ਤੁਹਾਨੂੰ ਆਪਣੇ ਕੰਮਾਂ ’ਤੇ ਵਿਚਾਰ ਕਰਨਾ ਚਾਹੀਦਾ ਹੈ

ਜੀਵਨ ਵਿੱਚ ਤੁਹਾਡਾ ਹਰੇਕ ਕਾਰਜ ਅਤੇ ਕਾਰਜ ਦਰਸਾਉਂਦੇ ਹਨ ਕਿ ਤੁਹਾਨੂੰ ਰੋਜ਼ਾਨਾ ਭਰਪੂਰ ਕਰਨ ਲਈ ਮੇਰੇ ਵਚਨਾਂ ਦੀ ਪੂਰਤੀ ਮਿਲਣੀ ਜ਼ਰੂਰੀ ਹੈ ਕਿਉਂਕਿ ਤੁਹਾਡੇ ਅੰਦਰ ਬਹੁਤ ਕਮੀ ਹੈ, ਅਤੇ ਤੁਹਾਡਾ ਗਿਆਨ ਅਤੇ ਗ੍ਰਹਿਣ ਕਰਨ ਦੀ ਸਮਰੱਥਾ ਬਹੁਤ ਘੱਟ ਹੈ। ਆਪਣੇ ਰੋਜ਼ਾਨਾ ਦੇ ਜੀਵਨ ਵਿੱਚ, ਤੁਸੀਂ ਅਜਿਹੇ ਮਾਹੌਲ ਅਤੇ ਵਾਤਾਵਰਣ ਵਿੱਚ ਰਹਿੰਦੇ ਹੋ ਜੋ ਸੱਚਾਈ ਜਾਂ ਚੰਗੀ ਭਾਵਨਾ ਤੋਂ ਵਿਹੂਣਾ ਹੈ। ਤੁਹਾਡੇ ਕੋਲ ਜ਼ਿੰਦਾ ਰਹਿਣ ਦੀ ਪੂੰਜੀ ਦੀ ਘਾਟ ਹੈ, ਅਤੇ ਤੁਹਾਡੇ ਕੋਲ ਮੈਨੂੰ ਜਾਂ ਸੱਚਾਈ ਨੂੰ ਜਾਣਨ ਦਾ ਆਧਾਰ ਨਹੀਂ ਹੈ। ਤੁਹਾਡਾ ਵਿਸ਼ਵਾਸ ਕਿਸੇ ਹੋਰ ਚੀਜ਼ ’ਤੇ ਨਹੀਂ ਸਗੋਂ ਅਸਪਸ਼ਟ ਅਤੇ ਸੰਖੇਪ ਵਿਸ਼ਵਾਸ ਜਾਂ ਬੇਹੱਦ ਕੱਟੜ ਗਿਆਨ ਅਤੇ ਧਾਰਮਿਕ ਰਸਮਾਂ ’ਤੇ ਬਣਿਆ ਹੋਇਆ ਹੈ। ਮੈਂ ਹਰ ਰੋਜ਼ ਤੁਹਾਡੀਆਂ ਹਰਕਤਾਂ ਦੇਖਦਾ ਹਾਂ, ਤੁਹਾਡੇ ਇਰਾਦਿਆਂ ਅਤੇ ਬੁਰੇ ਫਲਾਂ ਦੀ ਘੋਖ ਕਰਦਾ ਹਾਂ, ਅਤੇ ਮੈਨੂੰ ਕਦੇ ਵੀ ਇੱਕ ਵੀ ਵਿਅਕਤੀ ਅਜਿਹਾ ਨਹੀਂ ਮਿਲਿਆ ਜੋ ਆਪਣਾ ਦਿਲ ਅਤੇ ਆਤਮਾ ਮੇਰੀ ਸਦੀਵੀ-ਸਥਿਰ ਵੇਦੀ ’ਤੇ ਸੱਚਾਈ ਨਾਲ ਰੱਖਦਾ ਹੈ। ਇਸ ਲਈ ਮੈਂ ਅਜਿਹੀ ਮਨੁੱਖਜਾਤੀ ਲਈ ਪਰਗਟ ਕਰਨ ਵਾਸਤੇ ਆਪਣੇ ਸਾਰੇ ਵਚਨਾਂ ਨੂੰ ਵਿਅਕਤ ਕਰਨ ਵਿੱਚ ਆਪਣਾ ਸਮਾਂ ਬਰਬਾਦ ਕਰਨ ਦਾ ਚਾਹਵਾਨ ਨਹੀਂ ਹਾਂ; ਮੇਰੇ ਦਿਲ ਵਿੱਚ ਸਿਰਫ਼ ਮੇਰੇ ਅਧੂਰੇ ਕੰਮ ਨੂੰ ਪੂਰਾ ਕਰਨ ਅਤੇ ਮਨੁੱਖਜਾਤੀ ਵਿੱਚ ਉਨ੍ਹਾਂ ਲਈ ਕੰਮ ਕਰਨ ਦੀਆਂ ਯੋਜਨਾਵਾਂ ਹਨ ਇਨ੍ਹਾਂ ਨੂੰ ਮੈਂ ਅਜੇ ਬਚਾਉਣਾ ਹੈ। ਫਿਰ ਵੀ, ਉਹ ਸਾਰੇ ਜੋ ਮੇਰੇ ਪੈਰੋਕਾਰ ਹਨ, ਉਨ੍ਹਾਂ ਲਈ ਮੈਂ ਮੇਰੀ ਮੁਕਤੀ ਅਤੇ ਸੱਚਾਈਆਂ ਪ੍ਰਾਪਤ ਕਰਨ ਦੀ ਕਾਮਨਾ ਕਰਦਾ ਹਾਂ ਜੋ ਮੇਰੇ ਵਚਨਾਂ ਰਾਹੀਂ ਮਨੁੱਖ ਨੂੰ ਬਖਸ਼ੀਆਂ ਜਾਂਦੀਆਂ ਹਨ। ਮੈਨੂੰ ਉਮੀਦ ਹੈ ਕਿ ਇੱਕ ਦਿਨ ਜਦੋਂ ਤੂੰ ਆਪਣੀਆਂ ਅੱਖਾਂ ਬੰਦ ਕਰੇਂਗਾ, ਤਾਂ ਤੂੰ ਇੱਕ ਅਜਿਹਾ ਖੇਤਰ ਦੇਖੇਂਗਾ ਜਿੱਥੇ ਹਵਾ ਖੂਸ਼ਬੂਆਂ ਨਾਲ ਭਰਪੂਰ ਹੈ ਅਤੇ ਜੀਉਂਦੇ ਜਲ ਦੀਆਂ ਨਦੀਆਂ ਵਹਿੰਦੀਆਂ ਹਨ-ਬੇਰੰਗ, ਠੰਢੀ ਦੁਨੀਆ ਨਹੀਂ ਜਿੱਥੇ ਕਾਲੇ ਬੱਦਲ ਅਕਾਸ਼ਾਂ ਨੂੰ ਮੈਲਾ ਕਰਦੇ ਹਨ ਅਤੇ ਗਰਜਣ ਦੀਆਂ ਆਵਾਜ਼ਾਂ ਕਦੇ ਰੁਕਦੀਆਂ ਹੀ ਨਹੀਂ।

ਹਰ ਦਿਨ, ਹਰੇਕ ਵਿਅਕਤੀ ਦੇ ਕਾਰਜ ਅਤੇ ਵਿਚਾਰ ਉਸ ਇੱਕ ਦੀਆਂ ਅੱਖਾਂ ਦੁਆਰਾ ਨਿਹਾਰੇ ਜਾਂਦੇ ਹਨ, ਅਤੇ, ਇਸੇ ਸਮੇਂ, ਉਹ ਆਪਣੇ ਖੁਦ ਦੇ ਭਵਿੱਖ ਲਈ ਤਿਆਰੀ ਵਿੱਚ ਹਨ। ਇਹ ਉਹ ਰਾਹ ਹੈ ਜਿਸ ਉੱਪਰ ਉਨ੍ਹਾਂ ਸਭ ਨੂੰ ਚਲਣਾ ਚਾਹੀਦਾ ਹੈ ਜੋ ਜ਼ਿੰਦਾ ਹਨ; ਇਹ ਰਾਹ ਹੈ ਜੋ ਸਭਨਾਂ ਲਈ ਪਹਿਲਾਂ ਤੋਂ ਹੀ ਨਿਰਧਾਰਿਤ ਹੈ, ਅਤੇ ਕੋਈ ਵੀ ਇਸ ਤੋਂ ਬਚ ਨਹੀਂ ਸਕਦਾ ਜਾਂ ਕਿਸੇ ਨੂੰ ਵੀ ਇਸ ਤੋਂ ਛੋਟ ਨਹੀਂ ਦਿੱਤੀ ਜਾ ਸਕਦੀ। ਮੈਂ ਅਣਗਿਣਤ ਵਚਨ ਬੋਲੇ ਹਨ, ਅਤੇ ਇਸ ਤੋਂ ਇਲਾਵਾ, ਬੇਹਿਸਾਬ ਕੰਮ ਕੀਤਾ ਹੈ। ਰੋਜ਼ਾਨਾ, ਮੈਂ ਹਰੇਕ ਵਿਅਕਤੀ ਨੂੰ ਸੁਭਾਵਕ ਰੂਪ ਵਿੱਚ ਉਹ ਸਭ ਕਰਦੇ ਹੋਏ ਦੇਖਦਾ ਹਾਂ ਜੋ ਉਨ੍ਹਾਂ ਨੇ ਆਪਣੇ ਸਹਿਜ ਸੁਭਾਅ ਅਤੇ ਕੁਦਰਤ ਦੀਆਂ ਘਟਨਾਵਾਂ ਅਨੁਸਾਰ ਕਰਨਾ ਹੁੰਦਾ ਹੈ। ਅਣਜਾਣੇ ਵਿੱਚ ਹੀ, ਕਈ ਲੋਕ ਪਹਿਲਾਂ ਹੀ “ਸਹੀ ਰਾਹ” ’ਤੇ ਚੱਲ ਪਏ ਹਨ ਜੋ ਮੈਂ ਵੱਖ ਵੱਖ ਕਿਸਮ ਦੇ ਲੋਕਾਂ ਨੂੰ ਸਹੀ ਰਾਹ ’ਤੇ ਲਿਆਉਣ ਲਈ ਤਿਆਰ ਕੀਤਾ ਹੈ। ਇਹਨਾਂ ਵੱਖ ਵੱਖ ਕਿਸਮ ਦੇ ਲੋਕਾਂ ਨੂੰ ਮੈਂ ਲੰਮੇ ਸਮੇਂ ਤੋਂ ਵੱਖ ਵੱਖ ਵਾਤਾਵਰਣਾਂ ਅਤੇ ਉਨ੍ਹਾਂ ਦੇ ਸੰਬੰਧਤ ਸਥਾਨਾਂ ਵਿੱਚ ਰੱਖਿਆ ਹੋਇਆ ਹੈ, ਅਤੇ ਹਰੇਕ ਨੇ ਆਪਣੇ ਮੂਲ ਗੁਣਾਂ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੂੰ ਜੋੜਨ ਵਾਲਾ, ਉਨ੍ਹਾਂ ਨੂੰ ਲੁਭਾਉਣ ਵਾਲਾ ਕੋਈ ਨਹੀਂ ਹੈ। ਉਹ ਆਪਣੀ ਸੰਪੂਰਣਤਾ ਵਿੱਚ ਮੁਕਤ ਹਨ ਅਤੇ ਉਹ ਜੋ ਵੀ ਪਰਗਟ ਕਰਦੇ ਹਨ ਉਹ ਸੁਭਾਵਕ ਪ੍ਰਗਟਾਵਾ ਹੁੰਦਾ ਹੈ। ਸਿਰਫ਼ ਇੱਕ ਗੱਲ ਜੋ ਉਨ੍ਹਾਂ ’ਤੇ ਕਾਬੂ ਰੱਖ ਸਕਦੀ ਹੈ: ਉਹ ਹੈ ਮੇਰੇ ਵਚਨ। ਇਸ ਤਰ੍ਹਾਂ ਕੁਝ ਲੋਕ ਬੇਦਿਲੀ ਨਾਲ ਮੇਰੇ ਵਚਨ ਪੜ੍ਹਦੇ ਹਨ, ਕਦੇ ਉਨ੍ਹਾਂ ’ਤੇ ਅਮਲ ਨਹੀਂ ਕਰਦੇ, ਉਹ ਸਿਰਫ਼ ਮੌਤ ਤੋਂ ਬਚਣ ਲਈ ਅਜਿਹਾ ਕਰ ਰਹੇ ਹਨ; ਇਸ ਦੌਰਾਨ, ਕੁਝ ਨੂੰ ਆਪਣੇ ਮਾਰਗਦਰਸ਼ਨ ਅਤੇ ਭਰਪੂਰ ਹੋਣ ਲਈ ਮੇਰੇ ਵਚਨਾਂ ਦੇ ਬਿਨਾਂ ਦਿਨ ਕੱਟਣਾ ਮੁਸ਼ਕਿਲ ਲੱਗਦਾ ਹੈ, ਅਤੇ ਇਸ ਲਈ ਉਹ ਕੁਦਰਤੀ ਤੌਰ ’ਤੇ ਹਰ ਸਮੇਂ ਮੇਰੇ ਵਚਨਾਂ ਨੂੰ ਫੜੀ ਰੱਖਦੇ ਹਨ। ਜਿਵੇਂ ਜਿਵੇਂ ਸਮਾਂ ਬੀਤਦਾ ਹੈ, ਉਹ ਮਨੁੱਖੀ ਜੀਵਨ ਦਾ ਭੇਤ, ਮਨੁੱਖਜਾਤੀ ਦੀ ਮੰਜ਼ਿਲ, ਅਤੇ ਮਨੁੱਖ ਹੋਣ ਦੀ ਕੀਮਤ ਜਾਣ ਲੈਂਦੇ ਹਨ। ਬਸ ਮੇਰੇ ਵਚਨਾਂ ਦੀ ਹਾਜ਼ਰੀ ਵਿੱਚ ਮਨੁੱਖਜਾਤੀ ਇਸ ਤਰ੍ਹਾਂ ਹੀ ਹੈ, ਅਤੇ ਮੈਂ ਬਸ ਮਾਮਲਿਆਂ ਨੂੰ ਉਨ੍ਹਾਂ ਦੀ ਰੌਂ ਵਿੱਚ ਵਹਿਣ ਦੀ ਅਨੁਮਤੀ ਦਿੰਦਾ ਹਾਂ। ਮੈਂ ਅਜਿਹਾ ਕੋਈ ਕੰਮ ਨਹੀਂ ਕਰਦਾ ਜੋ ਕਿ ਲੋਕਾਂ ਨੂੰ ਮੇਰੇ ਵਚਨਾਂ ਨੂੰ ਉਨ੍ਹਾਂ ਦੀ ਹੋਂਦ ਦਾ ਆਧਾਰ ਬਣਾਉਣ ਲਈ ਮਜਬੂਰ ਕਰੇ। ਤਾਂ ਉਹ ਇਨ੍ਹਾਂ ਦਾ ਕਦੇ ਕੋਈ ਜ਼ਮੀਰ ਨਹੀਂ ਰਿਹਾ ਹੈ, ਅਤੇ ਇਨ੍ਹਾਂ ਦੀ ਹਸਤੀ ਦੀ ਕਦੇ ਕੋਈ ਕੀਮਤ ਨਹੀਂ ਰਹੀ, ਦਲੇਰੀ ਨਾਲ ਮੇਰੇ ਵਚਨਾਂ ਨੂੰ ਤਿਆਗ ਦਿੰਦੇ ਹਨ ਅਤੇ ਚੁਪਚਾਪ ਚੀਜ਼ਾਂ ਦੇ ਚੱਲਣ ਦੇ ਤਰੀਕੇ ਦੀ ਨਿਗਰਾਨੀ ਕਰਨ ਮਗਰੋਂ ਜੋ ਕਰਨਾ ਚਾਹੁੰਦੇ ਹਨ, ਕਰਦੇ ਹਨ। ਉਹ ਸੱਚਾਈ ਅਤੇ ਮੇਰੇ ਵੱਲੋਂ ਜੋ ਵੀ ਆਉਂਦਾ ਹੈ ਉਸ ਤੋਂ ਨਫ਼ਰਤ ਕਰਨਾ ਸ਼ੁਰੂ ਕਰ ਦਿੰਦੇ ਹਨ। ਇਸ ਤੋਂ ਇਲਾਵਾ, ਉਹ ਮੇਰੇ ਘਰ ਵਿੱਚ ਰਹਿਣ ਤੋਂ ਅੱਕ ਜਾਂਦੇ ਹਨ। ਆਪਣੀ ਮੰਜ਼ਿਲ ਦੀ ਖਾਤਰ, ਅਤੇ ਸਜ਼ਾ ਤੋਂ ਬਚਣ ਲਈ, ਇਹ ਲੋਕ ਕੁਝ ਸਮੇਂ ਲਈ ਮੇਰੇ ਘਰ ਵਿੱਚ ਰਹਿੰਦੇ ਹਨ, ਭਾਵੇਂ ਕਿ ਉਹ ਸੇਵਾ ਕਰ ਰਹੇ ਹੁੰਦੇ ਹਨ। ਪਰ ਉਹ ਆਪਣੇ ਇਰਾਦੇ ਅਤੇ ਕੰਮ ਕਦੇ ਨਹੀਂ ਬਦਲਦੇ। ਇਸ ਨਾਲ ਰਹਿਮਤਾਂ ਲਈ ਉਨ੍ਹਾਂ ਦੀ ਇੱਛਾ ਵੱਧ ਜਾਂਦੀ ਹੈ, ਅਤੇ ਇੱਕ ਵਾਰ ਰਾਜ ਵਿੱਚ ਪ੍ਰਵੇਸ਼ ਕਰਨ ਅਤੇ ਉਸ ਮਗਰੋਂ ਹਮੇਸ਼ਾਂ ਉੱਥੇ ਰਹਿਣ—ਇੱਥੋਂ ਤਕ ਕਿ ਸਦੀਵੀ ਸਵਰਗ ਵਿੱਚ ਪ੍ਰਵੇਸ਼ ਕਰਨ ਦੀ ਉਨ੍ਹਾਂ ਦੀ ਇੱਛਾ ਵੱਧ ਜਾਂਦੀ ਹੈ। ਜਿੰਨਾਂ ਉਹ ਮੇਰੇ ਦਿਨ ਦੇ ਛੇਤੀ ਆਉਣ ਦੀ ਤਾਂਘ ਕਰਦੇ ਹਨ, ਉਨਾਂ ਹੀ ਉਨ੍ਹਾਂ ਨੂੰ ਮਹਿਸੂਸ ਹੁੰਦਾ ਜਾਂਦਾ ਹੈ ਕਿ ਸੱਚਾਈ ਰੁਕਾਵਟ ਬਣ ਗਈ ਹੈ, ਉਨ੍ਹਾਂ ਦੇ ਰਾਹ ਦਾ ਇੱਕ ਅੜਿੱਕਾ। ਉਹ ਸਵਰਗ ਦੇ ਰਾਜ ਦੀਆਂ ਰਹਿਮਤਾਂ ਦਾ ਹਮੇਸ਼ਾਂ ਲਈ ਆਨੰਦ ਮਾਣਨ ਵਾਸਤੇ ਰਾਜ ਵਿੱਚ ਕਦਮ ਰੱਖਣ ਲਈ ਬਹਤ ਉਤਸੁਕ ਹਨ—ਉਹ ਵੀ ਸੱਚਾਈ ’ਤੇ ਚੱਲਣ ਜਾਂ ਫ਼ੈਸਲੇ ਅਤੇ ਤਾੜਨਾ ਨੂੰ ਪ੍ਰਵਾਨ ਕਰਨ ਦੀ ਜ਼ਰੂਰਤ ਤੋਂ ਬਿਨਾਂ ਅਤੇ, ਸਭ ਤੋਂ ਜ਼ਿਆਦਾ, ਮੇਰੇ ਘਰ ਅੰਦਰ ਆਉਣ ਲਈ ਮਿੰਨਤਾਂ ਕਰਨ ਅਤੇ ਮੇਰੀ ਆਗਿਆ ਅਨੁਸਾਰ ਕੰਮ ਕਰਨ ਦੀ ਜ਼ਰੂਰਤ ਬਿਨਾਂ। ਇਹ ਲੋਕ ਮੇਰੇ ਘਰ ਵਿੱਚ ਸੱਚਾਈ ਨੂੰ ਜਾਣਨ ਦੀ ਆਪਣੀ ਇੱਛਾ ਨੂੰ ਸੰਤੁਸ਼ਟ ਕਰਨ ਲਈ ਪ੍ਰਵੇਸ਼ ਨਹੀਂ ਕਰਦੇ, ਅਤੇ ਨਾ ਹੀ ਮੇਰੇ ਪ੍ਰਬੰਧ ਨਾਲ ਸਹਿਯੋਗ ਕਰਨ ਲਈ ਪ੍ਰਵੇਸ਼ ਕਰਦੇ ਹਨ; ਉਨ੍ਹਾਂ ਦਾ ਉਦੇਸ਼ ਸਿਰਫ਼ ਉਨ੍ਹਾਂ ਦਰਮਿਆਨ ਸ਼ਾਮਲ ਹੋਣ ਦਾ ਹੈ ਜੋ ਆਉਣ ਵਾਲੇ ਯੁੱਗ ਵਿੱਚ ਨਸ਼ਟ ਨਹੀਂ ਹੁੰਦੇ। ਇਸ ਲਈ ਉਨ੍ਹਾਂ ਦੇ ਦਿਲ ਕਦੇ ਵੀ ਇਹ ਨਹੀਂ ਸਮਝ ਪਾਉਂਦੇ ਕਿ ਸੱਚਾਈ ਕੀ ਹੈ, ਜਾਂ ਸੱਚਾਈ ਨੂੰ ਕਿਵੇਂ ਪ੍ਰਵਾਨ ਕਰਨਾ ਹੈ। ਇਹੀ ਕਾਰਣ ਹੈ ਕਿ ਅਜਿਹੇ ਲੋਕ ਕਦੇ ਸੱਚਾਈ ’ਤੇ ਅਮਲ ਨਹੀਂ ਕਰਦੇ ਜਾਂ ਆਪਣੀ ਭ੍ਰਿਸ਼ਟਤਾ ਦੀ ਗਹਿਰਾਈ ਨੂੰ ਨਹੀਂ ਸਮਝਦੇ, ਅਤੇ ਫਿਰ ਵੀ ਹਮੇਸ਼ਾਂ “ਸੇਵਕਾਂ” ਵਾਂਗ ਮੇਰੇ ਘਰ ਵਿੱਚ ਰਹਿੰਦੇ ਹਨ। ਉਹ “ਧੀਰਜ ਨਾਲ” ਮੇਰੇ ਦਿਨ ਦੇ ਆਉਣ ਦੀ ਉਡੀਕ ਕਰਦੇ ਹਨ ਅਤੇ ਥੱਕਦੇ ਨਹੀਂ, ਕਿਉਂਕਿ ਮੇਰੇ ਕੰਮ ਕਰਨ ਦਾ ਤਰੀਕਾ ਉਨ੍ਹਾਂ ਨੂੰ ਭੰਬਲਭੂਸੇ ਵਿੱਚ ਪਾਈ ਰੱਖਦਾ ਹੈ। ਪਰ ਉਨ੍ਹਾਂ ਦੀਆਂ ਕੋਸ਼ਿਸ਼ਾਂ ਭਾਵੇਂ ਕਿੰਨੀਆਂ ਵੀ ਵੱਡੀਆਂ ਹੋਣ ਜਾਂ ਉਹ ਕੋਈ ਵੀ ਕੀਮਤ ਅਦਾ ਕਰਨ, ਉਨ੍ਹਾਂ ਨੂੰ ਕਦੇ ਕਿਸੇ ਨੇ ਸੱਚਾਈ ਲਈ ਦੁਖ ਉਠਾਉਂਦੇ ਨਹੀਂ ਦੇਖਿਆ ਜਾਂ ਮੇਰੇ ਲਈ ਕੁਝ ਦਿੰਦੇ ਹੋਏ ਨਹੀਂ ਦੇਖਿਆ ਹੈ। ਆਪਣੇ ਦਿਲਾਂ ਵਿੱਚ, ਉਹ ਉਸ ਦਿਨ ਨੂੰ ਦੇਖਣ ਲਈ ਬੇਚੈਨ ਹੋ ਰਹੇ ਹਨ ਜਿਸ ਦਿਨ ਮੈਂ ਪੁਰਾਣੇ ਯੁੱਗ ਦਾ ਅੰਤ ਕਰਦਾ ਹਾਂ, ਨਾਲ ਹੀ ਨਾਲ, ਉਹ ਇਹ ਪਤਾ ਲਾਉਣ ਲਈ ਵੀ ਉਤਸੁਕ ਹਨ ਕਿ ਮੇਰੀ ਸ਼ਕਤੀ ਅਤੇ ਅਧਿਕਾਰ ਕਿੰਨੇ ਵੱਡੇ ਹਨ। ਜਿਹੜਾ ਕੰਮ ਕਰਨ ਵਿੱਚ ਉਨ੍ਹਾਂ ਕਦੇ ਜਲਦੀ ਨਹੀਂ ਕੀਤੀ, ਉਹ ਹੈ ਆਪਣੇ ਆਪ ਨੂੰ ਬਦਲਣਾ ਅਤੇ ਸੱਚਾਈ ਦਾ ਪਿੱਛਾ ਕਰਨਾl ਉਹ ਉਸ ਚੀਜ਼ ਨੂੰ ਪਿਆਰ ਕਰਦੇ ਹਨ ਜਿਸ ਤੋਂ ਮੈਂ ਤੰਗ ਆ ਚੁੱਕਿਆ ਹਾਂ, ਅਤੇ ਉਹ ਉਨ੍ਹਾਂ ਚੀਜ਼ਾਂ ਤੋਂ ਤੰਗ ਹਨ ਇਨ੍ਹਾਂ ਨੂੰ ਮੈਂ ਪਿਆਰ ਕਰਦਾ ਹਾਂ। ਉਹ ਉਸ ਚੀਜ਼ ਦੀ ਤਮੰਨਾ ਕਰਦੇ ਹਨ ਜਿਸ ਨਾਲ ਮੈਨੂੰ ਘਿਰਣਾ ਹੈ, ਅਤੇ ਉਸ ਨੂੰ ਗੁਆਉਣ ਤੋਂ ਡਰਦੇ ਹਨ ਜਿਸ ਤੋਂ ਮੈਨੂੰ ਨਫ਼ਰਤ ਹੈ। ਉਹ ਇਸ ਕਪਟੀ ਸੰਸਾਰ ਵਿੱਚ ਰਹਿੰਦੇ ਹਨ, ਕਦੇ ਇਸ ਨਾਲ ਘਿਰਣਾ ਨਹੀਂ ਕਰਦੇ, ਅਤੇ ਫਿਰ ਵੀ ਉਹ ਅੰਦਰੋਂ ਡਰਦੇ ਹਨ ਕਿ ਮੈਂ ਇਸਨੂੰ ਨਸ਼ਟ ਕਰ ਦਿਆਂਗਾ। ਆਪਣੇ ਪਰਸਪਰ ਵਿਰੋਧੀ ਇਰਾਦਿਆਂ ਦਰਮਿਆਨ, ਉਹ ਇਸ ਦੁਨੀਆ ਨੂੰ ਪਿਆਰ ਕਰਦੇ ਹਨ ਜਿਸ ਨਾਲ ਮੈਂ ਘਿਰਣਾ ਕਰਦਾ ਹਾਂ, ਪਰ ਮੇਰੇ ਵੱਲੋਂ ਇਸਨੂੰ ਤੇਜ਼ੀ ਨਾਲ ਨਸ਼ਟ ਕਰਨ ਦੀ ਵੀ ਤਾਂਘ ਰੱਖਦੇ ਹਨ, ਤਾਂ ਕਿ ਉਹ ਵਿਨਾਸ਼ ਦੇ ਦੁਖ ਤੋਂ ਬੱਚੇ ਰਹਿ ਸਕਣ ਅਤੇ ਸੱਚੇ ਰਾਹ ਤੋਂ ਭਟਕਣ ਤੋਂ ਪਹਿਲਾਂ, ਅਗਲੇ ਯੁੱਗ ਦੇ ਮਾਲਕਾਂ ਵਿੱਚ ਬਦਲ ਸਕਣ। ਕਿਉਂਕਿ ਉਹ ਸੱਚਾਈ ਨੂੰ ਪਿਆਰ ਨਹੀਂ ਕਰਦੇ ਅਤੇ ਮੇਰੇ ਦੁਆਰਾ ਆਉਣ ਵਾਲੀ ਹਰ ਗੱਲ ਤੋਂ ਅੱਕ ਚੁੱਕੇ ਹਨ। ਉਹ ਆਪਣੀਆਂ ਬਰਕਤਾਂ ਨੂੰ ਗੁਆਚਣ ਤੋਂ ਬਚਾਉਣ ਲਈ ਥੋੜ੍ਹੇ ਸਮੇਂ ਵਾਸਤੇ “ਆਗਿਆਕਾਰੀ ਲੋਕ” ਬਣੇ ਰਹਿ ਸਕਦੇ ਹਨ, ਪਰ ਉਨ੍ਹਾਂ ਦੀ ਬਰਕਤਾਂ ਪ੍ਰਾਪਤ ਕਰਦੇ ਰਹਿਣ ਦੀ ਚਿੰਤਾ, ਅਤੇ ਨਸ਼ਟ ਹੋਣ ਅਤੇ ਅੱਗ ਦੀ ਝੀਲ ਵਿੱਚ ਸੁੱਟੇ ਜਾਣ ਦਾ ਡਰ, ਕਦੇ ਛੁਪਦਾ ਨਹੀਂ ਹੈ। ਜਿਵੇਂ ਜਿਵੇਂ ਮੇਰਾ ਦਿਨ ਨੇੜੇ ਆਉਂਦਾ ਹੈ, ਉਨ੍ਹਾਂ ਦੀ ਇੱਛਾ ਤੇਜ਼ੀ ਨਾਲ ਹੋਰ ਪ੍ਰਬਲ ਹੁੰਦੀ ਜਾਂਦੀ ਹੈ। ਜਿੰਨਾ ਵੱਡਾ ਨਾਸ਼ ਹੁੰਦਾ ਹੈ, ਉੰਨਾ ਹੀ ਇਹ ਉਨ੍ਹਾਂ ਨੂੰ ਬੇਬਸ ਕਰਦਾ ਜਾਂਦਾ ਹੈ, ਉਹ ਨਹੀਂ ਜਾਣਦੇ ਕਿ ਮੈਨੂੰ ਖੁਸ਼ ਕਰਨ ਅਤੇ ਲੰਮੇ ਸਮੇਂ ਤੋਂ ਉਹ ਇਨ੍ਹਾਂ ਬਰਕਤਾਂ ਦੀ ਇੱਛਾ ਕਰਦੇ ਹਨ ਨੂੰ ਗੁਆਉਣ ਤੋਂ ਬਚਣ ਲਈ ਕਿਥੋਂ ਸ਼ੁਰੂ ਕਰਨਾ ਹੈ। ਜਿਵੇਂ ਹੀ ਮੇਰਾ ਹੱਥ ਆਪਣਾ ਕੰਮ ਸ਼ੁਰੂ ਕਰਦਾ ਹੈ ਅਜਿਹੇ ਲੋਕ ਜਿੰਨੀ ਛੇਤੀ ਹੋ ਸਕੇ ਆਗੂ ਵਜੋਂ ਸੇਵਾ ਕਰਨ ਦੇ ਉਤਸੁਕ ਹੁੰਦੇ ਹਨ। ਉਹ, ਬਹੁਤ ਜ਼ਿਆਦਾ ਡਰਦੇ ਹੋਏ ਕਿ ਮੈਂ ਉਨ੍ਹਾਂ ਨੂੰ ਦੇਖਾਂਗਾ ਨਹੀਂ, ਅੱਗੇ ਨਿੱਕਲ ਕੇ ਦਸਤਿਆਂ ਦੀ ਮੋਹਰਲੀ ਕਤਾਰ ਵਿੱਚ ਪਹੁੰਚਣ ਬਾਰੇ ਸੋਚਦੇ ਹਨ। ਉਹ ਉਹੀ ਕਰਦੇ ਅਤੇ ਕਹਿੰਦੇ ਹਨ ਜੋ ਉਨ੍ਹਾਂ ਨੂੰ ਲੱਗਦਾ ਹੈ ਕਿ ਠੀਕ ਹੈ, ਇਹ ਬਿਲਕੁਲ ਨਾ ਜਾਣਦੇ ਹੋਏ ਕਿ ਉਨ੍ਹਾਂ ਦੇ ਕਾਰਜ ਅਤੇ ਕਾਰਜ ਕਦੇ ਵੀ ਸੱਚਾਈ ਲਈ ਢੁਕਵੇਂ ਨਹੀਂ ਹੁੰਦੇ, ਅਤੇ ਇਹ ਵੀ ਕਿ ਉਨ੍ਹਾਂ ਦੇ ਕਾਰਜ ਸਿਰਫ਼ ਮੇਰੀ ਯੋਜਨਾ ਵਿੱਚ ਵਿਘਨ ਪਾਉਂਦੇ ਹਨ ਅਤੇ ਦਖਲ ਦਿੰਦੇ ਹਨ। ਉਨ੍ਹਾਂ ਨੇ ਸ਼ਾਇਦ ਬਹੁਤ ਕੋਸ਼ਿਸ਼ ਕੀਤੀ ਹੋਏ, ਅਤੇ ਸ਼ਾਇਦ ਉਹ ਮੁਸ਼ਕਲਾਂ ਨੂੰ ਸਹਿਣ ਕਰਨ ਦੀ ਆਪਣੀ ਇੱਛਾ ਅਤੇ ਇਰਾਦੇ ਵਿੱਚ ਸੱਚੇ ਹੋਣ, ਪਰ ਉਨ੍ਹਾਂ ਦਾ ਕੁਝ ਵੀ ਮੇਰੇ ਨਾਲ ਸੰਬੰਧਤ ਨਹੀਂ ਹੈ, ਕਿਉਂਕਿ ਮੈਂ ਕਦੇ ਨਹੀਂ ਦੇਖਿਆ ਕਿ ਉਨ੍ਹਾਂ ਦੇ ਕੰਮ ਚੰਗੇ ਇਰਾਦਿਆਂ ਤੋਂ ਆਉਂਦੇ ਹਨ, ਮੇਰੇ ਦੁਆਰਾ ਉਨ੍ਹਾਂ ਨੂੰ ਮੇਰੀ ਵੇਦੀ ਤੋਂ ਉੱਪਰ ਦੀ ਕਿਸੇ ਥਾਂ ’ਤੇ ਦੇਖਣਾ ਤਾਂ ਦੂਰ ਦੀ ਗੱਲ ਰਹੀ। ਅਜਿਹੇ ਕਾਰਜ ਹਨ ਜੋ ਉਨ੍ਹਾਂ ਨੇ ਇਹਨਾਂ ਕਈ ਸਾਲਾਂ ਵਿੱਚ ਮੇਰੇ ਸਾਹਮਣੇ ਕੀਤੇ ਹਨ।

ਅਸਲ ਵਿੱਚ, ਮੈਂ ਤੁਹਾਨੂੰ ਕੁਝ ਹੋਰ ਸੱਚਾਈਆਂ ਦੱਸਣਾ ਚਾਹੁੰਦਾ ਸੀ, ਪਰ ਮੈਨੂੰ ਇਸ ਤੋਂ ਗੁਰੇਜ਼ ਕਰਨੀ ਪਈ ਕਿਉਂਕਿ ਸੱਚਾਈ ਪ੍ਰਤੀ ਤੁਹਾਡਾ ਰਵੱਈਆ ਬੇਹੱਦ ਠੰਡਾ ਅਤੇ ਉਦਾਸੀਨ ਹੈ; ਮੈਂ ਆਪਣੀਆਂ ਕੋਸ਼ਿਸ਼ਾਂ ਨੂੰ ਬਰਬਾਦ ਨਹੀਂ ਕਰਨਾ ਚਾਹੁੰਦਾ, ਨਾ ਹੀ ਮੇਰੀ ਲੋਕਾਂ ਵੱਲੋਂ ਉਹ ਸਭ ਕਰਦੇ ਹੋਏ ਦੇਖਣ ਦੀ ਇੱਛਾ ਹੈ, ਜਿਸ ਨਾਲ ਮੇਰਾ ਵਿਰੋਧ ਹੁੰਦਾ ਹੈ, ਮੇਰੀ ਛਵੀ ਖਰਾਬ ਹੁੰਦੀ ਹੈ, ਅਤੇ ਮੇਰੀ ਨਿੰਦਾ ਹੁੰਦੀ ਹੈ। ਤੁਹਾਡੇ ਵਤੀਰਿਆਂ ਅਤੇ ਤੁਹਾਡੀ ਮਨੁੱਖਤਾ ਕਾਰਣ, ਮੈਂ ਤੁਹਾਨੂੰ ਆਪਣੇ ਵਚਨਾਂ ਦੇ ਸਿਰਫ਼ ਛੋਟੇ, ਅਤੇ ਤੁਹਾਡੇ ਲਈ ਬੇਹੱਦ ਮਹੱਤਵਪੂਰਣ ਹਿੱਸੇ ਦਾ ਪ੍ਰਗਟਾਵਾ ਕਰਦਾ ਹਾਂ, ਜੋ ਕਿ ਮਨੁੱਖਜਾਤੀ ਦਰਮਿਆਨ ਮੇਰੇ ਅਜਮਾਇਸ਼ੀ ਕਾਰਜ ਵਜੋਂ ਕੰਮ ਕਰਦਾ ਹੈ। ਸਿਰਫ਼ ਹੁਣ ਮੈਂ ਅਸਲ ਵਿੱਚ ਇਹ ਪੁਸ਼ਟੀ ਕੀਤੀ ਹੈ ਕਿ ਮੇਰੇ ਦੁਆਰਾ ਕੀਤੇ ਗਏ ਫ਼ੈਸਲੇ ਅਤੇ ਬਣਾਈ ਗਈ ਯੋਜਨਾ ਤੁਹਾਡੀਆਂ ਜ਼ਰੂਰਤਾਂ ਅਨੁਸਾਰ ਢੁਕਵੇਂ ਹਨ ਅਤੇ, ਇਸ ਤੋਂ ਇਲਾਵਾ, ਮਨੁੱਖਜਾਤੀ ਦੇ ਪ੍ਰਤੀ ਮੇਰਾ ਰਵੱਈਆ ਬਿਲਕੁਲ ਦਰੁਸਤ ਹੈ। ਮੇਰੇ ਸਾਹਮਣੇ ਤੁਹਾਡੇ ਕਈ ਸਾਲਾਂ ਦੇ ਵਿਵਹਾਰ ਨੇ ਮੈਨੂੰ ਉਹ ਜਵਾਬ ਦਿੱਤਾ ਹੈ ਜਿਸਦੀ ਪਹਿਲਾਂ ਕੋਈ ਮਿਸਾਲ ਨਹੀਂ ਹੈ, ਅਤੇ ਇਸ ਜਵਾਬ ਦਾ ਸੁਆਲ ਹੈ: ਸੱਚਾਈ ਅਤੇ ਸੱਚੇ ਪਰਮੇਸ਼ੁਰ ਸਾਹਮਣੇ ਵਿਅਕਤੀ ਦਾ ਰਵੱਈਆ ਕੀ ਹੈ? ਮੇਰੇ ਦੁਆਰਾ ਮਨੁੱਖ ਲਈ ਕੀਤੀਆਂ ਕੋਸ਼ਿਸ਼ਾਂ ਨੇ ਮਨੁੱਖ ਲਈ ਮੇਰੇ ਪਿਆਰ ਦੇ ਸਾਰ ਨੂੰ ਸਿੱਧ ਕੀਤਾ ਹੈ ਅਤੇ, ਮੇਰੇ ਸਾਹਮਣੇ ਮਨੁੱਖ ਦੇ ਹਰੇਕ ਕਾਰਜ ਨੇ ਸੱਚਾਈ ਪ੍ਰਤੀ ਘਿਰਣਾ ਅਤੇ ਮੇਰੇ ਵਿਰੋਧ ਬਾਰੇ ਉਸਦੇ ਸੱਚ ਨੂੰ ਸਿੱਧ ਕੀਤਾ ਹੈ। ਹਰ ਸਮੇਂ, ਮੈਂ ਉਨ੍ਹਾਂ ਸਭਨਾਂ ਬਾਰੇ ਚਿੰਤਿਤ ਹੁੰਦਾ ਹਾਂ ਜੋ ਮੇਰੇ ਪੈਰੋਕਾਰ ਹਨ, ਫਿਰ ਵੀ ਕਿਸੇ ਵੀ ਸਮੇਂ ਜੋ ਮੇਰੇ ਪੈਰੋਕਾਰ ਹੁੰਦੇ ਹਨ ਮੇਰੇ ਵਚਨਾਂ ਨੂੰ ਪ੍ਰਾਪਤ ਕਰਨ ਦੇ ਯੋਗ ਨਹੀਂ ਹੁੰਦੇ; ਇੱਥੋਂ ਤਕ ਕਿ ਉਹ ਮੇਰੇ ਸੁਝਾਅ ਪ੍ਰਵਾਨ ਕਰਨ ਵਿੱਚ ਵੀ ਅਸਮਰੱਥ ਹਨ। ਇਹੀ ਗੱਲ ਮੈਨੂੰ ਸਭ ਤੋਂ ਜ਼ਿਆਦਾ ਦੁਖ ਪਹੁੰਚਾਉਂਦੀ ਹੈ। ਕੋਈ ਵੀ ਕਦੇ ਵੀ ਮੈਨੂੰ ਸਮਝਣ ਦੇ ਸਮਰੱਥ ਨਹੀਂ ਹੋਇਆ ਹੈ ਅਤੇ, ਇਸ ਤੋਂ ਇਲਾਵਾ, ਨਾ ਹੀ ਕਦੇ ਵੀ ਮੈਨੂੰ ਕੋਈ ਸਵੀਕਾਰ ਕਰਨ ਦੇ ਯੋਗ ਹੋਇਆ ਹੈ, ਹਾਲਾਂਕਿ ਮੇਰਾ ਰਵੱਈਆ ਸੰਜੀਦਾ ਹੈ, ਮੇਰੇ ਵਚਨ ਕੋਮਲ ਹਨ। ਹਰ ਕੋਈ ਮੇਰੇ ਦੁਆਰਾ ਉਨ੍ਹਾਂ ਨੂੰ ਸੌਂਪੇ ਗਏ ਕੰਮ ਨੂੰ ਆਪਣੇ ਖੁਦ ਦੇ ਵਿਚਾਰਾਂ ਅਨੁਸਾਰ ਕਰਨ ਦੀ ਕੋਸ਼ਿਸ਼ ਕਰਦਾ ਹੈ; ਉਹ ਮੇਰੇ ਇਰਾਦਿਆਂ ਨੂੰ ਨਹੀਂ ਸਮਝਦੇ, ਮੈਂ ਉਨ੍ਹਾਂ ਤੋਂ ਕੀ ਚਾਹੁੰਦਾ ਹਾਂ ਉਨ੍ਹਾਂ ਵੱਲੋਂ ਇਹ ਪੁੱਛਣਾ ਤਾਂ ਦੂਰ ਦੀ ਗੱਲ ਰਹੀ। ਉਹ, ਮੇਰੇ ਵਿਰੁੱਧ ਬਗਾਵਤ ਕਰਦੇ ਹੋਏ, ਅਜੇ ਵੀ ਵਫ਼ਾਦਾਰੀ ਨਾਲ ਮੇਰੀ ਸੇਵਾ ਕਰਨ ਦਾ ਦਾਅਵਾ ਕਰਦੇ ਹਨ। ਕਈ ਲੋਕ ਮੰਨਦੇ ਹਨ ਕਿ ਉਹ ਸੱਚਾਈਆਂ ਜੋ ਉਨ੍ਹਾਂ ਨੂੰ ਪ੍ਰਵਾਨ ਨਹੀਂ ਹਨ ਜਾਂ ਇਨ੍ਹਾਂ ’ਤੇ ਉਹ ਅਮਲ ਨਹੀਂ ਕਰ ਸਕਦੇ, ਸੱਚਾਈਆਂ ਨਹੀਂ ਹਨ। ਅਜਿਹੇ ਲੋਕਾਂ ਵਿੱਚ, ਮੇਰੇ ਵਚਨ ਕੁਝ ਅਜਿਹਾ ਬਣ ਜਾਂਦੇ ਹਨ ਜਿਸ ਨੂੰ ਨਕਾਰਿਆ ਜਾਂਦਾ ਹੈ ਅਤੇ ਤਿਆਗ ਦਿੱਤਾ ਜਾਂਦਾ ਹੈ। ਇੱਕੋ ਸਮੇਂ ’ਤੇ, ਲੋਕ ਮੈਨੂੰ ਵਚਨ ਵਿਚਲਾ ਪਰਮੇਸ਼ੁਰ ਵੀ ਮੰਨਦੇ ਹਨ, ਨਾਲ ਹੀ ਮੈਨੂੰ ਬਾਹਰੀ ਵਿਅਕਤੀ ਵੀ ਮੰਨਦੇ ਹਨ ਜੋ ਸੱਚਾਈ, ਰਾਹ, ਜਾਂ ਜੀਵਨ ਨਹੀਂ ਹੈ। ਕੋਈ ਵੀ ਇਹ ਸੱਚਾਈ ਨਹੀਂ ਜਾਣਦਾ: ਮੇਰੇ ਵਚਨ ਸਦੀਵੀ ਅਟੱਲ ਸੱਚਾਈ ਹਨ। ਮੈਂ ਮਨੁੱਖ ਲਈ ਜੀਵਨ ਦੀ ਪੂਰਤੀ ਅਤੇ ਮਨੁੱਖਜਾਤੀ ਦਾ ਇੱਕੋ ਇੱਕ ਰਹਿਨੁਮਾ ਹਾਂ। ਮੇਰੇ ਵਚਨਾਂ ਦੀ ਹਕੀਕਤ ਅਤੇ ਅਰਥ ਮਨੁੱਖਜਾਤੀ ਦੁਆਰਾ ਉਨ੍ਹਾਂ ਨੂੰ ਮਾਨਤਾ ਦੇਣ ਜਾਂ ਪ੍ਰਵਾਨ ਕਰਨ ਨਾਲ ਨਹੀਂ , ਸਗੋਂ ਵਚਨਾਂ ਦੇ ਆਪਣੇ ਤੱਤ ਦੁਆਰਾ ਨਿਰਧਾਰਿਤ ਹੁੰਦੇ ਹਨ। ਭਾਵੇਂ ਧਰਤੀ ’ਤੇ ਕੋਈ ਇੱਕ ਵੀ ਮਨੁੱਖ ਮੇਰੇ ਵਚਨਾਂ ਨੂੰ ਪ੍ਰਾਪਤ ਨਾ ਕਰ ਸਕੇ, ਫਿਰ ਵੀ ਮੇਰੇ ਵਚਨਾਂ ਦੀ ਕੀਮਤ ਅਤੇ ਮਨੁੱਖਜਾਤੀ ਨੂੰ ਇਹਨਾਂ ਨਾਲ ਮਿਲਣ ਵਾਲੀ ਮਦਦ ਦਾ ਕੋਈ ਵਿਅਕਤੀ ਅਨੁਮਾਨ ਵੀ ਨਹੀਂ ਲਗਾ ਸਕਦਾ। ਇਸ ਲਈ, ਜਦੋਂ ਮੇਰਾ ਸਾਹਮਣਾ ਕਈ ਲੋਕਾਂ ਨਾਲ ਹੁੰਦਾ ਹੈ ਜੋ ਮੇਰੇ ਵਚਨਾਂ ਖ਼ਿਲਾਫ਼ ਬਗਾਵਤ ਕਰਦੇ ਹਨ, ਉਨ੍ਹਾਂ ਦਾ ਖੰਡਨ ਕਰਦੇ ਹਨ, ਜਾਂ ਪੂਰੀ ਤਰ੍ਹਾਂ ਨਾਲ ਇਹਨਾਂ ਦਾ ਤਿਰਸਕਾਰ ਕਰਦੇ ਹਨ, ਤਾਂ ਮੇਰਾ ਕਹਿਣਾ ਸਿਰਫ਼ ਇਹ ਹੁੰਦਾ ਹੈ: ਸਮਾਂ ਅਤੇ ਤੱਥ ਮੇਰੇ ਗਵਾਹ ਬਣਨਗੇ ਅਤੇ ਦਿਖਾਉਣਗੇ ਕਿ ਮੇਰੇ ਵਚਨ ਸੱਚਾਈ ਹਨ, ਅਤੇ ਇਹ ਉਹ ਹੈ ਜਿਸ ਨਾਲ ਇਨਸਾਨ ਨੂੰ ਨਵਾਜਿਆ ਜਾਣਾ ਚਾਹੀਦਾ ਹੈ ਅਤੇ, ਇਸ ਤੋਂ ਇਲਾਵਾ, ਜਿਸ ਨੂੰ ਇਨਸਾਨ ਵੱਲੋਂ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ। ਮੈ ਉਨ੍ਹਾਂ ਸਾਰਿਆਂ ਨੂੰ ਜੋ ਮੇਰੇ ਪੈਰੋਕਾਰ ਹਨ, ਇਸ ਤੱਥ ਤੋਂ ਜਾਣੂ ਕਰਾਵਾਂਗਾ: ਜੋ ਪੂਰੀ ਤਰ੍ਹਾਂ ਨਾਲ ਮੇਰੇ ਵਚਨਾਂ ਨੂੰ ਪ੍ਰਵਾਨ ਨਹੀਂ ਕਰ ਸਕਦੇ, ਜੋ ਮੇਰੇ ਵਚਨਾਂ ’ਤੇ ਅਮਲ ਨਹੀਂ ਕਰ ਸਕਦੇ, ਇਨ੍ਹਾਂ ਨੂੰ ਮੇਰੇ ਵਚਨਾਂ ਵਿੱਚ ਉਦੇਸ਼ ਵਿਖਾਈ ਨਹੀਂ ਦਿੰਦਾ, ਅਤੇ ਜੋ ਮੇਰੇ ਵਚਨਾਂ ਕਾਰਣ ਮੁਕਤੀ ਨਹੀਂ ਪ੍ਰਾਪਤ ਕਰ ਸਕਦੇ, ਉਹ ਹਨ ਇਨ੍ਹਾਂ ਨੂੰ ਮੇਰੇ ਵਚਨਾਂ ਦੁਆਰਾ ਦੋਸ਼ੀ ਠਹਿਰਾਇਆ ਗਿਆ ਹੈ ਅਤੇ, ਇਸ ਤੋਂ ਇਲਾਵਾ ਉਨ੍ਹਾਂ ਨੇ ਮੇਰੀ ਮੁਕਤੀ ਗੁਆ ਲਈ ਹੈ, ਅਤੇ ਮੇਰਾ ਡੰਡਾ ਕਦੇ ਵੀ ਉਨ੍ਹਾਂ ਤੋਂ ਨਹੀਂ ਹਟੇਗਾ।

ਅਪ੍ਰੈਲ 16, 2003

ਪਿਛਲਾ: ਧੋਖਾ: ਇੱਕ ਬਹੁਤ ਗੰਭੀਰ ਸਮੱਸਿਆ (2)

ਅਗਲਾ: ਮਨੁੱਖ ਦੇ ਜੀਵਨ ਦਾ ਸੋਮਾ ਪਰਮੇਸ਼ੁਰ ਹੈ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ