ਪਰਮੇਸ਼ੁਰ ਉਨ੍ਹਾਂ ਨੂੰ ਸੰਪੂਰਣ ਕਰਦਾ ਹੈ ਜਿਹੜੇ ਉਸ ਦੇ ਆਪਣੇ ਮਨ ਦੇ ਅਨੁਸਾਰ ਹੁੰਦੇ ਹਨ

ਪਰਮੇਸ਼ੁਰ ਹੁਣ ਲੋਕਾਂ ਦਾ ਇੱਕ ਵਿਸ਼ੇਸ਼ ਸਮੂਹ ਪ੍ਰਾਪਤ ਕਰਨਾ ਚਾਹੁੰਦਾ ਹੈ, ਉਹ ਸਮੂਹ ਜਿਸ ਵਿੱਚ ਉਹ ਲੋਕ ਸ਼ਾਮਲ ਹੋਣ ਜਿਹੜੇ ਉਸ ਨਾਲ ਸਹਿਯੋਗ ਕਰਨ ਲਈ ਜੱਦੋ-ਜਹਿਦ ਕਰਦੇ ਹਨ, ਜਿਹੜੇ ਉਸ ਦੇ ਕੰਮ ਦੀ ਆਗਿਆਕਾਰੀ ਕਰ ਸਕਦੇ ਹਨ, ਜਿਹੜੇ ਮੰਨਦੇ ਹਨ ਕਿ ਪਰਮੇਸ਼ੁਰ ਦੁਆਰਾ ਬੋਲੇ ਜਾਣ ਵਾਲੇ ਵਚਨ ਸੱਚੇ ਹਨ, ਅਤੇ ਜਿਹੜੇ ਪਰਮੇਸ਼ੁਰ ਦੀਆਂ ਮੰਗਾਂ ਨੂੰ ਅਮਲ ਵਿੱਚ ਲਿਆ ਸਕਦੇ ਹਨ; ਉਹ, ਉਹ ਲੋਕ ਹਨ ਜਿਹੜੇ ਆਪਣੇ ਹਿਰਦਿਆਂ ਵਿੱਚ ਸੱਚੀ ਸਮਝ ਰੱਖਦੇ ਹਨ, ਉਹ ਉਹ ਲੋਕ ਹਨ ਜਿਨ੍ਹਾਂ ਨੂੰ ਸੰਪੂਰਣ ਕੀਤਾ ਜਾ ਸਕਦਾ ਹੈ, ਅਤੇ ਉਹ ਜ਼ਰੂਰ ਹੀ ਸੰਪੂਰਣਤਾ ਦੇ ਰਾਹ ’ਤੇ ਚੱਲਣ ਦੇ ਕਾਬਲ ਹੋਣਗੇ। ਉਹ ਜਿਨ੍ਹਾਂ ਨੂੰ ਸੰਪੂਰਣ ਨਹੀਂ ਕੀਤਾ ਜਾ ਸਕਦਾ, ਪਰਮੇਸ਼ੁਰ ਦੇ ਕਾਰਜ ਦੀ ਸਪਸ਼ਟ ਸਮਝ ਤੋਂ ਰਹਿਤ ਲੋਕ ਹਨ, ਜਿਹੜੇ ਪਰਮੇਸ਼ੁਰ ਦੇ ਵਚਨਾਂ ਨੂੰ ਖਾਂਦੇ ਅਤੇ ਪੀਂਦੇ ਨਹੀਂ, ਜਿਹੜੇ ਉਸ ਦੇ ਵਚਨਾਂ ਵੱਲ ਕੋਈ ਧਿਆਨ ਨਹੀਂ ਦਿੰਦੇ ਅਤੇ ਜਿਹੜੇ ਆਪਣੇ ਹਿਰਦਿਆਂ ਵਿੱਚ ਪਰਮੇਸ਼ੁਰ ਲਈ ਜ਼ਰਾ ਵੀ ਪ੍ਰੇਮ ਨਹੀਂ ਰੱਖਦੇ। ਉਹ ਜਿਹੜੇ ਦੇਹਧਾਰੀ ਪਰਮੇਸ਼ੁਰ ਉੱਤੇ ਸ਼ੱਕ ਕਰਦੇ ਹਨ, ਉਸ ਬਾਰੇ ਹਮੇਸ਼ਾ ਹੀ ਬੇਯਕੀਨੇ ਹੁੰਦੇ ਹਨ, ਉਸ ਦੇ ਵਚਨਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਅਤੇ ਉਸ ਨੂੰ ਹਮੇਸ਼ਾ ਧੋਖਾ ਦਿੰਦੇ ਹਨ, ਉਹ ਲੋਕ ਹਨ ਜਿਹੜੇ ਪਰਮੇਸ਼ੁਰ ਦੀ ਵਿਰੋਧਤਾ ਕਰਦੇ ਹਨ ਅਤੇ ਸ਼ਤਾਨ ਨਾਲ ਸੰਬੰਧ ਰੱਖਦੇ ਹਨ; ਅਜਿਹੇ ਲੋਕਾਂ ਨੂੰ ਸੰਪੂਰਣ ਕਰਨ ਦਾ ਕੋਈ ਤਰੀਕਾ ਨਹੀਂ ਹੈ।

ਜੇ ਤੂੰ ਚਾਹੁੰਦਾ ਹੈਂ ਕਿ ਤੈਨੂੰ ਸੰਪੂਰਣ ਕੀਤਾ ਜਾਵੇ, ਤਾਂ ਪਹਿਲਾਂ ਤੈਨੂੰ ਪਰਮੇਸ਼ੁਰ ਦੀ ਕਿਰਪਾ ਹਾਸਲ ਕਰਨੀ ਪਵੇਗੀ, ਕਿਉਂਕਿ ਉਹ ਉਨ੍ਹਾਂ ਨੂੰ ਸੰਪੂਰਣ ਕਰਦਾ ਹੈ ਜਿਨ੍ਹਾਂ ਉੱਤੇ ਉਹ ਮਿਹਰਬਾਨ ਹੁੰਦਾ ਹੈ ਅਤੇ ਜਿਹੜੇ ਉਸ ਦੇ ਮਨ ਦੇ ਅਨੁਸਾਰ ਹੁੰਦੇ ਹਨ। ਜੇ ਤੂੰ ਪਰਮੇਸ਼ੁਰ ਦੇ ਆਪਣੇ ਮਨ ਦੇ ਅਨੁਸਾਰ ਬਣਨਾ ਚਾਹੁੰਦਾ ਹੈਂ, ਤਾਂ ਤੇਰਾ ਹਿਰਦਾ ਅਜਿਹਾ ਹੋਣਾ ਜ਼ਰੂਰੀ ਹੈ ਜਿਹੜਾ ਉਸ ਦੇ ਕਾਰਜ ਦੀ ਆਗਿਆਕਾਰੀ ਕਰੇ, ਤੇਰੇ ਲਈ ਸੱਚ ਦੀ ਪੈਰਵੀ ਕਰਨਾ ਜ਼ਰੂਰੀ ਹੈ, ਅਤੇ ਜ਼ਰੂਰੀ ਹੈ ਕਿ ਤੂੰ ਸਭ ਵਸਤਾਂ ਵਿੱਚ ਪਰਮੇਸ਼ੁਰ ਦੀ ਪੜਤਾਲ ਸਵੀਕਾਰ ਕਰੇਂ। ਕੀ ਉਹ ਸਭ ਜੋ ਤੂੰ ਕਰਦਾ ਹੈਂ, ਪਰਮੇਸ਼ੁਰ ਦੀ ਪੜਤਾਲ ਵਿੱਚੋਂ ਲੰਘਿਆ ਹੈ? ਕੀ ਤੇਰੀ ਮਨਸ਼ਾ ਸਹੀ ਹੈ? ਜੇ ਤੇਰੀ ਮਨਸ਼ਾ ਸਹੀ ਹੈ, ਤਾਂ ਪਰਮੇਸ਼ੁਰ ਤੇਰੀ ਪ੍ਰਸ਼ੰਸਾ ਕਰੇਗਾ; ਜੇ ਤੇਰੀ ਮਨਸ਼ਾ ਗ਼ਲਤ ਹੈ, ਤਾਂ ਇਹ ਦਰਸਾਉਂਦਾ ਹੈ ਕਿ ਜਿਸ ਨੂੰ ਤੇਰਾ ਹਿਰਦਾ ਪ੍ਰੇਮ ਕਰਦਾ ਹੈ, ਉਹ ਪਰਮੇਸ਼ੁਰ ਨਹੀਂ ਸਗੋਂ ਸਰੀਰ ਅਤੇ ਸ਼ਤਾਨ ਹੈ। ਇਸ ਲਈ, ਸਭ ਵਸਤਾਂ ਵਿੱਚ ਪਰਮੇਸ਼ੁਰ ਦੀ ਪੜਤਾਲ ਨੂੰ ਸਵੀਕਾਰ ਕਰਨ ਲਈ ਤੈਨੂੰ ਪ੍ਰਾਰਥਨਾ ਨੂੰ ਇੱਕ ਤਰੀਕੇ ਵਜੋਂ ਵਰਤਣਾ ਜ਼ਰੂਰੀ ਹੈ। ਜਦੋਂ ਤੂੰ ਪ੍ਰਾਰਥਨਾ ਕਰਦਾ ਹੈਂ, ਭਾਵੇਂ ਮੈਂ ਵਿਅਕਤੀਗਤ ਰੂਪ ਵਿੱਚ ਤੇਰੇ ਸਾਹਮਣੇ ਨਹੀਂ ਖੜ੍ਹਾ ਹੁੰਦਾ, ਪਰ ਪਵਿੱਤਰ ਆਤਮਾ ਤੇਰੇ ਨਾਲ ਹੁੰਦਾ ਹੈ, ਅਤੇ ਇਹ ਮੈਂ ਅਤੇ ਪਰਮੇਸ਼ੁਰ ਦਾ ਆਤਮਾ ਦੋਵੇਂ ਹਾਂ ਜਿਨ੍ਹਾਂ ਅੱਗੇ ਤੂੰ ਪ੍ਰਾਰਥਨਾ ਕਰ ਰਿਹਾ ਹੁੰਦਾ ਹੈਂ। ਤੂੰ ਇਸ ਸਰੀਰ ਵਿੱਚ ਵਿਸ਼ਵਾਸ ਕਿਉਂ ਕਰਦਾ ਹੈਂ? ਤੂੰ ਵਿਸ਼ਵਾਸ ਕਰਦਾ ਹੈਂ ਕਿਉਂਕਿ ਉਸ ਕੋਲ ਪਰਮੇਸ਼ਰ ਦਾ ਆਤਮਾ ਹੈ। ਕੀ ਤੂੰ ਇਸ ਵਿਅਕਤੀ ਵਿੱਚ ਵਿਸ਼ਵਾਸ ਕਰੇਂਗਾ ਜੇ ਉਹ ਪਰਮੇਸ਼ੁਰ ਦੇ ਆਤਮਾ ਤੋਂ ਰਹਿਤ ਹੋਵੇ? ਜਦੋਂ ਤੂੰ ਇਸ ਵਿਅਕਤੀ ਵਿੱਚ ਵਿਸ਼ਵਾਸ ਕਰਦਾ ਹੈਂ, ਤੂੰ ਪਰਮੇਸ਼ੁਰ ਦੇ ਆਤਮਾ ਵਿੱਚ ਵਿਸ਼ਵਾਸ ਕਰਦਾ ਹੈਂ। ਜਦੋਂ ਤੂੰ ਇਸ ਵਿਅਕਤੀ ਦਾ ਭੈ ਮੰਨਦਾ ਹੈਂ, ਤਾਂ ਤੂੰ ਪਰਮੇਸ਼ੁਰ ਦੇ ਆਤਮਾ ਦਾ ਭੈ ਮੰਨਦਾ ਹੈਂ। ਪਰਮੇਸ਼ੁਰ ਦੇ ਆਤਮਾ ਵਿੱਚ ਨਿਹਚਾ ਇਸ ਵਿਅਕਤੀ ਵਿੱਚ ਨਿਹਚਾ ਹੈ, ਅਤੇ ਇਸ ਵਿਅਕਤੀ ਵਿੱਚ ਨਿਹਚਾ ਪਰਮੇਸ਼ੁਰ ਦੇ ਆਤਮਾ ਵਿੱਚ ਵੀ ਨਿਹਚਾ ਹੈ। ਜਦੋਂ ਤੂੰ ਪ੍ਰਾਰਥਨਾ ਕਰਦਾ ਹੈਂ, ਤੂੰ ਮਹਿਸੂਸ ਕਰਦਾ ਹੈਂ ਕਿ ਪਰਮੇਸ਼ੁਰ ਦਾ ਆਤਮਾ ਤੇਰੇ ਨਾਲ ਹੈ ਅਤੇ ਇਹ ਕਿ ਪਰਮੇਸ਼ੁਰ ਤੇਰੇ ਸਾਹਮਣੇ ਹੈ, ਅਤੇ ਇਸ ਤਰ੍ਹਾਂ ਤੂੰ ਉਸ ਦੇ ਆਤਮਾ ਅੱਗੇ ਪ੍ਰਾਰਥਨਾ ਕਰਦਾ ਹੈਂ। ਅੱਜ, ਬਹੁਤੇ ਲੋਕ ਆਪਣੇ ਕੰਮਾਂ ਨੂੰ ਪਰਮੇਸ਼ੁਰ ਅੱਗੇ ਲਿਆਉਣ ਤੋਂ ਬਹੁਤ ਡਰਦੇ ਹਨ; ਤੂੰ ਉਸ ਦੇ ਸਰੀਰ ਨੂੰ ਤਾਂ ਧੋਖਾ ਦੇ ਸਕਦਾ ਹੈਂ, ਪਰ ਤੂੰ ਉਸ ਦੇ ਆਤਮਾ ਨੂੰ ਧੋਖਾ ਨਹੀਂ ਦੇ ਸਕਦਾ। ਕੋਈ ਵੀ ਮਸਲਾ ਜੋ ਪਰਮੇਸ਼ੁਰ ਦੀ ਪੜਤਾਲ ਨੂੰ ਨਹੀਂ ਝੱਲ ਸਕਦਾ, ਸੱਚ ਦੇ ਅਨੁਕੂਲ ਨਹੀਂ ਹੈ, ਅਤੇ ਉਸ ਬਾਰੇ ਸੋਚਣਾ ਬੰਦ ਕਰ ਦੇਣਾ ਜਾਣਾ ਚਾਹੀਦਾ ਹੈ; ਇਸ ਦੇ ਉਲਟ ਕਰਨਾ ਪਰਮੇਸ਼ੁਰ ਵਿਰੁਧ ਪਾਪ ਕਰਨਾ ਹੈ। ਇਸ ਲਈ, ਜ਼ਰੂਰੀ ਹੈ ਕਿ ਤੂੰ ਹਰ ਸਮੇਂ ਪਰਮੇਸ਼ੁਰ ਅੱਗੇ ਆਪਣਾ ਹਿਰਦਾ ਰੱਖੇਂ, ਜਦੋਂ ਤੂੰ ਪ੍ਰਾਰਥਨਾ ਕਰਦਾ ਹੈਂ, ਜਦੋਂ ਤੂੰ ਬੋਲਦਾ ਹੈਂ ਅਤੇ ਆਪਣੇ ਭਰਾਵਾਂ ਤੇ ਭੈਣਾਂ ਨਾਲ ਸੰਗਤੀ ਕਰਦਾ ਹੈਂ, ਅਤੇ ਜਦੋਂ ਤੂੰ ਆਪਣਾ ਫ਼ਰਜ਼ ਨਿਭਾਉਂਦਾ ਹੈਂ ਤੇ ਆਪਣਾ ਕੰਮ-ਕਾਰ ਕਰਦਾ ਹੈਂ। ਜਦੋਂ ਤੂੰ ਆਪਣਾ ਕੰਮ ਪੂਰਾ ਕਰਦਾ ਹੈਂ, ਪਰਮੇਸ਼ੁਰ ਤੇਰੇ ਨਾਲ ਹੁੰਦਾ ਹੈ, ਅਤੇ ਜਦ ਤਕ ਤੇਰੀ ਮਨਸ਼ਾ ਸਹੀ ਹੈ ਅਤੇ ਇਹ ਪਰਮੇਸ਼ੁਰ ਦੇ ਘਰ ਦੇ ਕਾਰਜ ਵਾਸਤੇ ਹੈ, ਤਾਂ ਉਹ, ਉਹ ਸਭ ਸਵੀਕਾਰ ਕਰੇਗਾ ਜੋ ਤੂੰ ਕਰਦਾ ਹੈਂ; ਤੈਨੂੰ ਆਪਣਾ ਕੰਮ ਪੂਰਾ ਕਰਨ ਲਈ ਆਪਣੇ ਆਪ ਨੂੰ ਦਿਲੋਂ ਸਮਰਪਿਤ ਕਰਨਾ ਚਾਹੀਦਾ ਹੈ। ਜਦੋਂ ਤੂੰ ਪ੍ਰਾਰਥਨਾ ਕਰਦਾ ਹੈਂ, ਜੇ ਤੇਰੇ ਹਿਰਦੇ ਵਿੱਚ ਪਰਮੇਸ਼ੁਰ ਲਈ ਪ੍ਰੇਮ ਹੈ ਅਤੇ ਉਸ ਦੀ ਦੇਖਭਾਲ, ਸੁਰੱਖਿਆ ਅਤੇ ਪੜਤਾਲ ਭਾਲਦਾ ਹੈਂ, ਜੇ ਇਹ ਚੀਜ਼ਾਂ ਤੇਰੀ ਮਨਸ਼ਾ ਹਨ, ਤਾਂ ਤੇਰੀ ਪ੍ਰਾਰਥਨਾ ਅਸਰਦਾਰ ਹੋਵੇਗੀ। ਮਿਸਾਲ ਵਜੋਂ, ਜਦੋਂ ਤੂੰ ਸਭਾਵਾਂ ਵਿੱਚ ਪ੍ਰਾਰਥਨਾ ਕਰਦਾ ਹੈਂ, ਜੇ ਤੂੰ ਆਪਣਾ ਹਿਰਦਾ ਖੋਲ੍ਹ ਕੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਦਾ ਹੈਂ ਅਤੇ ਝੂਠ ਬੋਲੇ ਬਿਨਾਂ ਉਸ ਨੂੰ ਦੱਸਦਾ ਹੈਂ ਜੋ ਤੇਰੇ ਹਿਰਦੇ ਵਿੱਚ ਹੈ, ਤਾਂ ਤੇਰੀਆਂ ਪ੍ਰਾਰਥਨਾਵਾਂ ਯਕੀਨਨ ਹੀ ਅਸਰਦਾਰ ਹੋਣਗੀਆਂ। ਜੇ ਤੂੰ ਆਪਣੇ ਹਿਰਦੇ ਵਿੱਚ ਪਰਮੇਸ਼ੁਰ ਨੂੰ ਗੰਭੀਰਤਾ ਨਾਲ ਪ੍ਰੇਮ ਕਰਦਾ ਹੈਂ, ਤਾਂ ਪਰਮੇਸ਼ੁਰ ਅੱਗੇ ਸਹੁੰ ਖਾ: “ਹੇ ਪਰਮੇਸ਼ੁਰ, ਜਿਹੜਾ ਧਰਤੀ, ਅਕਾਸ਼ ਅਤੇ ਸਭ ਵਸਤਾਂ ਵਿੱਚ ਹੈ, ਮੈਂ ਤੇਰੇ ਅੱਗੇ ਸਹੁੰ ਖਾਂਦਾ ਹਾਂ: ਤੇਰਾ ਆਤਮਾ ਉਸ ਸਭ ਦੀ ਜਾਂਚ ਕਰੇ ਜੋ ਮੈਂ ਕਰਦਾ ਹਾਂ ਅਤੇ ਹਰ ਸਮੇਂ ਮੇਰੀ ਸੁਰੱਖਿਆ ਅਤੇ ਦੇਖਭਾਲ ਕਰੇ, ਅਤੇ ਮੇਰੇ ਦੁਆਰਾ ਕੀਤੇ ਜਾਣ ਵਾਲੇ ਸਭ ਕੰਮਾਂ ਨੂੰ ਤੇਰੀ ਮੌਜੂਦਗੀ ਵਿੱਚ ਖੜ੍ਹਾ ਹੋਣਾ ਸੰਭਵ ਬਣਾਵੇ। ਜੇ ਮੇਰਾ ਹਿਰਦਾ ਤੈਨੂੰ ਪ੍ਰੇਮ ਕਰਨਾ ਕਦੇ ਬੰਦ ਕਰ ਦੇਵੇ ਜਾਂ ਜੇ ਇਹ ਕਦੇ ਤੇਰੇ ਨਾਲ ਵਿਸ਼ਵਾਸਘਾਤ ਕਰੇ, ਤਾਂ ਮੈਨੂੰ ਬੁਰੀ ਤਰ੍ਹਾਂ ਤਾੜਿਆ ਅਤੇ ਫਿਟਕਾਰਿਆ ਜਾਵੇ। ਇਸ ਸੰਸਾਰ ਜਾਂ ਅਗਲੇ ਵਿੱਚ ਮੈਨੂੰ ਮਾਫ਼ ਨਾ ਕਰਨਾ!” ਕੀ ਤੂੰ ਅਜਿਹੀ ਸਹੁੰ ਖਾਣ ਦੀ ਹਿੰਮਤ ਕਰੇਂਗਾ? ਜੇ ਤੂੰ ਨਹੀਂ ਕਰਦਾ, ਤਾਂ ਪਤਾ ਚਲਦਾ ਹੈ ਕਿ ਤੂੰ ਡਰਪੋਕ ਹੈਂ, ਅਤੇ ਹਾਲੇ ਵੀ ਤੂੰ ਖ਼ੁਦ ਨੂੰ ਪ੍ਰੇਮ ਕਰਦਾ ਹੈਂ। ਕੀ ਤੇਰੇ ਕੋਲ ਇਹ ਸੰਕਲਪ ਹੈ? ਜੇ ਇਹ ਸੱਚਮੁੱਚ ਤੇਰਾ ਸੰਕਲਪ ਹੈ, ਤਾਂ ਤੈਨੂੰ ਇਹ ਸਹੁੰ ਖਾਣੀ ਚਾਹੀਦੀ ਹੈ। ਜੇ ਤੇਰੇ ਕੋਲ ਅਜਿਹੀ ਸਹੁੰ ਖਾਣ ਲਈ ਸੰਕਲਪ ਹੈ, ਤਦ ਪਰਮੇਸ਼ੁਰ ਤੇਰੇ ਸੰਕਲਪ ਨੂੰ ਪੂਰਾ ਕਰੇਗਾ। ਜਦੋਂ ਤੂੰ ਪਰਮੇਸ਼ੁਰ ਅੱਗੇ ਸਹੁੰ ਖਾਂਦਾ ਹੈਂ, ਤਾਂ ਉਹ ਸੁਣਦਾ ਹੈ। ਤੇਰੀ ਪ੍ਰਾਰਥਨਾ ਅਤੇ ਤੇਰੇ ਅਮਲ ਦੇ ਹਿਸਾਬ ਨਾਲ ਪਰਮੇਸ਼ੁਰ ਤੈਅ ਕਰਦਾ ਹੈ ਕਿ ਤੂੰ ਪਾਪੀ ਹੈਂ ਜਾਂ ਧਰਮੀ। ਇਹ ਹੁਣ ਤੈਨੂੰ ਸੰਪੂਰਣ ਕਰਨ ਦੀ ਪ੍ਰਕਿਰਿਆ ਹੈ, ਅਤੇ ਜੇ ਤੂੰ ਸੱਚਮੁੱਚ ਸੰਪੂਰਣ ਹੋਣ ਵਿੱਚ ਨਿਹਚਾ ਰੱਖਦਾ ਹੈਂ, ਤਦ ਤੂੰ ਉਹ ਸਭ ਜੋ ਕਰਦਾ ਹੈਂ ਪਰਮੇਸ਼ੁਰ ਅੱਗੇ ਲਿਆ ਅਤੇ ਉਸ ਦੀ ਪੜਤਾਲ ਨੂੰ ਸਵੀਕਾਰ ਕਰ; ਜੇ ਤੂੰ ਕੁਝ ਅਜਿਹਾ ਕਰਦਾ ਹੈਂ ਜੋ ਘੋਰ ਵਿਦ੍ਰੋਹੀ ਹੈ ਜਾਂ ਜੇ ਤੂੰ ਪਰਮੇਸ਼ੁਰ ਨਾਲ ਵਿਸ਼ਵਾਸਘਾਤ ਕਰਦਾ ਹੈਂ, ਤਦ ਉਹ ਤੇਰੀ ਸਹੁੰ ਨੂੰ ਸੱਚ ਕਰ ਦੇਵੇਗਾ, ਅਤੇ ਫਿਰ ਭਾਵੇਂ ਤੇਰੇ ਨਾਲ ਕੁਝ ਵੀ ਵਾਪਰੇ, ਭਾਵੇਂ ਨਾਸ ਹੋਵੇ ਜਾਂ ਤਾੜਨਾ, ਇਹ ਤੇਰਾ ਆਪਣਾ ਕੀਤਾ ਹੋਇਆ ਹੈ। ਤੂੰ ਸਹੁੰ ਖਾਧੀ, ਇਸ ਲਈ ਤੈਨੂੰ ਇਸ ’ਤੇ ਕਾਇਮ ਰਹਿਣਾ ਚਾਹੀਦਾ ਹੈ। ਜੇ ਤੂੰ ਸਹੁੰ ਖਾਂਦਾ ਹੈਂ, ਪਰ ਇਸ ’ਤੇ ਕਾਇਮ ਨਹੀਂ ਰਹਿੰਦਾ, ਤਾਂ ਤੂੰ ਨਰਕ ਭੋਗੇਂਗਾ। ਕਿਉਂਕਿ ਸਹੁੰ ਤੇਰੀ ਸੀ, ਪਰਮੇਸ਼ੁਰ ਤੇਰੀ ਸਹੁੰ ਨੂੰ ਸੱਚ ਕਰੇਗਾ। ਕੁਝ ਲੋਕ ਪ੍ਰਾਰਥਨਾ ਕਰਨ ਮਗਰੋਂ ਡਰਦੇ ਹਨ, ਅਤੇ ਪਿੱਟਦੇ ਹਨ, “ਸਭ ਕੁਝ ਖ਼ਤਮ ਹੋ ਗਿਆ ਹੈ! ਅਯਾਸ਼ੀ ਦਾ ਮੌਕਾ ਨਿਕਲ ਗਿਆ ਹੈ; ਦੁਸ਼ਟ ਚੀਜ਼ਾਂ ਕਰਨ ਦਾ ਮੇਰਾ ਮੌਕਾ ਨਿਕਲ ਗਿਆ ਹੈ; ਆਪਣੀਆਂ ਸੰਸਾਰਕ ਲਾਲਸਾਵਾਂ ਦਾ ਅਨੰਦ ਲੈਣ ਦਾ ਮੌਕਾ ਨਿਕਲ ਗਿਆ ਹੈ!” ਇਹ ਲੋਕ ਹਾਲੇ ਵੀ ਦੁਨੀਆਂਦਾਰੀ ਅਤੇ ਪਾਪ ਨੂੰ ਪ੍ਰੇਮ ਕਰਦੇ ਹਨ, ਅਤੇ ਉਨ੍ਹਾਂ ਲਈ ਨਰਕ ਭੋਗਣਾ ਨਿਸ਼ਚਿਤ ਹੈ।

ਪਰਮੇਸ਼ੁਰ ਵਿੱਚ ਵਿਸ਼ਵਾਸੀ ਹੋਣ ਦਾ ਮਤਲਬ ਹੈ ਕਿ ਉਹ ਸਭ ਜੋ ਤੂੰ ਕਰਦਾ ਹੈਂ, ਪਰਮੇਸ਼ੁਰ ਅੱਗੇ ਲਿਆਉਣਾ ਅਤੇ ਉਸ ਨੂੰ ਉਸ ਦੀ ਪੜਤਾਲ ਵਿੱਚੋਂ ਲੰਘਾਉਣਾ ਜ਼ਰੂਰੀ ਹੈ। ਜੇਕਰ ਜੋ ਤੂੰ ਕਰਦਾ ਹੈਂ, ਪਰਮੇਸ਼ੁਰ ਦੇ ਆਤਮਾ ਅੱਗੇ ਲਿਆਂਦਾ ਜਾ ਸਕਦਾ ਹੈ ਪਰ ਪਰਮੇਸ਼ੁਰ ਦੇ ਸਰੀਰ ਅੱਗੇ ਨਹੀਂ, ਤਾਂ ਇੱਥੋਂ ਪਤਾ ਚਲਦਾ ਹੈ ਕਿ ਤੂੰ ਉਸ ਦੇ ਆਤਮਾ ਦੀ ਪੜਤਾਲ ਅਧੀਨ ਨਹੀਂ ਆਇਆ। ਪਰਮੇਸ਼ਰ ਦਾ ਆਤਮਾ ਕੌਣ ਹੈ? ਉਹ ਕੌਣ ਵਿਅਕਤੀ ਹੈ ਜਿਸ ਦੀ ਪਰਮੇਸ਼ੁਰ ਗਵਾਹੀ ਦਿੰਦਾ ਹੈ? ਕੀ ਉਹ ਇੱਕੋ ਜਾਂ ਉਹੀ ਨਹੀਂ? ਬਹੁਤੇ ਉਨ੍ਹਾਂ ਨੂੰ ਦੋ ਵੱਖ-ਵੱਖ ਪ੍ਰਾਣੀ ਸਮਝਦੇ ਹਨ, ਮੰਨਦੇ ਹਨ ਕਿ ਪਰਮੇਸ਼ੁਰ ਦਾ ਆਤਮਾ ਪਰਮੇਸ਼ੁਰ ਦਾ ਆਤਮਾ ਹੈ, ਅਤੇ ਉਹ ਵਿਅਕਤੀ ਜਿਸ ਦੀ ਪਰਮੇਸ਼ੁਰ ਗਵਾਹੀ ਦਿੰਦਾ ਹੈ, ਮਹਿਜ਼ ਇੱਕ ਮਨੁੱਖ ਹੈ। ਪਰ ਤੂੰ ਗ਼ਲਤ ਨਹੀਂ ਹੈਂ। ਇਹ ਵਿਅਕਤੀ ਕਿਸ ਦੀ ਤਰਫ਼ ਤੋਂ ਕਾਰਜ ਕਰਦਾ ਹੈ? ਜਿਹੜੇ ਦੇਹਧਾਰੀ ਪਰਮੇਸ਼ੁਰ ਨੂੰ ਨਹੀਂ ਜਾਣਦੇ, ਉਨ੍ਹਾਂ ਨੂੰ ਆਤਮਿਕ ਸਮਝ ਨਹੀਂ ਹੈ। ਪਰਮੇਸ਼ੁਰ ਦਾ ਆਤਮਾ ਅਤੇ ਉਸ ਦਾ ਦੇਹਧਾਰੀ ਸਰੀਰ ਇੱਕੋ ਹਨ, ਕਿਉਂਕਿ ਪਰਮੇਸ਼ੁਰ ਦਾ ਆਤਮਾ ਸਰੀਰ ਵਿੱਚ ਪਰਗਟ ਹੋਇਆ ਹੈ। ਜੇ ਇਹ ਵਿਅਕਤੀ ਤੇਰੇ ਪ੍ਰਤੀ ਨਿਰਦਈ ਹੈ, ਕੀ ਪਰਮੇਸ਼ੁਰ ਦਾ ਆਤਮਾ ਦਿਆਲੂ ਹੋਵੇਗਾ? ਕੀ ਤੂੰ ਉਲਝਣ 'ਚ ਨਹੀਂ ਪੈ ਗਿਆ? ਅੱਜ, ਉਹ ਸਾਰੇ ਜਿਹੜੇ ਪਰਮੇਸ਼ੁਰ ਦੀ ਪੜਤਾਲ ਨੂੰ ਸਵੀਕਾਰ ਨਹੀਂ ਕਰ ਸਕਦੇ, ਉਸ ਦੀ ਪ੍ਰਵਾਨਗੀ ਪ੍ਰਾਪਤ ਨਹੀਂ ਕਰ ਸਕਦੇ, ਅਤੇ ਜਿਹੜੇ ਦੇਹਧਾਰੀ ਪਰਮੇਸ਼ੁਰ ਨੂੰ ਨਹੀਂ ਜਾਣਦੇ, ਉਨ੍ਹਾਂ ਨੂੰ ਸੰਪੂਰਣ ਨਹੀਂ ਕੀਤਾ ਜਾ ਸਕਦਾ। ਜ਼ਰਾ ਉਸ ਸਭ ਵੱਲ ਵੇਖੋ ਜੋ ਤੁਸੀਂ ਕਰਦੇ ਹੋ, ਅਤੇ ਵੇਖੋ ਜੇ ਇਸ ਨੂੰ ਪਰਮੇਸ਼ੁਰ ਅੱਗੇ ਲਿਆਂਦਾ ਜਾ ਸਕਦਾ ਹੈ। ਜੇ ਤੂੰ ਉਸ ਸਭ ਜੋ ਤੂੰ ਕਰਦਾ ਹੈਂ, ਨੂੰ ਪਰਮੇਸ਼ੁਰ ਅੱਗੇ ਨਹੀਂ ਲਿਆ ਸਕਦਾ, ਤਾਂ ਇਹ ਦਰਸਾਉਂਦਾ ਹੈ ਕਿ ਤੂੰ ਕੁਕਰਮੀ ਹੈਂ। ਕੀ ਕੁਕਰਮੀਆਂ ਨੂੰ ਸੰਪੂਰਣ ਕੀਤਾ ਜਾ ਸਕਦਾ ਹੈ? ਉਹ ਸਭ ਜੋ ਤੂੰ ਕਰਦਾ ਹੈਂ, ਹਰ ਕੰਮ, ਹਰ ਮਨਸ਼ਾ, ਅਤੇ ਹਰ ਪ੍ਰਤੀਕਿਰਿਆ ਪਰਮੇਸ਼ੁਰ ਅੱਗੇ ਲਿਆਂਦੇ ਜਾਣੇ ਚਾਹੀਦੇ ਹਨ। ਹਰ ਰੋਜ਼ ਦਾ ਤੇਰਾ ਆਤਮਿਕ ਜੀਵਨ ਵੀ—ਤੇਰੀਆਂ ਪ੍ਰਾਰਥਨਾਵਾਂ, ਪਰਮੇਸ਼ੁਰ ਨਾਲ ਤੇਰੀ ਨੇੜਤਾ, ਪਰਮੇਸ਼ੁਰ ਦੇ ਵਚਨਾਂ ਨੂੰ ਤੂੰ ਕਿਵੇਂ ਖਾਂਦਾ ਅਤੇ ਪੀਂਦਾ ਹੈਂ, ਆਪਣੇ ਭਰਾਵਾਂ ਅਤੇ ਭੈਣਾਂ ਨਾਲ ਤੇਰੀ ਸੰਗਤੀ, ਅਤੇ ਕਲੀਸਿਯਾ ਅੰਦਰ ਤੇਰਾ ਜੀਵਨ—ਅਤੇ ਭਾਈਵਾਲੀ ਦੀ ਤੇਰੀ ਸੇਵਾ ਪਰਮੇਸ਼ੁਰ ਅੱਗੇ ਉਸ ਦੀ ਪੜਤਾਲ ਲਈ ਲਿਆਂਦੇ ਜਾ ਸਕਦੇ ਹਨ। ਇਹ ਅਜਿਹਾ ਅਮਲ ਹੈ ਜਿਹੜਾ ਜੀਵਨ ਵਿੱਚ ਵਾਧਾ ਹਾਸਲ ਕਰਨ ’ਚ ਤੇਰੀ ਮਦਦ ਕਰੇਗਾ। ਪਰਮੇਸ਼ੁਰ ਦੀ ਪੜਤਾਲ ਸਵੀਕਾਰ ਕਰਨ ਦੀ ਪ੍ਰਕਿਰਿਆ ਸ਼ੁੱਧੀਕਰਨ ਦੀ ਪ੍ਰਕਿਰਿਆ ਹੈ। ਜਿੰਨਾ ਜ਼ਿਆਦਾ ਤੂੰ ਪਰਮੇਸ਼ੁਰ ਦੀ ਪੜਤਾਲ ਨੂੰ ਸਵੀਕਾਰ ਕਰ ਸਕਦਾ ਹੈਂ, ਓਨਾ ਜ਼ਿਆਦਾ ਤੂੰ ਸ਼ੁੱਧ ਹੋਵੇਂਗਾ ਅਤੇ ਓਨਾ ਜ਼ਿਆਦਾ ਪਰਮੇਸ਼ੁਰ ਨਾਲ ਇੱਕ ਮਨ ਹੋਵੇਂਗਾ, ਤਾਂ ਕਿ ਤੂੰ ਅਯਾਸ਼ੀ ਵਿੱਚ ਨਾ ਫਸੇਂ, ਅਤੇ ਤੇਰਾ ਹਿਰਦਾ ਉਸ ਦੀ ਮੌਜੂਦਗੀ ਵਿੱਚ ਰਹੇਗਾ। ਜਿੰਨਾ ਜ਼ਿਆਦਾ ਤੂੰ ਉਸ ਦੀ ਪੜਤਾਲ ਨੂੰ ਸਵੀਕਾਰ ਕਰਦਾ ਹੈਂ, ਓਨਾ ਹੀ ਸ਼ਤਾਨ ਦਾ ਅਪਮਾਨ ਅਤੇ ਸਰੀਰ ਨੂੰ ਤਿਆਗਣ ਦੀ ਤੇਰੀ ਯੋਗਤਾ ਵਧਣਗੇ। ਇਸ ਤਰ੍ਹਾਂ ਪਰਮੇਸ਼ੁਰ ਦੀ ਪੜਤਾਲ ਦੀ ਸਵੀਕ੍ਰਿਤੀ ਉਸ ਅਮਲ ਦਾ ਰਾਹ ਹੈ ਜਿਸ ’ਤੇ ਲੋਕਾਂ ਨੂੰ ਚੱਲਣਾ ਚਾਹੀਦਾ ਹੈ। ਭਾਵੇਂ ਤੁਸੀਂ ਜੋ ਵੀ ਕਰਦੇ ਹੋ, ਆਪਣੇ ਭਰਾਵਾਂ ਅਤੇ ਭੈਣਾਂ ਨਾਲ ਸੰਗਤੀ ਕਰਨ ਸਮੇਂ ਵੀ, ਤੁਸੀਂ ਆਪਣੇ ਕੰਮਾਂ ਨੂੰ ਪਰਮੇਸ਼ੁਰ ਅੱਗੇ ਲਿਆ ਸਕਦੇ ਹੋ ਅਤੇ ਉਸ ਦੀ ਪੜਤਾਲ ਚਾਹ ਸਕਦੇ ਹੋ ਅਤੇ ਖ਼ੁਦ ਪਰਮੇਸ਼ੁਰ ਦੀ ਆਗਿਆਕਾਰੀ ਕਰਨ ਦਾ ਉਦੇਸ਼ ਮਿੱਥ ਸਕਦੇ ਹੋ; ਇਹ ਉਸ ਨੂੰ ਹੋਰ ਜ਼ਿਆਦਾ ਸਹੀ ਕਰੇਗਾ ਜੋ ਤੂੰ ਅਮਲ ਵਿੱਚ ਲਿਆਉਂਦਾ ਹੈਂ। ਜੇ ਤੂੰ ਉਹ ਸਭ ਜੋ ਤੂੰ ਕਰਦਾ ਹੈਂ, ਪਰਮੇਸ਼ੁਰ ਅੱਗੇ ਲਿਆਉਂਦਾ ਹੈਂ ਅਤੇ ਪਰਮੇਸ਼ੁਰ ਦੀ ਪੜਤਾਲ ਸਵੀਕਾਰ ਕਰਦਾ ਹੈਂ, ਸਿਰਫ਼ ਤਾਂ ਹੀ ਤੂੰ ਉਹ ਵਿਅਕਤੀ ਬਣ ਸਕਦਾ ਹੈਂ ਜਿਹੜਾ ਪਰਮੇਸ਼ੁਰ ਦੀ ਹਜ਼ੂਰੀ ਵਿੱਚ ਜੀਉਂਦਾ ਹੈ।

ਪਰਮੇਸ਼ੁਰ ਬਾਰੇ ਸਮਝ ਤੋਂ ਰਹਿਤ ਲੋਕ ਕਦੇ ਵੀ ਪੂਰੀ ਤਰ੍ਹਾਂ ਪਰਮੇਸ਼ੁਰ ਦੀ ਆਗਿਆਕਾਰੀ ਨਹੀਂ ਕਰ ਸਕਦੇ। ਅਜਿਹੇ ਲੋਕ ਅਣਆਗਿਅਕਾਰੀ ਦੇ ਪੁੱਤਰ ਹਨ। ਉਹ ਬਹੁਤ ਜ਼ਿਆਦਾ ਅਭਿਲਾਸ਼ੀ ਹੁੰਦੇ ਹਨ, ਅਤੇ ਉਨ੍ਹਾਂ ਅੰਦਰ ਕਾਫ਼ੀ ਜ਼ਿਆਦਾ ਵਿਦ੍ਰੋਹ ਹੁੰਦਾ ਹੈ, ਇਸ ਲਈ ਉਹ ਖ਼ੁਦ ਨੂੰ ਪਰਮੇਸ਼ੁਰ ਤੋਂ ਦੂਰ ਰੱਖਦੇ ਹਨ ਅਤੇ ਉਸ ਦੀ ਪੜਤਾਲ ਨੂੰ ਸਵੀਕਾਰ ਕਰਨ ਦੇ ਅਣਇੱਛੁਕ ਹੁੰਦੇ ਹਨ। ਅਜਿਹੇ ਲੋਕਾਂ ਨੂੰ ਆਸਾਨੀ ਨਾਲ ਸੰਪੂਰਣ ਨਹੀਂ ਕੀਤਾ ਜਾ ਸਕਦਾ। ਕੁਝ ਲੋਕ ਇਸ ਬਾਰੇ ਚੋਣਸ਼ੀਲ ਹੁੰਦੇ ਹਨ ਕਿ ਉਹ ਪਰਮੇਸ਼ੁਰ ਦੇ ਵਚਨਾਂ ਨੂੰ ਕਿਵੇਂ ਖਾਂਦੇ ਅਤੇ ਪੀਂਦੇ ਹਨ ਅਤੇ ਉਨ੍ਹਾਂ ਨੂੰ ਕਿਵੇਂ ਸਵੀਕਾਰ ਕਰਦੇ ਹਨ। ਉਹ ਪਰਮੇਸ਼ੁਰ ਦੇ ਵਚਨਾਂ ਦੇ ਕੁਝ ਹਿੱਸਿਆਂ ਨੂੰ ਸਵੀਕਾਰ ਕਰਦੇ ਹਨ ਜਿਹੜੇ ਉਨ੍ਹਾਂ ਦੀਆਂ ਧਾਰਣਾਵਾਂ ਨਾਲ ਮੇਲ ਖਾਂਦੇ ਹਨ, ਜਦ ਕਿ ਉਨ੍ਹਾਂ ਨੂੰ ਰੱਦ ਕਰ ਦਿੰਦੇ ਹਨ ਜਿਹੜੇ ਮੇਲ ਨਹੀਂ ਖਾਂਦੇ। ਕੀ ਇਹ ਪਰਮੇਸ਼ੁਰ ਵਿਰੁੱਧ ਸਭ ਤੋਂ ਸੰਗੀਨ ਵਿਦ੍ਰੋਹ ਅਤੇ ਵਿਰੋਧਤਾ ਨਹੀਂ ਹੈ? ਜੇ ਕੋਈ ਪਰਮੇਸ਼ੁਰ ਬਾਰੇ ਥੋੜ੍ਹੀ ਜਿਹੀ ਵੀ ਸਮਝ ਹਾਸਲ ਕੀਤੇ ਬਿਨਾਂ ਸਾਲਾਂ ਤੋਂ ਉਸ ਵਿੱਚ ਵਿਸ਼ਵਾਸ ਕਰ ਰਿਹਾ ਹੈ, ਤਾਂ ਉਹ ਇੱਕ ਅਵਿਸ਼ਵਾਸੀ ਹੈ। ਜਿਹੜੇ ਪਰਮੇਸ਼ੁਰ ਦੀ ਪੜਤਾਲ ਨੂੰ ਸਵੀਕਾਰ ਕਰਨ ਦੇ ਚਾਹਵਾਨ ਹਨ, ਉਹ ਹਨ ਜਿਹੜੇ ਉਸ ਬਾਰੇ ਸਮਝ ਦੀ ਪੈਰਵੀ ਕਰਦੇ ਹਨ, ਜਿਹੜੇ ਉਸ ਦੇ ਵਚਨਾਂ ਨੂੰ ਸਵੀਕਾਰ ਕਰਨ ਦੇ ਚਾਹਵਾਨ ਹਨ। ਉਹ, ਉਹ ਵਿਅਕਤੀ ਹਨ ਜਿਹੜੇ ਪਰਮੇਸ਼ੁਰ ਦੀ ਮਿਰਾਸ ਅਤੇ ਬਰਕਤਾਂ ਪ੍ਰਾਪਤ ਕਰਨਗੇ, ਅਤੇ ਉਹ ਸਭ ਤੋਂ ਮੁਬਾਰਕ ਹਨ। ਪਰਮੇਸ਼ੁਰ ਉਨ੍ਹਾਂ ਨੂੰ ਫਿਟਕਾਰਦਾ ਹੈ ਜਿਨ੍ਹਾਂ ਦੇ ਹਿਰਦਿਆਂ ਵਿੱਚ ਉਸ ਲਈ ਕੋਈ ਥਾਂ ਨਹੀਂ ਹੈ, ਅਤੇ ਉਹ ਅਜਿਹੇ ਲੋਕਾਂ ਨੂੰ ਤਾੜਨਾ ਕਰਦਾ ਅਤੇ ਤਿਆਗ ਦਿੰਦਾ ਹੈ। ਜੇ ਤੂੰ ਪਰਮੇਸ਼ੁਰ ਨੂੰ ਪ੍ਰੇਮ ਨਹੀਂ ਕਰਦਾ ਤਾਂ ਉਹ ਤੈਨੂੰ ਤਿਆਗ ਦੇਵੇਗਾ, ਅਤੇ ਜੇ ਤੂੰ ਉਹ ਨਹੀਂ ਸੁਣਦਾ ਜੋ ਮੈਂ ਕਹਿੰਦਾ ਹਾਂ, ਤਾਂ ਮੈਂ ਵਾਅਦਾ ਕਰਦਾ ਹਾਂ ਕਿ ਪਰਮੇਸ਼ੁਰ ਦਾ ਆਤਮਾ ਤੈਨੂੰ ਤਿਆਗ ਦੇਵੇਗਾ। ਜੇ ਤੈਨੂੰ ਵਿਸ਼ਵਾਸ ਨਹੀਂ ਤਾਂ ਇਹ ਪਰਖ ਕੇ ਵੇਖ ਲੈ! ਅੱਜ ਮੈਂ ਤੇਰੇ ਵਾਸਤੇ ਅਮਲ ਦਾ ਇੱਕ ਰਾਹ ਸਪਸ਼ਟ ਕਰਦਾ ਹਾਂ, ਪਰ ਕੀ ਤੂੰ ਇਸ ਨੂੰ ਅਮਲ ਵਿੱਚ ਲਿਆਏਂਗਾ, ਇਹ ਤੇਰੇ ’ਤੇ ਨਿਰਭਰ ਕਰਦਾ ਹੈ। ਜੇ ਤੂੰ ਇਸ ’ਤੇ ਵਿਸਵਾਸ਼ ਨਹੀਂ ਕਰਦਾ, ਜੇ ਤੂੰ ਇਸ ਨੂੰ ਅਮਲ ਵਿੱਚ ਨਹੀਂ ਲਿਆਉਂਦਾ, ਤਾਂ ਤੂੰ ਖ਼ੁਦ ਵੇਖੇਂਗਾ ਕਿ ਪਵਿੱਤਰ ਆਤਮਾ ਤੇਰੇ ਅੰਦਰ ਕਾਰਜ ਕਰਦਾ ਹੈ ਜਾਂ ਨਹੀਂ! ਜੇ ਤੂੰ ਪਰਮੇਸ਼ੁਰ ਬਾਰੇ ਸਮਝ ਦੀ ਪੈਰਵੀ ਨਹੀਂ ਕਰਦਾ, ਤਦ ਪਵਿੱਤਰ ਆਤਮਾ ਤੇਰੇ ਅੰਦਰ ਕਾਰਜ ਨਹੀਂ ਕਰੇਗਾ। ਪਰਮੇਸ਼ੁਰ ਉਨ੍ਹਾਂ ਅੰਦਰ ਕਾਰਜ ਕਰਦਾ ਹੈ ਜਿਹੜੇ ਉਸ ਦੇ ਵਚਨਾਂ ਦੀ ਪੈਰਵੀ ਕਰਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਅੰਦਰ ਸੰਭਾਲ ਕੇ ਰੱਖਦੇ ਹਨ। ਤੂੰ ਪਰਮੇਸ਼ੁਰ ਦੇ ਵਚਨਾਂ ਨੂੰ ਜਿੰਨਾ ਜ਼ਿਆਦਾ ਆਪਣੇ ਅੰਦਰ ਸੰਭਾਲ ਕੇ ਰੱਖੇਂਗਾ, ਉਸ ਦਾ ਆਤਮਾ ਤੇਰੇ ਅੰਦਰ ਓਨਾ ਹੀ ਜ਼ਿਆਦਾ ਕਾਰਜ ਕਰੇਗਾ। ਇੱਕ ਵਿਅਕਤੀ ਪਰਮੇਸ਼ੁਰ ਦੇ ਵਚਨਾਂ ਨੂੰ ਜਿੰਨਾ ਜ਼ਿਆਦਾ ਸੰਭਾਲ ਕੇ ਰੱਖਦਾ ਹੈ, ਪਰਮੇਸ਼ੁਰ ਦੁਆਰਾ ਉਸ ਨੂੰ ਸੰਪੂਰਣ ਕੀਤੇ ਜਾਣ ਦੀ ਗੁੰਜਾਇਸ਼ ਓਨੀ ਹੀ ਵਧਦੀ ਹੈ। ਪਰਮੇਸ਼ੁਰ ਉਨ੍ਹਾਂ ਨੂੰ ਸੰਪੂਰਣ ਕਰਦਾ ਹੈ ਜਿਹੜੇ ਸੱਚਮੁੱਚ ਉਸ ਨੂੰ ਪ੍ਰੇਮ ਕਰਦੇ ਹਨ, ਅਤੇ ਉਹ ਉਨ੍ਹਾਂ ਨੂੰ ਸੰਪੂਰਣ ਕਰਦਾ ਹੈ ਜਿਨ੍ਹਾਂ ਦੇ ਹਿਰਦੇ ਉਸ ਅੱਗੇ ਸ਼ਾਂਤ ਹਨ। ਪਰਮੇਸ਼ੁਰ ਦੇ ਸਮੁੱਚੇ ਕਾਰਜ ਨੂੰ ਸੰਭਾਲ ਕੇ ਰੱਖਣਾ, ਪਰਮੇਸ਼ੁਰ ਦੇ ਅੰਦਰੂਨੀ ਚਾਨਣ ਨੂੰ ਸੰਭਾਲ ਕੇ ਰੱਖਣਾ, ਪਰਮੇਸ਼ੁਰ ਦੀ ਹਜ਼ੂਰੀ ਨੂੰ ਸੰਭਾਲ ਕੇ ਰੱਖਣਾ, ਪਰਮੇਸ਼ੁਰ ਦੀ ਦੇਖਭਾਲ ਅਤੇ ਸੁਰੱਖਿਆ ਨੂੰ ਸੰਭਾਲ ਕੇ ਰੱਖਣਾ, ਇਹ ਸੰਭਾਲ ਕੇ ਰੱਖਣਾ ਕਿ ਪਰਮੇਸ਼ੁਰ ਦੇ ਵਚਨ ਤੇਰੀ ਅਸਲੀਅਤ ਕਿਵੇਂ ਬਣਦੇ ਹਨ ਅਤੇ ਤੇਰੇ ਜੀਵਨ ਦੀਆਂ ਲੋੜਾਂ ਨੂੰ ਕਿਵੇਂ ਪੂਰਾ ਕਰਦੇ ਹਨ—ਇਹ ਸਭ ਪਰਮੇਸ਼ੁਰ ਦੇ ਹਿਰਦੇ ਨਾਲ ਸਭ ਤੋਂ ਵਧੀਆ ਮੇਲ ਖਾਂਦਾ ਹੈ। ਜੇ ਤੂੰ ਪਰਮੇਸ਼ੁਰ ਦੇ ਕਾਰਜ ਨੂੰ ਸੰਭਾਲ ਕੇ ਰੱਖਦਾ ਹੈਂ, ਅਰਥਾਤ, ਜੇ ਤੂੰ ਉਹ ਸਾਰਾ ਕਾਰਜ ਸੰਭਾਲ ਕੇ ਰੱਖਦਾ ਹੈਂ ਜਿਹੜਾ ਉਸ ਨੇ ਤੇਰੇ ਉੱਤੇ ਕੀਤਾ ਹੈ, ਤਦ ਉਹ ਤੈਨੂੰ ਬਰਕਤਾਂ ਦੇਵੇਗਾ ਅਤੇ ਉਹ ਸਭ ਜੋ ਤੇਰਾ ਹੈ, ਵਧਾ ਦੇਵੇਗਾ। ਜੇ ਤੂੰ ਪਰਮੇਸ਼ੁਰ ਦੇ ਵਚਨਾਂ ਨੂੰ ਸੰਭਾਲ ਕੇ ਨਹੀਂ ਰੱਖਦਾ, ਉਹ ਤੇਰੇ ਅੰਦਰ ਕਾਰਜ ਨਹੀਂ ਕਰੇਗਾ, ਪਰ ਉਹ ਤੈਨੂੰ ਤੇਰੀ ਨਿਹਚਾ ਲਈ ਸਿਰਫ਼ ਥੋੜ੍ਹੀ ਕਿਰਪਾ ਪ੍ਰਦਾਨ ਕਰੇਗਾ ਜਾਂ ਤੈਨੂੰ ਨਾਂਮਾਤਰ ਧਨ-ਦੌਲਤ ਅਤੇ ਤੇਰੇ ਪਰਿਵਾਰ ਨੂੰ ਨਾਂਮਾਤਰ ਸੁਰੱਖਿਆ ਦੇਵੇਗਾ। ਤੈਨੂੰ ਪਰਮੇਸ਼ੁਰ ਦੇ ਵਚਨਾਂ ਨੂੰ ਆਪਣੀ ਅਸਲੀਅਤ ਬਣਾਉਣ, ਅਤੇ ਉਸ ਨੂੰ ਸੰਤੁਸ਼ਟ ਕਰਨ ਅਤੇ ਉਸ ਦੇ ਮਨ ਦੇ ਅਨੁਸਾਰ ਬਣਨ ਲਈ ਜੱਦੋ-ਜਹਿਦ ਕਰਨੀ ਚਾਹੀਦੀ ਹੈ; ਤੈਨੂੰ ਸਿਰਫ਼ ਉਸ ਦੀ ਕਿਰਪਾ ਦਾ ਅਨੰਦ ਲੈਣ ਲਈ ਜੱਦੋ-ਜਹਿਦ ਨਹੀਂ ਕਰਨੀ ਚਾਹੀਦੀ। ਵਿਸ਼ਵਾਸੀਆਂ ਲਈ ਪਰਮੇਸ਼ੁਰ ਦਾ ਕਾਰਜ ਹਾਸਲ ਕਰਨ, ਸੰਪੂਰਣਤਾ ਪ੍ਰਾਪਤ ਕਰਨ, ਅਤੇ ਉਹ ਵਿਅਕਤੀ ਬਣਨ ਜਿਹੜੇ ਪਰਮੇਸ਼ੁਰ ਦੀ ਇੱਛਾ ਪੂਰੀ ਕਰਦੇ ਹਨ, ਨਾਲੋਂ ਕੁਝ ਵੀ ਵਧੇਰੇ ਮਹੱਤਵਪੂਰਣ ਨਹੀਂ ਹੈ। ਇਹ ਟੀਚਾ ਹੈ ਜਿਸ ਦੀ ਤੈਨੂੰ ਪੈਰਵੀ ਕਰਨੀ ਚਾਹੀਦੀ ਹੈ।

ਉਹ ਸਭ ਜਿਸ ਦੀ ਮਨੁੱਖ ਨੇ ਕਿਰਪਾ ਦੇ ਯੁਗ ਵਿੱਚ ਪੈਰਵੀ ਕੀਤੀ, ਹੁਣ ਅਪ੍ਰਚੱਲਿਤ ਹੈ, ਕਿਉਂਕਿ ਇਸ ਵੇਲੇ ਪੈਰਵੀ ਦਾ ਉਚੇਰਾ ਪੈਮਾਨਾ ਹੈ; ਜਿਸ ਦੀ ਪੈਰਵੀ ਕੀਤੀ ਜਾਂਦੀ ਹੈ, ਉਹ ਵਧੇਰੇ ਸ੍ਰੇਸ਼ਠ ਅਤੇ ਵਧੇਰੇ ਵਿਹਾਰਕ ਦੋਵੇਂ ਹੈ, ਜਿਸ ਦੀ ਪੈਰਵੀ ਕੀਤੀ ਜਾਂਦੀ ਹੈ, ਉਹ ਉਸ ਚੀਜ਼ ਨੂੰ ਬਿਹਤਰ ਢੰਗ ਨਾਲ ਸੰਤੁਸ਼ਟ ਕਰ ਸਕਦਾ ਹੈ ਜਿਸ ਦੀ ਮਨੁੱਖ ਨੂੰ ਆਪਣੇ ਅੰਦਰ ਲੋੜ ਹੈ। ਬੀਤੇ ਯੁਗਾਂ ਵਿੱਚ, ਪਰਮੇਸ਼ੁਰ ਨੇ ਲੋਕਾਂ ਉੱਤੇ ਕਾਰਜ ਨਹੀਂ ਕੀਤਾ ਜਿਵੇਂ ਕਿ ਉਹ ਅੱਜ ਕਰਦਾ ਹੈ; ਉਹ ਉਨ੍ਹਾਂ ਨਾਲ ਓਨਾ ਨਹੀਂ ਬੋਲਿਆ ਜਿੰਨਾ ਅੱਜ ਬੋਲਦਾ ਹੈ, ਅਤੇ ਨਾ ਹੀ ਉਸ ਦੀਆਂ ਉਨ੍ਹਾਂ ਕੋਲੋਂ ਓਨੀਆਂ ਵੱਡੀਆਂ ਮੰਗਾਂ ਸਨ ਜਿੰਨੀਆਂ ਅੱਜ ਹਨ। ਇਹ ਕਿ ਪਰਮੇਸ਼ੁਰ ਇਨ੍ਹਾਂ ਚੀਜ਼ਾਂ ਬਾਰੇ ਤੇਰੇ ਨਾਲ ਗੱਲ ਨਹੀਂ ਕਰਦਾ, ਹੁਣ ਦਰਸਾਉਂਦਾ ਹੈ ਕਿ ਪਰਮੇਸ਼ੁਰ ਦੀ ਆਖ਼ਰੀ ਮਨਸ਼ਾ ਤੇਰੇ ਉੱਤੇ, ਲੋਕਾਂ ਦੇ ਇਸ ਸਮੂਹ ਉੱਤੇ ਕੇਂਦਰਤ ਹੈ। ਜੇ ਤੂੰ ਸੱਚਮੁੱਚ ਚਾਹੁੰਦਾ ਹੈਂ ਕਿ ਪਰਮੇਸ਼ੁਰ ਤੈਨੂੰ ਸੰਪੂਰਣ ਕਰੇ, ਤਾਂ ਆਪਣੇ ਮੁੱਖ ਟੀਚੇ ਵਜੋਂ ਇਸ ਦੀ ਪੈਰਵੀ ਕਰ। ਭਾਵੇਂ ਕਿ ਤੂੰ ਬਹੁਤ ਰੁੱਝਿਆ ਹੋਇਆ ਹੈਂ, ਆਪਣੇ ਆਪ ਨੂੰ ਖ਼ਰਚ ਰਿਹਾ ਹੈਂ, ਸੇਵਾ ਕਰ ਰਿਹਾ ਹੈਂ ਜਾਂ ਭਾਵੇਂ ਕਿ ਤੂੰ ਪਰਮੇਸ਼ੁਰ ਵਲੋਂ ਨਿਯੁਕਤੀ ਹਾਸਲ ਕਰ ਲਈ ਹੈ, ਪਰ ਉਦੇਸ਼ ਹਮੇਸ਼ਾ ਹੀ ਸੰਪੂਰਣ ਹੋਣਾ ਅਤੇ ਪਰਮੇਸ਼ੁਰ ਦੀ ਇੱਛਾ ਨੂੰ ਸੰਤੁਸ਼ਟ ਕਰਨਾ, ਇਨ੍ਹਾਂ ਟੀਚਿਆਂ ਨੂੰ ਪ੍ਰਾਪਤ ਕਰਨਾ ਹੈ। ਜੇ ਕੋਈ ਕਹਿੰਦਾ ਹੈ ਕਿ ਉਹ ਪਰਮੇਸ਼ੁਰ ਦੁਆਰਾ ਸੰਪੂਰਣਤਾ ਜਾਂ ਜੀਵਨ ਵਿੱਚ ਪ੍ਰਵੇਸ਼ ਦੀ ਪੈਰਵੀ ਨਹੀਂ ਕਰਦੇ, ਸਗੋਂ ਸਰੀਰਕ ਸ਼ਾਂਤੀ ਅਤੇ ਖ਼ੁਸ਼ੀ ਦੀ ਹੀ ਪੈਰਵੀ ਕਰਦੇ ਹਨ, ਤਾਂ ਉਹ ਮਨੁੱਖਾਂ ਵਿੱਚੋਂ ਸਭ ਤੋਂ ਅੰਨ੍ਹੇ ਹਨ। ਜਿਹੜੇ ਜੀਵਨ ਦੀ ਅਸਲੀਅਤ ਦੀ ਪੈਰਵੀ ਨਹੀਂ ਕਰਦੇ, ਸਗੋਂ ਅਗਲੇ ਸੰਸਾਰ ਵਿੱਚ ਸਦੀਵੀ ਜੀਵਨ ਅਤੇ ਇਸ ਸੰਸਾਰ ਵਿੱਚ ਸੁਰੱਖਿਆ ਦੀ ਪੈਰਵੀ ਕਰਦੇ ਹਨ, ਮਨੁੱਖਾਂ ਵਿੱਚੋਂ ਸਭ ਤੋਂ ਅੰਨ੍ਹੇ ਹਨ। ਇਸ ਲਈ, ਸਭ ਕੁਝ ਜੋ ਤੂੰ ਕਰਦਾ ਹੈਂ, ਸੰਪੂਰਣ ਹੋਣ ਅਤੇ ਪਰਮੇਸ਼ੁਰ ਵੱਲੋਂ ਪ੍ਰਾਪਤ ਕਰ ਲਏ ਜਾਣ ਦੇ ਉਦੇਸ਼ ਲਈ ਹੋਣਾ ਚਾਹੀਦਾ ਹੈ।

ਉਹ ਕਾਰਜ ਜਿਹੜਾ ਪਰਮੇਸ਼ੁਰ ਲੋਕਾਂ ਵਿੱਚ ਕਰਦਾ ਹੈ, ਉਨ੍ਹਾਂ ਲਈ ਉਨ੍ਹਾਂ ਦੀਆਂ ਵੱਖੋ-ਵੱਖ ਲੋੜਾਂ ’ਤੇ ਅਧਾਰਤ ਪ੍ਰਬੰਧ ਕਰਨਾ ਹੈ। ਜਿੰਨਾ ਵਡੇਰਾ ਵਿਅਕਤੀ ਦਾ ਜੀਵਨ ਹੈ, ਓਨੀ ਵਧੇਰੇ ਉਨ੍ਹਾਂ ਦੀ ਲੋੜ ਹੈ ਅਤੇ ਓਨੀ ਜ਼ਿਆਦਾ ਉਹ ਪੈਰਵੀ ਕਰਦੇ ਹਨ। ਜੇਕਰ ਇਸ ਪੜਾਅ ’ਤੇ ਤੇਰੇ ਕੋਲ ਕੋਈ ਪੈਰਵੀ ਨਹੀਂ ਹੈ, ਤਾਂ ਇਸ ਤੋਂ ਸਾਬਤ ਹੁੰਦਾ ਹੈ ਕਿ ਪਵਿੱਤਰ ਆਤਮਾ ਤੈਨੂੰ ਤਿਆਗ ਚੁੱਕਾ ਹੈ। ਉਹ ਸਾਰੇ ਜਿਹੜੇ ਜੀਵਨ ਦੀ ਪੈਰਵੀ ਕਰਦੇ ਹਨ, ਪਵਿੱਤਰ ਆਤਮਾ ਦੁਆਰਾ ਕਦੇ ਵੀ ਤਿਆਗੇ ਨਹੀਂ ਜਾਣਗੇ; ਅਜਿਹੇ ਲੋਕ ਹਮੇਸ਼ਾ ਪੈਰਵੀ ਕਰਦੇ ਹਨ, ਅਤੇ ਆਪਣੇ ਹਿਰਦਿਆਂ ਵਿੱਚ ਹਮੇਸ਼ਾ ਉਤਸੁਕਤਾ ਰੱਖਦੇ ਹਨ। ਅਜਿਹੇ ਲੋਕ ਕਦੇ ਵੀ ਚੀਜ਼ਾਂ ਦੀ ਮੌਜੂਦਾ ਸਥਿਤੀ ਤੋਂ ਸੰਤੁਸ਼ਟ ਨਹੀਂ ਹੁੰਦੇ। ਪਵਿੱਤਰ ਆਤਮਾ ਦੇ ਕਾਰਜ ਦੇ ਹਰ ਇੱਕ ਪੜਾਅ ਦਾ ਉਦੇਸ਼ ਤੇਰੇ ਅੰਦਰ ਪ੍ਰਭਾਵ ਹਾਸਲ ਕਰਨਾ ਹੈ, ਪਰ ਜੇ ਤੂੰ ਲਾਪਰਵਾਹ ਹੋ ਜਾਂਦਾ ਹੈਂ, ਜੇ ਤੇਰੀਆਂ ਲੋੜਾਂ ਨਹੀਂ ਰਹਿੰਦੀਆਂ, ਜੇ ਤੂੰ ਹੁਣ ਪਵਿੱਤਰ ਆਤਮਾ ਦੇ ਕਾਰਜ ਨੂੰ ਸਵੀਕਾਰ ਨਹੀਂ ਕਰਦਾ, ਤਾਂ ਉਹ ਤੇਰਾ ਤਿਆਗ ਕਰ ਦੇਵੇਗਾ। ਲੋਕਾਂ ਨੂੰ ਹਰ ਰੋਜ਼ ਪਰਮੇਸ਼ੁਰ ਦੀ ਪੜਤਾਲ ਦੀ ਲੋੜ ਹੁੰਦੀ ਹੈ; ਉਨ੍ਹਾਂ ਨੂੰ ਹਰ ਰੋਜ਼ ਪਰਮੇਸ਼ੁਰ ਵੱਲੋਂ ਭਰਪੂਰ ਪ੍ਰਬੰਧ ਦੀ ਲੋੜ ਹੁੰਦੀ ਹੈ। ਕੀ ਲੋਕ ਪਰਮੇਸ਼ੁਰ ਦੇ ਵਚਨਾਂ ਨੂੰ ਹਰ ਰੋਜ਼ ਖਾਧੇ ਅਤੇ ਪੀਤੇ ਬਿਨਾਂ ਸਥਿਤੀ ਨਾਲ ਨਜਿੱਠ ਸਕਦੇ ਹਨ? ਜੇਕਰ ਕੋਈ ਹਮੇਸ਼ਾ ਮਹਿਸੂਸ ਕਰਦਾ ਹੈ ਕਿ ਉਹ ਪਰਮੇਸ਼ੁਰ ਦੇ ਵਚਨ ਨੂੰ ਬਹੁਤ ਜ਼ਿਆਦਾ ਖਾ ਅਤੇ ਪੀ ਨਹੀਂ ਸਕਦੇ, ਜੇ ਉਹ ਹਮੇਸ਼ਾ ਹੀ ਇਸ ਨੂੰ ਭਾਲਦੇ ਹਨ ਅਤੇ ਇਸ ਲਈ ਭੁੱਖ ਅਤੇ ਪਿਆਸ ਰੱਖਦੇ ਹਨ, ਤਾਂ ਪਵਿੱਤਰ ਆਤਮਾ ਹਮੇਸ਼ਾ ਉਨ੍ਹਾਂ ਵਿੱਚ ਕੰਮ ਕਰੇਗਾ। ਜਿੰਨਾ ਜ਼ਿਆਦਾ ਕੋਈ ਉਤਸੁਕ ਹੁੰਦਾ ਹੈ, ਉਨ੍ਹਾਂ ਦੀ ਸੰਗਤੀ ਵਿੱਚੋਂ ਓਨੀਆਂ ਜ਼ਿਆਦਾ ਵਿਹਾਰਕ ਗੱਲਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ। ਜਿੰਨੀ ਤੀਬਰਤਾ ਨਾਲ ਕੋਈ ਸੱਚ ਨੂੰ ਭਾਲਦਾ ਹੈ, ਓਨੀ ਤੇਜ਼ੀ ਨਾਲ ਉਹ ਆਪਣੇ ਜੀਵਨ ਵਿੱਚ ਵਾਧਾ ਹਾਸਲ ਕਰਦੇ ਹਨ ਜਿਸ ਨਾਲ ਉਹ ਅਨੁਭਵ ਵਿੱਚ ਭਰਪੂਰ ਅਤੇ ਪਰਮੇਸ਼ੁਰ ਦੇ ਘਰ ਦੇ ਧਨਵਾਨ ਨਿਵਾਸੀ ਬਣਦੇ ਹਨ।

ਪਿਛਲਾ: ਪਰਮੇਸ਼ੁਰ ਦੇ ਨਵੀਨਤਮ ਕੰਮ ਨੂੰ ਜਾਣੋ ਅਤੇ ਉਸ ਦੀ ਪੈੜ ਉੱਤੇ ਚੱਲੋ

ਅਗਲਾ: ਸੱਚੇ ਮਨੋਂ ਪਰਮੇਸ਼ੁਰ ਦੀ ਆਗਿਆ ਦਾ ਪਾਲਣ ਕਰਨ ਵਾਲੇ ਯਕੀਨਨ ਪਰਮੇਸ਼ੁਰ ਦੁਆਰਾ ਪ੍ਰਾਪਤ ਕਰ ਲਏ ਜਾਣਗੇ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ