ਅਧਿਆਇ 62
ਮੇਰੀ ਇੱਛਾ ਨੂੰ ਸਮਝਣਾ ਸਿਰਫ਼ ਇਸ ਲਈ ਜ਼ਰੂਰੀ ਨਹੀਂ ਕਿ ਤੂੰ ਇਸ ਨੂੰ ਜਾਣ ਸਕੇਂ, ਸਗੋਂ ਇਸ ਲਈ ਵੀ ਹੈ ਕਿ ਤੂੰ ਮੇਰੇ ਇਰਾਦਿਆਂ ਅਨੁਸਾਰ ਕੰਮ ਕਰ ਸਕੇਂ। ਲੋਕ ਬਸ ਮੇਰੇ ਦਿਲ ਨੂੰ ਨਹੀਂ ਸਮਝਦੇ। ਜਦੋਂ ਮੈਂ ਕਹਿੰਦਾ ਹਾਂ ਕਿ ਇਹ ਪੂਰਬ ਦਿਸ਼ਾ ਹੈ, ਤਾਂ ਇਹ ਉਸ ’ਤੇ ਸੋਚ ਵਿਚਾਰ ਕਰੇ ਬਿਨਾਂ ਨਹੀਂ ਰਹਿ ਸਕਦੇ, ਅਤੇ ਹੈਰਾਨ ਹੁੰਦੇ ਹਨ: “ਕੀ ਇਹ ਸੱਚਮੁੱਚ ਪੂਰਬ ਹੈ? ਸ਼ਾਇਦ ਨਹੀਂ। ਮੈਂ ਸਿਰਫ਼ ਨਿਹਚਾ ’ਤੇ ਇਸ ਨੂੰ ਨਹੀਂ ਮੰਨ ਸਕਦਾ; ਮੈਨੂੰ ਖੁਦ ਦੇਖਣਾ ਹੋਏਗਾ।” ਤੁਹਾਨੂੰ ਸੰਭਾਲਣਾ ਇਸ ਹੱਦ ਤਕ ਮੁਸ਼ਕਲ ਹੈ; ਤੁਸੀਂ ਨਹੀਂ ਜਾਣਦੇ ਅਸਲ ਅਧੀਨਤਾਈ ਕੀ ਹੈ। ਜਦੋਂ ਤੁਹਾਨੂੰ ਮੇਰੇ ਇਰਾਦਿਆਂ ਦਾ ਪਤਾ ਲੱਗ ਜਾਏ, ਤਾਂ ਬਸ ਉਨ੍ਹਾਂ ਨੂੰ ਪੂਰਾ ਕਰਨ ਦੀ ਫ਼ਿਕਰ ਕਰੋ—ਸੋਚੋ ਨਾ! ਮੈਂ ਜੋ ਕੁਝ ਵੀ ਕਹਿੰਦਾ ਹਾਂ, ਤੂੰ ਹਮੇਸ਼ਾ ਉਸ ਉੱਪਰ ਸ਼ੱਕ ਕਰਦਾ ਹੈਂ, ਅਤੇ ਤੇਰਾ ਇਸ ਨੂੰ ਪ੍ਰਵਾਨ ਕਰਨ ਦਾ ਤਰੀਕਾ ਬੇਤੁਕਾ ਹੈ। ਇਸ ਨਾਲ ਸੱਚੀ ਅੰਤਰਦ੍ਰਿਸ਼ਟੀ ਕਿਵੇਂ ਮਿਲ ਸਕਦੀ ਹੈ? ਤੂੰ ਕਦੇ ਵੀ ਮੇਰੇ ਵਚਨਾਂ ਵਿੱਚ ਪ੍ਰਵੇਸ਼ ਨਹੀਂ ਕਰਦਾ। ਜਿਵੇਂ ਕਿ ਮੈਂ ਪਹਿਲਾਂ ਕਿਹਾ ਹੈ, ਮੈਂ ਜੋ ਚਾਹੁੰਦਾ ਹਾਂ ਉਹ ਲੋਕਾਂ ਵਿੱਚ ਸ਼੍ਰੇਸ਼ਠਤਾ ਹੈ, ਨਾ ਕਿ ਉਨ੍ਹਾਂ ਦੀ ਜ਼ਿਆਦਾ ਵੱਡੀ ਸੰਖਿਆ। ਜੋ ਮੇਰੇ ਵਚਨਾਂ ਵਿੱਚ ਪ੍ਰਵੇਸ਼ ਕਰਨ ’ਤੇ ਧਿਆਨ ਕੇਂਦਰਿਤ ਨਹੀਂ ਕਰਦੇ ਉਹ ਮਸੀਹ ਦੇ ਸੱਚੇ ਸੈਨਿਕ ਬਣਨ ਦੇ ਲਾਇਕ ਨਹੀਂ ਹਨ; ਸਗੋਂ, ਉਹ ਸ਼ਤਾਨ ਦੇ ਨੌਕਰ ਵਜੋਂ ਕੰਮ ਕਰਦੇ ਹਨ ਅਤੇ ਮੇਰੇ ਕੰਮ ਵਿੱਚ ਅੜਿੱਕਾ ਪਾਉਂਦੇ ਹਨ। ਇਸ ਨੂੰ ਛੋਟਾ ਮਾਮਲਾ ਨਾ ਸਮਝੋ। ਜੋ ਕੋਈ ਵੀ ਮੇਰੇ ਕੰਮ ਵਿੱਚ ਅੜਿੱਕਾ ਪਾਉਂਦਾ ਹੈ ਉਹ ਮੇਰੇ ਪ੍ਰਬੰਧਕੀ ਹੁਕਮਾਂ ਦੀ ਉਲੰਘਣਾ ਕਰਦਾ ਹੈ, ਅਤੇ ਇਹ ਨਿਸ਼ਚਿਤ ਹੈ ਕਿ ਮੈਂ ਅਜਿਹੇ ਲੋਕਾਂ ਨੂੰ ਗੰਭੀਰਤਾ ਨਾਲ ਅਨੁਸ਼ਾਸਿਤ ਕਰਾਂਗਾ। ਇਸ ਦਾ ਅਰਥ ਹੈ ਕਿ, ਹੁਣ ਤੋਂ, ਜੇ ਤੂੰ ਇੱਕ ਪਲ ਲਈ ਵੀ ਮੇਰੇ ਤੋਂ ਦੂਰ ਜਾਂਦਾ ਹੈ, ਤਾਂ ਮੇਰਾ ਨਿਆਂ ਤੇਰੇ ’ਤੇ ਆ ਪਏਗਾ। ਜੇ ਤੂੰ ਮੇਰੇ ਵਚਨਾਂ ’ਤੇ ਵਿਸ਼ਵਾਸ ਨਹੀਂ ਕਰਦਾ, ਤਾਂ ਤੂੰ ਖੁਦ ਦੇਖ ਲਈਂ ਮੇਰੇ ਮੁਖਮੰਡਲ ਦੇ ਚਾਨਣ ਵਿੱਚ ਰਹਿਣ ਦੀ ਸਥਿਤੀ ਕਿੰਝ ਦੀ ਹੁੰਦੀ ਹੈ ਅਤੇ ਮੈਨੂੰ ਛੱਡਣ ’ਤੇ ਸਥਿਤੀ ਕਿੰਝ ਦੀ ਹੋਏਗੀ।
ਮੈਨੂੰ ਇਸ ਬਾਰੇ ਚਿੰਤਾ ਨਹੀਂ ਹੈ ਕਿ ਤੂੰ ਆਤਮਾ ਵਿੱਚ ਨਹੀਂ ਜੀਉਂਦਾ। ਮੇਰਾ ਕੰਮ ਵਰਤਮਾਨ ਪੜਾਅ ਤਕ ਆ ਗਿਆ ਹੈ, ਤਾਂ ਤੂੰ ਕੀ ਕਰ ਸਕਦਾ ਹੈਂ? ਚਿੰਤਾ ਨਾ ਕਰ, ਕਿਉਂਕਿ ਜੋ ਵੀ ਮੈਂ ਕਰਦਾ ਹਾਂ, ਉਸ ਦੇ ਕਦਮ ਹੁੰਦੇ ਹਨ, ਅਤੇ ਮੈਂ ਆਪਣਾ ਕੰਮ ਆਪਣੇ ਆਪ ਕਰਾਂਗਾ। ਜਿਵੇਂ ਹੀ ਮੈਂ ਕਾਰਵਾਈ ਕਰਦਾ ਹਾਂ, ਸਾਰੇ ਲੋਕ ਪੂਰੀ ਤਰ੍ਹਾਂ ਯਕੀਨ ਕਰ ਲੈਂਦੇ ਹਨ; ਜੇ ਉਹ ਨਹੀਂ ਕਰਦੇ, ਤਾਂ ਮੈਂ ਉਨ੍ਹਾਂ ਨੂੰ ਦੁੱਗਣੀ ਸਖਤੀ ਨਾਲ ਤਾੜਨਾ ਦਿਆਂਗਾ, ਜਿਸਦਾ ਸਬੰਧ ਮੋਟੇ ਤੌਰ ’ਤੇ ਅਗਾਂਹ ਮੇਰੇ ਪ੍ਰਬੰਧਕੀ ਹੁਕਮਾਂ ਨਾਲ ਹੈ। ਇਹ ਦੇਖਿਆ ਜਾ ਸਕਦਾ ਹੈ ਕਿ ਮੇਰੇ ਪ੍ਰਬੰਧਕੀ ਹੁਕਮ ਪਹਿਲਾਂ ਤੋਂ ਹੀ ਜਾਰੀ ਅਤੇ ਲਾਗੂ ਹੋਣੇ ਸ਼ੁਰੂ ਹੋ ਗਏ ਹਨ ਅਤੇ ਹੁਣ ਇਹ ਛੁਪੇ ਹੋਏ ਨਹੀਂ ਰਹੇ। ਤੈਨੂੰ ਇਨ੍ਹਾਂ ਨੂੰ ਸਪਸ਼ਟਤਾ ਨਾਲ ਦੇਖਣਾ ਹੋਏਗਾ! ਹਰ ਚੀਜ਼ ਦਾ ਸਬੰਧ ਹੁਣ ਮੇਰੇ ਪ੍ਰਬੰਧਕੀ ਹੁਕਮਾਂ ਨਾਲ ਹੈ, ਅਤੇ ਜੋ ਕੋਈ ਵੀ ਉਨ੍ਹਾਂ ਦੀ ਉਲੰਘਣਾ ਕਰਦਾ ਹੈ, ਉਸ ਨੂੰ ਨੁਕਸਾਨ ਉਠਾਉਣਾ ਪਏਗਾ। ਇਹ ਕੋਈ ਛੋਟਾ ਮਾਮਲਾ ਨਹੀਂ ਹੈ। ਕੀ ਤੁਹਾਨੂੰ ਇਸ ਦੀ ਸੱਚਮੁੱਚ ਕੋਈ ਅੰਤਰਦ੍ਰਿਸ਼ਟੀ ਹੈ? ਕੀ ਤੁਸੀਂ ਇਸ ਨੂੰ ਸਪਸ਼ਟਤਾ ਨਾਲ ਦੇਖਦੇ ਹੋ? ਮੈਂ ਸੰਗਤੀ ਕਰਨਾ ਸ਼ੁਰੂ ਕਰਾਂਗਾ: ਦੁਨੀਆ ਦੀਆਂ ਸਾਰੀਆਂ ਕੌਮਾਂ ਅਤੇ ਸਾਰੇ ਲੋਕਾਂ ਦਾ ਪ੍ਰਬੰਧ ਮੇਰੇ ਹੱਥਾਂ ਵਿੱਚ ਹੁੰਦਾ ਹੈ, ਅਤੇ, ਭਾਵੇਂ ਉਹ ਕਿਸੇ ਵੀ ਧਰਮ ਦੇ ਹੋਣ, ਉਨ੍ਹਾਂ ਨੂੰ ਵਾਪਸ ਮੇਰੇ ਸਿੰਘਾਸਣ ਤਕ ਆਉਣਾ ਹੋਏਗਾ। ਬੇਸ਼ੱਕ, ਅਜਿਹੇ ਕੁਝ ਲੋਕਾਂ ਨੂੰ, ਜਿਨ੍ਹਾਂ ਦਾ ਨਿਆਂ ਕੀਤਾ ਜਾ ਚੁੱਕਿਆ ਹੈ, ਅਥਾਹ-ਕੁੰਡ ਵਿੱਚ ਸੁੱਟ ਦਿੱਤਾ ਜਾਏਗਾ (ਨਾਸ ਦੀਆਂ ਵਸਤੂਆਂ ਹੋਣ ਦੇ ਨਾਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਸਾੜ ਦਿੱਤਾ ਜਾਏਗਾ, ਅਤੇ ਹੁਣ ਨਹੀਂ ਰਹਿਣਗੇ), ਜਦ ਕਿ, ਕੁਝ ਲੋਕ ਨਿਆਂ ਕੀਤੇ ਜਾਣ ’ਤੇ, ਮੇਰਾ ਨਾਂ ਸਵੀਕਾਰ ਕਰਨਗੇ ਅਤੇ ਮੇਰੇ ਰਾਜ ਦੇ ਲੋਕ ਬਣ ਜਾਣਗੇ (ਜਿਸ ਦਾ ਸਿਰਫ਼ ਉਹ ਇੱਕ ਹਜ਼ਾਰ ਸਾਲ ਤਕ ਅਨੰਦ ਮਾਣਨਗੇ)। ਪਰ, ਤੁਸੀਂ ਮੇਰੇ ਨਾਲ ਸਦੀਵੀ ਕਾਲ ਤਕ ਰਾਜ ਸੰਭਾਲੋਗੇ, ਅਤੇ, ਕਿਉਂਕਿ ਤੁਸੀਂ ਪਹਿਲਾਂ ਮੇਰੇ ਲਈ ਬਹੁਤ ਤਕਲੀਫ਼ਾਂ ਝੱਲੀਆਂ ਹਨ, ਮੈਂ ਤੁਹਾਡੀਆਂ ਤਕਲੀਫ਼ਾਂ ਨੂੰ ਬਰਕਤਾਂ ਵਿੱਚ ਬਦਲ ਦਿਆਂਗਾ, ਜੋ ਮੈਂ ਤੁਹਾਡੇ ’ਤੇ ਬੇਹਿਸਾਬ ਵਰਸਾਉਂਦਾ ਹਾਂ। ਉਹ ਜੋ ਮੇਰੇ ਲੋਕ ਹਨ, ਸਿਰਫ਼ ਮਸੀਹ ਨੂੰ ਸੇਵਾ ਪ੍ਰਦਾਨ ਕਰਦੇ ਰਹਿਣਗੇ। ਜਿਸ ਨੂੰ ਇੱਥੇ ਅਨੰਦ ਕਿਹਾ ਜਾਂਦਾ ਹੈ ਉਸ ਦਾ ਅਰਥ ਸਿਰਫ਼ ਅਨੰਦ ਨਹੀਂ ਹੈ, ਸਗੋਂ ਇਹ ਵੀ ਹੈ ਕਿ ਉਨ੍ਹਾਂ ਲੋਕਾਂ ਨੂੰ ਆਫ਼ਤਾਂ ਝੱਲਣ ਤੋਂ ਬਚਾਇਆ ਜਾਏਗਾ। ਤੁਹਾਡੇ ਤੋਂ ਮੇਰੀਆਂ ਮੰਗਾਂ ਹੁਣ ਇੰਨੀਆਂ ਸਖਤ ਹੁੰਦੀਆਂ ਜਾਣ, ਅਤੇ ਹਰ ਚੀਜ਼ ਦਾ ਸੰਬੰਧ ਹੁਣ ਮੇਰੇ ਪ੍ਰਬੰਧਕੀ ਹੁਕਮਾਂ ਨਾਲ ਹੋਣ ਦਾ ਅੰਦਰੂਨੀ ਅਰਥ ਇਹੀ ਹੈ। ਇਸ ਦਾ ਕਾਰਣ ਇਹ ਹੈ ਕਿ ਜੇ ਤੁਸੀਂ ਮੇਰੀ ਸਿਖਲਾਈ ਸਵੀਕਾਰ ਨਹੀਂ ਕੀਤੀ, ਤਾਂ ਮੇਰੇ ਕੋਲ ਤੁਹਾਨੂੰ ਉਹ ਦੇਣ ਦਾ ਕੋਈ ਤਰੀਕਾ ਨਹੀਂ ਹੋਏਗਾ ਜੋ ਤੁਹਾਨੂੰ ਵਿਰਸੇ ਵਿੱਚ ਮਿਲਣਾ ਹੈ। ਇਸ ਦੇ ਬਾਵਜੂਦ, ਤੁਸੀਂ ਅਜੇ ਵੀ ਤਕਲੀਫ਼ਾਂ ਤੋਂ ਡਰਦੇ ਹੋ ਅਤੇ ਭੈਭੀਤ ਹੋ ਕਿ ਤੁਹਾਡੀਆਂ ਆਤਮਾਵਾਂ ਜ਼ਖਮੀ ਹੋ ਜਾਣਗੀਆਂ, ਹਮੇਸ਼ਾਂ ਦੇਹ ਬਾਰੇ ਸੋਚਦੇ ਰਹਿੰਦੇ ਹੋ ਅਤੇ ਲਗਾਤਾਰ ਆਪਣੇ ਲਈ ਇੰਤਜ਼ਾਮ ਕਰਦੇ ਅਤੇ ਯੋਜਨਾਵਾਂ ਬਣਾਉਂਦੇ ਰਹਿੰਦੇ ਹੋ। ਕੀ ਤੁਹਾਡੇ ਲਈ ਮੇਰੇ ਇੰਤਜ਼ਾਮ ਅਢੁਕਵੇਂ ਹਨ? ਕਿਉਂ, ਫਿਰ, ਤੁਸੀਂ ਆਪਣੇ ਲਈ ਇੰਤਜ਼ਾਮ ਕਰਦਾ ਰਹਿੰਦੇ ਹੋ? ਤੁਸੀਂ ਮੈਨੂੰ ਬਦਨਾਮ ਕਰਦੇ ਹੋ, ਕੀ ਅਜਿਹਾ ਨਹੀਂ ਹੈ? ਮੈਂ ਤੁਹਾਡੇ ਲਈ ਕੋਈ ਇੰਤਜ਼ਾਮ ਕਰਦਾ ਹਾਂ, ਪਰ ਤੁਸੀਂ ਇਸ ਨੂੰ ਪੂਰੀ ਤਰ੍ਹਾਂ ਨਕਾਰ ਦਿੰਦੇ ਹੋ ਅਤੇ ਆਪਣੀਆਂ ਖੁਦ ਦੀਆਂ ਯੋਜਨਾਵਾਂ ਬਣਾਉਂਦੇ ਹੋ।
ਤੁਸੀਂ ਬੋਲਣ ਵਿੱਚ ਨਿਪੁੰਨ ਹੋ ਸਕਦੇ ਹੋ, ਪਰ, ਅਸਲ ਵਿੱਚ, ਤੁਸੀਂ ਮੇਰੀ ਇੱਛਾ ਦਾ ਬਿਲਕੁਲ ਪਾਲਣ ਨਹੀਂ ਕਰਦੇ। ਮੇਰੀ ਗੱਲ ਸੁਣੋ! ਮੈਂ ਇਹ ਬਿਲਕੁਲ ਨਹੀਂ ਕਹਾਂਗਾ ਕਿ ਤੁਹਾਡੇ ਵਿੱਚੋਂ ਕੋਈ ਇੱਕ ਵੀ ਮੇਰੀ ਇੱਛਾ ’ਤੇ ਸੱਚਮੁੱਚ ਵਿਚਾਰ ਕਰਨ ਦੇ ਸਮਰੱਥ ਹੈ। ਹਾਲਾਂ ਕਿ ਤੇਰੇ ਕੰਮ ਮੇਰੀ ਇੱਛਾ ਅਨੁਸਾਰ ਹੋ ਸਕਦੇ ਹਨ, ਫਿਰ ਵੀ ਮੈਂ ਤੇਰੀ ਬਿਲਕੁਲ ਤਾਰੀਫ਼ ਨਹੀਂ ਕਰਾਂਗਾ। ਇਹ ਮੇਰਾ ਮੁਕਤੀ ਦਾ ਤਰੀਕਾ ਹੈ। ਫਿਰ ਵੀ, ਤੁਸੀਂ ਕਦੇ-ਕਦੇ ਆਤਮਸੰਤੁਸ਼ਟ ਹੋ ਜਾਂਦੇ ਹੋ, ਖੁਦ ਨੂੰ ਅਦਭੁੱਤ ਸਮਝਦੇ ਹੋਏ ਬਾਕੀ ਸਭ ਦੀ ਹੱਤਕ ਕਰਦੇ ਹੋ। ਇਹ ਮਨੁੱਖ ਦੇ ਭ੍ਰਿਸ਼ਟ ਸੁਭਾਅ ਦਾ ਇੱਕ ਪਹਿਲੂ ਹੈ। ਜੋ ਗੱਲ ਮੈਂ ਕਹਿ ਰਿਹਾ ਹਾਂ, ਤੁਸੀਂ ਸਾਰੇ ਉਸ ਨੂੰ ਸਵੀਕਾਰ ਕਰਦੇ ਹੋ, ਪਰ ਸਿਰਫ਼ ਸਤਹੀ ਤੌਰ ’ਤੇ। ਅਸਲ ਵਿੱਚ ਬਦਲਣ ਯੋਗ ਹੋਣ ਲਈ, ਤੁਹਾਨੂੰ ਮੇਰੇ ਨਜ਼ਦੀਕ ਆਉਣਾ ਹੋਏਗਾ। ਮੇਰੇ ਨਾਲ ਸੰਗਤੀ ਕਰੋ, ਅਤੇ ਮੈਂ ਤੁਹਾਡੇ ’ਤੇ ਕਿਰਪਾ ਵਰਸਾਵਾਂਗਾ। ਕੁਝ ਲੋਕ ਬੇਕਾਰ ਬੈਠ ਕੇ ਦੂਜਿਆਂ ਦਾ ਬੀਜਿਆ ਹੋਇਆ ਕੱਟਣਾ ਚਾਹੁੰਦੇ ਹਨ, ਇਹ ਮਹਿਸੂਸ ਕਰਦੇ ਹੋਏ ਕਿ ਕਪੜੇ ਪਹਿਨਣ ਲਈ ਉਨ੍ਹਾਂ ਨੂੰ ਸਿਰਫ਼ ਆਪਣੀਆਂ ਬਾਹਾਂ ਪਸਾਰਨ, ਅਤੇ ਖਾਣਾ ਖਾਣ ਲਈ ਸਿਰਫ਼ ਆਪਣੇ ਮੂੰਹ ਖੋਲ੍ਹਣ ਦੀ ਲੋੜ ਹੈ, ਉਹ ਇੱਥੇ ਤਕ ਚਾਹੁੰਦੇ ਹਨ ਕਿ ਦੂਜੇ ਹੀ ਉਨ੍ਹਾਂ ਦੇ ਭੋਜਨ ਨੂੰ ਚਬਾ ਦੇਣ ਅਤੇ ਫਿਰ ਉਨ੍ਹਾਂ ਦੇ ਮੂੰਹ ਵਿੱਚ ਪਾ ਦੇਣ, ਉਸ ਮਗਰੋਂ ਉਹ ਉਸ ਨੂੰ ਨਿਗਲਣ। ਅਜਿਹੇ ਲੋਕ ਸਭ ਤੋਂ ਮੂਰਖ ਹੁੰਦੇ ਹਨ, ਜੋ ਦੂਜਿਆਂ ਦਾ ਚਬਾਇਆ ਹੋਇਆ ਭੋਜਨ ਖਾਣਾ ਪਸੰਦ ਕਰਦੇ ਹਨ। ਇਹ ਵੀ ਮਨੁੱਖ ਦੇ ਸਭ ਤੋਂ ਆਲਸੀ ਪਹਿਲੂ ਦਾ ਪ੍ਰਗਟਾਵਾ ਹੈ। ਮੇਰੇ ਇਨ੍ਹਾਂ ਵਚਨਾਂ ਨੂੰ ਸੁਣ ਕੇ, ਤੁਹਾਨੂੰ ਇਨ੍ਹਾਂ ਨੂੰ ਹੁਣ ਹੋਰ ਅਣਦੇਖਿਆ ਨਹੀਂ ਕਰਨਾ ਚਾਹੀਦਾ। ਤੁਸੀਂ ਸਿਰਫ਼ ਆਪਣੇ ਧਿਆਨ ਨੂੰ ਬਹੁਤ ਜ਼ਿਆਦਾ ਵਧਾ ਕੇ ਸਹੀ ਕੰਮ ਕਰੋਗੇ, ਅਤੇ ਸਿਰਫ਼ ਤਾਂ ਹੀ ਤੁਸੀਂ ਮੇਰੀ ਇੱਛਾ ਨੂੰ ਸੰਤੁਸ਼ਟ ਕਰੋਗੇ। ਇਹ ਸਭ ਤੋਂ ਬਿਹਤਰੀਨ ਕਿਸਮ ਦੀ ਅਧੀਨਤਾਈ ਅਤੇ ਆਗਿਆਕਾਰਤਾ ਹੈ।