ਪਰਮੇਸ਼ੁਰ ਦੇ ਰੋਜ਼ਾਨਾ ਦੇ ਵਚਨ: ਕੰਮ ਦੇ ਤਿੰਨ ਪੜਾਅ | ਅੰਸ਼ 29
ਨਵੰਬਰ 12, 2021
ਮਨੁੱਖਜਾਤੀ, ਜੋ ਕਿ ਸ਼ਤਾਨ ਦੁਆਰਾ ਇੰਨੀ ਡੂੰਘਾਈ ਨਾਲ ਭ੍ਰਿਸ਼ਟ ਕੀਤੀ ਜਾ ਚੁੱਕੀ ਹੈ, ਇਹ ਨਹੀਂ ਜਾਣਦੀ ਕਿ ਇੱਕ ਪਰਮੇਸ਼ੁਰ ਮੌਜੂਦ ਹੈ ਅਤੇ ਉਸ ਨੇ ਪਰਮੇਸ਼ੁਰ ਦੀ ਉਪਾਸਨਾ ਕਰਨੀ ਬੰਦ ਕਰ ਦਿੱਤੀ ਹੈ। ਅਰੰਭ ਵਿੱਚ, ਜਦੋਂ ਆਦਮ ਅਤੇ ਹੱਵਾਹ ਦੀ ਸਿਰਜਣਾ ਕੀਤੀ ਗਈ ਸੀ, ਉਸ ਵੇਲੇ ਯਹੋਵਾਹ ਦੀ ਵਡਿਆਈ ਅਤੇ ਗਵਾਹੀ ਸਦੀਵੀ ਕਾਲ ਤੋਂ ਮੌਜੂਦ ਸੀ। ਪਰ ਭ੍ਰਿਸ਼ਟ ਹੋਣ ਤੋਂ ਬਾਅਦ, ਮਨੁੱਖ ਨੇ ਉਸ ਵਡਿਆਈ ਅਤੇ ਗਵਾਹੀ ਨੂੰ ਗੁਆ ਲਿਆ, ਕਿਉਂਕਿ ਹਰ ਇੱਕ ਨੇ ਪਰਮੇਸ਼ੁਰ ਦੇ ਵਿਰੁੱਧ ਵਿਦ੍ਰੋਹ ਕਰ ਦਿੱਤਾ ਅਤੇ ਉਸ ਦਾ ਆਦਰ ਕਰਨਾ ਬਿਲਕੁਲ ਹੀ ਬੰਦ ਕਰ ਦਿੱਤਾ। ਅੱਜ ਦਾ ਜਿੱਤਣ ਦਾ ਕੰਮ ਸਾਰੀ ਗਵਾਹੀ ਅਤੇ ਸਾਰੀ ਵਡਿਆਈ ਨੂੰ ਵਾਪਸ ਹਾਸਲ ਕਰਨ ਅਤੇ ਸਾਰੇ ਮਨੁੱਖਾਂ ਨੂੰ ਪਰਮੇਸ਼ੁਰ ਦੀ ਉਪਾਸਨਾ ਵਿੱਚ ਲਗਾਉਣ ਬਾਰੇ ਹੈ ਤਾਂ ਕਿ ਸਿਰਜਿਆਂ ਹੋਇਆਂ ਦੇ ਵਿਚਕਾਰ ਗਵਾਹੀ ਮੌਜੂਦ ਰਹੇ; ਇਹ ਇਸ ਪੜਾਅ ਵਿੱਚ ਕੀਤਾ ਜਾਣ ਵਾਲਾ ਕੰਮ ਹੈ। ਨਿਸ਼ਚਿਤ ਰੂਪ ਵਿੱਚ, ਮਨੁੱਖਜਾਤੀ ਨੂੰ ਕਿਵੇਂ ਜਿੱਤਿਆ ਜਾਵੇਗਾ? ਮਨੁੱਖ ਨੂੰ ਪੂਰੀ ਤਰ੍ਹਾਂ ਯਕੀਨ ਦਿਵਾਉਣ ਲਈ ਇਸ ਪੜਾਅ ਦੇ ਵਚਨਾਂ ਦੇ ਕੰਮ ਨੂੰ ਇਸਤੇਮਾਲ ਕਰਕੇ; ਖੁਲਾਸਾ, ਨਿਆਂ, ਤਾੜਨਾ, ਅਤੇ ਬੇਰਹਿਮ ਸਰਾਪ ਦੇ ਦੁਆਰਾ ਉਸ ਨੂੰ ਸੰਪੂਰਣ ਅਧੀਨਤਾ ਵਿੱਚ ਲਿਆ ਕੇ; ਮਨੁੱਖ ਦੇ ਵਿਦ੍ਰੋਹ ਦਾ ਖੁਲਾਸਾ ਕਰਕੇ ਅਤੇ ਉਸ ਦੇ ਵਿਰੋਧ ਦਾ ਨਿਆਂ ਕਰਕੇ ਤਾਂ ਜੋ ਉਹ ਮਨੁੱਖਜਾਤੀ ਦੇ ਕੁਧਰਮ ਅਤੇ ਮਲੀਨਤਾ ਨੂੰ ਜਾਣ ਸਕੇ, ਅਤੇ ਇਸ ਪ੍ਰਕਾਰ ਇਨ੍ਹਾਂ ਚੀਜ਼ਾਂ ਦਾ ਇਸਤੇਮਾਲ ਪਰਮੇਸ਼ੁਰ ਦੇ ਧਰਮੀ ਸੁਭਾਅ ਨੂੰ ਸਾਹਮਣੇ ਲਿਆਉਣ ਵਾਸਤੇ ਕੀਤਾ ਜਾਂਦਾ ਹੈ। ਮੁੱਖ ਰੂਪ ਵਿੱਚ ਇਨ੍ਹਾਂ ਵਚਨਾਂ ਦੇ ਦੁਆਰਾ ਮਨੁੱਖ ਨੂੰ ਜਿੱਤਿਆ ਜਾਂਦਾ ਹੈ ਅਤੇ ਉਸ ਨੂੰ ਪੂਰੀ ਤਰ੍ਹਾਂ ਯਕੀਨ ਦਿਵਾਇਆ ਜਾਂਦਾ ਹੈ। ਵਚਨ ਮਨੁੱਖਜਾਤੀ ਉੱਪਰ ਅੰਤਲੀ ਜਿੱਤ ਦੇ ਸਾਧਨ ਹਨ, ਅਤੇ ਉਹ ਸਾਰੇ ਜੋ ਪਰਮੇਸ਼ੁਰ ਦੀ ਜਿੱਤ ਨੂੰ ਸਵੀਕਾਰ ਕਰਦੇ ਹਨ ਉਨ੍ਹਾਂ ਲਈ ਉਸ ਦੇ ਵਚਨਾਂ ਦੀ ਮਾਰ ਅਤੇ ਨਿਆਂ ਨੂੰ ਸਵੀਕਾਰ ਕਰਨਾ ਲਾਜ਼ਮੀ ਹੈ। ਅੱਜ ਦੀ ਬੋਲਣ ਦੀ ਪ੍ਰਕਿਰਿਆ ਨਿਸ਼ਚਿਤ ਰੂਪ ਵਿੱਚ ਜਿੱਤਣ ਦੀ ਪ੍ਰਕਿਰਿਆ ਹੈ। ਅਤੇ ਲੋਕਾਂ ਨੂੰ ਕਿਸ ਪ੍ਰਕਾਰ ਸਹਿਯੋਗ ਦੇਣਾ ਚਾਹੀਦਾ ਹੈ? ਇਹ ਜਾਣ ਕੇ ਕਿ ਇਨ੍ਹਾਂ ਵਚਨਾਂ ਨੂੰ ਕਿਸ ਪ੍ਰਕਾਰ ਖਾਣਾ ਅਤੇ ਪੀਣਾ ਹੈ, ਅਤੇ ਇਨ੍ਹਾਂ ਬਾਰੇ ਸਮਝ ਦੀ ਪ੍ਰਾਪਤੀ ਦੇ ਦੁਆਰਾ। ਇਸ ਬਾਰੇ, ਕਿ ਲੋਕਾਂ ਨੂੰ ਕਿਵੇਂ ਜਿੱਤਿਆ ਜਾਂਦਾ ਹੈ, ਇਹ ਕੁਝ ਅਜਿਹਾ ਨਹੀਂ ਹੈ ਜੋ ਉਹ ਆਪਣੇ ਆਪ ਕਰ ਸਕਦੇ ਹਨ। ਤੂੰ ਇੰਨਾ ਹੀ ਕਰ ਸਕਦਾ ਹੈਂ, ਕਿ ਇਨ੍ਹਾਂ ਵਚਨਾਂ ਨੂੰ ਖਾਣ ਅਤੇ ਪੀਣ ਦੇ ਦੁਆਰਾ, ਆਪਣੀ ਭ੍ਰਿਸ਼ਟਤਾ ਅਤੇ ਮਲੀਨਤਾ, ਆਪਣੇ ਵਿਦ੍ਰੋਹ ਅਤੇ ਆਪਣੇ ਕੁਧਰਮ ਤੋਂ ਜਾਣੂ ਹੋ ਕੇ ਪਰਮੇਸ਼ੁਰ ਦੇ ਪੈਰਾਂ ਵਿੱਚ ਡਿੱਗ। ਜੇ, ਪਰਮੇਸ਼ੁਰ ਦੀ ਇੱਛਾ ਨੂੰ ਸਮਝਣ ਤੋਂ ਬਾਅਦ, ਤੂੰ ਇਸ ਨੂੰ ਅਮਲ ਵਿੱਚ ਲਿਆ ਸਕੇਂ, ਅਤੇ ਜੇ ਤੇਰੇ ਕੋਲ ਦਰਸ਼ਣ ਹੋਣ ਅਤੇ ਤੂੰ ਇਨ੍ਹਾਂ ਵਚਨਾਂ ਦੇ ਪੂਰੀ ਤਰ੍ਹਾਂ ਅਧੀ ਹੋਣ ਦੇ ਯੋਗ ਹੋਵੇਂ ਅਤੇ ਆਪਣੇ ਲਈ ਕੋਈ ਚੋਣਾਂ ਨਾ ਕਰੇਂ ਤਾਂ ਤੂੰ ਜਿੱਤਿਆ ਜਾ ਚੁੱਕਾ ਹੋਵੇਂਗਾ—ਅਤੇ ਇਹ ਸਭ ਕੁਝ ਇਨ੍ਹਾਂ ਵਚਨਾਂ ਦੇ ਸਿੱਟੇ ਵਜੋਂ ਹੋਇਆ ਹੋਵੇਗਾ। ਮਨੁੱਖਜਾਤੀ ਨੇ ਗਵਾਹੀ ਕਿਉਂ ਗੁਆਈ? ਇਸ ਦੀ ਵਜ੍ਹਾ ਇਹ ਹੈ ਕਿ ਕਿਸੇ ਨੂੰ ਵੀ ਪਰਮੇਸ਼ੁਰ ਵਿੱਚ ਵਿਸ਼ਵਾਸ ਨਹੀਂ ਹੈ, ਅਤੇ ਕਿਉਂਕਿ ਲੋਕਾਂ ਦੇ ਦਿਲਾਂ ਵਿੱਚ ਪਰਮੇਸ਼ੁਰ ਲਈ ਕੋਈ ਸਥਾਨ ਨਹੀਂ ਹੈ। ਮਨੁੱਖਜਾਤੀ ਉੱਪਰ ਜਿੱਤ ਮਨੁੱਖਜਾਤੀ ਵਿੱਚ ਵਿਸ਼ਵਾਸ ਦਾ ਪੁਨਰ ਸਥਾਪਨ ਕਰਨਾ ਹੈ। ਲੋਕ ਸਦਾ ਤੋਂ ਹੀ ਦੁਨਿਆਵੀ ਸੰਸਾਰ ਵਿੱਚ ਅੰਨ੍ਹੇਵਾਹ ਭੱਜਣ ਦੀ ਇੱਛਾ ਰੱਖਦੇ ਹਨ, ਉਹ ਬਹੁਤ ਸਾਰੀਆਂ ਉਮੀਦਾਂ ਪਾਲਦੇ ਹਨ, ਆਪਣੇ ਭਵਿੱਖਾਂ ਤੋਂ ਬਹੁਤ ਕੁਝ ਪ੍ਰਾਪਤ ਕਰਨ ਦੀ ਇੱਛਾ ਕਰਦੇ ਹਨ ਅਤੇ ਬਹੁਤ ਸਾਰੀਆਂ ਬੇਮੁਹਾਰੀਆਂ ਮੰਗਾਂ ਕਰਦੇ ਹਨ। ਉਹ ਹਮੇਸ਼ਾ ਸਰੀਰ ਬਾਰੇ ਸੋਚ ਰਹੇ ਹਨ, ਸਰੀਰ ਲਈ ਯੋਜਨਾਬੰਦੀ ਕਰ ਰਹੇ ਹਨ, ਅਤੇ ਉਨ੍ਹਾਂ ਵਿੱਚ ਪਰਮੇਸ਼ੁਰ ਵਿੱਚ ਵਿਸ਼ਵਾਸ ਦਾ ਰਾਹ ਖੋਜਣ ਦੀ ਕੋਈ ਰੁਚੀ ਨਹੀਂ ਹੁੰਦੀ। ਉਨ੍ਹਾਂ ਦੇ ਦਿਲ ਸ਼ਤਾਨ ਦੁਆਰਾ ਖੋਹ ਲਏ ਗਏ ਹਨ, ਉਨ੍ਹਾਂ ਨੇ ਪਰਮੇਸ਼ੁਰ ਪ੍ਰਤੀ ਆਦਰ ਨੂੰ ਗੁਆ ਲਿਆ ਹੈ, ਅਤੇ ਉਹ ਸ਼ਤਾਨ ਵੱਲ ਟਿਕਟਿਕੀ ਲਗਾਈ ਰੱਖਦੇ ਹਨ। ਪਰ ਮਨੁੱਖ ਨੂੰ ਪਰਮੇਸ਼ੁਰ ਨੇ ਸਿਰਜਿਆ ਸੀ। ਇਸ ਲਈ, ਮਨੁੱਖ ਨੇ ਗਵਾਹੀ ਗੁਆ ਲਈ ਹੈ, ਭਾਵ ਉਸ ਨੇ ਪਰਮੇਸ਼ੁਰ ਦੀ ਵਡਿਆਈ ਨੂੰ ਗੁਆ ਲਿਆ ਹੈ। ਮਨੁੱਖਜਾਤੀ ਦੀ ਜਿੱਤ ਦਾ ਉਦੇਸ਼ ਮਨੁੱਖ ਦੇ ਪਰਮੇਸ਼ੁਰ ਪ੍ਰਤੀ ਆਦਰ ਦੀ ਵਡਿਆਈ ਨੂੰ ਮੁੜ ਪ੍ਰਾਪਤ ਕਰਨਾ ਹੈ। ਇਹ ਇਸ ਪ੍ਰਕਾਰ ਕਿਹਾ ਜਾ ਸਕਦਾ ਹੈ ਕਿ ਬਹੁਤ ਸਾਰੇ ਲੋਕ ਜੀਵਨ ਦੀ ਖੋਜ ਨਹੀਂ ਕਰਦੇ; ਭਾਵੇਂ ਕੁਝ ਅਜਿਹੇ ਵੀ ਹਨ ਜੋ ਜੀਵਨ ਦੀ ਖੋਜ ਕਰਦੇ ਹਨ ਪਰ ਇਹ ਕੇਵਲ ਮੁੱਠੀ ਭਰ ਲੋਕ ਹੀ ਹਨ। ਲੋਕ ਆਪਣੇ ਭਵਿੱਖਾਂ ਦੀਆਂ ਸੋਚਾਂ ਵਿੱਚ ਡੁੱਬੇ ਰਹਿੰਦੇ ਹਨ ਅਤੇ ਜੀਵਨ ਵੱਲ ਕੋਈ ਧਿਆਨ ਨਹੀਂ ਦਿੰਦੇ। ਕੁਝ ਪਰਮੇਸ਼ੁਰ ਦਾ ਵਿਰੋਧ ਕਰਦੇ ਹਨ ਅਤੇ ਉਸ ਦੇ ਪ੍ਰਤੀ ਵਿਦ੍ਰੋਹ ਕਰਦੇ ਹਨ, ਉਸ ਦੀ ਪਿੱਠ ਪਿੱਛੇ ਉਸ ਦਾ ਨਿਰਣਾ ਕਰਦੇ ਹਨ, ਅਤੇ ਸੱਚਾਈ ਨੂੰ ਅਮਲ ਵਿੱਚ ਨਹੀਂ ਲਿਆਉਂਦੇ। ਅਜੇ ਇਹ ਲੋਕ ਨਜ਼ਰਅੰਦਾਜ਼ ਕੀਤੇ ਗਏ ਹਨ, ਹਾਲੇ ਵਿਦ੍ਰੋਹ ਦੇ ਇਨ੍ਹਾਂ ਪੁੱਤਰਾਂ ਨੂੰ ਕੁਝ ਨਹੀਂ ਕੀਤਾ ਜਾ ਰਿਹਾ, ਪਰ ਭਵਿੱਖ ਵਿੱਚ ਤੂੰ ਰੋਂਦਿਆਂ ਅਤੇ ਆਪਣੇ ਦੰਦ ਕਰੀਚਦਿਆਂ ਹਨੇਰੇ ਵਿੱਚ ਜੀਵੇਂਗਾ। ਜਦੋਂ ਤੂੰ ਚਾਨਣ ਵਿੱਚ ਰਹਿ ਰਿਹਾ ਹੈਂ ਤਾਂ ਤੂੰ ਇਸ ਦੇ ਵਡਮੁੱਲੇਪਣ ਨੂੰ ਮਹਿਸੂਸ ਨਹੀਂ ਕਰਦਾ, ਪਰ ਤੂੰ ਇਸ ਵਡਮੁੱਲੇਪਣ ਦਾ ਅਹਿਸਾਸ ਉਸ ਵੇਲੇ ਕਰੇਂਗਾ ਜਦੋਂ ਤੂੰ ਹਨੇਰੀ ਰਾਤ ਵਿੱਚ ਜੀ ਰਿਹਾ ਹੋਵੇਂਗਾ ਅਤੇ ਤੈਨੂੰ ਉਸ ਵੇਲੇ ਅਫ਼ਸੋਸ ਹੋਵੇਗਾ। ਤੂੰ ਹੁਣ ਵਧੀਆ ਮਹਿਸੂਸ ਕਰ ਰਿਹਾ ਹੈਂ, ਪਰ ਉਹ ਦਿਨ ਆਵੇਗਾ ਜਦੋਂ ਤੈਨੂੰ ਅਫ਼ਸੋਸ ਹੋਵੇਗਾ। ਜਦੋਂ ਉਹ ਦਿਨ ਆਉਂਦਾ ਹੈ, ਅਤੇ ਹਨੇਰਾ ਉੱਤਰਦਾ ਹੈ ਅਤੇ ਚਾਣਨ ਮੁੜ ਕਦੇ ਨਹੀਂ ਆਉਂਦਾ ਤਾਂ ਤੇਰੇ ਅਫ਼ਸੋਸ ਕਰਨ ਲਈ ਬਹੁਤ ਦੇਰ ਹੋ ਚੁੱਕੀ ਹੋਵੇਗੀ। ਇਸ ਦਾ ਕਾਰਨ ਇਹ ਹੈ ਕਿ ਤੂੰ ਅਜੇ ਵੀ ਅੱਜ ਦੇ ਕੰਮ ਨੂੰ ਨਹੀਂ ਸਮਝਦਾ ਹੈਂ, ਕਿ ਤੂੰ ਆਪਣੇ ਹੁਣ ਦੇ ਸਮੇਂ ਦੀ ਕਦਰ ਕਰਨ ਵਿੱਚ ਅਸਫਲ ਹੈਂ। ਇੱਕ ਵਾਰ ਜਦੋਂ ਸਮੁੱਚੇ ਜਹਾਨ ਦਾ ਕੰਮ ਸ਼ੁਰੂ ਹੁੰਦਾ ਹੈ, ਭਾਵ ਜਦੋਂ ਜੋ ਮੈਂ ਅੱਜ ਬੋਲ ਰਿਹਾ ਹਾਂ ਉਹ ਸੱਚ ਹੋ ਜਾਂਦਾ ਹੈ, ਕਈ ਲੋਕ ਆਪਣੇ ਸਿਰ ਫੜ ਕੇ ਸੰਤਾਪ ਵਿੱਚ ਹੰਝੂ ਕੇਰਨਗੇ। ਅਤੇ ਅਜਿਹਾ ਕਰਕੇ, ਕੀ ਉਹ ਰੋਂਦਿਆਂ ਅਤੇ ਦੰਦ ਪੀਸਦਿਆਂ ਹਨੇਰੇ ਵਿੱਚ ਉੱਤਰ ਨਹੀਂ ਗਏ ਹੋਣਗੇ? ਉਹ ਸਾਰੇ ਜੋ ਸੱਚਮੁੱਚ ਹੀ ਜੀਵਨ ਦੀ ਖੋਜ ਕਰਦੇ ਹਨ ਅਤੇ ਸੰਪੂਰਣ ਬਣਾਏ ਜਾਂਦੇ ਹਨ ਉਨ੍ਹਾਂ ਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ, ਜਦਕਿ ਵਿਦ੍ਰੋਹ ਦੇ ਸਾਰੇ ਪੁੱਤਰ, ਜੋ ਇਸਤੇਮਾਲ ਦੇ ਅਯੋਗ ਹਨ, ਹਨੇਰੇ ਵਿੱਚ ਡਿੱਗਣਗੇ। ਉਹ ਪਵਿੱਤਰ ਆਤਮਾ ਦੇ ਕੰਮ ਤੋਂ ਵਾਂਝੇ ਹੋਣਗੇ, ਅਤੇ ਉਹ ਕਿਸੇ ਵੀ ਚੀਜ਼ ਨੂੰ ਸਮਝਣ ਵਿੱਚ ਅਸਮਰੱਥ ਹੋਣਗੇ। ਇਸ ਤਰ੍ਹਾਂ, ਉਹ ਸਜ਼ਾ ਪ੍ਰਾਪਤ ਕਰਨ ਤੋਂ ਬਾਅਦ ਸਿਸਕੀਆਂ ਭਰਦੇ ਹੋਏ ਦੁਖੀ ਹੋਣਗੇ। ਜੇ ਤੂੰ ਇਸ ਪੜਾਅ ਦੇ ਕੰਮ ਲਈ ਚੰਗੀ ਤਰ੍ਹਾਂ ਤਿਆਰ ਹੈਂ, ਅਤੇ ਤੂੰ ਆਪਣੇ ਜੀਵਨ ਵਿੱਚ ਵਿਕਾਸ ਕੀਤਾ ਹੈ ਤਾਂ ਤੂੰ ਇਸਤੇਮਾਲ ਦੇ ਯੋਗ ਹੈਂ। ਪਰ ਜੇ ਤੇਰੀ ਤਿਆਰੀ ਅਧੂਰੀ ਹੈ, ਤਾਂ ਭਾਵੇਂ ਤੈਨੂੰ ਕੰਮ ਦੇ ਅਗਲੇ ਪੜਾਅ ਲਈ ਤਲਬ ਕੀਤਾ ਜਾਂਦਾ ਹੈ, ਤੂੰ ਇਸਤੇਮਾਲ ਦੇ ਅਯੋਗ ਹੋਵੇਂਗਾ—ਇਸ ਬਿੰਦੂ ’ਤੇ ਭਾਵੇਂ ਤੂੰ ਆਪਣੇ ਆਪ ਨੂੰ ਤਿਆਰ ਕਰਨ ਦੀ ਇੱਛਾ ਕਰੇਂ, ਤੈਨੂੰ ਦੂਜਾ ਮੌਕਾ ਨਹੀਂ ਦਿੱਤਾ ਜਾਵੇਗਾ। ਪਰਮੇਸ਼ੁਰ ਜਾ ਚੁੱਕਾ ਹੋਵੇਗਾ; ਤੂੰ ਅਜਿਹਾ ਮੌਕਾ ਕਿੱਥੇ ਲੱਭ ਸਕੇਂਗਾ ਜੋ ਹੁਣ ਤੇਰੇ ਸਾਹਮਣੇ ਹੈ? ਤੂੰ ਖੁਦ ਪਰਮੇਸ਼ੁਰ ਦੁਆਰਾ ਵਿਅਕਤੀਗਤ ਤੌਰ ’ਤੇ ਪ੍ਰਦਾਨ ਕੀਤੇ ਜਾ ਰਹੇ ਅਭਿਆਸ ਨੂੰ ਪ੍ਰਾਪਤ ਕਰਨ ਲਈ ਕਿੱਥੇ ਜਾ ਸਕੇਂਗਾ? ਤਦ ਤੱਕ, ਪਰਮੇਸ਼ੁਰ ਵਿਅਕਤੀਗਤ ਤੌਰ ’ਤੇ ਬੋਲਣਾ ਜਾਂ ਆਪਣੀ ਅਵਾਜ਼ ਸੁਣਾਉਣਾ ਬੰਦ ਕਰ ਚੁੱਕਾ ਹੋਵੇਗਾ; ਉਸ ਵੇਲੇ ਤੂੰ ਅੱਜ ਕਹੀਆਂ ਜਾ ਰਹੀਆਂ ਗੱਲਾਂ ਨੂੰ ਕੇਵਲ ਪੜ੍ਹ ਸਕੇਂਗਾ—ਉਸ ਵੇਲੇ ਅਸਾਨੀ ਨਾਲ ਸਮਝ ਕਿਸ ਤਰ੍ਹਾਂ ਆਵੇਗੀ? ਭਵਿੱਖ ਦਾ ਜੀਵਨ ਅੱਜ ਨਾਲੋਂ ਬਿਹਤਰ ਕਿਵੇਂ ਹੋ ਸਕੇਗਾ? ਉਸ ਬਿੰਦੂ ’ਤੇ ਕੀ ਤੂੰ ਰੋਂਦਿਆਂ ਅਤੇ ਦੰਦ ਪੀਸਦਿਆਂ ਜੀਉਂਦੇ-ਜੀਅ ਮੌਤ ਨਹੀਂ ਸਹਾਰ ਰਿਹਾ ਹੋਵੇਂਗਾ? ਹੁਣ ਤੈਨੂੰ ਅਸੀਸਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਪਰ ਤੈਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਦਾ ਅਨੰਦ ਕਿਵੇਂ ਲੈਣਾ ਹੈ; ਤੂੰ ਧੰਨ ਜੀਵਨ ਜੀਉਂਦਾ ਹੈਂ ਪਰ ਤੂੰ ਅਣਜਾਣ ਬਣਿਆ ਰਹਿੰਦਾ ਹੈਂ। ਇਹ ਸਾਬਤ ਕਰਦਾ ਹੈ ਕਿ ਤੇਰਾ ਕਸ਼ਟ ਸਹਿਣਾ ਤੈਅ ਹੈ! ਅੱਜ ਕੁਝ ਲੋਕ ਵਿਰੋਧ ਕਰਦੇ ਹਨ, ਕੁਝ ਵਿਦ੍ਰੋਹ ਕਰਦੇ ਹਨ, ਕੁਝ ਇਹ ਕਰਦੇ ਹਨ ਜਾਂ ਉਹ ਕਰਦੇ ਹਨ। ਮੈਂ ਤੁਹਾਨੂੰ ਬਸ ਨਜ਼ਰਅੰਦਾਜ਼ ਕਰ ਦਿੰਦਾ ਹਾਂ, ਪਰ ਇਹ ਨਾ ਸੋਚਣਾ ਕਿ ਮੈਨੂੰ ਨਹੀਂ ਪਤਾ ਕਿ ਤੁਸੀਂ ਕੀ ਕਰਨ ਵਾਲੇ ਹੋ। ਕੀ ਮੈਂ ਤੁਹਾਡੇ ਤੱਤ ਨੂੰ ਨਹੀਂ ਸਮਝਦਾ? ਕਿਉਂ ਮੇਰੇ ਵਿਰੁੱਧ ਟਕਰਾਅ ਜਾਰੀ ਰੱਖਦੇ ਹੋ? ਕੀ ਤੂੰ ਜੀਵਨ ਦੀ ਖੋਜ ਅਤੇ ਆਪਣੀ ਖਾਤਰ ਅਸੀਸਾਂ ਪ੍ਰਾਪਤ ਕਰਨ ਲਈ ਪਰਮੇਸ਼ੁਰ ਵਿੱਚ ਵਿਸ਼ਵਾਸ ਨਹੀਂ ਰੱਖਦਾ? ਕੀ ਤੂੰ ਆਪਣੀ ਖਾਤਰ ਵਿਸ਼ਵਾਸ ਨਹੀਂ ਰੱਖਦਾ? ਵਰਤਮਾਨ ਪਲ ਵਿੱਚ ਮੈਂ ਜਿੱਤਣ ਦਾ ਕੰਮ ਕੇਵਲ ਬੋਲ ਕੇ ਪੂਰਾ ਕਰ ਰਿਹਾ ਹਾਂ, ਅਤੇ ਇੱਕ ਵਾਰ ਜਦ ਇਸ ਜਿੱਤਣ ਦੇ ਕੰਮ ਦਾ ਅੰਤ ਹੁੰਦਾ ਹੈ ਤਾਂ ਤੇਰਾ ਅੰਤ ਸਪਸ਼ਟ ਹੋ ਜਾਵੇਗਾ। ਕੀ ਮੈਨੂੰ ਤੁਹਾਨੂੰ ਸਾਫ-ਸਾਫ ਦੱਸਣ ਦੀ ਜ਼ਰੂਰਤ ਹੈ?
“ਵਚਨ ਦਾ ਦੇਹਧਾਰੀ ਹੋਣਾ” ਵਿੱਚੋਂ ਲਏ ਗਏ ਅੰਸ਼
ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।
ਵੀਡੀਓ ਦੀਆਂ ਹੋਰ ਕਿਸਮਾਂ