ਅਧਿਆਇ 63

ਤੈਨੂੰ ਆਪਣੀ ਖੁਦ ਦੀ ਹਾਲਤ ਨੂੰ ਸਮਝਣਾ ਚਾਹੀਦਾ ਹੈ ਅਤੇ, ਇਸ ਤੋਂ ਇਲਾਵਾ, ਉਸ ਰਾਹ ਬਾਰੇ ਸਮਝ ਪ੍ਰਾਪਤ ਕਰ ਜਿਸ ’ਤੇ ਚੱਲਣ ਦੀ ਤੈਨੂੰ ਲੋੜ ਹੈ; ਤੇਰੇ ਕੰਨਾਂ ਨੂੰ ਖੋਲ੍ਹਣ ਅਤੇ ਤੈਨੂੰ ਚੀਜ਼ਾਂ ਬਾਰੇ ਸਮਝਾਉਣ ਲਈ ਮੇਰਾ ਹੁਣ ਹੋਰ ਇੰਤਜ਼ਾਰ ਨਾ ਕਰ। ਮੈਂ ਪਰਮੇਸ਼ੁਰ ਹਾਂ ਜੋ ਵਿਅਕਤੀ ਦੇ ਅੰਦਰ ਦੀ ਆਤਮਾ ਨੂੰ ਦੇਖਦਾ ਹਾਂ ਅਤੇ ਮੈਂ ਤੇਰੀ ਹਰ ਸੋਚ ਅਤੇ ਵਿਚਾਰ ਨੂੰ ਜਾਣਦਾ ਹਾਂ। ਇਸ ਤੋਂ ਇਲਾਵਾ, ਮੈਂ ਤੇਰੇ ਕੰਮਾਂ ਅਤੇ ਸੁਭਾਅ ਨੂੰ ਸਮਝਦਾ ਹਾਂ-ਪਰ ਕੀ ਇਨ੍ਹਾਂ ਸਭਨਾਂ ਵਿੱਚ ਮੇਰੀ ਪ੍ਰਤਿੱਗਿਆ ਹੈ? ਕੀ ਉਨ੍ਹਾਂ ਸਭ ਵਿੱਚ ਮੇਰੀ ਇੱਛਾ ਹੈ? ਕੀ ਤੂੰ ਸੱਚਮੁੱਚ ਪਹਿਲਾਂ ਕਦੇ ਇਨ੍ਹਾਂ ਦੀ ਖੋਜ ਕੀਤੀ ਹੈ? ਕੀ ਤੂੰ ਸੱਚਮੁੱਚ ਇਸ ’ਤੇ ਕੋਈ ਸਮਾਂ ਖਰਚ ਕੀਤਾ ਹੈ? ਕੀ ਤੂੰ ਸੱਚਮੁੱਚ ਕੋਈ ਕੋਸ਼ਿਸ਼ ਕੀਤੀ ਹੈ? ਮੈਂ ਤੇਰੀ ਆਲੋਚਨਾ ਨਹੀਂ ਕਰ ਰਿਹਾ ਹਾਂ; ਤੁਸੀਂ ਬਸ ਇਸ ਪਹਿਲੂ ਨੂੰ ਨਜ਼ਰਅੰਦਾਜ਼ ਕੀਤਾ ਹੈ! ਤੁਸੀਂ ਹਮੇਸ਼ਾ ਭਰਮ ਵਿੱਚ ਪਏ ਰਹਿੰਦੇ ਹੋ, ਅਤੇ ਕਿਸੇ ਵੀ ਚੀਜ਼ ਨੂੰ ਸਪੱਸ਼ਟ ਰੂਪ ਵਿੱਚ ਨਹੀਂ ਦੇਖ ਸਕਦੇ। ਕੀ ਤੈਨੂੰ ਪਤਾ ਹੈ ਇਸ ਦਾ ਕੀ ਕਾਰਨ ਹੈ? ਗੱਲ ਇਹ ਹੈ ਕਿ ਤੁਹਾਡੇ ਵਿਚਾਰ ਸਪੱਸ਼ਟ ਨਹੀਂ ਹਨ ਅਤੇ ਤੁਹਾਡੀਆਂ ਧਾਰਨਾਵਾਂ ਬਹੁਤ ਜ਼ਿਆਦਾ ਉਲਝੀਆਂ ਹੋਈਆਂ ਹਨ; ਇਸ ਤੋਂ ਇਲਾਵਾ, ਤੁਸੀਂ ਮੇਰੀ ਇੱਛਾ ਵੱਲ ਕੋਈ ਧਿਆਨ ਨਹੀਂ ਦਿੰਦੇ। ਕੁਝ ਲੋਕ ਕਹਿਣਗੇ, “ਤੂੰ ਕਿਵੇਂ ਕਹਿ ਸਕਦਾ ਹੈਂ ਕਿ ਅਸੀਂ ਤੇਰੀ ਇੱਛਾ ਵੱਲ ਕੋਈ ਧਿਆਨ ਨਹੀਂ ਦੇ ਰਹੇ ਹਾਂ? ਅਸੀਂ ਲਗਾਤਾਰ ਤੇਰੀ ਇੱਛਾ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਅਸੀਂ ਕਦੇ ਵੀ ਸਫ਼ਲ ਨਹੀਂ ਹੁੰਦੇ-ਤਾਂ ਫਿਰ ਸਾਨੂੰ ਕੀ ਕਰਨਾ ਚਾਹੀਦਾ ਹੈ? ਕੀ ਤੂੰ ਸੱਚਮੁੱਚ ਕਹਿ ਸਕਦਾ ਹੈ ਕਿ ਅਸੀਂ ਕੋਈ ਕੋਸ਼ਿਸ਼ ਨਹੀਂ ਕਰਦੇ?” ਮੈਂ ਤੈਨੂੰ ਇਹ ਪੁੱਛਦਾ ਹਾਂ: ਕੀ ਤੇਰੀ ਇਹ ਦਾਅਵਾ ਕਰਨ ਦੀ ਹਿੰਮਤ ਹੈ ਕਿ ਤੂੰ ਮੇਰੇ ਪ੍ਰਤੀ ਸੱਚਮੁੱਚ ਵਫ਼ਾਦਾਰ ਹੈ? ਅਤੇ ਇਹ ਕਹਿਣ ਦੀ ਕੌਣ ਹਿੰਮਤ ਕਰਦਾ ਹੈ ਕਿ ਉਹ ਮੇਰੇ ਲਈ ਪੂਰੀ ਵਫ਼ਾਦਾਰੀ ਨਾਲ ਆਪਣੇ ਆਪ ਨੂੰ ਅਰਪਿਤ ਕਰਦੇ ਹਨ? ਮੈਨੂੰ ਡਰ ਹੈ ਕਿ ਤੁਹਾਡੇ ਵਿੱਚੋਂ ਇੱਕ ਵੀ ਇਹ ਨਹੀਂ ਕਹਿ ਸਕਦਾ ਕਿਉਂਕਿ, ਮੈਨੂੰ ਇਹ ਕਹਿਣ ਦੀ ਲੋੜ ਨਹੀਂ ਹੈ ਕਿ ਤੁਹਾਡੇ ਹਰ ਇੱਕ ਦੀਆਂ ਆਪਣੀਆਂ ਚੋਣਾਂ ਹੁੰਦੀਆਂ ਹਨ, ਤੁਹਾਡੀਆਂ ਆਪਣੀਆਂ ਰੀਝਾਂ, ਅਤੇ, ਇਸ ਤੋਂ ਵੀ ਵੱਧ, ਤੁਹਾਡੇ ਆਪਣੇ ਇਰਾਦੇ ਹੁੰਦੇ ਹਨ। ਧੋਖੇਬਾਜ਼ ਨਾ ਬਣੋ! ਬਹੁਤ ਪਹਿਲਾਂ ਮੈਂ ਤੁਹਾਡੇ ਅੰਦਰਲੇ ਸਾਰੇ ਵਿਚਾਰਾਂ ਦੀ ਇੱਕ ਗਹਿਰੀ ਸਮਝ ਹਾਸਲ ਕੀਤੀ ਹੈ। ਕੀ ਮੈਨੂੰ ਅਜੇ ਵੀ ਇਹ ਸਮਝਾਉਣ ਦੀ ਲੋੜ ਹੈ? ਤੁਹਾਨੂੰ ਹਰ ਪਹਿਲੂ (ਤੇਰੀਆਂ ਸੋਚਾਂ ਅਤੇ ਵਿਚਾਰ, ਸਭ ਕੁਝ ਜੋ ਤੂੰ ਕਹਿੰਦਾ ਹੈ, ਹਰ ਸ਼ਬਦ, ਅਤੇ ਤੇਰੀ ਹਰ ਚਾਲ ਜੋ ਤੂੰ ਚੱਲਦਾ ਹੈ ਉਸ ਪਿੱਛੇ ਹਰੇਕ ਸੋਚ ਅਤੇ ਪ੍ਰੇਰਨਾ) ਤੋਂ ਹੋਰ ਜਾਂਚ ਕਰਨੀ ਚਾਹੀਦੀ ਹੈ; ਇਸ ਤਰ੍ਹਾਂ, ਤੈਨੂੰ ਹਰ ਪਹਿਲੂ ਦੀ ਸਮਝ ਆਏਗੀ। ਇਸ ਤੋਂ ਇਲਾਵਾ, ਤੂੰ ਪੂਰੀ ਸੱਚਾਈ ਨਾਲ ਆਪਣੇ ਆਪ ਨੂੰ ਤਿਆਰ ਕਰਨ ਦੇ ਯੋਗ ਹੋਵੇਂਗਾ।

ਜੇ ਮੈਂ ਤੁਹਾਨੂੰ ਅਜਿਹੀਆਂ ਗੱਲਾਂ ਨਾ ਦੱਸਦਾ, ਤਾਂ ਤੁਸੀਂ ਪੂਰਾ ਦਿਨ ਸਰੀਰਕ ਸੁੱਖਾਂ ਦੇ ਪਿੱਛੇ ਦੌੜਦੇ ਹੋਏ, ਅਜੇ ਵੀ ਭਰਮ ਵਿੱਚ ਪਏ ਰਹਿੰਦੇ, ਅਤੇ ਮੇਰੀ ਇੱਛਾ ਵੱਲ ਧਿਆਨ ਦੇਣ ਦੀ ਕੋਈ ਖਾਹਿਸ਼ ਨਾ ਕਰਦੇ। ਮੈਂ ਤੁਹਾਨੂੰ ਬਚਾਉਣ ਲਈ ਲਗਾਤਾਰ ਆਪਣੇ ਪ੍ਰੇਮ ਭਰੇ ਹੱਥ ਦੀ ਵਰਤੋਂ ਕਰ ਰਿਹਾ ਹਾਂ। ਕੀ ਤੁਹਾਨੂੰ ਉਹ ਪਤਾ ਹੈ? ਕੀ ਤੁਹਾਨੂੰ ਇਹ ਅਹਿਸਾਸ ਹੋਇਆ ਹੈ? ਮੈਂ ਤੈਨੂੰ ਸੱਚਮੁੱਚ ਪਿਆਰ ਕਰਦਾ ਹਾਂ। ਕੀ ਤੇਰੇ ਵਿੱਚ ਇਹ ਆਖਣ ਦੀ ਦਲੇਰੀ ਹੈ ਕਿ ਤੂੰ ਮੈਨੂੰ ਸੱਚਮੁੱਚ ਪਿਆਰ ਕਰਦਾ ਹੈਂ? ਵਾਰ-ਵਾਰ ਆਪਣੇ ਆਪ ਨੂੰ ਇਹ ਪੁੱਛ: ਕੀ ਸੱਚਮੁੱਚ ਇਸ ਯੋਗ ਹੈਂ ਕਿ ਮੇਰੇ ਸਾਹਮਣੇ ਆਵੇਂ ਅਤੇ ਆਪਣੇ ਹਰੇਕ ਕੰਮ ਨੂੰ ਮੇਰੀ ਜਾਂਚ ਦੇ ਲਈ ਸਪੁਰਦ ਕਰ ਦੇਵੇਂ? ਕੀ ਤੂੰ ਮੈਨੂੰ ਆਪਣੇ ਹਰ ਕੰਮ ਦੀ ਜਾਂਚ ਸੱਚਮੁੱਚ ਕਰਨ ਦੇ ਸਕਦਾ ਹੈ? ਮੈਂ ਕਹਿੰਦਾ ਹਾਂ ਤੂੰ ਬਦਕਾਰ ਹੋ ਗਿਆ ਹੈ, ਅਤੇ ਆਪਣਾ ਬਚਾਅ ਪੱਖ ਰੱਖਣ ਲਈ ਹਮੇਸ਼ਾ ਤਿਆਰ ਰਹਿੰਦਾ ਹੈਂ। ਮੇਰਾ ਨਿਆਂ ਤੇਰੇ ਉੱਪਰ ਆਉਂਦਾ ਹੈ; ਹੁਣ ਤੈਨੂੰ ਸੱਚਾਈ ਲਈ ਜਾਗਣਾ ਚਾਹੀਦਾ ਹੈ! ਮੈਂ ਜੋ ਕੁਝ ਵੀ ਬੋਲਦਾ ਹਾਂ ਉਹ ਸੱਚਾਈ ਹੈ; ਮੇਰੇ ਸ਼ਬਦ ਤੇਰੇ ਅੰਦਰ ਦੀ ਅਸਲ ਹਾਲਤ ਨੂੰ ਦਰਸਾਉਂਦੇ ਹਨ। ਓ ਮਨੁੱਖਜਾਤੀ! ਤੇਰੇ ਨਾਲ ਨਜਿੱਠਣਾ ਬਹੁਤ ਮੁਸ਼ਕਲ ਹੈ। ਕੇਵਲ ਜਦੋਂ ਮੈਂ ਤੇਰੀ ਅਸਲ ਹਾਲਤ ਵੱਲ ਇਸ਼ਾਰਾ ਕਰਦਾ ਹਾਂ ਤਦ ਹੀ ਤੁਸੀਂ ਉਸ ਨੂੰ ਸੱਚੇ ਦਿਲੋਂ ਸਵੀਕਾਰ ਕਰਦੇ ਹੋ ਜੋ ਮੈਂ ਆਖਦਾ ਹਾਂ। ਜੇ ਮੈਂ ਇਹ ਨਾ ਕਰਦਾ, ਤਾਂ ਤੁਸੀਂ ਹਮੇਸ਼ਾ ਆਪਣੇ ਪੁਰਾਣੇ ਖਿਆਲਾਂ ਨੂੰ ਫੜੀ ਰੱਖਦੇ ਅਤੇ ਸੋਚਣ ਦੇ ਆਪਣੇ ਤਰੀਕਿਆਂ ਨਾਲ ਚਿਪਕੇ ਰਹਿੰਦੇ, ਇਹ ਸਮਝਦੇ ਹੋਏ ਕਿ ਧਰਤੀ ’ਤੇ ਤੁਹਾਡੇ ਨਾਲੋਂ ਵੱਧ ਸਿਆਣਾ ਹੋਰ ਕੋਈ ਨਹੀਂ ਹੈ। ਕੀ ਅਜਿਹਾ ਕਰਕੇ ਤੁਸੀਂ ਆਤਮ-ਧਰਮੀ ਨਹੀਂ ਬਣ ਰਹੇ ਹੋ? ਕੀ ਤੁਸੀਂ ਸਵੈ-ਸੰਤੁਸ਼ਟੀ ਅਤੇ ਸੁਸਤੀ ਵਿੱਚ ਸ਼ਾਮਲ ਨਹੀਂ ਹੋ ਰਹੇ ਹੋ ਅਤੇ ਘਮੰਡੀ ਅਤੇ ਅਭਿਮਾਨੀ ਨਹੀਂ ਬਣ ਰਹੇ ਹੋ? ਹੁਣ ਤਕ ਤਾਂ ਤੁਹਾਨੂੰ ਇਸ ਦੀ ਪਛਾਣ ਹੋ ਜਾਣੀ ਚਾਹੀਦੀ ਹੈ! ਤੁਹਾਨੂੰ ਆਪਣੇ ਆਪ ਨੂੰ ਸਿਆਣਾ ਜਾਂ ਮਹਾਨ ਨਹੀਂ ਸਮਝਣਾ ਚਾਹੀਦਾ; ਇਸ ਦੀ ਬਜਾਏ, ਤੁਹਾਨੂੰ ਆਪਣੀਆਂ ਹੀ ਕਮੀਆਂ ਅਤੇ ਕਮਜ਼ੋਰੀਆਂ ਬਾਰੇ ਲਗਾਤਾਰ ਜਾਗਰੂਕ ਹੋਣਾ ਚਾਹੀਦਾ ਹੈ। ਇਸ ਤਰੀਕੇ ਨਾਲ, ਮੈਨੂੰ ਪਿਆਰ ਕਰਨ ਦਾ ਤੁਹਾਡਾ ਸੰਕਲਪ ਘੱਟ ਨਹੀਂ ਹੋਵੇਗਾ ਅਤੇ ਇਸ ਦੀ ਬਜਾਏ ਹੋਰ ਮਜ਼ਬੂਤ ਹੁੰਦਾ ਜਾਏਗਾ, ਅਤੇ ਤੁਹਾਡੀ ਹਾਲਤ ਲਗਾਤਾਰ ਸੁਧਰਦੀ ਰਹੇਗੀ। ਸਭ ਤੋਂ ਮਹੱਤਵਪੂਰਣ ਗੱਲ ਇਹ ਹੈ, ਦਿਨ ਪ੍ਰਤੀ ਦਿਨ, ਤੁਹਾਡਾ ਜੀਵਨ ਹੋਰ ਤਰੱਕੀ ਕਰੇਗਾ।

ਜਦੋਂ ਤੁਸੀਂ ਮੇਰੀ ਇੱਛਾ ਨੂੰ ਸਮਝ ਲੈਂਦੇ ਹੋ, ਤੁਸੀਂ ਆਪਣੇ ਆਪ ਨੂੰ ਜਾਣ ਲਓਗੇ, ਇਸ ਤਰ੍ਹਾਂ ਮੇਰੇ ਬਾਰੇ ਚੰਗੀ ਸਮਝ ਪ੍ਰਾਪਤ ਕਰੋਗੇ ਅਤੇ ਮੇਰੇ ਬਾਰੇ ਤੁਹਾਡੀ ਸੁਨਿਸ਼ਚਿਤਤਾ ਵਿੱਚ ਹੋਰ ਤਰੱਕੀ ਹੋਵੇਗੀ। ਵਰਤਮਾਨ ਵਿੱਚ, ਜੇ ਕੋਈ ਵਿਅਕਤੀ ਮੇਰੇ ਬਾਰੇ ਨੱਬੇ ਫੀਸਦੀ ਸੁਨਿਸ਼ਚਿਤਤਾ ਨੂੰ ਪ੍ਰਾਪਤ ਨਹੀਂ ਕਰ ਸਕਦਾ, ਪਰ ਇਸ ਦੀ ਬਜਾਏ ਇੱਕ ਮਿੰਟ ਉੱਪਰ ਅਤੇ ਅਗਲੇ ਮਿੰਟ ਹੇਠਾਂ ਜਾਂਦਾ ਹੈ, ਕਦੇ ਗਰਮ ਅਤੇ ਕਦੇ ਠੰਡਾ ਹੋ ਜਾਂਦਾ ਹੈ, ਤਾਂ ਮੈਂ ਕਹਿੰਦਾ ਹਾਂ ਇਹ ਉਹ ਵਿਅਕਤੀ ਹੈ ਜੋ ਨਿਸ਼ਚਿਤ ਹੀ ਬਾਹਰ ਕੱਢ ਦਿੱਤਾ ਜਾਏਗਾ। ਬਾਕੀ ਦਸ ਫੀਸਦੀ ਪੂਰੀ ਤਰ੍ਹਾਂ ਨਾਲ ਮੇਰੇ ਗਿਆਨ ਅਤੇ ਪ੍ਰਕਾਸ਼ ’ਤੇ ਨਿਰਭਰ ਕਰਦਾ ਹੈ; ਇਨ੍ਹਾਂ ਨਾਲ, ਲੋਕ ਮੇਰੇ ਬਾਰੇ ਇੱਕ ਸੌ ਫੀਸਦੀ ਸੁਨਿਸ਼ਚਿਤਤਾ ਪ੍ਰਾਪਤ ਕਰ ਸਕਦੇ ਹਨ। ਇਸ ਵੇਲੇ-ਭਾਵ, ਅੱਜ-ਕਿੰਨੇ ਕੁ ਲੋਕ ਇਸ ਕਿਸਮ ਦਾ ਰੁਤਬਾ ਪ੍ਰਾਪਤ ਕਰ ਸਕਦੇ ਹਨ? ਮੈਂ ਤੇਰੇ ਲਈ ਲਗਾਤਾਰ ਆਪਣੀ ਇੱਛਾ ਨੂੰ ਪ੍ਰਗਟ ਕਰ ਰਿਹਾ ਹਾਂ, ਅਤੇ ਜੀਵਨ ਦੇ ਅਹਿਸਾਸ ਲਗਾਤਾਰ ਤੇਰੇ ਅੰਦਰ ਚੱਲਦੇ ਹਨ। ਫਿਰ, ਤੂੰ ਆਤਮਾ ਅਨੁਸਾਰ ਕੰਮ ਕਿਉਂ ਨਹੀਂ ਕਰਦਾ? ਕੀ ਤੂੰ ਗਲਤੀਆਂ ਕਰਨ ਤੋਂ ਡਰਦਾ ਹੈਂ? ਜੇ ਅਜਿਹਾ ਹੈ, ਤਾਂ ਤੂੰ ਸਿਖਲਾਈ ਵੱਲ ਕੋਈ ਧਿਆਨ ਕਿਉਂ ਨਹੀਂ ਦਿੰਦਾ? ਮੈਂ ਤੈਨੂੰ ਕਹਿੰਦਾ ਹਾਂ ਕਿ ਲੋਕ ਸਿਰਫ਼ ਇੱਕ ਜਾਂ ਦੋ ਵਾਰ ਕੋਸ਼ਿਸ਼ ਕਰਨ ਨਾਲ ਮੇਰੀ ਇੱਛਾ ਨੂੰ ਨਹੀਂ ਸਮਝ ਸਕਦੇ; ਉਨ੍ਹਾਂ ਨੂੰ ਲਾਜ਼ਮੀ ਤੌਰ ’ਤੇ ਇੱਕ ਪ੍ਰਕਿਰਿਆ ਵਿੱਚੋਂ ਲੰਘਣਾ ਪੈਣਾ ਹੈ। ਮੈਂ ਇਸ ਵੱਲ ਕਈ ਵਾਰ ਇਸ਼ਾਰਾ ਕੀਤਾ ਹੈ, ਤਾਂ ਫਿਰ ਤੂੰ ਇਸ ’ਤੇ ਅਮਲ ਕਿਉਂ ਨਹੀਂ ਕਰਦਾ? ਕੀ ਤੂੰ ਨਹੀਂ ਸੋਚਦਾ ਕਿ ਤੂੰ ਅਵੱਗਿਆਕਾਰੀ ਬਣ ਰਿਹਾ ਹੈਂ? ਤੂੰ ਇੱਕ ਪਲ ਵਿੱਚ ਸਭ ਕੁਝ ਪੂਰਾ ਕਰਨ ਦੀ ਇੱਛਾ ਰੱਖਦਾ ਹੈਂ ਅਤੇ ਕਿਸੇ ਵੀ ਚੀਜ਼ ’ਤੇ ਕਦੇ ਵੀ ਕੋਈ ਕੋਸ਼ਿਸ਼ ਕਰਨ ਜਾਂ ਕੋਈ ਸਮਾਂ ਖ਼ਰਚਣ ਲਈ ਤਿਆਰ ਨਹੀਂ ਹੁੰਦਾ। ਤੂੰ ਕਿੰਨਾ ਮੂਰਖ ਹੈਂ, ਅਤੇ, ਇਸ ਤੋਂ ਇਲਾਵਾ, ਤੂੰ ਕਿੰਨਾ ਅਣਜਾਣ ਹੈਂ!

ਕੀ ਤੁਹਾਨੂੰ ਪਤਾ ਨਹੀਂ ਹੈ ਕਿ ਜਦ ਵੀ ਗੱਲ ਕਰਦਾ ਹਾਂ ਤਾਂ ਘੁਮਾ-ਫਿਰਾ ਕੇ ਨਹੀਂ ਬੋਲਦਾ? ਤੁਸੀਂ ਕਿਉਂ ਨਾਲਾਇਕ, ਸੁੰਨ ਅਤੇ ਮੰਦ-ਬੁੱਧੀ ਬਣੇ ਰਹਿੰਦੇ ਹੋ? ਤੁਹਾਨੂੰ ਆਪਣੀ ਹੋਰ ਜਾਂਚ ਕਰਨੀ ਚਾਹੀਦੀ ਹੈ, ਅਤੇ ਜੇ ਕਦੇ ਕੋਈ ਅਜਿਹੀ ਚੀਜ਼ ਹੋਵੇ ਜੋ ਤੁਸੀਂ ਨਾ ਸਮਝਦੇ ਹੋਵੋ, ਤਾਂ ਤੁਹਾਨੂੰ ਹੋਰ ਵੀ ਵੱਧ ਮੇਰੇ ਸਾਹਮਣੇ ਆਉਣਾ ਚਾਹੀਦਾ ਹੈ। ਮੈਂ ਤੈਨੂੰ ਇਹ ਦੱਸਦਾ ਹਾਂ: ਇਸ ਤਰੀਕੇ ਨਾਲ ਜਾਂ ਉਸ ਤਰੀਕੇ ਨਾਲ ਮੇਰੇ ਬੋਲਣ ਦਾ ਉਦੇਸ਼ ਤੁਹਾਨੂੰ ਮੇਰੇ ਸਾਹਮਣੇ ਲਿਆਉਣ ਲਈ ਅਗਵਾਈ ਕਰਨਾ ਹੈ। ਐਨੇ ਲੰਮੇ ਸਮੇਂ ਬਾਅਦ ਵੀ ਤੁਹਾਨੂੰ ਇਹ ਅਹਿਸਾਸ ਕਿਉਂ ਨਹੀਂ ਹੋਇਆ ਹੈ? ਕੀ ਇਹ ਇਸ ਲਈ ਹੈ ਕਿਉਂਕਿ ਮੇਰੇ ਸ਼ਬਦਾਂ ਨੇ ਤੁਹਾਨੂੰ ਪੂਰੀ ਤਰ੍ਹਾਂ ਉਲਝਾ ਦਿੱਤਾ ਹੈ? ਜਾਂ ਇਹ ਇਸ ਲਈ ਹੈ ਕਿ ਤੁਸੀਂ ਮੇਰੇ ਹਰੇਕ ਸ਼ਬਦ ਨੂੰ ਗੰਭੀਰਤਾ ਨਾਲ ਨਹੀਂ ਲਿਆ ਹੈ? ਜਦੋਂ ਤੁਸੀਂ ਉਨ੍ਹਾਂ ਨੂੰ ਪੜ੍ਹਦੇ ਹੋ, ਤਾਂ ਤੁਸੀਂ ਆਪਣੇ ਬਾਰੇ ਚੰਗਾ ਗਿਆਨ ਪ੍ਰਾਪਤ ਕਰਦੇ ਹੋ, ਅਤੇ ਤੁਸੀਂ ਅਜਿਹੀਆਂ ਗੱਲਾਂ ਬੋਲਦੇ ਹੋ ਜਿਵੇਂ ਤੁਹਾਡਾ ਮੇਰੇ ਉੱਪਰ ਅਹਿਸਾਨ ਹੈ ਅਤੇ ਮੇਰੀ ਇੱਛਾ ਨੂੰ ਨਹੀਂ ਸਮਝ ਸਕਦੇ। ਪਰ, ਬਾਅਦ ਵਿੱਚ ਕੀ ਹੁੰਦਾ ਹੈ? ਇਹ ਇੰਝ ਹੁੰਦਾ ਹੈ ਜਿਵੇਂ ਤੁਹਾਨੂੰ ਇਨ੍ਹਾਂ ਚੀਜ਼ਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ; ਇਹ ਇੰਝ ਹੁੰਦਾ ਹੈ ਜਿਵੇਂ ਕਿ ਤੁਸੀਂ ਅਜਿਹੇ ਵਿਅਕਤੀ ਨਹੀਂ ਹੋ ਜੋ ਪਰਮੇਸ਼ੁਰ ਉੱਤੇ ਵਿਸ਼ਵਾਸ ਕਰਦੇ ਹੋ। ਕੀ ਤੁਸੀਂ ਇਹ ਨਹੀਂ ਕਰ ਰਹੇ ਕਿ ਤੁਸੀਂ ਸਿਰਫ਼ ਜਾਣਕਾਰੀ ਨੂੰ ਆਪਣੇ ਅੰਦਰ ਤੁੰਨੀ ਜਾ ਰਹੇ ਹੋ ਅਤੇ ਉਸ ਨੂੰ ਹਜਮ ਹੋਣ ਦਾ ਸਮਾਂ ਹੀ ਨਹੀਂ ਦੇ ਰਹੇ? ਜਦੋਂ ਤੁਸੀਂ ਮੇਰੇ ਸ਼ਬਦਾਂ ਦਾ ਆਨੰਦ ਮਾਣਦੇ ਹੋ, ਤਾਂ ਇਹ ਇੰਝ ਹੁੰਦਾ ਹੈ ਜਿਵੇਂ ਤੁਸੀਂ ਘੋੜੇ ’ਤੇ ਸਵਾਰ ਹੋ ਕੇ ਜਾ ਰਹੇ ਹੋ ਅਤੇ ਤੁਹਾਨੂੰ ਫੁੱਲਾਂ ਦੀ ਇੱਕ ਹਲਕੀ ਜਿਹੀ ਝਲਕ-ਦਿਖਾਈ ਦੇ ਜਾਵੇ; ਤੁਸੀਂ ਕਦੇ ਵੀ ਮੇਰੇ ਬਚਨਾਂ ਤੋਂ ਅਸਲ ਵਿੱਚ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਮੇਰੀ ਇੱਛਾ ਕੀ ਹੈ। ਲੋਕ ਦਰਅਸਲ ਇਹੋ ਜਿਹੇ ਹੀ ਹੁੰਦੇ ਹਨ: ਉਹ ਹਮੇਸ਼ਾ ਨਿਮਰ ਦਿਖਣਾ ਪਸੰਦ ਕਰਦੇ ਹਨ। ਇਸ ਤਰ੍ਹਾਂ ਦੇ ਲੋਕ ਸਭ ਤੋਂ ਵੱਧ ਨਫ਼ਰਤ ਦੇ ਲਾਇਕ ਲੋਕ ਹੁੰਦੇ ਹਨ। ਜਦੋਂ ਉਹ ਦੂਜਿਆਂ ਨਾਲ ਮਿਲਣ ਲਈ ਇਕੱਠੇ ਹੁੰਦੇ ਹਨ, ਉਹ ਦੂਜੇ ਲੋਕਾਂ ਸਾਹਮਣੇ ਆਪਣੇ ਬਾਰੇ ਆਪਣੇ ਗਿਆਨ ਨੂੰ ਸਾਂਝਾ ਕਰਨਾ ਹਮੇਸ਼ਾ ਪਸੰਦ ਕਰਦੇ ਹਨ, ਹੋਰਨਾਂ ਨੂੰ ਇਹ ਦਿਖਾਉਣ ਲਈ ਕਿ ਉਹ ਅਜਿਹੇ ਲੋਕ ਹਨ ਜੋ ਮੇਰੇ ਬੋਝ ਲਈ ਵਿਚਾਰ ਕਰਦੇ ਹਨ-ਜਦੋਂ ਕਿ ਅਸਲ ਵਿੱਚ, ਉਹ ਮੂਰਖਾਂ ਦੇ ਵੀ ਮੂਰਖ ਹੁੰਦੇ ਹਨ। (ਉਹ ਆਪਣੇ ਭਰਾਵਾਂ ਅਤੇ ਭੈਣਾਂ ਨਾਲ ਮੇਰੇ ਬਾਰੇ ਆਪਣੀ ਸੱਚੀ ਸੂਝਬੂਝ ਜਾਂ ਗਿਆਨ ਨੂੰ ਸਾਂਝਾ ਨਹੀਂ ਕਰਦੇ; ਇਸ ਦੀ ਬਜਾਏ, ਉਹ ਖੁਦ ਦਾ ਪ੍ਰਦਰਸ਼ਨ ਕਰਦੇ ਹਨ ਅਤੇ ਦੂਜੇ ਲੋਕਾਂ ਸਾਹਮਣੇ ਦਿਖਾਵਾ ਕਰਦੇ ਹਨ; ਮੈਂ ਅਜਿਹੇ ਲੋਕਾਂ ਤੋਂ ਸਭ ਤੋਂ ਵੱਧ ਘਿਰਣਾ ਕਰਦਾ ਹਾਂ, ਕਿਉਂਕਿ ਉਹ ਮੇਰੀ ਨਿੰਦਿਆ ਅਤੇ ਬਦਨਾਮੀ ਕਰਦੇ ਹਨ।)

ਮੈਂ ਤੁਹਾਡੇ ਅੰਦਰ ਅਕਸਰ ਆਪਣੇ ਵੱਡੇ ਚਮਤਕਾਰਾਂ ਨੂੰ ਪ੍ਰਗਟ ਕਰਦਾ ਹਾਂ। ਕੀ ਤੁਸੀਂ ਉਨ੍ਹਾਂ ਨੂੰ ਨਹੀਂ ਦੇਖ ਸਕਦੇ? ਅਖੌਤੀ “ਸੱਚਾਈ” ਦਾ ਆਨੰਦ ਉਹ ਲੋਕ ਮਾਣਦੇ ਹਨ ਜੋ ਮੈਨੂੰ ਸੱਚੇ ਦਿਲੋਂ ਪਿਆਰ ਕਰਦੇ ਹਨ। ਕੀ ਤੁਸੀਂ ਇਹ ਨਹੀਂ ਦੇਖਿਆ ਹੈ? ਕੀ ਇਹ ਸਭ ਤੋਂ ਚੰਗਾ ਸਬੂਤ ਨਹੀਂ ਹੈ ਜਿਸ ਰਾਹੀਂ ਤੁਸੀਂ ਮੈਨੂੰ ਜਾਣ ਸਕਦੇ ਹੋ? ਕੀ ਇਹ ਮੇਰੇ ਲਈ ਵਧੀਆ ਗਵਾਹੀ ਨਹੀਂ ਦਿੰਦਾ? ਅਤੇ ਫਿਰ ਵੀ ਤੁਸੀਂ ਇਸ ਨੂੰ ਨਹੀਂ ਪਛਾਣਦੇ। ਮੈਨੂੰ ਦੱਸੋ: ਇਸ ਬੇਕਾਇਦਾ ਧਰਤੀ ’ਤੇ ਸੱਚਾਈ ਨੂੰ ਕੌਣ ਮਾਣ ਸਕਦਾ ਹੈ ਜੋ ਸ਼ੈਤਾਨ ਦੁਆਰਾ ਇੰਨੀ ਗੰਦੀ, ਅਪਵਿੱਤਰ, ਅਤੇ ਭ੍ਰਿਸ਼ਟ ਕੀਤੀ ਗਈ ਹੈ? ਕੀ ਸਾਰੇ ਮਨੁੱਖ ਭ੍ਰਿਸ਼ਟ ਅਤੇ ਖਾਲੀ ਨਹੀਂ ਹਨ? ਪਰ ਜੋ ਵੀ ਹੋਵੇ, ਮੇਰੇ ਵਚਨ ਆਪਣੇ ਸਿਖਰ ਤੱਕ ਪਹੁੰਚ ਗਏ ਹਨ; ਕੋਈ ਵੀ ਸ਼ਬਦ ਇਨ੍ਹਾਂ ਨਾਲੋਂ ਵੱਧ ਆਸਾਨੀ ਨਾਲ ਨਹੀਂ ਸਮਝੇ ਜਾ ਸਕਦੇ। ਇੱਥੋਂ ਤੱਕ ਕਿ ਪੂਰੀ ਤਰ੍ਹਾਂ ਮੂਰਖ ਵਿਅਕਤੀ ਵੀ ਮੇਰੇ ਸ਼ਬਦਾਂ ਨੂੰ ਪੜ੍ਹ ਸਕਦਾ ਹੈ ਅਤੇ ਉਨ੍ਹਾਂ ਨੂੰ ਸਮਝ ਸਕਦਾ ਹੈ-ਤਾਂ ਸਿਰਫ਼ ਕੀ ਇਹ ਗੱਲ ਨਹੀਂ ਹੈ ਕਿ ਤੁਸੀਂ ਪੂਰੀ ਕੋਸ਼ਿਸ਼ ਹੀ ਨਹੀਂ ਕੀਤੀ ਹੈ?

ਪਿਛਲਾ: ਅਧਿਆਇ 62

ਅਗਲਾ: ਅਧਿਆਇ 71

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ