ਪਵਿੱਤਰ ਆਤਮਾ ਦਾ ਕੰਮ ਅਤੇ ਸ਼ਤਾਨ ਦਾ ਕੰਮ

ਕੋਈ ਆਤਮਾ ਦੇ ਵੇਰਵਿਆਂ ਨੂੰ ਕਿਵੇਂ ਸਮਝਦਾ ਹੈ? ਪਵਿੱਤਰ ਆਤਮਾ ਮਨੁੱਖ ਵਿੱਚ ਕਿਵੇਂ ਕੰਮ ਕਰਦਾ ਹੈ? ਸ਼ਤਾਨ ਮਨੁੱਖ ਵਿੱਚ ਕਿਵੇਂ ਕੰਮ ਕਰਦਾ ਹੈ? ਦੁਸ਼ਟ ਆਤਮਾਵਾਂ ਮਨੁੱਖ ਵਿੱਚ ਕਿਵੇਂ ਕੰਮ ਕਰਦੀਆਂ ਹਨ? ਪ੍ਰਗਟਾਵੇ ਕੀ ਹਨ? ਜਦੋਂ ਤੇਰੇ ਨਾਲ ਕੁਝ ਹੁੰਦਾ ਹੈ, ਤਾਂ ਕੀ ਇਹ ਪਵਿੱਤਰ ਆਤਮਾ ਤੋਂ ਆਉਂਦਾ ਹੈ, ਅਤੇ ਕੀ ਤੈਨੂੰ ਇਸ ਨੂੰ ਮੰਨਣਾ ਚਾਹੀਦਾ ਹੈ ਜਾਂ ਇਸ ਨੂੰ ਰੱਦ ਕਰਨਾ ਚਾਹੀਦਾ ਹੈ? ਲੋਕਾਂ ਦੇ ਅਸਲ ਵਿਹਾਰ ਵਿੱਚ, ਬਹੁਤ ਕੁਝ ਮਨੁੱਖ ਦੀ ਇੱਛਾ ਤੋਂ ਪੈਦਾ ਹੁੰਦਾ ਹੈ ਜਿਸ ਨੂੰ ਲੋਕ ਹਮੇਸ਼ਾ ਪਵਿੱਤਰ ਆਤਮਾ ਤੋਂ ਆਉਂਦਾ ਮੰਨਦੇ ਹਨ। ਕੁਝ ਚੀਜ਼ਾਂ ਦੁਸ਼ਟ ਆਤਮਾਵਾਂ ਤੋਂ ਆਉਂਦੀਆਂ ਹਨ, ਪਰ ਫਿਰ ਵੀ ਲੋਕ ਸੋਚਦੇ ਹਨ ਕਿ ਉਹ ਪਵਿੱਤਰ ਆਤਮਾ ਤੋਂ ਆਈਆਂ ਹਨ, ਅਤੇ ਕਈ ਵਾਰ ਪਵਿੱਤਰ ਆਤਮਾ ਅੰਦਰੋਂ ਲੋਕਾਂ ਦੀ ਰਹਿਨੁਮਾਈ ਕਰਦਾ ਹੈ, ਫਿਰ ਵੀ ਲੋਕ ਡਰ ਜਾਂਦੇ ਹਨ ਕਿ ਅਜਿਹੀ ਰਹਿਨੁਮਾਈ ਸ਼ਤਾਨ ਤੋਂ ਆਈ ਹੈ ਅਤੇ ਉਹ ਇਸ ਰਹਿਨੁਮਾਈ ਦਾ ਪਾਲਣ ਕਰਨ ਦੀ ਹਿੰਮਤ ਨਹੀਂ ਕਰਦੇ, ਜਦ ਕਿ ਅਸਲ ਵਿੱਚ ਇਹ ਰਹਿਨੁਮਾਈ ਪਵਿੱਤਰ ਆਤਮਾ ਦਾ ਅੰਦਰੂਨੀ ਚਾਨਣ ਹੁੰਦਾ ਹੈ। ਇਸ ਤਰ੍ਹਾਂ, ਜਦੋਂ ਤਕ ਕੋਈ ਭੇਦ ਨੂੰ ਅਮਲ ਵਿੱਚ ਨਹੀਂ ਲਿਆਉਂਦਾ, ਉਦੋਂ ਤਕ ਕਿਸੇ ਦੇ ਵਿਹਾਰਕ ਅਨੁਭਵ ਵਿੱਚ ਅਨੁਭਵ ਕਰਨ ਦਾ ਕੋਈ ਤਰੀਕਾ ਨਹੀਂ ਹੈ; ਭੇਦ ਕੀਤੇ ਬਿਨਾਂ, ਜੀਵਨ ਦੀ ਪ੍ਰਾਪਤੀ ਦਾ ਕੋਈ ਰਾਹ ਨਹੀਂ ਹੈ। ਪਵਿੱਤਰ ਆਤਮਾ ਕਿਵੇਂ ਕੰਮ ਕਰਦਾ ਹੈ? ਦੁਸ਼ਟ ਆਤਮਾਵਾਂ ਕਿਵੇਂ ਕੰਮ ਕਰਦੀਆਂ ਹਨ? ਮਨੁੱਖ ਦੀ ਇੱਛਾ ਤੋਂ ਕੀ ਆਉਂਦਾ ਹੈ? ਅਤੇ ਪਵਿੱਤਰ ਆਤਮਾ ਦੀ ਰਹਿਨੁਮਾਈ ਅਤੇ ਅੰਦਰੂਨੀ ਚਾਨਣ ਤੋਂ ਕੀ ਪੈਦਾ ਹੁੰਦਾ ਹੈ? ਜੇ ਤੂੰ ਮਨੁੱਖ ਦੇ ਅੰਦਰ ਪਵਿੱਤਰ ਆਤਮਾ ਦੇ ਕੰਮ ਦੇ ਤਰੀਕਿਆਂ ਨੂੰ ਸਮਝਦਾ ਹੈਂ, ਤਾਂ, ਆਪਣੇ ਰੋਜ਼ਾਨਾ ਦੇ ਜੀਵਨ ਵਿੱਚ ਅਤੇ ਤੇਰੇ ਵਿਹਾਰਕ ਅਨੁਭਵਾਂ ਦੌਰਾਨ, ਤੂੰ ਆਪਣਾ ਗਿਆਨ ਵਧਾਉਣ ਅਤੇ ਅੰਤਰ ਕਰਨ ਦੇ ਯੋਗ ਹੋ ਜਾਏਂਗਾ; ਤੂੰ ਪਰਮੇਸ਼ੁਰ ਨੂੰ ਜਾਣ ਜਾਏਂਗਾ, ਤੂੰ ਸ਼ਤਾਨ ਨੂੰ ਸਮਝਣ ਅਤੇ ਬੁੱਝਣ ਦੇ ਯੋਗ ਹੋ ਜਾਏਂਗਾ; ਤੂੰ ਆਪਣੀ ਆਗਿਆਕਾਰਤਾ ਜਾਂ ਖੋਜ ਵਿੱਚ ਉਲਝਣ ਵਿੱਚ ਨਹੀਂ ਰਹੇਂਗਾ, ਤੂੰ ਇੱਕ ਅਜਿਹਾ ਵਿਅਕਤੀ ਬਣੇਂਗਾ ਜਿਸ ਦੇ ਵਿਚਾਰ ਸਪਸ਼ਟ ਹਨ, ਜੋ ਪਵਿੱਤਰ ਆਤਮਾ ਦੇ ਕੰਮ ਦਾ ਪਾਲਣ ਕਰਦਾ ਹੈ।

ਪਵਿੱਤਰ ਆਤਮਾ ਦਾ ਕੰਮ ਸਰਗਰਮ ਰਹਿਨੁਮਾਈ ਅਤੇ ਸਕਾਰਾਤਮਕ ਸੋਝੀ ਦਾ ਰੂਪ ਹੈ। ਇਹ ਲੋਕਾਂ ਨੂੰ ਉਦਾਸੀਨ ਨਹੀਂ ਬਣਨ ਦਿੰਦਾ ਹੈ। ਇਹ ਉਨ੍ਹਾਂ ਨੂੰ ਰਾਹਤ ਪਹੁੰਚਾਉਂਦਾ ਹੈ, ਉਨ੍ਹਾਂ ਨੂੰ ਨਿਹਚਾ ਅਤੇ ਸੰਕਲਪ ਦਿੰਦਾ ਹੈ, ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੁਆਰਾ ਸੰਪੂਰਣ ਕੀਤੇ ਜਾਣ ਦਾ ਪਿੱਛਾ ਕਰਨ ਦੇ ਯੋਗ ਬਣਾਉਂਦਾ ਹੈ। ਜਦੋਂ ਪਵਿੱਤਰ ਆਤਮਾ ਕੰਮ ਕਰਦਾ ਹੈ, ਤਾਂ ਲੋਕ ਸਰਗਰਮੀ ਨਾਲ ਪ੍ਰਵੇਸ਼ ਕਰਨ ਦੇ ਯੋਗ ਹੁੰਦੇ ਹਨ; ਉਹ ਉਦਾਸੀਨ ਨਹੀਂ ਹੁੰਦੇ ਅਤੇ ਮਜਬੂਰ ਨਹੀਂ ਕੀਤੇ ਗਏ ਹੁੰਦੇ, ਸਗੋਂ ਉਹ ਆਪਣੀ ਖੁਦ ਦੀ ਪਹਿਲਕਦਮੀ ’ਤੇ ਕੰਮ ਕਰਦੇ ਹਨ। ਜਦੋਂ ਪਵਿੱਤਰ ਆਤਮਾ ਕੰਮ ਕਰਦਾ ਹੈ, ਤਾਂ ਲੋਕ ਖੁਸ਼ ਅਤੇ ਚਾਹਵਾਨ ਹੁੰਦੇ ਹਨ, ਉਹ ਆਗਿਆ ਮੰਨਣ ਲਈ ਤਿਆਰ ਹੁੰਦੇ ਹਨ ਅਤੇ ਆਪਣੇ ਆਪ ਨੂੰ ਦੀਨ ਕਰਨ ਵਿੱਚ ਖੁਸ਼ ਹੁੰਦੇ ਹਨ। ਹਾਲਾਂਕਿ ਉਹ ਅੰਦਰੋਂ ਦੁਖੀ ਅਤੇ ਕਮਜ਼ੋਰ ਹੁੰਦੇ ਹਨ, ਪਰ ਉਨ੍ਹਾਂ ਵਿੱਚ ਸਹਿਯੋਗ ਕਰਨ ਦਾ ਸੰਕਲਪ ਹੁੰਦਾ ਹੈ; ਉਹ ਖੁਸ਼ੀ-ਖੁਸ਼ੀ ਦੁੱਖ ਸਹਿਣ ਕਰ ਲੈਂਦੇ ਹਨ, ਉਹ ਆਗਿਆ ਮੰਨਣ ਦੇ ਯੋਗ ਹੁੰਦੇ ਹਨ, ਅਤੇ ਉਹ ਮਨੁੱਖੀ ਇੱਛਾ ਤੋਂ ਬੇਦਾਗ ਰਹਿੰਦੇ ਹਨ, ਮਨੁੱਖ ਦੀ ਸੋਚਣੀ ਤੋਂ ਬੇਦਾਗ ਰਹਿੰਦੇ ਹਨ, ਅਤੇ ਨਿਸ਼ਚਿਤ ਰੂਪ ਵਿੱਚ ਮਨੁੱਖੀ ਚਾਹ ਅਤੇ ਪ੍ਰੇਰਣਾਵਾਂ ਤੋਂ ਬੇਦਾਗ ਰਹਿੰਦੇ ਹਨ। ਜਦੋਂ ਲੋਕ ਪਵਿੱਤਰ ਆਤਮਾ ਦੇ ਕੰਮ ਦਾ ਅਨੁਭਵ ਕਰਦਾ ਹੈ, ਉਹ ਅੰਦਰੋਂ ਵਿਸ਼ੇਸ਼ ਤੌਰ ਤੇ ਪਵਿੱਤਰ ਹੋ ਜਾਂਦੇ ਹਨ। ਜਿਨ੍ਹਾਂ ਕੋਲ ਪਵਿੱਤਰ ਆਤਮਾ ਦਾ ਕੰਮ ਹੁੰਦਾ ਹੈ ਉਹ ਪਰਮੇਸ਼ੁਰ ਦੇ ਪ੍ਰਤੀ ਪਿਆਰ ਨੂੰ ਅਤੇ ਆਪਣੇ ਭਰਾਵਾਂ ਅਤੇ ਭੈਣਾਂ ਦੇ ਪਿਆਰ ਨੂੰ ਵਿਹਾਰ ਵਿੱਚ ਲਿਆਉਂਦੇ ਹਨ; ਉਹ ਅਜਿਹੀਆਂ ਗੱਲਾਂ ਵਿੱਚ ਖੁਸ਼ ਹੁੰਦੇ ਹਨ ਜਿਨ੍ਹਾਂ ਨਾਲ ਪਰਮੇਸ਼ੁਰ ਨੂੰ ਖੁਸ਼ੀ ਹੁੰਦੀ ਹੈ ਅਤੇ ਉਨ੍ਹਾਂ ਚੀਜ਼ਾਂ ਨਾਲ ਘਿਰਣਾ ਕਰਦੇ ਹਨ ਜਿਨ੍ਹਾਂ ਨਾਲ ਪਰਮੇਸ਼ੁਰ ਘਿਰਣਾ ਕਰਦਾ ਹੈ। ਅਜਿਹੇ ਲੋਕ ਜੋ ਪਵਿੱਤਰ ਆਤਮਾ ਦੇ ਕੰਮ ਨਾਲ ਛੋਹੇ ਜਾਂਦੇ ਹਨ ਉਨ੍ਹਾਂ ਵਿੱਚ ਸਧਾਰਣ ਮਨੁੱਖੀ ਅਵਸਥਾ ਹੁੰਦੀ ਹੈ, ਅਤੇ ਉਹ ਨਿਰੰਤਰ ਸੱਚਾਈ ਦੇ ਪਿੱਛੇ ਚੱਲਦੇ ਹਨ ਅਤੇ ਉਨ੍ਹਾਂ ਕੋਲ ਮਨੁੱਖਤਾ ਹੁੰਦੀ ਹੈ। ਜਦੋਂ ਪਵਿੱਤਰ ਆਤਮਾ ਲੋਕਾਂ ਦੇ ਅੰਦਰ ਕੰਮ ਕਰਦਾ ਹੈ, ਤਾਂ ਉਨ੍ਹਾਂ ਦੀ ਹਾਲਤ ਹੋਰ ਬਿਹਤਰ ਹੁੰਦੀ ਜਾਂਦੀ ਹੈ ਅਤੇ ਉਨ੍ਹਾਂ ਦੀ ਮਨੁੱਖੀ ਅਵਸਥਾ ਹੋਰ ਵੀ ਸੁਭਾਵਕ ਬਣ ਜਾਂਦੀ ਹੈ, ਅਤੇ ਹਾਲਾਂਕਿ ਉਨ੍ਹਾਂ ਦਾ ਕੁਝ ਸਹਿਯੋਗ ਮੂਰਖਤਾਪੂਰਣ ਹੋ ਸਕਦਾ ਹੈ, ਪਰ ਉਨ੍ਹਾਂ ਦੀਆਂ ਪ੍ਰੇਰਣਾਵਾਂ ਸਹੀ ਹੁੰਦੀਆਂ ਹਨ, ਉਨ੍ਹਾਂ ਦਾ ਪ੍ਰਵੇਸ਼ ਸਕਾਰਾਤਮਕ ਹੁੰਦਾ ਹੈ, ਉਹ ਅੜਿੱਕਾ ਬਣਨ ਦੀ ਕੋਸ਼ਿਸ਼ ਨਹੀਂ ਕਰਦੇ, ਅਤੇ ਉਨ੍ਹਾਂ ਅੰਦਰ ਕੋਈ ਦੁਰਭਾਵਨਾ ਨਹੀਂ ਹੁੰਦੀ। ਪਵਿੱਤਰ ਆਤਮਾ ਦਾ ਕੰਮ ਆਮ ਅਤੇ ਅਸਲੀ ਹੁੰਦਾ ਹੈ, ਪਵਿੱਤਰ ਆਤਮਾ ਮਨੁੱਖ ਵਿੱਚ ਮਨੁੱਖ ਦੇ ਸਧਾਰਣ ਜੀਵਨ ਦੇ ਨਿਯਮਾਂ ਅਨੁਸਾਰ ਕੰਮ ਕਰਦਾ ਹੈ, ਅਤੇ ਉਹ ਆਮ ਲੋਕਾਂ ਦੀ ਅਸਲ ਖੋਜ ਅਨੁਸਾਰ ਲੋਕਾਂ ਅੰਦਰ ਅੰਦਰੂਨੀ ਚਾਨਣ ਅਤੇ ਰਹਿਨੁਮਾਈ ਕਰਦਾ ਹੈ। ਜਦੋਂ ਪਵਿੱਤਰ ਆਤਮਾ ਲੋਕਾਂ ਅੰਦਰ ਕੰਮ ਕਰਦਾ ਹੈ, ਉਹ ਆਮ ਲੋਕਾਂ ਦੀਆਂ ਜ਼ਰੂਰਤਾਂ ਅਨੁਸਾਰ ਉਨ੍ਹਾਂ ਦੀ ਅਗਵਾਈ ਕਰਦਾ ਹੈ ਅਤੇ ਉਨ੍ਹਾਂ ਨੂੰ ਪ੍ਰਕਾਸ਼ਮਾਨ ਕਰਦਾ ਹੈ। ਉਹ ਉਨ੍ਹਾਂ ਦੀਆਂ ਜ਼ਰੂਰਤਾਂ ਅਨੁਸਾਰ ਉਨ੍ਹਾਂ ਨੂੰ ਮੁਹੱਈਆ ਕਰਦਾ ਹੈ, ਉਹ ਉਨ੍ਹਾਂ ਵਿੱਚ ਜੋ ਘਾਟ, ਅਤੇ ਕਮੀਆਂ ਹਨ ਉਨ੍ਹਾਂ ਅਨੁਸਾਰ ਸਕਾਰਾਤਮਕ ਢੰਗ ਨਾਲ ਉਨ੍ਹਾਂ ਰਹਿਨੁਮਾਈ ਕਰਦਾ ਹੈ ਅਤੇ ਪ੍ਰਕਾਸ਼ਮਾਨ ਬਣਾਉਂਦਾ ਹੈ। ਪਵਿੱਤਰ ਆਤਮਾ ਦਾ ਕੰਮ ਅਸਲ ਜੀਵਨ ਵਿੱਚ ਲੋਕਾਂ ਨੂੰ ਪ੍ਰਕਾਸ਼ਮਾਨ ਬਣਾਉਣਾ ਅਤੇ ਉਨ੍ਹਾਂ ਦੀ ਰਹਿਨੁਮਾਈ ਕਰਨਾ ਹੈ; ਸਿਰਫ਼ ਜੇ ਉਹ ਆਪਣੇ ਅਸਲ ਜੀਵਨ ਵਿੱਚ ਪਰਮੇਸ਼ੁਰ ਦੇ ਵਚਨਾਂ ਦਾ ਅਨੁਭਵ ਕਰਨ ਤਾਂ ਉਹ ਪਵਿੱਤਰ ਆਤਮਾ ਦੇ ਕੰਮ ਨੂੰ ਦੇਖਣ ਦੇ ਯੋਗ ਹੁੰਦੇ ਹਨ। ਜੇ, ਆਪਣੇ ਰੋਜ਼ਾਨਾ ਦੇ ਜੀਵਨ ਵਿੱਚ, ਲੋਕ ਸਕਾਰਾਤਮਕ ਸਥਿਤੀ ਵਿੱਚ ਹੋਣ ਅਤੇ ਉਨ੍ਹਾਂ ਕੋਲ ਸਧਾਰਣ ਆਤਮਿਕ ਜੀਵਨ ਹੋਏ, ਤਾਂ ਉਨ੍ਹਾਂ ਵਿੱਚ ਪਵਿੱਤਰ ਆਤਮਾ ਦਾ ਕੰਮ ਹੁੰਦਾ ਹੈ। ਅਜਿਹੀ ਸਥਿਤੀ ਵਿੱਚ, ਜਦੋਂ ਉਹ ਪਰਮੇਸ਼ੁਰ ਦੇ ਵਚਨਾਂ ਨੂੰ ਖਾਂਦੇ ਅਤੇ ਪੀਂਦੇ ਹਨ, ਤਾਂ ਉਨ੍ਹਾਂ ਵਿੱਚ ਨਿਹਚਾ ਆਉਂਦੀ ਹੈ; ਜਦੋਂ ਉਹ ਪ੍ਰਾਰਥਨਾ ਕਰਦੇ ਹਨ, ਤਾਂ ਉਹ ਪ੍ਰੇਰਿਤ ਹੁੰਦੇ ਹਨ; ਜਦੋਂ ਉਨ੍ਹਾਂ ਦੇ ਵਿਰੁੱਧ ਕੁਝ ਹੁੰਦਾ ਹੈ, ਤਾਂ ਉਹ ਉਦਾਸੀਨ ਨਹੀਂ ਹੁੰਦੇ; ਅਤੇ ਜਿਵੇਂ ਚੀਜ਼ਾਂ ਵਾਪਰਦੀਆਂ ਹਨ, ਉਹ ਉਨ੍ਹਾਂ ਚੀਜ਼ਾਂ ਅੰਦਰ ਉਨ੍ਹਾਂ ਸਬਕਾਂ ਨੂੰ ਦੇਖਣ ਦੇ ਯੋਗ ਹੁੰਦੇ ਹਨ ਜੋ ਪਰਮੇਸ਼ੁਰ ਚਾਹੁੰਦਾ ਹੈ ਕਿ ਉਹ ਸਿੱਖਣ। ਉਹ ਉਦਾਸੀਨ ਜਾਂ ਕਮਜ਼ੋਰ ਨਹੀਂ ਹੁੰਦੇ, ਅਤੇ ਹਾਲਾਂਕਿ ਉਨ੍ਹਾਂ ਨੂੰ ਅਸਲ ਮੁਸ਼ਕਲਾਂ ਹੁੰਦੀਆਂ ਹਨ, ਪਰ ਉਹ ਪਰਮੇਸ਼ੁਰ ਦੇ ਸਾਰੇ ਪ੍ਰਬੰਧਾਂ ਨੂੰ ਮੰਨਣ ਲਈ ਤਿਆਰ ਹੁੰਦੇ ਹਨ।

ਪਵਿੱਤਰ ਆਤਮਾ ਦੇ ਕੰਮ ਦੁਆਰਾ ਕਿਹੜੇ ਪ੍ਰਭਾਵ ਪ੍ਰਾਪਤ ਕੀਤੇ ਜਾਂਦੇ ਹਨ? ਤੂੰ ਸ਼ਾਇਦ ਮੂਰਖ ਹੋ ਸਕਦਾ ਹੈਂ, ਅਤੇ ਤੇਰੇ ਅੰਦਰ ਸ਼ਾਇਦ ਕੋਈ ਸੋਝੀ ਵੀ ਨਾ ਹੋਏ, ਪਰ ਪਵਿੱਤਰ ਆਤਮਾ ਨੇ ਕੰਮ ਕਰਨਾ ਹੀ ਹੁੰਦਾ ਹੈ ਅਤੇ ਤੇਰੇ ਅੰਦਰ ਨਿਹਚਾ ਹੋਏਗੀ, ਅਤੇ ਤੂੰ ਹਮੇਸ਼ਾ ਮਹਿਸੂਸ ਕਰੇਂਗਾ ਕਿ ਤੂੰ ਪਰਮੇਸ਼ੁਰ ਨੂੰ ਚੋਖੀ ਮਾਤਰਾ ਵਿੱਚ ਪਿਆਰ ਨਹੀਂ ਕਰ ਸਕਦਾ। ਤੂੰ ਸਹਿਯੋਗ ਕਰਨ ਲਈ ਤਿਆਰ ਹੋਵੇਂਗਾ, ਭਾਵੇਂ ਅੱਗੇ ਕਿੰਨੀਆਂ ਵੀ ਵੱਡੀਆਂ ਮੁਸ਼ਕਲਾਂ ਹੋਣ। ਤੇਰੇ ਨਾਲ ਚੀਜ਼ਾਂ ਵਾਪਰਨਗੀਆਂ ਅਤੇ ਤੈਨੂੰ ਇਹ ਸਪਸ਼ਟ ਪਤਾ ਨਹੀਂ ਹੋਏਗਾ ਕਿ ਉਹ ਪਰਮੇਸ਼ੁਰ ਤੋਂ ਆਈਆਂ ਹਨ ਜਾਂ ਸ਼ਤਾਨ ਤੋਂ, ਪਰ ਤੂੰ ਉਡੀਕ ਕਰ ਸਕੇਂਗਾ, ਅਤੇ ਤੂੰ ਨਾ ਤਾਂ ਕਦੇ ਉਦਾਸੀਨ ਹੋਏਂਗਾ ਅਤੇ ਨਾ ਹੀ ਲਾਪਰਵਾਹ। ਇਹ ਪਵਿੱਤਰ ਆਤਮਾ ਦਾ ਸਧਾਰਣ ਕੰਮ ਹੈ। ਜਦੋਂ ਪਵਿੱਤਰ ਆਤਮਾ ਤੇਰੇ ਅੰਦਰ ਕੰਮ ਕਰਦਾ ਹੈ, ਤੈਨੂੰ ਤਾਂ ਵੀ ਅਸਲ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ: ਕਈ ਵਾਰ ਤੇਰੀਆਂ ਅੱਖਾਂ ਵਿੱਚ ਹੰਝੂ ਆਉਣਗੇ, ਅਤੇ ਕਈ ਵਾਰ ਅਜਿਹੀਆਂ ਚੀਜ਼ਾਂ ਹੋਣਗੀਆਂ ਜਿਨ੍ਹਾਂ ’ਤੇ ਜਿੱਤ ਹਾਸਲ ਕਰਨ ਵਿੱਚ ਤੂੰ ਅਸਮਰਥ ਹੋਏਂਗਾ, ਪਰ ਇਹ ਸਿਰਫ਼ ਪਵਿੱਤਰ ਆਤਮਾ ਦੇ ਸਧਾਰਣ ਕੰਮ ਦਾ ਇੱਕ ਪੜਾਅ ਹੈ। ਹਾਲਾਂਕਿ ਤੂੰ ਉਨ੍ਹਾਂ ਮੁਸ਼ਕਲਾਂ ’ਤੇ ਜਿੱਤ ਪ੍ਰਾਪਤ ਨਹੀਂ ਕੀਤੀ, ਅਤੇ ਹਾਲਾਂਕਿ ਕਦੇ ਤੂੰ ਕਮਜ਼ੋਰ ਅਤੇ ਸ਼ਿਕਾਇਤਾਂ ਨਾਲ ਭਰਿਆ ਹੋਇਆ ਸੀ, ਫਿਰ ਵੀ ਬਾਅਦ ਵਿੱਚ ਤੂੰ ਸੰਪੂਰਣ ਨਿਹਚਾ ਦੇ ਨਾਲ ਪਰਮੇਸ਼ੁਰ ਨੂੰ ਪਿਆਰ ਕਰਨ ਦੇ ਯੋਗ ਹੋਇਆ। ਤੇਰੀ ਉਦਾਸੀਨਤਾ ਤੈਨੂੰ ਸਧਾਰਣ ਅਨੁਭਵ ਕਰਨ ਤੋਂ ਨਹੀਂ ਰੋਕ ਸਕਦੀ, ਅਤੇ ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਦੂਜੇ ਲੋਕ ਕੀ ਕਹਿੰਦੇ ਹਨ, ਅਤੇ ਕਿਵੇਂ ਉਹ ਤੇਰੇ ’ਤੇ ਹਮਲਾ ਕਰਦੇ ਹਨ, ਤੂੰ ਫਿਰ ਵੀ ਪਰਮੇਸ਼ੁਰ ਨੂੰ ਪਿਆਰ ਕਰਨ ਦੇ ਯੋਗ ਹੈਂ। ਪ੍ਰਾਰਥਨਾ ਦੌਰਾਨ, ਤੂੰ ਹਮੇਸ਼ਾ ਮਹਿਸੂਸ ਕਰਦਾ ਹੈਂ ਕਿ ਅਤੀਤ ਵਿੱਚ ਤੂੰ ਪਰਮੇਸ਼ੁਰ ਦਾ ਕਿੰਨਾ ਰਿਣੀ ਸੀ, ਅਤੇ ਜਦੋਂ ਕਦੇ ਵੀ ਤੇਰਾ ਦੋਬਾਰਾ ਅਜਿਹੀਆਂ ਚੀਜ਼ਾਂ ਨਾਲ ਮੁਕਾਬਲਾ ਹੁੰਦਾ ਹੈ ਤਾਂ ਤੂੰ ਪਰਮੇਸ਼ੁਰ ਨੂੰ ਸੰਤੁਸ਼ਟ ਕਰਨ ਅਤੇ ਸਰੀਰ ਦੇ ਕੰਮਾਂ ਨੂੰ ਤਿਆਗਣ ਦਾ ਸੰਕਲਪ ਕਰਦਾ ਹੈਂ। ਇਸ ਸਮਰੱਥਾ ਤੋਂ ਦਿਖਾਈ ਦਿੰਦਾ ਹੈ ਕਿ ਤੇਰੇ ਅੰਦਰ ਪਵਿੱਤਰ ਆਤਮਾ ਦਾ ਕੰਮ ਹੈ। ਇਹ ਪਵਿੱਤਰ ਆਤਮਾ ਦੇ ਕੰਮ ਦੀ ਸਧਾਰਣ ਅਵਸਥਾ ਹੈ।

ਉਹ ਕੀ ਕੰਮ ਹੈ ਜੋ ਸ਼ਤਾਨ ਵੱਲੋਂ ਆਉਂਦਾ ਹੈ? ਉਸ ਕੰਮ ਵਿੱਚ ਜੋ ਸ਼ਤਾਨ ਵੱਲੋਂ ਆਉਂਦਾ ਹੈ, ਲੋਕਾਂ ਅੰਦਰ ਦਰਸ਼ਣ ਅਸਪਸ਼ਟ ਹੋ ਜਾਂਦੇ ਹਨ; ਲੋਕ ਸਧਾਰਣ ਮਨੁੱਖੀ ਅਵਸਥਾ ਤੋਂ ਬਿਨਾਂ ਹੁੰਦੇ ਹਨ, ਉਨ੍ਹਾਂ ਦੇ ਕੰਮਾਂ ਪਿੱਛੇ ਦੀਆਂ ਪ੍ਰੇਰਣਾਵਾਂ ਗ਼ਲਤ ਹੁੰਦੀਆਂ ਹਨ, ਅਤੇ ਹਾਲਾਂਕਿ ਉਹ ਪਰਮੇਸ਼ੁਰ ਨੂੰ ਪਿਆਰ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਅੰਦਰ ਹਮੇਸ਼ਾ ਦੋਸ਼-ਆਰੋਪਣ ਰਹਿੰਦੇ ਹਨ, ਅਤੇ ਇਹ ਦੋਸ਼-ਆਰੋਪਣ ਅਤੇ ਵਿਚਾਰ ਉਨ੍ਹਾਂ ਅੰਦਰ ਨਿਰੰਤਰ ਦਖ਼ਲਅੰਦਾਜ਼ੀ ਕਰਦੇ ਰਹਿੰਦੇ ਹਨ, ਉਹ ਉਨ੍ਹਾਂ ਦੇ ਜੀਵਨ ਨੂੰ ਸੀਮਿਤ ਕਰ ਦਿੰਦੇ ਹਨ ਅਤੇ ਉਨ੍ਹਾਂ ਨੂੰ ਸਧਾਰਣ ਅਵਸਥਾ ਵਿੱਚ ਪਰਮੇਸ਼ੁਰ ਦੇ ਸਾਹਮਣੇ ਆਉਣ ਤੋਂ ਰੋਕ ਦਿੰਦੇ ਹਨ। ਕਹਿਣ ਦਾ ਅਰਥ ਹੈ ਕਿ, ਜਿਵੇਂ ਹੀ ਸ਼ਤਾਨ ਦਾ ਕੰਮ ਲੋਕਾਂ ਦੇ ਅੰਦਰ ਹੁੰਦਾ ਹੈ, ਉਨ੍ਹਾਂ ਦੇ ਮਨ ਪਰਮੇਸ਼ੁਰ ਦੇ ਸਾਹਮਣੇ ਸ਼ਾਂਤ ਨਹੀਂ ਰਹਿ ਸਕਦੇ। ਅਜਿਹੇ ਲੋਕ ਨਹੀਂ ਜਾਣਦੇ ਕਿ ਉਹ ਆਪਣੇ ਆਪ ਨਾਲ ਕੀ ਕਰਨ—ਜਦੋਂ ਉਹ ਲੋਕਾਂ ਨੂੰ ਇਕੱਠੇ ਹੁੰਦੇ ਦੇਖਦੇ ਹਨ, ਤਾਂ ਉਹ ਉੱਥੋਂ ਭੱਜ ਜਾਣਾ ਚਾਹੁੰਦੇ ਹਨ, ਅਤੇ ਜਦੋਂ ਦੂਜੇ ਲੋਕ ਪ੍ਰਾਰਥਨਾ ਕਰ ਰਹੇ ਹੁੰਦੇ ਹਨ ਤਾਂ ਉਹ ਆਪਣੀਆਂ ਅੱਖਾਂ ਬੰਦ ਕਰਨ ਵਿੱਚ ਅਸਮਰਥ ਹੁੰਦੇ ਹਨ। ਦੁਸ਼ਟ ਆਤਮਾਵਾਂ ਦਾ ਕੰਮ ਮਨੁੱਖ ਅਤੇ ਪਰਮੇਸ਼ੁਰ ਦਰਮਿਆਨ ਸਧਾਰਣ ਸੰਬੰਧ ਨੂੰ ਤੋੜ ਦਿੰਦਾ ਹੈ, ਅਤੇ ਲੋਕਾਂ ਦੇ ਪਹਿਲੇ ਦੇ ਦਰਸ਼ਣਾਂ ਜਾਂ ਜੀਵਨ ਵਿੱਚ ਪ੍ਰਵੇਸ਼ ਦੇ ਉਨ੍ਹਾਂ ਦੇ ਪਿਛਲੇ ਮਾਰਗ ਨੂੰ ਵਿਗਾੜ ਦਿੰਦਾ ਹੈ; ਆਪਣੇ ਮਨਾਂ ਵਿੱਚ ਉਹ ਕਦੇ ਪਰਮੇਸ਼ੁਰ ਦੇ ਨਜ਼ਦੀਕ ਨਹੀਂ ਆ ਸਕਦੇ, ਅਤੇ ਹਮੇਸ਼ਾ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਜੋ ਉਨ੍ਹਾਂ ਲਈ ਰੁਕਾਵਟ ਪੈਦਾ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਬੰਧਨ ਵਿੱਚ ਬੰਨ੍ਹ ਦਿੰਦੀਆਂ ਹਨ। ਉਨ੍ਹਾਂ ਦੇ ਮਨ ਸ਼ਾਂਤੀ ਪ੍ਰਾਪਤ ਨਹੀਂ ਕਰ ਸਕਦੇ ਅਤੇ ਉਨ੍ਹਾਂ ਅੰਦਰ ਪਰਮੇਸ਼ੁਰ ਨੂੰ ਪਿਆਰ ਕਰਨ ਦੀ ਕੋਈ ਤਾਕਤ ਨਹੀਂ ਬਚਦੀ ਅਤੇ ਉਨ੍ਹਾਂ ਦੀਆਂ ਆਤਮਾਵਾਂ ਦਾ ਪਤਨ ਹੋਣ ਲੱਗਦਾ ਹੈ। ਸ਼ਤਾਨ ਦੇ ਕੰਮ ਦੇ ਅਜਿਹੇ ਪ੍ਰਗਟਾਵੇ ਹੁੰਦੇ ਹਨ। ਸ਼ਤਾਨ ਦਾ ਕੰਮ ਇਸ ਤਰ੍ਹਾਂ ਪਰਗਟ ਹੁੰਦਾ ਹੈ: ਆਪਣੇ ਨਿਸ਼ਚੇ ਵਿੱਚ ਪੱਕੇ ਰਹਿਣ ਅਤੇ ਆਪਣੀ ਗਵਾਹੀ ’ਤੇ ਕਾਇਮ ਰਹਿਣ ਦੇ ਅਯੋਗ ਹੋਣਾ, ਤੈਨੂੰ ਅਜਿਹਾ ਬਣਾ ਦੇਣਾ ਜੋ ਪਰਮੇਸ਼ੁਰ ਦੇ ਸਾਹਮਣੇ ਦੋਸ਼ੀ ਹੋਏ ਅਤੇ ਜਿਸ ਦੀ ਪਰਮੇਸ਼ੁਰ ਪ੍ਰਤੀ ਕੋਈ ਵਫ਼ਾਦਾਰੀ ਨਾ ਹੋਏ। ਜਦੋਂ ਸ਼ਤਾਨ ਦਖ਼ਲ ਦਿੰਦਾ ਹੈ, ਤਾਂ ਤੂੰ ਆਪਣੇ ਅੰਦਰ ਪਰਮੇਸ਼ੁਰ ਪ੍ਰਤੀ ਪਿਆਰ ਅਤੇ ਵਫ਼ਾਦਾਰੀ ਗੁਆ ਦਿੰਦਾ ਹੈਂ, ਤੂੰ ਪਰਮੇਸ਼ੁਰ ਨਾਲ ਇੱਕ ਸਧਾਰਣ ਸੰਬੰਧ ਤੋਂ ਵਾਂਝਿਆ ਹੋ ਜਾਂਦਾ ਹੈਂ, ਤੂੰ ਸੱਚਾਈ ਜਾਂ ਆਪਣੇ ਆਪ ਵਿੱਚ ਸੁਧਾਰ ਦੀ ਖੋਜ ਨਹੀਂ ਕਰਦਾ; ਤੂੰ ਪਿੱਛੇ ਹਟ ਜਾਂਦਾ ਹੈਂ ਅਤੇ ਉਦਾਸੀਨ ਬਣ ਜਾਂਦਾ ਹੈਂ, ਤੂੰ ਖੁਦ ਨੂੰ ਆਸਕਤ ਕਰ ਲੈਂਦਾ ਹੈਂ, ਤੂੰ ਪਾਪ ਦੇ ਪਸਾਰ ਨੂੰ ਖੁੱਲ੍ਹੀ ਛੂਟ ਦੇ ਦਿੰਦਾ ਹੈਂ ਅਤੇ ਪਾਪ ਨਾਲ ਘਿਰਣਾ ਨਹੀਂ ਕਰਦਾ; ਇਸ ਤੋਂ ਇਲਾਵਾ, ਸ਼ਤਾਨ ਦੀ ਦਖ਼ਲਅੰਦਾਜ਼ੀ ਤੈਨੂੰ ਦੁਰਾਚਾਰੀ ਬਣਾ ਦਿੰਦੀ ਹੈ; ਇਹ ਤੇਰੇ ਅੰਦਰੋਂ ਪਰਮੇਸ਼ੁਰ ਦੀ ਛੋਹ ਨੂੰ ਗਾਇਬ ਕਰ ਦਿੰਦੀ ਹੈ ਅਤੇ ਤੈਨੂੰ ਪਰਮੇਸ਼ੁਰ ਬਾਰੇ ਸ਼ਿਕਾਇਤ ਕਰਨ ਅਤੇ ਉਸ ਦਾ ਵਿਰੋਧ ਕਰਨ ਵਾਲਾ ਬਣਾ ਦਿੰਦੀ ਹੈ, ਜਿਸ ਨਾਲ ਤੂੰ ਪਰਮੇਸ਼ੁਰ ’ਤੇ ਸੁਆਲ ਕਰਨ ਲੱਗਦਾ ਹੈਂ; ਇੱਥੋਂ ਤਕ ਕਿ ਤੇਰੇ ਦੁਆਰਾ ਪਰਮੇਸ਼ੁਰ ਦਾ ਤਿਆਗ ਤਕ ਕਰ ਦੇਣ ਦਾ ਖਤਰਾ ਹੁੰਦਾ ਹੈl ਇਹ ਸਭ ਸ਼ਤਾਨ ਤੋਂ ਆਉਂਦਾ ਹੈ।

ਜਦੋਂ ਤੇਰੇ ਰੋਜ਼ਾਨਾ ਦੇ ਜੀਵਨ ਵਿੱਚ ਤੇਰੇ ਨਾਲ ਕੁਝ ਵਾਪਰਦਾ ਹੈ, ਤਾਂ ਤੈਨੂੰ ਇਹ ਫਰਕ ਕਿਵੇਂ ਕਰਨਾ ਚਾਹੀਦਾ ਹੈ ਕਿ ਇਹ ਪਵਿੱਤਰ ਆਤਮਾ ਦੇ ਕੰਮ ਤੋਂ ਆਇਆ ਹੈ ਜਾਂ ਸ਼ਤਾਨ ਦੇ ਕੰਮ ਤੋਂ? ਜਦੋਂ ਲੋਕਾਂ ਦੀਆਂ ਸਥਿਤੀਆਂ ਆਮ ਹੁੰਦੀਆਂ ਹਨ, ਤਾਂ ਉਨ੍ਹਾਂ ਦੇ ਆਤਮਿਕ ਜੀਵਨ ਅਤੇ ਦੈਹਿਕ ਜੀਵਨ ਸੁਭਾਵਕ ਹੁੰਦੇ ਹਨ ਅਤੇ ਉਨ੍ਹਾਂ ਦੀ ਸਿਆਣਪ ਸੁਭਾਵਕ ਅਤੇ ਅਨੁਸ਼ਾਸਿਤ ਹੁੰਦੀ ਹੈ। ਜਦੋਂ ਉਹ ਇਸ ਸਥਿਤੀ ਵਿੱਚ ਹੁੰਦੇ ਹਨ, ਤਾਂ ਉਹ ਆਪਣੇ ਅੰਦਰ ਜੋ ਅਨੁਭਵ ਕਰਦੇ ਹਨ ਅਤੇ ਜਾਣ ਪਾਉਂਦੇ ਹਨ ਬਾਰੇ ਆਮ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਇਹ ਪਵਿੱਤਰ ਆਤਮਾ ਦੇ ਛੋਹੇ ਜਾਣ ਦੁਆਰਾ ਆਉਂਦਾ ਹੈ (ਜਦੋਂ ਉਹ ਪਰਮੇਸ਼ੁਰ ਦੇ ਵਚਨਾਂ ਨੂੰ ਖਾਂਦੇ ਅਤੇ ਪੀਂਦੇ ਹਨ ਤਾਂ ਸੂਝ-ਬੂਝ ਹੋਣਾ ਜਾਂ ਕੁਝ ਸਧਾਰਣ ਗਿਆਨ ਹੋਣਾ, ਜਾਂ ਕੁਝ ਚੀਜ਼ਾਂ ਵਿੱਚ ਵਫ਼ਾਦਾਰ ਰਹਿਣਾ, ਜਾਂ ਕੁਝ ਚੀਜ਼ਾਂ ਵਿੱਚ ਪਰਮੇਸ਼ੁਰ ਨਾਲ ਪਿਆਰ ਕਰਨ ਦੀ ਸਮਰੱਥਾ ਰੱਖਣਾ—ਇਹ ਸਭ ਪਵਿੱਤਰ ਆਤਮਾ ਤੋਂ ਆਉਂਦਾ ਹੈ।) ਮਨੁੱਖ ਵਿੱਚ ਪਵਿੱਤਰ ਆਤਮਾ ਦਾ ਕੰਮ ਵਿਸ਼ੇਸ਼ ਤੌਰ ਤੇ ਆਮ ਹੈ; ਮਨੁੱਖ ਇਸ ਨੂੰ ਮਹਿਸੂਸ ਕਰਨ ਵਿੱਚ ਅਸਮਰਥ ਹੈ, ਅਤੇ ਇਹ ਖੁਦ ਮਨੁੱਖ ਰਾਹੀਂ ਆਇਆ ਹੀ ਜਾਪਦਾ ਹੈ, ਪਰ ਅਸਲ ਵਿੱਚ ਇਹ ਪਵਿੱਤਰ ਆਤਮਾ ਦਾ ਕੰਮ ਹੁੰਦਾ ਹੈ। ਰੋਜ਼ਾਨਾ ਦੇ ਜੀਵਨ ਵਿੱਚ, ਪਵਿੱਤਰ ਆਤਮਾ ਹਰੇਕ ਵਿਅਕਤੀ ਵਿੱਚ ਵੱਡੇ ਅਤੇ ਛੋਟੇ ਕੰਮ ਕਰਦਾ ਹੈ, ਅਤੇ ਸਿਰਫ਼ ਇਸ ਕੰਮ ਦੀ ਸੀਮਾ ਅਲੱਗ-ਅਲੱਗ ਹੁੰਦੀ ਹੈl ਕੁਝ ਲੋਕਾਂ ਵਿੱਚ ਵਧੀਕ ਯੋਗਤਾ ਹੁੰਦੀ ਹੈ, ਅਤੇ ਉਹ ਚੀਜ਼ਾਂ ਨੂੰ ਤੇਜ਼ੀ ਨਾਲ ਸਮਝਦੇ ਹਨ, ਅਤੇ ਉਨ੍ਹਾਂ ਅੰਦਰ ਪਵਿੱਤਰ ਆਤਮਾ ਦਾ ਅੰਦਰੂਨੀ ਚਾਨਣ ਵਿਸ਼ੇਸ਼ ਰੂਪ ਵਿੱਚ ਜ਼ਿਆਦਾ ਹੁੰਦਾ ਹੈ। ਜਦ ਕਿ, ਕੁਝ ਲੋਕਾਂ ਵਿੱਚ ਘੱਟ ਯੋਗਤਾ ਘੱਟ ਹੁੰਦੀ ਹੈ, ਅਤੇ ਉਨ੍ਹਾਂ ਨੂੰ ਚੀਜ਼ਾਂ ਨੂੰ ਸਮਝਣ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ, ਪਰ ਪਵਿੱਤਰ ਆਤਮਾ ਉਨ੍ਹਾਂ ਨੂੰ ਅੰਦਰੋਂ ਛੋਹੰਦਾ ਹੈ ਅਤੇ ਉਹ ਵੀ ਪਰਮੇਸ਼ੁਰ ਦੀ ਵਫ਼ਾਦਾਰੀ ਪ੍ਰਾਪਤ ਕਰਨ ਦੇ ਯੋਗ ਹੁੰਦੇ ਹਨ—ਪਵਿੱਤਰ ਆਤਮਾ ਉਨ੍ਹਾਂ ਸਾਰਿਆਂ ਵਿੱਚ ਕੰਮ ਕਰਦਾ ਹੈ ਜੋ ਪਰਮੇਸ਼ੁਰ ਦੇ ਪਿੱਛੇ ਚੱਲਦੇ ਹਨ। ਜਦੋਂ, ਰੋਜ਼ਾਨਾ ਦੇ ਜੀਵਨ ਵਿੱਚ, ਲੋਕ ਪਰਮੇਸ਼ੁਰ ਦਾ ਵਿਰੋਧ ਨਹੀਂ ਕਰਦੇ ਜਾਂ ਪਰਮੇਸ਼ੁਰ ਵਿਰੁੱਧ ਆਕੀ ਨਹੀਂ ਹੁੰਦੇ, ਅਜਿਹੇ ਕੰਮ ਨਹੀਂ ਕਰਦੇ ਜੋ ਪਰਮੇਸ਼ੁਰ ਦੇ ਪ੍ਰਬੰਧਨ ਦੇ ਵਿਰੋਧ ਵਿੱਚ ਹੋਣ ਅਤੇ ਪਰਮੇਸ਼ੁਰ ਦੇ ਕੰਮ ਵਿੱਚ ਦਖ਼ਲ ਨਹੀਂ ਦਿੰਦੇ, ਉਨ੍ਹਾਂ ਵਿੱਚੋਂ ਹਰੇਕ ਵਿੱਚ ਪਰਮੇਸ਼ੁਰ ਦਾ ਆਤਮਾ ਵੱਡੀ ਜਾਂ ਛੋਟੀ ਸੀਮਾ ਤਕ ਕੰਮ ਕਰਦਾ ਹੈ; ਉਹ ਉਨ੍ਹਾਂ ਨੂੰ ਛੋਹੰਦਾ ਹੈ, ਉਨ੍ਹਾਂ ਨੂੰ ਪ੍ਰਕਾਸ਼ਮਾਨ ਕਰਦਾ ਹੈ, ਉਨ੍ਹਾਂ ਨੂੰ ਨਿਹਚਾ ਦਿੰਦਾ ਹੈ, ਉਨ੍ਹਾਂ ਨੂੰ ਸਮਰੱਥਾ ਦਿੰਦਾ ਹੈ, ਅਤੇ ਸਰਗਰਮ ਰੂਪ ਵਿੱਚ ਪ੍ਰਵੇਸ਼ ਕਰਨ ਲਈ ਉਨ੍ਹਾਂ ਨੂੰ ਅੱਗੇ ਵਧਾਉਂਦਾ ਹੈ, ਆਲਸੀ ਨਹੀਂ ਬਣਨ ਦਿੰਦਾ ਜਾਂ ਸਰੀਰ ਦੇ ਅਨੰਦਾਂ ਦਾ ਲਾਲਚ ਨਹੀਂ ਕਰਨ ਦਿੰਦਾ, ਸੱਚਾਈ ਨੂੰ ਅਮਲ ਵਿੱਚ ਲਿਆਉਣ ਨੂੰ ਤਿਆਰ ਰਹਿੰਦਾ ਹੈ, ਅਤੇ ਪਰਮੇਸ਼ੁਰ ਦੇ ਵਚਨਾਂ ਦੀ ਤਾਂਘ ਕਰਦਾ ਹੈ। ਇਹ ਸਭ ਉਹ ਕੰਮ ਹੈ ਜੋ ਪਵਿੱਤਰ ਆਤਮਾ ਤੋਂ ਆਉਂਦਾ ਹੈ।

ਜਦੋਂ ਲੋਕਾਂ ਦੀ ਅਵਸਥਾ ਸੁਭਾਵਕ ਨਹੀਂ ਹੁੰਦੀ, ਉਹ ਪਵਿੱਤਰ ਆਤਮਾ ਦੁਆਰਾ ਤਿਆਗ ਦਿੱਤੇ ਜਾਂਦੇ ਹਨ; ਉਨ੍ਹਾਂ ਦੇ ਮਨਾਂ ਵਿੱਚ ਸ਼ਿਕਾਇਤਾਂ ਕਰਨ ਦੀ ਸੰਭਾਵਨਾ ਹੁੰਦੀ ਹੈ, ਉਨ੍ਹਾਂ ਦੀਆਂ ਪ੍ਰੇਰਣਾਵਾਂ ਗ਼ਲਤ ਹੁੰਦੀਆਂ ਹਨ, ਉਹ ਆਲਸੀ ਹੁੰਦੇ ਹਨ, ਉਹ ਸਰੀਰਕ ਕੰਮਾਂ ਵਿੱਚ ਰੁੱਝੇ ਰਹਿੰਦੇ ਹਨ, ਅਤੇ ਉਨ੍ਹਾਂ ਦੇ ਮਨ ਸੱਚਾਈ ਵਿਰੁੱਧ ਆਕੀ ਹੁੰਦੇ ਹਨ। ਇਹ ਸਭ ਕੁਝ ਸ਼ਤਾਨ ਤੋਂ ਆਉਂਦਾ ਹੈ। ਜਦੋਂ ਲੋਕਾਂ ਦੀਆਂ ਸਥਿਤੀਆਂ ਆਮ ਨਹੀਂ ਹੁੰਦੀਆਂ, ਜਦੋਂ ਉਨ੍ਹਾਂ ਦਾ ਅੰਦਰ ਹਨੇਰਾ ਹੋਏ ਅਤੇ ਉਨ੍ਹਾਂ ਨੇ ਆਪਣੀ ਸੁਭਾਵਕ ਸਮਝ ਗੁਆ ਲਈ ਹੋਏ, ਪਵਿੱਤਰ ਆਤਮਾ ਦੁਆਰਾ ਤਿਆਗ ਦਿੱਤੇ ਗਏ ਹੋਣ, ਅਤੇ ਆਪਣੇ ਅੰਦਰ ਪਰਮੇਸ਼ੁਰ ਨੂੰ ਮਹਿਸੂਸ ਕਰਨ ਦੇ ਯੋਗ ਨਾ ਹੋਣ, ਤਾਂ ਇਹੀ ਉਹ ਸਮਾਂ ਹੁੰਦਾ ਹੈ ਜਦੋਂ ਸ਼ਤਾਨ ਉਨ੍ਹਾਂ ਦੇ ਅੰਦਰ ਕੰਮ ਕਰ ਰਿਹਾ ਹੁੰਦਾ ਹੈ। ਜੇ ਲੋਕਾਂ ਅੰਦਰ ਹਮੇਸ਼ਾ ਤਾਕਤ ਰਹੇ ਅਤੇ ਉਹ ਹਮੇਸ਼ਾ ਪਰਮੇਸ਼ੁਰ ਨੂੰ ਪਿਆਰ ਕਰਨ, ਤਾਂ ਆਮ ਤੌਰ ਤੇ ਜਦੋਂ ਉਨ੍ਹਾਂ ਨਾਲ ਕੁਝ ਵਾਪਰਦਾ ਹੈ, ਤਾਂ ਉਹ ਚੀਜ਼ਾਂ ਪਵਿੱਤਰ ਆਤਮਾ ਤੋਂ ਆਉਂਦੀਆਂ ਹਨ, ਅਤੇ ਜਿਸ ਕਿਸੇ ਨੂੰ ਵੀ ਉਹ ਮਿਲਦੇ ਹਨ, ਉਹ ਮਿਲਣਾ ਪਰਮੇਸ਼ੁਰ ਦੇ ਪ੍ਰਬੰਧਾਂ ਦਾ ਨਤੀਜਾ ਹੁੰਦਾ ਹੈ। ਕਹਿਣ ਦਾ ਭਾਵ ਹੈ ਕਿ ਜਦੋਂ ਤੂੰ ਸਧਾਰਣ ਸਥਿਤੀ ਵਿੱਚ ਹੁੰਦਾ ਹੈਂ, ਜਦੋਂ ਤੂੰ ਪਵਿੱਤਰ ਆਤਮਾ ਦੇ ਮਹਾਨ ਕੰਮ ਦੇ ਅੰਦਰ ਹੁੰਦਾ ਹੈਂ, ਤਾਂ ਸ਼ਤਾਨ ਲਈ ਤੈਨੂੰ ਡਾਵਾਂਡੋਲ ਕਰਨਾ ਅਸੰਭਵ ਹੁੰਦਾ ਹੈ। ਇਸ ਬੁਨਿਆਦ ਤੇ ਇਹ ਕਿਹਾ ਜਾ ਸਕਦਾ ਹੈ ਕਿ ਸਭ ਕੁਝ ਪਵਿੱਤਰ ਆਤਮਾ ਤੋਂ ਆਉਂਦਾ ਹੈ, ਅਤੇ ਹਾਲਾਂਕਿ ਤੇਰੇ ਮਨ ਵਿੱਚ ਗ਼ਲਤ ਵਿਚਾਰ ਆ ਸਕਦੇ ਹਨ, ਫਿਰ ਵੀ ਤੂੰ ਉਨ੍ਹਾਂ ਨੂੰ ਠੁਕਰਾਉਣ ਅਤੇ ਉਨ੍ਹਾਂ ਦਾ ਪਿੱਛਾ ਨਾ ਕਰਨ ਦੇ ਯੋਗ ਹੁੰਦਾ ਹੈ। ਇਹ ਸਭ ਕੁਝ ਪਵਿੱਤਰ ਆਤਮਾ ਦੇ ਕੰਮ ਤੋਂ ਆਉਂਦਾ ਹੈ। ਸ਼ਤਾਨ ਕਿਨ੍ਹਾਂ ਹਾਲਾਤਾਂ ਵਿੱਚ ਦਖ਼ਲ ਦਿੰਦਾ ਹੈ? ਜਦੋਂ ਤੇਰੇ ਹਾਲਾਤ ਆਮ ਵਾਂਗ ਨਹੀਂ ਹੁੰਦੇ, ਜਦੋਂ ਤੈਨੂੰ ਪਰਮੇਸ਼ੁਰ ਦੀ ਛੋਹ ਪ੍ਰਾਪਤ ਨਹੀਂ ਹੁੰਦੀ ਅਤੇ ਤੂੰ ਪਰਮੇਸ਼ੁਰ ਦੇ ਕੰਮ ਤੋਂ ਬਿਨਾਂ ਹੈਂ, ਜਦੋਂ ਤੂੰ ਅੰਦਰੋਂ ਸੁੱਕਾ ਅਤੇ ਬੰਜਰ ਹੈਂ, ਜਦੋਂ ਤੂੰ ਪਰਮੇਸ਼ੁਰ ਕੋਲ ਪ੍ਰਾਰਥਨਾ ਤਾਂ ਕਰਦਾ ਹੈਂ ਪਰ ਕੁਝ ਸਮਝ ਨਹੀਂ ਪਾਉਂਦਾ, ਅਤੇ ਜਦੋਂ ਤੂੰ ਪਰਮੇਸ਼ੁਰ ਦੇ ਵਚਨਾਂ ਨੂੰ ਖਾਂਦਾ ਅਤੇ ਪੀਂਦਾ ਹੈਂ ਤਾਂ ਤੂੰ ਪ੍ਰਕਾਸ਼ਮਾਨ ਨਹੀਂ ਹੁੰਦਾ ਜਾਂ ਚਾਨਣਾ ਪ੍ਰਾਪਤ ਨਹੀਂ ਕਰਦਾ, ਤਾਂ ਅਜਿਹੀਆਂ ਸਥਿਤੀਆਂ ਵਿੱਚ ਹੀ ਸ਼ਤਾਨ ਲਈ ਤੇਰੇ ਅੰਦਰ ਕੰਮ ਕਰਨ ਆਸਾਨ ਹੋ ਜਾਂਦਾ ਹੈ। ਦੂਜੇ ਸ਼ਬਦਾਂ ਵਿੱਚ, ਜਦੋਂ ਤੇਰਾ ਪਵਿੱਤਰ ਆਤਮਾ ਦੁਆਰਾ ਤਿਆਗ ਕਰ ਦਿੱਤਾ ਜਾਂਦਾ ਹੈ ਅਤੇ ਤੂੰ ਪਰਮੇਸ਼ੁਰ ਨੂੰ ਮਹਿਸੂਸ ਨਹੀਂ ਕਰ ਸਕਦਾ, ਤਾਂ ਤੇਰੇ ਨਾਲ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਜੋ ਸ਼ਤਾਨ ਦੇ ਪ੍ਰਲੋਭਨ ਤੋਂ ਆਉਂਦੀਆਂ ਹਨ। ਜਦੋਂ ਪਵਿੱਤਰ ਆਤਮਾ ਕੰਮ ਕਰਦਾ ਹੈ, ਤਾਂ ਸ਼ਤਾਨ ਵੀ ਪੂਰੇ ਸਮੇਂ ਕੰਮ ਕਰ ਰਿਹਾ ਹੁੰਦਾ ਹੈ। ਪਵਿੱਤਰ ਆਤਮਾ ਮਨੁੱਖ ਦੇ ਅੰਦਰ ਨੂੰ ਛੋਹੰਦਾ ਹੈ, ਜਦ ਕਿ ਉਸੇ ਸਮੇਂ ਸ਼ਤਾਨ ਮਨੁੱਖ ਵਿੱਚ ਦਖ਼ਲ ਦਿੰਦਾ ਹੈ। ਪਰ, ਪਵਿੱਤਰ ਆਤਮਾ ਦਾ ਕੰਮ ਮੋਹਰੀ ਸਥਾਨ ਲੈ ਲੈਂਦਾ ਹੈ, ਅਤੇ ਉਹ ਲੋਕ ਜਿਨ੍ਹਾਂ ਦੀਆਂ ਸਥਿਤੀਆਂ ਆਮ ਹੁੰਦੀਆਂ ਹਨ ਜਿੱਤ ਪ੍ਰਾਪਤ ਕਰ ਸਕਦੇ ਹਨ; ਇਹ ਸ਼ਤਾਨ ਦੇ ਕੰਮ ਉੱਪਰ ਪਰਮੇਸ਼ੁਰ ਦੇ ਕੰਮ ਦੀ ਜਿੱਤ ਹੈ। ਜਦੋਂ ਪਵਿੱਤਰ ਆਤਮਾ ਕੰਮ ਕਰਦਾ ਹੈ, ਤਾਂ ਵੀ ਲੋਕਾਂ ਅੰਦਰ ਇੱਕ ਭ੍ਰਿਸ਼ਟ ਸੁਭਾਅ ਬਣਿਆ ਰਹਿੰਦਾ ਹੈ; ਪਰ ਪਵਿੱਤਰ ਆਤਮਾ ਦੇ ਕੰਮ ਦੌਰਾਨ, ਲੋਕਾਂ ਲਈ ਆਪਣੇ ਆਕੀਪੁਣੇ, ਪ੍ਰੇਰਣਾਵਾਂ, ਅਤੇ ਮਿਲਾਵਟਾਂ ਦੀ ਖੋਜ ਅਤੇ ਪਛਾਣ ਕਰਨਾ ਆਸਾਨ ਹੁੰਦਾ ਹੈ। ਸਿਰਫ਼ ਤਾਂ ਹੀ ਲੋਕਾਂ ਨੂੰ ਪਛਤਾਵਾ ਮਹਿਸੂਸ ਹੁੰਦਾ ਹੈ ਅਤੇ ਉਹ ਪ੍ਰਾਸਚਿਤ ਕਰਨ ਲਈ ਤਿਆਰ ਹੁੰਦੇ ਹਨ। ਇਸ ਤਰ੍ਹਾਂ, ਪਰਮੇਸ਼ੁਰ ਦੇ ਕੰਮ ਦੇ ਅੰਦਰ ਉਨ੍ਹਾਂ ਦਾ ਆਕੀ ਅਤੇ ਭ੍ਰਿਸ਼ਟ ਸੁਭਾਅ ਹੌਲੀ-ਹੌਲੀ ਤਿਆਗ ਦਿੱਤਾ ਜਾਂਦਾ ਹੈ। ਪਵਿੱਤਰ ਆਤਮਾ ਦਾ ਕੰਮ ਵਿਸ਼ੇਸ਼ ਰੂਪ ਵਿੱਚ ਸੁਭਾਵਕ ਹੈ; ਜਦੋਂ ਉਹ ਲੋਕਾਂ ਵਿੱਚ ਕੰਮ ਕਰਦਾ ਹੈ, ਤਾਂ ਵੀ ਉਨ੍ਹਾਂ ਦੇ ਜੀਵਨ ਵਿੱਚ ਮੁਸ਼ਕਲਾਂ ਹੁੰਦੀਆਂ ਹਨ, ਉਹ ਤਾਂ ਵੀ ਰੋਂਦੇ ਹਨ, ਉਹ ਤਾਂ ਵੀ ਦੁੱਖ ਸਹਿਣ ਕਰਦੇ ਹਨ, ਉਹ ਅਜੇ ਵੀ ਕਮਜ਼ੋਰ ਹੁੰਦੇ ਹਨ ਅਤੇ ਅਜੇ ਵੀ ਬਹੁਤ ਸਾਰੀਆਂ ਗੱਲਾਂ ਉਨ੍ਹਾਂ ਲਈ ਅਸਪਸ਼ਟ ਹੁੰਦੀਆਂ ਹਨ, ਫਿਰ ਵੀ ਅਜਿਹੀ ਅਵਸਥਾ ਵਿੱਚ ਉਹ ਪਿੱਛੇ ਹਟਣ ਤੋਂ ਖੁਦ ਨੂੰ ਰੋਕਣ ਦੇ ਸਮਰੱਥ ਹੁੰਦੇ ਹਨ, ਅਤੇ ਪਰਮੇਸ਼ੁਰ ਨੂੰ ਪਿਆਰ ਕਰ ਸਕਦੇ ਹਨ, ਅਤੇ ਹਾਲਾਂਕਿ ਉਹ ਰੋਂਦੇ ਹਨ ਅਤੇ ਦੁਖੀ ਹੁੰਦੇ ਹਨ, ਉਹ ਫਿਰ ਵੀ ਪਰਮੇਸ਼ੁਰ ਦੀ ਪ੍ਰਸ਼ੰਸਾ ਕਰ ਪਾਉਂਦੇ ਹਨ; ਪਵਿੱਤਰ ਆਤਮਾ ਦਾ ਕੰਮ ਵਿਸ਼ੇਸ਼ ਰੂਪ ਵਿੱਚ ਸੁਭਾਵਕ ਹੁੰਦਾ ਹੈ, ਅਤੇ ਇਹ ਥੋੜ੍ਹਾ ਜਿਹਾ ਵੀ ਅਲੌਕਿਕ ਨਹੀਂ ਹੁੰਦਾ। ਬਹੁਤੇ ਲੋਕ ਵਿਸ਼ਵਾਸ ਕਰਦੇ ਹਨ ਕਿ, ਜਿਵੇਂ ਹੀ ਪਵਿੱਤਰ ਆਤਮਾ ਕੰਮ ਕਰਨਾ ਸ਼ੁਰੂ ਕਰਦਾ ਹੈ, ਲੋਕਾਂ ਦੀ ਦਸ਼ਾ ਵਿੱਚ ਤਬਦੀਲੀ ਆ ਜਾਂਦੀ ਹੈ ਅਤੇ ਉਹ ਚੀਜ਼ਾਂ ਜੋ ਉਨ੍ਹਾਂ ਲਈ ਜ਼ਰੂਰੀ ਹਨ ਹਟਾ ਦਿੱਤੀਆਂ ਜਾਂਦੀਆਂ ਹਨ। ਅਜਿਹੇ ਵਿਸ਼ਵਾਸ ਭੁਲੇਖੇ ਪਾਉਣ ਵਾਲੇ ਹੁੰਦੇ ਹਨ। ਜਦੋਂ ਪਵਿੱਤਰ ਆਤਮਾ ਮਨੁੱਖ ਅੰਦਰ ਕੰਮ ਕਰਦਾ ਹੈ, ਮਨੁੱਖ ਦੀਆਂ ਉਦਾਸੀਨਤਾਂ ਵਾਲੀਆਂ ਗੱਲਾਂ ਤਾਂ ਵੀ ਉਸ ਵਿੱਚ ਹੁੰਦੀਆਂ ਹਨ ਅਤੇ ਉਸ ਦਾ ਰੁਤਬਾ ਵੀ ਉਹੀ ਰਹਿੰਦਾ ਹੈ, ਪਰ ਉਹ ਪਵਿੱਤਰ ਆਤਮਾ ਦਾ ਪ੍ਰਕਾਸ਼ ਅਤੇ ਅੰਦਰੂਨੀ ਚਾਨਣ ਪ੍ਰਾਪਤ ਕਰ ਲੈਂਦਾ ਹੈ ਅਤੇ ਇਸ ਲਈ ਉਸ ਦੀ ਅਵਸਥਾ ਹੋਰ ਸਰਗਰਮ ਬਣ ਜਾਂਦੀ ਹੈ, ਉਸ ਦੇ ਅੰਦਰ ਦੀਆਂ ਸਥਿਤੀਆਂ ਆਮ ਹੋ ਜਾਂਦੀਆਂ ਹਨ, ਅਤੇ ਉਹ ਤੇਜ਼ੀ ਨਾਲ ਬਦਲਦਾ ਹੈ। ਲੋਕਾਂ ਦੇ ਅਸਲ ਅਨੁਭਵਾਂ ਵਿੱਚ, ਉਹ ਮੁੱਖ ਰੂਪ ਵਿੱਚ ਜਾਂ ਤਾਂ ਪਵਿੱਤਰ ਆਤਮਾ ਦੇ ਕੰਮ ਦਾ ਅਨੁਭਵ ਕਰਦੇ ਹਨ ਜਾਂ ਸ਼ਤਾਨ ਦੇ ਕੰਮ ਦਾ, ਅਤੇ ਜੇ ਉਹ ਇਨ੍ਹਾਂ ਅਵਸਥਾਵਾਂ ਨੂੰ ਸਮਝਣ ਵਿੱਚ ਅਸਮਰਥ ਹਨ ਅਤੇ ਇਨ੍ਹਾਂ ਵਿੱਚ ਅੰਤਰ ਨਹੀਂ ਕਰਦੇ, ਤਾਂ ਅਸਲ ਅਨੁਭਵਾਂ ਵਿੱਚ ਪ੍ਰਵੇਸ਼ ਕਰਨ ਦਾ ਤਾਂ ਸੁਆਲ ਹੀ ਨਹੀਂ ਉੱਠਦਾ, ਕਹਿਣ ਦਾ ਅਰਥ ਹੈ ਕਿ ਉਨ੍ਹਾਂ ਦੇ ਸੁਭਾਅ ਵਿੱਚ ਕੁਝ ਨਹੀਂ ਬਦਲਦਾ। ਇਸ ਤਰ੍ਹਾਂ, ਪਰਮੇਸ਼ੁਰ ਦੇ ਕੰਮ ਦਾ ਅਨੁਭਵ ਕਰਨ ਦੀ ਕੁੰਜੀ ਇਨ੍ਹਾਂ ਗੱਲਾਂ ਨੂੰ ਸਮਝਣ ਦੇ ਯੋਗ ਹੋਣਾ ਹੀ ਹੈ; ਇਸ ਤਰ੍ਹਾਂ ਨਾਲ, ਉਨ੍ਹਾਂ ਲਈ ਇਹ ਅਨੁਭਵ ਕਰਨਾ ਵਧੇਰੇ ਆਸਾਨ ਹੋਏਗਾ।

ਪਵਿੱਤਰ ਆਤਮਾ ਦਾ ਕੰਮ ਲੋਕਾਂ ਨੂੰ ਸਕਾਰਾਤਮਕ ਪ੍ਰਗਤੀ ਕਰਨ ਦੀ ਆਗਿਆ ਦਿੰਦਾ ਹੈ, ਜਦ ਕਿ ਸ਼ਤਾਨ ਦਾ ਕੰਮ ਉਹਨਾਂ ਨੂੰ ਨਕਾਰਾਤਮਕ ਅਤੇ ਪਿੱਛੇ ਹਟਣ ਵਾਲੇ, ਪਰਮੇਸ਼ੁਰ ਵਿਰੁੱਧ ਬਗਾਵਤ ਅਤੇ ਉਸਦਾ ਵਿਰੋਧ ਕਰਨ ਵਾਲੇ, ਉਸ ਵਿੱਚ ਨਿਹਚਾ ਗੁਆੳਣ ਵਾਲੇ ਬਣਾ ਦਿੰਦਾ ਹੈ, ਅਤੇ ਉਹ ਆਪਣਾ ਫਰਜ਼ ਨਿਭਾਉਣ ਵਿੱਚ ਕਮਜ਼ੋਰ ਹੋ ਜਾਂਦੇ ਹਨ। ਪਵਿੱਤਰ ਆਤਮਾ ਦੀ ਸੋਝੀ ਤੋਂ ਜੋ ਕੁਝ ਉਪਜਦਾ ਹੈ ਉਹ ਕਾਫ਼ੀ ਸੁਭਾਵਕ ਹੁੰਦਾ ਹੈ; ਇਹ ਤੇਰੇ ਉੱਪਰ ਥੋਪਿਆ ਨਹੀਂ ਜਾਂਦਾ। ਜੇ ਤੂੰ ਇਸ ਦੇ ਅਧੀਨ ਹੋ ਜਾਂਦਾ ਹੈਂ, ਤਾਂ ਤੇਰੇ ਕੋਲ ਸ਼ਾਂਤੀ ਹੋਏਗੀ, ਅਤੇ ਜੇ ਤੂੰ ਅਜਿਹਾ ਨਹੀਂ ਕਰਦਾ, ਤਾਂ ਬਾਅਦ ਵਿੱਚ ਤੈਨੂੰ ਫਿਟਕਾਰਿਆ ਜਾਏਗਾ। ਪਵਿੱਤਰ ਆਤਮਾ ਦੇ ਅੰਦਰੂਨੀ ਚਾਨਣ ਨਾਲ, ਤੂੰ ਕੁਝ ਵੀ ਕਰੇਂ ਉਸ ਵਿੱਚ ਕੋਈ ਦਖ਼ਲ ਜਾਂ ਰੁਕਾਵਟ ਨਹੀਂ ਹੋਏਗੀ; ਤੂੰ ਆਜ਼ਾਦ ਕੀਤਾ ਜਾਏਂਗਾ, ਤੇਰੇ ਕੰਮਾਂ ਵਿੱਚ ਅਮਲ ਦਾ ਇੱਕ ਮਾਰਗ ਹੋਏਗਾ, ਅਤੇ ਤੂੰ ਕਿਸੇ ਬੰਦਸ਼ਾਂ ਦੇ ਅਧੀਨ ਨਹੀਂ ਹੋਏਂਗਾ, ਸਗੋਂ ਪਰਮੇਸ਼ੁਰ ਦੀ ਇੱਛਾ ਅਨੁਸਾਰ ਕੰਮ ਕਰਨ ਦੇ ਯੋਗ ਹੋਏਂਗਾ। ਸ਼ਤਾਨ ਦਾ ਕੰਮ ਤੇਰੇ ਲਈ ਕਈ ਚੀਜ਼ਾਂ ਵਿੱਚ ਦਖ਼ਲ ਦਾ ਕਾਰਣ ਬਣਦਾ ਹੈ; ਇਹ ਤੈਨੂੰ ਪ੍ਰਾਰਥਨਾ ਕਰਨ ਤੋਂ ਬੇਦਿਲ ਕਰਦਾ ਹੈ, ਪਰਮੇਸ਼ੁਰ ਦੇ ਵਚਨਾਂ ਨੂੰ ਖਾਣ ਅਤੇ ਪੀਣ ਵਿੱਚ ਬਹੁਤ ਆਲਸੀ ਬਣਾਉਂਦਾ ਹੈ, ਅਤੇ ਕਲੀਸਿਯਾ ਦੇ ਜੀਵਨ ਨੂੰ ਜੀਉਣ ਪ੍ਰਤੀ ਬੇਮੁਖ ਬਣਾਉਂਦਾ ਹੈ, ਅਤੇ ਆਤਮਿਕ ਜੀਵਨ ਤੋਂ ਦੂਰ ਕਰ ਦਿੰਦਾ ਹੈ। ਪਵਿੱਤਰ ਆਤਮਾ ਦਾ ਕੰਮ ਤੇਰੇ ਰੋਜ਼ਾਨਾ ਦੇ ਜੀਵਨ ਵਿੱਚ ਦਖ਼ਲ ਨਹੀਂ ਦਿੰਦਾ ਅਤੇ ਤੇਰੇ ਆਮ ਆਤਮਿਕ ਜੀਵਨ ਵਿੱਚ ਦਖ਼ਲ ਨਹੀਂ ਦਿੰਦਾ। ਤੂੰ ਬਹੁਤ ਸਾਰੀਆਂ ਚੀਜ਼ਾਂ ਨੂੰ ਉਸੇ ਪਲ ਸਮਝਣ ਵਿੱਚ ਅਸਮਰਥ ਰਹਿੰਦਾ ਹੈ ਜਦੋਂ ਉਹ ਹੁੰਦੀਆਂ ਹਨ, ਪਰ ਫਿਰ, ਕੁਝ ਦਿਨਾਂ ਬਾਅਦ, ਤੇਰਾ ਮਨ ਵਧੇਰੇ ਉੱਜਵਲ ਅਤੇ ਦਿਮਾਗ ਵਧੇਰੇ ਸਪਸ਼ਟ ਹੋ ਜਾਂਦਾ ਹੈ। ਤੈਨੂੰ ਆਤਮਾ ਦੀਆਂ ਗੱਲਾਂ ਬਾਰੇ ਕੁਝ ਸਮਝ ਆਉਣ ਲੱਗਦੀ ਹੈ, ਅਤੇ ਹੌਲੀ-ਹੌਲੀ ਤੂੰ ਸਮਝ ਸਕਦਾ ਹੈਂ ਕਿ ਇਹ ਵਿਚਾਰ ਪਰਮੇਸ਼ੁਰ ਤੋਂ ਆਇਆ ਹੈ ਜਾਂ ਸ਼ਤਾਨ ਤੋਂ। ਕੁਝ ਗੱਲਾਂ ਸਪਸ਼ਟ ਰੂਪ ਵਿੱਚ ਤੇਰੇ ਤੋਂ ਪਰਮੇਸ਼ੁਰ ਦਾ ਵਿਰੋਧ ਕਰਵਾਉਂਦੀਆਂ ਹਨ ਅਤੇ ਪਰਮੇਸ਼ੁਰ ਵਿਰੁੱਧ ਆਕੀ ਬਣਾਉਂਦੀਆਂ ਹਨ, ਜਾਂ ਤੈਨੂੰ ਪਰਮੇਸ਼ੁਰ ਦੇ ਵਚਨਾਂ ਨੂੰ ਅਮਲ ਵਿੱਚ ਲਿਆਉਣ ਤੋਂ ਰੋਕਦੀਆਂ ਹਨ; ਇਹ ਸਭ ਗੱਲਾਂ ਸ਼ਤਾਨ ਵੱਲੋਂ ਆਉਂਦੀਆਂ ਹਨ। ਕੁਝ ਚੀਜ਼ਾਂ ਸਪਸ਼ਟ ਨਹੀਂ ਹੁੰਦੀਆਂ, ਅਤੇ ਉਸ ਸਮੇਂ ਤੂੰ ਦੱਸ ਨਹੀਂ ਸਕਦਾ ਕਿ ਉਹ ਕੀ ਹਨ; ਬਾਅਦ ਵਿੱਚ, ਤੂੰ ਉਨ੍ਹਾਂ ਦੇ ਪ੍ਰਗਟਾਵੇ ਦੇਖ ਸਕਦਾ ਹੈਂ ਅਤੇ ਫਿਰ ਸੋਝੀ ਦਾ ਇਸਤੇਮਾਲ ਕਰ ਸਕਦਾ ਹੈਂ। ਜੇ ਤੂੰ ਸਪਸ਼ਟ ਰੂਪ ਵਿੱਚ ਸਮਝ ਸਕੇਂ ਕਿ ਕਿਹੜੀਆਂ ਗੱਲਾਂ ਸ਼ਤਾਨ ਤੋਂ ਆਉਂਦੀਆਂ ਹਨ ਅਤੇ ਕਿਹੜੀਆਂ ਪਵਿੱਤਰ ਆਤਮਾ ਦੁਆਰਾ ਨਿਰਦੇਸ਼ਿਤ ਹੁੰਦੀਆਂ ਹਨ, ਤਾਂ ਤੂੰ ਆਪਣੇ ਅਨੁਭਵਾਂ ਵਿੱਚ ਆਸਾਨੀ ਨਾਲ ਨਹੀਂ ਭਟਕੇਂਗਾ। ਕਈ ਵਾਰ ਜਦੋਂ ਤੇਰੀ ਸਥਿਤੀ ਚੰਗੀ ਨਹੀਂ ਹੁੰਦੀ, ਤਾਂ ਤੈਨੂੰ ਕੁਝ ਅਜਿਹੇ ਵਿਚਾਰ ਆਉਂਦੇ ਹਨ ਜੋ ਤੈਨੂੰ ਤੇਰੀ ਉਦਾਸੀਨ ਅਵਸਥਾ ਤੋਂ ਬਾਹਰ ਲੈ ਆਉਂਦੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਜਦੋਂ ਤੇਰੀ ਸਥਿਤੀ ਪ੍ਰਤਿਕੂਲ ਵੀ ਹੁੰਦੀ ਹੈ, ਤਾਂ ਵੀ ਤੇਰੇ ਕੁਝ ਵਿਚਾਰ ਪਵਿੱਤਰ ਆਤਮਾ ਤੋਂ ਆ ਸਕਦੇ ਹਨ। ਅਜਿਹਾ ਨਹੀਂ ਹੈ ਕਿ ਜਦੋਂ ਤੂੰ ਉਦਾਸੀਨ ਹੁੰਦਾ ਹੈਂ, ਤਾਂ ਤੇਰੇ ਸਾਰੇ ਵਿਚਾਰ ਸ਼ਤਾਨ ਦੇ ਭੇਜੇ ਹੋਏ ਹੋਣ; ਜੇ ਇਹ ਸੱਚ ਹੁੰਦਾ, ਤਾਂ ਤੂੰ ਸਕਾਰਾਤਮਕ ਅਵਸਥਾ ਵਿੱਚ ਕਿਵੇਂ ਤਬਦੀਲ ਹੁੰਦਾ? ਕੁਝ ਸਮੇਂ ਤਕ ਤੇਰੇ ਉਦਾਸੀਨ ਰਹਿਣ ਤੋਂ ਬਾਅਦ, ਪਵਿੱਤਰ ਆਤਮਾ ਤੈਨੂੰ ਸੰਪੂਰਣ ਕੀਤੇ ਜਾਣ ਦਾ ਮੌਕਾ ਦਿੰਦਾ ਹੈ; ਉਹ ਤੈਨੂੰ ਛੋਹੰਦਾ ਹੈ ਅਤੇ ਤੈਨੂੰ ਤੇਰੀ ਉਦਾਸੀਨ ਅਵਸਥਾ ਤੋਂ ਬਾਹਰ ਲਿਆਉਂਦਾ ਹੈ, ਅਤੇ ਤੂੰ ਇੱਕ ਸਧਾਰਣ ਅਵਸਥਾ ਵਿੱਚ ਪ੍ਰਵੇਸ਼ ਕਰ ਜਾਂਦਾ ਹੈਂ।

ਇਹ ਜਾਣਨ ਦੁਆਰਾ ਕਿ ਪਵਿੱਤਰ ਆਤਮਾ ਦਾ ਕੰਮ ਕੀ ਹੈ ਅਤੇ ਸ਼ਤਾਨ ਦਾ ਕੰਮ ਕੀ ਹੈ, ਤੂੰ ਇਨ੍ਹਾਂ ਦੀ ਤੁਲਨਾ ਆਪਣੇ ਅਨੁਭਵਾਂ ਦੌਰਾਨ ਆਪਣੀ ਖੁਦ ਦੀ ਸਥਿਤੀ, ਅਤੇ ਖੁਦ ਦੇ ਅਨੁਭਵਾਂ ਨਾਲ ਕਰ ਸਕਦਾ ਹੈਂ, ਅਤੇ ਇਸ ਤਰ੍ਹਾਂ ਤੇਰੇ ਅਨੁਭਵਾਂ ਵਿੱਚ ਅਸੂਲ ਨਾਲ ਸੰਬੰਧਤ ਕਈ ਹੋਰ ਸੱਚਾਈਆਂ ਹੋਣਗੀਆਂ। ਅਸੂਲ ਬਾਰੇ ਇਨ੍ਹਾਂ ਸੱਚਾਈਆਂ ਨੂੰ ਸਮਝ ਕੇ ਤੂੰ ਆਪਣੀ ਅਸਲ ਅਵਸਥਾ ਉੱਤੇ ਕਾਬੂ ਪਾਉਣ ਦੇ ਯੋਗ ਹੋਏਂਗਾ, ਤੂੰ ਲੋਕਾਂ ਅਤੇ ਘਟਨਾਵਾਂ ਦਰਮਿਆਨ ਅੰਤਰ ਕਰਨ ਦੇ ਯੋਗ ਹੋਏਂਗਾ, ਅਤੇ ਤੈਨੂੰ ਪਵਿੱਤਰ ਆਤਮਾ ਦੇ ਕੰਮ ਨੂੰ ਪ੍ਰਾਪਤ ਕਰਨ ਲਈ ਬਹੁਤ ਜ਼ਿਆਦਾ ਕੋਸ਼ਿਸ਼ ਨਹੀਂ ਕਰਨੀ ਪਏਗੀ। ਨਿਸੰਦੇਹ, ਇਹ ਤੇਰੀਆਂ ਪ੍ਰੇਰਣਾਵਾਂ ਦੇ ਸਹੀ ਹੋਣ ਅਤੇ ਖੋਜ ਕਰਨ ਅਤੇ ਅਮਲ ਵਿੱਚ ਲਿਆਉਣ ਦੀ ਤੇਰੀ ਇੱਛਾ ’ਤੇ ਨਿਰਭਰ ਕਰਦਾ ਹੈl ਇਸ ਕਿਸਮ ਦੀ ਭਾਸ਼ਾ—ਭਾਸ਼ਾ ਜੋ ਅਸੂਲਾਂ ਨਾਲ ਸੰਬੰਧਤ ਹੈ—ਤੇਰੇ ਅਨੁਭਵਾਂ ਵਿੱਚ ਨਜ਼ਰ ਆਉਣੀ ਚਾਹੀਦੀ ਹੈ। ਇਸ ਤੋਂ ਬਿਨਾਂ, ਤੇਰੇ ਅਨੁਭਵ ਸ਼ਤਾਨ ਦੇ ਦਖ਼ਲਾਂ ਅਤੇ ਨਿਰਰਥਕ ਗਿਆਨ ਨਾਲ ਭਰੇ ਹੋਣਗੇ। ਜੇ ਤੂੰ ਇਹ ਨਹੀਂ ਸਮਝਦਾ ਕਿ ਪਵਿੱਤਰ ਆਤਮਾ ਕਿਵੇਂ ਕੰਮ ਕਰਦਾ ਹੈ, ਤਾਂ ਤੂੰ ਇਹ ਵੀ ਨਹੀਂ ਸਮਝਦਾ ਕਿ ਕਿਵੇਂ ਪ੍ਰਵੇਸ਼ ਕਰਨਾ ਹੈ, ਅਤੇ ਜੇ ਤੂੰ ਇਹ ਨਹੀਂ ਸਮਝਦਾ ਕਿ ਸ਼ਤਾਨ ਕਿਵੇਂ ਕੰਮ ਕਰਦਾ ਹੈ, ਤਾਂ ਤੂੰ ਇਹ ਵੀ ਨਹੀਂ ਸਮਝਦਾ ਕਿ ਤੈਨੂੰ ਆਪਣੇ ਦੁਆਰਾ ਚੁੱਕੇ ਜਾਣ ਵਾਲੇ ਹਰੇਕ ਕਦਮ ਵਿੱਚ ਕਿਵੇਂ ਸਾਵਧਾਨ ਰਹਿਣਾ ਹੈ। ਲੋਕਾਂ ਨੂੰ ਪਵਿੱਤਰ ਆਤਮਾ ਕਿਵੇਂ ਕੰਮ ਕਰਦਾ ਹੈ ਅਤੇ ਸ਼ਤਾਨ ਕਿਵੇਂ ਕੰਮ ਕਰਦਾ ਹੈ ਇਨ੍ਹਾਂ ਦੋਹਾਂ ਨੂੰ ਸਮਝਣਾ ਚਾਹੀਦਾ ਹੈ; ਇਹ ਦੋਵੇਂ ਲੋਕਾਂ ਦੇ ਅਨੁਭਵਾਂ ਦਾ ਲਾਜ਼ਮੀ ਹਿੱਸਾ ਹੈ।

ਪਿਛਲਾ: ਜੋ ਪਰਮੇਸ਼ੁਰ ਨੂੰ ਪਿਆਰ ਕਰਦੇ ਹਨ ਉਹ ਸਦਾ ਲਈ ਉਸ ਦੇ ਚਾਨਣ ਵਿੱਚ ਜੀਉਣਗੇ

ਅਗਲਾ: ਉਨ੍ਹਾਂ ਨੂੰ ਇੱਕ ਚਿਤਾਵਨੀ ਜਿਹੜੇ ਸੱਚ ਨੂੰ ਅਮਲ ਵਿੱਚ ਨਹੀਂ ਲਿਆਉਂਦੇ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ