ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨ ਤੋਂ ਬਾਅਦ ਤੁਹਾਨੂੰ ਸੱਚਾਈ ਦੇ ਲਈ ਜੀਉਣਾ ਜ਼ਰੂਰੀ ਹੈ

ਸਾਰਿਆਂ ਲੋਕਾਂ ਵਿੱਚ ਪਾਈ ਜਾਣ ਵਾਲੀ ਆਮ ਸਮੱਸਿਆ ਇਹ ਹੈ ਕਿ ਉਹ ਸੱਚਾਈ ਨੂੰ ਜਾਣਦੇ ਤਾਂ ਹਨ ਪਰ ਇਸ ਨੂੰ ਅਮਲ ਵਿੱਚ ਲਿਆਉਣ ਵਿਚ ਨਾਕਾਮ ਰਹਿੰਦੇ ਹਨ। ਅਜਿਹਾ ਇਸ ਲਈ ਹੈ, ਕਿਉਂਕਿ ਇੱਕ ਪਾਸੇ, ਉਹ ਕੀਮਤ ਚੁਕਾਉਣ ਲਈ ਤਿਆਰ ਨਹੀਂ ਹੁੰਦੇ ਅਤੇ ਦੂਜੇ ਪਾਸੇ, ਉਨ੍ਹਾਂ ਦੀ ਸਮਝਣ ਦੀ ਸ਼ਕਤੀ ਨਾਕਾਫੀ ਹੁੰਦੀ ਹੈ; ਉਹ ਜੀਵਨ ਦੀਆਂ ਰੋਜ਼ਾਨਾ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਨੂੰ ਵੇਖਣ ਵਿੱਚ ਅਸਮਰਥ ਹਨ ਕਿ ਉਹ ਕੀ ਹਨ ਅਤੇ ਸਹੀ ਤਰੀਕੇ ਦੇ ਨਾਲ ਸੱਚਾਈ ਨੂੰ ਅਮਲ ਵਿੱਚ ਲਿਆਉਣਾ ਨਹੀਂ ਜਾਣਦੇ। ਕਿਉਂਕਿ ਲੋਕਾਂ ਦੇ ਤਜ਼ਰਬੇ ਬਹੁਤ ਖੋਖਲੇ ਹਨ, ਉਨ੍ਹਾਂ ਦੀ ਯੋਗਤਾ ਬਹੁਤ ਹੀ ਮਾੜੀ ਹੁੰਦੀ ਹੈ ਅਤੇ ਜਿਸ ਹੱਦ ਤੱਕ ਉਹ ਸੱਚਾਈ ਨੂੰ ਸਮਝਦੇ ਹਨ ਉਹ ਬਹੁਤ ਹੀ ਸੀਮਿਤ ਹੁੰਦੀ ਹੈ, ਉਨ੍ਹਾਂ ਦੇ ਕੋਲ ਆਪਣੀਆਂ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕਰਨ ਦਾ ਕੋਈ ਤਰੀਕਾ ਨਹੀਂ ਹੁੰਦਾ। ਉਹ ਸਿਰਫ ਸ਼ਬਦਾਂ ਦੇ ਰਾਹੀਂ ਪਰਮੇਸ਼ੁਰ ਉੱਤੇ ਵਿਸ਼ਵਾਸ ਕਰਦੇ ਹਨ ਅਤੇ ਆਪਣੇ ਰੋਜ਼ਾਨਾ ਦੇ ਜੀਵਨ ਵਿੱਚ ਪਰਮੇਸ਼ੁਰ ਨੂੰ ਸ਼ਾਮਲ ਕਰਨ ਵਿੱਚ ਅਸਮਰਥ ਹੁੰਦੇ ਹਨ। ਕਹਿਣ ਦਾ ਅਰਥ ਇਹ ਹੈ ਕਿ ਪਰਮੇਸ਼ੁਰ ਪਰਮੇਸ਼ੁਰ ਹੈ, ਜੀਵਨ ਜੀਵਨ ਹੈ ਅਤੇ ਇਹ ਅਜਿਹਾ ਹੈ ਜਿਵੇਂ ਲੋਕਾਂ ਦਾ ਆਪਣੇ ਜੀਵਨ ਵਿੱਚ ਪਰਮੇਸ਼ੁਰ ਦੇ ਨਾਲ ਕੋਈ ਸੰਬੰਧ ਹੀ ਨਹੀਂ ਹੈ। ਹਰ ਕੋਈ ਅਜਿਹਾ ਹੀ ਸੋਚਦਾ ਹੈ। ਸੱਚਾਈ ਇਹ ਹੈ ਕਿ ਅਸਲ ਵਿੱਚ, ਪਰਮੇਸ਼ੁਰ ਉੱਤੇ ਇਸ ਤਰ੍ਹਾਂ ਵਿਸ਼ਵਾਸ ਕਰਨ ਨਾਲ ਲੋਕ ਪਰਮੇਸ਼ੁਰ ਦੇ ਦੁਆਰਾ ਗ੍ਰਹਿਣ ਅਤੇ ਸਿੱਧ ਨਹੀਂ ਕੀਤੇ ਜਾ ਸਕਣਗੇl ਦਰਅਸਲ, ਇਸ ਦਾ ਅਰਥ ਇਹ ਨਹੀਂ ਹੈ ਕਿ ਪਰਮੇਸ਼ੁਰ ਦੇ ਵਚਨ ਨੂੰ ਪੂਰਾ ਪ੍ਰਗਟਾਵਾ ਨਹੀਂ ਮਿਲਿਆ, ਸਗੋਂ ਲੋਕਾਂ ਦੀ ਉਸ ਦੇ ਵਚਨ ਨੂੰ ਸਵੀਕਾਰ ਕਰਨ ਦੀ ਯੋਗਤਾ ਹੀ ਬਹੁਤ ਘੱਟ ਹੈ। ਕੋਈ ਕਹਿ ਸਕਦਾ ਹੈ ਕਿ ਲਗਭਗ ਕੋਈ ਵੀ ਪਰਮੇਸ਼ੁਰ ਦੇ ਅਸਲ ਉਦੇਸ਼ਾਂ ਦੇ ਅਨੁਸਾਰ ਕੰਮ ਨਹੀਂ ਕਰਦਾ; ਸਗੋਂ, ਪਰਮੇਸ਼ੁਰ ਵਿੱਚ ਉਨ੍ਹਾਂ ਦਾ ਵਿਸ਼ਵਾਸ ਉਨ੍ਹਾਂ ਦੇ ਆਪਣੇ ਇਰਾਦਿਆਂ, ਬੀਤੇ ਸਮੇਂ ਦੇ ਉਨ੍ਹਾਂ ਦੇ ਧਾਰਮਿਕ ਵਿਚਾਰਾਂ ਅਤੇ ਕੰਮ ਕਰਨ ਦੇ ਉਨ੍ਹਾਂ ਦੇ ਆਪਣੇ ਢੰਗਾਂ ਦੇ ਅਨੁਸਾਰ ਹੈ। ਬਹੁਤ ਘੱਟ ਲੋਕ ਹੁੰਦੇ ਹਨ ਜੋ ਪਰਮੇਸ਼ੁਰ ਦੇ ਵਚਨ ਤੇ ਵਿਸ਼ਵਾਸ ਕਰਨ ਤੋਂ ਬਾਅਦ ਬਦਲ ਜਾਂਦੇ ਹਨ ਅਤੇ ਉਸ ਦੀ ਇੱਛਾ ਦੇ ਅਨੁਸਾਰ ਕੰਮ ਕਰਨਾ ਸ਼ੁਰੂ ਕਰਦੇ ਹਨ। ਇਸ ਦੀ ਬਜਾਇ, ਉਹ ਆਪਣੀਆਂ ਗਲਤ ਆਸਥਾਵਾਂ ਤੇ ਕਾਇਮ ਰਹਿੰਦੇ ਹਨ। ਜਦੋਂ ਲੋਕ ਪਰਮੇਸ਼ੁਰ ਤੇ ਵਿਸ਼ਵਾਸ ਕਰਨਾ ਸ਼ੁਰੂ ਕਰਦੇ ਹਨ, ਉਹ ਧਰਮ ਦੇ ਰਿਵਾਇਤੀ ਨਿਯਮਾਂ ਦੇ ਆਧਾਰ ਤੇ ਅਜਿਹਾ ਕਰਦੇ ਹਨ ਅਤੇ ਉਹ ਪੂਰੀ ਤਰ੍ਹਾਂ ਦੇ ਨਾਲ ਜੀਉਣ ਦੇ ਆਪਣੇ ਫਲਸਫ਼ੇ ਦੇ ਆਧਾਰ ਤੇ ਜੀਉਂਦੇ ਅਤੇ ਦੂਜਿਆਂ ਦੇ ਨਾਲ ਪੇਸ਼ ਆਉਂਦੇ ਹਨ। ਕੋਈ ਕਹਿ ਸਕਦਾ ਹੈ ਕਿ ਹਰ ਦਸਾਂ ਵਿੱਚੋਂ ਨੌਂ ਵਿਅਕਤੀਆਂ ਦਾ ਇਹੀ ਹਾਲ ਹੈ। ਬਹੁਤ ਹੀ ਘੱਟ ਲੋਕ ਹੁੰਦੇ ਹਨ ਜੋ ਅਗਲੀ ਯੋਜਨਾ ਬਣਾਉਂਦੇ ਹਨ ਅਤੇ ਪਰਮੇਸ਼ੁਰ ਤੇ ਵਿਸ਼ਵਾਸ ਰੱਖਣਾ ਸ਼ੁਰੂ ਕਰਨ ਤੋਂ ਬਾਅਦ ਇੱਕ ਨਵੀਂ ਸ਼ੁਰੂਆਤ ਕਰਦੇ ਹਨ। ਮਨੁੱਖਤਾ ਪਰਮੇਸ਼ੁਰ ਦੇ ਵਚਨ ਨੂੰ ਸੱਚ ਮੰਨਣ ਵਿੱਚ, ਜਾਂ, ਇਸ ਨੂੰ ਸੱਚਾਈ ਦੇ ਰੂਪ ਵਿੱਚ ਕਬੂਲ ਕਰਨ ਵਿੱਚ, ਇਸ ਨੂੰ ਅਮਲ ਵਿੱਚ ਲਿਆਉਣ ਵਿੱਚ ਅਸਫਲ ਰਹੀ ਹੈ।

ਉਦਾਹਰਣ ਦੇ ਲਈ, ਯਿਸੂ ਤੇ ਵਿਸ਼ਵਾਸ ਬਾਰੇ ਗੌਰ ਕਰੋ। ਭਾਵੇਂ ਕਿਸੇ ਨੇ ਹੁਣੇ-ਹੁਣੇ ਵਿਸ਼ਵਾਸ ਕਰਨਾ ਸ਼ੁਰੂ ਕੀਤਾ ਹੋਵੇ ਜਾਂ ਬਹੁਤ ਹੀ ਲੰਬੇ ਸਮੇਂ ਤੋਂ ਅਜਿਹਾ ਕਰਦਾ ਆ ਰਿਹਾ ਹੈ, ਸਭ ਨੇ ਆਪਣੇ ਅੰਦਰਲੇ ਹੁਨਰਾਂ ਦਾ ਉਪਯੋਗ ਕੀਤਾ ਅਤੇ ਜੋ ਵੀ ਹੁਨਰ ਉਨ੍ਹਾਂ ਦੇ ਕੋਲ ਸਨ ਉਨ੍ਹਾਂ ਦਾ ਪ੍ਰਦਰਸ਼ਣ ਕੀਤਾ। ਲੋਕਾਂ ਨੇ ਸਿਰਫ “ਪਰਮੇਸ਼ੁਰ ਵਿੱਚ ਵਿਸ਼ਵਾਸ” ਇਨ੍ਹਾਂ ਤਿੰਨਾਂ ਸ਼ਬਦਾਂ ਨੂੰ ਆਪਣੇ ਸਧਾਰਣ ਜੀਵਨ ਵਿੱਚ ਜੋੜਿਆ, ਤਾਂ ਵੀ ਉਨ੍ਹਾਂ ਦੇ ਸੁਭਾਅ ਵਿੱਚ ਕੋਈ ਬਦਲਾਅ ਨਹੀਂ ਆਇਆ ਅਤੇ ਪਰਮੇਸ਼ੁਰ ਦੇ ਵਿੱਚ ਉਨ੍ਹਾਂ ਦਾ ਵਿਸ਼ਵਾਸ ਥੋੜ੍ਹਾ ਜਿਹਾ ਵੀ ਨਹੀਂ ਵਧਿਆ। ਉਨ੍ਹਾਂ ਦੀ ਆਸਥਾ ਨਾ ਤਾਂ ਠੰਡੀ ਸੀ ਨਾ ਹੀ ਗਰਮ। ਉਨ੍ਹਾਂ ਨੇ ਅਜਿਹਾ ਨਹੀਂ ਕਿਹਾ ਕਿ ਉਹ ਆਪਣੇ ਵਿਸ਼ਵਾਸ ਨੂੰ ਛੱਡ ਦੇਣਗੇ, ਪਰ ਉਨ੍ਹਾਂ ਨੇ ਸਭ ਕੁਝ ਪਰਮੇਸ਼ੁਰ ਨੂੰ ਅਰਪਣ ਵੀ ਨਹੀਂ ਕੀਤਾ। ਉਨ੍ਹਾਂ ਨੇ ਕਦੀ ਵੀ ਪਰਮੇਸ਼ੁਰ ਨੂੰ ਸੱਚਾ ਪਿਆਰ ਨਹੀਂ ਕੀਤਾ ਅਤੇ ਨਾ ਹੀ ਉਸ ਦੀ ਆਗਿਆਕਾਰੀ ਕੀਤੀ। ਪਰਮੇਸ਼ੁਰ ਵਿੱਚ ਉਨ੍ਹਾਂ ਦਾ ਵਿਸ਼ਵਾਸ ਅਸਲੀ ਅਤੇ ਨਕਲੀ ਦਾ ਮਿਸ਼ਰਣ ਸੀ, ਉਨ੍ਹਾਂ ਨੇ ਇਸ ਦੇ ਪ੍ਰਤੀ ਇੱਕ ਅੱਖ ਬੰਦ ਅਤੇ ਇੱਕ ਅੱਖ ਖੁੱਲ੍ਹੀ ਵਾਲਾ ਰਵੱਈਆ ਅਪਣਾਇਆ ਅਤੇ ਉਨ੍ਹਾਂ ਨੇ ਆਪਣੇ ਵਿਸ਼ਵਾਸ ਨੂੰ ਅਮਲ ਵਿੱਚ ਲਿਆਉਣ ਵਿੱਚ ਗੰਭੀਰਤਾ ਨਹੀਂ ਵਿਖਾਈ। ਉਹ ਨਿਰੰਤਰ ਉਸੇ ਬੌਂਦਲਪੁਣੇ ਦੀ ਹਾਲਤ ਵਿੱਚ ਰਹੇ ਅਤੇ ਆਖ਼ਰਕਾਰ ਬੌਂਦਲਪੁਣੇ ਦੀ ਮੌਤ ਹੀ ਮਰ ਗਏ। ਇਸ ਸਭ ਦਾ ਅਰਥ ਕੀ ਹੈ? ਅੱਜ ਇੱਕ ਹਕੀਕੀ ਪਰਮੇਸ਼ੁਰ ਤੇ ਵਿਸ਼ਵਾਸ ਕਰਨ ਦੇ ਲਈ, ਤੁਹਾਨੂੰ ਸਹੀ ਰਾਹ ਤੇ ਪੈਰ ਰੱਖਣਾ ਪਵੇਗਾ। ਜੇਕਰ ਤੁਸੀਂ ਪਰਮੇਸ਼ੁਰ ਤੇ ਵਿਸ਼ਵਾਸ ਕਰਦੇ ਹੋ, ਤਾਂ ਤੁਹਾਨੂੰ ਸਿਰਫ ਬਰਕਤਾਂ ਦੀ ਭਾਲ ਹੀ ਨਹੀਂ ਕਰਨੀ ਚਾਹੀਦੀ ਹੈ, ਸਗੋਂ ਪਰਮੇਸ਼ੁਰ ਨੂੰ ਪਿਆਰ ਕਰਨਾ ਅਤੇ ਉਸ ਨੂੰ ਜਾਣਨਾ ਚਾਹੀਦਾ ਹੈ। ਉਸ ਦੇ ਚਾਨਣ ਦੇ ਰਾਹੀਂ, ਤੁਹਾਡੀ ਆਪਣੀ ਵਿਅਕਤੀਗਤ ਖੋਜ ਦੇ ਦੁਆਰਾ, ਤੁਸੀਂ ਉਸ ਦੇ ਵਚਨ ਨੂੰ ਖਾ ਅਤੇ ਪੀ ਸਕਦੇ ਹੋ, ਪਰਮੇਸ਼ੁਰ ਬਾਰੇ ਅਸਲੀ ਸਮਝ ਨੂੰ ਵਿਕਸਿਤ ਕਰ ਸਕਦੇ ਹੋ ਅਤੇ ਪਰਮੇਸ਼ੁਰ ਦੇ ਸੱਚੇ ਪਿਆਰ ਨੂੰ ਪ੍ਰਾਪਤ ਕਰ ਸਕਦੇ ਹੋ ਜੋ ਤੁਹਾਡੇ ਦਿਲ ਦੀਆਂ ਗਹਿਰਾਈਆਂ ਤੋਂ ਨਿਕਲਦਾ ਹੈ। ਦੂਜੇ ਸ਼ਬਦਾਂ ਵਿੱਚ, ਜਦੋਂ ਪਰਮੇਸ਼ੁਰ ਦੇ ਪ੍ਰਤੀ ਤੁਹਾਡਾ ਪਿਆਰ ਬਿਲਕੁਲ ਸੱਚਾ ਹੁੰਦਾ ਹੈ ਅਤੇ ਕੋਈ ਵੀ ਉਸ ਦੇ ਪ੍ਰਤੀ ਤੁਹਾਡੇ ਪਿਆਰ ਨੂੰ ਨਾਸ ਨਹੀਂ ਕਰ ਸਕਦਾ ਜਾਂ ਉਸ ਦੇ ਰਾਹ ਵਿੱਚ ਖੜ੍ਹਾ ਨਹੀਂ ਹੋ ਸਕਦਾ, ਉਸੇ ਸਮੇਂ ਤੁਸੀਂ ਪਰਮੇਸ਼ੁਰ ਦੇ ਪ੍ਰਤੀ ਆਪਣੇ ਵਿਸ਼ਵਾਸ ਦੇ ਸਹੀ ਰਾਹ ਤੇ ਹੁੰਦੇ ਹੋ। ਇਹ ਸਾਬਤ ਕਰਦਾ ਹੈ ਕਿ ਤੁਸੀਂ ਪਰਮੇਸ਼ੁਰ ਦੇ ਹੋ, ਕਿਉਂਕਿ ਤੁਹਾਡਾ ਦਿਲ ਪਹਿਲਾਂ ਤੋਂ ਹੀ ਪਰਮੇਸ਼ੁਰ ਦੇ ਕਬਜ਼ੇ ਵਿੱਚ ਹੈ ਅਤੇ ਤਦ ਹੋਰ ਕੋਈ ਵੀ ਚੀਜ਼ ਤੁਹਾਨੂੰ ਆਪਣੇ ਵੱਸ ਵਿੱਚ ਨਹੀਂ ਕਰ ਸਕਦੀ। ਤੁਹਾਡੇ ਤਜ਼ਰਬੇ ਦੇ ਦੁਆਰਾ, ਉਸ ਕੀਮਤ ਦੇ ਦੁਆਰਾ ਜੋ ਤੁਸੀਂ ਅਦਾ ਕੀਤੀ ਹੈ ਅਤੇ ਪਰਮੇਸ਼ੁਰ ਦੇ ਕੰਮ ਦੇ ਦੁਆਰਾ, ਤੁਸੀਂ ਪਰਮੇਸ਼ੁਰ ਦੇ ਲਈ ਇੱਕ ਅਟੁੱਟ ਪਿਆਰ ਨੂੰ ਵਿਕਸਿਤ ਕਰ ਪਾਉਂਦੇ ਹੋ, ਅਤੇ ਜਦੋਂ ਤੁਸੀਂ ਅਜਿਹਾ ਕਰੋਗੇ ਤਾਂ ਤੁਸੀਂ ਸ਼ਤਾਨ ਦੇ ਪ੍ਰਭਾਵ ਤੋਂ ਆਜ਼ਾਦ ਹੋ ਜਾਓਗੇ ਅਤੇ ਪਰਮੇਸ਼ੁਰ ਦੇ ਵਚਨ ਦੇ ਚਾਨਣ ਵਿੱਚ ਰਹਿਣਾ ਸ਼ੁਰੂ ਕਰੋਗੇ। ਜਦੋਂ ਤੁਸੀਂ ਹਨੇਰੇ ਦੇ ਪ੍ਰਭਾਵ ਤੋਂ ਮੁਕਤ ਹੋ ਜਾਂਦੇ ਹੋ, ਸਿਰਫ ਉਸ ਸਮੇਂ ਹੀ ਇਹ ਕਿਹਾ ਜਾ ਸਕਦਾ ਹੈ ਕਿ ਤੁਸੀਂ ਪਰਮੇਸ਼ੁਰ ਨੂੰ ਪ੍ਰਾਪਤ ਕਰ ਲਿਆ ਹੈ। ਪਰਮੇਸ਼ੁਰ ਵਿੱਚ ਆਪਣੇ ਵਿਸ਼ਵਾਸ ਦੇ ਵਿੱਚ, ਤੁਹਾਨੂੰ ਇਸ ਟੀਚੇ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹ ਤੁਹਾਡੇ ਵਿੱਚੋਂ ਹਰੇਕ ਦਾ ਫਰਜ਼ ਹੈ। ਤੁਹਾਡੇ ਵਿੱਚੋਂ ਕਿਸੇ ਨੂੰ ਵੀ ਆਪਣੀ ਵਰਤਮਾਨ ਸਥਿਤੀ ਵਿੱਚ ਸੰਤੁਸ਼ਟ ਨਹੀਂ ਰਹਿਣਾ ਚਾਹੀਦਾ ਹੈ। ਪਰਮੇਸ਼ੁਰ ਦੇ ਕੰਮ ਦੇ ਪ੍ਰਤੀ ਤੁਸੀਂ ਦੋਗਲੇ ਮਨ ਨਾਲ ਨਹੀਂ ਚੱਲ ਸਕਦੇ, ਨਾ ਹੀ ਤੁਸੀਂ ਇਸ ਨੂੰ ਹਲਕੇ ਵਿੱਚ ਲੈ ਸਕਦੇ ਹੋ। ਤੁਹਾਨੂੰ ਹਰ ਤਰ੍ਹਾਂ ਨਾਲ ਅਤੇ ਹਰ ਸਮੇਂ ਪਰਮੇਸ਼ੁਰ ਦੇ ਵਿਸ਼ੇ ਵਿੱਚ ਸੋਚਣਾ ਚਾਹੀਦਾ ਹੈ ਅਤੇ ਉਸੇ ਦੇ ਲਈ ਸਭ ਕੁਝ ਕਰਨਾ ਚਾਹੀਦਾ ਹੈ। ਅਤੇ ਤੁਸੀਂ ਜਦੋਂ ਵੀ ਬੋਲਦੇ ਜਾਂ ਕੰਮ ਕਰਦੇ ਹੋ, ਤਾਂ ਤੁਹਾਨੂੰ ਪਰਮੇਸ਼ੁਰ ਦੇ ਭਵਨ ਦੇ ਹਿੱਤਾਂ ਨੂੰ ਪ੍ਰਮੁੱਖ ਰੱਖਣਾ ਚਾਹੀਦਾ ਹੈ। ਤਾਂ ਹੀ ਤੁਸੀਂ ਪਰਮੇਸ਼ੁਰ ਦੇ ਮਨ ਨੂੰ ਭਾ ਸਕਦੇ ਹੋ।

ਪਰਮੇਸ਼ੁਰ ਉੱਤੇ ਵਿਸ਼ਵਾਸ ਰੱਖਣ ਵਿੱਚ, ਲੋਕਾਂ ਦੀ ਸਭ ਤੋਂ ਵੱਡੀ ਗਲਤੀ ਇਹ ਹੈ ਕਿ ਉਹ ਸਿਰਫ ਵਚਨ ਤੇ ਵਿਸ਼ਵਾਸ ਰੱਖਦੇ ਹਨ ਅਤੇ ਉਨ੍ਹਾਂ ਦੇ ਰੋਜ਼ਾਨਾ ਦੇ ਜੀਵਨ ਵਿੱਚ ਪਰਮੇਸ਼ੁਰ ਇਕਦਮ ਗ਼ੈਰ ਹਾਜ਼ਰ ਹੁੰਦਾ ਹੈ। ਅਸਲ ਵਿੱਚ, ਸਭ ਲੋਕ ਪਰਮੇਸ਼ੁਰ ਦੀ ਹੋਂਦ ਵਿੱਚ ਵਿਸ਼ਵਾਸ ਕਰਦੇ ਹਨ, ਪਰ ਪਰਮੇਸ਼ੁਰ ਉਨ੍ਹਾਂ ਦੇ ਰੋਜ਼ਾਨਾ ਦੇ ਜੀਵਨ ਦਾ ਹਿੱਸਾ ਨਹੀਂ ਹੈ। ਲੋਕਾਂ ਦੇ ਮੂੰਹ ਪਰਮੇਸ਼ੁਰ ਦੇ ਸਾਹਮਣੇ ਕਈ ਪ੍ਰਾਰਥਨਾਵਾਂ ਕਰਦੇ ਹਨ, ਪਰ ਉਨ੍ਹਾਂ ਦੇ ਦਿਲਾਂ ਵਿੱਚ ਪਰਮੇਸ਼ੁਰ ਦੇ ਲਈ ਬਹੁਤ ਹੀ ਘੱਟ ਸਥਾਨ ਹੁੰਦਾ ਹੈ, ਇਸ ਲਈ ਪਰਮੇਸ਼ੁਰ ਬਾਰ-ਬਾਰ ਉਨ੍ਹਾਂ ਦੀ ਪਰਖ ਕਰਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਲੋਕ ਅਸ਼ੁੱਧ ਹਨ, ਇਸ ਲਈ ਪਰਮੇਸ਼ੁਰ ਦੇ ਕੋਲ ਉਨ੍ਹਾਂ ਦੀ ਪਰਖ ਕਰਨ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ, ਅਤੇ ਅਜਿਹਾ ਇਸ ਲਈ ਹੈ ਤਾਂ ਕਿ ਉਹ ਸ਼ਰਮ ਮਹਿਸੂਸ ਕਰਨ ਅਤੇ ਇਨ੍ਹਾਂ ਪਰੀਖਿਆਵਾਂ ਦੇ ਵਿਚਕਾਰ ਆਪਣੇ ਆਪ ਨੂੰ ਜਾਣ ਸਕਣ। ਜੇਕਰ ਨਹੀਂ, ਤਾਂ ਮਨੁੱਖਜਾਤੀ ਉਸ ਦੇ ਵੰਸ਼ ਵਿੱਚ ਤਬਦੀਲ ਹੋ ਜਾਵੇਗੀ ਜਿਹੜਾ ਇੱਕ ਸਮੇਂ ਮਹਾਂਦੂਤ ਸੀ ਅਤੇ ਇਹ ਤੇਜ਼ੀ ਨਾਲ ਭ੍ਰਿਸ਼ਟ ਹੋ ਜਾਵੇਗੀ। ਪਰਮੇਸ਼ੁਰ ਉੱਤੇ ਆਪਣੇ ਵਿਸ਼ਵਾਸ ਦੀ ਪ੍ਰਕਿਰਿਆ ਵਿੱਚ, ਹਰ ਵਿਅਕਤੀ ਪਰਮੇਸ਼ੁਰ ਵੱਲੋਂ ਨਿਰੰਤਰ ਜਾਰੀ ਸ਼ੁੱਧਤਾ ਦੇ ਅਧੀਨ ਆਪਣੇ ਬਹੁਤ ਸਾਰੇ ਨਿੱਜੀ ਇਰਾਦਿਆਂ ਅਤੇ ਟੀਚਿਆਂ ਨੂੰ ਪਰੇ ਕਰ ਦਿੰਦਾ ਹੈ। ਜੇ ਨਹੀਂ, ਤਾਂ ਪਰਮੇਸ਼ੁਰ ਦੇ ਕੋਲ ਮਨੁੱਖ ਨੂੰ ਇਸਤੇਮਾਲ ਕਰਨ ਦਾ ਅਤੇ ਲੋਕਾਂ ਦੇ ਵਿੱਚ ਉਹ ਕੰਮ ਕਰਨ ਦਾ ਕੋਈ ਤਰੀਕਾ ਨਾ ਹੁੰਦਾ ਜੋ ਉਹ ਕਰਨਾ ਚਾਹੁੰਦਾ ਹੈ। ਪਰਮੇਸ਼ੁਰ ਪਹਿਲਾਂ ਲੋਕਾਂ ਨੂੰ ਸ਼ੁੱਧ ਕਰਦਾ ਹੈ ਅਤੇ ਇਸ ਪ੍ਰਕਿਰਿਆ ਦੇ ਦੁਆਰਾ ਉਹ ਆਪਣੇ ਆਪ ਨੂੰ ਜਾਣ ਸਕਦੇ ਹਨ ਅਤੇ ਪਰਮੇਸ਼ੁਰ ਉਨ੍ਹਾਂ ਨੂੰ ਬਦਲ ਸਕਦਾ ਹੈ। ਫਿਰ ਹੀ ਪਰਮੇਸ਼ੁਰ ਉਨ੍ਹਾਂ ਵਿੱਚ ਆਪਣੇ ਜੀਵਨ ਨੂੰ ਵਿਕਸਿਤ ਕਰਦਾ ਹੈ ਅਤੇ ਸਿਰਫ ਇਸ ਤਰੀਕੇ ਦੇ ਨਾਲ ਉਨ੍ਹਾਂ ਦੇ ਦਿਲ ਪੂਰੀ ਤਰ੍ਹਾਂ ਦੇ ਨਾਲ ਪਰਮੇਸ਼ੁਰ ਦੇ ਵੱਲ ਫਿਰ ਸਕਦੇ ਹਨ। ਅਤੇ ਇਸੇ ਲਈ ਮੈਂ ਕਹਿੰਦਾ ਹਾਂ ਕਿ ਪਰਮੇਸ਼ੁਰ ਤੇ ਵਿਸ਼ਵਾਸ ਕਰਨਾ ਓਨਾ ਸੌਖਾ ਨਹੀਂ ਹੈ ਜਿੰਨਾ ਲੋਕ ਕਹਿੰਦੇ ਹਨ। ਪਰਮੇਸ਼ੁਰ ਦੀ ਦ੍ਰਿਸ਼ਟੀ ਤੋਂ, ਜੇਕਰ ਤੁਹਾਡੇ ਕੋਲ ਸਿਰਫ ਗਿਆਨ ਹੈ ਪਰ ਜੀਵਨ ਦੇ ਰੂਪ ਵਿੱਚ ਉਸ ਦਾ ਵਚਨ ਨਹੀਂ ਹੈ ਅਤੇ ਤੁਸੀਂ ਸਿਰਫ ਆਪਣੇ ਗਿਆਨ ਤੱਕ ਹੀ ਸੀਮਿਤ ਹੋ ਪਰ ਸੱਚਾਈ ਨੂੰ ਅਮਲ ਵਿੱਚ ਨਹੀਂ ਲਿਆ ਸਕਦੇ ਜਾਂ ਪਰਮੇਸ਼ੁਰ ਦੇ ਵਚਨ ਦੇ ਅਨੁਸਾਰ ਨਹੀਂ ਜੀ ਸਕਦੇ, ਤਾਂ ਇਹ ਇਸ ਗੱਲ ਦਾ ਸਬੂਤ ਹੈ ਕਿ ਤੁਹਾਡੇ ਅੰਦਰ ਹੁਣ ਵੀ ਅਜਿਹਾ ਦਿਲ ਨਹੀਂ ਹੈ ਜੋ ਪਰਮੇਸ਼ੁਰ ਨੂੰ ਪਿਆਰ ਕਰਦਾ ਹੈ ਅਤੇ ਇਹ ਇਸ ਗੱਲ ਨੂੰ ਸਾਬਤ ਕਰਦਾ ਹੈ ਕਿ ਤੁਹਾਡਾ ਦਿਲ ਪਰਮੇਸ਼ੁਰ ਦੇ ਨਾਲ ਜੁੜਿਆ ਹੋਇਆ ਨਹੀਂ ਹੈ। ਕੋਈ ਵੀ ਇਨਸਾਨ ਪਰਮੇਸ਼ੁਰ ਤੇ ਵਿਸ਼ਵਾਸ ਕਰਨ ਦੇ ਰਾਹੀਂ ਉਸ ਨੂੰ ਜਾਣ ਸਕਦਾ ਹੈ: ਇਹ ਆਖਰੀ ਉਦੇਸ਼ ਹੈ ਅਤੇ ਮਨੁੱਖ ਦੀ ਖੋਜ ਦਾ ਟੀਚਾ ਹੈ। ਤੁਹਾਨੂੰ ਪਰਮੇਸ਼ੁਰ ਦੇ ਵਚਨਾਂ ਦੇ ਅਨੁਸਾਰ ਜੀਵਨ ਗੁਜ਼ਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਕਿ ਉਹ ਤੁਹਾਡੇ ਅਮਲ ਕਰਨ ਦੁਆਰਾ ਫਲਵੰਤ ਹੋ ਸਕਣ। ਜੇਕਰ ਤੁਹਾਡੇ ਕੋਲ ਸਿਰਫ ਸਿਧਾਂਤਕ ਗਿਆਨ ਹੈ, ਤਾਂ ਪਰਮੇਸ਼ੁਰ ਦੇ ਵਿੱਚ ਤੁਹਾਡਾ ਵਿਸ਼ਵਾਸ ਵਿਅਰਥ ਹੋ ਜਾਵੇਗਾ। ਜੇਕਰ ਤੁਸੀਂ ਉਸ ਦੇ ਵਚਨ ਨੂੰ ਅਭਿਆਸ ਵਿੱਚ ਲਿਆਉਂਦੇ ਅਤੇ ਉਸ ਦੇ ਵਚਨ ਦੇ ਅਨੁਸਾਰ ਜੀਉਂਦੇ ਹੋ, ਤਾਂ ਹੀ ਤੁਹਾਡੇ ਵਿਸ਼ਵਾਸ ਨੂੰ ਸੰਪੂਰਣ ਅਤੇ ਪਰਮੇਸ਼ੁਰ ਦੀ ਇੱਛਾ ਦੇ ਅਨੁਸਾਰ ਮੰਨਿਆ ਜਾ ਸਕਦਾ ਹੈ। ਇਸ ਵਿਸ਼ੇ ਵਿੱਚ, ਬਹੁਤ ਸਾਰੇ ਲੋਕ ਵੱਡੇ-ਵੱਡੇ ਗਿਆਨ ਦੀਆਂ ਗੱਲਾਂ ਕਰ ਸਕਦੇ ਹਨ, ਪਰ ਉਨ੍ਹਾਂ ਦੀ ਮੌਤ ਦੇ ਸਮੇਂ ਉਨ੍ਹਾਂ ਦੀਆਂ ਅੱਖਾਂ ਤੋਂ ਹੰਝੂ ਕਿਰਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਆਪ ਤੋਂ ਘਿਰਣਾ ਹੁੰਦੀ ਹੈ ਕਿ ਉਨ੍ਹਾਂ ਨੇ ਆਪਣਾ ਸਾਰਾ ਜੀਵਨ ਵਿਅਰਥ ਗੁਆਇਆ ਅਤੇ ਬੁਢਾਪੇ ਤੱਕ ਜੀਉਂਦੇ ਰਹਿਣ ਦਾ ਕੋਈ ਲਾਭ ਨਾ ਹੋਇਆ। ਉਹ ਸਿਰਫ ਸਿਧਾਂਤਾਂ ਨੂੰ ਸਮਝਦੇ ਹਨ, ਪਰ ਸੱਚਾਈ ਨੂੰ ਅਮਲ ਵਿੱਚ ਨਹੀਂ ਲਿਆ ਸਕਦੇ ਜਾਂ ਪਰਮੇਸ਼ੁਰ ਦੀ ਗਵਾਹੀ ਨਹੀਂ ਦੇ ਸਕਦੇ; ਇਸ ਦੀ ਬਜਾਇ, ਉਹ ਇੱਧਰ-ਉੱਧਰ ਭੱਜਦੇ ਹੋਏ ਸ਼ਹਿਦ ਦੀ ਮੱਖੀ ਦੇ ਵਾਂਗ ਰੁੱਝੇ ਰਹਿੰਦੇ ਹਨ ਅਤੇ ਸਿਰਫ ਮਰਨ ਦੇ ਕੰਢੇ ਤੇ ਪਹੁੰਚ ਕੇ ਆਖ਼ਰਕਾਰ ਉਹ ਵੇਖਦੇ ਹਨ ਕਿ ਉਨ੍ਹਾਂ ਦੇ ਕੋਲ ਸੱਚੀ ਗਵਾਹੀ ਨਹੀਂ ਹੈ ਅਤੇ ਉਹ ਪਰਮੇਸ਼ੁਰ ਨੂੰ ਜਾਣਦੇ ਹੀ ਨਹੀਂ ਹਨ। ਅਤੇ ਕੀ ਹੁਣ ਬਹੁਤ ਦੇਰ ਨਹੀਂ ਹੋ ਗਈ ਹੈ? ਤੁਸੀਂ ਇਸ ਦਿਨ ਨੂੰ ਸਮੇਟ ਕਿਉਂ ਨਹੀਂ ਲੈਂਦੇ ਅਤੇ ਉਸ ਸੱਚਾਈ ਦਾ ਪਿੱਛਾ ਕਿਉਂ ਨਹੀਂ ਕਰਦੇ ਜਿਸ ਨੂੰ ਤੁਸੀਂ ਪਿਆਰ ਕਰਦੇ ਹੋ? ਕੱਲ੍ਹ ਤੱਕ ਕਿਉਂ ਉਡੀਕ ਕਰਨੀ ਹੈ? ਜੇਕਰ ਤੁਸੀਂ ਜੀਵਨ ਦੇ ਵਿੱਚ ਸੱਚਾਈ ਦੇ ਲਈ ਦੁੱਖ ਨਹੀਂ ਉਠਾਉਂਦੇ ਜਾਂ ਇਸ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਨਹੀਂ ਕਰਦੇ, ਤਾਂ ਕੀ ਅਜਿਹਾ ਹੈ ਕਿ ਤੁਸੀਂ ਆਪਣੇ ਆਖਰੀ ਪਲਾਂ ਵਿੱਚ ਪਛਤਾਉਣਾ ਚਾਹੁੰਦੇ ਹੋ? ਜੇਕਰ ਅਜਿਹਾ ਹੈ, ਤਾਂ ਪਰਮੇਸ਼ੁਰ ਤੇ ਵਿਸ਼ਵਾਸ ਕਿਉਂ ਕਰਨਾ ਹੈ? ਸੱਚਾਈ ਇਹ ਹੈ ਕਿ ਅਜਿਹੇ ਬਹੁਤ ਸਾਰੇ ਮਾਮਲੇ ਹਨ ਜਿਨ੍ਹਾਂ ਵਿੱਚ, ਜੇਕਰ ਲੋਕ ਥੋੜ੍ਹੀ ਜਿਹੀ ਮਿਹਨਤ ਕਰਨ, ਤਾਂ ਉਹ ਸੱਚਾਈ ਨੂੰ ਅਮਲ ਵਿੱਚ ਲਿਆ ਸਕਦੇ ਹਨ ਅਤੇ ਇਸ ਤਰ੍ਹਾਂ ਪਰਮੇਸ਼ੁਰ ਨੂੰ ਸੰਤੁਸ਼ਟ ਕਰ ਸਕਦੇ ਹਨ। ਲੋਕ ਕੇਵਲ ਇਸ ਕਰਕੇ ਪਰਮੇਸ਼ੁਰ ਦੇ ਲਈ ਕੰਮ ਨਹੀਂ ਕਰ ਪਾਉਂਦੇ ਅਤੇ ਲਗਾਤਾਰ ਆਪਣੇ ਸਰੀਰ ਦੀ ਖ਼ਾਤਰ ਦੌੜਦੇ ਹਨ ਤੇ ਅੰਤ ਵਿੱਚ ਕੁਝ ਹਾਸਲ ਨਹੀਂ ਕਰ ਪਾਉਂਦੇ, ਕਿਉਂਕਿ ਲੋਕਾਂ ਦੇ ਦਿਲਾਂ ਉੱਤੇ ਹਮੇਸ਼ਾ ਤੋਂ ਦੁਸ਼ਟ ਆਤਮਾਵਾਂ ਦਾ ਕਬਜ਼ਾ ਹੈ। ਇਸ ਕਰਕੇ, ਲੋਕ ਹਮੇਸ਼ਾ ਮੁਸ਼ਕਲਾਂ ਅਤੇ ਮੁਸੀਬਤਾਂ ਦੇ ਕਾਰਨ ਦੁਖੀ ਰਹਿੰਦੇ ਹਨ। ਕੀ ਇਹ ਸ਼ੈਤਾਨ ਦੁਆਰਾ ਸਤਾਇਆ ਜਾਣਾ ਨਹੀਂ ਹੈ? ਕੀ ਇਹ ਸਰੀਰ ਦਾ ਭ੍ਰਿਸ਼ਟ ਹੋਣਾ ਨਹੀਂ ਹੈ? ਤੁਹਾਨੂੰ ਆਪਣੇ ਬੁੱਲ੍ਹਾਂ ਨੂੰ ਹਿਲਾ ਕੇ ਪਰਮੇਸ਼ੁਰ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਸਗੋਂ ਤੁਹਾਨੂੰ ਠੋਸ ਕਦਮ ਉਠਾਉਣਾ ਚਾਹੀਦਾ ਹੈ। ਆਪਣੇ ਆਪ ਨੂੰ ਧੋਖਾ ਨਾ ਦਿਓ-ਇਸ ਦਾ ਅਰਥ ਕੀ ਹੈ? ਤੁਸੀਂ ਆਪਣੇ ਸਰੀਰ ਦੇ ਲਈ ਜੀ ਕੇ ਅਤੇ ਲਾਭ ਅਤੇ ਪ੍ਰਸਿੱਧੀ ਲਈ ਜੱਦੋ-ਜਹਿਦ ਕਰਕੇ ਕੀ ਹਾਸਲ ਕਰ ਸਕਦੇ ਹੋ?

ਪਿਛਲਾ: ਕੀ ਪਰਮੇਸ਼ੁਰ ਦਾ ਕੰਮ ਮਨੁੱਖ ਦੀਆਂ ਕਲਪਨਾਵਾਂ ਦੇ ਸਮਾਨ ਸਰਲ ਹੈ?

ਅਗਲਾ: ਸੱਤ ਗਰਜਾਂ ਐਲਾਨ ਕਰਦੀਆਂ ਹੋਈਆਂ—ਭਵਿੱਖਬਾਣੀ ਕਰਦੀਆਂ ਹਨ ਕਿ ਰਾਜ ਦੀ ਖੁਸ਼ਖਬਰੀ ਸਾਰੇ ਬ੍ਰਹਿਮੰਡ ਵਿੱਚ ਫੈਲ ਜਾਵੇਗੀ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ