ਅਧਿਆਇ 43
ਕੀ ਮੈਂ ਤੁਹਾਨੂੰ ਯਾਦ ਨਹੀਂ ਦਿਵਾਇਆ? ਘਬਰਾਓ ਨਾ; ਤੁਸੀਂ ਮੇਰੀ ਸੁਣਦੇ ਹੀ ਨਹੀਂ, ਅਜਿਹੇ ਬੇਸਮਝ ਲੋਕ ਜੋ ਹੋ ਤੁਸੀਂ! ਤੁਸੀਂ ਕਦੋਂ ਮੇਰੇ ਦਿਲ ਨੂੰ ਸਮਝਣ ਦੇ ਯੋਗ ਹੋਵੋਗੇ? ਹਰ ਰੋਜ਼ ਨਵਾਂ ਗਿਆਨ ਅਤੇ ਨਵਾਂ ਚਾਨਣ ਹੁੰਦਾ ਹੈ। ਤੁਸੀਂ ਕਿੰਨੀ ਵਾਰ ਇਸ ਨੂੰ ਆਪਣੇ ਲਈ ਗ੍ਰਹਿਣ ਕੀਤਾ ਹੈ? ਕੀ ਮੈਂ ਤੁਹਾਨੂੰ ਆਪ ਨਹੀਂ ਕਿਹਾ? ਤੁਸੀਂ ਅਜੇ ਤੱਕ ਸੁਸਤ ਹੋ, ਜਿਵੇਂ ਕਿ ਕੀੜੇ ਮਕੌੜੇ ਸੁਸਤ ਹੁੰਦੇ ਹਨ ਜੋ ਸਿਰਫ ਉਦੋਂ ਹੀ ਹਿੱਲਦੇ ਹਨ ਜਦੋਂ ਓਹਨਾਂ ਨੂੰ ਹਿਲਾਇਆ ਜਾਂਦਾ ਹੈ, ਅਤੇ ਤੁਸੀਂ ਮੇਰੇ ਨਾਲ ਸਹਿਯੋਗ ਕਰਨ ਵਿੱਚ ਅਤੇ ਮੇਰੇ ਬੋਝ ਬਾਰੇ ਸੋਚਣ ਦੀ ਪਹਿਲਕਦਮੀ ਕਰਨ ਵਿੱਚ ਅਸਮਰਥ ਹੋ। ਮੈਂ ਤੁਹਾਡੇ ਸਾਰਿਆਂ ਦੀ ਜ਼ਿੰਦਾਦਿਲ ਅਤੇ ਪਿਆਰੀ ਮੁਸਕਰਾਹਟ ਨੂੰ, ਆਪਣੇ ਪੁੱਤਰਾਂ ਦੇ ਸਰਗਰਮ ਅਤੇ ਜ਼ਿੰਦਾਦਿਲ ਤੌਰ-ਤਰੀਕੇ ਨੂੰ ਵੇਖਣਾ ਚਾਹਾਂਗਾ, ਪਰ ਮੈਂ ਨਹੀਂ ਵੇਖ ਸਕਦਾ। ਬਲਕਿ, ਤੁਸੀਂ ਦਿਮਾਗੀ ਤੌਰ ਤੇ ਕਮਜ਼ੋਰ ਹੋ-ਬੇਵਕੂਫ਼ ਅਤੇ ਮੂਰਖ। ਤੁਹਾਨੂੰ ਖੋਜ ਕਰਨ ਦੀ ਪਹਿਲਕਦਮੀ ਕਰਨੀ ਚਾਹੀਦੀ ਹੈ। ਦਲੇਰੀ ਨਾਲ ਅੱਗੇ ਵੱਧੋ! ਬੱਸ ਆਪਣੇ ਦਿਲਾਂ ਨੂੰ ਖੋਲ੍ਹੋ ਅਤੇ ਮੈਨੂੰ ਆਪਣੇ ਅੰਦਰ ਰਹਿਣ ਦਿਓ। ਸਾਵਧਾਨ ਅਤੇ ਚੌਕਸ ਰਹੋ! ਕਲੀਸਿਯਾ ਦੇ ਕੁਝ ਲੋਕ ਦੂਜਿਆਂ ਨੂੰ ਧੋਖਾ ਦਿੰਦੇ ਹਨ, ਅਤੇ ਤੁਹਾਨੂੰ ਹਮੇਸ਼ਾ ਇਹ ਗੱਲਾਂ ਪੂਰਾ ਜ਼ੋਰ ਦੇ ਕੇ ਕਹਿਣੀਆਂ ਚਾਹੀਦੀਆਂ ਹਨ, ਤਾਂ ਜੋ ਤੁਹਾਡੇ ਜੀਵਨ ਇਸ ਤੋਂ ਪ੍ਰਭਾਵਿਤ ਨਾ ਹੋਣ ਅਤੇ ਕੋਈ ਨੁਕਸਾਨ ਨਾ ਝੱਲਣ। ਬਾਕੀ ਯਕੀਨ ਰੱਖ-ਜਿੰਨਾ ਚਿਰ ਤੂੰ ਮੇਰੇ ਲਈ ਖੜ੍ਹੇ ਹੋ ਕੇ ਬੋਲਣ ਦੀ ਹਿੰਮਤ ਰੱਖੇਂਗਾ, ਮੈਂ ਇਸ ਸਭ ਦਾ ਭਾਰ ਸਹਿਣ ਕਰਾਂਗਾ ਮੈਂ ਇਸ ਸਭ ਦਾ ਬੋਝ ਉਠਾਵਾਂਗਾ, ਅਤੇ ਮੈਂ ਤੈਨੂੰ ਸ਼ਕਤੀ ਦੇਵਾਂਗਾ! ਜਿੰਨਾ ਚਿਰ ਤੂੰ ਮੇਰੇ ਦਿਲ ਨੂੰ ਸੰਤੁਸ਼ਟ ਕਰਦਾ ਰਹੇਂਗਾ, ਮੈਂ ਹਮੇਸ਼ਾ ਤੈਨੂੰ ਆਪਣੀ ਮੁਸਕਰਾਹਟ ਅਤੇ ਮੇਰੀ ਇੱਛਾ ਦਿਖਾਵਾਂਗਾ। ਜਿੰਨਾ ਚਿਰ ਤੂੰ ਮਜ਼ਬੂਤੀ ਨਾਲ ਖੜ੍ਹਾ ਰਹੇਂਗਾ ਅਤੇ ਆਪਣੇ ਜੀਉਣ ਤੋਂ ਨਰ ਬਾਲਕ ਵਾਲੇ ਸੁਭਾਅ ਨੂੰ ਪਰਗਟ ਕਰੇਂਗਾ, ਮੈਂ ਤੇਰਾ ਸਮਰਥਨ ਕਰਾਂਗਾ ਅਤੇ ਤੈਨੂੰ ਇੱਕ ਮਹੱਤਵਪੂਰਣ ਪਦਵੀ ਪ੍ਰਦਾਨ ਕਰਾਂਗਾ। ਜਦੋਂ ਤੂੰ ਮੇਰੇ ਸਾਹਮਣੇ ਆਉਂਦਾ ਹੈ, ਤਾਂ ਬਸ ਮੇਰੇ ਨੇੜੇ ਆ। ਜੇ ਤੂੰ ਬੋਲ ਨਹੀਂ ਸਕਦਾ ਤਾਂ ਡਰ ਨਾ। ਜਿੰਨਾ ਚਿਰ ਤੇਰੇ ਕੋਲ ਖੋਜ ਕਰਨ ਵਾਲਾ ਦਿਲ ਹੈ, ਮੈਂ ਤੈਨੂੰ ਸ਼ਬਦ ਦੇਵਾਂਗਾ। ਮੈਨੂੰ ਉਨ੍ਹਾਂ ਸ਼ਬਦਾਂ ਦੀ ਜ਼ਰੂਰਤ ਨਹੀਂ ਜੋ ਸੁਣਨ ਵਿੱਚ ਚੰਗੇ ਲੱਗਦੇ ਹਨ, ਅਤੇ ਮੈਨੂੰ ਤੇਰੀ ਚਾਪਲੂਸੀ ਦੀ ਜ਼ਰੂਰਤ ਨਹੀਂ ਹੈ; ਇਸ ਤਰ੍ਹਾਂ ਦੀ ਚੀਜ਼ ਤੋਂ ਮੈਂ ਸਭ ਤੋਂ ਜ਼ਿਆਦਾ ਨਫ਼ਰਤ ਕਰਦਾ ਹਾਂ। ਇਸ ਤਰ੍ਹਾਂ ਦੇ ਵਿਅਕਤੀ ਉੱਤੇ ਹੀ ਮੈਨੂੰ ਸਭ ਤੋਂ ਜ਼ਿਆਦਾ ਖਿਝ ਆਉਂਦੀ ਹੈ। ਉਹ ਮੇਰੀ ਅੱਖ ਵਿੱਚ ਇੱਕ ਰੜਕ ਜਾਂ ਮੇਰੇ ਸਰੀਰ ਵਿੱਚ ਇੱਕ ਕੰਡੇ ਵਰਗੇ ਹਨ ਜਿਸ ਦਾ ਹਟਾਇਆ ਜਾਣਾ ਜ਼ਰੂਰੀ ਹੈ। ਨਹੀਂ ਤਾਂ, ਮੇਰੇ ਪੁੱਤਰ ਮੇਰੇ ਨਮਿੱਤ ਸ਼ਕਤੀ ਦਾ ਇਸਤੇਮਾਲ ਨਹੀਂ ਕਰ ਸਕਦੇ, ਅਤੇ ਦਮਘੋਟੂ ਦਬਾਅ ਹੇਠ ਆ ਜਾਣਗੇ। ਮੈਂ ਕਿਉਂ ਆਇਆ ਹਾਂ? ਮੈਂ ਆਪਣੇ ਪੁੱਤਰਾਂ ਦਾ ਸਮਰਥਨ ਕਰਨ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਆਇਆ ਹਾਂ, ਤਾਂ ਜੋ ਉਨ੍ਹਾਂ ਦੇ ਜ਼ੁਲਮ, ਧੱਕੇਸ਼ਾਹੀ, ਦਿਲ ਦੀ ਉਦਾਸੀਨਤਾ ਅਤੇ ਬਦਸਲੂਕੀ ਸਹਿਣ ਦੇ ਦਿਨ ਸਦਾ ਲਈ ਖਤਮ ਹੋ ਜਾਣ!
ਦਲੇਰ ਬਣ। ਮੈਂ ਹਮੇਸ਼ਾ ਤੇਰੇ ਨਾਲ ਚੱਲਾਂਗਾ, ਤੇਰੇ ਨਾਲ ਰਹਾਂਗਾ, ਤੇਰੇ ਨਾਲ ਗੱਲ ਕਰਾਂਗਾ ਅਤੇ ਤੇਰੇ ਨਾਲ ਕੰਮ ਕਰਾਂਗਾ। ਨਾ ਡਰ। ਬੋਲਣ ਵਿੱਚ ਸੰਕੋਚ ਨਾ ਕਰ। ਤੁਸੀਂ ਹਮੇਸ਼ਾ ਭਾਵੁਕ, ਡਰਪੋਕ ਅਤੇ ਥੋੜਾ ਦਿਲ ਰੱਖਦੇ ਹੋ। ਉਹ ਜਿਹੜੇ ਕਲੀਸਿਯਾ ਦੀ ਉਸਾਰੀ ਵਿੱਚ ਕਿਸੇ ਕੰਮ ਦੇ ਨਹੀਂ ਹਨ ਉਨ੍ਹਾਂ ਨੂੰ ਹਟਾ ਦੇਣਾ ਚਾਹੀਦਾ ਹੈ। ਇਸ ਵਿੱਚ ਕਲੀਸਿਯਾ ਦੇ ਉਹ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਦੀ ਸਥਿਤੀ ਚੰਗੀ ਨਹੀਂ ਹੈ ਅਤੇ ਉਹ ਜਿਹੜੇ ਮੇਰੇ ਵਚਨਾਂ ਅਨੁਸਾਰ ਕੰਮ ਨਹੀਂ ਕਰ ਸਕਦੇ ਅਤੇ ਉਹ ਜਿਹੜੇ ਮੇਰੇ ਵਚਨਾਂ ਅਨੁਸਾਰ ਨਹੀਂ ਚੱਲ ਸਕਦੇ, ਕਹਿਣ ਦੀ ਲੋੜ ਨਹੀਂ ਹੈ ਕਿ ਤੁਹਾਡੇ ਅਵਿਸ਼ਵਾਸੀ ਮਾਤਾ-ਪਿਤਾ ਵੀ ਇਸ ਵਿੱਚ ਸ਼ਾਮਲ ਹਨ। ਮੈਂ ਅਜਿਹੀਆਂ ਗੱਲਾਂ ਨਹੀਂ ਚਾਹੁੰਦਾ। ਇਨ੍ਹਾਂ ਦਾ ਖ਼ਾਤਮਾ ਹੋਣਾ ਚਾਹੀਦਾ ਹੈ, ਅਤੇ ਇਨ੍ਹਾਂ ਵਿੱਚੋਂ ਇੱਕ ਵੀ ਬਾਕੀ ਨਹੀਂ ਰਹਿਣੀ ਚਾਹੀਦੀ। ਬਸ ਆਪਣੇ ਹੱਥਾਂ ਅਤੇ ਪੈਰਾਂ ਦੇ ਬੰਧਨਾਂ ਨੂੰ ਖੋਲ੍ਹ ਦੇ। ਜਿੰਨਾ ਚਿਰ ਤੂੰ ਆਪਣੇ ਖੁਦ ਦੇ ਉਦੇਸ਼ਾਂ ਦੀ ਜਾਂਚ ਕਰਦਾ ਹੈਂ ਅਤੇ ਇਨ੍ਹਾਂ ਉਦੇਸ਼ਾਂ ਦਾ ਨਫੇ ਨੁਕਸਾਨ ਨਾਲ ਕੋਈ ਸੰਬੰਧ ਨਹੀਂ ਹੈ, ਅਤੇ ਨਾ ਹੀ ਪ੍ਰਸਿੱਧੀ ਅਤੇ ਦੌਲਤ ਨਾਲ, ਅਤੇ ਨਾ ਹੀ ਨਿੱਜੀ ਸੰਬੰਧਾਂ ਨਾਲ, ਤਾਂ ਮੈਂ ਤੇਰੇ ਨਾਲ ਜਾਵਾਂਗਾ ਤਾਂ ਮੈਂ ਤੇਰੇ ਨਾਲ ਚੱਲਾਂਗਾ, ਤੈਨੂੰ ਦੱਸਾਂਗਾ ਅਤੇ ਹਰ ਸਮੇਂ ਸਪਸ਼ਟ ਮਾਰਗਦਰਸ਼ਨ ਪ੍ਰਦਾਨ ਕਰਾਂਗਾ।
ਓ, ਮੇਰੇ ਪੁੱਤਰੋ! ਮੈਂ ਕੀ ਕਹਾਂ? ਹਾਲਾਂਕਿ ਮੈਂ ਇਹ ਗੱਲਾਂ ਕਹਿ ਰਿਹਾ ਹਾਂ, ਤੁਸੀਂ ਅਜੇ ਵੀ ਮੇਰੇ ਦਿਲ ਦੀ ਪਰਵਾਹ ਨਹੀਂ ਕਰਦੇ, ਅਤੇ ਤੁਸੀਂ ਅਜੇ ਵੀ ਬਹੁਤ ਸੰਕੋਚੀ ਹੋ। ਤੁਸੀਂ ਕਿਸ ਤੋਂ ਡਰਦੇ ਹੋ? ਤੁਸੀਂ ਅਜੇ ਵੀ ਕਾਨੂੰਨਾਂ ਅਤੇ ਨਿਯਮਾਂ ਵਿੱਚ ਕਿਉਂ ਬੱਝੇ ਹੋਏ ਹੋ? ਮੈਂ ਤੁਹਾਨੂੰ ਅਜ਼ਾਦ ਕੀਤਾ ਹੈ, ਪਰ ਤੁਸੀਂ ਅਜੇ ਵੀ ਅਜ਼ਾਦ ਨਹੀਂ ਹੋ। ਇਹ ਕਿਉਂ ਹੈ? ਮੇਰੇ ਨਾਲ ਹੋਰ ਜ਼ਿਆਦਾ ਗੱਲਬਾਤ ਕਰ ਅਤੇ ਮੈਂ ਤੈਨੂੰ ਦੱਸਾਂਗਾ। ਮੈਨੂੰ ਪਰਤਾਅ ਨਾ। ਮੈਂ ਅਸਲ ਹਾਂ। ਮੇਰੇ ਵਿੱਚ ਕੁਝ ਵਿਖਾਵਾ ਨਹੀਂ ਹੈ; ਸਭ ਅਸਲ ਹੈ! ਜੋ ਮੈਂ ਕਹਿੰਦਾ ਹਾਂ ਉਹ ਸੱਚ ਹੈ। ਮੈਂ ਆਪਣੀ ਗੱਲ ਤੋਂ ਕਦੇ ਨਹੀਂ ਮੁੱਕਰਦਾ।