ਅਰੰਭ ਵਿੱਚ ਮਸੀਹ ਦੀ ਬਾਣੀ—ਅਧਿਆਇ 5

ਪਰਬਤ ਅਤੇ ਦਰਿਆ ਬਦਲਦੇ ਹਨ, ਪਾਣੀ ਇਨ੍ਹਾਂ ਦੇ ਰਾਹਾਂ ਦੇ ਨਾਲ-ਨਾਲ ਵਹਿੰਦੇ ਹਨ, ਅਤੇ ਮਨੁੱਖ ਦਾ ਜੀਵਨ ਉਸ ਪ੍ਰਕਾਰ ਸਹਿਣ ਨਹੀਂ ਕਰਦਾ ਜਿਵੇਂ ਧਰਤੀ ਅਤੇ ਅਕਾਸ਼ ਕਰਦੇ ਹਨ। ਕੇਵਲ ਸਰਬਸ਼ਕਤੀਮਾਨ ਪਰਮੇਸ਼ੁਰ ਹੀ ਸਦੀਵੀ ਜੀਵਨ ਹੈ ਅਤੇ ਪੁਨਰਜੀਵਤ ਹੁੰਦਾ ਹੈ, ਜੋ ਕਿ ਪੀੜ੍ਹੀ ਦਰ-ਪੀੜ੍ਹੀ, ਸਦਾ ਲਈ ਜਾਰੀ ਰਹਿੰਦਾ ਹੈ! ਸਾਰੀਆਂ ਚੀਜ਼ਾਂ ਅਤੇ ਸਾਰੀਆਂ ਘਟਨਾਵਾਂ ਉਸਦੇ ਹੱਥਾਂ ਵਿੱਚ ਹਨ, ਅਤੇ ਸ਼ਤਾਨ ਉਸਦੇ ਪੈਰ ਦੇ ਹੇਠਾਂ ਹੈ।

ਅੱਜ, ਇਹ ਪਰਮੇਸ਼ੁਰ ਦੀ ਪੂਰਵ-ਨਿਰਧਾਰਤ ਚੋਣ ਦੁਆਰਾ ਹੀ ਹੈ ਕਿ ਉਹ ਸਾਨੂੰ ਸ਼ਤਾਨ ਦੀ ਪਕੜ ਤੋਂ ਮੁਕਤ ਕਰਦਾ ਹੈ। ਉਹ ਵਾਸਤਵ ਵਿੱਚ ਸਾਡਾ ਮੁਕਤੀਦਾਤਾ ਹੈ। ਮਸੀਹ ਦਾ ਸਦੀਵੀ, ਪੁਨਰਜੀਵਤ ਜੀਵਨ ਸੱਚਮੁੱਚ ਹੀ ਸਾਡੇ ਅੰਦਰ ਕੁੱਟ-ਕੁੱਟ ਕੇ ਭਰਿਆ ਹੋਇਆ ਹੈ, ਸਾਡੇ ਨਸੀਬ ਰਾਹੀਂ ਸਾਨੂੰ ਪਰਮੇਸ਼ੁਰ ਦੇ ਜੀਵਨ ਨਾਲ ਜੋੜਦਾ ਹੈ, ਤਾਂ ਕਿ ਅਸੀ ਵਾਸਤਵ ਵਿੱਚ ਉਸਦੇ ਰੂਬਰੂ ਆ ਸਕੀਏ, ਉਸਨੂੰ ਖਾ ਸਕੀਏ, ਉਸਨੂੰ ਪੀ ਸਕੀਏ, ਅਤੇ ਉਸਦਾ ਅਨੰਦ ਮਾਣ ਸਕੀਏ। ਇਹ ਇੱਕ ਨਿਰਸਵਾਰਥ ਬਲੀ ਹੈ ਜੋ ਪਰਮੇਸ਼ੁਰ ਨੇ ਆਪਣੇ ਦਿਲ ਦੇ ਲਹੂ ਦੇ ਮੁੱਲ ਉੱਤੇ ਦਿੱਤੀ ਹੈ।

ਹਵਾ ਅਤੇ ਕੱਕਰ ਵਿੱਚੋਂ ਲੰਘਦਿਆਂ, ਜੀਵਨ ਦੇ ਬਹੁਤ ਸਾਰੇ ਦੁੱਖਾਂ, ਅਤਿਆਚਾਰਾਂ, ਅਤੇ ਕਸ਼ਟਾਂ, ਸੰਸਾਰ ਦੇ ਬਹੁਤ ਸਾਰੇ ਤਿਆਗਾਂ ਅਤੇ ਬਦਨਾਮੀਆਂ, ਸਰਕਾਰ ਦੇ ਬਹੁਤ ਸਾਰੇ ਝੂਠੇ ਇਲਜ਼ਾਮਾਂ ਦਾ ਸਾਹਮਣਾ ਕਰਦਿਆਂ ਮੌਸਮ ਆਉਂਦੇ ਅਤੇ ਜਾਂਦੇ ਰਹਿੰਦੇ ਹਨ, ਫਿਰ ਵੀ ਨਾ ਤਾਂ ਪਰਮੇਸ਼ੁਰ ਦਾ ਵਿਸ਼ਵਾਸ ਅਤੇ ਨਾ ਹੀ ਉਸਦਾ ਸੰਕਲਪ ਬਿਲਕੁਲ ਵੀ ਘਟਦਾ ਹੈ। ਪਰਮੇਸ਼ੁਰ ਦੀ ਇੱਛਾ, ਅਤੇ ਪਰਮੇਸ਼ੁਰ ਦੇ ਪ੍ਰਬੰਧਨ ਅਤੇ ਯੋਜਨਾ ਪ੍ਰਤੀ ਸੁਹਿਰਦਤਾ ਨਾਲ ਸਮਰਪਿਤ ਹੋ ਕੇ, ਤਾਂ ਕਿ ਉਨ੍ਹਾਂ ਨੂੰ ਸਿਰੇ ਚਾੜ੍ਹਿਆ ਜਾ ਸਕੇ, ਉਹ ਆਪਣੇ ਜੀਵਨ ਨੂੰ ਇੱਕ ਪਾਸੇ ਰੱਖ ਦਿੰਦਾ ਹੈ। ਉਹ ਆਪਣੇ ਸਾਰੇ ਬਹੁਸੰਖਿਆ ਲੋਕਾਂ ਵਾਸਤੇ, ਉਨ੍ਹਾਂ ਨੂੰ ਸਾਵਧਾਨੀ ਨਾਲ ਖਿਲਾਉਂਦਿਆਂ ਅਤੇ ਪਿਲਾਉਂਦਿਆਂ ਆਪਣੀ ਪੂਰੀ ਵਾਹ ਲਗਾਉਂਦਾ ਹੈ। ਭਾਵੇਂ ਅਸੀਂ ਜਿੰਨੇ ਵੀ ਮੂੜ੍ਹ ਹੋਈਏ ਜਾਂ ਕਿੰਨੇ ਵੀ ਮੁਸ਼ਕਲ ਹੋਈਏ, ਸਾਨੂੰ ਸਾਰਿਆਂ ਲਈ ਕੇਵਲ ਉਸਦੇ ਅਧੀਨ ਹੋਣਾ ਲਾਜ਼ਮੀ ਹੈ, ਅਤੇ ਮਸੀਹ ਦਾ ਪੁਨਰਜੀਵਤ ਜੀਵਨ ਸਾਡੇ ਪੁਰਾਣੇ ਸੁਭਾਅ ਨੂੰ ਬਦਲੇਗਾ.... ਇਨ੍ਹਾਂ ਸਾਰੇ ਪਹਿਲੌਠੇ ਪੁੱਤਰਾਂ ਲਈ, ਉਹ ਭੋਜਨ ਅਤੇ ਅਰਾਮ ਤਿਆਗ ਕੇ ਅਣਥੱਕ ਮਿਹਨਤ ਕਰਦਾ ਹੈ। ਕਿੰਨੇ ਦਿਨ ਅਤੇ ਕਿੰਨੀਆਂ ਰਾਤਾਂ, ਝੁਲਸਾਉਣ ਵਾਲੀ ਗਰਮੀ ਅਤੇ ਜਮਾਉਣ ਵਾਲੀ ਠੰਡ ਵਿੱਚੋਂ, ਉਹ ਸੁਹਿਰਦਤਾ ਨਾਲ ਸੀਯੋਨ ਵਿੱਚ ਦੇਖਦਾ ਹੈ।

ਸੰਸਾਰ, ਘਰ, ਕੰਮ ਅਤੇ ਸਭ ਕੁਝ, ਖ਼ੁਸ਼ੀ ਨਾਲ, ਸਹਿਮਤੀ ਨਾਲ, ਪੂਰੀ ਤਰ੍ਹਾਂ ਤਿਆਗ ਦਿੱਤੇ, ਅਤੇ ਸੰਸਾਰਕ ਅਨੰਦਾਂ ਦਾ ਉਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ.... ਉਸਦੇ ਮੂੰਹੋਂ ਨਿਕਲੇ ਵਚਨ ਸਾਡੇ ਅੰਦਰ ਵਾਰ ਕਰਦੇ ਹਨ, ਸਾਡੇ ਦਿਲਾਂ ਦੀ ਡੂੰਘਾਈ ਵਿੱਚ ਲੁਕੀਆਂ ਚੀਜ਼ਾਂ ਨੂੰ ਉਜਾਗਰ ਕਰਦੇ ਹਨ। ਸਾਨੂੰ ਯਕੀਨ ਕਿਵੇਂ ਨਹੀਂ ਹੋ ਸਕਦਾ? ਉਸਦੇ ਮੂੰਹੋਂ ਨਿਕਲਦਾ ਹਰ ਵਾਕ ਕਿਸੇ ਵੀ ਸਮੇਂ ਸਾਡੇ ਵਿੱਚ ਸੱਚ ਹੋ ਸਕਦਾ ਹੈ। ਅਸੀਂ ਉਸਦੀ ਮੌਜੂਦਗੀ ਵਿੱਚ ਜਾਂ ਉਸਤੋਂ ਲੁਕ ਕੇ ਜੋ ਕੁਝ ਵੀ ਕਰਦੇ ਹਾਂ, ਅਜਿਹਾ ਕੁਝ ਨਹੀਂ ਹੈ ਜੋ ਉਹ ਨਹੀਂ ਜਾਣਦਾ ਹੈ, ਅਜਿਹਾ ਕੁਝ ਵੀ ਨਹੀਂ ਹੈ ਜੋ ਉਹ ਸਮਝਦਾ ਨਹੀਂ ਹੈ। ਸਾਡੀਆਂ ਆਪਣੀਆਂ ਯੋਜਨਾਵਾਂ ਅਤੇ ਤਿਆਰੀਆਂ ਦੇ ਬਾਵਜੂਦ ਸਭ ਕੁਝ ਵਾਸਤਵ ਵਿੱਚ ਉਸਦੇ ਸਾਹਮਣੇ ਪਰਗਟ ਕੀਤਾ ਜਾਵੇਗਾ।

ਉਸਦੇ ਅੱਗੇ ਬੈਠਿਆਂ, ਆਪਣੀ ਆਤਮਾ ਵਿੱਚ ਅਨੰਦ ਮਹਿਸੂਸ ਕਰਨਾ, ਸੌਖੇ ਹੋਣਾ ਅਤੇ ਸ਼ਾਂਤ ਹੋਣਾ, ਫਿਰ ਵੀ ਸਦਾ ਖਾਲੀ ਮਹਿਸੂਸ ਕਰਨਾ ਅਤੇ ਵਾਸਤਵ ਵਿੱਚ ਪਰਮੇਸ਼ੁਰ ਦੇ ਇਹਸਾਨਮੰਦ ਹੋਣਾ: ਇਹ ਇੱਕ ਅਜਿਹਾ ਅਸਚਰਜ ਹੈ ਜੋ ਕਲਪਨਾ ਤੋਂ ਬਾਹਰ ਹੈ ਅਤੇ ਜਿਸਨੂੰ ਪ੍ਰਾਪਤ ਕਰਨਾ ਅਸੰਭਵ ਹੈ। ਪਵਿੱਤਰ ਆਤਮਾ ਇਹ ਸਾਬਤ ਕਰਨ ਲਈ ਕਾਫ਼ੀ ਹੈ ਕਿ ਸਰਬਸ਼ਕਤੀਮਾਨ ਪਰਮੇਸ਼ੁਰ ਹੀ ਇੱਕ ਸੱਚਾ ਪਰਮੇਸ਼ੁਰ ਹੈ! ਇਹ ਸਬੂਤ ਨਿਰਵਿਵਾਦ ਹੈ! ਅਸੀਂ, ਇਸ ਸਮੂਹ ਦੇ ਲੋਕਾਂ ਨੇ ਉਹ ਬਰਕਤਾਂ ਪ੍ਰਾਪਤ ਕੀਤੀਆਂ ਹਨ ਜਿਨ੍ਹਾਂ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ! ਜੇ ਪਰਮੇਸ਼ੁਰ ਦੀ ਕਿਰਪਾ ਅਤੇ ਦਯਾ ਨਾ ਹੋਵੇ ਤਾਂ ਅਸੀਂ ਕੇਵਲ ਨਾਸ ਵਿੱਚ ਜਾ ਸਕਦੇ ਹਾਂ ਅਤੇ ਸ਼ਤਾਨ ਦਾ ਅਨੁਸਰਨ ਕਰ ਸਕਦੇ ਹਾਂ। ਕੇਵਲ ਸਰਬਸ਼ਕਤੀਮਾਨ ਹੀ ਸਾਨੂੰ ਬਚਾ ਸਕਦਾ ਹੈ!

ਆਹ! ਸਰਬਸ਼ਕਤੀਮਾਨ ਪਰਮੇਸ਼ੁਰ, ਵਿਹਾਰਕ ਪਰਮੇਸ਼ੁਰ! ਤੂੰ ਹੀ ਹੈਂ ਜਿਸਨੇ ਸਾਡੀਆਂ ਆਤਮਿਕ ਅੱਖਾਂ ਨੂੰ ਖੋਲ੍ਹਿਆ ਹੈ, ਜੋ ਸਾਨੂੰ ਆਤਮਿਕ ਸੰਸਾਰ ਦੇ ਭੇਤਾਂ ਨੂੰ ਦੇਖਣ ਦੀ ਆਗਿਆ ਦਿੰਦਾ ਹੈਂ। ਰਾਜ ਦੀਆਂ ਸੰਭਾਵਨਾਵਾਂ ਅਸੀਮਤ ਹਨ। ਆਓ ਅਸੀਂ ਉਡੀਕ ਕਰਦਿਆਂ ਚੌਕਸ ਰਹੀਏ। ਉਹ ਦਿਨ ਬਹੁਤ ਜ਼ਿਆਦਾ ਦੂਰ ਨਹੀਂ ਹੋ ਸਕਦਾ।

ਲੜਾਈ ਦੀਆਂ ਲਾਟਾਂ ਚੱਕਰ ਖਾਂਦੀਆਂ ਹਨ, ਤੋਪ ਦਾ ਧੂੰਆਂ ਹਵਾ ਵਿੱਚ ਭਰ ਜਾਂਦਾ ਹੈ, ਮੌਸਮ ਗਰਮ ਹੁੰਦਾ ਹੈ, ਪੌਣਪਾਣੀ ਬਦਲਦਾ ਹੈ, ਇੱਕ ਪਲੇਗ ਫੈਲ ਜਾਵੇਗੀ, ਅਤੇ ਲੋਕ, ਬਚਾਅ ਦੀ ਉਮੀਦ ਦੇ ਬਗੈਰ, ਕੇਵਲ ਮਰ ਸਕਦੇ।

ਆਹ! ਸਰਬਸ਼ਕਤੀਮਾਨ ਪਰਮੇਸ਼ੁਰ, ਵਿਹਾਰਕ ਪਰਮੇਸ਼ੁਰ! ਤੂੰ ਸਾਡਾ ਅਜਿੱਤ ਕਿਲ੍ਹਾ ਹੈ। ਤੂੰ ਸਾਡਾ ਆਸਰਾ ਹੈਂ। ਅਸੀਂ ਤੇਰੇ ਖੰਭਾਂ ਦੇ ਹੇਠ ਉੱਗੜ-ਦੁੱਗੜ ਹੋ ਕੇ ਬੈਠੇ ਹਾਂ ਅਤੇ ਕੋਈ ਵੀ ਬਿਪਤਾ ਸਾਡੇ ਤੱਕ ਪਹੁੰਚ ਨਹੀਂ ਸਕਦੀ। ਅਜਿਹੀ ਤੇਰੀ ਪਰਮੇਸ਼ੁਰੀ ਸੁਰੱਖਿਆ ਅਤੇ ਦੇਖਭਾਲ ਹੈ।

ਅਸੀਂ ਸਾਰੇ ਗੀਤ ਵਿੱਚ ਆਪਣੀਆਂ ਅਵਾਜ਼ਾਂ ਉੱਚੀਆਂ ਕਰਦੇ ਹਾਂ; ਅਸੀਂ ਪ੍ਰਸੰਸਾ ਦੇ ਗੀਤ ਗਾਉਂਦੇ ਹਾਂ ਅਤੇ ਸਾਡੀ ਪ੍ਰਸੰਸਾ ਦੀ ਅਵਾਜ਼ ਸਮੁੱਚੇ ਸੀਯੋਨ ਵਿੱਚ ਗੂੰਜਦੀ ਹੈ! ਸਰਬਸ਼ਕਤੀਮਾਨ ਪਰਮੇਸ਼ੁਰ, ਵਿਹਾਰਕ ਪਰਮੇਸ਼ੁਰ ਨੇ ਸਾਡੇ ਲਈ ਸ਼ਾਨਦਾਰ ਅਸਲ ਸਥਾਨ ਦਾ ਪ੍ਰਬੰਧ ਕੀਤਾ ਹੈ। ਚੌਕਸ ਰਹੋ—ਓ, ਜਾਗਦੇ ਰਹੇ! ਅਜੇ ਤੱਕ, ਸਮਾਂ ਬਹੁਤ ਜ਼ਿਆਦਾ ਨਹੀਂ ਹੋਇਆ ਹੈ।

ਪਿਛਲਾ: ਅਰੰਭ ਵਿੱਚ ਮਸੀਹ ਦੀ ਬਾਣੀ—ਅਧਿਆਇ 3

ਅਗਲਾ: ਅਰੰਭ ਵਿੱਚ ਮਸੀਹ ਦੀ ਬਾਣੀ—ਅਧਿਆਇ 15

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ