ਉਨ੍ਹਾਂ ਨੂੰ ਇੱਕ ਚਿਤਾਵਨੀ ਜਿਹੜੇ ਸੱਚ ਨੂੰ ਅਮਲ ਵਿੱਚ ਨਹੀਂ ਲਿਆਉਂਦੇ

ਭਰਾਵਾਂ ਅਤੇ ਭੈਣਾਂ ਵਿੱਚ ਉਹ ਵਿਅਕਤੀ ਜਿਹੜੇ ਹਮੇਸ਼ਾ ਆਪਣੀ ਨਕਾਰਤਮਕਤਾ ਦਾ ਉਬਾਲ ਕੱਢ ਰਹੇ ਹਨ, ਸ਼ਤਾਨ ਦੇ ਪਿਛਲੱਗ ਹਨ, ਅਤੇ ਉਹ ਕਲੀਸਿਯਾ ਲਈ ਮੁਸ਼ਕਲ ਪੈਦਾ ਕਰਦੇ ਹਨ। ਅਜਿਹੇ ਲੋਕ ਇੱਕ ਦਿਨ ਲਾਜ਼ਮੀ ਤੌਰ ਤੇ ਕੱਢ ਦਿੱਤੇ ਅਤੇ ਖ਼ਤਮ ਕਰ ਦਿੱਤੇ ਜਾਣਗੇ। ਪਰਮੇਸ਼ੁਰ ’ਚ ਵਿਸ਼ਵਾਸ ਕਰਦਿਆਂ, ਜੇਕਰ ਲੋਕ ਆਪਣੇ ਹਿਰਦੇ ਵਿੱਚ ਪਰਮੇਸ਼ੁਰ ਲਈ ਸ਼ਰਧਾ ਨਹੀਂ ਰੱਖਦੇ, ਜੇ ਉਹ ਆਪਣੇ ਹਿਰਦੇ ਵਿੱਚ ਪਰਮੇਸ਼ੁਰ ਪ੍ਰਤੀ ਆਗਿਆਕਾਰੀ ਨਹੀਂ ਰੱਖਦੇ, ਤਾਂ ਉਹ ਨਾ ਸਿਰਫ਼ ਉਸ ਲਈ ਕੋਈ ਕੰਮ ਕਰਨ ਦੇ ਅਯੋਗ ਹੋਣਗੇ, ਸਗੋਂ ਇਸ ਦੇ ਉਲਟ ਅਜਿਹੇ ਬਣ ਜਾਣਗੇ ਜਿਹੜੇ ਉਸ ਦੇ ਕੰਮ ਵਿੱਚ ਰੁਕਾਵਟ ਪਾਉਂਦੇ ਹਨ ਅਤੇ ਉਸ ਦੀ ਅਵੱਗਿਆ ਕਰਦੇ ਹਨ। ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨਾ ਪਰ ਉਸ ਦੀ ਆਗਿਆਕਾਰੀ ਜਾਂ ਉਸ ਦਾ ਆਦਰ ਨਾ ਕਰਨਾ, ਅਤੇ ਇਸ ਦੀ ਬਜਾਏ ਉਸ ਦੀ ਵਿਰੋਧਤਾ ਕਰਨਾ, ਇੱਕ ਵਿਸ਼ਵਾਸੀ ਲਈ ਸਭ ਤੋਂ ਵੱਡਾ ਨਿਰਾਦਰ ਹੈ। ਜੇ ਵਿਸ਼ਵਾਸੀ ਆਪਣੀ ਬੋਲੀ ਅਤੇ ਵਿਹਾਰ ਵਿੱਚ ਗ਼ੈਰ-ਵਿਸ਼ਵਾਸੀਆਂ ਵਾਂਗ ਹੀ ਲਾਪਰਵਾਹ ਅਤੇ ਬੇਮੁਹਾਰੇ ਹਨ, ਤਾਂ ਉਹ ਗ਼ੈਰ-ਵਿਸ਼ਵਾਸੀਆਂ ਨਾਲੋਂ ਵੀ ਵਧੇਰੇ ਦੁਸ਼ਟ ਹਨ; ਉਹ ਮੂਲ ਸ਼ਤਾਨ ਹਨ। ਜਿਹੜੇ ਕਲੀਸਿਯਾ ਅੰਦਰ ਆਪਣੀ ਜ਼ਹਿਰੀਲੀ, ਦੋਖੀ ਗੱਲਬਾਤ ਦੀ ਭੜਾਸ ਕੱਢਦੇ ਹਨ, ਜਿਹੜੇ ਅਫ਼ਵਾਹਾਂ ਫੈਲਾਉਂਦੇ ਹਨ, ਅਸੰਗਤੀ ਨੂੰ ਹਵਾ ਦਿੰਦੇ ਹਨ, ਅਤੇ ਭਰਾਵਾਂ ਤੇ ਭੈਣਾਂ ਵਿਚਾਲੇ ਜੁੰਡਲੀਆਂ ਬਣਾਉਂਦੇ ਹਨ—ਉਹ ਕਲੀਸਿਯਾ ਵਿੱਚੋਂ ਕੱਢ ਦਿੱਤੇ ਜਾਣੇ ਚਾਹੀਦੇ ਸਨ। ਫਿਰ ਵੀ, ਕਿਉਂਕਿ ਹੁਣ ਪਰਮੇਸ਼ੁਰ ਦੇ ਕਾਰਜ ਦਾ ਵੱਖਰਾ ਯੁਗ ਹੈ, ਇਹ ਲੋਕ ਪਾਬੰਦ ਹਨ, ਕਿਉਂਕਿ ਉਹ ਵਿਸ਼ੇਸ਼ ਖ਼ਾਤਮੇ ਦਾ ਸਾਹਮਣਾ ਕਰਦੇ ਹਨ। ਉਹ ਸਾਰੇ ਜਿਨ੍ਹਾਂ ਨੂੰ ਸ਼ਤਾਨ ਨੇ ਭ੍ਰਿਸ਼ਟ ਕਰ ਦਿੱਤਾ ਹੈ, ਭ੍ਰਿਸ਼ਟੇ ਹੋਏ ਸੁਭਾਅ ਦੇ ਮਾਲਕ ਹਨ। ਕੁਝ ਲੋਕਾਂ ਕੋਲ ਭ੍ਰਿਸ਼ਟੇ ਹੋਏ ਸੁਭਾਅ ਤੋਂ ਵੱਧ ਕੁਝ ਨਹੀਂ ਹੈ, ਜਦ ਕਿ ਬਾਕੀ ਅਲੱਗ ਹਨ: ਨਾ ਸਿਰਫ਼ ਉਨ੍ਹਾਂ ਦੇ ਭ੍ਰਿਸ਼ਟੇ ਹੋਏ ਸ਼ਤਾਨੀ ਸੁਭਾਅ ਹਨ, ਸਗੋਂ ਉਨ੍ਹਾਂ ਦਾ ਵਿਹਾਰ ਵੀ ਅਤਿਅੰਤ ਦੋਖੀ ਹੈ। ਨਾ ਸਿਰਫ਼ ਉਨ੍ਹਾਂ ਦੇ ਸ਼ਬਦ ਅਤੇ ਕੰਮ ਉਨ੍ਹਾਂ ਦੇ ਭ੍ਰਿਸ਼ਟ, ਸ਼ਤਾਨੀ ਸੁਭਾਅ ਨੂੰ ਉਜਾਗਰ ਕਰਦੇ ਹਨ; ਸਗੋਂ ਇਹ ਲੋਕ, ਇਸ ਤੋਂ ਇਲਾਵਾ, ਅਸਲੀ ਦੁਸ਼ਟ ਸ਼ਤਾਨ ਹਨ। ਉਨ੍ਹਾਂ ਦਾ ਸੁਭਾਅ ਪਰਮੇਸ਼ੁਰ ਦੇ ਕਾਰਜ ਵਿੱਚ ਵਿਘਨ ਅਤੇ ਰੁਕਾਵਟ ਪਾਉਂਦਾ ਹੈ, ਇਹ ਜੀਵਨ ਵਿੱਚ ਭਰਾਵਾਂ ਅਤੇ ਭੈਣਾਂ ਦੇ ਪ੍ਰਵੇਸ਼ ਨੂੰ ਕਮਜ਼ੋਰ ਕਰਦਾ ਹੈ, ਅਤੇ ਇਹ ਕਲੀਸਿਯਾ ਦੀ ਸਧਾਰਣ ਜੀਵਨ-ਸ਼ੈਲੀ ਨੂੰ ਨੁਕਸਾਨ ਪਹੁੰਚਾਉਂਦਾ ਹੈ। ਦੇਰ ਜਾਂ ਸਵੇਰ, ਭੇਡਾਂ ਦੇ ਭੇਸ ਵਾਲੇ ਇਹ ਭੇੜੀਏ ਲਾਜ਼ਮੀ ਤੌਰ ਤੇ ਕੱਢੇ ਜਾਣੇ ਹਨ; ਸ਼ਤਾਨ ਦੇ ਇਨ੍ਹਾਂ ਪਿਛਲੱਗਾਂ ਪ੍ਰਤੀ ਬੇਰਹਿਮ ਰਵੱਈਆ, ਠੁਕਰਾਉਣ ਵਾਲਾ ਰਵੱਈਆ ਅਪਣਾਇਆ ਜਾਣਾ ਚਾਹੀਦਾ ਹੈ। ਸਿਰਫ਼ ਇਹ ਪਰਮੇਸ਼ੁਰ ਦੇ ਨਾਲ ਖੜ੍ਹਨਾ ਹੈ, ਅਤੇ ਜਿਹੜੇ ਅਜਿਹਾ ਕਰਨ ਵਿੱਚ ਨਾਕਾਮ ਰਹਿੰਦੇ ਹਨ, ਸ਼ਤਾਨ ਦੇ ਨਾਲ ਅਣਸੁਖਾਵੀਂ ਸਥਿਤੀ ਵਿੱਚ ਫਸੇ ਹੋਏ ਹਨ। ਜਿਹੜੇ ਲੋਕ ਪਰਮੇਸ਼ੁਰ ਵਿੱਚ ਸੱਚਮੁੱਚ ਵਿਸ਼ਵਾਸ ਕਰਦੇ ਹਨ, ਹਮੇਸ਼ਾ ਉਸ ਨੂੰ ਆਪਣੇ ਹਿਰਦਿਆਂ ਵਿੱਚ ਰੱਖਦੇ ਹਨ, ਅਤੇ ਉਨ੍ਹਾਂ ਅੰਦਰ ਹਮੇਸ਼ਾ ਹੀ ਪਰਮੇਸ਼ੁਰ ਦਾ ਆਦਰ ਕਰਨ ਵਾਲਾ, ਪਰਮੇਸ਼ੁਰ ਨੂੰ ਪ੍ਰੇਮ ਕਰਨ ਵਾਲਾ ਹਿਰਦਾ ਹੁੰਦਾ ਹੈ। ਜਿਹੜੇ ਪਰਮੇਸ਼ੁਰ ਵਿੱਚ ਵਿਸਵਾਸ਼ ਕਰਦੇ ਹਨ, ਉਨ੍ਹਾਂ ਨੂੰ ਸਾਵਧਾਨੀ ਅਤੇ ਸਿਆਣਪ ਨਾਲ ਕੰਮ ਕਰਨੇ ਚਾਹੀਦੇ ਹਨ, ਅਤੇ ਜੋ ਕੁਝ ਉਹ ਕਰਦੇ ਹਨ, ਪਰਮੇਸ਼ੁਰ ਦੀਆਂ ਜ਼ਰੂਰਤਾਂ ਅਨੁਸਾਰ ਅਤੇ ਉਸ ਦੇ ਹਿਰਦੇ ਨੂੰ ਸੰਤੁਸ਼ਟ ਕਰਨ ਦੇ ਯੋਗ ਹੋਣਾ ਚਾਹੀਦਾ ਹੈ। ਉਹ ਮਨ-ਮਰਜ਼ੀ ਕਰਨ ਵਾਲੇ, ਆਪਣੀ ਇੱਛਾ ਅਨੁਸਾਰ ਕੰਮ ਕਰਨ ਵਾਲੇ ਨਹੀਂ ਹੋਣੇ ਚਾਹੀਦੇ; ਇਹ ਪਵਿੱਤਰ ਆਚਰਣ ਲਈ ਢੁਕਵਾਂ ਨਹੀਂ ਹੈ। ਲੋਕਾਂ ਨੂੰ ਜਨੂਨੀ ਨਹੀਂ ਬਣ ਜਾਣਾ ਚਾਹੀਦਾ, ਹਰ ਥਾਂ ਪਰਮੇਸ਼ੁਰ ਦਾ ਝੰਡਾ ਲਹਿਰਾਉਂਦੇ ਹੋਏ ਜਦ ਕਿ ਹਰ ਥਾਂ ਆਕੜ ਕੇ ਚੱਲਦੇ ਹੋਏ ਅਤੇ ਠੱਗੀ ਮਾਰਦੇ ਹੋਏ; ਇਹ ਸਭ ਤੋਂ ਵਿਦ੍ਰੋਹੀ ਕਿਸਮ ਦਾ ਵਿਹਾਰ ਹੈ। ਪਰਿਵਾਰਾਂ ਦੇ ਆਪਣੇ ਨਿਯਮ ਹੁੰਦੇ ਹਨ, ਦੇਸ਼ਾਂ ਦੇ ਆਪਣੇ ਕਾਨੂੰਨ ਹੁੰਦੇ ਹਨ—ਅਤੇ ਕੀ ਇਹ ਚੀਜ਼ ਪਰਮੇਸ਼ੁਰ ਦੇ ਘਰ ਵਿੱਚ ਤਾਂ ਹੋਰ ਵੀ ਜ਼ਿਆਦਾ ਨਹੀਂ ਹੈ? ਕੀ ਮਾਪਦੰਡ ਹੋਰ ਵੀ ਸਖ਼ਤ ਨਹੀਂ ਹਨ? ਕੀ ਉੱਥੇ ਹੋਰ ਵੀ ਵਧੇਰੇ ਪ੍ਰਬੰਧਕੀ ਹੁਕਮ ਨਹੀਂ ਹਨ? ਲੋਕ ਉਹ ਕਰਨ ਲਈ ਆਜ਼ਾਦ ਹਨ ਜੋ ਉਹ ਚਾਹੁੰਦੇ ਹਨ, ਪਰ ਪਰਮੇਸ਼ੁਰ ਦੇ ਪ੍ਰਬੰਧਕੀ ਹੁਕਮਾਂ ਨੂੰ ਆਪਣੀ ਮਰਜ਼ੀ ਨਾਲ ਬਦਲ ਨਹੀਂ ਸਕਦੇ। ਪਰਮੇਸ਼ੁਰ ਪਰਮੇਸ਼ੁਰ ਹੈ ਜਿਹੜਾ ਮਨੁੱਖਾਂ ਦੇ ਅਪਰਾਧ ਨੂੰ ਸਹਿਣ ਨਹੀਂ ਕਰਦਾ; ਉਹ ਇੱਕ ਪਰਮੇਸ਼ੁਰ ਹੈ ਜਿਹੜਾ ਲੋਕਾਂ ਨੂੰ ਮੌਤ ਦੀ ਸਜ਼ਾ ਦਿੰਦਾ ਹੈ। ਕੀ ਲੋਕ ਇਹ ਗੱਲ ਸੱਚਮੁੱਚ ਪਹਿਲਾਂ ਹੀ ਨਹੀਂ ਜਾਣਦੇ?

ਹਰ ਕਲੀਸਿਯਾ ਵਿੱਚ ਅਜਿਹੇ ਲੋਕ ਹੁੰਦੇ ਹਨ ਜਿਹੜੇ ਕਲੀਸਿਯਾ ਲਈ ਮੁਸ਼ਕਲ ਪੈਦਾ ਕਰਦੇ ਹਨ ਜਾਂ ਪਰਮੇਸ਼ੁਰ ਦੇ ਕੰਮ ਵਿੱਚ ਦਖ਼ਲ ਦਿੰਦੇ ਹਨ। ਉਹ ਸਾਰੇ ਸ਼ਤਾਨ ਹਨ ਜਿਹੜੇ ਭੇਸ ਬਦਲ ਕੇ ਪਰਮੇਸ਼ੁਰ ਦੇ ਘਰ ਵਿੱਚ ਘੁਸਪੈਠ ਕਰ ਚੁੱਕੇ ਹਨ। ਅਜਿਹੇ ਲੋਕ ਅਦਾਕਾਰੀ ਵਧੀਆ ਕਰਦੇ ਹਨ: ਉਹ ਬਹੁਤ ਆਦਰ ਨਾਲ ਮੇਰੇ ਅੱਗੇ ਆਉਂਦੇ ਹਨ, ਬੇਹੱਦ ਨਿਮਰਤਾ ਵਿਖਾਉਂਦੇ ਹੋਏ, ਅਤੇ ਖਾਜ-ਪੀੜਤ ਕੁੱਤਿਆਂ ਵਾਂਗ ਰਹਿੰਦੇ ਹੋਏ, ਅਤੇ ਆਪਣੇ ਸਵੈ-ਮੰਤਵ ਹਾਸਲ ਕਰਨ ਲਈ ਆਪਣਾ “ਸਾਰਾ ਕੁਝ” ਸਮਰਪਿਤ ਕਰਦੇ ਹੋਏ—ਪਰ ਭਰਾਵਾਂ ਅਤੇ ਭੈਣਾਂ ਸਾਹਮਣੇ, ਉਹ ਆਪਣਾ ਭੈੜਾ ਪੱਖ ਵਿਖਾਉਂਦੇ ਹਨ। ਜਦੋਂ ਉਹ ਉਨ੍ਹਾਂ ਲੋਕਾਂ ਨੂੰ ਵੇਖਦੇ ਹਨ ਜਿਹੜੇ ਸੱਚ ਨੂੰ ਅਮਲ ਵਿੱਚ ਲਿਆਉਂਦੇ ਹਨ, ਤਾਂ ਉਹ ਉਨ੍ਹਾਂ ਉੱਤੇ ਟੁੱਟ ਪੈਂਦੇ ਹਨ ਅਤੇ ਉਨ੍ਹਾਂ ਨੂੰ ਧੱਕੇ ਮਾਰ ਕੇ ਪਾਸੇ ਕਰ ਦਿੰਦੇ ਹਨ; ਜਦੋਂ ਉਹ ਆਪਣੇ ਨਾਲੋਂ ਵਧੇਰੇ ਸ਼ਕਤੀਸ਼ਾਲੀ ਲੋਕ ਵੇਖਦੇ ਹਨ, ਉਹ ਉਨ੍ਹਾਂ ਦੀ ਚਾਪਲੂਸੀ ਕਰਦੇ ਹਨ ਅਤੇ ਤਾਰੀਫ਼ਾਂ ਦੇ ਪੁਲ ਬੰਨ੍ਹਦੇ ਹਨ। ਉਹ ਕਲੀਸਿਯਾ ਵਿੱਚ ਬਿਨਾਂ ਰੋਕ-ਟੋਕ ਵਧਦੇ-ਫੁੱਲਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਅਜਿਹੇ “ਸਥਾਨਕ ਗੁੰਡੇ”, ਅਜਿਹੇ “ਛੋਟੇ ਕੁੱਤੇ” ਬਹੁਤੇ ਸਾਰੇ ਕਲੀਸਿਆਵਾਂ ਵਿੱਚ ਮੌਜੂਦ ਰਹਿੰਦੇ ਹਨ। ਉਹ ਇਕੱਠਿਆਂ ਇੱਧਰ-ਉੱਧਰ ਚੋਰੀ-ਛਿਪੇ ਘੁੰਮਦੇ ਹਨ, ਇੱਕ ਦੂਜੇ ਨੂੰ ਸੈਨਤਾਂ ਮਾਰਦੇ ਅਤੇ ਗੁੱਝੇ ਸੰਕੇਤ ਕਰਦੇ ਹੋਏ, ਅਤੇ ਉਨ੍ਹਾਂ ਵਿੱਚੋਂ ਕੋਈ ਵੀ ਸੱਚ ਨੂੰ ਅਮਲ ਵਿੱਚ ਨਹੀਂ ਲਿਆਉਂਦਾ। ਜਿਸ ਅੰਦਰ ਸਭ ਤੋਂ ਵੱਧ ਜ਼ਹਿਰ ਹੁੰਦੀ ਹੈ, ਉਹ “ਮੁੱਖ ਸ਼ਤਾਨ” ਹੁੰਦਾ ਹੈ ਅਤੇ ਜੋ ਕੋਈ ਸਭ ਤੋਂ ਉੱਚਾ ਵੱਕਾਰ ਰੱਖਦਾ ਹੈ, ਉਹ ਉਨ੍ਹਾਂ ਦੀ ਅਗਵਾਈ ਕਰਦਾ ਹੈ, ਉਨ੍ਹਾਂ ਦੇ ਝੰਡੇ ਨੂੰ ਉੱਪਰ ਵੱਲ ਚੁੱਕ ਕੇ ਲਿਜਾਂਦਾ ਹੋਇਆ। ਇਹ ਲੋਕ ਆਪਣੀ ਨਕਾਰਤਮਕਤਾ ਫੈਲਾਉਂਦੇ ਹੋਏ, ਮੌਤ ਬਾਰੇ ਬੋਲਦੇ ਹੋਏ, ਆਪਣੀ ਇੱਛਾ ਅਨੁਸਾਰ ਕੰਮ ਕਰਦੇ ਹੋਏ, ਆਪਣੀ ਇੱਛਾ ਅਨੁਸਾਰ ਬੋਲਦੇ ਹੋਏ, ਕਲੀਸਿਯਾ ਵਿੱਚ ਘੁੰਮਦੇ-ਫਿਰਦੇ ਹੁੱਲੜਬਾਜ਼ੀ ਕਰਦੇ ਹਨ ਅਤੇ ਕੋਈ ਵੀ ਉਨ੍ਹਾਂ ਨੂੰ ਰੋਕਣ ਦੀ ਹਿੰਮਤ ਨਹੀਂ ਕਰਦਾ। ਉਹ ਸ਼ਤਾਨ ਦੇ ਸੁਭਾਅ ਨਾਲ ਪੂਰੀ ਤਰ੍ਹਾਂ ਭਰੇ ਹੋਏ ਹਨ। ਜਿਉਂ ਹੀ ਉਹ ਪ੍ਰੇਸ਼ਾਨੀ ਪੈਦਾ ਕਰਦੇ ਹਨ ਤਾਂ ਕਲੀਸਿਯਾ ਅੰਦਰ ਮੌਤ ਦੀ ਹਵਾ ਪ੍ਰਵੇਸ਼ ਕਰ ਜਾਂਦੀ ਹੈ। ਕਲੀਸਿਯਾ ਅੰਦਰਲੇ ਲੋਕ ਜਿਹੜੇ ਸੱਚ ਨੂੰ ਅਮਲ ਵਿੱਚ ਲਿਆਉਂਦੇ ਹਨ, ਕੱਢੇ ਹੋਏ ਹਨ, ਆਪਣਾ ਸਭ ਕੁਝ ਦੇਣ ਦੇ ਅਯੋਗ ਹਨ, ਜਦ ਕਿ ਜਿਹੜੇ ਕਲੀਸਿਯਾ ਨੂੰ ਤੰਗ ਕਰਦੇ ਹਨ ਅਤੇ ਇਸ ਦੇ ਅੰਦਰ ਮੌਤ ਫੈਲਾਉਂਦੇ ਹੁੱਲੜਬਾਜ਼ੀ ਮਚਾਉਂਦੇ ਹਨ—ਅਤੇ, ਹੋਰ ਵੀ ਵੱਡੀ ਗੱਲ ਹੈ ਕਿ ਬਹੁਤੇ ਲੋਕ ਉਨ੍ਹਾਂ ਦੇ ਪਿੱਛੇ ਚਲਦੇ ਹਨ। ਅਜਿਹੇ ਕਲੀਸਿਆਵਾਂ ’ਤੇ ਸ਼ਤਾਨ ਦਾ ਰਾਜ ਹੈ, ਸਪੱਸ਼ਟ ਤੌਰ ਤੇ; ਸ਼ਤਾਨ ਉਨ੍ਹਾਂ ਦਾ ਰਾਜਾ ਹੈ। ਜੇ ਸੰਗਤੀ ਵਿਦ੍ਰੋਹ ਨਹੀਂ ਕਰਦੇ ਅਤੇ ਮੁੱਖ ਸ਼ਤਾਨਾਂ ਨੂੰ ਨਹੀਂ ਠੁਕਰਾਉਂਦੇ, ਤਾਂ ਉਹ, ਵੀ, ਦੇਰ ਜਾਂ ਸਵੇਰ ਤਬਾਹ ਹੋ ਜਾਣਗੇ। ਹੁਣ ਤੋਂ, ਅਜਿਹੇ ਕਲੀਸਿਆਵਾਂ ਵਿਰੁੱਧ ਉਪਾਅ ਕੀਤੇ ਜਾਣੇ ਜ਼ਰੂਰੀ ਹਨ। ਜੇਕਰ ਉਹ ਜਿਹੜੇ ਥੋੜ੍ਹੇ ਜਿਹੇ ਵੀ ਸੱਚ ਨੂੰ ਅਮਲ ਵਿੱਚ ਲਿਆਉਣ ਦੇ ਸਮਰੱਥ ਹਨ, ਅਜਿਹਾ ਨਹੀਂ ਕਰਦੇ, ਤਾਂ ਉਹ ਕਲੀਸਿਯਾ ਮਿਟਾ ਦਿੱਤੀ ਜਾਵੇਗੀ। ਜੇ ਕਿਸੇ ਕਲੀਸਿਯਾ ਵਿੱਚ ਅਜਿਹਾ ਕੋਈ ਨਹੀਂ ਜਿਹੜਾ ਸੱਚ ਨੂੰ ਅਮਲ ਵਿੱਚ ਲਿਆਉਣ ਦਾ ਚਾਹਵਾਨ ਹੈ ਅਤੇ ਅਜਿਹਾ ਕੋਈ ਨਹੀਂ ਜਿਹੜਾ ਪਰਮੇਸ਼ੁਰ ਦਾ ਗਵਾਹ ਬਣ ਸਕਦਾ ਹੈ, ਤਦ ਉਸ ਕਲੀਸਿਯਾ ਨੂੰ ਪੂਰੀ ਤਰ੍ਹਾਂ ਅਲੱਗ-ਥਲੱਗ ਕਰ ਦਿੱਤਾ ਜਾਣਾ ਚਾਹੀਦਾ ਹੈ, ਅਤੇ ਦੂਜੇ ਕਲੀਸਿਆਵਾਂ ਨਾਲ ਇਸ ਦੇ ਸੰਬੰਧ ਤੋੜ ਦਿੱਤੇ ਜਾਣੇ ਚਾਹੀਦੇ ਹਨ। ਇਸ ਨੂੰ “ਮੌਤ ਨੂੰ ਦਫ਼ਨਾਉਣਾ” ਕਿਹਾ ਜਾਂਦਾ ਹੈ; ਇਸ ਦਾ ਮਤਲਬ ਹੈ ਸ਼ਤਾਨ ਨੂੰ ਕੱਢ ਦੇਣਾ। ਜੇ ਕਿਸੇ ਕਲੀਸਿਯਾ ਵਿੱਚ ਕਈ ਸਥਾਨਕ ਗੁੰਡੇ ਸ਼ਾਮਲ ਹਨ, ਅਤੇ ਉਨ੍ਹਾਂ ਦਾ ਪਿੱਛਾ “ਛੋਟੀਆਂ-ਮੋਟੀਆਂ ਮੱਖੀਆਂ” ਕਰਦੀਆਂ ਹਨ ਜਿਨ੍ਹਾਂ ਅੰਦਰ ਵਿਵੇਕ ਦੀ ਘਾਟ ਹੈ, ਅਤੇ ਜੇ ਸੰਗਤੀ ਅਸਲੀਅਤ ਨੂੰ ਵੇਖਣ ਮਗਰੋਂ ਵੀ, ਇਨ੍ਹਾਂ ਗੁੰਡਿਆਂ ਦੇ ਬੰਧਨਾਂ ਅਤੇ ਚਲਾਕੀ ਨੂੰ ਰੱਦ ਕਰਨ ਦੇ ਹਾਲੇ ਵੀ ਅਸਮਰਥ ਹਨ, ਤਾਂ ਉਹ ਸਾਰੇ ਮੂਰਖ ਖ਼ਤਮ ਕਰ ਦਿੱਤੇ ਜਾਣਗੇ। ਹੋ ਸਕਦਾ ਹੈ ਕਿ ਇਨ੍ਹਾਂ ਛੋਟੀਆਂ-ਮੋਟੀਆਂ ਮੱਖੀਆਂ ਨੇ ਕੁਝ ਭਿਆਨਕ ਨਾ ਕੀਤਾ ਜਾਵੇ, ਪਰ ਉਹ ਤਾਂ ਹੋਰ ਵੀ ਧੋਖੇਬਾਜ਼, ਹੋਰ ਵੀ ਚਲਾਕ ਅਤੇ ਕਪਟੀ ਹਨ, ਅਤੇ ਅਜਿਹੇ ਹਰ ਕਿਸੇ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਇੱਕ ਵੀ ਨਹੀਂ ਬਚੇਗਾ! ਉਹ ਜਿਹੜੇ ਸ਼ਤਾਨ ਨਾਲ ਸੰਬੰਧਤ ਹਨ, ਸ਼ਤਾਨ ਨੂੰ ਵਾਪਸ ਕਰ ਦਿੱਤੇ ਜਾਣਗੇ, ਜਦ ਕਿ ਉਹ ਜਿਹੜੇ ਪਰਮੇਸ਼ੁਰ ਨਾਲ ਸੰਬੰਧਤ ਹਨ, ਯਕੀਨਨ ਹੀ ਸੱਚ ਦੀ ਭਾਲ ਵਿੱਚ ਜਾਣਗੇ; ਇਹ ਫ਼ੈਸਲਾ ਉਨ੍ਹਾਂ ਦੇ ਸੁਭਾਅ ਦੁਆਰਾ ਕੀਤਾ ਜਾਂਦਾ ਹੈ। ਸ਼ਤਾਨ ਦੇ ਪਿੱਛੇ ਚੱਲਣ ਵਾਲਿਆਂ ਦਾ ਨਾਸ ਹੋ ਜਾਣ ਦਿਓ। ਅਜਿਹੇ ਲੋਕਾਂ ’ਤੇ ਕੋਈ ਰਹਿਮ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸਾਰਿਆਂ ਦੀ ਸੰਭਾਲਨਾ ਕੀਤੀ ਜਾਵੇ ਜਿਹੜੇ ਸੱਚ ਦੀ ਖੋਜ ਕਰਦੇ ਹਨ, ਅਤੇ ਉਹ ਆਪਣੇ ਹਿਰਦਿਆਂ ਦੀ ਸੰਤੁਸ਼ਟੀ ਤਕ ਪਰਮੇਸ਼ੁਰ ਦੇ ਵਚਨ ਦਾ ਅਨੰਦ ਲੈ ਸਕਣ। ਪਰਮੇਸ਼ੁਰ ਧਰਮੀ ਹੈ; ਉਹ ਕਿਸੇ ਨਾਲ ਵੀ ਪੱਖਪਾਤ ਨਹੀਂ ਕਰੇਗਾ। ਜੇ ਤੂੰ ਸ਼ਤਾਨ ਹੈਂ, ਤਦ ਤੂੰ ਸੱਚ ਨੂੰ ਅਮਲ ਵਿੱਚ ਲਿਆਉਣ ਦੇ ਅਸਮਰਥ ਹੈਂ; ਜੇ ਤੂੰ ਅਜਿਹਾ ਵਿਅਕਤੀ ਹੈਂ ਜਿਹੜਾ ਸੱਚ ਦੀ ਖੋਜ ਕਰਦਾ ਹੈ, ਤਦ ਇਹ ਨਿਸ਼ਚਿਤ ਹੈ ਕਿ ਤੈਨੂੰ ਸ਼ਤਾਨ ਦੁਆਰਾ ਬੰਦੀ ਨਹੀਂ ਬਣਾਇਆ ਜਾਵੇਗਾ। ਇਹ ਹਰ ਸ਼ੱਕ ਤੋਂ ਪਰੇ ਹੈ।

ਜਿਹੜੇ ਲੋਕ ਪ੍ਰਗਤੀ ਲਈ ਜੱਦੋਜਹਿਦ ਨਹੀਂ ਕਰਦੇ, ਹਮੇਸ਼ਾ ਹੀ ਚਾਹੁੰਦੇ ਹਨ ਕਿ ਦੂਜੇ ਲੋਕ ਉਨ੍ਹਾਂ ਜਿੰਨੇ ਹੀ ਨਕਾਰਤਮਕ ਅਤੇ ਆਲਸੀ ਹੋਣ। ਜਿਹੜੇ ਸੱਚ ਨੂੰ ਅਮਲ ਵਿੱਚ ਨਹੀਂ ਲਿਆਉਂਦੇ, ਉਹ ਉਨ੍ਹਾਂ ਪ੍ਰਤੀ ਈਰਖਾਲੂ ਹੁੰਦੇ ਹਨ ਜਿਹੜੇ ਅਜਿਹਾ ਕਰਦੇ ਹਨ, ਅਤੇ ਹਮੇਸ਼ਾ ਹੀ ਉਨ੍ਹਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਦੇ ਹਨ ਜਿਹੜੇ ਮਾਨਸਿਕ ਤੌਰ ਤੇ ਉਲਝੇ ਹੋਏ ਅਤੇ ਵਿਵੇਕ ਤੋਂ ਵਾਂਝੇ ਹੁੰਦੇ ਹਨ। ਇਹ ਲੋਕ ਜਿਹੜੀਆਂ ਗੱਲਾਂ ਦੀ ਭੜਾਸ ਕੱਢਦੇ ਹਨ, ਉਹ ਤੇਰੇ ਨਿੱਘਰ ਜਾਣ, ਹੇਠਾਂ ਵੱਲ ਨੂੰ ਖਿਸਕ ਜਾਣ, ਅਸਧਾਰਣ ਅਵਸਥਾ ਪੈਦਾ ਕਰਨ, ਅਤੇ ਹਨੇਰੇ ਨਾਲ ਭਰ ਜਾਣ ਦਾ ਕਾਰਨ ਬਣ ਸਕਦੀਆਂ ਹਨ। ਉਹ ਤੈਨੂੰ ਪਰਮੇਸ਼ੁਰ ਤੋਂ ਦੂਰ ਕਰਦੀਆਂ, ਅਤੇ ਸਰੀਰ ਨੂੰ ਪ੍ਰੇਮ ਕਰਾਉਂਦੀਆਂ ਅਤੇ ਤੈਨੂੰ ਆਪਣੇ ਆਪ ’ਚ ਮਸਤ ਕਰਾਉਂਦੀਆਂ ਹਨ। ਜਿਹੜੇ ਲੋਕ ਸੱਚ ਨੂੰ ਪ੍ਰੇਮ ਨਹੀਂ ਕਰਦੇ ਅਤੇ ਜਿਹੜੇ ਪਰਮੇਸ਼ੁਰ ਪ੍ਰਤੀ ਹਮੇਸ਼ਾ ਹੀ ਬੇਦਿਲ ਹੁੰਦੇ ਹਨ, ਉਨ੍ਹਾਂ ਕੋਲ ਕੋਈ ਸਵੈ-ਜਾਣਕਾਰੀ ਨਹੀਂ ਹੈ, ਅਤੇ ਅਜਿਹੇ ਲੋਕਾਂ ਦਾ ਸੁਭਾਅ ਦੂਸਰਿਆਂ ਨੂੰ ਪਾਪ ਕਰਨ ਅਤੇ ਪਰਮੇਸ਼ੁਰ ਦੀ ਅਵੱਗਿਆ ਕਰਨ ਲਈ ਉਕਸਾਉਂਦਾ ਹੈ। ਉਹ ਸੱਚ ਨੂੰ ਅਮਲ ਵਿੱਚ ਨਹੀਂ ਲਿਆਉਂਦੇ, ਅਤੇ ਨਾ ਹੀ ਉਹ ਦੂਸਰਿਆਂ ਨੂੰ ਇਸ ਨੂੰ ਅਮਲ ਵਿੱਚ ਲਿਆਉਣ ਦੀ ਆਗਿਆ ਦਿੰਦੇ ਹਨ। ਉਹ ਪਾਪ ਨੂੰ ਪ੍ਰੇਮ ਕਰਦੇ ਹਨ ਅਤੇ ਆਪਣੇ ਆਪ ਨੂੰ ਘਿਰਣਾ ਨਹੀਂ ਕਰਦੇ। ਉਹ ਆਪਣੇ ਆਪ ਨੂੰ ਨਹੀਂ ਜਾਣਦੇ, ਅਤੇ ਉਹ ਦੂਸਰਿਆਂ ਨੂੰ ਆਪਣੇ ਆਪ ਨੂੰ ਜਾਣਨ ਤੋਂ ਰੋਕਦੇ ਹਨ; ਉਹ ਦੂਸਰਿਆਂ ਨੂੰ ਸੱਚ ਨੂੰ ਚਾਹੁਣ ਤੋਂ ਵੀ ਰੋਕਦੇ ਹਨ। ਜਿਨ੍ਹਾਂ ਨੂੰ ਉਹ ਧੋਖਾ ਦਿੰਦੇ ਹਨ, ਉਨ੍ਹਾਂ ਨੂੰ ਚਾਨਣ ਨਹੀਂ ਹੋ ਸਕਦਾ। ਉਹ ਹਨੇਰੇ ਵਿੱਚ ਡਿੱਗ ਜਾਂਦੇ ਹਨ, ਆਪਣੇ ਆਪ ਨੂੰ ਨਹੀਂ ਜਾਣਦੇ, ਸੱਚ ਬਾਰੇ ਅਸਪਸ਼ਟ ਹਨ, ਅਤੇ ਪਰਮੇਸ਼ੁਰ ਕੋਲੋਂ ਹੋਰ ਦੂਰ ਹੁੰਦੇ ਜਾਂਦੇ ਹਨ। ਉਹ ਸੱਚ ਨੂੰ ਅਮਲ ਵਿੱਚ ਨਹੀਂ ਲਿਆਉਂਦੇ ਅਤੇ ਦੂਸਰਿਆਂ ਨੂੰ ਸੱਚ ਨੂੰ ਅਮਲ ਵਿੱਚ ਲਿਆਉਣ ਤੋਂ ਰੋਕਦੇ ਹਨ, ਉਨ੍ਹਾਂ ਸਾਰੇ ਮੂਰਖਾਂ ਨੂੰ ਆਪਣੇ ਅੱਗੇ ਲਿਆਉਂਦੇ ਹੋਏ। ਇਹ ਕਹਿਣ ਦੀ ਬਜਾਏ ਕਿ ਉਹ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਦੇ ਹਨ, ਇਹ ਕਹਿਣਾ ਬਿਹਤਰ ਹੋਵੇਗਾ ਕਿ ਉਹ ਆਪਣੇ ਬਜ਼ੁਰਗਾਂ ਵਿੱਚ ਵਿਸ਼ਵਾਸ ਕਰਦੇ ਹਨ, ਜਾਂ ਜਿਸ ਵਿੱਚ ਉਹ ਵਿਸ਼ਵਾਸ ਕਰਦੇ ਹਨ, ਉਹ ਉਨ੍ਹਾਂ ਦੇ ਹਿਰਦਿਆਂ ਵਿੱਚ ਇਸ਼ਟਾਂ ਵਜੋਂ ਸਥਾਪਤ ਹਨ। ਉਨ੍ਹਾਂ ਲੋਕਾਂ ਲਈ ਇਹ ਸਭ ਤੋਂ ਵਧੀਆ ਹੋਵੇਗਾ ਜਿਹੜੇ ਦਾਅਵਾ ਕਰਦੇ ਹਨ ਕਿ ਉਹ ਪਰਮੇਸ਼ੁਰ ਦਾ ਪਿੱਛਾ ਕਰਦੇ ਹਨ ਤਾਂ ਜੋ ਉਹ ਆਪਣੀਆਂ ਅੱਖਾਂ ਖੋਲ੍ਹ ਸਕਣ ਅਤੇ ਚੰਗੀ ਤਰ੍ਹਾਂ ਵੇਖ ਸਕਣ ਕਿ ਉਹ ਕਿਸ ਵਿੱਚ ਵਿਸ਼ਵਾਸ ਕਰਦੇ ਹਨ: ਕੀ ਇਹ ਸੱਚਮੁੱਚ ਪਰਮੇਸ਼ੁਰ ਹੈ ਜਾਂ ਸ਼ਤਾਨ ਹੈ ਜਿਸ ਵਿੱਚ ਤੂੰ ਵਿਸ਼ਵਾਸ ਕਰਦਾ ਹੈਂ? ਜੇ ਤੂੰ ਜਾਣਦਾ ਹੈਂ ਕਿ ਜਿਸ ਵਿੱਚ ਤੂੰ ਵਿਸ਼ਵਾਸ ਕਰਦਾ ਹੈਂ, ਉਹ ਪਰਮੇਸ਼ੁਰ ਨਹੀਂ ਹੈ, ਸਗੋਂ ਤੇਰੇ ਆਪਣੇ ਇਸ਼ਟ ਹਨ, ਤਾਂ ਇਹ ਸਭ ਤੋਂ ਚੰਗਾ ਹੋਵੇਗਾ ਜੇ ਤੂੰ ਇੱਕ ਵਿਸ਼ਵਾਸੀ ਹੋਣ ਦਾ ਦਾਅਵਾ ਨਹੀਂ ਕੀਤਾ। ਜੇ ਤੂੰ ਸੱਚਮੁੱਚ ਨਹੀਂ ਜਾਣਦਾ ਕਿ ਤੂੰ ਕਿਸ ਵਿੱਚ ਵਿਸ਼ਵਾਸ ਕਰਦਾ ਹੈਂ, ਤਾਂ, ਫਿਰ, ਇਹ ਸਭ ਤੋਂ ਚੰਗਾ ਹੋਵੇਗਾ ਜੇ ਤੂੰ ਇੱਕ ਵਿਸ਼ਵਾਸੀ ਹੋਣ ਦਾ ਦਾਅਵਾ ਨਹੀਂ ਕੀਤਾ। ਇਸ ਤਰ੍ਹਾਂ ਕਹਿਣਾ ਅਨਾਦਰ ਹੋਵੇਗਾ! ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨ ਲਈ ਕੋਈ ਵੀ ਤੈਨੂੰ ਮਜਬੂਰ ਨਹੀਂ ਕਰ ਰਿਹਾ ਹੈ। ਇਹ ਨਾ ਕਹੋ ਕਿ ਤੁਸੀਂ ਮੇਰੇ ਵਿੱਚ ਵਿਸ਼ਵਾਸ ਕਰਦੇ ਹੋ; ਮੈਂ ਅਜਿਹੀਆਂ ਬਹੁਤ ਗੱਲਾਂ ਸੁਣ ਚੁੱਕਾ ਹਾਂ, ਅਤੇ ਇਸ ਨੂੰ ਦੁਬਾਰਾ ਨਹੀਂ ਸੁਣਨਾ ਚਾਹੁੰਦਾ, ਕਿਉਂਕਿ ਜਿਸ ’ਚ ਤੁਸੀਂ ਵਿਸ਼ਵਾਸ ਕਰਦੇ ਹੋ, ਉਹ ਤੁਹਾਡੇ ਹਿਰਦਿਆਂ ਵਿਚਲੇ ਇਸ਼ਟ ਅਤੇ ਤੁਹਾਡੇ ਵਿਚਲੇ ਸਥਾਨਕ ਗੁੰਡੇ ਹਨ। ਉਹ ਜਿਹੜੇ ਸੱਚਾਈ ਨੂੰ ਸੁਣਨ ਵੇਲੇ ਨਾਂਹ ਵਿੱਚ ਆਪਣੇ ਸਿਰ ਹਿਲਾਉਂਦੇ ਹਨ, ਮੌਤ ਦੀ ਗੱਲਬਾਤ ਸੁਣਨ ਵੇਲੇ ਜਿਹੜੇ ਦੰਦੀਆਂ ਕੱਢਦੇ ਹਨ, ਸਾਰੇ ਸ਼ਤਾਨ ਦੀ ਔਲਾਦ ਹਨ, ਅਤੇ ਉਹ ਉਹ ਲੋਕ ਹਨ ਜਿਨ੍ਹਾਂ ਦਾ ਖ਼ਾਤਮਾ ਕਰ ਦਿੱਤਾ ਜਾਵੇਗਾ। ਕਲੀਸਿਯਾ ਵਿਚਲੇ ਕਈਆਂ ਕੋਲ ਵਿਵੇਕ ਨਹੀਂ ਹੈ। ਜਦੋਂ ਕੋਈ ਧੋਖੇ ਵਾਲੀ ਗੱਲ ਵਾਪਰਦੀ ਹੈ, ਤਾਂ ਉਹ ਅਚਾਨਕ ਸ਼ਤਾਨ ਦੇ ਨਾਲ ਖੜ੍ਹੇ ਹੋ ਜਾਂਦੇ ਹਨ; ਉਹ ਸ਼ਤਾਨ ਦੇ ਪਿਛਲੱਗ ਕਹੇ ਜਾਣ ’ਤੇ ਵੀ ਬੁਰਾ ਮਨਾਉਂਦੇ ਹਨ। ਭਾਵੇਂ ਕਿ ਲੋਕ ਕਹਿ ਸਕਦੇ ਹਨ ਕਿ ਉਨ੍ਹਾਂ ਨੂੰ ਕੋਲ ਵਿਵੇਕ ਨਹੀਂ ਹੈ, ਉਹ ਹਮੇਸ਼ਾ ਹੀ ਸੱਚਾਈ ਤੋਂ ਰਹਿਤ ਧਿਰ ਨਾਲ ਖੜ੍ਹੇ ਹੋ ਜਾਂਦੇ ਹਨ, ਉਹ ਕਦੇ ਵੀ ਨਾਜ਼ੁਕ ਸਮੇਂ ’ਤੇ ਸੱਚ ਦੇ ਹੱਕ ਵਿੱਚ ਖੜ੍ਹੇ ਨਹੀਂ ਹੁੰਦੇ, ਉਹ ਕਦੇ ਵੀ ਸੱਚ ਦਾ ਸਾਥ ਨਹੀਂ ਦਿੰਦੇ ਅਤੇ ਸੱਚ ਲਈ ਬਹਿਸ ਨਹੀਂ ਕਰਦੇ। ਕੀ ਉਨ੍ਹਾਂ ਅੰਦਰ ਸੱਚਮੁੱਚ ਵਿਵੇਕ ਦੀ ਘਾਟ ਹੈ? ਉਹ ਅਚਾਨਕ ਸ਼ਤਾਨ ਦਾ ਪੱਖ ਕਿਉਂ ਲੈਂਦੇ ਹਨ? ਉਹ ਕਦੇ ਵੀ ਇੱਕ ਵੀ ਸ਼ਬਦ ਅਜਿਹਾ ਕਿਉਂ ਨਹੀਂ ਬੋਲਦੇ ਜਿਹੜਾ ਸੱਚ ਦੇ ਹੱਕ ਵਿੱਚ ਸਹੀ ਅਤੇ ਤਰਕਸੰਗਤ ਹੈ? ਕੀ ਇਹ ਸਥਿਤੀ ਅਸਲ ਵਿੱਚ ਉਨ੍ਹਾਂ ਦੀ ਵਕਤੀ ਦੁਬਿਧਾ ਦੇ ਨਤੀਜੇ ਵਜੋਂ ਉੱਭਰੀ ਹੈ? ਲੋਕਾਂ ਕੋਲ ਜਿੰਨਾ ਘੱਟ ਵਿਵੇਕ ਹੁੰਦਾ ਹੈ, ਉਹ ਸੱਚ ਦੇ ਹੱਕ ਵਿਚ ਖੜ੍ਹੇ ਹੋਣ ਦੇ ਓਨੇ ਹੀ ਘੱਟ ਯੋਗ ਹੁੰਦੇ ਹਨ। ਇਹ ਕੀ ਦਰਸਾਉਂਦਾ ਹੈ? ਕੀ ਇਹ ਨਹੀਂ ਦਰਸਾਉਂਦਾ ਕਿ ਵਿਵੇਕ ਤੋਂ ਰਹਿਤ ਲੋਕ ਬੁਰਾਈ ਨੂੰ ਪ੍ਰੇਮ ਕਰਦੇ ਹਨ? ਕੀ ਇਹ ਨਹੀਂ ਦਰਸਾਉਂਦਾ ਕਿ ਉਹ ਸ਼ਤਾਨ ਦੀ ਵਫ਼ਾਦਾਰ ਔਲਾਦ ਹਨ? ਅਜਿਹਾ ਕਿਉਂ ਹੈ ਕਿ ਉਹ ਹਮੇਸ਼ਾ ਹੀ ਸ਼ਤਾਨ ਦੇ ਨਾਲ ਖੜ੍ਹੇ ਹੋਣ ਅਤੇ ਉਸ ਦੀ ਭਾਸ਼ਾ ਬੋਲਣ ਦੇ ਯੋਗ ਹੁੰਦੇ ਹਨ? ਉਨ੍ਹਾਂ ਦਾ ਹਰ ਸ਼ਬਦ ਅਤੇ ਕੰਮ, ਉਨ੍ਹਾਂ ਦੇ ਚਿਹਰਿਆਂ ਦੇ ਹਾਵ-ਭਾਵ, ਸਾਰੇ ਇਹ ਸਾਬਤ ਕਰਨ ਲਈ ਕਾਫ਼ੀ ਹਨ ਕਿ ਉਹ ਸੱਚ ਦੇ ਪ੍ਰੇਮੀਆਂ ਦੀ ਕਿਸਮ ਨਹੀਂ ਹਨ; ਇਸ ਦੀ ਬਜਾਏ, ਉਹ ਉਹ ਲੋਕ ਹਨ ਜਿਹੜੇ ਸੱਚ ਨੂੰ ਨਫ਼ਰਤ ਕਰਦੇ ਹਨ। ਇਹ ਕਿ ਉਹ ਸ਼ਤਾਨ ਦੇ ਨਾਲ ਖੜ੍ਹੇ ਹੋ ਸਕਦੇ ਹਨ, ਇਹ ਸਾਬਤ ਕਰਨ ਲਈ ਕਾਫ਼ੀ ਹੈ ਕਿ ਸ਼ਤਾਨ ਅਜਿਹੇ ਛੋਟੇ-ਮੋਟੇ ਸ਼ਤਾਨਾਂ ਨੂੰ ਸੱਚਮੁੱਚ ਪ੍ਰੇਮ ਕਰਦਾ ਹੈ ਜਿਹੜੇ ਆਪਣੇ ਜੀਵਨ ਸ਼ਤਾਨ ਖ਼ਾਤਰ ਲੜਦਿਆਂ ਬਿਤਾ ਦਿੰਦੇ ਹਨ। ਜੇ ਤੂੰ ਸੱਚਮੁੱਚ ਉਹ ਵਿਅਕਤੀ ਹੈਂ ਜਿਹੜਾ ਸੱਚ ਨੂੰ ਪ੍ਰੇਮ ਕਰਦਾ ਹੈ, ਤਦ ਤੂੰ ਉਨ੍ਹਾਂ ਦਾ ਆਦਰ ਕਿਉਂ ਨਹੀਂ ਕਰਦਾ ਜਿਹੜੇ ਸੱਚ ਨੂੰ ਅਮਲ ਵਿੱਚ ਲਿਆਉਂਦੇ ਹਨ, ਅਤੇ ਤੂੰ ਤੁਰੰਤ ਉਨ੍ਹਾਂ ਦਾ ਪਿੱਛਾ ਕਿਉਂ ਕਰਦਾ ਹੈਂ ਜਿਹੜੇ ਉਨ੍ਹਾਂ ਵੱਲੋਂ ਥੋੜਾ ਜਿਹਾ ਵੀ ਵੇਖਣ ’ਤੇ ਸੱਚ ਨੂੰ ਅਮਲ ਵਿੱਚ ਨਹੀਂ ਲਿਆਉਂਦੇ? ਇਹ ਕਿਸ ਕਿਸਮ ਦੀ ਸਮੱਸਿਆ ਹੈ? ਮੈਂ ਇਸ ਗੱਲ ਦੀ ਪਰਵਾਹ ਨਹੀਂ ਕਰਦਾ ਕਿ ਤੇਰੇ ਕੋਲ ਵਿਵੇਕ ਹੈ ਜਾਂ ਨਹੀਂ। ਮੈਂ ਇਸ ਗੱਲ ਦੀ ਪਰਵਾਹ ਨਹੀਂ ਕਰਦਾ ਕਿ ਤੂੰ ਕਿੰਨੀ ਵੱਡੀ ਕੀਮਤ ਅਦਾ ਕਰ ਚੁੱਕਾ ਹੈਂ, ਅਤੇ ਮੈਂ ਇਸ ਗੱਲ ਦੀ ਪਰਵਾਹ ਨਹੀਂ ਕਰਦਾ ਕਿ ਤੂੰ ਸਥਾਨਕ ਗੁੰਡਾ ਹੈਂ ਜਾਂ ਝੰਡਾ-ਧਾਰਨੀ ਆਗੂ। ਜੇ ਤੇਰੀਆਂ ਸ਼ਕਤੀਆਂ ਮਹਾਨ ਹਨ, ਤਾਂ ਇਹ ਸਿਰਫ਼ ਸ਼ਤਾਨ ਦੀ ਤਾਕਤ ਦੀ ਮਦਦ ਸਦਕਾ ਹੈ। ਜੇ ਤੇਰਾ ਵੱਕਾਰ ਉੱਚਾ ਹੈ, ਤਾਂ ਇਹ ਮਹਿਜ਼ ਇਸ ਲਈ ਹੈ ਕਿਉਂਕਿ ਤੇਰੇ ਆਲੇ-ਦੁਆਲੇ ਬਹੁਤ ਸਾਰੇ ਹਨ ਜਿਹੜੇ ਸੱਚ ਨੂੰ ਅਮਲ ਵਿੱਚ ਨਹੀਂ ਲਿਆਉਂਦੇ। ਜੇ ਤੈਨੂੰ ਕੱਢਿਆ ਨਹੀਂ ਗਿਆ ਹੈ, ਤਾਂ ਇਹ ਇਸ ਲਈ ਹੈ ਕਿਉਂਕਿ ਹੁਣ ਸਮਾਂ ਕੱਢਣ ਦੇ ਕੰਮ ਲਈ ਨਹੀਂ ਹੈ, ਸਗੋਂ, ਇਹ ਸਮਾਂ ਖ਼ਾਤਮੇ ਦੇ ਕੰਮ ਲਈ ਹੈ। ਤੈਨੂੰ ਕੱਢਣ ਲਈ ਹੁਣ ਕੋਈ ਕਾਹਲੀ ਨਹੀਂ ਹੈ। ਮੈਂ ਤਾਂ ਬਸ ਉਸ ਦਿਨ ਦੀ ਉਡੀਕ ਕਰ ਰਿਹਾ ਹਾਂ ਜਦੋਂ ਤੇਰਾ ਖ਼ਾਤਮਾ ਕਰ ਦਿੱਤੇ ਜਾਣ ਮਗਰੋਂ ਮੈਂ ਤੈਨੂੰ ਸਜ਼ਾ ਦੇਵਾਂਗਾ। ਜਿਹੜਾ ਕੋਈ ਵੀ ਸੱਚ ਨੂੰ ਅਮਲ ਵਿੱਚ ਨਹੀਂ ਲਿਆਉਂਦਾ, ਉਸ ਦਾ ਖ਼ਾਤਮਾ ਕਰ ਦਿੱਤਾ ਜਾਵੇਗਾ।

ਉਹ ਲੋਕ ਜਿਹੜੇ ਸੱਚਮੁੱਚ ਅਤੇ ਈਮਾਨਦਾਰੀ ਨਾਲ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਦੇ ਹਨ, ਉਹ ਹਨ ਜਿਹੜੇ ਪਰਮੇਸ਼ੁਰ ਦੇ ਵਚਨ ਨੂੰ ਅਮਲ ਵਿੱਚ ਲਿਆਉਣ ਲਈ ਤਿਆਰ ਹਨ ਅਤੇ ਸੱਚ ਨੂੰ ਅਮਲ ਵਿੱਚ ਲਿਆਉਣ ਲਈ ਤਿਆਰ ਹਨ। ਜਿਹੜੇ ਪਰਮੇਸ਼ੁਰ ਪ੍ਰਤੀ ਆਪਣੀ ਗਵਾਹੀ ਵਿੱਚ ਡਟੇ ਰਹਿਣ ਦੇ ਯੋਗ ਹਨ, ਉਹ ਵੀ ਉਹ ਲੋਕ ਹਨ ਜਿਹੜੇ ਉਸ ਦੇ ਵਚਨ ਨੂੰ ਅਮਲ ਵਿੱਚ ਲਿਆਉਣ ਲਈ ਤਿਆਰ ਹਨ ਅਤੇ ਸੱਚਮੁੱਚ ਅਤੇ ਈਮਾਨਦਾਰੀ ਨਾਲ ਸੱਚ ਦੇ ਨਾਲ ਖੜ੍ਹੇ ਹੋ ਸਕਦੇ ਹਨ। ਉਹ ਲੋਕ ਜਿਹੜੇ ਚਾਲਬਾਜ਼ੀ ਅਤੇ ਅਨਿਆਂ ਦਾ ਸਹਾਰਾ ਲੈਂਦੇ ਹਨ, ਸੱਚ ਤੋਂ ਵਾਂਝੇ ਹਨ, ਅਤੇ ਉਹ ਸਾਰੇ ਪਰਮੇਸ਼ੁਰ ਨੂੰ ਸ਼ਰਮਸ਼ਾਰ ਕਰਦੇ ਹਨ। ਉਹ ਜਿਹੜੇ ਕਲੀਸਿਯਾ ਵਿੱਚ ਝਗੜੇ ਕਰਵਾਉਂਦੇ ਹਨ, ਸ਼ਤਾਨ ਦੇ ਪਿਛਲੱਗ ਹਨ, ਉਹ ਸ਼ਤਾਨ ਦਾ ਸਾਕਾਰ ਰੂਪ ਹਨ। ਅਜਿਹੇ ਲੋਕ ਬਹੁਤ ਦੋਖੀ ਹੁੰਦੇ ਹਨ। ਉਹ ਜਿਨ੍ਹਾਂ ਕੋਲ ਵਿਵੇਕ ਨਹੀਂ ਹੈ ਅਤੇ ਜਿਹੜੇ ਸੱਚ ਦੇ ਪਾਸੇ ਖੜ੍ਹੇ ਹੋਣ ਦੇ ਅਸਮਰਥ ਹਨ, ਸਾਰੇ ਬੁਰੇ ਮਨਸ਼ਿਆਂ ਨੂੰ ਮਨ ਵਿੱਚ ਲੁਕਾ ਕੇ ਰੱਖਦੇ ਹਨ ਅਤੇ ਸੱਚ ਨੂੰ ਦਾਗ਼ ਲਾਉਂਦੇ ਹਨ। ਇਸ ਤੋਂ ਵੀ ਵੱਧ, ਉਹ ਸ਼ਤਾਨ ਦੇ ਮੂਲ ਪ੍ਰਤੀਨਿਧ ਹਨ। ਉਹ ਛੁਟਕਾਰੇ ਤੋਂ ਪਰੇ ਹਨ, ਅਤੇ ਕੁਦਰਤੀ ਤੌਰ ਤੇ ਖ਼ਤਮ ਕਰ ਦਿੱਤੇ ਜਾਣਗੇ। ਪਰਮੇਸ਼ੁਰ ਦਾ ਪਰਿਵਾਰ ਉਨ੍ਹਾਂ ਨੂੰ ਕਾਇਮ ਰਹਿਣ ਦੀ ਆਗਿਆ ਨਹੀਂ ਦਿੰਦਾ ਜਿਹੜੇ ਸੱਚ ਨੂੰ ਅਮਲ ਵਿੱਚ ਨਹੀਂ ਲਿਆਉਂਦੇ, ਤੇ ਨਾ ਹੀ ਉਨ੍ਹਾਂ ਨੂੰ ਕਾਇਮ ਰਹਿਣ ਦੀ ਆਗਿਆ ਦਿੰਦਾ ਹੈ ਜਿਹੜੇ ਜਾਣਬੁੱਝ ਕੇ ਕਲੀਸਿਯਾ ਨੂੰ ਤੋੜਦੇ ਹਨ। ਖ਼ੈਰ, ਹੁਣ ਸਮਾਂ ਕੱਢਣ ਦਾ ਕੰਮ ਕਰਨ ਦਾ ਨਹੀਂ ਹੈ; ਅਜਿਹੇ ਲੋਕਾਂ ਨੂੰ ਬਸ ਉਜਾਗਰ ਕੀਤਾ ਜਾਵੇਗਾ ਅਤੇ ਅੰਤ ਵਿੱਚ ਖ਼ਤਮ ਕਰ ਦਿੱਤਾ ਜਾਵੇਗਾ। ਇਨ੍ਹਾਂ ਲੋਕਾਂ ਉੱਤੇ ਹੋਰ ਜ਼ਿਆਦਾ ਬੇਕਾਰ ਕੰਮ ਨਹੀਂ ਖ਼ਰਚਿਆ ਜਾਵੇਗਾ; ਉਹ ਜਿਹੜੇ ਸ਼ਤਾਨ ਨਾਲ ਸੰਬੰਧ ਰੱਖਦੇ ਹਨ, ਸੱਚ ਦੇ ਨਾਲ ਖੜ੍ਹੇ ਨਹੀਂ ਹੋ ਸਕਦੇ, ਜਦ ਕਿ ਉਹ ਜਿਹੜੇ ਸੱਚ ਨੂੰ ਭਾਲਦੇ ਹਨ, ਖੜ੍ਹੇ ਹੋ ਸਕਦੇ ਹਨ। ਜਿਹੜੇ ਲੋਕ ਸੱਚ ਨੂੰ ਅਮਲ ਵਿੱਚ ਨਹੀਂ ਲਿਆਉਂਦੇ, ਉਹ ਸੱਚ ਦੇ ਰਾਹ ਬਾਰੇ ਸੁਣਨ ਦੇ ਅਯੋਗ ਹਨ ਅਤੇ ਸੱਚ ਲਈ ਗਵਾਹੀ ਦੇਣ ਦੇ ਅਯੋਗ ਹਨ। ਸੱਚ ਉਨ੍ਹਾਂ ਦੇ ਕੰਨਾਂ ਲਈ ਨਹੀਂ ਹੈ; ਸਗੋਂ, ਇਹ ਉਨ੍ਹਾਂ ’ਤੇ ਨਿਰਦੇਸ਼ਿਤ ਹੈ ਜਿਹੜੇ ਇਸ ਨੂੰ ਅਮਲ ਵਿੱਚ ਲਿਆਉਂਦੇ ਹਨ। ਇਸ ਤੋਂ ਪਹਿਲਾਂ ਕਿ ਹਰ ਵਿਅਕਤੀ ਦਾ ਅੰਤ ਉਜਾਗਰ ਕੀਤਾ ਜਾਂਦਾ ਹੈ, ਸਭ ਤੋਂ ਪਹਿਲਾਂ ਕਲੀਸਿਯਾ ਨੂੰ ਪ੍ਰੇਸ਼ਾਨ ਕਰਨ ਵਾਲੇ ਅਤੇ ਪਰਮੇਸ਼ੁਰ ਦੇ ਕਾਰਜ ਵਿੱਚ ਰੁਕਾਵਟ ਪਾਉਣ ਵਾਲੇ ਫ਼ਿਲਹਾਲ ਛੱਡ ਦਿੱਤੇ ਜਾਣਗੇ, ਜਿਨ੍ਹਾਂ ਨਾਲ ਬਾਅਦ ਵਿੱਚ ਨਜਿੱਠਿਆ ਜਾਵੇਗਾ। ਇੱਕ ਵਾਰ ਜਦੋਂ ਕਾਰਜ ਪੂਰਾ ਹੋ ਗਿਆ, ਤਾਂ ਇਨ੍ਹਾਂ ਲੋਕਾਂ ’ਚੋਂ ਹਰ ਇੱਕ ਨੂੰ ਉਜਾਗਰ ਕੀਤਾ ਜਾਵੇਗਾ, ਅਤੇ ਫਿਰ ਉਨ੍ਹਾਂ ਦਾ ਖ਼ਾਤਮਾ ਕਰ ਦਿੱਤਾ ਜਾਵੇਗਾ। ਹਾਲ ਦੀ ਘੜੀ, ਜਦੋਂ ਸੱਚ ਪ੍ਰਦਾਨ ਕੀਤਾ ਜਾ ਰਿਹਾ ਹੈ, ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਵੇਗਾ। ਜਦੋਂ ਮਨੁੱਖਜਾਤੀ ਅੱਗੇ ਸਾਰਾ ਸੱਚ ਪਰਗਟ ਕਰ ਦਿਤਾ ਜਾਵੇਗਾ, ਤਾਂ ਉਹ ਲੋਕ ਖ਼ਤਮ ਕਰ ਦਿੱਤੇ ਜਾਣੇ ਚਾਹੀਦੇ ਹਨ; ਉਹ ਸਮਾਂ ਹੋਵੇਗਾ ਜਦੋਂ ਸਾਰੇ ਲੋਕਾਂ ਦਾ ਉਨ੍ਹਾਂ ਦੀ ਕਿਸਮ ਅਨੁਸਾਰ ਵਰਗੀਕਰਨ ਕੀਤਾ ਜਾਵੇਗਾ। ਵਿਵੇਕ ਤੋਂ ਰਹਿਤ ਲੋਕਾਂ ਦੀਆਂ ਘਟੀਆਂ ਚਾਲਾਂ ਦੁਸ਼ਟ ਹੱਥੋਂ ਉਨ੍ਹਾਂ ਦਾ ਨਾਸ ਕਰਵਾਉਣਗੀਆਂ, ਉਹ ਉਨ੍ਹਾਂ ਦੁਆਰਾ ਫੁਸਲਾ ਕੇ ਲਿਜਾਏ ਜਾਣਗੇ, ਤੇ ਕਦੇ ਵਾਪਸ ਨਹੀਂ ਆਉਣਗੇ। ਅਤੇ ਅਜਿਹੇ ਹੀ ਵਿਹਾਰ ਦੇ ਉਹ ਹੱਕਦਾਰ ਹਨ, ਕਿਉਂਕਿ ਉਹ ਸੱਚ ਨੂੰ ਪ੍ਰੇਮ ਨਹੀਂ ਕਰਦੇ, ਕਿਉਂਕਿ ਉਹ ਸੱਚ ਦੇ ਨਾਲ ਖੜ੍ਹੇ ਹੋਣ ਦੇ ਅਸਮਰਥ ਹਨ, ਕਿਉਂਕਿ ਉਹ ਬੁਰੇ ਲੋਕਾਂ ਪਿੱਛੇ ਜਾਂਦੇ ਹਨ ਅਤੇ ਬੁਰੇ ਲੋਕਾਂ ਦੇ ਨਾਲ ਖੜ੍ਹਦੇ ਹਨ, ਅਤੇ ਕਿਉਂਕਿ ਉਹ ਬੁਰੇ ਲੋਕਾਂ ਨਾਲ ਮਿਲੀਭੁਗਤ ਕਰਦੇ ਹਨ ਅਤੇ ਪਰਮੇਸ਼ੁਰ ਦੀ ਅਵੱਗਿਆ ਕਰਦੇ ਹਨ। ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਜਿਸ ਵਿਸ਼ੇਸ਼ ਗੁਣ ਦਾ ਉਹ ਬੁਰੇ ਲੋਕ ਪ੍ਰਗਟਾਵਾ ਕਰਦੇ ਹਨ, ਉਹ ਬੁਰਾਈ ਹੈ, ਫਿਰ ਵੀ ਉਹ ਉਸ ਦਾ ਪਿੱਛਾ ਕਰਨ ਲਈ ਸੱਚ ਨੂੰ ਪ੍ਰੇਮ ਕਰਨਾ ਬੰਦ ਕਰ ਦਿੰਦੇ ਹਨ ਅਤੇ ਸੱਚ ਵੱਲ ਪਿੱਠ ਮੋੜ ਲੈਂਦੇ ਹਨ। ਕੀ ਇਹ ਉਹ ਲੋਕ ਹਨ ਜਿਹੜੇ ਸੱਚ ਨੂੰ ਅਮਲ ਵਿੱਚ ਨਹੀਂ ਲਿਆਉਂਦੇ ਸਗੋਂ ਜਿਹੜੇ ਵਿਨਾਸ਼ਕਾਰੀ ਅਤੇ ਘਿਰਣਾਯੋਗ ਚੀਜ਼ਾਂ ਕਰਦੇ ਹਨ ਅਤੇ ਕੀ ਇਹ ਸਾਰੇ ਬੁਰਾ ਨਹੀਂ ਕਰ ਰਹੇ? ਭਾਵੇਂ ਕਿ ਉਨ੍ਹਾਂ ਵਿੱਚੋਂ ਅਜਿਹੇ ਹਨ ਜਿਹੜੇ ਆਪਣੇ ਆਪ ਨੂੰ ਰਾਜਿਆਂ ਦਾ ਰੁਤਬਾ ਦਿੰਦੇ ਹਨ ਅਤੇ ਦੂਸਰੇ ਹਨ ਜਿਹੜੇ ਉਨ੍ਹਾਂ ਦਾ ਪਿੱਛਾ ਕਰਦੇ ਹਨ, ਕੀ ਉਨ੍ਹਾਂ ਦੇ ਪਰਮੇਸ਼ੁਰ ਦੀ ਅਵੱਗਿਆ ਕਰਨ ਵਾਲੇ ਸੁਭਾਅ ਇੱਕੋ ਜਿਹੇ ਨਹੀਂ ਹਨ? ਇਹ ਦਾਅਵਾ ਕਰਨ ਲਈ ਉਨ੍ਹਾਂ ਕੋਲ ਕਿਹੜਾ ਬਹਾਨਾ ਹੋ ਸਕਦਾ ਹੈ ਕਿ ਪਰਮੇਸ਼ੁਰ ਉਨ੍ਹਾਂ ਨੂੰ ਬਚਾਉਂਦਾ ਨਹੀਂ ਹੈ? ਇਹ ਦਾਅਵਾ ਕਰਨ ਲਈ ਉਨ੍ਹਾਂ ਕੋਲ ਕਿਹੜਾ ਬਹਾਨਾ ਹੋ ਸਕਦਾ ਹੈ ਕਿ ਪਰਮੇਸ਼ੁਰ ਧਰਮੀ ਨਹੀਂ ਹੈ? ਕੀ ਇਹ ਉਨ੍ਹਾਂ ਦੀ ਆਪਣੀ ਬੁਰਾਈ ਨਹੀਂ ਹੈ ਜਿਹੜੀ ਉਨ੍ਹਾਂ ਦਾ ਨਾਸ ਕਰ ਰਹੀ ਹੈ? ਕੀ ਇਹ ਉਨ੍ਹਾਂ ਦਾ ਆਪਣਾ ਵਿਦ੍ਰੋਹ ਨਹੀਂ ਹੈ ਜਿਹੜਾ ਉਨ੍ਹਾਂ ਨੂੰ ਹੇਠਾਂ ਨਰਕ ਵਿੱਚ ਖਿੱਚ ਰਿਹਾ ਹੈ? ਜਿਹੜੇ ਲੋਕ ਸੱਚ ਨੂੰ ਅਮਲ ਵਿੱਚ ਨਹੀਂ ਲਿਆਉਂਦੇ ਹਨ, ਉਹ ਅੰਤ ਵਿੱਚ, ਇਸ ਸੱਚ ਕਾਰਨ ਹੀ ਆਪਣੇ ਆਪ ਉੱਤੇ ਤਬਾਹੀ ਲਿਆਉਣਗੇ। ਇਹ ਅੰਤ ਹਨ ਜਿਹੜੇ ਸੱਚ ਨੂੰ ਅਮਲ ਵਿੱਚ ਲਿਆਉਣ ਵਾਲਿਆਂ ਅਤੇ ਨਾ ਲਿਆਉਣ ਵਾਲਿਆਂ ਦੀ ਉਡੀਕ ਕਰਦੇ ਹਨ। ਮੈਂ ਉਨ੍ਹਾਂ ਨੂੰ ਸਲਾਹ ਦਿੰਦਾ ਹੈ ਜਿਹੜੇ ਸੱਚ ਨੂੰ ਅਮਲ ਵਿੱਚ ਲਿਆਉਣ, ਕਲੀਸਿਯਾ ਨੂੰ ਛੇਤੀ ਤੋਂ ਛੇਤੀ ਛੱਡਣ, ਹੋਰ ਜ਼ਿਆਦਾ ਪਾਪ ਕਰਨ ਤੋਂ ਬਚਣ ਦੀ ਯੋਜਨਾ ਨਹੀਂ ਬਣਾ ਰਹੇ ਹਨ। ਜਦੋਂ ਸਮਾਂ ਆਵੇਗਾ, ਉਨ੍ਹਾਂ ਲਈ ਪਛਤਾਵੇ ਵਾਸਤੇ ਬਹੁਤ ਦੇਰ ਹੋ ਜਾਵੇਗੀ। ਵਿਸ਼ੇਸ਼ ਰੂਪ ਵਿੱਚ, ਉਹ ਜਿਹੜੇ ਜੁੰਡਲੀਆਂ ਬਣਾਉਂਦੇ ਹਨ ਅਤੇ ਧੜੇਬੰਦੀ ਪੈਦਾ ਕਰਦੇ ਹਨ, ਅਤੇ ਕਲੀਸਿਯਾ ਵਿਚਲੇ ਉਹ ਸਥਾਨਕ ਗੁੰਡੇ, ਉਨ੍ਹਾਂ ਨੂੰ ਤਾਂ ਹੋਰ ਵੀ ਛੇਤੀ ਛੱਡ ਕੇ ਜਾਣਾ ਜ਼ਰੂਰੀ ਹੈ। ਅਜਿਹੇ ਲੋਕ, ਜਿਹੜੇ ਦੁਸ਼ਟ ਭੇੜੀਏ ਵਾਲਾ ਸੁਭਾਅ ਰੱਖਦੇ ਹਨ, ਬਦਲ ਜਾਣ ਦੇ ਅਸਮਰਥ ਹਨ। ਇਹ ਬਿਹਤਰ ਹੋਵੇਗਾ ਜੇ ਉਹ ਛੇਤੀ ਤੋਂ ਛੇਤੀ ਕਲੀਸਿਯਾ ਨੂੰ ਛੱਡ ਦੇਣ, ਮੁੜ ਕਦੇ ਵੀ ਭਰਾਵਾਂ ਅਤੇ ਭੈਣਾਂ ਦੇ ਸਧਾਰਣ ਜੀਵਨ ਵਿੱਚ ਰੁਕਾਵਟ ਨਾ ਪਾਉਣ, ਅਤੇ ਇਸ ਤਰ੍ਹਾਂ ਪਰਮੇਸ਼ੁਰ ਦੀ ਸਜ਼ਾ ਤੋਂ ਬਚ ਜਾਣ। ਤੁਹਾਡੇ ਵਿੱਚੋਂ ਉਹ ਜਿਹੜੇ ਉਨ੍ਹਾਂ ਦੇ ਨਾਲ ਚਲੇ ਗਏ ਹਨ, ਆਪਣੇ ਆਪ ਬਾਰੇ ਵਿਚਾਰ ਕਰਨ ਦੇ ਇਸ ਮੌਕੇ ਨੂੰ ਵਰਤਣ ’ਚ ਸਫ਼ਲ ਹੋਣਗੇ। ਕੀ ਤੁਸੀਂ ਬੁਰੇ ਲੋਕਾਂ ਦੇ ਨਾਲ ਕਲੀਸਿਯਾ ਨੂੰ ਛੱਡ ਦੇਵੇਗੋ, ਜਾਂ ਉੱਥੇ ਰਹੋਗੇ ਅਤੇ ਆਗਿਆਕਾਰੀ ਨਾਲ ਪਿੱਛਾ ਕਰੋਗੇ। ਤੁਹਾਨੂੰ ਇਸ ਮਾਮਲੇ ਨੂੰ ਧਿਆਨ ਨਾਲ ਵਿਚਾਰਨਾ ਜ਼ਰੂਰੀ ਹੈ। ਮੈਂ ਤੁਹਾਨੂੰ ਚੁਣਨ ਵਾਸਤੇ ਇਹ ਇੱਕ ਹੋਰ ਮੌਕਾ ਦਿੰਦਾ ਹਾਂ, ਅਤੇ ਮੈਨੂੰ ਤੁਹਾਡੇ ਜਵਾਬ ਦੀ ਉਡੀਕ ਹੈ।

ਪਿਛਲਾ: ਪਵਿੱਤਰ ਆਤਮਾ ਦਾ ਕੰਮ ਅਤੇ ਸ਼ਤਾਨ ਦਾ ਕੰਮ

ਅਗਲਾ: ਕੀ ਤੂੰ ਉਹੀ ਹੈਂ ਜੋ ਜੀਵਿਤ ਹੋਇਆ ਹੈਂ?

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ