ਪਰਮੇਸ਼ੁਰ ਦੇ ਪਰਗਟ ਹੋਣ ਦੀ ਮਹੱਤਤਾ

ਨਵੰਬਰ 9, 2021

ਪਰਮੇਸ਼ੁਰ ਦੇ ਪਰਗਟ ਹੋਣ ਦਾ ਅਰਥ ਹੈ

ਉਸ ਵੱਲੋਂ ਧਰਤੀ ਉੱਤੇ ਆਪਣਾ ਕੰਮ ਕਰਨ ਲਈ ਆਪ ਮਨੁੱਖੀ ਰੂਪ ਵਿੱਚ ਆਉਣਾ।

ਉਹ ਆਪਣੀ ਖੁਦ ਦੀ ਪਛਾਣ ਅਤੇ ਸੁਭਾਅ ਨਾਲ

ਅਤੇ ਅਜਿਹੇ ਢੰਗ ਨਾਲ ਜੋ ਉਸ ਦੇ ਲਈ ਸੁਭਾਵਕ ਹੈ,

ਮਨੁੱਖਜਾਤੀ ਦੇ ਵਿਚਕਾਰ ਉੱਤਰਦਾ ਹੈਤਾਂਕਿ ਇੱਕ ਯੁੱਗ ਦਾ ਅਰੰਭ ਅਤੇ ਇੱਕ ਯੁੱਗ ਦਾ ਅੰਤ ਕਰਨ ਦੇ ਆਪਣੇ ਕੰਮ ਨੂੰ ਕਰੇ।

ਇਸ ਤਰ੍ਹਾਂ ਨਾਲ ਪਰਗਟ ਹੋਣਾ ਕਿਸੇ ਤਰ੍ਹਾਂ ਦੀ ਕੋਈ ਰਸਮ ਨਹੀਂ ਹੈ।

ਇਹ ਕੋਈ ਚਿੰਨ੍ਹ, ਤਸਵੀਰ,

ਚਮਤਕਾਰ ਜਾਂ ਕਿਸੇ ਤਰ੍ਹਾਂ ਦਾ ਬਹੁਤ ਵੱਡਾ ਦਰਸ਼ਣ ਨਹੀਂ ਹੈ,

ਅਤੇ ਖਾਸ ਕਰਕੇ ਇਹ ਕਿਸੇ ਤਰ੍ਹਾਂ ਦੀ ਕੋਈ ਧਾਰਮਿਕ ਪ੍ਰਕ੍ਰਿਆ ਤਾਂ ਬਿਲਕੁਲ ਨਹੀਂ ਹੈ।

ਇਹ ਇੱਕ ਬਿਲਕੁਲ ਸੱਚਾ ਅਤੇ ਅਸਲੀ ਤੱਥ ਹੈ ਜਿਸ ਨੂੰ ਕੋਈ ਵੀ ਛੂਹ ਅਤੇ ਵੇਖ ਸਕਦਾ ਹੈ।

ਇਸ ਤਰ੍ਹਾਂ ਦਾ ਪਰਗਟ ਹੋਣਾ ਐਵੇਂ ਰੀਤ ਪੂਰੀ ਕਰਨ ਲਈ ਨਹੀਂ ਹੈ,

ਜਾਂ ਥੋੜ੍ਹੇ ਸਮੇਂ ਦੇ ਕਿਸੇ ਕਾਰਜ ਲਈ ਨਹੀਂ ਹੈ;

ਇਸ ਦੇ ਉਲਟ ਇਹ ਉਸ ਦੀ ਪ੍ਰਬੰਧਨ ਦੀ ਯੋਜਨਾ ਦੇ ਕੰਮ ਦਾ ਇੱਕ ਪੜਾਅ ਹੈ।

ਪਰਮੇਸ਼ੁਰ ਦੇ ਪਰਗਟ ਹੋਣ ਦਾ ਹਮੇਸ਼ਾ ਕੋਈ ਅਰਥ ਹੁੰਦਾ ਹੈ

ਅਤੇ ਇਸ ਦਾ ਹਮੇਸ਼ਾ ਉਸ ਦੀ ਪ੍ਰਬੰਧਨ ਦੀ ਯੋਜਨਾ ਨਾਲ ਕੋਈ ਨਾ ਕੋਈ ਸੰਬੰਧ ਹੁੰਦਾ ਹੈ,

ਉਸ ਦੀ ਪ੍ਰਬੰਧਨ ਦੀ ਯੋਜਨਾ ਨਾਲ ਕੋਈ ਨਾ ਕੋਈ ਸੰਬੰਧ ਹੁੰਦਾ ਹੈ।

ਇੱਥੇ ਜਿਸ ਨੂੰ “ਪਰਗਟ ਹੋਣਾ” ਕਿਹਾ ਗਿਆ ਹੈ ਉਹ ਉਸ ਤਰ੍ਹਾਂ ਦੇ “ਪਰਗਟ ਹੋਣ” ਤੋਂ ਬਿਲਕੁਲ ਅਲੱਗ ਹੈ

ਜਿਸ ਵਿੱਚ ਪਰਮੇਸ਼ੁਰ ਮਨੁੱਖ ਦੀ ਅਗਵਾਈ ਕਰਦਾ ਹੈ,

ਉਸ ਨੂੰ ਚਲਾਉਂਦਾ ਹੈ ਅਤੇ ਉਸ ਦੇ ਅੰਦਰ ਦੀਆਂ ਅੱਖਾਂ ਨੂੰ ਖੋਲ੍ਹਦਾ ਹੈ।

ਪਰਮੇਸ਼ੁਰ ਹਰ ਵਾਰ, ਜਦੋਂ ਵੀ ਆਪਣੇ ਆਪ ਨੂੰ ਪਰਗਟ ਕਰਦਾ ਹੈ,

ਉਹ ਆਪਣੇ ਮਹਾਨ ਕੰਮ ਦੇ ਇੱਕ ਪੜਾਅ ਨੂੰ ਪੂਰਾ ਕਰਦਾ ਹੈ।

ਇਹ ਕੰਮ ਕਿਸੇ ਵੀ ਦੂਸਰੇ ਯੁੱਗ ਦੇ ਕੰਮ ਨਾਲੋਂ ਵੱਖਰਾ ਹੈ।

ਇਹ ਮਨੁੱਖ ਦੀ ਕਲਪਨਾ ਤੋਂ ਬਾਹਰ ਹੈ, ਅਤੇ ਮਨੁੱਖ ਨੇ ਪਹਿਲਾਂ ਕਦੇ ਇਸ ਦਾ ਅਨੁਭਵ ਨਹੀਂ ਕੀਤਾ ਹੈ,

ਮਨੁੱਖ ਨੇ ਪਹਿਲਾਂ ਕਦੇ ਇਸ ਦਾ ਅਨੁਭਵ ਨਹੀਂ ਕੀਤਾ ਹੈ।

ਇਹ ਉਹ ਕੰਮ ਹੈ ਜਿਹੜਾ ਇੱਕ ਨਵੇਂ ਯੁੱਗ ਨੂੰ ਅਰੰਭ ਕਰਦਾ ਹੈ ਅਤੇ ਪੁਰਾਣੇ ਯੁੱਗ ਨੂੰ ਖ਼ਤਮ ਕਰਦਾ ਹੈ,

ਤੇ ਇਹ ਮਨੁੱਖਜਾਤੀ ਦੀ ਮੁਕਤੀ ਦੇ ਕੰਮ ਦਾ ਇੱਕ ਨਵਾਂ ਅਤੇ ਬਿਹਤਰ ਰੂਪ ਹੈ;

ਇਸ ਤੋਂ ਇਲਾਵਾ, ਇਹ ਉਹ ਕੰਮ ਹੈ ਜਿਹੜਾ ਮਨੁੱਖਜਾਤੀ ਨੂੰ ਇੱਕ ਨਵੇਂ ਯੁੱਗ ਵਿੱਚ ਲੈ ਕੇ ਆਉਂਦਾ ਹੈ।

ਪਰਮੇਸ਼ੁਰ ਦਾ ਪਰਗਟ ਹੋਣਾ ਇਸੇ ਨੂੰ ਦਰਸਾਉਂਦਾ ਹੈ।

“ਲੇਲੇ ਦੇ ਮਗਰ ਤੁਰੋ ਅਤੇ ਨਵੇਂ ਗੀਤ ਗਾਓ” ਵਿੱਚੋਂ

ਹੋਰ ਵੇਖੋ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

Leave a Reply

ਸਾਂਝਾ ਕਰੋ

ਰੱਦ ਕਰੋ

ਸਾਡੇ ਨਾਲ Messenger ’ਤੇ ਜੁੜੋ