ਖੁਦ, ਵਿਲੱਖਣ ਪਰਮੇਸ਼ੁਰ VIII

ਪਰਮੇਸ਼ੁਰ ਸਾਰੀਆਂ ਚੀਜ਼ਾਂ ਦੇ ਜੀਵਨ ਦਾ ਸ੍ਰੋਤ ਹੈ (II)

ਅਸੀਂ ਆਪਣੇ ਪਿਛਲੇ ਵਿਸ਼ੇ ਉੱਪਰ ਸੰਗਤੀ ਜਾਰੀ ਰੱਖਾਂਗੇ। ਕੀ ਤੁਹਾਨੂੰ ਪਿਛਲੀ ਸੰਗਤੀ ਦਾ ਵਿਸ਼ਾ ਯਾਦ ਹੈ? (ਪਰਮੇਸ਼ੁਰ ਸਾਰੀਆਂ ਚੀਜ਼ਾਂ ਦੇ ਜੀਵਨ ਦਾ ਸ੍ਰੋਤ ਹੈ।) ਕੀ ਇਹ ਵਿਸ਼ਾ, “ਪਰਮੇਸ਼ੁਰ ਸਾਰੀਆਂ ਚੀਜ਼ਾਂ ਦੇ ਜੀਵਨ ਦਾ ਸ੍ਰੋਤ ਹੈ,” ਅਜਿਹਾ ਵਿਸ਼ਾ ਹੈ ਜੋ ਤੁਹਾਨੂੰ ਕਾਫ਼ੀ ਅਸਪਸ਼ਟ ਲੱਗਦਾ ਹੈ? ਜਾਂ ਇਸ ਬਾਰੇ ਪਹਿਲਾਂ ਹੀ ਤੁਹਾਡੇ ਦਿਲਾਂ ਵਿੱਚ ਇੱਕ ਕੱਚੀ-ਪੱਕੀ ਧਾਰਣਾ ਹੈ? ਕੀ ਕੋਈ ਇੱਕ ਪਲ ਲਈ ਗੱਲ ਕਰ ਸਕਦਾ ਹੈ ਕਿ ਸਾਡੀ ਪਿਛਲੀ ਸੰਗਤੀ ਦਾ ਕੇਂਦਰ ਬਿੰਦੂ ਕੀ ਸੀ? (ਪਰਮੇਸ਼ੁਰ ਦੀ ਸਾਰੀਆਂ ਚੀਜ਼ਾਂ ਦੀ ਸਿਰਜਣਾ ਤੋਂ ਮੈਂ ਦੇਖਦਾ ਹਾਂ ਕਿ ਉਹ ਸਾਰੀਆਂ ਚੀਜ਼ਾਂ, ਅਤੇ ਮਨੁੱਖਜਾਤੀ ਦਾ ਪਾਲਣ ਪੋਸ਼ਣ ਕਰਦਾ ਹੈ। ਅਤੀਤ ਵਿੱਚ, ਮੈਂ ਹਮੇਸ਼ਾਂ ਸੋਚਦਾ ਸੀ ਕਿ ਜਦੋਂ ਪਰਮੇਸ਼ੁਰ ਮਨੁੱਖ ਲਈ ਵਿਵਸਥਾ ਕਰਦਾ ਹੈ, ਉਹ ਆਪਣਾ ਵਚਨ ਕੇਵਲ ਆਪਣੇ ਚੁਣੇ ਲੋਕਾਂ ਨੂੰ ਪ੍ਰਦਾਨ ਕਰਦਾ ਹੈ; ਮੈਂ ਇਹ ਕਦੇ ਵੀ ਨਹੀਂ ਦੇਖਿਆ ਕਿ, ਪਰਮੇਸ਼ੁਰ, ਨਿਯਮ ਜੋ ਸਾਰੀਆਂ ਚੀਜ਼ਾਂ ਦਾ ਸੰਚਾਲਨ ਕਰਦੇ ਹਨ, ਉਨ੍ਹਾਂ ਦੁਆਰਾ ਸਮੁੱਚੀ ਮਨੁੱਖਜਾਤੀ ਦਾ ਪਾਲਣ ਪੋਸ਼ਣ ਕਰ ਰਿਹਾ ਹੈ। ਕੇਵਲ ਪਰਮੇਸ਼ੁਰ ਦੀ ਇਸ ਸੱਚਾਈ ਦੇ ਸੰਚਾਰ ਦੁਆਰਾ ਹੀ ਮੈਨੂੰ ਪਤਾ ਲੱਗਿਆ ਹੈ ਕਿ ਉਹ ਸਾਰੀਆਂ ਚੀਜ਼ਾਂ ਦਾ ਸ੍ਰੋਤ ਹੈ, ਕਿ ਪਰਮੇਸ਼ੁਰ ਇਨ੍ਹਾਂ ਨਿਯਮਾਂ ਦਾ ਇੰਤਜ਼ਾਮ ਕਰਦਾ ਹੈ ਅਤੇ ਸਾਰੀਆਂ ਚੀਜ਼ਾਂ ਦਾ ਪਾਲਣ ਪੋਸ਼ਣ ਕਰਦਾ ਹੈ। ਮੈਂ ਉਸ ਦੇ ਪਿਆਰ ਨੂੰ ਪਰਮੇਸ਼ੁਰ ਦੀ ਸਾਰੀਆਂ ਚੀਜ਼ਾਂ ਦੀ ਸਿਰਜਣਾ ਵਿੱਚ ਦੇਖਦਾ ਹਾਂ।) ਪਿਛਲੀ ਵਾਰ ਅਸੀਂ ਜੋ ਸੰਗਤੀ ਰੱਖੀ ਉਹ ਮੁੱਖ ਤੌਰ ਤੇ ਪਰਮੇਸ਼ੁਰ ਦੀ ਸਾਰੀਆਂ ਚੀਜ਼ਾਂ ਦੀ ਸਿਰਜਣਾ ਦੇ ਬਾਰੇ ਸੀ, ਅਤੇ ਕਿਵੇਂ ਉਸ ਨੇ ਉਨ੍ਹਾਂ ਲਈ ਨਿਯਮ ਅਤੇ ਸਿਧਾਂਤ ਸਥਾਪਿਤ ਕੀਤੇ। ਅਜਿਹੇ ਨਿਯਮਾਂ ਅਤੇ ਅਜਿਹੇ ਸਿਧਾਂਤਾਂ ਦੇ ਤਹਿਤ, ਸਾਰੀਆਂ ਚੀਜ਼ਾਂ ਜੀਉਂਦੀਆਂ ਅਤੇ ਮਰਦੀਆਂ ਹਨ ਅਤੇ ਪਰਮੇਸ਼ੁਰ ਦੇ ਇਖਤਿਆਰ ਦੇ ਅਧੀਨ ਅਤੇ ਪਰਮੇਸ਼ੁਰ ਦੀ ਨਿਗਾਹ ਦੇ ਅੰਦਰ ਮਨੁੱਖ ਦੇ ਨਾਲ ਸਹਿ-ਹੋਂਦ ਵਿੱਚ ਰਹਿੰਦੀਆਂ ਹਨ। ਅਸੀਂ ਪਹਿਲਾਂ ਪਰਮੇਸ਼ੁਰ ਦੀ ਸਾਰੀਆਂ ਚੀਜ਼ਾਂ ਦੀ ਸਿਰਜਣਾ ਅਤੇ ਨਿਯਮਾਂ, ਜਿਨ੍ਹਾਂ ਦੇ ਅਨੁਸਾਰ ਉਹ ਵਧਦੀਆਂ-ਫੁਲਦੀਆਂ ਹਨ, ਅਤੇ ਨਾਲ ਹੀ ਉਨ੍ਹਾਂ ਦੇ ਵਿਕਾਸ ਦੇ ਨਮੂਨੇ ਅਤੇ ਦਿਸ਼ਾ ਨੂੰ ਨਿਰਧਾਰਤ ਕਰਨ ਲਈ ਉਸ ਦੇ ਆਪਣੇ ਢੰਗਾਂ ਦੇ ਉਪਯੋਗ ਬਾਰੇ ਗੱਲ ਕੀਤੀ। ਉਸ ਨੇ ਉਨ੍ਹਾਂ ਤਰੀਕਿਆਂ ਨੂੰ ਵੀ ਨਿਰਧਾਰਤ ਕੀਤਾ ਜਿਨ੍ਹਾਂ ਦੇ ਦੁਆਰਾ ਇਸ ਧਰਤੀ ਉੱਤੇ ਸਾਰੀਆਂ ਚੀਜ਼ਾਂ ਬਚੀਆਂ ਰਹਿੰਦੀਆਂ ਹਨ ਤਾਂ ਕਿ ਉਹ ਵਧਦੀਆਂ ਅਤੇ ਫੈਲਦੀਆਂ ਅਤੇ ਇੱਕ ਦੂਜੇ ਉੱਤੇ ਨਿਰਭਰ ਕਰਦਿਆਂ ਬਚੇ ਰਹਿਣਾ ਜਾਰੀ ਰੱਖ ਸਕਣ। ਅਜਿਹੇ ਢੰਗਾਂ ਅਤੇ ਨਿਯਮਾਂ ਦੇ ਨਾਲ ਸਾਰੀਆਂ ਚੀਜ਼ਾਂ ਇਸ ਧਰਤੀ ਉੱਤੇ ਅਸਾਨੀ ਅਤੇ ਸ਼ਾਤੀ ਨਾਲ ਮੌਜੂਦ ਰਹਿਣ ਅਤੇ ਵਧਣ ਦੇ ਕਾਬਲ ਹੁੰਦੀਆਂ ਹਨ, ਅਤੇ ਕੇਵਲ ਅਜਿਹੇ ਵਾਤਾਵਰਣ ਵਿੱਚ ਮਨੁੱਖਜਾਤੀ ਕੋਲ ਰਹਿਣ ਲਈ ਇੱਕ ਸਥਿਰ ਘਰ ਅਤੇ ਸਥਿਰ ਸਥਿਤੀ ਹੋ ਸਕਦੀ ਹੈ, ਇਹ ਪਰਮੇਸ਼ੁਰ ਦੀ ਅਗਵਾਈ ਹੇਠ ਹਮੇਸ਼ਾਂ-ਹਮੇਸ਼ਾਂ ਲਈ ਅੱਗੇ ਵਧਦੀ ਰਹਿ ਸਕਦੀ ਹੈ।

ਪਿਛਲੀ ਵਾਰ, ਅਸੀਂ ਪਰਮੇਸ਼ੁਰ ਦੁਆਰਾ ਸਾਰੀਆਂ ਚੀਜ਼ਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਇੱਕ ਮੁੱਢਲੇ ਸੰਕਲਪ ਬਾਰੇ ਚਰਚਾ ਕੀਤੀ: ਪਰਮੇਸ਼ੁਰ ਸਾਰੀਆਂ ਚੀਜ਼ਾਂ ਦੀਆਂ ਲੋੜਾਂ ਇਸ ਪ੍ਰਕਾਰ ਪੂਰੀਆਂ ਕਰਦਾ ਹੈ ਤਾਂ ਕਿ ਸਾਰੀਆਂ ਚੀਜ਼ਾਂ ਮੌਜੂਦ ਰਹਿ ਸਕਣ ਅਤੇ ਮਨੁੱਖਜਾਤੀ ਦੇ ਲਾਭ ਲਈ ਜੀ ਸਕਣ। ਦੂਜੇ ਸ਼ਬਦਾਂ ਵਿੱਚ, ਅਜਿਹਾ ਵਾਤਾਵਰਣ ਪਰਮੇਸ਼ੁਰ ਦੁਆਰਾ ਨਿਰਧਾਰਤ ਕੀਤੇ ਗਏ ਨਿਯਮਾਂ ਦੇ ਸਦਕੇ ਮੌਜੂਦ ਰਹਿੰਦਾ ਹੈ। ਕੇਵਲ ਪਰਮੇਸ਼ੁਰ ਦੀ ਅਜਿਹੇ ਨਿਯਮਾਂ ਦੀ ਦੇਖਭਾਲ ਅਤੇ ਸੰਚਾਲਨ ਦੇ ਕਰਕੇ ਹੀ ਮਨੁੱਖਜਾਤੀ ਕੋਲ ਇਸ ਦਾ ਮੌਜੂਦਾ ਜੀਉਣ ਦਾ ਵਾਤਾਵਰਨ ਹੈ। ਪਿਛਲੀ ਵਾਰ ਜੋ ਅਸੀਂ ਗੱਲ ਕੀਤੀ ਅਤੇ ਅਤੀਤ ਵਿੱਚ ਜੋ ਅਸੀਂ ਪਰਮੇਸ਼ੁਰ ਦੇ ਗਿਆਨ ਬਾਰੇ ਗੱਲ ਕੀਤੀ, ਦੇ ਦਰਮਿਆਨ ਇਹ ਇੱਕ ਵੱਡੀ ਪੁਲਾਂਘ ਹੈ। ਇਸ ਪੁਲਾਂਘ ਦੀ ਮੌਜੂਦਗੀ ਦੇ ਪਿੱਛੇ ਕੀ ਕਾਰਨ ਹੈ? ਇਸ ਕਰਕੇ ਜਦੋਂ ਅਸੀਂ ਪਰਮੇਸ਼ੁਰ ਨੂੰ ਜਾਣਨ ਦੇ ਬਾਰੇ ਗੱਲ ਕੀਤੀ ਤਾਂ ਅਸੀਂ ਪਰਮੇਸ਼ੁਰ ਦੇ ਮਨੁੱਖਜਾਤੀ ਨੂੰ ਬਚਾਉਣ ਅਤੇ ਪ੍ਰਬੰਧਨ ਦੇ ਕਾਰਜ-ਖੇਤਰ ਦੇ ਅੰਦਰ ਗੱਲ ਕਰ ਰਹੇ ਹਾਂ—ਜੋ ਕਿ, ਪਰਮੇਸ਼ੁਰ ਦੇ ਚੁਣੇ ਲੋਕਾਂ ਦੀ ਮੁਕਤੀ ਅਤੇ ਪ੍ਰਬੰਧਨ ਹੈ—ਅਤੇ ਉਸ ਕਾਰਜ-ਖੇਤਰ ਦੇ ਅੰਦਰ, ਅਸੀਂ ਪਰਮੇਸ਼ੁਰ ਨੂੰ ਜਾਣਨ, ਪਰਮੇਸ਼ੁਰ ਦੀਆਂ ਕਰਨੀਆਂ, ਉਸ ਦੇ ਸੁਭਾਅ, ਉਸ ਕੋਲ ਕੀ ਹੈ ਅਤੇ ਉਹ ਕੀ ਹੈ, ਉਸ ਦੀ ਇੱਛਾ, ਅਤੇ ਉਹ ਮਨੁੱਖ ਨੂੰ ਸੱਚਾਈ ਅਤੇ ਜੀਵਨ ਕਿਵੇਂ ਪ੍ਰਦਾਨ ਕਰਦਾ ਹੈ, ਬਾਰੇ ਗੱਲ ਕੀਤੀ। ਪਰ ਪਿਛਲੀ ਵਾਰ, ਜੋ ਵਿਸ਼ਾ ਅਸੀਂ ਸ਼ੁਰੂ ਕੀਤਾ ਉਹ ਬਾਈਬਲ ਦੇ ਤਤਕਰੇ ਅਤੇ ਪਰਮੇਸ਼ੁਰ ਦੇ ਆਪਣੇ ਚੁਣੇ ਲੋਕਾਂ ਨੂੰ ਬਚਾਉਣ ਦੇ ਕਾਰਜ-ਖੇਤਰ ਤੱਕ ਸੀਮਤ ਨਹੀਂ ਹੈ। ਬਲਕਿ, ਵਿਸ਼ਾ ਇਸ ਦੇ ਖੇਤਰ, ਬਾਈਬਲ, ਅਤੇ ਪਰਮੇਸ਼ੁਰ ਦੇ ਆਪਣੇ ਚੁਣੇ ਹੋਏ ਲੋਕਾਂ ਉੱਪਰ ਕਰਨ ਵਾਲੇ ਕੰਮ ਦੇ ਤਿੰਨ ਪੜਾਵਾਂ ਦੀਆਂ ਸੀਮਾਵਾਂ ਤੋਂ ਬਾਹਰ, ਬਲਕਿ ਖੁਦ ਪਰਮੇਸ਼ੁਰ ਉੱਪਰ ਚਰਚਾ ਕਰਨਾ ਹੈ। ਇਸ ਕਰਕੇ ਜਦੋਂ ਤੂੰ ਮੇਰੀ ਸੰਗਤੀ ਦੇ ਇਸ ਹਿੱਸੇ ਨੂੰ ਸੁਣਦਾ ਹੈਂ ਤਾਂ ਤੇਰੇ ਆਪਣੇ ਗਿਆਨ ਨੂੰ ਪਰਮੇਸ਼ੁਰ ਦੇ ਕੰਮ, ਬਾਈਬਲ, ਅਤੇ ਪਰਮੇਸ਼ੁਰ ਦੇ ਕੰਮ ਦੇ ਤਿੰਨ ਪੜਾਵਾਂ ਤੱਕ ਸੀਮਤ ਨਾ ਕਰਨਾ ਲਾਜ਼ਮੀ ਹੈ। ਇਸ ਦੇ ਬਜਾਏ, ਤੇਰੇ ਲਈ ਆਪਣੇ ਦ੍ਰਿਸ਼ਟੀਕੋਣ ਨੂੰ ਖੁੱਲ੍ਹਾ ਰੱਖਣਾ ਲਾਜ਼ਮੀ ਹੈ; ਤੇਰੇ ਲਈ ਪਰਮੇਸ਼ੁਰ ਦੀਆਂ ਕਰਨੀਆਂ ਨੂੰ, ਅਤੇ ਸਾਰੀਆਂ ਚੀਜ਼ਾਂ ਦੇ ਅੰਦਰ ਉਸ ਕੋਲ ਕੀ ਹੈ ਅਤੇ ਉਹ ਕੀ ਹੈ, ਅਤੇ ਉਹ ਸਾਰੀਆਂ ਚੀਜ਼ਾਂ ਨੂੰ ਕਿਵੇਂ ਆਦੇਸ਼ ਦਿੰਦਾ ਅਤੇ ਸਾਰੀਆਂ ਚੀਜ਼ਾਂ ਦਾ ਕਿਵੇਂ ਪ੍ਰਬੰਧ ਕਰਦਾ ਹੈ, ਨੂੰ ਦੇਖਣਾ ਲਾਜ਼ਮੀ ਹੈ। ਇਸ ਢੰਗ ਦੇ ਦੁਆਰਾ ਅਤੇ ਇਸ ਬੁਨਿਆਦ ਉੱਪਰ, ਤੂੰ ਦੇਖ ਸਕਦਾ ਹੈਂ ਕਿ ਪਰਮੇਸ਼ੁਰ ਸਾਰੀਆਂ ਚੀਜ਼ਾਂ ਦੀਆਂ ਲੋੜਾਂ ਕਿਵੇਂ ਪੂਰੀਆਂ ਕਰਦਾ ਹੈ, ਜੋ ਕਿ ਮਨੁੱਖਜਾਤੀ ਨੂੰ ਇਹ ਸਮਝਣ ਦੇ ਯੋਗ ਬਣਾਉਂਦਾ ਕਿ ਪਰਮੇਸ਼ੁਰ ਸਾਰੀਆਂ ਚੀਜ਼ਾਂ ਲਈ ਜੀਵਨ ਦਾ ਸੱਚਾ ਸ੍ਰੋਤ ਹੈ, ਜੋ ਕਿ ਅਸਲ ਵਿੱਚ, ਖੁਦ ਪਰਮੇਸ਼ੁਰ ਦੀ ਸੱਚੀ ਪਛਾਣ ਹੈ। ਕਹਿਣ ਦਾ ਭਾਵ ਹੈ ਕਿ ਪਰਮੇਸ਼ੁਰ ਦੀ ਪਛਾਣ, ਰੁਤਬਾ, ਅਤੇ ਇਖਤਿਆਰ, ਉਸ ਦਾ ਸਭ ਕੁਝ, ਕੇਵਲ ਉਨ੍ਹਾਂ ਲਈ ਹੀ ਨਹੀਂ ਹੈ ਜੋ ਵਰਤਮਾਨ ਵਿੱਚ ਉਸ ਦੇ ਪਿੱਛੇ ਚੱਲਦੇ ਹਨ—ਇਹ ਕੇਵਲ ਤੁਹਾਡੇ, ਇਸ ਸਮੂਹ ਦੇ ਲੋਕਾਂ ਲਈ ਹੀ ਨਹੀਂ—ਪਰ ਸਾਰੀਆਂ ਚੀਜ਼ਾਂ ਦੇ ਲਈ ਹੈ। ਇਸ ਕਰਕੇ, ਸਾਰੀਆਂ ਚੀਜ਼ਾਂ ਦਾ ਖੇਤਰ ਕਾਫ਼ੀ ਵਿਸ਼ਾਲ ਹੈ। ਮੈਂ “ਸਾਰੀਆਂ ਚੀਜ਼ਾਂ” ਸ਼ਬਦ ਦਾ ਪ੍ਰਯੋਗ ਪਰਮੇਸ਼ੁਰ ਦੇ ਸਾਰੀਆਂ ਚੀਜ਼ਾਂ ਉੱਪਰ ਸ਼ਾਸਨ ਦੇ ਖੇਤਰ ਨੂੰ ਦਰਸਾਉਣ ਲਈ ਕਰਦਾ ਹਾਂ ਕਿਉਂਕਿ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਪਰਮੇਸ਼ੁਰ ਦੁਆਰਾ ਨਿਰਧਾਰਤ ਚੀਜ਼ਾਂ ਕੇਵਲ ਉਹ ਚੀਜ਼ਾਂ ਹੀ ਨਹੀਂ ਹਨ ਜੋ ਤੁਸੀਂ ਆਪਣੀਆਂ ਅੱਖਾਂ ਨਾਲ ਵੇਖ ਸਕਦੇ ਹੋ—ਇਨ੍ਹਾਂ ਵਿੱਚ ਕੇਵਲ ਪਦਾਰਥਕ ਸੰਸਾਰ ਜੋ ਸਭ ਕੁਝ ਤੁਸੀਂ ਦੇਖ ਸਕਦੇ ਹੋ ਹੀ ਨਹੀਂ, ਬਲਕਿ ਇਸ ਪਦਾਰਥਕ ਸੰਸਾਰ ਦੇ ਅੱਗੇ ਇੱਕ ਹੋਰ ਸੰਸਾਰ ਵੀ ਹੈ ਜੋ ਕਿ ਮਨੁੱਖੀ ਅੱਖ ਨਾਲ ਨਹੀਂ ਦੇਖਿਆ ਜਾ ਸਕਦਾ, ਅਤੇ ਉਸਤੋਂ ਵੀ ਬਾਹਰ, ਗ੍ਰਹਿ ਅਤੇ ਬਾਹਰੀ ਪੁਲਾੜ ਵੀ ਸ਼ਾਮਲ ਹਨ, ਜਿਥੇ ਮਨੁੱਖਜਾਤੀ ਵੱਸ ਵੀ ਨਹੀਂ ਸਕਦੀ। ਉਹ ਪਰਮੇਸ਼ੁਰ ਦਾ ਸਾਰੀਆਂ ਚੀਜ਼ਾਂ ਉੱਪਰ ਅਧਿਕਾਰ ਦਾ ਖੇਤਰ ਹੈ। ਉਸ ਦੇ ਅਧਿਕਾਰ ਦਾ ਖੇਤਰ ਬਹੁਤ ਵਿਸ਼ਾਲ ਹੈ; ਤੁਹਾਡੇ ਲਈ, ਤੁਹਾਡੇ ਵਿੱਚੋਂ ਹਰ ਇੱਕ ਲਈ ਜਾਣਨਾ, ਦੇਖਣਾ ਅਤੇ ਉਸ ਬਾਰੇ ਸਪੱਸ਼ਟਤਾ ਦਾ ਹੋਣਾ ਜ਼ਰੂਰੀ ਹੈ ਕਿ ਤੁਹਾਨੂੰ ਕੀ ਸਮਝਣਾ ਚਾਹੀਦਾ ਹੈ, ਤੁਹਾਨੂੰ ਕੀ ਦੇਖਣਾ ਚਾਹੀਦਾ ਹੈ, ਅਤੇ ਤੁਹਾਨੂੰ ਕਿਹੜੀਆਂ ਚੀਜ਼ਾਂ ਦਾ ਗਿਆਨ ਹੋਣਾ ਚਾਹੀਦਾ ਹੈ। ਹਾਲਾਂਕਿ ਸ਼ਬਦ “ਸਾਰੀਆਂ ਚੀਜ਼ਾਂ” ਦਾ ਖੇਤਰ ਸੱਚਮੁੱਚ ਹੀ ਕਾਫੀ ਵਿਸ਼ਾਲ ਹੈ, ਮੈਂ ਤੁਹਾਨੂੰ ਇਸ ਖੇਤਰ ਵਿਚਲੀਆਂ ਉਨ੍ਹਾਂ ਚੀਜ਼ਾਂ ਦੇ ਬਾਰੇ ਵਿੱਚ ਨਹੀਂ ਦੱਸਾਂਗਾ ਜਿਨ੍ਹਾਂ ਨੂੰ ਦੇਖਣ ਦਾ ਤੁਹਾਡੇ ਕੋਲ ਕੋਈ ਸਾਧਨ ਨਹੀਂ ਹੈ ਜਾਂ ਜਿਸ ਨਾਲ ਤੁਸੀਂ ਵਿਅਕਤੀਗਤ ਤੌਰ ਤੇ ਸੰਪਰਕ ਵਿੱਚ ਨਹੀਂ ਆ ਸਕਦੇ। ਮੈਂ ਤੁਹਾਨੂੰ ਇਸ ਖੇਤਰ ਵਿਚਲੀਆਂ ਕੇਵਲ ਉਨ੍ਹਾਂ ਚੀਜ਼ਾਂ ਬਾਰੇ ਦੱਸਾਂਗਾ, ਮਨੁੱਖ ਜਿਨ੍ਹਾਂ ਦੇ ਸੰਪਰਕ ਵਿੱਚ ਆ ਸਕਦੇ ਹਨ, ਜਿਨ੍ਹਾਂ ਨੂੰ ਸਮਝ ਅਤੇ ਗ੍ਰਹਿਣ ਕਰ ਸਕਦੇ ਹਨ ਤਾਂ ਜੋ ਹਰ ਕੋਈ ਇਸ ਵਾਕ, “ਪਰਮੇਸ਼ੁਰ ਸਾਰੀਆਂ ਚੀਜ਼ਾਂ ਦੇ ਜੀਵਨ ਦਾ ਸ੍ਰੋਤ ਹੈ।” ਦੇ ਸੱਚੇ ਅਰਥ ਤੋਂ ਜਾਣੂ ਹੋ ਸਕੇ। ਇਸ ਪ੍ਰਕਾਰ ਤੁਹਾਡੇ ਲਈ ਮੇਰੀ ਸੰਗਤੀ ਦਾ ਕੋਈ ਵੀ ਸ਼ਬਦ ਨਿਰਾਰਥਕ ਨਹੀਂ ਹੋਵੇਗਾ।

ਪਿਛਲੀ ਵਾਰ, “ਪਰਮੇਸ਼ੁਰ ਸਾਰੀਆਂ ਚੀਜ਼ਾਂ ਦੇ ਜੀਵਨ ਦਾ ਸ੍ਰੋਤ ਹੈ,” ਵਿਸ਼ੇ ਦੀ ਸਰਲ ਸੰਖੇਪ ਜਾਣਕਾਰੀ ਦੇਣ ਲਈ ਅਸੀਂ ਕਥਾਕਾਰੀ ਦੇ ਢੰਗ ਦਾ ਪ੍ਰਯੋਗ ਕੀਤਾ, ਤਾਂ ਕਿ ਲੋਕ ਇਸ ਬਾਰੇ ਇੱਕ ਮੁੱਢਲੀ ਸਮਝ ਪ੍ਰਾਪਤ ਕਰ ਸਕਣ ਕਿ ਪਰਮੇਸ਼ੁਰ ਸਾਰੀਆਂ ਚੀਜ਼ਾਂ ਦੀਆਂ ਲੋੜਾਂ ਕਿਵੇਂ ਪੂਰੀਆਂ ਕਰਦਾ ਹੈ। ਤੁਹਾਨੂੰ ਇਸ ਮੁੱਢਲੇ ਸੰਕਲਪ ਦੀ ਸਿੱਖਿਆ ਦੇਣ ਦਾ ਕੀ ਉਦੇਸ਼ ਹੈ? ਇਹ ਲੋਕਾਂ ਨੂੰ ਸਮਝਾਉਣ ਲਈ ਹੈ ਕਿ ਪਰਮੇਸ਼ੁਰ ਦਾ ਕੰਮ ਕੇਵਲ ਬਾਈਬਲ ਅਤੇ ਉਸ ਦੇ ਕੰਮ ਦੇ ਤਿੰਨ ਪੜਾਵਾਂ ਤੋਂ ਅੱਗੇ ਵੀ ਪਹੁੰਚਦਾ ਹੈ। ਉਹ ਬਹੁਤ ਜ਼ਿਆਦਾ ਕੰਮ ਕਰਦਾ ਹੈ ਜਿਸ ਨੂੰ ਮਨੁੱਖ ਦੇਖ ਨਹੀਂ ਸਕਦੇ ਅਤੇ ਜਿਸ ਨਾਲ ਉਹ ਸੰਪਰਕ ਵਿੱਚ ਨਹੀਂ ਆ ਸਕਦੇ, ਕੰਮ ਜੋ ਉਹ ਵਿਅਕਤੀਗਤ ਤੌਰ ’ਤੇ ਪੂਰਾ ਕਰਦਾ ਹੈ। ਜੇ ਪਰਮੇਸ਼ੁਰ ਕੇਵਲ ਆਪਣੇ ਪ੍ਰਬੰਧਨ ਅਤੇ ਆਪਣੇ ਚੁਣੇ ਲੋਕਾਂ ਦੀ ਅਗਵਾਈ ਕਰਨ ਉੱਪਰ ਹੀ ਕੰਮ ਕਰਦਾ, ਅਤੇ ਹੋਰ ਕਿਸੇ ਕੰਮ ਵਿੱਚ ਸ਼ਾਮਲ ਨਾ ਹੁੰਦਾ, ਤਾਂ ਇਸ ਮਨੁੱਖਜਾਤੀ, ਜਿਸ ਵਿੱਚ ਤੁਸੀਂ ਸਾਰੇ ਸ਼ਾਮਲ ਹੋ, ਲਈ ਅੱਗੇ ਵਧਦੇ ਰਹਿਣਾ ਬਹੁਤ ਔਖਾ ਹੋ ਜਾਣਾ ਸੀ। ਇਸ ਮਨੁੱਖਜਾਤੀ ਅਤੇ ਇਸ ਸੰਸਾਰ ਨੇ ਵਿਕਾਸ ਜਾਰੀ ਰੱਖਣ ਦੇ ਨਾਕਾਬਲ ਹੋ ਜਾਣਾ ਸੀ। ਇਸੇ ਵਿੱਚ ਇਸ ਵਾਕ “ਪਰਮੇਸ਼ੁਰ ਸਾਰੀਆਂ ਚੀਜ਼ਾਂ ਦੇ ਜੀਵਨ ਦਾ ਸ੍ਰੋਤ ਹੈ,” ਦਾ ਮਹੱਤਵ ਸ਼ਾਮਲ ਹੈ ਜੋ ਕਿ ਅੱਜ ਦੀ ਸੰਗਤੀ, ਜੋ ਮੈਂ ਤੁਹਾਡੇ ਨਾਲ ਕਰਾਂਗਾ, ਦਾ ਵਿਸ਼ਾ ਹੈ।

ਜੀਵਨ ਦਾ ਮੁੱਢਲਾ ਵਾਤਾਵਰਣ ਜੋ ਪਰਮੇਸ਼ੁਰ ਮਨੁੱਖਜਾਤੀ ਲਈ ਸਿਰਜਦਾ ਹੈ

ਅਸੀਂ ਕਈ ਵਿਸ਼ਿਆਂ ਅਤੇ, “ਪਰਮੇਸ਼ੁਰ ਸਾਰੀਆਂ ਚੀਜ਼ਾਂ ਦੇ ਜੀਵਨ ਦਾ ਸ੍ਰੋਤ ਹੈ,” ਸ਼ਬਦਾਂ ਨਾਲ ਜੁੜੀ ਬਹੁਤ ਜ਼ਿਆਦਾ ਸਮੱਗਰੀ ਉੱਪਰ ਚਰਚਾ ਕੀਤੀ ਹੈ, ਪਰ ਕੀ ਤੁਹਾਡੇ ਦਿਲ ਜਾਣਦੇ ਹਨ ਕਿ ਪਰਮੇਸ਼ੁਰ ਤੁਹਾਨੂੰ ਆਪਣਾ ਵਚਨ ਪ੍ਰਦਾਨ ਕਰਨ ਅਤੇ ਤੁਹਾਡੇ ਉੱਪਰ ਤਾੜਨਾ ਅਤੇ ਨਿਆਂ ਦੇ ਕੰਮ ਨੂੰ ਪੂਰਾ ਕਰਨ ਦੇ ਇਲਾਵਾ ਮਨੁੱਖਜਾਤੀ ਨੂੰ ਕਿਹੜੀਆਂ ਚੀਜ਼ਾਂ ਬਖਸ਼ਦਾ ਹੈ? ਕੁਝ ਲੋਕ ਕਹਿ ਸਕਦੇ ਹਨ, “ਪਰਮੇਸ਼ੁਰ ਮੇਰੇ ਉੱਪਰ ਕਿਰਪਾ ਅਤੇ ਅਸੀਸਾਂ ਬਖਸ਼ਦਾ ਹੈ; ਉਹ ਮੈਨੂੰ ਅਨੁਸ਼ਾਸਨ ਅਤੇ ਦਿਲਾਸਾ ਦਿੰਦਾ ਹੈ, ਅਤੇ ਉਹ ਮੈਨੂੰ ਹਰ ਸੰਭਵ ਤਰੀਕੇ ਨਾਲ ਦੇਖਭਾਲ ਅਤੇ ਸੁਰੱਖਿਆ ਦਿੰਦਾ ਹੈ।” ਦੂਸਰੇ ਕਹਿਣਗੇ, “ਪਰਮੇਸ਼ੁਰ ਮੈਨੂੰ ਹਰ ਰੋਜ਼ ਭੋਜਨ ਅਤੇ ਪਾਣੀ ਬਖਸ਼ਦਾ ਹੈ,” ਜਦਕਿ ਕੁਝ ਇਹ ਵੀ ਕਹਿਣਗੇ, “ਪਰਮੇਸ਼ੁਰ ਨੇ ਮੈਨੂੰ ਸਭ ਕੁਝ ਬਖਸ਼ਿਆ ਹੈ।” ਤੁਸੀਂ ਇਨ੍ਹਾਂ ਮੁੱਦਿਆਂ, ਜਿਨ੍ਹਾਂ ਦਾ ਲੋਕ ਰੋਜ਼ਾਨਾ ਦੇ ਜੀਵਨਾਂ ਵਿੱਚ ਸਾਹਮਣਾ ਕਰਦੇ ਹਨ, ਦਾ ਜਵਾਬ ਉਸ ਤਰੀਕੇ ਨਾਲ ਦੇ ਸਕਦੇ ਹੋ ਜੋ ਤੁਹਾਡੇ ਆਪਣੇ ਸਰੀਰਕ ਜੀਵਨ ਦੇ ਤਜਰਬੇ ਨਾਲ ਸੰਬੰਧਤ ਹੈ। ਪਰਮੇਸ਼ੁਰ ਹਰ ਇੱਕ ਮਨੁੱਖ ਨੂੰ ਬਹੁਤ ਚੀਜ਼ਾਂ ਬਖਸ਼ਦਾ ਹੈ, ਹਾਲਾਂਕਿ ਇਥੇ ਅਸੀਂ ਜਿਸ ਦੀ ਚਰਚਾ ਕਰ ਰਹੇ ਹਾਂ ਉਹ ਕੇਵਲ ਲੋਕਾਂ ਦੀਆਂ ਰੋਜ਼ਾਨਾ ਦੀਆਂ ਲੋੜਾਂ ਦੇ ਖੇਤਰ ਤੱਕ ਹੀ ਸੀਮਤ ਨਹੀਂ, ਪਰ ਇਸ ਦਾ ਮੰਤਵ ਹਰ ਮਨੁੱਖ ਦੇ ਸੋਚ ਦੇ ਦਾਇਰੇ ਦਾ ਵਿਸਤਾਰ ਕਰਨਾ ਅਤੇ ਤੁਹਾਨੂੰ ਇੱਕ ਵਿਸ਼ਾਲ ਦ੍ਰਿਸ਼ਟੀਕੋਣ ਤੋਂ ਚੀਜ਼ਾਂ ਨੂੰ ਦੇਖਣ ਦੇਣਾ ਹੈ। ਕਿਉਂਕਿ ਪਰਮੇਸ਼ੁਰ ਸਾਰੀਆਂ ਚੀਜ਼ਾਂ ਦੇ ਜੀਵਨ ਦਾ ਸ੍ਰੋਤ ਹੈ, ਉਹ ਸਾਰੀਆਂ ਚੀਜ਼ਾਂ ਦੇ ਜੀਵਨ ਨੂੰ ਕਿਵੇਂ ਬਰਕਰਾਰ ਰੱਖਦਾ ਹੈ? ਦੂਜੇ ਸ਼ਬਦਾਂ ਵਿੱਚ, ਪਰਮੇਸ਼ੁਰ ਆਪਣੀ ਸਿਰਜਣਾ ਦੀਆਂ ਸਾਰੀਆਂ ਚੀਜ਼ਾਂ ਨੂੰ ਉਨ੍ਹਾਂ ਦੇ ਵਜੂਦ ਅਤੇ ਇਸ ਨੂੰ ਸਹਾਰਾ ਦੇਣ ਵਾਲੇ ਨਿਯਮਾਂ ਨੂੰ ਬਰਕਰਾਰ ਰੱਖਣ ਲਈ ਕੀ ਦਿੰਦਾ ਹੈ, ਤਾਂ ਕਿ ਇਨ੍ਹਾਂ ਦਾ ਵਜੂਦ ਕਾਇਮ ਰਹਿ ਸਕੇ? ਇਹ ਸਾਡੀ ਅੱਜ ਦੀ ਚਰਚਾ ਦਾ ਮੁੱਖ ਬਿੰਦੂ ਹੈ। ਕੀ ਤੁਸੀਂ ਸਮਝਦੇ ਹੋ ਜੋ ਮੈਂ ਕਿਹਾ ਹੈ? ਹੋ ਸਕਦਾ ਹੈ ਕਿ ਤੁਸੀਂ ਇਸ ਵਿਸ਼ੇ ਤੋਂ ਜਾਣੂ ਨਾ ਹੋਵੋ, ਪਰ ਮੈਂ ਉਨ੍ਹਾਂ ਸਿਧਾਂਤਾਂ ਬਾਰੇ ਗੱਲ ਨਹੀਂ ਕਰਾਂਗਾ ਜੋ ਬਹੁਤ ਡੂੰਘੇ ਹਨ। ਮੈਂ ਇਹ ਸੁਨਿਸ਼ਚਿਤ ਕਰਨ ਦੀ ਕੋਸ਼ਿਸ਼ ਕਰਾਂਗਾ ਕਿ ਤੁਸੀਂ ਮੇਰੇ ਸ਼ਬਦਾਂ ਨੂੰ ਸੁਣ ਸਕੋ ਅਤੇ ਉਨ੍ਹਾਂ ਤੋਂ ਸਮਝ ਹਾਸਲ ਕਰ ਸਕੋ। ਤੁਹਾਨੂੰ ਕੋਈ ਬੋਝ ਮਹਿਸੂਸ ਕਰਨ ਦੀ ਲੋੜ ਨਹੀਂ—ਤੁਸੀਂ ਬਸ ਧਿਆਨ ਨਾਲ ਮੈਨੂੰ ਸੁਣੋ। ਹਾਲਾਂਕਿ, ਇਸ ਮੌਕੇ ਤੇ ਮੇਰੇ ਲਈ ਇੱਕ ਵਾਰ ਹੋਰ ਜ਼ੋਰ ਦੇਣਾ ਜ਼ਰੂਰੀ ਹੈ: ਮੈਂ ਕਿਸ ਵਿਸ਼ੇ ਬਾਰੇ ਬੋਲ ਰਿਹਾ ਹਾਂ? ਮੈਨੂੰ ਦੱਸੋ। (ਪਰਮੇਸ਼ੁਰ ਸਾਰੀਆਂ ਚੀਜ਼ਾਂ ਦੇ ਜੀਵਨ ਦਾ ਸ੍ਰੋਤ ਹੈ।) ਤਾਂ ਫਿਰ ਪਰਮੇਸ਼ੁਰ ਸਭ ਚੀਜ਼ਾਂ ਕਿਵੇਂ ਮੁਹੱਈਆ ਕਰਾਉਂਦਾ ਹੈ? ਉਹ ਸਭਨਾਂ ਚੀਜ਼ਾਂ ਨੂੰ ਕੀ ਮੁਹੱਈਆ ਕਰਾਉਂਦਾ ਹੈ ਜਿਸ ਨਾਲ ਇਹ ਕਿਹਾ ਜਾ ਸਕੇ ਕਿ “ਪਰਮੇਸ਼ੁਰ ਸਾਰੀਆਂ ਚੀਜ਼ਾਂ ਦੇ ਜੀਵਨ ਦਾ ਸ੍ਰੋਤ ਹੈ”? ਕੀ ਇਸ ਬਾਰੇ ਤੁਹਾਡੇ ਕੋਲ ਕੋਈ ਧਾਰਣਾਵਾਂ ਜਾਂ ਵਿਚਾਰ ਹਨ? ਇਸ ਤਰ੍ਹਾਂ ਲੱਗ ਰਿਹਾ ਹੈ ਕਿ ਮੈਂ ਅਜਿਹੇ ਵਿਸ਼ੇ ਬਾਰੇ ਗੱਲ ਕਰ ਰਿਹਾ ਹਾਂ ਜਿਸ ਬਾਰੇ ਤੁਸੀਂ, ਆਪਣੇ ਦਿਲਾਂ ਅਤੇ ਆਪਣੇ ਮਨਾਂ ਵਿੱਚ ਪੂਰੀ ਤਰ੍ਹਾਂ ਅਣਜਾਣ ਹੋ। ਪਰ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਇਸ ਵਿਸ਼ੇ ਅਤੇ ਜੋ ਮੈਂ ਪਰਮੇਸ਼ੁਰ ਦੀਆਂ ਕਰਨੀਆਂ ਨੂੰ ਕਹਾਂਗਾ, ਦੇ ਨਾਲ ਕਿਸੇ ਗਿਆਨ, ਮਨੁੱਖੀ ਸਭਿਆਚਾਰ ਜਾਂ ਖੋਜ ਦੇ ਬਗੈਰ ਜੁੜ ਸਕਦੇ ਹੋ। ਮੈਂ ਕੇਵਲ ਪਰਮੇਸ਼ੁਰ, ਖੁਦ ਪਰਮੇਸ਼ੁਰ ਦੇ ਬਾਰੇ ਵਿੱਚ ਗੱਲ ਕਰ ਰਿਹਾ ਹਾਂ। ਇਹ ਮੇਰਾ ਤੁਹਾਨੂੰ ਸੁਝਾਅ ਹੈ। ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਸਮਝਦੇ ਹੋ!

ਪਰਮੇਸ਼ੁਰ ਨੇ ਮਨੁੱਖਜਾਤੀ ਨੂੰ ਬਹੁਤ ਸਾਰੀਆਂ ਚੀਜ਼ਾਂ ਬਖਸ਼ੀਆਂ ਹਨ। ਮੈਂ ਉਨ੍ਹਾਂ ਬਾਰੇ ਬੋਲਣਾ ਸ਼ੁਰੂ ਕਰਾਂਗਾ ਕਿ ਲੋਕ ਕੀ ਦੇਖ ਸਕਦੇ ਹਨ, ਭਾਵ, ਉਹ ਕੀ ਮਹਿਸੂਸ ਕਰ ਸਕਦੇ ਹਨ। ਇਹ ਅਜਿਹੀਆਂ ਚੀਜ਼ਾਂ ਹਨ ਜੋ ਲੋਕ ਸਵੀਕਾਰ ਕਰ ਸਕਦੇ ਹਨ ਅਤੇ ਆਪਣੇ ਦਿਲਾਂ ਵਿੱਚ ਸਮਝ ਸਕਦੇ ਹਨ। ਇਸ ਕਰਕੇ, ਆਓ ਆਪਾਂ ਪਰਮੇਸ਼ੁਰ ਨੇ ਜੋ ਮਨੁੱਖਜਾਤੀ ਨੂੰ ਪ੍ਰਦਾਨ ਕੀਤਾ ਹੈ, ਤੋਂ ਸ਼ੁਰੂ ਕਰਕੇ, ਪਦਾਰਥਕ ਸੰਸਾਰ ਦੀ ਚਰਚਾ ਕਰੀਏ।

1. ਹਵਾ

ਪਹਿਲਾਂ, ਪਰਮੇਸ਼ੁਰ ਨੇ ਹਵਾ ਸਿਰਜੀ ਤਾਂ ਜੋ ਮਨੁੱਖ ਸਾਹ ਲੈ ਸਕੇ। ਹਵਾ ਅਜਿਹਾ ਤੱਤ ਹੈ ਜਿਸ ਨਾਲ ਮਨੁੱਖ ਰੋਜ਼ਾਨਾ ਸੰਪਰਕ ਕਰ ਸਕਦੇ ਹਨ ਅਤੇ ਇਹ ਅਜਿਹੀ ਚੀਜ਼ ਹੈ ਜਿਸ ਉੱਤੇ ਮਨੁੱਖ ਪਲ-ਪਲ ਲਈ, ਇੱਥੋਂ ਤੱਕ ਕਿ ਸੁੱਤਿਆਂ ਹੋਇਆਂ ਵੀ, ਭਰੋਸਾ ਕਰ ਸਕਦੇ ਹਨ। ਪਰਮੇਸ਼ੁਰ ਨੇ ਜੋ ਹਵਾ ਮਨੁੱਖ ਲਈ ਸਿਰਜੀ ਹੈ, ਉਸ ਦੀ ਮਨੁੱਖਜਾਤੀ ਦੇ ਲਈ ਭਾਰੀ ਮਹੱਤਤਾ ਹੈ: ਇਹ ਉਨ੍ਹਾਂ ਦੇ ਹਰ ਸਾਹ ਅਤੇ ਖੁਦ ਜੀਵਨ ਲਈ ਲਾਜ਼ਮੀ ਹੈ। ਇਹ ਤੱਤ, ਜਿਸ ਨੂੰ ਕੇਵਲ ਮਹਿਸੂਸ ਕੀਤਾ ਜਾ ਸਕਦਾ ਹੈ ਪਰ ਦੇਖਿਆ ਨਹੀਂ ਜਾ ਸਕਦਾ, ਪਰਮੇਸ਼ੁਰ ਦਾ ਆਪਣੀ ਸ੍ਰਿਸ਼ਟੀ ਦੀਆਂ ਸਾਰੀਆਂ ਚੀਜ਼ਾਂ ਲਈ ਪਹਿਲਾ ਤੋਹਫ਼ਾ ਸੀ। ਪਰ ਹਵਾ ਨੂੰ ਸਿਰਜਣ ਤੋਂ ਬਾਅਦ, ਕੀ ਪਰਮੇਸ਼ੁਰ ਇਹ ਸੋਚ ਕੇ ਰੁੱਕ ਗਿਆ ਕਿ ਕੰਮ ਪੂਰਾ ਹੋ ਗਿਆ? ਜਾਂ ਕੀ ਉਸ ਨੇ ਵਿਚਾਰ ਕੀਤਾ ਕਿ ਹਵਾ ਕਿੰਨੀ ਸੰਘਣੀ ਹੋਵੇਗੀ? ਕੀ ਉਸ ਨੇ ਵਿਚਾਰ ਕੀਤਾ ਕਿ ਹਵਾ ਵਿੱਚ ਕੀ ਸ਼ਾਮਲ ਹੋਵੇਗਾ? (ਹਾਂ।) ਹਵਾ ਨੂੰ ਬਣਾਉਣ ਵੇਲੇ ਪਰਮੇਸ਼ੁਰ ਕੀ ਸੋਚ ਰਿਹਾ ਸੀ? ਪਰਮੇਸ਼ੁਰ ਨੇ ਹਵਾ ਕਿਉਂ ਬਣਾਈ, ਅਤੇ ਉਸ ਦਾ ਕੀ ਤਰਕ ਸੀ? ਮਨੁੱਖਾਂ ਨੂੰ ਹਵਾ ਦੀ ਲੋੜ ਹੈ—ਉਨ੍ਹਾਂ ਨੂੰ ਸਾਹ ਲੈਣ ਲਈ ਇਸ ਦੀ ਲੋੜ ਹੈ। ਪਹਿਲਾਂ, ਹਵਾ ਦੀ ਘਣਤਾ ਮਨੁੱਖੀ ਫੇਫੜਿਆਂ ਲਈ ਸਹੀ ਹੋਣੀ ਚਾਹੀਦੀ ਹੈ। ਕੀ ਕੋਈ ਹਵਾ ਦੀ ਘਣਤਾ ਦੇ ਬਾਰੇ ਜਾਣਦਾ ਹੈ? ਦਰਅਸਲ, ਅੰਕਾਂ ਜਾਂ ਅੰਕੜਿਆਂ ਦੇ ਅਧਾਰ ਤੇ ਇਸ ਸਵਾਲ ਦੇ ਜਵਾਬ ਨੂੰ ਜਾਣਨ ਦੀ ਕੋਈ ਖ਼ਾਸ ਜ਼ਰੂਰਤ ਨਹੀਂ ਹੈ, ਅਸਲ ਵਿੱਚ ਇਸ ਦੇ ਜਵਾਬ ਨੂੰ ਜਾਣਨਾ ਬਿਲਕੁਲ ਬੇਲੋੜਾ ਹੈ –ਕੇਵਲ ਇੱਕ ਆਮ ਜਾਣਕਾਰੀ ਹੋਣਾ ਹੀ ਕਾਫ਼ੀ ਹੈ। ਪਰਮੇਸ਼ੁਰ ਅਜਿਹੀ ਘਣਤਾ ਨਾਲ ਹਵਾ ਬਣਾਉਂਦਾ ਹੈ, ਜੋ ਕਿ ਸਾਹ ਲੈਣ ਵਾਸਤੇ ਮਨੁੱਖੀ ਫੇਫੜਿਆਂ ਲਈ ਸਭ ਤੋਂ ਢੁਕਵੀਂ ਹੋਵੇਗੀ। ਭਾਵ, ਉਸ ਨੇ ਹਵਾ ਬਣਾਈ ਤਾਂ ਜੋ ਇਹ ਅਸਾਨੀ ਨਾਲ ਸਾਹ ਲੈਣ ਲਈ ਮਨੁੱਖੀ ਫੇਫੜਿਆਂ ਅੰਦਰ ਦਾਖਲ ਹੋ ਸਕੇ, ਅਤੇ ਤਾਂਕਿ ਸਾਹ ਲੈਣ ਵੇਲੇ ਸਰੀਰ ਨੂੰ ਕੋਈ ਨੁਕਸਾਨ ਨਾ ਪਹੁੰਚਾਵੇ। ਹਵਾ ਬਣਾਉਣ ਵੇਲੇ ਇਹ ਪਰਮੇਸ਼ੁਰ ਦੇ ਵਿਚਾਰ ਸਨ। ਅੱਗੇ, ਅਸੀਂ ਗੱਲ ਕਰਾਂਗੇ ਕਿ ਹਵਾ ਵਿੱਚ ਕੀ ਸ਼ਾਮਲ ਹੈ। ਇਸ ਦੇ ਤੱਤ ਮਨੁੱਖਾਂ ਲਈ ਜ਼ਹਿਰੀਲੇ ਨਹੀਂ ਹਨ ਅਤੇ ਉਨ੍ਹਾਂ ਦੇ ਫੇਫੜਿਆਂ ਜਾਂ ਸਰੀਰ ਦੇ ਕਿਸੇ ਅੰਗ ਨੂੰ ਨੁਕਸਾਨ ਨਹੀਂ ਪਹੁੰਚਾਉਣਗੇ। ਪਰਮੇਸ਼ੁਰ ਨੂੰ ਇਸ ਸਭ ਬਾਰੇ ਵਿਚਾਰ ਕਰਨਾ ਪਿਆ। ਪਰਮੇਸ਼ੁਰ ਨੂੰ ਇਹ ਵਿਚਾਰ ਕਰਨਾ ਪਿਆ ਕਿ ਹਵਾ ਜਿਸ ਨਾਲ ਮਨੁੱਖ ਸਾਹ ਲੈਂਦੇ ਹਨ, ਇਨ੍ਹਾਂ ਦੇ ਸਰੀਰਾਂ ਵਿੱਚ ਨਿਰਵਿਘਨ ਦਾਖਲ ਹੋ ਸਕੇ ਅਤੇ ਨਿਕਾਸ ਕਰ ਸਕੇ, ਅਤੇ ਕਿ ਸਾਹ ਖਿੱਚਣ ਤੋਂ ਬਾਅਦ, ਤੱਤਾਂ ਦਾ ਮੂਲ ਅਤੇ ਮਾਤਰਾ ਅਜਿਹੀ ਹੋਣੀ ਚਾਹੀਦੀ ਹੈ ਤਾਂਕਿ ਲਹੂ ਅਤੇ ਨਾਲ ਹੀ ਫੇਫੜਿਆਂ ਅਤੇ ਸਮੁੱਚੇ ਸਰੀਰ ਅੰਦਰ ਵਿਅਰਥ ਹਵਾ ਨੂੰ ਸਹੀ ਤਰੀਕੇ ਨਾਲ ਊਰਜਾ ਵਿੱਚ ਬਦਲਿਆ ਜਾ ਸਕੇ। ਇਸ ਦੇ ਇਲਾਵਾ, ਉਸ ਨੂੰ ਇਹ ਵਿਚਾਰਨਾ ਪਿਆ ਕਿ ਹਵਾ ਵਿੱਚ ਕੋਈ ਜ਼ਹਿਰੀਲੇ ਤੱਤ ਸ਼ਾਮਲ ਨਹੀਂ ਹੋਣੇ ਚਾਹੀਦੇ। ਤੁਹਾਨੂੰ ਹਵਾ ਦੇ ਇਨ੍ਹਾਂ ਪੱਧਰਾਂ ਬਾਰੇ ਦੱਸਣ ਪਿੱਛੇ ਮੇਰਾ ਉਦੇਸ਼ ਤੁਹਾਨੂੰ ਕੋਈ ਖ਼ਾਸ ਗਿਆਨ ਪ੍ਰਦਾਨ ਕਰਨਾ ਨਹੀਂ ਹੈ, ਬਲਕਿ ਤੁਹਾਨੂੰ ਇਹ ਦਿਖਾਉਣਾ ਹੈ ਕਿ ਪਰਮੇਸ਼ੁਰ ਨੇ ਆਪਣੀ ਸ੍ਰਿਸ਼ਟੀ ਵਿਚਲੀ ਹਰੇਕ ਚੀਜ਼ ਨੂੰ ਆਪਣੇ ਵਿਚਾਰਾਂ ਦੇ ਅਨੁਸਾਰ ਸਿਰਜਿਆ ਹੈ, ਅਤੇ ਉਸ ਨੇ ਹਰ ਚੀਜ਼ ਨੂੰ ਇਸ ਤਰੀਕੇ ਨਾਲ ਸਿਰਜਿਆ ਹੈ ਜਿੰਨੀ ਸਭ ਤੋਂ ਵਧੀਆ ਉਹ ਹੋ ਸਕਦੀ ਸੀ। ਇਸ ਦੇ ਇਲਾਵਾ, ਹਵਾ ਵਿੱਚ ਧੂੜ ਦੀ ਮਾਤਰਾ ਦੇ ਬਾਰੇ; ਅਤੇ ਧਰਤੀ ਉੱਪਰ ਧੂੜ, ਰੇਤ ਅਤੇ ਮਿੱਟੀ ਦੀ ਮਾਤਰਾ; ਇਸ ਦੇ ਨਾਲ ਹੀ ਧੂੜ ਦੀ ਮਾਤਰਾ ਜੋ ਅਕਾਸ਼ ਤੋਂ ਹੇਠਾਂ ਧਰਤੀ ਉੱਤੇ ਡਿੱਗਦੀ ਹੈ—ਪਰਮੇਸ਼ੁਰ ਕੋਲ ਇਨ੍ਹਾਂ ਚੀਜ਼ਾਂ ਦੇ ਪ੍ਰਬੰਧਨ ਦੇ ਤਰੀਕੇ, ਇਨ੍ਹਾਂ ਨੂੰ ਸਾਫ ਕਰਨ ਦੇ ਤਰੀਕੇ ਅਤੇ ਇਨ੍ਹਾਂ ਨੂੰ ਤੋੜਨ ਦੇ ਤਰੀਕੇ ਵੀ ਹਨ। ਜਦਕਿ ਧੂੜ ਦੀ ਇੱਕ ਖ਼ਾਸ ਮਾਤਰਾ ਮੌਜੂਦ ਹੈ, ਜਿਸ ਨੂੰ ਪਰਮੇਸ਼ੁਰ ਨੇ ਅਜਿਹੀ ਬਣਾਇਆ ਤਾਂ ਜੋ ਧੂੜ ਮਨੁੱਖ ਦੇ ਸਰੀਰ ਨੂੰ ਨੁਕਸਾਨ ਨਹੀਂ ਕਰੇਗੀ ਅਤੇ ਮਨੁੱਖ ਦੇ ਸਾਹ ਲੈਣ ਲਈ ਖ਼ਤਰਾ ਨਹੀਂ ਬਣੇਗੀ ਅਤੇ ਉਸ ਨੇ ਧੂੜ ਦੇ ਕਣਾਂ ਨੂੰ ਅਜਿਹੇ ਅਕਾਰ ਦਾ ਬਣਾਇਆ ਜੋ ਕਿ ਸਰੀਰ ਲਈ ਹਾਨੀਕਾਰਕ ਨਹੀਂ ਹੋਵੇਗਾ। ਕੀ ਪਰਮੇਸ਼ੁਰ ਵੱਲੋਂ ਹਵਾ ਦੀ ਸਿਰਜਣਾ ਇੱਕ ਭੇਤ ਨਹੀਂ ਸੀ? ਕੀ ਇਹ ਸੌਖਾ ਕੰਮ ਸੀ ਜਿਵੇਂ ਕਿ ਉਸ ਦੇ ਮੂੰਹ ਵਿੱਚੋਂ ਹਵਾ ਦਾ ਸਾਹ ਕੱਢਣਾ? (ਨਹੀਂ) ਉਸ ਦੀ ਸ੍ਰਿਸ਼ਟੀ ਦੀਆਂ ਸਭ ਤੋਂ ਸੌਖੀਆਂ ਚੀਜ਼ਾਂ ਵੀ ਪਰਮੇਸ਼ੁਰ ਦੇ ਭੇਤ ਹਨ, ਉਸ ਦੇ ਮਨ ਦੀਆਂ ਕਰਨੀਆਂ, ਉਸ ਦੇ ਸੋਚਣ ਦਾ ਤਰੀਕਾ ਅਤੇ ਉਸ ਦੀ ਬੁੱਧ, ਸਭ ਕੁਝ ਇਨ੍ਹਾਂ ਵਿੱਚ ਪ੍ਰਤੱਖ ਹਨ। ਕੀ ਪਰਮੇਸ਼ੁਰ ਵਿਹਾਰਕ ਨਹੀਂ ਹੈ? (ਹਾਂ, ਉਹ ਹੈ।) ਇਸ ਦਾ ਭਾਵ ਇਹ ਹੈ ਕਿ ਸਧਾਰਣ ਵਸਤਾਂ ਦੀ ਸਿਰਜਣਾ ਵੇਲੇ ਵੀ ਪਰਮੇਸ਼ੁਰ ਮਨੁੱਖਜਾਤੀ ਦੇ ਬਾਰੇ ਸੋਚ ਰਿਹਾ ਸੀ। ਪਹਿਲਾਂ, ਹਵਾ ਜਿਸ ਨਾਲ ਮਨੁੱਖ ਸਾਹ ਲੈਂਦੇ ਹਨ, ਉਹ ਸਾਫ ਹੈ ਅਤੇ ਇਸ ਦੇ ਤੱਤ ਮਨੁੱਖਾਂ ਦੇ ਸਾਹ ਲੈਣ ਲਈ ਉਚਿਤ ਹਨ, ਜ਼ਹਿਰੀਲੇ ਨਹੀਂ ਅਤੇ ਮਨੁੱਖਾਂ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ; ਇਸੇ ਪ੍ਰਕਾਰ, ਹਵਾ ਦੀ ਘਣਤਾ ਵੀ ਮਨੁੱਖਾਂ ਦੁਆਰਾ ਸਾਹ ਲੈਣ ਲਈ ਉਚਿਤ ਹੈ। ਇਹ ਹਵਾ, ਜਿਸ ਨੂੰ ਮਨੁੱਖ ਲਗਾਤਾਰ ਅੰਦਰ ਖਿੱਚਦੇ ਅਤੇ ਬਾਹਰ ਕੱਢਦੇ ਹਨ, ਮਨੁੱਖੀ ਸਰੀਰ, ਅਤੇ ਮਨੁੱਖੀ ਮਾਸ ਲਈ ਜ਼ਰੂਰੀ ਹੈ। ਇਸੇ ਕਰਕੇ, ਮਨੁੱਖ ਕਿਸੇ ਰੁਕਾਵਟ ਜਾਂ ਚਿੰਤਾ ਦੇ ਬਗੈਰ, ਅਜ਼ਾਦੀ ਨਾਲ ਸਾਹ ਲੈ ਸਕਦੇ ਹਨ। ਇਸੇ ਕਰਕੇ ਉਹ ਸਰਲਤਾ ਨਾਲ ਸਾਹ ਲੈ ਸਕਦੇ ਹਨ। ਹਵਾ ਅਜਿਹੀ ਚੀਜ਼ ਹੈ ਜਿਸ ਨੂੰ ਪਰਮੇਸ਼ੁਰ ਨੇ ਸ਼ੁਰੂ ਵਿੱਚ ਸਿਰਜਿਆ ਅਤੇ ਜੋ ਮਨੁੱਖ ਦੇ ਸਾਹ ਲੈਣ ਲਈ ਲਾਜ਼ਮੀ ਹੈ

2. ਤਾਪਮਾਨ

ਦੂਜੀ ਚੀਜ਼ ਜਿਸ ਬਾਰੇ ਅਸੀਂ ਵਿਚਾਰ ਕਰਾਂਗੇ ਉਹ ਤਾਪਮਾਨ ਹੈ। ਹਰ ਕੋਈ ਜਾਣਦਾ ਹੈ ਕਿ ਤਾਪਮਾਨ ਕੀ ਹੁੰਦਾ ਹੈ। ਤਾਪਮਾਨ ਇੱਕ ਅਜਿਹੀ ਚੀਜ਼ ਹੈ ਜੋ ਮਨੁੱਖ ਦੇ ਜੀਉਂਦੇ ਰਹਿਣ ਵਾਸਤੇ ਅਨੁਕੂਲ ਵਾਤਾਵਰਣ ਲਈ ਜ਼ਰੂਰੀ ਹੈ। ਉਦਾਹਰਣ ਵਜੋਂ–ਜੇ ਤਾਪਮਾਨ ਬਹੁਤ ਜ਼ਿਆਦਾ ਹੈ, ਮੰਨ ਲਓ ਕਿ ਤਾਪਮਾਨ ਚਾਲੀ ਡਿਗਰੀ ਸੈਲਸੀਅਸ ਤੋਂ ਵੱਧ ਹੁੰਦਾ—ਤਾਂ ਕੀ ਇਹ ਮਨੁੱਖਾਂ ਲਈ ਬਹੁਤ ਜ਼ਿਆਦਾ ਨਿਢਾਲ ਕਰ ਦੇਣ ਵਾਲਾ ਨਾ ਹੁੰਦਾ? ਕੀ ਮਨੁੱਖਾਂ ਲਈ ਅਜਿਹੀਆਂ ਸਥਿਤੀਆਂ ਵਿੱਚ ਜੀਉਣਾ ਥਕਾਉਣ ਵਾਲਾ ਨਹੀਂ ਹੋਵੇਗਾ? ਅਤੇ ਜੇ ਤਾਪਮਾਨ ਬਹੁਤ ਘੱਟ ਹੋਵੇ ਤਾਂ ਫਿਰ ਕੀ ਹੋਵੇਗਾ? ਮੰਨ ਲਓ ਕਿ ਤਾਪਮਾਨ ਮਨਫ਼ੀ ਚਾਲੀ ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ—ਮਨੁੱਖ ਇਨ੍ਹਾਂ ਸਥਿਤੀਆਂ ਦਾ ਸਾਹਮਣਾ ਨਹੀਂ ਕਰ ਸਕੇਗਾ। ਇਸ ਲਈ ਤਾਪਮਾਨ ਦੀ ਸੀਮਾ ਨਿਰਧਾਰਿਤ ਕਰਨ ਵੇਲੇ ਪਰਮੇਸ਼ੁਰ ਬਹੁਤ ਸਾਵਧਾਨ ਸੀ, ਕਿ ਤਾਪਮਾਨ ਉਸ ਸੀਮਾ ਵਿੱਚ ਹੀ ਰਹੇ ਜਿਸ ਦੇ ਮਨੁੱਖੀ ਸਰੀਰ ਅਨੁਕੂਲ ਹੋ ਸਕੇ, ਜੋ ਕਿ ਘੱਟੋ-ਘੱਟ ਮਨਫ਼ੀ ਤੀਹ ਡਿਗਰੀ ਸੈਲਸੀਅਸ ਅਤੇ ਚਾਲੀ ਡਿਗਰੀ ਸੈਲਸੀਅਸ ਦੇ ਵਿਚਕਾਰ ਹੈ। ਉੱਤਰ ਤੋਂ ਦੱਖਣ ਤੱਕ ਦੇ ਦੇਸ਼ਾਂ ਵਿੱਚ ਤਾਪਮਾਨ ਲਾਜ਼ਮੀ ਤੌਰ ਤੇ ਇਸ ਸੀਮਾ ਦੇ ਅੰਦਰ ਹੀ ਆਉਂਦਾ ਹੈ। ਠੰਡੇ ਇਲਾਕਿਆਂ ਵਿੱਚ ਤਾਪਮਾਨ ਮਨਫ਼ੀ ਪੰਜਾਹ ਅਤੇ ਸੱਠ ਡਿਗਰੀ ਸੈਲਸੀਅਸ ਤੱਕ ਜਾ ਸਕਦਾ ਹੈ। ਪਰਮੇਸ਼ੁਰ ਮਨੁੱਖਾਂ ਨੂੰ ਅਜਿਹੇ ਖੇਤਰ ਵਿੱਚ ਨਹੀਂ ਰੱਖੇਗਾ। ਤਾਂ ਫਿਰ, ਇਹ ਠੰਡੇ ਖੇਤਰ ਮੌਜੂਦ ਕਿਉਂ ਹਨ? ਪਰਮੇਸ਼ੁਰ ਦੀ ਆਪਣੀ ਬੁੱਧ ਹੈ, ਅਤੇ ਇਸ ਦੇ ਵਾਸਤੇ ਉਸ ਦੇ ਆਪਣੇ ਇਰਾਦੇ ਹਨ। ਉਹ ਤੈਨੂੰ ਉਨ੍ਹਾਂ ਸਥਾਨਾਂ ਦੇ ਨੇੜੇ ਜਾਣ ਨਹੀਂ ਦੇਵੇਗਾ। ਉਹ ਸਥਾਨ ਜੋ ਬਹੁਤ ਜ਼ਿਆਦਾ ਗਰਮ ਜਾਂ ਬਹੁਤ ਜ਼ਿਆਦਾ ਠੰਡੇ ਹਨ, ਪਰਮੇਸ਼ੁਰ ਦੁਆਰਾ ਸੁਰੱਖਿਅਤ ਹਨ, ਭਾਵ ਉਸ ਨੇ ਮਨੁੱਖ ਦੀ ਉੱਥੇ ਰਹਿਣ ਦੀ ਯੋਜਨਾ ਨਹੀਂ ਬਣਾਈ। ਇਹ ਸਥਾਨ ਮਨੁੱਖਜਾਤੀ ਲਈ ਨਹੀਂ ਹਨ। ਪਰ ਪਰਮੇਸ਼ੁਰ ਧਰਤੀ ਉੱਪਰ ਅਜਿਹੇ ਸਥਾਨ ਕਿਉਂ ਰੱਖੇਗਾ? ਜੇ ਇਹ ਉਹ ਸਥਾਨ ਹਨ ਜਿੱਥੇ ਪਰਮੇਸ਼ੁਰ ਮਨੁੱਖ ਨੂੰ ਵੱਸਣ ਜਾਂ ਇੱਥੋਂ ਤੱਕ ਕਿ ਜੀਉਣ ਵੀ ਨਹੀਂ ਦੇਵੇਗਾ, ਤਾਂ ਫਿਰ ਪਰਮੇਸ਼ੁਰ ਨੇ ਉਨ੍ਹਾਂ ਨੂੰ ਕਿਉਂ ਸਿਰਜਿਆ? ਇਸ ਵਿੱਚ ਪਰਮੇਸ਼ੁਰ ਦੀ ਬੁੱਧ ਹੈ। ਭਾਵ, ਪਰਮੇਸ਼ੁਰ ਨੇ ਵਾਤਾਵਰਣ ਦੇ ਤਾਪਮਾਨ ਦੀ ਹੱਦ ਨੂੰ ਉਚਿਤ ਰੂਪ ਵਿੱਚ ਦਰਜਾਬੱਧ ਕੀਤਾ ਹੈ, ਜਿਸ ਵਿੱਚ ਮਨੁੱਖ ਜੀਉਂਦੇ ਰਹਿ ਸਕਦੇ ਹਨ। ਇੱਥੇ ਇੱਕ ਕੁਦਰਤੀ ਨਿਯਮ ਵੀ ਕੰਮ ਕਰ ਰਿਹਾ ਹੈ। ਪਰਮੇਸ਼ੁਰ ਨੇ ਤਾਪਮਾਨ ਨੂੰ ਕਾਇਮ ਰੱਖਣ ਅਤੇ ਨਿਯੰਤਰਿਤ ਕਰਨ ਲਈ ਕੁਝ ਚੀਜ਼ਾਂ ਸਿਰਜੀਆਂ ਹਨ। ਉਹ ਕੀ ਹਨ? ਪਹਿਲਾਂ, ਸੂਰਜ ਲੋਕਾਂ ਨੂੰ ਨਿੱਘ ਦੇ ਸਕਦਾ ਹੈ, ਪਰ ਜਦੋਂ ਇਹ ਨਿੱਘ ਬਹੁਤ ਜ਼ਿਆਦਾ ਹੋਵੇ ਤਾਂ ਕੀ ਲੋਕ ਇਸ ਨੂੰ ਸਹਿ ਸਕਣਗੇ? ਕੀ ਕੋਈ ਅਜਿਹਾ ਹੈ ਜੋ ਸੂਰਜ ਦੇ ਨੇੜੇ ਜਾਣ ਦੀ ਹਿੰਮਤ ਕਰਦਾ ਹੈ? ਕੀ ਧਰਤੀ ਉੱਪਰ ਕੋਈ ਅਜਿਹਾ ਵਿਗਿਆਨਿਕ ਯੰਤਰ ਹੈ ਜੋ ਸੂਰਜ ਦੇ ਨੇੜੇ ਜਾ ਸਕਦਾ ਹੈ? (ਨਹੀਂ) ਕਿਉਂ ਨਹੀਂ? ਸੂਰਜ ਬਹੁਤ ਗਰਮ ਹੈ। ਜਿਹੜੀ ਵੀ ਚੀਜ਼ ਜ਼ਿਆਦਾ ਨਜ਼ਦੀਕ ਆਵੇਗੀ, ਪਿਘਲ ਜਾਵੇਗੀ। ਇਸ ਲਈ ਪਰਮੇਸ਼ੁਰ ਨੇ ਖ਼ਾਸ ਤੌਰ ਤੇ ਸੂਰਜ ਦੀ ਉਚਾਈ ਨੂੰ ਮਨੁੱਖਜਾਤੀ ਤੋਂ ਉੱਪਰ ਅਤੇ ਉਸਤੋਂ ਇਸ ਦੀ ਦੂਰੀ ਨੂੰ ਆਪਣੀਆਂ ਕੁਸ਼ਲ ਗਿਣਤੀਆਂ ਅਤੇ ਆਪਣੇ ਮਾਪਦੰਡਾਂ ਅਨੁਸਾਰ ਨਿਰਧਾਰਿਤ ਕਰਨ ਲਈ ਕੰਮ ਕੀਤਾ। ਫਿਰ ਧਰਤੀ ਦੇ ਦੋ ਧਰੁਵ ਹਨ, ਉੱਤਰੀ ਅਤੇ ਦੱਖਣੀ। ਇਹ ਖੇਤਰ ਪੂਰੀ ਤਰ੍ਹਾਂ ਜੰਮੇ ਹੋਏ ਅਤੇ ਠੰਡੇ ਹਨ। ਕੀ ਮਨੁੱਖਜਾਤੀ ਬਰਫ਼ੀਲੇ ਇਲਾਕਿਆਂ ਵਿੱਚ ਰਹਿ ਸਕਦੀ ਹੈ? ਕੀ ਅਜਿਹੇ ਸਥਾਨ ਮਨੁੱਖ ਦੇ ਜੀਉਂਦੇ ਰਹਿਣ ਦੇ ਅਨੁਕੂਲ ਹਨ? ਨਹੀਂ, ਇਸ ਲਈ ਲੋਕ ਇਨ੍ਹਾਂ ਸਥਾਨਾਂ ਉੱਪਰ ਨਹੀਂ ਜਾਂਦੇ। ਕਿਉਂਕਿ ਲੋਕ ਉੱਤਰੀ ਅਤੇ ਦੱਖਣੀ ਧਰੁਵਾਂ ਉੱਪਰ ਨਹੀਂ ਜਾਂਦੇ, ਉਨ੍ਹਾਂ ਦੇ ਗਲੇਸ਼ੀਅਰ ਸੁਰੱਖਿਅਤ ਹਨ ਅਤੇ ਆਪਣੇ ਉਦੇਸ਼ ਦੀ ਪੂਰਤੀ ਦੇ ਯੋਗ ਹਨ, ਜੋ ਕਿ ਤਾਪਮਾਨ ਨੂੰ ਨਿਯੰਤਰਿਤ ਕਰਨਾ ਹੈ। ਤੁਸੀਂ ਸਮਝਦੇ ਹੋ, ਹਾਂ? ਜੇ ਇੱਥੇ ਕੋਈ ਉੱਤਰੀ ਜਾਂ ਦੱਖਣੀ ਧਰੁਵ ਨਾ ਹੁੰਦਾ ਤਾਂ ਸੂਰਜ ਦੀ ਨਿਰੰਤਰ ਗਰਮੀ ਨੇ ਧਰਤੀ ਦੇ ਲੋਕਾਂ ਦਾ ਨਾਸ ਕਰ ਦੇਣਾ ਸੀ। ਪਰ ਕੀ ਪਰਮੇਸ਼ੁਰ ਕੇਵਲ ਇਨ੍ਹਾਂ ਦੋ ਚੀਜ਼ਾਂ ਦੇ ਦੁਆਰਾ ਹੀ ਤਾਪਮਾਨ ਨੂੰ ਮਨੁੱਖੀ ਬਚਾਅ ਦੇ ਅਨੁਕੂਲ ਬਣਾਉਂਦਾ ਹੈ? ਨਹੀਂ। ਇੱਥੇ ਸਭ ਪ੍ਰਕਾਰ ਦੀਆਂ ਜੀਵਤ ਚੀਜ਼ਾਂ ਵੀ ਹਨ, ਜਿਵੇਂ ਕਿ ਖੇਤਾਂ ਵਿੱਚ ਘਾਹ, ਕਈ ਕਿਸਮਾਂ ਦੇ ਰੁੱਖ, ਅਤੇ ਜੰਗਲ ਦੇ ਹਰ ਪ੍ਰਕਾਰ ਦੇ ਪੌਦੇ ਜੋ ਸੂਰਜ ਦੀ ਗਰਮੀ ਨੂੰ ਸੋਖ ਲੈਂਦੇ ਹਨ ਅਤੇ, ਅਜਿਹਾ ਕਰਦਿਆਂ, ਸੂਰਜ ਦੀ ਤਾਪ-ਊਰਜਾ ਨੂੰ ਇੱਕ ਤਰੀਕੇ ਨਾਲ ਬੇਅਸਰ ਕਰ ਦਿੰਦੇ ਹਨ, ਜੋ ਕਿ ਵਾਤਾਵਰਣ ਦੇ ਉਸ ਤਾਪਮਾਨ ਨੂੰ ਨਿਯਮਤ ਕਰਦਾ ਹੈ ਜਿਸ ਵਿੱਚ ਮਨੁੱਖਜਾਤੀ ਰਹਿੰਦੀ ਹੈ। ਇੱਥੇ ਪਾਣੀ ਦੇ ਸ੍ਰੋਤ ਵੀ ਹਨ, ਜਿਵੇਂ ਕਿ ਦਰਿਆ ਅਤੇ ਝੀਲਾਂ। ਕੋਈ ਵੀ ਉਸ ਖੇਤਰ ਦਾ ਫੈਸਲਾ ਨਹੀਂ ਕਰ ਸਕਦਾ ਜਿਸ ਨੂੰ ਦਰਿਆ ਅਤੇ ਝੀਲਾਂ ਢੱਕਦੇ ਹਨ। ਧਰਤੀ ਉੱਤੇ ਕਿੰਨਾ ਪਾਣੀ ਹੈ, ਅਤੇ ਉਹ ਪਾਣੀ ਕਿੱਥੇ ਵਹਿੰਦਾ ਹੈ, ਇਸ ਦੇ ਪ੍ਰਵਾਹ ਦੀ ਦਿਸ਼ਾ, ਇਸ ਦੀ ਮਾਤਰਾ ਜਾਂ ਇਸ ਦੀ ਗਤੀ ਨੂੰ ਕੋਈ ਵੀ ਨਿਯੰਤਰਿਤ ਨਹੀਂ ਕਰ ਸਕਦਾ। ਕੇਵਲ ਪਰਮੇਸ਼ੁਰ ਜਾਣਦਾ ਹੈ। ਧਰਤੀ ਦੇ ਅੰਦਰ ਦੇ ਪਾਣੀ ਤੋਂ ਲੈ ਕੇ ਧਰਤੀ ਦੇ ਉਪਰਲੇ ਦਰਿਆਵਾਂ ਅਤੇ ਝੀਲਾਂ ਦੇ ਪਾਣੀ ਦੇ ਇਹ ਵੱਖੋ-ਵੱਖਰੇ ਸ੍ਰੋਤ ਵੀ ਵਾਤਾਵਰਣ ਦੇ ਉਸ ਤਾਪਮਾਨ ਨੂੰ ਨਿਯਮਤ ਕਰ ਸਕਦੇ ਹਨ ਜਿਸ ਵਿੱਚ ਮਨੁੱਖ ਰਹਿੰਦਾ ਹੈ। ਪਾਣੀਆਂ ਦੇ ਸ੍ਰੋਤਾਂ ਦੇ ਇਲਾਵਾ, ਇੱਥੇ ਹਰ ਕਿਸਮ ਦੀਆਂ ਭੂਗੋਲਿਕ ਬਣਤਰਾਂ ਵੀ ਹਨ, ਜਿਵੇਂ ਕਿ ਪਰਬਤ, ਮੈਦਾਨ, ਖੱਡਾਂ ਅਤੇ ਸੇਮ ਵਾਲੀ ਜ਼ਮੀਨ, ਜੋ ਸਾਰੇ ਤਾਪਮਾਨ ਨੂੰ ਆਪਣੀ ਭੂਗੋਲਿਕ ਸਮਰੱਥਾ ਅਤੇ ਖੇਤਰ ਦੇ ਅਨੁਪਾਤ ਦੀ ਹੱਦ ਤੱਕ ਨਿਯੰਤਰਿਤ ਕਰਦੀਆਂ ਹਨ। ਉਦਾਹਰਣ ਵਜੋਂ, ਜੇ ਇੱਕ ਪਰਬਤ ਦਾ ਘੇਰਾ ਇੱਕ ਸੌ ਕਿਲੋਮੀਟਰ ਹੈ ਤਾਂ ਉਹ ਸੌ ਕਿਲੋਮੀਟਰ, ਇੱਕ ਸੌ ਕਿਲੋਮੀਟਰ ਦੇ ਖੇਤਰ ਨੂੰ ਉਪਯੋਗੀ ਬਣਾਉਣ ਵਿੱਚ ਯੋਗਦਾਨ ਪਾਉਣਗੇ। ਜਿਵੇਂ ਕਿ ਪਰਮੇਸ਼ੁਰ ਨੇ ਧਰਤੀ ਉੱਪਰ ਕਿੰਨੀਆਂ ਪਰਬਤ-ਮਾਲਾਵਾਂ ਅਤੇ ਖੱਡਾਂ ਸਿਰਜੀਆਂ ਹਨ, ਇਹ ਉਹ ਗਿਣਤੀ ਹੈ ਜਿਸ ਨੂੰ ਪਰਮੇਸ਼ੁਰ ਨੇ ਵਿਚਾਰਿਆ ਹੈ। ਦੂਜੇ ਸ਼ਬਦਾਂ ਵਿੱਚ, ਪਰਮੇਸ਼ੁਰ ਦੁਆਰਾ ਬਣਾਈ ਗਈ ਹਰ ਇੱਕ ਚੀਜ਼ ਦੀ ਹੋਂਦ ਦੇ ਪਿੱਛੇ, ਇੱਕ ਕਹਾਣੀ ਹੈ, ਅਤੇ ਪਰਮੇਸ਼ੁਰ ਦੀ ਬੁੱਧ ਅਤੇ ਯੋਜਨਾਵਾਂ ਸ਼ਾਮਲ ਹਨ। ਉਦਾਹਰਣ ਲਈ, ਜੰਗਲਾਂ ਅਤੇ ਸਾਰੀਆਂ ਕਿਸਮਾਂ ਦੀਆਂ ਬਨਸਪਤੀਆਂ ਉੱਪਰ ਗੌਰ ਕਰੋ—ਉਸ ਖੇਤਰ ਦੀ ਸੀਮਾ ਜਿਸ ਵਿੱਚ ਉਹ ਮੌਜੂਦ ਹਨ ਅਤੇ ਵਧਦੇ ਹਨ, ਕਿਸੇ ਵੀ ਮਨੁੱਖ ਦੇ ਨਿਯੰਤਰਣ ਤੋਂ ਬਾਹਰ ਹਨ, ਅਤੇ ਇਨ੍ਹਾਂ ਚੀਜ਼ਾਂ ਦੇ ਬਾਰੇ ਕਿਸੇ ਨੂੰ ਕੁਝ ਵੀ ਕਹਿਣ ਦਾ ਹੱਕ ਨਹੀਂ ਹੈ। ਇਸੇ ਤਰ੍ਹਾਂ, ਕੋਈ ਮਨੁੱਖ ਇਹ ਨਿਯੰਤਰਣ ਨਹੀਂ ਕਰ ਸਕਦਾ ਕਿ ਉਹ ਕਿੰਨਾ ਪਾਣੀ ਸੋਖ ਲੈਂਦੇ ਹਨ, ਅਤੇ ਨਾ ਹੀ ਇਹ ਕਿ ਉਹ ਸੂਰਜ ਤੋਂ ਕਿੰਨੀ ਤਾਪ ਊਰਜਾ ਸੋਖਦੇ ਹਨ। ਇਹ ਸਾਰੀਆਂ ਚੀਜ਼ਾਂ ਉਸ ਯੋਜਨਾ ਦੇ ਦਾਇਰੇ ਵਿੱਚ ਆਉਂਦੀਆਂ ਹਨ ਜੋ ਪਰਮੇਸ਼ੁਰ ਨੇ ਉਦੋਂ ਬਣਾਈ ਜਦੋਂ ਉਸ ਨੇ ਸਭ ਕੁਝ ਸਿਰਜਿਆ।

ਇਹ ਕੇਵਲ ਪਰਮੇਸ਼ੁਰ ਦੀ ਸਾਵਧਾਨੀ ਨਾਲ ਯੋਜਨਾਬੰਦੀ, ਵਿਚਾਰ ਕਰਨ, ਅਤੇ ਹਰ ਪੱਖੋਂ ਵਿਵਸਥਾ ਦੇ ਕਾਰਨ ਹੈ ਕਿ ਮਨੁੱਖ ਇੰਨੇ ਅਨੁਕੂਲ ਤਾਪਮਾਨ ਵਾਲੇ ਵਾਤਾਵਰਣ ਵਿਚ ਜੀ ਸਕਦਾ ਹੈ। ਇਸ ਲਈ, ਹਰ ਇੱਕ ਚੀਜ਼ ਮਨੁੱਖ ਆਪਣੀਆਂ ਅੱਖਾਂ ਨਾਲ ਵੇਖਦਾ ਹੈ, ਜਿਵੇਂ ਕਿ ਸੂਰਜ, ਦੱਖਣੀ ਅਤੇ ਉੱਤਰੀ ਧਰੁਵ ਜਿਨ੍ਹਾਂ ਬਾਰੇ ਲੋਕ ਅਕਸਰ ਸੁਣਦੇ ਹਨ, ਅਤੇ ਨਾਲ ਹੀ ਧਰਤੀ ਉੱਪਰ ਅਤੇ ਹੇਠਾਂ ਅਤੇ ਪਾਣੀ ਵਿਚਲੀਆਂ ਕਈ ਜੀਵਤ ਚੀਜ਼ਾਂ, ਅਤੇ ਜੰਗਲਾਂ ਅਤੇ ਹੋਰ ਕਿਸਮਾਂ ਦੇ ਬਨਸਪਤੀ ਦੁਆਰਾ ਢੱਕੀ ਗਈ ਜਗ੍ਹਾ ਦੀ ਮਾਤਰਾ, ਅਤੇ ਪਾਣੀ ਦੇ ਸ੍ਰੋਤਾਂ, ਪਾਣੀ ਦੇ ਵੱਖ-ਵੱਖ ਸੋਮਿਆਂ, ਸਮੁੰਦਰੀ ਪਾਣੀ ਅਤੇ ਤਾਜ਼ੇ ਪਾਣੀ ਦੀਆਂ ਮਾਤਰਾਵਾਂ, ਅਤੇ ਵੱਖਰੇ ਭੂਗੋਲਿਕ ਵਾਤਾਵਰਣਾਂ—ਪਰਮੇਸ਼ੁਰ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮਨੁੱਖ ਦੇ ਬਚਾਅ ਲਈ ਆਮ ਤਾਪਮਾਨ ਨੂੰ ਬਣਾਈ ਰੱਖਣ ਲਈ ਵਰਤਦਾ ਹੈ। ਇਹ ਸੰਪੂਰਨ ਹੈ। ਇਹ ਕੇਵਲ ਇਸ ਲਈ ਹੈ ਕਿ ਪਰਮੇਸ਼ੁਰ ਨੇ ਇਸ ਸਭ ਬਾਰੇ ਡੂੰਘਾਈ ਨਾਲ ਸੋਚਿਆ ਹੈ ਕਿ ਮਨੁੱਖ ਇੰਨੇ ਢੁਕਵੇਂ ਤਾਪਮਾਨਾਂ ਵਾਲੇ ਵਾਤਾਵਰਣ ਵਿੱਚ ਜੀਉਣ ਦੇ ਯੋਗ ਹੈ। ਇਹ ਨਾ ਤਾਂ ਬਹੁਤ ਜ਼ਿਆਦਾ ਠੰਡਾ ਹੋਣਾ ਚਾਹੀਦਾ ਹੈ ਅਤੇ ਨਾ ਹੀ ਬਹੁਤ ਜ਼ਿਆਦਾ ਗਰਮ ਹੋਣਾ ਚਾਹੀਦਾ ਹੈ: ਜਿੱਥੇ ਤਾਪਮਾਨ ਮਨੁੱਖੀ ਸਰੀਰ ਦੀ ਅਨੁਕੂਲਣ ਸਮਰੱਥਾ ਤੋਂ ਵੱਧ ਜਾਂਦੇ ਹਨ, ਉਹ ਪਰਮੇਸ਼ਰ ਨੇ ਨਿਸ਼ਚਿਤ ਰੂਪ ਵਿੱਚ ਤੇਰੇ ਲਈ ਨਹੀਂ ਰੱਖੇ ਹਨ। ਉਹ ਸਥਾਨ ਜੋ ਬਹੁਤ ਜ਼ਿਆਦਾ ਠੰਡੇ ਹੁੰਦੇ ਹਨ, ਜਿੱਥੇ ਤਾਪਮਾਨ ਬਹੁਤ ਘੱਟ ਹੁੰਦਾ ਹੈ, ਜਿੱਥੇ ਪਹੁੰਚਣ ਤੋਂ ਬਾਅਦ, ਮਨੁੱਖ ਕੁਝ ਮਿੰਟਾਂ ਵਿਚ ਪੂਰੀ ਤਰ੍ਹਾਂ ਜੰਮ ਜਾਂਦੇ ਹਨ, ਇੰਨਾ ਜ਼ਿਆਦਾ ਕਿ ਉਹ ਬੋਲ ਨਹੀਂ ਸਕਦੇ, ਉਨ੍ਹਾਂ ਦੇ ਦਿਮਾਗ ਜੰਮ ਜਾਂਦੇ ਹਨ, ਉਹ ਸੋਚਣ ਵਿਚ ਅਸਮਰੱਥ ਹੁੰਦੇ ਹਨ, ਅਤੇ ਜਲਦੀ ਹੀ ਉਨ੍ਹਾਂ ਦਾ ਦਮ ਘੁੱਟ ਜਾਂਦਾ ਹੈ—ਪਰਮੇਸ਼ੁਰ ਦੁਆਰਾ ਮਨੁੱਖਜਾਤੀ ਲਈ ਅਜਿਹੀਆਂ ਥਾਵਾਂ ਵੀ ਵੱਖਰੀਆਂ ਨਹੀਂ ਰੱਖੀਆਂ ਗਈਆਂ ਹਨ। ਚਾਹੇ ਮਨੁੱਖ ਕਿਸ ਕਿਸਮ ਦੀ ਖੋਜ ਕਰਨਾ ਚਾਹੁੰਦੇ ਹਨ, ਅਤੇ ਚਾਹੇ ਉਹ ਇਸ ਤਰ੍ਹਾਂ ਦੀਆਂ ਸੀਮਾਵਾਂ ਵਿੱਚ ਨਵੀਨਤਾ ਲਿਆਉਣਾ ਜਾਂ ਸਫਲਤਾਵਾਂ ਪ੍ਰਾਪਤ ਕਰਨਾ ਚਾਹੁੰਦੇ ਹਨ—ਲੋਕ ਜੋ ਵੀ ਵਿਚਾਰ ਰੱਖਦੇ ਹਨ, ਉਹ ਕਦੇ ਵੀ ਮਨੁੱਖ ਦੇ ਸਰੀਰ ਦੇ ਅਨੁਕੂਲ ਹੋਣ ਦੀਆਂ ਸੀਮਾਵਾਂ ਨੂੰ ਪਾਰ ਨਹੀਂ ਕਰ ਸਕਣਗੇ। ਉਹ ਕਦੇ ਵੀ ਇਨ੍ਹਾਂ ਰੋਕਾਂ ਨੂੰ ਦੂਰ ਨਹੀਂ ਕਰ ਸਕਣਗੇ ਜੋ ਪਰਮੇਸ਼ੁਰ ਨੇ ਮਨੁੱਖ ਲਈ ਬਣਾਈਆਂ ਹਨ। ਇਹ ਇਸ ਲਈ ਹੈ ਕਿਉਂਕਿ ਪਰਮੇਸ਼ੁਰ ਨੇ ਮਨੁੱਖਾਂ ਨੂੰ ਬਣਾਇਆ ਹੈ, ਅਤੇ ਪਰਮੇਸ਼ੁਰ ਜਾਣਦਾ ਹੈ ਕਿ ਮਨੁੱਖ ਦਾ ਸਰੀਰ ਕਿਹੜੇ ਤਾਪਮਾਨ ਦੇ ਅਨੁਕੂਲ ਹੋ ਸਕਦਾ ਹੈ। ਪਰ ਮਨੁੱਖ ਖੁਦ ਨਹੀਂ ਜਾਣਦੇ। ਮੈਂ ਕਿਉਂ ਕਹਿੰਦਾ ਹਾਂ ਕਿ ਮਨੁੱਖ ਨਹੀਂ ਜਾਣਦੇ? ਮਨੁੱਖਾਂ ਨੇ ਕਿਹੜੇ ਮੂਰਖਤਾ ਭਰੇ ਕੰਮ ਕੀਤੇ ਹਨ? ਕੀ ਬਹੁਤ ਸਾਰੇ ਲੋਕਾਂ ਨੇ ਉੱਤਰੀ ਅਤੇ ਦੱਖਣੀ ਧਰੁਵ ਨੂੰ ਨਿਰੰਤਰ ਚੁਣੌਤੀ ਦੇਣ ਦੀ ਕੋਸ਼ਿਸ਼ ਨਹੀਂ ਕੀਤੀ? ਅਜਿਹੇ ਲੋਕ ਹਮੇਸ਼ਾ ਧਰਤੀ ਉੱਤੇ ਕਬਜ਼ਾ ਕਰਨ ਲਈ ਉਨ੍ਹਾਂ ਥਾਵਾਂ ’ਤੇ ਜਾਣਾ ਚਾਹੁੰਦੇ ਸਨ, ਤਾਂ ਜੋ ਉਹ ਉੱਥੇ ਹੀ ਜੜ੍ਹਾਂ ਜਮਾ ਸਕਣ। ਇਹ ਬੇਤੁਕਾ ਕੰਮ ਹੋਵੇਗਾ। ਭਾਵੇਂ ਤੂੰ ਧਰੁਵਾਂ ਦੀ ਚੰਗੀ ਤਰ੍ਹਾਂ ਖੋਜ ਕੀਤੀ ਹੈ, ਫਿਰ ਵੀ ਕੀ ਫ਼ਰਕ ਪੈਂਦਾ ਹੈ? ਭਾਵੇਂ ਤੂੰ ਤਾਪਮਾਨ ਦੇ ਅਨੁਸਾਰ ਢਲ ਸਕਦਾ ਹੈਂ ਅਤੇ ਉੱਥੇ ਰਹਿਣ ਦੇ ਯੋਗ ਹੋ ਸਕਦਾ ਹੈਂ, ਜੇ ਤੂੰ ਦੱਖਣੀ ਅਤੇ ਉੱਤਰੀ ਧਰੁਵ ਦੇ ਜੀਵਨ ਲਈ ਮੌਜੂਦਾ ਵਾਤਾਵਰਣ ਨੂੰ “ਸੁਧਾਰ” ਸਕੇਂ ਤਾਂ ਕੀ ਇਸ ਨਾਲ ਮਨੁੱਖਜਾਤੀ ਨੂੰ ਕੋਈ ਲਾਭ ਹੋਵੇਗਾ? ਮਨੁੱਖਜਾਤੀ ਦਾ ਇੱਕ ਵਾਤਾਵਰਣ ਹੈ ਜਿਸ ਵਿਚ ਇਹ ਬਚ ਸਕਦੀ ਹੈ, ਫਿਰ ਵੀ ਮਨੁੱਖ ਚੁੱਪਚਾਪ ਅਤੇ ਵਧੀਆ ਢੰਗ ਨਾਲ ਉੱਥੇ ਨਹੀਂ ਰਹਿੰਦੇ, ਬਲਕਿ ਉਨ੍ਹਾਂ ਥਾਵਾਂ ’ਤੇ ਜਾਣ ਉੱਤੇ ਜ਼ੋਰ ਦਿੰਦੇ ਹਨ ਜਿੱਥੇ ਉਹ ਬਚ ਨਹੀਂ ਸਕਦੇ। ਇਸ ਦਾ ਕੀ ਅਰਥ ਹੈ? ਉਹ ਇਸ ਨਵੇਂ ਤਾਪਮਾਨ ਵਿੱਚ ਜੀਉਣ ਤੋਂ ਅੱਕ ਗਏ ਹਨ ਅਤੇ ਬੇਸਬਰੇ ਹੋ ਗਏ ਹਨ, ਅਤੇ ਬਹੁਤ ਜ਼ਿਆਦਾ ਬਰਕਤਾਂ ਦਾ ਆਨੰਦ ਮਾਣ ਚੁੱਕੇ ਹੈ। ਇਸ ਤੋਂ ਇਲਾਵਾ, ਜੀਵਨ ਦਾ ਇਹ ਨਿਯਮਤ ਵਾਤਾਵਰਣ ਮਨੁੱਖਜਾਤੀ ਦੁਆਰਾ ਲਗਭਗ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ ਹੈ, ਇਸ ਲਈ ਹੁਣ ਉਹ ਸੋਚਦੇ ਹਨ ਕਿ ਉਹ ਵੀ ਵਧੇਰੇ ਨੁਕਸਾਨ ਪਹੁੰਚਾਉਣ ਜਾਂ ਕੁਝ ਕਿਸਮ ਦਾ “ਕਾਰਨ” ਲੱਭਣ ਲਈ ਦੱਖਣੀ ਧਰੁਵ ਅਤੇ ਉੱਤਰੀ ਧਰੁਵ ਵਿਚ ਜਾ ਸਕਦੇ ਹਨ, ਜਿਸ ਨਾਲ ਉਨ੍ਹਾਂ ਨੂੰ “ਇਕ ਨਵੀਂ ਪ੍ਰਥਾ ਚਲਾਉਣ” ਦਾ ਤਰੀਕਾ ਕੋਈ ਮਿਲ ਸਕਦਾ ਹੈ। ਕੀ ਇਹ ਮੂਰਖਤਾ ਨਹੀਂ ਹੈ? ਕਹਿਣ ਦਾ ਭਾਵ ਇਹ ਹੈ ਕਿ ਆਪਣੇ ਪੂਰਵਜ ਸ਼ਤਾਨ ਦੀ ਅਗਵਾਈ ਹੇਠ, ਇਹ ਮਨੁੱਖਜਾਤੀ ਇੱਕ ਤੋਂ ਬਾਅਦ ਇੱਕ ਬੇਤੁਕੇ ਕੰਮ ਕਰ ਰਹੀ ਹੈ, ਲਾਪਰਵਾਹੀ ਨਾਲ ਅਤੇ ਬੇਵਕੂਫੀ ਨਾਲ ਉਨ੍ਹਾਂ ਲਈ ਪਰਮੇਸ਼ੁਰ ਦੁਆਰਾ ਬਣਾਏ ਸੁੰਦਰ ਘਰ ਨੂੰ ਤਬਾਹ ਕਰ ਰਹੀ ਹੈ। ਇਹ ਸ਼ਤਾਨ ਦੀ ਕਰਤੂਤ ਹੈ। ਇਸ ਤੋਂ ਇਲਾਵਾ, ਇਹ ਵੇਖਦੇ ਹੋਏ ਕਿ ਧਰਤੀ ਉੱਤੇ ਮਨੁੱਖਜਾਤੀ ਦੀ ਹੋਂਦ ਕੁਝ ਹੱਦ ਤਕ ਉਲਝੀ ਹੋਈ ਹੈ, ਬਹੁਤ ਸਾਰੇ ਲੋਕ ਚੰਦਰਮਾ ਉੱਤੇ ਜਾਣ ਲਈ ਰਾਹ ਭਾਲਦੇ ਹਨ, ਅਤੇ ਉਥੇ ਰਹਿਣ ਲਈ ਇਕ ਰਸਤਾ ਸਥਾਪਤ ਕਰਨਾ ਚਾਹੁੰਦੇ ਹਨ। ਪਰ ਆਖਰਕਾਰ, ਚੰਦਰਮਾ ਉੱਪਰ ਆਕਸੀਜਨ ਦੀ ਘਾਟ ਹੈ। ਕੀ ਮਨੁੱਖ ਆਕਸੀਜਨ ਤੋਂ ਬਗੈਰ ਜੀ ਸਕਦਾ ਹੈ? ਕਿਉਂਕਿ ਚੰਦਰਮਾ ਉੱਪਰ ਆਕਸੀਜਨ ਦੀ ਘਾਟ ਹੈ, ਇਹ ਉਹ ਜਗ੍ਹਾ ਨਹੀਂ ਹੈ ਜਿੱਥੇ ਮਨੁੱਖ ਰਹਿ ਸਕਦਾ ਹੈ, ਫਿਰ ਵੀ ਮਨੁੱਖ ਉੱਥੇ ਜਾਣ ਦੀ ਇੱਛਾ ’ਤੇ ਕਾਇਮ ਹੈ। ਇਸ ਵਿਵਹਾਰ ਨੂੰ ਕੀ ਕਿਹਾ ਜਾਣਾ ਚਾਹੀਦਾ ਹੈ? ਇਹ ਵੀ ਸਵੈ-ਵਿਨਾਸ਼ ਹੈ, ਹੈ ਨਾ? ਚੰਦਰਮਾ ਹਵਾ ਦੇ ਬਗੈਰ ਇੱਕ ਜਗ੍ਹਾ ਹੈ, ਅਤੇ ਇਸ ਦਾ ਤਾਪਮਾਨ ਮਨੁੱਖੀ ਬਚਾਅ ਲਈ ਢੁਕਵਾਂ ਨਹੀਂ ਹੈ—ਇਸ ਲਈ, ਇਹ ਇੱਕ ਐਸੀ ਜਗ੍ਹਾ ਨਹੀਂ ਹੈ ਜੋ ਮਨੁੱਖ ਲਈ ਪਰਮੇਸ਼ੁਰ ਦੁਆਰਾ ਰੱਖੀ ਗਈ ਹੈ।

ਸਾਡਾ ਵਰਤਮਾਨ ਵਿਸ਼ਾ, ਤਾਪਮਾਨ, ਕੁਝ ਅਜਿਹਾ ਹੈ ਜਿਸ ਦਾ ਸਾਹਮਣਾ ਲੋਕ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਕਰਦੇ ਹਨ। ਤਾਪਮਾਨ ਇਕ ਅਜਿਹੀ ਚੀਜ਼ ਹੈ ਜਿਸ ਨੂੰ ਸਾਰੇ ਮਨੁੱਖੀ ਸਰੀਰ ਸਮਝ ਸਕਦੇ ਹਨ, ਪਰ ਕੋਈ ਵੀ ਇਸ ਬਾਰੇ ਨਹੀਂ ਸੋਚਦਾ ਕਿ ਤਾਪਮਾਨ ਕਿਵੇਂ ਆਇਆ, ਜਾਂ ਇਸ ਦਾ ਮੁਖੀ ਕੌਣ ਹੈ ਅਤੇ ਇਸ ਨੂੰ ਇਸ ਤਰ੍ਹਾਂ ਨਿਯੰਤਰਿਤ ਕਰਦਾ ਹੈ ਕਿ ਇਹ ਮਨੁੱਖੀ ਬਚਾਅ ਲਈ ਉਚਿਤ ਬਣ ਜਾਂਦਾ ਹੈ। ਇਹ ਉਹ ਹੈ ਜੋ ਅਸੀਂ ਹੁਣ ਸਿੱਖ ਰਹੇ ਹਾਂ। ਕੀ ਪਰਮੇਸ਼ੁਰ ਦੀ ਬੁੱਧ ਇਸ ਵਿੱਚ ਹੈ? ਕੀ ਇਸ ਵਿੱਚ ਪਰਮੇਸ਼ੁਰ ਦਾ ਕੰਮ ਸ਼ਾਮਲ ਹੈ? (ਹਾਂ।) ਇਹ ਧਿਆਨ ਵਿੱਚ ਰੱਖਦੇ ਹੋਏ ਕਿ ਪਰਮੇਸ਼ੁਰ ਨੇ ਇੱਕ ਵਾਤਾਵਰਣ ਨੂੰ ਮਨੁੱਖ ਦੇ ਬਚਾਅ ਲਈ ਉਚਿਤ ਤਾਪਮਾਨ ਦੇ ਨਾਲ ਬਣਾਇਆ ਹੈ, ਕੀ ਇਹ ਉਨ੍ਹਾਂ ਢੰਗਾਂ ਵਿੱਚੋਂ ਇੱਕ ਹੈ ਜਿਸ ਵਿੱਚ ਪਰਮੇਸ਼ੁਰ ਸਾਰੀਆਂ ਚੀਜ਼ਾਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ? (ਹਾਂ।) ਇਹ ਹੈ।

3. ਧੁਨੀ

ਤੀਜੀ ਚੀਜ਼ ਕੀ ਹੈ? ਇਹ ਇਕ ਅਜਿਹੀ ਚੀਜ ਹੈ ਜੋ ਮਨੁੱਖੀ ਹੋਂਦ ਦੇ ਸਧਾਰਣ ਵਾਤਾਵਰਣ ਦਾ ਇਕ ਜ਼ਰੂਰੀ ਹਿੱਸਾ ਹੈ, ਜਿਸ ਦਾ ਪਰਮੇਸ਼ੁਰ ਨੇ ਸਾਰੀਆਂ ਚੀਜ਼ਾਂ ਦੀ ਸਿਰਜਣਾ ਵੇਲੇ ਪ੍ਰਬੰਧ ਕਰਨਾ ਸੀ। ਇਹ ਪਰਮੇਸ਼ੁਰ ਲਈ ਅਤੇ ਹਰੇਕ ਮਨੁੱਖ ਲਈ ਬਹੁਤ ਮਹੱਤਵਪੂਰਣ ਹੈ। ਜੇ ਪਰਮੇਸ਼ੁਰ ਨੇ ਇਸ ਚੀਜ਼ ਦਾ ਧਿਆਨ ਨਾ ਰੱਖਿਆ ਹੁੰਦਾ, ਤਾਂ ਇਸ ਨੇ ਮਨੁੱਖਜਾਤੀ ਦੀ ਹੋਂਦ ਵਿਚ ਬਹੁਤ ਦਖਲਅੰਦਾਜ਼ੀ ਕੀਤੀ ਹੁੰਦੀ, ਭਾਵ ਮਨੁੱਖ ਦੇ ਜੀਵਨ ਅਤੇ ਉਸ ਦੇ ਸਰੀਰ ਉੱਤੇ ਇਸ ਵਾਤਾਵਰਣ ਦਾ ਇੰਨਾ ਮਹੱਤਵਪੂਰਣ ਪ੍ਰਭਾਵ ਪੈ ਸਕਦਾ ਸੀ ਕਿ ਮਨੁੱਖਜਾਤੀ ਨੇ ਅਜਿਹੇ ਹਾਲਾਤਾਂ ਵਿਚ ਜੀ ਨਹੀਂ ਸਕਣਾ ਸੀ। ਇਹ ਕਿਹਾ ਜਾ ਸਕਦਾ ਹੈ ਕਿ ਅਜਿਹੇ ਵਾਤਾਵਰਣ ਵਿੱਚ ਕੋਈ ਵੀ ਜੀਵਿਤ ਚੀਜ਼ ਬਚ ਨਹੀਂ ਸਕਦੀ ਸੀ। ਤਾਂ ਫਿਰ, ਮੈਂ ਕਿਸ ਚੀਜ਼ ਦੀ ਗੱਲ ਕਰਦਾ ਹਾਂ? ਮੈਂ ਧੁਨੀ ਬਾਰੇ ਬੋਲ ਰਿਹਾ ਹਾਂ। ਪਰਮੇਸ਼ੁਰ ਨੇ ਸਭ ਕੁਝ ਸਿਰਜਿਆ ਹੈ, ਅਤੇ ਹਰ ਚੀਜ਼ ਪਰਮੇਸ਼ੁਰ ਦੇ ਹੱਥ ਵਿੱਚ ਰਹਿੰਦੀ ਹੈ। ਪਰਮੇਸ਼ੁਰ ਦੀ ਸ੍ਰਿਸ਼ਟੀ ਦੀਆਂ ਸਾਰੀਆਂ ਚੀਜ਼ਾਂ ਜੀਵਿਤ ਹਨ ਅਤੇ ਉਸ ਦੇ ਵੇਖਦਿਆਂ ਨਿਰੰਤਰ ਗਤੀ ਨਾਲ ਬਦਲ ਰਹੀਆਂ ਹਨ। ਮੇਰਾ ਇਸ ਤੋਂ ਭਾਵ ਇਹ ਹੈ ਕਿ ਹਰ ਚੀਜ਼ ਜੋ ਪਰਮੇਸ਼ੁਰ ਨੇ ਬਣਾਈ ਹੈ ਉਸ ਦੀ ਹੋਂਦ ਦਾ ਮਹੱਤਵ ਅਤੇ ਅਰਥ ਹੈ; ਭਾਵ, ਹਰ ਚੀਜ਼ ਦੀ ਹੋਂਦ ਬਾਰੇ ਕੁਝ ਜ਼ਰੂਰੀ ਹੈ। ਪਰਮੇਸ਼ੁਰ ਦੀ ਨਜ਼ਰ ਵਿਚ, ਹਰ ਚੀਜ਼ ਜੀਵਿਤ ਹੈ, ਅਤੇ, ਕਿਉਂਕਿ ਸਾਰੀਆਂ ਚੀਜ਼ਾਂ ਜੀਵਿਤ ਹਨ, ਉਨ੍ਹਾਂ ਵਿਚੋਂ ਹਰ ਇਕ ਧੁਨੀ ਪੈਦਾ ਕਰਦੀ ਹੈ। ਉਦਾਹਰਣ ਵਜੋਂ, ਧਰਤੀ ਨਿਰੰਤਰ ਘੁੰਮ ਰਹੀ ਹੈ, ਸੂਰਜ ਨਿਰੰਤਰ ਘੁੰਮ ਰਿਹਾ ਹੈ, ਅਤੇ ਚੰਦਰਮਾ, ਵੀ, ਨਿਰੰਤਰ ਘੁੰਮ ਰਿਹਾ ਹੈ। ਜਿਵੇਂ ਕਿ ਸਾਰੀਆਂ ਚੀਜ਼ਾਂ ਪ੍ਰਸਾਰ, ਵਿਕਾਸ ਅਤੇ ਗਤੀ ਕਰਦੀਆਂ ਹਨ, ਉਹ ਨਿਰੰਤਰ ਧੁਨੀ ਕੱਢ ਰਹੀਆਂ ਹਨ। ਪਰਮੇਸ਼ੁਰ ਦੀ ਸ੍ਰਿਸ਼ਟੀ ਦੀਆਂ ਸਾਰੀਆਂ ਚੀਜ਼ਾਂ ਜੋ ਧਰਤੀ ’ਤੇ ਮੌਜੂਦ ਹਨ ਨਿਰੰਤਰ ਪ੍ਰਸਾਰ, ਵਿਕਾਸ ਅਤੇ ਗਤੀ ਵਿੱਚ ਹਨ। ਉਦਾਹਰਣ ਦੇ ਲਈ, ਪਹਾੜਾਂ ਦੀਆਂ ਨੀਹਾਂ ਹਿਲਦੀਆਂ ਅਤੇ ਬਦਲਦੀਆਂ ਜਾ ਰਹੀਆਂ ਹਨ, ਅਤੇ ਸਮੁੰਦਰ ਦੀ ਡੂੰਘਾਈ ਵਿਚਲੀਆਂ ਸਾਰੀਆਂ ਜੀਵਤ ਚੀਜ਼ਾਂ ਤੈਰ ਰਹੀਆਂ ਹਨ ਅਤੇ ਘੁੰਮ ਰਹੀਆਂ ਹਨ। ਇਸ ਦਾ ਅਰਥ ਹੈ ਕਿ ਇਹ ਜੀਵਤ ਚੀਜ਼ਾਂ, ਪਰਮੇਸ਼ੁਰ ਦੀ ਨਿਗਾਹ ਹੇਠ ਸਾਰੀਆਂ ਚੀਜ਼ਾਂ, ਸਥਾਪਤ ਨਮੂਨਿਆਂ ਦੇ ਅਨੁਸਾਰ ਨਿਰੰਤਰ, ਨਿਯਮਤ ਗਤੀ ਵਿੱਚ ਰਹਿੰਦੀਆਂ ਹਨ ਤਾਂ ਫਿਰ, ਇਹ ਕਿਹੜੀ ਚੀਜ਼ ਹੈ ਜੋ ਹਨੇਰੇ ਵਿਚ ਫੈਲਣ ਅਤੇ ਵਿਕਾਸ ਕਰਨ ਅਤੇ ਗੁਪਤਤਾ ਵਿੱਚ ਚੱਲਣ ਵਾਲੀਆਂ ਇਨ੍ਹਾਂ ਸਾਰੀਆਂ ਚੀਜ਼ਾਂ ਦੁਆਰਾ ਹੋਂਦ ਵਿਚ ਲਿਆਉਂਦੀ ਜਾਂਦੀ ਹੈ? ਧੁਨੀਆਂ—ਵਧੀਆ, ਸ਼ਕਤੀਸ਼ਾਲੀ ਧੁਨੀਆਂ। ਧਰਤੀ ਗ੍ਰਹਿ ਤੋਂ ਇਲਾਵਾ, ਸਾਰੇ ਪ੍ਰਕਾਰ ਦੇ ਗ੍ਰਹਿ ਵੀ ਨਿਰੰਤਰ ਗਤੀ ਵਿੱਚ ਹਨ, ਅਤੇ ਇਨ੍ਹਾਂ ਗ੍ਰਹਿਾਂ ’ਤੇ ਜੀਵਤ ਚੀਜ਼ਾਂ ਅਤੇ ਜੀਵਾਂ ਵਿੱਚ ਵੀ ਨਿਰੰਤਰ ਪ੍ਰਸਾਰ, ਵਿਕਾਸ, ਅਤੇ ਗਤੀ ਹੋ ਰਹੀ ਹੈ। ਭਾਵ, ਸਾਰੀਆਂ ਸਜੀਵ ਅਤੇ ਨਿਰਜੀਵ ਚੀਜ਼ਾਂ ਨਿਰੰਤਰ ਪਰਮੇਸ਼ੁਰ ਦੀ ਨਿਗਾਹ ਹੇਠ ਅੱਗੇ ਵੱਧ ਰਹੀਆਂ ਹਨ, ਅਤੇ ਜਦੋਂ ਉਹ ਅਜਿਹਾ ਕਰਦੀਆਂ ਹਨ, ਉਨ੍ਹਾਂ ਵਿਚੋਂ ਹਰ ਚੀਜ਼ ਵੀ ਧੁਨੀ ਉਤਪੰਨ ਕਰ ਰਹੀ ਹੈ। ਪਰਮੇਸ਼ੁਰ ਨੇ ਵੀ ਇਨ੍ਹਾਂ ਧੁਨੀਆਂ ਦਾ ਪ੍ਰਬੰਧ ਕੀਤਾ ਹੈ, ਅਤੇ ਮੈਂ ਵਿਸ਼ਵਾਸ ਕਰਦਾ ਹਾਂ ਕਿ ਤੁਸੀਂ ਪਹਿਲਾਂ ਹੀ ਇਸ ਪਿੱਛੇ ਉਸ ਦੇ ਤਰਕ ਨੂੰ ਜਾਣਦੇ ਹੋ, ਕੀ ਤੁਸੀਂ ਨਹੀਂ ਜਾਣਦੇ ਹੋ? ਜਦੋਂ ਤੂੰ ਇੱਕ ਹਵਾਈ ਜਹਾਜ਼ ਦੇ ਨਜ਼ਦੀਕ ਜਾਂਦਾ ਹੈਂ, ਤਾਂ ਇਸ ਦੇ ਇੰਜਣ ਦੀ ਗਰਜ ਤੇਰੇ ’ਤੇ ਕੀ ਪ੍ਰਭਾਵ ਪਾਉਂਦੀ ਹੈ? ਜੇ ਤੂੰ ਇਸ ਦੇ ਨੇੜੇ ਜ਼ਿਆਦਾ ਦੇਰ ਤੱਕ ਰਹਿੰਦਾ ਹੈਂ, ਤਾਂ ਤੇਰੇ ਕੰਨ ਬੋਲੇ ਹੋ ਜਾਣਗੇ। ਤੇਰੇ ਦਿਲ ਦਾ ਕੀ ਬਣੇਗਾ—ਕੀ ਇਹ ਅਜਿਹੀ ਮੁਸੀਬਤ ਦਾ ਸਾਹਮਣਾ ਕਰ ਸਕੇਗਾ? ਕੁਝ ਕਮਜ਼ੋਰ ਦਿਲ ਵਾਲੇ ਲੋਕ ਨਹੀਂ ਕਰ ਸਕਣਗੇ। ਬੇਸ਼ੱਕ, ਮਜ਼ਬੂਤ ਦਿਲਾਂ ਵਾਲੇ ਵੀ ਜ਼ਿਆਦਾ ਦੇਰ ਤੱਕ ਇਸ ਦਾ ਸਾਹਮਣਾ ਨਹੀਂ ਕਰ ਸਕਣਗੇ। ਕਹਿਣ ਦਾ ਭਾਵ ਇਹ ਹੈ ਕਿ ਮਨੁੱਖੀ ਸਰੀਰ ’ਤੇ ਧੁਨੀ ਦਾ ਪ੍ਰਭਾਵ, ਭਾਵੇਂ ਇਹ ਕੰਨ ਹੋਣ ਜਾਂ ਦਿਲ, ਹਰੇਕ ਮਨੁੱਖ ਲਈ ਬਹੁਤ ਮਹੱਤਵਪੂਰਨ ਹੈ, ਅਤੇ ਜੋ ਧੁਨੀਆਂ ਬਹੁਤ ਉੱਚੀਆਂ ਹਨ, ਲੋਕਾਂ ਨੂੰ ਨੁਕਸਾਨ ਪਹੁੰਚਾਉਣਗੀਆਂ। ਇਸ ਲਈ, ਜਦੋਂ ਪਰਮੇਸ਼ੁਰ ਨੇ ਸਾਰੀਆਂ ਚੀਜ਼ਾਂ ਬਣਾਈਆਂ ਤਾਂ ਉਨ੍ਹਾਂ ਦੇ ਸਧਾਰਣ ਤੌਰ ਤੇ ਕੰਮ ਕਰਨਾ ਸ਼ੁਰੂ ਕਰਨ ਤੋਂ ਬਾਅਦ, ਪਰਮੇਸ਼ੁਰ ਨੇ ਇਨ੍ਹਾਂ ਧੁਨੀਆਂ, ਸਾਰੀਆਂ ਗਤੀਮਾਨ ਚੀਜ਼ਾਂ ਦੀਆਂ ਧੁਨੀਆਂ ਲਈ ਉਚਿਤ ਪ੍ਰਬੰਧ ਕੀਤੇ। ਇਹ ਵੀ, ਉਨ੍ਹਾਂ ਮੁੱਦਿਆਂ ਵਿਚੋਂ ਇਕ ਹੈ ਜੋ ਮਨੁੱਖਜਾਤੀ ਲਈ ਵਾਤਾਵਰਣ ਬਣਾਉਣ ਵੇਲੇ ਪਰਮੇਸ਼ੁਰ ਨੂੰ ਵਿਚਾਰਨਾ ਪਿਆ ਸੀ।

ਪਹਿਲਾਂ, ਧਰਤੀ ਦੀ ਸਤਹ ਉਪਰਲੇ ਵਾਯੂਮੰਡਲ ਦੀ ਉਚਾਈ ਦਾ ਧੁਨੀ ਉੱਪਰ ਇੱਕ ਪ੍ਰਭਾਵ ਪੈਂਦਾ ਹੈ। ਇਸ ਦੇ ਇਲਾਵਾ, ਮਿੱਟੀ ਵਿਚਲੀਆਂ ਵਿੱਥਾਂ ਦੇ ਅਕਾਰ ਵੀ ਧੁਨੀ ਦਾ ਇਸਤੇਮਾਲ ਕਰਦੇ ਅਤੇ ਪ੍ਰਭਾਵਤ ਕਰਦੇ ਹਨ। ਫਿਰ, ਬਹੁਤ ਸਾਰੇ ਭੂਗੋਲਿਕ ਵਾਤਾਵਰਣ ਹਨ ਜਿਨ੍ਹਾਂ ਦਾ ਸੰਗਮ ਵੀ ਧੁਨੀ ਨੂੰ ਪ੍ਰਭਾਵਿਤ ਕਰਦਾ ਹੈ। ਕਹਿਣ ਦਾ ਭਾਵ ਹੈ ਕਿ, ਪਰਮੇਸੁਰ ਖ਼ਾਸ ਢੰਗਾਂ ਦੀ ਵਰਤੋਂ ਕੁਝ ਧੁਨੀਆਂ ਦਾ ਖਾਤਮਾ ਕਰਨ ਲਈ ਕਰਦਾ ਹੈ, ਤਾਂ ਕਿ ਮਨੁੱਖ ਅਜਿਹੇ ਵਾਤਾਵਰਣ ਵਿੱਚ ਜੀਉਂਦੇ ਰਹਿ ਸਕਣ ਜਿਸ ਨੂੰ ਉਨ੍ਹਾਂ ਦੇ ਕੰਨ ਅਤੇ ਦਿਲ ਬਰਦਾਸ਼ਤ ਕਰ ਸਕਦੇ ਹਨ। ਵਰਨਾ, ਧੁਨੀਆਂ ਮਨੁੱਖਜਾਤੀ ਦੇ ਬਚਾਅ ਵਿੱਚ ਵੱਡੀ ਰੁਕਾਵਟ ਬਣ ਕੇ, ਉਨ੍ਹਾਂ ਦੇ ਜੀਵਨਾਂ ਲਈ ਇੱਕ ਵੱਡੀ ਪਰੇਸ਼ਾਨੀ ਬਣਨਗੀਆਂ ਅਤੇ ਉਨ੍ਹਾਂ ਲਈ ਗੰਭੀਰ ਸਮੱਸਿਆ ਬਣ ਜਾਣਗੀਆਂ। ਇਸ ਦਾ ਅਰਥ ਹੈ ਕਿ ਪਰਮੇਸ਼ੁਰ ਨੇ ਆਪਣੀ ਧਰਤੀ, ਵਾਯੂਮੰਡਲ, ਅਤੇ ਵਿਭਿੰਨ ਕਿਸਮਾਂ ਦੇ ਭੂਗੋਲਿਕ ਵਾਤਾਵਰਣਾਂ ਦੀ ਸਿਰਜਣਾ ਵੇਲੇ ਉਚੇਚਾ ਧਿਆਨ ਦਿੱਤਾ ਅਤੇ ਇਨ੍ਹਾਂ ਵਿੱਚੋਂ ਹਰ ਇੱਕ ਵਿੱਚ ਪਰਮੇਸ਼ੁਰ ਦੀ ਬੁੱਧ ਸ਼ਾਮਲ ਹੈ। ਮਨੁੱਖਜਾਤੀ ਦੀ ਇਸ ਬਾਰੇ ਸਮਝ ਬਹੁਤ ਜ਼ਿਆਦਾ ਵਿਸਤ੍ਰਿਤ ਹੋਣ ਦੀ ਲੋੜ ਨਹੀਂ ਹੈ—ਲੋਕਾਂ ਲਈ ਇਹ ਜਾਣਨਾ ਹੀ ਕਾਫ਼ੀ ਹੈ ਕਿ ਇਨ੍ਹਾਂ ਸਭਨਾਂ ਵਿੱਚ ਪਰਮੇਸ਼ੁਰ ਦੇ ਕੰਮ ਸ਼ਾਮਲ ਹਨ। ਹੁਣ ਤੁਸੀਂ ਮੈਨੂੰ ਦੱਸੋ, ਇਹ ਕੰਮ ਜੋ ਪਰਮੇਸ਼ੁਰ ਨੇ ਕੀਤਾ—ਮਨੁੱਖਜਾਤੀ ਦੇ ਵਾਤਾਵਰਣ ਅਤੇ ਉਨ੍ਹਾਂ ਦੇ ਜੀਵਨਾਂ ਨੂੰ ਕਾਇਮ ਰੱਖਣ ਲਈ ਧੁਨੀ ਦੀ ਨਿਸ਼ਚਿਤ ਰੂਪ ਵਿੱਚ ਦਰਜਾਬੰਦੀ ਕਰਨਾ—ਕੀ ਇਸ ਦੀ ਜ਼ਰੂਰਤ ਸੀ? (ਹਾਂ।) ਕਿਉਂਕਿ ਇਸ ਦ੍ਰਿਸ਼ਟੀਕੋਣ ਤੋਂ ਇਹ ਕੰਮ ਜ਼ਰੂਰੀ ਸੀ, ਕੀ ਇਹ ਕਿਹਾ ਜਾ ਸਕਦਾ ਹੈ ਕਿ ਪਰਮੇਸੁਰ ਨੇ ਇਸ ਕੰਮ ਨੂੰ ਸਾਰੀਆਂ ਚੀਜ਼ਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਵਰਤਿਆ? ਪਰਮਸ਼ੁਰ ਨੇ ਅਜਿਹਾ ਸ਼ਾਂਤ ਵਾਤਾਵਰਣ ਮਨੁੱਖਜਾਤੀ ਦੀ ਪੂਰਤੀ ਲਈ ਸਿਰਜਿਆ ਤਾਂ ਕਿ ਮਨੁੱਖੀ ਸਰੀਰ ਇਸ ਵਿੱਚ, ਕੋਈ ਦਖਲਅੰਦਾਜ਼ੀ ਸਹਿਣ ਕੀਤੇ ਬਗੈਰ, ਸਧਾਰਣ ਤੌਰ ਤੇ ਰਹਿ ਸਕੇ, ਅਤੇ ਤਾਂ ਕਿ ਮਨੁੱਖਜਾਤੀ ਸਧਾਰਣ ਤੌਰ ਤੇ ਮੌਜੂਦ ਰਹਿਣ ਅਤੇ ਜੀਉਣ ਦੇ ਯੋਗ ਹੋ ਸਕੇ। ਫਿਰ ਕੀ ਇਹ ਉਨ੍ਹਾਂ ਤਰੀਕਿਆਂ ਵਿੱਚੋਂ ਇੱਕ ਤਰੀਕਾ ਨਹੀਂ ਹੈ ਜਿਨ੍ਹਾਂ ਦੁਆਰਾ ਪਰਮੇਸ਼ੁਰ ਮਨੁੱਖਜਾਤੀ ਦੀਆਂ ਲੋੜਾਂ ਨੂੰ ਪੂਰਾ ਕਰਦਾ ਹੈ? ਕੀ ਇਹ ਪਰਮੇਸ਼ੁਰ ਦੁਆਰਾ ਕੀਤੀ ਗਈ ਇੱਕ ਬਹੁਤ ਮਹੱਤਵਪੂਰਨ ਚੀਜ਼ ਨਹੀਂ ਸੀ? (ਹਾਂ।) ਇਸ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ। ਫਿਰ, ਤੁਸੀਂ ਇਸ ਦੀ ਕਦਰ ਕਿਵੇਂ ਕਰਦੇ ਹੋ? ਹਾਲਾਂਕਿ ਤੁਹਾਨੂੰ ਨਹੀਂ ਲੱਗਦਾ ਕਿ ਇਹ ਪਰਮੇਸ਼ੁਰ ਦਾ ਕੰਮ ਸੀ, ਨਾ ਹੀ ਤੁਸੀਂ ਜਾਣਦੇ ਹੋ ਕਿ ਪਰਮੇਸ਼ੁਰ ਨੇ ਇਸ ਨੂੰ ਉਸ ਮੌਕੇ ’ਤੇ ਕੀਤਾ, ਫਿਰ ਵੀ ਕੀ ਤੁਸੀਂ ਪਰਮੇਸ਼ੁਰ ਦੀ ਇਸ ਚੀਜ਼ ਨੂੰ ਕਰਨ ਪਿਛਲੀ ਜ਼ਰੂਰਤ ਦਾ ਅਹਿਸਾਸ ਕਰ ਸਕਦੇ ਹੋ? ਕੀ ਤੁਸੀਂ ਪਰਮੇਸ਼ੁਰ ਦੀ ਬੁੱਧ, ਦੇਖਭਾਲ ਅਤੇ ਇਸ ਵਿੱਚ ਲਗਾਏ ਵਿਚਾਰ ਨੂੰ ਮਹਿਸੂਸ ਕਰ ਸਕਦੇ ਹੋ? (ਹਾਂ, ਅਸੀਂ ਕਰ ਸਕਦੇ ਹਾਂ।) ਜੇ ਤੁਸੀਂ ਇਸ ਨੂੰ ਮਹਿਸੂਸ ਕਰਨ ਦੇ ਕਾਬਲ ਹੋ ਤਾਂ ਇਹ ਕਾਫ਼ੀ ਹੈ। ਪਰਮੇਸ਼ੁਰ ਦੇ ਕਈ ਕੰਮ ਅਜਿਹੇ ਹਨ ਜਿਨ੍ਹਾਂ ਨੂੰ ਉਸ ਨੇ ਆਪਣੀ ਸਿਰਜਣਾ ਦੇ ਦਰਮਿਆਨ ਕੀਤਾ ਹੈ ਪਰ ਮਨੁੱਖ ਨਾ ਇਨ੍ਹਾਂ ਨੂੰ ਮਹਿਸੂਸ ਕਰ ਸਕਦੇ ਹਨ ਅਤੇ ਨਾ ਹੀ ਦੇਖ ਸਕਦੇ ਹਨ। ਮੈਂ ਇਸ ਦਾ ਜ਼ਿਕਰ ਕੇਵਲ ਤੁਹਾਨੂੰ ਪਰਮੇਸ਼ੁਰ ਦੇ ਕੰਮਾਂ ਬਾਰੇ ਜਾਗਰੂਕ ਕਰਨ ਲਈ ਕਰਦਾ ਹਾਂ ਤਾਂ ਕਿ ਤੁਸੀਂ ਪਰਮੇਸ਼ੁਰ ਨੂੰ ਜਾਣ ਸਕੋ। ਕਈ ਅਜਿਹੇ ਸੰਕੇਤ ਮੌਜੂਦ ਹਨ ਜਿਹੜੇ ਤੁਹਾਨੂੰ ਪਰਮੇਸ਼ੁਰ ਨੂੰ ਜਾਣਨ ਅਤੇ ਸਮਝਣ ਦੇ ਜ਼ਿਆਦਾ ਯੋਗ ਬਣਾ ਸਕਦੇ ਹਨ।

4. ਚਾਨਣ

ਲੋਕਾਂ ਦੀਆਂ ਅੱਖਾਂ ਨਾਲ ਜੁੜੀ ਚੌਥੀ ਚੀਜ਼ ਹੈ: ਚਾਨਣ। ਇਹ ਬਹੁਤ ਮਹੱਤਵਪੂਰਨ ਹੈ। ਜਦੋਂ ਤੂੰ ਚਮਕਦਾਰ ਚਾਨਣ ਦੇਖਦਾ ਹੈਂ, ਅਤੇ ਇਸ ਦੀ ਚਮਕ ਜਦੇਂ ਇੱਕ ਖ਼ਾਸ ਸ਼ਕਤੀ ਤੱਕ ਪਹੁੰਚ ਜਾਂਦੀ ਹੈ ਤਾਂ ਇਹ ਮਨੁੱਖੀ ਅੱਖਾਂ ਨੂੰ ਅੰਨ੍ਹਿਆਂ ਕਰਨ ਦੇ ਸਮਰੱਥ ਹੁੰਦੀ ਹੈ। ਆਖਰਕਾਰ, ਮਨੁੱਖੀ ਅੱਖਾਂ ਮਾਸ ਦੀਆਂ ਬਣੀਆਂ ਹਨ। ਉਹ ਚੁਭਨ ਨੂੰ ਬਰਦਾਸ਼ਤ ਨਹੀਂ ਕਰ ਸਕਦੀਆਂ। ਕੀ ਕੋਈ ਸੂਰਜ ਵੱਲ ਸਿੱਧੇ ਦੇਖਣ ਦੀ ਹਿੰਮਤ ਕਰ ਸਕਦਾ ਹੈ? ਕੁਝ ਲੋਕਾਂ ਨੇ ਇਸ ਨੂੰ ਅਜ਼ਮਾਇਆ ਹੈ, ਅਤੇ ਜੇ ਉਨ੍ਹਾਂ ਨੇ ਧੁੱਪ ਵਾਲੀਆਂ ਐਨਕਾਂ ਲਗਾਈਆਂ ਹੁੰਦੀਆਂ ਹਨ, ਤਾਂ ਇਹ ਠੀਕ ਕੰਮ ਕਰਦਾ ਹੈ—ਪਰ ਇਸ ਲਈ ਇੱਕ ਸੰਦ ਦੀ ਵਰਤੋਂ ਦੀ ਜ਼ਰੂਰਤ ਹੁੰਦੀ ਹੈ। ਸੰਦਾਂ ਦੇ ਬਗੈਰ, ਮਨੁੱਖ ਦੀ ਨੰਗੀਆਂ ਅੱਖਾਂ ਵਿੱਚ ਸੂਰਜ ਦਾ ਸਾਹਮਣਾ ਕਰਨ ਅਤੇ ਇਸ ਵੱਲ ਸਿੱਧੇ ਦੇਖਣ ਦੀ ਯੋਗਤਾ ਨਹੀਂ ਹੁੰਦੀ। ਹਾਲਾਂਕਿ, ਪਰਮੇਸ਼ੁਰ ਨੇ ਸੂਰਜ ਨੂੰ ਮਨੁੱਖਜਾਤੀ ਲਈ ਚਾਨਣ ਲਿਆਉਣ ਲਈ ਸਿਰਜਿਆ ਹੈ, ਅਤੇ ਇਹ ਚਾਨਣ ਵੀ ਅਜਿਹਾ ਹੈ ਜਿਸ ਦਾ ਪ੍ਰਬੰਧ ਪਰਮੇਸ਼ੁਰ ਨੇ ਕੀਤਾ। ਉਸ ਨੇ ਕੇਵਲ ਸੂਰਜ ਨੂੰ ਸਿਰਜਣਾ ਖ਼ਤਮ ਕਰਕੇ ਇੱਕ ਪਾਸੇ ਰੱਖ ਕੇ ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ; ਪਰਮੇਸ਼ੁਰ ਇਸ ਪ੍ਰਕਾਰ ਕੰਮ ਨਹੀਂ ਕਰਦਾ ਹੈ। ਉਹ ਆਪਣੇ ਕੰਮਾਂ ਵਿੱਚ ਬਹੁਤ ਸਾਵਧਾਨ ਹੁੰਦਾ ਹੈ, ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਵਿਚਾਰਦਾ ਹੈ। ਪਰਮੇਸ਼ੁਰ ਨੇ ਮਨੁੱਖਜਾਤੀ ਲਈ ਅੱਖਾਂ ਸਿਰਜੀਆਂ ਤਾਂ ਕਿ ਉਹ ਦੇਖ ਸਕਣ, ਅਤੇ ਉਸ ਨੇ ਚਾਨਣ ਦੇ ਮਾਪਦੰਡ, ਜਿਨ੍ਹਾਂ ਨਾਲ ਮਨੁੱਖ ਚੀਜ਼ਾਂ ਨੂੰ ਦੇਖਦੇ ਹਨ, ਪਹਿਲਾਂ ਹੀ ਨਿਰਧਾਰਿਤ ਕੀਤੇ। ਜੇ ਚਾਨਣ ਬਹੁਤ ਹੀ ਮੱਧਮ ਹੁੰਦਾ ਤਾਂ ਸਹੀ ਨਹੀਂ ਹੋਣਾ ਸੀ। ਜਦੋਂ ਇੰਨਾ ਜ਼ਿਆਦਾ ਹਨੇਰਾ ਹੁੰਦਾ ਹੈ ਕਿ ਲੋਕ ਅੱਖਾਂ ਅੱਗੇ ਆਪਣੀਆਂ ਉਂਗਲਾਂ ਨੂੰ ਵੀ ਨਹੀਂ ਦੇਖ ਸਕਦੇ, ਤਾਂ ਉਨ੍ਹਾਂ ਦੀਆਂ ਅੱਖਾਂ ਆਪਣਾ ਕਾਰਜ ਗੁਆ ਦਿੰਦੀਆਂ ਹਨ ਅਤੇ ਕਿਸੇ ਕੰਮ ਦੀਆਂ ਨਹੀਂ ਰਹਿੰਦੀਆਂ। ਪਰ ਬਹੁਤ ਜ਼ਿਆਦਾ ਚਾਨਣ ਵੀ ਮਨੁੱਖੀ ਅੱਖਾਂ ਨੂੰ ਚੀਜ਼ਾਂ ਦੇਖਣ ਦੇ ਅਯੋਗ ਕਰ ਦਿੰਦਾ ਹੈ, ਕਿਉਂਕਿ ਚਮਕ ਬਰਦਾਸ਼ਤ ਤੋਂ ਬਾਹਰ ਹੁੰਦੀ ਹੈ। ਇਸ ਲਈ ਪਰਮੇਸ਼ੁਰ ਨੇ ਮਨੁੱਖਜਾਤੀ ਦੇ ਵਜੂਦ ਦੇ ਵਾਤਾਵਰਣ ਦੇ ਚਾਨਣ ਨੂੰ ਮਨੁੱਖੀ ਅੱਖਾਂ ਲਈ ਇੱਕ ਉਚਿਤ ਮਾਤਰਾ ਨਾਲ ਤਿਆਰ ਕੀਤਾ ਹੈ—ਅਜਿਹੀ ਮਾਤਰਾ ਜੋ ਲੋਕਾਂ ਦੀਆਂ ਅੱਖਾਂ ਨੂੰ ਖ਼ਰਾਬ ਨਹੀਂ ਕਰਦੀ ਅਤੇ ਨੁਕਸਾਨ ਨਹੀਂ ਪਹੁੰਚਾਉਂਦੀ, ਇਨ੍ਹਾਂ ਦਾ ਆਪਣੇ ਕਾਰਜ ਨੂੰ ਗੁਆ ਦੇਣ ਦੀ ਵਜ੍ਹਾ ਬਣਨਾ ਤਾਂ ਦੂਰ ਦੀ ਗੱਲ ਹੈ। ਇਸ ਕਰਕੇ, ਪਰਮੇਸ਼ੁਰ ਨੇ ਸੂਰਜ ਅਤੇ ਧਰਤੀ ਦੇ ਆਲੇ-ਦੁਆਲੇ ਬੱਦਲਾਂ ਦੀਆਂ ਪਰਤਾਂ ਨੂੰ ਜੋੜਿਆ ਹੈ, ਅਤੇ ਇਸੇ ਕਰਕੇ ਹਵਾ ਦੀ ਘਣਤਾ ਚਾਨਣ ਦੀਆਂ ਕਿਸਮਾਂ ਜੋ ਕਿ ਲੋਕਾਂ ਦੀਆਂ ਅੱਖਾਂ ਅਤੇ ਚਮੜੀ ਨੂੰ ਤਕਲੀਫ਼ ਦੇ ਸਕਦੀਆਂ ਹਨ, ਨੂੰ ਉਚਿਤ ਤਰੀਕੇ ਨਾਲ ਪੁਣਦੀ ਹੈ—ਇਹ ਅਨੂਰੂਪ ਹਨ। ਇਸ ਦੇ ਇਲਾਵਾ, ਧਰਤੀ ਦੇ ਰੰਗ ਜੋ ਪਰਮੇਸ਼ੁਰ ਨੇ ਧੁੱਪ ਦੇ ਪ੍ਰਤੀਬਿੰਬ ਅਤੇ ਬਾਕੀ ਸਭ ਕਿਸਮ ਦੇ ਚਾਨਣ ਸਿਰਜੇ ਅਤੇ ਇਹ ਚਾਨਣ ਜੋ ਮਨੁੱਖੀ ਅੱਖਾਂ ਦੀ ਅਨੁਕੂਲਤਾ ਲਈ ਬਹੁਤ ਜ਼ਿਆਦਾ ਚਮਕਦਾਰ ਹੁੰਦੇ ਹਨ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਮਿਟਾ ਦੇਣ ਦੇ ਯੋਗ ਹੁੰਦੇ ਹਨ। ਇਸ ਲਈ, ਲੋਕ ਬਾਹਰ ਸੈਰ ਕਰਨ ਦੇ ਕਾਬਲ ਹੁੰਦੇ ਹਨ ਅਤੇ ਆਪਣੇ ਜੀਵਨ ਨੂੰ ਲਗਾਤਾਰ ਬਹੁਤ ਜ਼ਿਆਦਾ ਕਾਲੀਆਂ ਧੁੱਪ ਵਾਲੀਆਂ ਐਨਕਾਂ ਪਹਿਨੇ ਬਗੈਰ ਗੁਜ਼ਾਰ ਸਕਦੇ ਹਨ। ਸਧਾਰਣ ਪਰਿਸਥਿਤੀਆਂ ਵਿੱਚ, ਮਨੁੱਖੀ ਅੱਖਾਂ ਚਾਨਣ ਦੁਆਰਾ ਤੰਗ ਕੀਤਿਆਂ ਬਗੈਰ ਆਪਣੀ ਦ੍ਰਿਸ਼ਟੀ ਦੇ ਖੇਤਰ ਵਿਚਲੀਆਂ ਚੀਜ਼ਾਂ ਨੂੰ ਦੇਖ ਸਕਦੀਆਂ ਹਨ। ਕਹਿਣ ਦਾ ਭਾਵ ਹੈ ਕਿ, ਜੇ ਚਾਨਣ ਬਹੁਤ ਜ਼ਿਆਦਾ ਤਿੱਖਾ ਹੋਵੇ ਜਾਂ ਬਹੁਤ ਜ਼ਿਆਦਾ ਮੱਧਮ ਹੋਵੇ ਤਾਂ ਚੰਗਾ ਨਹੀਂ ਹੋਵੇਗਾ। ਜੇ ਇਹ ਬਹੁਤ ਮੱਧਮ ਹੋਵੇ ਤਾਂ ਲੋਕਾਂ ਦੀਆਂ ਅੱਖਾਂ ਨੂੰ ਨੁਕਸਾਨ ਹੋਵੇਗਾ, ਅਤੇ, ਸੰਖੇਪ ਵਰਤੋਂ ਤੋਂ ਬਾਅਦ ਇਹ ਖਰਾਬ ਹੋ ਜਾਣਗੀਆਂ; ਜੇ ਇਹ ਬਹੁਤ ਜ਼ਿਆਦਾ ਤੇਜ਼ ਹੋਵੇ, ਤਾਂ, ਲੋਕਾਂ ਦੀਆਂ ਅੱਖਾਂ ਇਸ ਨੂੰ ਬਰਦਾਸ਼ਤ ਨਹੀਂ ਕਰ ਪਾਉਣਗੀਆਂ। ਇਸੇ ਚਾਨਣ ਦਾ, ਜੋ ਲੋਕਾਂ ਕੋਲ ਹੈ, ਮਨੁੱਖੀ ਅੱਖਾਂ ਦੇ ਦੇਖਣ ਲਈ ਸਭ ਤੋਂ ਉਚਿਤ ਹੋਣਾ ਲਾਜ਼ਮੀ ਹੈ, ਅਤੇ ਪਰਮੇਸ਼ੁਰ ਨੇ, ਕਈ ਢੰਗਾਂ ਦੁਆਰਾ, ਚਾਨਣ ਦੁਆਰਾ ਮਨੁੱਖੀ ਅੱਖਾਂ ਨੂੰ ਹੋਣ ਵਾਲੇ ਨੁਕਸਾਨ ਨੂੰ ਨਿਮਨਤਮ ਕਰ ਦਿੱਤਾ ਹੈ; ਅਤੇ ਹਾਲਾਂਕਿ ਇਹ ਚਾਨਣ ਮਨੁੱਖ ਦੀਆਂ ਅੱਖਾਂ ਨੂੰ ਲਾਭ ਜਾਂ ਨੁਕਸਾਨ ਪਹੁੰਚਾ ਸਕਦਾ ਹੈ, ਇਹ, ਮਨੁੱਖਾਂ ਨੂੰ ਉਨ੍ਹਾਂ ਦੀਆਂ ਅੱਖਾਂ ਦੀ ਵਰਤੋਂ ਕਰਦੇ ਹੋਇਆਂ ਜੀਵਨ ਦੇ ਅੰਤ ਤੱਕ ਪਹੁੰਚਣ ਲਈ ਕਾਫ਼ੀ ਹੁੰਦਾ ਹੈ। ਕੀ ਪਰਮੇਸ਼ੁਰ ਨੇ ਇਸ ਨੂੰ ਚੰਗੀ ਤਰ੍ਹਾਂ ਵਿਚਾਰਿਆ ਨਹੀਂ ਸੀ? ਫਿਰ ਵੀ ਸ਼ਤਾਨ ਆਪਣੇ ਦਿਮਾਗ ਵਿੱਚੋਂ ਇਨ੍ਹਾਂ ਵਿਚਾਰਾਂ ਨੂੰ ਗੁਜ਼ਾਰੇ ਬਗੈਰ ਕੰਮ ਕਰਦਾ ਹੈ। ਸ਼ਤਾਨ ਦੇ ਲਈ, ਚਾਨਣ ਜਾਂ ਤਾਂ ਹਮੇਸ਼ਾਂ ਜ਼ਿਆਦਾ ਚਮਕਦਾਰ ਜਾਂ ਜ਼ਿਆਦਾ ਮੱਧਮ ਹੁੰਦਾ ਹੈ। ਸ਼ਤਾਨ ਇਸੇ ਪ੍ਰਕਾਰ ਕੰਮ ਕਰਦਾ ਹੈ।

ਪਰਮੇਸ਼ੁਰ ਨੇ ਮਨੁੱਖੀ ਸਰੀਰ ਦੇ ਸਾਰੇ ਪੱਖਾਂ ਲਈ ਇਹ ਚੀਜ਼ਾਂ ਕੀਤੀਆਂ—ਇਸ ਦੀ ਦ੍ਰਿਸ਼ਟੀ, ਸਵਾਦ, ਸਾਹ ਲੈਣ, ਭਾਵਨਾਵਾਂ ਅਤੇ ਹੋਰ ਵੀ ਬਹੁਤ ਕੁਝ ਲਈ—ਤਾਂ ਕਿ ਮਨੁੱਖਜਾਤੀ ਦੇ ਬਚੇ ਰਹਿਣ ਦੀ ਅਨੁਕੂਲਤਾ ਵਧ ਸਕੇ, ਤਾਂ ਕਿ ਉਹ ਸਧਾਰਣਤਾ ਨਾਲ ਜੀ ਸਕਣ ਅਤੇ ਅਜਿਹਾ ਕਰਨਾ ਜਾਰੀ ਰੱਖਣ। ਦੂਜੇ ਸ਼ਬਦਾਂ ਵਿੱਚ, ਪਰਮੇਸ਼ੁਰ ਦੁਆਰਾ ਸਿਰਜਿਆ ਗਿਆ, ਜੀਵਨ ਲਈ ਮੌਜੂਦਾ ਵਾਤਾਵਰਣ ਮਨੁੱਖਜਾਤੀ ਦੇ ਬਚੇ ਰਹਿਣ ਲਈ ਸਭ ਤੋਂ ਉਚਿਤ ਅਤੇ ਲਾਭਦਾਇਕ ਹੈ। ਕੁਝ ਲੋਕ ਸੋਚ ਸਕਦੇ ਹਨ ਕਿ ਇਹ ਕੋਈ ਵੱਡੀ ਗੱਲ ਨਹੀਂ ਹੈ, ਕਿ ਇਹ ਸਭ ਕੁਝ ਇੱਕ ਬੇਹੱਦ ਸਧਾਰਣ ਚੀਜ਼ ਹੈ। ਧੁਨੀ, ਚਾਨਣ, ਅਤੇ ਹਵਾ ਉਹ ਚੀਜ਼ਾਂ ਹਨ ਜੋ ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਜਨਮ-ਸਿੱਧ ਅਧਿਕਾਰ ਹਨ, ਜਿਸ ਦਾ ਉਹ ਜਨਮ ਲੈਣ ਦੇ ਮੌਕੇ ਤੋਂ ਆਨੰਦ ਉਠਾਉਂਦੇ ਹਨ। ਪਰ ਇਨ੍ਹਾਂ ਚੀਜ਼ਾਂ, ਜਿਨ੍ਹਾਂ ਦਾ ਤੂੰ ਆਨੰਦ ਲੈ ਸਕਦਾ ਹੈਂ, ਉਨ੍ਹਾਂ ਦੇ ਪਿੱਛੇ ਪਰਮੇਸ਼ੁਰ ਕੰਮ ਉੱਤੇ ਲੱਗਿਆ ਹੋਇਆ ਹੈ; ਇਹ ਅਜਿਹੀ ਚੀਜ਼ ਹੈ ਜਿਸ ਨੂੰ ਮਨੁੱਖਾਂ ਨੂੰ ਸਮਝਣ ਦੀ ਜ਼ਰੂਰਤ ਹੈ, ਜਿਸ ਦੀ ਉਨ੍ਹਾਂ ਨੂੰ ਜਾਣਨ ਦੀ ਲੋੜ ਹੈ। ਭਾਵੇਂ, ਤੈਨੂੰ ਇੰਝ ਲੱਗੇ ਕਿ ਇਨ੍ਹਾਂ ਵਸਤਾਂ ਨੂੰ ਸਮਝਣ ਜਾਂ ਜਾਣਨ ਦੀ ਕੋਈ ਲੋੜ ਨਹੀਂ ਹੈ, ਸੰਖੇਪ ਵਿੱਚ, ਜਦੋਂ ਪਰਮੇਸ਼ੁਰ ਨੇ ਉਨ੍ਹਾਂ ਨੂੰ ਸਿਰਜਿਆ, ਉਸ ਨੇ ਇਨ੍ਹਾਂ ਨੂੰ ਕਾਫ਼ੀ ਵਿਚਾਰਿਆ ਹੈ, ਉਸ ਕੋਲ ਇੱਕ ਯੋਜਨਾ ਸੀ, ਉਸ ਕੋਲ ਖਾਸ ਵਿਚਾਰ ਸਨ। ਉਸ ਨੇ ਨਿਰਾਰਥਕ ਤੌਰ ਤੇ ਜਾਂ ਸੌਖਿਆਂ ਹੀ, ਬਿਨਾ ਸੋਚੇ ਸਮਝੇ, ਮਨੁੱਖਜਾਤੀ ਨੂੰ ਅਜਿਹੇ ਵਾਤਾਵਰਣ ਵਿੱਚ ਨਹੀਂ ਰੱਖਿਆ। ਤੁਸੀਂ ਸੋਚ ਸਕਦੇ ਹੋ ਕਿ ਮੈਂ ਇਨ੍ਹਾਂ ਛੋਟੀਆਂ-ਛੋਟੀਆਂ ਚੀਜ਼ਾਂ ਬਾਰੇ ਸ਼ਾਨ ਨਾਲ ਬੋਲਿਆਂ ਹਾਂ, ਪਰ ਮੇਰੇ ਦ੍ਰਿਸ਼ਟੀਕੋਣ ਤੋਂ, ਹਰ ਇੱਕ ਚੀਜ਼ ਜੋ ਪਰਮੇਸ਼ੁਰ ਮਨੁੱਖਜਾਤੀ ਲਈ ਪ੍ਰਦਾਨ ਕਰਦਾ ਹੈ, ਉਹ ਮਨੁੱਖਜਾਤੀ ਦੇ ਬਚੇ ਰਹਿਣ ਲਈ ਜ਼ਰੂਰੀ ਹੈ। ਇਸ ਵਿੱਚ ਪਰਮੇਸ਼ੁਰ ਦਾ ਕੰਮ ਸ਼ਾਮਲ ਹੈ।

5. ਹਵਾ ਦਾ ਵਹਾਅ

ਪੰਜਵੀਂ ਚੀਜ਼ ਕਿਹੜੀ ਹੈ? ਇਹ ਚੀਜ਼ ਹਰ ਮਨੁੱਖ ਦੇ ਰੋਜ਼ਾਨਾ ਦੇ ਜੀਵਨ ਨਾਲ ਜੁੜੀ ਹੋਈ ਹੈ। ਇਸ ਦਾ ਸੰਬੰਧ ਮਨੁੱਖੀ ਜੀਵਨ ਨਾਲ ਇੰਨਾ ਡੂੰਘਾ ਹੈ ਕਿ ਮਨੁੱਖੀ ਸਰੀਰ ਇਸ ਦੇ ਬਗੈਰ ਇਸ ਪਦਾਰਥਕ ਸੰਸਾਰ ਵਿੱਚ ਜੀ ਨਹੀਂ ਸਕਣਗੇ। ਇਹ ਚੀਜ਼ ਹਵਾ ਦਾ ਵਹਾਅ ਹੈ। ਸ਼ਾਇਦ ਕੋਈ ਹੁਣੇ-ਹੁਣੇ ਸੁਣੇ ਇਸ ਨਾਂਵ “ਹਵਾ ਦੇ ਵਹਾਅ” ਨੂੰ ਸਮਝ ਸਕਦਾ ਹੋਵੇਗਾ। ਇਸ ਕਰਕੇ, ਹਵਾ ਦਾ ਵਹਾਅ ਕੀ ਹੈ? ਤੁਸੀਂ ਕਹਿ ਸਕਦੇ ਹੋ ਕਿ ਆਮ ਤੌਰ ਤੇ “ਹਵਾ ਦਾ ਵਹਾਅ” ਹਵਾ ਦੇ ਵਹਿਣ ਦੀ ਗਤੀਵਿਧੀ ਹੈ। ਹਵਾ ਦਾ ਵਹਾਅ ਅਜਿਹੀ ਹਵਾ ਹੈ ਜਿਸ ਨੂੰ ਮਨੁੱਖੀ ਅੱਖ ਨਹੀਂ ਦੇਖ ਸਕਦੀ। ਇਹ ਇੱਕ ਅਜਿਹਾ ਤਰੀਕਾ ਵੀ ਹੈ ਜਿਸ ਨਾਲ ਗੈਸਾਂ ਵਹਿੰਦੀਆਂ ਹਨ। ਫਿਰ ਵੀ, ਇਸ ਗੱਲਬਾਤ ਵਿੱਚ, “ਹਵਾ ਦਾ ਵਹਾਅ” ਪ੍ਰਮੁੱਖ ਰੂਪ ਵਿੱਚ ਕਿਸ ਨੂੰ ਦਰਸਾਉਂਦਾ ਹੈ? ਜਿਵੇਂ ਹੀ ਮੈਂ ਇਸ ਨੂੰ ਕਹਾਂਗਾ, ਤੁਸੀਂ ਸਮਝ ਜਾਵੋਗੇ। ਧਰਤੀ, ਪਰਬਤਾਂ, ਸਮੁੰਦਰਾਂ, ਅਤੇ ਸ੍ਰਿਸ਼ਟੀ ਦੀਆਂ ਸਾਰੀਆਂ ਚੀਜ਼ਾਂ ਨੂੰ ਚੁੱਕ ਕੇ ਘੁੰਮਦੀ ਹੈ, ਅਤੇ ਜਦੋਂ ਉਹ ਘੁੰਮਦੀ ਹੈ, ਇਹ ਤੇਜ਼ੀ ਨਾਲ ਘੁੰਮਦੀ ਹੈ। ਹਾਲਾਂਕਿ ਤੂੰ ਇਸ ਚੱਕਰ ਵਿੱਚੋਂ ਕੁਝ ਵੀ ਮਹਿਸੂਸ ਨਹੀਂ ਕਰਦਾ, ਪਰ ਫਿਰ ਵੀ ਧਰਤੀ ਦਾ ਗੇੜਾ ਮੌਜੂਦ ਰਹਿੰਦਾ ਹੈ। ਇਹ ਗੇੜਾ ਕੀ ਉਤਪੰਨ ਕਰਦਾ ਹੈ? ਜਦ ਤੂੰ ਭੱਜਦਾ ਹੈ ਤਾਂ ਕੀ ਹਵਾ ਉੱਪਰ ਉਠ ਕੇ ਤੇਰੇ ਕੰਨਾਂ ਦੇ ਕੋਲੋਂ ਨਹੀਂ ਨਿਕਲਦੀ? ਜੇ ਤੇਰੇ ਭੱਜਣ ਵੇਲੇ ਹਵਾ ਉਤਪੰਨ ਕੀਤੀ ਜਾ ਸਕਦੀ ਹੈ ਤਾਂ ਇਹ ਧਰਤੀ ਦੇ ਗੇੜਾ ਲਗਾਉਣ ਵੇਲੇ ਕਿਉਂ ਉਤਪੰਨ ਨਹੀ ਕੀਤੀ ਜਾ ਸਕਦੀ? ਜਦੋਂ ਧਰਤੀ ਗੇੜਾ ਕੱਢਦੀ ਹੈ ਤਾਂ ਸਾਰੀਆਂ ਚੀਜ਼ਾਂ ਗਤੀ ਵਿੱਚ ਹੁੰਦੀਆਂ ਹਨ। ਧਰਤੀ ਖੁਦ ਗਤੀ ਵਿੱਚ ਹੁੰਦੀ ਹੈ ਅਤੇ ਇੱਕ ਖਾਸ ਰਫ਼ਤਾਰ ’ਤੇ ਚਲਦੀ ਹੈ, ਜਦਕਿ ਇਸ ਦੇ ਉੱਪਰ ਸਾਰੀਆਂ ਵਸਤਾਂ ਵੀ ਲਗਾਤਾਰ ਫੈਲਦੀਆਂ ਅਤੇ ਵਿਕਸਿਤ ਹੁੰਦੀਆਂ ਰਹਿੰਦੀਆਂ ਹਨ। ਇਸ ਲਈ, ਇੱਕ ਖ਼ਾਸ ਰਫ਼ਤਾਰ ’ਤੇ ਗਤੀਵਿਧੀ ਕੁਦਰਤੀ ਤੌਰ ਤੇ ਹਵਾ ਦੇ ਵਹਾਅ ਨੂੰ ਉੱਪਰ ਚੁਕਦੀ ਹੈ। ਮੇਰਾ “ਹਵਾ ਦਾ ਵਹਾਅ” ਕਹਿਣ ਦਾ ਭਾਵ ਇਹੀ ਹੈ। ਕੀ ਹਵਾ ਦਾ ਵਹਾਅ ਮਨੁੱਖੀ ਸਰੀਰ ਨੂੰ ਇੱਕ ਖ਼ਾਸ ਹੱਦ ਤੱਕ ਪ੍ਰਭਾਵਿਤ ਨਹੀਂ ਕਰਦਾ? ਤੂਫ਼ਾਨਾਂ ਬਾਰੇ ਵਿਚਾਰੋ: ਆਮ ਤੂਫ਼ਾਨ ਖ਼ਾਸ ਕਰਕੇ ਸ਼ਕਤੀਸ਼ਾਲੀ ਨਹੀਂ ਹੁੰਦੇ, ਪਰ ਜਦੋਂ ਉਹ ਆਉਂਦੇ ਹਨ, ਲੋਕ ਸਿੱਧੇ ਖੜ੍ਹੇ ਨਹੀਂ ਰਹਿ ਸਕਦੇ, ਅਤੇ ਉਨ੍ਹਾਂ ਲਈ ਹਵਾ ਵਿੱਚ ਤੁਰਨਾ ਔਖਾ ਹੁੰਦਾ ਹੈ। ਇੱਕ ਕਦਮ ਵੀ ਕਠਿਨ ਹੁੰਦਾ ਹੈ, ਅਤੇ ਕਈ ਲੋਕ ਤਾਂ ਹਵਾ ਦੁਆਰਾ ਕਿਸੇ ਚੀਜ਼ ਵੱਲ ਧੱਕੇ ਵੀ ਜਾ ਸਕਦੇ ਹਨ, ਹਿੱਲ ਨਹੀਂ ਸਕਦੇ। ਇਹ ਹਵਾ ਦੇ ਵਹਾਅ ਦਾ ਮਨੁੱਖਜਾਤੀ ਨੂੰ ਪ੍ਰਭਾਵਿਤ ਕਰਨ ਦਾ ਇੱਕ ਤਰੀਕਾ ਹੈ। ਜੇ ਸਮੁੱਚੀ ਧਰਤੀ ਮੈਦਾਨਾਂ ਨਾਲ ਭਰੀ ਹੁੰਦੀ, ਤਾਂ ਜਦੋਂ ਧਰਤੀ ਘੁੰਮਦੀ ਤਾਂ ਮਨੁੱਖੀ ਸਰੀਰ ਇਸ ਦੁਆਰਾ ਪੈਦਾ ਹੋਏ ਹਵਾ ਦੇ ਵਹਾਅ ਨੂੰ ਝੱਲਣ ਦੇ ਬਿਲਕਲ ਵੀ ਯੋਗ ਨਾ ਹੁੰਦਾ। ਅਜਿਹੀ ਸਥਿਤੀ ਦਾ ਜਵਾਬ ਦੇਣਾ ਬੇਹੱਦ ਔਖਾ ਹੋਵੇਗਾ। ਜੇ ਸੱਚਮੁੱਚ ਇੰਝ ਹੁੰਦਾ ਤਾਂ, ਅਜਿਹੇ ਹਵਾ ਦੇ ਵਹਾਅ ਨੇ ਮਨੁੱਖੀ ਜੀਵਨ ਨੂੰ ਕੇਵਲ ਨੁਕਸਾਨ ਹੀ ਨਹੀਂ ਪਹੁੰਚਾਉਣਾ ਸੀ ਬਲਕਿ ਪੂਰੀ ਤਰ੍ਹਾਂ ਤਬਾਹ ਕਰ ਦੇਣਾ ਸੀ। ਮਨੁੱਖ ਅਜਿਹੇ ਵਾਤਾਵਰਣ ਵਿੱਚ ਬਚੇ ਰਹਿਣ ਵਿੱਚ ਅਸਮਰੱਥ ਹੁੰਦੇ। ਇਸ ਕਰਕੇ, ਪਰਮੇਸ਼ੁਰ ਨੇ ਅਜਿਹੇ ਹਵਾ ਦੇ ਵਹਾਅ ਨੂੰ ਸੁਲਝਾਉਣ ਲਈ ਵਿਭਿੰਨ ਭੂਗੋਲਿਕ ਵਾਤਾਵਰਣ ਬਣਾਏ—ਵਿਭਿੰਨ ਵਾਤਾਵਰਣਾਂ ਵਿੱਚ, ਹਵਾ ਦਾ ਵਹਾਅ ਕਮਜ਼ੋਰ ਹੋ ਜਾਂਦਾ ਹੈ, ਆਪਣੀ ਦਿਸ਼ਾ ਬਦਲ ਲੈਂਦਾ ਹੈ, ਆਪਣੀ ਗਤੀ ਬਦਲ ਲੈਂਦਾ ਹੈ ਅਤੇ ਆਪਣੀ ਸ਼ਕਤੀ ਨੂੰ ਬਦਲ ਲੈਂਦਾ ਹੈ। ਇਸੇ ਕਰਕੇ ਲੋਕ ਵਿਭਿੰਨ ਭੂਗੋਲਿਕ ਵਿਸ਼ੇਸ਼ਤਾਵਾਂ, ਜਿਵੇਂ ਕਿ ਪਰਬਤ-ਮਾਲਾਵਾਂ, ਮੈਦਾਨਾਂ, ਪਹਾੜੀਆਂ, ਆਂਡਾਕਾਰ ਨਦੀ ਖੇਤਰਾਂ, ਘਾਟੀਆਂ, ਪਠਾਰਾਂ, ਅਤੇ ਵੱਡੇ ਦਰਿਆਵਾਂ ਨੂੰ ਦੇਖਦੇ ਹਨ। ਅਜਿਹੀਆਂ ਵਿਭਿੰਨ ਵਿਸ਼ੇਸ਼ਤਾਵਾਂ ਨਾਲ, ਪਰਮੇਸ਼ੁਰ ਹਵਾ ਦੇ ਵਹਾਅ ਦੀ ਗਤੀ, ਦਿਸ਼ਾ ਅਤੇ ਸ਼ਕਤੀ ਨੂੰ ਬਦਲਦਾ ਹੈ। ਇਹ ਉਹ ਢੰਗ ਹੈ ਜਿਸ ਦਾ ਉਪਯੋਗ ਕਰਕੇ ਉਹ ਹਵਾ ਦੇ ਵਹਾਅ ਨੂੰ ਘਟਾਉਣ ਜਾਂ ਇਸ ਦੀ ਦਰਜਾਬੰਦੀ ਕਰਕੇ ਇਸ ਨੂੰ ਉਸ ਹਵਾ ਵਿੱਚ ਬਦਲਦਾ ਹੈ ਜਿਸ ਦੀ ਗਤੀ, ਦਿਸ਼ਾ ਅਤੇ ਸ਼ਕਤੀ ਉਚਿਤ ਹੁੰਦੀਆਂ ਹਨ, ਤਾਂ ਕਿ ਮਨੁੱਖਾਂ ਨੂੰ ਜੀਵਤ ਰਹਿਣ ਲਈ ਇੱਕ ਸਧਾਰਣ ਵਾਤਾਵਰਣ ਮਿਲ ਸਕੇ। ਕੀ ਇਸ ਦੀ ਕੋਈ ਜ਼ਰੂਰਤ ਹੈ? (ਹਾਂ।) ਅਜਿਹਾ ਕੁਝ ਕਰਨਾ ਮਨੁੱਖਾਂ ਲਈ ਔਖਾ ਜਾਪਦਾ ਹੈ, ਪਰ ਪਰਮੇਸ਼ੁਰ ਲਈ ਇਹ ਅਸਾਨ ਹੈ, ਕਿਉਂਕਿ ਉਹ ਸਭ ਚੀਜ਼ਾਂ ਦੀ ਨਿਗਰਾਨੀ ਕਰਦਾ ਹੈ। ਉਸ ਲਈ ਮਨੁੱਖਜਾਤੀ ਲਈ ਇੱਕ ਉਚਿਤ ਹਵਾ ਦੇ ਵਹਾਅ ਵਾਲੇ ਵਾਤਾਵਰਣ ਨੂੰ ਸਿਰਜਣਾ ਬਹੁਤ ਹੀ ਸਧਾਰਣ ਅਤੇ ਸੌਖਾ ਹੈ। ਇਸ ਲਈ, ਪਰਮੇਸ਼ੁਰ ਦੁਆਰਾ ਸਿਰਜੇ ਅਜਿਹੇ ਵਾਤਾਵਰਣ ਦੇ ਅੰਦਰ, ਉਸ ਦੀ ਸਿਰਜਣਾ ਦੇ ਅੰਦਰ ਹਰ ਇੱਕ ਚੀਜ਼ ਜ਼ਰੂਰੀ ਹੈ। ਹਰ ਇੱਕ ਚੀਜ਼ ਦੀ ਮੌਜੂਦਗੀ ਦਾ ਮੁੱਲ ਅਤੇ ਜ਼ਰੂਰਤ ਹੈ। ਹਾਲਾਂਕਿ, ਸ਼ਤਾਨ ਜਾਂ ਮਨੁੱਖਜਾਤੀ ਜੋ ਭ੍ਰਿਸ਼ਟ ਹੋ ਚੁਕੀ ਹੈ, ਇਸ ਸਿਧਾਂਤ ਨੂੰ ਸਮਝ ਨਹੀਂ ਸਕਦੇ। ਉਹ ਪਰਬਤਾਂ ਨੂੰ ਪੱਧਰੀ ਧਰਤੀ ਵਿੱਚ ਬਦਲਣ, ਖੱਡਾਂ ਨੂੰ ਪੂਰਣ, ਅਤੇ ਪੱਧਰੀ ਧਰਤੀ ਉੱਪਰ ਗਗਨਚੁੰਭੀ ਇਮਾਰਤਾਂ ਨੂੰ ਉਸਾਰ ਕੇ ਸੀਮੇਂਟ ਦੇ ਜੰਗਲ ਬਣਾਉਣ ਦੇ ਵਿਅਰਥ ਸੁਪਣਿਆਂ ਨਾਲ ਤਬਾਹ ਕਰਨਾ, ਵਿਕਾਸ ਕਰਨਾ ਅਤੇ ਸ਼ੋਸ਼ਣ ਕਰਨਾ ਜਾਰੀ ਰੱਖਦੇ ਹਨ। ਪਰਮੇਸ਼ੁਰ ਦੀ ਇਹ ਉਮੀਦ ਹੈ ਕਿ ਮਨੁੱਖਜਾਤੀ ਖੁਸ਼ੀ-ਖੁਸ਼ੀ ਜੀ ਸਕੇ, ਵਧ ਸਕੇ ਅਤੇ ਇਸ ਸਭ ਤੋਂ ਉਚਿਤ ਵਾਤਾਵਰਣ ਜੋ ਉਸ ਨੇ ਉਨ੍ਹਾਂ ਲਈ ਤਿਆਰ ਕੀਤਾ ਹੈ, ਵਿੱਚ ਹਰ ਦਿਨ ਖੁਸ਼ੀ-ਖੁਸ਼ੀ ਗੁਜ਼ਾਰ ਸਕੇ। ਉਸੇ ਕਰਕੇ ਪਰਮੇਸ਼ੁਰ ਇਸ ਵਾਤਾਵਰਣ, ਜਿਸ ਵਿੱਚ ਮਨੁੱਖਜਾਤੀ ਰਹਿੰਦੀ ਹੈ, ਦੀ ਸੰਭਾਲ ਵਿੱਚ ਕਦੇ ਵੀ ਲਾਪਰਵਾਹ ਨਹੀਂ ਹੋਇਆ ਹੈ। ਤਾਪਮਾਨ ਤੋਂ ਲੈ ਕੇ ਹਵਾ ਤੱਕ, ਧੁਨੀ ਤੋਂ ਲੈ ਕੇ ਚਾਨਣ ਤੱਕ, ਪਰਮੇਸ਼ੁਰ ਪੇਚੀਦਾ ਯੋਜਨਾਵਾਂ ਅਤੇ ਤਰਤੀਬਾਂ ਬਣਾਉਂਦਾ ਹੈ, ਤਾਂ ਕਿ ਮਨੁੱਖਾਂ ਦੇ ਸਰੀਰ ਅਤੇ ਉਨ੍ਹਾਂ ਦੇ ਜੀਵਤ ਵਾਤਾਵਰਣ ਵਿੱਚ ਕੁਦਰਤੀਆਂ ਸਥਿਤੀਆਂ ਵੱਲੋਂ ਕੋਈ ਦਖ਼ਲਅੰਦਾਜ਼ੀ ਨਾ ਹੋਵੇ, ਅਤੇ ਇਸ ਦੇ ਬਜਾਏ ਮਨੁੱਖਜਾਤੀ ਜੀਉਣ ਦੇ ਯੋਗ ਹੋ ਜਾਵੇ, ਅਤੇ ਸਧਾਰਣ ਤਰੀਕੇ ਨਾਲ ਫੈਲਦੀ ਰਹੇ ਅਤੇ ਸਾਰੀਆਂ ਚੀਜ਼ਾਂ ਨਾਲ ਇੱਕ ਸਦਭਾਵਨਾ ਨਾਲ ਸਹਿ-ਹੋਂਦ ਵਿੱਚ ਜੀਉਂਦੀ ਰਹੇ। ਪਰਮੇਸ਼ੁਰ ਦੁਆਰਾ, ਇਹ ਸਭ ਕੁਝ, ਸਾਰੀਆਂ ਚੀਜ਼ਾਂ ਅਤੇ ਸਮੁੱਚੀ ਮਨੁੱਖਜਾਤੀ ਨੂੰ ਪ੍ਰਦਾਨ ਕੀਤਾ ਗਿਆ ਹੈ।

ਇਸ ਪ੍ਰਕਾਰ ਪਰਮੇਸ਼ੁਰ ਨੇ ਮਨੁੱਖੀ ਬਚਾਅ ਦੇ ਲਈ ਪੰਜ ਮੁੱਢਲੀਆਂ ਸਥਿਤੀਆਂ ਤਿਆਰ ਕੀਤੀਆਂ, ਕੀ ਤੁਸੀਂ ਦੇਖ ਸਕਦੇ ਹੋ ਕਿ ਪਰਮੇਸ਼ੁਰ ਮਨੁੱਖਜਾਤੀ ਦੀਆਂ ਲੋੜਾਂ ਨੂੰ ਕਿਵੇਂ ਪੂਰਾ ਕਰਦਾ ਹੈ? (ਹਾਂ।) ਕਹਿਣ ਦਾ ਭਾਵ ਹੈ ਕਿ ਪਰਮੇਸ਼ੁਰ ਮਨੁੱਖ ਦੇ ਬਚੇ ਰਹਿਣ ਦੀਆਂ ਸਾਰੀਆਂ ਸਭ ਤੋਂ ਮੁਢਲੀਆਂ ਸਥਿਤੀਆਂ ਦਾ ਸਿਰਜਣਹਾਰ ਹੈ, ਅਤੇ ਪਰਮੇਸ਼ੁਰ ਇਨ੍ਹਾਂ ਚੀਜ਼ਾਂ ਦਾ ਪ੍ਰਬੰਧਨ ਅਤੇ ਨਿਯੰਤਰਣ ਵੀ ਕਰ ਰਿਹਾ ਹੈ; ਮਨੁੱਖੀ ਵਜੂਦ ਦੇ ਹਜ਼ਾਰਾਂ ਸਾਲਾਂ ਬਾਅਦ, ਹੁਣ ਵੀ, ਪਰਮੇਸ਼ੁਰ ਅਜੇ ਵੀ ਲਗਾਤਾਰ ਉਨ੍ਹਾਂ ਦੇ ਜੀਵਤ ਵਾਤਾਵਰਣ ਵਿੱਚ ਤਬਦੀਲੀਆਂ ਕਰ ਰਿਹਾ ਹੈ, ਉਨ੍ਹਾਂ ਨੂੰ ਸਭ ਤੋਂ ਵਧੀਆ ਅਤੇ ਸਭ ਤੋਂ ਉਚਿਤ ਵਾਤਾਵਰਣ ਪ੍ਰਦਾਨ ਕਰ ਰਿਹਾ ਹੈ ਤਾਂ ਕਿ ਉਨ੍ਹਾਂ ਦੇ ਜੀਵਨ ਨੂੰ ਨਿਯਮਤ ਢੰਗ ਨਾਲ ਕਾਇਮ ਰੱਖਿਆ ਜਾ ਸਕੇ। ਅਜਿਹੀ ਸਥਿਤੀ ਨੂੰ ਕਿੰਨੀ ਦੇਰ ਤੱਕ ਕਾਇਮ ਰੱਖਿਆ ਜਾ ਸਕਦਾ ਹੈ? ਦੂਜੇ ਸ਼ਬਦਾਂ ਵਿੱਚ, ਪਰਮੇਸ਼ੁਰ ਕਿੰਨੀ ਦੇਰ ਤੱਕ ਅਜਿਹਾ ਵਾਤਾਵਰਣ ਪ੍ਰਦਾਨ ਕਰਨਾ ਜਾਰੀ ਰੱਖੇਗਾ? ਇਹ ਉਸ ਸਮੇਂ ਤੱਕ ਜਾਰੀ ਰਹੇਗਾ ਜਦੋਂ ਤੱਕ ਪਰਮੇਸ਼ੁਰ ਆਪਣੇ ਪ੍ਰਬੰਧਨ ਦੇ ਕੰਮ ਨੂੰ ਪੂਰੀ ਤਰਾਂ ਨੇਪਰੇ ਨਹੀਂ ਚੜ੍ਹਾ ਦੇਵੇਗਾ। ਉਸਤੋਂ ਬਾਅਦ, ਪਰਮੇਸ਼ੁਰ ਮਨੁੱਖਜਾਤੀ ਦੇ ਜੀਵਤ ਵਾਤਾਵਰਣ ਨੂੰ ਬਦਲ ਦੇਵੇਗਾ। ਹੋ ਸਕਦਾ ਹੈ ਕਿ ਉਹ ਇਨ੍ਹਾਂ ਤਬਦੀਲੀਆਂ ਨੂੰ ਸਮਾਨ ਢੰਗਾਂ ਨਾਲ ਕਰੇਗਾ, ਜਾਂ ਇਹ ਵੱਖਰੇ ਢੰਗਾਂ ਨਾਲ ਵੀ ਹੋ ਸਕਦਾ ਹੈ, ਹੁਣ ਲੋਕਾਂ ਲਈ ਜੋ ਜਾਣਨਾ ਲਾਜ਼ਮੀ ਹੈ ਉਹ ਇਹ ਹੈ ਕਿ ਪਰਮੇਸ਼ੁਰ ਮਨੁੱਖਜਾਤੀ ਦੀਆਂ ਲੋੜਾਂ ਦੀ ਲਗਾਤਾਰ ਪੂਰਤੀ ਕਰ ਰਿਹਾ ਹੈ; ਵਾਤਾਵਰਣ ਨੂੰ ਕਾਇਮ ਰੱਖ ਰਿਹਾ ਹੈ ਜਿਸ ਵਿੱਚ ਮਨੁੱਖਜਾਤੀ ਜੀਉਂਦੀ ਹੈ; ਅਤੇ ਉਸ ਵਾਤਾਵਰਣ ਦੀ ਸੰਭਾਲ, ਸੁਰੱਖਿਆ ਅਤੇ ਦੇਖਭਾਲ ਕਰ ਰਿਹਾ ਹੈ। ਅਜਿਹੇ ਵਾਤਾਵਰਣ ਨਾਲ ਪਰਮੇਸ਼ੁਰ ਦੇ ਚੁਣੇ ਹੋਏ ਲੋਕ ਇੱਕ ਨਿਯਮਤ ਤਰੀਕੇ ਨਾਲ ਜੀਉਣ ਅਤੇ ਪਰਮੇਸ਼ੁਰ ਦੀ ਮੁਕਤੀ ਅਤੇ ਤਾੜਨਾ ਅਤੇ ਨਿਆਂ ਪ੍ਰਾਪਤ ਕਰਨ ਦੇ ਯੋਗ ਹੁੰਦੇ ਹਨ। ਸਾਰੀਆਂ ਚੀਜ਼ਾਂ ਪਰਮੇਸ਼ੁਰ ਦੀ ਪ੍ਰਭੁਤਾ ਦੀ ਵਜ੍ਹਾ ਤੋਂ ਬਚੀਆਂ ਰਹਿੰਦੀਆਂ ਹਨ, ਅਤੇ ਸਮੁੱਚੀ ਮਨੁੱਖਜਾਤੀ ਪਰਮੇਸ਼ੁਰ ਦੀਆਂ ਇਨ੍ਹਾਂ ਪੂਰਤੀਆਂ ਸਦਕਾ ਅੱਗੇ ਵਧਣਾ ਜਾਰੀ ਰੱਖਦੀ ਹੈ।

ਕੀ ਸਾਡੀ ਸੰਗਤੀ ਦੇ ਇਸ ਪਿਛਲੇ ਹਿੱਸੇ ਨੇ ਤੁਹਾਡੇ ਮਨਾਂ ਵਿੱਚ ਕੋਈ ਨਵੇਂ ਵਿਚਾਰ ਲਿਆਂਦੇ ਹਨ? ਕੀ ਤੁਸੀਂ ਹੁਣ ਪਰਮੇਸ਼ੁਰ ਅਤੇ ਮਨੁੱਖਜਾਤੀ ਦੇ ਵਿੱਚ ਸਭ ਤੋਂ ਵੱਡੇ ਅੰਤਰ ਤੋਂ ਜਾਣੂ ਹੋ ਗਏ ਹੋ? ਅੰਤ ਵਿੱਚ, ਸਾਰੀਆਂ ਚੀਜ਼ਾਂ ਦਾ ਮਾਲਕ ਕੌਣ ਹੈ? ਕੀ ਇਹ ਮਨੁੱਖ ਹੈ? (ਨਹੀਂ।) ਫਿਰ ਪਰਮੇਸ਼ੁਰ ਅਤੇ ਮਨੁੱਖ ਸਾਰੀ ਸ੍ਰਿਸ਼ਟੀ ਨਾਲ ਕਿਵੇਂ ਸਲੂਕ ਕਰਦੇ ਹਨ, ਇਸ ਵਿੱਚ ਕੀ ਅੰਤਰ ਹੈ? (ਪਰਮੇਸ਼ੁਰ ਸਾਰੀਆਂ ਚੀਜ਼ਾਂ ਉੱਪਰ ਰਾਜ ਕਰਦਾ ਹੈ ਅਤੇ ਉਨ੍ਹਾਂ ਦਾ ਪ੍ਰਬੰਧ ਕਰਦਾ ਹੈ, ਜਦਕਿ ਮਨੁੱਖ ਉਨ੍ਹਾਂ ਦਾ ਅਨੰਦ ਮਾਣਦਾ ਹੈ।) ਕੀ ਤੁਸੀਂ ਇਸ ਨਾਲ ਸਹਿਮਤ ਹੋ? ਪਰਮੇਸ਼ੁਰ ਅਤੇ ਮਨੁੱਖਜਾਤੀ ਵਿੱਚ ਸਭ ਤੋਂ ਵੱਡਾ ਅੰਤਰ ਇਹ ਹੈ ਕਿ ਪਰਮੇਸ਼ੁਰ ਸਾਰੀ ਸ੍ਰਿਸ਼ਟੀ ਉੱਪਰ ਰਾਜ ਕਰਦਾ ਹੈ ਅਤੇ ਉਨ੍ਹਾਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ ਹੈ। ਉਹ ਸਭ ਕੁਝ ਦਾ ਸ੍ਰੋਤ ਹੈ ਅਤੇ ਜਦਕਿ ਪਰਮੇਸ਼ੁਰ ਸਾਰੀ ਸ੍ਰਿਸ਼ਟੀ ਦੀਆਂ ਲੋੜਾਂ ਪੂਰੀਆਂ ਕਰਦਾ ਹੈ, ਮਨੁੱਖਜਾਤੀ ਇਸ ਦਾ ਆਨੰਦ ਮਾਣਦੀ ਹੈ। ਕਹਿਣ ਦਾ ਭਾਵ ਹੈ ਕਿ ਮਨੁੱਖ ਜਦੋਂ ਪਰਮੇਸ਼ੁਰ ਦੁਆਰਾ ਸਾਰੀਆਂ ਚੀਜ਼ਾਂ ਨੂੰ ਬਖਸ਼ੇ ਜੀਵਨ ਨੂੰ ਸਵੀਕਾਰ ਕਰਦਾ ਹੈ ਤਾਂ ਉਹ ਸ੍ਰਿਸ਼ਟੀ ਦੀਆਂ ਸਾਰੀਆ ਚੀਜ਼ਾਂ ਦਾ ਅਨੰਦ ਮਾਣਦਾ ਹੈ। ਪਰਮੇਸ਼ੁਰ ਮਾਲਕ ਹੈ, ਅਤੇ ਮਨੁੱਖਜਾਤੀ ਪਰਮੇਸ਼ੁਰ ਦੀ ਸਾਰੀਆਂ ਚੀਜ਼ਾਂ ਦੀ ਸਿਰਜਣਾ ਦੇ ਫਲਾਂ ਦਾ ਆਨੰਦ ਮਾਣਦੀ ਹੈ। ਫਿਰ, ਪਰਮੇਸ਼ੁਰ ਦੀ ਸ੍ਰਿਸ਼ਟੀ ਦੀਆਂ ਸਾਰੀਆਂ ਚੀਜ਼ਾਂ ਦੇ ਦ੍ਰਿਸ਼ਟੀਕੋਣ ਤੋਂ, ਪਰਮੇਸ਼ੁਰ ਅਤੇ ਮਨੁੱਖਜਾਤੀ ਵਿੱਚ ਕੀ ਅੰਤਰ ਹੈ? ਪਰਮੇਸ਼ੁਰ ਸਪੱਸ਼ਟਤਾ ਨਾਲ ਉਨ੍ਹਾਂ ਨਿਯਮਾਂ ਨੂੰ ਦੇਖ ਸਕਦਾ ਹੈ ਜਿਨ੍ਹਾਂ ਨਾਲ ਚੀਜ਼ਾਂ ਵੱਧਦੀਆਂ ਹਨ ਅਤੇ ਉਹ ਇਨ੍ਹਾਂ ਨਿਯਮਾਂ ਉੱਪਰ ਨਿਯੰਤਰਣ ਅਤੇ ਅਧਿਕਾਰ ਰੱਖਦਾ ਹੈ। ਭਾਵ, ਸਾਰੀਆਂ ਚੀਜ਼ਾਂ ਪਰਮੇਸ਼ੁਰ ਦੀ ਦ੍ਰਿਸ਼ਟੀ ਅਤੇ ਉਸ ਦੀ ਪੜਤਾਲ ਦੇ ਕਾਰਜ-ਖੇਤਰ ਦੇ ਅਧੀਨ ਹੁੰਦੀਆਂ ਹਨ। ਕੀ ਮਨੁੱਖਜਾਤੀ ਸਾਰੀਆਂ ਚੀਜ਼ਾਂ ਨੂੰ ਦੇਖ ਸਕਦੀ ਹੈ? ਜੋ ਮਨੁੱਖਜਾਤੀ ਦੇਖ ਸਕਦੀ ਹੈ ਉਹ, ਜੋ ਸਿੱਧੇ ਰੂਪ ਵਿੱਚ ਉਨ੍ਹਾਂ ਦੇ ਸਾਹਮਣੇ ਹੈ, ਤੱਕ ਸੀਮਤ ਹੈ। ਜੇ ਤੂੰ ਇੱਕ ਪਰਬਤ ਦੀ ਚੜ੍ਹਾਈ ਕਰਦਾ ਹੈਂ ਤਾਂ ਤੂੰ ਕੇਵਲ ਉਸੇ ਪਰਬਤ ਨੂੰ ਦੇਖਦਾ ਹੈਂ। ਤੂੰ ਇਹ ਨਹੀਂ ਦੇਖ ਸਕਦਾ ਕਿ ਪਰਬਤ ਦੇ ਦੂਜੇ ਪਾਸੇ ਕੀ ਹੈ। ਜੇ ਤੂੰ ਕਿਨਾਰੇ ’ਤੇ ਜਾਂਦਾ ਹੈਂ ਤਾਂ ਤੂੰ ਕੇਵਲ ਸਮੁੰਦਰ ਦੇ ਇੱਕ ਪਾਸੇ ਨੂੰ ਦੇਖ ਸਕਦਾ ਹੈਂ, ਅਤੇ ਤੂੰ ਜਾਣ ਨਹੀਂ ਸਕਦਾ ਕਿ ਇਸ ਦਾ ਦੂਸਰਾ ਕਿਨਾਰਾ ਕਿਸ ਤਰ੍ਹਾਂ ਦਾ ਹੈ। ਜੇ ਤੂੰ ਜੰਗਲ ਵਿੱਚ ਜਾਂਦਾ ਹੈਂ ਤਾਂ ਤੂੰ ਆਪਣੇ ਅੱਗੇ ਅਤੇ ਆਲੇ-ਦੁਆਲੇ ਦੀ ਬਨਸਪਤੀ ਨੂੰ ਦੇਖ ਸਕਦਾ ਹੈਂ, ਪਰ ਤੂੰ ਇਹ ਨਹੀਂ ਦੇਖ ਸਕਦਾ ਕਿ ਥੋੜ੍ਹੀ ਦੂਰ ਅੱਗੇ ਕੀ ਪਿਆ ਹੈ। ਮਨੁੱਖ ਜ਼ਿਆਦਾ ਉੱਚੇ, ਜ਼ਿਆਦਾ ਦੂਰ, ਜ਼ਿਆਦਾ ਡੂੰਘੇ ਸਥਾਨਾਂ ਨੂੰ ਦੇਖ ਨਹੀਂ ਸਕਦੇ। ਜੋ ਸਭ ਕੁਝ ਉਹ ਦੇਖ ਸਕਦੇ ਹਨ ਉਹ ਸਿੱਧੇ ਰੂਪ ਵਿੱਚ ਉਨ੍ਹਾਂ ਦੇ ਅੱਗੇ ਅਤੇ ਉਨ੍ਹਾਂ ਦੀ ਦ੍ਰਿਸ਼ਟੀ ਦੇ ਦਾਇਰੇ ਵਿੱਚ ਹੁੰਦਾ ਹੈ। ਭਾਵੇਂ ਮਨੁੱਖ ਉਸ ਨਿਯਮ ਨੂੰ ਜਾਣਦੇ ਹਨ ਜੋ ਸਾਲ ਦੇ ਚਾਰ ਮੌਸਮਾਂ ਨੂੰ ਚਲਾਉਂਦਾ ਹੈ, ਜਾਂ ਜਿਨ੍ਹਾਂ ਨਿਯਮਾਂ ਦੇ ਅਨੁਸਾਰ ਸਾਰੀਆਂ ਚੀਜ਼ਾਂ ਵੱਧਦੀਆਂ ਹਨ, ਪਰ ਫਿਰ ਵੀ ਉਹ ਸਾਰੀਆਂ ਚੀਜ਼ਾਂ ਦਾ ਪ੍ਰਬੰਧ ਕਰਨ ਜਾਂ ਉਨ੍ਹਾਂ ਉੱਤੇ ਹੁਕਮ ਚਲਾਉਣ ਦੇ ਅਯੋਗ ਹਨ। ਤਾਂ ਵੀ, ਪਰਮੇਸ਼ੁਰ ਸ੍ਰਿਸ਼ਟੀ ਦੀਆਂ ਸਾਰੀਆਂ ਚੀਜ਼ਾਂ ਨੂੰ ਇਸ ਤਰ੍ਹਾਂ ਦੇਖਦਾ ਹੈ ਜਿਵੇਂ ਉਹ ਕਿਸੇ ਮਸ਼ੀਨ ਨੂੰ ਦੇਖ ਰਿਹਾ ਹੋਵੇ ਜਿਸ ਦਾ ਉਸ ਨੇ ਖੁਦ ਨਿਰਮਾਣ ਕੀਤਾ ਹੈ। ਉਹ ਇਸ ਦੇ ਹਰ ਹਿੱਸੇ ਅਤੇ ਹਰ ਜੋੜ, ਉਨ੍ਹਾਂ ਦੇ ਸਿਧਾਂਤ ਕੀ ਹਨ, ਉਨ੍ਹਾਂ ਦੇ ਨਮੂਨੇ ਕੀ ਹਨ, ਅਤੇ ਉਨ੍ਹਾਂ ਦੇ ਉਦੇਸ਼ ਕੀ ਹਨ, ਤੋਂ ਡੂੰਘਾਈ ਨਾਲ ਜਾਣੂ ਹੈ—ਪਰਮੇਸ਼ੁਰ ਕੋਲ ਇਸ ਸਭ ਦੇ ਬਾਰੇ ਵਿੱਚ ਸਭ ਤੋਂ ਉੱਚ ਦਰਜੇ ਦੀ ਸਪੱਸ਼ਟਤਾ ਹੈ। ਇਸ ਕਰਕੇ ਪਰਮੇਸ਼ੁਰ, ਪਰਮੇਸ਼ੁਰ ਹੈ, ਅਤੇ ਮਨੁੱਖ, ਮਨੁੱਖ ਹੈ! ਹਾਲਾਂਕਿ ਮਨੁੱਖ ਆਪਣੀ ਵਿਗਿਆਨ ਦੀ ਖੋਜ ਅਤੇ ਚੀਜ਼ਾਂ ਦਾ ਸ਼ਾਸਨ ਕਰਨ ਵਾਲੇ ਨਿਯਮਾਂ ਦੀ ਡੂੰਘਾਈ ਵਿੱਚ ਉੱਤਰ ਸਕਦੇ ਹਨ, ਫਿਰ ਵੀ ਇਸ ਖੋਜ ਦਾ ਕਾਰਜ-ਖੇਤਰ ਸੀਮਤ ਹੈ, ਜਦਕਿ ਪਰਮੇਸ਼ੁਰ ਸਭ ਕੁਝ ਨਿਯੰਤਰਿਤ ਕਰਦਾ ਹੈ। ਮਨੁੱਖ ਲਈ, ਪਰਮੇਸ਼ੁਰ ਦਾ ਨਿਯੰਤਰਣ ਅਸੀਮ ਹੈ। ਇੱਕ ਮਨੁੱਖ ਪਰਮੇਸ਼ੁਰ ਦੇ ਸਭ ਤੋਂ ਛੋਟੇ ਕੰਮ ਦੀ ਖੋਜ ਉੱਪਰ ਆਪਣਾ ਸਾਰਾ ਜੀਵਨ ਬਿਨਾ ਕੋਈ ਨਤੀਜਾ ਪ੍ਰਾਪਤ ਕੀਤਿਆਂ ਗੁਜ਼ਾਰ ਸਕਦਾ ਹੈ। ਇਸ ਕਰਕੇ, ਜੇ ਤੂੰ ਕੇਵਲ ਗਿਆਨ ਜਾਂ ਜੋ ਵੀ ਤੂੰ ਪਰਮੇਸ਼ੁਰ ਦਾ ਅਧਿਐਨ ਕਰਨ ਲਈ ਸਿੱਖਿਆ ਹੈ, ਦੀ ਵਰਤੋਂ ਕਰਦਾ ਹੈਂ, ਤਾਂ ਤੂੰ ਕਦੇ ਵੀ ਪਰਮੇਸ਼ੁਰ ਨੂੰ ਜਾਣ ਜਾਂ ਉਸ ਨੂੰ ਸਮਝ ਨਹੀਂ ਪਾਵੇਂਗਾ। ਪਰ ਜੇ ਤੂੰ ਸੱਚਾਈ ਨੂੰ ਲੱਭਣ ਅਤੇ ਪਰਮੇਸ਼ੁਰ ਨੂੰ ਲੱਭਣ, ਅਤੇ ਪਰਮੇਸ਼ੁਰ ਨੂੰ ਜਾਣਨ ਦੇ ਦ੍ਰਿਸ਼ਟੀਕੋਣ ਤੋਂ ਦੇਖਣ ਦੀ ਚਾਹ ਰੱਖਦਾ ਹੈਂ ਤਾਂ ਇੱਕ ਦਿਨ ਤੂੰ ਪਛਾਣ ਲਵੇਂਗਾ ਕਿ ਪਰਮੇਸ਼ੁਰ ਦੇ ਕੰਮ ਅਤੇ ਬੁੱਧ ਸਭ ਜਗ੍ਹਾ ਇੱਕੋ ਸਮੇਂ ਮੌਜੂਦ ਹਨ, ਅਤੇ ਤੂੰ ਜਾਣ ਲਵੇਂਗਾ ਕਿ ਪਰਮੇਸ਼ੁਰ ਨੂੰ ਸਭ ਚੀਜ਼ਾਂ ਦਾ ਮਾਲਕ ਅਤੇ ਸਾਰੀਆਂ ਚੀਜ਼ਾਂ ਦੇ ਜੀਵਨ ਦਾ ਸ੍ਰੋਤ ਕਿਉਂ ਕਿਹਾ ਜਾਂਦਾ ਹੈ। ਜਿੰਨੀ ਜ਼ਿਆਦਾ ਤੂੰ ਇਸ ਦੀ ਸਮਝ ਪ੍ਰਾਪਤ ਕਰੇਂਗਾ, ਉੱਨਾ ਹੀ ਜ਼ਿਆਦਾ ਤੂੰ ਸਮਝੇਂਗਾ ਕਿ ਪਰਮੇਸ਼ੁਰ ਨੂੰ ਸਭ ਚੀਜ਼ਾਂ ਦਾ ਮਾਲਕ ਕਿਉਂ ਕਿਹਾ ਜਾਂਦਾ ਹੈ। ਸਾਰੀਆਂ ਚੀਜ਼ਾਂ ਅਤੇ ਸਭ ਕੁਝ, ਤੇਰੇ ਸਮੇਤ, ਲਗਾਤਾਰ ਪਰਮੇਸ਼ੁਰ ਦੀ ਪੂਰਤੀ ਦਾ ਸਥਿਰ ਵਹਾਅ ਪ੍ਰਾਪਤ ਕਰਦੀਆਂ ਹਨ। ਤੂੰ ਸਪੱਸ਼ਟਤਾ ਨਾਲ ਇਹ ਅਹਿਸਾਸ ਕਰਨ ਦੇ ਕਾਬਲ ਹੋ ਜਾਵੇਂਗਾ ਕਿ ਇਸ ਸੰਸਾਰ ਅਤੇ ਇਸ ਮਨੁੱਖਜਾਤੀ ਵਿੱਚ ਪਰਮੇਸ਼ੁਰ ਦੇ ਸਿਵਾਏ ਹੋਰ ਕੋਈ ਨਹੀਂ ਹੈ ਜਿਸ ਕੋਲ ਉਹ ਯੋਗਤਾ ਅਤੇ ਵਾਸਤਵਿਕਤਾ ਹੈ ਜਿਸ ਨਾਲ ਉਹ ਸਾਰੀਆਂ ਚੀਜ਼ਾਂ ਦੇ ਵਜੂਦ ਉੱਪਰ ਪ੍ਰਭੁਤਾ, ਪ੍ਰਬੰਧਨ ਅਤੇ ਸੰਭਾਲ ਕਰਦਾ ਹੈ। ਜਦ ਤੂੰ ਇਸ ਸਮਝ ਨੂੰ ਪ੍ਰਾਪਤ ਕਰ ਲੈਂਦਾ ਹੈਂ ਤਾਂ ਤੂੰ ਸੱਚਮੁੱਚ ਹੀ ਪਛਾਣ ਲਵੇਂਗਾ ਕਿ ਪਰਮੇਸ਼ੁਰ ਤੇਰਾ ਪਰਮੇਸ਼ੁਰ ਹੈ। ਜਦ ਤੂੰ ਇਸ ਬਿੰਦੂ ’ਤੇ ਪਹੁੰਚ ਜਾਂਦਾ ਹੈਂ ਤਾਂ ਤੂੰ ਸੱਚਮੁੱਚ ਹੀ ਪਰਮੇਸ਼ੁਰ ਨੂੰ ਸਵੀਕਾਰ ਕਰ ਲਵੇਂਗਾ ਅਤੇ ਉਸ ਨੂੰ ਆਪਣਾ ਸੱਚਾ ਪਰਮੇਸ਼ੁਰ ਅਤੇ ਆਪਣਾ ਮਾਲਕ ਬਣਨ ਦੇਵੇਂਗਾ। ਜਦੋਂ ਤੂੰ ਅਜਿਹੀ ਸਮਝ ਪ੍ਰਾਪਤ ਕਰ ਲਈ ਹੈ ਅਤੇ ਆਪਣੇ ਜੀਵਨ ਦੇ ਅਜਿਹੇ ਬਿੰਦੂ ’ਤੇ ਪਹੁੰਚ ਗਿਆ ਹੈਂ, ਪਰਮੇਸ਼ੁਰ ਤੇਰੀ ਹੋਰ ਪਰੀਖਿਆ ਜਾਂ ਤੇਰਾ ਨਿਆਂ ਨਹੀਂ ਕਰੇਗਾ, ਅਤੇ ਨਾ ਹੀ ਉਹ ਤੇਰੇ ਤੋਂ ਕੋਈ ਮੰਗਾਂ ਕਰੇਗਾ, ਕਿਉਂਕਿ ਤੂੰ ਪਰਮੇਸ਼ੁਰ ਨੂੰ ਸਮਝ ਜਾਵੇਂਗਾ, ਉਸ ਦੇ ਦਿਲ ਨੂੰ ਜਾਣੇਂਗਾ ਅਤੇ ਸੱਚਾਈ ਨਾਲ ਪਰਮੇਸ਼ੁਰ ਨੂੰ ਆਪਣੇ ਦਿਲ ਵਿੱਚ ਸਵੀਕਾਰ ਕਰ ਲਵੇਂਗਾ। ਪਰਮੇਸ਼ੁਰ ਦੀ ਪ੍ਰਭੁਤਾ ਅਤੇ ਸਾਰੀਆਂ ਚੀਜ਼ਾਂ ਦੇ ਪ੍ਰਬੰਧਨ, ਅਜਿਹੇ ਵਿਸ਼ਿਆਂ ਉੱਪਰ ਸੰਗਤੀ ਕਰਨ ਦਾ ਇਹ ਇੱਕ ਮਹੱਤਵਪੂਰਨ ਕਾਰਨ ਹੈ। ਅਜਿਹਾ ਕਰਨ ਤੋਂ ਭਾਵ ਲੋਕਾਂ ਨੂੰ ਜ਼ਿਆਦਾ ਗਿਆਨ ਅਤੇ ਸਮਝ ਪ੍ਰਦਾਨ ਕਰਨਾ ਹੈ—ਨਾ ਕੇਵਲ ਇਸ ਲਈ ਕਿ ਤੂੰ ਸਵੀਕਾਰ ਕਰੇਂ, ਬਲਕਿ ਇਸ ਲਈ ਵੀ ਕਿ ਤੂੰ ਪਰਮੇਸ਼ੁਰ ਦੇ ਕੰਮਾਂ ਨੂੰ ਇੱਕ ਜ਼ਿਆਦਾ ਵਿਹਾਰਕ ਢੰਗ ਨਾਲ ਜਾਣ ਅਤੇ ਸਮਝ ਜਾਵੇਂ।

ਰੋਜ਼ਾਨਾ ਦਾ ਭੋਜਨ ਅਤੇ ਪਾਣੀ ਜੋ ਪਰਮੇਸ਼ੁਰ ਮਨੁੱਖਜਾਤੀ ਲਈ ਤਿਆਰ ਕਰਦਾ ਹੈ

ਹੁਣੇ ਹੀ ਅਸੀਂ ਵਾਤਾਵਰਣ ਦੇ ਇੱਕ ਹਿੱਸੇ, ਖ਼ਾਸ ਤੌਰ ਤੇ ਮਨੁੱਖ ਦੇ ਬਚੇ ਰਹਿਣ ਲਈ ਲਾਜ਼ਮੀ ਸਥਿਤੀਆਂ ਜੋ ਪਰਮੇਸ਼ੁਰ ਨੇ ਸੰਸਾਰ ਦੀ ਸਿਰਜਣਾ ਵੇਲੇ ਤਿਆਰ ਕੀਤੀਆਂ, ਦੇ ਬਾਰੇ ਵੱਡੇ ਪੱਧਰ ’ਤੇ ਗੱਲ ਕੀਤੀ ਹੈ। ਅਸੀਂ ਵਾਤਾਵਰਣ ਦੀਆਂ ਪੰਜ ਚੀਜ਼ਾਂ, ਪੰਜ ਤੱਤਾਂ ਦੀ ਗੱਲ ਕੀਤੀ ਹੈ। ਸਾਡਾ ਅਗਲਾ ਵਿਸ਼ਾ ਸਾਰੇ ਮਨੁੱਖਾਂ ਦੇ ਭੌਤਿਕ ਜੀਵਨ ਨਾਲ ਬਹੁਤ ਨਿਕਟਤਾ ਨਾਲ ਜੁੜਿਆ ਹੋਇਆ ਹੈ, ਅਤੇ ਇਹ ਪਿਛਲੇ ਪੰਜਾਂ ਤੱਤਾਂ ਨਾਲੋਂ ਉਸ ਦੇ ਜੀਵਨ ਲਈ ਜ਼ਿਆਦਾ ਮਹੱਤਵਪੂਰਨ ਅਤੇ ਇਸ ਦੀਆਂ ਲੋੜੀਂਦੀਆਂ ਸਥਿਤੀਆਂ ਨਾਲੋਂ ਜ਼ਿਆਦਾ ਵੱਡੀ ਸੰਤੁਸ਼ਟੀ ਹੈ। ਅਰਥਾਤ, ਇਹ ਭੋਜਨ ਹੈ ਜੋ ਲੋਕ ਖਾਂਦੇ ਹਨ। ਪਰਮੇਸ਼ੁਰ ਨੇ ਮਨੁੱਖ ਨੂੰ ਸਿਰਜਿਆ ਅਤੇ ਉਸ ਨੂੰ ਇੱਕ ਉਚਿਤ ਵਾਤਾਵਰਣ ਵਿੱਚ ਰੱਖਿਆ; ਇਸ ਦੇ ਬਾਅਦ ਮਨੁੱਖ ਨੂੰ ਭੋਜਨ ਅਤੇ ਪਾਣੀ ਦੀ ਜ਼ਰੂਰਤ ਸੀ। ਮਨੁੱਖ ਦੀ ਇਹ ਜ਼ਰੂਰਤ ਸੀ, ਇਸ ਲਈ ਪਰਮੇਸ਼ੁਰ ਨੇ ਇਸ ਦੇ ਅਨੁਸਾਰ ਉਸ ਲਈ ਤਿਆਰੀਆਂ ਕੀਤੀਆਂ। ਇਸ ਲਈ ਪਰਮੇਸ਼ੁਰ ਦੇ ਕੰਮ ਦਾ ਹਰ ਕਦਮ, ਅਤੇ ਹਰ ਚੀਜ਼ ਜੋ ਉਹ ਕਰਦਾ ਹੈ, ਉਹ ਬੋਲੇ ਗਏ ਖ਼ੋਖਲੇ ਸ਼ਬਦ ਨਹੀਂ ਪਰ ਕੀਤੇ ਗਏ ਅਸਲ, ਵਿਹਾਰਕ ਕੰਮ ਹਨ। ਕੀ ਭੋਜਨ ਲੋਕਾਂ ਦੇ ਰੋਜ਼ਾਨਾ ਜੀਵਨ ਵਿੱਚ ਲਾਜ਼ਮੀ ਨਹੀਂ ਹੈ? ਕੀ ਭੋਜਨ ਹਵਾ ਨਾਲੋਂ ਜ਼ਿਆਦਾ ਜ਼ਰੂਰੀ ਹੈ? ਇਹ ਦੋਵੇਂ ਇੱਕ ਸਮਾਨ ਮਹੱਤਵਪੂਰਨ ਹਨ। ਦੋਵੇਂ ਹੀ ਮਨੁੱਖ ਦੇ ਬਚੇ ਰਹਿਣ ਅਤੇ ਮਨੁੱਖੀ ਜੀਵਨ ਦੀ ਨਿਰੰਤਰਤਾ ਦੀ ਰੱਖਿਆ ਲਈ ਜ਼ਰੂਰੀ ਸਥਿਤੀਆਂ ਅਤੇ ਤੱਤ ਹਨ। ਕੀ ਜ਼ਿਆਦਾ ਮਹੱਤਵਪੂਰਨ ਹੈ—ਹਵਾ, ਜਾਂ ਪਾਣੀ? ਤਾਪਮਾਨ ਜਾਂ ਭੋਜਨ? ਇਹ ਸਭ ਇੱਕੋ-ਜਿੰਨੇ ਮਹੱਤਵਪੂਰਨ ਹਨ। ਲੋਕ ਇਨ੍ਹਾਂ ਵਿੱਚੋਂ ਚੁਣ ਨਹੀਂ ਸਕਦੇ ਕਿਉਂਕਿ ਇਹ ਇੱਕ ਦੂਜੇ ਦੇ ਬਗੈਰ ਨਹੀਂ ਹੋ ਸਕਦੇ। ਤੇਰਾ ਇਨ੍ਹਾਂ ਚੀਜ਼ਾਂ ਵਿੱਚੋਂ ਚੋਣ ਨਾ ਕਰ ਪਾਉਣਾ, ਇਹ ਇੱਕ ਅਸਲ, ਵਿਹਾਰਕ ਮੁੱਦਾ ਹੈ। ਤੂੰ ਨਹੀਂ ਜਾਣਦਾ, ਪਰ ਪਰਮੇਸ਼ੁਰ ਜਾਣਦਾ ਹੈ। ਜਦੋਂ ਤੂੰ ਭੋਜਨ ਦੇਖਦਾ ਹੈਂ, ਤੂੰ ਸੋਚਦਾ ਹੈਂ, “ਮੈਂ ਭੋਜਨ ਬਿਨਾ ਨਹੀਂ ਰਹਿ ਸਕਦਾ!” ਪਰ ਤੇਰੀ ਸਿਰਜਣਾ ਦੇ ਇੱਕਦਮ ਬਾਅਦ ਕੀ ਤੈਨੂੰ ਪਤਾ ਸੀ ਕਿ ਤੈਨੂੰ ਭੋਜਨ ਦੀ ਜ਼ਰੂਰਤ ਸੀ? ਤੈਨੂੰ ਪਤਾ ਨਹੀਂ ਸੀ, ਪਰ ਪਰਮੇਸ਼ੁਰ ਨੂੰ ਪਤਾ ਸੀ। ਕੇਵਲ ਤੈਨੂੰ ਜਦੋਂ ਭੁੱਖ ਲੱਗੀ ਅਤੇ ਤੇਰੇ ਖਾਣ ਲਈ ਤੂੰ ਰੁੱਖਾਂ ਉੱਤੇ ਫਲ ਅਤੇ ਜ਼ਮੀਨ ਉੱਤੇ ਦਾਣੇ ਦੇਖੇ ਤਾਂ ਤੈਨੂੰ ਸਮਝ ਆਈ ਕਿ ਤੈਨੂੰ ਭੋਜਨ ਚਾਹੀਦਾ ਹੈ। ਕੇਵਲ ਜਦ ਤੈਨੂੰ ਪਿਆਸ ਲੱਗੀ ਅਤੇ ਤੈਨੂੰ ਚਸ਼ਮੇ ਦਾ ਪਾਣੀ ਨਜ਼ਰ ਆਇਆ—ਕੇਵਲ ਜਦੋਂ ਤੂੰ ਇਸ ਨੂੰ ਪੀਤਾ, ਤੈਨੂੰ ਸਮਝ ਆਈ ਕਿ ਤੈਨੂੰ ਪਾਣੀ ਚਾਹੀਦਾ ਹੈ। ਪਰਮੇਸ਼ੁਰ ਦੁਆਰਾ ਪਹਿਲਾਂ ਤੋਂ ਹੀ ਪਾਣੀ ਦਾ ਨਿਰਮਾਣ ਮਨੁੱਖਜਾਤੀ ਲਈ ਕੀਤਾ ਗਿਆ ਸੀ। ਭੋਜਨ, ਭਾਵੇਂ ਕੋਈ ਦਿਨ ਵਿੱਚ ਤਿੰਨ ਵਾਰ ਖਾਂਦਾ ਹੈ ਜਾਂ ਦੋ ਵਾਰ, ਜਾਂ ਇਸ ਤੋਂ ਵੀ ਜ਼ਿਆਦਾ ਵਾਰ, ਇਹ ਸੰਖੇਪ ਵਿੱਚ, ਕੁਝ ਅਜਿਹਾ ਹੈ ਜੋ ਮਨੁੱਖਾਂ ਦੇ ਰੋਜ਼ਾਨਾ ਜੀਵਨ ਲਈ ਲਾਜ਼ਮੀ ਹੈ। ਇਹ ਉਨ੍ਹਾਂ ਚੀਜ਼ਾਂ ਵਿੱਚੋਂ ਇੱਕ ਹੈ ਜੋ ਮਨੁੱਖੀ ਸਰੀਰ ਦੇ ਸਧਾਰਣ, ਨਿਰੰਤਰ ਬਚਾਅ ਨੂੰ ਬਰਕਰਾਰ ਰੱਖਣ ਲਈ ਜ਼ਰੂਰੀ ਹਨ। ਇਸ ਲਈ, ਭੋਜਨ ਕਿੱਥੋਂ ਆਉਂਦਾ ਹੈ? ਪਹਿਲਾ, ਇਹ ਮਿੱਟੀ ਤੋਂ ਆਉਂਦਾ ਹੈ। ਪਰਮੇਸ਼ੁਰ ਦੁਆਰਾ ਮਿੱਟੀ ਪਹਿਲਾਂ ਹੀ ਮਨੁੱਖਜਾਤੀ ਲਈ ਤਿਆਰ ਕੀਤੀ ਗਈ ਸੀ, ਅਤੇ ਇਹ ਕੇਵਲ ਰੁੱਖਾਂ ਅਤੇ ਘਾਹ ਲਈ ਹੀ ਨਹੀਂ, ਬਹੁਤ ਸਾਰੀਆਂ ਕਿਸਮਾਂ ਦੇ ਪੌਦਿਆਂ ਦੇ ਬਚਾਅ ਲਈ ਵੀ ਉਚਿਤ ਹੈ। ਪਰਮੇਸ਼ੁਰ ਨੇ ਮਨੁੱਖਜਾਤੀ ਲਈ ਸਭ ਕਿਸਮਾਂ ਦੇ ਅਨਾਜਾਂ ਅਤੇ ਹੋਰ ਕਈ ਕਿਸਮਾਂ ਦੇ ਭੋਜਨਾਂ ਦੇ ਬੀਜ ਤਿਆਰ ਕੀਤੇ, ਅਤੇ ਉਸ ਨੇ ਮਨੁੱਖਜਾਤੀ ਨੂੰ ਬੀਜਣ ਲਈ ਉਚਿਤ ਮਿੱਟੀ ਅਤੇ ਜ਼ਮੀਨ ਦਿੱਤੀ, ਅਤੇ ਇਨ੍ਹਾਂ ਚੀਜ਼ਾਂ ਨਾਲ ਮਨੁੱਖਜਾਤੀ ਨੇ ਭੋਜਨ ਪ੍ਰਾਪਤ ਕੀਤਾ। ਕਈ ਕਿਸਮਾਂ ਦੇ ਭੋਜਨ ਕਿਹੜੇ ਹਨ? ਤੁਸੀਂ ਸ਼ਾਇਦ ਪਹਿਲਾਂ ਤੋਂ ਹੀ ਜਾਣਦੇ ਹੋ। ਪਹਿਲਾਂ, ਕਈ ਕਿਸਮ ਦੇ ਅਨਾਜ ਹਨ। ਕਿਹੜੀਆਂ ਵੱਖਰੀਆਂ ਕਿਸਮਾਂ ਦੇ ਅਨਾਜ ਹੁੰਦੇ ਹਨ? ਕਣਕ, ਕੰਗਨੀ ਬਾਜਰਾ, ਗਲੂਟਨਿਸ ਬਾਜਰਾ, ਚੀਨਾ ਬਾਜਰਾ, ਅਤੇ ਹੋਰ ਕਿਸਮਾਂ ਦੇ ਛਿਲਕਿਆਂ ਵਾਲੇ ਅਨਾਜ। ਖਿਚੜੀ ਵੀ, ਦੱਖਣ ਤੋਂ ਉੱਤਰ ਤੱਕ ਸਭ ਤਰ੍ਹਾਂ ਦੀਆਂ ਵੱਖੋ-ਵੱਖ ਕਿਸਮਾਂ ਦੀ ਹੈ—ਜੌਂ, ਕਣਕ, ਜਵੀ, ਬਕਵੀਟ, ਆਦਿ। ਵੱਖਰੇ ਮਸਾਲੇ ਵੱਖੋ-ਵੱਖ ਖੇਤਰਾਂ ਵਿੱਚ ਖੇਤੀ ਲਈ ਉਚਿਤ ਹੁੰਦੇ ਹਨ। ਚੌਲਾਂ ਦੀਆਂ ਵੀ ਕਈ ਕਿਸਮਾਂ ਹੁੰਦੀਆਂ ਹਨ। ਦੱਖਣ ਦੀਆਂ ਆਪਣੀਆਂ ਕਿਸਮਾਂ ਹਨ ਜੋ ਕਿ ਲੰਮੇ ਦਾਣੇ ਦੀਆਂ ਹੁੰਦੀਆਂ ਹਨ ਅਤੇ ਦੱਖਣ ਦੇ ਲੋਕਾਂ ਲਈ ਉਚਿਤ ਹੁੰਦੀਆਂ ਹਨ ਕਿਉਕਿ ਉੱਥੇ ਪੌਣਪਾਣੀ ਜ਼ਿਆਦਾ ਗਰਮ ਹੈ, ਅਰਥਾਤ ਸਥਾਨਕ ਲੋਕਾਂ ਨੂੰ ਕਿਸਮਾਂ, ਜਿਵੇਂ ਕਿ ਇੰਡੀਕਾ ਚੌਲ, ਜੋ ਕਿ ਜ਼ਿਆਦਾ ਚਿਪਕਦੇ ਨਹੀਂ, ਖਾਣੀਆਂ ਪੈਂਦੀਆਂ ਹਨ। ਉਨ੍ਹਾਂ ਦੇ ਚੌਲ ਜ਼ਿਆਦਾ ਚਿਪਚਿਪੇ ਨਹੀਂ ਹੋ ਸਕਦੇ, ਨਹੀਂ ਤਾਂ ਉਨ੍ਹਾਂ ਦੀ ਭੁੱਖ ਮਰ ਜਾਵੇਗੀ ਅਤੇ ਉਹ ਇਸ ਨੂੰ ਪਚਾ ਨਹੀਂ ਸਕਣਗੇ। ਉੱਤਰ ਵਾਲੇ ਜ਼ਿਆਦਾ ਚਿਪਕਣ ਵਾਲੇ ਚੌਲ ਖਾਂਦੇ ਹਨ, ਕਿਉਂਕਿ ਉੱਤਰ ਹਮੇਸ਼ਾਂ ਠੰਡਾ ਰਹਿੰਦਾ ਹੈ ਅਤੇ ਇਸ ਕਰਕੇ ਲੋਕ ਜ਼ਿਆਦਾ ਜੁੜੀਆਂ ਹੋਈਆਂ ਚੀਜ਼ਾਂ ਖਾਂਦੇ ਹਨ। ਅੱਗੇ, ਫਲੀਆਂ ਦੀਆਂ ਵੀ ਕਈ ਕਿਸਮਾਂ ਹੁੰਦੀਆਂ ਹਨ, ਜੋ ਕਿ ਜ਼ਮੀਨ ਦੇ ਉੱਪਰ ਉੱਗਦੀਆਂ ਹਨ, ਅਤੇ ਜੜ੍ਹਾਂ ਵਾਲੀਆਂ ਸਬਜ਼ੀਆਂ ਜੋ ਜ਼ਮੀਨ ਦੇ ਅੰਦਰ ਉੱਗਦੀਆਂ ਹਨ, ਜਿਵੇਂ ਕਿ ਆਲੂ, ਸ਼ੱਕਰਕੰਦੀ, ਤਾਰੋ, ਆਦਿ। ਆਲੂ ਉੱਤਰ ਵਿੱਚ ਉੱਗਦੇ ਹਨ ਜਿੱਥੇ ਉਨ੍ਹਾਂ ਦੀ ਗੁਣਵੱਤਾ ਬਹੁਤ ਉੱਚ ਹੁੰਦੀ ਹੈ। ਜਦੋਂ ਲੋਕਾਂ ਕੋਲ ਖਾਣ ਲਈ ਅਨਾਜ ਨਹੀਂ ਹੁੰਦਾ, ਆਲੂ ਨੂੰ ਮੁੱਖ ਭੋਜਨ ਦੇ ਰੂਪ ਵਿੱਚ, ਦਿਨ ਵਿੱਚ ਤਿੰਨ ਵਾਰ ਖਾਂਦੇ ਰਹਿ ਸਕਦੇ ਹਨ। ਆਲੂਆਂ ਨੂੰ ਇੱਕ ਭੋਜਨ ਦੇ ਭੰਡਾਰ ਦੇ ਰੂਪ ਵਿੱਚ ਵੀ ਵਰਤਿਆ ਜਾ ਸਕਦਾ ਹੈ। ਸ਼ੱਕਰਕੰਦੀ ਦੀ ਗੁਣਵੱਤਾ ਆਲੂ ਨਾਲੋਂ ਕਾਫੀ ਮਾੜੀ ਹੁੰਦੀ ਹੈ ਪਰ ਇਹ ਅਜੇ ਵੀ ਦਿਨ ਦੇ ਤਿੰਨ ਖਾਣਿਆਂ ਦੇ ਮੁੱਖ ਭੋਜਨ ਵਜੋਂ ਵਰਤੀ ਜਾ ਸਕਦੀ ਹੈ। ਜਦੋਂ ਅਨਾਜ ਉਗਾਉਣੇ ਔਖੇ ਹੁੰਦੇ ਹਨ ਤਾਂ ਲੋਕ ਸ਼ੱਕਰਕੰਦੀ ਨਾਲ ਆਪਣੀ ਭੁੱਖ ਮਿਟਾ ਸਕਦੇ ਹਨ। ਤਾਰੋ, ਜੋ ਕਿ ਅਕਸਰ ਦੱਖਣ ਦੇ ਲੋਕਾਂ ਦੁਆਰਾ ਖਾਧਾ ਜਾਂਦਾ ਹੈ, ਨੂੰ ਵੀ ਇਸੇ ਪ੍ਰਕਾਰ ਅਤੇ ਮੁੱਖ ਭੋਜਨ ਵਜੋਂ ਵਰਤਿਆ ਜਾ ਸਕਦਾ ਹੈ। ਇਹ ਵੱਖੋ-ਵੱਖ ਕਿਸਮਾਂ ਦੀਆਂ ਫਸਲਾਂ ਹਨ, ਜੋ ਕਿ ਲੇਕਾਂ ਦੇ ਰੋਜ਼ਾਨਾ ਦੇ ਭੋਜਨ ਅਤੇ ਪਾਣੀ ਦੇ ਲਾਜ਼ਮੀ ਹਿੱਸੇ ਹਨ। ਲੋਕ ਕਈ ਕਿਸਮਾਂ ਦੇ ਅਨਾਜਾਂ ਦਾ ਇਸਤੇਮਾਲ ਨੂਡਲਜ਼, ਭਾਫ ਵਾਲੇ ਬਨ, ਚੌਲ ਜਾਂ ਚੌਲਾਂ ਦੇ ਨੂਡਲਜ਼ ਬਣਾਉਣ ਲਈ ਕਰਦੇ ਹਨ। ਪਰਮੇਸ਼ੁਰ ਨੇ ਇਹ ਵੱਖਰੇ ਅਨਾਜ ਮਨੁੱਖਜਾਤੀ ਨੂੰ ਬਹੁਤਾਤ ਵਿੱਚ ਬਖਸ਼ੇ ਹਨ। ਇੰਨੀਆਂ ਕਿਸਮਾਂ ਕਿਉਂ ਮੌਜੂਦ ਹਨ, ਇਹ ਪਰਮੇਸ਼ੁਰ ਦੀ ਇੱਛਾ ਦਾ ਮਾਮਲਾ ਹੈ: ਇਹ ਵੱਖਰੀਆਂ ਕਿਸਮਾਂ ਦੀਆਂ ਮਿੱਟੀਆਂ ਅਤੇ ਉੱਤਰ, ਦੱਖਣ, ਪੂਰਬ ਅਤੇ ਪੱਛਮ ਦੇ ਪੌਣ-ਪਾਣੀ ਲਈ ਉਚਿਤ ਹਨ; ਜਦਕਿ ਉਨ੍ਹਾਂ ਦੀਆਂ ਵੱਖਰੀਆਂ ਬਣਤਰਾਂ ਅਤੇ ਸਮੱਗਰੀਆਂ ਮਨੁੱਖੀ ਸਰੀਰ ਦੀਆਂ ਵੱਖਰੀਆਂ ਬਣਤਰਾਂ ਅਤੇ ਸਮੱਗਰੀਆਂ ਦੇ ਅਨੁਸਾਰ ਹਨ। ਕੇਵਲ ਇਨ੍ਹਾਂ ਨੂੰ ਖਾ ਕੇ ਲੋਕ ਆਪਣੇ ਸਰੀਰ ਦੇ ਲੋੜੀਂਦੇ ਪੋਸ਼ਕਾਂ ਅਤੇ ਤੱਤਾਂ ਨੂੰ ਕਾਇਮ ਰੱਖ ਸਕਦੇ ਹਨ। ਉੱਤਰੀ ਅਤੇ ਦੱਖਣੀ ਭੋਜਨ ਵੱਖਰੇ ਹਨ, ਪਰ ਉਨ੍ਹਾਂ ਵਿੱਚ ਅੰਤਰਾਂ ਨਾਲੋਂ ਬਹੁਤ ਸਾਰੀਆਂ ਸਮਾਨਤਾਵਾਂ ਹਨ। ਇਹ ਦੋਵੇਂ ਮਨੁੱਖੀ ਸਰੀਰ ਦੀਆਂ ਨਿਯਮਤ ਲੋੜਾਂ ਦੀ ਸੰਤੁਸ਼ਟੀ ਕਰ ਸਕਦੇ ਹਨ ਅਤੇ ਇਸ ਦੇ ਸਧਾਰਣ ਬਚਾਅ ਵਿੱਚ ਸਹਿਯੋਗ ਦੇ ਸਕਦੇ ਹਨ। ਇਸ ਕਰਕੇ ਹਰੇਕ ਖੇਤਰ ਵਿੱਚ ਬਹੁਤ ਵੱਡੀ ਮਾਤਰਾ ਵਿੱਚ ਕਿਸਮਾਂ ਦਾ ਉਤਪਾਦਨ ਹੁੰਦਾ ਹੈ ਕਿਉਂਕਿ ਮਨੁੱਖਾਂ ਦੇ ਭੌਤਿਕ ਸਰੀਰਾਂ ਦੀਆਂ ਲੋੜਾਂ ਦੀ ਪੂਰਤੀ ਇਹ ਭੋਜਨ ਕਰਦੇ ਹਨ—ਸਰੀਰ ਦੇ ਸਧਾਰਣ ਵਜੂਦ ਨੂੰ ਕਾਇਮ ਰੱਖਣ ਲਈ ਉਨ੍ਹਾਂ ਨੂੰ ਮਿੱਟੀ ਵਿੱਚ ਉੱਗਣ ਵਾਲੇ ਵੱਖਰੇ-ਵੱਖਰੇ ਭੋਜਨਾਂ ਦੀ ਪੂਰਤੀ ਕੀਤੀ ਜਾਣੀ ਜ਼ਰੂਰੀ ਹੈ, ਤਾਂ ਕਿ ਉਹ ਸਧਾਰਣ ਮਨੁੱਖੀ ਜੀਵਨ ਨੂੰ ਗੁਜ਼ਾਰ ਸਕਣ। ਸੰਖੇਪ ਵਿੱਚ, ਪਰਮੇਸ਼ੁਰ ਮਨੁੱਖਜਾਤੀ ਪ੍ਰਤੀ ਬਹੁਤ ਜ਼ਿਆਦਾ ਵਿਚਾਰਵਾਨ ਹੁੰਦਾ ਹੈ। ਵੱਖੋ-ਵੱਖ ਭੋਜਨ ਜੋ ਪਰਮੇਸ਼ੁਰ ਮਨੁੱਖਾਂ ਨੂੰ ਬਖਸ਼ਦਾ ਹੈ ਇੱਕੇ ਪ੍ਰਕਾਰ ਦੇ ਨਹੀਂ ਹਨ, ਸਗੋਂ ਕਾਫ਼ੀ ਵੰਨ-ਸੁਵੰਨੇ ਹੁੰਦੇ ਹਨ। ਜੇ ਲੋਕ ਖਿਚੜੀ ਖਾਣਾ ਚਾਹੁੰਦੇ ਹਨ, ਉਹ ਖਿਚੜੀ ਖਾ ਸਕਦੇ ਹਨ। ਕੁਝ ਲੋਕ ਕਣਕ ਦੇ ਬਜਾਏ ਚੌਲਾਂ ਨੂੰ ਪਸੰਦ ਕਰਦੇ ਹਨ, ਅਤੇ ਜੇ ਕਣਕ ਪਸੰਦ ਨਹੀਂ ਤਾਂ ਉਹ ਚੌਲ ਖਾ ਸਕਦੇ ਹਨ। ਸਭ ਕਿਸਮਾਂ ਦੇ ਚੌਲ ਹੁੰਦੇ ਹਨ—ਲੰਮੇ-ਦਾਣੇ, ਛੋਟੇ ਦਾਣੇ—ਅਤੇ ਹਰ ਇੱਕ ਲੋਕਾਂ ਦੀ ਭੁੱਖਾਂ ਦੀ ਸੰਤੁਸ਼ਟੀ ਕਰ ਸਕਦੇ ਹਨ। ਇਸ ਲਈ, ਜੇ ਲੋਕ ਇਨ੍ਹਾਂ ਅਨਾਜਾਂ ਨੂੰ ਖਾਂਦੇ ਹਨ—ਜਿੰਨੀ ਦੇਰ ਤੱਕ ਉਹ ਕਿਸੇ ਭੋਜਨ ਦੇ ਬਾਰੇ ਕੋਈ ਖ਼ਾਸ ਨਜ਼ਰੀਆ ਨਹੀਂ ਰੱਖਦੇ—ਉਨ੍ਹਾਂ ਵਿੱਚ ਪੋਸ਼ਣ ਦੀ ਕਮੀ ਨਹੀਂ ਆਵੇਗੀ ਅਤੇ ਉਨ੍ਹਾਂ ਨੂੰ ਮੌਤ ਆਉਣ ਤੱਕ ਸਿਹਤਮੰਦ ਜੀਵਨ ਜੀਉਣ ਦੀ ਗਰੰਟੀ ਮਿਲਦੀ ਹੈ। ਜਦੋਂ ਪਰਮੇਸ਼ੁਰ ਨੇ ਮਨੁੱਖਜਾਤੀ ਨੂੰ ਭੋਜਨ ਬਖਸ਼ਿਆ ਤਾਂ ਇਹ ਵਿਚਾਰ ਉਸ ਦੇ ਮਨ ਵਿੱਚ ਸੀ। ਮਨੁੱਖੀ ਸਰੀਰ ਇਨ੍ਹਾਂ ਚੀਜ਼ਾਂ ਦੇ ਬਗੈਰ ਨਹੀਂ ਰਹਿ ਸਕਦਾ—ਕੀ ਇਹ ਅਸਲੀਅਤ ਨਹੀਂ ਹੈ? ਇਹ ਵਿਹਾਰਕ ਸਮੱਸਿਆਵਾਂ ਮਨੁੱਖ ਆਪਣੇ-ਆਪ ਨਹੀਂ ਸੁਲਝਾ ਸਕਦਾ ਸੀ, ਪਰ ਪਰਮੇਸ਼ੁਰ ਉਨ੍ਹਾਂ ਲਈ ਤਿਆਰ ਸੀ: ਉਸ ਨੇ ਇਨ੍ਹਾਂ ਬਾਰੇ ਪਹਿਲਾਂ ਤੋਂ ਹੀ ਸੋਚਿਆ ਅਤੇ ਮਨੁੱਖਜਾਤੀ ਲਈ ਤਿਆਰੀਆਂ ਕੀਤੀਆਂ।

ਪਰ ਪਰਮੇਸ਼ੁਰ ਨੇ ਮਨੁੱਖਜਾਤੀ ਨੂੰ ਕੇਵਲ ਇਹ ਸਭ ਕੁਝ ਹੀ ਨਹੀਂ ਦਿੱਤਾ—ਉਸ ਨੇ ਮਨੁੱਖਜਾਤੀ ਨੂੰ ਸਬਜ਼ੀਆਂ ਵੀ ਦਿੱਤੀਆਂ! ਜੇ ਤੂੰ ਚੌਲਾਂ ਦੇ ਨਾਲ ਕੇਵਲ ਇਨ੍ਹਾਂ ਨੂੰ ਖਾਂਦਾ ਹੈਂ, ਕੁਝ ਵੀ ਹੋਰ ਨਹੀਂ ਖਾਂਦਾ, ਤਾਂ ਹੋ ਸਕਦਾ ਹੈ ਕਿ ਤੈਨੂੰ ਕਾਫ਼ੀ ਮਾਤਰਾ ਵਿੱਚ ਪੋਸ਼ਕ-ਤੱਤ ਨਾ ਮਿਲਣ। ਦੂਜੇ ਪਾਸੇ, ਜੇ ਤੂੰ ਕੁਝ ਸਬਜ਼ੀਆਂ ਨੂੰ ਤਲੇਂ, ਜਾਂ ਆਪਣੇ ਭੋਜਨ ਨਾਲ ਖਾਣ ਲਈ ਸਲਾਦ ਬਣਾ ਲਵੇਂ, ਤਾਂ ਸਬਜ਼ੀਆਂ ਵਿਚਲੇ ਵਿਟਾਮਿਨ ਅਤੇ ਉਨ੍ਹਾਂ ਦੇ ਵੱਖੋ-ਵੱਖ ਚਿੰਨ੍ਹ-ਮਾਤਰ ਤੱਤ ਅਤੇ ਬਾਕੀ ਪੋਸ਼ਕ ਤੱਤ ਤੇਰੇ ਸਰੀਰ ਦੀਆਂ ਲੋੜਾਂ ਨੂੰ ਕੁਦਰਤੀ ਰੂਪ ਵਿੱਚ ਸੰਤੁਸ਼ਟ ਕਰ ਸਕਦੇ ਹਨ। ਅਤੇ ਲੋਕ ਇਨ੍ਹਾਂ ਭੋਜਨਾਂ ਦੇ ਦੌਰਾਨ ਥੋੜ੍ਹਾ-ਬਹੁਤ ਫਲ ਵੀ ਖਾ ਸਕਦੇ ਹਨ, ਨਹੀਂ? ਕਈ ਵਾਰ, ਲੋਕਾਂ ਨੂੰ ਜ਼ਿਆਦਾ ਤਰਲਾਂ ਅਤੇ ਹੋਰ ਪੋਸ਼ਕ ਤੱਤਾਂ ਜਾਂ ਵੱਖਰੇ ਸੁਆਦ ਦੀ ਜ਼ਰੂਰਤ ਹੁੰਦੀ ਹੈ, ਅਤੇ ਫਲ ਅਤੇ ਸਬਜ਼ੀਆਂ ਇਨ੍ਹਾਂ ਲੋੜਾਂ ਨੂੰ ਪੂਰਾ ਕਰ ਸਕਦੇ ਹਨ। ਜਿਵੇਂ, ਉੱਤਰ, ਦੱਖਣ, ਪੂਰਬ ਅਤੇ ਪੱਛਮ ਵਿੱਚ ਵੱਖੋ-ਵੱਖ ਮਿੱਟੀਆਂ ਅਤੇ ਪੌਣ-ਪਾਣੀ ਹੁੰਦਾ ਹੈ, ਇਹ ਫਲਾਂ ਅਤੇ ਸਬਜ਼ੀਆਂ ਦੀਆਂ ਵੱਖਰੀਆਂ ਕਿਸਮਾਂ ਪੈਦਾ ਕਰਦੇ ਹਨ। ਕਿਉਂਕਿ ਦੱਖਣ ਦਾ ਪੌਣ-ਪਾਣੀ ਬਹੁਤ ਜ਼ਿਆਦਾ ਗਰਮ ਹੁੰਦਾ ਹੈ, ਜ਼ਿਆਦਾਤਰ ਫਲ ਅਤੇ ਸਬਜ਼ੀਆਂ ਠੰਡੀ ਤਸੀਰ ਦੀਆਂ ਹੁੰਦੀਆਂ ਹਨ, ਜਿਨ੍ਹਾਂ ਦੇ ਖਾਣ ਨਾਲ, ਉਹ ਮਨੁੱਖੀ ਸਰੀਰ ਵਿੱਚ ਠੰਡੇ ਅਤੇ ਗਰਮ ਵਿੱਚ ਸੰਤੁਲਨ ਬਣਾਉਣ ਦੇ ਯੋਗ ਹੁੰਦੀਆਂ ਹਨ। ਇਸ ਦੇ ਉਲਟ, ਉੱਤਰ ਵਿੱਚ ਸਬਜ਼ੀਆਂ ਅਤੇ ਫਲਾਂ ਦੀਆਂ ਬਹੁਤ ਘੱਟ ਕਿਸਮਾਂ ਹਨ, ਪਰ ਇਹ ਸਥਾਨਕ ਲੋਕਾਂ ਦੇ ਆਨੰਦ ਮਾਨਣ ਲਈ ਕਾਫ਼ੀ ਹਨ। ਹਾਲਾਂਕਿ, ਵਰਤਮਾਨ ਸਾਲਾਂ ਵਿੱਚ ਹੋਏ ਸਮਾਜਿਕ ਵਿਕਾਸਾਂ ਜਾਂ, ਕਥਿਤ ਸਮਾਜਿਕ ਤਰੱਕੀ, ਅਤੇ ਨਾਲ ਹੀ ਉੱਤਰ, ਦੱਖਣ, ਪੂਰਬ, ਅਤੇ ਪੱਛਮ ਨੂੰ ਜੋੜਨ ਵਾਲੇ ਸੰਚਾਰ ਅਤੇ ਆਵਾਜਾਈ ਵਿੱਚ ਸੁਧਾਰਾਂ ਦੀ ਵਜ੍ਹਾ ਤੋਂ ਉੱਤਰ ਦੇ ਲੋਕ ਦੱਖਣੀ ਫਲ ਅਤੇ ਸਬਜ਼ੀਆਂ, ਅਤੇ ਦੱਖਣ ਦੇ ਸਥਾਨਕ ਉਤਪਾਦਾਂ ਨੂੰ ਖਾ ਸਕਦੇ ਹਨ, ਅਤੇ ਉਹ ਅਜਿਹਾ ਸਾਲ ਦੇ ਸਾਰੇ ਮੌਸਮਾਂ ਦੇ ਦੌਰਾਨ ਕਰ ਸਕਦੇ ਹਨ। ਹਾਲਾਂਕਿ ਇਹ ਲੋਕਾਂ ਦੀ ਭੁੱਖ ਅਤੇ ਭੌਤਿਕ ਇੱਛਾਵਾਂ ਨੂੰ ਤ੍ਰਿਪਤ ਕਰਨ ਦੇ ਯੋਗ ਹਨ, ਪਰ ਇਨ੍ਹਾਂ ਨਾਲ ਉਨ੍ਹਾਂ ਦੇ ਸਰੀਰਾਂ ਨੂੰ ਅਣਜਾਣੇ ਵਿੱਚ ਵੱਖੋ-ਵੱਖ ਦਰਜਿਆਂ ਦੇ ਨੁਕਸਾਨ ਵੀ ਹੁੰਦੇ ਹਨ। ਇਸ ਦਾ ਕਾਰਨ ਇਹ ਹੈ ਕਿ ਪਰਮੇਸ਼ੁਰ ਨੇ ਜੋ ਮਨੁੱਖਜਾਤੀ ਲਈ ਭੋਜਨ ਤਿਆਰ ਕੀਤੇ, ਉਨ੍ਹਾਂ ਵਿੱਚੋਂ ਦੱਖਣ ਦੇ ਲੋਕਾਂ ਲਈ ਇੱਕ ਤਰ੍ਹਾਂ ਦੇ ਭੋਜਨ, ਫਲ ਅਤੇ ਸਬਜ਼ੀਆਂ ਹੁੰਦੇ ਹਨ, ਅਤੇ ਇਸੇ ਤਰ੍ਹਾਂ ਉੱਤਰ ਦੇ ਲੋਕਾਂ ਲਈ ਦੂਜੀ ਤਰ੍ਹਾਂ ਦੇ ਭੋਜਨ, ਫਲ ਅਤੇ ਸਬਜ਼ੀਆਂ ਹੁੰਦੇ ਹਨ। ਕਹਿਣ ਦਾ ਭਾਵ ਹੈ ਕਿ ਜੇ ਤੂੰ ਦੱਖਣ ਵਿੱਚ ਜੰਮਿਆ ਹੈਂ, ਤੇਰੇ ਲਈ ਦੱਖਣ ਦੀਆਂ ਚੀਜ਼ਾਂ ਨੂੰ ਖਾਣਾ ਉਚਿਤ ਹੈ। ਪਰਮੇਸ਼ੁਰ ਨੇ ਖ਼ਾਸ ਤੌਰ ਤੇ ਇਨ੍ਹਾਂ ਭੋਜਨਾਂ, ਫਲਾਂ ਅਤੇ ਸਬਜ਼ੀਆਂ ਨੂੰ ਤਿਆਰ ਕੀਤਾ, ਕਿਉਂਕਿ ਦੱਖਣ ਵਿੱਚ ਖਾਸ ਪੌਣ-ਪਾਣੀ ਹੈ। ਉੱਤਰ ਦਾ ਭੋਜਨ ਉੱਤਰ ਦੇ ਲੋਕਾਂ ਦੇ ਸਰੀਰਾਂ ਲਈ ਜ਼ਰੂਰੀ ਹੁੰਦਾ ਹੈ। ਫਿਰ, ਕਿਉਂਕਿ ਲੋਕਾਂ ਦੀਆਂ ਹਾਬੜੀਆਂ ਹੋਈਆ ਭੁੱਖਾਂ ਹੁੰਦੀਆਂ ਹਨ ਉਨ੍ਹਾਂ ਨੇ ਅਣਜਾਣੇ ਵਿੱਚ ਆਪਣੇ-ਆਪ ਨੂੰ ਨਵੇਂ ਸਮਾਜਿਕ ਰੁਝਾਨਾਂ ਨਾਲ ਵਹਿਣ ਦਿੱਤਾ ਹੈ ਅਤੇ ਬਿਨਾ ਸੋਚੇ-ਸਮਝੇ ਇਨ੍ਹਾਂ ਨਿਯਮਾਂ ਦੀ ਉਲੰਘਣਾ ਕੀਤੀ ਹੈ। ਹਾਲਾਂਕਿ ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਜੀਵਨ ਅਤੀਤ ਨਾਲੋਂ ਬਿਹਤਰ ਹਨ, ਪਰ ਇਸ ਤਰ੍ਹਾਂ ਦੀ ਸਮਾਜਿਕ ਤਰੱਕੀ ਵੱਡੀ ਗਿਣਤੀ ਵਿੱਚ ਲੋਕਾਂ ਦੇ ਸਰੀਰਾਂ ਨੂੰ ਧੋਖੇ ਨਾਲ ਨੁਕਸਾਨ ਪਹੁੰਚਾ ਰਹੀ ਹੈ। ਪਰਮੇਸ਼ੁਰ ਇਹ ਸਭ ਕੁਝ ਨਹੀਂ ਦੇਖਣਾ ਚਾਹੁੰਦਾ, ਅਤੇ ਨਾ ਹੀ ਮਨੁੱਖਜਾਤੀ ਨੂੰ ਇਨ੍ਹਾਂ ਭੋਜਨਾਂ, ਫਲਾਂ ਅਤੇ ਸਬਜ਼ੀਆਂ ਦੀ ਪੂਰਤੀ ਕਰਨ ਵੇਲੇ ਉਸ ਨੇ ਇਹ ਇਰਾਦਾ ਕੀਤਾ ਸੀ। ਮਨੁੱਖਾਂ ਨੇ ਆਪਣੇ ਆਪ ਪਰਮੇਸ਼ੁਰ ਦੇ ਨਿਯਮਾਂ ਦੀ ਉਲੰਘਣਾ ਕਰਕੇ ਆਪਣੇ ਲਈ ਇਹ ਵਰਤਮਾਨ ਸਥਿਤੀ ਬਣਾਈ ਹੈ।

ਇੱਥੋਂ ਤੱਕ ਕਿ, ਉਸ ਸਭ ਦੇ ਇਲਾਵਾ, ਪਰਮੇਸ਼ੁਰ ਨੇ ਜਿਹੜੀ ਦਾਤ ਮਨੁੱਖਜਾਤੀ ਨੂੰ ਬਖਸ਼ੀ ਹੈ ਉਹ ਸੱਚਮੁੱਚ ਹੀ ਬਹੁਤਾਤ ਮਾਤਰਾ ਵਿੱਚ ਹੈ, ਅਤੇ ਹਰੇਕ ਸਥਾਨ ਦਾ ਆਪਣਾ ਸਥਾਨਕ ਉਤਪਾਦ ਹੈ। ਉਦਾਹਰਣ ਵਜੋਂ, ਕਈ ਸਥਾਨਾਂ ’ਤੇ ਲਾਲ ਖ਼ਜੂਰਾਂ (ਇਨ੍ਹਾਂ ਨੂੰ ਜੂਜੂਬ ਵੀ ਕਹਿੰਦੇ ਹਨ) ਬਹੁਤ ਜ਼ਿਆਦਾ ਹੁੰਦੀਆਂ ਹਨ, ਕਈ ਸਥਾਨਾਂ ’ਤੇ ਅਖਰੋਟ ਬਹੁਤ ਹੁੰਦੇ ਹਨ ਅਤੇ ਬਾਕੀ ਸਥਾਨਾਂ ਵਿੱਚ ਮੂੰਗਫਲੀ ਜਾਂ ਵੱਖਰੇ ਪ੍ਰਕਾਰ ਦੀਆਂ ਗਿਰੀਆਂ ਬਹੁਤ ਹੁੰਦੀਆਂ ਹਨ। ਇਹ ਸਾਰੀਆਂ ਭੌਤਿਕ ਚੀਜ਼ਾਂ ਮਨੁੱਖੀ ਸਰੀਰ ਲਈ ਸਾਰੇ ਜ਼ਰੂਰੀ ਪੌਸ਼ਕ ਤੱਤਾਂ ਦੀ ਪੂਰਤੀ ਕਰਦੀਆਂ ਹਨ। ਪਰ ਪਰਮੇਸ਼ੁਰ ਮਨੁੱਖਜਾਤੀ ਨੂੰ ਸਹੀ ਮਾਤਰਾ ਅਤੇ ਸਹੀ ਸਮੇਂ, ਸਾਲ ਦੇ ਸਮੇਂ ਅਤੇ ਮੌਸਮ ਦੇ ਅਨੁਸਾਰ ਇਨ੍ਹਾਂ ਸਭ ਚੀਜ਼ਾਂ ਦੀ ਪੂਰਤੀ ਕਰਦਾ ਹੈ। ਮਨੁੱਖਜਾਤੀ ਸਰੀਰਕ ਅਨੰਦ ਦਾ ਲੋਭ ਕਰਦੀ ਹੈ ਅਤੇ ਪੇਟੂ ਹੈ, ਜਿਸ ਨਾਲ ਮਨੁੱਖੀ ਵਿਕਾਸ ਦੇ ਕੁਦਰਤੀ ਨਿਯਮਾਂ, ਜੋ ਉਸ ਨੇ ਮਨੁੱਖਜਾਤੀ ਦੀ ਸਿਰਜਣਾ ਵੇਲੇ ਸਥਾਪਿਤ ਕੀਤੇ, ਦੀ ਉਲੰਘਣਾ ਕਰਨਾ ਅਤੇ ਇਨ੍ਹਾਂ ਨੂੰ ਨੁਕਸਾਨ ਪਹੁੰਚਾਉਣਾ ਅਸਾਨ ਹੋ ਗਿਆ। ਆਉ ਚੈਰੀ ਨੂੰ ਇੱਕ ਉਦਾਹਰਣ ਵਜੋਂ ਲਈਏ। ਇਹ ਜੂਨ ਦੇ ਨੇੜੇ-ਤੇੜੇ ਪੱਕ ਜਾਂਦੀਆਂ ਹਨ। ਸਧਾਰਣ ਸਥਿਤੀਆਂ ਵਿੱਚ, ਅਗਸਤ ਤੱਕ ਕੋਈ ਵੀ ਚੈਰੀਆਂ ਨਹੀਂ ਬਚਦੀਆਂ। ਉਹ ਕੇਵਲ ਦੋ ਮਹੀਨਿਆਂ ਲਈ ਤਾਜ਼ਾ ਰੱਖੀਆਂ ਜਾ ਸਕਦੀਆਂ ਹਨ ਪਰ, ਵਿਗਿਆਨਕ ਤਕਨੀਕਾਂ ਨੂੰ ਵਰਤ ਕੇ ਲੋਕ ਹੁਣ ਇਸ ਮਿਆਦ ਨੂੰ ਬਾਰ੍ਹਾਂ ਮਹੀਨਿਆਂ, ਇੱਥੋਂ ਤੱਕ ਕਿ ਅਗਲੇ ਸਾਲ ਦੇ ਚੈਰੀ ਦੇ ਮੌਸਮ ਤੱਕ ਵਧਾਉਣ ਦੇ ਯੋਗ ਹਨ। ਇਸ ਦਾ ਅਰਥ ਹੈ ਕਿ ਸਾਰਾ ਸਾਲ ਚੈਰੀਆਂ ਹੁੰਦੀਆਂ ਹਨ। ਕੀ ਇਹ ਘਟਨਾ ਸਧਾਰਣ ਹੈ? (ਨਹੀਂ।) ਤਾਂ, ਚੈਰੀਆਂ ਖਾਣ ਦਾ ਸਭ ਤੋਂ ਵਧੀਆ ਮੌਸਮ ਕਿਹੜਾ ਹੈ? ਇਹ ਜੂਨ ਤੋਂ ਅਗਸਤ ਤੱਕ ਦਾ ਸਮਾਂ ਹੋਵੇਗਾ। ਇਸ ਸਮੇਂ ਤੋਂ ਬਾਅਦ, ਭਾਵੇਂ ਤੁਸੀਂ ਇਸ ਨੂੰ ਕਿੰਨਾ ਵੀ ਤਾਜ਼ਾ ਰੱਖੋ, ਉਨ੍ਹਾਂ ਦਾ ਸੁਆਦ ਉਹੀ ਨਹੀਂ ਰਹਿੰਦਾ, ਨਾ ਹੀ ਇਹ ਸਰੀਰ ਦੀਆਂ ਲੋੜਾਂ ਦੀ ਪੂਰਤੀ ਕਰਦੀਆਂ ਹਨ। ਇੱਕ ਵਾਰ ਸਮਾਪਤੀ ਦੀ ਮਿਤੀ ਦੇ ਲੰਘ ਜਾਣ ’ਤੇ, ਭਾਵੇਂ ਤੂੰ ਜਿੰਨੇ ਮਰਜ਼ੀ ਰਸਾਇਣਾਂ ਦੀ ਵਰਤੋਂ ਕਰੇਂ, ਤੂੰ ਇਸ ਵਿੱਚ ਉਹ ਸਭ ਰਚਾਉਣ ਦੇ ਯੋਗ ਨਹੀਂ ਹੁੰਦਾ ਜੋ ਇਨ੍ਹਾਂ ਵਿੱਚ ਕੁਦਰਤੀ ਤੌਰ ਤੇ ਵੱਧਣ ਨਾਲ ਹੁੰਦਾ ਹੈ। ਇਸ ਦੇ ਇਲਾਵਾ, ਰਸਾਇਣ ਜੋ ਮਨੁੱਖਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਉਹ ਅਜਿਹੇ ਹਨ ਜਿਨ੍ਹਾਂ ਨੂੰ ਕੋਈ ਸੁਲਝਾ ਜਾਂ ਬਦਲ ਨਹੀਂ ਸਕਦਾ, ਭਾਵੇਂ ਉਹ ਜੋ ਵੀ ਕੋਸ਼ਿਸ਼ ਕਰਨ। ਇਸ ਕਰਕੇ, ਮੌਜੂਦਾ ਮੰਡੀ ਅਰਥਵਿਵਸਥਾ ਲੋਕਾਂ ਨੂੰ ਕੀ ਦਿੰਦੀ ਹੈ? ਲੋਕਾਂ ਦੇ ਜੀਵਨ ਬਿਹਤਰ ਲੱਗਦੇ ਹਨ, ਇਲਾਕਿਆਂ ਵਿਚਲੀ ਆਵਾਜਾਈ ਬਹੁਤ ਸੁਵਿਧਜਨਕ ਹੋ ਗਈ ਹੈ, ਅਤੇ ਲੋਕ ਚਾਰਾਂ ਮੌਸਮਾਂ ਵਿੱਚ ਕਦੇ ਵੀ ਸਾਰੀਆਂ ਕਿਸਮਾਂ ਦੇ ਫਲ ਖਾ ਸਕਦੇ ਹਨ। ਉੱਤਰ ਦੇ ਲੋਕ ਨਿਯਮਤ ਰੂਪ ਵਿੱਚ ਕੇਲੇ, ਇਸ ਦੇ ਨਾਲ ਦੱਖਣ ਦੀਆਂ ਸਥਾਨਕ ਸੌਗਾਤਾਂ, ਫਲ, ਜਾਂ ਹੋਰ ਭੋਜਨਾਂ ਨੂੰ ਖਾ ਸਕਦੇ ਹਨ। ਪਰ ਇਹ ਉਹ ਜੀਵਨ ਨਹੀਂ ਹੈ ਜੋ ਪਰਮੇਸ਼ੁਰ ਮਨੁੱਖ ਨੂੰ ਦੇਣਾ ਚਾਹੁੰਦਾ ਹੈ। ਇਸ ਪ੍ਰਕਾਰ ਦੀ ਮੰਡੀ ਦੀ ਅਰਥਵਿਵਸਥਾ ਕੁਝ ਲੋਕਾਂ ਦੇ ਜੀਵਨਾਂ ਨੂੰ ਲਾਭ ਪਹੁੰਚਾ ਸਕਦੀ ਹੈ ਪਰ ਇਹ ਨੁਕਸਾਨ ਵੀ ਲਿਆ ਸਕਦੀ ਹੈ। ਮੰਡੀ ਦੀ ਬਹੁਤਾਤ ਦੇ ਕਰਕੇ ਕਈ ਲੋਕ ਖਾਂਦੇ ਰਹਿੰਦੇ ਹਨ, ਇਹ ਸੋਚੇ ਬਗੈਰ ਕਿ ਉਹ ਆਪਣੇ ਮੂੰਹ ਵਿੱਚ ਕੀ ਪਾ ਰਹੇ ਹਨ। ਇਹ ਵਤੀਰਾ ਕੁਦਰਤ ਦੇ ਨਿਯਮਾਂ ਦੀ ਉਲੰਘਣਾ ਹੈ ਅਤੇ ਇਹ ਲੋਕਾਂ ਦੀ ਸਿਹਤ ਲਈ ਹਾਨੀਕਾਰਕ ਹੈ। ਇਸ ਕਰਕੇ ਮੰਡੀ ਅਰਥਵਿਵਸਥਾ ਲੋਕਾਂ ਨੂੰ ਸੱਚੀ ਖੁਸ਼ੀ ਨਹੀਂ ਦੇ ਸਕਦੀ। ਤੁਸੀਂ ਖ਼ੁਦ ਦੇਖੋ। ਕੀ ਸਾਰੇ ਮੌਸਮਾਂ ਵਿੱਚ ਬਜ਼ਾਰ ਵਿੱਚ ਅੰਗੂਰ ਨਹੀਂ ਵੇਚੇ ਜਾਂਦੇ? ਦਰਅਸਲ, ਅੰਗੂਰ ਤੋੜੇ ਜਾਣ ਤੋਂ ਬਾਅਦ ਕੇਵਲ ਬਹੁਤ ਥੋੜ੍ਹੇ ਸਮੇਂ ਲਈ ਤਾਜ਼ਾ ਰਹਿੰਦੇ ਹਨ। ਜੇ ਤੁਸੀਂ ਇਨ੍ਹਾਂ ਨੂੰ ਅਗਲੇ ਸਾਲ ਦੇ ਜੂਨ ਤੱਕ ਰੱਖਦੇ ਹੋ ਤਾਂ ਕੀ ਤੁਸੀਂ ਇਨ੍ਹਾਂ ਨੂੰ ਅਜੇ ਵੀ ਅੰਗੂਰ ਕਹਿ ਸਕਦੇ ਹੋ? ਜਾਂ ਕੀ “ਕੂੜਾ” ਇਨ੍ਹਾਂ ਲਈ ਬਿਹਤਰ ਨਾਂ ਨਹੀਂ ਹੋਵੇਗਾ? ਉਨ੍ਹਾਂ ਵਿੱਚ ਕੇਵਲ ਤਾਜ਼ਾ ਅੰਗੂਰ ਦੇ ਤੱਤ ਦੀ ਕਮੀ ਹੀ ਨਹੀਂ ਹੁੰਦੀ—ਉਨ੍ਹਾਂ ਵਿੱਚ ਬਹੁਤ ਸਾਰੇ ਰਸਾਇਣਿਕ ਪਦਾਰਥ ਹੁੰਦੇ ਹਨ। ਇੱਕ ਸਾਲ ਤੋਂ ਬਾਅਦ ਉਹ ਤਾਜ਼ਾ ਨਹੀਂ ਰਹਿੰਦੇ ਅਤੇ ਉਨ੍ਹਾਂ ਦੇ ਪੋਸ਼ਕ ਤੱਤ ਖ਼ਤਮ ਹੋ ਜਾਂਦੇ ਹਨ। ਜਦ ਲੋਕ ਅੰਗੂਰ ਖਾਂਦੇ ਹਨ, ਉਨ੍ਹਾਂ ਕੋਲ ਇਹ ਭਾਵਨਾ ਹੁੰਦੀ ਹੈ: “ਅਸੀਂ ਕਿੰਨੇ ਸੁਭਾਗੇ ਹਾਂ! ਕੀ ਅਸੀਂ ਇਸ ਮੌਸਮ ਵਿੱਚ ਤੀਹ ਸਾਲ ਪਹਿਲਾਂ ਅੰਗੂਰ ਖਾਣ ਦੇ ਯੋਗ ਹੋਣਾ ਸੀ? ਤੂੰ ਨਹੀਂ ਹੋਣਾ ਸੀ, ਭਾਵੇਂ ਤੂੰ ਜਿੰਨਾ ਵੀ ਚਾਹੁੰਦਾ! ਜੀਵਨ ਹੁਣ ਕਿੰਨਾ ਚੰਗਾ ਹੈ!” ਕੀ ਇਹ ਸੱਚਮੁੱਚ ਵਿੱਚ ਹੀ ਖੁਸ਼ੀ ਹੈ? ਜੇ ਤੁਹਾਨੂੰ ਰੁਚੀ ਹੈ, ਤਾਂ ਤੁਸੀਂ ਰਸਾਇਣਾਂ ਨਾਲ ਸੁਰੱਖਿਅਤ ਕੀਤੇ ਅੰਗੂਰਾਂ ਉੱਪਰ ਖੁਦ ਖੋਜ ਕਰ ਸਕਦੇ ਹੋ ਅਤੇ ਇਹ ਦੇਖ ਸਕਦੇ ਹੋ ਕਿ ਉਹ ਕਿਸ ਚੀਜ਼ ਦੇ ਬਣੇ ਹਨ ਅਤੇ ਇਨ੍ਹਾਂ ਤੱਤਾਂ ਤੋਂ ਮਨੁੱਖਾਂ ਨੂੰ ਲਾਭ ਹੋ ਸਕਦਾ ਹੈ ਕਿ ਨਹੀਂ। ਸ਼ਰਾ ਦੇ ਯੁਗ ਵਿੱਚ, ਜਦੋਂ ਇਸਰਾਏਲੀਆਂ ਨੇ ਮਿਸਰ ਨੂੰ ਛੱਡਿਆ ਸੀ ਅਤੇ ਉਹ ਸਫਰ ਕਰ ਰਹੇ ਸੀ, ਪਰਮੇਸ਼ੁਰ ਨੇ ਉਨ੍ਹਾਂ ਨੂੰ ਬਟੇਰੇ ਅਤੇ ਰੋਟੀ ਦਿੱਤੀ। ਪਰ ਕੀ ਪਰਮੇਸ਼ੁਰ ਨੇ ਲੋਕਾਂ ਨੂੰ ਇਨ੍ਹਾਂ ਭੋਜਨਾਂ ਨੂੰ ਸੁਰੱਖਿਅਤ ਕਰਨ ਦਿੱਤਾ? ਉਨ੍ਹਾਂ ਵਿੱਚੋਂ ਕੁਝ ਤੰਗ-ਨਜ਼ਰ ਸਨ ਅਤੇ ਡਰਦੇ ਸਨ ਕਿ ਅਗਲੇ ਦਿਨ ਕੁਝ ਵੀ ਨਹੀਂ ਬਚੇਗਾ, ਇਸ ਕਰਕੇ ਉਨ੍ਹਾਂ ਨੇ ਕੁਝ ਬਾਅਦ ਲਈ ਰੱਖ ਦਿੱਤਾ। ਫਿਰ ਕੀ ਹੋਇਆ? ਅਗਲੇ ਦਿਨ, ਇਹ ਗਲ-ਸੜ ਗਿਆ। ਪਰਮੇਸ਼ੁਰ ਤੈਨੂੰ ਕੁਝ ਵੀ ਇੱਕ ਪਾਸੇ ਰੱਖਣ ਦੀ ਇਜਾਜ਼ਤ ਨਹੀਂ ਦਿੰਦਾ, ਇਸ ਕਰਕੇ ਉਸ ਨੇ ਤੈਨੂੰ ਇਹ ਗਾਰੰਟੀ ਦੇਣ ਲਈ ਤਿਆਰੀਆਂ ਕੀਤੀਆਂ ਕਿ ਤੂੰ ਕਦੇ ਵੀ ਭੁੱਖਾ ਨਹੀਂ ਰਹੇਂਗਾ। ਪਰ ਮਨੁੱਖਜਾਤੀ ਵਿੱਚ ਅਜਿਹਾ ਆਤਮਵਿਸ਼ਵਾਸ ਨਹੀਂ ਹੈ, ਨਾ ਹੀ ਉਨ੍ਹਾਂ ਨੂੰ ਪਰਮੇਸ਼ੁਰ ਵਿੱਚ ਸੱਚਾ ਵਿਸ਼ਵਾਸ ਹੈ। ਉਹ ਹਮੇਸ਼ਾਂ ਆਪਣੇ ਆਪ ਨੂੰ ਪੈਂਤੜੇਬਾਜ਼ੀ ਲਈ ਕੁਝ ਜਗ੍ਹਾ ਦਿੰਦੇ ਹਨ ਅਤੇ ਉਹ ਪਰਮੇਸ਼ੁਰ ਦੀਆਂ ਮਨੁੱਖਜਾਤੀ ਲਈ ਕੀਤੀਆਂ ਤਿਆਰੀਆਂ ਦੇ ਪਿਛਲੀ ਸਾਰੀ ਦੇਖਭਾਲ ਅਤੇ ਵਿਚਾਰਾਂ ਨੂੰ ਕਦੇ ਵੀ ਦੇਖਣ ਦੇ ਯੋਗ ਨਹੀਂ ਹੁੰਦੇ। ਉਹ ਇਸ ਨੂੰ ਮਹਿਸੂਸ ਨਹੀਂ ਕਰ ਸਕਦੇ, ਇਸ ਕਰਕੇ ਉਹ ਪਰਮੇਸ਼ੁਰ ਵਿੱਚ ਪੂਰਾ ਵਿਸ਼ਵਾਸ ਨਹੀਂ ਕਰ ਸਕਦੇ, ਹਮੇਸ਼ਾਂ ਸੋਚਦੇ ਰਹਿੰਦੇ ਹਨ: “ਪਰਮੇਸ਼ੁਰ ਦੇ ਕੰਮ ਅਵਿਸ਼ਵਾਸਯੋਗ ਹਨ! ਕੌਣ ਜਾਣਦਾ ਹੈ ਕਿ ਪਰਮੇਸ਼ੁਰ ਸਾਡੀ ਲੋੜ ਅਨੁਸਾਰ ਸਾਨੂੰ ਪ੍ਰਦਾਨ ਕਰੇਗਾ ਜਾਂ ਉਹ ਸਾਨੂੰ ਕਦੋਂ ਪ੍ਰਦਾਨ ਕਰੇਗਾ! ਜੇ ਮੈਂ ਫਾਕੇ ਕੱਟ ਰਿਹਾ ਹੋਵਾਂ ਅਤੇ ਪਰਮੇਸ਼ੁਰ ਪ੍ਰਦਾਨ ਨਹੀਂ ਕਰਦਾ, ਤਾਂ ਕੀ ਮੈਂ ਭੁੱਖ ਨਾਲ ਮਰ ਨਹੀਂ ਜਾਵਾਂਗਾ? ਕੀ ਮੇਰੇ ਵਿੱਚ ਪੋਸ਼ਣ ਦੀ ਕਮੀ ਨਹੀਂ ਹੋਵੇਗੀ?” ਦੇਖਿਆ, ਮਨੁੱਖ ਦਾ ਵਿਸ਼ਵਾਸ ਕਿੰਨਾ ਕੱਚਾ ਹੈ!

ਅਨਾਜ, ਫਲਾਂ, ਅਤੇ ਸਬਜ਼ੀਆਂ, ਅਤੇ ਸਭ ਕਿਸਮਾਂ ਦੀਆਂ ਗਿਰੀਆਂ—ਇਹ ਸਭ ਸ਼ਾਕਾਹਾਰੀ ਭੋਜਨ ਹਨ। ਭਾਵੇਂ, ਇਹ ਸ਼ਾਕਾਹਾਰੀ ਭੋਜਨ ਹਨ, ਇਨ੍ਹਾਂ ਵਿੱਚ ਮਨੁੱਖੀ ਸਰੀਰ ਦੀਆਂ ਲੋੜਾਂ ਦੀ ਸੰਤੁਸ਼ਟੀ ਲਈ ਉਚਿਤ ਮਾਤਰਾ ਵਿੱਚ ਪੋਸ਼ਕ ਤੱਤ ਸ਼ਾਮਲ ਹੁੰਦੇ ਹਨ। ਹਾਲਾਂਕਿ, ਪਰਮੇਸ਼ੁਰ ਨੇ ਨਹੀਂ ਕਿਹਾ: “ਮੈਂ ਮਨੁੱਖਜਾਤੀ ਨੂੰ ਕੇਵਲ ਇਹੀ ਭੋਜਨ ਦੇਵਾਂਗਾ। ਆਓ ਕੇਵਲ ਇਨ੍ਹਾਂ ਚੀਜ਼ਾਂ ਨੂੰ ਖਾਈਏ!” ਪਰਮੇਸ਼ੁਰ ਉੱਥੇ ਹੀ ਨਹੀਂ ਰੁਕਿਆ, ਪਰ ਉਸ ਨੇ ਮਨੁੱਖਜਾਤੀ ਲਈ ਹੋਰ ਵੀ ਬਹੁਤ ਸਾਰੇ ਭੋਜਨ ਤਿਆਰ ਕੀਤੇ ਜਿਹੜੇ ਕਿ ਹੋਰ ਵੀ ਜ਼ਿਆਦਾ ਸੁਆਦਲੇ ਹੁੰਦੇ ਹਨ। ਇਹ ਕਿਹੜੇ ਭੋਜਨ ਹਨ? ਕਈ ਵੱਖੋ-ਵੱਖ ਕਿਸਮਾਂ ਦੇ ਮੀਟ ਅਤੇ ਮੱਛੀਆਂ ਹਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਤੁਸੀਂ ਦੇਖ ਅਤੇ ਖਾ ਸਕਦੇ ਹੋ। ਉਸ ਨੇ ਮਨੁੱਖ ਲਈ ਬਹੁਤ-ਬਹੁਤ ਕਿਸਮਾਂ ਦੇ ਮੀਟ ਅਤੇ ਮੱਛੀਆਂ ਦੋਵੇਂ ਤਿਆਰ ਕੀਤੇ। ਮੱਛੀਆਂ ਪਾਣੀ ਵਿੱਚ ਰਹਿੰਦੀਆਂ ਹਨ, ਅਤੇ ਪਾਣੀ ਵਾਲੀ ਮੱਛੀ ਦੇ ਮਾਸ ਦਾ ਤੱਤ ਜ਼ਮੀਨ ਉੱਪਰ ਰਹਿਣ ਵਾਲੇ ਜੰਤੂਆਂ ਦੇ ਮਾਸ ਤੋਂ ਵੱਖਰਾ ਹੁੰਦਾ ਹੈ, ਅਤੇ ਇਹ ਮਨੁੱਖ ਨੂੰ ਵੱਖਰੇ ਪੋਸ਼ਕ ਤੱਤ ਪ੍ਰਦਾਨ ਕਰ ਸਕਦੀਆਂ ਹਨ। ਮੱਛੀਆਂ ਵਿੱਚ ਅਜਿਹੇ ਗੁਣ ਹੁੰਦੇ ਹਨ ਜੋ ਮਨੁੱਖੀ ਸਰੀਰ ਵਿੱਚ ਠੰਡੇ ਅਤੇ ਗਰਮ ਨੂੰ ਨਿਯਮਿਤ ਕਰ ਸਕਦੇ ਹਨ, ਜਿਨ੍ਹਾਂ ਦੇ ਮਨੁੱਖ ਲਈ ਬਹੁਤ ਲਾਭ ਹਨ। ਪਰ ਸੁਆਦਲੇ ਭੋਜਨ ਲੋੜ ਤੋਂ ਜ਼ਿਆਦਾ ਨਹੀਂ ਖਾਣੇ ਚਾਹੀਦੇ। ਜਿਵੇਂ ਮੈਂ ਪਹਿਲਾਂ ਕਿਹਾ ਹੈ, ਪਰਮੇਸ਼ੁਰ ਮਨੁੱਖਜਾਤੀ ਨੂੰ ਸਹੀ ਸਮੇਂ ’ਤੇ ਸਹੀ ਮਾਤਰਾ ਵਿੱਚ ਬਖਸ਼ਿਸ਼ ਕਰਦਾ ਹੈ, ਤਾਂ ਕਿ ਲੋਕ ਉਸ ਦੀ ਦਾਤ ਦਾ ਚੰਗੀ ਤਰ੍ਹਾਂ ਸਧਾਰਣ ਢੰਗ ਨਾਲ ਅਤੇ ਮੌਸਮ ਅਤੇ ਸਮੇਂ ਅਨੁਸਾਰ ਅਨੰਦ ਮਾਣ ਸਕਣ। ਹੁਣ, ਪੋਲਟਰੀ ਸ਼੍ਰੇਣੀ ਵਿੱਚ ਕਿਹੜੀ ਕਿਸਮ ਦੇ ਭੋਜਨ ਸ਼ਾਮਲ ਹਨ? ਮੁਰਗੀ, ਬਟੇਰਾ, ਕਬੂਤਰ, ਅਤੇ ਇਸ ਤਰ੍ਹਾਂ ਦੇ ਕਈ ਹੋਰ। ਕਈ ਲੋਕ ਬੱਤਖ ਅਤੇ ਹੰਸ ਵੀ ਖਾਂਦੇ ਹਨ। ਹਾਲਾਂਕਿ ਪਰਮੇਸ਼ੁਰ ਨੇ ਮੀਟ ਦੀਆਂ ਇਹ ਸਾਰੀਆਂ ਕਿਸਮਾਂ ਪ੍ਰਦਾਨ ਕੀਤੀਆਂ ਹਨ, ਉਸ ਨੇ ਆਪਣੇ ਚੁਣੇ ਹੋਏ ਲੋਕਾਂ ਲਈ ਕੁਝ ਖਾਸ ਸ਼ਰਤਾਂ ਬੰਨ੍ਹੀਆਂ ਅਤੇ ਸ਼ਰਾ ਦੇ ਯੁਗ ਵਿੱਚ ਉਨ੍ਹਾਂ ਦੀ ਖੁਰਾਕ ਉੱਪਰ ਕੁਝ ਖਾਸ ਸੀਮਾਵਾਂ ਠਹਿਰਾਈਆਂ। ਅੱਜਕੱਲ, ਇਹ ਸੀਮਾਵਾਂ ਵਿਅਕਤੀਗਤ ਸੁਆਦ ਅਤੇ ਵਿਅਕਤੀਗਤ ਵਿਆਖਿਆ ਉੱਪਰ ਅਧਾਰਿਤ ਹੁੰਦੀਆਂ ਹਨ। ਮੀਟਾਂ ਦੀਆਂ ਵੱਖਰੀਆਂ ਕਿਸਮਾਂ ਮਨੁੱਖੀ ਸਰੀਰ ਨੂੰ ਵਿਭਿੰਨ ਪ੍ਰਕਾਰ ਦੇ ਪੋਸ਼ਕ ਤੱਤ, ਭਰਪੂਰ ਪ੍ਰੋਟੀਨ ਅਤੇ ਲੋਹੇ ਦੀ ਪੂਰਤੀ ਕਰਦੀਆਂ ਹਨ, ਖੂਨ ਨੂੰ ਵਧਾਉਂਦੀਆਂ ਹਨ, ਮਾਸਪੇਸ਼ੀਆਂ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਂਦੀਆਂ ਹਨ ਅਤੇ ਸਰੀਰਕ ਸ਼ਕਤੀ ਦਾ ਨਿਰਮਾਣ ਕਰਦੀਆਂ ਹਨ। ਭਾਵੇਂ ਲੋਕ ਇਨ੍ਹਾਂ ਨੂੰ ਕਿਵੇਂ ਵੀ ਪਕਾਉਂਦੇ ਅਤੇ ਖਾਂਦੇ ਹਨ, ਇਹ ਮੀਟ ਲੋਕਾਂ ਦੀ ਭੁੱਖ ਦੀ ਸੰਤੁਸ਼ਟੀ ਦੇ ਨਾਲ, ਭੋਜਨਾਂ ਦੇ ਸੁਆਦ ਨੂੰ ਸੁਧਾਰਦੇ ਅਤੇ ਉਨ੍ਹਾਂ ਦੀ ਭੁੱਖ ਨੂੰ ਵਧਾਉਂਦੇ ਹਨ। ਸਭ ਤੋਂ ਮਹੱਤਵਪੂਰਨ, ਇਹ ਭੋਜਨ ਮਨੁੱਖੀ ਸਰੀਰ ਦੀਆਂ ਰੋਜ਼ਾਨਾ ਦੀਆਂ ਪੋਸ਼ਕ ਲੋੜਾਂ ਦੀ ਪੂਰਤੀ ਕਰ ਸਕਦੇ ਹਨ। ਪਰਮੇਸ਼ੁਰ ਦੇ ਮਨ ਵਿੱਚ ਇਹੀ ਵਿਚਾਰ ਸਨ ਜਦੋਂ ਉਸ ਨੇ ਮਨੁੱਖਜਾਤੀ ਲਈ ਭੋਜਨ ਨੂੰ ਤਿਆਰ ਕੀਤਾ। ਇੱਥੇ ਸਬਜ਼ੀਆਂ ਹਨ, ਇੱਥੇ ਮੀਟ ਹੈ—ਕੀ ਇਹ ਬਹੁਤਾਤ ਵਿੱਚ ਨਹੀਂ ਹੈ? ਪਰ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਪਰਮੇਸ਼ੁਰ ਦਾ ਇਰਾਦਾ ਕੀ ਸੀ ਜਦੋਂ ਉਸ ਨੇ ਮਨੁੱਖਜਾਤੀ ਲਈ ਸਾਰੇ ਭੋਜਨਾਂ ਨੂੰ ਤਿਆਰ ਕੀਤਾ। ਕੀ ਇਹ ਭੋਜਨ ਮਨੁੱਖਜਾਤੀ ਦੇ ਪੇਟੂਪਣ ਲਈ ਬਣਾਏ ਗਏ ਸਨ? ਜਦੋਂ ਮਨੁੱਖ ਇਨ੍ਹਾਂ ਪਦਾਰਥਕ ਇੱਛਾਵਾਂ ਦੀ ਸੰਤੁਸ਼ਟੀ ਕਰਨ ਦੇ ਜਾਲ ਵਿੱਚ ਫਸ ਗਿਆ ਤਾਂ ਕੀ ਵਾਪਰਿਆ? ਕੀ ਉਸ ਨੂੰ ਲੋੜ ਨਾਲੋਂ ਜ਼ਿਆਦਾ ਪੋਸ਼ਣ ਨਹੀਂ ਮਿਲਦਾ ਹੈ? ਕੀ ਲੋੜ ਨਾਲੋਂ ਜ਼ਿਆਦਾ ਪੋਸ਼ਣ ਮਨੁੱਖੀ ਸਰੀਰ ਨੂੰ ਕਈ ਢੰਗਾਂ ਨਾਲ ਹਾਨੀ ਨਹੀਂ ਪਹੁੰਚਾਉਂਦਾ? (ਹਾਂ।) ਇਸੇ ਕਰਕੇ ਪਰਮੇਸ਼ੁਰ ਨੇ ਸਹੀ ਸਮੇਂ ’ਤੇ ਸਹੀ ਮਾਤਰਾ ਵਿੱਚ ਹਿੱਸੇ ਬਣਾਏ ਅਤੇ ਲੋਕਾਂ ਨੂੰ ਵੱਖਰੇ-ਵੱਖਰੇ ਭੋਜਨਾਂ ਦਾ ਵੱਖਰੇ-ਵੱਖਰੇ ਸਮਿਆਂ ਅਤੇ ਮੌਸਮਾਂ ਦੇ ਅਨੁਸਾਰ ਆਨੰਦ ਲੈਣ ਦਿੱਤਾ। ਉਦਾਹਰਣ ਦੇ ਤੌਰ ਤੇ, ਬਹੁਤ ਗਰਮੀ ਦੀ ਰੁੱਤ ਦੇ ਬਾਅਦ, ਲੋਕਾਂ ਦੇ ਸਰੀਰ ਵਿੱਚ ਬਹੁਤ ਸਾਰੀ ਗਰਮੀ, ਅਤੇ ਨਾਲ ਹੀ ਨਾਲ, ਰੋਗਜਨਕ ਖੁਸ਼ਕੀ ਅਤੇ ਸਿੱਲ੍ਹਾਪਣ ਜਮ੍ਹਾ ਹੋ ਜਾਂਦਾ ਹੈ। ਜਦੋਂ ਪਤਝੜ੍ਹ ਆਉਂਦੀ ਹੈ, ਕਈ ਕਿਸਮ ਦੇ ਫਲ ਪੱਕ ਜਾਂਦੇ ਹਨ, ਅਤੇ ਜਦੋਂ ਲੋਕ ਇਨ੍ਹਾਂ ਫਲਾਂ ਨੂੰ ਖਾਂਦੇ ਹਨ, ਉਨ੍ਹਾਂ ਦੇ ਸਰੀਰਾਂ ਦਾ ਸਿੱਲ੍ਹਾਪਣ ਖਤਮ ਹੋ ਜਾਂਦਾ ਹੈ। ਇਸ ਸਮੇਂ, ਮਾਲ-ਡੰਗਰ ਅਤੇ ਭੇਡਾਂ ਵੀ ਤਾਕਤਵਰ ਬਣ ਜਾਂਦੀਆਂ ਹਨ, ਇਸ ਲਈ, ਇਹ ਉਦੋਂ ਹੁੰਦਾ ਜਦੋਂ ਲੋਕਾਂ ਨੂੰ ਪੋਸ਼ਣ ਲਈ ਜ਼ਿਆਦਾ ਮੀਟ ਖਾਣਾ ਚਾਹੀਦਾ ਹੈ। ਵੱਖ-ਵੱਖ ਕਿਸਮਾਂ ਦੇ ਮੀਟ ਖਾ ਕੇ, ਲੋਕਾਂ ਦੇ ਸਰੀਰ ਜ਼ਿਆਦਾ ਸ਼ਕਤੀ ਅਤੇ ਸਰਦੀਆਂ ਦੀ ਠੰਡ ਸਹਿਣ ਵਿੱਚ ਮਦਦ ਪ੍ਰਾਪਤ ਕਰਦੇ ਹਨ, ਅਤੇ ਇਸ ਦੇ ਸਿੱਟੇ ਵਜੋਂ ਸਰਦੀ ਨੂੰ ਸਾਵਧਾਨੀ ਅਤੇ ਤੰਦਰੁਸਤੀ ਨਾਲ ਬਿਤਾਉਣ ਦੇ ਯੋਗ ਹੁੰਦੇ ਹਨ। ਪਰਮੇਸ਼ੁਰ ਬਹੁਤ ਜ਼ਿਆਦਾ ਸਾਵਧਾਨੀ ਅਤੇ ਪਰਿਸ਼ੁੱਧਤਾ ਨਾਲ ਨਿਯੰਤਰਿਤ ਕਰਦਾ ਹੈ ਅਤੇ ਤਾਲਮੇਲ ਬਿਠਾਉਂਦਾ ਹੈ ਕਿ ਮਨੁੱਖਜਾਤੀ ਨੂੰ ਕੀ ਅਤੇ ਕਦੋਂ ਪ੍ਰਦਾਨ ਕਰਨਾ ਹੈ; ਅਤੇ ਕਦੋਂ ਉਹ ਵੱਖਰੀਆਂ ਚੀਜ਼ਾਂ ਉਗਾਵੇਗਾ, ਉਨ੍ਹਾਂ ਉੱਤੇ ਫਲ ਲਗਾਵੇਗਾ, ਅਤੇ ਪਕਾਵੇਗਾ। ਇਹ “ਪਰਮੇਸ਼ੁਰ ਮਨੁੱਖ ਦੇ ਰੋਜ਼ਾਨਾ ਜੀਵਨ ਦੀ ਲੋੜ ਦੇ ਭੋਜਨ ਨੂੰ ਕਿਵੇਂ ਤਿਆਰ ਕਰਦਾ ਹੈ” ਨਾਲ ਸੰਬੰਧਤ ਹੈ। ਕਈ ਕਿਸਮਾਂ ਦੇ ਭੋਜਨਾਂ ਦੇ ਇਲਾਵਾ, ਪਰਮੇਸ਼ੁਰ ਮਨੁੱਖਜਾਤੀ ਨੂੰ ਪਾਣੀ ਦੇ ਸ੍ਰੋਤ ਵੀ ਪ੍ਰਦਾਨ ਕਰਦਾ ਹੈ। ਖਾਣ ਤੋਂ ਬਾਅਦ ਵੀ, ਲੋਕਾਂ ਨੂੰ ਪਾਣੀ ਪੀਣ ਦੀ ਲੋੜ ਹੁੰਦੀ ਹੈ। ਕੀ ਇਕੱਲਾ ਫਲ ਕਾਫੀ ਹੋਵੇਗਾ? ਲੋਕ ਕੇਵਲ ਫਲ ਦੇ ਨਾਲ ਨਹੀਂ ਜੀ ਸਕਦੇ ਅਤੇ ਇਸ ਦੇ ਇਲਾਵਾ, ਕੁਝ ਮੌਸਮਾਂ ਵਿੱਚ ਕੋਈ ਵੀ ਫਲ ਨਹੀਂ ਹੁੰਦੇ। ਇਸ ਲਈ, ਮਨੁੱਖਜਾਤੀ ਦੀ ਪਾਣੀ ਦੀ ਸਮੱਸਿਆ ਕਿਵੇਂ ਸੁਲਝਾਈ ਜਾ ਸਕਦੀ ਹੈ? ਪਰਮੇਸ਼ੁਰ ਨੇ ਇਸ ਨੂੰ ਧਰਤੀ ਦੇ ਉੱਪਰ ਅਤੇ ਹੇਠਾਂ ਬਹੁਤ ਸਾਰੇ ਪਾਣੀ ਦੇ ਸ੍ਰੋਤ, ਜਿਨ੍ਹਾਂ ਵਿੱਚ ਝੀਲਾਂ, ਦਰਿਆ ਅਤੇ ਚਸ਼ਮੇ ਸ਼ਾਮਲ ਹਨ, ਤਿਆਰ ਕਰਕੇ ਸੁਲਝਾਇਆ ਹੈ। ਇਹ ਪਾਣੀ ਦੇ ਸ੍ਰੋਤ ਉਨੀ ਦੇਰ ਤੱਕ ਪੀਣ ਯੋਗ ਹਨ ਜਿੰਨੀ ਦੇਰ ਤੱਕ ਇਨ੍ਹਾਂ ਵਿੱਚ ਕੋਈ ਮਲੀਨਤਾ ਨਹੀਂ ਆਉਂਦੀ, ਅਤੇ ਜਿੰਨੀ ਦੇਰ ਤੱਕ ਲੋਕ ਇਨ੍ਹਾਂ ਵਿੱਚ ਕੋਈ ਛੇੜਛਾੜ ਜਾਂ ਇਨ੍ਹਾਂ ਦਾ ਨੁਕਸਾਨ ਨਹੀਂ ਕਰਦੇ। ਦੂਜੇ ਸ਼ਬਦਾਂ ਵਿੱਚ, ਪਰਮੇਸ਼ੁਰ ਨੇ ਭੋਜਨਾਂ ਦੇ ਸ੍ਰੋਤਾਂ, ਜੋ ਮਨੁੱਖਜਾਤੀ ਦੇ ਭੌਤਿਕ ਸਰੀਰਾਂ ਨੂੰ ਬਚਾਈ ਰੱਖਦੇ ਹਨ, ਦੇ ਮਾਮਲੇ ਵਿੱਚ ਬਹੁਤ ਨਿਸ਼ਚਿਤ, ਬਹੁਤ ਸਹੀ, ਅਤੇ ਬਹੁਤ ਉਚਿਤ ਤਿਆਰੀਆਂ ਕੀਤੀਆਂ ਹਨ, ਤਾਂ ਕਿ ਲੋਕਾਂ ਦੇ ਜੀਵਨ ਸੰਪੰਨ, ਬਹੁਤ ਭਰਪੂਰ ਹੋਣ ਅਤੇ ਉਨ੍ਹਾਂ ਵਿੱਚ ਕੋਈ ਕਮੀ ਨਾ ਹੋਵੇ। ਇਹ ਕੁਝ ਅਜਿਹਾ ਹੈ ਜਿਸ ਨੂੰ ਲੋਕ ਮਹਿਸੂਸ ਕਰ ਸਕਦੇ ਹਨ ਅਤੇ ਦੇਖ ਸਕਦੇ ਹਨ।

ਇਸ ਦੇ ਇਲਾਵਾ, ਪਰਮੇਸ਼ੁਰ ਨੇ ਸਾਰੀਆਂ ਚੀਜ਼ਾਂ ਦੇ ਦਰਮਿਆਨ ਕੁਝ ਪੌਦੇ, ਜਾਨਵਰ, ਅਤੇ ਵੱਖਰੀਆਂ ਜੜ੍ਹੀਆਂ-ਬੂਟੀਆਂ ਸਿਰਜੇ ਜੋ ਕਿ ਖਾਸ ਤੌਰ ਤੇ ਮਨੁੱਖੀ ਸਰੀਰ ਉੱਪਰ ਸੱਟਾਂ ਨੂੰ ਠੀਕ ਅਤੇ ਬਿਮਾਰੀਆਂ ਦਾ ਇਲਾਜ ਕਰਦੇ ਹਨ। ਉਦਾਹਰਣ ਵਜੋਂ, ਜੇ ਕੋਈ ਸੜ ਜਾਵੇ ਜਾਂ ਦੁਰਘਟਨਾ ਵਸ ਆਪਣੇ ਆਪ ਨੂੰ ਝੁਲਸਾ ਲਵੇ ਤਾਂ ਉਸ ਨੂੰ ਕੀ ਕਰਨਾ ਚਾਹੀਦਾ ਹੈ? ਕੀ ਤੁਸੀਂ ਸੜੀ ਹੋਈ ਥਾਂ ਨੂੰ ਕੇਵਲ ਪਾਣੀ ਨਾਲ ਧੋ ਸਕਦੇ ਹੋ? ਕੀ ਤੂੰ ਇਸ ਨੂੰ ਕੇਵਲ ਕਿਸੇ ਪੁਰਾਣੇ ਕੱਪੜੇ ਦੇ ਟੁਕੜੇ ਨਾਲ ਲਪੇਟ ਸਕਦਾ ਹੈਂ? ਜੇ ਤੂੰ ਇਸ ਤਰ੍ਹਾਂ ਕੀਤਾ ਤਾਂ ਤੇਰੇ ਜ਼ਖਮ ਵਿੱਚ ਪੀਕ ਪੈ ਜਾਵੇਗੀ ਜਾਂ ਸੰਕਰਮਣ ਹੋ ਜਾਵੇਗਾ। ਉਦਾਹਰਣ ਵਜੋਂ, ਜੇ ਕਿਸੇ ਨੂੰ ਬੁਖਾਰ ਹੁੰਦਾ ਹੈ, ਜਾਂ ਜ਼ੁਕਾਮ ਹੁੰਦਾ ਹੈ; ਕੰਮ ਕਰਦਿਆਂ ਕੋਈ ਸੱਟ ਲੱਗੇ; ਕੋਈ ਗਲਤ ਚੀਜ਼ ਖਾਣ ਕਰਕੇ ਪੇਟ ਦੀ ਕੋਈ ਬਿਮਾਰੀ ਹੋ ਜਾਵੇ; ਜਾਂ ਜੀਵਨਸ਼ੈਲੀ ਦੇ ਕਾਰਕਾਂ ਦੀ ਵਜ੍ਹਾ ਤੋਂ ਕੋਈ ਬਿਮਾਰੀ ਉਪਜੇ, ਜਾਂ ਭਾਵਨਾਤਮਕ ਸਮੱਸਿਆਵਾਂ ਹੋਣ, ਜਿਨ੍ਹਾਂ ਵਿੱਚ ਵਾਹਿਕਾ ਸੰਬੰਧਤ ਬਿਮਾਰੀਆਂ, ਮਨੋਵਿਗਿਆਨਿਕ ਰੋਗ ਸ਼ਾਮਲ ਹਨ, ਜਾਂ ਅੰਦਰੂਨੀ ਅੰਗਾਂ ਦੀਆਂ ਬਿਮਾਰੀਆਂ ਹੋਣ ਤਾਂ ਉਨ੍ਹਾਂ ਦੇ ਅਨੁਸਾਰ ਪੌਦੇ ਹਨ ਜੋ ਇਨ੍ਹਾਂ ਰੋਗਾਂ ਦਾ ਇਲਾਜ ਕਰ ਸਕਦੇ ਹਨ। ਕਈ ਅਜਿਹੇ ਪੌਦੇ ਹਨ ਜੋ ਲਹੂ ਦੇ ਪ੍ਰਵਾਹ ਨੂੰ ਸੁਧਾਰਦੇ ਹਨ ਅਤੇ ਰੋਕ ਨੂੰ ਹਟਾਉਂਦੇ ਹਨ, ਪੀੜ ਤੋਂ ਰਾਹਤ ਦਿੰਦੇ ਹਨ, ਵਹਿੰਦੇ ਖੂਨ ਨੂੰ ਥੰਮ੍ਹਦੇ ਹਨ, ਐਨੇਸਥੀਸੀਆ ਪ੍ਰਦਾਨ ਕਰਦੇ ਹਨ, ਚਮੜੀ ਨੂੰ ਠੀਕ ਹੋਣ ਅਤੇ ਇਸ ਨੂੰ ਆਪਣੀ ਸਧਾਰਣ ਸਥਿਤੀ ਵਿੱਚ ਵਾਪਸ ਆਉਣ ਵਿੱਚ ਮਦਦ ਕਰਦੇ ਹਨ ਅਤੇ ਖੂਨ ਵਿਚਲੀ ਰੁਕਾਵਟ ਨੂੰ ਹਟਾਉਂਦੇ ਹਨ, ਅਤੇ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਦਾ ਨਾਸ ਕਰਦੇ ਹਨ—ਸੰਖੇਪ ਵਿੱਚ ਇਨ੍ਹਾਂ ਪੌਦਿਆਂ ਦੇ ਰੋਜ਼ਾਨਾ ਜੀਵਨ ਵਿੱਚ ਕਈ ਲਾਭ ਹਨ। ਲੋਕ ਉਨ੍ਹਾਂ ਨੂੰ ਵਰਤ ਸਕਦੇ ਹਨ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੁਆਰਾ ਮਨੁੱਖੀ ਸਰੀਰ ਦੀ ਜ਼ਰੂਰਤ ਦੇ ਸਮੇਂ ਲਈ ਬਣਾਇਆ ਗਿਆ ਹੈ। ਪਰਮੇਸ਼ੁਰ ਨੇ ਮਨੁੱਖ ਨੂੰ ਉਨ੍ਹਾਂ ਵਿਚੋਂ ਕੁਝ ਨੂੰ ਕਿਸੇ ਹਾਲਾਤ ਦੁਆਰਾ ਖੋਜਣ ਦੀ ਆਗਿਆ ਦਿੱਤੀ, ਜਦੋਂ ਕਿ ਦੂਸਰੇ ਉਨ੍ਹਾਂ ਲੋਕਾਂ ਦੁਆਰਾ ਲੱਭੇ ਗਏ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਅਜਿਹਾ ਕਰਨ ਲਈ ਚੁਣਿਆ ਸੀ, ਜਾਂ ਵਿਸ਼ੇਸ਼ ਵਰਤਾਰੇ ਦੇ ਨਤੀਜੇ ਵਜੋਂ ਜੋ ਕਿ ਉਸ ਨੇ ਨਿਯੋਜਿਤ ਕੀਤਾ ਸੀ। ਇਨ੍ਹਾਂ ਪੌਦਿਆਂ ਦੀ ਖੋਜ ਤੋਂ ਬਾਅਦ, ਮਨੁੱਖਜਾਤੀ ਉਨ੍ਹਾਂ ਦੀ ਜਾਣਕਾਰੀ ਨੂੰ ਅੱਗੇ ਵਧਾ ਦੇਵੇਗੀ, ਅਤੇ ਬਹੁਤ ਸਾਰੇ ਲੋਕ ਉਨ੍ਹਾਂ ਬਾਰੇ ਜਾਣੂ ਹੋ ਜਾਣਗੇ। ਪਰਮੇਸ਼ੁਰ ਦੁਆਰਾ ਇਨ੍ਹਾਂ ਪੌਦਿਆਂ ਦੀ ਸਿਰਜਣਾ ਦਾ ਮਹੱਤਵ ਅਤੇ ਅਰਥ ਹੈ। ਸੰਖੇਪ ਵਿੱਚ, ਇਹ ਸਾਰੀਆਂ ਚੀਜ਼ਾਂ ਪਰਮੇਸ਼ੁਰ ਦੁਆਰਾ ਦਿੱਤੀਆਂ ਗਈਆਂ ਹਨ, ਉਸ ਦੁਆਰਾ ਤਿਆਰ ਕੀਤੀਆਂ ਅਤੇ ਬੀਜੀਆਂ ਗਈਆਂ ਹਨ, ਜਦੋਂ ਉਸ ਨੇ ਮਨੁੱਖਜਾਤੀ ਦੇ ਰਹਿਣ ਦਾ ਜੀਉਂਦਾ ਜਾਗਦਾ ਵਾਤਾਵਰਣ ਬਣਾਇਆ। ਉਹ ਜ਼ਰੂਰੀ ਹਨ। ਕੀ ਪਰਮੇਸ਼ੁਰ ਦੀਆਂ ਸੋਚ ਪ੍ਰਕ੍ਰਿਆਵਾਂ ਮਨੁੱਖਜਾਤੀ ਨਾਲੋਂ ਵਧੇਰੇ ਪੱਕੀਆਂ ਹਨ? ਜਦੋਂ ਤੂੰ ਉਹ ਸਭ ਕੁਝ ਦੇਖਦਾ ਹੈਂ ਜੋ ਪਰਮੇਸ਼ੁਰ ਨੇ ਕੀਤਾ ਹੈ, ਕੀ ਤੈਨੂੰ ਪਰਮੇਸ਼ੁਰ ਦੇ ਵਿਹਾਰਕ ਪੱਖ ਦਾ ਅਹਿਸਾਸ ਹੁੰਦਾ ਹੈ? ਪਰਮੇਸ਼ੁਰ ਗੁਪਤ ਰੂਪ ਵਿੱਚ ਕੰਮ ਕਰਦਾ ਹੈ। ਪਰਮੇਸ਼ੁਰ ਨੇ ਇਹ ਸਭ ਉਦੋਂ ਬਣਾਇਆ ਜਦੋਂ ਮਨੁੱਖ ਇਸ ਸੰਸਾਰ ਵਿੱਚ ਆਇਆ ਤੱਕ ਨਹੀਂ ਸੀ, ਜਦੋਂ ਉਸ ਦਾ ਮਨੁੱਖਜਾਤੀ ਨਾਲ ਕੋਈ ਸੰਪਰਕ ਨਹੀਂ ਸੀ। ਮਨੁੱਖ ਦੀ ਹੋਂਦ ਦੀ ਖ਼ਾਤਰ ਅਤੇ ਉਸ ਦੇ ਬਚਾਅ ਦੇ ਵਿਚਾਰ ਨਾਲ, ਇਹ ਸਭ ਕੁਝ ਮਨੁੱਖਜਾਤੀ ਨਾਲ ਕੀਤਾ ਗਿਆ ਸੀ, ਤਾਂ ਜੋ ਮਨੁੱਖਜਾਤੀ ਇਸ ਸੰਪੰਨ ਅਤੇ ਵਿਸ਼ਾਲ ਭੌਤਿਕ ਸੰਸਾਰ ਵਿੱਚ ਖ਼ੁਸ਼ੀ-ਖ਼ੁਸ਼ੀ ਜੀ ਸਕੇ ਜੋ ਪਰਮੇਸ਼ੁਰ ਨੇ ਉਨ੍ਹਾਂ ਲਈ, ਭੋਜਨ ਜਾਂ ਕੱਪੜੇ ਦੀ ਚਿੰਤਾ ਤੋਂ ਮੁਕਤ, ਕਿਸੇ ਕਮੀ ਦੇ ਬਗੈਰ ਤਿਆਰ ਕੀਤਾ ਹੈ। ਅਜਿਹੇ ਮਾਹੌਲ ਵਿਚ, ਮਨੁੱਖਜਾਤੀ ਸੰਤਾਨ ਪੈਦਾ ਕਰਨਾ ਜਾਰੀ ਰੱਖ ਸਕਦੀ ਹੈ ਅਤੇ ਬਚੀ ਰਹਿ ਸਕਦੀ ਹੈ।

ਪਰਮੇਸ਼ੁਰ ਦੇ ਸਾਰੇ ਵੱਡੇ ਅਤੇ ਛੋਟੇ ਕੰਮਾਂ ਵਿਚੋਂ, ਕੀ ਕੋਈ ਮੁੱਲ ਜਾਂ ਅਰਥ ਤੋਂ ਬਗੈਰ ਹੈ? ਉਹ ਜੋ ਵੀ ਕਰਦਾ ਹੈ ਉਸ ਦਾ ਮੁੱਲ ਅਤੇ ਅਰਥ ਹੁੰਦਾ ਹੈ। ਆਓ ਆਪਾਂ ਆਪਣੀ ਚਰਚਾ ਇੱਕ ਆਮ ਵਿਸ਼ੇ ਨਾਲ ਅਰੰਭ ਕਰੀਏ। ਲੋਕ ਅਕਸਰ ਪੁੱਛਦੇ ਹਨ: ਪਹਿਲਾਂ ਕੀ ਆਇਆ, ਮੁਰਗੀ ਜਾਂ ਆਂਡਾ? (ਮੁਰਗੀ) ਮੁਰਗੀ ਪਹਿਲਾਂ ਆਈ, ਇਸ ਵਿਚ ਕੋਈ ਸ਼ੱਕ ਨਹੀਂ! ਮੁਰਗੀ ਪਹਿਲਾਂ ਕਿਉਂ ਆਈ? ਆਂਡਾ ਪਹਿਲਾਂ ਕਿਉਂ ਨਹੀਂ ਆ ਸਕਦਾ ਸੀ? ਕੀ ਮੁਰਗੀ ਆਂਡੇ ਵਿੱਚੋਂ ਨਹੀਂ ਨਿਕਲਦੀ? ਇੱਕੀ ਦਿਨਾਂ ਬਾਅਦ, ਮੁਰਗੀ ਨਿਕਲਦੀ ਹੈ, ਅਤੇ ਉਹ ਮੁਰਗੀ ਫਿਰ ਹੋਰ ਆਂਡੇ ਦਿੰਦੀ ਹੈ, ਅਤੇ ਵਧੇਰੇ ਮੁਰਗੀਆਂ ਉਨ੍ਹਾਂ ਆਂਡਿਆਂ ਤੋਂ ਬਾਹਰ ਆਉਂਦੀਆਂ ਹਨ। ਤਾਂ ਫਿਰ ਪਹਿਲਾਂ ਮੁਰਗੀ ਆਈ ਜਾਂ ਆਂਡਾ ਆਇਆ? ਤੁਸੀਂ ਪੂਰੀ ਨਿਸ਼ਚਤਤਾ ਨਾਲ ਜਵਾਬ “ਮੁਰਗੀ” ਦਿੱਤਾ। ਪਰ ਤੁਹਾਡਾ ਇਹ ਜਵਾਬ ਕਿਉਂ ਹੈ? (ਬਾਈਬਲ ਕਹਿੰਦੀ ਹੈ ਕਿ ਪਰਮੇਸ਼ੁਰ ਨੇ ਪੰਛੀਆਂ ਅਤੇ ਜਾਨਵਰਾਂ ਨੂੰ ਸਿਰਜਿਆ ਹੈ।) ਇਸ ਲਈ, ਤੁਹਾਡਾ ਜਵਾਬ ਬਾਈਬਲ ’ਤੇ ਅਧਾਰਤ ਹੈ। ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਆਪਣੀ ਆਪਣੀ ਸਮਝ ਬਾਰੇ ਗੱਲ ਕਰੋ, ਤਾਂ ਜੋ ਮੈਂ ਵੇਖ ਸਕਾਂ ਕਿ ਤੁਹਾਨੂੰ ਪਰਮੇਸ਼ੁਰ ਦੇ ਕੰਮਾਂ ਦਾ ਕੋਈ ਵਿਹਾਰਕ ਗਿਆਨ ਹੈ ਜਾਂ ਨਹੀਂ। ਹੁਣ, ਕੀ ਤੁਸੀਂ ਆਪਣੇ ਜਵਾਬ ਬਾਰੇ ਨਿਸ਼ਚਿਤ ਹੋ, ਜਾਂ ਨਹੀਂ? (ਪਰਮੇਸ਼ੁਰ ਨੇ ਮੁਰਗੀ ਨੂੰ ਬਣਾਇਆ, ਫਿਰ ਇਸ ਨੂੰ ਪ੍ਰਜਨਨ ਦੀ ਸਮਰੱਥਾ ਦਿੱਤੀ, ਜਿਸ ਦਾ ਅਰਥ ਹੈ ਆਂਡਿਆਂ ਵਿੱਚੋਂ ਬੱਚੇ ਕੱਢਣ ਦੀ ਯੋਗਤਾ।) ਇਹ ਵਿਆਖਿਆ ਕਾਫੀ ਹੱਦ ਤੱਕ ਸਹੀ ਹੈ। ਮੁਰਗੀ ਪਹਿਲਾਂ ਆਈ, ਅਤੇ ਫਿਰ ਆਂਡਾ। ਇਹ ਨਿਸ਼ਚਤ ਹੈ। ਇਹ ਕੋਈ ਖਾਸ ਤੌਰ ’ਤੇ ਡੂੰਘਾ ਰਹੱਸ ਨਹੀਂ ਹੈ, ਪਰ ਦੁਨੀਆ ਦੇ ਲੋਕ ਫਿਰ ਵੀ ਇਸ ਨੂੰ ਅਜਿਹਾ ਮੰਨਦੇ ਹਨ ਅਤੇ ਬਿਨਾਂ ਕਿਸੇ ਸਿੱਟੇ ’ਤੇ ਪਹੁੰਚੇ ਇਸ ਨੂੰ ਦਾਰਸ਼ਨਿਕ ਸਿਧਾਂਤਾਂ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਹ ਉਵੇਂ ਹੈ ਜਿਵੇਂ ਲੋਕ ਨਹੀਂ ਜਾਣਦੇ ਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਸਿਰਜਿਆ ਹੈ। ਉਹ ਇਸ ਬੁਨਿਆਦੀ ਸਿਧਾਂਤ ਨੂੰ ਨਹੀਂ ਜਾਣਦੇ ਅਤੇ ਨਾ ਹੀ ਉਨ੍ਹਾਂ ਦਾ ਇਸ ਬਾਰੇ ਕੋਈ ਸਪਸ਼ਟ ਵਿਚਾਰ ਹੈ ਕਿ ਕੀ ਆਂਡਾ ਪਹਿਲਾਂ ਆਉਣਾ ਚਾਹੀਦਾ ਸੀ ਜਾਂ ਮੁਰਗੀ। ਉਹ ਨਹੀਂ ਜਾਣਦੇ ਕਿ ਕਿਸਨੂੰ ਪਹਿਲਾਂ ਆਉਣਾ ਚਾਹੀਦਾ ਸੀ, ਇਸ ਲਈ ਉਹ ਕਦੇ ਵੀ ਜਵਾਬ ਨਹੀਂ ਲੱਭ ਪਾਉਂਦੇ। ਇਹ ਕੁਦਰਤੀ ਹੈ ਕਿ ਮੁਰਗੀ ਪਹਿਲਾਂ ਆਈ। ਜੇ ਮੁਰਗੀ ਤੋਂ ਪਹਿਲਾਂ ਕੋਈ ਆਂਡਾ ਹੁੰਦਾ, ਤਾਂ ਇਹ ਅਸਾਧਾਰਣ ਹੁੰਦਾ! ਇਹ ਬਹੁਤ ਹੀ ਸਧਾਰਣ ਚੀਜ਼ ਹੈ –ਮੁਰਗੀ ਨਿਸ਼ਚਤ ਤੌਰ ਤੇ ਪਹਿਲਾਂ ਆਈ ਸੀ। ਇਹ ਕੋਈ ਅਜਿਹਾ ਪ੍ਰਸ਼ਨ ਨਹੀਂ ਹੈ ਜਿਸ ਲਈ ਉੱਚ ਪੱਧਰ ਦੇ ਗਿਆਨ ਦੀ ਜ਼ਰੂਰਤ ਹੈ। ਪਰਮੇਸ਼ੁਰ ਨੇ ਸਭ ਕੁਝ ਇਸ ਮਨਸ਼ਾ ਨਾਲ ਸਿਰਜਿਆ, ਕਿ ਮਨੁੱਖ ਇਸ ਦਾ ਅਨੰਦ ਮਾਣ ਸਕੇ। ਇੱਕ ਵਾਰ ਮੁਰਗੀ ਆ ਜਾਂਦੀ ਹੈ, ਆਂਡਾ ਆਪਣੇ ਆਪ ਆ ਜਾਂਦਾ ਹੈ। ਕੀ ਇਹ ਤਿਆਰ ਬਰ ਤਿਆਰ ਹੱਲ ਨਹੀਂ ਹੈ? ਜੇ ਆਂਡਾ ਪਹਿਲਾਂ ਸਿਰਜਿਆ ਗਿਆ ਹੁੰਦਾ, ਤਾਂ ਕੀ ਫਿਰ ਵੀ ਇਸ ਨੂੰ ਸੇਣ ਲਈ ਮੁਰਗੀ ਦੀ ਜ਼ਰੂਰਤ ਪੈਂਦੀ? ਸਿੱਧੀ ਮੁਰਗੀ ਬਣਾਉਣਾ ਵਧੇਰੇ ਅਸਾਨ ਹੱਲ ਹੈ। ਇਸ ਤਰੀਕੇ ਨਾਲ, ਮੁਰਗੀ ਆਂਡੇ ਦੇ ਸਕਦੀ ਹੈ ਅਤੇ ਇਨ੍ਹਾਂ ਦੇ ਅੰਦਰ ਚੂਚਿਆਂ ਨੂੰ ਸੇ ਸਕਦੀ ਹੈ, ਅਤੇ ਲੋਕਾਂ ਕੋਲ ਖਾਣ ਲਈ ਮੁਰਗੀ ਹੋ ਸਕਦੀ ਹੈ। ਕਿੰਨਾ ਸੁਵਿਧਾਜਨਕ ਹੈ! ਜਿਸ ਤਰੀਕੇ ਨਾਲ ਪਰਮੇਸ਼ੁਰ ਚੀਜ਼ਾਂ ਕਰਦਾ ਹੈ ਉਹ ਸਾਫ਼-ਸੁਥਰਾ ਹੁੰਦਾ ਹੈ, ਬਿਲਕੁਲ ਵੀ ਗੁੰਝਲਦਾਰ ਨਹੀਂ ਹੁੰਦਾ। ਆਂਡਾ ਕਿੱਥੋਂ ਆਉਂਦਾ ਹੈ? ਇਹ ਮੁਰਗੀ ਤੋਂ ਆਉਂਦਾ ਹੈ। ਮੁਰਗੀ ਤੋਂ ਬਿਨਾਂ ਕੋਈ ਆਂਡਾ ਨਹੀਂ ਹੁੰਦਾ। ਜੋ ਪਰਮੇਸ਼ੁਰ ਨੇ ਬਣਾਇਆ ਉਹ ਇੱਕ ਜੀਵਤ ਚੀਜ਼ ਸੀ! ਮਨੁੱਖਜਾਤੀ ਬੇਤੁਕੀ ਅਤੇ ਹਾਸੋਹੀਣੀ ਹੈ, ਜੋ ਹਮੇਸ਼ਾਂ ਅਜਿਹੀਆਂ ਸਧਾਰਣ ਚੀਜ਼ਾਂ ਵਿੱਚ ਉਲਝ ਕੇ ਕੁਝ ਬੇਤੁਕੇ ਭਰਮਾਂ ਵਿੱਚ ਫਸੀ ਰਹਿੰਦੀ ਹੈ। ਮਨੁੱਖ ਕਿੰਨਾ ਬਚਕਾਨਾ ਹੈ! ਆਂਡੇ ਅਤੇ ਮੁਰਗੀ ਦੇ ਵਿਚਕਾਰ ਸੰਬੰਧ ਸਾਫ ਹੈ: ਮੁਰਗੀ ਪਹਿਲਾਂ ਆਈ। ਇਹ ਸਭ ਤੋਂ ਸਹੀ ਵਿਆਖਿਆ ਹੈ, ਇਹ ਇਸ ਨੂੰ ਸਮਝਣ ਦਾ ਸਭ ਤੋਂ ਸਹੀ ਤਰੀਕਾ, ਅਤੇ ਸਭ ਤੋਂ ਸਹੀ ਜਵਾਬ ਹੈ। ਇਹ ਸਹੀ ਹੈ।

ਅਸੀਂ ਹੁਣੇ ਕਿਹੜੇ ਵਿਸ਼ਿਆਂ ’ਤੇ ਚਰਚਾ ਕੀਤੀ ਹੈ? ਅਸੀਂ ਉਸ ਵਾਤਾਵਰਣ ਬਾਰੇ ਗੱਲ ਕਰਦਿਆਂ ਅਰੰਭ ਕੀਤਾ ਜਿਸ ਵਿੱਚ ਮਨੁੱਖਜਾਤੀ ਵੱਸਦੀ ਹੈ ਅਤੇ ਉਸ ਵਾਤਾਵਰਣ ਅਤੇ ਉਸ ਦੀਆਂ ਤਿਆਰੀਆਂ ਲਈ ਪਰਮੇਸ਼ੁਰ ਨੇ ਕੀ ਕੀਤਾ। ਅਸੀਂ ਉਸ ਨੇ ਕੀ ਤਰਤੀਬ ਦਿੱਤੀ, ਦੇ ਬਾਰੇ ਚਰਚਾ ਕੀਤੀ; ਸ੍ਰਿਸ਼ਟੀ ਦੀਆਂ ਚੀਜ਼ਾਂ ਦੇ ਵਿਚਕਾਰ ਸੰਬੰਧ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਮਨੁੱਖਜਾਤੀ ਲਈ ਤਿਆਰ ਕੀਤਾ; ਅਤੇ ਇਹ ਕਿ ਪਰਮੇਸ਼ੁਰ ਨੇ ਇਨ੍ਹਾਂ ਸੰਬੰਧਾਂ ਦਾ ਪ੍ਰਬੰਧ ਕਿਵੇਂ ਕੀਤਾ ਤਾਂ ਕਿ ਉਸ ਦੀ ਸ੍ਰਿਸ਼ਟੀ ਦੀਆਂ ਚੀਜ਼ਾਂ ਨੂੰ ਮਨੁੱਖਜਾਤੀ ਨੂੰ ਨੁਕਸਾਨ ਪਹੁੰਚਾਉਣ ਤੋਂ ਰੋਕਿਆ ਜਾ ਸਕੇ। ਪਰਮੇਸ਼ੁਰ ਨੇ ਆਪਣੀ ਸ੍ਰਿਸ਼ਟੀ ਦੇ ਮਨੁੱਖਜਾਤੀ ਦੇ ਵਾਤਾਵਰਣ ਉੱਤੇ ਬਹੁਤ ਸਾਰੇ ਵੱਖੋ-ਵੱਖਰੇ ਕਾਰਨਾਂ ਕਰਕੇ ਹੋਣ ਵਾਲੇ ਨੁਕਸਾਨ ਨੂੰ ਵੀ ਘਟਾਇਆ, ਜਿਸ ਨਾਲ ਸਭ ਚੀਜ਼ਾਂ ਆਪਣੇ ਸਰਬਉੱਚ ਉਦੇਸ਼ ਦੀ ਪੂਰਤੀ ਕਰ ਸਕਣ, ਅਤੇ ਮਨੁੱਖਜਾਤੀ ਲਈ ਲਾਭਕਾਰੀ ਤੱਤਾਂ ਨਾਲ ਇੱਕ ਲਾਭਕਾਰੀ ਵਾਤਾਵਰਣ ਲਿਆਉਣ, ਤਾਂ ਕਿ ਮਨੁੱਖਜਾਤੀ ਨੂੰ ਅਜਿਹੇ ਵਾਤਾਵਰਣ ਦੇ ਅਨੁਕੂਲ ਬਣਨ ਦੇ ਯੋਗ ਬਣਾਇਆ ਜਾਵੇ ਅਤੇ ਕਿ ਜੀਵਨ ਅਤੇ ਪ੍ਰਜਨਨ ਦਾ ਚੱਕਰ ਨਿਰੰਤਰ ਜਾਰੀ ਰਹੇ। ਇਸ ਦੇ ਬਾਅਦ, ਅਸੀਂ ਉਸ ਭੋਜਨ ਬਾਰੇ ਗੱਲ ਕੀਤੀ ਜੋ ਮਨੁੱਖੀ ਸਰੀਰ ਨੂੰ ਲੋੜੀਂਦਾ ਹੈ–ਮਨੁੱਖਜਾਤੀ ਦਾ ਰੋਜ਼ਾਨਾ ਦਾ ਖਾਣਾ ਅਤੇ ਪੀਣਾ। ਮਨੁੱਖਜਾਤੀ ਦੇ ਬਚੇ ਰਹਿਣ ਲਈ ਇਹ ਵੀ ਇੱਕ ਜ਼ਰੂਰੀ ਸ਼ਰਤ ਹੈ। ਕਹਿਣ ਦਾ ਭਾਵ ਇਹ ਹੈ ਕਿ ਮਨੁੱਖ ਦਾ ਸਰੀਰ ਇਕੱਲੇ ਸਾਹ ਦੁਆਰਾ, ਸਿਰਫ ਧੁੱਪ ਦੁਆਰਾ ਬਚੇ ਰਹਿਣ, ਜਾਂ ਹਵਾ, ਜਾਂ ਉਚਿਤ ਤਾਪਮਾਨ ਨਾਲ ਜੀਉਂਦਾ ਨਹੀਂ ਰਹਿ ਸਕਦਾ। ਮਨੁੱਖਾਂ ਨੂੰ ਆਪਣਾ ਢਿੱਡ ਭਰਨ ਦੀ ਵੀ ਜ਼ਰੂਰਤ ਹੈ, ਅਤੇ ਪਰਮੇਸ਼ੁਰ ਨੇ ਮਨੁੱਖਜਾਤੀ ਲਈ, ਬਿਨਾਂ ਕਿਸੇ ਚੀਜ਼ ਨੂੰ ਨਜ਼ਰਅੰਦਾਜ਼ ਕੀਤੇ, ਉਨ੍ਹਾਂ ਚੀਜ਼ਾਂ ਦੇ ਸ੍ਰੋਤਾਂ ਨੂੰ ਤਿਆਰ ਕੀਤਾ ਜੋ ਅਜਿਹਾ ਕਰ ਸਕਦੇ ਹਨ, ਉਹ ਮਨੁੱਖਜਾਤੀ ਦੇ ਭੋਜਨ ਦਾ ਸ੍ਰੋਤ ਬਣਦੇ ਹਨ। ਜਦੋਂ ਤੁਸੀਂ ਅਜਿਹੀ ਵਧੀਆ ਅਤੇ ਭਰਪੂਰ ਪੈਦਾਵਾਰ ਵੇਖੀ ਹੈ—ਮਨੁੱਖਜਾਤੀ ਦੇ ਖਾਣ-ਪੀਣ ਦਾ ਸ੍ਰੋਤ–ਕੀ ਤੁਸੀਂ ਕਹਿ ਸਕਦੇ ਹੋ ਕਿ ਪਰਮੇਸ਼ੁਰ ਮਨੁੱਖਜਾਤੀ ਅਤੇ ਉਸ ਦੀ ਸ੍ਰਿਸ਼ਟੀ ਦੀਆਂ ਸਾਰੀਆਂ ਚੀਜ਼ਾਂ ਦੀ ਪੂਰਤੀ ਦਾ ਸ੍ਰੋਤ ਹੈ? ਜੇ, ਸਿਰਜਣਾ ਦੇ ਸਮੇਂ, ਪਰਮੇਸ਼ੁਰ ਨੇ ਸਿਰਫ ਰੁੱਖ ਅਤੇ ਘਾਹ ਜਾਂ ਹੋਰ ਕਈ ਜੀਵਤ ਚੀਜ਼ਾਂ ਨੂੰ ਬਣਾਇਆ ਹੁੰਦਾ, ਅਤੇ ਜੇ ਇਹ ਵੱਖੋ ਵੱਖਰੀਆਂ ਜੀਵਤ ਚੀਜ਼ਾਂ ਅਤੇ ਪੌਦੇ ਗਾਵਾਂ ਅਤੇ ਭੇਡਾਂ ਦੇ ਖਾਣ ਲਈ ਹੁੰਦੇ, ਜਾਂ ਜ਼ੈਬਰਾ, ਹਿਰਨ ਅਤੇ ਕਈ ਹੋਰ ਕਿਸਮ ਦੇ ਜਾਨਵਰਾਂ ਲਈ ਹੁੰਦੇ, ਉਦਾਹਰਣ ਲਈ, ਸ਼ੇਰਾਂ ਨੇ ਜ਼ੈਬਰਾ ਅਤੇ ਹਿਰਨ ਵਰਗੀਆਂ ਚੀਜ਼ਾਂ ਹੀ ਖਾਣੀਆਂ ਹੁੰਦੀਆਂ, ਅਤੇ ਬਾਘਾਂ ਨੇ ਭੇਡਾਂ ਅਤੇ ਸੂਰਾਂ ਵਰਗੀਆਂ ਚੀਜ਼ਾਂ ਹੀ ਖਾਣੀਆਂ ਹੁੰਦੀਆਂ –ਪਰ ਮਨੁੱਖਾਂ ਲਈ ਖਾਣ ਯੋਗ ਇੱਕ ਵੀ ਚੀਜ਼ ਨਾ ਹੁੰਦੀ, ਤਾਂ ਕੀ ਇਹ ਕੰਮ ਕਰਦਾ? ਅਜਿਹਾ ਨਹੀਂ ਹੁੰਦਾ। ਮਨੁੱਖਜਾਤੀ ਨੇ ਲੰਬੇ ਸਮੇਂ ਲਈ ਬਚ ਨਹੀਂ ਸਕਣਾ ਸੀ। ਕੀ ਹੁੰਦਾ ਜੇ ਮਨੁੱਖ ਕੇਵਲ ਪੱਤੇ ਹੀ ਖਾਂਦੇ ਹੁੰਦੇ? ਕੀ ਇਹ ਕੰਮ ਕਰਦਾ? ਕੀ ਮਨੁੱਖ ਭੇਡਾਂ ਦਾ ਘਾਹ ਖਾ ਸਕਦੇ ਸੀ? ਸ਼ਾਇਦ ਜੇ ਉਹ ਥੋੜ੍ਹਾ ਜਿਹਾ ਖਾਂਦੇ ਤਾਂ ਇਸ ਦਾ ਨੁਕਸਾਨ ਨਹੀਂ ਹੋਣਾ ਸੀ, ਪਰ ਜੇ ਉਹ ਅਜਿਹੀਆਂ ਚੀਜ਼ਾਂ ਨੂੰ ਲੰਬੇ ਸਮੇਂ ਲਈ ਖਾਂਦੇ, ਤਾਂ ਉਨ੍ਹਾਂ ਦੇ ਢਿੱਡ ਇਸ ਨੂੰ ਬਰਦਾਸ਼ਤ ਨਾ ਕਰ ਪਾਉਂਦੇ, ਅਤੇ ਲੋਕ ਲੰਬੇ ਸਮੇਂ ਤੱਕ ਜੀਉਂਦੇ ਨਹੀਂ ਰਹਿ ਪਾਉਂਦੇ। ਕੁਝ ਅਜਿਹੀਆਂ ਚੀਜ਼ਾਂ ਵੀ ਹਨ ਜੋ ਜਾਨਵਰ ਖਾ ਸਕਦੇ ਹਨ ਪਰ ਮਨੁੱਖਾਂ ਲਈ ਜ਼ਹਿਰੀਲੀਆਂ ਹਨ –ਜਾਨਵਰ ਬਿਨਾਂ ਕਿਸੇ ਬੁਰੇ ਪ੍ਰਭਾਵ ਦੇ ਖਾ ਜਾਂਦੇ ਹਨ, ਪਰ ਮਨੁੱਖਾਂ ਨਾਲ ਅਜਿਹਾ ਨਹੀਂ ਹੁੰਦਾ। ਕਹਿਣ ਦਾ ਭਾਵ ਹੈ ਕਿ ਪਰਮੇਸ਼ੁਰ ਨੇ ਮਨੁੱਖਾਂ ਨੂੰ ਸਿਰਜਿਆ ਹੈ, ਇਸ ਲਈ ਪਰਮੇਸ਼ੁਰ ਮਨੁੱਖ ਦੇ ਸਰੀਰ ਦੇ ਸਿਧਾਂਤਾਂ ਅਤੇ ਢਾਂਚੇ ਨੂੰ ਅਤੇ ਮਨੁੱਖਾਂ ਨੂੰ ਕੀ ਚਾਹੀਦਾ ਹੈ, ਦੇ ਪ੍ਰਤੀ ਸਭ ਤੋਂ ਚੰਗੀ ਤਰ੍ਹਾਂ ਜਾਣੂ ਹੈ। ਪਰਮੇਸ਼ੁਰ ਸਰੀਰ ਦੀ ਬਣਤਰ ਅਤੇ ਸਮੱਗਰੀ, ਇਸ ਦੀਆਂ ਜ਼ਰੂਰਤਾਂ ਅਤੇ ਇਸ ਦੇ ਅੰਦਰੂਨੀ ਅੰਗਾਂ ਦੇ ਕੰਮਕਾਜ, ਅਤੇ ਉਹ ਕਿਵੇਂ ਵੱਖੋ-ਵੱਖਰੇ ਪਦਾਰਥਾਂ ਨੂੰ ਸੋਖਦਾ ਹੈ, ਖਤਮ ਕਰਦਾ ਹੈ ਅਤੇ ਪਚਾਉਂਦਾ ਹੈ, ਬਾਰੇ ਸੰਪੂਰਨ ਸਪਸ਼ਟਤਾ ਨਾਲ ਜਾਣਦਾ ਹੈ। ਮਨੁੱਖ ਅਜਿਹਾ ਨਹੀਂ ਜਾਣਦੇ; ਕਈ ਵਾਰ, ਉਹ ਬੇਵਕੂਫੀ ਨਾਲ ਖਾਂਦੇ ਹਨ, ਜਾਂ ਸਵੈ-ਦੇਖਭਾਲ ਪ੍ਰਤੀ ਲਾਪਰਵਾਹ ਰਹਿੰਦੇ ਹਨ, ਜਿਸ ਦਾ ਬਹੁਤ ਜ਼ਿਆਦਾ ਹੋਣਾ ਅਸੰਤੁਲਨ ਦਾ ਕਾਰਨ ਬਣਦਾ ਹੈ। ਜੇ ਤੂੰ ਖਾਂਦਾ ਹੈਂ ਅਤੇ ਉਨ੍ਹਾਂ ਚੀਜ਼ਾਂ ਦਾ ਅਨੰਦ ਲੈਂਦਾ ਹੈਂ ਜੋ ਪਰਮੇਸ਼ੁਰ ਨੇ ਤੇਰੇ ਲਈ ਸਧਾਰਣ ਤਰੀਕੇ ਨਾਲ ਤਿਆਰ ਕੀਤੀਆਂ ਹਨ, ਤਾਂ ਤੈਨੂੰ ਸਿਹਤ ਦੀਆਂ ਕੋਈ ਸਮੱਸਿਆਵਾਂ ਨਹੀਂ ਹੋਣਗੀਆਂ। ਭਾਵੇਂ ਤੂੰ ਕਦੀ-ਕਦੀ ਮਾੜੇ ਮਿਜਾਜ਼ਾਂ ਦਾ ਅਨੁਭਵ ਕਰਦਾ ਹੈਂ ਅਤੇ ਤੈਨੂੰ ਖੂਨ ਦੀ ਰੁਕਾਵਟ ਹੁੰਦੀ ਹੈ, ਇਸ ਨਾਲ ਕੋਈ ਪਰੇਸ਼ਾਨੀ ਨਹੀਂ ਹੁੰਦੀ। ਤੈਨੂੰ ਬਸ ਇੱਕ ਖਾਸ ਕਿਸਮ ਦਾ ਪੌਦਾ ਖਾਣ ਦੀ ਜ਼ਰੂਰਤ ਹੈ, ਅਤੇ ਰੁਕਾਵਟ ਖੁੱਲ੍ਹ ਜਾਵੇਗੀ। ਪਰਮੇਸ਼ੁਰ ਨੇ ਇਨ੍ਹਾਂ ਸਭ ਚੀਜ਼ਾਂ ਲਈ ਤਿਆਰੀਆਂ ਕੀਤੀਆਂ ਹਨ। ਇਸ ਲਈ, ਪਰਮੇਸ਼ੁਰ ਦੀ ਨਜ਼ਰ ਵਿਚ, ਮਨੁੱਖਜਾਤੀ ਕਿਸੇ ਵੀ ਹੋਰ ਜੀਵਤ ਚੀਜ਼ ਤੋਂ ਬਹੁਤ ਉੱਚੀ ਹੈ। ਪਰਮੇਸ਼ੁਰ ਨੇ ਹਰ ਕਿਸਮ ਦੇ ਪੌਦੇ ਲਈ ਇੱਕ ਵਾਤਾਵਰਣ ਤਿਆਰ ਕੀਤਾ, ਅਤੇ ਉਸ ਨੇ ਹਰ ਕਿਸਮ ਦੇ ਜਾਨਵਰ ਲਈ ਭੋਜਨ ਅਤੇ ਇੱਕ ਵਾਤਾਵਰਣ ਤਿਆਰ ਕੀਤਾ, ਪਰ ਮਨੁੱਖਜਾਤੀ ਨੂੰ ਇਸ ਦੇ ਵਾਤਾਵਰਣ ਦੀਆਂ ਸਭ ਤੋਂ ਸਖ਼ਤ ਜ਼ਰੂਰਤਾਂ ਹਨ, ਅਤੇ ਉਨ੍ਹਾਂ ਜ਼ਰੂਰਤਾਂ ਨੂੰ ਮਾਮੂਲੀ ਜਿਹੇ ਤਰੀਕੇ ਨਾਲ ਵੀ ਅਣਦੇਖਾ ਨਹੀਂ ਕੀਤਾ ਜਾ ਸਕਦਾ; ਜੇ ਅਜਿਹਾ ਹੁੰਦਾ, ਤਾਂ ਮਨੁੱਖਜਾਤੀ ਨਿਰੰਤਰ ਵਿਕਾਸ ਨਹੀਂ ਕਰ ਪਾਉਂਦੀ ਅਤੇ ਜੀ ਨਹੀਂ ਪਾਉਂਦੀ ਅਤੇ ਸਧਾਰਣ ਢੰਗ ਨਾਲ ਪ੍ਰਜਨਨ ਨਹੀਂ ਕਰ ਪਾਉਂਦੀ। ਇਹ ਪਰਮੇਸ਼ੁਰ ਹੈ ਜੋ ਇਸ ਨੂੰ ਆਪਣੇ ਦਿਲ ਵਿੱਚ ਸਭ ਤੋਂ ਚੰਗੀ ਤਰ੍ਹਾਂ ਜਾਣਦਾ ਹੈ। ਜਦੋਂ ਪਰਮੇਸ਼ੁਰ ਨੇ ਅਜਿਹਾ ਕੀਤਾ, ਉਸ ਨੇ ਇਸ ਉੱਪਰ ਹੋਰ ਸਭ ਚੀਜ਼ਾਂ ਨਾਲੋਂ ਵਧੇਰੇ ਮਹੱਤਵ ਦਿੱਤਾ। ਸ਼ਾਇਦ ਤੂੰ ਕਿਸੇ ਅਚੰਭੇ ਵਾਲੀ ਚੀਜ ਦੀ ਮਹੱਤਤਾ ਦਾ ਅਹਿਸਾਸ ਕਰਨ ਯੋਗ ਨਹੀਂ ਹੈਂ ਜੋ ਤੂੰ ਆਪਣੇ ਜੀਵਨ ਵਿਚ ਦੇਖ ਸਕਦਾ ਹੈਂ ਅਤੇ ਅਨੰਦ ਲੈ ਸਕਦਾ ਹੈਂ, ਜਾਂ ਜੋ ਤੂੰ ਜਨਮ ਤੋਂ ਲੈ ਕੇ ਦੇਖ ਰਿਹਾ ਹੈਂ ਅਤੇ ਅਨੰਦ ਲੈ ਰਿਹਾ ਹੈਂ, ਪਰ ਪਰਮੇਸ਼ੁਰ ਨੇ ਤੇਰੇ ਲਈ ਬਹੁਤ ਪਹਿਲਾਂ ਹੀ ਜਾਂ ਗੁਪਤ ਰੂਪ ਵਿੱਚ ਤਿਆਰੀਆਂ ਕਰ ਲਈਆਂ ਹਨ। ਸਭ ਤੋਂ ਵੱਡੀ ਸੰਭਵ ਹੱਦ ਤੱਕ, ਪਰਮੇਸ਼ੁਰ ਨੇ ਸਾਰੇ ਨਕਾਰਾਤਮਕ ਤੱਤਾਂ ਨੂੰ ਹਟਾ ਦਿੱਤਾ ਹੈ ਅਤੇ ਘਟਾ ਦਿੱਤਾ ਹੈ ਜੋ ਮਨੁੱਖਜਾਤੀ ਲਈ ਹਾਨੀਕਾਰਕ ਹਨ ਅਤੇ ਮਨੁੱਖੀ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਹ ਕੀ ਦਿਖਾਉਂਦਾ ਹੈ? ਕੀ ਇਹ ਮਨੁੱਖਜਾਤੀ ਪ੍ਰਤੀ ਪਰਮੇਸ਼ੁਰ ਦੇ ਰਵੱਈਏ ਨੂੰ ਦਰਸਾਉਂਦਾ ਹੈ ਜਦੋਂ ਉਸ ਨੇ ਇਸ ਵਾਰ ਉਨ੍ਹਾਂ ਨੂੰ ਸਿਰਜਿਆ? ਉਹ ਰਵੱਈਆ ਕੀ ਸੀ? ਪਰਮੇਸ਼ੁਰ ਦਾ ਰਵੱਈਆ ਧਿਆਨਪੂਰਵਕ ਅਤੇ ਸੰਜੀਦਾ ਸੀ, ਅਤੇ ਇਸ ਨੇ ਪਰਮੇਸ਼ੁਰ ਦੀਆਂ ਸ਼ਰਤਾਂ ਤੋਂ ਇਲਾਵਾ, ਕਿਸੇ ਦੁਸ਼ਮਣ ਤਾਕਤਾਂ ਜਾਂ ਬਾਹਰੀ ਕਾਰਕਾਂ ਦੀ ਕੋਈ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ। ਇਸ ਵਿੱਚ ਇਸ ਵਾਰ ਮਨੁੱਖਜਾਤੀ ਨੂੰ ਸਿਰਜਣ ਅਤੇ ਇਸ ਦੇ ਪ੍ਰਬੰਧਨ ਵਿੱਚ ਪਰਮੇਸ਼ੁਰ ਦਾ ਰਵੱਈਆ ਵੇਖਿਆ ਜਾ ਸਕਦਾ ਹੈ। ਅਤੇ ਪਰਮੇਸ਼ੁਰ ਦਾ ਰਵੱਈਆ ਕੀ ਹੈ? ਬਚਾਅ ਅਤੇ ਜੀਵਨ ਦੇ ਵਾਤਾਵਰਣ ਦੁਆਰਾ, ਜਿਸ ਦਾ ਮਨੁੱਖਜਾਤੀ ਅਨੰਦ ਲੈਂਦੀ ਹੈ, ਅਤੇ ਨਾਲ ਹੀ ਉਨ੍ਹਾਂ ਦੇ ਰੋਜ਼ਾਨਾ ਖਾਣ-ਪੀਣ ਅਤੇ ਰੋਜ਼ਾਨਾ ਦੀਆਂ ਜ਼ਰੂਰਤਾਂ ਵਿੱਚ, ਅਸੀਂ ਪਰਮੇਸ਼ੁਰ ਦੀ ਮਨੁੱਖਜਾਤੀ ਪ੍ਰਤੀ ਜ਼ਿੰਮੇਵਾਰੀ ਵਿੱਚ ਉਸ ਦੇ ਰਵੱਈਏ ਨੂੰ, ਜਿਸ ਨੂੰ ਉਸ ਨੇ ਮਨੁੱਖਾਂ ਨੂੰ ਸਿਰਜਣ ਤੋਂ ਬਾਅਦ ਤੋਂ ਅਪਣਾਇਆ ਹੈ, ਅਤੇ ਉਸ ਦਾ ਮਨੁੱਖਜਾਤੀ ਨੂੰ ਇਸ ਸਮੇਂ ਬਚਾਉਣ ਦਾ ਦ੍ਰਿੜ ਇਰਾਦਾ ਦੇਖ ਸਕਦੇ ਹਾਂ। ਕੀ ਪਰਮੇਸ਼ੁਰ ਦੀ ਅਸਲੀਅਤ ਇਨ੍ਹਾਂ ਚੀਜ਼ਾਂ ਵਿੱਚ ਦਿਖਾਈ ਦਿੰਦੀ ਹੈ? ਕੀ ਇਹ ਉਸ ਦਾ ਅਚੰਭਾ ਹੈ? ਉਸ ਦੀ ਕਲਪਨਾਹੀਣਤਾ ਹੈ? ਉਸ ਦਾ ਸਰਬਸ਼ਕਤੀਸ਼ਾਲੀ ਹੋਣਾ ਹੈ? ਪਰਮੇਸ਼ੁਰ ਆਪਣੇ ਬੁੱਧੀਮਾਨ ਅਤੇ ਸਰਬਸ਼ਕਤੀਮਾਨ ਢੰਗਾਂ ਦੀ ਵਰਤੋਂ ਸਾਰੀ ਮਨੁੱਖਜਾਤੀ ਨੂੰ ਪ੍ਰਦਾਨ ਕਰਨ ਲਈ ਕਰਦਾ ਹੈ, ਅਤੇ ਨਾਲ ਹੀ ਆਪਣੀ ਸਿਰਜਣਾ ਦੀਆਂ ਸਾਰੀਆਂ ਚੀਜ਼ਾਂ ਦਾ ਪ੍ਰਬੰਧ ਕਰਦਾ ਹੈ। ਹੁਣ ਜਦੋਂ ਮੈਂ ਤੁਹਾਨੂੰ ਬਹੁਤ ਕੁਝ ਕਿਹਾ ਹੈ, ਤਾਂ ਕੀ ਤੁਸੀਂ ਕਹਿ ਸਕਦੇ ਹੋ ਕਿ ਪਰਮੇਸ਼ੁਰ ਸਾਰੀਆਂ ਚੀਜ਼ਾਂ ਦੇ ਜੀਵਨ ਦਾ ਸ੍ਰੋਤ ਹੈ? (ਹਾਂ।) ਇਹ ਬਿਲਕੁਲ ਅਜਿਹਾ ਹੀ ਹੈ। ਕੀ ਤੁਹਾਨੂੰ ਕੋਈ ਸ਼ੱਕ ਹੈ? (ਨਹੀਂ।) ਸਾਰੀਆਂ ਚੀਜ਼ਾਂ ਲਈ ਪਰਮੇਸ਼ੁਰ ਦਾ ਪ੍ਰਬੰਧ ਇਹ ਦਰਸਾਉਣ ਲਈ ਕਾਫ਼ੀ ਹੈ ਕਿ ਉਹ ਸਾਰੀਆਂ ਚੀਜ਼ਾਂ ਦੇ ਜੀਵਨ ਦਾ ਸ੍ਰੋਤ ਹੈ, ਕਿਉਂਕਿ ਉਹ ਉਸ ਪ੍ਰਬੰਧ ਦਾ ਸ੍ਰੋਤ ਹੈ ਜਿਸ ਨੇ ਸਾਰੀਆਂ ਚੀਜ਼ਾਂ ਨੂੰ ਮੌਜੂਦ ਰਹਿਣ, ਜੀਉਣ, ਪ੍ਰਜਨਨ ਕਰਨ, ਅਤੇ ਜਾਰੀ ਰੱਖਣ ਦੇ ਯੋਗ ਬਣਾਇਆ ਹੈ, ਅਤੇ ਖੁਦ ਪਰਮੇਸ਼ੁਰ ਨੂੰ ਛੱਡ ਕੇ ਹੋਰ ਕੋਈ ਸ੍ਰੋਤ ਨਹੀਂ ਹੈ। ਪਰਮੇਸ਼ੁਰ ਸਭ ਚੀਜ਼ਾਂ ਦੀਆਂ ਅਤੇ ਮਨੁੱਖਜਾਤੀ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ, ਚਾਹੇ ਉਹ ਲੋਕਾਂ ਦੀਆਂ ਸਭ ਤੋਂ ਬੁਨਿਆਦੀ ਵਾਤਾਵਰਣ ਦੀਆਂ ਜ਼ਰੂਰਤਾਂ ਹੋਣ, ਉਨ੍ਹਾਂ ਦੇ ਰੋਜ਼ਾਨਾ ਜੀਵਨ ਦੀਆਂ ਜ਼ਰੂਰਤਾਂ, ਜਾਂ ਸੱਚਾਈ ਦੀ ਜ਼ਰੂਰਤ ਜੋ ਉਹ ਲੋਕਾਂ ਦੀਆਂ ਆਤਮਾਵਾਂ ਨੂੰ ਪ੍ਰਦਾਨ ਕਰਦਾ ਹੈ। ਹਰ ਤਰੀਕੇ ਨਾਲ, ਪਰਮੇਸ਼ੁਰ ਦੀ ਪਛਾਣ ਅਤੇ ਉਸ ਦਾ ਦਰਜਾ ਮਨੁੱਖਜਾਤੀ ਲਈ ਵੱਡੀ ਅਹਿਮੀਅਤ ਰੱਖਦੇ ਹਨ; ਪਰਮੇਸ਼ੁਰ ਹੀ ਆਪ ਸਭ ਚੀਜ਼ਾਂ ਲਈ ਜੀਵਨ ਦਾ ਸ੍ਰੋਤ ਹੈ। ਕਹਿਣ ਦਾ ਭਾਵ ਇਹ ਹੈ ਕਿ ਪਰਮੇਸ਼ੁਰ ਇਸ ਸੰਸਾਰ, ਇਸ ਸੰਸਾਰ ਦਾ ਹਾਕਮ, ਮਾਲਕ, ਅਤੇ ਪ੍ਰਦਾਨਕਰਤਾ ਹੈ, ਇਹ ਸੰਸਾਰ ਜਿਸ ਨੂੰ ਲੋਕ ਦੇਖ ਸਕਦੇ ਅਤੇ ਮਹਿਸੂਸ ਕਰ ਸਕਦੇ ਹਨ। ਮਨੁੱਖਜਾਤੀ ਲਈ, ਕੀ ਇਹ ਪਰਮੇਸ਼ੁਰ ਦੀ ਪਛਾਣ ਨਹੀਂ ਹੈ? ਇਸ ਵਿਚ ਕੁਝ ਵੀ ਗਲਤ ਨਹੀਂ ਹੈ। ਇਸ ਲਈ ਜਦੋਂ ਤੂੰ ਪੰਛੀਆਂ ਨੂੰ ਅਕਾਸ਼ ਵਿੱਚ ਉੱਡਦੇ ਵੇਖਦਾ ਹੈਂ, ਤਾਂ ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਰਮੇਸ਼ੁਰ ਨੇ ਉਹ ਸਭ ਕੁਝ ਸਿਰਜਿਆ ਜੋ ਉੱਡ ਸਕਦਾ ਹੈ। ਇੱਥੇ ਜੀਵਤ ਚੀਜ਼ਾਂ ਹਨ ਜੋ ਪਾਣੀ ਵਿੱਚ ਤੈਰਦੀਆਂ ਹਨ, ਅਤੇ ਉਨ੍ਹਾਂ ਦੇ ਬਚਾਅ ਦੇ ਆਪਣੇ ਤਰੀਕੇ ਹਨ। ਉਹ ਰੁੱਖ ਅਤੇ ਪੌਦੇ ਜੋ ਮਿੱਟੀ ਦੇ ਵਿੱਚ ਰਹਿੰਦੇ ਹਨ ਅਤੇ ਬਸੰਤ ਰੁੱਤ ਵਿੱਚ ਪੁੰਗਰਦੇ ਅਤੇ ਖਿੜਦੇ ਹਨ ਅਤੇ ਪਤਝੜ ਵਿੱਚ ਫਲ ਦਿੰਦੇ ਹਨ ਅਤੇ ਪੱਤੇ ਝਾੜਦੇ ਹਨ, ਅਤੇ ਸਰਦੀਆਂ ਤੱਕ ਸਾਰੇ ਪੱਤੇ ਡਿੱਗ ਗਏ ਹੁੰਦੇ ਹਨ ਕਿਉਂਕਿ ਉਹ ਪੌਦੇ ਸਰਦੀਆਂ ਦੇ ਮੌਸਮ ਲਈ ਤਿਆਰੀ ਕਰਦੇ ਹਨ। ਇਹ ਉਨ੍ਹਾਂ ਦਾ ਬਚਾਅ ਦਾ ਢੰਗ ਹੈ। ਪਰਮੇਸ਼ੁਰ ਨੇ ਸਭ ਕੁਝ ਸਿਰਜਿਆ, ਅਤੇ ਹਰ ਇੱਕ ਵੱਖੋ-ਵੱਖਰੇ ਰੂਪਾਂ ਅਤੇ ਵੱਖੋ-ਵੱਖਰੇ ਤਰੀਕਿਆਂ ਨਾਲ ਜੀਉਂਦਾ ਹੈ ਅਤੇ ਵੱਖੋ-ਵੱਖਰੇ ਤਰੀਕਿਆਂ ਦੀ ਵਰਤੋਂ ਕਰਕੇ ਆਪਣੀ ਜੀਵਨ ਸ਼ਕਤੀ ਅਤੇ ਰੂਪ ਜਿਸ ਵਿੱਚ ਜੀਉਂਦਾ ਹੈ, ਨੂੰ ਪ੍ਰਦਰਸ਼ਤ ਕਰਦਾ ਹੈ। ਭਾਵੇਂ ਚੀਜ਼ਾਂ ਕਿਵੇਂ ਵੀ ਜੀਉਂਦੀਆਂ ਹਨ, ਉਹ ਸਭ ਪਰਮੇਸ਼ੁਰ ਦੇ ਅਧਿਕਾਰ ਦੇ ਅਧੀਨ ਹਨ। ਪਰਮੇਸ਼ੁਰ ਦਾ ਜੀਵਨ ਅਤੇ ਜੀਵਾਂ ਦੇ ਸਾਰੇ ਵੱਖ-ਵੱਖ ਰੂਪਾਂ ਉੱਤੇ ਪ੍ਰਭੁਤਾ ਦਾ ਕੀ ਮਕਸਦ ਹੈ? ਕੀ ਇਹ ਮਨੁੱਖਜਾਤੀ ਦੇ ਬਚਾਅ ਲਈ ਹੈ? ਉਹ ਸਾਰੀ ਮਨੁੱਖਜਾਤੀ ਦੇ ਬਚਾਅ ਲਈ ਜੀਵਨ ਦੇ ਸਾਰੇ ਨਿਯਮਾਂ ਉੱਤੇ ਨਿਯੰਤਰਣ ਰੱਖਦਾ ਹੈ। ਇਹ ਦਰਸਾਉਂਦਾ ਹੈ ਕਿ ਮਨੁੱਖਾਂ ਦਾ ਬਚਾਅ ਪਰਮੇਸ਼ੁਰ ਲਈ ਕਿੰਨਾ ਮਹੱਤਵਪੂਰਨ ਹੈ।

ਮਨੁੱਖਜਾਤੀ ਦੀ ਬਚਣ ਅਤੇ ਸਧਾਰਣ ਤੌਰ ਤੇ ਪ੍ਰਜਨਨ ਕਰਨ ਦੀ ਯੋਗਤਾ ਪਰਮੇਸ਼ੁਰ ਲਈ ਬਹੁਤ ਮਹੱਤਵਪੂਰਨ ਹੈ। ਇਸ ਲਈ, ਪਰਮੇਸ਼ੁਰ ਨਿਰੰਤਰ ਮਨੁੱਖਜਾਤੀ ਅਤੇ ਉਸ ਦੀ ਸਿਰਜਣਾ ਦੀਆਂ ਸਾਰੀਆਂ ਚੀਜ਼ਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਰਿਹਾ ਹੈ। ਉਹ ਸਾਰੀਆਂ ਚੀਜ਼ਾਂ ਨੂੰ ਵੱਖੋ-ਵੱਖਰੇ ਤਰੀਕਿਆਂ ਨਾਲ ਪ੍ਰਦਾਨ ਕਰਦਾ ਹੈ, ਅਤੇ ਸਾਰੀਆਂ ਚੀਜ਼ਾਂ ਦੇ ਬਚਾਅ ਨੂੰ ਕਾਇਮ ਰੱਖਣ ਦੁਆਰਾ, ਉਹ ਮਨੁੱਖਜਾਤੀ ਦੇ ਸਧਾਰਣ ਬਚਾਅ ਨੂੰ ਕਾਇਮ ਰੱਖਦਿਆਂ, ਮਨੁੱਖਜਾਤੀ ਨੂੰ ਅੱਗੇ ਵਧਣ ਦੇ ਯੋਗ ਬਣਾਉਂਦਾ ਹੈ। ਇਹ ਸਾਡੀ ਅੱਜ ਦੀ ਸੰਗਤੀ ਦੇ ਦੋ ਪਹਿਲੂ ਹਨ। ਇਹ ਦੋ ਪਹਿਲੂ ਕੀ ਹਨ? (ਵਿਸ਼ਾਲ ਨਜ਼ਰੀਏ ਤੋਂ, ਪਰਮੇਸ਼ੁਰ ਨੇ ਵਾਤਾਵਰਣ ਨੂੰ ਸਿਰਜਿਆ ਜਿਸ ਵਿਚ ਮਨੁੱਖ ਰਹਿੰਦਾ ਹੈ। ਇਹ ਪਹਿਲਾ ਪਹਿਲੂ ਹੈ। ਪਰਮੇਸ਼ੁਰ ਨੇ ਉਹ ਪਦਾਰਥਕ ਚੀਜ਼ਾਂ ਵੀ ਤਿਆਰ ਕੀਤੀਆਂ ਜਿਨ੍ਹਾਂ ਦੀ ਮਨੁੱਖਜਾਤੀ ਨੂੰ ਜ਼ਰੂਰਤ ਹੈ ਅਤੇ ਜਿਨ੍ਹਾਂ ਨੂੰ ਉਹ ਦੇਖ ਅਤੇ ਛੂਹ ਸਕਦੀ ਹੈ।) ਅਸੀਂ ਇਨ੍ਹਾਂ ਦੋ ਪਹਿਲੂਆਂ ਨਾਲ ਆਪਣੇ ਮੁੱਖ ਵਿਸ਼ੇ ’ਤੇ ਸੰਗਤੀ ਕੀਤੀ ਹੈ। ਸਾਡਾ ਮੁੱਖ ਵਿਸ਼ਾ ਕੀ ਹੈ? (ਪਰਮੇਸ਼ੁਰ ਸਾਰੀਆਂ ਚੀਜ਼ਾਂ ਦੇ ਜੀਵਨ ਦਾ ਸ੍ਰੋਤ ਹੈ।) ਹੁਣ ਤੁਹਾਨੂੰ ਥੋੜ੍ਹੀ ਸਮਝ ਹੋਣੀ ਚਾਹੀਦੀ ਹੈ ਕਿ ਇਸ ਵਿਸ਼ੇ ’ਤੇ ਮੇਰੀ ਸੰਗਤੀ ਵਿੱਚ ਅਜਿਹੀ ਵਿਸ਼ਾ ਸੂਚੀ ਕਿਉਂ ਸੀ। ਕੀ ਇੱਥੇ ਮੁੱਖ ਵਿਸ਼ੇ ਤੋਂ ਹਟ ਕੇ ਕੋਈ ਹੋਰ ਚਰਚਾ ਹੋ ਰਹੀ ਹੈ? ਬਿਲਕੁਲ ਵੀ ਨਹੀਂ! ਸ਼ਾਇਦ, ਇਨ੍ਹਾਂ ਗੱਲਾਂ ਨੂੰ ਸੁਣਨ ਤੋਂ ਬਾਅਦ, ਤੁਹਾਡੇ ਵਿਚੋਂ ਕੁਝ ਨੂੰ ਕੁਝ ਸਮਝ ਆ ਗਈ ਹੈ ਅਤੇ ਹੁਣ ਮਹਿਸੂਸ ਕਰਦੇ ਹਨ ਕਿ ਇਨ੍ਹਾਂ ਸ਼ਬਦਾਂ ਵਿੱਚ ਵਜ਼ਨ ਹੈ, ਕਿ ਇਹ ਬਹੁਤ ਮਹੱਤਵਪੂਰਨ ਹਨ, ਪਰ ਦੂਜਿਆਂ ਨੂੰ ਸ਼ਾਇਦ ਕੁਝ ਸ਼ਾਬਦਿਕ ਸਮਝ ਹੋ ਸਕਦੀ ਹੈ ਅਤੇ ਮਹਿਸੂਸ ਕਰਦੇ ਹਨ ਕਿ ਇਹ ਸ਼ਬਦ ਇਸ ਵਿੱਚ ਅਤੇ ਆਪਣੇ ਆਪ ਵਿੱਚ ਮਹੱਤਵਪੂਰਨ ਨਹੀਂ ਹਨ। ਮੌਜੂਦਾ ਪਲ ਵਿਚ ਤੁਸੀਂ ਇਸ ਨੂੰ ਭਾਵੇਂ ਜਿਵੇਂ ਵੀ ਸਮਝਦੇ ਹੋ, ਜਦੋਂ ਤੁਹਾਡਾ ਤਜਰਬਾ ਇੱਕ ਨਿਸ਼ਚਤ ਦਿਨ ’ਤੇ ਆ ਗਿਆ ਹੈ, ਜਦੋਂ ਤੁਹਾਡੀ ਸਮਝ ਕਿਸੇ ਨਿਸ਼ਚਤ ਬਿੰਦੂ ’ਤੇ ਪਹੁੰਚ ਜਾਂਦੀ ਹੈ, ਭਾਵ ਜਦੋਂ ਤੁਹਾਡਾ ਪਰਮੇਸ਼ੁਰ ਦੇ ਕੰਮਾਂ ਅਤੇ ਖੁਦ ਪਰਮੇਸ਼ੁਰ ਦੇ ਬਾਰੇ ਗਿਆਨ ਇੱਕ ਨਿਸ਼ਚਤ ਪੱਧਰ ’ਤੇ ਪਹੁੰਚ ਜਾਂਦਾ ਹੈ, ਤਦ ਤੁਸੀਂ ਪਰਮੇਸ਼ੁਰ ਦੇ ਕੰਮਾਂ ਦੀ ਡੂੰਘੀ ਅਤੇ ਸੱਚੀ ਗਵਾਹੀ ਭਰਨ ਲਈ ਆਪਣੇ-ਆਪਣੇ ਸ਼ਬਦਾਂ ਦੀ ਵਰਤੋਂ ਕਰੋਗੇ, ਜੋ ਕਿ ਵਿਹਾਰਕ ਹਨ।

ਮੈਨੂੰ ਲਗਦਾ ਹੈ ਕਿ ਤੁਹਾਡੀ ਮੌਜੂਦਾ ਸਮਝ ਅਜੇ ਵੀ ਕਾਫ਼ੀ ਸਤਹੀ ਅਤੇ ਸ਼ਾਬਦਿਕ ਹੈ, ਪਰ, ਮੇਰੀ ਸੰਗਤ ਦੇ ਇਨ੍ਹਾਂ ਦੋ ਪਹਿਲੂਆਂ ਨੂੰ ਸੁਣਦਿਆਂ, ਕੀ ਤੁਸੀਂ ਘੱਟੋ-ਘੱਟ ਇਹ ਪਛਾਣ ਸਕਦੇ ਹੋ ਕਿ ਪਰਮੇਸ਼ੁਰ ਮਨੁੱਖਜਾਤੀ ਲਈ ਕਿਹੜੇ ਢੰਗਾਂ ਦੀ ਵਰਤੋਂ ਕਰਦਾ ਹੈ ਜਾਂ ਪਰਮੇਸ਼ੁਰ ਮਨੁੱਖਜਾਤੀ ਨੂੰ ਕਿਹੜੀਆਂ ਚੀਜ਼ਾਂ ਪ੍ਰਦਾਨ ਕਰਦਾ ਹੈ? ਕੀ ਤੁਹਾਡੇ ਕੋਲ ਇੱਕ ਮੁੱਢਲੀ ਧਾਰਨਾ, ਇੱਕ ਮੁੱਢਲੀ ਸਮਝ ਹੈ? (ਹਾਂ।) ਪਰ ਕੀ ਮੇਰੀ ਕੀਤੀ ਹੋਈ ਸੰਗਤੀ ਦੇ ਇਹ ਦੋਵੇਂ ਪਹਿਲੂ ਬਾਈਬਲ ਨਾਲ ਸੰਬੰਧਤ ਹਨ? (ਨਹੀਂ।) ਕੀ ਉਹ ਰਾਜ ਦੇ ਯੁਗ ਵਿਚ ਪਰਮੇਸ਼ੁਰ ਦੇ ਨਿਆਂ ਅਤੇ ਤਾੜਨਾ ਨਾਲ ਸੰਬੰਧਤ ਹਨ? (ਨਹੀਂ।) ਫਿਰ ਮੈਂ ਉਨ੍ਹਾਂ ਬਾਰੇ ਸੰਗਤੀ ਕਿਉਂ ਕੀਤੀ? ਕੀ ਇਹ ਇਸ ਲਈ ਹੈ ਕਿ ਲੋਕਾਂ ਨੂੰ ਪਰਮੇਸ਼ੁਰ ਨੂੰ ਜਾਣਨ ਲਈ ਉਨ੍ਹਾਂ ਨੂੰ ਸਮਝਣਾ ਜ਼ਰੂਰੀ ਹੈ? (ਹਾਂ।) ਇਨ੍ਹਾਂ ਚੀਜ਼ਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਅਤੇ ਉਨ੍ਹਾਂ ਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੈ। ਜਿਵੇਂ ਤੁਸੀਂ ਪਰਮੇਸ਼ੁਰ ਨੂੰ ਉਸ ਦੀ ਸੰਪੂਰਨਤਾ ਵਿੱਚ ਸਮਝਣ ਦੀ ਕੋਸ਼ਿਸ਼ ਕਰਦੇ ਹੋ, ਆਪਣੇ ਆਪ ਨੂੰ ਬਾਈਬਲ ਤੱਕ ਸੀਮਤ ਨਾ ਰੱਖੋ, ਅਤੇ ਆਪਣੇ ਆਪ ਨੂੰ ਪਰਮੇਸ਼ੁਰ ਦੇ ਨਿਆਂ ਅਤੇ ਮਨੁੱਖ ਦੀ ਤਾੜਨਾ ਤੱਕ ਸੀਮਤ ਨਾ ਕਰੋ। ਇਹ ਕਹਿਣ ਵਿੱਚ ਮੇਰਾ ਕੀ ਮਕਸਦ ਹੈ? ਲੋਕਾਂ ਨੂੰ ਇਹ ਦੱਸਣਾ ਕਿ ਪਰਮੇਸ਼ੁਰ ਕੇਵਲ ਆਪਣੇ ਚੁਣੇ ਹੋਏ ਲੋਕਾਂ ਦਾ ਹੀ ਪਰਮੇਸ਼ੁਰ ਨਹੀਂ ਹੈ। ਤੂੰ ਇਸ ਵੇਲੇ ਪਰਮੇਸ਼ੁਰ ਦਾ ਅਨੁਸਰਣ ਕਰਦਾ ਹੈਂ, ਅਤੇ ਉਹ ਤੇਰਾ ਪਰਮੇਸ਼ੁਰ ਹੈ, ਪਰ ਕੀ ਉਹ ਉਨ੍ਹਾਂ ਦਾ ਪਰਮੇਸ਼ੁਰ ਵੀ ਹੈ ਜੋ ਉਸ ਦਾ ਅਨੁਸਰਣ ਨਹੀਂ ਕਰਦੇ? ਕੀ ਪਰਮੇਸ਼ੁਰ ਉਨ੍ਹਾਂ ਸਾਰੇ ਲੋਕਾਂ ਦਾ ਪਰਮੇਸ਼ੁਰ ਹੈ ਜੋ ਉਸ ਦਾ ਅਨੁਸਰਣ ਨਹੀਂ ਕਰਦੇ? ਕੀ ਪਰਮੇਸ਼ੁਰ ਸਭ ਚੀਜ਼ਾਂ ਦਾ ਪਰਮੇਸ਼ੁਰ ਹੈ? (ਹਾਂ।) ਤਾਂ ਫਿਰ ਕੀ ਪਰਮੇਸ਼ੁਰ ਦੇ ਕੰਮ ਅਤੇ ਕਰਮ ਦਾ ਕਾਰਜ-ਖੇਤਰ ਕੇਵਲ ਉਨ੍ਹਾਂ ਤੱਕ ਹੀ ਸੀਮਤ ਹੈ ਜੋ ਉਸ ਦਾ ਅਨੁਸਰਣ ਕਰਦੇ ਹਨ? (ਨਹੀਂ।) ਉਸ ਦੇ ਕੰਮ ਅਤੇ ਕਰਮਾਂ ਦਾ ਕਾਰਜ-ਖੇਤਰ ਕੀ ਹੈ? ਸਭ ਤੋਂ ਛੋਟੇ ਪੱਧਰ ’ਤੇ, ਉਸ ਦੇ ਕੰਮ ਅਤੇ ਕਰਮਾਂ ਦੇ ਕਾਰਜ-ਖੇਤਰ ਵਿੱਚ ਸਾਰੀ ਮਨੁੱਖਜਾਤੀ ਅਤੇ ਸ੍ਰਿਸ਼ਟੀ ਦੀਆਂ ਸਾਰੀਆਂ ਚੀਜ਼ਾਂ ਸ਼ਾਮਲ ਹਨ। ਸਭ ਤੋਂ ਉੱਚੇ ਪੱਧਰ ’ਤੇ ਇਹ ਸਾਰੇ ਜਹਾਨ ਨੂੰ ਸ਼ਾਮਲ ਕਰ ਲੈਂਦਾ ਹੈ, ਜੋ ਲੋਕ ਨਹੀਂ ਦੇਖ ਸਕਦੇ। ਇਸ ਲਈ, ਅਸੀਂ ਕਹਿ ਸਕਦੇ ਹਾਂ ਕਿ ਪਰਮੇਸ਼ੁਰ ਆਪਣਾ ਕੰਮ ਕਰਦਾ ਹੈ ਅਤੇ ਆਪਣੇ ਕਰਮਾਂ ਨੂੰ ਸਾਰੀ ਮਨੁੱਖਜਾਤੀ ਵਿੱਚ ਕਰਦਾ ਹੈ, ਜੋ ਕਿ ਲੋਕਾਂ ਨੂੰ ਪਰਮੇਸ਼ੁਰ ਨੂੰ ਉਸ ਦੀ ਸੰਪੂਰਨਤਾ ਵਿੱਚ ਜਾਣਨ ਦੇ ਯੋਗ ਬਣਾਉਣ ਲਈ ਕਾਫ਼ੀ ਹੈ। ਜੇ ਤੂੰ ਪਰਮੇਸ਼ੁਰ ਨੂੰ ਜਾਣਨਾ ਚਾਹੁੰਦਾ ਹੈਂ, ਉਸ ਨੂੰ ਸੱਚਮੁੱਚ ਜਾਣਨਾ ਚਾਹੁੰਦਾ ਹੈਂ, ਉਸ ਨੂੰ ਸੱਚਮੁੱਚ ਸਮਝਣਾ ਚਾਹੁੰਦਾ ਹੈਂ, ਤਾਂ ਆਪਣੇ ਆਪ ਨੂੰ ਕੇਵਲ ਪਰਮੇਸ਼ੁਰ ਦੇ ਕਾਰਜ ਦੇ ਤਿੰਨ ਪੜਾਵਾਂ ਤੱਕ, ਜਾਂ ਉਸ ਦੇ ਅਤੀਤ ਵਿੱਚ ਕੀਤੇ ਗਏ ਕੰਮ ਦੀਆਂ ਕਹਾਣੀਆਂ ਹੀ ਸੀਮਤ ਨਾ ਰੱਖ। ਜੇ ਤੂੰ ਉਸ ਤਰੀਕੇ ਨਾਲ ਉਸ ਨੂੰ ਜਾਣਨ ਦੀ ਕੋਸ਼ਿਸ਼ ਕਰਦਾ ਹੈਂ, ਤਾਂ ਤੂੰ ਪਰਮੇਸ਼ੁਰ ਉੱਪਰ ਬੰਦਿਸ਼ਾਂ ਲਗਾ ਰਿਹਾ ਹੈਂ, ਉਸ ਨੂੰ ਸੀਮਤ ਕਰ ਰਿਹਾ ਹੈਂ। ਤੂੰ ਪਰਮੇਸ਼ੁਰ ਨੂੰ ਬਹੁਤ ਛੋਟੀ ਜਿਹੀ ਚੀਜ਼ ਵਜੋਂ ਵੇਖ ਰਿਹਾ ਹੈਂ। ਅਜਿਹਾ ਕਰਨਾ ਲੋਕਾਂ ਉੱਪਰ ਕਿਵੇਂ ਅਸਰ ਪਾਉਂਦਾ ਹੈ? ਤੂੰ ਕਦੇ ਵੀ ਪਰਮੇਸ਼ੁਰ ਦੀ ਅਸਚਰਜਤਾ ਅਤੇ ਸਰਬਉੱਚਤਾ ਨੂੰ ਜਾਣ ਨਹੀਂ ਸਕਦਾ, ਅਤੇ ਨਾ ਹੀ ਉਸ ਦੀ ਸ਼ਕਤੀ ਅਤੇ ਸਰਬਸ਼ਕਤੀਸ਼ਾਲੀ ਹੋਣ ਅਤੇ ਉਸ ਦੇ ਅਧਿਕਾਰ ਦੇ ਕਾਰਜ-ਖੇਤਰ ਨੂੰ ਜਾਣ ਸਕਦਾ ਹੈਂ। ਅਜਿਹੀ ਸਮਝ ਦਾ ਅਸਰ ਤੇਰੀ ਇਸ ਸੱਚਾਈ ਨੂੰ ਸਵੀਕਾਰ ਕਰਨ ਦੀ ਯੋਗਤਾ ਕਿ ਪਰਮੇਸ਼ੁਰ ਸਭ ਚੀਜ਼ਾਂ ਦਾ ਹਾਕਮ ਹੈ, ਅਤੇ ਨਾਲ ਹੀ ਤੇਰੇ ਪਰਮੇਸ਼ੁਰ ਦੀ ਅਸਲ ਪਛਾਣ ਅਤੇ ਰੁਤਬੇ ਦੇ ਗਿਆਨ ’ਤੇ ਪਵੇਗਾ। ਦੂਜੇ ਸ਼ਬਦਾਂ ਵਿੱਚ, ਜੇ ਤੇਰੀ ਪਰਮੇਸ਼ੁਰ ਦੀ ਸਮਝ ਦਾ ਕਾਰਜ-ਖੇਤਰ ਸੀਮਿਤ ਹੈ, ਤਾਂ ਤੂੰ ਜੋ ਵੀ ਪ੍ਰਾਪਤ ਕਰ ਸਕਦਾ ਹੈਂ ਉਹ ਵੀ ਸੀਮਤ ਹੈ। ਇਹੀ ਕਾਰਨ ਹੈ ਕਿ ਤੈਨੂੰ ਆਪਣੇ ਕਾਰਜ-ਖੇਤਰ ਦਾ ਵਿਸਤਾਰ ਕਰਨਾ ਚਾਹੀਦਾ ਹੈ ਅਤੇ ਆਪਣੇ ਮਾਨਸਿਕ ਗਿਆਨਾਂ ਦਾ ਵਿਸਤਾਰ ਕਰਨਾ ਚਾਹੀਦਾ ਹੈ। ਤੈਨੂੰ ਸਭ ਕੁਝ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ—ਪਰਮੇਸ਼ੁਰ ਦੇ ਕੰਮ ਦਾ ਕਾਰਜ-ਖੇਤਰ, ਉਸ ਦਾ ਪ੍ਰਬੰਧਨ, ਉਸ ਦਾ ਰਾਜ, ਅਤੇ ਉਹ ਸਾਰੀਆਂ ਚੀਜ਼ਾਂ ਜਿਨ੍ਹਾਂ ਦਾ ਉਹ ਪ੍ਰਬੰਧਨ ਕਰਦਾ ਹੈ ਅਤੇ ਜਿਨ੍ਹਾਂ ਉੱਪਰ ਉਹ ਰਾਜ ਕਰਦਾ ਹੈ। ਤੈਨੂੰ ਇਨ੍ਹਾਂ ਚੀਜ਼ਾਂ ਦੁਆਰਾ ਪਰਮੇਸ਼ੁਰ ਦੇ ਕੰਮਾਂ ਨੂੰ ਸਮਝਣਾ ਚਾਹੀਦਾ ਹੈ। ਅਜਿਹੀ ਸਮਝ ਦੇ ਨਾਲ, ਤੂੰ ਜਾਣੇ ਬਗੈਰ, ਇਹ ਮਹਿਸੂਸ ਕਰਨਾ ਸ਼ੁਰੂ ਕਰੇਂਗਾ ਕਿ ਪਰਮੇਸ਼ੁਰ ਉਨ੍ਹਾਂ ਸਾਰੀਆਂ ਚੀਜ਼ਾਂ ਉੱਤੇ ਰਾਜ ਕਰਦਾ ਹੈ, ਪ੍ਰਬੰਧਨ ਕਰਦਾ ਹੈ ਅਤੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ, ਅਤੇ ਤੂੰ ਵੀ ਸੱਚਮੁੱਚ ਮਹਿਸੂਸ ਕਰੇਂਗਾ ਕਿ ਤੂੰ ਸਭ ਚੀਜ਼ਾਂ ਦਾ ਇੱਕ ਅੰਗ ਅਤੇ ਮੈਂਬਰ ਹੈਂ। ਜਿਵੇਂ ਪਰਮੇਸ਼ੁਰ ਸਭ ਚੀਜ਼ਾਂ ਲਈ ਪ੍ਰਦਾਨ ਕਰਦਾ ਹੈ, ਤੂੰ ਵੀ ਪਰਮੇਸ਼ੁਰ ਦੇ ਰਾਜ ਅਤੇ ਦੇਖਭਾਲ ਨੂੰ ਸਵੀਕਾਰ ਕਰ ਰਿਹਾ ਹੈਂ। ਇਹ ਇਕ ਤੱਥ ਹੈ ਜਿਸ ਤੋਂ ਕੋਈ ਵੀ ਇਨਕਾਰ ਨਹੀਂ ਕਰ ਸਕਦਾ। ਸਾਰੀਆਂ ਚੀਜ਼ਾਂ ਪਰਮੇਸ਼ੁਰ ਦੇ ਰਾਜ ਦੇ ਅਧੀਨ ਉਨ੍ਹਾਂ ਦੇ ਆਪਣੇ ਨਿਯਮਾਂ ਦੇ ਅਧੀਨ ਹੁੰਦੀਆਂ ਹਨ, ਅਤੇ ਪਰਮੇਸ਼ੁਰ ਦੇ ਰਾਜ ਦੇ ਅਧੀਨ, ਸਾਰੀਆਂ ਚੀਜ਼ਾਂ ਦੇ ਬਚਾਅ ਲਈ ਆਪਣੇ ਨਿਯਮ ਹਨ। ਮਨੁੱਖਜਾਤੀ ਦੇ ਨਸੀਬ ਅਤੇ ਜ਼ਰੂਰਤਾਂ ਵੀ ਪਰਮੇਸ਼ੁਰ ਦੇ ਰਾਜ ਅਤੇ ਵਿਵਸਥਾ ਨਾਲ ਜੁੜੇ ਹੋਏ ਹਨ। ਇਸੇ ਕਰਕੇ, ਪਰਮੇਸ਼ੁਰ ਦੇ ਅਧਿਕਾਰ ਅਤੇ ਰਾਜ ਦੇ ਅਧੀਨ, ਮਨੁੱਖਜਾਤੀ ਅਤੇ ਸਾਰੀਆਂ ਚੀਜ਼ਾਂ ਆਪਸ ਵਿੱਚ ਜੁੜੀਆਂ, ਇਕ ਦੂਜੇ ਉੱਤੇ ਨਿਰਭਰ ਅਤੇ ਇਕ ਦੂਜੇ ਨਾਲ ਪਰਸਪਰ ਬੁਣੀਆਂ ਹੋਈਆਂ ਹਨ। ਇਹ ਪਰਮੇਸ਼ੁਰ ਦੁਆਰਾ ਸਭ ਚੀਜ਼ਾਂ ਦੀ ਸਿਰਜਣਾ ਦਾ ਉਦੇਸ਼ ਅਤੇ ਮੁੱਲ ਹੈ। ਤੁਸੀਂ ਹੁਣ ਇਹ ਸਮਝਦੇ ਹੋ, ਹੈ ਨਾ? ਫਿਰ ਇਸ ਦੇ ਨਾਲ, ਆਓ ਅੱਜ ਦੀ ਸੰਗਤੀ ਨੂੰ ਸਮਾਪਤ ਕਰੀਏ। ਅਲਵਿਦਾ! (ਪਰਮੇਸ਼ੁਰ ਦਾ ਧੰਨਵਾਦ ਹੋਵੇ!)

ਫਰਵਰੀ 2, 2014

ਪਿਛਲਾ: ਖੁਦ, ਵਿਲੱਖਣ ਪਰਮੇਸ਼ੁਰ VII

ਅਗਲਾ: ਖੁਦ, ਵਿਲੱਖਣ ਪਰਮੇਸ਼ੁਰ IX

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ