ਖੁਦ, ਵਿਲੱਖਣ ਪਰਮੇਸ਼ੁਰ VII

ਪਰਮੇਸ਼ੁਰ ਦੇ ਅਧਿਕਾਰ, ਪਰਮੇਸ਼ੁਰ ਦੇ ਧਰਮੀ ਸੁਭਾਅ ਅਤੇ ਪਰਮੇਸ਼ੁਰ ਦੀ ਪਵਿੱਤਰਤਾ ਬਾਰੇ ਆਮ ਜਾਣਕਾਰੀ

ਜਦੋਂ ਤੁਸੀਂ ਆਪਣੀ ਪ੍ਰਾਰਥਨਾ ਪੂਰੀ ਕਰ ਚੁੱਕੇ ਹੁੰਦੇ ਹੋ, ਕੀ ਤੁਹਾਡੇ ਹਿਰਦੇ ਪਰਮੇਸ਼ੁਰ ਦੀ ਮੌਜੂਦਗੀ ਵਿੱਚ ਸ਼ਾਂਤ ਮਹਿਸੂਸ ਕਰਦੇ ਹਨ? (ਹਾਂ।) ਜੇ ਇੱਕ ਵਿਅਕਤੀ ਦਾ ਹਿਰਦਾ ਸ਼ਾਂਤ ਕੀਤਾ ਜਾ ਸਕਦਾ ਹੈ ਤਾਂ ਹੀ ਉਹ ਪਰਮੇਸ਼ੁਰ ਦੇ ਵਚਨ ਸੁਣਨ ਅਤੇ ਸਮਝਣ ਦੇ ਕਾਬਲ ਹੋਣਗੇ ਅਤੇ ਉਹ ਸੱਚ ਨੂੰ ਸੁਣਨ ਦੇ ਕਾਬਲ ਹੋਣਗੇ। ਜੇ ਤੇਰਾ ਹਿਰਦਾ ਸ਼ਾਂਤ ਹੋਣ ਦੇ ਅਯੋਗ ਹੈ, ਜੇ ਤੇਰਾ ਹਿਰਦਾ ਹਮੇਸ਼ਾ ਹੀ ਡਾਵਾਂਡੋਲ ਹੁੰਦਾ ਹੈ ਜਾਂ ਹਮੇਸ਼ਾ ਹੀ ਦੂਜੀਆਂ ਚੀਜ਼ਾਂ ਬਾਰੇ ਸੋਚਦਾ ਹੈ ਤਾਂ ਇਸ ਦਾ ਤੇਰਾ ਉੱਤੇ ਅਸਰ ਪਵੇਗਾ ਜਦ ਤੂੰ ਪਰਮੇਸ਼ੁਰ ਦਾ ਵਚਨ ਸੁਣਨ ਲਈ ਸਭਾਵਾਂ ਵਿੱਚ ਜਾਂਦਾ ਹੈਂ। ਜੋ ਅਸੀਂ ਚਰਚਾ ਕਰ ਰਹੇ ਹਾਂ, ਉਸ ਦਾ ਨਿਚੋੜ ਕੀ ਹੈ? ਆਓ ਸਾਰੇ ਜ਼ਰਾ ਮੁੱਖ ਨੁਕਤਿਆਂ ਨੂੰ ਯਾਦ ਕਰੀਏ। ਖੁਦ, ਵਿਲੱਖਣ ਪਰਮੇਸ਼ੁਰ ਨੂੰ ਜਾਣਨ ਦੇ ਸਬੰਧ ਵਿੱਚ, ਪਹਿਲੇ ਹਿੱਸੇ ਵਿੱਚ ਅਸੀਂ ਪਰਮੇਸ਼ੁਰ ਦੇ ਅਧਿਕਾਰ ਬਾਰੇ ਚਰਚਾ ਕੀਤੀ। ਦੂਜੇ ਹਿੱਸੇ ਵਿੱਚ, ਅਸੀਂ ਪਰਮੇਸ਼ੁਰ ਦੇ ਧਰਮੀ ਸੁਭਾਅ ਬਾਰੇ ਚਰਚਾ ਕੀਤੀ ਅਤੇ ਤੀਜੇ ਹਿੱਸੇ ਵਿੱਚ, ਅਸੀਂ ਪਰਮੇਸ਼ੁਰ ਦੀ ਪਵਿੱਤਰਤਾ ਬਾਰੇ ਚਰਚਾ ਕੀਤੀ। ਕੀ ਉਸ ਵਿਸ਼ੇਸ਼ ਸਮੱਗਰੀ ਜਿਸ ਬਾਰੇ ਅਸੀਂ ਹਰ ਵਾਰ ਚਰਚਾ ਕੀਤੀ, ਨੇ ਤੁਹਾਡੇ ਉੱਤੇ ਛਾਪ ਛੱਡੀ ਹੈ? ਪਹਿਲੇ ਹਿੱਸੇ ਵਿੱਚ, “ਪਰਮੇਸ਼ੁਰ ਦਾ ਅਧਿਕਾਰ,” ਵਿੱਚ ਕਿਸ ਗੱਲ ਨੇ ਤੁਹਾਡੇ ਉੱਤੇ ਸਭ ਤੋਂ ਡੂੰਘੀ ਛਾਪ ਛੱਡੀ? ਕਿਹੜੇ ਹਿੱਸੇ ਨੇ ਤੁਹਾਡੇ ਉੱਤੇ ਸਖ਼ਤ ਪ੍ਰਭਾਵ ਪਾਇਆ? (ਪਰਮੇਸ਼ੁਰ ਨੇ ਪਹਿਲਾਂ ਪਰਮੇਸ਼ੁਰ ਦੇ ਅਧਿਕਾਰ ਅਤੇ ਵਚਨ ਦੀ ਸ਼ਕਤੀ ਬਾਰੇ ਦੱਸਿਆ; ਪਰਮੇਸ਼ੁਰ ਆਪਣੇ ਵਚਨ ਜਿੰਨਾ ਹੀ ਚੰਗਾ ਹੈ ਅਤੇ ਉਸ ਦਾ ਵਚਨ ਸੱਚ ਹੋ ਜਾਵੇਗਾ। ਇਹ ਪਰਮੇਸ਼ੁਰ ਦਾ ਮੂਲ ਤੱਤ ਹੈ।) (ਸ਼ਤਾਨ ਨੂੰ ਪਰਮੇਸ਼ੁਰ ਦਾ ਹੁਕਮ ਸੀ ਕਿ ਉਹ ਸਿਰਫ ਅੱਯੂਬ ਨੂੰ ਪਰਤਾ ਸਕਦਾ ਹੈ ਪਰ ਉਸ ਦੀ ਜਾਨ ਨਹੀਂ ਲੈ ਸਕਦਾ। ਇਸ ਤੋਂ ਅਸੀਂ ਪਰਮੇਸ਼ੁਰ ਦੇ ਵਚਨ ਦਾ ਅਧਿਕਾਰ ਵੇਖਦੇ ਹਾਂ) ਕੀ ਕੁਝ ਹੋਰ ਜੋੜਨ ਲਈ ਹੈ? (ਪਰਮੇਸ਼ੁਰ ਨੇ ਅਕਾਸ਼, ਧਰਤੀ ਅਤੇ ਇਨ੍ਹਾਂ ਵਿਚਲੀਆਂ ਸਭ ਵਸਤਾਂ ਰਚਣ ਲਈ ਵਚਨਾਂ ਦਾ ਇਸਤੇਮਾਲ ਕੀਤਾ ਅਤੇ ਉਸ ਨੇ ਮਨੁੱਖ ਨਾਲ ਸਮਝੌਤਾ ਕਰਨ ਤੇ ਉਸ ਉੱਤੇ ਆਪਣੀਆਂ ਬਰਕਤਾਂ ਵਰ੍ਹਾਉਣ ਲਈ ਵਚਨ ਬੋਲੇ। ਇਹ ਸਾਰੀਆਂ ਪਰਮੇਸ਼ੁਰ ਦੇ ਵਚਨ ਦੇ ਅਧਿਕਾਰ ਦੀਆਂ ਮਿਸਾਲਾਂ ਹਨ। ਫਿਰ, ਅਸੀਂ ਵੇਖਿਆ ਕਿ ਪ੍ਰਭੂ ਯਿਸੂ ਨੇ ਕਿਵੇਂ ਲਾਜ਼ਰ ਨੂੰ ਉਸ ਦੀ ਕਬਰ ਵਿੱਚੋਂ ਨਿਕਲਣ ਦਾ ਹੁਕਮ ਦਿੱਤਾ—ਜਿਸ ਤੋਂ ਪਤਾ ਚਲਦਾ ਹੈ ਕਿ ਜੀਵਨ ਅਤੇ ਮੌਤ ਪਰਮੇਸ਼ੁਰ ਦੇ ਕਾਬੂ ਹੇਠ ਹਨ, ਕਿ ਸ਼ਤਾਨ ਕੋਲ ਜੀਵਨ ਅਤੇ ਮੌਤ ਨੂੰ ਕਾਬੂ ਵਿੱਚ ਕਰਨ ਲਈ ਕੋਈ ਸ਼ਕਤੀ ਨਹੀਂ ਹੈ ਅਤੇ ਕਿ ਪਰਮੇਸ਼ੁਰ ਦਾ ਕਾਰਜ ਦੇਹਧਾਰੀ ਸਰੀਰ ਵਿੱਚ ਜਾਂ ਆਤਮਾ ਵਿੱਚ ਕੀਤਾ ਜਾਂਦਾ ਹੈ, ਉਸ ਦਾ ਅਧਿਕਾਰ ਅਨੋਖਾ ਹੈ।) ਇਹ ਸਮਝ ਤੁਸੀਂ ਸੰਗਤੀ ਨੂੰ ਸੁਣਨ ਮਗਰੋਂ ਹਾਸਲ ਕੀਤੀ, ਸਹੀ ਹੈ? ਪਰਮੇਸ਼ੁਰ ਦੇ ਅਧਿਕਾਰ ਬਾਰੇ ਗੱਲ ਕਰਦਿਆਂ, “ਅਧਿਕਾਰ” ਸ਼ਬਦ ਬਾਰੇ ਤੁਹਾਡੀ ਕੀ ਸਮਝ ਹੈ? ਪਰਮੇਸ਼ੁਰ ਦੇ ਅਧਿਕਾਰ ਦੇ ਦਾਇਰੇ ਅੰਦਰ, ਲੋਕ ਕੀ ਵੇਖਦੇ ਹਨ ਕਿ ਪਰਮੇਸ਼ੁਰ ਕੀ ਕਰਦਾ ਹੈ ਅਤੇ ਕੀ ਪਰਗਟ ਕਰਦਾ ਹੈ? (ਅਸੀਂ ਪਰਮੇਸ਼ੁਰ ਦੀ ਸਰਬ-ਸ਼ਕਤੀਮਾਨਤਾ ਅਤੇ ਬੁੱਧ ਨੂੰ ਵੇਖਦੇ।) (ਅਸੀਂ ਵੇਖਦੇ ਹਾਂ ਕਿ ਪਰਮੇਸ਼ੁਰ ਦਾ ਅਧਿਕਾਰ ਹਮੇਸ਼ਾ ਮੌਜੂਦ ਰਹਿਣ ਵਾਲਾ ਹੈ ਅਤੇ ਇਹ ਸੱਚਮੁੱਚ ਵਜੂਦ ਰੱਖਦਾ ਹੈ।) ਅਸੀਂ ਸਭਨਾਂ ਚੀਜ਼ਾਂ ਉੱਤੇ ਉਸ ਦੇ ਇਖਤਿਆਰ ਵਿੱਚ ਵੱਡੇ ਪੱਧਰ ਤੇ ਪਰਮੇਸ਼ੁਰ ਦਾ ਅਧਿਕਾਰ ਵੇਖਦੇ ਹਾਂ ਅਤੇ ਅਸੀਂ ਇਸ ਨੂੰ ਛੋਟੇ ਪੱਧਰ ਤੇ ਵੇਖਦੇ ਹਾਂ ਜਦ ਉਹ ਹਰ ਵਿਅਕਤੀਗਤ ਮਨੁੱਖੀ ਜੀਵਨ ਨੂੰ ਆਪਣੇ ਨਿਯੰਤ੍ਰਣ ਵਿੱਚ ਲੈਂਦਾ ਹੈ। ਪਰਮੇਸ਼ੁਰ ਅਸਲ ਵਿੱਚ ਮਨੁੱਖੀ ਜੀਵਨ ਦੇ ਛੇ ਪੜਾਵਾਂ ਦੀ ਯੋਜਨਾ ਬਣਾਉਂਦਾ ਹੈ ਅਤੇ ਉਨ੍ਹਾਂ ਨੂੰ ਕਾਬੂ ਵਿੱਚ ਰੱਖਦਾ ਹੈ। ਇਸ ਤੋਂ ਇਲਾਵਾ, ਅਸੀਂ ਵੇਖਦੇ ਹਾਂ ਕਿ ਪਰਮੇਸ਼ੁਰ ਦਾ ਅਧਿਕਾਰ ਖ਼ੁਦ ਪਰਮੇਸ਼ੁਰ ਦੀ ਨੁਮਾਇੰਦਗੀ ਕਰਦਾ ਹੈ ਅਤੇ ਕੋਈ ਵੀ ਸਿਰਜਿਆ ਜਾਂ ਅਣਸਿਰਜਿਆ ਪ੍ਰਾਣੀ ਇਸ ਦਾ ਧਾਰਨੀ ਨਹੀਂ ਹੋ ਸਕਦਾ। ਪਰਮੇਸ਼ੁਰ ਦਾ ਅਧਿਕਾਰ ਉਸ ਦੇ ਰੁਤਬੇ ਦਾ ਚਿੰਨ੍ਹ ਹੈ।) “ਪਰਮੇਸ਼ੁਰ ਦੇ ਰੁਤਬੇ ਅਤੇ ਪਰਮੇਸ਼ੁਰ ਦੀ ਹੈਸੀਅਤ ਦੇ ਚਿੰਨ੍ਹਾਂ” ਬਾਰੇ ਤੁਹਾਡੀ ਸਮਝ ਥੋੜ੍ਹੀ ਜਿਹੀ ਸਿਧਾਂਤਕ ਲਗਦੀ ਹੈ। ਕੀ ਤੁਹਾਨੂੰ ਪਰਮੇਸ਼ੁਰ ਦੇ ਅਧਿਕਾਰ ਦੀ ਕੋਈ ਜ਼ਰੂਰੀ ਸਮਝ ਹੈ? (ਪਰਮੇਸ਼ੁਰ ਨੇ ਸਾਡੀ ਉਦੋਂ ਤੋਂ ਨਿਗਰਾਨੀ ਕੀਤੀ ਹੈ ਅਤੇ ਸਾਡੀ ਸੁਰੱਖਿਆ ਕੀਤੀ ਹੈ ਜਦ ਅਸੀਂ ਛੋਟੇ ਸਾਂ ਅਤੇ ਅਸੀਂ ਉਸ ਵਿੱਚ ਪਰਮੇਸ਼ੁਰ ਦਾ ਅਧਿਕਾਰ ਵੇਖਦੇ ਹਾਂ। ਅਸੀਂ ਉਨ੍ਹਾਂ ਖ਼ਤਰਿਆਂ ਤੋਂ ਵਾਕਫ਼ ਨਹੀਂ ਸਾਂ ਜਿਹੜੇ ਸਾਡੇ ਉਪਰ ਘਾਤ ਲਾ ਕੇ ਬੈਠੇ ਸਨ। ਪਰ ਪਰਮੇਸ਼ੁਰ ਪਰਦੇ ਪਿੱਛੇ ਰਹਿ ਕੇ ਹਮੇਸ਼ਾ ਹੀ ਸਾਡੀ ਸੁਰੱਖਿਆ ਕਰ ਰਿਹਾ ਸੀ। ਇਹ ਵੀ ਪਰਮੇਸ਼ੁਰ ਦਾ ਅਧਿਕਾਰ ਹੈ।) ਬਹੁਤ ਵਧੀਆ, ਸਹੀ ਕਿਹਾ।

ਜਦੋਂ ਅਸੀਂ ਪਰਮੇਸ਼ੁਰ ਦੇ ਅਧਿਕਾਰ ਬਾਰੇ ਗੱਲ ਕਰਦੇ ਹਾਂ ਤਾਂ ਸਾਡਾ ਕੇਂਦਰ ਬਿੰਦੂ, ਸਾਡਾ ਮੁੱਖ ਨੁਕਤਾ ਕੀ ਹੁੰਦਾ ਹੈ? ਸਾਨੂੰ ਇਸ ਬਾਰੇ ਚਰਚਾ ਕਰਨ ਦੀ ਲੋੜ ਕਿਉਂ ਹੁੰਦੀ ਹੈ? ਇਸ ਬਾਰੇ ਚਰਚਾ ਕਰਨ ਦਾ ਪਹਿਲਾ ਉਦੇਸ਼ ਲੋਕਾਂ ਦੇ ਮਨਾਂ ਵਿੱਚ ਸਿਰਜਣਹਾਰ ਵਜੋਂ ਪਰਮੇਸ਼ੁਰ ਦੇ ਰੁਤਬੇ ਅਤੇ ਸਭ ਵਸਤਾਂ ਦਰਮਿਆਨ ਉਸ ਦੀ ਹੈਸੀਅਤ ਨੂੰ ਸਥਾਪਿਤ ਕਰਨਾ ਹੈ। ਇਹ ਉਹ ਹੈ ਜਿਸ ਬਾਬਤ ਪਹਿਲਾਂ-ਪਹਿਲ, ਲੋਕਾਂ ਨੂੰ ਜਾਣੂ ਕਰਾਇਆ, ਵਿਖਾਇਆ ਅਤੇ ਮਹਿਸੂਸ ਕਰਾਇਆ ਜਾ ਸਕਦਾ ਹੈ। ਜੋ ਤੁਸੀਂ ਵੇਖਦੇ ਹੋ ਅਤੇ ਜੋ ਤੁਸੀਂ ਮਹਿਸੂਸ ਕਰਦੇ ਹੋ, ਉਹ ਪਰਮੇਸ਼ੁਰ ਦੇ ਕਾਰਜਾਂ, ਪਰਮੇਸ਼ੁਰ ਦੇ ਵਚਨਾਂ ਅਤੇ ਸਭ ਵਸਤਾਂ ’ਤੇ ਪਰਮੇਸ਼ਰ ਦੇ ਨਿਯੰਤ੍ਰਣ ਦਾ ਨਤੀਜਾ ਹੈ। ਇਸ ਲਈ, ਉਸ ਸਭ ਤੋਂ ਲੋਕ ਕੀ ਅਸਲ ਸਮਝ ਹਾਸਲ ਕਰਦੇ ਹਨ ਜੋ ਉਹ ਪਰਮੇਸ਼ੁਰ ਦੇ ਅਧਿਕਾਰ ਰਾਹੀਂ ਵੇਖਦੇ, ਸਿੱਖਦੇ ਅਤੇ ਜਾਣਦੇ ਹਨ? ਅਸੀਂ ਪਹਿਲੇ ਉਦੇਸ਼ ਬਾਰੇ ਪਹਿਲਾਂ ਹੀ ਚਰਚਾ ਕਰ ਚੁੱਕੇ ਹਾਂ। ਦੂਜਾ ਹੈ ਉਸ ਸਭ ਵਿੱਚੋਂ ਲੋਕਾਂ ਨੂੰ ਪਰਮੇਸ਼ੁਰ ਦੀ ਸ਼ਕਤੀ ਅਤੇ ਬੁੱਧ ਵਿਖਾਉਣਾ ਜੋ ਪਰਮੇਸ਼ੁਰ ਨੇ ਆਪਣੇ ਅਧਿਕਾਰ ਨਾਲ ਕੀਤਾ ਹੈ ਅਤੇ ਕਿਹਾ ਹੈ ਅਤੇ ਨਿਯੰਤ੍ਰਿਤ ਕੀਤਾ ਹੈ। ਇਹ ਹੈ ਤੈਨੂੰ ਵਿਖਾਉਣਾ ਕਿ ਹਰ ਚੀਜ਼ ਉੱਤੇ ਆਪਣੇ ਨਿਯੰਤ੍ਰਣ ਵਿੱਚ ਉਹ ਕਿੰਨਾ ਸ਼ਕਤੀਸ਼ਾਲੀ ਅਤੇ ਸਿਆਣਾ ਹੈ? ਕੀ ਇਹ ਪਰਮੇਸ਼ੁਰ ਦੇ ਵਿਲੱਖਣ ਅਧਿਕਾਰ ਬਾਰੇ ਸਾਡੀ ਪਹਿਲੀ ਚਰਚਾ ਦਾ ਕੇਂਦਰ ਬਿੰਦੂ ਅਤੇ ਮੁੱਖ ਨੁਕਤਾ ਨਹੀਂ ਸੀ? ਉਸ ਚਰਚਾ ਮਗਰੋਂ ਬਹੁਤਾ ਜ਼ਿਆਦਾ ਸਮਾਂ ਨਹੀਂ ਬੀਤਿਆ ਅਤੇ ਫਿਰ ਵੀ ਤੁਹਾਡੇ ਵਿੱਚੋਂ ਕੁਝ ਇਹ ਭੁੱਲ ਚੁੱਕੇ ਹਨ ਜਿਸ ਤੋਂ ਸਾਬਤ ਹੁੰਦਾ ਹੈ ਕਿ ਤੁਸੀਂ ਪਰਮੇਸ਼ੁਰ ਦੇ ਅਧਿਕਾਰ ਬਾਰੇ ਡੂੰਘੀ ਸਮਝ ਹਾਸਲ ਨਹੀਂ ਕੀਤੀ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਮਨੁੱਖ ਨੇ ਪਰਮੇਸ਼ੁਰ ਦਾ ਅਧਿਕਾਰ ਨਹੀਂ ਵੇਖਿਆ ਹੈ। ਕੀ ਹੁਣ ਤੁਹਾਨੂੰ ਥੋੜ੍ਹੀ ਸਮਝ ਹੈ? ਜਦ ਤੂੰ ਪਰਮੇਸ਼ੁਰ ਨੂੰ ਅਧਿਕਾਰ ਵਰਤਦੇ ਵੇਖਦਾ ਹੈਂ ਤਾਂ ਤੂੰ ਸੱਚਮੁੱਚ ਕੀ ਮਹਿਸੂਸ ਕਰਦਾ ਹੈਂ? ਕੀ ਤੂੰ ਸੱਚਮੁੱਚ ਪਰਮੇਸ਼ੁਰ ਦੀ ਸ਼ਕਤੀ ਦਾ ਅਹਿਸਾਸ ਕੀਤਾ ਹੈ? (ਹਾਂ।) ਜਦ ਤੂੰ ਉਸ ਦੇ ਵਚਨ ਪੜ੍ਹਦਾ ਹੈਂ ਕਿ ਉਸ ਨੇ ਸਾਰੀਆਂ ਚੀਜ਼ਾਂ ਕਿਵੇਂ ਰਚੀਆਂ ਤਾਂ ਤੂੰ ਉਸ ਦੀ ਸ਼ਕਤੀ ਮਹਿਸੂਸ ਕਰਦਾ ਹੈਂ ਅਤੇ ਤੂੰ ਉਸ ਦੀ ਸਰਬ-ਸ਼ਕਤੀਮਾਨਤਾ ਮਹਿਸੂਸ ਕਰਦਾ ਹੈਂ। ਜਦ ਤੂੰ ਮਨੁੱਖ ਦੇ ਨਸੀਬ ’ਤੇ ਪਰਮੇਸ਼ੁਰ ਦਾ ਇਖਤਿਆਰ ਵੇਖਦਾ ਹੈਂ ਤਾਂ ਤੂੰ ਕੀ ਮਹਿਸੂਸ ਕਰਦਾ ਹੈਂ? ਕੀ ਤੂੰ ਉਸ ਦੀ ਸ਼ਕਤੀ ਅਤੇ ਉਸ ਦੀ ਬੁੱਧ ਮਹਿਸੂਸ ਕਰਦਾ ਹੈਂ? ਜੇ ਪਰਮੇਸ਼ੁਰ ਕੋਲ ਇਹ ਸ਼ਕਤੀ ਨਾ ਹੁੰਦੀ, ਜੇ ਉਸ ਕੋਲ ਇਹ ਬੁੱਧ ਨਾ ਹੁੰਦੀ ਤਾਂ ਕੀ ਉਹ ਸਭ ਵਸਤਾਂ ’ਤੇ ਅਤੇ ਮਨੁੱਖਾਂ ਦੇ ਨਸੀਬ ’ਤੇ ਇਖਤਿਆਰ ਰੱਖਣ ਦੇ ਕਾਬਲ ਹੁੰਦਾ? ਪਰਮੇਸ਼ੁਰ ਕੋਲ ਸ਼ਕਤੀ ਅਤੇ ਬੁੱਧ ਹੈ ਅਤੇ ਇਸ ਲਈ ਉਸ ਕੋਲ ਅਧਿਕਾਰ ਹੈ। ਇਹ ਵਿਲੱਖਣ ਹੈ। ਸਮੁੱਚੀ ਸਿਰਜਣਾ ਵਿੱਚੋਂ, ਕੀ ਤੂੰ ਪਰਮੇਸ਼ੁਰ ਜਿਹੀ ਸ਼ਕਤੀ ਵਾਲਾ ਇਕ ਪ੍ਰਾਣੀ ਜਾਂ ਜੀਵ ਕਦੇ ਵੇਖਿਆ ਹੈ? ਕੀ ਧਰਤੀ, ਅਕਾਸ਼ ਅਤੇ ਸਭ ਵਸਤਾਂ ਨੂੰ ਪੈਦਾ ਕਰਨ, ਉਨ੍ਹਾਂ ਨੂੰ ਕਾਬੂ ਵਿੱਚ ਰੱਖਣ ਅਤੇ ਉਨ੍ਹਾਂ ਉੱਤੇ ਇਖਤਿਆਰ ਰੱਖਣ ਦੀ ਸ਼ਕਤੀ ਵਾਲਾ ਕੋਈ ਮਨੁੱਖ ਜਾਂ ਚੀਜ਼ ਹੈ? ਕੀ ਕੋਈ ਮਨੁੱਖ ਜਾਂ ਚੀਜ਼ ਹੈ ਜਿਹੜੀ ਸਮੁੱਚੀ ਮਨੁੱਖਤਾ ਉੱਤੇ ਰਾਜ ਕਰ ਸਕਦੀ ਹੈ ਅਤੇ ਉਸ ਦੀ ਅਗਵਾਈ ਕਰ ਸਕਦੀ ਹੈ, ਜਿਹੜੀ ਹਰ ਸਮੇਂ ਹਰ ਥਾਂ ਮੌਜੂਦ ਰਹਿ ਸਕਦੀ ਹੈ? (ਨਹੀਂ, ਕੋਈ ਨਹੀਂ ਹੈ।) ਕੀ ਹੁਣ ਤੁਸੀਂ ਪਰਮੇਸ਼ੁਰ ਦੇ ਵਿਲੱਖਣ ਅਧਿਕਾਰ ਦਾ ਅਸਲ ਅਰਥ ਸਮਝਦੇ ਹੋ? ਕੀ ਹੁਣ ਤੁਹਾਨੂੰ ਇਸ ਦੀ ਕੁਝ ਸਮਝ ਹੈ? (ਹਾਂ।) ਇੰਝ ਪਰਮੇਸ਼ੁਰ ਦੇ ਵਿਲੱਖਣ ਅਧਿਕਾਰ ਦੇ ਵਿਸ਼ੇ ’ਤੇ ਸਾਡੀ ਪਿੱਛਲ ਝਾਤ ਪੂਰੀ ਹੁੰਦੀ ਹੈ।

ਦੂਜੇ ਹਿੱਸੇ ਵਿੱਚ, ਅਸੀਂ ਪਰਮੇਸ਼ੁਰ ਦੇ ਧਰਮੀ ਸੁਭਾਅ ਬਾਰੇ ਗੱਲਬਾਤ ਕੀਤੀ। ਅਸੀਂ ਇਸ ਵਿਸ਼ੇ ਅੰਦਰ ਜ਼ਿਆਦਾ ਚਰਚਾ ਨਹੀਂ ਕੀਤੀ ਕਿਉਂਕਿ, ਇਸ ਪੜਾਅ ’ਤੇ, ਪਰਮੇਸ਼ੁਰ ਦੇ ਕਾਰਜ ਵਿੱਚ ਮੁੱਢਲੇ ਤੌਰ ਤੇ ਨਿਆਂ ਅਤੇ ਤਾੜਨਾ ਸ਼ਾਮਲ ਹਨ। ਰਾਜ ਦੇ ਯੁਗ ਵਿੱਚ, ਪਰਮੇਸ਼ੁਰ ਦਾ ਧਰਮੀ ਸੁਭਾਅ ਸਾਫ਼ ਤੌਰ ਤੇ ਅਤੇ ਕਾਫ਼ੀ ਵੇਰਵੇ ਸਹਿਤ ਪਰਗਟ ਹੁੰਦਾ ਹੈ। ਉਸ ਨੇ ਉਹ ਵਚਨ ਬੋਲੇ ਹਨ ਜਿਹੜੇ ਉਸ ਨੇ ਸਿਰਜਣਾ ਦੇ ਸਮੇਂ ਤੋਂ ਕਦੇ ਨਹੀਂ ਬੋਲੇ; ਅਤੇ ਉਸ ਦੇ ਵਚਨਾਂ ਵਿੱਚ ਸਾਰੇ ਲੋਕ, ਉਹ ਸਾਰੇ ਜਿਹੜੇ ਉਸ ਦੇ ਵਚਨ ਨੂੰ ਪੜ੍ਹਦੇ ਅਤੇ ਅਨੁਭਵ ਕਰਦੇ ਹਨ, ਉਸ ਦੇ ਧਰਮੀ ਸੁਭਾਅ ਨੂੰ ਪ੍ਰਗਟ ਹੋਇਆ ਵੇਖ ਚੁੱਕੇ ਹਨ। ਸੋ, ਪਰਮੇਸ਼ੁਰ ਦੇ ਧਰਮੀ ਸੁਭਾਅ ਬਾਰੇ ਸਾਡੀ ਚਰਚਾ ਦਾ ਮੁੱਖ ਨੁਕਤਾ ਕੀ ਹੈ? ਕੀ ਤੁਸੀਂ ਇਸ ਨੂੰ ਡੂੰਘਾਈ ਨਾਲ ਸਮਝਦੇ ਹੋ? ਕੀ ਤੁਸੀਂ ਇਸ ਨੂੰ ਅਨੁਭਵ ਤੋਂ ਸਮਝਦੇ ਹੋ? (ਪਰਮੇਸ਼ੁਰ ਨੇ ਸਦੂਮ ਨੂੰ ਇਸ ਲਈ ਸਾੜਿਆ, ਕਿਉਂਕਿ ਉਸ ਵੇਲੇ ਲੋਕ ਬਹੁਤ ਜ਼ਿਆਦਾ ਭ੍ਰਿਸ਼ਟੇ ਹੋਏ ਸਨ ਅਤੇ ਉਨ੍ਹਾਂ ਪਰਮੇਸ਼ੁਰ ਨੂੰ ਗੁੱਸਾ ਚੜ੍ਹਾਇਆ। ਇਸ ਤੋਂ, ਅਸੀਂ ਪਰਮੇਸ਼ੁਰ ਦਾ ਧਰਮੀ ਸੁਭਾਅ ਵੇਖਦੇ ਹਾਂ।) ਆਓ ਪਹਿਲਾਂ ਝਾਤ ਮਾਰਦੇ ਹਾਂ: ਜੇ ਪਰਮੇਸ਼ੁਰ ਨੇ ਸਦੂਮ ਨੂੰ ਤਬਾਹ ਨਾ ਕੀਤਾ ਹੁੰਦਾ ਤਾਂ ਕੀ ਤੂੰ ਉਸ ਦੇ ਧਰਮੀ ਸੁਭਾਅ ਨੂੰ ਜਾਣਨ ਦੇ ਕਾਬਲ ਹੁੰਦਾ? ਤੂੰ ਫਿਰ ਵੀ ਇਸ ਦੇ ਕਾਬਲ ਹੁੰਦਾ, ਹੈ ਨਾ? ਤੂੰ ਇਸ ਨੂੰ ਉਨ੍ਹਾਂ ਵਚਨਾਂ ਵਿੱਚ ਵੇਖ ਸਕਦਾ ਹੈਂ ਜਿਹੜੇ ਪਰਮੇਸ਼ੁਰ ਨੇ ਰਾਜ ਦੇ ਯੁਗ ਵਿੱਚ ਪਰਗਟ ਕੀਤੇ ਹਨ ਅਤੇ ਜਿਹੜੇ ਉਸ ਦੁਆਰਾ ਮਨੁੱਖ ਵੱਲ ਨਿਰਦੇਸ਼ਿਤ ਨਿਆਂ, ਤਾੜਨਾ ਅਤੇ ਫਿਟਕਾਰਾਂ ਵਿੱਚ ਹਨ। ਕੀ ਤੂੰ ਪਰਮੇਸ਼ੁਰ ਦੇ ਸੁਭਾਅ ਨੂੰ ਉਸ ਦੁਆਰਾ ਨੀਨਵਾਹ ਨੂੰ ਮਾਫ਼ ਕਰ ਦੇਣ ਵਿੱਚ ਵੇਖ ਸਕਦਾ ਹੈਂ? (ਹਾਂ।) ਅਜੋਕੇ ਯੁਗ ਵਿੱਚ, ਲੋਕ ਪਰਮੇਸ਼ੁਰ ਦੀ ਕੁਝ ਦਇਆ, ਪਿਆਰ ਅਤੇ ਸਹਿਣਸ਼ੀਲਤਾ ਵੇਖ ਸਕਦੇ ਹਨ ਅਤੇ ਲੋਕ ਇਸ ਨੂੰ ਪਰਮੇਸ਼ੁਰ ਦੇ ਹਿਰਦੇ ਪਰਿਵਰਤਨ ਜਿਹੜਾ ਮਨੁੱਖ ਦੇ ਪਛਤਾਵੇ ਮਗਰੋਂ ਹੁੰਦਾ ਹੈ, ਵਿੱਚ ਵੀ ਵੇਖ ਸਕਦੇ ਹਨ। ਪਰਮੇਸ਼ੁਰ ਦੇ ਧਰਮੀ ਸੁਭਾਅ ਬਾਰੇ ਆਪਣੀ ਗੱਲਬਾਤ ਸ਼ੁਰੂ ਕਰਨ ਲਈ ਇਨ੍ਹਾਂ ਦੋ ਮਿਸਾਲਾਂ ਨੂੰ ਪੇਸ਼ ਕਰਨ ਤੋਂ ਬਾਅਦ ਇਹ ਵੇਖਣਾ ਬਿਲਕੁਲ ਸਪਸ਼ਟ ਹੈ ਕਿ ਉਸ ਦਾ ਧਰਮੀ ਸੁਭਾਅ ਪਰਗਟ ਹੋ ਚੁੱਕਾ ਹੈ, ਫਿਰ ਵੀ ਅਸਲੀਅਤ ਵਿਚ, ਪਰਮੇਸ਼ਰ ਦੇ ਧਰਮੀ ਸੁਭਾਅ ਦੀ ਵਾਸਤਵਿਕਤਾ ਉਸ ਤਕ ਸੀਮਤ ਨਹੀਂ ਜੋ ਇਨ੍ਹਾਂ ਦੋ ਬਾਈਬਲ ਕਹਾਣੀਆਂ ਵਿੱਚ ਪਰਗਟ ਕੀਤਾ ਗਿਆ ਹੈ। ਜੋ ਤੁਸੀਂ ਪਰਮੇਸ਼ੁਰ ਦੇ ਵਚਨ ਅਤੇ ਉਸ ਦੇ ਕਾਰਜ ਵਿੱਚ ਸਿੱਖਿਆ, ਵੇਖਿਆ ਅਤੇ ਅਨੁਭਵ ਕੀਤਾ ਹੈ, ਉਸ ਤੋਂ ਤੁਸੀਂ ਕਿਵੇਂ ਸਮਝਦੇ ਹੋ ਕਿ ਪਰਮੇਸ਼ੁਰ ਦਾ ਧਰਮੀ ਸੁਭਾਅ ਕੀ ਹੈ? ਆਪਣੇ ਸਵੈ-ਅਨੁਭਵਾਂ ਤੋਂ ਬੋਲੋ। (ਪਰਮੇਸ਼ੁਰ ਦੁਆਰਾ ਲੋਕਾਂ ਲਈ ਸਿਰਜੇ ਗਏ ਵਾਤਾਵਰਣਾਂ ਵਿੱਚ ਜਦੋਂ ਲੋਕ ਸੱਚ ਨੂੰ ਭਾਲਣ ਅਤੇ ਪਰਮੇਸ਼ੁਰ ਦੀ ਇੱਛਾ ਅਨੁਸਾਰ ਕਾਰਜ ਕਰਨ ਦੇ ਕਾਬਲ ਹੁੰਦੇ ਹਨ ਤਾਂ ਪਰਮੇਸ਼ੁਰ ਉਨ੍ਹਾਂ ਦਾ ਮਾਰਗਦਰਸ਼ਨ ਕਰਦਾ ਹੈ, ਉਨ੍ਹਾਂ ਨੂੰ ਪ੍ਰਕਾਸ਼ਮਾਨ ਕਰਦਾ ਹੈ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਹਿਰਦਿਆਂ ਵਿੱਚ ਖ਼ੁਸ਼ ਮਹਿਸੂਸ ਕਰਨ ਦੇ ਕਾਬਲ ਬਣਾਉਂਦਾ ਹੈ। ਜਦੋਂ ਲੋਕ ਪਰਮੇਸ਼ੁਰ ਦੇ ਖ਼ਿਲਾਫ਼ ਜਾਂਦੇ ਹਨ ਅਤੇ ਉਸ ਦਾ ਵਿਰੋਧ ਕਰਦੇ ਹਨ ਅਤੇ ਉਸ ਦੀ ਇੱਛਾ ਅਨੁਸਾਰ ਕੰਮ ਨਹੀਂ ਕਰਦੇ, ਤਦ ਉਨ੍ਹਾਂ ਅੰਦਰ ਘੁੱਪ ਹਨੇਰਾ ਹੁੰਦਾ ਹੈ ਜਿਵੇਂ ਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਤਿਆਗ ਦਿੱਤਾ ਹੈ। ਉਦੋਂ ਵੀ ਜਦੋਂ ਉਹ ਪ੍ਰਾਰਥਨਾ ਕਰਦੇ ਹਨ, ਉਹ ਨਹੀਂ ਜਾਣਦੇ ਕਿ ਉਸ ਨੂੰ ਕੀ ਕਹਿਣਾ ਹੈ ਪਰ ਜਦੋਂ ਉਹ ਆਪਣੀਆਂ ਸਵੈ-ਧਾਰਣਾਵਾਂ ਅਤੇ ਅਨੁਮਾਨ ਪਾਸੇ ਰੱਖਦੇ ਹਨ ਅਤੇ ਪਰਮੇਸ਼ੁਰ ਨਾਲ ਸਹਿਯੋਗ ਕਰਨ ਦੇ ਚਾਹਵਾਨ ਬਣਦੇ ਹਨ ਅਤੇ ਆਪਣੇ ਆਪ ਨੂੰ ਬਿਹਤਰ ਕਰਨ ਲਈ ਯਤਨ ਕਰਦੇ ਹਨ, ਤਦ ਉਹ ਹੌਲੀ ਹੌਲੀ ਪਰਮੇਸ਼ੁਰ ਦੇ ਹੱਸਦੇ ਚਿਹਰੇ ਨੂੰ ਵੇਖਣ ਦੇ ਕਾਬਲ ਬਣਦੇ ਹਨ। ਇਸ ਤੋਂ ਅਸੀਂ ਪਰਮੇਸ਼ੁਰ ਦੇ ਧਰਮੀ ਸੁਭਾਅ ਦੀ ਪਵਿੱਤਰਤਾ ਦਾ ਅਨੁਭਵ ਕਰਦੇ ਹਾਂ। ਪਰਮੇਸ਼ੁਰ ਪਵਿੱਤਰ ਰਾਜ ਵਿੱਚ ਪਰਗਟ ਹੁੰਦਾ ਹੈ, ਪਰ ਉਹ ਖ਼ੁਦ ਨੂੰ ਅਪਵਿੱਤਰ ਥਾਵਾਂ ਵਿੱਚ ਲੁਕੋ ਲੈਂਦਾ ਹੈ।) (ਮੈਂ ਪਰਮੇਸ਼ੁਰ ਦਾ ਧਰਮੀ ਸੁਭਾਅ ਉਸ ਤਰ੍ਹਾਂ ਵੇਖਦਾ ਹਾਂ ਜਿਵੇਂ ਉਹ ਲੋਕਾਂ ਨਾਲ ਵਿਹਾਰ ਕਰਦਾ ਹੈ। ਸਾਡੇ ਭਰਾ ਅਤੇ ਭੈਣਾਂ ਕੱਦ-ਕਾਠ ਅਤੇ ਯੋਗਤਾ ਵਿੱਚ ਵੱਖੋ-ਵੱਖ ਹਨ ਅਤੇ ਪਰਮੇਸ਼ੁਰ ਸਾਡੇ ਵਿੱਚੋਂ ਹਰ ਕਿਸੇ ਕੋਲੋਂ ਜੋ ਮੰਗ ਕਰਦਾ ਹੈ, ਉਹ ਵੀ ਵੱਖੋ-ਵੱਖ ਹੈ। ਅਸੀਂ ਸਾਰੇ ਪਰਮੇਸ਼ੁਰ ਦਾ ਗਿਆਨ ਵੱਖੋ-ਵੱਖ ਮਾਤਰਾ ਵਿੱਚ ਹਾਸਲ ਕਰਨ ਦੇ ਯੋਗ ਹਾਂ ਅਤੇ ਇਸ ਵਿੱਚ, ਮੈਂ ਪਰਮੇਸ਼ੁਰ ਦੀ ਧਾਰਮਿਕਤਾ ਵੇਖਦਾ ਹਾਂ, ਕਿਉਂਕਿ ਅਸੀਂ ਮਨੁੱਖ ਇਨਸਾਨ ਨਾਲ ਇਸ ਤਰ੍ਹਾਂ ਵਿਹਾਰ ਕਰਨ ਦੇ ਯੋਗ ਨਹੀਂ ਹਾਂ ਪਰ ਪਰਮੇਸ਼ੁਰ ਹੈ।) ਹੁਣ, ਤੁਹਾਡੇ ਸਾਰਿਆਂ ਕੋਲ ਕੁਝ ਵਿਹਾਰਕ ਗਿਆਨ ਹੈ ਜੋ ਤੁਸੀਂ ਬਿਆਨ ਕਰ ਸਕਦੇ ਹੋ।

ਕੀ ਤੁਸੀਂ ਜਾਣਦੇ ਹੋ ਕਿ ਕਿਹੜਾ ਗਿਆਨ ਪਰਮੇਸ਼ੁਰ ਦੇ ਧਰਮੀ ਸੁਭਾਅ ਨੂੰ ਸਮਝਣ ਦੀ ਕੁੰਜੀ ਹੈ? ਇਸ ਵਿਸ਼ੇ ਬਾਰੇ ਅਨੁਭਵ ਤੋਂ ਬਹੁਤ ਕੁਝ ਕਿਹਾ ਜਾ ਸਕਦਾ ਹੈ, ਪਰ ਪਹਿਲਾਂ ਕੁਝ ਕੁ ਮੁੱਖ ਨੁਕਤੇ ਹਨ ਜਿਹੜੇ ਮੈਂ ਤੁਹਾਨੂੰ ਦੱਸਣੇ ਹਨ। ਪਰਮੇਸ਼ੁਰ ਦੇ ਧਰਮੀ ਸੁਭਾਅ ਨੂੰ ਸਮਝਣ ਲਈ, ਵਿਅਕਤੀ ਨੂੰ ਪਹਿਲਾਂ ਪਰਮੇਸ਼ੁਰ ਦੀਆਂ ਭਾਵਨਾਵਾਂ ਨੂੰ ਸਮਝਣਾ ਪਵੇਗਾ: ਉਹ ਕਿਸ ਨੂੰ ਨਫ਼ਰਤ ਕਰਦਾ ਹੈ, ਉਹ ਕਿਸ ਨੂੰ ਘਿਰਣਾ ਕਰਦਾ ਹੈ, ਉਹ ਕਿਸ ਨੂੰ ਪ੍ਰੇਮ ਕਰਦਾ ਹੈ ਅਤੇ ਕਿਸ ਪ੍ਰਤੀ ਉਹ ਸਹਿਣਸ਼ੀਲ ਅਤੇ ਦਯਾਵਾਨ ਹੈ ਅਤੇ ਕਿਸ ਕਿਸਮ ਦੇ ਵਿਅਕਤੀ ’ਤੇ ਉਹ ਦਯਾ ਵਰ੍ਹਾਉਂਦਾ ਹੈ। ਇਹ ਇੱਕ ਮੁੱਖ ਨੁਕਤਾ ਹੈ। ਵਿਅਕਤੀ ਨੂੰ ਇਹ ਵੀ ਸਮਝਣਾ ਪਵੇਗਾ ਕਿ ਭਾਵੇਂ ਕਿ ਪਰਮੇਸ਼ੁਰ ਕਿੰਨਾ ਵੀ ਪ੍ਰੇਮ ਕਰਨ ਵਾਲਾ ਹੋਵੇ, ਭਾਵੇਂ ਕਿ ਉਹ ਲੋਕਾਂ ਲਈ ਕਿੰਨੀ ਹੀ ਦਯਾ ਅਤੇ ਪ੍ਰੇਮ ਰੱਖਦਾ ਹੈ, ਪਰਮੇਸ਼ੁਰ ਉਸ ਦੇ ਰੁਤਬੇ ਅਤੇ ਹੈਸੀਅਤ ਨੂੰ ਠੇਸ ਪਹੁੰਚਾਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਰਦਾਸ਼ਤ ਨਹੀਂ ਕਰਦਾ ਤੇ ਨਾ ਹੀ ਉਸ ਦੇ ਮਾਣ-ਸਤਿਕਾਰ ਨੂੰ ਠੇਸ ਪਹੁੰਚਾਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਰਦਾਸ਼ਤ ਕਰਦਾ ਹੈ। ਭਾਵੇਂ ਕਿ ਪਰਮੇਸ਼ੁਰ ਲੋਕਾਂ ਨੂੰ ਪ੍ਰੇਮ ਕਰਦਾ ਹੈ ਪਰ ਉਹ ਉਨ੍ਹਾਂ ਨੂੰ ਲਾਡ-ਪਿਆਰ ਨਾਲ ਵਿਗਾੜਦਾ ਨਹੀਂ। ਉਹ ਲੋਕਾਂ ਨੂੰ ਆਪਣਾ ਪ੍ਰੇਮ, ਆਪਣੀ ਦਯਾ ਅਤੇ ਆਪਣੀ ਸਹਿਣਸ਼ੀਲਤਾ ਦਿੰਦਾ ਹੈ ਪਰ ਉਸ ਨੇ ਉਨ੍ਹਾਂ ਨੂੰ ਕਦੇ ਲਾਡ-ਪਿਆਰ ਨਾਲ ਸਿਰ ਨਹੀਂ ਚੜ੍ਹਾਇਆ; ਪਰਮੇਸ਼ੁਰ ਦੇ ਆਪਣੇ ਸਿਧਾਂਤ ਅਤੇ ਆਪਣੀਆਂ ਹੱਦਾਂ ਹਨ। ਭਾਵੇਂ ਤੂੰ ਪਰਮੇਸ਼ੁਰ ਦਾ ਕਿੰਨਾ ਹੀ ਪ੍ਰੇਮ ਮਹਿਸੂਸ ਕੀਤਾ ਹੈ, ਭਾਵੇਂ ਉਹ ਪ੍ਰੇਮ ਕਿੰਨਾ ਹੀ ਡੂੰਘਾ ਹੋਵੇ, ਤੈਨੂੰ ਕਦੇ ਵੀ ਪਰਮੇਸ਼ੁਰ ਨਾਲ ਉਸ ਤਰ੍ਹਾਂ ਵਿਹਾਰ ਨਹੀਂ ਕਰਨਾ ਚਾਹੀਦਾ ਜਿਵੇਂ ਕਿਸੇ ਹੋਰ ਵਿਅਕਤੀ ਨਾਲ ਕਰਦਾ ਹੈਂ। ਹਾਲਾਂਕਿ ਇਹ ਸੱਚ ਹੈ ਕਿ ਪਰਮੇਸ਼ੁਰ ਲੋਕਾਂ ਨਾਲ ਅਤਿਅੰਤ ਨੇੜਤਾ ਨਾਲ ਵਿਹਾਰ ਕਰਦਾ ਹੈ, ਜੇ ਇੱਕ ਵਿਅਕਤੀ ਪਰਮੇਸ਼ੁਰ ਨੂੰ ਮਹਿਜ਼ ਇੱਕ ਹੋਰ ਵਿਅਕਤੀ ਸਮਝਦਾ ਹੈ ਜਿਵੇਂ ਕਿ ਉਹ ਮਹਿਜ਼ ਇੱਕ ਹੋਰ ਸਿਰਜਿਆ ਹੋਇਆ ਪ੍ਰਾਣੀ ਹੋਵੇ, ਇਕ ਮਿੱਤਰ ਜਾਂ ਪੂਜਾ ਦੀ ਇੱਕ ਵਸਤੂ ਵਾਂਗ, ਤਦ ਪਰਮੇਸ਼ੁਰ ਉਨ੍ਹਾਂ ਤੋਂ ਆਪਣਾ ਚਿਹਰਾ ਲੁਕਾ ਲਵੇਗਾ ਅਤੇ ਉਨ੍ਹਾਂ ਦਾ ਤਿਆਗ ਕਰ ਦੇਵੇਗਾ। ਇਹ ਉਸ ਦਾ ਸੁਭਾਅ ਹੈ ਅਤੇ ਲੋਕਾਂ ਨੂੰ ਇਸ ਮਾਮਲੇ ਨੂੰ ਹਲਕਾ ਨਹੀਂ ਲੈਣਾ ਚਾਹੀਦਾ। ਇਸ ਲਈ, ਅਸੀਂ ਅਕਸਰ ਅਜਿਹੇ ਵਚਨ ਵੇਖਦੇ ਹਾਂ ਜਿਵੇਂ ਇਹ ਪਰਮੇਸ਼ੁਰ ਦੁਆਰਾ ਆਪਣੇ ਸੁਭਾਅ ਬਾਰੇ ਬੋਲਿਆ ਹੋਇਆ: ਇਹ ਮਾਇਨੇ ਨਹੀਂ ਰੱਖਦਾ ਕਿ ਤੂੰ ਕਿੰਨੇ ਰਾਹਾਂ ’ਤੇ ਯਾਤਰਾ ਕੀਤੀ ਹੈ, ਤੂੰ ਕਿੰਨਾ ਕੰਮ ਕਰ ਚੁੱਕਾ ਹੈਂ ਜਾਂ ਤੂੰ ਕਿੰਨਾ ਦੁੱਖ ਝੱਲ ਚੁੱਕਾ ਹੈਂ, ਇੱਕ ਵਾਰ ਜਦੋਂ ਤੂੰ ਪਰਮੇਸ਼ੁਰ ਦੇ ਸੁਭਾਅ ਨੂੰ ਠੇਸ ਪਹੁੰਚਾਉਂਦਾ ਹੈਂ ਤਾਂ ਉਹ ਤੁਹਾਨੂੰ ਹਰ ਇੱਕ ਨੂੰ ਤੁਹਾਡੇ ਕੀਤੇ ਹੋਏ ਕੰਮ ਦੇ ਆਧਾਰ ’ਤੇ ਬਦਲਾ ਦੇਵੇਗਾ। ਇਸ ਦਾ ਅਰਥ ਇਹ ਹੈ ਕਿ ਪਰਮੇਸ਼ੁਰ ਲੋਕਾਂ ਨਾਲ ਅਤਿਅੰਤ ਨੇੜਤਾ ਨਾਲ ਵਿਹਾਰ ਕਰਦਾ ਹੈ, ਫਿਰ ਵੀ ਲੋਕਾਂ ਨੂੰ ਪਰਮੇਸ਼ੁਰ ਨਾਲ ਇੱਕ ਮਿੱਤਰ ਜਾਂ ਇੱਕ ਰਿਸ਼ਤੇਦਾਰ ਵਾਂਗ ਵਿਹਾਰ ਨਹੀਂ ਕਰਨਾ ਚਾਹੀਦਾ। ਪਰਮੇਸ਼ੁਰ ਨੂੰ ਆਪਣਾ “ਮਿੱਤਰ” ਨਾ ਆਖੋ। ਚਾਹੇ ਤੂੰ ਉਸ ਕੋਲੋਂ ਕਿੰਨਾ ਹੀ ਪ੍ਰੇਮ ਹਾਸਲ ਕਰ ਚੁੱਕਾ ਹੈਂ, ਚਾਹੇ ਉਹ ਤੈਨੂੰ ਕਿੰਨੀ ਹੀ ਸਹਿਣਸ਼ੀਲਤਾ ਦੇ ਚੁੱਕਾ ਹੈ, ਤੂੰ ਪਰਮੇਸ਼ੁਰ ਨੂੰ ਕਦੇ ਵੀ ਆਪਣਾ ਮਿੱਤਰ ਨਹੀਂ ਸਮਝਣਾ ਹੈ। ਇਹ ਪਰਮੇਸ਼ੁਰ ਦਾ ਧਰਮੀ ਸੁਭਾਅ ਹੈ। ਕੀ ਤੁਸੀਂ ਸਮਝਦੇ ਹੋ? ਕੀ ਮੈਨੂੰ ਇਸ ਬਾਰੇ ਹੋਰ ਕਹਿਣ ਦੀ ਲੋੜ ਹੈ? ਕੀ ਤੁਹਾਨੂੰ ਇਸ ਮਾਮਲੇ ਦੀ ਕੋਈ ਅਗਾਊਂ ਸਮਝ ਹੈ? ਆਮ ਤੌਰ ਤੇ ਗੱਲ ਕਰੀਏ ਤਾਂ ਇਹ ਲੋਕਾਂ ਦੁਆਰਾ ਕੀਤੀ ਜਾਂਦੀ ਸਭ ਤੋਂ ਆਸਾਨ ਗ਼ਲਤੀ ਹੈ, ਭਾਵੇਂ ਉਹ ਸਿਧਾਤਾਂ ਨੂੰ ਸਮਝਦੇ ਹਨ ਜਾਂ ਨਹੀਂ, ਜਾਂ ਭਾਵੇਂ ਉਨ੍ਹਾਂ ਨੇ ਪਹਿਲਾਂ ਕਦੇ ਵੀ ਇਸ ਮਾਮਲੇ ’ਤੇ ਵਿਚਾਰ ਨਹੀਂ ਕੀਤਾ। ਜਦੋਂ ਲੋਕ ਪਰਮੇਸ਼ੁਰ ਨੂੰ ਠੇਸ ਪਹੁੰਚਾਉਂਦੇ ਹਨ ਤਾਂ ਇਹ ਸ਼ਾਇਦ ਕਿਸੇ ਇੱਕ ਘਟਨਾ ਜਾਂ ਉਨ੍ਹਾਂ ਦੀ ਕਹੀ ਕਿਸੇ ਇੱਕ ਗੱਲ ਕਾਰਨ ਨਹੀਂ ਸਗੋਂ ਉਨ੍ਹਾਂ ਦੇ ਵਤੀਰੇ ਜਿਹੜਾ ਉਹ ਰੱਖਦੇ ਹਨ ਅਤੇ ਉਸ ਹਾਲਤ ਜਿਸ ਵਿੱਚ ਉਹ ਰਹਿੰਦੇ ਹਨ, ਕਾਰਨ ਹੋ ਸਕਦਾ ਹੈ। ਇਹ ਇੱਕ ਬਹੁਤ ਡਰਾਉਣੀ ਚੀਜ਼ ਹੈ। ਕੁਝ ਲੋਕ ਮੰਨਦੇ ਹਨ ਕਿ ਉਨ੍ਹਾਂ ਨੂੰ ਪਰਮੇਸ਼ੁਰ ਦੀ ਸਮਝ ਹੈ, ਕਿ ਉਨ੍ਹਾਂ ਨੂੰ ਪਰਮੇਸ਼ੁਰ ਦਾ ਕੁਝ ਗਿਆਨ ਹੈ, ਅਤੇ ਉਹ ਕੁਝ ਅਜਿਹੀਆਂ ਚੀਜ਼ਾਂ ਵੀ ਕਰ ਸਕਦੇ ਹਨ ਜਿਹੜੀਆਂ ਪਰਮੇਸ਼ੁਰ ਨੂੰ ਸੰਤੁਸ਼ਟ ਕਰਦੀਆਂ ਹਨ। ਉਹ ਪਰਮੇਸ਼ੁਰ ਦੇ ਬਰਾਬਰ ਮਹਿਸੂਸ ਕਰਨਾ ਸ਼ੁਰੂ ਕਰ ਦਿੰਦੇ ਹਨ ਅਤੇ ਇਹ ਕਿ ਉਨ੍ਹਾਂ ਨੇ ਚਲਾਕੀ ਨਾਲ ਪਰਮੇਸ਼ੁਰ ਨਾਲ ਆਪਣੀ ਮਿੱਤਰਤਾ ਗੰਢ ਲਈ ਹੈ। ਇਸ ਕਿਸਮ ਦੀਆਂ ਭਾਵਨਾਵਾਂ ਬਹੁਤ ਗ਼ਲਤ ਹਨ। ਜੇ ਤੈਨੂੰ ਇਸ ਦੀ ਡੂੰਘੀ ਸਮਝ ਨਹੀਂ ਹੈ-ਜੇ ਤੂੰ ਇਸ ਨੂੰ ਸਪਸ਼ਟ ਤੌਰ ਤੇ ਨਹੀਂ ਸਮਝਦਾ ਹੈਂ—ਤਦ ਤੂੰ ਬਹੁਤ ਆਸਾਨੀ ਨਾਲ ਪਰਮੇਸ਼ੁਰ ਨੂੰ ਠੇਸ ਪਹੁੰਚਾਵੇਂਗਾ ਅਤੇ ਉਸ ਦੇ ਧਰਮੀ ਸੁਭਾਅ ਨੂੰ ਠੇਸ ਪਹੁੰਚਾਵੇਂਗਾ। ਤੁਸੀਂ ਇਹ ਹੁਣ ਸਮਝਦੇ ਹੋ, ਹਾਂ? ਕੀ ਪਰਮੇਸ਼ੁਰ ਦਾ ਧਰਮੀ ਸੁਭਾਅ ਵਿਲੱਖਣ ਨਹੀਂ ਹੈ? ਕੀ ਇਹ ਕਦੇ ਇੱਕ ਇਨਸਾਨ ਦੇ ਚਰਿੱਤਰ ਜਾਂ ਨੈਤਿਕ ਰੁਤਬੇ ਦੇ ਬਰਾਬਰ ਹੋ ਸਕਦਾ ਹੈ? ਇਹ ਕਦੇ ਨਹੀਂ ਹੋ ਸਕਦਾ। ਇਸ ਲਈ, ਤੈਨੂੰ ਭੁੱਲਣਾ ਨਹੀਂ ਚਾਹੀਦਾ ਕਿ, ਭਾਵੇਂ ਪਰਮੇਸ਼ੁਰ ਲੋਕਾਂ ਨਾਲ ਕਿਹੋ ਜਿਹਾ ਵੀ ਵਿਹਾਰ ਕਰਦਾ ਹੈ ਜਾਂ ਉਹ ਲੋਕਾਂ ਬਾਰੇ ਕੀ ਸੋਚਦਾ ਹੈ, ਪਰਮੇਸ਼ੁਰ ਦਾ ਰੁਤਬਾ, ਅਧਿਕਾਰ ਅਤੇ ਦਰਜਾ ਕਦੇ ਨਹੀਂ ਬਦਲਦੇ। ਮਨੁੱਖਜਾਤੀ ਲਈ, ਪਰਮੇਸ਼ੁਰ ਹਮੇਸ਼ਾ ਹੀ ਸਭ ਵਸਤਾਂ ਦਾ ਪ੍ਰਭੂ ਅਤੇ ਸਿਰਜਣਹਾਰ ਹੈ।

ਪਰਮੇਸ਼ੁਰ ਦੀ ਪਵਿੱਤਰਤਾ ਬਾਰੇ ਤੁਸੀਂ ਕੀ ਸਿੱਖਿਆ ਹੈ? “ਪਰਮੇਸ਼ੁਰ ਦੀ ਪਵਿੱਤਰਤਾ” ਬਾਰੇ ਉਸ ਹਿੱਸੇ ਵਿੱਚ, ਇਸ ਤੱਥ ਤੋਂ ਇਲਾਵਾ ਕਿ ਸ਼ਤਾਨ ਦੀ ਬੁਰਾਈ ਨੂੰ ਕੇਵਲ ਇਸਤੇਮਾਲ ਦੀ ਵਸਤੂ ਵਜੋਂ ਵਰਤਿਆ ਜਾਂਦਾ ਹੈ, ਪਰਮੇਸ਼ੁਰ ਦੀ ਪਵਿੱਤਰਤਾ ਬਾਰੇ ਸਾਡੀ ਚਰਚਾ ਦੀ ਮੁੱਖ ਵਿਸ਼ਾ-ਵਸਤੂ ਕੀ ਸੀ? ਕੀ ਇਹ ਨਹੀਂ ਪਰਮੇਸ਼ੁਰ ਦੇ ਕੋਲ ਜੋ ਹੈ ਅਤੇ ਜੋ ਉਹ ਹੈ? ਕੀ ਪਰਮੇਸ਼ੁਰ ਦੇ ਕੋਲ ਜੋ ਹੈ ਅਤੇ ਜੋ ਉਹ ਹੈ ਖ਼ੁਦ ਪਰਮੇਸ਼ੁਰ ਲਈ ਵਿਲੱਖਣ ਨਹੀਂ? (ਹਾਂ।) ਇਹ ਉਹ ਹੈ ਜੋ ਸਿਰਜੇ ਹੋਏ ਪ੍ਰਾਣੀਆਂ ਕੋਲ ਨਹੀਂ। ਇਸੇ ਲਈ ਅਸੀਂ ਕਹਿੰਦੇ ਹਾਂ ਕਿ ਪਰਮੇਸ਼ੁਰ ਦੀ ਪਵਿੱਤਰਤਾ ਵਿਲੱਖਣ ਹੈ। ਇਹ ਉਹ ਚੀਜ਼ ਹੈ ਜਿਸ ਨੂੰ ਸਮਝਣ ਦੇ ਤੁਸੀਂ ਕਾਬਲ ਹੋਣੇ ਚਾਹੀਦੇ ਹੋ। ਅਸੀਂ ਪਰਮੇਸ਼ੁਰ ਦੀ ਪਵਿੱਤਰਤਾ ਦੇ ਵਿਸ਼ੇ ’ਤੇ ਤਿੰਨ ਬੈਠਕਾਂ ਕੀਤੀਆਂ। ਕੀ ਤੁਸੀਂ ਆਪਣੇ ਸ਼ਬਦਾਂ ਵਿੱਚ, ਆਪਣੀ ਸਮਝ ਨਾਲ ਬਿਆਨ ਕਰ ਸਕਦੇ ਹੋ, ਜੋ ਤੁਸੀਂ ਮੰਨਦੇ ਹੋ ਕਿ ਪਰਮੇਸ਼ੁਰ ਦੀ ਪਵਿੱਤਰਤਾ ਕੀ ਹੈ? (ਆਖ਼ਰੀ ਵਾਰ ਜਦੋਂ ਪਰਮੇਸ਼ੁਰ ਨੇ ਸਾਡੇ ਨਾਲ ਗੱਲ ਕੀਤੀ ਤਾਂ ਅਸੀਂ ਉਸ ਅੱਗੇ ਝੁਕ ਗਏ। ਪਰਮੇਸ਼ੁਰ ਨੇ ਉਸ ਦੀ ਅਰਾਧਨਾ ਕਰਨ ਲਈ ਉਸ ਅੱਗੇ ਡੰਡੌਤ ਕਰਨ ਅਤੇ ਝੁਕ ਜਾਣ ਬਾਰੇ ਸਾਨੂੰ ਸੱਚ ਨਾਲ ਜੋੜਿਆ। ਅਸੀਂ ਵੇਖਿਆ ਕਿ ਉਸ ਦੀਆਂ ਮੰਗਾਂ ਪੂਰੀਆਂ ਕਰਨ ਤੋਂ ਪਹਿਲਾਂ ਉਸ ਦੀ ਅਰਾਧਨਾ ਕਰਨ ਲਈ ਝੁਕ ਜਾਣਾ ਉਸ ਦੀ ਇੱਛਾ ਅਨੁਸਾਰ ਨਹੀਂ ਸੀ ਅਤੇ ਇਸ ਤੋਂ ਅਸੀਂ ਪਰਮੇਸ਼ੁਰ ਦੀ ਪਵਿੱਤਰਤਾ ਵੇਖੀ।) ਬਿਲਕੁਲ ਸੱਚ। ਕੀ ਕੁਝ ਹੋਰ ਹੈ? (ਅਸੀਂ ਵੇਖਦੇ ਹਾਂ ਕਿ ਮਨੁੱਖਜਾਤੀ ਲਈ ਪਰਮੇਸ਼ੁਰ ਦੇ ਵਚਨਾਂ ਵਿੱਚ, ਉਹ ਸਾਦੇ ਅਤੇ ਸਪਸ਼ਟ ਢੰਗ ਨਾਲ ਬੋਲਦਾ ਹੈ। ਉਹ ਸਿੱਧਾ ਅਤੇ ਸਟੀਕ ਹੈ। ਸ਼ਤਾਨ ਗੋਲ-ਮੋਲ ਢੰਗ ਨਾਲ ਬੋਲਦਾ ਹੈ ਅਤੇ ਝੂਠਾਂ ਨਾਲ ਭਰਿਆ ਹੋਇਆ ਹੈ। ਪਿਛਲੀ ਵਾਰ ਜਦੋਂ ਅਸੀਂ ਪਰਮੇਸ਼ੁਰ ਅੱਗੇ ਦੰਡਵਤ ਹੋਏ, ਉਸ ਸਮੇਂ ਵਾਪਰੀਆਂ ਗੱਲਾਂ ਤੋਂ ਅਸੀਂ ਵੇਖਿਆ ਕਿ ਉਸ ਦੇ ਵਚਨ ਅਤੇ ਉਸ ਦੇ ਕਾਰਜ ਹਮੇਸ਼ਾ ਹੀ ਸਿਧਾਂਤਕ ਹੁੰਦੇ ਹਨ। ਉਹ ਹਮੇਸ਼ਾ ਹੀ ਸਪਸ਼ਟ ਅਤੇ ਸੰਖੇਪ ਹੁੰਦਾ ਹੈ ਜਦੋਂ ਉਹ ਸਾਨੂੰ ਦੱਸਦਾ ਹੈ ਕਿ ਸਾਨੂੰ ਕਿਵੇਂ ਕੰਮ ਕਰਨਾ ਚਾਹੀਦਾ ਹੈ, ਸਾਨੂੰ ਕਿਵੇਂ ਵੇਖਣਾ ਚਾਹੀਦਾ ਹੈ, ਅਤੇ ਸਾਨੂੰ ਕਿਵੇਂ ਵਿਹਾਰ ਕਰਨਾ ਚਾਹੀਦਾ ਹੈ। ਪਰ ਲੋਕ ਇਸ ਤਰ੍ਹਾਂ ਨਹੀਂ ਹਨ। ਸ਼ਤਾਨ ਦੁਆਰਾ ਮਨੁੱਖਜਾਤੀ ਨੂੰ ਭ੍ਰਿਸ਼ਟ ਕੀਤੇ ਜਾਣ ਮਗਰੋਂ, ਉਨ੍ਹਾਂ ਨੇ ਆਪਣੇ ਨਿੱਜੀ ਮੰਤਵਾਂ ਅਤੇ ਉਦੇਸ਼ਾਂ ਅਤੇ ਮਨ ਵਿਚਲੀਆਂ ਆਪਣੀਆਂ ਨਿੱਜੀ ਇੱਛਾਵਾਂ ਨਾਲ ਕੰਮ ਕੀਤਾ ਅਤੇ ਬੋਲਿਆ। ਜਿਸ ਤਰੀਕੇ ਨਾਲ ਪਰਮੇਸ਼ੁਰ ਮਨੁੱਖਜਾਤੀ ਦੀ ਦੇਖਭਾਲ ਕਰਦਾ ਹੈ, ਖ਼ਿਆਲ ਰੱਖਦਾ ਹੈ ਅਤੇ ਸੁਰੱਖਿਆ ਕਰਦਾ ਹੈ, ਉਸ ਤੋਂ ਅਸੀਂ ਵੇਖਦੇ ਹਾਂ ਕਿ ਜੋ ਕੁਝ ਪਰਮੇਸ਼ੁਰ ਕਰਦਾ ਹੈ, ਉਹ ਹਾਂ-ਪੱਖੀ ਅਤੇ ਸਪਸ਼ਟ ਹੈ। ਇਸ ਤਰੀਕੇ ਨਾਲ ਹੀ ਅਸੀਂ ਪਰਮੇਸ਼ੁਰ ਦੀ ਪਵਿੱਤਰਤਾ ਦੀ ਵਾਸਤਵਿਕਤਾ ਨੂੰ ਪਰਗਟ ਹੋਈ ਵੇਖਦੇ ਹਾਂ।) ਸਹੀ ਕਿਹਾ! ਕੀ ਕੋਈ ਹੋਰ ਕੁਝ ਜੋੜਨਾ ਚਾਹੁੰਦਾ ਹੈ? (ਪਰਮੇਸ਼ੁਰ ਦੁਆਰਾ ਸ਼ਤਾਨ ਦੇ ਬੁਰੇ ਤੱਤ ਨੂੰ ਉਜਾਗਰ ਕੀਤੇ ਜਾਣ ਨਾਲ, ਅਸੀਂ ਪਰਮੇਸ਼ੁਰ ਦੀ ਪਵਿੱਤਰਤਾ ਵੇਖਦੇ ਹਾਂ, ਅਸੀਂ ਸ਼ਤਾਨ ਦੀ ਬੁਰਾਈ ਬਾਰੇ ਹੋਰ ਗਿਆਨ ਪ੍ਰਾਪਤ ਕਰਦੇ ਹਾਂ, ਅਤੇ ਅਸੀਂ ਮਨੁੱਖਜਾਤੀ ਦੇ ਦੁੱਖ ਦਾ ਸ੍ਰੋਤ ਵੇਖਦੇ ਹਾਂ। ਅਤੀਤ ਵਿੱਚ, ਅਸੀਂ ਸ਼ਤਾਨ ਦੇ ਇਖ਼ਤਿਆਰ ਅਧੀਨ ਮਨੁੱਖ ਦੇ ਦੁੱਖ ਤੋਂ ਅਣਜਾਣ ਸੀ। ਜਦੋਂ ਪਰਮੇਸ਼ੁਰ ਨੇ ਇਹ ਉਜਾਗਰ ਕੀਤਾ, ਉਸ ਤੋਂ ਬਾਅਦ ਹੀ ਅਸੀਂ ਵੇਖਿਆ ਕਿ ਉਹ ਸਾਰਾ ਦੁੱਖ ਜਿਹੜਾ ਪ੍ਰਸਿੱਧੀ ਅਤੇ ਨਸੀਬ ਦੀ ਪੈਰਵੀ ਕਾਰਨ ਆਉਂਦਾ ਹੈ, ਸ਼ਤਾਨ ਦਾ ਕੰਮ ਹੈ। ਉਦੋਂ ਹੀ ਅਸੀਂ ਮਹਿਸੂਸ ਕੀਤਾ ਕਿ ਪਰਮੇਸ਼ੁਰ ਦੀ ਪਵਿੱਤਰਤਾ ਮਨੁੱਖਜਾਤੀ ਦੀ ਅਸਲ ਮੁਕਤੀ ਹੈ।) ਕੀ ਇਸ ਵਿੱਚ ਹੋਰ ਕੁਝ ਜੋੜਨਾ ਹੈ? (ਮਨੁੱਖਜਾਤੀ, ਜਿਹੜੀ ਭ੍ਰਿਸ਼ਟੀ ਹੋਈ ਹੈ, ਕੋਲ ਪਰਮੇਸ਼ੁਰ ਦੇ ਅਸਲ ਗਿਆਨ ਅਤੇ ਉਸ ਲਈ ਪ੍ਰੇਮ ਦੀ ਕਮੀ ਹੈ। ਕਿਉਂਕਿ ਅਸੀਂ ਪਰਮੇਸ਼ੁਰ ਦੀ ਪਵਿੱਤਰਤਾ ਦੀ ਵਾਸਤਵਿਕਤਾ ਨੂੰ ਨਹੀਂ ਸਮਝਦੇ, ਅਤੇ ਕਿਉਂਕਿ, ਜਦੋਂ ਅਸੀਂ ਅਰਾਧਨਾ ਸਮੇਂ ਉਸ ਅੱਗੇ ਡੰਡੌਤ ਕਰਦੇ ਹਾਂ ਅਤੇ ਝੁਕਦੇ ਹਾਂ ਤਾਂ ਅਸੀਂ ਅਪਵਿੱਤਰ ਸੋਚਾਂ ਅਤੇ ਲੁਕਵੇਂ ਉਦੇਸ਼ਾਂ ਤੇ ਮੰਤਵਾਂ ਨਾਲ ਅਜਿਹਾ ਕਰਦੇ ਹਾਂ, ਇਸ ਲਈ ਪਰਮੇਸ਼ੁਰ ਨਾਖ਼ੁਸ਼ ਹੁੰਦਾ ਹੈ। ਅਸੀਂ ਵੇਖ ਸਕਦੇ ਹਾਂ ਕਿ ਪਰਮੇਸ਼ੁਰ ਸ਼ਤਾਨ ਤੋਂ ਭਿੰਨ ਹੈ; ਸ਼ਤਾਨ ਚਾਹੁੰਦਾ ਹੈ ਕਿ ਲੋਕ ਉਸ ਦਾ ਸਤਿਕਾਰ ਅਤੇ ਖ਼ੁਸ਼ਾਮਦ ਕਰਨ, ਉਸ ਦੀ ਅਰਾਧਨਾ ਕਰਨ ਲਈ ਦੰਡਵਤ ਕਰਨ ਅਤੇ ਝੁਕ ਜਾਣ। ਸ਼ਤਾਨ ਦਾ ਕੋਈ ਸਿਧਾਂਤ ਨਹੀਂ। ਇਸ ਤੋਂ ਵੀ, ਮੈਨੂੰ ਪਰਮੇਸ਼ੁਰ ਦੀ ਪਵਿੱਤਰਤਾ ਤੋਂ ਜਾਣੂ ਕਰਾਇਆ ਗਿਆ ਹੈ।) ਬਹੁਤ ਵਧੀਆ! ਹੁਣ ਜਦੋਂ ਅਸੀਂ ਪਰਮੇਸ਼ੁਰ ਦੀ ਪਵਿੱਤਰਤਾ ਬਾਰੇ ਸੰਗਤੀ ਕੀਤੀ ਹੈ ਤਾਂ ਕੀ ਤੁਸੀਂ ਪਰਮੇਸ਼ੁਰ ਦੀ ਸੰਪੂਰਣਤਾ ਵੇਖਦੇ ਹੋ? (ਅਸੀਂ ਵੇਖਦੇ ਹਾਂ।) ਕੀ ਤੁਸੀਂ ਵੇਖਦੇ ਹੋ ਕਿ ਪਰਮੇਸ਼ੁਰ ਸਾਰੀਆਂ ਹਾਂ-ਪੱਖੀ ਚੀਜ਼ਾਂ ਦਾ ਸ੍ਰੋਤ ਕਿਵੇਂ ਹੈ? ਕੀ ਤੁਸੀਂ ਵੇਖਣ ਦੇ ਕਾਬਲ ਹੋ ਕਿ ਪਰਮੇਸ਼ੁਰ ਕਿਵੇਂ ਸੱਚਾਈ ਅਤੇ ਨਿਆਂ ਦੀ ਮੂਰਤ ਹੈ? ਕੀ ਤੁਸੀਂ ਵੇਖਦੇ ਹੋ ਕਿ ਉਹ ਸਭ ਜੋ ਪਰਮੇਸ਼ੁਰ ਕਰਦਾ ਹੈ, ਉਹ ਸਭ ਜੋ ਉਹ ਵਿਅਕਤ ਕਰਦਾ ਹੈ ਅਤੇ ਉਹ ਸਭ ਜੋ ਉਹ ਪਰਗਟ ਕਰਦਾ ਹੈ, ਨੁਕਸ ਰਹਿਤ ਕਿਵੇਂ ਹੈ? (ਅਸੀਂ ਵੇਖਦੇ ਹਾਂ।) ਇਹ ਉਨ੍ਹਾਂ ਗੱਲਾਂ ਦੇ ਮੁੱਖ ਨੁਕਤੇ ਹਨ ਜਿਹੜੀਆਂ ਮੈਂ ਪਰਮੇਸ਼ੁਰ ਦੀ ਪਵਿੱਤਰਤਾ ਬਾਰੇ ਕਹੀਆਂ ਹਨ। ਅੱਜ, ਇਹ ਸ਼ਬਦ ਤੁਹਾਨੂੰ ਮਹਿਜ਼ ਸਿਧਾਂਤ ਲੱਗ ਸਕਦੇ ਹਨ ਪਰ ਇੱਕ ਦਿਨ, ਜਦੋਂ ਤੂੰ ਖ਼ੁਦ ਸੱਚੇ ਪਰਮੇਸ਼ੁਰ ਨੂੰ ਉਸ ਦੇ ਵਚਨ ਅਤੇ ਉਸ ਦੇ ਕਾਰਜ ਤੋਂ ਅਨੁਭਵ ਕਰੇਂਗਾ ਅਤੇ ਵੇਖੇਂਗਾ ਤਾਂ ਤੂੰ ਆਪਣੇ ਦਿਲ ਦੀ ਗਹਿਰਾਈ ਤੋਂ ਕਹੇਂਗਾ ਕਿ ਪਰਮੇਸ਼ੁਰ ਪਵਿੱਤਰ ਹੈ, ਕਿ ਪਰਮੇਸ਼ੁਰ ਮਨੁੱਖਜਾਤੀ ਤੋਂ ਭਿੰਨ ਹੈ, ਅਤੇ ਕਿ ਉਸ ਦਾ ਹਿਰਦਾ, ਸੁਭਾਅ ਅਤੇ ਵਾਸਤਵਿਕਤਾ ਸਾਰੇ ਪਵਿੱਤਰ ਹਨ। ਇਹ ਪਵਿੱਤਰਤਾ ਮਨੁੱਖ ਨੂੰ ਪਰਮੇਸ਼ੁਰ ਦੀ ਸੰਪੂਰਣਤਾ ਵੇਖਣ ਦੀ ਆਗਿਆ ਦਿੰਦੀ ਹੈ ਅਤੇ ਇਹ ਵੇਖਣ ਦੀ ਆਗਿਆ ਦਿੰਦੀ ਹੈ ਕਿ ਪਰਮੇਸ਼ੁਰ ਦੀ ਪਵਿੱਤਰਤਾ ਦੀ ਵਾਸਤਵਿਕਤਾ ਬੇਦਾਗ਼ ਹੈ। ਉਸ ਦੀ ਪਵਿੱਤਰਤਾ ਦੀ ਵਾਸਤਵਿਕਤਾ ਨਿਸ਼ਚਿਤ ਕਰਦੀ ਹੈ ਕਿ ਉਹ ਖ਼ੁਦ ਵਿਲੱਖਣ ਪਰਮੇਸ਼ੁਰ ਹੈ ਅਤੇ ਇਹ ਮਨੁੱਖ ਨੂੰ ਵੇਖਣ ਦੀ ਇਜਾਜ਼ਤ ਦਿੰਦੀ ਹੈ ਅਤੇ ਇਹ ਸਾਬਤ ਕਰਦੀ ਹੈ ਕਿ ਉਹ ਖ਼ੁਦ ਵਿਲੱਖਣ ਪਰਮੇਸ਼ੁਰ ਹੈ। ਕੀ ਇਹ ਮੁੱਖ ਨੁਕਤਾ ਨਹੀਂ ਹੈ? (ਇਹ ਹੈ।)

ਅੱਜ ਅਸੀਂ ਪਹਿਲੀਆਂ ਸੰਗਤੀਆਂ ਵਾਲੇ ਕਈ ਵਿਸ਼ਿਆਂ ਦੀ ਆਮ ਸਮੀਖਿਆ ਕੀਤੀ ਹੈ। ਇਸ ਨਾਲ ਅੱਜ ਦੀ ਆਮ ਸਮੀਖਿਆ ਖ਼ਤਮ ਹੁੰਦੀ ਹੈ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਹਰ ਇਕਾਈ ਅਤੇ ਵਿਸ਼ੇ ਦੇ ਮੁੱਖ ਨੁਕਤਿਆਂ ਨੂੰ ਗੰਭੀਰਤਾ ਨਾਲ ਲਵੋਗੇ। ਉਨ੍ਹਾਂ ਨੂੰ ਮਹਿਜ਼ ਸਿਧਾਂਤ ਨਾ ਸਮਝੋ; ਜਦੋਂ ਤੁਹਾਡੇ ਕੋਲ ਥੋੜ੍ਹਾ ਵਿਹਲਾ ਸਮਾਂ ਹੋਵੇ, ਸੱਚਮੁੱਚ ਉਨ੍ਹਾਂ ਨੂੰ ਸ਼ੁਰੂ ਤੋਂ ਅਖ਼ੀਰ ਤਕ ਪੜ੍ਹੋ ਅਤੇ ਉਨ੍ਹਾਂ ਬਾਰੇ ਵਿਚਾਰ ਕਰੋ। ਉਨ੍ਹਾਂ ਦਾ ਰੱਟਾ ਲਾ ਲਓ ਅਤੇ ਉਨ੍ਹਾਂ ਨੂੰ ਅਮਲ ਵਿੱਚ ਲਿਆਓ—ਤਦ ਤੂੰ ਸੱਚਮੁੱਚ ਉਹ ਸਭ ਅਨੁਭਵ ਕਰੇਂਗਾ ਜੋ ਮੈਂ ਪਰਮੇਸ਼ੁਰ ਦੇ ਆਪਣੇ ਸੁਭਾਅ ਨੂੰ ਪਰਗਟ ਕਰਨ ਦੀ ਅਸਲੀਅਤ ਅਤੇ ਇਹ ਪਰਗਟ ਕਰਨ ਜੋ ਉਸ ਦੇ ਕੋਲ ਹੈ ਅਤੇ ਜੋ ਉਹ ਹੈ, ਬਾਰੇ ਕਿਹਾ ਹੈ। ਹਾਲਾਂਕਿ, ਜੇ ਤੂੰ ਉਨ੍ਹਾਂ ਨੂੰ ਆਪਣੀ ਟਿੱਪਣੀ-ਪੁਸਤਕ ਵਿੱਚ ਸਿਰਫ਼ ਕਾਹਲੀ-ਕਾਹਲੀ ਲਿਖਦਾ ਹੈਂ ਅਤੇ ਉਨ੍ਹਾਂ ਨੂੰ ਸ਼ੁਰੂ ਤੋਂ ਅਖ਼ੀਰ ਤਕ ਨਹੀਂ ਪੜ੍ਹਦਾ ਜਾਂ ਵਿਚਾਰਦਾ, ਤਦ ਤੂੰ ਉਨ੍ਹਾਂ ਨੂੰ ਆਪਣੇ ਲਈ ਕਦੇ ਵੀ ਪ੍ਰਾਪਤ ਨਹੀਂ ਕਰੇਂਗਾ। ਤੁਸੀਂ ਹੁਣ ਸਮਝਦੇ ਹੋ, ਹੈ ਨਾ? ਇਨ੍ਹਾਂ ਤਿੰਨ ਵਿਸ਼ਿਆਂ ਬਾਰੇ ਦੱਸੇ ਜਾਣ ਤੋਂ ਬਾਅਦ, ਇੱਕ ਵਾਰ ਜਦ ਲੋਕਾਂ ਨੇ ਪਰਮੇਸ਼ੁਰ ਦੇ ਰੁਤਬੇ, ਵਾਸਤਵਿਕਤਾ, ਅਤੇ ਸੁਭਾਅ ਬਾਰੇ ਆਮ—ਜਾਂ ਖ਼ਾਸ ਵੀ—ਸਮਝ ਹਾਸਲ ਕਰ ਲਈ ਹੈ, ਕੀ ਪਰਮੇਸ਼ੁਰ ਬਾਰੇ ਉਨ੍ਹਾਂ ਦੀ ਸਮਝ ਸੰਪੂਰਣ ਹੋਵੇਗੀ? (ਨਹੀਂ।) ਹੁਣ, ਪਰਮੇਸ਼ੁਰ ਬਾਰੇ ਤੁਹਾਡੀ ਆਪਣੀ ਸਮਝ ਵਿੱਚ, ਕੀ ਕੋਈ ਹੋਰ ਖੇਤਰ ਹਨ ਜਿੱਥੇ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਨੂੰ ਡੂੰਘੇਰੀ ਸਮਝ ਦੀ ਲੋੜ ਹੈ? ਕਹਿਣ ਦਾ ਭਾਵ ਹੈ, ਹੁਣ ਜਦ ਤੂੰ ਪਰਮੇਸ਼ੁਰ ਦੇ ਅਧਿਕਾਰ, ਉਸ ਦੇ ਧਰਮੀ ਸੁਭਾਅ, ਅਤੇ ਉਸ ਦੀ ਪਵਿੱਤਰਤਾ ਬਾਰੇ ਸਮਝ ਹਾਸਲ ਕਰ ਲਈ ਹੈ, ਸ਼ਾਇਦ ਉਸ ਦਾ ਵਿਲੱਖਣ ਰੁਤਬਾ ਅਤੇ ਹੈਸੀਅਤ ਤੇਰੇ ਮਨ ਵਿੱਚ ਸਥਾਪਤ ਹਨ; ਫਿਰ ਵੀ ਤੇਰੇ ਲਈ ਆਪਣੇ ਸਵੈ-ਅਨੁਭਵ ਰਾਹੀਂ ਉਸ ਦੇ ਕਾਰਜਾਂ, ਉਸ ਦੀ ਸ਼ਕਤੀ ਅਤੇ ਉਸ ਦੀ ਵਾਸਤਵਿਕਤਾ ਨੂੰ ਵੇਖਣਾ, ਸਮਝਣਾ ਅਤੇ ਇਨ੍ਹਾਂ ਬਾਰੇ ਆਪਣੀ ਸਮਝ ਨੂੰ ਡੂੰਘਾ ਕਰਨਾ ਬਾਕੀ ਹੈ। ਹੁਣ ਜਦੋਂ ਤੁਸੀਂ ਇਨ੍ਹਾਂ ਸੰਗਤੀਆਂ ਨੂੰ ਸੁਣ ਚੁੱਕੇ ਹੋ ਤਾਂ ਤੁਹਾਡੇ ਹਿਰਦਿਆਂ ਵਿੱਚ ਭਰੋਸੇ ਦੀ ਇੱਕ ਚੀਜ਼ ਥੋੜ੍ਹੀ-ਬਹੁਤੀ ਸਥਾਪਤ ਹੈ: ਪਰਮੇਸ਼ੁਰ ਸੱਚਮੁੱਚ ਹੋਂਦ ਰੱਖਦਾ ਹੈ, ਅਤੇ ਇਹ ਇੱਕ ਤੱਥ ਹੈ ਕਿ ਉਹ ਸਾਰੀਆਂ ਵਸਤਾਂ ਨੂੰ ਸੰਭਾਲਦਾ ਹੈ। ਕੋਈ ਵੀ ਉਸ ਦੇ ਧਰਮੀ ਸੁਭਾਅ ਨੂੰ ਠੇਸ ਨਹੀਂ ਪਹੁੰਚਾ ਸਕਦਾ; ਉਸ ਦੀ ਪਵਿੱਤਰਤਾ ਇੱਕ ਨਿਸ਼ਚਿਤਤਾ ਹੈ ਜਿਸ ਜਿਸ ਬਾਰੇ ਕੋਈ ਵੀ ਸਵਾਲ ਨਹੀਂ ਕਰ ਸਕਦਾ। ਇਹ ਤੱਥ ਹਨ। ਇਹ ਸੰਗਤੀਆਂ ਪਰਮੇਸ਼ੁਰ ਦੇ ਰੁਤਬੇ ਅਤੇ ਹੈਸੀਅਤ ਨੂੰ ਮਨੁੱਖ ਦੇ ਹਿਰਦਿਆਂ ਵਿੱਚ ਬੁਨਿਆਦ ਸਥਾਪਤ ਕਰਨ ਦੀ ਆਗਿਆ ਦਿੰਦੀਆਂ ਹਨ। ਇੱਕ ਵਾਰ ਜਦੋਂ ਇਹ ਬੁਨਿਆਦ ਸਥਾਪਿਤ ਹੋ ਚੁੱਕੀ ਹੈ ਤਾਂ ਲੋਕਾਂ ਨੂੰ ਹੋਰ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ।

ਪਰਮੇਸ਼ੁਰ ਸਭ ਵਸਤਾਂ ਲਈ ਜੀਵਨ ਦਾ ਸ੍ਰੋਤ ਹੈ (1)

ਅੱਜ ਮੈਂ ਤੁਹਾਡੇ ਨਾਲ ਇੱਕ ਨਵੇਂ ਵਿਸ਼ੇ ਬਾਰੇ ਸੰਗਤੀ ਕਰਾਂਗਾ। ਇਹ ਵਿਸ਼ਾ ਕੀ ਹੈ? ਇਸ ਦਾ ਸਿਰਲੇਖ ਹੈ: “ਪਰਮੇਸ਼ੁਰ ਸਭ ਵਸਤਾਂ ਲਈ ਜੀਵਨ ਦਾ ਸ੍ਰੋਤ ਹੈ।” ਕੀ ਇਹ ਵਿਸ਼ਾ ਥੋੜ੍ਹਾ ਜਿਹਾ ਜ਼ਿਆਦਾ ਵੱਡਾ ਲਗਦਾ ਹੈ? ਕੀ ਇਹ ਤੁਹਾਡੀ ਪਹੁੰਚ ਤੋਂ ਥੋੜ੍ਹਾ ਪਰੇ ਲਗਦਾ ਹੈ? “ਪਰਮੇਸ਼ੁਰ ਸਭ ਵਸਤਾਂ ਲਈ ਜੀਵਨ ਦਾ ਸ੍ਰੋਤ ਹੈ”-ਇਹ ਵਿਸ਼ਾ ਲੋਕਾਂ ਨੂੰ ਥੋੜ੍ਹਾ ਅਢੁਕਵਾਂ ਲੱਗ ਸਕਦਾ ਹੈ, ਪਰ ਇਹ ਉਨ੍ਹਾਂ ਸਭਨਾਂ ਦੁਆਰਾ ਸਮਝਿਆ ਜਾਣਾ ਜ਼ਰੂਰੀ ਹੈ ਜਿਹੜੇ ਪਰਮੇਸ਼ੁਰ ਨੂੰ ਮੰਨਦੇ ਹਨ, ਕਿਉਂਕਿ ਇਹ ਪਰਮੇਸ਼ੁਰ ਬਾਰੇ ਹਰ ਵਿਅਕਤੀ ਦੇ ਗਿਆਨ ਅਤੇ ਉਨ੍ਹਾਂ ਦੇ ਉਸ ਨੂੰ ਸੰਤੁਸ਼ਟ ਕਰਨ ਤੇ ਉਸ ਦਾ ਸਤਿਕਾਰ ਕਰਨ ਦੇ ਯੋਗ ਹੋਣ ਨਾਲ ਅਟੁੱਟ ਰੂਪ ਵਿੱਚ ਜੁੜਿਆ ਹੈ। ਇਸੇ ਲਈ ਮੈਂ ਇਸ ਵਿਸ਼ੇ ਬਾਰੇ ਸੰਗਤੀ ਕਰਨ ਜਾ ਰਿਹਾ ਹਾਂ। ਇਹ ਬਿਲਕੁਲ ਸੰਭਵ ਹੈ ਕਿ ਲੋਕ ਇਸ ਵਿਸ਼ੇ ਦੀ ਸਧਾਰਣ, ਅਗਾਊਂ ਸਮਝ ਰੱਖਦੇ ਹਨ, ਜਾਂ ਸ਼ਾਇਦ ਉਹ ਕਿਸੇ ਪੱਧਰ ’ਤੇ ਇਸ ਬਾਰੇ ਜਾਣੂ ਹਨ। ਇਹ ਗਿਆਨ ਜਾਂ ਜਾਗਰੂਕਤਾ, ਕੁਝ ਲੋਕਾਂ ਦੇ ਮਨਾਂ ਵਿੱਚ, ਸਧਾਰਣ ਜਾਂ ਘੱਟ ਪੱਧਰ ਦੀ ਸਮਝ ਦੇ ਨਾਲ ਹੋ ਸਕਦੀ ਹੈ। ਹੋਰਾਂ ਕੋਲ ਉਨ੍ਹਾਂ ਦੇ ਹਿਰਦਿਆਂ ਵਿੱਚ ਕੁਝ ਵਿਸ਼ੇਸ਼ ਅਨੁਭਵ ਹੋ ਸਕਦੇ ਹਨ ਜਿਨ੍ਹਾਂ ਨੇ ਉਨ੍ਹਾਂ ਦਾ ਇਸ ਵਿਸ਼ੇ ਨਾਲ ਡੂੰਘਾ ਅਤੇ ਨਿੱਜੀ ਮੇਲ ਕਰਾਇਆ। ਪਰ ਅਜਿਹਾ ਅਗਾਊਂ ਗਿਆਨ, ਚਾਹੇ ਡੂੰਘਾ ਜਾਂ ਥੋੜ੍ਹਾ, ਇੱਕ-ਪਾਸੜ ਹੈ ਅਤੇ ਕਾਫ਼ੀ ਵਿਸ਼ੇਸ਼ ਨਹੀਂ। ਇਸ ਲਈ, ਇਹੋ ਕਾਰਨ ਹੈ ਕਿ ਮੈਂ ਸੰਗਤੀ ਲਈ ਇਹ ਵਿਸ਼ਾ ਚੁਣਿਆ ਹੈ: ਤਾਂ ਜੋ ਤੁਹਾਡੀ ਡੂੰਘੇਰੇ ਅਤੇ ਵਧੇਰੇ ਖ਼ਾਸ ਗਿਆਨ ਤਕ ਪਹੁੰਚਣ ਵਿੱਚ ਮਦਦ ਕੀਤੀ ਜਾ ਸਕੇ। ਮੈਂ ਇਸ ਵਿਸ਼ੇ ਬਾਰੇ ਤੁਹਾਡੇ ਨਾਲ ਸੰਗਤੀ ਕਰਨ ਲਈ ਇੱਕ ਵਿਸ਼ੇਸ਼ ਤਰੀਕਾ ਵਰਤਾਂਗਾ, ਉਹ ਤਰੀਕਾ ਜਿਹੜਾ ਅਸੀਂ ਪਹਿਲਾਂ ਨਹੀਂ ਵਰਤਿਆ ਅਤੇ ਜਿਹੜਾ ਤੁਹਾਨੂੰ ਥੋੜ੍ਹਾ ਅਜੀਬ ਜਾਂ ਥੋੜ੍ਹਾ ਅਣਸੁਖਾਵਾਂ ਲੱਗ ਸਕਦਾ ਹੈ। ਤੁਹਾਨੂੰ ਬਾਅਦ ਵਿੱਚ ਪਤਾ ਲੱਗ ਜਾਵੇਗਾ ਕਿ ਮੇਰਾ ਕੀ ਮਤਲਬ ਹੈ। ਕੀ ਤੁਸੀਂ ਕਹਾਣੀਆਂ ਪਸੰਦ ਕਰਦੇ ਹੋ? (ਅਸੀਂ ਕਰਦੇ ਹਾਂ।) ਖ਼ੈਰ, ਜਾਪਦਾ ਹੈ ਕਿ ਕਹਾਣੀਆਂ ਸੁਣਾਉਣ ਦੀ ਮੇਰੀ ਚੋਣ ਸਹੀ ਹੈ ਕਿਉਂਕਿ ਤੁਸੀਂ ਸਾਰੇ ਉਨ੍ਹਾਂ ਨੂੰ ਬਹੁਤ ਪਸੰਦ ਕਰਦੇ ਹੋ। ਹੁਣ, ਆਓ ਸ਼ੁਰੂ ਕਰੀਏ। ਤੁਹਾਨੂੰ ਲਿਖਣ ਦੀ ਕੋਈ ਲੋੜ ਨਹੀਂ। ਮੈਂ ਕਹਿੰਦਾ ਹਾਂ ਕਿ ਤੁਸੀਂ ਸ਼ਾਂਤ ਰਹਿਣਾ, ਅਤੇ ਬੇਚੈਨ ਨਾ ਹੋਣਾ। ਤੁਸੀਂ ਆਪਣੀਆਂ ਅੱਖਾਂ ਮੀਟ ਸਕਦੇ ਹੋ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਆਲਾ-ਦੁਆਲਾ ਜਾਂ ਆਲੇ-ਦੁਆਲੇ ਦੇ ਲੋਕ ਤੁਹਾਡਾ ਧਿਆਨ ਹਟਾ ਸਕਦੇ ਹਨ। ਤੁਹਾਨੂੰ ਸੁਣਾਉਣ ਲਈ ਮੇਰੇ ਕੋਲ ਇੱਕ ਸ਼ਾਨਦਾਰ ਕਹਾਣੀ ਹੈ। ਇਹ ਕਹਾਣੀ ਇੱਕ ਬੀਜ, ਧਰਤੀ, ਇੱਕ ਦਰੱਖ਼ਤ, ਧੁੱਪ, ਪੰਛੀਆਂ ਅਤੇ ਮਨੁੱਖ ਬਾਰੇ ਹੈ। ਇਸ ਦੇ ਮੁੱਖ ਪਾਤਰ ਕੌਣ ਹਨ? (ਇੱਕ ਬੀਜ, ਧਰਤੀ, ਇੱਕ ਦਰੱਖ਼ਤ, ਧੁੱਪ, ਪੰਛੀ ਅਤੇ ਮਨੁੱਖ।) ਕੀ ਪਰਮੇਸ਼ੁਰ ਉਨ੍ਹਾਂ ਵਿੱਚੋਂ ਇੱਕ ਹੈ? (ਨਹੀਂ।) ਫਿਰ ਵੀ, ਮੈਨੂੰ ਯਕੀਨ ਹੈ ਕਿ ਇੱਕ ਵਾਰ ਜਦੋਂ ਤੁਸੀਂ ਕਹਾਣੀ ਸੁਣੀ ਤਾਂ ਤੁਸੀਂ ਤਰੋ-ਤਾਜ਼ਾ ਅਤੇ ਸੰਤੁਸ਼ਟ ਮਹਿਸੂਸ ਕਰੋਗੇ। ਹੁਣ, ਕਿਰਪਾ ਕਰ ਕੇ ਚੁੱਪਚਾਪ ਸੁਣੋ।

ਕਹਾਣੀ 1. ਇੱਕ ਬੀਜ, ਧਰਤੀ, ਇੱਕ ਰੁੱਖ, ਧੁੱਪ, ਪੰਛੀ ਅਤੇ ਮਨੁੱਖ

ਇੱਕ ਛੋਟਾ ਜਿਹਾ ਬੀਜ ਧਰਤੀ ਉੱਤੇ ਡਿੱਗਿਆ। ਭਾਰੀ ਮੀਂਹ ਵਰ੍ਹਿਆ ਅਤੇ ਬੀਜ ਇੱਕ ਕੋਮਲ ਕਰੂੰਬਲ ਬਣ ਗਿਆ, ਜਦੋਂ ਕਿ ਇਸ ਦੀਆਂ ਜੜ੍ਹਾਂ ਹੌਲੀ-ਹੌਲੀ ਹੇਠਾਂ ਮਿੱਟੀ ਵਿੱਚ ਧੱਸ ਗਈਆਂ। ਬੇਰਹਿਮ ਹਵਾਵਾਂ ਅਤੇ ਤੇਜ਼ ਬਾਰਸ਼ਾਂ ਨੂੰ ਸਹਾਰਦਿਆਂ, ਰੁੱਤਾਂ ਦਾ ਬਦਲਾਓ ਵੇਖਦਿਆਂ ਜਦ ਚੰਨ ਫੈਲਿਆ ਅਤੇ ਢਲਿਆ, ਕਰੂੰਬਲ ਸਮੇਂ ਸਿਰ ਲੰਮੀ ਹੋ ਗਈ। ਗਰਮੀਆਂ ਵਿੱਚ, ਧਰਤੀ ਨੇ ਜਲ ਦੀਆਂ ਬਰਕਤਾਂ ਲਿਆਂਦੀਆਂ ਤਾਂ ਜੋ ਕਰੂੰਬਲ ਇਸ ਰੁੱਤ ਦੀ ਤੀਖਣ ਤਪਸ਼ ਨੂੰ ਸਹਾਰ ਸਕੇ। ਅਤੇ ਧਰਤੀ ਕਾਰਨ, ਕਰੂੰਬਲ ਉੱਤੇ ਤਪਸ਼ ਹਾਵੀ ਨਾ ਹੋਈ ਅਤੇ ਇੰਝ ਗਰਮੀਆਂ ਦੀ ਸਭ ਤੋਂ ਭੈੜੀ ਤਪਸ਼ ਲੰਘ ਗਈ। ਜਦੋਂ ਸਰਦੀਆਂ ਆਈਆਂ, ਧਰਤੀ ਨੇ ਕਰੂੰਬਲ ਨੂੰ ਆਪਣੀ ਨਿੱਘੀ ਗਲਵਕੜੀ ਵਿੱਚ ਲਪੇਟ ਲਿਆ ਅਤੇ ਧਰਤੀ ਤੇ ਕਰੂੰਬਲ ਨੇ ਇੱਕ ਦੂਜੇ ਨੂੰ ਘੁੱਟ ਕੇ ਫੜ ਲਿਆ। ਧਰਤੀ ਨੇ ਕਰੂੰਬਲ ਨੂੰ ਨਿੱਘਾ ਕਰ ਦਿੱਤਾ ਅਤੇ ਇਸ ਤਰ੍ਹਾਂ ਇਹ ਸਿਆਲ ਦੇ ਝੱਖੜਾਂ ਅਤੇ ਬਰਫ਼ੀਲੇ ਤੂਫ਼ਾਨਾਂ ਦੀ ਮਾਰ ਤੋਂ ਸਹੀ ਸਲਾਮਤ, ਮੌਸਮ ਦੀ ਸਖ਼ਤ ਠੰਢ ਤੋਂ ਬਚ ਗਈ। ਧਰਤੀ ਦੁਆਰਾ ਸੰਭਾਲੀ ਗਈ ਇਹ ਕਰੂੰਬਲ ਤਕੜੀ ਅਤੇ ਰਾਜ਼ੀ-ਬਾਜ਼ੀ ਹੋ ਗਈ; ਧਰਤੀ ਦੁਆਰਾ ਨਿਸਵਾਰਥ ਹੋ ਕੇ ਪਾਲੀ ਗਈ, ਇਹ ਤੰਦਰੁਸਤ ਅਤੇ ਮਜ਼ਬੂਤ ਬਣ ਗਈ। ਮੀਂਹ ਵਿੱਚ ਗਾਉਂਦੀ, ਹਵਾ ਵਿੱਚ ਨੱਚਦੀ ਅਤੇ ਝੂਮਦੀ, ਖ਼ੁਸ਼ੀ-ਖ਼ੁਸ਼ੀ ਇਹ ਵੱਧ ਗਈ। ਕਰੂੰਬਲ ਅਤੇ ਧਰਤੀ ਇੱਕ ਦੂਜੇ ’ਤੇ ਨਿਰਭਰ ਕਰਦੇ ਹਨ।

ਸਾਲ ਬੀਤ ਗਏ ਅਤੇ ਕਰੂੰਬਲ ਇੱਕ ਬਹੁਤ ਉੱਚਾ ਰੁੱਖ ਬਣ ਗਈ। ਅਣਗਿਣਤ ਪੱਤਿਆਂ ਨਾਲ ਢੱਕੀਆਂ ਹੋਈਆਂ ਮਜ਼ਬੂਤ ਟਾਹਣੀਆਂ ਨਾਲ ਇਹ ਰੁੱਖ ਧਰਤੀ ਉੱਤੇ ਮਜ਼ਬੂਤ ਹੋ ਕੇ ਖਲੋਤਾ ਸੀ। ਰੁੱਖ ਦੀਆਂ ਜੜ੍ਹਾਂ ਹਾਲੇ ਵੀ ਧਰਤੀ ਅੰਦਰ ਧਸੀਆਂ ਹੋਈਆਂ ਸਨ ਜਿਵੇਂ ਕਿ ਪਹਿਲਾਂ ਸਨ, ਅਤੇ ਉਹ ਹੁਣ ਹੇਠਾਂ ਮਿੱਟੀ ਵਿੱਚ ਡੂੰਘੀਆਂ ਚਲੀਆਂ ਗਈਆਂ। ਧਰਤੀ ਜਿਸ ਨੇ ਕਦੇ ਨਿੱਕੀ ਜਿਹੀ ਕਰੂੰਬਲ ਦੀ ਸੁਰੱਖਿਆ ਕੀਤੀ ਸੀ, ਹੁਣ ਇੱਕ ਵਿਸ਼ਾਲ ਰੁੱਖ ਦੀ ਬੁਨਿਆਦ ਸੀ।

ਧੁੱਪ ਦੀ ਕਿਰਨ ਰੁੱਖ ਉੱਤੇ ਚਮਕ ਪਈ। ਰੁੱਖ ਨੇ ਆਪਣਾ ਸਰੀਰ ਹਿਲਾਇਆ ਅਤੇ ਆਪਣੀਆਂ ਬਾਹਾਂ ਨੂੰ ਪੂਰੀ ਤਰ੍ਹਾਂ ਫੈਲਾਅ ਦਿੱਤਾ ਅਤੇ ਧੁੱਪ ਨਾਲ ਚਮਕਦੀ ਹੋਈ ਹਵਾ ਦਾ ਡੂੰਘਾ ਸਾਹ ਲਿਆ। ਹੇਠਾਂ ਜ਼ਮੀਨ ਨੇ ਰੁੱਖ ਦੇ ਨਾਲ-ਨਾਲ ਸਾਹ ਲਿਆ ਅਤੇ ਧਰਤੀ ਨੇ ਤਰੋ-ਤਾਜ਼ਾ ਮਹਿਸੂਸ ਕੀਤਾ। ਉਦੋਂ ਹੀ, ਟਾਹਣੀਆਂ ਵਿੱਚੋਂ ਅਗਾਂਹ ਨੂੰ ਤਾਜ਼ਾ ਹਵਾ ਚੱਲੀ ਅਤੇ ਰੁੱਖ, ਊਰਜਾ ਨਾਲ ਲਹਿਰਾਉਂਦਾ, ਖ਼ੁਸ਼ੀ ਵਿੱਚ ਥਰਥਰਾ ਗਿਆ। ਰੁੱਖ ਅਤੇ ਧੁੱਪ ਇੱਕ ਦੂਜੇ ਉੱਤੇ ਨਿਰਭਰ ਕਰਦੇ ਹਨ।

ਲੋਕ ਰੁੱਖ ਦੀ ਠੰਢੀ ਛਾਂ ਵਿੱਚ ਬੈਠ ਗਏ ਅਤੇ ਉਨ੍ਹਾਂ ਨੇ ਤੇਜ਼, ਖ਼ੁਸ਼ਬੂਦਾਰ ਹਵਾ ਦਾ ਅਨੰਦ ਮਾਣਿਆ। ਹਵਾ ਨੇ ਉਨ੍ਹਾਂ ਦੇ ਹਿਰਦਿਆਂ ਅਤੇ ਫੇਫੜਿਆਂ ਨੂੰ ਸਾਫ਼ ਕਰ ਦਿੱਤਾ ਅਤੇ ਇਸ ਨੇ ਉਨ੍ਹਾਂ ਅੰਦਰਲਾ ਲਹੂ ਸਾਫ਼ ਕਰ ਦਿੱਤਾ ਅਤੇ ਉਨ੍ਹਾਂ ਦੇ ਸਰੀਰ ਹੁਣ ਆਲਸੀ ਜਾਂ ਜਕੜੇ ਹੋਏ ਨਾ ਰਹੇ। ਮਨੁੱਖ ਅਤੇ ਰੁੱਖ ਇੱਕ ਦੂਜੇ ਉੱਤੇ ਨਿਰਭਰ ਕਰਦੇ ਹਨ।

ਨਿੱਕੇ-ਨਿੱਕੇ ਚਹਿਚਹਾਉਂਦੇ ਪੰਛੀਆਂ ਦਾ ਝੁੰਡ ਰੁੱਖ ਦੀਆਂ ਟਹਿਣੀਆਂ ’ਤੇ ਆਣ ਬੈਠਾ। ਸ਼ਾਇਦ ਉਹ ਕਿਸੇ ਸ਼ਿਕਾਰੀ ਤੋਂ ਬਚਣ ਲਈ ਜਾਂ ਆਪਣੇ ਨਿੱਕੜਿਆਂ ਨੂੰ ਚੋਗਾ ਦੇਣ ਅਤੇ ਉਨ੍ਹਾਂ ਦਾ ਪਾਲਣ-ਪੋਸ਼ਣ ਕਰਨ ਲਈ ਉੱਥੇ ਆਣ ਬੈਠੇ ਸਨ ਜਾਂ ਸ਼ਾਇਦ ਉਹ ਕੁਝ ਸਮੇਂ ਲਈ ਮਹਿਜ਼ ਅਰਾਮ ਕਰ ਰਹੇ ਸਨ। ਪੰਛੀ ਅਤੇ ਰੁੱਖ ਇੱਕ ਦੂਜੇ ਉੱਤੇ ਨਿਰਭਰ ਕਰਦੇ ਹਨ।

ਰੁੱਖ ਦੀਆਂ ਜੜ੍ਹਾਂ, ਵਿੰਗੀਆਂ-ਟੇਢੀਆਂ ਅਤੇ ਉਲਝੀਆਂ ਹੋਈਆਂ, ਧਰਤੀ ਹੇਠ ਡੂੰਘੀਆਂ ਧੱਸ ਗਈਆਂ। ਆਪਣੇ ਤਣੇ ਨਾਲ, ਇਸ ਨੇ ਧਰਤੀ ਨੂੰ ਹਵਾ ਅਤੇ ਮੀਂਹ ਤੋਂ ਓਟ ਦਿੱਤੀ ਅਤੇ ਅਤੇ ਇਸ ਨੇ ਆਪਣੇ ਪੈਰਾਂ ਹੇਠਾਂ ਧਰਤੀ ਨੂੰ ਬਚਾਉਣ ਲਈ ਆਪਣੇ ਅੰਗਾਂ ਨੂੰ ਫੈਲਾਇਆ। ਰੁੱਖ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਧਰਤੀ ਇਸ ਦੀ ਮਾਂ ਸੀ। ਉਹ ਇੱਕ ਦੂਜੇ ਨੂੰ ਮਜ਼ਬੂਤ ਕਰਦੇ ਅਤੇ ਇੱਕ ਦੂਜੇ ਉੱਤੇ ਨਿਰਭਰ ਕਰਦੇ ਹਨ, ਅਤੇ ਉਹ ਕਦੇ ਵੀ ਵੱਖ ਨਹੀਂ ਹੋਣਗੇ।

ਅਤੇ ਇਸ ਤਰ੍ਹਾਂ, ਇਹ ਕਹਾਣੀ ਖ਼ਤਮ ਹੁੰਦੀ ਹੈ। ਇਹ ਜਿਹੜੀ ਕਹਾਣੀ ਮੈਂ ਸੁਣਾਈ, ਉਹ ਇੱਕ ਬੀਜ, ਧਰਤੀ, ਇੱਕ ਰੁੱਖ, ਧੁੱਪ, ਪੰਛੀ ਅਤੇ ਮਨੁੱਖ ਬਾਰੇ ਸੀ। ਇਸ ਵਿੱਚ ਸਿਰਫ਼ ਕੁਝ ਕੁ ਦ੍ਰਿਸ਼ ਸਨ। ਇਸ ਨੇ ਤੁਹਾਨੂੰ ਕਿਹੋ ਜਿਹੀਆਂ ਭਾਵਨਾਵਾਂ ਨਾਲ ਭਰਿਆ? ਜਦੋਂ ਮੈਂ ਇਸ ਤਰ੍ਹਾਂ ਬੋਲਦਾ ਹਾਂ, ਕੀ ਤੁਸੀਂ ਸਮਝਦੇ ਹੋ ਜੋ ਮੈਂ ਕਹਿ ਰਿਹਾ ਹਾਂ? (ਅਸੀਂ ਸਮਝਦੇ ਹਾਂ।) ਕਿਰਪਾ ਕਰ ਕੇ ਆਪਣੀਆਂ ਭਾਵਨਾਵਾਂ ਬਾਰੇ ਗੱਲ ਕਰੋ। ਇਸ ਕਹਾਣੀ ਨੂੰ ਸੁਣਨ ਮਗਰੋਂ ਤੁਸੀਂ ਕੀ ਮਹਿਸੂਸ ਕੀਤਾ? ਮੈਂ ਪਹਿਲਾਂ ਤੁਹਾਨੂੰ ਦੱਸਾਂਗਾ ਕਿ ਇਸ ਕਹਾਣੀ ਵਿਚਲੇ ਸਾਰੇ ਪਾਤਰ ਵੇਖੇ ਅਤੇ ਛੂਹੇ ਜਾ ਸਕਦੇ ਹਨ; ਉਹ ਅਸਲ ਚੀਜ਼ਾਂ ਹਨ, ਅਲੰਕਾਰ ਨਹੀਂ। ਮੈਂ ਚਾਹੁੰਦਾ ਹਾਂ ਕਿ ਤੁਸੀਂ ਵਿਚਾਰੋ ਜੋ ਮੈਂ ਕਿਹਾ। ਮੇਰੀ ਕਹਾਣੀ ਅੰਦਰ ਕੁਝ ਵੀ ਭੇਤ ਭਰਿਆ ਨਹੀਂ ਸੀ, ਅਤੇ ਇਸ ਦੇ ਮੁੱਖ ਨੁਕਤੇ ਕਹਾਣੀ ਦੇ ਕੁਝ ਕੁ ਵਾਕਾਂ ਵਿਚ ਪਰਗਟ ਕੀਤੇ ਜਾ ਸਕਦੇ ਹਨ। (ਉਹ ਕਹਾਣੀ ਜਿਹੜੀ ਅਸੀਂ ਸੁਣੀ, ਇੱਕ ਸੁੰਦਰ ਤਸਵੀਰ ਚਿਤਰਦੀ ਹੈ: ਇੱਕ ਬੀਜ ਜੀਵਨ ਵਿੱਚ ਆਉਂਦਾ ਹੈ ਅਤੇ ਜਿਵੇਂ ਇਹ ਉੱਗਦਾ ਹੈ, ਇਹ ਸਾਲ ਦੇ ਚਾਰ ਮੌਸਮਾਂ ਦਾ ਅਨੁਭਵ ਕਰਦਾ ਹੈ: ਬਸੰਤ, ਗਰਮੀ, ਪੱਤਝੜ ਅਤੇ ਸਰਦੀ। ਧਰਤੀ ਪੁੰਗਰ ਰਹੇ ਬੀਜ ਨੂੰ ਇੱਕ ਮਾਂ ਵਾਂਗ ਪਾਲਦੀ ਹੈ। ਇਹ ਕਰੂੰਬਲ ਨੂੰ ਸਰਦੀਆਂ ਵਿੱਚ ਨਿੱਘਾ ਕਰਦੀ ਹੈ ਤਾਂ ਜੋ ਇਹ ਠੰਢ ਤੋਂ ਬਚ ਜਾਵੇ। ਜਦੋਂ ਕਰੂੰਬਲ ਇੱਕ ਰੁੱਖ ਬਣ ਜਾਂਦੀ ਹੈ ਤਾਂ ਸੂਰਜੀ ਰੌਸ਼ਨੀ ਦੀ ਕਿਰਨ ਇਸ ਦੀਆਂ ਟਾਹਣੀਆਂ ਨੂੰ ਛੂੰਹਦੀ ਹੈ ਜਿਸ ਨਾਲ ਇਸ ਨੂੰ ਅਤਿਅੰਤ ਖ਼ੁਸ਼ੀ ਮਿਲਦੀ ਹੈ। ਮੈਂ ਵੇਖਦਾ ਹਾਂ ਕਿ ਪਰਮੇਸ਼ੁਰ ਦੀ ਸਿਰਜਣਾ ਦੀ ਬਹੁਲਤਾ ਵਿੱਚ, ਧਰਤੀ ਵੀ ਜੀਉਂਦੀ ਹੈ ਅਤੇ ਇਹ ਅਤੇ ਰੁੱਖ ਇੱਕ ਦੂਜੇ ਉੱਤੇ ਨਿਰਭਰ ਕਰਦੇ ਹਨ। ਮੈਂ ਵੀ ਉਸ ਅਤਿਅੰਤ ਨਿੱਘ ਨੂੰ ਵੇਖਦਾ ਹਾਂ ਜਿਹੜਾ ਧੁੱਪ ਰੁੱਖ ਨੂੰ ਬਖ਼ਸ਼ਦੀ ਹੈ, ਅਤੇ ਮੈਂ ਪੰਛੀਆਂ, ਹਾਲਾਂਕਿ ਉਹ ਆਮ ਪ੍ਰਾਣੀ ਹਨ, ਨੂੰ ਸੰਪੂਰਣ ਸਾਂਝੀਵਾਲਤਾ ਦੀ ਇੱਕ ਤਸਵੀਰ ਵਿੱਚ ਰੁੱਖ ਅਤੇ ਮਨੁੱਖੀ ਜੀਵਾਂ ਦੇ ਨਾਲ ਇਕੱਠੇ ਹੁੰਦੇ ਵੇਖਦੇ ਹਾਂ। ਇਹ ਭਾਵਨਾਵਾਂ ਹਨ ਜਿਹੜੀਆਂ ਮੇਰੇ ਹਿਰਦੇ ਵਿੱਚ ਸਨ ਜਦੋਂ ਮੈਂ ਇਹ ਕਹਾਣੀ ਸੁਣੀ; ਮੈਂ ਸਮਝਦਾ ਹਾਂ ਕਿ ਇਹ ਸਾਰੀਆਂ ਚੀਜ਼ਾਂ ਸੱਚਮੁੱਚ ਜੀਉਂਦੀਆਂ ਹਨ।) ਸਹੀ ਕਿਹਾ! ਕੀ ਕਿਸੇ ਕੋਲ ਕੁਝ ਹੋਰ ਜੋੜਨ ਲਈ ਹੈ? (ਪੁੰਗਰ ਰਹੇ ਅਤੇ ਵੱਡਾ ਰੁੱਖ ਬਣ ਰਹੇ ਇੱਕ ਬੀਜ ਦੀ ਇਸ ਕਹਾਣੀ ਵਿੱਚ, ਮੈਂ ਪਰਮੇਸ਼ੁਰ ਦੀ ਸਿਰਜਣਾ ਦਾ ਚਮਤਕਾਰ ਵੇਖਦਾ ਹਾਂ। ਮੈਂ ਵੇਖਦਾ ਹਾਂ ਕਿ ਪਰਮੇਸ਼ੁਰ ਨੇ ਸਭ ਵਸਤਾਂ ਨੂੰ ਇੱਕ ਦੂਜੀ ਦਾ ਸਹਾਰਾ ਦਿਵਾਇਆ ਅਤੇ ਇੱਕ ਦੂਜੀ ’ਤੇ ਨਿਰਭਰ ਕੀਤਾ, ਅਤੇ ਇਹ ਕਿ ਸਭ ਵਸਤਾਂ ਜੁੜੀਆਂ ਹੋਈਆਂ ਹਨ ਅਤੇ ਇਕ ਦੂਜੇ ਦੀ ਸੇਵਾ ਕਰਦੀਆਂ ਹਨ। ਮੈਂ ਪਰਮੇਸ਼ੁਰ ਦੀ ਬੁੱਧ, ਉਸ ਦਾ ਅਚੰਭਾ ਵੇਖਦਾ ਹਾਂ, ਅਤੇ ਮੈਂ ਵੇਖਦਾ ਹਾਂ ਕਿ ਉਹ ਸਭਾਂ ਵਸਤਾਂ ਲਈ ਜੀਵਨ ਦਾ ਸ੍ਰੋਤ ਹੈ।)

ਜਿਸ ਬਾਰੇ ਮੈਂ ਹੁਣੇ ਬੋਲਿਆ ਹੈ, ਉਹ ਚੀਜ਼ ਤੁਸੀਂ ਪਹਿਲਾਂ ਵੇਖ ਚੁੱਕੇ ਹੋ। ਮਿਸਾਲ ਵਜੋਂ ਬੀਜ—ਉਹ ਰੁੱਖ ਬਣਦੇ ਹਨ ਅਤੇ ਭਾਵੇਂ ਕਿ ਤੂੰ ਇਸ ਪ੍ਰਕਿਰਿਆ ਦਾ ਹਰ ਵੇਰਵਾ ਵੇਖਣ ਦੇ ਕਾਬਲ ਨਹੀਂ ਹੋ ਸਕਦਾ, ਪਰ ਤੂੰ ਜਾਣਦਾ ਹੈਂ ਕਿ ਅਜਿਹਾ ਹੁੰਦਾ ਹੈ, ਕੀ ਤੂੰ ਨਹੀਂ ਜਾਣਦਾ? ਤੂੰ ਧਰਤੀ ਅਤੇ ਧੁੱਪ ਬਾਰੇ ਵੀ ਜਾਣਦਾ ਹੈਂ? ਇੱਕ ਰੁੱਖ ਉੱਤੇ ਬੈਠੇ ਪੰਛੀਆਂ ਦਾ ਦ੍ਰਿਸ਼ ਅਜਿਹੀ ਚੀਜ਼ ਹੈ ਜਿਸ ਨੂੰ ਹਰ ਕਿਸੇ ਨੇ ਵੇਖਿਆ ਹੈ, ਹੈ ਨਾ? ਅਤੇ ਰੁੱਖ ਦੀ ਛਾਂ ਵਿੱਚ ਖ਼ੁਦ ਨੂੰ ਠੰਢਾ ਕਰ ਰਹੇ ਲੋਕਾਂ ਦਾ ਦ੍ਰਿਸ਼-ਇਹ ਉਹ ਚੀਜ਼ ਹੈ ਜੋ ਤੁਸੀਂ ਸਭ ਨੇ ਵੇਖੀ ਹੈ, ਹੈ ਨਾ? (ਹਾਂ।) ਇਸ ਲਈ, ਜਦੋਂ ਇਹ ਸਭ ਵਸਤਾਂ ਇੱਕੋ ਦ੍ਰਿਸ਼ ਵਿੱਚ ਹੁੰਦੀਆਂ ਹਨ ਤਾਂ ਉਹ ਦ੍ਰਿਸ਼ ਕਿਹੜੀ ਭਾਵਨਾ ਪੈਦਾ ਕਰਦਾ ਹੈ? (ਸਾਂਝੀਵਾਲਤਾ ਦੀ ਭਾਵਨਾ।) ਕੀ ਅਜਿਹੇ ਦ੍ਰਿਸ਼ ਵਿਚਲੀ ਹਰ ਇੱਕ ਚੀਜ਼ ਪਰਮੇਸ਼ੁਰ ਵੱਲੋਂ ਆਉਂਦੀ ਹੈ? (ਹਾਂ।) ਕਿਉਂਕਿ ਉਹ ਪਰਮੇਸ਼ੁਰ ਵੱਲੋਂ ਆਉਂਦੀਆਂ ਹਨ, ਇਸ ਲਈ ਪਰਮੇਸ਼ੁਰ ਇਨ੍ਹਾਂ ਸਾਰੀਆਂ ਵੱਖੋ-ਵੱਖ ਵਸਤਾਂ ਦੀ ਸੰਸਾਰਕ ਹੋਂਦ ਦਾ ਮੁੱਲ ਅਤੇ ਮਹੱਤਤਾ ਜਾਣਦਾ ਹੈ। ਜਦੋਂ ਪਰਮੇਸ਼ੁਰ ਨੇ ਸਭ ਵਸਤਾਂ ਦੀ ਸਿਰਜਣਾ ਕੀਤੀ, ਜਦੋਂ ਉਸ ਨੇ ਯੋਜਨਾ ਬਣਾਈ ਅਤੇ ਹਰ ਇੱਕ ਚੀਜ਼ ਸਿਰਜੀ, ਉਸ ਨੇ ਅਜਿਹਾ ਮਨਸ਼ਾ ਨਾਲ ਕੀਤਾ; ਅਤੇ ਜਦੋਂ ਉਸ ਨੇ ਉਹ ਵਸਤਾਂ ਸਿਰਜੀਆਂ, ਤਾਂ ਹਰ ਇੱਕ ਜੀਵਨ ਨਾਲ ਭਰੀ ਸੀ। ਉਹ ਵਾਤਾਵਰਣ ਜਿਹੜਾ ਉਸ ਨੇ ਮਨੁੱਖਜਾਤੀ ਦੀ ਹੋਂਦ ਲਈ ਸਿਰਜਿਆ, ਜਿਵੇਂ ਕਿ ਸਾਡੀ ਕਹਾਣੀ ਵਿੱਚ ਬਿਆਨਿਆ ਗਿਆ ਹੈ, ਉਹ ਹੈ ਜਿੱਥੇ ਬੀਜ ਅਤੇ ਧਰਤੀ ਇੱਕ ਦੂਜੇ ਉੱਤੇ ਨਿਰਭਰ ਕਰਦੇ ਹਨ, ਜਿੱਥੇ ਧਰਤੀ ਬੀਜਾਂ ਦਾ ਪਾਲਣ-ਪੋਸ਼ਣ ਕਰ ਸਕਦੀ ਹੈ ਅਤੇ ਬੀਜ ਧਰਤੀ ਨਾਲ ਬੱਝੇ ਹੋਏ ਹਨ। ਇਹ ਸੰਬੰਧ ਪਰਮੇਸ਼ੁਰ ਦੁਆਰਾ ਉਸ ਦੀ ਸਿਰਜਣਾ ਦੇ ਅਰੰਭ ਤੋਂ ਹੀ ਸਥਾਪਿਤ ਕੀਤਾ ਗਿਆ ਸੀ। ਇੱਕ ਰੁੱਖ, ਧੁੱਪ, ਪੰਛੀਆਂ, ਅਤੇ ਮਨੁੱਖਾਂ ਦਾ ਦ੍ਰਿਸ਼ ਉਸ ਜੀਉਂਦੇ-ਜਾਗਦੇ ਵਾਤਾਵਰਣ ਦਾ ਚਿਤਰਣ ਹੈ ਜਿਹੜਾ ਪਰਮੇਸ਼ੁਰ ਨੇ ਮਨੁੱਖਜਾਤੀ ਲਈ ਸਿਰਜਿਆ। ਪਹਿਲੀ ਗੱਲ, ਰੁੱਖ ਧਰਤੀ ਨੂੰ ਛੱਡ ਨਹੀਂ ਸਕਦਾ, ਨਾ ਹੀ ਇਹ ਧੁੱਪ ਤੋਂ ਬਿਨਾਂ ਰਹਿ ਸਕਦਾ ਹੈ। ਇਸ ਲਈ, ਰੁੱਖ ਪੈਦਾ ਕਰਨ ’ਚ ਪਰਮੇਸ਼ੁਰ ਦਾ ਮੰਤਵ ਕੀ ਸੀ? ਕੀ ਅਸੀਂ ਕਹਿ ਸਕਦੇ ਹਾਂ ਕਿ ਇਹ ਸਿਰਫ਼ ਧਰਤੀ ਲਈ ਹੈ। ਕੀ ਅਸੀਂ ਕਹਿ ਸਕਦੇ ਹਾਂ ਕਿ ਇਹ ਸਿਰਫ਼ ਪੰਛੀਆਂ ਲਈ ਹੈ? ਕੀ ਅਸੀਂ ਕਹਿ ਸਕਦੇ ਹਾਂ ਕਿ ਇਹ ਸਿਰਫ਼ ਲੋਕਾਂ ਲਈ ਹੈ? (ਨਹੀਂ।) ਉਨ੍ਹਾਂ ਵਿਚਾਲੇ ਸੰਬੰਧ ਕੀ ਹੈ? ਉਨ੍ਹਾਂ ਵਿਚਾਲੇ ਸੰਬੰਧ ਆਪਸੀ ਮਜ਼ਬੂਤੀ, ਅੰਤਰ-ਨਿਰਭਰਤਾ ਅਤੇ ਅਟੁੱਟਤਾ ਵਾਲਾ ਹੈ। ਕਹਿਣ ਦਾ ਭਾਵ ਹੈ, ਧਰਤੀ, ਰੁੱਖ, ਧੁੱਪ, ਪੰਛੀ ਅਤੇ ਮਨੁੱਖੀ ਹੋਂਦ ਲਈ ਇੱਕ ਦੂਜੇ ਉੱਤੇ ਨਿਰਭਰ ਕਰਦੇ ਹਨ ਅਤੇ ਇੱਕ ਦੂਜੇ ਨੂੰ ਪਾਲਦੇ ਹਨ। ਰੁੱਖ ਧਰਤੀ ਦੀ ਸੁਰੱਖਿਆ ਕਰਦਾ ਹੈ, ਅਤੇ ਧਰਤੀ ਰੁੱਖ ਨੂੰ ਪਾਲਦੀ ਹੈ; ਧੁੱਪ ਰੁੱਖ ਲਈ ਜ਼ਰੂਰੀ ਚੀਜ਼ ਮੁਹੱਈਆ ਕਰਵਾਉਂਦੀ ਹੈ, ਜਦੋਂ ਕਿ ਰੁੱਖ ਧੁੱਪ ਤੋਂ ਤਾਜ਼ੀ ਹਵਾ ਪ੍ਰਾਪਤ ਕਰਦਾ ਹੈ ਅਤੇ ਧਰਤੀ ਉੱਤੇ ਸੂਰਜ ਦੀ ਤਿੱਖੀ ਗਰਮੀ ਨੂੰ ਘਟਾਉਂਦਾ ਹੈ। ਅਖ਼ੀਰ ਵਿੱਚ, ਇਸ ਤੋਂ ਕੌਣ ਲਾਭ ਲੈਂਦਾ ਹੈ? ਇਹ ਮਨੁੱਖਜਾਤੀ ਹੈ, ਕੀ ਨਹੀਂ ਹੈ? ਇਹ ਉਨ੍ਹਾਂ ਸਿਧਾਂਤਾਂ ਵਿੱਚੋਂ ਇੱਕ ਹੈ ਜਿਹੜਾ ਉਸ ਵਾਤਾਵਰਣ ਨੂੰ ਮਹੱਤਵ ਦਿੰਦਾ ਹੈ ਜਿਸ ਵਿੱਚ ਮਨੁੱਖਜਾਤੀ ਜੀਉਂਦੀ ਹੈ, ਜਿਸ ਨੂੰ ਪਰਮੇਸ਼ੁਰ ਨੇ ਸਿਰਜਿਆ; ਤਾਂ ਇਹ ਹੈ ਜਿਵੇਂ ਪਰਮੇਸ਼ੁਰ ਚਾਹੁੰਦਾ ਸੀ ਕਿ ਇਹ ਪਹਿਲੀ ਕਹਾਣੀ ਨਾਲ ਸੰਬੰਧਤ ਹੋਵੇ। ਹਾਲਾਂ ਕਿ ਇਹ ਦ੍ਰਿਸ਼ ਇੱਕ ਆਮ ਦ੍ਰਿਸ਼ ਹੈ, ਅਸੀਂ ਇਸ ਅੰਦਰ ਪਰਮੇਸ਼ੁਰ ਦੀ ਬੁੱਧ ਅਤੇ ਉਸ ਦੀ ਮਨਸ਼ਾ ਵੇਖ ਸਕਦੇ ਹਾਂ। ਮਨੁੱਖਜਾਤੀ ਧਰਤੀ ਤੋਂ ਬਿਨਾਂ, ਜਾਂ ਰੁੱਖਾਂ ਤੋਂ ਬਿਨਾਂ ਨਹੀਂ ਰਹਿ ਸਕਦੀ, ਪੰਛੀਆਂ ਅਤੇ ਧੁੱਪ ਤੋਂ ਬਿਨਾਂ ਤਾਂ ਬਿਲਕੁਲ ਵੀ ਨਹੀਂ। ਕੀ ਇਹ ਅਜਿਹਾ ਨਹੀਂ ਹੈ? ਭਾਵੇਂ ਕਿ ਇਹ ਮਹਿਜ਼ ਇੱਕ ਕਹਾਣੀ ਹੈ ਪਰ ਜੋ ਇਹ ਚਿਤਰਦੀ ਹੈ, ਉਹ ਪਰਮੇਸ਼ੁਰ ਦੁਆਰਾ ਧਰਤੀ, ਅਕਾਸ਼ ਅਤੇ ਸਭ ਵਸਤਾਂ ਦੀ ਸਿਰਜਣਾ ਦਾ ਇੱਕ ਛੋਟਾ ਸੰਸਾਰ ਅਤੇ ਉਸ ਵਾਤਾਵਰਣ ਜਿਸ ਵਿੱਚ ਮਨੁੱਖਜਾਤੀ ਰਹਿ ਸਕਦੀ ਹੈ, ਦੀ ਇੱਕ ਦਾਤ ਹੈ।

ਇਹ ਮਨੁੱਖਜਾਤੀ ਲਈ ਸੀ ਕਿ ਪਰਮੇਸ਼ੁਰ ਨੇ ਧਰਤੀ, ਅਕਾਸ਼ ਅਤੇ ਸਭ ਵਸਤਾਂ, ਅਤੇ ਰਹਿਣ ਵਾਸਤੇ ਵਾਤਾਵਰਣ ਸਿਰਜਿਆ। ਪਹਿਲਾਂ, ਜਿਹੜੇ ਮੁੱਖ ਨੁਕਤੇ ਦੀ ਸਾਡੀ ਕਹਾਣੀ ਨੇ ਗੱਲ ਕੀਤੀ, ਉਹ ਹੈ ਸਭ ਵਸਤਾਂ ਦਾ ਆਪਸੀ ਮਜ਼ਬੂਤੀਕਰਣ, ਅੰਤਰ-ਨਿਰਭਰਤਾ ਅਤੇ ਸਹਿ-ਹੋਂਦ। ਇਸ ਸਿਧਾਂਤ ਅਧੀਨ, ਮਨੁੱਖਜਾਤੀ ਦੀ ਹੋਂਦ ਦਾ ਵਾਤਾਵਰਣ ਸੁਰੱਖਿਅਤ ਹੈ; ਇਹ ਹੋਂਦ ਰੱਖ ਸਕਦਾ ਹੈ ਅਤੇ ਸੰਭਾਲਿਆ ਜਾ ਸਕਦਾ ਹੈ। ਇਸ ਦੀ ਬਦੌਲਤ, ਮਨੁੱਖਜਾਤੀ ਵੱਧ-ਫੁੱਲ ਸਕਦੀ ਹੈ, ਸੰਤਾਨ ਉਤਪੰਨ ਕਰ ਸਕਦੀ ਹੈ। ਜਿਹੜਾ ਦ੍ਰਿਸ਼ ਅਸੀਂ ਵੇਖਿਆ, ਉਹ ਇਕੱਠਿਆਂ ਇੱਕ ਰੁੱਖ, ਧਰਤੀ, ਧੁੱਪ, ਪੰਛੀ ਅਤੇ ਮਨੁੱਖ ਦਾ ਸੀ। ਕੀ ਇਸ ਚਿੱਤਰ ਵਿੱਚ ਪਰਮੇਸ਼ੁਰ ਸੀ? ਕਿਸੇ ਨੇ ਉਸ ਨੂੰ ਉੱਥੇ ਨਹੀਂ ਵੇਖਿਆ, ਠੀਕ ਹੈ? ਪਰ ਇਸ ਦ੍ਰਿਸ਼ ਵਿਚਲੀਆਂ ਵਸਤਾਂ ਵਿਚਾਲੇ ਆਪਸੀ ਮਜ਼ਬੂਤੀਕਰਣ ਅਤੇ ਅੰਤਰ-ਨਿਰਭਰਤਾ ਦਾ ਨਿਯਮ ਵੇਖਿਆ ਗਿਆ; ਇਸ ਨਿਯਮ ਵਿੱਚ, ਵਿਅਕਤੀ ਪਰਮੇਸ਼ੁਰ ਦੀ ਹੋਂਦ ਅਤੇ ਪ੍ਰਭੁਤਾ ਨੂੰ ਵੇਖ ਸਕਦਾ ਹੈ। ਪਰਮੇਸ਼ੁਰ ਸਭ ਵਸਤਾਂ ਦੇ ਜੀਵਨ ਅਤੇ ਹੋਂਦ ਨੂੰ ਕਾਇਮ ਰੱਖਣ ਲਈ ਅਜਿਹਾ ਇੱਕ ਸਿਧਾਂਤ ਅਤੇ ਇੱਕ ਨਿਯਮ ਵਰਤਦਾ ਹੈ। ਇਸ ਤਰ੍ਹਾਂ, ਉਹ ਸਭ ਵਸਤਾਂ ਅਤੇ ਮਨੁੱਖਜਾਤੀ ਨੂੰ ਸੰਭਾਲਦਾ ਹੈ। ਕੀ ਇਹ ਕਹਾਣੀ ਸਾਡੇ ਮੁੱਖ ਵਿਸ਼ੇ ਨਾਲ ਜੁੜੀ ਹੋਈ ਹੈ? ਉਪਰੋਂ-ਉਪਰੋਂ, ਇਹ ਜੁੜੀ ਹੋਈ ਨਹੀਂ ਲਗਦੀ, ਪਰ ਅਸਲੀਅਤ ਵਿੱਚ, ਜਿਸ ਨਿਯਮ ਨਾਲ ਪਰਮੇਸ਼ੁਰ ਨੇ ਸਭ ਵਸਤਾਂ ਸਿਰਜੀਆਂ ਅਤੇ ਸਭ ਵਸਤਾਂ ਉੱਤੇ ਉਸ ਦੀ ਮਾਲਕੀ, ਉਸ ਦੇ ਸਭ ਵਸਤਾਂ ਦੇ ਜੀਵਨ ਦਾ ਸ੍ਰੋਤ ਹੋਣ ਨਾਲ ਨੇੜਿਉਂ ਜੁੜੇ ਹਨ। ਇਹ ਤੱਥ ਅਟੁੱਟ ਹਨ। ਹੁਣ ਤੁਸੀਂ ਕੁਝ ਸਿੱਖਣਾ ਸ਼ੁਰੂ ਕਰ ਰਹੇ ਹੋ।

ਪਰਮੇਸ਼ੁਰ ਨਿਯਮਾਂ ਨੂੰ ਨਿਯੰਤ੍ਰਿਤ ਕਰਦਾ ਹੈ ਜਿਹੜੇ ਸਭ ਵਸਤਾਂ ਦਾ ਸੰਚਾਲਣ ਕਰਦੇ ਹਨ; ਉਹ ਨਿਯਮਾਂ ਨੂੰ ਨਿਯੰਤ੍ਰਿਤ ਕਰਦਾ ਹੈ ਜਿਹੜੇ ਸਭ ਵਸਤਾਂ ਦੀ ਹੋਂਦ ਦਾ ਸੰਚਾਲਣ ਕਰਦੇ ਹਨ; ਉਹ ਸਭ ਵਸਤਾਂ ਨੂੰ ਨਿਯੰਤ੍ਰਿਤ ਕਰਦਾ ਹੈ, ਅਤੇ ਇੱਕ ਦੂਜੇ ਨੂੰ ਸਹਾਰਾ ਦੇਣ ਅਤੇ ਇੱਕ ਦੂਜੇ ਉੱਤੇ ਨਿਰਭਰ ਕਰਨ ਲਈ ਉਨ੍ਹਾਂ ਨੂੰ ਤਿਆਰ ਕਰਦਾ ਹੈ, ਤਾਂ ਜੋ ਉਹ ਨਾਸ ਜਾਂ ਅਲੋਪ ਨਾ ਹੋ ਜਾਣ। ਸਿਰਫ਼ ਇਸ ਤਰ੍ਹਾਂ ਮਨੁੱਖਜਾਤੀ ਜੀਉਂਦੀ ਰਹਿ ਸਕਦੀ ਹੈ; ਸਿਰਫ਼ ਇਸ ਤਰ੍ਹਾਂ ਉਹ ਅਜਿਹੇ ਵਾਤਾਵਰਣ ਵਿੱਚ ਪਰਮੇਸ਼ੁਰ ਦੇ ਮਾਰਗਦਰਸ਼ਨ ਹੇਠ ਜੀਉਂਦੇ ਹਨ। ਪਰਮੇਸ਼ੁਰ ਅਮਲ ਦੇ ਇਨ੍ਹਾਂ ਨਿਯਮਾਂ ਦਾ ਮਾਲਕ ਹੈ ਅਤੇ ਕੋਈ ਵੀ ਉਨ੍ਹਾਂ ਵਿੱਚ ਦਖ਼ਲ ਨਹੀਂ ਦੇ ਸਕਦਾ, ਨਾ ਹੀ ਉਹ ਉਨ੍ਹਾਂ ਨੂੰ ਬਦਲ ਸਕਦੇ ਹਨ। ਖ਼ੁਦ ਪਰਮੇਸ਼ੁਰ ਹੀ ਇਨ੍ਹਾਂ ਨਿਯਮਾਂ ਨੂੰ ਜਾਣਦਾ ਹੈ ਅਤੇ ਖ਼ੁਦ ਪਰਮੇਸ਼ੁਰ ਹੀ ਉਨ੍ਹਾਂ ਨੂੰ ਸੰਭਾਲਦਾ ਹੈ। ਕਦੋਂ ਰੁੱਖ ਉੱਗਣਗੇ; ਕਦੋਂ ਮੀਂਹ ਪਵੇਗਾ; ਧਰਤੀ ਕਿੰਨਾ ਪਾਣੀ ਅਤੇ ਕਿੰਨੇ ਪੋਸ਼ਕ ਤੱਤ ਪੌਦਿਆਂ ਨੂੰ ਦੇਵੇਗੀ; ਕਿਹੜੇ ਮੌਸਮ ਵਿੱਚ ਪੱਤੇ ਡਿੱਗਣਗੇ; ਕਿਹੜੇ ਮੌਸਮ ਵਿੱਚ ਰੁੱਖਾਂ ਨੂੰ ਫਲ ਲੱਗਣਗੇ; ਧੁੱਪ ਕਿੰਨੇ ਪੋਸ਼ਕ ਤੱਤ ਰੁੱਖਾਂ ਨੂੰ ਦੇਵੇਗੇ; ਧੁੱਪ ਦੁਆਰਾ ਖ਼ੁਰਾਕ ਦਿੱਤੇ ਜਾਣ ਮਗਰੋਂ ਰੁੱਖ ਆਪਣੇ ਅੰਦਰੋਂ ਬਾਹਰ ਕੀ ਕੱਢਣਗੇ-ਇਹ ਸਾਰੀਆਂ ਗੱਲਾਂ ਪਰਮੇਸ਼ੁਰ ਦੁਆਰਾ ਉਦੋਂ ਹੀ ਤੈਅ ਕੀਤੀਆਂ ਗਈਆਂ ਸਨ ਜਦੋਂ ਉਸ ਨੇ ਸਭ ਵਸਤਾਂ ਸਿਰਜੀਆਂ, ਉਨ੍ਹਾਂ ਨਿਯਮਾਂ ਵਜੋਂ ਜਿਨ੍ਹਾਂ ਨੂੰ ਕੋਈ ਨਹੀਂ ਤੋੜ ਸਕਦਾ। ਜਿਹੜੀਆਂ ਵਸਤਾਂ ਪਰਮੇਸ਼ੁਰ ਨੇ ਸਿਰਜੀਆਂ ਭਾਵੇਂ ਜੀਉਂਦੀਆਂ ਜਾਂ, ਮਨੁੱਖ ਦੀ ਨਜ਼ਰ ਵਿੱਚ, ਮ੍ਰਿਤ, ਉਸ ਦੇ ਹੱਥ ਵਿੱਚ ਹਨ, ਜਿੱਥੇ ਉਹ ਉਨ੍ਹਾਂ ਨੂੰ ਨਿਯੰਤ੍ਰਿਤ ਕਰਦਾ ਅਤੇ ਉਨ੍ਹਾਂ ਉੱਤੇ ਰਾਜ ਕਰਦਾ ਹੈ। ਕੋਈ ਵੀ ਇਨ੍ਹਾਂ ਨਿਯਮਾਂ ਨੂੰ ਬਦਲ ਜਾਂ ਤੋੜ ਨਹੀਂ ਸਕਦਾ। ਕਹਿਣ ਦਾ ਭਾਵ ਹੈ, ਜਦੋਂ ਪਰਮੇਸ਼ੁਰ ਨੇ ਸਭ ਵਸਤਾਂ ਸਿਰਜੀਆਂ, ਉਸ ਨੇ ਪਹਿਲਾਂ ਹੀ ਤੈਅ ਕੀਤਾ ਕਿ ਧਰਤੀ ਤੋਂ ਬਿਨਾਂ, ਰੁੱਖ ਜੜ੍ਹਾਂ ਨੂੰ ਸਥਾਪਤ ਨਹੀਂ ਕਰ ਸਕਦਾ, ਉੱਗ ਨਹੀਂ ਸਕਦਾ ਅਤੇ ਵੱਡਾ ਨਹੀਂ ਹੋ ਸਕਦਾ; ਕਿ ਜੇ ਧਰਤੀ ਉੱਤੇ ਕੋਈ ਰੁੱਖ ਨਾ ਹੋਇਆ ਤਾਂ ਇਹ ਸੁੱਕ ਜਾਵੇਗੀ; ਕਿ ਰੁੱਖ ਪੰਛੀਆਂ ਦਾ ਘਰ ਅਤੇ ਅਜਿਹੀ ਥਾਂ ਬਣਨਾ ਚਾਹੀਦਾ ਹੈ ਜਿੱਥੇ ਉਹ ਹਵਾ ਤੋਂ ਓਟ ਲੈ ਸਕਣ। ਕੀ ਰੁੱਖ ਧਰਤੀ ਤੋਂ ਬਿਨਾਂ ਜੀਉਂਦਾ ਰਹਿ ਸਕਦਾ ਹੈ? ਬਿਲਕੁਲ ਵੀ ਨਹੀਂ। ਕੀ ਇਹ ਧੁੱਪ ਜਾਂ ਬਰਸਾਤ ਤੋਂ ਬਿਨਾਂ ਜੀਉਂਦਾ ਰਹਿ ਸਕਦਾ ਹੈ? ਇਹਨਾਂ ਤੋਂ ਬਗੈਰ ਵੀ ਨਹੀਂ। ਇਹ ਸਭ ਵਸਤਾਂ ਮਨੁੱਖਜਾਤੀ ਲਈ, ਮਨੁੱਖਜਾਤੀ ਦੀ ਹੋਂਦ ਲਈ ਹਨ। ਰੁੱਖ ਤੋਂ, ਮਨੁੱਖ ਤਾਜ਼ੀ ਹਵਾ ਪ੍ਰਾਪਤ ਕਰਦਾ ਹੈ ਅਤੇ ਮਨੁੱਖ ਧਰਤੀ ਉੱਤੇ ਜੀਉਂਦਾ ਹੈ, ਜਿਸ ਦੀ ਰੁੱਖ ਦੁਆਰਾ ਸੁਰੱਖਿਆ ਕੀਤੀ ਜਾਂਦੀ ਹੈ। ਮਨੁੱਖ ਧੁੱਪ ਜਾਂ ਵੱਖ ਵੱਖ ਜੀਉਂਦੇ ਪ੍ਰਾਣੀਆਂ ਬਿਨਾਂ ਜੀਉਂਦਾ ਨਹੀਂ ਰਹਿ ਸਕਦਾ। ਭਾਵੇਂ ਕਿ ਇਹ ਸੰਬੰਧ ਗੁੰਝਲਦਾਰ ਹਨ ਪਰ ਤੈਨੂੰ ਯਾਦ ਰੱਖਣਾ ਪੈਣਾ ਹੈ ਕਿ ਪਰਮੇਸ਼ੁਰ ਨੇ ਇਹ ਨਿਯਮ ਬਣਾਏ ਜਿਹੜੇ ਸਭ ਵਸਤਾਂ ਨੂੰ ਚਲਾਉਂਦੇ ਹਨ ਤਾਂ ਜੋ ਉਹ ਇੱਕ ਦੂਜੇ ਨੂੰ ਮਜ਼ਬੂਤ ਕਰ ਸਕਣ, ਇੱਕ ਦੂਜੇ ਉੱਤੇ ਨਿਰਭਰ ਕਰ ਸਕਣ ਅਤੇ ਇਕੱਠਿਆਂ ਰਹਿ ਸਕਣ। ਦੂਸਰੇ ਸ਼ਬਦਾਂ ਵਿੱਚ, ਹਰ ਇੱਕ ਚੀਜ਼ ਜਿਹੜੀ ਉਸ ਨੇ ਸਿਰਜੀ, ਦਾ ਮੁੱਲ ਅਤੇ ਮਹੱਤਤਾ ਹੈ। ਜੇ ਪਰਮੇਸ਼ੁਰ ਨੇ ਮਹੱਤਤਾ ਬਿਨਾਂ ਕੁਝ ਸਿਰਜਿਆ ਤਾਂ ਪਰਮੇਸ਼ੁਰ ਇਸ ਨੂੰ ਅਲੋਪ ਕਰ ਦੇਵੇਗਾ। ਇਹ ਉਨ੍ਹਾਂ ਤਰੀਕਿਆਂ ਵਿੱਚੋਂ ਇੱਕ ਹੈ ਜਿਹੜਾ ਪਰਮੇਸ਼ੁਰ ਸਭ ਵਸਤਾਂ ਨੂੰ ਸੰਭਾਲਣ ਲਈ ਵਰਤਦਾ ਹੈ। ਇਸ ਕਹਾਣੀ ਵਿੱਚ ਸ਼ਬਦ “ਸੰਭਾਲਣਾ” ਦਾ ਕੀ ਅਰਥ ਹੈ? ਕੀ ਪਰਮੇਸ਼ੁਰ ਰੁੱਖ ਨੂੰ ਹਰ ਰੋਜ਼ ਪਾਣੀ ਦਿੰਦਾ ਹੈ? ਕੀ ਰੁੱਖ ਨੂੰ ਸਾਹ ਲੈਣ ਲਈ ਪਰਮੇਸ਼ੁਰ ਦੀ ਮਦਦ ਦੀ ਲੋੜ ਹੁੰਦੀ ਹੈ? (ਨਹੀਂ।) “ਸੰਭਾਲਣਾ” ਦਾ ਇੱਥੇ ਅਰਥ ਹੈ ਪਰਮੇਸ਼ੁਰ ਦੁਆਰਾ ਸਭ ਵਸਤਾਂ ਦੀ ਸਿਰਜਣਾ ਮਗਰੋਂ ਉਨ੍ਹਾਂ ਦੀ ਸੰਭਾਲ ਕਰਨਾ। ਪਰਮੇਸ਼ੁਰ ਲਈ ਉਹ ਨਿਯਮ ਜਿਹੜੇ ਉਨ੍ਹਾਂ ਦਾ ਸੰਚਾਲਣ ਕਰਦੇ ਹਨ, ਸਥਾਪਤ ਕਰਨ ਮਗਰੋਂ ਉਨ੍ਹਾਂ ਨੂੰ ਸੰਭਾਲਣਾ ਕਾਫ਼ੀ ਹੈ। ਇੱਕ ਵਾਰ ਜਦੋਂ ਧਰਤੀ ਵਿਚ ਬੀਜ ਬੀਜਿਆ ਜਾਂਦਾ ਹੈ ਤਾਂ ਰੁੱਖ ਆਪਣੇ ਆਪ ਹੀ ਵਧਦਾ ਜਾਂਦਾ ਹੈ। ਇਸ ਦੇ ਵਾਧੇ ਲਈ ਸਭ ਹਾਲਤਾਂ ਪਰਮੇਸ਼ੁਰ ਦੁਆਰਾ ਸਿਰਜੀਆਂ ਗਈਆਂ। ਪਰਮੇਸ਼ੁਰ ਨੇ ਧੁੱਪ, ਪਾਣੀ, ਮਿੱਟੀ, ਹਵਾ ਅਤੇ ਆਲੇ-ਦੁਆਲੇ ਦਾ ਵਾਤਾਵਰਣ ਬਣਾਇਆ; ਪਰਮੇਸ਼ੁਰ ਨੇ ਹਵਾ, ਕੋਰਾ, ਬਰਫ਼ ਅਤੇ ਮੀਂਹ ਅਤੇ ਚਾਰ ਮੌਸਮ ਬਣਾਏ। ਇਹ ਉਹ ਹਾਲਤਾਂ ਹਨ ਜਿਹੜੀਆਂ ਰੁੱਖ ਨੂੰ ਵਧਣ ਲਈ ਚਾਹੀਦੀਆਂ ਹਨ ਅਤੇ ਇਹ ਉਹ ਵਸਤਾਂ ਹਨ ਜਿਹੜੀਆਂ ਪਰਮੇਸ਼ੁਰ ਨੇ ਤਿਆਰ ਕੀਤੀਆਂ। ਇਸ ਲਈ, ਕੀ ਪਰਮੇਸ਼ੁਰ ਇਸ ਜੀਉਂਦੇ ਵਾਤਾਵਰਣ ਦਾ ਸ੍ਰੋਤ ਹੈ? (ਹਾਂ।) ਕੀ ਪਰਮੇਸ਼ੁਰ ਨੂੰ ਹਰ ਰੋਜ਼ ਰੁੱਖਾਂ ਉੱਤੇ ਹਰ ਪੱਤਾ ਗਿਣਨ ਦੀ ਲੋੜ ਹੈ? ਨਹੀਂ! ਨਾ ਹੀ ਪਰਮੇਸ਼ੁਰ ਨੂੰ ਇਹ ਕਹਿੰਦੇ ਹੋਏ ਕਿ, “ਹੁਣ ਰੁੱਖਾਂ ਉੱਤੇ ਚਮਕਣ ਦਾ ਸਮਾਂ ਹੈ”, ਰੁੱਖ ਦੀ ਸਾਹ ਲੈਣ ਵਿੱਚ ਮਦਦ ਕਰਨ ਜਾਂ ਹਰ ਰੋਜ਼ ਧੁੱਪ ਨੂੰ ਜਗਾਉਣ ਦੀ ਲੋੜ ਹੈ। ਉਸ ਨੂੰ ਇਹ ਸਭ ਕਰਨ ਦੀ ਲੋੜ ਨਹੀਂ। ਧੁੱਪ, ਨਿਯਮਾਂ ਅਨੁਸਾਰ, ਆਪਣੇ ਆਪ ਹੀ ਚਮਕਦੀ ਹੈ ਜਦੋਂ ਇਸ ਲਈ ਚਮਕਣ ਦਾ ਸਮਾਂ ਹੁੰਦਾ ਹੈ; ਇਹ ਰੁੱਖ ਉੱਤੇ ਪਰਗਟ ਹੁੰਦੀ ਅਤੇ ਚਮਕਦੀ ਹੈ ਅਤੇ ਰੁੱਖ ਧੁੱਪ ਨੂੰ ਜਜ਼ਬ ਕਰਦਾ ਹੈ ਜਦੋਂ ਇਸ ਨੂੰ ਲੋੜ ਹੁੰਦੀ ਹੈ ਅਤੇ ਜਦੋਂ ਇਸ ਨੂੰ ਲੋੜ ਨਹੀਂ ਹੁੰਦੀ, ਤਾਂ ਵੀ ਇਹ ਨਿਯਮਾਂ ਅਧੀਨ ਜੀਉਂਦਾ ਹੈ। ਹੋ ਸਕਦਾ ਹੈ ਕਿ ਤੂੰ ਇਸ ਵਰਤਾਰੇ ਦਾ ਸਪਸ਼ਟ ਰੂਪ ਵਿੱਚ ਵਰਣਨ ਨਾ ਕਰ ਸਕੇਂ ਪਰ ਫਿਰ ਵੀ ਇਹ ਇੱਕ ਤੱਥ ਹੈ, ਜਿਹੜਾ ਹਰ ਕੋਈ ਵੇਖ ਅਤੇ ਮੰਨ ਸਕਦਾ ਹੈ। ਤੈਨੂੰ ਬਸ ਇਹ ਸਮਝਣ ਦੀ ਲੋੜ ਹੈ ਕਿ ਜਿਹੜੇ ਨਿਯਮ ਸਭ ਵਸਤਾਂ ਦੀ ਹੋਂਦ ਦਾ ਸੰਚਾਲਣ ਕਰਦੇ ਹਨ, ਉਹ ਪਰਮੇਸ਼ੁਰ ਵੱਲੋਂ ਆਉਂਦੇ ਹਨ ਅਤੇ ਇਹ ਜਾਣਨ ਦੀ ਲੋੜ ਹੈ ਕਿ ਪਰਮੇਸ਼ੁਰ ਸਭ ਵਸਤਾਂ ਦੇ ਵਾਧੇ ਅਤੇ ਹੋਂਦ ਉੱਤੇ ਸਰਬ-ਉੱਚ ਹੈ।

ਹੁਣ, ਕੀ ਇਸ ਕਹਾਣੀ ਵਿੱਚ ਉਹ ਸ਼ਾਮਲ ਹੈ ਜਿਸ ਦਾ ਲੋਕ ਇੱਕ “ਅਲੰਕਾਰ” ਵਜੋਂ ਜ਼ਿਕਰ ਕਰਦੇ ਹਨ। ਕੀ ਇਹ ਮਾਨਵੀਕਰਨ ਹੈ? (ਨਹੀਂ।) ਮੈਂ ਇੱਕ ਸੱਚੀ ਕਹਾਣੀ ਸੁਣਾਈ ਹੈ। ਹਰ ਕਿਸਮ ਦੀ ਜੀਉਂਦੀ ਚੀਜ਼, ਹਰ ਚੀਜ਼ ਜਿਸ ਵਿੱਚ ਜਾਨ ਹੈ, ਉਸ ਉੱਤੇ ਪਰਮੇਸ਼ੁਰ ਦਾ ਸ਼ਾਸਨ ਹੈ; ਹਰ ਇੱਕ ਜੀਉਂਦੀ ਚੀਜ਼ ਪਰਮੇਸ਼ੁਰ ਦੁਆਰਾ ਜੀਵਨ ਨਾਲ ਭਰੀ ਗਈ ਜਦ ਇਸ ਦੀ ਸਿਰਜਣਾ ਹੋਈ ਸੀ; ਹਰ ਜੀਉਂਦੀ ਚੀਜ਼ ਦਾ ਜੀਵਨ ਪਰਮੁਸ਼ਰ ਵੱਲੋਂ ਆਉਂਦਾ ਹੈ ਅਤੇ ਇਹ ਉਸ ਦਿਸ਼ਾ ਅਤੇ ਨਿਯਮਾਂ ਦੀ ਪਾਲਣਾ ਕਰਦਾ ਹੈ ਜਿਹੜੇ ਇਸ ਨੂੰ ਨਿਰਦੇਸ਼ਿਤ ਕਰਦੇ ਹਨ। ਮਨੁੱਖ ਨੂੰ ਇਸ ਨੂੰ ਬਦਲਣ ਦੀ ਲੋੜ ਨਹੀਂ, ਤੇ ਨਾ ਹੀ ਇਸ ਨੂੰ ਮਨੁੱਖ ਦੀ ਮਦਦ ਦੀ ਲੋੜ ਹੈ; ਇਹ ਉਨ੍ਹਾਂ ਤਰੀਕਿਆਂ ਵਿੱਚੋਂ ਇੱਕ ਹੈ ਜਿਸ ਨਾਲ ਪਰਮੇਸ਼ੁਰ ਸਭ ਵਸਤਾਂ ਨੂੰ ਸੰਭਾਲਦਾ ਹੈ। ਕੀ ਤੁਸੀਂ ਸੋਚਦੇ ਹੋ ਕਿ ਲੋਕਾਂ ਲਈ ਇਸ ਨੂੰ ਸਮਝਣਾ ਜ਼ਰੂਰੀ ਹੈ? (ਹਾਂ।) ਇਸ ਲਈ, ਕੀ ਇਸ ਕਹਾਣੀ ਦਾ ਜੀਵ ਵਿਗਿਆਨ ਨਾਲ ਕੋਈ ਸੰਬੰਧ ਹੈ? ਕੀ ਇਹ ਗਿਆਨ ਦੇ ਖੇਤਰ ਜਾਂ ਸਿੱਖਣ ਦੀ ਸ਼ਾਖ਼ਾ ਨਾਲ ਕਿਸੇ ਤਰ੍ਹਾਂ ਜੁੜੀ ਹੈ? ਅਸੀਂ ਜੀਵ ਵਿਗਿਆਨ ਬਾਰੇ ਚਰਚਾ ਨਹੀਂ ਕਰ ਰਹੇ, ਅਤੇ ਅਸੀਂ ਯਕੀਨਨ ਜੀਵ ਵਿਗਿਆਨਕ ਖੋਜ ਨਹੀਂ ਕਰ ਰਹੇ ਹਾਂ। ਸਾਡੀ ਗੱਲਬਾਤ ਦਾ ਮੁੱਖ ਵਿਚਾਰ ਕੀ ਹੈ? (ਪਰਮੇਸ਼ੁਰ ਸਭ ਵਸਤਾਂ ਲਈ ਜੀਵਨ ਦਾ ਸ੍ਰੋਤ ਹੈ।) ਤੁਸੀਂ ਸਿਰਜਣਾ ਅੰਦਰ ਕੀ ਵੇਖਿਆ ਹੈ? ਕੀ ਤੁਸੀਂ ਰੁੱਖ ਵੇਖੇ ਹਨ? ਕੀ ਤੁਸੀਂ ਧਰਤੀ ਵੇਖੀ ਹੈ? (ਹਾਂ।) ਤੁਸੀਂ ਧੁੱਪ ਵੇਖੀ ਹੈ, ਕੀ ਨਹੀਂ ਵੇਖੀ? ਕੀ ਤੁਸੀਂ ਰੁੱਖਾਂ ਉੱਤੇ ਬੈਠੇ ਪੰਛੀ ਵੇਖੇ ਹਨ? (ਅਸੀਂ ਵੇਖੇ ਹਨ।) ਕੀ ਮਨੁੱਖਜਾਤੀ ਅਜਿਹੇ ਵਾਤਾਵਰਣ ਵਿਚ ਜੀਉਂਦੀ ਰਹਿ ਕੇ ਖ਼ੁਸ਼ ਹੈ? (ਹਾਂ।) ਕਹਿਣ ਦਾ ਭਾਵ ਹੈ, ਪਰਮੇਸ਼ੁਰ ਮਨੁੱਖਜਾਤੀ ਦੇ ਘਰ, ਉਸ ਦੇ ਜੀਵਨ ਵਾਤਾਵਰਣ ਨੂੰ ਬਰਕਰਾਰ ਰੱਖਣ ਅਤੇ ਉਸ ਦੀ ਸੁਰੱਖਿਆ ਕਰਨ ਲਈ ਸਭ ਵਸਤਾਂ—ਜਿਹੜੀਆਂ ਵਸਤਾਂ ਉਸ ਨੇ ਸਿਰਜੀਆਂ—ਵਰਤਦਾ ਹੈ। ਇਸ ਤਰ੍ਹਾਂ, ਪਰਮੇਸ਼ੁਰ ਮਨੁੱਖਜਾਤੀ ਅਤੇ ਸਭ ਵਸਤਾਂ ਨੂੰ ਸੰਭਾਲਦਾ ਹੈ।

ਤੁਸੀਂ ਇਸ ਗੱਲਬਾਤ ਦੀ ਸ਼ੈਲੀ, ਉਹ ਤਰੀਕਾ ਜਿਵੇਂ ਮੈਂ ਸੰਗਤੀ ਕਰ ਰਿਹਾ ਹਾਂ, ਨੂੰ ਕਿਵੇਂ ਪਸੰਦ ਕਰਦੇ ਹੋ? (ਸਮਝਣਾ ਸੌਖਾ ਹੈ ਅਤੇ ਅਸਲ ਜੀਵਨ ਦੀਆਂ ਕਈ ਮਿਸਾਲਾਂ ਹਨ।) ਇਹ ਅਰਥਹੀਣ ਸ਼ਬਦ ਨਹੀਂ ਹਨ ਜਿਹੜੇ ਮੈਂ ਬੋਲਦਾ ਹਾਂ, ਕੀ ਇਹ ਹਨ? ਕੀ ਲੋਕਾਂ ਨੂੰ ਇਹ ਸਮਝਣ ਲਈ ਇਸ ਕਹਾਣੀ ਦੀ ਲੋੜ ਹੈ ਕਿ ਪਰਮੇਸ਼ੁਰ ਸਭ ਵਸਤਾਂ ਲਈ ਜੀਵਨ ਦਾ ਸ੍ਰੋਤ ਹੈ। (ਹਾਂ।) ਇਸ ਸਥਿਤੀ ਵਿੱਚ, ਆਓ ਆਪਣੀ ਅਗਲੀ ਕਹਾਣੀ ਵੱਲ ਚੱਲੀਏ। ਅਗਲੀ ਕਹਾਣੀ ਵਿਸ਼ੇ-ਵਸਤੂ ਪੱਖੋਂ ਥੋੜ੍ਹੀ ਵੱਖਰੀ ਹੈ ਅਤੇ ਮੁੱਖ ਵਿਸ਼ਾ ਵੀ ਥੋੜ੍ਹਾ ਵੱਖਰਾ ਹੈ। ਹਰ ਚੀਜ਼ ਜਿਹੜੀ ਇਸ ਕਹਾਣੀ ਵਿੱਚ ਪਰਗਟ ਹੁੰਦੀ ਹੈ, ਉਹ ਅਜਿਹੀ ਚੀਜ਼ ਹੈ ਜਿਸ ਨੂੰ ਲੋਕ ਆਪਣੀਆਂ ਅੱਖਾਂ ਨਾਲ ਪਰਮੇਸ਼ੁਰ ਦੀ ਸਿਰਜਣਾ ਵਿੱਚ ਵੇਖ ਸਕਦੇ ਹਨ। ਹੁਣ, ਮੈਂ ਆਪਣਾ ਅਗਲਾ ਬਿਰਤਾਂਤ ਸ਼ੁਰੂ ਕਰਾਂਗਾ। ਕਿਰਪਾ ਕਰ ਕੇ ਚੁੱਪਚਾਪ ਸੁਣੋ ਅਤੇ ਵੇਖੋ ਕਿ ਤੁਸੀਂ ਮੇਰਾ ਮਤਲਬ ਸਮਝ ਸਕਦੇ ਹੋ। ਕਹਾਣੀ ਤੋਂ ਬਾਅਦ, ਮੈਂ ਇਹ ਵੇਖਣ ਲਈ ਤੁਹਾਨੂੰ ਕੁਝ ਸਵਾਲ ਪੁੱਛਾਂਗਾ ਕਿ ਤੁਸੀਂ ਕਿੰਨਾ ਕੁਝ ਸਿੱਖਿਆ ਹੈ। ਇਸ ਕਹਾਣੀ ਵਿਚਲੇ ਪਾਤਰ ਇੱਕ ਵਿਸ਼ਾਲ ਪਹਾੜ, ਇੱਕ ਛੋਟੀ ਜਿਹੀ ਨਦੀ, ਤੇਜ਼ ਹਵਾ ਅਤੇ ਇੱਕ ਵਿਸ਼ਾਲ ਲਹਿਰ ਹਨ।

ਕਹਾਣੀ 2. ਇੱਕ ਵਿਸ਼ਾਲ ਪਹਾੜ, ਇੱਕ ਛੋਟੀ ਧਾਰਾ, ਜ਼ੋਰਦਾਰ ਹਨੇਰੀ ਅਤੇ ਇੱਕ ਵਿਸ਼ਾਲ ਲਹਿਰ

ਇੱਕ ਛੋਟੀ ਜਿਹੀ ਧਾਰਾ ਸੀ ਜਿਹੜੀ ਇੱਧਰ-ਉੱਧਰ ਵਿੰਗ-ਵਲੇਵੇਂ ਖਾਂਦੀ ਹੋਈ ਵਹਿੰਦੀ ਅਖ਼ੀਰ ਇੱਕ ਵਿਸ਼ਾਲ ਪਹਾੜ ਦੇ ਦਾਮਨ ’ਚ ਜਾ ਪਹੁੰਚਦੀ ਸੀ। ਪਹਾੜ ਨੇ ਛੋਟੀ ਧਾਰਾ ਦਾ ਰਾਹ ਰੋਕ ਦਿੱਤਾ, ਤਾਂ ਧਾਰਾ ਨੇ ਆਪਣੀ ਕਮਜ਼ੋਰ, ਹੌਲੀ ਜਿਹੀ ਆਵਾਜ਼ ਵਿਚ ਪਹਾੜ ਨੂੰ ਕਿਹਾ, “ਕਿਰਪਾ ਕਰਕੇ ਮੈਨੂੰ ਲੰਘ ਜਾਣ ਦੇ। ਤੂੰ ਮੇਰੇ ਰਾਹ ਵਿੱਚ ਖੜ੍ਹਾ ਹੈਂ ਅਤੇ ਮੇਰਾ ਅੱਗੇ ਵਧਣ ਦਾ ਰਾਹ ਰੋਕ ਰਿਹਾ ਹੈਂ।” “ਤੂੰ ਕਿੱਥੇ ਜਾ ਰਹੀ ਹੈਂ?” ਪਹਾੜ ਨੇ ਪੁੱਛਿਆ। “ਮੈਂ ਆਪਣੇ ਘਰ ਦੀ ਭਾਲ ਕਰ ਰਹੀ ਹਾਂ।” ਧਾਰਾ ਨੇ ਜਵਾਬ ਦਿੱਤਾ। “ਠੀਕ ਹੈ, ਅੱਗੇ ਵਧ ਅਤੇ ਮੇਰੇ ਉੱਪਰੋਂ ਵਹਿ ਜਾ!” ਪਰ ਛੋਟੀ ਧਾਰਾ ਬਹੁਤ ਕਮਜ਼ੋਰ ਅਤੇ ਬਹੁਤ ਨਿੱਕੀ ਸੀ, ਇਸ ਲਈ ਉਸ ਕੋਲ ਅਜਿਹੇ ਵਿਸ਼ਾਲ ਪਹਾੜ ਦੇ ਉੱਪਰੋਂ ਵਹਿਣ ਦਾ ਕੋਈ ਤਰੀਕਾ ਨਹੀਂ ਸੀ। ਉਹ ਕੇਵਲ ਉੱਥੇ ਪਹਾੜ ਦੇ ਦਾਮਨ ਦੇ ਨਾਲ-ਨਾਲ ਹੀ ਵਹਿਣਾ ਜਾਰੀ ਰੱਖ ਸਕੀ ...

ਜ਼ੋਰਦਾਰ ਹਨੇਰੀ ਚੱਲੀ, ਜਿਹੜੀ ਰੇਤ ਅਤੇ ਬਜਰੀ ਨੂੰ ਉਡਾ ਕੇ ਉੱਥੇ ਲੈ ਗਈ ਜਿੱਥੇ ਪਹਾੜ ਖੜ੍ਹਾ ਸੀ। ਹਨੇਰੀ ਪਹਾੜ ਉੱਤੇ ਜ਼ੋਰ ਨਾਲ ਚੀਕੀ, “ਮੈਨੂੰ ਲੰਘ ਜਾਣ ਦੇ!” “ਤੂੰ ਕਿੱਥੇ ਜਾ ਰਹੀ ਹੈਂ?” ਪਹਾੜ ਨੇ ਪੁੱਛਿਆ। “ਮੈਂ ਪਹਾੜ ਦੇ ਦੂਜੇ ਪਾਸੇ ਜਾਣਾ ਚਾਹੁੰਦੀ ਹਾਂ।“ ਜਵਾਬ ਵਿੱਚ ਹਨੇਰੀ ਚੀਕੀ। “ਠੀਕ ਹੈ, ਜੇ ਤੂੰ ਮੇਰਾ ਲੱਕ ਤੋੜ ਕੇ ਵਿੱਚੋਂ ਦੀ ਲੰਘ ਸਕਦੀ ਹੈਂ, ਤਾਂ ਚਲੀ ਜਾ!” ਤੇਜ਼ ਹਨੇਰੀ ਵੱਖ-ਵੱਖ ਦਿਸ਼ਾਵਾਂ ਵਿੱਚ ਜ਼ੋਰ ਨਾਲ ਚੀਕੀ, ਪਰ ਭਾਵੇਂ ਉਹ ਕਿੰਨੇ ਹੀ ਜ਼ੋਰ ਨਾਲ ਚੱਲੀ, ਉਹ ਪਹਾੜ ਦਾ ਲੱਕ ਨਾ ਤੋੜ ਸਕੀ। ਹਨੇਰੀ ਥੱਕ ਗਈ ਅਤੇ ਅਰਾਮ ਕਰਨ ਲਈ ਰੁਕ ਗਈ—ਅਤੇ ਪਹਾੜ ਦੇ ਦੂਜੇ ਪਾਸੇ, ਉੱਥੇ ਲੋਕਾਂ ਨੂੰ ਖ਼ੁਸ਼ ਕਰਦਿਆਂ ਇੱਕ ਰੁਮਕਦੀ ਹੋਈ ਪੌਣ ਚੱਲਣ ਲੱਗ ਪਈ। ਇਹ ਪਹਾੜ ਵੱਲੋਂ ਲੋਕਾਂ ਦਾ ਸਵਾਗਤ ਸੀ ...

ਸਾਗਰ ਤੱਟ ’ਤੇ, ਸਮੁੰਦਰੀ ਫੁਹਾਰ ਪਥਰੀਲੇ ਕੰਢੇ ਨਾਲ ਹੌਲੀ ਜਿਹੇ ਖਹਿ ਗਈ। ਅਚਾਨਕ, ਇੱਕ ਵੱਡੀ ਲਹਿਰ ਉੱਭਰੀ ਅਤੇ ਗਰਜਦੀ ਹੋਈ ਪਹਾੜ ਵੱਲ ਵਧੀ। “ਪਰੇ ਹਟ!” ਵਿਸ਼ਾਲ ਲਹਿਰ ਚੀਕੀ। “ਤੂੰ ਕਿੱਥੇ ਜਾ ਰਹੀ ਹੈਂ?” ਪਹਾੜ ਨੇ ਪੁੱਛਿਆ। ਆਪਣਾ ਅੱਗੇ ਵਧਣਾ ਰੋਕਣ ਵਿੱਚ ਅਸਮਰਥ ਲਹਿਰ ਜ਼ੋਰ ਨਾਲ ਚੀਕੀ, “ਮੈਂ ਆਪਣੇ ਇਲਾਕੇ ਦਾ ਵਿਸਤਾਰ ਕਰ ਰਹੀ ਹਾਂ! ਮੈਂ ਆਪਣੀਆਂ ਬਾਹਾਂ ਫੈਲਾਉਣਾ ਚਾਹੁੰਦੀ ਹਾਂ!” “ਠੀਕ ਹੈ, ਜੇ ਤੂੰ ਮੇਰੀ ਚੋਟੀ ਉੱਤੋਂ ਦੀ ਲੰਘ ਸਕਦੀ ਹੈਂ, ਤਾਂ ਮੈਂ ਤੈਨੂੰ ਲੰਘਣ ਦਿਆਂਗਾ।” ਵਿਸ਼ਾਲ ਲਹਿਰ ਥੋੜ੍ਹਾ ਜਿਹਾ ਪਿੱਛੇ ਹਟ ਗਈ, ਤਦ ਇੱਕ ਵਾਰ ਫਿਰ ਉੱਛਲ ਕੇ ਪਹਾੜ ਵੱਲ ਵਧੀ। ਪਰ ਭਾਵੇਂ ਇਸ ਨੇ ਕਿੰਨੇ ਹੀ ਜ਼ੋਰ ਨਾਲ ਕੋਸ਼ਿਸ਼ ਕੀਤੀ, ਇਹ ਪਹਾੜ ਦੀ ਚੋਟੀ ਉੱਤੋਂ ਦੀ ਪਾਰ ਨਾ ਹੋ ਸਕੀ। ਲਹਿਰ ਹੌਲੀ-ਹੌਲੀ ਘਟਦੀ ਹੋਈ ਵਾਪਸ ਸਮੁੰਦਰ ਵਿੱਚ ਚਲੀ ਗਈ ...

ਹਜ਼ਾਰਾਂ ਸਾਲਾਂ ਤੋਂ, ਛੋਟੀ ਧਾਰਾ ਪਹਾੜ ਦੇ ਦਾਮਨ ਦੁਆਲੇ ਹੌਲੀ-ਹੌਲੀ ਵਗਦੀ ਸੀ। ਪਹਾੜ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ, ਛੋਟੀ ਧਾਰਾ ਨੇ ਵਾਪਸ ਘਰ ਵੱਲ ਆਪਣਾ ਰਸਤਾ ਬਣਾਇਆ, ਜਿੱਥੇ ਇਹ ਇੱਕ ਨਦੀ ਨਾਲ ਜੁੜ ਗਈ, ਜਿਹੜੀ ਅੱਗੇ ਸਮੁੰਦਰ ਨਾਲ ਜੁੜ ਗਈ। ਪਹਾੜ ਦੀ ਦੇਖਭਾਲ ਹੇਠ, ਛੋਟੀ ਧਾਰਾ ਕਦੇ ਵੀ ਆਪਣਾ ਰਸਤਾ ਨਾ ਭਟਕੀ। ਧਾਰਾ ਅਤੇ ਪਹਾੜ ਇੱਕ ਦੂਜੇ ਨੂੰ ਸਹਾਰਾ ਦਿੰਦੇ ਸਨ ਅਤੇ ਇੱਕ ਦੂਜੇ ਉੱਤੇ ਨਿਰਭਰ ਕਰਦੇ ਸਨ; ਉਹ ਇੱਕ ਦੂਜੇ ਨੂੰ ਮਜ਼ਬੂਤ ਕਰਦੇ ਸਨ, ਇੱਕ ਦੂਜੇ ਨੂੰ ਰੋਕਦੇ, ਅਤੇ ਇਕੱਠੇ ਰਹਿੰਦੇ ਸਨ।

ਹਜ਼ਾਰਾਂ ਸਾਲਾਂ ਤਕ, ਜ਼ੋਰਦਾਰ ਹਨੇਰੀ ਜ਼ੋਰ ਨਾਲ ਚੀਕਦੀ ਰਹੀ, ਜਿਵੇਂ ਕਿ ਇਸ ਦੀ ਆਦਤ ਸੀ। ਇਹ ਫਿਰ ਵੀ ਪਹਾੜ ਨੂੰ “ਮਿਲਣ” ਅਕਸਰ ਆਉਂਦੀ ਸੀ, ਰੇਤ ਦੇ ਵੱਡੇ-ਵੱਡੇ ਭੰਵਰ ਇਸ ਦੇ ਝੱਖੜਾਂ ਵਿੱਚ ਬਦਲ ਜਾਂਦੇ। ਇਹ ਪਹਾੜ ਨੂੰ ਧਮਕਾਉਂਦੀ ਸੀ, ਪਰ ਕਦੇ ਵੀ ਇਸ ਦਾ ਲੱਕ ਤੋੜ ਕੇ ਅੱਗੇ ਨਾ ਲੰਘ ਸਕੀ। ਹਨੇਰੀ ਅਤੇ ਪਹਾੜ ਇੱਕ ਦੂਜੇ ਨੂੰ ਸਹਾਰਾ ਦਿੰਦੇ ਸਨ ਅਤੇ ਇੱਕ ਦੂਜੇ ਉੱਤੇ ਨਿਰਭਰ ਕਰਦੇ ਸਨ; ਉਹ ਇੱਕ ਦੂਜੇ ਨੂੰ ਮਜ਼ਬੂਤ ਕਰਦੇ ਸਨ, ਇੱਕ ਦੂਜੇ ਨੂੰ ਰੋਕਦੇ, ਅਤੇ ਇਕੱਠੇ ਰਹਿੰਦੇ ਸਨ।

ਹਜ਼ਾਰਾਂ ਸਾਲਾਂ ਤਕ, ਵਿਸ਼ਾਲ ਲਹਿਰ ਕਦੇ ਵੀ ਅਰਾਮ ਕਰਨ ਲਈ ਨਾ ਰੁਕੀ, ਅਤੇ ਇਹ ਲਗਾਤਾਰ ਆਪਣੇ ਇਲਾਕੇ ਦਾ ਵਿਸਤਾਰ ਕਰਦਿਆਂ, ਜ਼ੋਰਦਾਰ ਢੰਗ ਨਾਲ ਅੱਗੇ ਵਧਦੀ ਰਹੀ। ਇਹ ਪਹਾੜ ਵੱਲ ਵਾਰ-ਵਾਰ ਗਰਜੀ ਅਤੇ ਉੱਛਲੀ, ਇਸ ਦੇ ਬਾਵਜੂਦ ਪਹਾੜ ਕਦੇ ਵੀ ਥੋੜ੍ਹਾ ਜਿਹਾ ਵੀ ਨਾ ਹਿੱਲਿਆ। ਪਹਾੜ ਸਮੁੰਦਰ ਦੇ ਉੱਤੇ ਨਜ਼ਰ ਰੱਖਦਾ ਸੀ, ਅਤੇ ਇਸ ਤਰ੍ਹਾਂ, ਸਮੁੰਦਰ ਵਿਚਲੇ ਜੀਵ ਵਧੇ-ਫੁੱਲੇ। ਲਹਿਰ ਅਤੇ ਪਹਾੜ ਇੱਕ ਦੂਜੇ ਨੂੰ ਸਹਾਰਾ ਦਿੰਦੇ ਸਨ ਅਤੇ ਇੱਕ ਦੂਜੇ ਉੱਤੇ ਨਿਰਭਰ ਕਰਦੇ ਸਨ; ਉਹ ਇੱਕ ਦੂਜੇ ਨੂੰ ਮਜ਼ਬੂਤ ਕਰਦੇ ਸਨ, ਇੱਕ ਦੂਜੇ ਨੂੰ ਰੋਕਦੇ, ਅਤੇ ਇਕੱਠੇ ਰਹਿੰਦੇ ਸਨ।

ਇਸ ਤਰ੍ਹਾਂ ਸਾਡੀ ਕਹਾਣੀ ਖ਼ਤਮ ਹੁੰਦੀ ਹੈ। ਪਹਿਲਾਂ, ਮੈਨੂੰ ਦੱਸੋ, ਇਹ ਕਹਾਣੀ ਕਿਸ ਬਾਰੇ ਸੀ? ਆਓ ਸ਼ੁਰੂ ਕਰੀਏ, ਇੱਕ ਵਿਸ਼ਾਲ ਪਹਾੜ, ਇੱਕ ਛੋਟੀ ਧਾਰਾ, ਜ਼ੋਰਦਾਰ ਹਨੇਰੀ ਅਤੇ ਇੱਕ ਵਿਸ਼ਾਲ ਲਹਿਰ ਸੀ। ਛੋਟੀ ਧਾਰਾ ਅਤੇ ਵਿਸ਼ਾਲ ਪਹਾੜ ਨਾਲ ਪਹਿਲੇ ਪੈਰੇ ਵਿੱਚ ਕੀ ਵਾਪਰਿਆ? ਮੈਂ ਇੱਕ ਨਦੀ ਅਤੇ ਇੱਕ ਪਹਾੜ ਬਾਰੇ ਗੱਲ ਕਰਨਾ ਕਿਉਂ ਚੁਣਿਆ? (ਪਹਾੜ ਦੀ ਦੇਖਭਾਲ ਹੇਠ, ਧਾਰਾ ਆਪਣੇ ਰਾਹ ਤੋਂ ਕਦੇ ਨਾ ਭਟਕੀ। ਉਹ ਇੱਕ ਦੂਜੇ ਉੱਤੇ ਨਿਰਭਰ ਕਰਦੇ ਸਨ।) ਕੀ ਤੁਸੀਂ ਕਹੋਗੇ ਕਿ ਪਹਾੜ ਛੋਟੀ ਧਾਰਾ ਦੀ ਸੁਰੱਖਿਆ ਕਰਦਾ ਸੀ ਜਾਂ ਉਸ ਦਾ ਰਾਹ ਰੋਕਦਾ ਸੀ? (ਇਹ ਉਸ ਦੀ ਸੁਰੱਖਿਆ ਕਰਦਾ ਸੀ।) ਪਰ ਕੀ ਇਸ ਨੇ ਛੋਟੀ ਧਾਰਾ ਦਾ ਰਾਹ ਨਹੀਂ ਰੋਕਿਆ? ਇਹ ਅਤੇ ਧਾਰਾ ਇੱਕ ਦੂਜੇ ਦਾ ਧਿਆਨ ਰੱਖਦੇ ਸਨ; ਪਹਾੜ ਨੇ ਧਾਰਾ ਦੀ ਸੁਰੱਖਿਆ ਕੀਤੀ ਅਤੇ ਇਸ ਦਾ ਰਾਹ ਵੀ ਰੋਕਿਆ। ਪਹਾੜ ਨੇ ਛੋਟੀ ਧਾਰਾ ਦੀ ਸੁਰੱਖਿਆ ਕੀਤੀ ਜਦ ਇਹ ਨਦੀ ਵਿੱਚ ਰਲ ਗਈ, ਪਰ ਇਸ ਨੂੰ ਉੱਥੇ ਵਹਿਣ ਤੋਂ ਰੋਕਿਆ ਜਿੱਥੇ ਵਹਿ ਕੇ ਇਹ ਜਲ ਪਰਲੋ ਅਤੇ ਲੋਕਾਂ ਲਈ ਤਬਾਹੀ ਲਿਆ ਸਕਦੀ ਸੀ। ਕੀ ਇਹ ਪੈਰਾ ਇਸੇ ਬਾਰੇ ਨਹੀਂ ਸੀ? ਛੋਟੀ ਧਾਰਾ ਦੀ ਸੁਰੱਖਿਆ ਕਰ ਕੇ ਅਤੇ ਇਸ ਨੂੰ ਰੋਕ ਕੇ, ਪਹਾੜ ਨੇ ਲੋਕਾਂ ਦੇ ਘਰਾਂ ਦੀ ਹਿਫ਼ਾਜ਼ਤ ਕੀਤੀ। ਫਿਰ ਛੋਟੀ ਧਾਰਾ ਪਹਾੜ ਦੇ ਦਾਮਨ ਵਿੱਚ ਵਗਦੀ ਹੋਈ ਨਦੀ ਵਿਚ ਰਲ ਗਈ ਅਤੇ ਸਮੁੰਦਰ ਵਿਚ ਵਹਿ ਗਈ। ਕੀ ਇਹ ਉਹ ਨਿਯਮ ਨਹੀਂ ਜਿਹੜਾ ਛੋਟੀ ਧਾਰਾ ਦੀ ਹੋਂਦ ਦਾ ਸੰਚਾਲਨ ਕਰਦਾ ਹੈ? ਕਿਹੜੀ ਚੀਜ਼ ਨੇ ਛੋਟੀ ਧਾਰਾ ਨੂੰ ਨਦੀ ਅਤੇ ਸਮੁੰਦਰ ਵਿਚ ਰਲ ਜਾਣ ਦੇ ਕਾਬਲ ਬਣਾਇਆ? ਕੀ ਇਹ ਪਹਾੜ ਨਹੀਂ ਸੀ? ਛੋਟੀ ਧਾਰਾ ਨੇ ਪਹਾੜ ਦੀ ਸੁਰੱਖਿਆ ਅਤੇ ਇਸ ਦੀ ਰੁਕਾਵਟ ’ਤੇ ਟੇਕ ਰੱਖੀ। ਇਸ ਤਰ੍ਹਾਂ, ਕੀ ਇਹ ਮੁੱਖ ਨੁਕਤਾ ਨਹੀਂ ਹੈ? ਕੀ ਤੂੰ ਇਸ ਵਿੱਚ ਪਾਣੀ ਲਈ ਪਹਾੜਾਂ ਦੀ ਮਹੱਤਤਾ ਵੇਖਦਾ ਹੈਂ? ਕੀ ਹਰ ਪਹਾੜ ਨੂੰ ਭਾਵੇਂ ਵੱਡਾ ਅਤੇ ਭਾਵੇਂ ਛੋਟਾ, ਬਣਾਉਣ ਵਿੱਚ ਪਰਮੇਸ਼ੁਰ ਦਾ ਉਦੇਸ਼ ਸੀ? (ਹਾਂ।) ਇਹ ਛੋਟਾ ਪੈਰਾ, ਜਿਸ ਵਿੱਚ ਇੱਕ ਛੋਟੀ ਧਾਰਾ ਅਤੇ ਇੱਕ ਵੱਡੇ ਪਹਾੜ ਤੋਂ ਬਿਨਾਂ ਹੋਰ ਕੁਝ ਨਹੀਂ ਹੈ, ਸਾਨੂੰ ਪਰਮੇਸ਼ੁਰ ਦੀ ਇਨ੍ਹਾਂ ਦੋ ਵਸਤਾਂ ਦੀ ਸਿਰਜਣਾ ਦਾ ਮੁੱਲ ਅਤੇ ਮਹੱਤਤਾ ਵਿਖਾਉਂਦਾ ਹੈ; ਇਹ ਸਾਨੂੰ ਉਨ੍ਹਾਂ ਉੱਤੇ ਉਸ ਦੇ ਸ਼ਾਸਨ ਵਿੱਚ ਬੁੱਧ ਅਤੇ ਉਦੇਸ਼ ਵੀ ਵਿਖਾਉਂਦਾ ਹੈ। ਕੀ ਇਹ ਇਸ ਤਰ੍ਹਾਂ ਨਹੀਂ ਹੈ?

ਇਸ ਕਹਾਣੀ ਦਾ ਦੂਜਾ ਪੈਰਾ ਕਿਸ ਬਾਰੇ ਸੀ? (ਜ਼ੋਰਦਾਰ ਹਨੇਰੀ ਅਤੇ ਇੱਕ ਵਿਸ਼ਾਲ ਪਹਾੜ।) ਕੀ ਹਨੇਰੀ ਚੰਗੀ ਚੀਜ਼ ਹੈ? (ਹਾਂ।) ਜ਼ਰੂਰੀ ਤੌਰ ਤੇ ਨਹੀਂ—ਕਈ ਵਾਰ ਹਨੇਰੀ ਬਹੁਤ ਜ਼ੋਰਦਾਰ ਹੁੰਦੀ ਹੈ ਅਤੇ ਤਬਾਹੀ ਦਾ ਕਾਰਨ ਬਣਦੀ ਹੈ। ਤੂੰ ਕਿਵੇਂ ਮਹਿਸੂਸ ਕਰੇਂਗਾ ਜੇ ਤੈਨੂੰ ਜ਼ੋਰਦਾਰ ਹਨੇਰੀ ਵਿੱਚ ਖੜ੍ਹਾ ਕਰ ਦਿੱਤਾ ਜਾਵੇ? ਇਹ ਇਸ ਦੀ ਤਾਕਤ ’ਤੇ ਨਿਰਭਰ ਕਰਦਾ ਹੈ, ਕੀ ਨਹੀਂ? ਜੇ ਇਹ ਤਿੰਨ ਜਾਂ ਚਾਰ ਦਰਜੇ ਵਾਲੀ ਹਨੇਰੀ ਹੋਵੇ, ਤਾਂ ਇਹ ਸਹਿਣਯੋਗ ਹੋਵੇਗੀ। ਵੱਧ ਤੋਂ ਵੱਧ, ਇੱਕ ਵਿਅਕਤੀ ਨੂੰ ਆਪਣੀਆਂ ਅੱਖਾਂ ਖੋਲ੍ਹੀ ਰੱਖਣ ਵਿਚ ਮੁਸ਼ਕਲ ਹੋ ਸਕਦੀ ਹੈ। ਪਰ ਜੇ ਹਨੇਰੀ ਪ੍ਰਚੰਡ ਹੋ ਗਈ ਅਤੇ ਝੱਖੜ ਬਣ ਗਈ, ਤਾਂ ਕੀ ਤੂੰ ਇਸ ਦਾ ਸਾਹਮਣਾ ਕਰ ਸਕੇਂਗਾ? ਤੂੰ ਨਹੀਂ ਕਰ ਸਕੇਂਗਾ। ਇਸ ਲਈ ਲੋਕਾਂ ਦਾ ਇਹ ਕਹਿਣਾ ਗ਼ਲਤ ਹੈ ਕਿ ਹਨੇਰੀ ਹਮੇਸ਼ਾ ਚੰਗੀ ਹੁੰਦੀ ਹੈ, ਜਾਂ ਕਿ ਇਹ ਹਮੇਸ਼ਾ ਮਾੜੀ ਹੁੰਦੀ ਹੈ, ਕਿਉਂਕਿ ਇਹ ਇਸ ਦੀ ਤਾਕਤ ’ਤੇ ਨਿਰਭਰ ਕਰਦਾ ਹੈ। ਹੁਣ, ਇੱਥੇ ਪਹਾੜ ਦਾ ਕੀ ਕੰਮ ਹੈ? ਕੀ ਇਸ ਦਾ ਕੰਮ ਹਨੇਰੀ ਨੂੰ ਛਾਣਨਾ ਨਹੀਂ ਹੈ? ਪਹਾੜ ਤੇਜ਼ ਹਵਾ ਨੂੰ ਕਮਜ਼ੋਰ ਕਰ ਕੇ ਕੀ ਬਣਾਉਂਦਾ ਹੈ? (ਮੱਠੀ ਹਵਾ।) ਹੁਣ, ਉਸ ਵਾਤਾਵਰਣ ਜਿਸ ਵਿੱਚ ਮਨੁੱਖ ਵਾਸ ਕਰਦੇ ਹਨ, ਵਿੱਚ ਕੀ ਬਹੁਤੇ ਲੋਕ ਝੱਖੜਾਂ ਜਾਂ ਮੱਠੀਆਂ ਹਵਾਵਾਂ ਦਾ ਅਨੁਭਵ ਕਰਦੇ ਹਨ? (ਮੱਠੀਆਂ ਹਵਾਵਾਂ।) ਕੀ ਪਹਾੜ ਸਿਰਜਣ ਪਿਛਲੇ ਪਰਮੇਸ਼ੁਰ ਦੇ ਉਦੇਸ਼ਾਂ ਵਿੱਚੋਂ ਇੱਕ ਇਹ ਨਹੀਂ ਸੀ, ਉਸ ਦੇ ਮਨਸ਼ਿਆਂ ਵਿੱਚੋਂ ਇੱਕ ਇਹ ਨਹੀਂ ਸੀ? ਉਦੋਂ ਕਿਹੋ ਜਿਹਾ ਹੁੰਦਾ ਜੇ ਲੋਕ ਉੁਸ ਵਾਤਾਵਰਣ ਵਿੱਚ ਜੀਉਂਦੇ ਜਿੱਥੇ ਰੇਤ ਹਵਾ ਵਿੱਚ ਅੰਨ੍ਹੇਵਾਹ ਉੱਡਦੀ, ਬੇਰੋਕ ਅਤੇ ਅਣਛਣੀ? ਕੀ ਇਹ ਹੋ ਸਕਦਾ ਹੈ ਕਿ ਉੱਡਦੀ ਹੋਈ ਰੇਤ ਅਤੇ ਪੱਥਰ ’ਚ ਘਿਰੀ ਧਰਤੀ ਲੋਕਾਂ ਦੇ ਰਹਿਣ ਦੇ ਯੋਗ ਨਹੀਂ ਹੋਵੇਗੀ? ਹੋ ਸਕਦਾ ਹੈ ਕਿ ਪੱਥਰ ਲੋਕਾਂ ਨੂੰ ਵੱਜਣ, ਅਤੇ ਰੇਤ ਉਨ੍ਹਾਂ ਨੂੰ ਅੰਨ੍ਹਾ ਕਰ ਦੇਵੇ। ਹੋ ਸਕਦਾ ਹੈ ਕਿ ਹਨੇਰੀ ਲੋਕਾਂ ਨੂੰ ਉਡਾ ਦੇਵੇ ਅਤੇ ਉਨ੍ਹਾਂ ਨੂੰ ਅਕਾਸ਼ ਵਿਚ ਲੈ ਜਾਵੇ। ਹੋ ਸਕਦਾ ਹੈ ਕਿ ਘਰ ਤਬਾਹ ਹੋ ਜਾਣ ਅਤੇ ਹਰ ਕਿਸਮ ਦੀ ਤਬਾਹੀ ਆ ਜਾਵੇ। ਫਿਰ ਵੀ ਤੇਜ਼ ਹਨੇਰੀ ਦੀ ਹੋਂਦ ਦਾ ਮੁੱਲ ਹੈ? ਮੈਂ ਕਿਹਾ ਇਹ ਮਾੜੀ ਹੈ, ਇਸ ਲਈ ਕੋਈ ਮਹਿਸੂਸ ਕਰ ਸਕਦਾ ਹੈ ਕਿ ਇਸ ਦਾ ਕੋਈ ਮੁੱਲ ਨਹੀਂ, ਪਰ ਕੀ ਇਸ ਤਰ੍ਹਾਂ ਹੈ? ਕੀ ਇਸ ਦਾ ਕੋਈ ਮੁੱਲ ਨਹੀਂ ਹੁੰਦਾ ਜਦ ਇੱਕ ਵਾਰ ਇਹ ਮੱਠੀ ਹਵਾ ਵਿੱਚ ਬਦਲ ਜਾਂਦੀ ਹੈ? ਉਦੋਂ ਲੋਕਾਂ ਨੂੰ ਸਭ ਤੋਂ ਵੱਧ ਕਿਸ ਚੀਜ਼ ਦੀ ਲੋੜ ਹੁੰਦੀ ਹੈ ਜਦੋਂ ਮੌਸਮ ਸਿੱਲ੍ਹਾ ਜਾਂ ਦਮਘੋਟੂ ਹੁੰਦਾ ਹੈ? ਉਨ੍ਹਾਂ ਨੂੰ ਹਲਕੀ ਜਿਹੀ ਹਵਾ ਦੀ ਲੋੜ ਹੁੰਦੀ ਹੈ, ਜਿਹੜੀ ਉਨ੍ਹਾਂ ਉੱਤੇ ਹੌਲੀ-ਹੌਲੀ ਵਗੇ, ਉਨ੍ਹਾਂ ਨੂੰ ਤਰੋਤਾਜ਼ਾ ਕਰੇ ਅਤੇ ਉਨ੍ਹਾਂ ਨੂੰ ਸਪਸ਼ਟ ਤੌਰ ਤੇ ਸੋਚਣ ਲਾਵੇ, ਉਨ੍ਹਾਂ ਦੇ ਦਿਮਾਗ ਨੂੰ ਸ਼ਾਂਤ ਕਰੇ, ਉਨ੍ਹਾਂ ਦੇ ਮਨ ਦੀ ਅਵਸਥਾ ਨੂੰ ਠੀਕ ਕਰੇ ਅਤੇ ਸੁਧਾਰੇ। ਹੁਣ, ਮਿਸਾਲ ਵਜੋਂ, ਤੁਸੀਂ ਸਾਰੇ ਕਈ ਵਿਅਕਤੀਆਂ ਅਤੇ ਦਮਘੋਟੂ ਹਵਾ ਵਾਲੇ ਇੱਕ ਕਮਰੇ ਵਿਚ ਬੈਠੇ ਹੋ—ਤੁਹਾਨੂੰ ਸਭ ਤੋਂ ਵੱਧ ਕਿਸ ਚੀਜ਼ ਦੀ ਲੋੜ ਪਵੇਗੀ? (ਹਲਕੀ ਜਿਹੀ ਹਵਾ।) ਅਜਿਹੀ ਥਾਂ ’ਤੇ ਜਾਣਾ ਜਿੱਥੇ ਹਵਾ ਗੰਧਲੀ ਅਤੇ ਅਸ਼ੁੱਧ ਹੈ, ਵਿਅਕਤੀ ਦੀ ਸੋਚਣ ਦੀ ਗਤੀ ਨੂੰ ਮੱਠਾ ਕਰ ਸਕਦਾ ਹੈ, ਵਿਅਕਤੀ ਦਾ ਦੌਰਾ ਘਟਾ ਸਕਦਾ ਹੈ, ਅਤੇ ਵਿਅਕਤੀ ਦੀ ਮਨ ਦੀ ਸਪਸ਼ਟਤਾ ਨੂੰ ਘੱਟ ਕਰ ਸਕਦਾ ਹੈ। ਖ਼ੈਰ, ਥੋੜ੍ਹੀ ਜਿਹੀ ਹਿੱਲਜੁਲ ਅਤੇ ਦੌਰਾ ਹਵਾ ਨੂੰ ਤਾਜ਼ਾ ਕਰਦਾ ਹੈ, ਅਤੇ ਲੋਕ ਤਾਜ਼ਾ ਹਵਾ ਵਿੱਚ ਅਲੱਗ ਤਰ੍ਹਾਂ ਮਹਿਸੂਸ ਕਰਦੇ ਹਨ। ਭਾਵੇਂ ਕਿ ਛੋਟੀ ਧਾਰਾ ਤਬਾਹੀ ਲਿਆ ਸਕਦੀ ਹੈ, ਭਾਵੇਂ ਕਿ ਤੇਜ਼ ਹਨੇਰੀ ਤਬਾਹੀ ਲਿਆ ਸਕਦੀ ਹੈ, ਪਰ ਜਦ ਤਕ ਪਹਾੜ ਮੌਜੂਦ ਹੈ, ਇਹ ਉਸ ਖ਼ਤਰੇ ਨੂੰ ਇੱਕ ਤਾਕਤ ਵਿਚ ਬਦਲ ਦੇਵੇਗਾ ਜਿਹੜੀ ਲੋਕਾਂ ਨੂੰ ਲਾਭ ਦਿੰਦੀ ਹੈ। ਕੀ ਇਹ ਇਸ ਤਰ੍ਹਾਂ ਨਹੀਂ ਹੈ?

ਕਹਾਣੀ ਦਾ ਤੀਜਾ ਪੈਰਾ ਕਿਸ ਬਾਰੇ ਸੀ? (ਵਿਸ਼ਾਲ ਪਹਾੜ ਅਤੇ ਵੱਡੀ ਲਹਿਰ।) ਇਹ ਪੈਰਾ ਪਹਾੜ ਦੇ ਦਾਮਨ ਵਿੱਚ ਸਮੁੰਦਰੀ ਕੰਢੇ ’ਤੇ ਅਧਾਰਤ ਹੈ। ਅਸੀਂ ਪਹਾੜ, ਸਮੁੰਦਰੀ ਫੁਹਾਰ, ਅਤੇ ਇੱਕ ਵੱਡੀ ਲਹਿਰ ਨੂੰ ਵੇਖਦੇ ਹਾਂ। ਇਸ ਮਿਸਾਲ ਵਿੱਚ ਲਹਿਰ ਲਈ ਪਹਾੜ ਕੀ ਹੈ? (ਇੱਕ ਰੱਖਿਅਕ ਅਤੇ ਇੱਕ ਰੁਕਾਵਟ।) ਇਹ ਇੱਕ ਰੱਖਿਅਕ ਅਤੇ ਇੱਕ ਰੁਕਾਵਟ ਦੋਵੇਂ ਹੈ। ਇੱਕ ਰੱÎਖਿਅਕ ਵਜੋਂ, ਇਹ ਸਮੁੰਦਰ ਨੂੰ ਅਲੋਪ ਹੋਣ ਤੋਂ ਬਚਾਉਂਦਾ ਹੈ, ਤਾਂ ਜੋ ਇਸ ਵਿੱਚ ਰਹਿਣ ਵਾਲੇ ਜੀਵ ਵੱਧ-ਫੁੱਲ ਸਕਣ। ਇੱਕ ਰੁਕਾਵਟ ਵਜੋਂ, ਪਹਾੜ ਸਮੁੰਦਰ ਦੇ ਪਾਣੀਆਂ ਨੂੰ ਕੰਢੇ ਤੋਂ ਬਾਹਰ ਵਹਿ ਜਾਣ ਅਤੇ ਤਬਾਹੀ ਲਿਆਉਣ, ਨੁਕਸਾਨ ਕਰਨ ਅਤੇ ਲੋਕਾਂ ਦੇ ਘਰਾਂ ਨੂੰ ਤਬਾਹ ਕਰਨ ਤੋਂ ਰੋਕਦਾ ਹੈ। ਇਸ ਲਈ, ਅਸੀਂ ਕਹਿ ਸਕਦੇ ਹਾਂ ਕਿ ਪਹਾੜ ਇੱਕ ਰੱਖਿਅਕ ਅਤੇ ਇੱਕ ਰੁਕਾਵਟ ਦੋਵੇਂ ਹੈ।

ਇਹ ਵਿਸ਼ਾਲ ਪਹਾੜ ਅਤੇ ਛੋਟੀ ਧਾਰਾ, ਵਿਸ਼ਾਲ ਪਹਾੜ ਅਤੇ ਤੇਜ਼ ਹਨੇਰੀ, ਅਤੇ ਵਿਸ਼ਾਲ ਪਹਾੜ ਅਤੇ ਵੱਡੀ ਲਹਿਰ ਵਿਚਾਲੇ ਆਪਸੀ ਸੰਬੰਧ ਦੀ ਮਹੱਤਤਾ ਹੈ; ਇਹ ਉਨ੍ਹਾਂ ਦੇ ਇੱਕ ਦੂਜੇ ਨੂੰ ਮਜ਼ਬੂਤ ਕਰਨ ਅਤੇ ਪ੍ਰਤੀਕਿਰਿਆ ਕਰਨ, ਅਤੇ ਉਨ੍ਹਾਂ ਦੀ ਸਹਿਹੋਂਦ ਦੀ ਮਹੱਤਤਾ ਹੈ। ਇਹ ਵਸਤਾਂ, ਜਿਹੜੀਆਂ ਪਰਮੇਸ਼ੁਰ ਨੇ ਸਿਰਜੀਆਂ, ਉਨ੍ਹਾਂ ਦੀ ਹੋਂਦ ਵਿੱਚ ਇੱਕ ਨਿਯਮ ਅਤੇ ਇੱਕ ਕਾਨੂੰਨ ਦੁਆਰਾ ਸੰਚਾਲਿਤ ਕੀਤੀਆਂ ਜਾਂਦੀਆਂ ਹਨ। ਇਸ ਤਰ੍ਹਾਂ, ਤੁਸੀਂ ਇਸ ਕਹਾਣੀ ਵਿੱਚ ਪਰਮੇਸ਼ੁਰ ਦੇ ਕਿਹੜੇ ਕਾਰਜ ਵੇਖੇ? ਕੀ ਪਰਮੇਸ਼ੁਰ ਸਭ ਵਸਤਾਂ ਨੂੰ ਉਸ ਵੇਲੇ ਤੋਂ ਨਜ਼ਰਅੰਦਾਜ਼ ਕਰ ਰਿਹਾ ਹੈ ਜਦ ਤੋਂ ਉਸ ਨੇ ਉਨ੍ਹਾਂ ਨੂੰ ਸਿਰਜਿਆ? ਕੀ ਉਸ ਨੇ ਉਹ ਨਿਯਮ ਰਚੇ ਅਤੇ ਢੰਗ-ਤਰੀਕੇ ਬਣਾਏ ਜਿਸ ਨਾਲ ਸਭ ਵਸਤਾਂ ਕੰਮ ਕਰਦੀਆਂ ਹਨ, ਸਿਰਫ਼ ਉਸ ਤੋਂ ਬਾਅਦ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਲਈ? ਕੀ ਇਹ ਸਭ ਵਾਪਰਿਆ? (ਨਹੀਂ।) ਫਿਰ ਕੀ ਵਾਪਰਿਆ? ਪਰਮੇਸ਼ੁਰ ਕੋਲ ਹਾਲੇ ਵੀ ਨਿਯੰਤ੍ਰਣ ਹੈ। ਉਹ ਪਾਣੀ, ਹਵਾ, ਅਤੇ ਲਹਿਰਾਂ ਨੂੰ ਨਿਯੰਤ੍ਰਿਤ ਕਰਦਾ ਹੈ। ਉਹ ਉਨ੍ਹਾਂ ਨੂੰ ਬੇਕਾਬੂ ਨਹੀਂ ਹੋਣ ਦਿੰਦਾ, ਨਾ ਹੀ ਉਹ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਜਾਂ ਉਨ੍ਹਾਂ ਘਰਾਂ ਜਿਨ੍ਹਾਂ ਵਿੱਚ ਲੋਕ ਵਸਦੇ ਹਨ, ਨੂੰ ਤਬਾਹ ਕਰਨ ਦਿੰਦਾ ਹੈ। ਇਸ ਕਰਕੇ, ਲੋਕ ਧਰਤੀ ਉੱਤੇ ਜੀਉਂਦੇ ਰਹਿ ਸਕਦੇ ਹਨ ਅਤੇ ਵੱਧ-ਫੁੱਲ ਸਕਦੇ ਹਨ। ਇਸ ਦਾ ਅਰਥ ਹੈ ਕਿ ਜਦੋਂ ਪਰਮੇਸ਼ੁਰ ਨੇ ਸਭ ਵਸਤਾਂ ਸਿਰਜੀਆਂ, ਉਸ ਨੇ ਹੋਂਦ ਲਈ ਨਿਯਮਾਂ ਦੀ ਯੋਜਨਾ ਪਹਿਲਾਂ ਹੀ ਬਣਾ ਲਈ ਸੀ। ਜਦੋਂ ਪਰਮੇਸ਼ੁਰ ਨੇ ਹਰ ਇੱਕ ਚੀਜ਼ ਬਣਾਈ, ਉਸ ਨੇ ਯਕੀਨੀ ਬਣਾਇਆ ਕਿ ਇਹ ਮਨੁੱਖਜਾਤੀ ਨੂੰ ਲਾਭ ਦੇਵੇਗੀ, ਅਤੇ ਉਸ ਨੇ ਇਸ ਉੱਤੇ ਨਿਯੰਤ੍ਰਣ ਕਰ ਲਿਆ, ਤਾਂ ਜੋ ਇਹ ਮਨੁੱਖਜਾਤੀ ਨੂੰ ਪ੍ਰੇਸ਼ਾਨ ਨਾ ਕਰ ਸਕੇ ਜਾਂ ਉਸ ਦਾ ਨਾਸ ਨਾ ਕਰ ਸਕੇ। ਜੇ ਪਰਮੇਸ਼ੁਰ ਦਾ ਪ੍ਰਬੰਧਨ ਨਾ ਹੁੰਦਾ, ਤਾਂ ਕੀ ਪਾਣੀ ਬਿਨਾਂ ਰੋਕ ਤੋਂ ਨਾ ਵਹਿੰਦੇ? ਕੀ ਹਵਾ ਬਿਨਾਂ ਰੋਕ ਤੋਂ ਨਾ ਚਲਦੀ? ਕੀ ਪਾਣੀ ਅਤੇ ਹਵਾ ਨਿਯਮਾਂ ਦੀ ਪਾਲਣਾ ਕਰਦੇ ਹਨ? ਜੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਨਾ ਸੰਭਾਲਿਆ ਹੁੰਦਾ, ਤਾਂ ਕੋਈ ਨਿਯਮ ਉਨ੍ਹਾਂ ਨੂੰ ਨਿਯੰਤ੍ਰਿਤ ਨਾ ਕਰਦਾ, ਅਤੇ ਹਵਾ ਸਾਂ-ਸਾਂ ਕਰਦੀ ਅਤੇ ਪਾਣੀ ਬੇਕਾਬੂ ਹੁੰਦੇ ਅਤੇ ਜਲ ਪਰਲੋ ਲਿਆਉਂਦੇ। ਜੇ ਲਹਿਰ ਪਹਾੜ ਨਾਲੋਂ ਉੱਚੀ ਹੁੰਦੀ, ਕੀ ਸਮੁੰਦਰ ਹੋਂਦ ਵਿਚ ਹੋਣ ਦੇ ਕਾਬਲ ਹੁੰਦਾ? ਇਹ ਨਾ ਹੁੰਦਾ। ਜੇ ਪਹਾੜ ਲਹਿਰ ਜਿੰਨੇ ਉੱਚੇ ਨਾ ਹੁੰਦੇ ਤਾਂ ਸਮੁੰਦਰ ਮੌਜੂਦ ਨਾ ਹੁੰਦਾ, ਅਤੇ ਪਹਾੜ ਆਪਣਾ ਮੁੱਲ ਅਤੇ ਮਹੱਤਤਾ ਗਵਾ ਲੈਂਦੇ।

ਕੀ ਤੁਸੀਂ ਇਨ੍ਹਾਂ ਦੋ ਕਹਾਣੀਆਂ ਅੰਦਰ ਪਰਮੇਸ਼ੁਰ ਦੀ ਬੁੱਧ ਵੇਖਦੇ ਹੋ? ਪਰਮੇਸ਼ੁਰ ਨੇ ਹਰ ਚੀਜ਼ ਸਿਰਜੀ ਜਿਹੜੀ ਮੌਜੂਦ ਹੈ, ਅਤੇ ਉਹ ਹਰ ਚੀਜ਼ ਉੱਤੇ ਪ੍ਰਭੁਤਾ ਰੱਖਦਾ ਹੈ ਜਿਹੜੀ ਮੌਜੂਦ ਹੈ; ਉਹ ਇਸ ਸਭ ਨੂੰ ਸੰਭਾਲਦਾ ਹੈ ਅਤੇ ਇਸ ਸਭ ਲਈ ਅਤੇ ਸਭ ਵਸਤਾਂ ਅੰਦਰ ਪ੍ਰਬੰਧ ਕਰਦਾ ਹੈ, ਉਹ ਹਰ ਚੀਜ਼ ਜਿਹੜੀ ਮੌਜੂਦ ਹੈ, ਦੇ ਹਰ ਸ਼ਬਦ ਅਤੇ ਕੰਮ ਨੂੰ ਵੇਖਦਾ ਅਤੇ ਘੋਖਦਾ ਹੈ। ਇਸੇ ਤਰ੍ਹਾਂ, ਪਰਮੇਸ਼ੁਰ ਮਨੁੱਖੀ ਜੀਵਨ ਦੇ ਵੀ ਹਰ ਪਾਸੇ ਨੂੰ ਵੇਖਦਾ ਅਤੇ ਘੋਖਦਾ ਹੈ। ਇੰਝ, ਪਰਮੇਸ਼ੁਰ ਹਰ ਚੀਜ਼ ਜਿਹੜੀ ਉਸ ਦੀ ਸਿਰਜਣਾ ਅੰਦਰ ਮੌਜੂਦ ਹੈ, ਦੇ ਹਰ ਇੱਕ ਵੇਰਵੇ ਨੂੰ ਨੇੜਿਉਂ ਜਾਣਦਾ ਹੈ, ਹਰ ਚੀਜ਼ ਦੇ ਕਾਰਜ, ਇਸ ਦੇ ਸੁਭਾਅ, ਅਤੇ ਹੋਂਦ ਲਈ ਇਸ ਦੇ ਨਿਯਮਾਂ ਤੋਂ ਲੈ ਕੇ, ਇਸ ਦੇ ਜੀਵਨ ਦੀ ਮਹੱਤਤਾ ਅਤੇ ਇਸ ਦੀ ਹੋਂਦ ਦੇ ਮੁੱਲ ਤਕ, ਇਹ ਸਭ ਕੁਝ ਸਮੱਚੇ ਰੂਪ ਵਿੱਚ ਪਰਮੇਸ਼ੁਰ ਨੂੰ ਪਤਾ ਹੈ। ਪਰਮੇਸ਼ੁਰ ਨੇ ਸਭ ਵਸਤਾਂ ਸਿਰਜੀਆਂ¸ਕੀ ਤੁਸੀਂ ਸੋਚਦੇ ਹੋ ਕਿ ਉਸ ਨੂੰ ਉਨ੍ਹਾਂ ਨਿਯਮਾਂ ਦਾ ਅਧਿਐਨ ਕਰਨ ਦੀ ਲੋੜ ਹੈ ਜਿਹੜੇ ਉਨ੍ਹਾਂ ਨੂੰ ਸੰਚਾਲਿਤ ਕਰਦੇ ਹਨ। ਕੀ ਪਰਮੇਸ਼ੁਰ ਨੂੰ ਮਨੁੱਖੀ ਗਿਆਨ ਜਾਂ ਵਿਗਿਆਨ ਨੂੰ ਸਿੱਖਣ ਅਤੇ ਸਮਝਣ ਲਈ ਉਨ੍ਹਾਂ ਦਾ ਅਧਿਐਨ ਕਰਨ ਦੀ ਲੋੜ ਹੈ। (ਨਹੀਂ।) ਕੀ ਮਨੁੱਖਜਾਤੀ ਵਿੱਚੋਂ ਕੋਈ ਹੈ ਜਿਸ ਕੋਲ ਸਭ ਵਸਤਾਂ ਨੂੰ ਪਰਮੇਸ਼ੁਰ ਵਾਂਗ ਸਮਝਣ ਲਈ ਗਿਆਨ ਅਤੇ ਵਿਦਵਤਾ ਹੋਵੇ। ਅਜਿਹਾ ਨਹੀਂ ਹੈ, ਠੀਕ ਹੈ? ਕੀ ਅਜਿਹੇ ਖਗੋਲ-ਵਿਗਿਆਨੀ ਜਾਂ ਜੀਵ-ਵਿਗਿਆਨੀ ਹਨ ਜਿਹੜੇ ਉਨ੍ਹਾਂ ਨਿਯਮਾਂ ਨੂੰ ਸੱਚਮੁੱਚ ਸਮਝਦੇ ਹਨ ਜਿਨ੍ਹਾਂ ਰਾਹੀਂ ਸਭ ਵਸਤਾਂ ਜੀਉਂਦੀਆਂ ਅਤੇ ਵਧਦੀਆਂ ਹਨ। ਕੀ ਉਹ ਹਰ ਵਸਤੂ ਦੀ ਹੋਂਦ ਦੇ ਮੁੱਲ ਨੂੰ ਸੱਚਮੁੱਚ ਸਮਝ ਸਕਦੇ ਹਨ? (ਨਹੀਂ, ਉਹ ਨਹੀਂ ਸਮਝ ਸਕਦੇ।) ਇਹ ਇਸ ਲਈ ਹੈ ਕਿਉਂਕਿ ਸਭ ਵਸਤਾਂ ਪਰਮੇਸ਼ੁਰ ਦੁਆਰਾ ਸਿਰਜੀਆਂ ਗਈਆਂ ਸਨ, ਅਤੇ ਭਾਵੇਂ ਕਿ ਮਨੁੱਖਜਾਤੀ ਕਿੰਨਾ ਹੀ ਜ਼ਿਆਦਾ ਜਾਂ ਕਿੰਨੀ ਹੀ ਡੂੰਘਾਈ ਨਾਲ ਇਸ ਗਿਆਨ ਦਾ ਅਧਿਐਨ ਕਰਦੀ ਹੈ ਜਾਂ ਕਿੰਨੇ ਹੀ ਲੰਮੇ ਸਮੇਂ ਤਕ ਉਹ ਇਸ ਨੂੰ ਸਿੱਖਣ ਦਾ ਯਤਨ ਕਰਦੇ ਹਨ, ਉਹ ਪਰਮੇਸ਼ੁਰ ਦੁਆਰਾ ਸਭ ਵਸਤਾਂ ਦੀ ਸਿਰਜਣਾ ਦੇ ਭੇਤ ਅਤੇ ਉਦੇਸ਼ ਨੂੰ ਸਮਝਣ ਦੇ ਕਦੇ ਵੀ ਕਾਬਲ ਨਹੀਂ ਹੋਣਗੇ। ਕੀ ਇਹ ਗੱਲ ਨਹੀਂ ਹੈ? ਹੁਣ, ਸਾਡੀ ਇੱਥੋਂ ਤਕ ਦੀ ਗੱਲਬਾਤ ਤੋਂ, ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਸੀਂ ਇਸ ਕਥਨ: “ਪਰਮੇਸ਼ੁਰ ਸਭ ਵਸਤਾਂ ਲਈ ਜੀਵਨ ਦਾ ਸ੍ਰੋਤ ਹੈ” ਦੇ ਅਸਲ ਅਰਥ ਦਾ ਅਧੂਰਾ ਗਿਆਨ ਹਾਸਲ ਕੀਤਾ ਹੈ? (ਹਾਂ।) ਮੈਂ ਜਾਣਦਾ ਸੀ ਕਿ ਜਦੋਂ ਮੈਂ ਇਸ ਵਿਸ਼ੇ—ਪਰਮੇਸ਼ੁਰ ਸਭ ਵਸਤਾਂ ਲਈ ਜੀਵਨ ਦਾ ਸ੍ਰੋਤ ਹੈ—’ਤੇ ਚਰਚਾ ਕੀਤੀ ਤਾਂ ਕਈ ਲੋਕ ਤੁਰੰਤ ਇੱਕ ਹੋਰ ਕਥਨ: “ਪਰਮੇਸ਼ੁਰ ਸੱਚ ਹੈ, ਅਤੇ ਪਰਮੇਸ਼ੁਰ ਸਾਨੂੰ ਸੰਭਾਲਣ ਲਈ ਆਪਣਾ ਵਚਨ ਵਰਤਦਾ ਹੈ” ਬਾਰੇ ਸੋਚਣਗੇ ਅਤੇ ਇਸ ਵਿਸ਼ੇ ਦੇ ਅਰਥ ਦੇ ਉਸ ਪੱਧਰ ਤੋਂ ਪਰੇ ਹੋਰ ਕੁਝ ਨਹੀਂ। ਕੁਝ ਲੋਕ ਇਹ ਵੀ ਮਹਿਸੂਸ ਕਰ ਸਕਦੇ ਹਨ ਕਿ ਪਰਮੇਸ਼ੁਰ ਦੁਆਰਾ ਮਨੁੱਖੀ ਜੀਵਨ, ਰੋਜ਼ਾਨਾ ਖਾਣ-ਪੀਣ ਅਤੇ ਰੋਜ਼ਾਨਾ ਦੀ ਹਰ ਲੋੜ ਦਾ ਪ੍ਰਬੰਧ ਉਸ ਦੁਆਰਾ ਮਨੁੱਖ ਦੀ ਸੰਭਾਲ ਕਰਨ ਦੇ ਤੌਰ ਤੇ ਨਹੀਂ ਗਿਣਿਆ ਜਾਂਦਾ। ਕੀ ਅਜਿਹੇ ਕੁਝ ਲੋਕ ਨਹੀਂ ਜਿਹੜੇ ਇਸ ਤਰ੍ਹਾਂ ਮਹਿਸੂਸ ਕਰਦੇ ਹਨ? ਫਿਰ ਵੀ, ਕੀ ਪਰਮੇਸ਼ੁਰ ਦੀ ਉਸ ਦੀ ਸਿਰਜਣਾ ਵਿੱਚ ਮਨਸ਼ਾ ਸਪਸ਼ਟ ਨਹੀਂ—ਮਨੁੱਖਜਾਤੀ ਨੂੰ ਸਧਾਰਣ ਰੂਪ ਵਿੱਚ ਮੌਜੂਦ ਅਤੇ ਜੀਉਂਦੇ ਰਹਿਣ ਦੀ ਆਗਿਆ ਦੇਣਾ? ਪਰਮੇਸ਼ੁਰ ਵਾਤਾਵਰਣ ਨੂੰ ਸੰਭਾਲਦਾ ਹੈ, ਜਿਸ ਵਿੱਚ ਲੋਕ ਜੀਉਂਦੇ ਹਨ ਅਤੇ ਉਹ ਮਨੁੱਖਜਾਤੀ ਦੁਆਰਾ ਉਨ੍ਹਾਂ ਦੀ ਹੋਂਦ ਲਈ ਜ਼ਰੂਰੀ ਸਭ ਵਸਤਾਂ ਮੁਹੱਈਆ ਕਰਵਾਉਂਦਾ ਹੈ। ਇਸ ਤੋਂ ਇਲਾਵਾ, ਉਹ ਸਭ ਵਸਤਾਂ ਨੂੰ ਸੰਭਾਲਦਾ ਅਤੇ ਉਨ੍ਹਾਂ ਉੱਤੇ ਪ੍ਰਭੁਤਾ ਰੱਖਦਾ ਹੈ। ਇਹ ਸਭ ਕੁਝ ਮਨੁੱਖਜਾਤੀ ਨੂੰ ਸਧਾਰਣ ਤੌਰ ਤੇ ਜੀਉਂਦੇ ਰਹਿਣ ਅਤੇ ਵਧਣ-ਫੁੱਲਣ ਦਿੰਦਾ ਹੈ; ਇਸ ਤਰੀਕੇ ਨਾਲ ਹੀ ਪਰਮੇਸ਼ੁਰ ਸਮੁੱਚੀ ਸਿਰਜਣਾ ਅਤੇ ਮਨੁੱਖਜਾਤੀ ਲਈ ਪ੍ਰਬੰਧ ਕਰਦਾ ਹੈ। ਕੀ ਇਹ ਸੱਚ ਨਹੀਂ ਹੈ ਕਿ ਲੋਕਾਂ ਨੂੰ ਇਨ੍ਹਾਂ ਚੀਜ਼ਾਂ ਨੂੰ ਪਛਾਣਨ ਅਤੇ ਸਮਝਣ ਦੀ ਲੋੜ ਹੈ? ਸ਼ਾਇਦ ਕੁਝ ਲੋਕ ਕਹਿ ਸਕਦੇ ਹਨ, “ਇਹ ਵਿਸ਼ਾ ਖ਼ੁਦ ਸੱਚੇ ਪਰਮੇਸ਼ੁਰ ਪ੍ਰਤੀ ਸਾਡੇ ਗਿਆਨ ਤੋਂ ਬਹੁਤ ਪਰੇ ਹੈ ਅਤੇ ਅਸੀਂ ਇਸ ਨੂੰ ਜਾਣਨਾ ਨਹੀਂ ਚਾਹੁੰਦੇ ਕਿਉਂਕਿ ਅਸੀਂ ਇਕੱਲੀ ਰੋਟੀ ਸਹਾਰੇ ਨਹੀਂ ਜੀਉਂਦੇ ਸਗੋਂ ਪਰਮੇਸ਼ੁਰ ਦੇ ਵਚਨ ਸਹਾਰੇ ਜੀਉਂਦੇ ਹਾਂ।” ਕੀ ਇਹ ਸਮਝ ਸਹੀ ਹੈ? (ਨਹੀਂ।) ਇਹ ਗ਼ਲਤ ਕਿਉਂ ਹੈ? ਕੀ ਤੁਸੀਂ ਪਰਮੇਸ਼ੁਰ ਦੀ ਪੂਰੀ ਸਮਝ ਰੱਖ ਸਕਦੇ ਹੋ ਜੇ ਤੁਹਾਡੇ ਕੋਲ ਸਿਰਫ਼ ਉਨ੍ਹਾਂ ਗੱਲਾਂ ਦਾ ਗਿਆਨ ਹੈ ਜਿਹੜੀਆਂ ਪਰਮੇਸ਼ੁਰ ਨੇ ਕਹੀਆਂ ਹਨ? ਜੇ ਤੁਸੀਂ ਸਿਰਫ਼ ਪਰਮੇਸ਼ੁਰ ਦੇ ਕਾਰਜ ਨੂੰ ਸਵੀਕਾਰ ਕਰਦੇ ਹੋ ਅਤੇ ਪਰਮੇਸ਼ੁਰ ਦੇ ਨਿਆਂ ਤੇ ਤਾੜਨਾ ਨੂੰ ਸਵੀਕਾਰ ਕਰਦੇ ਹੋ, ਤਾਂ ਕੀ ਤੁਹਾਨੂੰ ਪਰਮੇਸ਼ੁਰ ਦੀ ਪੂਰੀ ਸਮਝ ਹੋ ਸਕਦੀ ਹੈ? ਜੇ ਤੁਸੀਂ ਪਰਮੇਸ਼ੁਰ ਦੇ ਸੁਭਾਅ ਦਾ ਸਿਰਫ਼ ਇੱਕ ਛੋਟਾ ਜਿਹਾ ਅੰਸ਼, ਪਰਮੇਸ਼ੁਰ ਦੇ ਅਧਿਕਾਰ ਦਾ ਇੱਕ ਛੋਟਾ ਜਿਹਾ ਅੰਸ਼ ਜਾਣਦੇ ਹੋ, ਤਾਂ ਕੀ ਤੁਸੀਂ ਪਰਮੇਸ਼ੁਰ ਬਾਰੇ ਸਮਝ ਹਾਸਲ ਕਰਨ ਲਈ ਇਸ ਨੂੰ ਕਾਫ਼ੀ ਮੰਨੋਗੇ? (ਨਹੀਂ।) ਪਰਮੇਸ਼ੁਰ ਦੇ ਕਾਰਜ ਉਸ ਦੁਆਰਾ ਸਭ ਵਸਤਾਂ ਦੀ ਸਿਰਜਣਾ ਨਾਲ ਸ਼ੁਰੂ ਹੋਏ, ਅਤੇ ਉਹ ਅੱਜ ਵੀ ਜਾਰੀ ਹਨ—ਪਰਮੇਸ਼ੁਰ ਦੇ ਕਾਰਜ ਹਰ ਸਮੇਂ, ਬੜੀ ਤੇਜ਼ੀ ਨਾਲ ਪ੍ਰਤੱਖ ਹੁੰਦੇ ਹਨ, ਜੇ ਕੋਈ ਮੰਨਦਾ ਹੈ ਕਿ ਪਰਮੇਸ਼ੁਰ ਸਿਰਫ਼ ਇਸ ਕਰਕੇ ਮੌਜੂਦ ਹੈ ਕਿ ਉਸ ਨੇ ਲੋਕਾਂ ਉੱਤੇ ਆਪਣਾ ਕਾਰਜ ਕਰਨ ਅਤੇ ਉਨ੍ਹਾਂ ਨੂੰ ਬਚਾਉਣ ਲਈ ਉਨ੍ਹਾਂ ਦਾ ਇੱਕ ਸਮੂਹ ਚੁਣਿਆ ਹੈ, ਅਤੇ ਕਿ ਹੋਰ ਕਿਸੇ ਵੀ ਚੀਜ਼ ਦਾ ਨਾ ਤਾਂ ਪਰਮੇਸ਼ੁਰ ਨਾਲ, ਨਾ ਉਸ ਦੇ ਅਧਿਕਾਰ ਨਾਲ, ਨਾ ਉਸ ਦੇ ਰੁਤਬੇ, ਨਾ ਹੀ ਉਸ ਦੇ ਕਾਰਜ ਨਾਲ ਕੋਈ ਸੰਬੰਧ ਹੈ, ਤਦ ਕੀ ਉਸ ਨੂੰ ਪਰਮੇਸ਼ੁਰ ਦਾ ਅਸਲ ਗਿਆਨ ਰੱਖਣ ਵਾਲਾ ਮੰਨਿਆ ਜਾ ਸਕਦਾ ਹੈ? ਜਿਹੜੇ ਲੋਕ ਇਸ ਤਰ੍ਹਾਂ ਦਾ ਅਖੌਤੀ “ਪਰਮੇਸ਼ੁਰ ਦਾ ਗਿਆਨ” ਰੱਖਦੇ ਹਨ, ਉਹ ਸਿਰਫ਼ ਇੱਕ-ਪਾਸੜ ਸਮਝ ਰੱਖਦੇ ਹਨ, ਜਿਸ ਦੇ ਅਨੁਸਾਰ ਉਹ ਉਸ ਦੇ ਕਾਰਜਾਂ ਨੂੰ ਲੋਕਾਂ ਦੇ ਇੱਕ ਸਮੂਹ ਤਕ ਸੀਮਤ ਕਰਦੇ ਹਨ। ਕੀ ਇਹ ਪਰਮੇਸ਼ੁਰ ਦਾ ਅਸਲ ਗਿਆਨ ਹੈ? ਕੀ ਇਸ ਕਿਸਮ ਦਾ ਗਿਆਨ ਰੱਖਣ ਵਾਲੇ ਲੋਕ ਪਰਮੇਸ਼ੁਰ ਦੁਆਰਾ ਸਭ ਵਸਤਾਂ ਦੀ ਸਿਰਜਣਾ ਅਤੇ ਉਨ੍ਹਾਂ ਉੱਤੇ ਉਸ ਦੀ ਪ੍ਰਭੁਤਾ ਤੋਂ ਇਨਕਾਰ ਨਹੀਂ ਕਰ ਰਹੇ? ਕੁਝ ਲੋਕ ਇਸ ਨੁਕਤੇ ਨਾਲ ਸਰੋਕਾਰ ਨਹੀਂ ਰੱਖਣਾ ਚਾਹੁੰਦੇ, ਇਸ ਦੀ ਬਜਾਏ ਆਪਣੇ ਆਪ ਨਾਲ ਇਹ ਗੱਲਬਾਤ ਕਰਦੇ ਰਹਿੰਦੇ ਹਨ: “ਮੈਂ ਸਭ ਵਸਤਾਂ ਉੱਤੇ ਪਰਮੇਸ਼ੁਰ ਦੀ ਪ੍ਰਭੁਤਾ ਨੂੰ ਨਹੀਂ ਵੇਖਿਆ। ਇਹ ਵਿਚਾਰ ਬੇਹੱਦ ਭਿੰਨ ਹੈ, ਅਤੇ ਮੈਂ ਇਸ ਨੂੰ ਸਮਝਣ ਦੀ ਪਰਵਾਹ ਨਹੀਂ ਕਰਦਾ। ਪਰਮੇਸ਼ੁਰ ਉਹ ਕਰਦਾ ਹੈ ਜੋ ਉਹ ਚਾਹੁੰਦਾ ਹੈ, ਅਤੇ ਇਸ ਦਾ ਮੇਰੇ ਨਾਲ ਕੋਈ ਲੈਣਾ-ਦੇਣਾ ਨਹੀਂ। ਮੈਂ ਸਿਰਫ਼ ਪਰਮੇਸ਼ੁਰ ਦੀ ਅਗਵਾਈ ਅਤੇ ਉਸ ਦਾ ਵਚਨ ਸਵੀਕਾਰ ਕਰਦਾ ਹਾਂ ਤਾਂ ਜੋ ਮੈਨੂੰ ਪਰਮੇਸ਼ੁਰ ਦੁਆਰਾ ਬਚਾਇਆ ਅਤੇ ਸੰਪੂਰਣ ਕੀਤਾ ਜਾ ਸਕੇ। ਹੋਰ ਕੋਈ ਚੀਜ਼ ਮੇਰੇ ਲਈ ਮਹੱਤਤਾ ਨਹੀਂ ਰੱਖਦੀ। ਉਹ ਨਿਯਮ ਜਿਹੜੇ ਪਰਮੇਸ਼ੁਰ ਨੇ ਉਦੋਂ ਬਣਾਏ ਜਦ ਉਸ ਨੇ ਸਭ ਵਸਤਾਂ ਸਿਰਜੀਆਂ ਅਤੇ ਜੋ ਉਹ ਸਭ ਵਸਤਾਂ ਅਤੇ ਮਨੁੱਖਜਾਤੀ ਨੂੰ ਸੰਭਾਲਣ ਲਈ ਕਰਦਾ ਹੈ, ਉਸ ਦਾ ਮੇਰੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।” ਇਹ ਕਿਸ ਕਿਸਮ ਦੀ ਗੱਲਬਾਤ ਹੈ? ਕੀ ਇਹ ਵਿਦ੍ਰੋਹ ਵਾਲੀ ਗੱਲ ਨਹੀਂ? ਕੀ ਤੁਹਾਡੇ ਵਿੱਚੋਂ ਕੋਈ ਅਜਿਹੀ ਸਮਝ ਵਾਲਾ ਹੈ? ਤੁਹਾਡੇ ਅਜਿਹਾ ਕਹਿਣ ਤੋਂ ਬਿਨਾਂ ਵੀ ਮੈਂ ਜਾਣਦਾ ਹਾਂ ਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਅਜਿਹੇ ਹਨ। ਨਿਯਮਾਂ ਅਨੁਸਾਰ ਚੱਲਣ ਵਾਲੇ ਅਜਿਹੇ ਲੋਕ ਆਪਣੇ “ਆਤਮਿਕ” ਨਜ਼ਰੀਏ ਤੋਂ ਹਰ ਚੀਜ਼ ਨੂੰ ਵੇਖਦੇ ਹਨ। ਉਹ ਪਰਮੇਸ਼ੁਰ ਨੂੰ ਬਾਈਬਲ ਤਕ ਹੀ, ਪਰਮੇਸ਼ੁਰ ਨੂੰ ਉਸ ਦੇ ਬੋਲੇ ਵਚਨਾਂ ਤਕ ਹੀ, ਲਿਖੇ ਹੋਏ ਵਚਨ ’ਚੋਂ ਨਿਕਲੇ ਸ਼ਾਬਦਿਕ ਅਰਥ ਤਕ ਹੀ ਸੀਮਤ ਕਰਨਾ ਚਾਹੁੰਦੇ ਹਨ। ਉਹ ਪਰਮੇਸ਼ੁਰ ਨੂੰ ਹੋਰ ਨਹੀਂ ਜਾਣਨਾ ਚਾਹੁੰਦੇ ਅਤੇ ਉਹ ਨਹੀਂ ਚਾਹੁੰਦੇ ਕਿ ਪਰਮੇਸ਼ੁਰ ਹੋਰ ਚੀਜ਼ਾਂ ਕਰ ਕੇ ਆਪਣਾ ਧਿਆਨ ਵੰਡੇ। ਇਸ ਕਿਸਮ ਦੀ ਸੋਚ ਬਚਕਾਨਾ ਹੈ, ਅਤੇ ਇਹ ਹੱਦੋਂ ਵੱਧ ਧਾਰਮਿਕ ਵੀ ਹੈ। ਕੀ ਅਜਿਹੇ ਵਿਚਾਰ ਰੱਖਣ ਵਾਲੇ ਲੋਕ ਪਰਮੇਸ਼ੁਰ ਨੂੰ ਜਾਣ ਸਕਦੇ ਹਨ? ਉਨ੍ਹਾਂ ਲਈ ਪਰਮੇਸ਼ੁਰ ਨੂੰ ਜਾਣਨਾ ਬਹੁਤ ਮੁਸ਼ਕਲ ਹੋਵੇਗਾ। ਅੱਜ ਮੈਂ ਇਹ ਦੋ ਕਹਾਣੀਆਂ ਸੁਣਾਈਆਂ ਹਨ, ਹਰ ਇੱਕ ਵੱਖਰੇ ਪੱਖ ਦੀ ਗੱਲ ਕਰਨ ਵਾਲੀ। ਤੁਸੀਂ ਹੁਣੇ ਉਨ੍ਹਾਂ ਦੇ ਸੰਪਰਕ ਵਿਚ ਆ ਕੇ ਮਹਿਸੂਸ ਕਰ ਸਕਦੇ ਹੋ ਕਿ ਉਹ ਡੂੰਘੀਆਂ ਹਨ ਜਾਂ ਥੋੜ੍ਹੀਆਂ ਅਸਪਸ਼ਟ, ਜਾਣਨ ਅਤੇ ਸਮਝ ਵਿੱਚ ਮੁਸ਼ਕਲ। ਇਨ੍ਹਾਂ ਨੂੰ ਪਰਮੇਸ਼ੁਰ ਦੇ ਕਾਰਜਾਂ ਅਤੇ ਖ਼ੁਦ ਪਰਮੇਸ਼ੁਰ ਨਾਲ ਜੋੜਨਾ ਮੁਸ਼ਕਲ ਹੋ ਸਕਦਾ ਹੈ। ਹਾਲਾਂਕਿ, ਪਰਮੇਸ਼ੁਰ ਦੇ ਸਾਰੇ ਕਾਰਜ ਅਤੇ ਜੋ ਉਹ ਸਿਰਜਣਾ ਅੰਦਰ ਅਤੇ ਮਨੁੱਖਜਾਤੀ ਵਿਚਾਲੇ ਕਰ ਚੁੱਕਾ ਹੈ, ਉੁਹ ਉਸ ਹਰ ਵਿਅਕਤੀ, ਹਰ ਕਿਸੇ ਨੂੰ ਸਪਸ਼ਟ ਤੌਰ ਤੇ ਅਤੇ ਸਹੀ ਤੌਰ ਤੇ ਜਾਣਨੇ ਚਾਹੀਦੇ ਹਨ ਜਿਹੜਾ ਪਰਮੇਸ਼ੁਰ ਨੂੰ ਜਾਣਨਾ ਚਾਹੁੰਦਾ ਹੈ। ਇਹ ਗਿਆਨ ਪਰਮੇਸ਼ੁਰ ਦੀ ਅਸਲ ਹੋਂਦ ਵਿੱਚ ਤੁਹਾਡੇ ਵਿਸ਼ਵਾਸ ’ਚ ਤੁਹਾਨੂੰ ਯਕੀਨੀ ਨਿਸ਼ਚਾ ਦੇਵੇਗਾ। ਇਹ ਤੁਹਾਨੂੰ ਪਰਮੇਸ਼ੁਰ ਦੀ ਬੁੱਧ, ਉਸ ਦੀ ਸ਼ਕਤੀ, ਅਤੇ ਉਹ ਤਰੀਕਾ ਜਿਸ ਨਾਲ ਉਹ ਸਭ ਵਸਤਾਂ ਨੂੰ ਸੰਭਾਲਦਾ ਹੈ, ਬਾਰੇ ਸਹੀ ਗਿਆਨ ਵੀ ਦੇਵੇਗਾ। ਇਹ ਤੈਨੂੰ ਪਰਮੇਸ਼ੁਰ ਦੀ ਅਸਲ ਹੋਂਦ ਨੂੰ ਸਾਫ਼ ਤੌਰ ਤੇ ਸਮਝਣ ਅਤੇ ਇਹ ਵੇਖਣ ਦੀ ਇਜਾਜ਼ਤ ਦੇਵੇਗਾ ਕਿ ਉਸ ਦੀ ਹੋਂਦ ਕਾਲਪਨਿਕ ਨਹੀਂ, ਇੱਕ ਮਿੱਥ ਨਹੀਂ, ਖ਼ਿਆਲੀ ਨਹੀਂ, ਇੱਕ ਸਿਧਾਂਤ ਨਹੀਂ, ਅਤੇ ਯਕੀਨਨ ਹੀ ਇੱਕ ਤਰ੍ਹਾਂ ਦਾ ਆਤਮਿਕ ਦਿਲਾਸਾ ਨਹੀਂ ਸਗੋਂ ਇੱਕ ਅਸਲ ਹੋਂਦ ਹੈ। ਇਸ ਤੋਂ ਇਲਾਵਾ, ਇਹ ਗਿਆਨ ਲੋਕਾਂ ਨੂੰ ਇਹ ਜਾਣਨ ਦੀ ਇਜਾਜ਼ਤ ਦੇਵੇਗਾ ਕਿ ਪਰਮੇਸ਼ੁਰ ਨੇ ਹਮੇਸ਼ਾ ਹੀ ਸਮੁੱਚੀ ਸਿਰਜਣਾ ਅਤੇ ਮਨੁੱਖਜਾਤੀ ਨੂੰ ਸੰਭਾਲਿਆ ਹੈ; ਪਰਮੇਸ਼ੁਰ ਅਜਿਹਾ ਆਪਣੇ ਹੀ ਤਰੀਕੇ ਨਾਲ ਅਤੇ ਆਪਣੀ ਹੀ ਲੈਅ ਨਾਲ ਕਰਦਾ ਹੈ। ਇਸ ਲਈ, ਇਹ ਇਸ ਕਰਕੇ ਹੈ ਕਿਉਂਕਿ ਪਰਮੇਸ਼ੁਰ ਨੇ ਸਭ ਵਸਤਾਂ ਸਿਰਜੀਆਂ ਅਤੇ ਉਨ੍ਹਾਂ ਨੂੰ ਨਿਯਮ ਦਿੱਤੇ ਕਿ ਉਨ੍ਹਾਂ ਵਿੱਚੋਂ ਹਰ ਕੋਈ, ਉਸ ਦੇ ਪੂਰਵ-ਵਿਧਾਨ ਅਧੀਨ, ਆਪਣੇ ਨਿਰਧਾਰਤ ਕੰਮ ਕਰਨ, ਆਪਣੀਆਂ ਜ਼ਿੰਮੇਦਾਰੀਆਂ ਪੂਰੀਆਂ ਕਰਨ, ਅਤੇ ਆਪਣੀਆਂ ਸਵੈ-ਭੂਮਿਕਾਵਾਂ ਨਿਭਾਉਣ ਦੇ ਕਾਬਲ ਹੈ; ਉਸ ਦੇ ਪੂਰਵ-ਵਿਧਾਨ ਅਧੀਨ, ਮਨੁੱਖਜਾਤੀ ਅਤੇ ਪੁਲਾੜ ਅਤੇ ਵਾਤਾਵਰਣ ਜਿਸ ਵਿੱਚ ਮਨੁੱਖਜਾਤੀ ਰਹਿੰਦੀ ਹੈ, ਦੀ ਸੇਵਾ ਵਿੱਚ ਹਰ ਚੀਜ਼ ਦੀ ਆਪਣੀ ਵਰਤੋਂ ਹੈ। ਜੇਕਰ ਪਰਮੇਸ਼ਰ ਨੇ ਅਜਿਹਾ ਨਾ ਕੀਤਾ ਹੁੰਦਾ ਅਤੇ ਮਨੁੱਖਜਾਤੀ ਕੋਲ ਰਹਿਣ ਲਈ ਅਜਿਹਾ ਵਾਤਾਵਰਣ ਨਾ ਹੁੰਦਾ, ਤਾਂ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨਾ ਜਾਂ ਉਸ ਦਾ ਪਿੱਛਾ ਕਰਨਾ ਮਨੁੱਖਜਾਤੀ ਲਈ ਅਸੰਭਵ ਹੁੰਦਾ; ਇਹ ਸਭ ਅਰਥਹੀਣ ਗੱਲਬਾਤ ਤੋਂ ਵੱਧ ਕੁਝ ਨਾ ਹੁੰਦਾ। ਕੀ ਅਜਿਹਾ ਨਹੀਂ ਹੈ?

ਆਓ ਆਪਾਂ ਵਿਸ਼ਾਲ ਪਹਾੜ ਅਤੇ ਛੋਟੀ ਧਾਰਾ ਦੀ ਕਹਾਣੀ ’ਤੇ ਮੁੜ ਝਾਤ ਮਾਰਦੇ ਹਾਂ। ਪਹਾੜ ਦਾ ਕੰਮ ਕੀ ਹੈ? ਜੀਉਂਦੀਆਂ ਵਸਤਾਂ ਪਹਾੜ ਉੱਤੇ ਵਧਦੀਆਂ-ਫੁੱਲਦੀਆਂ ਹਨ, ਇਸ ਲਈ ਇਸ ਦੀ ਹੋਂਦ ਦਾ ਬੁਨਿਆਦੀ ਮੁੱਲ ਹੈ, ਅਤੇ ਇਹ ਛੋਟੀ ਧਾਰਾ ਨੂੰ ਉਸ ਦੇ ਤਰੀਕੇ ਨਾਲ ਵਹਿਣ ਤੋਂ ਵੀ ਰੋਕਦਾ ਹੈ ਤਾਂ ਕਿ ਇਹ ਲੋਕਾਂ ਉੱਤੇ ਤਬਾਹੀ ਨਾ ਲਿਆ ਸਕੇ। ਕੀ ਇਹ ਮਾਮਲਾ ਨਹੀਂ ਹੈ? ਪਹਾੜ ਹੋਂਦ ਦੇ ਆਪਣੇ ਹੀ ਤਰੀਕੇ ਨਾਲ ਮੌਜੂਦ ਹੈ, ਆਪਣੇ ਉੱਤੇ ਮੌਜੂਦ ਵਸਤਾਂ—ਰੁੱਖ ਅਤੇ ਘਾਹ ਅਤੇ ਪਹਾੜ ਉੱਤੇ ਹੋਰ ਸਾਰੇ ਪੌਦੇ ਅਤੇ ਜਾਨਵਰ-ਨੂੰ ਵਧਣ-ਫੁੱਲਣ ਦਿੰਦਾ ਹੋਇਆ। ਇਹ ਛੋਟੀ ਧਾਰਾ ਦੇ ਵਹਾਅ ਦੀ ਦਿਸ਼ਾ ਵੀ ਨਿਰਦੇਸ਼ਿਤ ਕਰਦਾ ਹੈ¸ਪਹਾੜ ਧਾਰਾ ਦੇ ਪਾਣੀਆਂ ਨੂੰ ਇਕੱਠਾ ਕਰਦਾ ਹੈ ਅਤੇ ਉਨ੍ਹਾਂ ਦਾ ਅਪਣੇ ਦਾਮਨ ਦੁਆਲੇ ਸੁਭਾਵਕ ਤੌਰ ਤੇ ਮਾਰਗਦਰਸ਼ਨ ਕਰਦਾ ਹੈ ਜਿੱਥੇ ਉਹ ਨਦੀ ਵਿਚ ਅਤੇ ਆਖ਼ਰਕਾਰ ਸਮੁੰਦਰ ਵਿਚ ਵਹਿ ਸਕਦੇ ਹਨ। ਇਹ ਨਿਯਮ ਸੁਭਾਵਕ ਰੂਪ ਵਿੱਚ ਨਹੀਂ ਬਣੇ, ਸਗੋਂ ਪਰਮੇਸ਼ੁਰ ਦੁਆਰਾ ਸਿਰਜਣਾ ਦੇ ਸਮੇਂ ਵਿਸ਼ੇਸ਼ ਤੌਰ ਤੇ ਬਣਾਏ ਗਏ। ਜਿੱਥੇ ਤਕ ਵਿਸ਼ਾਲ ਪਹਾੜ ਅਤੇ ਤੇਜ਼ ਹਵਾ ਦੀ ਗੱਲ ਹੈ, ਪਹਾੜ ਨੂੰ ਵੀ ਹਵਾ ਦੀ ਲੋੜ ਹੁੰਦੀ ਹੈ। ਜੀਉਂਦੀਆਂ ਵਸਤਾਂ ਜਿਹੜੀਆਂ ਪਹਾੜ ਉੱਪਰ ਮੌਜੂਦ ਰਹਿੰਦੀਆਂ ਹਨ, ਨੂੰ ਪਲੋਸਣ ਲਈ ਇਸ ਨੂੰ ਹਵਾ ਦੀ ਲੋੜ ਹੁੰਦੀ ਹੈ, ਜਦ ਕਿ ਇਸੇ ਸਮੇਂ ਤੇਜ਼ ਹਵਾ ਨੂੰ ਰੋਕਣ ਦੀ ਵੀ ਲੋੜ ਹੁੰਦੀ ਹੈ ਤਾਂ ਜੋ ਇਹ ਆਪਹੁਦਰੇ ਢੰਗ ਨਾਲ ਨਾ ਚੱਲੇ। ਇਹ ਨਿਯਮ, ਇੱਕ ਖ਼ਾਸ ਪੱਖ ਤੋਂ, ਵਿਸ਼ਾਲ ਪਹਾੜ ਦੇ ਫ਼ਰਜ਼ ਨੂੰ ਸਾਕਾਰ ਕਰਦਾ ਹੈ; ਇਸ ਲਈ, ਕੀ ਪਹਾੜ ਦੇ ਫ਼ਰਜ਼ ਸੰਬੰਧੀ ਇਸ ਨਿਯਮ ਨੇ ਆਪਣੇ ਆਪ ਹੀ ਰੂਪ ਅਖ਼ਤਿਆਰ ਕੀਤਾ? (ਨਹੀਂ।) ਇਹ ਪਰਮੇਸ਼ੁਰ ਦੁਆਰਾ ਬਣਾਇਆ ਗਿਆ ਸੀ। ਵਿਸ਼ਾਲ ਪਹਾੜ ਦਾ ਆਪਣਾ ਫ਼ਰਜ਼ ਹੈ ਅਤੇ ਤੇਜ਼ ਹਵਾ ਦਾ ਵੀ ਆਪਣਾ ਫ਼ਰਜ਼ ਹੈ। ਆਓ ਹੁਣ ਵਿਸ਼ਾਲ ਪਹਾੜ ਅਤੇ ਵੱਡੀ ਲਹਿਰ ਵੱਲ ਮੁੜਦੇ ਹਾਂ। ਪਹਾੜ ਦੀ ਹੋਂਦ ਤੋਂ ਬਿਨਾਂ, ਕੀ ਪਾਣੀ ਆਪਣੇ ਆਪ ਹੀ ਵਹਾਅ ਦੀ ਦਿਸ਼ਾ ਲੱਭ ਲਵੇਗਾ? (ਨਹੀਂ।) ਪਾਣੀ ਪਰਲੋ ਲਿਆ ਦੇਵੇਗਾ। ਪਹਾੜ ਦਾ ਇੱਕ ਪਹਾੜ ਵਜੋਂ ਹੋਂਦ ਸਬੰਧੀ ਆਪਣਾ ਮੁੱਲ ਹੁੰਦਾ ਹੈ, ਅਤੇ ਸਮੁੰਦਰ ਦਾ ਇੱਕ ਸਮੁੰਦਰ ਵਜੋਂ ਹੋਂਦ ਸਬੰਧੀ ਆਪਣਾ ਮੁੱਲ ਹੁੰਦਾ; ਪਰ, ਉਨ੍ਹਾਂ ਹਾਲਤਾਂ ਜਿਨ੍ਹਾਂ ਵਿੱਚ ਉਹ ਸਧਾਰਣ ਤੌਰ ਤੇ ਇਕੱਠੇ ਰਹਿਣ ਦੇ ਯੋਗ ਹੁੰਦੇ ਹਨ ਅਤੇ ਇੱਕ ਦੂਜੇ ਵਿੱਚ ਦਖ਼ਲ ਨਹੀਂ ਦਿੰਦੇ, ਅਧੀਨ ਉਹ ਇੱਕ ਦੂਜੇ ਨੂੰ ਹੱਦ ਵਿੱਚ ਵੀ ਰੱਖਦੇ ਹਨ¸ਵਿਸ਼ਾਲ ਪਹਾੜ ਸਮੁੰਦਰ ਨੂੰ ਹੱਦ ਵਿੱਚ ਰੱਖਦਾ ਹੈ ਤਾਂ ਜੋ ਇਹ ਜਲ ਪਰਲੋ ਨਾ ਲਿਆ ਦੇਵੇ, ਇਸ ਤਰ੍ਹਾਂ ਲੋਕਾਂ ਦੇ ਘਰਾਂ ਦੀ ਸੁਰੱਖਿਆ ਕਰਦਾ ਹੈ, ਅਤੇ ਸਮੁੰਦਰ ਨੂੰ ਹੱਦ ਵਿੱਚ ਰੱਖਣ ਨਾਲ ਇਹ ਉਨ੍ਹਾਂ ਜੀਉਂਦੀਆਂ ਵਸਤਾਂ ਦਾ ਪਾਲਣ-ਪੋਸ਼ਣ ਵੀ ਕਰ ਸਕਦਾ ਹੈ ਜਿਹੜੀਆਂ ਇਸ ਅੰਦਰ ਰਹਿੰਦੀਆਂ ਹਨ। ਕੀ ਇਸ ਭੂ-ਦ੍ਰਿਸ਼ ਨੇ ਆਪਣੇ ਆਪ ਹੀ ਰੂਪ ਅਖ਼ਤਿਆਰ ਕਰ ਲਿਆ? (ਨਹੀਂ।) ਇਹ ਵੀ ਪਰਮੇਸ਼ੁਰ ਦੁਆਰਾ ਸਿਰਜਿਆ ਗਿਆ ਸੀ। ਅਸੀਂ ਇਸ ਦ੍ਰਿਸ਼ ਤੋਂ ਵੇਖਦੇ ਹਾਂ ਕਿ ਜਦੋਂ ਪਰਮੇਸ਼ੁਰ ਨੇ ਸਭ ਵਸਤਾਂ ਸਿਰਜੀਆਂ, ਉਸ ਨੇ ਪਹਿਲਾਂ ਹੀ ਨਿਸ਼ਚਿਤ ਕਰ ਲਿਆ ਕਿ ਪਹਾੜ ਕਿੱਥੇ ਖੜ੍ਹਾ ਹੋਵੇਗਾ, ਨਦੀ ਕਿੱਥੇ ਵਗੇਗੀ, ਤੇਜ਼ ਹਵਾ ਕਿਸ ਦਿਸ਼ਾ ਤੋਂ ਚੱਲਣ ਲੱਗੇਗੀ ਅਤੇ ਇਹ ਕਿੱਥੇ ਜਾਵੇਗੀ, ਅਤੇ ਵੱਡੀਆਂ ਲਹਿਰਾਂ ਕਿੰਨੀਆਂ ਉੱਚੀਆਂ ਹੋਣੀਆਂ ਚਾਹੀਦੀਆਂ ਹਨ। ਇਨ੍ਹਾਂ ਸਭ ਵਸਤਾਂ ਵਿੱਚ ਪਰਮੇਸ਼ੁਰ ਦੀ ਮਨਸ਼ਾ ਅਤੇ ਉਦੇਸ਼ ਹੈ—ਉਹ ਪਰਮੇਸ਼ੁਰ ਦੇ ਕਾਰਜ ਹਨ। ਹੁਣ, ਕੀ ਤੁਸੀਂ ਵੇਖ ਸਕਦੇ ਹੋ ਕਿ ਪਰਮੇਸ਼ੁਰ ਦੇ ਕਾਰਜ ਸਭ ਵਸਤਾਂ ਵਿੱਚ ਮੌਜੂਦ ਹੁੰਦੇ ਹਨ? (ਹਾਂ।)

ਇਨ੍ਹਾਂ ਚੀਜ਼ਾਂ ਬਾਰੇ ਚਰਚਾ ਕਰਨ ਪਿੱਛੇ ਸਾਡਾ ਉਦੇਸ਼ ਕੀ ਹੈ? ਕੀ ਇਹ ਲੋਕਾਂ ਨੂੰ ਉਨ੍ਹਾਂ ਨਿਯਮਾਂ ਦਾ ਅਧਿਐਨ ਕਰਾਉਣਾ ਹੈ ਜਿਨ੍ਹਾਂ ਰਾਹੀਂ ਪਰਮੇਸ਼ੁਰ ਨੇ ਸਭ ਵਸਤਾਂ ਦੀ ਸਿਰਜਣਾ ਕੀਤੀ? ਕੀ ਇਹ ਖਗੋਲ-ਵਿਗਿਆਨ ਅਤੇ ਭੂਗੋਲ ਵਿੱਚ ਰੁਚੀ ਨੂੰ ਉਤਸ਼ਾਹਿਤ ਕਰਨਾ ਹੈ? (ਨਹੀਂ।) ਫਿਰ ਇਹ ਕੀ ਹੈ? ਇਸ ਦਾ ਉਦੇਸ਼ ਲੋਕਾਂ ਨੂੰ ਪਰਮੇਸ਼ੁਰ ਦੇ ਕਾਰਜਾਂ ਬਾਰੇ ਸਮਝਾਉਣਾ ਹੈ। ਪਰਮੇਸ਼ੁਰ ਦੇ ਕਾਰਜਾਂ ਵਿੱਚ, ਲੋਕ ਪੁਸ਼ਟੀ ਅਤੇ ਤਸਦੀਕ ਕਰ ਸਕਦੇ ਹਨ ਕਿ ਪਰਮੇਸ਼ੁਰ ਸਭ ਵਸਤਾਂ ਲਈ ਜੀਵਨ ਦਾ ਸ੍ਰੋਤ ਹੈ। ਜੇਕਰ ਤੂੰ ਇਹ ਸਮਝ ਸਕਦਾ ਹੈਂ, ਤਾਂ ਤੂੰ ਆਪਣੇ ਹਿਰਦੇ ਵਿੱਚ ਪਰਮੇਸ਼ੁਰ ਦੀ ਜਗ੍ਹਾ ਦੀ ਪੁਸ਼ਟੀ ਕਰਨ ਦੇ ਸੱਚਮੁੱਚ ਯੋਗ ਹੋਵੇਂਗਾ, ਅਤੇ ਤੂੰ ਇਹ ਪੁਸ਼ਟੀ ਕਰਨ ਦੇ ਯੋਗ ਹੋਵੇਂਗਾ ਕਿ ਪਰਮੇਸ਼ੁਰ ਖ਼ੁਦ ਵਿਲੱਖਣ ਪਰਮੇਸ਼ੁਰ ਹੈ, ਧਰਤੀ, ਅਕਾਸ਼ ਅਤੇ ਸਭ ਵਸਤਾਂ ਦਾ ਸਿਰਜਣਹਾਰ ਹੈ। ਤਾਂ ਫਿਰ, ਸਭ ਵਸਤਾਂ ਦੇ ਨਿਯਮਾਂ ਨੂੰ ਜਾਣਨ ਲਈ ਅਤੇ ਪਰਮੇਸ਼ੁਰ ਦੇ ਕਾਰਜਾਂ ਨੂੰ ਜਾਣਨ ਲਈ ਕੀ ਇਹ ਪਰਮੇਸ਼ੁਰ ਬਾਰੇ ਤੇਰੀ ਸਮਝ ਵਾਸਤੇ ਲਾਭਦਾਇਕ ਹੈ? (ਹਾਂ।) ਇਹ ਲਾਭਦਾਇਕ ਕਿਵੇਂ ਹੈ? ਸਭ ਤੋਂ ਪਹਿਲਾਂ, ਜਦੋਂ ਤੂੰ ਪਰਮੇਸ਼ੁਰ ਦੇ ਕਾਰਜਾਂ ਨੂੰ ਸਮਝ ਗਿਆ ਹੈਂ, ਫਿਰ ਵੀ ਤੂੰ ਖਗੋਲ-ਵਿਗਿਆਨ ਅਤੇ ਭੂਗੋਲ ਵਿਚ ਰੁਚੀ ਰੱਖ ਸਕਦਾ ਹੈਂ? ਕੀ ਤੂੰ ਹਾਲੇ ਵੀ ਇੱਕ ਸਨਕੀ ਵਿਅਕਤੀ ਵਾਲੀ ਸੋਚ ਅਤੇ ਸ਼ੱਕ ਰੱਖ ਸਕਦਾ ਹੈਂ ਕਿ ਪਰਮੇਸ਼ੁਰ ਸਭ ਵਸਤਾਂ ਦਾ ਸਿਰਜਣਹਾਰ ਹੈ? ਕੀ ਤੂੰ ਹਾਲੇ ਵੀ ਇੱਕ ਖੋਜਕਾਰ ਵਾਲੀ ਸੋਚ ਅਤੇ ਸ਼ੱਕ ਰੱਖ ਸਕਦਾ ਹੈਂ ਕਿ ਪਰਮੇਸ਼ੁਰ ਸਭ ਵਸਤਾਂ ਦਾ ਸਿਰਜਣਹਾਰ ਹੈ? (ਨਹੀਂ।) ਜਦੋਂ ਤੂੰ ਪੁਸ਼ਟੀ ਕਰ ਦਿੱਤੀ ਹੈ ਕਿ ਪਰਮੇਸ਼ੁਰ ਸਭ ਵਸਤਾਂ ਦਾ ਸਿਰਜਣਹਾਰ ਹੈ ਅਤੇ ਪਰਮੇਸ਼ੁਰ ਦੀ ਸਿਰਜਣਾ ਦੇ ਕੁਝ ਨਿਯਮ ਸਮਝ ਗਿਆ ਹੈਂ, ਤਾਂ ਕੀ ਤੂੰ ਸੱਚਮੁੱਚ ਆਪਣੇ ਹਿਰਦੇ ’ਤੇ ਵਿਸ਼ਵਾਸ ਕਰੇਂਗਾ ਕਿ ਪਰਮੇਸ਼ੁਰ ਸਭ ਵਸਤਾਂ ਦਾ ਪ੍ਰਬੰਧ ਕਰਦਾ ਹੈ? (ਹਾਂ।) ਕੀ ਇੱਥੇ “ਪ੍ਰਬੰਧ” ਦੀ ਵਿਸ਼ੇਸ਼ ਮਹੱਤਤਾ ਹੈ, ਜਾਂ ਕੀ ਇਸ ਦੀ ਵਰਤੋਂ ਕਿਸੇ ਵਿਸ਼ੇਸ਼ ਹਾਲਤ ਵੱਲ ਸੰਕੇਤ ਕਰਦੀ ਹੈ? “ਪਰਮੇਸ਼ੁਰ ਸਭ ਵਸਤਾਂ ਦਾ ਪ੍ਰਬੰਧ ਕਰਦਾ ਹੈ” ਇੱਕ ਕਥਨ ਹੈ ਜਿਸ ਦੀ ਬਹੁਤ ਵਿਆਪਕ ਮਹੱਤਤਾ ਅਤੇ ਗੁੰਜਾਇਸ਼ ਹੈ। ਪਰਮੇਸ਼ੁਰ ਲੋਕਾਂ ਨੂੰ ਮਹਿਜ਼ ਉਨ੍ਹਾਂ ਦਾ ਰੋਜ਼ਾਨਾ ਖਾਣਾ-ਪੀਣਾ ਹੀ ਮੁਹੱਈਆ ਨਹੀਂ ਕਰਵਾਉਂਦਾ; ਉਹ ਮਨੁੱਖਜਾਤੀ ਨੂੰ ਉਸ ਦੀ ਜ਼ਰੂਰਤ ਦੀ ਹਰ ਚੀਜ਼ ਮੁਹੱਈਆ ਕਰਵਾਉਂਦਾ ਹੈ, ਜਿਸ ਵਿੱਚ ਉਹ ਹਰ ਚੀਜ਼ ਸ਼ਾਮਲ ਹੈ ਜਿਹੜੀ ਲੋਕ ਵੇਖ ਸਕਦੇ ਹਨ, ਸਗੋਂ ਉਹ ਉਹ ਚੀਜ਼ਾਂ ਵੀ ਮੁਹੱਈਆ ਕਰਵਾਉਂਦਾ ਹੈ ਜਿਹੜੀਆਂ ਵੇਖੀਆਂ ਨਹੀਂ ਜਾ ਸਕਦੀਆਂ। ਪਰਮੇਸ਼ੁਰ ਇਸ ਜੀਉਂਦੇ ਵਾਤਾਵਰਣ, ਜਿਹੜਾ ਮਨੁੱਖਜਾਤੀ ਲਈ ਜ਼ਰੂਰੀ ਹੈ, ਨੂੰ ਬਰਕਰਾਰ ਰੱਖਦਾ ਹੈ, ਸੰਭਾਲਦਾ ਹੈ ਅਤੇ ਇਸ ਉੱਤੇ ਸ਼ਾਸਨ ਕਰਦਾ ਹੈ। ਕਹਿਣ ਦਾ ਭਾਵ ਹੈ, ਹਰ ਮੌਸਮ ਲਈ ਮਨੁੱਖਜਾਤੀ ਨੂੰ ਜੋ ਵੀ ਵਾਤਾਵਰਣ ਚਾਹੀਦਾ ਹੈ, ਪਰਮੇਸ਼ੁਰ ਨੇ ਇਹ ਤਿਆਰ ਕੀਤਾ ਹੋਇਆ ਹੈ। ਪਰਮੇਸ਼ੁਰ ਉਸ ਕਿਸਮ ਦੀ ਹਵਾ ਅਤੇ ਤਾਪਮਾਨ ਦਾ ਵੀ ਪ੍ਰਬੰਧ ਕਰਦਾ ਹੈ ਤਾਂ ਜੋ ਉਹ ਮਨੁੱਖੀ ਹੋਂਦ ਲਈ ਢੁਕਵੇਂ ਹੋ ਸਕਣ। ਜਿਹੜੇ ਨਿਯਮ ਇਨ੍ਹਾਂ ਵਸਤਾਂ ਦਾ ਸੰਚਾਲਨ ਕਰਦੇ ਹਨ, ਆਪਣੇ ਆਪ ਹੀ ਨਹੀਂ ਬਣਦੇ ਜਾਂ ਅਚਾਨਕ ਨਹੀਂ ਬਣਦੇ; ਉਹ ਪਰਮੇਸ਼ੁਰ ਦੀ ਪ੍ਰਭੁਤਾ ਅਤੇ ਉਸ ਦੇ ਕਾਰਜਾਂ ਦਾ ਨਤੀਜਾ ਹਨ। ਪਰਮੇਸ਼ੁਰ ਖ਼ੁਦ ਇਨ੍ਹਾਂ ਸਾਰੇ ਨਿਯਮਾਂ ਦਾ ਸ੍ਰੋਤ ਅਤੇ ਸਭ ਵਸਤਾਂ ਲਈ ਜੀਵਨ ਦਾ ਸ੍ਰੋਤ ਹੈ। ਭਾਵੇਂ ਤੂੰ ਇਸ ਨੂੰ ਮੰਨੇਂ ਜਾਂ ਨਾ, ਭਾਵੇਂ ਤੂੰ ਇਸ ਨੂੰ ਵੇਖ ਸਕਦਾ ਹੈਂ ਜਾਂ ਨਹੀਂ, ਜਾਂ ਭਾਵੇਂ ਤੂੰ ਇਸ ਨੂੰ ਸਮਝ ਸਕਦਾ ਹੈਂ ਜਾਂ ਨਹੀਂ, ਇਹ ਇੱਕ ਸਥਾਪਤ ਅਤੇ ਨਿਰਵਿਵਾਦ ਤੱਥ ਵਜੋਂ ਕਾਇਮ ਹੈ।

ਮੈਂ ਜਾਣਦਾ ਹਾਂ ਕਿ ਲਗਭਗ ਸਾਰੇ ਲੋਕ ਪਰਮੇਸ਼ੁਰ ਦੇ ਸਿਰਫ਼ ਉਨ੍ਹਾਂ ਵਚਨਾਂ ਅਤੇ ਕਾਰਜ ਵਿਚ ਭਰੋਸਾ ਰੱਖਦੇ ਹਨ ਜਿਹੜੇ ਬਾਈਬਲ ਵਿਚ ਦਰਜ ਹਨ। ਬਹੁਤ ਘੱਟ ਲੋਕਾਂ ਲਈ, ਪਰਮੇਸ਼ੁਰ ਨੇ ਆਪਣੇ ਕਾਰਜ ਪਰਗਟ ਕੀਤੇ ਹਨ ਅਤੇ ਲੋਕਾਂ ਨੂੰ ਉਸ ਦੀ ਹੋਂਦ ਦਾ ਮੁੱਲ ਵੇਖਣ ਦੀ ਆਗਿਆ ਦਿੱਤੀ ਹੈ। ਉਸ ਨੇ ਉਨ੍ਹਾਂ ਨੂੰ ਆਪਣੇ ਰੁਤਬੇ ਦੀ ਕੁਝ ਸਮਝ ਰੱਖਣ ਦੀ ਵੀ ਆਗਿਆ ਦਿੱਤੀ ਹੈ ਅਤੇ ਆਪਣੀ ਹੋਂਦ ਦੇ ਤੱਥ ਦੀ ਪੁਸ਼ਟੀ ਕੀਤੀ ਹੈ। ਪਰ, ਕਈ ਹੋਰ ਲੋਕਾਂ ਲਈ, ਇਹ ਤੱਥ ਕਿ ਪਰਮੇਸ਼ੁਰ ਨੇ ਸਭ ਵਸਤਾਂ ਸਿਰਜੀਆਂ ਅਤੇ ਉਹ ਸਭ ਵਸਤਾਂ ਨੂੰ ਸੰਭਾਲਦਾ ਅਤੇ ਉਨ੍ਹਾਂ ਲਈ ਪ੍ਰਬੰਧ ਕਰਦਾ ਹੈ, ਖ਼ਿਆਲੀ ਜਾਂ ਅਸਪਸ਼ਟ ਲਗਦਾ ਹੈ; ਅਜਿਹੇ ਲੋਕ ਸ਼ੱਕ ਦਾ ਰਵੱਈਆ ਵੀ ਕਾਇਮ ਰੱਖ ਸਕਦੇ ਹਨ। ਇਹ ਰਵੱਈਆ ਉਨ੍ਹਾਂ ਨੂੰ ਲਗਾਤਾਰ ਮਹਿਸੂਸ ਕਰਾਉਂਦਾ ਹੈ ਕਿ ਕੁਦਰਤੀ ਸੰਸਾਰ ਦੇ ਕਾਨੂੰਨ ਸੁਭਾਵਕ ਢੰਗ ਨਾਲ ਬਣੇ, ਕਿ ਕੁਦਰਤ ਦੀਆਂ ਤਬਦੀਲੀਆਂ, ਬਦਲਾਓ, ਵਰਤਾਰਾ, ਅਤੇ ਇਸ ਦਾ ਸੰਚਾਲਨ ਕਰਨ ਵਾਲੇ ਕਾਨੂੰਨ ਕੁਦਰਤ ਵਿੱਚੋਂ ਆਪਣੇ ਆਪ ਹੀ ਪੈਦਾ ਹੋਏ। ਲੋਕ ਆਪਣੇ ਹਿਰਦਿਆਂ ਵਿੱਚ ਇਹ ਕਲਪਨਾ ਨਹੀਂ ਕਰ ਸਕਦੇ ਕਿ ਪਰਮੇਸ਼ਰ ਨੇ ਕਿਵੇਂ ਸਭ ਵਸਤਾਂ ਬਣਾਈਆਂ ਅਤੇ ਕਿਵੇਂ ਉਨ੍ਹਾਂ ਉੱਤੇ ਸ਼ਾਸਨ ਕਰਦਾ ਹੈ; ਉਹ ਨਹੀਂ ਸਮਝ ਸਕਦੇ ਕਿ ਪਰਮੇਸ਼ੁਰ ਕਿਵੇਂ ਸਭ ਵਸਤਾਂ ਨੂੰ ਸੰਭਾਲਦਾ ਹੈ ਅਤੇ ਉਨ੍ਹਾਂ ਲਈ ਪ੍ਰਬੰਧ ਕਰਦਾ ਹੈ। ਇਸ ਪਹਿਲੇ ਬਿਆਨ ਦੀਆਂ ਹੱਦਾਂ ਅਧੀਨ, ਲੋਕ ਮੰਨ ਨਹੀਂ ਸਕਦੇ ਕਿ ਪਰਮੇਸ਼ੁਰ ਨੇ ਸਭ ਵਸਤਾਂ ਸਿਰਜੀਆਂ, ਉਨ੍ਹਾਂ ਉੱਤੇ ਸ਼ਾਸਨ ਕਰਦਾ ਹੈ, ਅਤੇ ਉਨ੍ਹਾਂ ਲਈ ਪ੍ਰਬੰਧ ਕਰਦਾ ਹੈ; ਜਿਹੜੇ ਮੰਨਦੇ ਵੀ ਹਨ, ਉਹ ਆਪਣੇ ਵਿਸ਼ਵਾਸ ਵਿੱਚ ਸ਼ਰ੍ਹਾ ਦੇ ਯੁਗ, ਕਿਰਪਾ ਦੇ ਯੁਗ ਅਤੇ ਰਾਜ ਦੇ ਯੁਗ ਤਕ ਸੀਮਤ ਹਨ: ਉਹ ਮੰਨਦੇ ਹਨ ਕਿ ਪਰਮੇਸ਼ੁਰ ਦੇ ਕਾਰਜ ਅਤੇ ਮਨੁੱਖਤਾ ਲਈ ਉਸ ਦੇ ਪ੍ਰਬੰਧ ਵਿਸ਼ੇਸ਼ ਤੌਰ ਤੇ ਉਸ ਦੇ ਚੁਣੇ ਹੋਏ ਲੋਕਾਂ ਲਈ ਹਨ। ਇਹ ਉਹ ਚੀਜ਼ ਹੈ ਜਿਸ ਨੂੰ ਵੇਖਣ ਤੋਂ ਮੈਂ ਸਭ ਤੋਂ ਵੱਧ ਘਿਰਣਾ ਕਰਦਾ ਹਾਂ, ਅਤੇ ਇਹ ਬਹੁਤ ਜ਼ਿਆਦਾ ਪੀੜ ਦਾ ਕਾਰਨ ਬਣਦੀ ਹੈ, ਕਿਉਂਕਿ ਮਨੁੱਖਜਾਤੀ ਹਾਲਾਂਕਿ ਉਸ ਸਭ ਦਾ ਅਨੰਦ ਮਾਣਦੀ ਹੈ ਜੋ ਪਰਮੇਸ਼ੁਰ ਲਿਆਉਂਦਾ ਹੈ, ਪਰ ਉਹ ਉਸ ਸਭ ਨੂੰ ਅਸਵੀਕਾਰ ਕਰਦੀ ਹੈ ਜੋ ਉਹ ਕਰਦਾ ਹੈ ਅਤੇ ਜੋ ਉਹ ਉਨ੍ਹਾਂ ਨੂੰ ਦਿੰਦਾ ਹੈ। ਲੋਕ ਸਿਰਫ਼ ਇਹ ਮੰਨਦੇ ਹਨ ਕਿ ਧਰਤੀ, ਅਕਾਸ਼ ਅਤੇ ਸਭ ਵਸਤਾਂ ਆਪਣੀ ਹੋਂਦ ਲਈ ਉਨ੍ਹਾਂ ਦੇ ਆਪਣੇ ਕੁਦਰਤੀ ਨਿਯਮਾਂ ਅਤੇ ਉਨ੍ਹਾਂ ਦੇ ਆਪਣੇ ਕੁਦਰਤੀ ਕਾਨੂੰਨਾਂ ਦੁਆਰਾ ਚਲਦੀਆਂ ਹਨ ਅਤੇ ਕਿ ਉਹ ਉਨ੍ਹਾਂ ਨੂੰ ਸੰਭਾਲਣ ਲਈ ਕਿਸੇ ਸ਼ਾਸਕ, ਜਾਂ ਉਨ੍ਹਾਂ ਲਈ ਪ੍ਰਬੰਧ ਕਰਨ ਅਤੇ ਉਨ੍ਹਾਂ ਨੂੰ ਰੱਖਣ ਲਈ ਸਰਬ-ਸ਼ਕਤੀਮਾਨ ਤੋਂ ਬਗ਼ੈਰ ਹਨ। ਭਾਵੇਂ ਕਿ ਤੂੰ ਪਰਮੇਸ਼ੁਰ ਵਿੱਚ ਵਿਸ਼ਵਾਸ ਰੱਖਦਾ ਹੈਂ, ਪਰ ਸ਼ਾਇਦ ਤੂੰ ਇਹ ਵਿਸ਼ਵਾਸ ਨਾ ਕਰੇਂ ਕਿ ਇਹ ਸਭ ਉਸ ਦੇ ਕਾਰਜ ਹਨ; ਸੱਚਮੁੱਚ, ਇਹ ਉਨ੍ਹਾਂ ਗੱਲਾਂ ਵਿੱਚੋਂ ਇੱਕ ਹੈ ਜਿਸ ਨੂੰ ਪਰਮੇਸ਼ੁਰ ਦੇ ਹਰ ਵਿਸ਼ਵਾਸੀ, ਹਰ ਇੱਕ ਜਿਹੜਾ ਪਰਮੇਸ਼ੁਰ ਦਾ ਵਚਨ ਸਵੀਕਾਰ ਕਰਦਾ ਹੈ, ਅਤੇ ਹਰ ਇੱਕ ਜਿਹੜਾ ਪਰਮੇਸ਼ੁਰ ਦਾ ਪਿੱਛਾ ਕਰਦਾ ਹੈ, ਦੁਆਰਾ ਅਕਸਰ ਅਣਗੌਲਿਆ ਜਾਂਦਾ ਹੈ। ਇਸ ਤਰ੍ਹਾਂ, ਜਿਉਂ ਹੀ ਮੈਂ ਕਿਸੇ ਅਜਿਹੀ ਚੀਜ਼ ਬਾਰੇ ਚਰਚਾ ਸ਼ੁਰੂ ਕਰਦਾ ਹਾਂ ਜਿਹੜੀ ਬਾਈਬਲ ਜਾਂ ਅਖੌਤੀ ਆਤਮਿਕ ਸ਼ਬਦਾਵਲੀ ਨਾਲ ਸੰਬੰਧਤ ਨਹੀਂ, ਕੁਝ ਲੋਕ ਅੱਕ ਜਾਂ ਥੱਕ ਜਾਂਦੇ ਹਨ ਜਾਂ ਔਖਾ ਮਹਿਸੂਸ ਕਰਦੇ ਹਨ। ਉਹ ਮਹਿਸੂਸ ਕਰਦੇ ਹਨ ਕਿ ਮੇਰੇ ਸ਼ਬਦ ਆਤਮਿਕ ਲੋਕਾਂ ਅਤੇ ਆਤਮਿਕ ਚੀਜ਼ਾਂ ਤੋਂ ਅੱਡ ਹੋਏ ਲੱਗਦੇ ਹਨ। ਇਹ ਇੱਕ ਬੇਹੱਦ ਮਾੜੀ ਗੱਲ ਹੈ। ਜਦੋਂ ਪਰਮੇਸ਼ੁਰ ਦੇ ਕਾਰਜਾਂ ਨੂੰ ਜਾਣਨ ਦੀ ਗੱਲ ਆਉਂਦੀ ਹੈ, ਭਾਵੇਂ ਅਸੀਂ ਤਾਰਾ-ਵਿਗਿਆਨ ਦਾ ਜ਼ਿਕਰ ਨਹੀਂ ਕਰਦੇ, ਨਾ ਹੀ ਅਸੀਂ ਭੂਗੋਲ ਜਾਂ ਜੀਵ-ਵਿਗਿਆਨ ਦੀ ਖੋਜ ਕਰਦੇ ਹਾਂ, ਫਿਰ ਵੀ ਸਾਨੂੰ ਸਭ ਵਸਤਾਂ ਉੱਤੇ ਪਰਮੇਸ਼ੁਰ ਦੀ ਪ੍ਰਭੁਤਾ ਨੂੰ ਸਮਝਣਾ ਪੈਣਾ ਹੈ, ਸਾਨੂੰ ਸਭ ਵਸਤਾਂ ਲਈ ਉਸ ਦੇ ਪ੍ਰਬੰਧ ਨੂੰ ਜਾਣਨਾ ਪੈਣਾ ਹੈ, ਅਤੇ ਇਹ ਕਿ ਉਹ ਸਭ ਵਸਤਾਂ ਦਾ ਸ੍ਰੋਤ ਹੈ। ਇਹ ਇੱਕ ਜ਼ਰੂਰੀ ਸਬਕ ਹੈ ਅਤੇ ਉਹ ਸਬਕ ਹੈ ਜਿਸ ਦਾ ਅਧਿਐਨ ਕਰਨਾ ਜ਼ਰੂਰੀ ਹੈ। ਮੈਂ ਮੰਨਦਾ ਹਾਂ ਕਿ ਤੁਸੀਂ ਮੇਰੇ ਵਚਨਾਂ ਨੂੰ ਸਮਝ ਲਿਆ ਹੈ।

ਜਿਹੜੀਆਂ ਦੋ ਕਹਾਣੀਆਂ ਮੈਂ ਹੁਣੇ ਸੁਣਾਈਆਂ, ਕੁਝ ਵਧੇਰੇ ਗੰਭੀਰ ਚੀਜ਼ ਹਾਸਲ ਕਰਨ ਅਤੇ ਸਵੀਕਾਰ ਕਰਨ ਲਈ ਤੁਹਾਡੀ ਮਦਦ ਕਰਨ ਵਾਸਤੇ ਸਿੱਧੀ ਭਾਸ਼ਾ ਅਤੇ ਇੱਕ ਸਧਾਰਣ ਪਹੁੰਚ ਵਰਤਣ ਦੀ ਮੇਰੀ ਕੋਸ਼ਿਸ਼ ਸਨ, ਹਾਲਾਂਕਿ, ਵਿਸ਼ੇ-ਵਸਤੂ ਅਤੇ ਪ੍ਰਗਟਾਵੇ ਦੇ ਢੰਗ ਪੱਖੋਂ ਇਹ ਜਿਵੇਂ ਕਿ, ਥੋੜ੍ਹੀਆਂ ਅਸਧਾਰਣ ਹਨ ਅਤੇ ਇੱਕ ਵਿਸ਼ੇਸ਼ ਤਰੀਕੇ ਨਾਲ ਸੁਣਾਈਆਂ ਗਈਆਂ। ਮੇਰਾ ਇਹੋ ਇਕਲੌਤਾ ਟੀਚਾ ਸੀ। ਮੈਂ ਚਾਹੁੰਦਾ ਸੀ ਕਿ ਤੁਸੀਂ ਇਨ੍ਹਾਂ ਨਿੱਕੀਆਂ ਕਹਾਣੀਆਂ ਅਤੇ ਤਸਵੀਰਾਂ ਜਿਹੜੀਆਂ ਉਹ ਚਿਤਰਦੀਆਂ ਹਨ, ਵਿਚ ਵੇਖੋ ਅਤੇ ਵਿਸ਼ਵਾਸ ਕਰੋ ਕਿ ਪਰਮੇਸ਼ੁਰ ਸਮੁੱਚੀ ਸਿਰਜਣਾ ਉੱਤੇ ਪ੍ਰਭੁਤਾ ਰੱਖਦਾ ਹੈ। ਇਨ੍ਹਾਂ ਕਹਾਣੀਆਂ ਨੂੰ ਸੁਣਾਉਣ ਦਾ ਟੀਚਾ ਇੱਕ ਕਹਾਣੀ ਦੀਆਂ ਸੀਮਤ ਹੱਦਾਂ ਅੰਦਰ ਤੁਹਾਨੂੰ ਪਰਮੇਸ਼ੁਰ ਦੇ ਅਸੀਮਤ ਕਾਰਜ ਵੇਖਣ ਅਤੇ ਜਾਣਨ ਦੀ ਆਗਿਆ ਦੇਣਾ ਹੈ। ਤੁਸੀਂ ਕਦੋਂ ਪੂਰੀ ਤਰ੍ਹਾਂ ਸਮਝੋਗੇ ਅਤੇ ਆਪਣੇ ਅੰਦਰ ਇਹ ਨਤੀਜਾ ਪ੍ਰਾਪਤ ਕਰੋਗੋ—ਇਹ ਤੁਹਾਡੇ ਆਪਣੇ ਅਨੁਭਵਾਂ ਅਤੇ ਤੁਹਾਡੀ ਆਪਣੀ ਪੈਰਵੀ ’ਤੇ ਨਿਰਭਰ ਕਰਦਾ ਹੈ। ਜੇ ਤੂੰ ਉਹ ਵਿਅਕਤੀ ਹੈਂ ਜਿਹੜਾ ਸੱਚ ਦੀ ਪੈਰਵੀ ਕਰਦਾ ਹੈ ਅਤੇ ਪਰਮੇਸ਼ੁਰ ਨੂੰ ਜਾਣਨਾ ਚਾਹੁੰਦਾ ਹੈ, ਤਦ ਇਹ ਚੀਜ਼ਾਂ ਇੱਕ ਹੋਰ ਵੀ ਤਾਕਤਵਾਰ ਯਾਦ-ਦਹਾਨੀ ਵਜੋਂ ਕੰਮ ਕਰਨਗੀਆਂ; ਉਹ ਤੈਨੂੰ ਡੂੰਘੀ ਜਾਣਕਾਰੀ, ਤੇਰੀ ਸਮਝ ਵਿੱਚ ਸਪਸ਼ਟਤਾ ਦੇਣਗੀਆਂ, ਜਿਹੜੀ ਹੌਲੀ-ਹੌਲੀ ਪਰਮੇਸ਼ੁਰ ਦੇ ਅਸਲ ਕਾਰਜਾਂ ਦੇ ਨੇੜੇ ਜਾਵੇਗੀ, ਉਸ ਨੇੜਤਾ ਨਾਲ ਜਿਹੜੀ ਬਿਨਾਂ ਦੂਰੀ ਅਤੇ ਬਿਨਾਂ ਭੁੱਲ ਹੋਵੇਗੀ। ਹਾਲਾਂਕਿ, ਜੇ ਤੂੰ ਉਹ ਵਿਅਕਤੀ ਨਹੀਂ ਹੈਂ ਜਿਹੜਾ ਪਰਮੇਸ਼ੁਰ ਨੂੰ ਜਾਣਨਾ ਚਾਹੁੰਦਾ ਹੈ, ਤਦ ਇਹ ਕਹਾਣੀਆਂ ਤੁਹਾਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦੀਆਂ। ਉਨ੍ਹਾਂ ਨੂੰ ਮਹਿਜ਼ ਸੱਚੀਆਂ ਕਹਾਣੀਆਂ ਸਮਝ ਲਓ।

ਕੀ ਤੂੰ ਇਨ੍ਹਾਂ ਕਹਾਣੀਆਂ ਤੋਂ ਕੋਈ ਸਮਝ ਹਾਸਲ ਕੀਤੀ ਹੈ? ਪਹਿਲੀ ਗੱਲ, ਕੀ ਇਹ ਦੋ ਕਹਾਣੀਆਂ ਮਨੁੱਖਜਾਤੀ ਲਈ ਪਰਮੇਸ਼ੁਰ ਦੇ ਸਰੋਕਾਰ ਬਾਰੇ ਸਾਡੀ ਪਹਿਲੀ ਚਰਚਾ ਤੋਂ ਭਿੰਨ ਹਨ? ਕੀ ਕੋਈ ਅੰਦਰੂਨੀ ਸੰਬੰਧ ਹੈ? ਕੀ ਇਹ ਸੱਚ ਹੈ ਕਿ ਇਨ੍ਹਾਂ ਕਹਾਣੀਆਂ ਅੰਦਰ ਅਸੀਂ ਪਰਮੇਸ਼ੁਰ ਦੇ ਕਾਰਜ ਅਤੇ ਡੂੰਘੀ ਤਵੱਜੋ ਜਿਹੜੀ ਉਹ ਹਰ ਚੀਜ਼ ਨੂੰ ਦਿੰਦਾ ਹੈ ਜਿਹੜੀ ਉਹ ਮਨੁੱਖਜਾਤੀ ਲਈ ਵਿਉਂਤਦਾ ਹੈ, ਵੇਖਦੇ ਹਾਂ? ਕੀ ਇਹ ਸੱਚ ਹੈ ਕਿ ਜੋ ਕੁਝ ਪਰਮੇਸ਼ੁਰ ਕਰਦਾ ਹੈ ਅਤੇ ਜੋ ਕੁਝ ਉਹ ਸੋਚਦਾ ਹੈ, ਮਨੁੱਖਜਾਤੀ ਦੀ ਹੋਂਦ ਵਾਸਤੇ ਹੈ? (ਹਾਂ।) ਕੀ ਮਨੁੱਖਜਾਤੀ ਲਈ ਪਰਮੇਸ਼ੁਰ ਦੀ ਇਕਾਗਰ ਸੋਚ ਅਤੇ ਤਵੱਜੋ ਬਹੁਤ ਸਪਸ਼ਟ ਨਹੀਂ ਹੈ? ਮਨੁੱਖਜਾਤੀ ਨੂੰ ਕੁਝ ਵੀ ਕਰਨ ਦੀ ਲੋੜ ਨਹੀਂ। ਪਰਮੇਸ਼ੁਰ ਨੇ ਲੋਕਾਂ ਲਈ ਹਵਾ ਤਿਆਰ ਕੀਤੀ ਹੋਈ ਹੈ—ਉਨ੍ਹਾਂ ਨੇ ਬਸ ਇਸ ਨੂੰ ਸਾਹ ਰਾਹੀਂ ਅੰਦਰ ਲਿਜਾਣਾ ਹੈ। ਸਬਜ਼ੀਆਂ ਅਤੇ ਫਲ ਜਿਹੜੇ ਉਹ ਖਾਂਦੇ ਹਨ ਆਸਾਨੀ ਨਾਲ ਮਿਲਦੇ ਹਨ। ਉੱਤਰ ਤੋਂ ਦੱਖਣ ਤਕ, ਪੂਰਬ ਤੋਂ ਪੱਛਮ ਤਕ, ਹਰ ਖ਼ਿੱਤੇ ਦੇ ਆਪਣੇ ਕੁਦਰਤੀ ਸ੍ਰੋਤ ਹਨ। ਵੱਖ-ਵੱਖ ਖੇਤਰੀ ਫ਼ਸਲਾਂ ਅਤੇ ਫਲ ਅਤੇ ਸਬਜ਼ੀਆਂ ਸਾਰੇ ਪਰਮੇਸ਼ੁਰ ਦੁਆਰਾ ਤਿਆਰ ਕੀਤੇ ਗਏ ਹਨ। ਵਧੇਰੇ ਵਿਸ਼ਾਲ ਵਾਤਾਵਰਣ ਵਿੱਚ, ਪਰਮੇਸ਼ੁਰ ਨੇ ਸਭ ਵਸਤਾਂ ਪਰਸਪਰ ਤੌਰ ਤੇ ਸਹਾਰਾ ਦੇਣ ਵਾਲੀਆਂ, ਅੰਤਰਨਿਰਭਰ, ਪਰਸਪਰ ਤੌਰ ਤੇ ਮਜ਼ਬੂਤ ਕਰਨ ਵਾਲੀਆਂ, ਪਰਸਪਰ ਤੌਰ ਤੇ ਪ੍ਰਤੀਕਿਰਿਆ ਕਰਨ ਵਾਲੀਆਂ, ਅਤੇ ਸਹਿਜੀਵੀ ਬਣਾਈਆਂ। ਸਭ ਵਸਤਾਂ ਦੀ ਹੋਂਦ ਅਤੇ ਮੌਜੂਦਗੀ ਨੂੰ ਕਾਇਮ ਰੱਖਣ ਲਈ ਇਹ ਉਸ ਦਾ ਤਰੀਕਾ ਅਤੇ ਉਸ ਦਾ ਨਿਯਮ ਹੈ; ਇਸ ਤਰ੍ਹਾਂ ਮਨੁੱਖਜਾਤੀ ਇਸ ਜੀਉਂਦੇ ਵਾਤਾਵਰਣ ਵਿੱਚ ਸੁਰੱਖਿਅਤ ਢੰਗ ਨਾਲ ਅਤੇ ਸ਼ਾਂਤਮਈ ਢੰਗ ਨਾਲ ਵਧਣ, ਇੱਕ ਪੀੜ੍ਹੀ ਤੋਂ ਦੂਜੀ ਤਕ, ਅੱਜ ਤਕ ਵੀ, ਵਧਣ ਦੇ ਯੋਗ ਰਹੀ ਹੈ। ਕਹਿਣ ਦਾ ਭਾਵ ਹੈ, ਪਰਮੇਸ਼ੁਰ ਕੁਦਰਤੀ ਵਾਤਾਵਰਣ ’ਚ ਸੰਤੁਲਨ ਬਿਠਾਉਂਦਾ ਹੈ। ਜੇ ਪਰਮੇਸ਼ੁਰ ਸਰਬ-ਉੱਚ ਅਤੇ ਨਿਯੰਤ੍ਰਣ ਰੱਖਣ ਵਾਲਾ ਨਾ ਹੁੰਦਾ, ਤਾਂ ਵਾਤਾਵਰਣ, ਭਾਵੇਂ ਕਿ ਇਹ ਪਰਮੇਸ਼ੁਰ ਦੁਆਰਾ ਸਿਰਜਿਆ ਵੀ ਜਾ ਚੁੱਕਾ ਹੁੰਦਾ, ਨੂੰ ਕਾਇਮ ਰੱਖਣਾ ਅਤੇ ਸੰਤੁਲਨ ਵਿੱਚ ਰੱਖਣਾ ਹਰ ਕਿਸੇ ਦੀ ਯੋਗਤਾ ਤੋਂ ਪਰੇ ਹੁੰਦਾ। ਕੁਝ ਥਾਵਾਂ ’ਤੇ ਹਵਾ ਨਹੀਂ ਹੈ, ਅਤੇ ਮਨੁੱਖਜਾਤੀ ਅਜਿਹੀਆਂ ਥਾਵਾਂ ’ਤੇ ਜੀਉਂਦੀ ਨਹੀਂ ਰਹਿ ਸਕਦੀ। ਪਰਮੇਸ਼ੁਰ ਤੈਨੂੰ ਉਨ੍ਹਾਂ ਕੋਲ ਜਾਣ ਦੀ ਆਗਿਆ ਨਹੀਂ ਦੇਵੇਗਾ। ਇਸ ਲਈ, ਸਹੀ ਹੱਦਾਂ ਤੋਂ ਪਰੇ ਨਾ ਜਾਓ। ਇਹ ਮਨੁੱਖਜਾਤੀ ਦੀ ਸੁਰੱਖਿਆ ਲਈ ਹੈ—ਇਸ ਦੇ ਅੰਦਰ ਦੇ ਭੇਤ ਹਨ। ਵਾਤਾਵਰਣ ਦਾ ਹਰ ਪਹਿਲੂ, ਧਰਤੀ ਦੀ ਲੰਬਾਈ ਅਤੇ ਚੌੜਾਈ, ਧਰਤੀ ਉੱਤੇ ਹਰ ਜੀਵ—ਜੀਉੁਂਦਾ ਅਤੇ ਮ੍ਰਿਤ—ਪਰਮੇਸ਼ੁਰ ਦੁਆਰਾ ਪਹਿਲਾਂ ਹੀ ਸੋਚੇ ਅਤੇ ਤਿਆਰ ਕੀਤੇ ਗਏ ਸਨ। ਇਸ ਚੀਜ਼ ਦੀ ਲੋੜ ਕਿਉਂ ਹੈ? ਉਹ ਚੀਜ਼ ਜ਼ਰੂਰੀ ਕਿਉਂ ਹੈ? ਇਸ ਚੀਜ਼ ਨੂੰ ਇੱਥੇ ਰੱਖਣ ਦਾ ਉਦੇਸ਼ ਕੀ ਹੈ ਅਤੇ ਉਹ ਚੀਜ਼ ਉੱਥੇ ਕਿਉਂ ਜਾਣੀ ਚਾਹੀਦੀ ਹੈ? ਪਰਮੇਸ਼ੁਰ ਨੇ ਇਨ੍ਹਾਂ ਸਾਰੇ ਸਵਾਲਾਂ ਰਾਹੀਂ ਪਹਿਲਾਂ ਹੀ ਸੋਚ ਲਿਆ ਸੀ, ਅਤੇ ਲੋਕਾਂ ਨੂੰ ਉਨ੍ਹਾਂ ਬਾਰੇ ਸੋਚਣ ਦੀ ਕੋਈ ਲੋੜ ਨਹੀਂ। ਕੁਝ ਮੂਰਖ ਲੋਕ ਹਨ ਜਿਹੜੇ ਹਮੇਸ਼ਾ ਪਹਾੜਾਂ ਨੂੰ ਹਟਾ ਦੇਣ ਬਾਰੇ ਸੋਚਦੇ ਹਨ, ਪਰ ਅਜਿਹਾ ਕਰਨ ਦੀ ਬਜਾਏ, ਮੈਦਾਨਾਂ ਵਿੱਚ ਕਿਉਂ ਨਾ ਜਾਇਆ ਜਾਵੇ? ਜੇ ਤੂੰ ਪਹਾੜਾਂ ਨੂੰ ਪਸੰਦ ਨਹੀਂ ਕਰਦਾ, ਤਾਂ ਤੂੰ ਉਨ੍ਹਾਂ ਦੇ ਨੇੜੇ ਕਿਉਂ ਰਹਿੰਦਾ ਹੈਂ? ਕੀ ਇਹ ਮੂਰਖਤਾ ਦੀ ਗੱਲ ਨਹੀਂ? ਕੀ ਹੋਵੇਗਾ ਜੇ ਤੂੰ ਉਸ ਪਹਾੜ ਨੂੰ ਹਟਾ ਦਿੱਤਾ? ਝੱਖੜ ਅਤੇ ਵੱਡੀਆਂ ਲਹਿਰਾਂ ਆਉਣਗੇ ਅਤੇ ਲੋਕਾਂ ਦੇ ਘਰਾਂ ਨੂੰ ਤਬਾਹ ਕਰ ਦੇਣਗੇ। ਕੀ ਇਹ ਮੂਰਖਤਾ ਨਹੀਂ ਹੋਵੇਗੀ? ਲੋਕ ਸਿਰਫ਼ ਤਬਾਹੀ ਕਰ ਸਕਦੇ ਹਨ। ਉਹ ਤਾਂ ਉਸ ਇੱਕਲੌਤੀ ਥਾਂ ਨੂੰ ਵੀ ਨਹੀਂ ਸੰਭਾਲ ਸਕਦੇ ਜਿੱਥੇ ਉਨ੍ਹਾਂ ਨੇ ਰਹਿਣਾ ਹੈ, ਅਤੇ ਫਿਰ ਵੀ ਉਹ ਸਭ ਵਸਤਾਂ ਨੂੰ ਸੰਭਾਲਣਾ ਚਾਹੁੰਦੇ ਹਨ। ਇਹ ਅਸੰਭਵ ਹੈ।

ਪਰਮੇਸ਼ੁਰ ਮਨੁੱਖਜਾਤੀ ਨੂੰ ਸਭ ਵਸਤਾਂ ਦਾ ਸੰਭਾਲਨ ਕਰਨ ਅਤੇ ਉਨ੍ਹਾਂ ਉੱਤੇ ਪ੍ਰਭੁਤਵ ਰੱਖਣ ਦੀ ਆਗਿਆ ਦਿੰਦਾ ਹੈ, ਪਰ ਕੀ ਮਨੁੱਖ ਚੰਗਾ ਕੰਮ ਕਰਦਾ ਹੈ? ਮਨੁੱਖ ਤਬਾਹ ਕਰਦਾ ਹੈ ਜੋ ਕੁਝ ਵੀ ਉਹ ਕਰ ਸਕਦਾ ਹੈ। ਉਹ ਉਸ ਹਰ ਚੀਜ਼ ਨੂੰ ਉਸ ਦੀ ਮੂਲ ਸਥਿਤੀ ਵਿੱਚ ਵੀ ਰੱਖਣ ਦੇ ਯੋਗ ਨਹੀਂ ਹੈ ਜਿਹੜੀ ਪਰਮੇਸ਼ੁਰ ਨੇ ਉਸ ਲਈ ਬਣਾਈ—ਸਗੋਂ ਉਸ ਨੇ ਉਲਟ ਕੀਤਾ ਹੈ ਅਤੇ ਪਰਮੇਸ਼ੁਰ ਦੀ ਸਿਰਜਣਾ ਤਬਾਹ ਕੀਤੀ ਹੈ। ਮਨੁੱਖਜਾਤੀ ਪਹਾੜਾਂ ਨੂੰ ਛੱਡ ਕੇ ਚਲੀ ਗਈ ਹੈ, ਸਮੁੰਦਰਾਂ ਦੀ ਜ਼ਮੀਨ ਵਰਤੋਂ ਯੋਗ ਬਣਾ ਲਈ ਹੈ ਅਤੇ ਮੈਦਾਨਾਂ ਨੂੰ ਮਾਰੂਥਲਾਂ ਵਿੱਚ ਬਦਲ ਦਿੱਤਾ ਹੈ ਜਿਥੇ ਕੋਈ ਮਨੁੱਖ ਜੀਉਂਦਾ ਨਹੀਂ ਰਹਿ ਸਕਦਾ। ਫਿਰ ਵੀ ਇਹ ਮਾਰੂਥਲ ਵਿੱਚ ਹੀ ਹੈ ਕਿ ਮਨੁੱਖ ਨੇ ਉਦਯੋਗ ਬਣਾਇਆ ਹੈ ਅਤੇ ਪਰਮਾਣੂ ਅੱਡੇ ਉਸਾਰੇ ਹਨ, ਹਰ ਪਾਸੇ ਤਬਾਹੀ ਦੇ ਬੀਜ ਬੀਜਦਿਆਂ। ਹੁਣ ਦਰਿਆ ਦਰਿਆ ਨਹੀਂ ਰਹੇ, ਸਮੁੰਦਰ ਸਮੁੰਦਰ ਨਹੀਂ ਰਹੇ.... ਇੱਕ ਵਾਰ ਜਦ ਮਨੁੱਖਜਾਤੀ ਨੇ ਕੁਦਰਤੀ ਵਾਤਾਵਰਣ ਦਾ ਸੰਤੁਲਨ ਅਤੇ ਇਸ ਦੇ ਨਿਯਮ ਤੋੜ ਦਿੱਤੇ ਹਨ, ਤਾਂ ਉਸ ਦੀ ਤਬਾਹੀ ਅਤੇ ਮੌਤ ਦਾ ਦਿਨ ਬਹੁਤਾ ਦੂਰ ਨਹੀਂ; ਇਹ ਅਟੱਲ ਹੈ। ਜਦੋਂ ਤਬਾਹੀ ਆਵੇਗੀ, ਤਾਂ ਮਨੁੱਖਜਾਤੀ ਉਸ ਹਰ ਚੀਜ਼ ਦੀ ਅਨਮੋਲਤਾ ਜਾਣੇਗੀ ਜਿਹੜੀ ਪਰਮੇਸ਼ੁਰ ਨੇ ਉਸ ਲਈ ਬਣਾਈ ਅਤੇ ਇਹ ਕਿ ਉਹ ਮਨੁੱਖਜਾਤੀ ਲਈ ਕਿੰਨੀ ਮਹੱਤਵਪੂਰਣ ਹੈ। ਮਨੁੱਖ ਲਈ, ਉਸ ਵਾਤਾਵਰਣ ਵਿੱਚ ਜੀਉਣਾ ਜਿਸ ਦੀਆਂ ਹਵਾਵਾਂ ਅਤੇ ਬਾਰਸ਼ਾਂ ਸਮੇਂ ਸਿਰ ਆਉਂਦੇ ਹਨ, ਸਵਰਗ ਵਿੱਚ ਰਹਿਣ ਵਾਂਗ ਹੈ। ਲੋਕ ਇਹ ਨਹੀਂ ਸਮਝਦੇ ਕਿ ਇਹ ਇੱਕ ਬਰਕਤ ਹੈ ਪਰ ਜਿਉਂ ਹੀ ਉਹ ਇਸ ਨੂੰ ਪੂਰੀ ਤਰ੍ਹਾਂ ਗਵਾ ਲੈਂਦੇ ਹਨ, ਫਿਰ ਉਹ ਸਮਝਦੇ ਹਨ ਕਿ ਇਹ ਕਿੰਨੀ ਦੁਰਲੱਭ ਅਤੇ ਅਨਮੋਲ ਹੈ। ਅਤੇ ਜਦੋਂ ਇਹ ਇੱਕ ਵਾਰ ਚਲੀ ਜਾਂਦੀ ਹੈ, ਵਿਅਕਤੀ ਇਸ ਨੂੰ ਵਾਪਸ ਕਿਵੇਂ ਹਾਸਲ ਕਰੇਗਾ? ਲੋਕ ਕੀ ਕਰ ਸਕਦੇ ਹਨ ਜੇ ਪਰਮੇਸ਼ੁਰ ਇਸ ਦੀ ਮੁੜ ਸਿਰਜਣਾ ਕਰਨ ਲਈ ਅਣਇੱਛੁਕ ਹੋਵੇ? ਕੀ ਕੁਝ ਹੈ ਜੋ ਤੁਸੀਂ ਕਰ ਸਕਦੇ ਹੋ? ਦਰਅਸਲ, ਕੁਝ ਹੈ ਜੋ ਤੁਸੀਂ ਕਰ ਸਕਦੇ ਹੋ। ਇਹ ਬਹੁਤ ਸੌਖਾ ਹੈ¸ ਜਦੋਂ ਮੈਂ ਤੁਹਾਨੂੰ ਦੱਸਦਾ ਹਾਂ ਕਿ ਇਹ ਕੀ ਹੈ, ਤੁਸੀਂ ਤੁਰੰਤ ਜਾਣ ਜਾਵੋਗੇ ਕਿ ਇਹ ਕੀਤਾ ਜਾ ਸਕਦਾ ਹੈ। ਇਹ ਕਿਵੇਂ ਹੈ ਕਿ ਮਨੁੱਖ ਨੇ ਆਪਣੇ ਆਪ ਨੂੰ ਹੋਂਦ ਦੀ ਆਪਣੀ ਮੌਜੂਦਾ ਅਵਸਥਾ ਵਿੱਚ ਪਾਇਆ ਹੈ? ਕੀ ਇਹ ਉਸ ਦੇ ਲਾਲਚ ਅਤੇ ਤਬਾਹੀ ਕਾਰਨ ਹੈ? ਜੇ ਮਨੁੱਖ ਇਸ ਤਬਾਹੀ ਨੂੰ ਰੋਕਦਾ ਹੈ, ਤਾਂ ਕੀ ਉਸ ਦਾ ਜੀਉਂਦਾ ਵਾਤਾਵਰਣ ਹੌਲੀ-ਹੌਲੀ ਖ਼ੁਦ ਨੂੰ ਠੀਕ ਨਹੀਂ ਕਰ ਲਵੇਗਾ? ਜੇ ਪਰਮੇਸ਼ੁਰ ਕੁਝ ਨਹੀਂ ਕਰਦਾ, ਜੇ ਪਰਮੇਸ਼ੁਰ ਮਨੁੱਖਜਾਤੀ ਲਈ ਹੋਰ ਕੁਝ ਨਹੀਂ ਕਰਨਾ ਚਾਹੁੰਦਾ—ਕਹਿਣ ਦਾ ਭਾਵ ਹੈ, ਜੇ ਉਹ ਇਸ ਮਾਮਲੇ ਵਿੱਚ ਦਖ਼ਲ ਨਹੀਂ ਦਿੰਦਾ—ਤਦ ਮਨੁੱਖਜਾਤੀ ਦਾ ਸਭ ਤੋਂ ਵਧੀਆ ਹੱਲ ਸਮੁੱਚੀ ਤਬਾਹੀ ਨੂੰ ਰੋਕਣਾ ਅਤੇ ਆਪਣੇ ਜੀਉਂਦੇ ਵਾਤਾਵਰਣ ਨੂੰ ਇਸ ਦੀ ਕੁਦਰਤੀ ਅਵਸਥਾ ਵਿੱਚ ਵਾਪਸ ਆਉਣ ਦੀ ਆਗਿਆ ਦੇਣਾ ਹੋਵੇਗਾ। ਇਸ ਸਮੁੱਚੀ ਤਬਾਹੀ ’ਤੇ ਰੋਕ ਲਾਉਣ ਦਾ ਅਰਥ ਹੈ ਪਰਮੇਸ਼ੁਰ ਦੁਆਰਾ ਸਿਰਜੀਆਂ ਵਸਤਾਂ ਦੀ ਲੁੱਟ ਅਤੇ ਤਬਾਹੀ ਨੂੰ ਰੋਕਣਾ। ਇੰਝ ਕਰਨ ਨਾਲ ਉਹ ਵਾਤਾਵਰਣ ਜਿਸ ਵਿੱਚ ਮਨੁੱਖ ਜੀਉਂਦਾ ਹੈ, ਹੌਲੀ-ਹੌਲੀ ਠੀਕ ਹੋਵੇਗਾ, ਜਦਕਿ ਇੰਝ ਕਰਨ ’ਚ ਨਾਕਾਮੀ ਦਾ ਨਤੀਜਾ ਜੀਵਨ ਲਈ ਹੋਰ ਵੀ ਘਿਣਾਉਣੇ ਵਾਤਾਵਰਣ ਵਜੋਂ ਨਿਕਲੇਗਾ ਜਿਸ ਦੀ ਤਬਾਹੀ ਸਮੇਂ ਨਾਲ ਤੇਜ਼ ਹੋ ਜਾਵੇਗੀ। ਕੀ ਮੇਰਾ ਹੱਲ ਸੌਖਾ ਹੈ? ਇਹ ਸੌਖਾ ਅਤੇ ਵਿਹਾਰਕ ਹੈ, ਕੀ ਨਹੀਂ ਹੈ? ਸੱਚਮੁੱਚ ਸੌਖਾ, ਅਤੇ ਕੁਝ ਲੋਕਾਂ ਲਈ ਵਿਹਾਰਕ—ਪਰ ਕੀ ਇਹ ਧਰਤੀ ਉੱਤੇ ਲਗਭਗ ਸਭ ਲੋਕਾਂ ਲਈ ਵਿਹਾਰਕ ਹੈ? (ਇਹ ਨਹੀਂ ਹੈ।) ਤੁਹਾਡੇ ਲਈ, ਘੱਟ ਤੋਂ ਘੱਟ, ਕੀ ਇਹ ਵਿਹਾਰਕ ਹੈ? (ਹਾਂ।) ਉਹ ਕਿਹੜਾ ਕਾਰਨ ਹੈ ਜਿਹੜਾ ਤੁਹਾਨੂੰ “ਹਾਂ” ਕਹਿਣ ਲਈ ਪ੍ਰੇਰਿਤ ਕਰਦਾ ਹੈ? ਕੀ ਇਹ ਕਿਹਾ ਜਾ ਸਕਦਾ ਹੈ ਕਿ ਇਹ ਪਰਮੇਸ਼ੁਰ ਦੇ ਕਾਰਜਾਂ ਨੂੰ ਸਮਝਣ ਦੀ ਬੁਨਿਆਦ ਨਾਲ ਜੁੜਿਆ ਹੈ? ਕੀ ਇਹ ਕਿਹਾ ਜਾ ਸਕਦਾ ਹੈ ਕਿ ਇਸ ਦੀ ਸਥਿਤੀ ਪਰਮੇਸ਼ੁਰ ਦੀ ਪ੍ਰਭੁਤਾ ਅਤੇ ਯੋਜਨਾ ਪ੍ਰਤੀ ਆਗਿਆਕਾਰਤਾ ਹੈ? (ਹਾਂ।) ਚੀਜ਼ਾਂ ਨੂੰ ਬਦਲਣ ਦਾ ਇੱਕ ਤਰੀਕਾ ਹੁੰਦਾ ਹੈ, ਪਰ ਇਹ ਉਹ ਵਿਸ਼ਾ ਨਹੀਂ ਜੋ ਅਸੀਂ ਹੁਣ ਵਿਚਾਰ ਰਹੇ ਹਾਂ। ਹਰ ਇੱਕ ਮਨੁੱਖੀ ਜੀਵਨ ਲਈ ਪਰਮੇਸ਼ੁਰ ਜ਼ਿੰਮੇਦਾਰ ਹੈ ਅਤੇ ਅਖ਼ੀਰ ਤਕ ਉਹ ਜ਼ਿੰਮੇਦਾਰ ਹੈ। ਪਰਮੇਸ਼ੁਰ ਤੇਰੇ ਲਈ ਪ੍ਰਬੰਧ ਕਰਦਾ ਹੈ, ਅਤੇ ਭਾਵੇਂ, ਸ਼ਤਾਨ ਦੁਆਰਾ ਤਬਾਹ ਕੀਤੇ ਗਏ ਇਸ ਵਾਤਾਵਰਣ ਵਿੱਚ, ਤੈਨੂੰ ਬੀਮਾਰ ਜਾਂ ਪ੍ਰਦੂਸ਼ਿਤ ਜਾਂ ਅਪਵਿੱਤਰ ਕੀਤਾ ਗਿਆ ਹੈ, ਇਸ ਦੀ ਕੋਈ ਮਹੱਤਤਾ ਨਹੀਂ—ਪਰਮੇਸ਼ੁਰ ਤੇਰੇ ਲਈ ਪ੍ਰਬੰਧ ਕਰਦਾ ਹੈ ਅਤੇ ਪਰਮੇਸ਼ੁਰ ਤੈਨੂੰ ਜੀਉਂਦਾ ਰਹਿਣ ਦੇਵੇਗਾ। ਤੈਨੂੰ ਇਸ ਵਿੱਚ ਵਿਸ਼ਵਾਸ ਹੋਣਾ ਚਾਹੀਦਾ ਹੈ। ਪਰਮੇਸ਼ੁਰ ਮਨੁੱਖ ਨੂੰ ਹੌਲੀ ਜਿਹੇ ਮਰਨ ਨਹੀਂ ਦੇਵੇਗਾ।

ਕੀ ਹੁਣ ਤੁਸੀਂ ਪਰਮੇਸ਼ੁਰ ਨੂੰ ਸਭ ਵਸਤਾਂ ਲਈ ਜੀਵਨ ਦੇ ਸ੍ਰੋਤ ਵਜੋਂ ਸਮਝਣ ਦੀ ਮਹੱਤਤਾ ਬਾਰੇ ਕੁਝ ਮਹਿਸੂਸ ਕਰਨ ਲੱਗੇ ਹੋ? (ਹਾਂ, ਅਸੀਂ ਸਮਝਣ ਲੱਗੇ ਹਾਂ।) ਤੁਹਾਡੇ ਅੰਦਰ ਕਿਹੜੀਆਂ ਭਾਵਨਾਵਾਂ ਹਨ? ਮੈਨੂੰ ਦੱਸੋ। (ਅਤੀਤ ਵਿੱਚ, ਅਸੀਂ ਕਦੇ ਵੀ ਪਹਾੜਾਂ, ਸਮੁੰਦਰਾਂ, ਅਤੇ ਝੀਲਾਂ ਨੂੰ ਪਰਮੇਸ਼ੁਰ ਦੇ ਕਾਰਜਾਂ ਨਾਲ ਜੋੜਨ ਬਾਰੇ ਨਹੀਂ ਸੋਚਿਆ। ਅੱਜ ਪਰਮੇਸ਼ੁਰ ਦੀ ਸੰਗਤੀ ਸੁਣਨ ਤੋਂ ਪਹਿਲਾਂ ਤਕ ਅਸੀਂ ਇਹ ਨਹੀਂ ਸਮਝਦੇ ਸੀ ਕਿ ਇਹ ਵਸਤਾਂ ਪਰਮੇਸ਼ੁਰ ਦੇ ਕਾਰਜਾਂ ਨਾਲ ਜੁੜੀਆਂ ਹਨ ਅਤੇ ਆਪਣੇ ਅੰਦਰ ਬੁੱਧ ਰੱਖਦੀਆਂ ਹਨ; ਅਸੀਂ ਵੇਖਦੇ ਹਾਂ ਕਿ ਉਦੋਂ ਵੀ ਜਦੋਂ ਪਰਮੇਸ਼ੁਰ ਸਭ ਵਸਤਾਂ ਦੀ ਸਿਰਜਣਾ ਕਰਨ ਲੱਗਾ, ਉਸ ਨੇ ਹਰ ਚੀਜ਼ ਨੂੰ ਪਹਿਲਾਂ ਹੀ ਨਸੀਬ ਅਤੇ ਉਸ ਦੀ ਸ਼ੁਭ ਇੱਛਾ ਨਾਲ ਭਰ ਦਿੱਤਾ ਸੀ। ਸਭ ਵਸਤਾਂ ਪਰਸਪਰ ਤੌਰ ਤੇ ਸਹਾਰਾ ਦੇਣ ਵਾਲੀਆਂ ਅਤੇ ਅੰਤਰਨਿਰਭਰ ਹਨ ਅਤੇ ਮਨੁੱਖਜਾਤੀ ਆਖ਼ਰੀ ਲਾਭਪਾਤਰੀ ਹੈ। ਜੋ ਅਸੀਂ ਅੱਜ ਸੁਣਿਆ ਬਹੁਤ ਤਾਜ਼ਾ ਅਤੇ ਨਵਾਂ ਮਹਿਸੂਸ ਹੁੰਦਾ ਹੈ¸ਅਸੀਂ ਮਹਿਸੂਸ ਕਰ ਲਿਆ ਹੈ ਕਿ ਪਰਮੇਸ਼ੁਰ ਦੇ ਕਾਰਜ ਕਿੰਨੇ ਅਸਲੀ ਹਨ। ਅਸਲ ਦੁਨੀਆਂ ਵਿੱਚ, ਸਾਡੇ ਰੋਜ਼ਾਨਾ ਜੀਵਨ ਵਿੱਚ, ਅਤੇ ਸਭ ਵਸਤਾਂ ਨਾਲ ਸਾਡੇ ਅਨੁਭਵਾਂ ਵਿੱਚ, ਅਸੀਂ ਵੇਖਦੇ ਹਾਂ ਕਿ ਇਹ ਇਸ ਤਰ੍ਹਾਂ ਹੁੰਦਾ ਹੈ।) ਤੁਸੀਂ ਸੱਚਮੁੱਚ ਵੇਖ ਲਿਆ ਹੈ, ਕੀ ਤੁਸੀਂ ਨਹੀਂ ਵੇਖਿਆ? ਪਰਮੇਸ਼ੁਰ ਇੱਕ ਠੋਸ ਬੁਨਿਆਦ ਤੋਂ ਬਿਨਾਂ ਮਨੁੱਖਜਾਤੀ ਲਈ ਪ੍ਰਬੰਧ ਨਹੀਂ ਕਰਦਾ; ਉਸ ਦਾ ਪ੍ਰਬੰਧ ਮਹਿਜ਼ ਕੁਝ ਕੁ ਸੰਖੇਪ ਵਚਨ ਨਹੀਂ ਹਨ। ਪਰਮੇਸ਼ੁਰ ਬਹੁਤ ਕੁਝ ਕਰ ਚੁੱਕਾ ਹੈ, ਅਤੇ ਉਹ ਚੀਜ਼ਾਂ ਵੀ ਜਿਹੜੀਆਂ ਤੂੰ ਨਹੀਂ ਵੇਖਦਾ, ਸਾਰੀਆਂ ਤੇਰੇ ਲਾਭ ਲਈ ਹਨ। ਮਨੁੱਖ ਇਸ ਵਾਤਾਵਰਣ ਵਿੱਚ ਜੀਉਂਦਾ ਹੈ, ਉਨ੍ਹਾਂ ਸਭ ਵਸਤਾਂ ਅੰਦਰ ਜਿਹੜੀਆਂ ਪਰਮੇਸ਼ੁਰ ਨੇ ਉਸ ਲਈ ਸਿਰਜੀਆਂ, ਜਿੱਥੇ ਮਨੁੱਖ ਅਤੇ ਸਭ ਵਸਤਾਂ ਇੱਕ ਦੂਜੇ ਉੱਤੇ ਨਿਰਭਰ ਕਰਦੇ ਹਨ। ਮਿਸਾਲ ਵਜੋਂ, ਪੌਦੇ ਗੈਸਾਂ ਛੱਡਦੇ ਹਨ ਜਿਹੜੀਆਂ ਹਵਾ ਨੂੰ ਸ਼ੁੱਧ ਕਰਦੀਆਂ ਹਨ, ਅਤੇ ਮਨੁੱਖ ਸ਼ੁੱਧ ਹੋਈ ਹਵਾ ਦਾ ਸਾਹ ਲੈਂਦੇ ਹਨ ਅਤੇ ਇਸ ਤੋਂ ਲਾਭ ਲੈਂਦੇ ਹਨ; ਫਿਰ ਵੀ ਕੁਝ ਪੌਦੇ ਲੋਕਾਂ ਲਈ ਜ਼ਹਿਰੀਲੇ ਹਨ, ਜਦ ਕਿ ਹੋਰ ਪੌਦੇ ਜ਼ਹਿਰੀਲੇ ਪੌਦਿਆਂ ਦੇ ਤੋੜ ਦਾ ਕੰਮ ਕਰਦੇ ਹਨ। ਇਹ ਪਰਮੇਸ਼ੁਰ ਦੀ ਸਿਰਜਣਾ ਦਾ ਇੱਕ ਅਚੰਭਾ ਹੈ! ਪਰ ਆਓ ਇਸ ਵਿਸ਼ੇ ਨੂੰ ਹਾਲ ਦੀ ਘੜੀ ਛੱਡੀਏ; ਸਾਡੀ ਚਰਚਾ ਮੁੱਖ ਤੌਰ ਤੇ ਮਨੁੱਖ ਦੀ ਸਹਿ-ਹੋਂਦ ਅਤੇ ਬਾਕੀ ਦੀ ਸਿਰਜਣਾ ਬਾਰੇ ਸੀ ਜਿਸ ਤੋਂ ਬਿਨਾਂ ਮਨੁੱਖ ਜੀਉਂਦਾ ਨਹੀਂ ਰਹਿ ਸਕਦਾ। ਪਰਮੇਸ਼ੁਰ ਦੁਆਰਾ ਸਭ ਵਸਤਾਂ ਦੀ ਸਿਰਜਣਾ ਦੀ ਮਹੱਤਤਾ ਕੀ ਹੈ? ਮਨੁੱਖ ਬਾਕੀਆਂ ਤੋਂ ਬਿਨਾਂ ਜੀਉਂਦਾ ਨਹੀਂ ਰਹਿ ਸਕਦਾ, ਜਿਵੇਂ ਕਿ ਮਨੁੱਖ ਨੂੰ ਜੀਉਣ ਲਈ ਹਵਾ ਦੀ ਲੋੜ ਹੈ—ਜੇ ਤੈਨੂੰ ਖਲਾਅ ਵਿੱਚ ਰੱਖਿਆ ਜਾਵੇ, ਤਾਂ ਤੂੰ ਛੇਤੀ ਹੀ ਮਰ ਜਾਵੇਂਗਾ। ਇਹ ਬਹੁਤ ਹੀ ਸਧਾਰਣ ਸਿਧਾਂਤ ਹੈ ਜਿਹੜਾ ਦਰਸਾਉਂਦਾ ਹੈ ਕਿ ਮਨੁੱਖ ਬਾਕੀ ਦੀ ਸਿਰਜਣਾ ਤੋਂ ਵੱਖ ਹੋ ਕੇ ਮੌਜੂਦ ਨਹੀਂ ਰਹਿ ਸਕਦਾ। ਇਸ ਲਈ, ਸਭ ਵਸਤਾਂ ਪ੍ਰਤੀ ਮਨੁੱਖ ਦਾ ਰਵੱਈਆ ਕਿਹੋ ਜਿਹਾ ਹੋਣਾ ਚਾਹੀਦਾ ਹੈ? ਅਜਿਹਾ ਜਿਹੜਾ ਉਨ੍ਹਾਂ ਨੂੰ ਸੰਭਾਲਦਾ ਹੈ, ਉਨ੍ਹਾਂ ਦੀ ਸੁਰੱਖਿਆ ਕਰਦਾ ਹੈ, ਉਨ੍ਹਾਂ ਦੀ ਕੁਸ਼ਲ ਵਰਤੋਂ ਕਰਦਾ ਹੈ, ਉਨ੍ਹਾਂ ਨੂੰ ਤਬਾਹ ਨਹੀਂ ਕਰਦਾ, ਉਨ੍ਹਾਂ ਨੂੰ ਬਰਬਾਦ ਨਹੀਂ ਕਰਦਾ, ਅਤੇ ਉਨ੍ਹਾਂ ਨੂੰ ਮਰਜ਼ੀ ਨਾਲ ਨਹੀਂ ਬਦਲਦਾ, ਕਿਉਂਕਿ ਸਭ ਵਸਤਾਂ ਪਰਮੇਸ਼ੁਰ ਵਲੋਂ ਆਉਂਦੀਆਂ ਹਨ, ਸਭ ਵਸਤਾਂ ਮਨੁੱਖਜਾਤੀ ਲਈ ਉਸ ਦਾ ਪ੍ਰਬੰਧ ਹਨ, ਅਤੇ ਮਨੁੱਖਜਾਤੀ ਨੂੰ ਉਨ੍ਹਾਂ ਨਾਲ ਜ਼ਿੰਮੇਦਾਰਾਨਾ ਢੰਗ ਨਾਲ ਵਿਹਾਰ ਕਰਨਾ ਚਾਹੀਦਾ ਹੈ। ਅੱਜ ਅਸੀਂ ਇਨ੍ਹਾਂ ਦੋ ਵਿਸ਼ਿਆਂ ਬਾਰੇ ਚਰਚਾ ਕੀਤੀ ਹੈ। ਉਨ੍ਹਾਂ ਬਾਰੇ ਧਿਆਨ ਨਾਲ ਵਿਚਾਰ ਕਰੋ ਅਤੇ ਚਿੰਤਨ ਵੀ ਕਰੋ। ਅਗਲੀ ਵਾਰ, ਅਸੀਂ ਕੁਝ ਚੀਜ਼ਾਂ ਬਾਰੇ ਹੋਰ ਵਿਸਥਾਰ ਵਿੱਚ ਚਰਚਾ ਕਰਾਂਗੇ। ਇਸ ਤਰ੍ਹਾਂ ਅੱਜ ਦੀ ਸਭਾ ਸਮਾਪਤ ਹੁੰਦੀ ਹੈ। ਅਲਵਿਦਾ! (ਅਲਵਿਦਾ!)

18 ਜਨਵਰੀ, 2014

ਪਿਛਲਾ: ਖੁਦ, ਵਿਲੱਖਣ ਪਰਮੇਸ਼ੁਰ III

ਅਗਲਾ: ਖੁਦ, ਵਿਲੱਖਣ ਪਰਮੇਸ਼ੁਰ VIII

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ