ਅਧਿਆਇ 2

ਫ਼ਿਲਾਡੈਲਫ਼ੀਆ ਦੀ ਕਲੀਸਿਯਾ ਨੇ ਆਕਾਰ ਲੈ ਲਿਆ ਹੈ, ਜੋ ਕਿ ਪੂਰੀ ਤਰ੍ਹਾਂ ਪਰਮੇਸ਼ੁਰ ਦੀ ਦਯਾ ਅਤੇ ਕਿਰਪਾ ਦੇ ਕਾਰਣ ਹੋਇਆ ਹੈ। ਅਣਗਿਣਤ ਸੰਤਾਂ ਦੇ ਦਿਲਾਂ ਵਿੱਚ ਪਰਮੇਸ਼ੁਰ ਦੇ ਪ੍ਰਤੀ ਪਿਆਰ ਉਮੜਦਾ ਹੈ, ਜਿਹੜੇ ਆਪਣੀ ਆਤਮਿਕ ਯਾਤਰਾ ਵਿੱਚ ਡਾਵਾਂਡੋਲ ਨਹੀਂ ਹੁੰਦੇ। ਉਹ ਆਪਣੇ ਇਸ ਵਿਸ਼ਵਾਸ ਨੂੰ ਦ੍ਰਿੜ੍ਹਤਾ ਨਾਲ ਫੜੀ ਰੱਖਦੇ ਹਨ ਕਿ ਇੱਕ ਸੱਚਾ ਪਰਮੇਸ਼ੁਰ ਦੇਹਧਾਰੀ ਬਣਿਆ ਹੈ, ਕਿ ਉਹ ਬ੍ਰਹਿਮੰਡ ਦਾ ਮੁਖੀ ਹੈ, ਜਿਹੜਾ ਸਭਨਾਂ ਚੀਜ਼ਾਂ ਉੱਤੇ ਹੁਕਮ ਚਲਾਉਂਦਾ ਹੈ: ਪਵਿੱਤਰ ਆਤਮਾ ਵੱਲੋਂ ਇਸ ਦੀ ਤਸਦੀਕ ਕੀਤੀ ਗਈ ਹੈ, ਇਹ ਪਹਾੜਾਂ ਵਾਂਗ ਅਟੱਲ ਹੈ! ਅਤੇ ਇਹ ਕਦੇ ਨਹੀਂ ਬਦਲੇਗਾ!

ਹੇ, ਸਰਬਸ਼ਕਤੀਮਾਨ ਪਰਮੇਸ਼ੁਰ! ਅੱਜ ਤੂੰ ਹੀ ਹੈਂ ਜਿਸ ਨੇ ਸਾਡੀਆਂ ਆਤਮਿਕ ਅੱਖਾਂ ਨੂੰ ਖੋਲ੍ਹ ਕੇ ਅੰਨ੍ਹਿਆਂ ਨੂੰ ਵੇਖਣ, ਲੰਗੜਿਆਂ ਨੂੰ ਤੁਰਨ ਅਤੇ ਕੋਹੜੀਆਂ ਨੂੰ ਚੰਗੇ ਹੋਣ ਦਿੱਤਾ ਹੈ। ਤੂੰ ਹੀ ਹੈਂ ਜਿਸ ਨੇ ਸਵਰਗ ਦੀ ਖਿੜਕੀ ਨੂੰ ਖੋਲ੍ਹ ਕੇ ਸਾਨੂੰ ਆਤਮਿਕ ਖੇਤਰ ਦੇ ਰਹੱਸਾਂ ਨੂੰ ਸਮਝਣ ਦਿੱਤਾ ਹੈ। ਤੇਰੇ ਪਵਿੱਤਰ ਵਚਨਾਂ ਨਾਲ ਸਰਾਬੋਰ ਹੁੰਦੇ ਅਤੇ ਸਾਡੀ ਮਨੁੱਖਤਾ ਤੋਂ ਬਚਾਏ ਜਾਂਦੇ ਹਾਂ, ਜੋ ਸ਼ਤਾਨ ਦੁਆਰਾ ਭ੍ਰਿਸ਼ਟ ਕੀਤੀ ਗਈ ਸੀ—ਤੇਰਾ ਮਹਾਨ ਕੰਮ ਅਤੇ ਤੇਰੀ ਮਹਾਨ ਕਿਰਪਾ ਅਜਿਹੀ ਅਪਾਰ ਹੈ। ਅਸੀਂ ਤੇਰੇ ਗਵਾਹ ਹਾਂ!

ਤੂੰ ਬਹੁਤ ਲੰਮੇ ਸਮੇਂ ਤੋਂ ਦੀਨਤਾ ਨਾਲ ਅਤੇ ਚੁੱਪਚਾਪ ਲੁਕਿਆ ਰਿਹਾ ਹੈਂ। ਤੂੰ ਮੌਤ ਤੋਂ ਜੀ ਉੱਠਿਆ ਹੈਂ, ਸਲੀਬ ਚੜ੍ਹਾਏ ਜਾਣ ਦੇ ਦੁੱਖ, ਮਨੁੱਖੀ ਜੀਵਨ ਦੇ ਅਨੰਦ ਅਤੇ ਸੋਗਾਂ, ਅਤੇ ਸਤਾਏ ਜਾਣ ਅਤੇ ਵਿਰੋਧਤਾ ਵਿੱਚੋਂ ਗੁਜ਼ਰਿਆ ਹੈਂ; ਤੂੰ ਮਨੁੱਖੀ ਸੰਸਾਰ ਦੀ ਪੀੜ ਨੂੰ ਚੱਖਿਆ ਅਤੇ ਅਨੁਭਵ ਕੀਤਾ ਹੈ, ਅਤੇ ਤੂੰ ਯੁਗ ਦੇ ਦੁਆਰਾ ਤਿਆਗ ਦਿੱਤਾ ਗਿਆ ਹੈਂ। ਦੇਹਧਾਰੀ ਪਰਮੇਸ਼ੁਰ ਖੁਦ ਪਰਮੇਸ਼ੁਰ ਹੈ। ਪਰਮੇਸ਼ੁਰ ਦੀ ਇੱਛਾ ਦੀ ਖਾਤਰ, ਤੂੰ ਸਾਨੂੰ ਆਪਣੇ ਸੱਜੇ ਹੱਥ ਨਾਲ ਉਤਾਂਹ ਚੁੱਕ ਕੇ ਅਤੇ ਸਾਨੂੰ ਮੁਫ਼ਤ ਆਪਣੀ ਕਿਰਪਾ ਦੇ ਕੇ ਰੂੜੀ ਤੋਂ ਬਚਾ ਲਿਆ ਹੈ। ਆਪਣੀ ਪੂਰੀ ਵਾਹ ਲਾਉਂਦੇ ਹੋਏ, ਤੂੰ ਆਪਣੇ ਜੀਵਨ ਨੂੰ ਸਾਡੇ ਅੰਦਰ ਸਿਰਜ ਦਿੱਤਾ ਹੈ; ਜੋ ਕੀਮਤ ਤੂੰ ਆਪਣੇ ਲਹੂ, ਪਸੀਨੇ ਅਤੇ ਹੰਝੂਆਂ ਨਾਲ ਚੁਕਾਈ ਹੈ, ਉਹ ਸਥਾਈ ਰੂਪ ਵਿੱਚ ਸੰਤਾਂ ਵਿੱਚ ਮੌਜੂਦ ਹੈ। ਅਸੀਂ ਤੇਰੀਆਂ ਸਖ਼ਤ ਕੋਸ਼ਿਸ਼ਾਂ ਦਾ ਨਤੀਜਾ[ੳ] ਹਾਂ; ਅਸੀਂ ਉਹ ਕੀਮਤ ਹਾਂ ਜੋ ਤੂੰ ਚੁਕਾਈ ਹੈ।

ਹੇ, ਸਰਬਸ਼ਕਤੀਮਾਨ ਪਰਮੇਸ਼ੁਰ! ਤੇਰੇ ਪ੍ਰੇਮ ਅਤੇ ਦਯਾ, ਤੇਰੀ ਧਾਰਮਿਕਤਾ ਅਤੇ ਪਰਤਾਪ, ਤੇਰੀ ਪਵਿੱਤਰਤਾ ਅਤੇ ਦੀਨਤਾ ਦੇ ਕਾਰਣ ਹੀ ਸਭ ਲੋਕ ਤੇਰੇ ਅੱਗੇ ਝੁਕਣਗੇ ਅਤੇ ਸਦਾਕਾਲ ਤਕ ਤੇਰੀ ਉਪਾਸਨਾ ਕਰਨਗੇ।

ਅੱਜ ਤੂੰ ਸਾਰੀਆਂ ਕਲੀਸਿਆਵਾਂ ਨੂੰ ਸੰਪੂਰਣ ਕਰ ਦਿੱਤਾ ਹੈ—ਫ਼ਿਲਾਡੈਲਫ਼ੀਆ ਦੀ ਕਲੀਸਿਯਾ—ਅਤੇ ਇਸ ਤਰ੍ਹਾਂ ਆਪਣੀ 6,000 ਸਾਲਾ ਪ੍ਰਬੰਧਨ ਦੀ ਯੋਜਨਾ ਨੂੰ ਪੂਰਾ ਕਰ ਦਿੱਤਾ ਹੈ। ਸੰਤ ਆਤਮਾ ਵਿੱਚ ਜੁੜ ਕੇ ਅਤੇ ਪਿਆਰ ਵਿੱਚ ਨਾਲ-ਨਾਲ ਚੱਲਦੇ ਹੋਏ, ਸੋਮੇ ਦੇ ਸ੍ਰੋਤ ਨਾਲ ਜੁੜੇ ਹੋਏ ਦੀਨਤਾ ਨਾਲ, ਆਪਣੇ ਆਪ ਨੂੰ ਤੇਰੇ ਸਨਮੁੱਖ ਅਧੀਨ ਕਰ ਸਕਦੇ ਹਨ। ਜੀਵਨ ਦਾ ਜੀਉਂਦਾ ਜਲ ਬਿਨਾਂ ਰੁਕੇ ਵਹਿੰਦਾ ਹੈ, ਕਲੀਸਿਯਾ ਵਿਚਲੀ ਸਾਰੀ ਮਿੱਟੀ ਅਤੇ ਗੰਦੇ ਪਾਣੀ ਨੂੰ ਧੋਂਦਾ ਅਤੇ ਸ਼ੁੱਧ ਕਰਦਾ ਹੋਇਆ ਇੱਕ ਵਾਰ ਫਿਰ ਤੇਰੀ ਹੈਕਲ ਨੂੰ ਸਾਫ਼ ਕਰਦਾ ਹੈ। ਅਸੀਂ ਵਿਹਾਰਕ ਸੱਚੇ ਪਰਮੇਸ਼ੁਰ ਨੂੰ ਜਾਣ ਲਿਆ ਹੈ, ਉਸ ਦੇ ਵਚਨਾਂ ਦੇ ਅੰਦਰ ਚੱਲ ਲਿਆ ਹੈ, ਆਪਣੇ ਕੰਮਾਂ ਅਤੇ ਫਰਜ਼ਾਂ ਨੂੰ ਪਛਾਣ ਲਿਆ ਹੈ, ਅਤੇ ਉਹ ਸਭ ਕੁਝ ਕਰ ਲਿਆ ਹੈ ਜੋ ਅਸੀਂ ਕਲੀਸਿਯਾ ਦੀ ਖਾਤਰ ਆਪਣੇ ਆਪ ਨੂੰ ਖਰਚ ਕਰਨ ਲਈ ਕਰ ਸਕਦੇ ਹਾਂ। ਤੇਰੇ ਸਨਮੁੱਖ ਸਦਾ ਚੁੱਪ ਰਹਿੰਦੇ ਹੋਏ, ਸਾਨੂੰ ਪਵਿੱਤਰ ਆਤਮਾ ਦੇ ਕੰਮ ਉੱਤੇ ਧਿਆਨ ਲਾਉਣਾ ਜ਼ਰੂਰੀ ਹੈ, ਮਤੇ ਸਾਡੇ ਅੰਦਰ ਤੇਰੀ ਇੱਛਾ ਵਿੱਚ ਵਿਘਨ ਪਵੇ। ਸੰਤਾਂ ਦੇ ਦਰਮਿਆਨ ਆਪਸੀ ਪਿਆਰ ਹੈ ਅਤੇ ਕੁਝ ਦੇ ਮਜ਼ਬੂਤ ਪੱਖ ਦੂਜਿਆਂ ਦੀਆਂ ਕਮੀਆਂ ਦੀ ਭਰਪਾਈ ਕਰ ਦੇਣਗੇ। ਉਹ ਪਵਿੱਤਰ ਆਤਮਾ ਦੁਆਰਾ ਚਾਨਣੇ ਅਤੇ ਪਰਕਾਸ਼ਮਾਨ ਹੋ ਕੇ ਹਰ ਸਮੇਂ ਆਤਮਾ ਵਿੱਚ ਚੱਲਣ ਦੇ ਸਮਰੱਥ ਹਨ। ਉਹ ਸੱਚ ਨੂੰ ਸਮਝਦਿਆਂ ਹੀ ਤੁਰੰਤ ਇਸ ਨੂੰ ਅਮਲ ਵਿੱਚ ਲਿਆਉਂਦੇ ਹਨ। ਉਹ ਨਵੇਂ ਚਾਨਣ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਚਲਦੇ ਹਨ ਅਤੇ ਪਰਮੇਸ਼ੁਰ ਦੀਆਂ ਪੈੜਾਂ ਉੱਤੇ ਤੁਰਦੇ ਹਨ।

ਤਤਪਰਤਾ ਨਾਲ ਪਰਮੇਸ਼ੁਰ ਨਾਲ ਸਹਿਯੋਗ ਕਰੋ; ਉਸ ਨੂੰ ਨਿਯੰਤ੍ਰਣ ਕਰਨ ਦੇਣਾ ਹੀ ਉਸ ਦੇ ਨਾਲ ਚੱਲਣਾ ਹੈ। ਸਾਡੇ ਆਪਣੇ ਸਭ ਵਿਚਾਰ, ਧਾਰਣਾਵਾਂ, ਮਤ, ਅਤੇ ਦੁਨਿਆਵੀ ਉਲਝਣਾਂ ਧੂੰਏਂ ਵਾਂਗ ਸੱਖਣੀ ਹਵਾ ਵਿੱਚ ਅਲੋਪ ਹੋ ਜਾਂਦੇ ਹਨ। ਅਸੀਂ ਪਰਮੇਸ਼ੁਰ ਨੂੰ ਆਪਣੀਆਂ ਆਤਮਾਵਾਂ ਵਿੱਚ ਪੂਰੀ ਤਰ੍ਹਾਂ ਰਾਜ ਕਰਨ ਦਿੰਦੇ ਹਾਂ, ਉਸ ਦੇ ਨਾਲ ਚਲਦੇ ਹਾਂ ਅਤੇ ਇਸ ਤਰ੍ਹਾਂ ਸੰਸਾਰ ਉੱਤੇ ਜਿੱਤ ਪਾਉਂਦੇ ਹੋਏ ਅਪਰੰਪਾਰਤਾ ਨੂੰ ਹਾਸਲ ਕਰਦੇ ਹਾਂ, ਅਤੇ ਸਾਡੀਆਂ ਆਤਮਾਵਾਂ ਅਜ਼ਾਦੀ ਨਾਲ ਉਡਾਰੀ ਮਾਰਦੀਆਂ ਅਤੇ ਰਿਹਾਈ ਹਾਸਲ ਕਰਦੀਆਂ ਹਨ: ਜਦੋਂ ਸਰਬਸ਼ਕਤੀਮਾਨ ਪਰਮੇਸ਼ੁਰ ਰਾਜਾ ਬਣ ਜਾਂਦਾ ਹੈ ਤਾਂ ਇਹੋ ਨਤੀਜਾ ਹੁੰਦਾ ਹੈ। ਇਹ ਕਿਵੇਂ ਹੋ ਸਕਦਾ ਹੈ ਕਿ ਅਸੀਂ ਆਪਣੀਆਂ ਉਸਤਤਾਂ ਦੀ ਭੇਟ ਚੜ੍ਹਾਉਂਦੇ ਹੋਏ, ਨਵੇਂ ਭਜਨ ਅਰਪਣ ਕਰਦੇ ਹੋਏ ਉਸਤਤ ਵਿੱਚ ਨੱਚੀਏ ਅਤੇ ਗਾਈਏ ਨਾ?

ਪਰਮੇਸ਼ੁਰ ਦੀ ਉਸਤਤ ਕਰਨ ਦੇ ਸੱਚਮੁੱਚ ਬਹੁਤ ਸਾਰੇ ਤਰੀਕੇ ਹਨ: ਉਸ ਦੇ ਨਾਮ ਨੂੰ ਪੁਕਾਰਨਾ, ਉਸ ਦੇ ਨਜ਼ਦੀਕ ਜਾਣਾ, ਉਸ ਦੇ ਬਾਰੇ ਸੋਚਣਾ, ਪ੍ਰਾਰਥਨਾ-ਪੜ੍ਹਨਾ, ਸੰਗਤੀ ਵਿੱਚ ਰੁੱਝਣਾ, ਚਿੰਤਨ ਅਤੇ ਮਨਨ ਕਰਨਾ, ਪ੍ਰਾਰਥਨਾ, ਅਤੇ ਉਸਤਤ ਦੇ ਗੀਤ। ਉਸਤਤ ਦੀਆਂ ਇਸ ਤਰ੍ਹਾਂ ਦੀਆਂ ਕਿਸਮਾਂ ਵਿੱਚ ਅਨੰਦ ਹੈ, ਅਤੇ ਮਸਹ ਹੈ; ਉਸਤਤ ਵਿੱਚ ਸ਼ਕਤੀ ਹੈ, ਅਤੇ ਇੱਕ ਬੋਝ ਵੀ ਹੈ। ਉਸਤਤ ਵਿੱਚ ਨਿਹਚਾ ਹੈ, ਅਤੇ ਇੱਕ ਨਵੀਂ ਅੰਤਰਦ੍ਰਿਸ਼ਟੀ ਹੈ।

ਤਤਪਰਤਾ ਨਾਲ ਪਰਮੇਸ਼ੁਰ ਨਾਲ ਸਹਿਯੋਗ ਕਰੋ, ਸੇਵਾ ਵਿੱਚ ਤਾਲਮੇਲ ਬਣਾਓ ਅਤੇ ਇੱਕ ਹੋ ਜਾਓ, ਸਰਬਸ਼ਕਤੀਮਾਨ ਪਰਮੇਸ਼ੁਰ ਦੇ ਇਰਾਦਿਆਂ ਨੂੰ ਪੂਰਾ ਕਰੋ, ਪਵਿੱਤਰ ਆਤਮਿਕ ਦੇਹ ਬਣਨ ਵਿੱਚ ਕਾਹਲੀ ਕਰੋ, ਸ਼ਤਾਨ ਨੂੰ ਕੁਚਲੋ, ਅਤੇ ਸ਼ਤਾਨ ਦੀ ਤਕਦੀਰ ਦਾ ਅੰਤ ਕਰ ਦਿਓ। ਫ਼ਿਲਾਡੈਲਫ਼ੀਆ ਦੀ ਕਲੀਸਿਯਾ ਉਠਾ ਕੇ ਪਰਮੇਸ਼ੁਰ ਦੀ ਹਜ਼ੂਰੀ ਵਿੱਚ ਲਿਜਾਈ ਗਈ ਹੈ ਅਤੇ ਉਸ ਦੀ ਮਹਿਮਾ ਵਿੱਚ ਪਰਗਟ ਕੀਤੀ ਗਈ ਹੈ।

ਟਿੱਪਣੀ:

ੳ. ਅਸਲ ਲਿਖਤ ਵਿੱਚ “ਦਾ ਨਤੀਜਾ” ਵਾਕ ਨਹੀਂ ਹੈ।

ਪਿਛਲਾ: ਅਧਿਆਇ 1

ਅਗਲਾ: ਅਧਿਆਇ 3

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ