ਅਧਿਆਇ 4
ਅਸੀਂ ਪਲ-ਪਲ, ਆਤਮਾ ਵਿੱਚ ਸ਼ਾਂਤ, ਵੇਖ ਰਹੇ ਅਤੇ ਉਡੀਕਦੇ ਹੋਵਾਂਗੇ ਅਤੇ ਇੱਕ ਪਵਿੱਤਰ ਹਿਰਦੇ ਨਾਲ ਭਾਲ ਕਰਦੇ ਹੋਵਾਂਗੇ। ਸਾਡੇ ਨਾਲ ਜੋ ਕੁਝ ਵੀ ਬੀਤੇ, ਸਾਨੂੰ ਅੱਖਾਂ ਬੰਦ ਕਰਕੇ ਸੰਗਤੀ ਵਿੱਚ ਬਿਲਕੁਲ ਸ਼ਾਮਲ ਨਹੀਂ ਹੋਣਾ ਚਾਹੀਦਾ। ਸਾਨੂੰ ਸਿਰਫ਼ ਪਰਮੇਸ਼ੁਰ ਅੱਗੇ ਸ਼ਾਂਤ ਰਹਿਣ ਅਤੇ ਉਸਦੇ ਨਾਲ ਨਿਰੰਤਰ ਸੰਗਤੀ ਵਿੱਚ ਰਹਿਣ ਦੀ ਲੋੜ ਹੈ, ਅਤੇ ਤਦ ਉਸਦੇ ਇਰਾਦੇ ਯਕੀਨਨ ਸਾਡੇ ਉੱਤੇ ਪਰਗਟ ਹੋਣਗੇ। ਇਹ ਜ਼ਰੂਰੀ ਹੈ ਕਿ ਅਸੀਂ, ਆਤਮਾ ਦੇ ਅੰਦਰ, ਹਰ ਸਮੇਂ ਪਛਾਣ ਕਰਨ ਲਈ ਤਿਆਰ ਰਹੀਏ, ਅਤੇ ਸਾਡੇ ਕੋਲ ਇੱਕ ਅਜਿਹੀ ਆਤਮਾ ਹੋਣੀ ਜ਼ਰੂਰੀ ਹੈ ਜੋ ਉਤਸੁਕ ਅਤੇ ਦ੍ਰਿੜ੍ਹ ਹੋਵੇ। ਸਾਨੂੰ ਪਰਮੇਸ਼ੁਰ ਦੇ ਸਾਹਮਣੇ ਅੰਮ੍ਰਿਤ ਜਲ ਵਿੱਚੋਂ ਭਰਨਾ ਪਵੇਗਾ, ਉਹ ਜਲ ਜੋ ਸਾਡੀ ਝੁਲਸੀ ਹੋਈ ਆਤਮਾ ਨੂੰ ਪੋਸ਼ਣ ਦਿੰਦਾ ਅਤੇ ਭਰਪੂਰ ਬਣਾਉਂਦਾ ਹੈ। ਸਾਨੂੰ ਆਪਣੇ ਸ਼ਤਾਨੀ ਸੁਭਾਅ ਤੋਂ ਆਪਣੇ ਆਪ ਨੂੰ ਸ਼ੁੱਧ ਕਰਨ ਲਈ ਕਿਸੇ ਵੀ ਸਮੇਂ ਤਿਆਰ ਰਹਿਣਾ ਪਵੇਗਾ, ਜੋ ਸਵੈ-ਧਰਮੀ, ਘਮੰਡੀ, ਹੰਕਾਰੀ ਅਤੇ ਆਤਮ-ਸੰਤੁਸ਼ਟ ਹੈ। ਸਾਨੂੰ ਪਰਮੇਸ਼ੁਰ ਦਾ ਵਚਨ ਗ੍ਰਹਿਣ ਕਰਨ ਲਈ ਆਪਣੇ ਹਿਰਦਿਆਂ ਨੂੰ ਖੋਲ੍ਹਣਾ ਪਵੇਗਾ, ਅਤੇ ਉਸਦੇ ਵਚਨ ਦੇ ਅਧਾਰ ’ਤੇ ਕੰਮ ਕਰਨਾ ਪਵੇਗਾ। ਜ਼ਰੂਰੀ ਹੈ ਕਿ ਅਸੀਂ ਉਸ ਦੇ ਵਚਨ ਦਾ ਅਨੁਭਵ ਕਰੀਏ ਤੇ ਉਸਦੇ ਵਚਨ ਦੇ ਬਾਰੇ ਨਿਸ਼ਚਿਤ ਹੋਈਏ ਅਤੇ ਉਸਦੇ ਵਚਨ ਦੀ ਸਮਝ ਹਾਸਲ ਕਰੀਏ, ਜਿਸ ਨਾਲ ਉਸਦਾ ਵਚਨ ਸਾਡਾ ਜੀਵਨ ਬਣ ਸਕੇ। ਇਹ ਸਾਡੀ ਸਵਰਗ ਤੋਂ ਆਈ ਬੁਲਾਹਟ ਹੈ! ਜਦੋਂ ਅਸੀਂ ਪਰਮੇਸ਼ੁਰ ਦੇ ਵਚਨ ਅਨੁਸਾਰ ਜੀਉਂਦੇ ਹਾਂ, ਸਿਰਫ਼ ਉਦੋਂ ਹੀ ਅਸੀਂ ਜੇਤੂ ਹੋ ਸਕਦੇ ਹਾਂ!
ਹੁਣ ਸਾਡੀਆਂ ਧਾਰਣਾਵਾਂ ਬਹੁਤ ਹੀ ਬੋਝਲ ਹਨ, ਅਤੇ ਅਸੀਂ ਉਤਸਾਹ ਨਾਲ ਬੋਲਦੇ ਅਤੇ ਉਤਾਵਲੇਪਣ ਨਾਲ ਕੰਮ ਕਰਦੇ ਹਾਂ, ਆਤਮਾ ਅਨੁਸਾਰ ਕੰਮ ਕਰਨ ਵਿੱਚ ਅਸਮਰੱਥ ਹਾਂ। ਅੱਜ ਪਹਿਲਾਂ ਵਾਂਗ ਨਹੀਂ ਰਿਹਾ। ਪਵਿੱਤਰ ਆਤਮਾ ਦਾ ਕੰਮ ਬੜੀ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਸਾਨੂੰ ਪਰਮੇਸ਼ੁਰ ਦੇ ਵਚਨ ਦਾ ਵਿਸਤਾਰ ਨਾਲ ਅਨੁਭਵ ਕਰਨਾ ਪਵੇਗਾ; ਸਾਨੂੰ ਆਪਣੇ ਹਿਰਦਿਆਂ ਵਿੱਚ ਹਰ ਖਿਆਲ ਅਤੇ ਵਿਚਾਰ ਨੂੰ, ਹਰਕਤ ਅਤੇ ਪ੍ਰਤੀਕਿਰਿਆ ਨੂੰ, ਸਪਸ਼ਟ ਤੌਰ ’ਤੇ ਵੱਖਰਿਆਉਣ ਦੇ ਯੋਗ ਹੋਣਾ ਪਵੇਗਾ। ਅਸੀਂ ਕਿਸੇ ਦੇ ਮੂੰਹ ’ਤੇ ਜਾਂ ਉਸ ਦੀ ਪਿੱਠ ਪਿੱਛੇ ਜੋ ਕੁਝ ਵੀ ਕਰਦੇ ਹਾਂ ਉਸ ਵਿੱਚੋਂ ਕੁਝ ਵੀ ਮਸੀਹ ਦੇ ਸਿੰਘਾਸਣ ਅੱਗੇ ਨਿਆਂ ਤੋਂ ਬਚ ਨਹੀਂ ਸਕਦਾ। ਪਵਿੱਤਰ ਆਤਮਾ ਸਾਨੂੰ ਹੋਰ ਡੂੰਘੇ ਅਨੁਭਵ ਦੇ ਖੇਤਰ ਵਿੱਚ ਲੈ ਜਾਣ ਦੀ ਪ੍ਰਕਿਰਿਆ ਵਿੱਚ ਹੈ, ਜਿੱਥੇ ਅਸੀਂ ਸਰਬਸ਼ਕਤੀਮਾਨ ਬਾਰੇ ਨਿਸ਼ਚਿਤ ਹੋਣ ਦੇ ਹੋਰ ਨੇੜੇ ਆ ਜਾਵਾਂਗੇ।
ਬ੍ਰਹਿਮੰਡ ਦੇ ਪਰਮੇਸ਼ੁਰ ਨੇ ਸਾਡੀਆਂ ਆਤਮਕ ਅੱਖਾਂ ਖੋਲ੍ਹ ਦਿੱਤੀਆਂ ਹਨ, ਅਤੇ ਆਤਮਾ ਵਿਚਲੇ ਰਹੱਸ ਲਗਾਤਾਰ ਸਾਡੇ ਸਾਹਮਣੇ ਪਰਗਟ ਕੀਤੇ ਜਾ ਰਹੇ ਹਨ। ਪਵਿੱਤਰ ਹਿਰਦੇ ਨਾਲ ਭਾਲ ਕਰੋ! ਮੁੱਲ ਚੁਕਾਉਣ ਲਈ ਤਿਆਰ ਰਹੋ, ਏਕੇ ਨਾਲ ਅੱਗੇ ਵਧੋ, ਆਪਣੇ ਆਪ ਨੂੰ ਨਕਾਰਨ ਲਈ ਤਿਆਰ ਰਹੋ, ਹੁਣ ਲੋਭੀ ਨਾ ਬਣੋ, ਪਵਿੱਤਰ ਆਤਮਾ ਦੇ ਮਗਰ ਚੱਲੋ ਅਤੇ ਪਰਮੇਸ਼ੁਰ ਦੇ ਵਚਨ ਦਾ ਅਨੰਦ ਮਾਣੋ, ਤੇ ਫਿਰ ਸੰਪੂਰਨ ਸੰਸਾਰ-ਵਿਆਪੀ ਨਵਾਂ ਮਨੁੱਖ ਪਰਗਟ ਹੋਵੇਗਾ। ਉਹ ਪਲ ਨੇੜੇ ਹੈ, ਜਦੋਂ ਸ਼ਤਾਨ ਦਾ ਅੰਤ ਹੋ ਜਾਵੇਗਾ, ਪਰਮੇਸ਼ੁਰ ਦੀ ਇੱਛਾ ਪੂਰੀ ਹੋਵੇਗੀ, ਸੰਸਾਰ ਦੀਆਂ ਸਾਰੀਆਂ ਕੌਮਾਂ ਮਸੀਹ ਦਾ ਰਾਜ ਬਣ ਜਾਣਗੀਆਂ, ਅਤੇ ਮਸੀਹ ਧਰਤੀ ਉੱਤੇ ਜੁੱਗੋ ਜੁੱਗ ਰਾਜੇ ਦੇ ਤੌਰ ’ਤੇ ਰਾਜ ਕਰੇਗਾ!