ਅਧਿਆਇ 61

ਜਦ ਤੁਸੀਂ ਆਪਣੀ ਖ਼ੁਦ ਦੀ ਹਾਲਤ ਤੋਂ ਜਾਣੂ ਹੁੰਦੇ ਹੋ, ਫਿਰ ਤੁਸੀਂ ਮੇਰੀ ਇੱਛਾ ਦੀ ਪੂਰਤੀ ਕਰ ਸਕਦੇ ਹੋ। ਅਸਲ ਵਿੱਚ, ਮੇਰੀ ਇੱਛਾ ਨੂੰ ਸਮਝਣਾ ਮੁਸ਼ਕਲ ਨਹੀਂ ਹੈ; ਇਹ ਕੇਵਲ ਇੰਨੀ ਗੱਲ ਹੈ ਕਿ ਅਤੀਤ ਵਿੱਚ ਤੁਸੀਂ ਕਦੀ ਵੀ ‘ਮੇਰੀਆਂ’ ਇੱਛਾਵਾਂ ਅਨੁਸਾਰ ਤਲਾਸ਼ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਮੈਨੂੰ ਲੋਕਾਂ ਦੀਆਂ ਧਾਰਨਾਵਾਂ ਜਾਂ ਉਨ੍ਹਾਂ ਦੇ ਵਿਚਾਰਾਂ ਦੀ ਚਾਹਤ ਨਹੀਂ, ਤੁਹਾਡੇ ਪੈਸਿਆਂ ਜਾਂ ਤੁਹਾਡੀ ਜਾਇਦਾਦ ਨਾਲ ਤਾਂ ਕੋਈ ਮਤਲਬ ਹੀ ਨਹੀਂ। ਮੈਂ ਜੋ ਚਾਹੁੰਦਾ ਹਾਂ ਉਹ ਤੁਹਾਡਾ ਦਿਲ ਹੈ। ਕੀ ਤੁਸੀਂ ਸਮਝਦੇ ਹੋ? ਇਹ ਮੇਰੀ ਇੱਛਾ ਹੈ; ਇਸ ਤੋਂ ਵੀ ਵੱਧ, ਮੈਂ ਇਸ ਨੂੰ ਪ੍ਰਾਪਤ ਕਰਨਾ ਚਾਹੁੰਦਾ ਹਾਂ। ਲੋਕ ਮੇਰੇ ਬਾਰੇ ਨਿਰਣਾ ਕਰਨ ਲਈ ਹਮੇਸ਼ਾ ਆਪਣੀਆਂ ਧਾਰਨਾਵਾਂ ਦੀ ਵਰਤੋਂ ਕਰਦੇ ਹਨ ਅਤੇ ਮੇਰੇ ਰੁਤਬੇ ਦਾ ਮੁਲਾਂਕਣ ਕਰਨ ਲਈ ਆਪਣੇ ਹੀ ਮਾਪਦੰਡਾਂ ਦੀ ਵਰਤੋਂ ਕਰਦੇ ਹਨ। ਮਨੁੱਖਜਾਤੀ ਨਾਲ, ਇਸ ਬਾਰੇ ਨਜਿੱਠਣਾ ਸਭ ਤੋਂ ਮੁਸ਼ਕਿਲ ਕਾਰਜ ਹੈ, ਅਤੇ ਇਹ ਉਹ ਚੀਜ਼ ਹੈ ਜਿਸ ਨੂੰ ਮੈਂ ਸਭ ਤੋਂ ਵੱਧ ਨਾਪਸੰਦ ਅਤੇ ਘਿਰਣਾ ਕਰਦਾ ਹਾਂ। ਕੀ ਤੁਸੀਂ ਹੁਣ ਦੇਖ ਰਹੇ ਹੋ? ਇਸ ਦਾ ਕਾਰਨ ਸ਼ਤਾਨ ਦੀ ਸਭ ਤੋਂ ਵੱਧ ਪ੍ਰਤੱਖ ਮਨੋਬਿਰਤੀ ਹੈ। ਇਸ ਤੋਂ ਵੀ ਅੱਗੇ, ਤੁਹਾਡਾ ਪੱਧਰ ਏਨਾ ਨੀਵਾਂ ਹੈ ਕਿ ਤੁਸੀਂ ਆਮ ਹੀ ਸ਼ਤਾਨ ਦੀਆਂ ਮੱਕਾਰੀ ਚਾਲਾਂ ਦਾ ਸ਼ਿਕਾਰ ਹੋ ਜਾਂਦੇ ਹੋ। ਸਪੱਸ਼ਟ ਤੌਰ ਤੇ ਤੁਸੀਂ ਉਨ੍ਹਾਂ ਨੂੰ ਸਮਝਣ ਵਿੱਚ ਅਸਮਰਥ ਰਹਿੰਦੇ ਹੋ! ਮੈਂ ਤੁਹਾਨੂੰ ਬਹੁਤ ਵਾਰ ਹਰ ਸਮੇਂ ਅਤੇ ਹਰ ਤਰ੍ਹਾਂ ਨਾਲ ਸੁਚੇਤ ਰਹਿਣ ਲਈ ਕਿਹਾ ਹੈ, ਤਾਂ ਜੋ ਤੁਸੀਂ ਸ਼ਤਾਨ ਦੀ ਕਿਸੇ ਵੀ ਚਾਲ ਵਿੱਚ ਨਾ ਫਸ ਸਕੋ ਪਰ ਫਿਰ ਵੀ, ਤੁਸੀਂ ਨਹੀਂ ਸੁਣਦੇ ਸਗੋਂ ਇਸ ਨੂੰ ਬੜੇ ਚਾਅ ਨਾਲ ਨਜ਼ਰਅੰਦਾਜ਼ ਕਰ ਦਿੰਦੇ ਹੋ। ਨਤੀਜੇ ਵਜੋਂ, ਤੁਸੀਂ ਜੀਵਨ ਵਿਚ ਘਾਟੇ ਸਹਿੰਦੇ ਹੋ, ਅਤੇ ਫਿਰ ਪਛਤਾਵਾ ਕਰਨ ਵਿਚ ਬਹੁਤ ਦੇਰ ਹੋ ਜਾਂਦੀ ਹੈ। ਕੀ ਤੁਹਾਡੇ ਲਈ ਇਹ ਬਹੁਤ ਵਧੀਆ ਗੱਲ ਨਹੀਂ ਹੋਵੇਗੀ ਕਿ ਇਸ ਨੂੰ ਆਪਣੇ ਭਵਿੱਖ ਦੀ ਤਲਾਸ਼ ਲਈ ਸਬਕ ਵਜੋਂ ਲਿਆ ਜਾਵੇ? ਮੈਂ ਤੁਹਾਨੂੰ ਕਹਿੰਦਾ ਹਾਂ! ਨਕਾਰਾਤਮਕਤਾ ਦਾ ਸ਼ਿਕਾਰ ਹੋਣ ਨਾਲ ਤੁਹਾਡੇ ਜੀਵਨ ਵਿੱਚ ਬਹੁਤ ਗੰਭੀਰ ਕਿਸਮ ਦੇ ਘਾਟੇ ਪੈਦਾ ਹੋਣਗੇ। ਇਹ ਜਾਣਦੇ ਹੋਏ, ਕੀ ਇਹ ਤੁਹਾਡੇ ਲਈ ਜਾਗਣ ਦਾ ਸਮਾਂ ਨਹੀਂ?

ਲੋਕ ਤੁਰੰਤ ਨਤੀਜਿਆਂ ਲਈ ਕਾਹਲੇ ਹੁੰਦੇ ਹਨ, ਅਤੇ ਉਹ ਕੇਵਲ ਉਸ ਨੂੰ ਹੀ ਦੇਖਦੇ ਹਨ ਜੋ ਉਨ੍ਹਾਂ ਦੇ ਬਿਲਕੁਲ ਸਾਹਮਣੇ ਹੁੰਦਾ ਹੈ। ਜਦ ਮੈਂ ਕਹਿੰਦਾ ਹਾਂ ਕਿ ਮੈਂ ਸੱਤਾਧਾਰੀ ਲੋਕਾਂ ਨੂੰ ਸਜ਼ਾ ਦੇਣੀ ਸ਼ੁਰੂ ਕਰ ਦਿੱਤੀ ਹੈ, ਤਾਂ ਤੁਸੀਂ ਹੋਰ ਵੀ ਚਿੰਤਤ ਹੋ ਜਾਂਦੇ ਹੋ ਅਤੇ ਪੁੱਛਦੇ ਹੋ: “ਉਹ ਮਨੁੱਖ ਅਜੇ ਵੀ ਸੱਤਾ ਵਿਚ ਕਿਉਂ ਹਨ? ਕੀ ਇਸ ਦਾ ਇਹ ਭਾਵ ਨਹੀਂ ਕਿ ਪਰਮੇਸ਼ੁਰ ਦੇ ਸ਼ਬਦ ਅਰਥਹੀਣ ਹਨ?” ਮਨੁੱਖੀ ਧਾਰਨਾਵਾਂ ਏਨੀਆਂ ਡੂੰਘੀਆਂ ਧਸੀਆਂ ਹੋਈਆਂ ਹਨ! ਮੈਂ ਜੋ ਕਹਿੰਦਾ ਹਾਂ, ਤੁਸੀਂ ਉਸ ਦਾ ਅਰਥ ਨਹੀਂ ਸਮਝਦੇ। ਜਿਨ੍ਹਾਂ ਲੋਕਾਂ ਨੂੰ ਮੈਂ ਸਜ਼ਾ ਦਿੰਦਾ ਹਾਂ ਉਹ ਬੁਰੇ ਹਨ, ਜੋ ਮੇਰੀ ਹੁਕਮ ਅਦੂਲੀ ਕਰਦੇ ਹਨ ਅਤੇ ਜੋ ਮੈਨੂੰ ਜਾਣਦੇ ਨਹੀਂ ਹਨ ਅਤੇ ਮੈਂ ਉਨ੍ਹਾਂ ਲੋਕਾਂ ਨੂੰ ਨਜ਼ਰਅੰਦਾਜ਼ ਕਰਦਾ ਹਾਂ ਜੋ ਸੱਚਾਈ ਦੀ ਭਾਲ ਕੀਤੇ ਬਗੈਰ ਹੀ ਮੇਰੇ ਵਿੱਚ ਵਿਸ਼ਵਾਸ ਕਰਦੇ ਹਨ। ਤੁਸੀਂ ਸੱਚਮੁੱਚ ਨਾਸਮਝ ਹੋ! ਮੈਂ ਜੋ ਕਿਹਾ ਹੈ ਤੁਸੀਂ ਉਸ ਨੂੰ ਭੋਰਾ ਵੀ ਨਹੀਂ ਸਮਝਿਆ! ਪਰ ਫਿਰ ਵੀ, ਇਹ ਸਮਝਦੇ ਹੋਏ ਤੁਸੀਂ ਆਪਣੀ ਪਿੱਠ ਥਾਪੜਦੇ ਰਹਿੰਦੇ ਹੋ ਕਿ ਤੁਸੀਂ ਪਰਪੱਕ ਹੋ ਗਏ ਹੋ, ਤੁਸੀਂ ਸਭ ਕੁਝ ਸਮਝਦੇ ਹੋ, ਅਤੇ ਤੁਸੀਂ ਮੇਰੀ ਇੱਛਾ ਨੂੰ ਸਮਝਣ ਦੇ ਯੋਗ ਹੋ। ਮੈਂ ਅਕਸਰ ਕਹਿੰਦਾ ਹਾਂ ਕਿ ਸਭ ਵਸਤਾਂ ਅਤੇ ਪਦਾਰਥ ਮਸੀਹ ਦੀ ਸੇਵਾ ਵਿੱਚ ਹਨ, ਪਰ ਕੀ ਤੁਸੀਂ ਇਨ੍ਹਾਂ ਸ਼ਬਦਾਂ ਨੂੰ ਸੱਚਮੁੱਚ ਹੀ ਸਮਝਦੇ ਹੋ? ਕੀ ਤੁਸੀਂ ਸੱਚਮੁੱਚ ਉਨ੍ਹਾਂ ਦਾ ਅਰਥ ਸਮਝਦੇ ਹੋ? ਮੈਂ ਪਹਿਲਾਂ ਵੀ ਕਿਹਾ ਹੈ ਕਿ ਮੈਂ ਕਿਸੇ ਨੂੰ ਜਲਦਬਾਜ਼ੀ ਵਿੱਚ ਸਜ਼ਾ ਨਹੀਂ ਦਿੰਦਾ। ਬ੍ਰਹਿਮੰਡ ਦੇ ਸੰਸਾਰ ਦਾ ਹਰ ਇੱਕ ਵਿਅਕਤੀ ਮੇਰੇ ਉਚਿਤ ਪ੍ਰਬੰਧਾਂ ਦੀ ਪਾਲਣਾ ਕਰਦਾ ਹੈ। ਉਹ ਜੋ ਮੇਰੀ ਸਜ਼ਾ ਦੇ ਪਾਤਰ ਹਨ, ਉਹ ਜੋ ਮਸੀਹ ਦੀ ਸੇਵਾ ਕਰਦੇ ਹਨ (ਜਿਨ੍ਹਾਂ ਨੂੰ ਮੈਂ ਨਹੀਂ ਬਚਾਵਾਂਗਾ), ਉਹ ਜੋ ਮੇਰੇ ਦੁਆਰਾ ਚੁਣੇ ਗਏ ਹਨ, ਅਤੇ ਉਹ ਜੋ ਮੇਰੇ ਦੁਆਰਾ ਚੁਣੇ ਗਏ ਹਨ ਪਰ ਜੋ ਬਾਅਦ ਵਿੱਚ ਖ਼ਾਰਜ ਕਰ ਦਿੱਤੇ ਜਾਂਦੇ ਹਨ-ਇਨ੍ਹਾਂ ਸਭ ਨੂੰ ਮੈਂ ਆਪਣੇ ਹੱਥਾਂ ਵਿੱਚ ਰੱਖਦਾ ਹਾਂ। ਤੁਹਾਡੀ ਗੱਲ ਛੱਡੋ, ਜੋ ਮੇਰੇ ਦੁਆਰਾ ਚੁਣਿਆਂ ਵਿੱਚੋਂ ਇੱਕ ਹੋ ਜਿਨ੍ਹਾਂ ਨੂੰ ਮੈਂ ਹੋਰ ਵੀ ਵੱਧ ਸਮਝਦਾ ਹਾਂ। ਉਹ ਸਭ ਕੁਝ ਜੋ ਮੈਂ ਇਸ ਅਤੇ ਅਗਲੇ ਪੜਾਅ ਦੌਰਾਨ ਕਰਦਾ ਹਾਂ, ਉਹ ਮੇਰੇ ਸੁਚੱਜੇ ਪ੍ਰਬੰਧਾਂ ਅਨੁਸਾਰ ਹੁੰਦਾ ਹੈ। ਤੁਹਾਨੂੰ ਮੇਰੇ ਲਈ ਕੋਈ ਅਗੇਤੇ ਪ੍ਰਬੰਧ ਕਰਨ ਦੀ ਜ਼ਰੂਰਤ ਨਹੀਂ ਹੈ; ਬਸ ਇੰਤਜ਼ਾਰ ਕਰੋ ਅਤੇ ਅਨੰਦ ਲਓ! ਇਹ ਉਹ ਹੈ ਜਿਸ ਦੇ ਤੁਸੀਂ ਹੱਕਦਾਰ ਹੋ। ਮੈਂ ਉਸ ਤੇ ਹਾਵੀ ਹਾਂ ਜੋ ਵੀ ਮੇਰਾ ਹੈ, ਅਤੇ ਮੈਂ ਉਨ੍ਹਾਂ ਨੂੰ ਸੁਖਾਲਾ ਨਹੀਂ ਛੱਡਦਾ ਜੋ ਸ਼ਿਕਵਾ ਕਰਨ ਦੀ ਜੁਰਅਤ ਕਰਦੇ ਹਨ ਜਾਂ ਮੇਰੇ ਬਾਰੇ ਹੋਰ ਵਿਚਾਰ ਰੱਖਦੇ ਹਨ। ਇੰਨੀ ਦਿਨੀਂ ਮੈਂ ਪ੍ਰਬੰਧਕੀ ਫ਼ਰਮਾਨਾਂ ਦੇ ਪ੍ਰੋਗਰਾਮ ਨਾਲ ਅਕਸਰ ਗੁੱਸੇ ਵਿਚ ਭੜਕਦਾ ਹਾਂ, ਜਿਨ੍ਹਾਂ ਨੂੰ ਮੈਂ ਇਸ ਪੜਾਅ ’ਤੇ ਅੱਗੇ ਵਧਣ ਲਈ ਪ੍ਰਬੰਧ ਕੀਤਾ ਹੈ। ਇਹ ਨਾ ਮੰਨ ਲੈਣਾ ਕਿ ‘ਮੇਰੀਆਂ’ ਕੋਈ ਭਾਵਨਾਵਾਂ ਨਹੀਂ ਹਨ। ਜਿਵੇਂ ਕਿ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ, ਇਹ ਇਸ ਕਾਰਨ ਹੈ ਕਿ ਕੋਈ ਵੀ ਵਸਤੂ, ਵਿਅਕਤੀ ਜਾਂ ਘਟਨਾ ਮੇਰੇ ਅੱਗੇ ਵਧਦੇ ਕਦਮਾਂ ਨੂੰ ਰੋਕਣ ਦੀ ਹਿੰਮਤ ਨਾ ਕਰ ਸਕੇ। ਮੈਂ ਜੋ ਮੈਂ ਕਹਿੰਦਾ ਹਾਂ, ਉਹੀ ਕਰਦਾ ਹਾਂ, ਅਤੇ ਮੈਂ ਇਹ ਹੀ ਹਾਂ; ਇਸ ਤੋਂ ਇਲਾਵਾ, ਇਹ ਮੇਰੇ ਸੁਭਾਅ ਦਾ ਸਭ ਤੋਂ ਪ੍ਰਤੱਖ ਪ੍ਰਮਾਣ ਹੈ। ਮੈਂ ਸਾਰੇ ਲੋਕਾਂ ਨਾਲ ਇਕੋ ਜਿਹਾ ਵਰਤਾਓ ਕਰਦਾ ਹਾਂ, ਕਿਉਂਕਿ ਤੁਸੀਂ ਸਾਰੇ ਮੇਰੇ ਪੁੱਤਰ ਹੋ, ਅਤੇ ਮੈਂ ਤੁਹਾਨੂੰ ਸਭ ਨੂੰ ਪਿਆਰ ਕਰਦਾ ਹਾਂ। ਕਿਹੜਾ ਪਿਤਾ ਹੈ ਜੋ ਆਪਣੇ ਪੁੱਤਰ ਦੇ ਜੀਵਨ ਦੀ ਜ਼ਿੰਮੇਵਾਰੀ ਨਹੀਂ ਲੈਂਦਾ? ਕਿਹੜਾ ਪਿਤਾ ਹੈ ਜੋ ਆਪਣੇ ਪੁੱਤਰ ਦੇ ਭਵਿੱਖ ਲਈ ਦਿਨ ਰਾਤ ਸਖ਼ਤ ਮਿਹਨਤ ਨਹੀਂ ਕਰਦਾ? ਤੁਹਾਡੇ ਵਿੱਚੋਂ ਕੌਣ ਇਸ ਨੂੰ ਸਿਆਣਦਾ ਹੈ? ਮੇਰੇ ਦਿਲ ਦੀ ਭਾਵਨਾ ਕੌਣ ਉਜਾਗਰ ਕਰ ਸਕਦਾ ਹੈ? ਤੁਸੀਂ ਨਿਰੰਤਰ ਆਪਣੇ ਸਰੀਰਕ ਸੁੱਖਾਂ ਲਈ ਯੋਜਨਾਵਾਂ ਅਤੇ ਪ੍ਰਬੰਧ ਕਰਦੇ ਰਹਿੰਦੇ ਹੋ, ਅਤੇ ਇਸ ਬਾਰੇ ਤੁਹਾਨੂੰ ਕੋਈ ਅਹਿਸਾਸ ਨਹੀਂ ਹੈ ਕਿ ਮੇਰੇ ਦਿਲ ਵਿੱਚ ਕੀ ਹੈ। ਮੇਰੇ ਦਿਲ ਦਾ ਕਣ-ਕਣ ਤੁਹਾਡੇ ਲਈ ਚਿੰਤਤ ਹੈ, ਪਰ ਤੁਸੀਂ ਨਿਰੰਤਰ ਸਰੀਰਕ ਸੁੱਖਾਂ, ਖਾਣ ਅਤੇ ਪੀਣ, ਸੌਣ, ਅਤੇ ਕੱਪੜਿਆਂ ਪਿੱਛੇ ਦੌੜਦੇ ਹੋ। ਕੀ ਤੁਹਾਡੇ ਅੰਦਰ ਭੋਰਾ ਵੀ ਜ਼ਮੀਰ ਨਹੀਂ? ਜੇ ਇਹੀ ਹਾਲ ਹੈ, ਤਾਂ ਤੁਸੀਂ ਮਨੁੱਖੀ ਜਾਮੇ ਵਿੱਚ ਜਾਨਵਰ ਹੋ। ਜੋ ਮੈਂ ਕਹਿੰਦਾ ਹਾਂ ਉਹ ਨਜਾਇਜ਼ ਨਹੀਂ ਹੈ, ਅਤੇ ਤੁਹਾਨੂੰ ਇਹ ਸ਼ਬਦ ਸਹਿਣ ਦੇ ਯੋਗ ਹੋਣਾ ਚਾਹੀਦਾ ਹੈ। ਇਹ ਤੁਹਾਨੂੰ ਬਚਾਉਣ ਦਾ ਸਭ ਤੋਂ ਵਧੀਆ ਢੰਗ ਹੈ ਅਤੇ ਇਸ ਤੋਂ ਵੀ ਵੱਧ ਮੇਰੀ ਸਿਆਣਪ ਇਹ ਹੈ: ਸ਼ਤਾਨ ਦੀ ਅਹਿਮ ਕਮਜ਼ੋਰੀ ’ਤੇ ਵਾਰ ਕਰੋ, ਇਸ ਨੂੰ ਪੂਰੀ ਤਰ੍ਹਾਂ ਹਰਾ ਦਿਓ, ਅਤੇ ਇਸ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿਓ। ਜਦ ਤੱਕ ਤੁਸੀਂ ਪਛਤਾਵਾ ਕਰਦੇ ਹੋ ਅਤੇ ਇਹ ਸੁਨਿਸ਼ਚਿਤ ਕਰਦੇ ਹੋ ਕਿ ਤੁਸੀਂ ਆਪਣੇ ਪੁਰਾਣੇ ਸੁਭਾਅ ਨੂੰ ਖਤਮ ਕਰਨ ਅਤੇ ਇੱਕ ਨਵੇਂ ਵਿਅਕਤੀ ਵਜੋਂ ਸਾਹਮਣੇ ਆਉਣ ਲਈ ਮੇਰੇ ਤੇ ਭਰੋਸਾ ਕਰਦੇ ਹੋ, ਮੈਂ ਪੂਰੀ ਤਰ੍ਹਾਂ ਸੰਤੁਸ਼ਟ ਹੋਵਾਂਗਾ, ਕਿਉਂਕਿ ਇਸ ਦਾ ਭਾਵ ਸਧਾਰਣ ਮਨੁੱਖੀ ਜੀਵਨ ਬਸਰ ਕਰਨਾ ਅਤੇ ਮੇਰੇ ਨਾਮ ਦੇ ਗਵਾਹ ਹੋਣਾ ਹੈ। ਮੈਨੂੰ ਇਸ ਤੋਂ ਵਧੇਰੇ ਖੁਸ਼ੀ ਕਿਸੇ ਵੀ ਹੋਰ ਗੱਲ ਨਾਲ ਨਹੀਂ ਹੁੰਦੀ।

ਤੁਹਾਨੂੰ ਜਰੂਰ ਹੀ ਮੇਰੇ ਨੇੜੇ ਰਹਿਣਾ ਚਾਹੀਦਾ ਹੈ। ਇਹ ਸਪੱਸ਼ਟ ਹੈ ਕਿ ਮੇਰੀ ਰਫਤਾਰ ਦਿਨ-ਬ-ਦਿਨ ਤੇਜ਼ ਹੁੰਦੀ ਜਾ ਰਹੀ ਹੈ। ਜੇ ਤੁਹਾਡੇ ਕੋਲ ਇਕ ਪਲ ਲਈ ਵੀ ਆਤਮਕ ਸੰਗਤੀ ਦੀ ਘਾਟ ਹੈ, ਤਾਂ ਤੁਹਾਡੇ ਉੱਪਰ ਮੇਰਾ ਨਿਆਂ ਤੁਰੰਤ ਲਾਗੂ ਹੋਵੇਗਾ। ਇਸ ਨੁਕਤੇ ’ਤੇ, ਤੁਸੀਂ ਡੂੰਘੀ ਸਮਝ ਪ੍ਰਾਪਤ ਕਰ ਲਈ ਹੈ। ਮੈਂ ਤੁਹਾਨੂੰ ਇਸ ਲਈ ਨਹੀਂ ਤਾੜਦਾ ਕਿ ਮੈਂ ਤੁਹਾਨੂੰ ਪਿਆਰ ਨਹੀਂ ਕਰਦਾ; ਸਗੋਂ, ਮੈਂ ਪਿਆਰ ਕਾਰਨ ਹੀ ਤੁਹਾਨੂੰ ਅਨੁਸ਼ਾਸਿਤ ਕਰਦਾ ਹਾਂ। ਨਹੀਂ ਤਾਂ, ਤੁਸੀਂ ਵਿਕਾਸ ਨਹੀਂ ਕਰੋਗੇ, ਅਤੇ ਪਵਿੱਤਰ ਆਤਮਾ ਦੀਆਂ ਪਾਬੰਦੀਆਂ ਤੋਂ ਬਿਨਾਂ ਤੁਸੀਂ ਹਮੇਸ਼ਾ ਵਿਭਚਾਰੀ ਬਣੇ ਰਹੋਗੇ। ਇਹ ਮੇਰੀ ਸਿਆਣਪ ਨੂੰ ਹੋਰ ਵੀ ਉਜਾਗਰ ਕਰਦੀ ਹੈ।

ਪਿਛਲਾ: ਅਧਿਆਇ 49

ਅਗਲਾ: ਅਧਿਆਇ 62

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ