ਅਧਿਆਇ 11
ਕੀ ਮੈਂ ਤੁਹਾਡਾ ਪਰਮੇਸ਼ੁਰ ਹਾਂ? ਕੀ ਮੈਂ ਤੁਹਾਡਾ ਰਾਜਾ ਹਾਂ? ਕੀ ਤੁਸੀਂ ਸੱਚਮੁੱਚ ਹੀ ਮੈਨੂੰ ਆਪਣੇ ਅੰਦਰ ਇੱਕ ਰਾਜਾ ਵਜੋਂ ਰਾਜ ਕਰਨ ਦੀ ਆਗਿਆ ਦਿੱਤੀ ਹੋਈ ਹੈ? ਤੁਹਾਨੂੰ ਇਸ ਸੰਬੰਧੀ ਗੰਭੀਰਤਾ ਨਾਲ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ: ਕੀ ਜਦ ਨਵਾਂ ਚਾਨਣ ਆਇਆ ਤਾਂ ਤੁਸੀਂ ਇਸ ਬਾਰੇ ਖੋਜ ਕਰਕੇ ਇਸ ਨੂੰ ਰੱਦ ਨਹੀਂ ਕੀਤਾ ਅਤੇ ਇਸ ਹੱਦ ਤੱਕ ਨਹੀਂ ਗਏ ਕਿ ਇਸ ਰਾਹ ਤੇ ਚੱਲੇ ਬਗੈਰ ਹੀ ਤੁਸੀਂ ਰੁਕ ਗਏ? ਆਪਣੇ ਅਜਿਹੇ ਵਰਤਾਓ ਲਈ ਲੋਹੇ ਦੇ ਡੰਡੇ ਨਾਲ ਤੁਹਾਡਾ ਨਿਆਂ ਕੀਤਾ ਜਾਵੇਗਾ ਅਤੇ ਮਾਰ ਮਾਰੀ ਜਾਵੇਗੀ, ਤੇ ਤੁਸੀਂ ਪਵਿੱਤਰ ਆਤਮਾ ਦੇ ਕੰਮ ਨੂੰ ਮਹਿਸੂਸ ਨਹੀਂ ਕਰੋਗੇ। ਤੁਸੀਂ ਜਲਦੀ ਹੀ ਪੁਕਾਰੋਗੇ, ਅਰਾਧਨਾ ਵਿੱਚ ਗੋਡੇ ਟੇਕ ਕੇ ਉੱਚੀ-ਉੱਚੀ ਵਿਰਲਾਪ ਕਰੋਗੇ। ਮੈਂ ਤੁਹਾਨੂੰ ਹਮੇਸ਼ਾ ਹੀ ਦੱਸਿਆ ਹੈ ਅਤੇ ਤੁਹਾਡੇ ਨਾਲ ਇਸ ਬਾਰੇ ਹਮੇਸ਼ਾ ਹੀ ਗੱਲ ਕੀਤੀ ਹੈ; ਮੈਂ ਕਦੀ ਵੀ ਤੁਹਾਨੂੰ ਆਪਣੀ ਗੱਲ ਕਹਿਣ ਤੋਂ ਸੰਕੋਚ ਨਹੀਂ ਕੀਤਾ। ਅਤੀਤ ਵੱਲ ਝਾਤ ਮਾਰੋ: ਮੈਂ ਤੁਹਾਨੂੰ ਕਦ ਕੁਝ ਦੱਸਣ ਵਿੱਚ ਅਸਫਲ ਰਿਹਾ ਹਾਂ? ਪਰ ਫਿਰ ਵੀ, ਕੁਝ ਲੋਕ ਅਜਿਹੇ ਹਨ ਜੋ ਗਲਤ ਰਾਹ ਤੇ ਚੱਲਦੇ ਰਹਿਣ ਦੀ ਅੜੀ ਕਰਦੇ ਹਨ। ਉਹ ਸ਼ੰਕਿਆਂ ਦੀ ਅਜਿਹੀ ਸੰਘਣੀ ਧੁੰਦ ਵਿੱਚ ਗੁਆਚੇ ਰਹਿੰਦੇ ਹਨ ਜੋ ਸੂਰਜ ਨੂੰ ਧੁੰਦਲਾ ਕਰ ਦਿੰਦੀ ਹੈ ਅਤੇ ਉਹ ਕਦੀ ਵੀ ਰੌਸ਼ਨੀ ਨਹੀਂ ਦੇਖਦੇ। ਕੀ ਇਹ ਇਸ ਕਾਰਨ ਨਹੀਂ ਕਿ ਉਨ੍ਹਾਂ ਦੀ “ਹਾਉਮੇ” ਭਾਵਨਾ ਕੁਝ ਵਧੇਰੇ ਹੀ ਹਾਵੀ ਹੁੰਦੀ ਹੈ ਅਤੇ ਉਨ੍ਹਾਂ ਦੀਆਂ ਆਪਣੀਆਂ ਹੀ ਧਾਰਨਾਵਾਂ ਵਧੇਰੇ ਭਾਰੂ ਹੁੰਦੀਆਂ ਹਨ? ਤੁਸੀਂ ਮੇਰੇ ਲਈ ਕੋਈ ਸਤਿਕਾਰ ਭਾਵਨਾ ਕਦ ਰੱਖਦੇ ਹੋ? ਤੁਸੀਂ ਮੈਨੂੰ ਆਪਣੇ ਦਿਲ ਅੰਦਰ ਕਦ ਥਾਂ ਦਿੱਤੀ ਹੈ? ਜਦ ਤੁਸੀਂ ਅਸਫਲ ਹੋ ਚੁੱਕੇ ਹੁੰਦੇ ਹੋ, ਜਦ ਤੁਸੀਂ ਆਪਣੇ ਆਪ ਨੂੰ ਅਸਮਰਥ ਮਹਿਸੂਸ ਕਰਦੇ ਹੋ ਅਤੇ ਜਦ ਤੁਹਾਡੇ ਕੋਲ ਕੋਈ ਹੋਰ ਵਿਕਲਪ ਨਹੀਂ ਰਹਿੰਦਾ ਕੇਵਲ ਤਦ ਤੁਸੀਂ ਮੇਰੇ ਅੱਗੇ ਪ੍ਰਾਰਥਨਾ ਕਰਦੇ ਹੋ। ਫਿਰ ਹੁਣ ਆਪਣੇ ਆਪ ਹੀ ਆਪਣੇ ਕਾਰਜ ਕਿਉਂ ਨਹੀਂ ਸਵਾਰ ਲੈਂਦੇ? ਓਏ ਮਨੁੱਖੋ! ਇਹ ਤੁਹਾਡੀ ਪੁਰਾਣੀ ਹਾਉਮੇ ਹੀ ਹੈ ਜਿਸ ਨੇ ਤੁਹਾਨੂੰ ਤਬਾਹ ਕਰ ਦਿੱਤਾ ਹੈ!
ਕੁਝ ਲੋਕ ਰਾਹ ਨਹੀਂ ਲੱਭ ਸਕਦੇ ਅਤੇ ਉਹ ਨਵੇਂ ਚਾਨਣ ਨਾਲ ਕਦਮ ਮਿਲਾ ਕੇ ਨਹੀਂ ਚੱਲ ਸਕਦੇ। ਉਹ ਕੇਵਲ ਉਨ੍ਹਾਂ ਚੀਜ਼ਾਂ ਬਾਰੇ ਗੱਲਬਾਤ ਕਰਦੇ ਹਨ ਜੋ ਉਨ੍ਹਾਂ ਨੇ ਪਹਿਲਾਂ ਦੇਖੀਆਂ ਹੁੰਦੀਆਂ ਹਨ; ਉਨ੍ਹਾਂ ਲਈ ਕੁਝ ਵੀ ਨਵੀਨ ਨਹੀਂ ਹੁੰਦਾ। ਅਜਿਹਾ ਕਿਉਂ ਹੁੰਦਾ ਹੈ? ਤੁਸੀਂ ਕੇਵਲ ਆਪਣੇ ਅੰਦਰ ਹੀ ਜੀਉਂਦੇ ਹੋ ਅਤੇ ਮੇਰੇ ਲਈ ਦਰਵਾਜ਼ਾ ਬੰਦ ਕਰ ਛੱਡਿਆ ਹੈ। ਆਪਣੇ ਦਿਲ ਅੰਦਰ ਪਵਿੱਤਰ ਆਤਮਾ ਦੇ ਕੰਮ ਦੇ ਤੌਰ-ਤਰੀਕਿਆਂ ਨੂੰ ਬਦਲਦੇ ਹੋਏ ਦੇਖ ਕੇ ਤੁਹਾਨੂੰ ਆਪਣੇ ਹਿਰਦਿਆਂ ਵਿੱਚ ਹਮੇਸ਼ਾ ਇਹ ਅਹਿਸਾਸ ਹੁੰਦਾ ਹੈ ਕਿ ਤੁਸੀਂ ਗਲਤ ਹੋ। ਤੁਹਾਡਾ ਪਰਮੇਸ਼ਰ ਲਈ ਸਤਿਕਾਰ ਕਿੱਥੇ ਹੈ? ਕੀ ਤੁਸੀਂ ਪਰਮੇਸ਼ਰ ਦੀ ਸ਼ਾਂਤ ਹਜ਼ੂਰੀ ਵਿੱਚ ਇਸ ਨੂੰ ਤਲਾਸ਼ਣ ਦੀ ਕੋਸ਼ਿਸ਼ ਕੀਤੀ ਹੈ? ਤੁਸੀਂ ਕੇਵਲ ਹੈਰਾਨ ਹੁੰਦੇ ਹੋ ਕਿ “ਕੀ ਪਵਿੱਤਰ ਆਤਮਾ ਹਮੇਸ਼ਾ ਇਸ ਤਰ੍ਹਾਂ ਕੰਮ ਕਰਦਾ ਹੈ?” ਕੁਝ ਲੋਕਾਂ ਨੇ ਪਵਿੱਤਰ ਆਤਮਾ ਦਾ ਕੰਮ ਦੇਖਿਆ ਹੈ ਪਰ ਫਿਰ ਵੀ ਉਹ ਇਸ ਬਾਰੇ ਕੁਝ ਨਾ ਕੁਝ ਕਹਿੰਦੇ ਰਹਿੰਦੇ ਹਨ; ਕੁਝ ਹੋਰ ਮੰਨਦੇ ਹਨ ਕਿ ਇਹ ਪਰਮੇਸ਼ੁਰ ਦਾ ਵਚਨ ਹੈ ਪਰ ਫਿਰ ਵੀ ਉਹ ਇਸ ਨੂੰ ਗ੍ਰਹਿਣ ਨਹੀਂ ਕਰਦੇ। ਉਨ੍ਹਾਂ ਸਭਨਾਂ ਦੇ ਮਨਾਂ ਅੰਦਰ ਵੱਖ-ਵੱਖ ਵਿਚਾਰ ਉੱਠਦੇ ਹਨ ਅਤੇ ਉਹ ਪਵਿੱਤਰ ਆਤਮਾ ਦੇ ਕੰਮ ਨੂੰ ਨਹੀਂ ਸਮਝਦੇ। ਉਹ ਆਲਸੀ ਤੇ ਲਾਪਰਵਾਹ ਹਨ ਅਤੇ ਕੀਮਤ ਚੁਕਾਉਣ ਲਈ ਅਤੇ ਮੇਰੀ ਹਜ਼ੂਰੀ ਪ੍ਰਤੀ ਗੰਭੀਰ ਹੋਣ ਲਈ ਤਿਆਰ ਨਹੀਂ ਹਨ। ਪਵਿੱਤਰ ਆਤਮਾ ਨੇ ਉਨ੍ਹਾਂ ਨੂੰ ਪ੍ਰਕਾਸ਼ਮਾਨ ਕੀਤਾ ਹੈ, ਪਰ ਉਹ ਮੇਰੇ ਨਾਲ ਸੰਗਤੀ ਕਰਨ ਅਤੇ ਮੈਨੂੰ ਖੋਜਣ ਲਈ ਮੇਰੇ ਕੋਲ ਨਹੀਂ ਆਉਂਦੇ। ਇਸ ਦੀ ਬਜਾਏ, ਉਹ ਆਪਣੀਆਂ ਇੱਛਾਵਾਂ ਪਿੱਛੇ ਦੌੜਦੇ ਹੋਏ ਆਪਣੀ ਮਨਮਰਜ਼ੀ ਕਰਨ ਵਿੱਚ ਲੱਗੇ ਰਹਿੰਦੇ ਹਨ। ਇਹ ਕਿਸ ਕਿਸਮ ਦੀ ਸੋਚ ਹੈ?