱਚੋਂ ਇੱਕ ਹੈ ਜਿਹੜੇ ਮੈਂ ਰਚੇ ਅਤੇ ਜੋ ਬਾਅਦ ਵਿੱਚ ਮੇਰੇ ਵਿਰੁੱਧ ਹੋ ਗਿਆ। ਮੇਰੀ ਛੇ-ਹਜ਼ਾਰ-ਸਾਲਾ ਇੰਤਜ਼ਾਮੀ ਯੋਜਨਾ ਤਿੰਨ ਪੜਾਵਾਂ ਵਿੱਚ ਵੰਡੀ ਹੋਈ ਹੈ, ਅਤੇ ਇਸ ਤਰ੍ਹਾਂ ਮੈਂ ਰਚੇ ਹੋਏ ਪ੍ਰਾਣੀਆਂ ਨੂੰ ਮੇਰੀ ਗਵਾਹੀ ਦੇਣ ਅਤੇ ਮੇਰੀ ਇੱਛਾ ਨੂੰ ਸਮਝਣ ਅਤੇ ਇਹ ਜਾਣਨ ਦੇ ਯੋਗ ਬਣਾਉਣ ਦਾ ਪ੍ਰਭਾਵ ਹਾਸਲ ਕਰਨ ਲਈ ਕਾਰਜ ਕਰਦਾ ਹਾਂ ਕਿ ਮੈਂ ਸੱਚਾਈ ਹਾਂ। ਇਸ ਤਰ੍ਹਾਂ, ਆਪਣੀ ਛੇ-ਹਜ਼ਾਰ-ਸਾਲਾ ਇੰਤਜ਼ਾਮੀ ਯੋਜਨਾ ਦੇ ਸ਼ੁਰੂਆਤੀ ਕਾਰਜ ਦੌਰਾਨ, ਮੈਂ ਸ਼ਰਾ ਦਾ ਕੰਮ ਕੀਤਾ ਜਿਹੜਾ ਉਹ ਕੰਮ ਸੀ ਜਿਸ ਵਿੱਚ ਯਹੋਵਾਹ ਨੇ ਲੋਕਾਂ ਦੀ ਅਗਵਾਈ ਕੀਤੀ। ਦੂਜੇ ਪੜਾਅ ਵਿੱਚ ਮੈਂ ਯਹੂਦਿਯਾ ਦੇ ਪਿੰਡਾਂ ਵਿੱਚ ਕਿਰਪਾ ਦੇ ਯੁਗ ਦੇ ਕਾਰਜ ਨੂੰ ਸ਼ੁਰੂ ਕੀਤਾ। ਯਿਸੂ ਕਿਰਪਾ ਦੇ ਯੁਗ ਦੇ ਸਮੁੱਚੇ ਕਾਰਜ ਦੀ ਨੁਮਾਇੰਦਗੀ ਕਰਦਾ ਹੈ; ਉਸ ਨੇ ਸਰੀਰ ਧਾਰਨ ਕੀਤਾ ਅਤੇ ਉਸ ਨੂੰ ਸਲੀਬ ’ਤੇ ਟੰਗਿਆ ਗਿਆ ਅਤੇ ਉਸ ਨੇ ਕਿਰਪਾ ਦੇ ਯੁਗ ਦੀ ਸ਼ੁਰੂਆਤ ਵੀ ਕੀਤੀ। ਉਸ ਨੂੰ ਛੁਟਕਾਰੇ ਦਾ ਕੰਮ ਪੂਰਾ ਕਰਨ ਲਈ, ਸ਼ਰਾ ਦੇ ਯੁਗ ਦਾ ਅੰਤ ਕਰਨ ਲਈ ਅਤੇ ਕਿਰਪਾ ਦੇ ਯੁਗ ਦੀ ਸ਼ੁਰੂਆਤ ਕਰਨ ਲਈ ਸਲੀਬ ਉੱਤੇ ਟੰਗਿਆ ਗਿਆ ਸੀ ਅਤੇ ਇਸ ਲਈ ਉਸ ਨੂੰ “ਸਰਬਉੱਚ ਸੈਨਾਪਤੀ”, “ਪਾਪ ਬਲੀ” ਅਤੇ “ਮੁਕਤੀਦਾਤਾ” ਕਿਹਾ ਗਿਆ। ਨਤੀਜੇ ਵਜੋਂ, ਯਿਸੂ ਦਾ ਕਾਰਜ ਰੂਪ-ਰੇਖਾ ਪੱਖੋਂ ਯਹੋਵਾਹ ਦੇ ਕਾਰਜ ਤੋਂ ਭਿੰਨ ਸੀ ਭਾਵੇਂ ਕਿ ਸਿਧਾਂਤ ਪੱਖੋਂ ਉਹ ਇੱਕੋ ਜਿਹੇ ਸਨ। ਯਹੋਵਾਹ ਨੇ ਪਰਮੇਸ਼ੁਰ ਦੇ ਕਾਰਜ ਲਈ ਧਰਤੀ ਉੱਤੇ ਆਧਾਰ—ਮੁੱਢ ਦਾ ਬਿੰਦੂ—ਸਥਾਪਤ ਕਰਦਿਆਂ ਅਤੇ ਨੇਮ ਤੇ ਹੁਕਮ ਜਾਰੀ ਕਰਦਿਆਂ, ਸ਼ਰਾ ਦੇ ਯੁਗ ਦਾ ਅਰੰਭ ਕੀਤਾ। ਇਹ ਕਾਰਜ ਦੇ ਦੋ ਭਾਗ ਹਨ ਜਿਹੜੇ ਉਸ ਨੇ ਕੀਤੇ ਅਤੇ ਉਹ ਸ਼ਰਾ ਦੇ ਯੁਗ ਦੀ ਨੁਮਾਇੰਦਗੀ ਕਰਦੇ ਹਨ। ਜਿਹੜਾ ਕਾਰਜ ਯਿਸੂ ਨੇ ਕਿਰਪਾ ਦੇ ਯੁਗ ਵਿੱਚ ਕੀਤਾ, ਉਹ ਨਿਯਮ ਜਾਰੀ ਕਰਨਾ ਨਹੀਂ ਸਗੋਂ ਉਨ੍ਹਾਂ ਨੂੰ ਪੂਰਾ ਕਰਨਾ ਸੀ, ਇੰਝ ਉਸ ਨੇ ਕਿਰਪਾ ਦੇ ਯੁਗ ਦਾ ਅਰੰਭ ਕੀਤਾ ਅਤੇ ਸ਼ਰਾ ਦਾ ਯੁਗ ਸਮਾਪਤ ਕੀਤਾ ਜਿਹੜਾ ਦੋ ਹਜ਼ਾਰ ਵਰ੍ਹਿਆਂ ਤਕ ਰਿਹਾ ਸੀ। ਉਹ ਪੱਥ-ਪ੍ਰਦਰਸ਼ਕ ਸੀ ਜਿਹੜਾ ਕਿਰਪਾ ਦਾ ਯੁਗ ਸ਼ੁਰੂ ਕਰਨ ਲਈ ਆਇਆ, ਫਿਰ ਵੀ ਉਸ ਦੇ ਕਾਰਜ ਦੇ ਮੁੱਖ ਹਿੱਸੇ ਦਾ ਸੰਬੰਧ ਛੁਟਕਾਰੇ ਨਾਲ ਸੀ। ਅਤੇ ਇੰਝ ਉਸ ਦਾ ਕਾਰਜ ਵੀ ਦੋਹਰਾ ਸੀ: ਇੱਕ ਨਵੇਂ ਯੁਗ ਦਾ ਅਰੰਭ ਕਰਨਾ ਅਤੇ ਆਪਣੇ ਸਲੀਬ ਚੜ੍ਹਾਏ ਜਾਣ ਰਾਹੀਂ ਛੁਟਕਾਰੇ ਦੇ ਕਾਰਜ ਨੂੰ ਮੁਕੰਮਲ ਕਰਨਾ, ਜਿਸ ਤੋਂ ਬਾਅਦ ਉਹ ਚਲਾ ਗਿਆ। ਅਤੇ ਤਦ ਤੋਂ ਸ਼ਰਾ ਦਾ ਯੁਗ ਖ਼ਤਮ ਹੋ ਗਿਆ ਅਤੇ ਕਿਰਪਾ ਦਾ ਯੁਗ ਸ਼ੁਰੂ ਹੋਇਆ।
ਜਿਹੜਾ ਕਾਰਜ ਯਿਸੂ ਨੇ ਕੀਤਾ, ਉਹ ਉਸ ਯੁਗ ਵਿੱਚ ਮਨੁੱਖ ਦੀਆਂ ਲੋੜਾਂ ਅਨੁਸਾਰ ਸੀ। ਉਸ ਦਾ ਕਾਰਜ ਮਨੁੱਖਤਾ ਨੂੰ ਛੁਟਕਾਰਾ ਦਿਵਾਉਣਾ, ਉਸ ਦੇ ਪਾਪਾਂ ਨੂੰ ਮਾਫ਼ ਕਰਨਾ ਸੀ ਅਤੇ ਇੰਝ ਉਸ ਦਾ ਸੁਭਾਅ ਪੂਰੀ ਤਰ੍ਹਾਂ ਨਿਮਰਤਾ, ਧੀਰਜ, ਪਿਆਰ, ਪਵਿੱਤਰਤਾ, ਸਹਿਣਸ਼ੀਲਤਾ, ਦਯਾ ਅਤੇ ਕਿਰਪਾ ਵਾਲਾ ਸੀ। ਉਸ ਨੇ ਮਨੁੱਖ ਲਈ ਭਰਪੂਰ ਕਿਰਪਾ ਅਤੇ ਦਾਤਾਂ ਅਤੇ ਉਹ ਸਾਰੀਆਂ ਚੀਜ਼ਾਂ ਲਿਆਂਦੀਆਂ ਜਿਨ੍ਹਾਂ ਦਾ ਲੋਕ ਸੰਭਵ ਤੌਰ ਤੇ ਅਸਾਨੀ ਨਾਲ ਅਨੰਦ ਲੈ ਸਕਦੇ ਸਨ, ਉਸ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਅਨੰਦ ਲਈ ਇਹ ਚੀਜ਼ਾਂ ਦਿੱਤੀਆਂ: ਸ਼ਾਂਤੀ ਅਤੇ ਖ਼ੁਸ਼ੀ, ਉਸ ਦੀ ਸਹਿਣਸ਼ੀਲਤਾ ਅਤੇ ਪਿਆਰ, ਉਸ ਦੀ ਦਯਾ ਅਤੇ ਕਿਰਪਾ। ਉਸ ਵਕਤ, ਅਨੰਦ ਦੇ ਯੋਗ ਚੀਜ਼ਾਂ ਦੀ ਬਹੁਲਤਾ ਜੋ ਲੋਕਾਂ ਦੇ ਸਨਮੁਖ ਸਨ—ਉਨ੍ਹਾਂ ਦੇ ਹਿਰਦਿਆਂ ਅੰਦਰ ਸ਼ਾਂਤੀ ਅਤੇ ਸੁਰੱਖਿਆ ਦੀ ਭਾਵਨਾ, ਉਨ੍ਹਾਂ ਦੀਆਂ ਆਤਮਾਵਾਂ ਅੰਦਰ ਤਸੱਲੀ ਦਾ ਅਹਿਸਾਸ ਅਤੇ ਮੁਕਤੀਦਾਤਾ ਯਿਸੂ ’ਤੇ ਉਨ੍ਹਾਂ ਦੀ ਨਿਰਭਰਤਾ—ਇਹ ਸਭ ਉਸ ਯੁਗ ਉੱਤੇ ਨਿਰਭਰ ਸੀ ਜਿਸ ਵਿਚ ਉਹ ਰਹੇ। ਕਿਰਪਾ ਦੇ ਯੁਗ ਵਿੱਚ, ਮਨੁੱਖ ਨੂੰ ਪਹਿਲਾਂ ਹੀ ਸ਼ਤਾਨ ਦੁਆਰਾ ਭ੍ਰਿਸ਼ਟ ਕਰ ਦਿਤਾ ਗਿਆ ਸੀ ਅਤੇ ਇੰਝ ਸਮੁੱਚੀ ਮਨੁੱਖਤਾ ਨੂੰ ਛੁਟਕਾਰਾ ਦਿਵਾਉਣ ਦਾ ਕਾਰਜ ਪੂਰਾ ਕਰਨ ਲਈ ਕਿਰਪਾ, ਅਸੀਮਤ ਸਹਿਣਸ਼ੀਲਤਾ ਅਤੇ ਧੀਰਜ ਦੀ ਲੋੜ ਸੀ ਅਤੇ ਇਸ ਤੋਂ ਵੀ ਵੱਧ, ਮਨੁੱਖਤਾ ਦੇ ਪਾਪਾਂ ਲਈ ਪਸ਼ਚਾਤਾਪ ਕਰਨ ਵਾਸਤੇ ਲੋੜੀਂਦੀ ਬਲੀ ਦੀ ਲੋੜ ਸੀ ਤਾਂ ਜੋ ਉਸ ਦਾ ਪ੍ਰਭਾਵ ਹੁੰਦਾ। ਮਨੁੱਖਤਾ ਨੇ ਕਿਰਪਾ ਦੇ ਯੁਗ ਵਿੱਚ ਜੋ ਵੇਖਿਆ, ਉਹ ਬਸ ਮਨੁੱਖਤਾ ਦੇ ਪਾਪਾਂ ਦੇ ਪ੍ਰਾਸ਼ਚਿਤ ਲਈ ਮੇਰਾ ਅਰਥਾਤ ਯਿਸੂ ਦਾ ਬਲੀਦਾਨ ਸੀl ਜਿੰਨਾ ਉਹ ਜਾਣਦੇ ਸੀ, ਉਹ ਇਹ ਸੀ ਕਿ ਪਰਮੇਸ਼ੁਰ ਦਯਾਵਾਨ ਅਤੇ ਸਹਿਣਸ਼ੀਲ ਹੋ ਸਕਦਾ ਹੈ ਅਤੇ ਜਿੰਨਾ ਉਨ੍ਹਾਂ ਵੇਖਿਆ, ਉਹ ਸੀ ਯਿਸੂ ਦੀ ਦਯਾ ਅਤੇ ਕਿਰਪਾ। ਇਹ ਸਾਰਾ ਹੀ ਇਸ ਕਰਕੇ ਸੀ ਕਿਉਂਕਿ ਉਹ ਕਿਰਪਾ ਦੇ ਯੁਗ ਵਿੱਚ ਪੈਦਾ ਹੋਏ ਸਨ। ਅਤੇ ਇਸ ਤਰ੍ਹਾਂ, ਇਸ ਤੋਂ ਪਹਿਲਾਂ ਕਿ ਉਨ੍ਹਾਂ ਨੂੰ ਛੁਟਕਾਰਾ ਦਿਵਾਇਆ ਜਾ ਸਕਦਾ, ਉਨ੍ਹਾਂ ਨੇ ਕਈ ਕਿਸਮਾਂ ਦੀ ਕਿਰਪਾ ਦਾ ਅਨੰਦ ਲੈਣਾ ਸੀ ਜਿਹੜੀ ਯਿਸੂ ਨੇ ਉਨ੍ਹਾਂ ਨੂੰ ਬਖ਼ਸ਼ੀ ਸੀ ਤਾਂ ਜੋ ਉਹ ਇਸ ਤੋਂ ਫ਼ਾਇਦਾ ਲੈ ਸਕਣ। ਇਸ ਤਰ੍ਹਾਂ, ਉਹ ਕਿਰਪਾ ਦੇ ਅਨੰਦ ਰਾਹੀਂ ਆਪਣੇ ਪਾਪਾਂ ਲਈ ਮਾਫ਼ ਕੀਤੇ ਜਾ ਸਕਦੇ ਸੀ ਅਤੇ ਉਨ੍ਹਾਂ ਕੋਲ ਯਿਸੂ ਦੀ ਸਹਿਣਸ਼ੀਲਤਾ ਅਤੇ ਧੀਰਜ ਦਾ ਅਨੰਦ ਲੈਣ ਦੁਆਰਾ ਵੀ ਛੁਟਕਾਰਾ ਪਾਉਣ ਦਾ ਮੌਕਾ ਹੋ ਸਕਦਾ ਸੀ। ਉਨ੍ਹਾਂ ਨੇ ਮਾਫ਼ੀ ਲੈਣ ਅਤੇ ਯਿਸੂ ਦੁਆਰਾ ਕੀਤੀ ਗਈ ਕਿਰਪਾ ਦੀ ਬਹੁਲਤਾ ਦਾ ਅਨੰਦ ਲੈਣ ਦਾ ਅਧਿਕਾਰ ਸਿਰਫ਼ ਯਿਸੂ ਦੀ ਸਹਿਣਸ਼ੀਲਤਾ ਅਤੇ ਧੀਰਜ ਰਾਹੀਂ ਹੀ ਜਿੱਤਿਆ। ਜਿਵੇਂ ਯਿਸੂ ਨੇ ਕਿਹਾ ਸੀ: ਮੈਂ ਧਰਮੀਆਂ ਨੂੰ ਨਹੀਂ ਸਗੋਂ ਪਾਪੀਆਂ ਨੂੰ ਬਚਾਉਣ, ਪਾਪੀਆਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਮਾਫ਼ੀ ਦਿਵਾਉਣ ਲਈ ਆਇਆ ਹਾਂ। ਜਦ ਯਿਸੂ ਦੇਹਧਾਰੀ ਬਣਿਆ, ਜੇ ਉਦੋਂ ਉਹ ਨਿਆਂ, ਸਰਾਪ ਅਤੇ ਮਨੁੱਖਤਾ ਦੇ ਅਪਰਾਧਾਂ ਦੇ ਪ੍ਰਤੀ ਅਸਹਿਣਸ਼ੀਲਤਾ ਦਾ ਪ੍ਰਬੰਧ ਲਿਆਉਂਦਾ, ਤਾਂ ਮਨੁੱਖ ਨੂੰ ਕਦੇ ਵੀ ਛੁਟਕਾਰਾ ਪਾਉਣ ਦਾ ਮੌਕਾ ਨਾ ਮਿਲਦਾ ਅਤੇ ਮਨੁੱਖ ਹਮੇਸ਼ਾ ਲਈ ਪਾਪੀ ਬਣਿਆ ਰਹਿੰਦਾ। ਜੇ ਇੰਝ ਹੁੰਦਾ ਤਾਂ ਛੇ-ਹਜ਼ਾਰ-ਸਾਲਾ ਇੰਤਜ਼ਾਮੀ ਯੋਜਨਾ ਸ਼ਰਾ ਦੇ ਯੁਗ ਵਿੱਚ ਰੁਕ ਜਾਂਦੀ ਅਤੇ ਸ਼ਰਾ ਦਾ ਯੁਗ ਛੇ ਹਜ਼ਾਰ ਸਾਲਾਂ ਲਈ ਵਧ ਜਾਂਦਾ। ਮਨੁੱਖ ਦੇ ਪਾਪ ਮਹਿਜ਼ ਬਹੁਤ ਜ਼ਿਆਦਾ ਵਧ ਜਾਂਦੇ ਅਤੇ ਹੋਰ ਗੰਭੀਰ ਹੋ ਜਾਂਦੇ ਅਤੇ ਮਨੁੱਖਤਾ ਦੀ ਰਚਨਾ ਬੇਕਾਰ ਹੋ ਜਾਣੀ ਸੀ। ਮਨੁੱਖ ਸਿਰਫ਼ ਸ਼ਰਾ ਦੇ ਅਧੀਨ ਯਹੋਵਾਹ ਦੀ ਸੇਵਾ ਕਰਨ ਦੇ ਯੋਗ ਹੋਣਾ ਸੀ, ਪਰ ਉਸ ਦੇ ਪਾਪ ਪਹਿਲਾਂ ਰਚੇ ਗਏ ਮਨੁੱਖਾਂ ਦੇ ਪਾਪਾਂ ਨਾਲੋਂ ਵਧੀਕ ਹੋਣੇ ਸਨ। ਜਿੰਨਾ ਜ਼ਿਆਦਾ ਯਿਸੂ ਨੇ ਮਨੁੱਖਤਾ ਨੂੰ ਪਿਆਰ ਕੀਤਾ, ਉਨ੍ਹਾਂ ਦੇ ਪਾਪ ਮਾਫ਼ ਕੀਤੇ ਅਤੇ ਉਨ੍ਹਾਂ ਲਈ ਦਯਾ ਅਤੇ ਕਿਰਪਾ ਲਿਆਂਦੀ, ਮਨੁੱਖਤਾ ਓਨਾ ਜ਼ਿਆਦਾ ਯਿਸੂ ਦੁਆਰਾ ਬਚਾਏ ਜਾਣ ਦੀ ਹੱਕਦਾਰ ਬਣੀ, ਗਵਾਚੇ ਲੇਲੇ ਕਹਾਉਣ ਦੀ ਹੱਕਦਾਰ ਬਣੀ ਜਿਹੜੇ ਯਿਸੂ ਨੇ ਭਾਰੀ ਕੀਮਤ ਦੇ ਕੇ ਵਾਪਸ ਲਿਆਂਦੇ। ਸ਼ਤਾਨ ਇਸ ਕਾਰਜ ਵਿੱਚ ਦਖ਼ਲ ਨਹੀਂ ਦੇ ਸਕਦਾ ਸੀ ਕਿਉਂਕਿ ਯਿਸੂ ਆਪਣੇ ਅਨੁਯਾਈਆਂ ਨਾਲ ਉਸੇ ਤਰ੍ਹਾਂ ਵਿਹਾਰ ਕਰਦਾ ਸੀ ਜਿਵੇਂ ਕਿ ਪਿਆਰੀ ਮਾਂ ਆਪਣੇ ਬਾਲ ਨੂੰ ਛਾਤੀ ਨਾਲ ਲਾ ਕੇ ਕਰਦੀ ਹੈ। ਉਹ ਉਨ੍ਹਾਂ ਨਾਲ ਗੁੱਸਾ ਜਾਂ ਘਿਰਣਾ ਨਹੀਂ ਕਰਦਾ ਸੀ ਸਗੋਂ ਦਿਲਾਸੇ ਨਾਲ ਭਰਿਆ ਰਹਿੰਦਾ ਸੀ; ਉਹ ਉਨ੍ਹਾਂ ਵਿਚਾਲੇ ਕਦੇ ਵੀ ਤੈਸ਼ ਵਿੱਚ ਨਹੀਂ ਆਇਆ ਸਗੋਂ ਉਨ੍ਹਾਂ ਦੇ ਪਾਪ ਮਾਫ਼ ਕੀਤੇ ਅਤੇ ਉਨ੍ਹਾਂ ਦੀ ਮੂਰਖਤਾ ਅਤੇ ਅਗਿਆਨਤਾ ਨੂੰ ਇੱਥੋਂ ਤਕ ਨਜ਼ਰਅੰਦਾਜ਼ ਕੀਤਾ ਕਿ ਉਸ ਨੇ ਕਿਹਾ, “ਦੂਜਿਆਂ ਨੂੰ ਸੱਤਰ ਦੇ ਸੱਤ ਗੁਣਾ ਤੀਕਰ ਮਾਫ਼ ਕਰੋ।” ਇਸ ਤਰ੍ਹਾਂ ਉਸ ਦੇ ਹਿਰਦੇ ਦੁਆਰਾ ਦੂਜਿਆਂ ਦੇ ਹਿਰਦੇ ਬਦਲੇ ਗਏ ਅਤੇ ਸਿਰਫ਼ ਇਸ ਤਰ੍ਹਾਂ ਉਸ ਦੀ ਸਹਿਣਸ਼ੀਲਤਾ ਰਾਹੀਂ ਲੋਕਾਂ ਨੂੰ ਆਪਣੇ ਪਾਪਾਂ ਦੀ ਮਾਫ਼ੀ ਮਿਲੀ।
ਭਾਵੇਂ ਕਿ ਯਿਸੂ ਆਪਣੇ ਦੇਹਧਾਰਣ ਵਿੱਚ ਜਜ਼ਬਾਤ ਤੋਂ ਬਿਲਕੁਲ ਵਾਂਝਾ ਸੀ, ਪਰ ਉਸ ਨੇ ਆਪਣੇ ਅਨੁਯਾਈਆਂ ਨੂੰ ਹਮੇਸ਼ਾ ਦਿਲਾਸਾ ਦਿੱਤਾ, ਉਨ੍ਹਾਂ ਲਈ ਚੀਜ਼ਾਂ ਮੁਹੱਈਆ ਕਰਵਾਈਆਂ, ਉਨ੍ਹਾਂ ਦੀ ਮਦਦ ਕੀਤੀ ਅਤੇ ਉਨ੍ਹਾਂ ਦਾ ਸਮਰਥਨ ਕੀਤਾ। ਚਾਹੇ ਕਿੰਨਾ ਹੀ ਕੰਮ ਉਸ ਨੇ ਕੀਤਾ ਜਾਂ ਕਿੰਨੀ ਹੀ ਪੀੜ ਉਸ ਨੇ ਝੱਲੀ, ਉਸ ਨੇ ਲੋਕਾਂ ਕੋਲੋਂ ਕਦੇ ਵੀ ਬਹੁਤ ਜ਼ਿਆਦਾ ਮੰਗਾਂ ਨਹੀਂ ਕੀਤੀਆਂ ਸਗੋਂ ਹਮੇਸ਼ਾ ਹੀ ਉਨ੍ਹਾਂ ਦੇ ਪਾਪਾਂ ਪ੍ਰਤੀ ਧੀਰਜਵਾਨ ਅਤੇ ਸਹਿਣਸ਼ੀਲ ਰਿਹਾ, ਇੰਨਾ ਜ਼ਿਆਦਾ ਕਿ ਕਿਰਪਾ ਦੇ ਯੁਗ ਦੇ ਲੋਕ ਉਸ ਨੂੰ ਪਿਆਰ ਨਾਲ “ਪਿਆਰਾ ਮੁਕਤੀਦਾਤਾ ਯਿਸੂ” ਕਹਿੰਦੇ ਸਨ। ਉਸ ਵੇਲੇ ਦੇ ਲੋਕਾਂ ਲਈ—ਸਭਨਾਂ ਲੋਕਾਂ ਲਈ—ਯਿਸੂ ਦੇ ਕੋਲ ਜੋ ਸੀ ਅਤੇ ਜੋ ਉਹ ਸੀ ਦਯਾ ਅਤੇ ਕਿਰਪਾ। ਉਸ ਨੇ ਲੋਕਾਂ ਦੇ ਗੁਨਾਹਾਂ ਨੂੰ ਕਦੇ ਵੀ ਚੇਤੇ ਨਹੀਂ ਰਖਿਆ ਅਤੇ ਉਨ੍ਹਾਂ ਪ੍ਰਤੀ ਉਸ ਦਾ ਵਿਹਾਰ ਕਦੇ ਵੀ ਉਨ੍ਹਾਂ ਦੇ ਗੁਨਾਹਾਂ ਉੱਤੇ ਆਧਾਰਤ ਨਹੀਂ ਸੀ। ਕਿਉਂਕਿ ਉਹ ਇੱਕ ਵੱਖਰਾ ਯੁਗ ਸੀ, ਉਸ ਨੇ ਲੋਕਾਂ ਨੂੰ ਅਕਸਰ ਭਰਪੂਰ ਭੋਜਨ ਪ੍ਰਦਾਨ ਕੀਤਾ ਤਾਂ ਜੋ ਉਹ ਰੱਜ ਕੇ ਖਾ ਸਕਣ। ਉਸ ਨੇ ਆਪਣੇ ਸਾਰੇ ਅਨੁਯਾਈਆਂ ਸ਼ਿਸ਼ਟਤਾ ਵਾਲਾ ਵਿਹਾਰ ਕੀਤਾ, ਬੀਮਾਰਾਂ ਨੂੰ ਠੀਕ ਕੀਤਾ, ਦੁਸ਼ਟ ਆਤਮਾਵਾਂ ਨੂੰ ਕੱਢਿਆ, ਮੁਰਦਿਆਂ ਨੂੰ ਜੀਉਂਦਾ ਕੀਤਾ। ਲੋਕ ਉਸ ਵਿੱਚ ਵਿਸ਼ਵਾਸ ਕਰ ਸਕਣ ਅਤੇ ਵੇਖ ਸਕਣ ਕਿ ਉਸ ਨੇ ਸਭ ਕੁਝ ਗੰਭੀਰਤਾ ਅਤੇ ਈਮਾਨਦਾਰੀ ਨਾਲ ਕੀਤਾ, ਇਸ ਦੇ ਲਈ ਉਸ ਨੇ ਸੜਦੀ ਹੋਈ ਲਾਸ਼ ਨੂੰ ਮੁੜ ਜੀਉਂਦਾ ਤਕ ਕਰ ਦਿੱਤਾ, ਤਾਂ ਜੋ ਲੋਕਾਂ ਨੂੰ ਵਿਖਾ ਸਕੇ ਕਿ ਮ੍ਰਿਤਕ ਵੀ ਉਸ ਦੇ ਹੱਥਾਂ ਵਿੱਚ ਮੁੜ ਜੀਉਂਦੇ ਹੋ ਸਕਦੇ ਹਨ। ਇਸ ਤਰ੍ਹਾਂ ਉਸ ਨੇ ਚੁੱਪਚਾਪ ਦੁੱਖ ਸਹਾਰਿਆ ਅਤੇ ਉਨ੍ਹਾਂ ਵਿਚਾਲੇ ਛੁਟਕਾਰੇ ਦਾ ਆਪਣਾ ਕਾਰਜ ਕੀਤਾ। ਸਲੀਬ ਉੱਤੇ ਟੰਗੇ ਜਾਣ ਤੋਂ ਵੀ ਪਹਿਲਾਂ, ਯਿਸੂ ਨੇ ਮਨੁੱਖਤਾ ਦੇ ਪਾਪ ਪਹਿਲਾਂ ਹੀ ਆਪਣੇ ਉੱਤੇ ਲੈ ਲਏ ਸਨ ਅਤੇ ਮਨੁੱਖਤਾ ਲਈ ਇੱਕ ਪਾਪ ਬਲੀ ਬਣ ਗਿਆ ਸੀ। ਸਲੀਬ ਉੱਤੇ ਚੜ੍ਹਾਏ ਜਾਣ ਤੋਂ ਪਹਿਲਾਂ ਹੀ ਉਸ ਨੇ ਮਨੁੱਖਤਾ ਨੂੰ ਛੁਟਕਾਰਾ ਦਿਵਾਉਣ ਲਈ ਸਲੀਬ ਤਕ ਰਾਹ ਖੋਲ੍ਹ ਦਿੱਤਾ ਸੀ। ਆਖ਼ਰਕਾਰ, ਉਸ ਨੂੰ ਸਲੀਬ ਉੱਤੇ ਟੰਗਿਆ ਗਿਆ, ਸਲੀਬ ਖ਼ਾਤਰ ਉਸ ਨੇ ਆਪਣੇ ਆਪ ਦਾ ਬਲੀਦਾਨ ਦਿੱਤਾ ਅਤੇ ਉਸ ਨੇ ਆਪਣੀ ਸਾਰੀ ਦਯਾ, ਕਿਰਪਾ ਅਤੇ ਪਵਿੱਤਰਤਾ ਮਨੁੱਖਤਾ ਨੂੰ ਪ੍ਰਦਾਨ ਕੀਤੀ। ਮਨੁੱਖਤਾ ਪ੍ਰਤੀ, ਉਹ ਹਮੇਸ਼ਾ ਹੀ ਸਹਿਣਸ਼ੀਲ ਸੀ, ਕਦੇ ਵੀ ਬਦਲਾਖੋਰ ਨਹੀਂ ਸੀ, ਉਨ੍ਹਾਂ ਦੇ ਪਾਪ ਉਨ੍ਹਾਂ ਨੂੰ ਮਾਫ਼ ਕਰਦਾ ਸੀ, ਉਨ੍ਹਾਂ ਨੂੰ ਪਸ਼ਚਾਤਾਪ ਕਰਨ ਲਈ ਪ੍ਰੇਰਦਾ ਸੀ ਅਤੇ ਉਨ੍ਹਾਂ ਨੂੰ ਸਬਰ, ਸੰਤੋਖ ਅਤੇ ਪਿਆਰ ਰੱਖਣ ਲਈ, ਉਸ ਦੀਆਂ ਪੈੜਾਂ ਉੱਤੇ ਚੱਲਣ ਲਈ, ਸਲੀਬ ਖ਼ਾਤਰ ਖ਼ੁਦ ਨੂੰ ਕੁਰਬਾਨ ਕਰਨ ਦੀ ਸਿੱਖਿਆ ਦਿੰਦਾ ਸੀ। ਭੈਣਾਂ ਅਤੇ ਭਰਾਵਾਂ ਲਈ ਉਸ ਦਾ ਪਿਆਰ ਮਰਿਯਮ ਲਈ ਉਸ ਦੇ ਪਿਆਰ ਨਾਲੋਂ ਵੱਧ ਸੀ। ਉਹ ਕੰਮ ਜੋ ਉਸ ਨੇ ਮੁੱਖ ਤੌਰ ਤੇ ਕੀਤਾ ਉਹ ਸੀ ਬੀਮਾਰਾਂ ਨੂੰ ਠੀਕ ਕਰਨਾ ਅਤੇ ਦੁਸ਼ਟ ਆਤਮਾਵਾਂ ਨੂੰ ਬਾਹਰ ਕੱਢਣਾ, ਸਭ ਕੁਝ ਦੂਜਿਆਂ ਲਈ ਉਸ ਦੇ ਛੁਟਕਾਰੇ ਦੀ ਖ਼ਾਤਰ। ਭਾਵੇਂ ਉਹ ਜਿੱਥੇ ਵੀ ਗਿਆ, ਉਸ ਨੇ ਉਨ੍ਹਾਂ ਸਾਰਿਆਂ ਨਾਲ ਸ਼ਿਸ਼ਟਤਾ ਵਾਲਾ ਵਿਹਾਰ ਕੀਤਾ ਜੋ ਉਸ ਦੇ ਪਿੱਛੇ ਚੱਲਦੇ ਸਨ। ਉਸ ਨੇ ਗ਼ਰੀਬਾਂ ਨੂੰ ਅਮੀਰ, ਲੰਗੜਿਆਂ ਨੂੰ ਤੁਰਨ, ਅੰਨ੍ਹਿਆਂ ਨੂੰ ਵੇਖਣ ਅਤੇ ਬੋਲਿਆਂ ਨੂੰ ਸੁਣਨ ਲਾ ਦਿੱਤਾ। ਉਸ ਨੇ ਸਭ ਤੋਂ ਨੀਵੇਂ, ਅਨਾਥ ਲੋਕਾਂ, ਪਾਪੀਆਂ ਨੂੰ ਵੀ ਆਪਣੇ ਨਾਲ ਉਸੇ ਮੇਜ਼ ਉੱਤੇ ਬੈਠਣ ਲਈ ਬੁਲਾਇਆ, ਕਦੇ ਵੀ ਉਨ੍ਹਾਂ ਨੂੰ ਦੂਰ ਨਹੀਂ ਰੱਖਿਆ ਸਗੋਂ ਹਮੇਸ਼ਾ ਧੀਰਜਵਾਨ ਹੁੰਦਿਆਂ ਇੱਥੋਂ ਤਕ ਕਿਹਾ: ਜਦੋਂ ਕਿਸੇ ਚਰਵਾਹੇ ਦੀਆਂ ਸੌ ਭੇਡਾਂ ਵਿੱਚੋਂ ਕੋਈ ਇੱਕ ਗੁਆਚ ਜਾਂਦੀ ਹੈ ਤਾਂ ਉਹ ਨੜਿੰਨਵਿਆਂ ਨੂੰ ਪਿੱਛੇ ਛੱਡ ਕੇ ਉਸ ਇੱਕ ਗੁਆਚੀ ਹੋਈ ਭੇਡ ਨੂੰ ਲੱਭਣ ਜਾਂਦਾ ਹੈ, ਅਤੇ ਜਦੋਂ ਉਹ ਉਸ ਨੂੰ ਲੱਭ ਜਾਂਦੀ ਹੈ ਤਾਂ ਉਹ ਬਹੁਤ ਖੁਸ਼ੀ ਮਨਾਉਂਦਾ ਹੈ। ਉਹ ਆਪਣੇ ਅਨੁਯਾਈਆਂ ਨੂੰ ਉਸ ਤਰ੍ਹਾਂ ਪਿਆਰ ਕਰਦਾ ਸੀ ਜਿਵੇਂ ਭੇਡ ਆਪਣੇ ਲੇਲਿਆਂ ਨੂੰ ਪਿਆਰ ਕਰਦੀ ਹੈ। ਭਾਵੇਂ ਕਿ ਉਹ ਮੂਰਖ ਅਤੇ ਅਣਜਾਣ ਸਨ ਅਤੇ ਉਸ ਦੀਆਂ ਨਜ਼ਰਾਂ ਵਿੱਚ ਪਾਪੀ ਸਨ ਅਤੇ ਇਸ ਤੋਂ ਇਲਾਵਾ ਸਮਾਜ ਦੇ ਸਭ ਤੋਂ ਨੀਵੇਂ ਲੋਕ ਸਨ ਪਰ ਉਹ ਇਨ੍ਹਾਂ ਪਾਪੀਆਂ—ਉਹ ਇਨਸਾਨ ਜਿਨ੍ਹਾਂ ਨੂੰ ਦੂਸਰੇ ਨਫ਼ਰਤ ਕਰਦੇ ਸਨ—ਨੂੰ ਆਪਣੀ ਅੱਖ ਦਾ ਤਾਰਾ ਸਮਝਦਾ ਸੀ। ਕਿਉਂਕਿ ਉਹ ਉਨ੍ਹਾਂ ਦਾ ਸਮਰਥਨ ਕਰਦਾ ਸੀ, ਇਸ ਲਈ ਉਸ ਨੇ ਉਨ੍ਹਾਂ ਵਾਸਤੇ ਆਪਣਾ ਜੀਵਨ ਤਿਆਗ ਦਿੱਤਾ ਜਿਵੇਂ ਇਕ ਮੇਮਣਾ ਵੇਦੀ ਉੱਤੇ ਬਲੀ ਚੜ੍ਹਾਇਆ ਜਾਂਦਾ ਸੀ। ਉਹ ਉਨ੍ਹਾਂ ਦੇ ਵਿਚਾਲੇ ਇਵੇਂ ਗਿਆ ਜਿਵੇਂ ਉਹ ਉਨ੍ਹਾਂ ਦਾ ਸੇਵਕ ਹੋਵੇ, ਉਨ੍ਹਾਂ ਨੂੰ ਉਸ ਨੂੰ ਵਰਤਣ ਅਤੇ ਘਾਤ ਕਰਨ ਦਿੱਤਾ ਅਤੇ ਬਿਨਾਂ ਸ਼ਰਤ ਉਨ੍ਹਾਂ ਦੇ ਅਧੀਨ ਹੋਇਆ। ਆਪਣੇ ਅਨੁਯਾਈਆਂ ਲਈ ਉਹ ਪਿਆਰਾ ਮੁਕਤੀਦਾਤਾ ਯਿਸੂ ਸੀ ਪਰ ਫ਼ਰੀਸੀਆਂ ਲਈ ਜਿਹੜੇ ਉੱਚੇ-ਉੱਚੇ ਥੜ੍ਹਿਆਂ ਤੋਂ ਭਾਸ਼ਣ ਦਿੰਦੇ ਸਨ, ਉਸ ਨੇ ਦਯਾ ਅਤੇ ਕਿਰਪਾ ਨਹੀਂ, ਸਗੋਂ ਨਫ਼ਰਤ ਅਤੇ ਨਰਾਜ਼ਗੀ ਵਿਖਾਈ। ਸਿਰਫ਼ ਕਦੇ-ਕਦਾਈਂ ਉਨ੍ਹਾਂ ਨੂੰ ਭਾਸ਼ਣ ਦੇਣ ਅਤੇ ਝਿੜਕਣ ਤੋਂ ਇਲਾਵਾ ਉਸ ਨੇ ਫ਼ਰੀਸੀਆਂ ਵਿਚਾਲੇ ਬਹੁਤ ਜ਼ਿਆਦਾ ਕਾਰਜ ਨਹੀਂ ਕੀਤਾ; ਉਹ ਛੁਟਕਾਰੇ ਦਾ ਕਾਰਜ ਕਰਦਿਆਂ ਉਨ੍ਹਾਂ ਦੇ ਵਿਚਕਾਰ ਨਹੀਂ ਘੁੰਮਿਆ, ਨਾ ਹੀ ਉਸ ਨੇ ਚਿੰਨ੍ਹ ਅਤੇ ਅਚੰਭੇ ਕੀਤੇ। ਉਸ ਨੇ ਅੰਤ ਤਕ ਇਨ੍ਹਾਂ ਪਾਪੀਆਂ ਖ਼ਾਤਰ ਦੁੱਖ ਸਹਿੰਦਿਆਂ ਜਦ ਉਸ ਨੂੰ ਸਲੀਬ ਉੱਤੇ ਟੰਗਿਆ ਗਿਆ,ਅਤੇ ਸਮੁੱਚੀ ਮਨੁੱਖਤਾ ਨੂੰ ਪੂਰੀ ਤਰ੍ਹਾਂ ਛੁਟਕਾਰਾ ਦੇਣ ਤਕ ਹਰ ਅਪਮਾਨ ਝੱਲਦਿਆਂ, ਆਪਣੀ ਸਾਰੀ ਦਯਾ ਅਤੇ ਕਿਰਪਾ ਆਪਣੇ ਅਨੁਯਾਈਆਂ ਨੂੰ ਬਖਸ਼ੀ। ਇਹ ਉਸ ਦੇ ਕਾਰਜ ਦਾ ਕੁਲ ਜੋੜ ਸੀ।
ਯਿਸੂ ਦੇ ਛੁਟਕਾਰੇ ਤੋਂ ਬਿਨਾਂ, ਮਨੁੱਖਜਾਤੀ ਹਮੇਸ਼ਾ ਲਈ ਪਾਪ ਵਿੱਚ ਜੀਉਂਦੀ ਅਤੇ ਪਾਪ ਦੀ ਸੰਤਾਨ, ਦੁਸ਼ਟ ਆਤਮਾਵਾਂ ਦੀ ਔਲਾਦ ਬਣ ਜਾਂਦੀ। ਇਸ ਤਰ੍ਹਾਂ ਹੀ, ਸਾਰਾ ਸੰਸਾਰ ਉਹ ਧਰਤੀ ਬਣ ਜਾਂਦਾ ਜਿੱਥੇ ਸ਼ਤਾਨ ਵਸਦਾ ਹੈ, ਇਸ ਦੇ ਰਹਿਣ ਦੀ ਥਾਂ। ਹਾਲਾਂਕਿ ਛੁਟਕਾਰੇ ਦੇ ਕਾਰਜ ਵਾਸਤੇ ਮਨੁੱਖਤਾ ਪ੍ਰਤੀ ਦਯਾ ਅਤੇ ਕਿਰਪਾ ਵਿਖਾਉਣ ਦੀ ਲੋੜ ਸੀ; ਸਿਰਫ਼ ਅਜਿਹੇ ਤਰੀਕਿਆਂ ਨਾਲ ਮਨੁੱਖਤਾ ਮਾਫ਼ੀ ਪ੍ਰਾਪਤ ਕਰ ਸਕਦੀ ਸੀ ਅਤੇ ਆਖ਼ਰਕਾਰ ਸੰਪੂਰਣ ਬਣਾਏ ਜਾਣ ਤੇ ਪਰਮੇਸ਼ੁਰ ਦੁਆਰਾ ਪੂਰੀ ਤਰ੍ਹਾਂ ਪ੍ਰਾਪਤ ਕਰ ਲਏ ਜਾਣ ਦਾ ਅਧਿਕਾਰ ਜਿੱਤ ਸਕਦੀ ਸੀ। ਕਾਰਜ ਦੇ ਇਸ ਪੜਾਅ ਤੋਂ ਬਿਨਾਂ, ਛੇ-ਹਜ਼ਾਰ-ਸਾਲਾ ਇੰਤਜ਼ਾਮੀ ਯੋਜਨਾ ਅੱਗੇ ਵਧਣ ਦੇ ਯੋਗ ਨਾ ਹੁੰਦੀ। ਜੇ ਯਿਸੂ ਨੂੰ ਸਲੀਬ ਉੱਤੇ ਟੰਗਿਆ ਨਾ ਜਾਂਦਾ, ਜੇ ਉਸ ਨੇ ਸਿਰਫ਼ ਬੀਮਾਰਾਂ ਨੂੰ ਚੰਗਾ ਕੀਤਾ ਹੁੰਦਾ ਅਤੇ ਦੁਸ਼ਟ ਆਤਮਾਵਾਂ ਨੂੰ ਨਾ ਕੱਢਿਆ ਹੁੰਦਾ ਤਾਂ ਲੋਕ ਉਨ੍ਹਾਂ ਦੇ ਪਾਪਾਂ ਤੋਂ ਪੂਰੀ ਤਰ੍ਹਾਂ ਮਾਫ਼ ਨਹੀਂ ਕੀਤੇ ਜਾ ਸਕਦੇ ਸੀ। ਉਹ ਸਾਢੇ ਤਿੰਨ ਵਰ੍ਹੇ ਜਿਹੜੇ ਯਿਸੂ ਨੇ ਧਰਤੀ ਉੱਤੇ ਆਪਣਾ ਕਾਰਜ ਕਰਦਿਆਂ ਬਿਤਾਏ, ਉਨ੍ਹਾਂ ਵਿੱਚ ਉਸ ਨੇ ਛੁਟਕਾਰੇ ਦੇ ਆਪਣੇ ਕਾਰਜ ਦਾ ਸਿਰਫ਼ ਅੱਧਾ ਹਿੱਸਾ ਪੂਰਾ ਕੀਤਾ, ਤਦ, ਸਲੀਬ ਉੱਤੇ ਟੰਗੇ ਜਾ ਕੇ ਅਤੇ ਪਾਪੀ ਸਰੀਰ ਜਿਹਾ ਬਣ ਕੇ, ਦੁਸ਼ਟ ਦੇ ਸਪੁਰਦ ਹੋ ਕੇ, ਉਸ ਨੇ ਸਲੀਬ ਉੱਤੇ ਚੜ੍ਹਨ ਦਾ ਕਾਰਜ ਪੂਰਾ ਕੀਤਾ ਅਤੇ ਮਨੁੱਖਤਾ ਦੇ ਨਸੀਬ ਉੱਤੇ ਕਾਬੂ ਪਾਇਆ। ਜਦ ਉਸ ਨੂੰ ਸ਼ਤਾਨ ਦੇ ਹੱਥਾਂ ਵਿੱਚ ਦੇ ਦਿੱਤਾ ਗਿਆ ਸੀ, ਉਸ ਤੋਂ ਬਾਅਦ ਹੀ ਉਸ ਨੇ ਮਨੁੱਖਤਾ ਨੂੰ ਛੁਟਕਾਰਾ ਦਿਵਾਇਆ। ਸਾਢੇ ਤੇਤੀ ਵਰ੍ਹਿਆਂ ਤਕ, ਮਜ਼ਾਕ ਉਡਾਏ ਜਾਣ, ਨਿੰਦਾ ਕੀਤੇ ਜਾਣ ਅਤੇ ਤਿਆਗੇ ਜਾਣ ਤਕ ਉਸ ਨੇ ਧਰਤੀ ਉੱਤੇ ਦੁੱਖ ਝੱਲਿਆ, ਇਸ ਹਾਲਤ ਤਕ ਜਿੱਥੇ ਉਸ ਕੋਲ ਆਪਣਾ ਸਿਰ ਰੱਖਣ ਲਈ ਕੋਈ ਥਾਂ, ਅਰਾਮ ਲਈ ਕੋਈ ਥਾਂ ਨਹੀਂ ਸੀ ਅਤੇ ਬਾਅਦ ਵਿੱਚ ਉਸ ਨੂੰ ਸਲੀਬ ਉੱਤੇ ਟੰਗਿਆ ਗਿਆ ਤੇ ਨਾਲ ਹੀ ਉਸ ਦੀ ਸਮੁੱਚਤਾਈ—ਇਕ ਪਵਿੱਤਰ ਅਤੇ ਬੇਗੁਨਾਹ ਸਰੀਰ—ਸਲੀਬ ਉੱਤੇ ਕਿੱਲਾਂ ਨਾਲ ਜੜ ਦਿੱਤੀ ਗਈ। ਉਸ ਨੇ ਹਰ ਕਿਸਮ ਦਾ ਦੁੱਖ ਝੱਲਿਆ। ਸੱਤਾਧਾਰੀਆਂ ਨੇ ਉਸ ਦਾ ਮਜ਼ਾਕ ਉਡਾਇਆ ਅਤੇ ਉਸ ਨੂੰ ਕੋਰੜੇ ਮਾਰੇ ਅਤੇ ਸਿਪਾਹੀਆਂ ਨੇ ਉਸ ਦੇ ਚਿਹਰੇ ’ਤੇ ਥੁੱਕਿਆ ਵੀ; ਫਿਰ ਵੀ ਉਹ ਚੁੱਪ ਰਿਹਾ ਅਤੇ ਅੰਤ ਤਕ ਬਰਦਾਸ਼ਤ ਕੀਤਾ, ਮੌਤ ਤਕ ਬਿਨਾਂ ਸ਼ਰਤ ਅਧੀਨਗੀ ਸਵੀਕਾਰ ਕੀਤੀ, ਜਿਸ ਤੋਂ ਬਾਅਦ ਉਸ ਨੇ ਸਾਰੀ ਮਨੁੱਖਤਾ ਦਾ ਛੁਟਕਾਰਾ ਕੀਤਾ। ਸਿਰਫ਼ ਤਦ ਹੀ ਉਸ ਨੂੰ ਅਰਾਮ ਕਰਨ ਦੀ ਆਗਿਆ ਦਿੱਤੀ ਗਈ। ਜਿਹੜਾ ਕਾਰਜ ਯਿਸੂ ਨੇ ਕੀਤਾ, ਉਹ ਸਿਰਫ਼ ਕਿਰਪਾ ਦੇ ਯੁਗ ਦੀ ਨੁਮਾਇੰਦਗੀ ਕਰਦਾ ਹੈ; ਇਹ ਸ਼ਰਾ ਦੇ ਯੁਗ ਦੀ ਨੁਮਾਇੰਦਗੀ ਨਹੀਂ ਕਰਦਾ, ਨਾ ਹੀ ਇਹ ਅੰਤ ਦੇ ਦਿਨਾਂ ਦੇ ਕਾਰਜ ਦਾ ਬਦਲ ਹੈ। ਇਹ ਕਿਰਪਾ ਦੇ ਯੁਗ ਅਰਥਾਤ ਦੂਸਰੇ ਯੁਗ ਵਿੱਚ ਯਿਸੂ ਦੇ ਕਾਰਜ ਦਾ ਤੱਤ ਹੈ ਜਿਸ ਵਿੱਚੋਂ ਮਨੁੱਖਤਾ ਲੰਘੀ ਹੈ—ਛੁਟਕਾਰੇ ਦਾ ਯੁਗl