ਉਪਦੇਸ਼ ਲੜੀ: ਸੱਚੀ ਨਿਹਚਾ ਦੀ ਖੋਜ|ਪ੍ਰਭੂ ਯਿਸੂ ਮਨੁੱਖਜਾਤੀ ਨੂੰ ਛੁਟਕਾਰਾ ਦੇ ਚੁੱਕਿਆ ਹੈ, ਤਾਂ ਉਹ ਅੰਤ ਦੇ ਦਿਨਾਂ ਵਿੱਚ ਪਰਤ ਕੇ ਆਉਣ ’ਤੇ ਨਿਆਂ ਦਾ ਕੰਮ ਕਿਉਂ ਕਰੇਗਾ?

ਜਨਵਰੀ 21, 2022

2,000 ਸਾਲ ਪਹਿਲਾਂ, ਮਨੁੱਖਜਾਤੀ ਨੂੰ ਪਾਪਾਂ ਤੋਂ ਛੁਟਕਾਰਾ ਦੇਣ ਲਈ, ਦੇਹਧਾਰੀ ਪ੍ਰਭੂ ਯਿਸੂ ਨੂੰ ਇੱਕ ਪਾਪ ਬਲੀ ਦੇ ਰੂਪ ਵਿੱਚ ਸੂਲੀ ’ਤੇ ਚੜ੍ਹਾਇਆ ਗਿਆ ਸੀ ਅਤੇ ਉਸ ਨੇ ਆਪਣਾ ਛੁਟਕਾਰੇ ਦਾ ਕੰਮ ਪੂਰਾ ਕੀਤਾ ਸੀ। ਪ੍ਰਭੂ ਦੇ ਸਾਰੇ ਵਿਸ਼ਵਾਸੀ ਸੋਚਦੇ ਹਨ ਕਿ ਉਨ੍ਹਾਂ ਦੇ ਪਾਪ ਮਾਫ਼ ਕਰ ਦਿੱਤੇ ਗਏ ਹਨ, ਇਸ ਲਈ ਪ੍ਰਭੂ ਉਨ੍ਹਾਂ ਨੂੰ ਹੁਣ ਪਾਪੀਆਂ ਵਜੋਂ ਨਹੀਂ ਦੇਖਦਾ, ਅਤੇ ਜਦੋਂ ਉਹ ਪਰਤ ਆਏਗਾ ਤਾਂ ਉਨ੍ਹਾਂ ਨੂੰ ਸਿੱਧਾ ਸਵਰਗ ਦੇ ਰਾਜ ਵਿੱਚ ਲੈ ਜਾਏਗਾ। ਅਤੇ ਇਸ ਲਈ, ਲੋਕ ਉਸ ਦਿਨ ਦੀ ਆਸ ਵਿੱਚ, ਲਗਾਤਾਰ ਅਕਾਸ਼ ਵੱਲ ਦੇਖਦੇ ਰਹਿੰਦੇ ਹਨ, ਜਦੋਂ ਉਨ੍ਹਾਂ ਨੂੰ ਅਚਾਨਕ ਸਵਰਗ ਵਿੱਚ ਲਿਜਾਇਆ ਜਾਏਗਾ ਅਤੇ ਉਹ ਪ੍ਰਭੂ ਨੂੰ ਮਿਲਣਗੇ। ਪਰ ਉਨ੍ਹਾਂ ਨੂੰ ਬੜੀ ਹੈਰਾਨੀ ਹੁੰਦੀ ਹੈ, ਜਦੋਂ ਉਹ ਵੱਡੀਆਂ ਬਿਪਤਾਵਾਂ ਨੂੰ ਆਪਣੀਆਂ ਅੱਖਾਂ ਸਾਹਮਣੇ ਵਾਪਰਦਿਆਂ ਦੇਖਦੇ ਹਨ, ਪਰ ਪ੍ਰਭੂ ਯਿਸੂ ਬੱਦਲ ’ਤੇ ਸੁਆਰ ਹੋ ਕੇ ਉੱਤਰਦਾ ਹੋਇਆ ਨਹੀਂ ਦਿੱਸਦਾ। ਇਸ ਦੀ ਬਜਾਇ, ਚਮਕਦੀ ਪੂਰਬੀ ਬਿਜਲੀ ਲਗਾਤਾਰ ਗਵਾਹੀ ਦੇ ਰਹੀ ਹੈ ਕਿ ਪ੍ਰਭੂ ਪਹਿਲਾਂ ਹੀ ਪਰਤ ਆਇਆ ਹੈ, ਉਹ ਦੇਹਧਾਰੀ ਸਰਬਸ਼ਕਤੀਮਾਨ ਪਰਮੇਸ਼ੁਰ ਹੈ, ਉਹ ਇਹ ਵੀ ਗਵਾਹੀ ਦੇ ਰਹੀ ਹੈ ਕਿ ਉਹ ਸੱਚਾਈਆਂ ਪਰਗਟ ਕਰ ਰਿਹਾ ਹੈ ਅਤੇ ਪਰਮੇਸ਼ੁਰ ਦੇ ਘਰ ਤੋਂ ਸ਼ੁਰੂ ਕਰ ਕੇ ਨਿਆਂ ਦਾ ਕੰਮ ਕਰ ਰਿਹਾ ਹੈ, ਅਤੇ ਉਸ ਨੇ ਪਹਿਲਾਂ ਹੀ ਜੇਤੂਆਂ ਦਾ ਇੱਕ ਸਮੂਹ ਬਣਾ ਲਿਆ ਹੈ। ਇਹ ਲੋਕਾਂ ਦੀਆਂ ਧਾਰਣਾਵਾਂ ਅਤੇ ਕਲਪਨਾਵਾਂ ਦੇ ਬਿਲਕੁਲ ਉਲਟ ਹੈ। ਇਸੇ ਲਈ ਬਹੁਤ ਸਾਰੇ ਲੋਕ ਕਹਿ ਰਹੇ ਹਨ: ਪ੍ਰਭੂ ਯਿਸੂ ਨੇ ਪਹਿਲਾਂ ਹੀ ਮਨੁੱਖਜਾਤੀ ਨੂੰ ਛੁਟਕਾਰਾ ਦੇ ਦਿੱਤਾ ਹੈ, ਉਸ ਦਾ ਮਹਾਨ ਕੰਮ ਪੂਰਾ ਹੋ ਚੁੱਕਿਆ ਹੈ। ਫਿਰ ਪਰਮੇਸ਼ੁਰ ਅੰਤ ਦੇ ਦਿਨਾਂ ਵਿੱਚ ਨਿਆਂ ਦਾ ਕੰਮ ਕਿਉਂ ਕਰੇਗਾ? ਆਓ ਸੱਚੀ ਨਿਹਚਾ ਦੀ ਖੋਜ ਦੀ ਅੱਜ ਦੀ ਕੜੀ ਵਿੱਚ ਇਸ ਬਾਰੇ ਸੱਚਾਈ ਨੂੰ ਖੋਜੀਏ ਅਤੇ ਰਲ ਕੇ ਜਵਾਬ ਲੱਭੀਏ।

ਹੋਰ ਵੇਖੋ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

Leave a Reply

ਸਾਂਝਾ ਕਰੋ

ਰੱਦ ਕਰੋ

ਸਾਡੇ ਨਾਲ Messenger ’ਤੇ ਜੁੜੋ