ਅਰੰਭ ਵਿੱਚ ਮਸੀਹ ਦੀ ਬਾਣੀ—ਅਧਿਆਇ 15

ਪਰਮੇਸ਼ੁਰ ਦਾ ਪ੍ਰਗਟਾਵਾ ਸਾਰੀਆਂ ਕਲੀਸਿਆਵਾਂ ਵਿੱਚ ਪਹਿਲਾਂ ਹੀ ਹੋ ਚੁੱਕਾ ਹੈ। ਇਹ ਆਤਮਾ ਹੈ ਜਿਹੜਾ ਬੋਲਦਾ ਹੈ; ਉਹ ਗੁੱਸੇ ਦੀ ਅੱਗ ਹੈ, ਸ਼ਾਨ ਰੱਖਦਾ ਹੈ, ਅਤੇ ਨਿਆਂ ਕਰ ਰਿਹਾ ਹੈ। ਉਹ ਮਨੁੱਖ ਦਾ ਪੁੱਤਰ ਹੈ, ਪੁਸ਼ਾਕ ਪਾਈ ਜਿਹੜੀ ਉਸ ਦੇ ਪੈਰ ਤੀਕ ਲਟਕਦੀ ਹੈ, ਅਤੇ ਉਸ ਦੀ ਛਾਤੀ ਦੁਆਲੇ ਇੱਕ ਸੁਨਹਿਰੀ ਪੇਟੀ ਬੰਨ੍ਹੀ ਹੋਈ ਹੈ। ਉਸ ਦਾ ਸਿਰ ਅਤੇ ਵਾਲ ਉੱਨ ਵਾਂਗ ਸਫ਼ੈਦ ਹਨ, ਅਤੇ ਉਸ ਦੀਆਂ ਅੱਖਾਂ ਅੱਗ ਦੀਆਂ ਲਾਟਾਂ ਵਾਂਗ ਹਨ; ਉਸ ਦੇ ਪੈਰ ਖ਼ਾਲਸ ਪਿੱਤਲ ਜਿਹੇ ਹਨ, ਜਿਵੇਂ ਕਿ ਉਹ ਭੱਠੀ ਵਿੱਚ ਤਾਏ ਗਏ ਹੋਣ, ਅਤੇ ਉਸ ਦੀ ਆਵਾਜ਼ ਕਈ ਪਾਣੀਆਂ ਦੀ ਆਵਾਜ਼ ਜਿਹੀ ਹੈ। ਉਸ ਨੇ ਆਪਣੇ ਸੱਜੇ ਹੱਥ ਵਿੱਚ ਸੱਤ ਤਾਰੇ ਫੜੇ ਹੋਏ ਹਨ ਅਤੇ ਉਸ ਦੇ ਮੂੰਹ ਵਿੱਚ, ਇੱਕ ਤਿੱਖੀ ਦੋ-ਧਾਰੀ ਤਲਵਾਰ ਹੈ, ਅਤੇ ਉਸ ਦਾ ਚਿਹਰਾ ਬਲਦੇ ਹੋਏ ਸੂਰਜ ਵਾਂਗ ਪ੍ਰਚੰਡ ਚਮਕਦਾ ਹੈ।

ਮਨੁੱਖ ਦੇ ਪੁੱਤਰ ਨੂੰ ਵੇਖਿਆ ਜਾ ਚੁੱਕਾ ਹੈ, ਅਤੇ ਖ਼ੁਦ ਪਰਮੇਸ਼ੁਰ ਨੂੰ ਖੁੱਲ੍ਹੇਆਮ ਪ੍ਰਗਟ ਕਰ ਦਿੱਤਾ ਗਿਆ ਹੈ। ਪਰਮੇਸ਼ੁਰ ਦਾ ਤੇਜ਼ ਬਾਹਰ ਆ ਗਿਆ ਹੈ, ਬਲਦੇ ਸੂਰਜ ਵਾਂਗ ਪ੍ਰਚੰਡ ਚਮਕਦਾ ਹੋਇਆ! ਉਸ ਦਾ ਪ੍ਰਤਾਪੀ ਚਿਹਰਾ ਚੁੰਧਿਆਉਣ ਵਾਲੀ ਰੌਸ਼ਨੀ ਨਾਲ ਚਮਕਦਾ ਹੈ; ਕਿਸ ਦੀਆਂ ਅੱਖਾਂ ਉਸ ਨਾਲ ਵਿਰੋਧਤਾ ਭਰਿਆ ਵਿਹਾਰ ਕਰਨ ਦੀ ਹਿੰਮਤ ਕਰ ਸਕਦੀਆਂ ਹਨ? ਵਿਰੋਧਤਾ ਮੌਤ ਲਿਆਉਂਦੀ ਹੈ! ਉਸ ਦੇ ਲਈ ਜੋ ਤੁਸੀਂ ਆਪਣੇ ਹਿਰਦੇ ਵਿੱਚ ਸੋਚਦੇ ਹੋ, ਕੋਈ ਵੀ ਸ਼ਬਦ ਜੋ ਤੁਸੀਂ ਉਚਾਰਦੇ ਹੋ, ਜਾਂ ਕੁਝ ਵੀ ਜੋ ਤੁਸੀਂ ਕਰਦੇ ਹੋ, ਜ਼ਰਾ ਜਿੰਨੀ ਵੀ ਦਯਾ ਨਹੀਂ ਵਿਖਾਈ ਜਾਂਦੀ। ਤੁਸੀਂ ਸਾਰੇ ਉਸ ਨੂੰ ਸਮਝਣ ਲੱਗ ਪਵੋਗੇ ਅਤੇ ਉਸ ਨੂੰ ਵੇਖਣ ਲੱਗ ਪਵੇਗੋ ਜੋ ਤੁਸੀਂ ਪ੍ਰਾਪਤ ਕੀਤਾ ਹੈ—ਉਹ ਮੇਰੇ ਨਿਆਂ ਤੋਂ ਬਿਨਾਂ ਕੁਝ ਨਹੀਂ ਹੈ! ਕੀ ਮੈਂ ਇਸ ’ਤੇ ਕਾਇਮ ਰਹਿ ਸਕਦਾ ਹਾਂ ਜਦੋਂ ਤੁਸੀਂ ਮੇਰੇ ਵਚਨਾਂ ਨੂੰ ਖਾਣ ਅਤੇ ਪੀਣ ਲਈ ਯਤਨ ਨਹੀਂ ਕਰਦੇ, ਅਤੇ ਇਸ ਦੀ ਬਜਾਏ ਮੇਰੇ ਨਿਰਮਾਣ ਵਿੱਚ ਮਨਮਰਜ਼ੀ ਨਾਲ ਵਿਘਨ ਪਾਉਂਦੇ ਹੋ ਅਤੇ ਇਸ ਨੂੰ ਤਬਾਹ ਕਰਦੇ ਹੋ? ਮੈਂ ਇਸ ਕਿਸਮ ਦੇ ਵਿਅਕਤੀ ਨਾਲ ਨਰਮੀ ਨਾਲ ਵਿਹਾਰ ਨਹੀਂ ਕਰਾਂਗਾ? ਜੇ ਤੇਰਾ ਸੁਭਾਅ ਹੋਰ ਗੰਭੀਰ ਰੂਪ ਵਿੱਚ ਵਿਗੜਦਾ ਹੈ, ਤਾਂ ਤੈਨੂੰ ਅਗਨੀ ਦੀਆਂ ਲਾਟਾਂ ਵਿੱਚ ਭਸਮ ਕਰ ਦਿੱਤਾ ਜਾਵੇਗਾ! ਸਰਬਸ਼ਕਤੀਮਾਨ ਪਰਮੇਸ਼ੁਰ ਇੱਕ ਆਤਮਿਕ ਸਰੀਰ ਵਿੱਚ ਪਰਗਟ ਹੁੰਦਾ ਹੈ, ਮਾਸ ਜਾਂ ਲਹੂ ਦਾ ਥੋੜ੍ਹਾ ਜਿਹਾ ਵੀ ਹਿੱਸਾ ਸਿਰ ਤੋਂ ਪੈਰ ਤਕ ਜੁੜੇ ਬਿਨਾਂ। ਉਹ ਇਸ ਸਮੁੱਚੇ ਸੰਸਾਰ ਤੋਂ ਉੱਪਰ ਹੈ, ਤੀਸਰੇ ਅਕਾਸ਼ ਵਿੱਚ ਸ਼ਾਨਦਾਰ ਤਖ਼ਤ ਉੱਤੇ ਬੈਠਾ ਹੋਇਆ, ਸਭ ਵਸਤਾਂ ਦਾ ਪ੍ਰਬੰਧਨ ਕਰਦਾ ਹੋਇਆ। ਬ੍ਰਹਿਮੰਡ ਅਤੇ ਸਭ ਵਸਤਾਂ ਮੇਰੇ ਹੱਥਾਂ ਵਿੱਚ ਹਨ! ਜਿਵੇਂ ਮੈਂ ਕਹਿੰਦਾ ਹਾਂ, ਉਸੇ ਤਰ੍ਹਾਂ ਹੋਵੇਗਾ। ਜਿਵੇਂ ਮੈਂ ਹੁਕਮ ਦਿੰਦਾ ਹਾਂ, ਉਸੇ ਤਰ੍ਹਾਂ ਹੋਵੇਗਾ। ਸ਼ਤਾਨ ਮੇਰੇ ਪੈਰਾਂ ਦੇ ਥੱਲੇ ਹੈ; ਇਹ ਅਥਾਹ-ਕੁੰਡ ਵਿੱਚ ਹੈ! ਜਦੋਂ ਮੇਰੀ ਆਵਾਜ਼ ਉੱਠੇਗੀ, ਤਾਂ ਸਵਰਗ ਅਤੇ ਧਰਤੀ ਖ਼ਤਮ ਹੋ ਜਾਣਗੇ ਅਤੇ ਬੇਕਾਰ ਹੋ ਕੇ ਰਹਿ ਜਾਣਗੇ! ਸਭ ਵਸਤਾਂ ਨੂੰ ਨਵਿਆਇਆ ਜਾਵੇਗਾ; ਇਹ ਇੱਕ ਨਾ-ਬਦਲਣਯੋਗ ਸੱਚਾਈ ਹੈ ਜੋ ਬਿਲਕੁਲ ਸਹੀ ਹੈ। ਮੈਂ ਸੰਸਾਰ, ਅਤੇ ਨਾਲ ਹੀ ਸਾਰੇ ਦੁਸ਼ਟਾਂ ਉੱਤੇ ਕਾਬੂ ਪਾ ਲਿਆ ਹੈ। ਮੈਂ ਇੱਥੇ ਬੈਠਾ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਹਾਂ, ਅਤੇ ਉਹ ਸਾਰੇ ਜਿਨ੍ਹਾਂ ਦੇ ਕੰਨ ਹਨ, ਉਨ੍ਹਾਂ ਨੂੰ ਸੁਣਨਾ ਚਾਹੀਦਾ ਹੈ ਅਤੇ ਉਹ ਸਾਰੇ ਜਿਹੜੇ ਜੀਉਂਦੇ ਹਨ, ਉਨ੍ਹਾਂ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ।

ਦਿਨ ਖ਼ਤਮ ਹੋ ਜਾਣਗੇ; ਇਸ ਸੰਸਾਰ ਵਿਚਲੀਆਂ ਸਭ ਵਸਤਾਂ ਬੇਕਾਰ ਹੋ ਕੇ ਰਹਿ ਜਾਣਗੀਆਂ, ਅਤੇ ਸਭ ਵਸਤਾਂ ਨਵੇਂ ਸਿਰਿਉਂ ਪੈਦਾ ਹੋਣਗੀਆਂ। ਇਹ ਯਾਦ ਰੱਖੋ! ਭੁੱਲਣਾ ਨਾ! ਕੋਈ ਵੀ ਅਸਪਸ਼ਟਤਾ ਨਹੀਂ ਹੋ ਸਕਦੀ! ਸਵਰਗ ਅਤੇ ਧਰਤੀ ਖ਼ਤਮ ਹੋ ਜਾਣਗੇ, ਪਰ ਮੇਰੇ ਵਚਨ ਕਾਇਮ ਰਹਿਣਗੇ! ਮੈਂ ਇੱਕ ਵਾਰ ਫਿਰ ਤੁਹਾਨੂੰ ਨਸੀਹਤ ਦਿੰਦਾ ਹਾਂ: ਐਵੇਂ ਵਿਅਰਥ ਨਾ ਭੱਜੋ! ਜਾਗੋ! ਪਸ਼ਚਾਤਾਪ ਕਰੋ, ਅਤੇ ਮੁਕਤੀ ਤੁਹਾਡੇ ਨੇੜੇ ਹੀ ਹੈ। ਮੈਂ ਪਹਿਲਾਂ ਹੀ ਤੁਹਾਡੇ ਵਿਚਾਲੇ ਪਰਗਟ ਹੋ ਚੁੱਕਾ ਹਾਂ, ਅਤੇ ਮੇਰੀ ਆਵਾਜ਼ ਉੱਚੀ ਹੋਈ ਹੈ। ਮੇਰੀ ਆਵਾਜ਼ ਤੁਹਾਡੇ ਅੱਗੇ ਉੱਚੀ ਹੋਈ ਹੈ; ਹਰ ਰੋਜ਼ ਇਸ ਦਾ ਤੇਰੇ ਨਾਲ ਵਾਹ ਪੈਂਦਾ ਹੈ, ਆਹਮੋ-ਸਾਹਮਣੇ, ਅਤੇ ਹਰ ਦਿਨ ਇਹ ਸੱਜਰੀ ਅਤੇ ਨਵੀਂ ਹੁੰਦੀ ਹੈ। ਤੂੰ ਮੈਨੂੰ ਵੇਖਦਾ ਹੈਂ ਅਤੇ ਮੈਂ ਤੈਨੂੰ ਵੇਖਦਾ ਹਾਂ; ਮੈਂ ਨਿਰੰਤਰ ਤੇਰੇ ਨਾਲ ਗੱਲ ਕਰਦਾ ਹਾਂ, ਅਤੇ ਮੈਂ ਤੇਰੇ ਸਾਹਮਣੇ ਰਹਿੰਦਾ ਹਾਂ। ਤਾਂ ਵੀ, ਤੂੰ ਮੈਨੂੰ ਰੱਦ ਕਰ ਦਿੰਦਾ ਹੈਂ ਅਤੇ ਮੈਨੂੰ ਨਹੀਂ ਜਾਣਦਾ। ਮੇਰੀਆਂ ਭੇਡਾਂ ਮੇਰੀ ਆਵਾਜ਼ ਸੁਣ ਸਕਦੀਆਂ ਹਨ, ਪਰ ਤੂੰ ਹਾਲੇ ਵੀ ਝਿਜਕਦਾ ਹੈਂ! ਤੂੰ ਝਿਜਕਦਾ ਹੈਂ? ਤੇਰਾ ਹਿਰਦਾ ਮੋਟਾ ਹੋ ਗਿਆ ਹੈ, ਤੇਰੀਆਂ ਅੱਖਾਂ ਨੂੰ ਸ਼ਤਾਨ ਨੇ ਅੰਨ੍ਹਾ ਕਰ ਦਿੱਤਾ ਹੈ, ਅਤੇ ਤੂੰ ਮੇਰੇ ਪ੍ਰਤਾਪੀ ਚਿਹਰੇ ਨੂੰ ਨਹੀਂ ਵੇਖ ਸਕਦਾ—ਤੂੰ ਕਿੰਨਾ ਤਰਸਵਾਨ ਹੈਂ! ਕਿੰਨਾ ਤਰਸਵਾਨ!

ਮੇਰੇ ਸਿੰਘਾਸਣ ਅੱਗੇ ਮੌਜੂਦ ਸੱਤ ਆਤਮਾਵਾਂ ਨੂੰ ਧਰਤੀ ਦੇ ਸਾਰੇ ਸੱਤ ਕੋਨਿਆਂ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਮੈਂ ਆਪਣੇ ਦੂਤ ਨੂੰ ਕਲੀਸਿਆਵਾਂ ਨਾਲ ਗੱਲ ਕਰਨ ਲਈ ਭੇਜਾਂਗਾ। ਮੈਂ ਧਰਮੀ ਅਤੇ ਵਫ਼ਾਦਾਰ ਹਾਂ; ਮੈਂ ਪਰਮੇਸ਼ੁਰ ਹਾਂ ਜਿਹੜਾ ਮਨੁੱਖ ਦੇ ਹਿਰਦੇ ਦੇ ਸਭ ਤੋਂ ਡੂੰਘੇ ਹਿੱਸਿਆਂ ਦਾ ਨਿਰੀਖਣ ਕਰਦਾ ਹੈ। ਪਵਿੱਤਰ ਆਤਮਾ ਕਲੀਸਿਆਵਾਂ ਨਾਲ ਗੱਲ ਕਰਦਾ ਹੈ, ਅਤੇ ਇਹ ਮੇਰੇ ਵਚਨ ਹਨ ਜਿਹੜੇ ਮੇਰੇ ਪੁੱਤਰ ਦੇ ਅੰਦਰੋਂ ਬਾਹਰ ਆਉਂਦੇ ਹਨ; ਉਨ੍ਹਾਂ ਸਾਰਿਆਂ ਕੰਨ ਰੱਖਣ ਵਾਲਿਆਂ ਨੂੰ ਸੁਣ ਲੈਣਾ ਚਾਹੀਦਾ ਹੈ! ਉਨ੍ਹਾਂ ਸਾਰਿਆਂ ਨੂੰ ਜਿਹੜੇ ਜੀਉਂਦੇ ਹਨ, ਸਵੀਕਾਰ ਕਰਨਾ ਚਾਹੀਦਾ ਹੈ! ਬਸ ਉਨ੍ਹਾਂ ਵਿੱਚੋਂ ਖਾਓ ਅਤੇ ਪੀਓ, ਅਤੇ ਸ਼ੱਕ ਨਾ ਕਰੋ। ਉਹ ਸਾਰੇ ਜਿਹੜੇ ਅਧੀਨ ਹਨ ਅਤੇ ਮੇਰੇ ਵਚਨਾਂ ਵੱਲ ਧਿਆਨ ਦਿੰਦੇ ਹਨ, ਮਹਾਨ ਬਰਕਤਾਂ ਪ੍ਰਾਪਤ ਕਰਨਗੇ! ਉਹ ਸਾਰੇ ਜਿਹੜੇ ਮੇਰਾ ਚਿਹਰਾ ਗੰਭੀਰਤਾ ਨਾਲ ਭਾਲਦੇ ਹਨ, ਯਕੀਨਨ ਹੀ ਨਵੀਂ ਰੌਸ਼ਨੀ, ਨਵਾਂ ਅੰਦਰੂਨੀ ਚਾਨਣ, ਅਤੇ ਨਵੀਆਂ ਅੰਤਰ-ਦ੍ਰਿਸ਼ਟੀਆਂ ਪ੍ਰਾਪਤ ਕਰਨਗੇ; ਸਾਰੇ ਤਾਜ਼ੇ ਅਤੇ ਨਵੇਂ ਬਣਨਗੇ। ਮੇਰੇ ਵਚਨ ਕਿਸੇ ਵੀ ਸਮੇਂ ਤੇਰੇ ਉੱਤੇ ਪਰਗਟ ਹੋਣਗੇ, ਅਤੇ ਉਹ ਤੇਰੇ ਆਤਮਾ ਦੀਆਂ ਅੱਖਾਂ ਖੋਲ੍ਹ ਦੇਣਗੇ ਤਾਂ ਜੋ ਤੂੰ ਆਤਮਿਕ ਖੇਤਰ ਦੇ ਸਾਰੇ ਭੇਤਾਂ ਨੂੰ ਵੇਖ ਸਕੇਂ ਅਤੇ ਵੇਖ ਸਕੇਂ ਕਿ ਰਾਜ ਮਨੁੱਖ ਵਿਚ ਹੈ। ਪਨਾਹ ਵਿੱਚ ਪ੍ਰਵੇਸ਼ ਕਰ, ਅਤੇ ਸਾਰੀ ਕਿਰਪਾ ਤੇ ਬਰਕਤਾਂ ਤੇਰੇ ਉੱਤੇ ਹੋਣਗੀਆਂ; ਕਾਲ ਅਤੇ ਬਵਾ ਤੈਨੂੰ ਛੂਹ ਨਹੀਂ ਸਕਣਗੇ, ਅਤੇ ਬਘਿਆੜ, ਸੱਪ, ਸ਼ੇਰ, ਅਤੇ ਚੀਤੇ ਤੇਰਾ ਨੁਕਸਾਨ ਕਰਨ ਵਿੱਚ ਅਸਮਰਥ ਹੋਣਗੇ। ਤੂੰ ਮੇਰੇ ਨਾਲ ਜਾਵੇਂਗਾ, ਮੇਰੇ ਨਾਲ ਤੁਰੇਂਗਾ, ਅਤੇ ਮੇਰੇ ਨਾਲ ਪ੍ਰਤਾਪ ਵਿੱਚ ਪ੍ਰਵੇਸ਼ ਕਰੇਂਗਾ!

ਸਰਬ ਸ਼ਕਤੀਮਾਨ ਪਰਮੇਸ਼ੁਰ! ਉਸ ਦਾ ਪ੍ਰਤਾਪੀ ਸਰੀਰ ਖੁੱਲ੍ਹੇ ਵਿੱਚ ਪਰਗਟ ਹੁੰਦਾ ਹੈ, ਪਵਿੱਤਰ ਆਤਮਿਕ ਸਰੀਰ ਉੱਭਰਦਾ ਹੈ, ਅਤੇ ਉਹ ਖ਼ੁਦ ਮੁਕੰਮਲ ਪਰਮੇਸ਼ੁਰ ਹੈ! ਸੰਸਾਰ ਅਤੇ ਸਰੀਰ ਦੋਵੇਂ ਬਦਲੇ ਜਾਂਦੇ ਹਨ, ਅਤੇ ਪਹਾੜ ਉੱਤੇ ਉਸ ਦਾ ਰੂਪਾਂਤਰਨ ਪਰਮੇਸ਼ੁਰ ਦਾ ਵਿਅਕਤੀਤਵ ਹੈ। ਉਹ ਆਪਣੇ ਸਿਰ ਉੱਤੇ ਸੁਨਿਹਰੀ ਤਾਜ ਪਾਉਂਦਾ ਹੈ, ਉਸ ਦੀ ਪੁਸ਼ਾਕ ਨਿਰੋਲ ਚਿੱਟੀ ਹੈ, ਛਾਤੀ ਦੇ ਦੁਆਲੇ ਸੁਨਹਿਰੀ ਪੇਟੀ ਹੈ, ਅਤੇ ਸੰਸਾਰ ਵਿਚਲੀਆਂ ਸਭ ਵਸਤਾਂ ਉਸ ਦੇ ਪੈਰਾਂ ਦੀ ਚੌਂਕੀ ਹਨ। ਉਸ ਦੀਆਂ ਅੱਖਾਂ ਅੱਗ ਦੀਆਂ ਲਾਟਾਂ ਵਰਗੀਆਂ ਹਨ, ਉਸ ਨੇ ਮੂੰਹ ਵਿੱਚ ਇੱਕ ਤਿੱਖੀ ਦੋ-ਧਾਰੀ ਤਲਵਾਰ ਫੜੀ ਹੋਈ ਹੈ, ਅਤੇ ਉਸ ਦੇ ਸੱਜੇ ਹੱਥ ਵਿਚ ਸੱਤ ਤਾਰੇ ਹਨ। ਰਾਜ ਨੂੰ ਜਾਂਦਾ ਰਸਤਾ ਬੇਹੱਦ ਚਮਕਦਾਰ ਹੈ, ਅਤੇ ਉਸ ਦਾ ਤੇਜ਼ ਉੱਠਦਾ ਹੈ ਅਤੇ ਚਮਕਦਾ ਹੈ; ਪਹਾੜ ਪ੍ਰਸੰਨ ਹਨ ਅਤੇ ਪਾਣੀ ਹੱਸਦੇ ਹਨ, ਅਤੇ ਸੂਰਜ, ਚੰਨ, ਅਤੇ ਤਾਰੇ ਸਾਰੇ ਆਪਣੀ ਨਿਯਮਿਤ ਤਰਤੀਬ ’ਚ ਘੁੰਮਦੇ ਹਨ, ਵਿਲੱਖਣ, ਸੱਚੇ ਪਰਮੇਸ਼ੁਰ ਦਾ ਸੁਆਗਤ ਕਰਦਿਆਂ, ਜਿਸ ਦੀ ਜੇਤੂ ਵਾਪਸੀ ਉਸ ਦੀ ਛੇ-ਹਜ਼ਾਰ-ਸਾਲਾ ਇੰਤਜ਼ਾਮੀ ਯੋਜਨਾ ਦੀ ਸੰਪੂਰਨਤਾ ਦਾ ਐਲਾਨ ਕਰਦੀ ਹੈ। ਸਾਰੇ ਖ਼ੁਸ਼ੀ ਵਿੱਚ ਨੱਚਦੇ-ਟੱਪਦੇ ਅਤੇ ਝੂਮਦੇ ਹਨ! ਬੱਲੇ-ਬੱਲੇ! ਸਰਬਸ਼ਕਤੀਮਾਨ ਪਰਮੇਸ਼ੁਰ ਆਪਣੇ ਸ਼ਾਨਦਾਰ ਸਿੰਘਾਸਣ ਉੱਤੇ ਬਿਰਾਜਮਾਨ ਹੈ! ਗਾਓ! ਸਰਬਸ਼ਕਤੀਮਾਨ ਦਾ ਜੇਤੂ ਝੰਡਾ ਸ਼ਾਨਦਾਰ, ਆਲੀਸ਼ਾਨ ਸੀਯੋਨ ਦੇ ਪਹਾੜ ਉੱਤੇ ਉੱਚਾ ਚੁੱਕਿਆ ਗਿਆ ਹੈ। ਸਾਰੇ ਮੁਲਕ ਬੱਲੇ-ਬੱਲੇ ਕਰ ਰਹੇ ਹਨ, ਸਾਰੇ ਲੋਕ ਗਾ ਰਹੇ ਹਨ, ਸੀਯੋਨ ਦਾ ਪਹਾੜ ਖ਼ੁਸ਼ੀ ਨਾਲ ਹੱਸ ਰਿਹਾ ਹੈ, ਅਤੇ ਪਰਮੇਸ਼ੁਰ ਦਾ ਤੇਜ਼ ਉੱਭਰ ਗਿਆ ਹੈ! ਮੈਂ ਕਦੇ ਸੁਪਨਾ ਵੀ ਨਹੀਂ ਲਿਆ ਕਿ ਮੈਂ ਪਰਮੇਸ਼ੁਰ ਦਾ ਚਿਹਰਾ ਵੇਖਾਂਗਾ, ਪਰ ਅੱਜ ਮੈਂ ਇਸ ਨੂੰ ਵੇਖ ਲਿਆ ਹੈ। ਹਰ ਰੋਜ਼ ਉਸ ਦੇ ਰੂ-ਬਰੂ, ਮੈਂ ਉਸ ਅੱਗੇ ਆਪਣਾ ਹਿਰਦਾ ਖੋਲ੍ਹ ਦਿੰਦਾ ਹਾਂ। ਉਹ ਭਰਪੂਰ ਖਾਣ-ਪੀਣ ਮੁਹੱਈਆ ਕਰਵਾਉਂਦਾ ਹੈ। ਜੀਵਨ, ਸ਼ਬਦ, ਕੰਮ, ਸੋਚਾਂ, ਵਿਚਾਰ—ਉਸ ਦੀ ਪ੍ਰਤਾਪੀ ਰੌਸ਼ਨੀ ਇਨ੍ਹਾਂ ਸਾਰਿਆਂ ਨੂੰ ਰੁਸ਼ਨਾਉਂਦੀ ਹੈ। ਉਹ ਰਾਹ ਦੇ ਹਰ ਕਦਮ ਦੀ ਅਗਵਾਈ ਕਰਦਾ ਹੈ, ਅਤੇ ਕਿਸੇ ਵੀ ਵਿਦ੍ਰੋਹੀ ਹਿਰਦੇ ’ਤੇ ਉਸ ਦਾ ਨਿਆਂ ਤੁਰੰਤ ਆਣ ਪੈਂਦਾ ਹੈ।

ਖਾਣਾ, ਇਕੱਠਿਆਂ ਰਹਿਣਾ, ਅਤੇ ਪਰਮੇਸ਼ੁਰ ਨਾਲ ਇਕੱਠਿਆਂ ਜੀਉਣਾ, ਉਸ ਨਾਲ ਇਕੱਠੇ ਹੋਣਾ, ਇਕੱਠੇ ਤੁਰਨਾ, ਇਕੱਠਿਆਂ ਅਨੰਦ ਮਾਣਨਾ, ਪ੍ਰਤਾਪ ਅਤੇ ਬਰਕਤਾਂ ਇਕੱਠਿਆਂ ਪ੍ਰਾਪਤ ਕਰਨਾ, ਉਸ ਨਾਲ ਰਾਜ-ਪਦ ਸਾਂਝਾ ਕਰਨਾ, ਅਤੇ ਰਾਜ ਵਿੱਚ ਇਕੱਠਿਆਂ ਰਹਿਣਾ—ਓ, ਕਿੰਨੀ ਖ਼ੁਸ਼ੀ ਦੀ ਗੱਲ ਹੈ! ਓ, ਕਿੰਨਾ ਖ਼ੁਸ਼ਗਵਾਰ ਹੈ ਇਹ! ਅਸੀਂ ਹਰ ਰੋਜ਼ ਉਸ ਨਾਲ ਰੂ-ਬਰੂ ਹੁੰਦੇ ਹਾਂ, ਉਸ ਨਾਲ ਹਰ ਰੋਜ਼ ਬੋਲਦੇ ਅਤੇ ਲਗਾਤਾਰ ਗੱਲਾਂ ਕਰਦੇ, ਹਰ ਰੋਜ਼ ਨਵੀਂ ਸੂਝ ਅਤੇ ਨਵੀਆਂ ਅੰਤਰ-ਦ੍ਰਿਸ਼ਟੀਆਂ ਹਾਸਲ ਕਰਦੇ ਹੋਏ। ਸਾਡੀਆਂ ਆਤਮਿਕ ਅੱਖਾਂ ਖੁੱਲ੍ਹੀਆਂ ਹੋਈਆਂ ਹਨ, ਅਤੇ ਅਸੀਂ ਹਰ ਚੀਜ਼ ਵੇਖਦੇ ਹਾਂ; ਆਤਮਾ ਦੇ ਸਾਰੇ ਭੇਤ ਸਾਡੇ ਅੱਗੇ ਪਰਗਟ ਹੋ ਗਏ ਹਨ। ਪਵਿੱਤਰ ਜੀਵਨ ਸੱਚਮੁੱਚ ਬੇਪਰਵਾਹ ਹੁੰਦਾ ਹੈ; ਤੇਜ਼ੀ ਨਾਲ ਦੌੜਦਾ ਹੈ ਅਤੇ ਰੁਕਦਾ ਨਹੀਂ, ਅਤੇ ਲਗਾਤਾਰ ਅੱਗੇ ਵੱਲ ਵਧਦਾ ਹੈ—ਅੱਗੇ ਤਾਂ ਹੋਰ ਵੀ ਕਮਾਲ ਦਾ ਜੀਵਨ ਹੈ। ਮਹਿਜ਼ ਮਿੱਠੇ ਸਵਾਦ ਨਾਲ ਹੀ ਸੰਤੁਸ਼ਟ ਨਾ ਹੋ ਜਾਓ; ਪਰਮੇਸ਼ੁਰ ਵਿੱਚ ਪ੍ਰਵੇਸ਼ ਕਰਨ ਲਈ ਲਗਾਤਾਰ ਯਤਨ ਕਰੋ। ਉਹ ਸਰਬ-ਵਿਆਪਕ ਅਤੇ ਭਰਪੂਰ ਹੈ, ਅਤੇ ਉਸ ਕੋਲ ਉਹ ਸਭ ਵਸਤਾਂ ਹਨ ਜਿਨ੍ਹਾਂ ਦੀ ਸਾਨੂੰ ਘਾਟ ਹੈ। ਅਗਾਊਂ ਸਰਗਰਮੀ ਨਾਲ ਸਹਿਯੋਗ ਕਰੋ ਅਤੇ ਉਸ ਅੰਦਰ ਪ੍ਰਵੇਸ਼ ਕਰੋ, ਅਤੇ ਕੁਝ ਵੀ ਮੁੜ ਕਦੇ ਉਸੇ ਤਰ੍ਹਾਂ ਦਾ ਨਹੀਂ ਹੋਵੇਗਾ। ਸਾਡੇ ਜੀਵਨ ਮਨੁੱਖੀ ਅਨੁਭਵ ਤੋਂ ਪਰ੍ਹਾਂ ਦੇ ਹੋਣਗੇ, ਅਤੇ ਕੋਈ ਵੀ ਵਿਅਕਤੀ, ਜਾਂ ਵਸਤੂ ਸਾਨੂੰ ਤੰਗ ਕਰਨ ਦੇ ਕਾਬਲ ਨਹੀਂ ਹੋਣਗੇ।

ਅਪਰੰਪਾਰਤਾ! ਅਪਰੰਪਾਰਤਾ! ਸੱਚੀ ਅਪਰੰਪਾਰਤਾ! ਪਰਮੇਸ਼ੁਰ ਦਾ ਅਪਰੰਪਾਰ ਜੀਵਨ ਅੰਦਰ ਹੈ, ਅਤੇ ਸਭ ਵਸਤਾਂ ਸੱਚਮੁੱਚ ਸ਼ਾਂਤਚਿੱਤ ਹੋ ਗਈਆਂ ਹਨ! ਅਸੀਂ ਸੰਸਾਰ ਅਤੇ ਸੰਸਾਰਕ ਚੀਜ਼ਾਂ ਤੋਂ ਪਰੇ ਹਾਂ, ਪਤੀਆਂ ਜਾਂ ਬੱਚਿਆਂ ਨਾਲ ਕੋਈ ਲਗਾਅ ਮਹਿਸੂਸ ਨਾ ਕਰਦੇ ਹੋਏ। ਅਸੀਂ ਬੀਮਾਰੀ ਅਤੇ ਵਾਤਾਵਰਣਾਂ ਦੇ ਨਿਯੰਤ੍ਰਣ ਤੋਂ ਪਰੇ ਹਾਂ। ਸ਼ਤਾਨ ਸਾਨੂੰ ਤੰਗ ਕਰਨ ਦਾ ਹੌਸਲਾ ਨਾ ਕਰੇ। ਅਸੀਂ ਸਭ ਬਰਬਾਦੀਆਂ ਤੋਂ ਪੂਰੀ ਤਰ੍ਹਾਂ ਪਰੇ ਹਾਂ। ਇਹ ਪਰਮੇਸ਼ੁਰ ਨੂੰ ਰਾਜ-ਪਦ ਲੈਣ ਦੇਣਾ ਹੈ। ਅਸੀਂ ਸ਼ਤਾਨ ਨੂੰ ਪੈਰਾਂ ਥੱਲੇ ਲਿਤਾੜਦੇ ਹਾਂ, ਕਲੀਸਿਯਾ ਲਈ ਗਵਾਹ ਬਣਦੇ ਹਾਂ, ਅਤੇ ਸ਼ਤਾਨ ਦਾ ਭੈੜਾ ਚਿਹਰਾ ਪੂਰੀ ਤਰ੍ਹਾਂ ਉਜਾਗਰ ਕਰਦੇ ਹਾਂ। ਕਲੀਸਿਯਾ ਦਾ ਨਿਰਮਾਣ ਮਸੀਹ ਵਿੱਚ ਹੈ, ਅਤੇ ਪ੍ਰਤਾਪੀ ਸਰੀਰ ਉੱਭਰ ਚੁੱਕਾ ਹੈ—ਇਹ ਹੈ ਕਿਆਮਤ ਵਿੱਚ ਜੀਉਣਾ।

ਪਿਛਲਾ: ਅਰੰਭ ਵਿੱਚ ਮਸੀਹ ਦੀ ਬਾਣੀ—ਅਧਿਆਇ 5

ਅਗਲਾ: ਅਰੰਭ ਵਿੱਚ ਮਸੀਹ ਦੀ ਬਾਣੀ—ਅਧਿਆਇ 88

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ