ਸ਼ਰਾ ਦੇ ਯੁਗ ਵਿਚਲਾ ਕੰਮ

ਜੋ ਕੰਮ ਯਹੋਵਾਹ ਨੇ ਇਸਰਾਏਲੀਆਂ ਉੱਤੇ ਕੀਤਾ ਉਸ ਨੇ ਮਨੁੱਖਤਾ ਦੇ ਦਰਮਿਆਨ ਪਰਮੇਸ਼ੁਰ ਦੇ ਧਰਤੀ ਉੱਪਰ ਮੁੱਢ ਦੇ ਅਸਥਾਨ ਨੂੰ ਸਥਾਪਤ ਕੀਤਾ, ਜੋ ਕਿ ਉਹ ਪਵਿੱਤਰ ਅਸਥਾਨ ਵੀ ਸੀ ਜਿੱਥੇ ਉਹ ਮੌਜੂਦ ਸੀ। ਉਸ ਨੇ ਆਪਣਾ ਕੰਮ ਇਸਰਾਏਲ ਦੇ ਲੋਕਾਂ ਤੱਕ ਸੀਮਤ ਰੱਖਿਆ। ਸਭ ਤੋਂ ਪਹਿਲਾਂ, ਉਸ ਨੇ ਇਸਰਾਏਲ ਤੋਂ ਬਾਹਰ ਕੰਮ ਨਹੀਂ ਕੀਤਾ, ਬਲਕਿ ਇਸ ਦੀ ਬਜਾਏ, ਉਸ ਨੇ ਉਨ੍ਹਾਂ ਲੋਕਾਂ ਨੂੰ ਚੁਣਿਆ ਜਿਹੜੇ ਉਸ ਨੂੰ ਆਪਣੇ ਕੰਮ ਦੇ ਕਾਰਜ ਖੇਤਰ ਨੂੰ ਸੀਮਤ ਕਰਨ ਲਈ ਢੁੱਕਵੇਂ ਲੱਗੇ। ਇਸਰਾਏਲ ਉਹ ਅਸਥਾਨ ਹੈ ਜਿਥੇ ਪਰਮੇਸ਼ੁਰ ਨੇ ਆਦਮ ਅਤੇ ਹੱਵਾਹ ਨੂੰ ਸਿਰਜਿਆ, ਅਤੇ ਉਸ ਅਸਥਾਨ ਦੀ ਮਿੱਟੀ ਵਿੱਚੋਂ ਯਹੋਵਾਹ ਨੇ ਆਦਮੀ ਨੂੰ ਬਣਾਇਆ; ਇਹ ਅਸਥਾਨ ਧਰਤੀ ਉੱਤੇ ਉਸ ਦੇ ਕੰਮ ਦਾ ਅਧਾਰ ਬਣ ਗਿਆ। ਇਸਰਾਏਲੀ, ਜੋ ਨੂਹ ਦੇ ਵੰਸ਼ਜ ਸਨ ਅਤੇ ਆਦਮ ਦੇ ਵੰਸ਼ਜ ਵੀ ਸਨ, ਧਰਤੀ ਉੱਤੇ ਯਹੋਵਾਹ ਦੇ ਕੰਮ ਦੀ ਮਨੁੱਖੀ ਨੀਂਹ ਸਨ।

ਇਸ ਸਮੇਂ, ਇਸਰਾਏਲ ਵਿੱਚ ਯਹੋਵਾਹ ਦੇ ਕੰਮ ਦੀ ਮਹੱਤਤਾ, ਮਨੋਰਥ, ਅਤੇ ਕੰਮ ਦੇ ਕਦਮ ਸਮੁੱਚੀ ਧਰਤੀ ਉੱਤੇ ਉਸ ਦੇ ਉਸ ਕੰਮ ਦੀ ਸ਼ੁਰੂਆਤ ਕਰਨ ਲਈ ਸਨ, ਜੋ ਇਸਰਾਏਲ ਨੂੰ ਕੰਮ ਦਾ ਕੇਂਦਰ ਬਣਾ ਕੇ, ਹੌਲੀ-ਹੌਲੀ ਗ਼ੈਰ-ਕੌਮਾਂ ਵਿੱਚ ਫੈਲ ਗਏ। ਇਹ ਉਹ ਸਿਧਾਂਤ ਹੈ ਜਿਸ ਦੇ ਅਨੁਸਾਰ ਉਹ ਪੂਰੇ ਬ੍ਰਹਿਮੰਡ ਵਿੱਚ ਕੰਮ ਕਰਦਾ ਹੈ—ਇੱਕ ਨਮੂਨਾ ਬਣਾਉਣਾ ਅਤੇ ਫਿਰ ਇਸ ਦਾ ਉਦੋਂ ਤਕ ਵਿਸਤਾਰ ਕਰਨਾ ਜਦੋਂ ਤਕ ਬ੍ਰਹਿਮੰਡ ਦੇ ਸਾਰੇ ਲੋਕਾਂ ਨੂੰ ਉਸ ਦੀ ਖੁਸ਼ਖਬਰੀ ਪ੍ਰਾਪਤ ਨਾ ਹੋ ਜਾਵੇ। ਪਹਿਲੇ ਇਸਰਾਏਲੀ ਨੂਹ ਦੇ ਵੰਸ਼ਜ ਸਨ। ਇਨ੍ਹਾਂ ਲੋਕਾਂ ਨੂੰ ਸਿਰਫ਼ ਯਹੋਵਾਹ ਦੇ ਸਾਹ ਹੀ ਬਖ਼ਸ਼ੇ ਗਏ ਸਨ, ਅਤੇ ਇਨ੍ਹਾਂ ਨੂੰ ਜੀਵਨ ਦੀਆਂ ਮੁੱਢਲੀਆਂ ਲੋੜਾਂ ਦੀ ਸੰਭਾਲ ਕਰਨ ਦੀ ਲੋੜੀਂਦੀ ਸਮਝ ਸੀ, ਪਰ ਉਹ ਇਹ ਨਹੀਂ ਜਾਣਦੇ ਸੀ ਕਿ ਯਹੋਵਾਹ ਕਿਸ ਤਰ੍ਹਾਂ ਦਾ ਪਰਮੇਸ਼ੁਰ ਹੈ, ਜਾਂ ਮਨੁੱਖ ਦੇ ਲਈ ਉਸ ਦੀ ਕੀ ਇੱਛਾ ਹੈ, ਇਹ ਤਾਂ ਬਿਲਕੁਲ ਨਹੀਂ ਜਾਣਦੇ ਸੀ ਕਿ ਉਨ੍ਹਾਂ ਨੂੰ ਸਾਰੀ ਸਿਰਜਣਾ ਦੇ ਪ੍ਰਭੂ ਦਾ ਸਤਿਕਾਰ ਕਿਵੇਂ ਕਰਨਾ ਚਾਹੀਦਾ ਹੈ। ਜਿੱਥੋਂ ਤਕ ਇਸ ਦਾ ਸੰਬੰਧ ਹੈ ਕਿ ਕੀ ਕੋਈ ਅਜਿਹੇ ਨਿਯਮ ਅਤੇ ਕਾਨੂੰਨ ਸਨ ਜਿਨ੍ਹਾਂ ਦਾ ਆਗਿਆ ਪਾਲਣ ਕੀਤਾ ਜਾਣਾ ਸੀ,[ੳ] ਜਾਂ ਕੀ ਕੋਈ ਫ਼ਰਜ਼ ਸੀ ਜੋ ਸਿਰਜੇ ਹੋਏ ਪ੍ਰਾਣੀਆਂ ਨੂੰ ਸਿਰਜਣਹਾਰ ਵਾਸਤੇ ਨਿਭਾਉਣਾ ਚਾਹੀਦਾ ਹੈ, ਤਾਂ ਆਦਮ ਦੇ ਵੰਸ਼ਜਾਂ ਨੂੰ ਇਨ੍ਹਾਂ ਗੱਲਾਂ ਬਾਰੇ ਕੁਝ ਵੀ ਨਹੀਂ ਪਤਾ ਸੀ। ਉਹ ਸਿਰਫ਼ ਇੰਨਾ ਜਾਣਦੇ ਸਨ ਕਿ ਪਤੀ ਨੂੰ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਜੀਅ-ਤੋੜ ਮਿਹਨਤ ਕਰਨੀ ਚਾਹੀਦੀ ਹੈ, ਅਤੇ ਇਹ ਕਿ ਪਤਨੀ ਨੂੰ ਆਪਣੇ ਪਤੀ ਦੇ ਅਧੀਨ ਹੋਣਾ ਚਾਹੀਦਾ ਹੈ ਅਤੇ ਯਹੋਵਾਹ ਦੁਆਰਾ ਸਿਰਜੀ ਗਈ ਮਨੁੱਖਾਂ ਦੀ ਨਸਲ ਨੂੰ ਸਦਾ ਕਾਇਮ ਰੱਖਣਾ ਹੈ। ਦੂਜੇ ਸ਼ਬਦਾਂ ਵਿੱਚ, ਅਜਿਹੇ ਲੋਕ, ਜਿਨ੍ਹਾਂ ਕੋਲ ਸਿਰਫ਼ ਯਹੋਵਾਹ ਦਾ ਸਾਹ ਅਤੇ ਉਸ ਦਾ ਜੀਵਨ ਸੀ, ਇਹ ਬਿਲਕੁਲ ਨਹੀਂ ਜਾਣਦੇ ਸੀ ਕਿ ਪਰਮੇਸ਼ੁਰ ਦੇ ਨਿਯਮਾਂ ਦਾ ਪਾਲਣ ਕਿਵੇਂ ਕਰਨਾ ਹੈ ਜਾਂ ਸਾਰੀ ਸ੍ਰਿਸ਼ਟੀ ਦੇ ਪ੍ਰਭੂ ਨੂੰ ਸੰਤੁਸ਼ਟ ਕਿਵੇਂ ਕਰਨਾ ਹੈ। ਉਹ ਨਾਮਮਾਤਰ ਹੀ ਸਮਝਦੇ ਸਨ। ਇਸ ਲਈ ਭਾਵੇਂ ਉਨ੍ਹਾਂ ਦੇ ਹਿਰਦਿਆਂ ਵਿੱਚ ਕੋਈ ਖੋਟ ਜਾਂ ਧੋਖਾ ਨਹੀਂ ਸੀ ਅਤੇ ਉਨ੍ਹਾਂ ਵਿੱਚ ਈਰਖਾ ਅਤੇ ਮਤਭੇਦ ਘੱਟ ਹੀ ਪੈਦਾ ਹੁੰਦਾ ਸੀ, ਇਸ ਦੇ ਬਾਵਜੂਦ ਉਨ੍ਹਾਂ ਨੂੰ ਸਾਰੀ ਸ੍ਰਿਸ਼ਟੀ ਦੇ ਪ੍ਰਭੂ, ਯਹੋਵਾਹ ਬਾਰੇ ਕੋਈ ਗਿਆਨ ਜਾਂ ਸਮਝ ਨਹੀਂ ਸੀ। ਮਨੁੱਖ ਦੇ ਇਹ ਪੁਰਖੇ ਸਿਰਫ਼ ਯਹੋਵਾਹ ਦੀਆਂ ਵਸਤਾਂ ਨੂੰ ਖਾਣਾ, ਅਤੇ ਯਹੋਵਾਹ ਦੀਆਂ ਵਸਤਾਂ ਦਾ ਅਨੰਦ ਮਾਣਨਾ ਹੀ ਜਾਣਦੇ ਸਨ, ਪਰ ਉਹ ਯਹੋਵਾਹ ਦਾ ਸਤਿਕਾਰ ਕਰਨਾ ਨਹੀਂ ਜਾਣਦੇ ਸਨ; ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਯਹੋਵਾਹ ਹੀ ਉਹ ਹੈ ਜਿਸ ਦੀ ਉਨ੍ਹਾਂ ਨੂੰ ਗੋਡੇ ਟੇਕ ਕੇ ਉਪਾਸਨਾ ਕਰਨੀ ਚਾਹੀਦੀ ਹੈ। ਤਾਂ ਫਿਰ ਉਨ੍ਹਾਂ ਨੂੰ ਉਸ ਦੇ ਪ੍ਰਾਣੀ ਕਿਵੇਂ ਸੱਦਿਆ ਜਾ ਸਕਦਾ ਹੈ? ਜੇ ਇਹ ਗੱਲ ਹੁੰਦੀ, ਤਾਂ ਕੀ ਇਹ ਸ਼ਬਦ, “ਯਹੋਵਾਹ ਸਾਰੀ ਸ੍ਰਿਸ਼ਟੀ ਦਾ ਪ੍ਰਭੂ ਹੈ” ਅਤੇ “ਉਸ ਨੇ ਮਨੁੱਖ ਨੂੰ ਇਸ ਕਰਕੇ ਸਿਰਜਿਆ ਤਾਂ ਜੋ ਮਨੁੱਖ ਉਸ ਨੂੰ ਪਰਗਟ ਕਰੇ, ਉਸ ਦੀ ਵਡਿਆਈ ਕਰੇ, ਅਤੇ ਉਸ ਨੂੰ ਦਰਸਾਵੇ” ਵਿਅਰਥ ਨਾ ਬੋਲੇ ਗਏ ਹੁੰਦੇ? ਉਹ ਲੋਕ ਜਿਨ੍ਹਾਂ ਵਿੱਚ ਯਹੋਵਾਹ ਲਈ ਕੋਈ ਸਤਿਕਾਰ ਨਹੀਂ ਸੀ ਉਸ ਦੀ ਮਹਿਮਾ ਦੇ ਗਵਾਹ ਕਿਵੇਂ ਬਣ ਸਕਦੇ ਸਨ? ਉਹ ਉਸ ਦੀ ਮਹਿਮਾ ਦੇ ਪ੍ਰਗਟਾਵੇ ਕਿਵੇਂ ਬਣ ਸਕਦੇ ਸਨ? ਕੀ ਫਿਰ ਯਹੋਵਾਹ ਦੇ ਸ਼ਬਦ “ਮੈਂ ਆਦਮੀ ਨੂੰ ਆਪਣੇ ਸਰੂਪ ਅਨੁਸਾਰ ਸਿਰਜਿਆ” ਦੁਸ਼ਟ, ਸ਼ਤਾਨ ਦੇ ਹੱਥਾਂ ਵਿੱਚ ਇੱਕ ਹਥਿਆਰ ਨਾ ਬਣ ਜਾਂਦੇ? ਕੀ ਫਿਰ ਇਹ ਸ਼ਬਦ ਯਹੋਵਾਹ ਦੁਆਰਾ ਮਨੁੱਖ ਦੀ ਸਿਰਜਣਾ ਦੇ ਅਪਮਾਨ ਦਾ ਚਿੰਨ੍ਹ ਨਾ ਬਣ ਜਾਂਦੇ? ਕੰਮ ਦੇ ਉਸ ਪੜਾਅ ਨੂੰ ਪੂਰਾ ਕਰਨ ਲਈ, ਮਨੁੱਖਜਾਤੀ ਦੀ ਸਿਰਜਣਾ ਕਰਨ ਤੋਂ ਬਾਅਦ, ਯਹੋਵਾਹ ਨੇ ਉਨ੍ਹਾਂ ਨੂੰ ਆਦਮ ਤੋਂ ਨੂਹ ਤੱਕ ਹਿਦਾਇਤ ਜਾਂ ਸੇਧ ਨਹੀਂ ਦਿੱਤੀ। ਇਸ ਦੀ ਬਜਾਏ, ਜਦੋਂ ਜਲ ਪਰਲੋ ਨੇ ਸੰਸਾਰ ਦਾ ਨਾਸ ਕਰ ਦਿੱਤਾ ਉਸ ਤੋਂ ਬਾਅਦ ਹੀ ਉਸ ਨੇ ਇਸਰਾਏਲੀਆਂ ਦੀ ਰਸਮੀ ਤੌਰ ਤੇ ਅਗਵਾਈ ਕਰਨੀ ਸ਼ੁਰੂ ਕੀਤੀ, ਜੋ ਨੂਹ ਦੇ ਅਤੇ ਆਦਮ ਦੇ ਵੰਸ਼ਜ ਸਨ। ਇਸਰਾਏਲ ਵਿੱਚ ਉਸ ਦੇ ਕੰਮ ਅਤੇ ਬਾਣੀ ਨੇ ਇਸਰਾਏਲ ਦੇ ਸਾਰੇ ਲੋਕਾਂ ਦੀ ਅਗਵਾਈ ਕੀਤੀ ਜਦੋਂ ਉਹ ਜੀਵਨ ਭਰ ਇਸਰਾਏਲ ਦੀ ਧਰਤੀ ’ਤੇ ਜੀਉਂਦੇ ਰਹੇ, ਇੰਝ ਮਨੁੱਖਤਾ ਨੂੰ ਇਹ ਦਿਖਾਇਆ ਗਿਆ ਕਿ ਯਹੋਵਾਹ ਨਾ ਸਿਰਫ਼ ਮਨੁੱਖ ਵਿੱਚ ਸਾਹ ਫ਼ੂਕ ਸਕਦਾ ਸੀ, ਤਾਂ ਜੋ ਮਨੁੱਖ ਉਸ ਤੋਂ ਜੀਵਨ ਪ੍ਰਾਪਤ ਕਰ ਸਕੇ ਅਤੇ ਮਿੱਟੀ ਤੋਂ ਉੱਠ ਕੇ ਇੱਕ ਸਿਰਜਿਆ ਹੋਇਆ ਮਨੁੱਖ ਬਣ ਸਕੇ, ਬਲਕਿ ਇਹ ਕਿ ਉਹ ਮਨੁੱਖਜਾਤੀ ਨੂੰ ਸਾੜ ਕੇ ਸੁਆਹ ਵੀ ਕਰ ਸਕਦਾ ਸੀ, ਅਤੇ ਮਨੁੱਖਜਾਤੀ ਨੂੰ ਫ਼ਿਟਕਾਰ ਸਕਦਾ ਸੀ, ਅਤੇ ਮਨੁੱਖਜਾਤੀ ਦਾ ਪ੍ਰਬੰਧ ਕਰਨ ਲਈ ਆਪਣੇ ਢਾਂਗੇ ਦੀ ਵਰਤੋਂ ਕਰ ਸਕਦਾ ਸੀ। ਇਸ ਲਈ, ਉਨ੍ਹਾਂ ਨੇ ਇਹ ਵੀ ਵੇਖਿਆ ਕਿ ਯਹੋਵਾਹ ਧਰਤੀ ਉੱਤੇ ਮਨੁੱਖ ਦੇ ਜੀਵਨ ਦੀ ਅਗਵਾਈ ਕਰ ਸਕਦਾ ਸੀ, ਅਤੇ ਦਿਨ ਅਤੇ ਰਾਤ ਦੇ ਸਮੇਂ ਅਨੁਸਾਰ ਮਨੁੱਖਤਾ ਦਰਮਿਆਨ ਬੋਲ ਸਕਦਾ ਸੀ ਅਤੇ ਕੰਮ ਕਰ ਸਕਦਾ ਸੀ। ਜੋ ਕੰਮ ਉਸ ਨੇ ਕੀਤਾ, ਉਹ ਸਿਰਫ਼ ਇਸ ਲਈ ਤਾਂ ਕਿ ਉਸ ਦੇ ਪ੍ਰਾਣੀ ਇਹ ਜਾਣ ਸਕਣ ਕਿ ਆਦਮੀ ਉਸ ਦੁਆਰਾ ਚੁੱਕੀ ਮਿੱਟੀ ਤੋਂ ਆਇਆ ਹੈ, ਅਤੇ ਇਸ ਤੋਂ ਇਲਾਵਾ ਇਹ ਵੀ ਕਿ ਆਦਮੀ ਉਸ ਦੁਆਰਾ ਬਣਾਇਆ ਗਿਆ ਸੀ। ਸਿਰਫ਼ ਇਹੀ ਨਹੀਂ, ਸਗੋਂ ਉਸ ਨੇ ਸਭ ਤੋਂ ਪਹਿਲਾਂ ਇਸਰਾਏਲ ਵਿੱਚ ਆਪਣਾ ਕੰਮ ਕੀਤਾ ਤਾਂ ਜੋ ਹੋਰ ਲੋਕ ਅਤੇ ਕੌਮਾਂ (ਜੋ ਅਸਲ ਵਿੱਚ ਇਸਰਾਏਲ ਤੋਂ ਅਲੱਗ ਨਹੀਂ ਸਨ, ਬਲਕਿ ਇਸ ਦੇ ਬਜਾਏ ਇਸਰਾਏਲੀਆਂ ਤੋਂ ਅੱਡ ਹੋ ਗਏ ਸਨ, ਪਰ ਅਜੇ ਵੀ ਆਦਮ ਅਤੇ ਹੱਵਾਹ ਦੇ ਵੰਸ਼ਜ ਸਨ) ਇਸਰਾਏਲ ਤੋਂ ਯਹੋਵਾਹ ਦੀ ਖੁਸ਼ਖ਼ਬਰੀ ਪ੍ਰਾਪਤ ਕਰ ਸਕਣ, ਤਾਂ ਜੋ ਬ੍ਰਹਿਮੰਡ ਵਿੱਚ ਸਾਰੇ ਸਿਰਜੇ ਹੋਏ ਪ੍ਰਾਣੀ ਯਹੋਵਾਹ ਦਾ ਸਤਿਕਾਰ ਕਰਨ ਦੇ ਯੋਗ ਹੋ ਸਕਣ ਅਤੇ ਉਸ ਨੂੰ ਮਹਾਨ ਸਮਝ ਸਕਣ। ਜੇ ਯਹੋਵਾਹ ਨੇ ਇਸਰਾਏਲ ਵਿੱਚ ਆਪਣਾ ਕੰਮ ਸ਼ੁਰੂ ਨਾ ਕੀਤਾ ਹੁੰਦਾ, ਪਰ ਇਸ ਦੀ ਬਜਾਏ, ਮਨੁੱਖਜਾਤੀ ਦੀ ਸਿਰਜਣਾ ਕਰਨ ਤੋਂ ਬਾਅਦ, ਉਨ੍ਹਾਂ ਨੂੰ ਧਰਤੀ ’ਤੇ ਬੇਪਰਵਾਹ ਜੀਵਨ ਜੀਉਣ ਦਿੱਤਾ ਹੁੰਦਾ, ਤਾਂ ਫਿਰ ਉਸ ਸਥਿਤੀ ਵਿੱਚ, ਮਨੁੱਖ ਦੀ ਸਰੀਰਕ ਫ਼ਿਤਰਤ ਦੇ ਕਾਰਨ (ਫ਼ਿਤਰਤ ਦਾ ਅਰਥ ਹੈ ਕਿ ਮਨੁੱਖ ਉਹ ਚੀਜ਼ਾਂ ਕਦੇ ਨਹੀਂ ਜਾਣ ਸਕਦਾ ਜੋ ਉਹ ਦੇਖ ਨਹੀਂ ਸਕਦਾ, ਕਹਿਣ ਦਾ ਭਾਵ ਇਹ ਹੈ ਕਿ ਉਸ ਨੂੰ ਇਹ ਨਾ ਪਤਾ ਹੁੰਦਾ ਕਿ ਯਹੋਵਾਹ ਹੀ ਸੀ ਜਿਸ ਨੇ ਮਨੁੱਖਜਾਤੀ ਨੂੰ ਸਿਰਜਿਆ ਸੀ, ਇਸ ਬਾਰੇ ਤਾਂ ਬਿਲਕੁਲ ਹੀ ਨਹੀਂ ਕਿ ਉਸ ਨੇ ਅਜਿਹਾ ਕਿਉਂ ਕੀਤਾ), ਉਸ ਨੂੰ ਕਦੇ ਪਤਾ ਨਾ ਹੁੰਦਾ ਕਿ ਇਹ ਯਹੋਵਾਹ ਹੀ ਸੀ ਜਿਸ ਨੇ ਮਨੁੱਖਜਾਤੀ ਨੂੰ ਸਿਰਜਿਆ ਜਾਂ ਉਹ ਸਾਰੀ ਸਿਰਜਣਾ ਦਾ ਪ੍ਰਭੂ ਹੈ। ਜੇ ਯਹੋਵਾਹ ਮਨੁੱਖ ਨੂੰ ਸਿਰਜਣ ਤੋਂ ਬਾਅਦ ਕੁਝ ਅਰਸੇ ਤਕ ਉਸ ਦੀ ਅਗਵਾਈ ਕਰਨ ਲਈ ਮਨੁੱਖਜਾਤੀ ਦਰਮਿਆਨ ਰਹਿਣ ਦੀ ਬਜਾਏ, ਉਸ ਨੂੰ ਧਰਤੀ ’ਤੇ ਛੱਡਦਾ, ਅਤੇ ਆਪਣੇ ਹੱਥ ਝਾੜ ਕੇ ਬਸ ਤੁਰਦਾ ਬਣਦਾ, ਤਾਂ ਸਾਰੀ ਮਨੁੱਖਤਾ ਜ਼ੀਰੋ ਹੋ ਚੁੱਕੀ ਹੁੰਦੀ; ਇਥੋਂ ਤਕ ਕਿ ਧਰਤੀ ਅਤੇ ਅਕਾਸ਼ ਅਤੇ ਉਸ ਦੀ ਰਚਨਾ ਦੀਆਂ ਸਾਰੀਆਂ ਅਣਗਿਣਤ ਵਸਤਾਂ, ਅਤੇ ਸਾਰੀ ਮਨੁੱਖਤਾ, ਜ਼ੀਰੋ ਹੋ ਚੁੱਕੀ ਹੁੰਦੀ ਅਤੇ ਇਸ ਤੋਂ ਇਲਾਵਾ ਸ਼ਤਾਨ ਦੁਆਰਾ ਕੁਚਲੀ ਜਾ ਚੁੱਕੀ ਹੁੰਦੀ। ਇਸ ਤਰੀਕੇ ਨਾਲ ਯਹੋਵਾਹ ਦੀ ਇੱਛਾ ਕਿ “ਧਰਤੀ ਉੱਤੇ, ਅਰਥਾਤ, ਉਸ ਦੀ ਸਿਰਜਣਾ ਦੇ ਦਰਮਿਆਨ, ਉਸ ਕੋਲ ਖੜ੍ਹੇ ਹੋਣ ਦਾ ਕੋਈ ਅਸਥਾਨ ਹੋਣਾ ਚਾਹੀਦਾ ਹੈ, ਇੱਕ ਪਵਿੱਤਰ ਅਸਥਾਨ” ਚਕਨਾਚੂਰ ਹੋ ਚੁੱਕੀ ਹੁੰਦੀ। ਅਤੇ ਇਸ ਲਈ, ਮਨੁੱਖਜਾਤੀ ਦੀ ਸਿਰਜਣਾ ਕਰਨ ਤੋਂ ਬਾਅਦ, ਜੇ ਉਹ ਉਨ੍ਹਾਂ ਦੇ ਜੀਵਨ ਵਿੱਚ ਉਨ੍ਹਾਂ ਦੀ ਅਗਵਾਈ ਕਰਨ ਲਈ ਉਨ੍ਹਾਂ ਦੇ ਦਰਮਿਆਨ ਰਹਿਣ ਦੇ ਯੋਗ ਸੀ, ਅਤੇ ਉਨ੍ਹਾਂ ਦੇ ਅੰਦਰੋਂ ਹੀ ਉਨ੍ਹਾਂ ਦੇ ਨਾਲ ਗੱਲ ਕਰਨ ਦੇ ਯੋਗ ਸੀ—ਇਹ ਸਭ ਕੁਝ ਉਸ ਦੀ ਇੱਛਾ ਨੂੰ ਸਾਕਾਰ ਰੂਪ ਦੇਣ ਲਈ, ਅਤੇ ਉਸ ਦੀ ਯੋਜਨਾ ਨੂੰ ਪ੍ਰਾਪਤ ਕਰਨ ਲਈ ਸੀ। ਇਸਰਾਏਲ ਵਿੱਚ ਉਸ ਨੇ ਜੋ ਕੰਮ ਕੀਤਾ ਉਸ ਦਾ ਮਨੋਰਥ ਸਿਰਫ਼ ਉਸ ਯੋਜਨਾ ਨੂੰ ਅਮਲ ਵਿੱਚ ਲਿਆਉਣਾ ਸੀ ਜੋ ਉਸ ਨੇ ਆਪਣੀਆਂ ਸਭ ਵਸਤਾਂ ਦੀ ਸਿਰਜਣਾ ਤੋਂ ਪਹਿਲਾਂ ਬਣਾਈ ਸੀ, ਅਤੇ ਇਸ ਲਈ ਇਸਰਾਏਲੀਆਂ ਵਿੱਚ ਸਭ ਤੋਂ ਪਹਿਲਾਂ ਉਸ ਦਾ ਕੰਮ ਕਰਨਾ ਅਤੇ ਉਸ ਦੁਆਰਾ ਸਭ ਵਸਤਾਂ ਦੀ ਸਿਰਜਣਾ ਇੱਕ ਦੂਜੇ ਨਾਲ ਵਿਰੋਧ ਵਿੱਚ ਨਹੀਂ ਸਨ, ਸਗੋਂ ਦੋਵੇਂ ਹੀ ਉਸ ਦੇ ਪ੍ਰਬੰਧਨ, ਉਸ ਦੇ ਕੰਮ, ਅਤੇ ਉਸ ਦੀ ਮਹਿਮਾ ਦੀ ਖਾਤਰ ਕੀਤੇ ਗਏ ਸਨ, ਅਤੇ ਮਨੁੱਖਜਾਤੀ ਦੀ ਉਸ ਦੁਆਰਾ ਸਿਰਜਣਾ ਦੇ ਅਰਥ ਨੂੰ ਹੋਰ ਡੂੰਘਾ ਬਣਾਉਣ ਲਈ ਕੀਤੇ ਗਏ ਸਨ। ਉਸ ਨੇ ਨੂਹ ਤੋਂ ਬਾਅਦ ਦੋ ਹਜ਼ਾਰ ਸਾਲ ਤਕ ਧਰਤੀ ਉੱਤੇ ਮਨੁੱਖਜਾਤੀ ਦੇ ਜੀਵਨ ਦੀ ਅਗਵਾਈ ਕੀਤੀ, ਜਿਸ ਦੌਰਾਨ ਉਸ ਨੇ ਮਨੁੱਖਤਾ ਨੂੰ ਇਹ ਸਮਝਣਾ ਸਿਖਾਇਆ ਕਿ ਸਾਰੀ ਸ੍ਰਿਸ਼ਟੀ ਦੇ ਪ੍ਰਭੂ, ਯਹੋਵਾਹ ਦਾ ਸਤਿਕਾਰ ਕਿਵੇਂ ਕਰਨਾ ਹੈ, ਆਪਣੇ ਜੀਵਨ ਨੂੰ ਕਿਵੇਂ ਚਲਾਉਣਾ ਹੈ, ਅਤੇ ਜੀਉਂਦੇ ਕਿਵੇਂ ਰਹਿਣਾ ਹੈ ਅਤੇ ਸਭ ਤੋਂ ਵੱਧ, ਯਹੋਵਾਹ ਲਈ ਇੱਕ ਗਵਾਹ ਵਜੋਂ ਕਿਵੇਂ ਕੰਮ ਕਰਨਾ ਹੈ, ਉਸ ਨੂੰ ਆਗਿਆਕਾਰਤਾ ਕਿਵੇਂ ਦਿਖਾਉਣੀ ਹੈ, ਉਸ ਨੂੰ ਸ਼ਰਧਾ ਕਿਵੇਂ ਦੇਣੀ ਹੈ, ਇੱਥੋਂ ਤਕ ਕਿ ਸੰਗੀਤ ਨਾਲ ਉਸ ਦੀ ਉਸਤਤ ਕਿਵੇਂ ਕਰਨੀ ਹੈ ਜਿਵੇਂ ਦਾਊਦ ਅਤੇ ਉਸ ਦੇ ਜਾਜਕਾਂ ਨੇ ਕੀਤੀ।

ਦੋ ਹਜ਼ਾਰ ਸਾਲ ਤੋਂ ਪਹਿਲਾਂ ਜਿਸ ਦੌਰਾਨ ਯਹੋਵਾਹ ਨੇ ਆਪਣਾ ਕੰਮ ਕੀਤਾ, ਮਨੁੱਖ ਕੁਝ ਵੀ ਨਹੀਂ ਜਾਣਦਾ ਸੀ, ਅਤੇ ਤਕਰੀਬਨ ਸਾਰੀ ਮਨੁੱਖਤਾ ਪਤਿਤ ਹੋ ਚੁੱਕੀ ਸੀ, ਇਸ ਹੱਦ ਤਕ ਕਿ ਜਲ ਪਰਲੋ ਨਾਲ ਸੰਸਾਰ ਦੇ ਨਾਸ ਤੋਂ ਪਹਿਲਾਂ, ਉਹ ਲੁੱਚਪੁਣੇ ਅਤੇ ਭ੍ਰਿਸ਼ਟਤਾ ਦੀ ਡੂੰਘਾਈ ਤੱਕ ਪਹੁੰਚ ਚੁੱਕੇ ਸਨ ਜਿਸ ਵਿੱਚ ਉਨ੍ਹਾਂ ਦੇ ਹਿਰਦੇ ਪੂਰੀ ਤਰ੍ਹਾਂ ਯਹੋਵਾਹ ਤੋਂ ਵਾਂਝੇ ਸਨ, ਅਤੇ ਇਸ ਤੋਂ ਇਲਾਵਾ ਉਸ ਦੇ ਸੱਚੇ ਮਾਰਗ ਨੂੰ ਲੋਚਦੇ ਸਨ। ਉਹ ਕਦੇ ਵੀ ਉਸ ਕੰਮ ਨੂੰ ਨਹੀਂ ਸਮਝੇ ਜੋ ਯਹੋਵਾਹ ਕਰਨ ਜਾ ਰਿਹਾ ਸੀ; ਉਨ੍ਹਾਂ ਕੋਲ ਤਰਕ ਦੀ ਘਾਟ ਸੀ, ਗਿਆਨ ਹੋਰ ਵੀ ਘੱਟ ਸੀ, ਅਤੇ ਸਾਹ ਲੈਣ ਵਾਲੀਆਂ ਮਸ਼ੀਨਾਂ ਵਾਂਗ ਮਨੁੱਖ, ਪਰਮੇਸ਼ੁਰ, ਸੰਸਾਰ, ਜੀਵਨ ਅਤੇ ਵਗੈਰਾ-ਵਗੈਰਾ ਤੋਂ ਪੂਰੀ ਤਰ੍ਹਾਂ ਨਾਲ ਅਣਜਾਣ ਸਨ। ਉਹ ਧਰਤੀ ਉੱਤੇ, ਸੱਪ ਵਾਂਗ, ਬਹੁਤ ਸਾਰੇ ਝਾਂਸਿਆਂ ਵਿੱਚ ਉਲਝੇ ਹੋਏ ਸਨ ਅਤੇ ਉਨ੍ਹਾਂ ਨੇ ਬਹੁਤ ਸਾਰੀਆਂ ਗੱਲਾਂ ਕਹੀਆਂ ਜੋ ਯਹੋਵਾਹ ਲਈ ਅਪਮਾਨਜਨਕ ਸਨ, ਪਰ ਕਿਉਂਕਿ ਉਹ ਅਗਿਆਨੀ ਸਨ, ਇਸ ਲਈ ਯਹੋਵਾਹ ਨੇ ਉਨ੍ਹਾਂ ਨੂੰ ਤਾੜਨਾ ਨਹੀਂ ਦਿੱਤੀ ਜਾਂ ਦੰਡ ਨਹੀਂ ਦਿੱਤਾ। ਸਿਰਫ਼ ਜਲ ਪਰਲੋ ਤੋਂ ਬਾਅਦ, ਜਦੋਂ ਨੂਹ 601 ਸਾਲਾਂ ਦਾ ਸੀ, ਤਾਂ ਯਹੋਵਾਹ ਨੇ ਨੂਹ ਨੂੰ ਰਸਮੀ ਤੌਰ ਤੇ ਦਰਸ਼ਨ ਦਿੱਤਾ ਅਤੇ ਸ਼ਰਾ ਦੇ ਯੁਗ ਦੇ ਅੰਤ ਤਕ, ਜੋ ਕੁੱਲ 2,500 ਵਰ੍ਹਿਆਂ ਤਕ ਚੱਲਿਆ, ਨੂਹ ਅਤੇ ਉਸ ਦੇ ਪਰਿਵਾਰ ਦੀ ਅਗਵਾਈ ਕੀਤੀ, ਅਤੇ ਨਾਲ ਹੀ ਉਨ੍ਹਾਂ ਪੰਛੀਆਂ ਅਤੇ ਜਾਨਵਰਾਂ ਦੀ ਅਗਵਾਈ ਵੀ ਕੀਤੀ ਜੋ ਨੂਹ ਅਤੇ ਉਸ ਦੇ ਪੁੱਤਰਾਂ ਦੇ ਨਾਲ ਜਲ ਪਰਲੋ ਤੋਂ ਬਚ ਗਏ ਸਨ। ਉਹ ਇਸਰਾਏਲ ਵਿੱਚ ਕੰਮ ਕਰ ਰਿਹਾ ਸੀ, ਭਾਵ, ਰਸਮੀ ਤੌਰ ਤੇ ਕੁਲ 2,000 ਵਰ੍ਹਿਆਂ ਤੋਂ ਕੰਮ ਵਿੱਚ ਜੁਟਿਆ ਸੀ, ਅਤੇ ਨਾਲੋ-ਨਾਲ ਹੀ ਇਸਰਾਏਲ ਵਿੱਚ ਅਤੇ ਇਸ ਤੋਂ ਬਾਹਰ 500 ਵਰ੍ਹਿਆਂ ਤੋਂ ਕੰਮ ਕਰ ਰਿਹਾ ਸੀ, ਜਿਨ੍ਹਾਂ ਨੂੰ ਮਿਲਾ ਕੇ 2,500 ਸਾਲ ਬਣਦੇ ਹਨ। ਇਸ ਅਰਸੇ ਦੌਰਾਨ, ਉਸ ਨੇ ਇਸਰਾਏਲੀਆਂ ਨੂੰ ਹੁਕਮ ਦਿੱਤਾ, ਕਿ ਉਨ੍ਹਾਂ ਨੂੰ ਯਹੋਵਾਹ ਦੀ ਸੇਵਾ ਕਰਨ ਲਈ, ਇੱਕ ਹੈਕਲ ਬਣਾਉਣੀ ਚਾਹੀਦੀ ਹੈ, ਜਾਜਕਾਂ ਵਾਲੇ ਚੋਗੇ ਪਹਿਨਣੇ ਚਾਹੀਦੇ ਹਨ, ਅਤੇ ਪਹੁਫੁਟਾਲੇ ਸਮੇਂ ਨੰਗੇ ਪੈਰੀਂ ਤੁਰ ਕੇ ਹੈਕਲ ਜਾਣਾ ਚਾਹੀਦਾ ਹੈ, ਇਹ ਨਾ ਹੋਵੇ ਕਿ ਉਨ੍ਹਾਂ ਦੀਆਂ ਜੁੱਤੀਆਂ ਹੈਕਲ ਨੂੰ ਭ੍ਰਿਸ਼ਟ ਕਰ ਦੇਣ ਅਤੇ ਹੈਕਲ ਦੇ ਸਿਖਰ ਤੋਂ ਉਨ੍ਹਾਂ ਉੱਪਰ ਅੱਗ ਭੇਜੀ ਜਾਵੇ ਅਤੇ ਉਨ੍ਹਾਂ ਨੂੰ ਸਾੜ ਕੇ ਭਸਮ ਕਰ ਦੇਵੇ। ਉਨ੍ਹਾਂ ਨੇ ਆਪਣੇ ਫਰਜ਼ ਪੂਰੇ ਕੀਤੇ ਅਤੇ ਯਹੋਵਾਹ ਦੀਆਂ ਯੋਜਨਾਵਾਂ ਦੇ ਅਧੀਨ ਹੋਏ। ਉਨ੍ਹਾਂ ਨੇ ਹੈਕਲ ਵਿੱਚ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ, ਅਤੇ ਯਹੋਵਾਹ ਦਾ ਪਰਕਾਸ਼ ਪ੍ਰਾਪਤ ਕਰਨ ਤੋਂ ਬਾਅਦ, ਭਾਵ, ਯਹੋਵਾਹ ਦੇ ਬੋਲ ਹਟਣ ਤੋਂ ਬਾਅਦ, ਉਨ੍ਹਾਂ ਨੇ ਬਹੁਤ ਲੋਕਾਂ ਦੀ ਅਗਵਾਈ ਕੀਤੀ ਅਤੇ ਉਨ੍ਹਾਂ ਨੂੰ ਸਿਖਾਇਆ ਕਿ ਉਨ੍ਹਾਂ ਨੂੰ ਯਹੋਵਾਹ—ਆਪਣੇ ਪਰਮੇਸ਼ੁਰ ਦਾ ਸਤਿਕਾਰ ਕਰਨਾ ਚਾਹੀਦਾ ਹੈ। ਅਤੇ ਯਹੋਵਾਹ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਇੱਕ ਹੈਕਲ ਅਤੇ ਇੱਕ ਜਗਵੇਦੀ ਬਣਾਉਣੀ ਚਾਹੀਦੀ ਹੈ, ਅਤੇ ਉਨ੍ਹਾਂ ਨੂੰ ਯਹੋਵਾਹ ਦੁਆਰਾ ਤੈਅ ਕੀਤੇ ਸਮੇਂ, ਅਰਥਾਤ, ਪਸਾਹ ’ਤੇ, ਯਹੋਵਾਹ ਅੱਗੇ ਪੇਸ਼ ਕਰਨ ਲਈ ਨਵਜੰਮੇ ਵਛੇਰਿਆਂ ਅਤੇ ਲੇਲਿਆਂ ਨੂੰ ਜਗਵੇਦੀ ਉੱਤੇ ਬਲੀਆਂ ਵਜੋਂ ਰੱਖਣ ਲਈ ਤਿਆਰ ਕਰਨਾ ਚਾਹੀਦਾ ਸੀ, ਤਾਂ ਜੋ ਉਨ੍ਹਾਂ ਨੂੰ ਕਾਬੂ ਵਿੱਚ ਕਰਕੇ ਉਨ੍ਹਾਂ ਦੇ ਹਿਰਦਿਆਂ ਵਿੱਚ ਯਹੋਵਾਹ ਲਈ ਸ਼ਰਧਾ ਭਰੀ ਜਾ ਸਕੇ। ਉਹ ਇਸ ਨਿਯਮ ਦਾ ਪਾਲਣ ਕਰਦੇ ਸਨ ਜਾਂ ਨਹੀਂ, ਇਹ ਯਹੋਵਾਹ ਪ੍ਰਤੀ ਉਨ੍ਹਾਂ ਦੀ ਵਫ਼ਾਦਾਰੀ ਦਾ ਮਾਪਦੰਡ ਬਣ ਗਿਆ। ਯਹੋਵਾਹ ਨੇ ਉਨ੍ਹਾਂ ਲਈ ਸਬਤ ਦਾ ਦਿਨ, ਭਾਵ ਉਸ ਦੀ ਸਿਰਜਣਾ ਦਾ ਸੱਤਵਾਂ ਦਿਨ ਵੀ ਨਿਰਧਾਰਤ ਕੀਤਾ। ਸਬਤ ਤੋਂ ਅਗਲੇ ਦਿਨ, ਉਸ ਨੇ ਪਹਿਲੇ ਦਿਨ ਨੂੰ, ਉਨ੍ਹਾਂ ਲਈ ਯਹੋਵਾਹ ਦੀ ਉਸਤਤ ਕਰਨ ਦਾ ਦਿਨ ਬਣਾਇਆ, ਤਾਂ ਜੋ ਉਹ ਉਸ ਨੂੰ ਬਲੀਆਂ ਚੜ੍ਹਾਉਣ, ਅਤੇ ਉਸ ਦੇ ਲਈ ਸੰਗੀਤ ਵਜਾਉਣ। ਇਸ ਦਿਨ, ਯਹੋਵਾਹ ਨੇ ਸਾਰੇ ਜਾਜਕਾਂ ਨੂੰ ਜਗਵੇਦੀ ਉੱਤੇ ਪਈਆਂ ਬਲੀਆਂ ਨੂੰ ਲੋਕਾਂ ਦੇ ਖਾਣ ਲਈ ਵੰਡਣ ਵਾਸਤੇ ਸੱਦਿਆ ਤਾਂ ਜੋ ਉਹ ਯਹੋਵਾਹ ਦੀ ਜਗਵੇਦੀ ਦੀਆਂ ਬਲੀਆਂ ਦਾ ਆਨੰਦ ਮਾਣ ਸਕਣ। ਅਤੇ ਯਹੋਵਾਹ ਨੇ ਕਿਹਾ ਕਿ ਉਨ੍ਹਾਂ ਨੂੰ ਅਸੀਸ ਮਿਲੀ ਸੀ, ਕਿ ਉਨ੍ਹਾਂ ਨੇ ਉਸ ਨਾਲ ਕੁਝ ਹਿੱਸਾ ਸਾਂਝਾ ਕੀਤਾ, ਅਤੇ ਇਹ ਕਿ ਉਹ ਉਸ ਦੇ ਚੁਣੇ ਹੋਏ ਲੋਕ ਸਨ (ਜੋ ਇਸਰਾਏਲੀਆਂ ਨਾਲ ਯਹੋਵਾਹ ਦਾ ਨੇਮ ਸੀ)। ਇਸੇ ਲਈ, ਅੱਜ ਤਕ, ਇਸਰਾਏਲ ਦੇ ਲੋਕ ਅਜੇ ਵੀ ਕਹਿੰਦੇ ਹਨ ਕਿ ਯਹੋਵਾਹ ਸਿਰਫ਼ ਉਨ੍ਹਾਂ ਦਾ ਪਰਮੇਸ਼ੁਰ ਹੈ, ਨਾ ਕਿ ਪਰਾਈਆਂ-ਕੌਮਾਂ ਦਾ।

ਸ਼ਰਾ ਦੇ ਯੁਗ ਦੌਰਾਨ, ਯਹੋਵਾਹ ਨੇ ਮੂਸਾ ਲਈ ਉਨ੍ਹਾਂ ਇਸਰਾਏਲੀਆਂ ਨੂੰ ਸੌਂਪਣ ਵਾਸਤੇ ਬਹੁਤ ਸਾਰੇ ਹੁਕਮ ਸਥਾਪਤ ਕੀਤੇ ਜੋ ਮਿਸਰ ਤੋਂ ਉਸ ਦੀ ਅਗਵਾਈ ਵਿੱਚ ਬਾਹਰ ਨਿੱਕਲੇ ਸਨ। ਇਹ ਹੁਕਮ ਯਹੋਵਾਹ ਦੁਆਰਾ ਇਸਰਾਏਲੀਆਂ ਨੂੰ ਦਿੱਤੇ ਗਏ ਸਨ ਅਤੇ ਮਿਸਰੀਆਂ ਨਾਲ ਇਨ੍ਹਾਂ ਦਾ ਕੋਈ ਸੰਬੰਧ ਨਹੀਂ ਸੀ; ਇਹ ਇਸਰਾਏਲੀਆਂ ਉੱਤੇ ਨਿਯੰਤ੍ਰਣ ਕਰਨ ਲਈ ਸਨ, ਅਤੇ ਉਸ ਨੇ ਹੁਕਮਾਂ ਦੀ ਵਰਤੋਂ ਉਨ੍ਹਾਂ ਤੋਂ ਮੰਗਾਂ ਕਰਨ ਲਈ ਕੀਤੀ। ਕੀ ਉਹ ਸਬਤ ਦਾ ਦਿਨ ਮਨਾਉਂਦੇ ਸਨ, ਕੀ ਉਹ ਆਪਣੇ ਮਾਪਿਆਂ ਦਾ ਆਦਰ ਕਰਦੇ ਸਨ, ਕੀ ਉਹ ਮੂਰਤੀਆਂ ਦੀ ਪੂਜਾ ਕਰਦੇ ਸਨ, ਅਤੇ ਵਗੈਰਾ-ਵਗੈਰਾ, ਇਹ ਉਹ ਸਿਧਾਂਤ ਸਨ ਜਿਨ੍ਹਾਂ ਦੁਆਰਾ ਪਾਪੀ ਜਾਂ ਧਰਮੀ ਵਜੋਂ ਉਨ੍ਹਾਂ ਦਾ ਨਿਆਂ ਕੀਤਾ ਜਾਂਦਾ ਸੀ। ਉਨ੍ਹਾਂ ਵਿੱਚੋਂ ਕੁਝ ਅਜਿਹੇ ਸਨ, ਜਿਨ੍ਹਾਂ ਨੂੰ ਯਹੋਵਾਹ ਦੀ ਅੱਗ ਦੀ ਮਾਰ ਪਈ ਸੀ, ਕੁਝ ਨੂੰ ਪੱਥਰਾਂ ਨਾਲ ਮਾਰ ਦਿੱਤਾ ਗਿਆ ਸੀ, ਅਤੇ ਕੁਝ ਨੂੰ ਯਹੋਵਾਹ ਦੀ ਅਸੀਸ ਪ੍ਰਾਪਤ ਹੋਈ ਸੀ, ਅਤੇ ਇਹ ਇਸ ਅਧਾਰ ’ਤੇ ਨਿਰਧਾਰਤ ਕੀਤਾ ਜਾਂਦਾ ਸੀ ਕਿ ਕੀ ਉਨ੍ਹਾਂ ਨੇ ਇਨ੍ਹਾਂ ਹੁਕਮਾਂ ਦੀ ਪਾਲਣਾ ਕੀਤੀ ਜਾਂ ਨਹੀਂ। ਸਬਤ ਦੇ ਦਿਨ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਪੱਥਰਾਂ ਨਾਲ ਮਾਰ ਦਿੱਤਾ ਜਾਂਦਾ ਸੀ। ਸਬਤ ਦਾ ਦਿਨ ਨਾ ਮਨਾਉਣ ਵਾਲੇ ਜਾਜਕਾਂ ਉੱਪਰ ਯਹੋਵਾਹ ਦੀ ਅੱਗ ਦੀ ਮਾਰ ਪੈਂਦੀ ਸੀ। ਜਿਨ੍ਹਾਂ ਨੇ ਆਪਣੇ ਮਾਪਿਆਂ ਦਾ ਸਤਿਕਾਰ ਨਹੀਂ ਕੀਤਾ ਉਨ੍ਹਾਂ ਨੂੰ ਵੀ ਪੱਥਰਾਂ ਨਾਲ ਮਾਰ ਦਿੱਤਾ ਜਾਂਦਾ ਸੀ। ਇਸ ਸਭ ਨੂੰ ਯਹੋਵਾਹ ਦੁਆਰਾ ਸਲਾਹਿਆ ਜਾਂਦਾ ਸੀ। ਯਹੋਵਾਹ ਨੇ ਆਪਣੇ ਇਹ ਹੁਕਮ ਅਤੇ ਨਿਯਮ ਇਸ ਲਈ ਸਥਾਪਤ ਕੀਤੇ ਤਾਂ ਜੋ, ਜਦੋਂ ਉਹ ਉਨ੍ਹਾਂ ਦੇ ਜੀਵਨ ਵਿੱਚ ਉਨ੍ਹਾਂ ਦੀ ਅਗਵਾਈ ਕਰੇ, ਤਾਂ ਲੋਕ ਉਸ ਦੇ ਵਚਨਾਂ ਨੂੰ ਸੁਣਨ ਅਤੇ ਮੰਨਣ ਅਤੇ ਉਸ ਤੋਂ ਆਕੀ ਨਾ ਹੋਣ। ਉਸ ਨੇ ਇਨ੍ਹਾਂ ਨਿਯਮਾਂ ਨੂੰ ਆਪਣੇ ਭਵਿੱਖ ਦੇ ਕੰਮ ਦੀ ਬਿਹਤਰ ਢੰਗ ਨਾਲ ਨੀਂਹ ਰੱਖਣ ਵਾਸਤੇ, ਨਵਜੰਮੀ ਮਨੁੱਖਜਾਤੀ ਨੂੰ ਨਿਯੰਤ੍ਰਣ ਵਿੱਚ ਰੱਖਣ ਲਈ ਵਰਤਿਆ। ਅਤੇ ਇੰਝ, ਯਹੋਵਾਹ ਨੇ ਜੋ ਕੰਮ ਕੀਤਾ ਉਸ ਦੇ ਅਧਾਰ ’ਤੇ, ਪਹਿਲੇ ਯੁਗ ਨੂੰ ਸ਼ਰਾ ਦਾ ਯੁਗ ਕਿਹਾ ਗਿਆ ਸੀ। ਹਾਲਾਂਕਿ ਯਹੋਵਾਹ ਨੇ ਬਹੁਤ ਸਾਰੀ ਬਾਣੀ ਦਾ ਉਚਾਰਣ ਕੀਤਾ ਅਤੇ ਬਹੁਤ ਸਾਰਾ ਕੰਮ ਕੀਤਾ, ਉਸ ਨੇ ਸਿਰਫ਼ ਲੋਕਾਂ ਦੀ ਸਕਾਰਾਤਮਕ ਤੌਰ ਤੇ ਅਗਵਾਈ ਕੀਤੀ, ਇਨ੍ਹਾਂ ਅਗਿਆਨੀ ਲੋਕਾਂ ਨੂੰ ਸਿਖਾਇਆ ਕਿ ਮਨੁੱਖ ਕਿਵੇਂ ਬਣਨਾ ਹੈ, ਕਿਵੇਂ ਜੀਉਣਾ ਹੈ, ਯਹੋਵਾਹ ਦੇ ਸੱਚੇ ਮਾਰਗ ਨੂੰ ਕਿਵੇਂ ਸਮਝਣਾ ਹੈ। ਉਸ ਨੇ ਜੋ ਕੰਮ ਕੀਤਾ ਉਸ ਦਾ ਜ਼ਿਆਦਾਤਰ ਹਿੱਸਾ ਲੋਕਾਂ ਨੂੰ ਉਸ ਦੇ ਸੱਚੇ ਮਾਰਗ ’ਤੇ ਚਲਾਉਣ ਅਤੇ ਉਸ ਦੇ ਨਿਯਮਾਂ ਦੀ ਪਾਲਣਾ ਕਰਾਉਣ ਲਈ ਸੀ। ਉਨ੍ਹਾਂ ਲੋਕਾਂ ਉੱਤੇ ਕੰਮ ਕੀਤਾ ਗਿਆ ਸੀ ਜਿਹੜੇ ਉੱਪਰੋਂ-ਉੱਪਰੋਂ ਹੀ ਭ੍ਰਿਸ਼ਟ ਸਨ; ਇਸ ਕੰਮ ਦਾ ਪਸਾਰ ਉਨ੍ਹਾਂ ਦੇ ਸੁਭਾਅ ਜਾਂ ਜੀਵਨ ਵਿੱਚ ਤਰੱਕੀ ਦਾ ਕਾਇਆ-ਕਲਪ ਕਰ ਦੇਣ ਦੀ ਹੱਦ ਤਕ ਨਹੀਂ ਹੋਇਆ। ਉਸ ਦਾ ਵਾਸਤਾ ਸਿਰਫ਼ ਲੋਕਾਂ ਨੂੰ ਸੀਮਤ ਅਤੇ ਨਿਯੰਤਰਣ ਕਰਨ ਲਈ ਨਿਯਮਾਂ ਦੀ ਵਰਤੋਂ ਕਰਨ ਨਾਲ ਸੀ। ਉਸ ਸਮੇਂ ਦੇ ਇਸਰਾਏਲੀਆਂ ਲਈ, ਯਹੋਵਾਹ ਸਿਰਫ਼ ਹੈਕਲ ਵਿਚਲਾ ਪਰਮੇਸ਼ੁਰ ਹੀ ਸੀ, ਅਕਾਸ਼ਾਂ ਵਿਚਲਾ ਇੱਕ ਪਰਮੇਸ਼ੁਰ ਸੀ। ਉਹ ਬੱਦਲ ਦਾ ਇੱਕ ਥੰਮ੍ਹ, ਅੱਗ ਦਾ ਇੱਕ ਥੰਮ੍ਹ ਸੀ। ਯਹੋਵਾਹ ਲੋਕਾਂ ਤੋਂ ਸਿਰਫ਼ ਇੰਨਾ ਚਾਹੁੰਦਾ ਸੀ ਕਿ ਉਹ ਉਸ ਦੀ ਪਾਲਣਾ ਕਰਨ ਜਿਸ ਨੂੰ ਅੱਜ ਲੋਕ ਉਸ ਦੇ ਕਾਨੂੰਨਾਂ ਅਤੇ ਹੁਕਮਾਂ ਵਜੋਂ ਜਾਣਦੇ ਹਨ—ਕੋਈ ਇਨ੍ਹਾਂ ਨੂੰ ਨਿਯਮ ਵੀ ਕਹਿ ਸਕਦਾ ਹੈ—ਕਿਉਂਕਿ ਜੋ ਕੁਝ ਯਹੋਵਾਹ ਨੇ ਕੀਤਾ ਸੀ ਉਸ ਦਾ ਮਨੋਰਥ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਬਦਲਣਾ ਨਹੀਂ ਸੀ, ਬਲਕਿ ਉਨ੍ਹਾਂ ਨੂੰ ਹੋਰ ਚੀਜ਼ਾਂ ਦੇਣਾ ਸੀ ਜੋ ਮਨੁੱਖ ਕੋਲ ਹੋਣੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਨੂੰ ਆਪਣੇ ਮੁੱਖ ਤੋਂ ਹਿਦਾਇਤ ਦੇਣਾ ਸੀ ਕਿਉਂਕਿ, ਸਿਰਜੇ ਜਾਣ ਤੋਂ ਬਾਅਦ, ਮਨੁੱਖ ਕੋਲ ਅਜਿਹਾ ਕੁਝ ਵੀ ਨਹੀਂ ਸੀ ਜੋ ਉਸ ਦੇ ਕੋਲ ਹੋਣਾ ਚਾਹੀਦਾ ਹੈ। ਅਤੇ ਇਸ ਲਈ, ਯਹੋਵਾਹ ਨੇ ਲੋਕਾਂ ਨੂੰ ਉਹ ਚੀਜ਼ਾਂ ਦਿੱਤੀਆਂ ਜੋ ਉਨ੍ਹਾਂ ਕੋਲ ਧਰਤੀ ’ਤੇ ਆਪਣਾ ਜੀਵਨ ਜੀਉਣ ਦੇ ਲਈ ਹੋਣੀਆਂ ਚਾਹੀਦੀਆਂ ਹਨ, ਜਿਨ੍ਹਾਂ ਲੋਕਾਂ ਦੀ ਉਸ ਨੇ ਅਗਵਾਈ ਕੀਤੀ, ਉਨ੍ਹਾਂ ਨੂੰ ਉਨ੍ਹਾਂ ਦੇ ਪੁਰਖਿਆਂ, ਆਦਮ ਅਤੇ ਹੱਵਾਹ ਤੋਂ ਅੱਗੇ ਲੰਘਣ ਯੋਗ ਬਣਾਇਆ ਕਿਉਂਕਿ ਯਹੋਵਾਹ ਨੇ ਉਨ੍ਹਾਂ ਨੂੰ ਜੋ ਦਿੱਤਾ ਸੀ, ਉਹ ਉਸ ਨਾਲੋਂ ਕਿਤੇ ਜ਼ਿਆਦਾ ਸੀ ਜੋ ਉਸ ਨੇ ਅਰੰਭ ਵਿੱਚ ਆਦਮ ਅਤੇ ਹੱਵਾਹ ਨੂੰ ਦਿੱਤਾ ਸੀ। ਬਾਵਜੂਦ ਇਸ ਦੇ, ਯਹੋਵਾਹ ਨੇ ਇਸਰਾਏਲ ਵਿੱਚ ਜੋ ਕੰਮ ਕੀਤਾ ਉਹ ਸਿਰਫ਼ ਮਨੁੱਖਤਾ ਦੀ ਅਗਵਾਈ ਕਰਨ ਅਤੇ ਮਨੁੱਖਤਾ ਨੂੰ ਆਪਣੇ ਸਿਰਜਣਹਾਰ ਦੀ ਪਛਾਣ ਕਰਾਉਣ ਲਈ ਸੀ। ਉਸ ਨੇ ਉਨ੍ਹਾਂ ਨੂੰ ਜਿੱਤਿਆ ਨਹੀਂ, ਨਾ ਹੀ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਬਦਲਿਆ, ਬਲਕਿ ਸਿਰਫ਼ ਉਨ੍ਹਾਂ ਦੀ ਅਗਵਾਈ ਕੀਤੀ। ਸ਼ਰਾ ਦੇ ਯੁੱਗ ਵਿੱਚ ਯਹੋਵਾਹ ਦੇ ਕੰਮ ਦਾ ਇਹ ਨਿਚੋੜ ਹੈ। ਇਹ ਸਮੁੱਚੇ ਇਸਰਾਏਲ ਦੀ ਧਰਤੀ ’ਤੇ ਉਸ ਦੇ ਕੰਮ ਦਾ ਪਿਛੋਕੜ, ਸੱਚੀ ਕਹਾਣੀ, ਵਾਸਤਵਿਕਤਾ ਅਤੇ ਮਨੁੱਖਜਾਤੀ ਨੂੰ ਯਹੋਵਾਹ ਦੇ ਹੱਥ ਦੇ ਨਿਯੰਤ੍ਰਣ ਵਿੱਚ ਰੱਖਣ ਲਈ—ਉਸ ਦੇ ਛੇ ਹਜ਼ਾਰ ਸਾਲਾਂ ਦੇ ਕੰਮ ਦਾ ਅਰੰਭ ਹੈ। ਇਸੇ ਵਿੱਚੋਂ ਉਸ ਦੀ ਛੇ-ਹਜ਼ਾਰ-ਸਾਲਾ ਪ੍ਰਬੰਧਨ ਯੋਜਨਾ ਵਿੱਚ ਵਧੇਰੇ ਕੰਮ ਪੈਦਾ ਹੋਇਆ ਸੀ।

ਟਿੱਪਣੀ:

ੳ. ਅਸਲ ਲਿਖਤ ਵਿੱਚ “ਆਗਿਆ ਪਾਲਣ ਕੀਤਾ ਜਾਣਾ” ਵਾਕ ਨਹੀਂ ਹੈ।

ਪਿਛਲਾ: ਖੁਸ਼ਖ਼ਬਰੀ ਦੇ ਪ੍ਰਸਾਰ ਦਾ ਕੰਮ ਮਨੁੱਖ ਨੂੰ ਬਚਾਉਣ ਦਾ ਕੰਮ ਵੀ ਹੈ

ਅਗਲਾ: ਛੁਟਕਾਰੇ ਦੇ ਯੁਗ ਦੇ ਕਾਰਜ ਪਿਛਲੀ ਸੱਚੀ ਕਹਾਣੀ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ