ਪਰਮੇਸ਼ੁਰ ਮਨੁੱਖਜਾਤੀ ਦੇ ਭਵਿੱਖ ਬਾਰੇ ਵਿਰਲਾਪ ਕਰਦਾ ਹੈ

ਨਵੰਬਰ 15, 2021

ਸਾਰੇ ਵਿਸਤ੍ਰਿਤ ਸੰਸਾਰ ਵਿੱਚ ਅਣਗਿਣਤ ਬਦਲਾਓ ਹੋਏ ਹਨ,

ਸਮੁੰਦਰ ਮੈਦਾਨਾਂ ਵਿੱਚ ਤਬਦੀਲ ਹੋ ਗਏ ਹਨ ਅਤੇ ਮੈਦਾਨ ਸਮੁੰਦਰਾਂ ਦੇ ਪਾਣੀਆਂ ਨਾਲ ਭਰ ਗਏ ਹਨ

ਅਤੇ ਅਜਿਹਾ ਬਾਰ-ਬਾਰ ਹੋਇਆ ਹੈ।

ਜੋ ਬ੍ਰਹਿਮੰਡ ਦੀਆਂ ਸਭਨਾਂ ਵਸਤਾਂ ਉੱਤੇ ਰਾਜ ਕਰਦਾ ਹੈ,

ਉਸ ਤੋਂ ਇਲਾਵਾ ਮਨੁੱਖਜਾਤੀ ਦੀ ਅਗਵਾਈ ਅਤੇ ਮਾਰਗਦਰਸ਼ਨ ਕਰਨ ਦੇ ਕਾਬਿਲ ਹੋਰ ਕੋਈ ਨਹੀਂ ਹੈ।

ਇਸ ਮਨੁੱਖਜਾਤੀ ਦੇ ਲਈ ਮਿਹਨਤ ਕਰਨ ਜਾਂ ਤਿਆਰੀ ਕਰਨ ਵਾਲਾ ਹੋਰ ਕੋਈ ਸ਼ਕਤੀਮਾਨ ਨਹੀਂ ਹੈ,

ਅਜਿਹਾ ਤਾਂ ਕੋਈ ਹੈ ਹੀ ਨਹੀਂ

ਜਿਹੜਾ ਇਸ ਮਨੁੱਖਜਾਤੀ ਨੂੰ ਰੋਸ਼ਨੀ ਦੀ ਮੰਜ਼ਿਲ ਤਕ ਲਿਜਾ ਸਕੇ

ਅਤੇ ਧਰਤੀ ਉਤਲੀਆਂ ਨਾਇਨਸਾਫ਼ੀਆਂ ਤੋਂ ਮੁਕਤੀ ਦਿਵਾ ਸਕੇ।

ਪਰਮੇਸ਼ੁਰ ਮਨੁੱਖਜਾਤੀ ਦੇ ਭਵਿੱਖ ਬਾਰੇ ਵਿਰਲਾਪ ਕਰਦਾ ਹੈ,

ਉਹ ਮਨੁੱਖਜਾਤੀ ਦੇ ਪਤਨ ਉੱਤੇ ਸੰਤਾਪ ਕਰਦਾ ਹੈ

ਅਤੇ ਉਸ ਨੂੰ ਬਹੁਤ ਦੁੱਖ ਹੁੰਦਾ ਹੈ ਕਿ ਮਨੁੱਖਜਾਤੀ ਇੱਕ-ਇੱਕ ਕਦਮ ਕਰਕੇ

ਵਿਨਾਸ਼ ਵੱਲ ਵਧ ਰਹੀ ਹੈ ਅਤੇ ਅਜਿਹੇ ਰਾਹ ਉੱਤੇ ਜਾ ਰਹੀ ਹੈ ਜਿੱਥੋਂ ਵਾਪਸੀ ਸੰਭਵ ਨਹੀਂ ਹੈ।

ਅਜਿਹੀ ਮਨੁੱਖਜਾਤੀ ਜਿਸ ਨੇ ਪਰਮੇਸ਼ੁਰ ਦਾ ਦਿਲ ਤੋੜਿਆ ਹੈ

ਅਤੇ ਉਸ ਦਾ ਇਨਕਾਰ ਕੀਤਾ, ਤਾਂ ਜੋ ਦੁਸ਼ਟ ਦੇ ਮਗਰ ਹੋ ਤੁਰੇ:

ਕੀ ਕਦੇ ਕਿਸੇ ਨੇ ਉਸ ਦਿਸ਼ਾ ਬਾਰੇ ਸੋਚਿਆ ਹੈ, ਜਿਸ ਵੱਲ ਮਨੁੱਖਜਾਤੀ ਵਧ ਰਹੀ ਹੈ?

ਇਹੋ ਕਾਰਣ ਹੈ ਕਿ ਕਿਉਂ ਕੋਈ ਵੀ ਪਰਮੇਸ਼ੁਰ ਦੇ ਕ੍ਰੋਧ ਬਾਰੇ ਨਹੀਂ ਸੋਚ ਰਿਹਾ,

ਕੋਈ ਵੀ ਪਰਮੇਸ਼ੁਰ ਨੂੰ ਪ੍ਰਸੰਨ ਕਰਨ ਦਾ ਰਾਹ ਨਹੀਂ ਭਾਲ ਰਿਹਾ

ਜਾਂ ਪਰਮੇਸ਼ੁਰ ਦੇ ਨੇੜੇ ਆਉਣ ਦਾ ਜਤਨ ਨਹੀਂ ਕਰ ਰਿਹਾ

ਅਤੇ ਹੋਰ ਕੀ, ਕੋਈ ਵੀ ਪਰਮੇਸ਼ੁਰ ਦੇ ਦੁੱਖ ਅਤੇ ਦਰਦ ਨੂੰ ਸਮਝਣ ਦਾ ਜਤਨ ਨਹੀਂ ਕਰ ਰਿਹਾ।

ਪਰਮੇਸ਼ੁਰ ਦੀ ਅਵਾਜ਼ ਸੁਣਨ ਤੋਂ ਬਾਅਦ ਵੀ

ਮਨੁੱਖ ਆਪਣੇ ਰਾਹ ਉੱਤੇ ਤੁਰਿਆ ਜਾਂਦਾ ਹੈ, ਪਰਮੇਸ਼ੁਰ ਤੋਂ ਦੂਰ ਹੀ ਰਹਿੰਦਾ ਹੈ,

ਪਰਮੇਸ਼ੁਰ ਦੀ ਕਿਰਪਾ ਅਤੇ ਦੇਖਭਾਲ ਤੋਂ ਖੁੰਝਿਆ ਰਹਿੰਦਾ ਹੈ ਅਤੇ ਉਸ ਦੀ ਸਚਾਈ ਤੋਂ ਕੰਨੀ ਕਤਰਾਉਂਦਾ ਰਹਿੰਦਾ ਹੈ,

ਆਪਣੇ ਆਪ ਨੂੰ ਪਰਮੇਸ਼ੁਰ ਦੇ ਵੈਰੀ ਸ਼ਤਾਨ ਨੂੰ ਵੇਚਣਾ ਪਸੰਦ ਕਰਦਾ ਹੈ।

ਅਤੇ ਕਿਸ ਨੇ ਇਸ ਬਾਰੇ ਵਿਚਾਰ ਕੀਤਾ ਹੈ ਕਿ ਜੇਕਰ ਮਨੁੱਖ ਆਪਣੀ ਇਸ ਜ਼ਿਦ ਉੱਤੇ ਅੜਿਆ ਰਿਹਾ,

ਤਾਂ ਪਰਮੇਸ਼ੁਰ ਇਸ ਮਨੁੱਖਜਾਤੀ ਦੇ ਨਾਲ ਕਿਹੋ ਜਿਹਾ ਵਿਹਾਰ ਕਰੇਗਾ,

ਜਿਸ ਨੇ ਉਸ ਨੂੰ ਪੂਰੀ ਤਰ੍ਹਾਂ ਠੁਕਰਾ ਦਿੱਤਾ ਹੈ ਅਤੇ ਮੁੜ ਕੇ ਵੀ ਨਹੀਂ ਵੇਖਿਆ?

ਕੋਈ ਵੀ ਨਹੀਂ ਜਾਣਦਾ ਕਿ ਪਰਮੇਸ਼ੁਰ ਵੱਲੋਂ ਵਾਰ-ਵਾਰ ਚੇਤੇ ਕਰਾਉਂਦੇ ਅਤੇ ਉਪਦੇਸ਼ ਦਿੰਦੇ ਰਹਿਣ ਦਾ ਕਾਰਣ ਇਹ ਹੈ ਕਿ

ਉਸ ਨੇ ਆਪਣੇ ਹੱਥਾਂ ਵਿੱਚ ਅਜਿਹੀ ਇੱਕ ਬਿਪਤਾ ਤਿਆਰ ਕਰਕੇ ਰੱਖੀ ਹੋਈ ਹੈ ਜਿਹੜੀ ਪਹਿਲਾਂ ਕਦੇ ਵੀ ਨਹੀਂ ਵਾਪਰੀ,

ਉਸ ਨੇ ਆਪਣੇ ਹੱਥਾਂ ਵਿੱਚ ਅਜਿਹੀ ਇੱਕ ਬਿਪਤਾ ਤਿਆਰ ਕਰਕੇ ਰੱਖੀ ਹੋਈ ਹੈ ਜਿਹੜੀ ਪਹਿਲਾਂ ਕਦੇ ਵੀ ਨਹੀਂ ਵਾਪਰੀ,

ਅਜਿਹੀ ਜੋ ਮਨੁੱਖ ਦੇ ਸਰੀਰ ਅਤੇ ਆਤਮਾ ਦੇ ਸਹਿਣ ਤੋਂ ਬਾਹਰ ਹੋਵੇਗੀ।

ਇਹ ਬਿਪਤਾ ਸਿਰਫ਼ ਸਰੀਰ ਨੂੰ ਦਿੱਤੀ ਗਈ ਸਜ਼ਾ ਹੀ ਨਹੀਂ ਹੈ,

ਸਗੋਂ ਆਤਮਾ ਦੀ ਸਜ਼ਾ ਵੀ ਹੈ।

ਤੁਹਾਨੂੰ ਇਹ ਜਾਣਨ ਦੀ ਲੋੜ ਹੈ:

ਜਦ ਪਰਮੇਸ਼ੁਰ ਦੀ ਯੋਜਨਾ ਨੂੰ ਅਣਦੇਖਾ ਕਰ ਦਿੱਤਾ ਜਾਂਦਾ ਹੈ

ਅਤੇ ਉਸ ਵੱਲੋਂ ਵਾਰ-ਵਾਰ ਚੇਤੇ ਕਰਾਏ ਜਾਣ ਅਤੇ ਉਪਦੇਸ਼ ਦਿੱਤੇ ਜਾਣ ਦਾ ਵੀ ਕੋਈ ਜਵਾਬ ਨਹੀਂ ਦਿੱਤਾ ਜਾਂਦਾ,

ਤਦ ਉਹ ਕਿਹੋ ਜਿਹਾ ਕਹਿਰ ਵਰ੍ਹਾਏਗਾ?

ਤਦ ਉਹ ਕਿਹੋ ਜਿਹਾ ਕਹਿਰ ਵਰ੍ਹਾਏਗਾ?

ਅਜਿਹਾ ਨਾ ਤਾਂ ਕਿਸੇ ਸਿਰਜੇ ਗਏ ਪ੍ਰਾਣੀ ਨੇ

ਕਦੇ ਅਨੁਭਵ ਕੀਤਾ ਹੈ ਅਤੇ ਨਾ ਹੀ ਕਦੇ ਸੁਣਿਆ ਹੈ।

ਅਤੇ ਇਸੇ ਕਰਕੇ ਪਰਮੇਸ਼ੁਰ ਆਖਦਾ ਹੈ ਕਿ

ਅਜਿਹੀ ਬਿਪਤਾ ਦੀ ਕੋਈ ਮਿਸਾਲ ਨਹੀਂ ਹੈ,

ਅਤੇ ਨਾ ਹੀ ਇਹ ਕਦੇ ਦੁਹਰਾਈ ਜਾਵੇਗੀ।

ਕਿਉਂਕਿ ਪਰਮੇਸ਼ੁਰ ਦੀ ਯੋਜਨਾ ਮਨੁੱਖਜਾਤੀ ਨੂੰ ਇੱਕੋ ਵਾਰੀ ਸਿਰਜਣ ਦੀ

ਅਤੇ ਇੱਕੋ ਵਾਰੀ ਬਚਾਉਣ ਦੀ ਹੈ।

ਇਹ ਪਹਿਲੀ ਵਾਰ ਹੈ ਅਤੇ ਇਹ ਆਖਰੀ ਵਾਰ ਵੀ ਹੈ।

ਇਸ ਕਰਕੇ, ਇਸ ਵਾਰ ਮਨੁੱਖਜਾਤੀ ਨੂੰ ਬਚਾਉਣ ਲਈ

ਪਰਮੇਸ਼ੁਰ ਵੱਲੋਂ ਮਿੱਥੇ ਗਏ ਗੰਭੀਰ ਮਨੋਰਥਾਂ ਅਤੇ ਦਿਲੀ ਉਮੀਦ ਨੂੰ

ਕੋਈ ਵੀ ਨਹੀਂ ਸਮਝ ਸਕਦਾ।

ਕੋਈ ਵੀ ਨਹੀਂ ਸਮਝ ਸਕਦਾ

ਪਰਮੇਸ਼ੁਰ ਦੇ ਗੰਭੀਰ ਮਨੋਰਥਾਂ ਅਤੇ ਦਿਲੀ ਉਮੀਦ ਨੂੰ।

ਪਰਮੇਸ਼ੁਰ ਦੇ ਗੰਭੀਰ ਮਨੋਰਥਾਂ ਅਤੇ ਦਿਲੀ ਉਮੀਦ ਨੂੰ।

“ਲੇਲੇ ਦੇ ਮਗਰ ਤੁਰੋ ਅਤੇ ਨਵੇਂ ਗੀਤ ਗਾਓ” ਵਿੱਚੋਂ

ਹੋਰ ਵੇਖੋ

ਸਾਂਝਾ ਕਰੋ

ਰੱਦ ਕਰੋ

ਸਾਡੇ ਨਾਲ Messenger ’ਤੇ ਜੁੜੋ