ਅਧਿਆਇ 13

ਤੁਹਾਡੀ ਵਰਤਮਾਨ ਸਥਿਤੀ ਵਿੱਚ, ਤੁਸੀਂ ਸਵੈ ਦੀਆਂ ਧਾਰਣਾਵਾਂ ਦੀ ਹੱਦੋਂ ਵੱਧ ਪਾਲਣਾ ਕਰਦੇ ਹੋ, ਅਤੇ ਤੁਹਾਡੇ ਅੰਦਰ ਬਹੁਤ ਹੀ ਗੰਭੀਰ ਧਾਰਮਿਕ ਰੁਕਾਵਟਾਂ ਹਨ। ਤੁਸੀਂ ਆਤਮਾ ਵਿੱਚ ਕੰਮ ਕਰਨ ਦੇ ਯੋਗ ਨਹੀਂ ਹੋ, ਤੁਸੀਂ ਪਵਿੱਤਰ ਆਤਮਾ ਦੇ ਕੰਮ ਨੂੰ ਨਹੀਂ ਸਮਝ ਸਕਦੇ, ਅਤੇ ਤੁਸੀਂ ਨਵੀਂ ਰੌਸ਼ਨੀ ਨੂੰ ਰੱਦ ਕਰ ਦਿੰਦੇ ਹੋ। ਤੁਸੀਂ ਦਿਨ ਦੇ ਸੂਰਜ ਨੂੰ ਨਹੀਂ ਵੇਖ ਸਕਦੇ ਕਿਉਂਕਿ ਤੁਸੀਂ ਅੰਨ੍ਹੇ ਹੋ, ਤੁਸੀਂ ਲੋਕਾਂ ਨੂੰ ਨਹੀਂ ਜਾਣਦੇ, ਤੁਸੀਂ ਆਪਣੇ “ਮਾਪਿਆਂ” ਨੂੰ ਕਦੇ ਨਹੀਂ ਛੱਡ ਸਕਦੇ, ਤੁਹਾਡੇ ਵਿੱਚ ਆਤਮਕ ਸਮਝ ਦੀ ਘਾਟ ਹੈ, ਤੁਸੀਂ ਪਵਿੱਤਰ ਆਤਮਾ ਦੇ ਕੰਮ ਨੂੰ ਨਹੀਂ ਪਛਾਣਦੇ, ਅਤੇ ਤੁਹਾਨੂੰ ਕੋਈ ਅੰਦਾਜ਼ਾ ਨਹੀਂ ਹੈ ਮੇਰੇ ਵਚਨ ਨੂੰ ਕਿਵੇਂ ਖਾਣਾ ਅਤੇ ਪੀਣਾ ਹੈ। ਇਹ ਇੱਕ ਸਮੱਸਿਆ ਹੈ ਕਿ ਤੁਹਾਨੂੰ ਇਹ ਨਹੀਂ ਪਤਾ ਕਿ ਇਸਤੋਂ ਆਪਣੇ ਆਪ ਕਿਵੇਂ ਖਾਣਾ ਅਤੇ ਪੀਣਾ ਹੈ। ਪਵਿੱਤਰ ਆਤਮਾ ਦਾ ਕੰਮ ਦਿਨੋ-ਦਿਨ ਹੈਰਾਨੀਜਨਕ ਗਤੀ ਨਾਲ ਅੱਗੇ ਵੱਧ ਰਿਹਾ ਹੈ; ਹਰ ਰੋਜ਼ ਨਵੀਂ ਰੌਸ਼ਨੀ ਹੁੰਦੀ ਹੈ, ਅਤੇ ਹਰ ਰੋਜ਼ ਨਵੀਆਂ ਅਤੇ ਸੱਜਰੀਆਂ ਚੀਜ਼ਾਂ ਵੀ ਹੁੰਦੀਆਂ ਹਨ। ਤਾਂ ਵੀ, ਤੂੰ ਨਹੀਂ ਸਮਝਦਾ ਹੈਂ। ਇਸਦੀ ਬਜਾਏ, ਤੂੰ ਖੋਜ ਕਰਨਾ ਪਸੰਦ ਕਰਦਾ ਹੈਂ, ਤੂੰ ਚੀਜ਼ਾਂ ’ਤੇ ਧਿਆਨ ਨਾਲ ਵਿਚਾਰ ਕੀਤੇ ਬਗੈਰ ਉਹਨਾਂ ਨੁੰ ਆਪਣੀਆਂ ਨਿੱਜੀ ਤਰਜੀਹਾਂ ਦੇ ਸ਼ੀਸ਼ੇ ਵਿੱਚੋਂ ਵੇਖਦਾ ਹੈਂ, ਅਤੇ ਤੂੰ ਡੌਰ-ਭੌਰ ਹੋਇਆ ਸੁਣਦਾ ਹੈਂ। ਤੂੰ ਆਤਮਾ ਵਿੱਚ ਲਗਨ ਨਾਲ ਪ੍ਰਾਰਥਨਾ ਨਹੀਂ ਕਰਦਾ, ਨਾ ਹੀ ਤੂੰ ਮੇਰੇ ਵੱਲ ਵੇਖਦਾ ਹੈਂ ਜਾਂ ਮੇਰੇ ਵਚਨਾਂ ’ਤੇ ਵਧੇਰੇ ਵਿਚਾਰ ਕਰਦਾ ਹੈਂ। ਇਸ ਤਰ੍ਹਾਂ, ਤੇਰੇ ਕੋਲ ਜੋ ਕੁਝ ਵੀ ਹੈ ਉਹ ਸਿਰਫ਼ ਲਿਖਤ, ਨਿਯਮ ਅਤੇ ਸਿਧਾਂਤ ਹਨ। ਮੇਰੇ ਵਚਨ ਨੂੰ ਕਿਵੇਂ ਖਾਣਾ ਅਤੇ ਪੀਣਾ ਹੈ ਤੈਨੂੰ ਇਸ ਬਾਰੇ ਸਪਸ਼ਟ ਪਤਾ ਹੋਣਾ ਜ਼ਰੂਰੀ ਹੈ, ਅਤੇ ਤੈਨੂੰ ਮੇਰਾ ਵਚਨ ਮੇਰੇ ਅੱਗੇ ਵਧੇਰੇ ਵਾਰ ਲਿਆਉਣਾ ਪਵੇਗਾ।

ਅੱਜ ਕੱਲ੍ਹ ਲੋਕ ਆਪਣੇ ਆਪ ਨੂੰ ਮੁਕਤ ਕਰਨ ਵਿੱਚ ਸਮਰੱਥ ਨਹੀਂ ਹਨ; ਉਹ ਹਮੇਸ਼ਾ ਸੋਚਦੇ ਹਨ ਕਿ ਉਹ ਸਹੀ ਹਨ। ਉਹ ਆਪਣੀ ਛੋਟੀ ਜਿਹੀ ਦੁਨੀਆ ਵਿੱਚ ਫਸੇ ਹੋਏ ਹਨ, ਅਤੇ ਉਹ ਸਹੀ ਕਿਸਮ ਦੇ ਵਿਅਕਤੀ ਨਹੀਂ ਹਨ। ਉਨ੍ਹਾਂ ਦੇ ਇਰਾਦੇ ਅਤੇ ਉਦੇਸ਼ ਗਲਤ ਹਨ, ਅਤੇ ਜੇ ਉਹ ਇਨ੍ਹਾਂ ਗੱਲਾਂ ’ਤੇ ਅੜੇ ਰਹਿੰਦੇ ਹਨ, ਤਾਂ ਯਕੀਨਨ ਉਨ੍ਹਾਂ ਦਾ ਨਿਆਂ ਕੀਤਾ ਜਾਵੇਗਾ, ਅਤੇ ਗੰਭੀਰ ਮਾਮਲਿਆਂ ਵਿੱਚ ਉਨ੍ਹਾਂ ਨੂੰ ਖਤਮ ਕਰ ਦਿੱਤਾ ਜਾਵੇਗਾ। ਤੁਹਾਨੂੰ ਮੇਰੇ ਨਾਲ ਨਿਰੰਤਰ ਸੰਗਤੀ ਕਾਇਮ ਰੱਖਣ ਵਿੱਚ ਵਧੇਰੇ ਮਿਹਨਤ ਕਰਨੀ ਪਵੇਗੀ, ਪਰ ਜਿਸ ਕਿਸੇ ਨਾਲ ਵੀ ਤੁਸੀਂ ਸੰਗਤੀ ਕਰਨੀ ਚਾਹੁੰਦੇ ਹੋ ਉਸੇ ਨਾਲ ਨਹੀਂ। ਤੁਹਾਨੂੰ ਉਨ੍ਹਾਂ ਲੋਕਾਂ ਬਾਰੇ ਸਮਝ ਜ਼ਰੂਰ ਹੋਣੀ ਚਾਹੀਦੀ ਹੈ ਜਿਨ੍ਹਾਂ ਨਾਲ ਤੁਸੀਂ ਸੰਗਤੀ ਕਰਦੇ ਹੋ, ਅਤੇ ਤੁਹਾਨੂੰ ਜੀਵਨ ਦੇ ਆਤਮਕ ਮਾਮਲਿਆਂ ਬਾਰੇ ਸੰਗਤੀ ਕਰਨੀ ਜ਼ਰੂਰੀ ਹੈ; ਕੇਵਲ ਤਦ ਹੀ ਤੁਸੀਂ ਦੂਜਿਆਂ ਨੂੰ ਜੀਵਨ ਪ੍ਰਦਾਨ ਕਰ ਸਕਦੇ ਹੋ ਅਤੇ ਉਨ੍ਹਾਂ ਦੀਆਂ ਕਮੀਆਂ ਦੀ ਭਰਪਾਈ ਕਰ ਸਕਦੇ ਹੋ। ਤੁਹਾਨੂੰ ਉਨ੍ਹਾਂ ਨਾਲ ਭਾਸ਼ਣ ਦੇਣ ਵਾਲੇ ਲਹਿਜੇ ਵਿੱਚ ਗੱਲ ਨਹੀਂ ਕਰਨੀ ਚਾਹੀਦੀ; ਬੁਨਿਆਦੀ ਤੌਰ ਤੇ ਇਹ ਸਥਿਤੀ ਹੋਣੀ ਗਲਤ ਹੈ। ਸੰਗਤੀ ਵਿੱਚ, ਤੁਹਾਨੂੰ ਆਤਮਕ ਮਾਮਲਿਆਂ ਦੀ ਸਮਝ ਹੋਣੀ ਜ਼ਰੂਰੀ ਹੈ, ਤੁਹਾਡੇ ਕੋਲ ਬੁੱਧੀ ਹੋਣੀ ਜ਼ਰੂਰੀ ਹੈ, ਅਤੇ ਤੁਹਾਨੂੰ ਇਹ ਸਮਝਣ ਯੋਗ ਹੋਣਾ ਜ਼ਰੂਰੀ ਹੈ ਕਿ ਲੋਕਾਂ ਦੇ ਹਿਰਦਿਆਂ ਵਿੱਚ ਕੀ ਹੈ। ਜੇ ਤੁਸੀਂ ਦੂਜਿਆਂ ਦੀ ਸੇਵਾ ਕਰਨੀ ਹੈ, ਤਾਂ ਤੁਹਾਨੂੰ ਸਹੀ ਕਿਸਮ ਦਾ ਵਿਅਕਤੀ ਹੋਣਾ ਪਵੇਗਾ, ਅਤੇ ਤੁਹਾਡੇ ਕੋਲ ਜੋ ਕੁਝ ਵੀ ਹੈ ਉਸਦੇ ਨਾਲ ਤੁਹਾਨੂੰ ਸੰਗਤੀ ਕਰਨੀ ਪਵੇਗੀ।

ਹੁਣ ਮਹੱਤਵਪੂਰਣ ਗੱਲ ਇਹ ਹੈ ਕਿ ਤੁਸੀਂ ਮੇਰੇ ਨਾਲ ਸੰਗਤੀ ਕਰਨ ਦੇ ਯੋਗ ਹੋਵੋ, ਮੇਰੇ ਨਾਲ ਨੇੜਿਓਂ ਗੱਲਬਾਤ ਕਰ ਸਕੋ, ਆਪਣੇ ਆਪ ਖਾ ਅਤੇ ਪੀ ਸਕੋ, ਅਤੇ ਪਰਮੇਸ਼ੁਰ ਦੇ ਨੇੜੇ ਹੋ ਸਕੋ। ਤੁਹਾਨੂੰ ਆਤਮਕ ਮਾਮਲਿਆਂ ਨੂੰ ਜਿੰਨੀ ਛੇਤੀ ਹੋ ਸਕੇ ਸਮਝਣਾ ਪਵੇਗਾ, ਅਤੇ ਤੁਹਾਨੂੰ ਇਸ ਬਾਰੇ ਸਪਸ਼ਟ ਰੂਪ ਵਿੱਚ ਥਾਹ ਲੈਣੀ ਪਵੇਗੀ ਕਿ ਤੁਹਾਡੇ ਵਾਤਾਵਰਣ ਅਤੇ ਤੁਹਾਡੇ ਚਾਰ-ਚੁਫੇਰੇ ਵਿੱਚ ਕੀ ਪ੍ਰਬੰਧ ਕੀਤਾ ਗਿਆ ਹੈ। ਕੀ ਤੂੰ ਇਹ ਸਮਝਣ ਦੇ ਯੋਗ ਹੈਂ ਕਿ ਮੈਂ ਕੀ ਹਾਂ? ਇਹ ਮਹੱਤਵਪੂਰਣ ਹੈ ਕਿ ਤੂੰ ਆਪਣੀ ਕਮੀ ਦੇ ਅਧਾਰ ਤੇ ਖਾਏਂ ਅਤੇ ਪੀਏਂ, ਅਤੇ ਮੇਰੇ ਵਚਨ ਅਨੁਸਾਰ ਜੀਵੇਂ! ਮੇਰੇ ਹੱਥਾਂ ਨੂੰ ਪਛਾਣ, ਅਤੇ ਸ਼ਿਕਾਇਤ ਨਾ ਕਰ। ਜੇ ਤੂੰ ਸ਼ਿਕਾਇਤ ਕਰਦਾ ਹੈਂ ਅਤੇ ਦੂਰ ਚਲਾ ਜਾਂਦਾ ਹੈਂ, ਤਾਂ ਹੋ ਸਕਦਾ ਹੈ ਕਿ ਤੂੰ ਪਰਮੇਸ਼ੁਰ ਦੀ ਕਿਰਪਾ ਪ੍ਰਾਪਤ ਕਰਨ ਦਾ ਮੌਕਾ ਗੁਆ ਬੈਠੇਂ। ਮੇਰੇ ਨੇੜੇ ਆਉਣ ਤੋਂ ਸ਼ੁਰੂਆਤ ਕਰ: ਤੇਰੇ ਵਿੱਚ ਕਿਸ ਚੀਜ਼ ਦੀ ਕਮੀ ਹੈ, ਅਤੇ ਤੈਨੂੰ ਮੇਰੇ ਨੇੜੇ ਕਿਵੇਂ ਆਉਣਾ ਅਤੇ ਮੇਰੇ ਹਿਰਦੇ ਨੂੰ ਕਿਵੇਂ ਸਮਝਣਾ ਚਾਹੀਦਾ ਹੈ? ਲੋਕਾਂ ਲਈ ਮੇਰੇ ਨੇੜੇ ਆਉਣਾ ਔਖਾ ਹੁੰਦਾ ਹੈ, ਕਿਉਂਕਿ ਉਹ ਸਵੈ ਤੋਂ ਮੁਕਤ ਨਹੀਂ ਹੋ ਸਕਦੇ। ਉਨ੍ਹਾਂ ਦੇ ਸੁਭਾਅ ਹਮੇਸ਼ਾਂ ਅਸਥਿਰ ਹੁੰਦੇ ਹਨ, ਲਗਾਤਾਰ ਡਾਵਾਂਡੋਲ ਜਿਹੇ ਰਹਿੰਦੇ ਹਨ, ਅਤੇ ਜਿਉਂ ਹੀ ਇਹ ਲੋਕ ਮਿਠਾਸ ਦਾ ਥੋੜ੍ਹਾ ਸੁਆਦ ਚੱਖ ਲੈਂਦੇ ਹਨ ਤਾਂ ਇਹ ਘਮੰਡੀ ਅਤੇ ਸਵੈ-ਸੰਤੁਸ਼ਟ ਹੋ ਜਾਂਦੇ ਹਨ। ਕੁਝ ਲੋਕ ਅਜੇ ਤੱਕ ਨਹੀਂ ਜਾਗੇ ਹਨ; ਤੂੰ ਜੋ ਕੁਝ ਵੀ ਕਹਿੰਦਾ ਹੈਂ ਉਸ ਵਿੱਚੋਂ ਕਿੰਨਾ ਕੁ ਤੇਰੀ ਹੋਂਦ ਵਿੱਚ ਸਾਕਾਰ ਰੂਪ ਵਿੱਚ ਹੈ? ਇਸਦਾ ਕਿੰਨਾ ਹਿੱਸਾ ਸਵੈ-ਬਚਾਅ ਹੈ, ਇਸਦਾ ਕਿੰਨਾ ਹਿੱਸਾ ਹੋਰਨਾਂ ਦੀ ਨਕਲ ਕਰ ਰਿਹਾ ਹੈ, ਅਤੇ ਇਸਦਾ ਕਿੰਨਾ ਹਿੱਸਾ ਨਿਯਮਾਂ ਦੀ ਪਾਲਣਾ ਕਰ ਰਿਹਾ ਹੈ? ਤੂੰ ਪਵਿੱਤਰ ਆਤਮਾ ਦੇ ਕੰਮ ਨੂੰ ਇਸ ਕਰਕੇ ਮਜ਼ਬੂਤੀ ਨਾਲ ਪਕੜ ਜਾਂ ਸਮਝ ਨਹੀਂ ਸਕਦਾ ਕਿਉਂਕਿ ਤੂੰ ਇਹ ਨਹੀਂ ਜਾਣਦਾ ਕਿ ਮੇਰੇ ਨੇੜੇ ਕਿਵੇਂ ਆਉਣਾ ਹੈ। ਬਾਹਰੋਂ, ਤੂੰ ਹਮੇਸ਼ਾਂ ਆਪਣੇ ਸਵੈ ਦੀਆਂ ਅਤੇ ਆਪਣੇ ਮਨ ਦੀਆਂ ਧਾਰਣਾਵਾਂ ’ਤੇ ਨਿਰਭਰ ਕਰਦੇ ਹੋਏ ਚੀਜ਼ਾਂ ਬਾਰੇ ਚਿੰਤਨ ਕਰਦਾ ਹੈਂ; ਪਰ ਤੂੰ ਲੁੱਕ ਛਿਪ ਕੇ ਖੋਜ ਕਰਦਾ ਹੈਂ ਅਤੇ ਤੁੱਛ ਮਨਸੂਬਿਆਂ ਵਿੱਚ ਜੁੱਟ ਜਾਂਦਾ ਹੈਂ, ਅਤੇ ਤੂੰ ਉਨ੍ਹਾਂ ਨੂੰ ਸ਼ਰੇਆਮ ਉਜਾਗਰ ਵੀ ਨਹੀਂ ਕਰ ਸਕਦਾ ਹੈਂ। ਇਹ ਦਰਸਾਉਂਦਾ ਹੈ ਕਿ ਤੂੰ ਪਵਿੱਤਰ ਆਤਮਾ ਦੇ ਕੰਮ ਨੂੰ ਸੱਚਮੁੱਚ ਨਹੀਂ ਸਮਝਦਾ ਹੈਂ। ਜੇ ਤੈਨੂੰ ਸੱਚਮੁੱਚ ਪਤਾ ਹੋਵੇ ਕਿ ਕੋਈ ਚੀਜ਼ ਪਰਮੇਸ਼ੁਰ ਵੱਲੋਂ ਨਹੀਂ ਵੀ ਆਉਂਦੀ, ਤਾਂ ਤੂੰ ਉੱਠ ਕੇ ਇਸਨੂੰ ਰੱਦ ਕਰਨ ਤੋਂ ਕਿਉਂ ਡਰਦਾ ਹੈਂ? ਕਿੰਨੇ ਕੁ ਜਣੇ ਮੇਰੇ ਲਈ ਉੱਠ ਕੇ ਖੜ੍ਹ ਸਕਦੇ ਹਨ ਤੇ ਬੋਲ ਸਕਦੇ ਹਨ? ਤੇਰੇ ਕੋਲ ਤਾਂ ਇੱਕ ਬਾਲਕ ਦੇ ਚਰਿੱਤਰ ਦੀ ਤਾਕਤ ਦਾ ਕਣ ਮਾਤਰ ਵੀ ਨਹੀਂ ਹੈ।

ਇਸ ਵੇਲੇ ਜਿਸ ਵੀ ਚੀਜ਼ ਦਾ ਪ੍ਰਬੰਧ ਕੀਤਾ ਗਿਆ ਹੈ ਉਸਦਾ ਉਦੇਸ਼ ਤੁਹਾਨੂੰ ਸਿਖਲਾਈ ਦੇਣਾ ਹੈ ਤਾਂ ਜੋ ਤੁਸੀਂ ਆਪਣੇ ਜੀਵਨ ਵਿੱਚ ਵਿਕਾਸ ਕਰ ਸਕੋ, ਤੁਹਾਡੀਆਂ ਆਤਮਾਵਾਂ ਉਤਸੁਕ ਅਤੇ ਚੁਸਤ ਬਣ ਸਕਣ, ਅਤੇ ਤੁਹਾਡੀਆਂ ਆਤਮਕ ਅੱਖਾਂ ਖੁੱਲ੍ਹ ਸਕਣ ਤਾਂ ਜੋ ਤੁਸੀਂ ਪਛਾਣ ਸਕੋ ਕਿ ਕਿਹੜੀਆਂ ਚੀਜ਼ਾਂ ਪਰਮੇਸ਼ੁਰ ਤੋਂ ਆਉਂਦੀਆਂ ਹਨ। ਪਰਮੇਸ਼ੁਰ ਵੱਲੋਂ ਜੋ ਕੁਝ ਆਉਂਦਾ ਹੈ ਉਹ ਤੈਨੂੰ ਸਮਰੱਥਾ ਅਤੇ ਬੋਝ ਨਾਲ ਸੇਵਾ ਕਰਨ ਅਤੇ ਆਤਮਾ ਵਿੱਚ ਸਥਿਰ ਰਹਿਣ ਦੇ ਯੋਗ ਬਣਾਉਂਦਾ ਹੈ। ਉਹ ਸਾਰੀਆਂ ਚੀਜ਼ਾਂ ਖੋਖਲੀਆਂ ਹਨ ਜੋ ਮੇਰੇ ਵੱਲੋਂ ਨਹੀਂ ਆਉਂਦੀਆਂ; ਉਹ ਤੈਨੂੰ ਕੁਝ ਵੀ ਨਹੀਂ ਦਿੰਦੀਆਂ, ਉਹ ਤੇਰੀ ਆਤਮਾ ਵਿੱਚ ਸੱਖਣਾਪਣ ਲਿਆਉਂਦੀਆਂ ਹਨ ਅਤੇ ਤੂੰ ਆਪਣਾ ਵਿਸ਼ਵਾਸ ਗੁਆ ਬੈਠਦਾ ਹੈਂ, ਅਤੇ ਆਪਣੇ ਤੇ ਮੇਰੇ ਵਿੱਚ ਦੂਰੀ ਬਣਾ ਲੈਂਦਾ ਹੈਂ, ਤੂੰ ਆਪਣੇ ਹੀ ਮਨ ਵਿੱਚ ਫਸ ਜਾਂਦਾ ਹੈਂ। ਜਦੋਂ ਤੂੰ ਆਤਮਾ ਵਿੱਚ ਜੀਉਂਦਾ ਹੈਂ ਤਾਂ ਤੂੰ ਦੁਨਿਆਵੀ ਸੰਸਾਰ ਵਿੱਚ ਹਰ ਚੀਜ਼ ਨੂੰ ਪਾਰ ਕਰ ਸਕਦਾ ਹੈਂ, ਪਰ ਆਪਣੇ ਮਨ ਵਿੱਚ ਜੀਉਣ ਦਾ ਮਤਲਬ ਹੈ ਸ਼ਤਾਨ ਦੇ ਵੱਸ ਵਿੱਚ ਹੋ ਜਾਣਾ; ਇਹ ਇੱਕ ਨਿਰਾਸ਼ਾਜਨਕ ਸਥਿਤੀ ਹੈ। ਹੁਣ ਬਹੁਤ ਸੌਖਾ ਹੈ: ਆਪਣੇ ਹਿਰਦੇ ਨਾਲ ਮੇਰੇ ਵੱਲ ਦੇਖ, ਅਤੇ ਤੇਰੀ ਆਤਮਾ ਤੁਰੰਤ ਮਜ਼ਬੂਤ ​​ਹੋ ਜਾਵੇਗੀ। ਤੇਰੇ ਕੋਲ ਵਿਹਾਰ ਕਰਨ ਦਾ ਇੱਕ ਮਾਰਗ ਹੋਵੇਗਾ, ਅਤੇ ਮੈਂ ਤੇਰੇ ਹਰ ਕਦਮ ਦੀ ਅਗਵਾਈ ਕਰਾਂਗਾ। ਮੇਰਾ ਵਚਨ ਹਰ ਸਮੇਂ ਅਤੇ ਹਰ ਜਗ੍ਹਾ ਤੇਰੇ ਉੱਤੇ ਪਰਗਟ ਕੀਤਾ ਜਾਵੇਗਾ। ਕੋਈ ਫ਼ਰਕ ਨਹੀਂ ਪੈਂਦਾ ਕਿ ਕਿੱਥੇ ਜਾਂ ਕਦੋਂ, ਜਾਂ ਚਾਰ-ਚੁਫੇਰਾ ਕਿੰਨਾ ਵੀ ਅਣਸੁਖਾਵਾਂ ਕਿਉਂ ਨਾ ਹੋਵੇ, ਮੈਂ ਤੈਨੂੰ ਸਪਸ਼ਟ ਰੂਪ ਵਿੱਚ ਦੇਖਣ ਯੋਗ ਬਣਾਵਾਂਗਾ, ਅਤੇ ਜੇ ਤੂੰ ਆਪਣੇ ਹਿਰਦੇ ਤੋਂ ਮੇਰੇ ਵੱਲ ਦੇਖੇਂਗਾ ਤਾਂ ਮੇਰਾ ਹਿਰਦਾ ਤੇਰੇ ਉੱਤੇ ਪਰਗਟ ਕੀਤਾ ਜਾਵੇਗਾ; ਇੰਝ, ਤੂੰ ਅੱਗੇ ਵੱਲ ਨੂੰ ਦੌੜੇਂਗਾ ਅਤੇ ਕਦੇ ਵੀ ਆਪਣੇ ਰਾਹ ਤੋਂ ਨਹੀਂ ਭਟਕੇਂਗਾ। ਕੁਝ ਲੋਕ ਬਾਹਰੀ ਤੌਰ ਤੇ ਆਪਣੇ ਤਰੀਕੇ ਨਾਲ ਮਹਿਸੂਸ ਕਰਨ ਦੀ ਕੋਸ਼ਿਸ਼ ਕਰਦੇ ਹਨ, ਫਿਰ ਵੀ ਆਪਣੀ ਆਤਮਾ ਵਿੱਚ ਕਦੇ ਅਜਿਹਾ ਨਹੀਂ ਕਰਦੇ। ਉਹ ਅਕਸਰ ਪਵਿੱਤਰ ਆਤਮਾ ਦੇ ਕੰਮ ਨੂੰ ਨਹੀਂ ਸਮਝ ਸਕਦੇ। ਜਦੋਂ ਉਹ ਹੋਰਨਾਂ ਦੇ ਨਾਲ ਸੰਗਤੀ ਕਰਦੇ ਹਨ, ਤਾਂ ਬਸ ਉਹ ਹੋਰ ਵੀ ਉਲਝ ਜਾਂਦੇ ਹਨ, ਉਹਨਾਂ ਕੋਲ ਪਿੱਛੇ ਤੁਰਨ ਲਈ ਕੋਈ ਰਾਹ ਨਹੀਂ ਹੁੰਦਾ ਅਤੇ ਇਹ ਵੀ ਨਹੀਂ ਜਾਣਦੇ ਕਿ ਕਰਨਾ ਕੀ ਹੈ। ਇਹ ਲੋਕ ਨਹੀਂ ਜਾਣਦੇ ਕਿ ਉਨ੍ਹਾਂ ਨੂੰ ਕੀ ਬੀਮਾਰੀ ਹੈ; ਹੋ ਸਕਦਾ ਹੈ ਕਿ ਉਨ੍ਹਾਂ ਕੋਲ ਬਹੁਤ ਸਾਰੀਆਂ ਚੀਜ਼ਾਂ ਹੋਣ ਅਤੇ ਉਹ ਅੰਦਰੋਂ ਭਰਪੂਰ ਹੋਣ, ਪਰ ਕੀ ਇਸਦਾ ਕੋਈ ਲਾਭ ਹੈ? ਕੀ ਤੇਰੇ ਕੋਲ ਸੱਚਮੁੱਚ ਪਿੱਛੇ ਤੁਰਨ ਲਈ ਕੋਈ ਰਾਹ ਹੈ? ਕੀ ਤੇਰੇ ਕੋਲ ਕੋਈ ਪ੍ਰਕਾਸ਼ ਜਾਂ ਅੰਦਰੂਨੀ ਚਾਨਣ ਹੈ? ਕੀ ਤੇਰੇ ਕੋਲ ਕੋਈ ਨਵੀਂ ਸੂਝ ਹੈ? ਕੀ ਤੂੰ ਤਰੱਕੀ ਕੀਤੀ ਹੈ, ਜਾਂ ਕੀ ਤੂੰ ਪਿਛੜ ਗਿਆ ਹੈਂ? ਕੀ ਤੂੰ ਨਵੀਂ ਰੌਸ਼ਨੀ ਦੇ ਨਾਲ ਕਦਮ ਮਿਲਾ ਸਕਦਾ ਹੈਂ? ਤੇਰੇ ਕੋਲ ਕੋਈ ਅਧੀਨਤਾਈ ਨਹੀਂ ਹੈ; ਜਿਸ ਅਧੀਨਤਾਈ ਦਾ ਤੂੰ ਅਕਸਰ ਜ਼ਿਕਰ ਕਰਦਾ ਹੈਂ ਉਹ ਸਿਰਫ਼ ਗੱਲਬਾਤ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ। ਕੀ ਤੂੰ ਆਗਿਆਕਾਰੀ ਜੀਵਨ ਨੂੰ ਵਿਹਾਰ ਰਾਹੀਂ ਪਰਗਟ ਕੀਤਾ ਹੈ?

ਲੋਕਾਂ ਦੀ ਸਵੈ-ਧਾਰਮਿਕਤਾ, ਸੰਤੋਖ, ਸਵੈ-ਸੰਤੁਸ਼ਟੀ ਅਤੇ ਹੰਕਾਰ ਦੁਆਰਾ ਦਰਪੇਸ਼ ਰੁਕਾਵਟ ਕਿੰਨੀ ਕੁ ਵੱਡੀ ਹੈ? ਜਦੋਂ ਤੂੰ ਹਕੀਕਤ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ ਤਾਂ ਇਸਦਾ ਜ਼ਿੰਮੇਵਾਰ ਕੌਣ ਹੈ? ਤੈਨੂੰ ਇਹ ਵੇਖਣ ਲਈ ਖੁਦ ਨੂੰ ਧਿਆਨ ਨਾਲ ਜਾਂਚਣਾ ਚਾਹੀਦਾ ਹੈ ਕਿ ਕੀ ਤੂੰ ਇੱਕ ਸਹੀ ਵਿਅਕਤੀ ਹੈਂ। ਕੀ ਤੇਰੇ ਟੀਚੇ ਅਤੇ ਇਰਾਦੇ ਮਨ ਵਿੱਚ ਮੈਨੂੰ ਰੱਖ ਕੇ ਬਣਾਏ ਗਏ ਹਨ? ਕੀ ਤੇਰੇ ਸਾਰੇ ਸ਼ਬਦ ਅਤੇ ਕੰਮ ਮੇਰੀ ਮੌਜੂਦਗੀ ਵਿੱਚ ਕਹੇ ਅਤੇ ਕੀਤੇ ਜਾਂਦੇ ਹਨ? ਮੈਂ ਤੇਰੀਆਂ ਸਾਰੀਆਂ ਸੋਚਾਂ ਅਤੇ ਖਿਆਲਾਂ ਨੂੰ ਪਰਖਦਾ ਹਾਂ। ਕੀ ਤੂੰ ਦੋਸ਼ੀ ਮਹਿਸੂਸ ਨਹੀਂ ਕਰਦਾ? ਤੂੰ ਦੂਜਿਆਂ ਦੇ ਵੇਖਣ ਲਈ ਇੱਕ ਝੂਠਾ ਮੋਰਚਾ ਲਾਇਆ ਹੈ ਅਤੇ ਤੂੰ ਚੁੱਪ-ਚੁਪੀਤੇ ਸਵੈ-ਧਾਰਮਿਕਤਾ ਦਾ ਅਡੰਬਰ ਧਾਰ ਲਿਆ ਹੈ; ਤੂੰ ਇਹ ਆਪਣੇ ਆਪ ਨੂੰ ਬਚਾਉਣ ਲਈ ਕਰਦਾ ਹੈਂ। ਤੂੰ ਅਜਿਹਾ ਆਪਣੀ ਬੁਰਾਈ ਨੂੰ ਲੁਕਾਉਣ ਲਈ ਕਰਦਾ ਹੈਂ, ਅਤੇ ਇੱਥੋਂ ਤਕ ਕਿ ਤੂੰ ਉਸ ਬੁਰਾਈ ਨੂੰ ਕਿਸੇ ਹੋਰ ਵੱਲ ਧੱਕਣ ਦੇ ਤਰੀਕੇ ਵੀ ਸੋਚਦਾ ਹੈਂ। ਤੇਰੇ ਹਿਰਦੇ ਵਿੱਚ ਕਿਹੜੀ ਧੋਖੇਬਾਜ਼ੀ ਵੱਸਦੀ ਹੈ! ਤੂੰ ਜੋ ਕੁਝ ਵੀ ਕਿਹਾ ਹੈ ਉਸ ਬਾਰੇ ਸੋਚ। ਕੀ ਇਹ ਤੇਰੇ ਆਪਣੇ ਫਾਇਦੇ ਲਈ ਨਹੀਂ ਸੀ ਕਿ, ਆਪਣੀ ਆਤਮਾ ਨੂੰ ਨੁਕਸਾਨ ਪਹੁੰਚਣ ਦੇ ਡਰੋਂ ਤੂੰ ਸ਼ਤਾਨ ਨੂੰ ਲੁਕੋ ਲਿਆ ਅਤੇ ਫਿਰ ਆਪਣੇ ਭਰਾਵਾਂ ਅਤੇ ਭੈਣਾਂ ਤੋਂ ਉਹਨਾਂ ਦਾ ਖਾਣ ਪੀਣ ਜ਼ਬਰਦਸਤੀ ਖੋਹ ਲਿਆ? ਤੂੰ ਆਪਣੇ ਲਈ ਕੀ ਕਹਿਣਾ ਚਾਹੇਂਗਾ? ਕੀ ਤੈਨੂੰ ਲੱਗਦਾ ਹੈ ਕਿ ਤੂੰ ਅਗਲੀ ਵਾਰ ਉਸ ਖਾਣ ਅਤੇ ਪੀਣ ਦੀ ਭਰਪਾਈ ਕਰ ਸਕੇਂਗਾ ਜਿਸਨੂੰ ਸ਼ਤਾਨ ਨੇ ਇਸ ਵਾਰ ਖੋਹ ਲਿਆ ਹੈ? ਇਸ ਤਰ੍ਹਾਂ, ਹੁਣ ਤੂੰ ਇਹ ਸਪਸ਼ਟ ਰੂਪ ਵਿੱਚ ਦੇਖ; ਕੀ ਇਹ ਕੁਝ ਅਜਿਹਾ ਹੈ ਜਿਸਦੀ ਤੂੰ ਪੂਰਤੀ ਕਰ ਸਕਦਾ ਹੈਂ? ਕੀ ਤੂੰ ਖਰਾਬ ਹੋਏ ਸਮੇਂ ਦੀ ਭਰਪਾਈ ਕਰ ਸਕਦਾ ਹੈਂ? ਤੁਹਾਨੂੰ ਇਹ ਵੇਖਣ ਲਈ ਲਗਨ ਨਾਲ ਆਪਣੀ ਪੜਤਾਲ ਕਰਨੀ ਪਵੇਗੀ ਕਿ ਪਿਛਲੀਆਂ ਕੁਝ ਮੀਟਿੰਗਾਂ ਵਿੱਚ ਕੋਈ ਖਾਣ ਪੀਣ ਕਿਉਂ ਨਹੀਂ ਕੀਤਾ ਗਿਆ ਸੀ, ਅਤੇ ਕੌਣ ਇਸ ਮੁਸੀਬਤ ਦਾ ਕਾਰਨ ਬਣਿਆ। ਜਦੋਂ ਤੱਕ ਇਹ ਸਪਸ਼ਟ ਨਹੀਂ ਹੋ ਜਾਂਦਾ ਉਦੋਂ ਤਕ ਤੈਨੂੰ ਇੱਕ ਸਮੇਂ ਇੱਕ ਜਣੇ ਨਾਲ ਸੰਗਤੀ ਕਰਨੀ ਚਾਹੀਦੀ ਹੈ। ਜੇ ਅਜਿਹੇ ਵਿਅਕਤੀ ਨੂੰ ਸਖਤੀ ਨਾਲ ਰੋਕਿਆ ਨਹੀਂ ਜਾਂਦਾ, ਤਾਂ ਤੁਹਾਡੇ ਭਰਾ ਅਤੇ ਭੈਣਾਂ ਨਹੀਂ ਸਮਝਣਗੇ, ਅਤੇ ਫਿਰ ਇਹ ਦੁਬਾਰਾ ਵਾਪਰੇਗਾ। ਤੁਹਾਡੀਆਂ ਆਤਮਕ ਅੱਖਾਂ ਬੰਦ ਹਨ; ਤੁਹਾਡੇ ਵਿੱਚੋਂ ਬਹੁਤੇ ਲੋਕ ਅੰਨ੍ਹੇ ਹਨ! ਇਸ ਤੋਂ ਇਲਾਵਾ, ਜਿਹੜੇ ਵੇਖ ਸਕਦੇ ਹਨ ਉਹ ਇਸ ਬਾਰੇ ਲਾਪਰਵਾਹ ਹਨ। ਉਹ ਖੜ੍ਹ ਕੇ ਬੋਲਦੇ ਨਹੀਂ, ਅਤੇ ਉਹ ਵੀ ਅੰਨ੍ਹੇ ਹਨ। ਜਿਹੜੇ ਵੇਖਦੇ ਹਨ ਪਰ ਬੋਲਦੇ ਨਹੀਂ, ਉਹ ਗੂੰਗੇ ਹਨ। ਇੱਥੇ ਬਹੁਤ ਸਾਰੇ ਲੋਕ ਹਨ ਜੋ ਅਪਾਹਜ ਹਨ।

ਕੁਝ ਲੋਕ ਇਹ ਨਹੀਂ ਸਮਝਦੇ ਕਿ ਸੱਚ ਕੀ ਹੈ, ਜੀਵਨ ਕੀ ਹੈ, ਅਤੇ ਢੰਗ ਕੀ ਹੈ, ਅਤੇ ਉਹ ਆਤਮਾ ਨੂੰ ਨਹੀਂ ਸਮਝਦੇ। ਉਹ ਮੇਰੇ ਵਚਨ ਨੂੰ ਫ਼ਾਰਮੂਲਾ ਮਾਤਰ ਹੀ ਸਮਝਦੇ ਹਨ। ਇਹ ਬਹੁਤ ਜ਼ਿਆਦਾ ਕਠੋਰ ਹੈ। ਉਹ ਨਹੀਂ ਸਮਝਦੇ ਕਿ ਸੱਚਾ ਸ਼ੁਕਰਾਨਾ ਅਤੇ ਪ੍ਰਸ਼ੰਸਾ ਕੀ ਹੈ। ਕੁਝ ਲੋਕ ਮਹੱਤਵਪੂਰਣ ਅਤੇ ਮੁਢਲੀਆਂ ਗੱਲਾਂ ਨੂੰ ਸਮਝਣ ਵਿੱਚ ਅਸਮਰੱਥ ਹੁੰਦੇ ਹਨ; ਇਸ ਦੀ ਬਜਾਏ, ਉਹ ਸਿਰਫ਼ ਘੱਟ ਮਹੱਤਵਪੂਰਣ ਗੱਲਾਂ ਨੂੰ ਸਮਝਦੇ ਹਨ। ਪਰਮੇਸ਼ੁਰ ਦੇ ਪ੍ਰਬੰਧਨ ਵਿੱਚ ਵਿਘਨ ਪਾਉਣ ਦਾ ਕੀ ਅਰਥ ਹੈ? ਕਲੀਸਿਯਾ ਦੀ ਉਸਾਰੀ ਨੂੰ ਢਾਹੁਣ ਦਾ ਕੀ ਮਤਲਬ ਹੈ? ਪਵਿੱਤਰ ਆਤਮਾ ਦੇ ਕੰਮ ਵਿੱਚ ਵਿਘਨ ਪਾਉਣ ਦਾ ਕੀ ਅਰਥ ਹੈ? ਸ਼ਤਾਨ ਦਾ ਝੋਲੀ-ਚੁੱਕ ਕੀ ਹੁੰਦਾ ਹੈ? ਇਨ੍ਹਾਂ ਸੱਚਾਈਆਂ ਨੂੰ ਅਸਪਸ਼ਟ ਰੂਪ ਵਿੱਚ ਛੁਪਾਉਣ ਦੀ ਬਜਾਏ, ਸਪਸ਼ਟ ਰੂਪ ਵਿੱਚ ਸਮਝਣਾ ਪਵੇਗਾ। ਇਸ ਵਾਰ ਖਾਣ-ਪੀਣ ਨਾ ਹੋਣ ਦਾ ਕੀ ਕਾਰਨ ਰਿਹਾ? ਕੁਝ ਲੋਕ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਅੱਜ ਉੱਚੀ ਅਵਾਜ਼ ਵਿੱਚ ਪਰਮੇਸ਼ੁਰ ਦੀ ਉਸਤਤ ਕਰਨੀ ਚਾਹੀਦੀ ਹੈ, ਪਰ ਉਨ੍ਹਾਂ ਨੂੰ ਉਸਦੀ ਉਸਤਤ ਕਿਵੇਂ ਕਰਨੀ ਚਾਹੀਦੀ ਹੈ? ਕੀ ਉਨ੍ਹਾਂ ਨੂੰ ਭਜਨ ਗਾ ਕੇ ਅਤੇ ਨੱਚ ਕੇ ਅਜਿਹਾ ਕਰਨਾ ਚਾਹੀਦਾ ਹੈ? ਕੀ ਹੋਰ ਤਰੀਕਿਆਂ ਨੂੰ ਉਸਤਤ ਵਜੋਂ ਨਹੀਂ ਗਿਣਿਆ ਜਾਂਦਾ? ਕੁਝ ਲੋਕ ਇਸ ਧਾਰਣਾ ਦੇ ਨਾਲ ਮੀਟਿੰਗਾਂ ਵਿੱਚ ਆਉਂਦੇ ਹਨ ਕਿ ਅਨੰਦਮਈ ਉਸਤਤ ਪਰਮੇਸ਼ੁਰ ਦੀ ਉਸਤਤ ਕਰਨ ਦਾ ਤਰੀਕਾ ਹੈ। ਲੋਕਾਂ ਦੀਆਂ ਧਾਰਣਾਵਾਂ ਇਹ ਹਨ, ਅਤੇ ਉਹ ਪਵਿੱਤਰ ਆਤਮਾ ਦੇ ਕੰਮ ਵੱਲ ਧਿਆਨ ਨਹੀਂ ਦਿੰਦੇ; ਇਸਦਾ ਅੰਤਮ ਨਤੀਜਾ ਇਹ ਹੁੰਦਾ ਹੈ ਕਿ ਰੁਕਾਵਟਾਂ ਅਜੇ ਵੀ ਵਾਪਰਦੀਆਂ ਹਨ। ਇਸ ਮੀਟਿੰਗ ਵਿੱਚ ਕੋਈ ਖਾਣ ਪੀਣ ਨਹੀਂ ਸੀ; ਤੁਹਾਡੇ ਸਾਰਿਆਂ ਦਾ ਇਹ ਕਹਿਣਾ ਹੈ ਕਿ ਤੁਸੀਂ ਪਰਮੇਸ਼ੁਰ ਦੇ ਬੋਝ ਬਾਰੇ ਸੋਚਦੇ ਹੋ ਅਤੇ ਕਲੀਸਿਯਾ ਦੀ ਗਵਾਹੀ ਦਾ ਬਚਾਅ ਕਰੋਗੇ, ਪਰ ਤੁਹਾਡੇ ਵਿੱਚੋਂ ਕਿਸਨੇ ਸੱਚਮੁੱਚ ਪਰਮੇਸ਼ੁਰ ਦੇ ਬੋਝ ਬਾਰੇ ਵਿਚਾਰ ਕੀਤਾ ਹੈ? ਆਪਣੇ ਆਪ ਤੋਂ ਪੁੱਛੋ: ਕੀ ਤੂੰ ਕੋਈ ਅਜਿਹਾ ਵਿਅਕਤੀ ਹੈਂ ਜਿਸਨੇ ਉਸਦੇ ਬੋਝ ਬਾਰੇ ਗੌਰ ਕੀਤਾ ਹੋਵੇ? ਕੀ ਤੂੰ ਉਸਦੇ ਲਈ ਧਾਰਮਿਕਤਾ ਦਾ ਵਿਹਾਰ ਕਰ ਸਕਦਾ ਹੈਂ? ਕੀ ਤੂੰ ਖੜ੍ਹਾ ਹੋ ਕੇ ਮੇਰੇ ਲਈ ਬੋਲ ਸਕਦਾ ਹੈਂ? ਕੀ ਤੂੰ ਅਡੋਲ ਹੋ ਕੇ ਸੱਚਾਈ ਨੂੰ ਅਮਲ ਵਿੱਚ ਲਿਆ ਸਕਦਾ ਹੈਂ? ਕੀ ਤੂੰ ਐਨਾ ਦਲੇਰ ਹੈਂ ਕਿ ਸ਼ਤਾਨ ਦੀ ਹਰ ਕਰਨੀ ਨਾਲ ਲੜ ਸਕੇਂ? ਕੀ ਤੂੰ ਮੇਰੀ ਸੱਚਾਈ ਦੀ ਖਾਤਰ ਆਪਣੀਆਂ ਭਾਵਨਾਵਾਂ ਨੂੰ ਪਾਸੇ ਰੱਖ ਕੇ ਸ਼ਤਾਨ ਦਾ ਪਰਦਾਫਾਸ਼ ਕਰ ਸਕੇਂਗਾ? ਕੀ ਤੂੰ ਮੇਰੇ ਇਰਾਦਿਆਂ ਨੂੰ ਆਪਣੇ ਅੰਦਰ ਪੂਰਾ ਹੋਣ ਦੀ ਆਗਿਆ ਦੇ ਸਕਦਾ ਹੈਂ? ਕੀ ਤੂੰ ਸਭ ਤੋਂ ਮਹੱਤਵਪੂਰਣ ਪਲਾਂ ਵਿੱਚ ਆਪਣੇ ਹਿਰਦੇ ਦਾ ਬਲੀਦਾਨ ਦਿੱਤਾ ਹੈ? ਕੀ ਤੂੰ ਉਹ ਹੈਂ ਜੋ ਮੇਰੀ ਇੱਛਾ ਪੂਰੀ ਕਰਦਾ ਹੈ? ਆਪਣੇ ਆਪ ਨੂੰ ਇਹ ਪ੍ਰਸ਼ਨ ਪੁੱਛ, ਅਤੇ ਉਨ੍ਹਾਂ ਬਾਰੇ ਅਕਸਰ ਸੋਚ। ਸ਼ਤਾਨ ਦੇ ਤੋਹਫ਼ੇ ਤੇਰੇ ਅੰਦਰ ਹਨ, ਅਤੇ ਉਸਦਾ ਜ਼ਿੰਮੇਵਾਰ ਤੂੰ ਹੈਂ—ਕਿਉਂਕਿ ਤੂੰ ਲੋਕਾਂ ਨੂੰ ਨਹੀਂ ਸਮਝਦਾ, ਅਤੇ ਤੂੰ ਸ਼ਤਾਨ ਦੇ ਜ਼ਹਿਰ ਨੂੰ ਪਛਾਣਨ ਵਿੱਚ ਨਾਕਾਮ ਰਹਿੰਦਾ ਹੈਂ; ਤੂੰ ਆਪਣੇ ਆਪ ਨੂੰ ਮੌਤ ਵੱਲ ਲਿਜਾ ਰਿਹਾ ਹੈਂ। ਸ਼ਤਾਨ ਨੇ ਤੈਨੂੰ ਚੰਗੀ ਤਰ੍ਹਾਂ ਨਾਲ ਧੋਖਾ ਦਿੱਤਾ ਹੈ, ਇਸ ਹੱਦ ਤੱਕ ਕਿ ਤੂੰ ਪੂਰੀ ਤਰ੍ਹਾਂ ਬੌਂਦਲ ਗਿਆ ਹੈਂ; ਤੂੰ ਵਿਭਚਾਰ ਦੀ ਮਦ ਦੇ ਨਸ਼ੇ ਵਿੱਚ ਹੈਂ, ਅਤੇ ਤੂੰ ਅੱਗੇ-ਪਿੱਛੇ ਡੋਲਦਾ ਹੈਂ, ਕੋਈ ਦ੍ਰਿੜ੍ਹ ਨਜ਼ਰੀਆ ਰੱਖਣ ਦੇ ਯੋਗ ਨਹੀਂ ਹੈਂ, ਅਤੇ ਤੇਰੇ ਵਿਹਾਰ ਦਾ ਕੋਈ ਰਾਹ ਨਹੀਂ ਹੈ। ਤੂੰ ਸਹੀ ਢੰਗ ਨਾਲ ਖਾਂਦਾ ਪੀਂਦਾ ਨਹੀਂ ਹੈਂ, ਤੂੰ ਵਹਿਸ਼ੀ ਲੜਾਈ ਝਗੜੇ ਵਿੱਚ ਮਗਨ ਹੈਂ, ਤੈਨੂੰ ਸਹੀ ਗਲਤ ਬਾਰੇ ਨਹੀਂ ਪਤਾ ਹੈ, ਅਤੇ ਜੋ ਕੋਈ ਵੀ ਅਗਵਾਈ ਕਰਦਾ ਹੈ ਤੂੰ ਉਸੇ ਪਿੱਛੇ ਲੱਗ ਜਾਂਦਾ ਹੈਂ। ਕੀ ਤੇਰੇ ਕੋਲ ਜ਼ਰਾ ਜਿੰਨੀ ਵੀ ਸੱਚਾਈ ਹੈ? ਕੁਝ ਲੋਕ ਆਪਣਾ ਬਚਾਅ ਕਰਦੇ ਹਨ ਅਤੇ ਇੱਥੋਂ ਤੱਕ ਕਿ ਧੋਖੇ ਵਿੱਚ ਵੀ ਸ਼ਾਮਲ ਹੁੰਦੇ ਹਨ। ਉਹ ਦੂਜਿਆਂ ਨਾਲ ਸੰਗਤੀ ਕਰਦੇ ਹਨ, ਪਰ ਇਹ ਉਨ੍ਹਾਂ ਨੂੰ ਸਿਰਫ਼ ਇੱਕ ਨਿਰਾਸ਼ਾਜਨਕ ਅੰਤ ਵੱਲ ਲੈ ਜਾਂਦਾ ਹੈ। ਕੀ ਇਹ ਮੈਂ ਹਾਂ ਜਿਸ ਤੋਂ ਇਹ ਲੋਕ ਆਪਣੇ ਇਰਾਦੇ, ਟੀਚੇ, ਪ੍ਰੇਰਣਾ ਅਤੇ ਸਰੋਤ ਪ੍ਰਾਪਤ ਕਰਦੇ ਹਨ? ਕੀ ਤੈਨੂੰ ਲੱਗਦਾ ਹੈ ਕਿ ਤੂੰ ਆਪਣੇ ਭਰਾਵਾਂ ਅਤੇ ਭੈਣਾਂ ਲਈ ਇਸ ਚੀਜ਼ ਦੇ ਲਈ ਭਰਪਾਈ ਕਰ ਸਕਦਾ ਹੈਂ ਕਿ ਉਨ੍ਹਾਂ ਦਾ ਖਾਣ ਪੀਣ ਖੋਹ ਲਿਆ ਗਿਆ ਸੀ? ਸੰਗਤੀ ਕਰਨ ਲਈ ਕੁਝ ਕੁ ਲੋਕਾਂ ਨੂੰ ਲੱਭ, ਅਤੇ ਉਹਨਾਂ ਨੂੰ ਪੁੱਛ; ਉਨ੍ਹਾਂ ਨੂੰ ਆਪਣੇ ਲਈ ਬੋਲਣ ਦੇ: ਕੀ ਉਨ੍ਹਾਂ ਨੂੰ ਕੁਝ ਦਿੱਤਾ ਗਿਆ ਹੈ? ਜਾਂ ਕੀ ਉਨ੍ਹਾਂ ਦੇ ਢਿੱਡ ਗੰਦੇ ਪਾਣੀ ਅਤੇ ਕਚਰੇ ਨਾਲ ਭਰੇ ਹੋਏ ਹਨ, ਜਿਸ ਕਰਕੇ ਉਹਨਾਂ ਕੋਲ ਕੋਈ ਰਾਹ ਨਹੀਂ ਬਚਦਾ ਜਿਸ ਉੱਤੇ ਉਹ ਚੱਲ ਸਕਣ? ਕੀ ਇਹ ਕਲੀਸਿਯਾ ਨੂੰ ਢਾਹ ਨਹੀਂ ਦੇਵੇਗਾ? ਭੈਣਾਂ ਭਰਾਵਾਂ ਵਿੱਚ ਪਿਆਰ ਕਿੱਥੇ ਹੈ? ਤੂੰ ਲੁਕ ਛਿਪ ਕੇ ਖੋਜ ਕਰਦਾ ਹੈਂ ਕਿ ਕੌਣ ਸਹੀ ਅਤੇ ਕੌਣ ਗਲਤ ਹੈ, ਪਰ ਤੂੰ ਕਲੀਸਿਯਾ ਲਈ ਭਾਰ ਕਿਉਂ ਨਹੀਂ ਚੁੱਕਦਾ? ਆਮ ਤੌਰ ’ਤੇ, ਤੂੰ ਚੀਕ ਚੀਕ ਕੇ ਤਕੀਆ ਕਲਾਮ ਬੋਲਣ ਵਿੱਚ ਵਧੀਆ ਹੈਂ, ਪਰ ਜਦੋਂ ਅਸਲ ਵਿੱਚ ਕੁਝ ਵਾਪਰਦਾ ਹੈ, ਤਾਂ ਤੂੰ ਉਨ੍ਹਾਂ ਬਾਰੇ ਡਾਵਾਂਡੋਲ ਹੁੰਦਾ ਹੈਂ। ਕੁਝ ਲੋਕ ਸਮਝਦੇ ਤਾਂ ਹਨ ਪਰ ਸਿਰਫ਼ ਚੁੱਪਚਾਪ ਬੁੜਬੁੜਾਉਂਦੇ ਹਨ, ਜਦੋਂ ਕਿ ਹੋਰ ਲੋਕਾਂ ਨੂੰ ਜਿੰਨੀ ਸਮਝ ਆਉਂਦੀ ਹੈ, ਉਹ ਬੋਲਦੇ ਹਨ ਪਰ ਹੋਰ ਕੋਈ ਵੀ ਇੱਕ ਸ਼ਬਦ ਵੀ ਨਹੀਂ ਕਹਿੰਦਾ। ਉਹ ਨਹੀਂ ਜਾਣਦੇ ਕਿ ਪਰਮੇਸ਼ੁਰ ਤੋਂ ਕੀ ਆਉਂਦਾ ਹੈ ਅਤੇ ਸ਼ਤਾਨ ਦਾ ਕੰਮ ਕੀ ਹੈ। ਜੀਵਨ ਬਾਰੇ ਤੁਹਾਡੀਆਂ ਅੰਦਰੂਨੀ ਭਾਵਨਾਵਾਂ ਕਿੱਥੇ ਹਨ? ਤੁਸੀਂ ਪਵਿੱਤਰ ਆਤਮਾ ਦੇ ਕੰਮ ਨੂੰ ਸਮਝ ਨਹੀਂ ਸਕਦੇ, ਨਾ ਹੀ ਤੁਸੀਂ ਇਸ ਨੂੰ ਪਛਾਣਦੇ ਹੋ, ਅਤੇ ਤੁਹਾਨੂੰ ਨਵੀਆਂ ਗੱਲਾਂ ਨੂੰ ਸਵੀਕਾਰ ਕਰਨ ਵਿੱਚ ਮੁਸ਼ਕਲ ਆਉਂਦੀ ਹੈ। ਤੁਸੀਂ ਸਿਰਫ਼ ਧਾਰਮਿਕ ਅਤੇ ਦੁਨਿਆਵੀ ਚੀਜ਼ਾਂ ਨੂੰ ਸਵੀਕਾਰ ਕਰਦੇ ਹੋ ਜੋ ਲੋਕਾਂ ਦੀਆਂ ਧਾਰਣਾਵਾਂ ਦੇ ਅਨੁਕੂਲ ਹੁੰਦੀਆਂ ਹਨ। ਨਤੀਜੇ ਵਜੋਂ, ਤੁਸੀਂ ਆਪਮੁਹਾਰੇ ਹੋ ਕੇ ਲੜਦੇ ਹੋ। ਕਿੰਨੇ ਲੋਕ ਪਵਿੱਤਰ ਆਤਮਾ ਦੇ ਕੰਮ ਨੂੰ ਸਮਝ ਸਕਦੇ ਹਨ? ਕਿੰਨੇ ਲੋਕਾਂ ਨੇ ਸੱਚਮੁੱਚ ਕਲੀਸਿਯਾ ਲਈ ਬੋਝ ਚੁੱਕਿਆ ਹੈ? ਕੀ ਤੈਨੂੰ ਸਮਝ ਆਉਂਦੀ ਹੈ? ਭਜਨ ਗਾਉਣਾ ਪਰਮੇਸ਼ੁਰ ਦੀ ਉਸਤਤ ਕਰਨ ਦਾ ਇੱਕ ਤਰੀਕਾ ਹੈ, ਪਰ ਤੂੰ ਪਰਮੇਸ਼ੁਰ ਦੀ ਉਸਤਤ ਕਰਨ ਦੀ ਸੱਚਾਈ ਨੂੰ ਸਪਸ਼ਟ ਰੂਪ ਵਿੱਚ ਨਹੀਂ ਸਮਝਦਾ। ਇਸ ਤੋਂ ਇਲਾਵਾ, ਤੂੰ ਉਸ ਦੀ ਉਸਤਤ ਕਰਨ ਦੇ ਤਰੀਕੇ ਵਿੱਚ ਕੱਟੜ ਹੈਂ। ਕੀ ਇਹ ਉਹ ਧਾਰਣਾ ਨਹੀਂ ਹੈ ਜੋ ਤੇਰੀ ਹੈ? ਤੂੰ ਹਮੇਸ਼ਾਂ ਆਪਣੀਆਂ ਧਾਰਣਾਵਾਂ ਨਾਲ ਲਗਾਤਾਰ ਚਿਪਕਿਆ ਰਹਿੰਦਾ ਹੈਂ, ਅਤੇ ਇਸ ’ਤੇ ਧਿਆਨ ਕੇਂਦਰਤ ਕਰਨ ਵਿੱਚ ਅਸਮਰੱਥ ਹੈਂ ਕਿ ਪਵਿੱਤਰ ਆਤਮਾ ਅੱਜ ਕੀ ਕਰਨ ਜਾ ਰਿਹਾ ਹੈ, ਇਹ ਮਹਿਸੂਸ ਕਰਨ ਵਿੱਚ ਅਸਮਰੱਥ ਹੈਂ ਕਿ ਤੇਰੇ ਭਰਾ ਅਤੇ ਭੈਣਾਂ ਕੀ ਮਹਿਸੂਸ ਕਰ ਰਹੇ ਹਨ, ਅਤੇ ਚੁੱਪਚਾਪ ਪਰਮੇਸ਼ੁਰ ਦੀ ਇੱਛਾ ਦੀ ਭਾਲ ਕਰਨ ਵਿੱਚ ਅਸਮਰੱਥ ਹੈਂ। ਤੂੰ ਅੱਖਾਂ ਬੰਦ ਕਰਕੇ ਗੱਲਾਂ ਕਰਦਾ ਹੈਂ; ਤੂੰ ਸ਼ਾਇਦ ਗਾਣੇ ਵਧੀਆ ਗਾਉਂਦਾ ਹੋਵੇਂ, ਪਰ ਨਤੀਜਾ ਪੂਰਾ ਗੜਬੜ ਹੈ। ਕੀ ਸੱਚਮੁੱਚ ਇਹੀ ਖਾਣਾ ਅਤੇ ਪੀਣਾ ਹੈ? ਕੀ ਤੈਨੂੰ ਦਿਖਾਈ ਦਿੰਦਾ ਹੈ ਕਿ ਅਸਲ ਵਿੱਚ ਰੁਕਾਵਟਾਂ ਦਾ ਕਾਰਨ ਕੌਣ ਬਣ ਰਿਹਾ ਹੈ? ਤੂੰ ਬਿਲਕੁਲ ਵੀ ਆਤਮਾ ਵਿੱਚ ਨਹੀਂ ਰਹਿੰਦਾ; ਸਗੋਂ, ਤੂੰ ਵੱਖੋ-ਵੱਖਰੀਆਂ ਧਾਰਣਾਵਾਂ ਨੂੰ ਫੜੀ ਰੱਖਦਾ ਹੈਂ। ਕਲੀਸਿਯਾ ਲਈ ਬੋਝ ਚੁੱਕਣ ਦਾ ਇਹ ਕੋਈ ਤਰੀਕਾ ਕਿਵੇਂ ਹੋਇਆ? ਤੈਨੂੰ ਇਹ ਵੇਖਣਾ ਪਵੇਗਾ ਕਿ ਪਵਿੱਤਰ ਆਤਮਾ ਦਾ ਕੰਮ ਹੁਣ ਕਿਤੇ ਜ਼ਿਆਦਾ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਇਸ ਲਈ ਜੇ ਤੂੰ ਆਪਣੀਆਂ ਧਾਰਣਾਵਾਂ ਨੂੰ ਕੱਸ ਕੇ ਫੜਿਆ ਹੋਇਆ ਹੈ ਅਤੇ ਪਵਿੱਤਰ ਆਤਮਾ ਦੇ ਕੰਮ ਦਾ ਵਿਰੋਧ ਕਰ ਰਿਹਾ ਹੈਂ ਤਾਂ ਕੀ ਤੂੰ ਅੰਨ੍ਹਾ ਨਹੀਂ ਹੈਂ? ਕੀ ਇਹ ਮੱਖੀ ਦੇ ਕੰਧਾਂ ਨਾਲ ਟਕਰਾਉਣ ਅਤੇ ਭਿਣਭਿਣਾਉਣ ਵਰਗਾ ਨਹੀਂ ਹੈ? ਜੇ ਤੂੰ ਇਸ ਤਰੀਕੇ ਨਾਲ ਜਿੱਦ ’ਤੇ ਅੜਿਆ ਰਹੇਂਗਾ, ਤਾਂ ਤੈਨੂੰ ਮਿਟਾ ਦਿੱਤਾ ਜਾਵੇਗਾ।

ਜੋ ਲੋਕ ਤਬਾਹੀ ਤੋਂ ਪਹਿਲਾਂ ਸੰਪੂਰਣ ਬਣਾ ਦਿੱਤੇ ਜਾਂਦੇ ਹਨ ਉਹ ਪਰਮੇਸ਼ੁਰ ਦੇ ਅਧੀਨ ਹੁੰਦੇ ਹਨ। ਉਹ ਮਸੀਹ ਉੱਤੇ ਨਿਰਭਰ ਹੋ ਕੇ ਜੀਉਂਦੇ ਹਨ, ਉਹ ਉਸਦੀ ਗਵਾਹੀ ਦਿੰਦੇ ਹਨ, ਅਤੇ ਉਹ ਉਸਨੂੰ ਉੱਚਾ ਕਰਦੇ ਹਨ। ਉਹ ਜੇਤੂ ਲੜਕੇ ਹਨ ਅਤੇ ਮਸੀਹ ਦੇ ਚੰਗੇ ਸਿਪਾਹੀ ਹਨ। ਹੁਣ ਇਹ ਬਹੁਤ ਮਹੱਤਵਪੂਰਣ ਹੈ ਕਿ ਤੂੰ ਆਪਣੇ ਆਪ ਨੂੰ ਸ਼ਾਂਤ ਕਰ, ਪਰਮੇਸ਼ੁਰ ਦੇ ਨੇੜੇ ਆ ਅਤੇ ਉਸਦੇ ਨਾਲ ਸੰਗਤੀ ਕਰ। ਜੇ ਤੂੰ ਪਰਮੇਸ਼ੁਰ ਦੇ ਨੇੜੇ ਆਉਣ ਦੇ ਯੋਗ ਨਹੀਂ ਹੈਂ, ਤਾਂ ਤੂੰ ਸ਼ਤਾਨ ਦੁਆਰਾ ਕਾਬੂ ਕੀਤੇ ਜਾਣ ਦੇ ਜੋਖਮ ਵਿੱਚ ਹੈਂ। ਜੇ ਤੂੰ ਮੇਰੇ ਨੇੜੇ ਆ ਸਕਦਾ ਹੈਂ ਅਤੇ ਮੇਰੇ ਨਾਲ ਸੰਗਤੀ ਕਰ ਸਕਦਾ ਹੈਂ, ਤਾਂ ਸਾਰੀਆਂ ਸੱਚਾਈਆਂ ਤੇਰੇ ਅੱਗੇ ਪਰਗਟ ਕੀਤੀਆਂ ਜਾਣਗੀਆਂ, ਅਤੇ ਤੇਰੇ ਜੀਉਣ ਅਤੇ ਕੰਮ ਕਰਨ ਦਾ ਇੱਕ ਮਿਆਰ ਹੋਵੇਗਾ। ਕਿਉਂਕਿ ਤੂੰ ਉਹ ਹੈਂ ਜੋ ਮੇਰੇ ਨੇੜੇ ਹੈ, ਇਸ ਲਈ ਮੇਰਾ ਵਚਨ ਕਦੇ ਵੀ ਤੇਰਾ ਸਾਥ ਨਹੀਂ ਛੱਡੇਗਾ, ਅਤੇ ਨਾ ਹੀ ਤੂੰ ਜੀਵਨ ਭਰ ਕਦੇ ਮੇਰੇ ਵਚਨ ਤੋਂ ਭਟਕੇਂਗਾ; ਸ਼ਤਾਨ ਕੋਲ ਤੇਰਾ ਫ਼ਾਇਦਾ ਚੁੱਕਣ ਦਾ ਕੋਈ ਰਾਹ ਨਹੀਂ ਹੋਵੇਗਾ, ਅਤੇ ਬਲਕਿ ਉਹ ਸ਼ਰਮਿੰਦਾ ਹੋਵੇਗਾ ਅਤੇ ਹਾਰ ਕੇ ਭੱਜ ਜਾਵੇਗਾ। ਜੇ ਤੂੰ ਆਪਣੇ ਅੰਦਰ ਦੀਆਂ ਕਮੀਆਂ ਨੂੰ ਬਾਹਰੋਂ ਲੱਭਦਾ ਹੈਂ, ਤਾਂ ਹੋ ਸਕਦਾ ਹੈ ਕਿ ਤੈਨੂੰ ਕਈ ਵਾਰ ਇਸ ਵਿੱਚੋਂ ਕੁਝ ਲੱਭ ਜਾਵੇ, ਪਰ ਤੈਨੂੰ ਜੋ ਕੁਝ ਵੀ ਲੱਭੇਗਾ ਉਸ ਵਿੱਚੋਂ ਬਹੁਤੇ ਨਿਯਮ ਅਤੇ ਉਹ ਚੀਜ਼ਾਂ ਹੋਣਗੀਆਂ ਜਿਨ੍ਹਾਂ ਦੀ ਤੈਨੂੰ ਲੋੜ ਨਹੀਂ। ਤੈਨੂੰ ਆਪਣੇ ਆਪ ਨੂੰ ਮੁਕਤ ਕਰਨਾ ਪਵੇਗਾ, ਮੇਰੇ ਵਚਨਾਂ ਨੂੰ ਹੋਰ ਜ਼ਿਆਦਾ ਖਾਣਾ ਅਤੇ ਪੀਣਾ ਪਵੇਗਾ, ਅਤੇ ਇਹ ਜਾਣਨਾ ਪਵੇਗਾ ਕਿ ਉਨ੍ਹਾਂ ’ਤੇ ਚਿੰਤਨ ਕਿਵੇਂ ਕਰਨਾ ਹੈ। ਜੇ ਤੈਨੂੰ ਕੋਈ ਚੀਜ਼ ਸਮਝ ਨਹੀਂ ਆਉਂਦੀ ਹੈ, ਮੇਰੇ ਨੇੜੇ ਆ ਅਤੇ ਮੇਰੇ ਨਾਲ ਅਕਸਰ ਸੰਗਤੀ ਕਰ; ਇਸ ਤਰੀਕੇ ਨਾਲ, ਤੂੰ ਜਿਹੜੀਆਂ ਚੀਜ਼ਾਂ ਸਮਝੇਂਗਾ ਉਹ ਅਸਲ ਅਤੇ ਸੱਚੀਆਂ ਹੋਣਗੀਆਂ। ਤੈਨੂੰ ਮੇਰੇ ਨੇੜੇ ਰਹਿ ਕੇ ਸ਼ੁਰੂਆਤ ਕਰਨੀ ਪਵੇਗੀ। ਇਹ ਮਹੱਤਵਪੂਰਣ ਹੈ! ਨਹੀਂ ਤਾਂ, ਤੈਨੂੰ ਇਹ ਪਤਾ ਨਹੀਂ ਲੱਗੇਗਾ ਕਿ ਖਾਣਾ ਅਤੇ ਪੀਣਾ ਕਿਵੇਂ ਹੈ। ਤੂੰ ਆਪਣੇ ਆਪ ਖਾ ਅਤੇ ਪੀ ਨਹੀਂ ਸਕਦਾ; ਸੱਚਮੁੱਚ, ਤੇਰਾ ਰੁਤਬਾ ਬਹੁਤ ਛੋਟਾ ਹੈ।

ਪਿਛਲਾ: ਅਧਿਆਇ 12

ਅਗਲਾ: ਅਧਿਆਇ 15

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ