ਅਧਿਆਇ 39

ਆਪਣੀਆਂ ਅੱਖਾਂ ਖੋਲ੍ਹੋ ਅਤੇ ਦੇਖੋ, ਅਤੇ ਤੁਸੀਂ ਹਰ ਥਾਂ ’ਤੇ ਮੇਰੀ ਮਹਾਨ ਤਾਕਤ ਨੂੰ ਦੇਖ ਸਕਦੇ ਹੋ! ਤੁਹਾਨੂੰ ਹਰ ਥਾਂ ’ਤੇ ਮੇਰੇ ਹੋਣ ਬਾਰੇ ਯਕੀਨ ਹੋ ਸਕਦਾ ਹੈ। ਬ੍ਰਹਿਮੰਡ ਅਤੇ ਅਕਾਸ਼ ਮੇਰੀ ਮਹਾਨ ਤਾਕਤ ਦਾ ਪ੍ਰਸਾਰ ਕਰ ਰਹੇ ਹਨ। ਉਹ ਸ਼ਬਦ ਜੋ ਮੈਂ ਕਹੇ ਹਨ ਉਹ ਮੌਸਮ ਦੀ ਗਰਮੀ ਵਿੱਚ, ਵਾਤਾਵਰਣ ਦੇ ਬਦਲਾਅ ਵਿੱਚ, ਲੋਕਾਂ ਅੰਦਰ ਆ ਚੁੱਕੇ ਵਿਗਾੜਾਂ ਵਿੱਚ, ਸਮਾਜਿਕ ਤਾਣੇ-ਬਾਣੇ ਦੇ ਵਿਗਾੜ ਵਿੱਚ, ਅਤੇ ਲੋਕਾਂ ਦੇ ਦਿਲਾਂ ਵਿਚਲੇ ਧੋਖੇ ਪਤਾ ਲੱਗਦਾ ਹੈ ਕਿ ਸੱਚੇ ਹੋ ਗਏ ਹਨ। ਸੂਰਜ ਸਫੇਦ ਹੋ ਜਾਂਦਾ ਹੈ ਅਤੇ ਚੰਨ ਲਾਲ ਹੋ ਜਾਂਦਾ ਹੈ; ਸਭ ਚੀਜ਼ਾਂ ਦਾ ਸੰਤੁਲਨ ਵਿਗੜ ਚੁੱਕਿਆ ਹੈ। ਕੀ ਤੁਹਾਨੂੰ ਅਜੇ ਵੀ ਇਹ ਸਭ ਵਿਖਾਈ ਨਹੀਂ ਦੇ ਰਿਹਾ ਹੈ?

ਪਰਮੇਸ਼ਰ ਦੀ ਵੱਡੀ ਸ਼ਕਤੀ ਇਸ ਇਸ ਵਿੱਚੋਂ ਪਰਗਟ ਹੈ। ਬਿਨਾਂ ਸ਼ੱਕ, ਉਹ ਇੱਕ ਸੱਚਾ ਪਰਮੇਸ਼ੁਰ ਹੈ, ਉਹ ਸਰਬਸ਼ਕਤੀਮਾਨ ਜਿਸ ਨੂੰ ਲੋਕ ਕਈ ਸਾਲਾਂ ਤੋਂ ਭਾਲ ਕਰਦੇ ਆਏ ਹਨ! ਚੀਜ਼ਾਂ ਨੂੰ ਸਿਰਫ਼ ਸ਼ਬਦਾਂ ਦੇ ਉਚਾਰਣ ਰਾਹੀਂ ਹੋਂਦ ਵਿੱਚ ਕੌਣ ਲਿਆ ਸਕਦਾ ਹੈ? ਕੇਵਲ ਸਾਡਾ ਸਰਬਸ਼ਕਤੀਮਾਨ ਪਰਮੇਸ਼ੁਰ। ਜਿਵੇਂ ਹੀ ਉਹ ਬੋਲਦਾ ਹੈ, ਸੱਚ ਪਰਗਟ ਹੋ ਜਾਂਦਾ ਹੈ। ਤੁਸੀਂ ਇਹ ਕਿਵੇਂ ਨਹੀਂ ਕਹਿ ਸਕਦੇ ਹੋ ਕਿ ਉਹ ਸੱਚਾ ਪਰਮੇਸ਼ੁਰ ਹੈ?

ਮੈਂ ਦਿਲ ਦੀ ਗਹਿਰਾਈ ਤੋਂ ਜਾਣਦਾ ਹਾਂ ਕਿ ਤੁਸੀਂ ਸਭ ਮੇਰੇ ਨਾਲ ਸਹਿਯੋਗ ਕਰਨ ਲਈ ਤਿਆਰ ਹੋ, ਅਤੇ ਮੇਰਾ ਵਿਸ਼ਵਾਸ ਹੈ ਕਿ ਮੇਰੇ ਚੁਣੇ ਹੋਏ, ਮੇਰੇ ਪਿਆਰੇ ਭਰਾ ਅਤੇ ਭੈਣਾਂ, ਸਾਰਿਆਂ ਅੰਦਰ ਇਸ ਕਿਸਮ ਦੀ ਲਾਲਸਾ ਹੈ, ਪਰ ਉਹ ਅੰਦਰ ਆਉਣ ਵਿੱਚ ਜਾਂ ਅਮਲੀ ਤੌਰ ਤੇ ਇਸ ਤਰ੍ਹਾਂ ਕਰਨ ਵਿੱਚ ਬਿਲਕੁਲ ਅਸਮਰਥ ਹਨ, ਅਤੇ ਜਦੋਂ ਅਸਲੀਅਤ ਨੂੰ ਸੱਚ ਹੁੰਦਿਆਂ ਵੇਖਦੇ ਹਨ ਤਾਂ ਉਹ ਠੰਢੇ ਅਤੇ ਸ਼ਾਂਤ ਨਹੀਂ ਰਹਿ ਸਕਦੇ। ਤੁਸੀਂ ਕਦੇ ਵੀ ਪਰਮੇਸ਼ਰ ਦੇ ਇਰਾਦਿਆਂ ਨੂੰ ਕੋਈ ਸਨਮਾਨ ਨਹੀਂ ਦਿੰਦੇ ਹੋ, ਅਤੇ ਆਪਣੇ ਨਿੱਜੀ ਹਿੱਤਾਂ ਨੂੰ ਪਹਿਲ ਦਿੰਦੇ ਹੋ ਤੇ ਬਿਨਾਂ ਉਡੀਕ ਕੀਤਿਆਂ ਆਪਣੇ ਆਪ ਹੀ ਕਦਮ ਉਠਾਉਂਦੇ ਹੋ। ਮੈਂ ਤੁਹਾਨੂੰ ਦੱਸਦਾ ਹਾਂ, ਇਹ ਤਰੀਕਾ ਕਦੇ ਵੀ ਮੇਰੇ ਇਰਾਦਿਆਂ ਨੂੰ ਸੰਤੁਸ਼ਟ ਨਹੀਂ ਕਰੇਗਾ! ਬੱਚਾ! ਬਸ ਮੈਨੂੰ ਆਪਣਾ ਦਿਲ ਪੂਰੀ ਤਰ੍ਹਾਂ ਦੇ ਦੇ। ਜਾਣ ਲੈ! ਮੈਂ ਤੇਰਾ ਪੈਸਾ ਨਹੀਂ ਚਾਹੁੰਦਾ, ਨਾ ਹੀ ਤੇਰੀਆਂ ਚੀਜ਼ਾਂ ਚਾਹੁੰਦਾ ਹਾਂ, ਅਤੇ ਨਾ ਹੀ ਮੈਂ ਇਹ ਚਾਹੁੰਦਾ ਹਾਂ ਕਿ ਤੂੰ ਜੋਸ਼ ਨਾਲ, ਧੋਖੇ ਨਾਲ ਜਾਂ ਤੰਗ-ਦਿਲੀ ਨਾਲ ਸੇਵਾ ਕਰਨ ਲਈ ਮੇਰੇ ਸਾਹਮਣੇ ਆਵੇਂ। ਸ਼ਾਂਤ ਅਤੇ ਸ਼ੁੱਧ ਦਿਲ ਵਾਲਾ ਬਣ, ਮੁਸ਼ਕਲਾਂ ਆਉਣ ’ਤੇ ਉਡੀਕ ਕਰ ਅਤੇ ਖੋਜ, ਅਤੇ ਮੈਂ ਤੈਨੂੰ ਇੱਕ ਉੱਤਰ ਦੇਵਾਂਗਾ। ਸ਼ੱਕ ਵਿੱਚ ਨਾ ਰਹਿ! ਤੂੰ ਮੇਰੇ ਸ਼ਬਦਾਂ ਦੇ ਸੱਚੇ ਹੋਣ ਬਾਰੇ ਕਦੇ ਵੀ ਵਿਸ਼ਵਾਸ ਕਿਉਂ ਨਹੀਂ ਕਰਦਾ? ਤੂੰ ਮੇਰੇ ਸ਼ਬਦਾਂ ਵਿੱਚ ਵਿਸ਼ਵਾਸ ਕਿਉਂ ਨਹੀਂ ਕਰ ਸਕਦਾ? ਤੂੰ ਇਸ ਹੱਦ ਤੱਕ ਜ਼ਿੱਦੀ ਹੈਂ, ਅਤੇ ਇਹੋ ਜਿਹੇ ਸਮੇਂ ਵਿੱਚ ਤੂੰ ਅਜੇ ਵੀ ਅਜਿਹਾ ਹੀ ਹੈ; ਤੂੰ ਬਹੁਤ ਜ਼ਿਆਦਾ ਅਣਜਾਣ ਹੈਂ, ਅਤੇ ਤੈਨੂੰ ਬਿਲਕੁਲ ਵੀ ਸੋਝੀ ਨਹੀਂ ਆਈ ਹੈ! ਤੁਹਾਨੂੰ ਉਹ ਬੇਹੱਦ ਜ਼ਰੂਰੀ ਸਚਾਈ ਕਿੰਨੀ ਕੁ ਯਾਦ ਹੈ? ਕੀ ਤੁਸੀਂ ਇਸ ਨੂੰ ਸੱਚਮੁੱਚ ਅਨੁਭਵ ਕੀਤਾ ਹੈ? ਸਮੱਸਿਆਵਾਂ ਦਾ ਸਾਹਮਣਾ ਕਰਨ ਵੇਲੇ ਤੁਸੀਂ ਪਰੇਸ਼ਾਨ ਹੋ ਜਾਂਦੇ ਹੋ ਅਤੇ ਲਾਪਰਵਾਹੀ ਅਤੇ ਜਲਦਬਾਜ਼ੀ ਵਿੱਚ ਕੰਮ ਕਰਦੇ ਹੋ! ਅੱਜ ਦੀ ਮੁੱਖ ਗੱਲ ਇਹ ਹੈ ਕਿ ਤੁਸੀਂ ਆਤਮਾ ਵਿੱਚ ਆਓ ਅਤੇ ਮੇਰੇ ਨਾਲ ਹੋਰ ਜ਼ਿਆਦਾ ਸੰਗਤੀ ਕਰੋ, ਉਸੀ ਤਰ੍ਹਾਂ ਜਿਵੇਂ ਤੁਹਾਡੇ ਦਿਲ ਅਕਸਰ ਪ੍ਰਸ਼ਨਾਂ ਉੱਤੇ ਵਿਚਾਰ ਕਰਦੇ ਹਨ। ਕੀ ਤੁਸੀਂ ਸਮਝਦੇ ਹੋ? ਇਹੋ ਭੇਤ ਹੈ! ਦੇਰੀ ਨਾਲ ਕੀਤਾ ਜਾਣ ਵਾਲਾ ਅਮਲ ਸੱਚਮੁੱਚ ਇੱਕ ਸਮੱਸਿਆ ਹੈ। ਜਲਦੀ ਕਰੋ, ਅਤੇ ਦੇਰੀ ਨਾ ਕਰੋ! ਉਹ ਲੋਕ ਜੋ ਮੇਰੇ ਸ਼ਬਦਾਂ ਨੂੰ ਸੁਣਦੇ ਹਨ ਅਤੇ ਦੇਰੀ ਨਹੀਂ ਕਰਦੇ ਸਗੋਂ ਉਨ੍ਹਾਂ ’ਤੇ ਤੁਰੰਤ ਅਮਲ ਕਰਦੇ ਹਨ ਉਨ੍ਹਾਂ ਨੂੰ ਬਹੁਤ ਬਰਕਤ ਮਿਲੇਗੀ! ਮੈਂ ਤੁਹਾਨੂੰ ਦੁਗਣਾ ਦੇਵਾਂਗਾ! ਚਿੰਤਾ ਨਾ ਕਰੋ! ਉਹੀ ਕਰੋ ਜੋ ਮੈਂ ਕਹਿੰਦਾ ਹਾਂ, ਇੱਕ ਪਲ ਦੀ ਦੇਰੀ ਕਰਨ ਤੋਂ ਬਿਨਾਂ! ਤੁਹਾਡੀਆਂ ਮਨੁੱਖੀ ਧਾਰਣਾਵਾਂ ਅਕਸਰ ਅਜਿਹੀਆਂ ਹੁੰਦੀਆਂ ਹਨ, ਅਤੇ ਤੁਹਾਨੂੰ ਚੀਜ਼ਾਂ ਨੂੰ ਟਾਲਣ ਦੀ ਆਦਤ ਹੈ, ਹਮੇਸ਼ਾ ਦੇਰੀ ਕਰਦੇ ਹੋਏ ਜੋ ਅੱਜ ਕਰਨਾ ਚਾਹੀਦਾ ਹੈ ਉਸ ਨੂੰ ਕੱਲ੍ਹ ’ਤੇ ਪਾਉਂਦੇ ਹੋ। ਬਹੁਤ ਸੁਸਤ ਅਤੇ ਬਹੁਤ ਕੁਚੱਜੇ ਹੋ। ਸ਼ਬਦ ਇਸ ਨੂੰ ਬਿਆਨ ਨਹੀਂ ਕਰ ਸਕਦੇ! ਮੈਂ ਵਧਾ ਚੜ੍ਹਾਅ ਕੇ ਨਹੀਂ ਕਹਿ ਰਿਹਾ–ਇਹ ਸਚਾਈ ਹੈ। ਜੇ ਤੁਸੀਂ ਇਸ ’ਤੇ ਵਿਸ਼ਵਾਸ਼ ਨਹੀਂ ਕਰਦੇ, ਤਾਂ ਧਿਆਨਪੂਰਵਕ ਆਪਣੀ ਜਾਂਚ ਕਰੋ ਅਤੇ ਆਪਣੀ ਸਥਿਤੀ ’ਤੇ ਗੌਰ ਕਰੋ, ਅਤੇ ਤੁਹਾਨੂੰ ਸਮਝ ਆਏਗੀ ਕਿ ਇਹ ਸੱਚਮੁੱਚ ਅਜਿਹਾ ਹੀ ਹੈ!

ਪਿਛਲਾ: ਅਧਿਆਇ 38

ਅਗਲਾ: ਅਧਿਆਇ 43

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ