ਸੱਚੇ ਮਨੋਂ ਪਰਮੇਸ਼ੁਰ ਦੀ ਆਗਿਆ ਦਾ ਪਾਲਣ ਕਰਨ ਵਾਲੇ ਯਕੀਨਨ ਪਰਮੇਸ਼ੁਰ ਦੁਆਰਾ ਪ੍ਰਾਪਤ ਕਰ ਲਏ ਜਾਣਗੇ

ਪਵਿੱਤਰ ਆਤਮਾ ਦਾ ਕੰਮ ਦਿਨੋ-ਦਿਨ ਬਦਲਦਾ ਜਾਂਦਾ ਹੈ। ਇਹ ਹਰ ਕਦਮ ਨਾਲ ਉੱਚਾ ਚੜ੍ਹਦਾ ਹੈ, ਕੱਲ੍ਹ ਦਾ ਪ੍ਰਕਾਸ਼ਨ ਅੱਜ ਨਾਲੋਂ ਉੱਚਾ, ਅਤੇ ਹਰ ਕਦਮ ’ਤੇ ਹੋਰ ਉੱਚਾ ਚੜ੍ਹਦਾ ਜਾਂਦਾ ਹੈ। ਪਰਮੇਸ਼ੁਰ ਮਨੁੱਖ ਨੂੰ ਅਜਿਹੇ ਕੰਮ ਨਾਲ ਹੀ ਸਿੱਧ ਬਣਾਉਂਦਾ ਹੈ। ਜੇ ਲੋਕ ਬਰਾਬਰ ਕਦਮ ਮਿਲਾ ਕੇ ਨਹੀਂ ਚੱਲ ਸਕਦੇ, ਤਾਂ ਉਨ੍ਹਾਂ ਨੂੰ ਕਿਸੇ ਵੀ ਸਮੇਂ ਮਿਟਾਇਆ ਜਾ ਸਕਦਾ ਹੈ। ਜੇ ਉਨ੍ਹਾਂ ਕੋਲ ਆਗਿਆਕਾਰੀ ਮਨ ਨਹੀਂ ਹੈ, ਤਾਂ ਉਹ ਐਨ ਅੰਤ ਤਕ ਅਨੁਸਰਣ ਕਰਨ ਦੇ ਯੋਗ ਨਹੀਂ ਹੋਣਗੇ। ਪੁਰਾਣਾ ਯੁੱਗ ਬੀਤ ਚੁੱਕਾ ਹੈ; ਇਹ ਇੱਕ ਨਵਾਂ ਯੁੱਗ ਹੈ। ਅਤੇ ਕਿਸੇ ਨਵੇਂ ਯੁੱਗ ਵਿੱਚ, ਨਵਾਂ ਕੰਮ ਜ਼ਰੂਰ ਕਰਨਾ ਚਾਹੀਦਾ ਹੈ। ਖਾਸ ਕਰਕੇ ਆਖਰੀ ਯੁੱਗ ਵਿੱਚ ਜਿਸ ਵਿੱਚ ਲੋਕਾਂ ਨੂੰ ਸਿੱਧ ਬਣਾਇਆ ਜਾਂਦਾ ਹੈ, ਪਰਮੇਸ਼ੁਰ ਹੋਰ ਨਵਾਂ ਕੰਮ, ਹੋਰ ਛੇਤੀ ਕਰੇਗਾ, ਇਸ ਲਈ ਆਪਣੇ ਆਗਿਆਕਾਰੀ ਮਨਾਂ ਦੇ ਬਗੈਰ, ਲੋਕਾਂ ਨੂੰ ਪਰਮੇਸ਼ੁਰ ਦੇ ਕਦਮਾਂ ’ਤੇ ਚੱਲਣਾ ਔਖਾ ਲੱਗੇਗਾ। ਪਰਮੇਸ਼ੁਰ ਕਿਸੇ ਨਿਯਮਵਿੱਚ ਬੱਝਾ ਹੋਇਆ ਨਹੀਂ ਹੈ, ਅਤੇ ਨਾ ਹੀ ਉਹ ਆਪਣੇ ਕੰਮ ਦੇ ਕਿਸੇ ਵੀ ਪੜਾਅ ਨੂੰ ਅਟੱਲ ਮੰਨਦਾ ਹੈ। ਬਲਕਿ, ਉਹ ਜਿਹੜਾ ਕੰਮ ਕਰਦਾ ਹੈ, ਉਹ ਕੰਮ ਹਮੇਸ਼ਾ ਹੋਰ ਨਵਾਂ ਅਤੇ ਹੋਰ ਵੀ ਉੱਚਾ ਹੁੰਦਾ ਹੈ। ਹਰ ਪੜਾਅ ਦੇ ਨਾਲ, ਉਸ ਦਾ ਕੰਮ ਪਹਿਲਾਂ ਨਾਲੋਂ ਵੀ ਵਧੇਰੇ ਵਿਹਾਰਕ ਹੁੰਦਾ ਜਾਂਦਾ ਹੈ, ਅਤੇ ਹੋਰ ਜ਼ਿਆਦਾ ਮਨੁੱਖ ਦੀਆਂ ਅਸਲ ਲੋੜਾਂ ਦੇ ਅਨੁਸਾਰ ਹੁੰਦਾ ਜਾਂਦਾ ਹੈ। ਜਦੋਂ ਲੋਕ ਅਜਿਹੇ ਕੰਮ ਦਾ ਅਨੁਭਵ ਕਰਦੇ ਹਨ ਉਦੋਂ ਹੀ ਉਹ ਆਪਣੇ ਸੁਭਾਅ ਵਿੱਚ ਅੰਤਮ ਤਬਦੀਲੀ ਹਾਸਲ ਕਰ ਸਕਦੇ ਹਨ। ਮਨੁੱਖ ਦਾ ਜੀਵਨ ਦਾ ਗਿਆਨ ਆਪਣੇ ਸਭ ਤੋਂ ਉਚੇਰੇ ਪੱਧਰ ’ਤੇ ਪਹੁੰਚ ਜਾਂਦਾ ਹੈ, ਅਤੇ ਇੰਝ, ਪਰਮੇਸ਼ੁਰ ਦਾ ਕੰਮ ਵੀ ਆਪਣੇ ਸਭ ਤੋਂ ਉੱਚੇ ਪੱਧਰਾਂ ’ਤੇ ਪਹੁੰਚ ਜਾਂਦਾ ਹੈ। ਸਿਰਫ਼ ਇਸੇ ਤਰ੍ਹਾਂ ਹੀ ਮਨੁੱਖ ਨੂੰ ਸਿੱਧ ਬਣਾਇਆ ਜਾ ਸਕਦਾ ਹੈ ਅਤੇ ਉਹ ਪਰਮੇਸ਼ੁਰ ਦੇ ਇਸਤੇਮਾਲ ਦੇ ਲਾਇਕ ਬਣ ਸਕਦਾ ਹੈ। ਇੱਕ ਪਾਸੇ ਪਰਮੇਸ਼ੁਰ ਮਨੁੱਖ ਦੀਆਂ ਧਾਰਣਾਵਾਂ ਦਾ ਮੁਕਾਬਲਾ ਕਰਨ ਅਤੇ ਇਨ੍ਹਾਂ ਨੂੰ ਪਰਤਾਉਣ ਲਈ ਕੰਮ ਕਰਦਾ ਹੈ, ਅਤੇ ਦੂਜੇ ਪਾਸੇ ਮਨੁੱਖ ਨੂੰ ਪਹਿਲਾਂ ਤੋਂ ਹੋਰ ਉੱਚੀ ਅਤੇ ਹੋਰ ਅਸਲੀ ਅਵਸਥਾ ਅੰਦਰ, ਪਰਮੇਸ਼ੁਰ ਵਿੱਚ ਵਿਸ਼ਵਾਸ ਦੇ ਪਰਮਧਾਮ ਵਿੱਚ ਲਿਜਾਉਣ ਦੀ ਅਗਵਾਈ ਕਰਦਾ ਹੈ, ਤਾਂ ਜੋ ਅੰਤ ਵਿੱਚ, ਪਰਮੇਸ਼ੁਰ ਦੀ ਇੱਛਾ ਨੂੰ ਪੂਰਾ ਕੀਤਾ ਜਾ ਸਕੇ। ਅਣਆਗਿਆਕਾਰੀ ਸੁਭਾਅ ਵਾਲੇ ਉਨ੍ਹਾਂ ਸਾਰੇ ਲੋਕਾਂ ਜੋ ਜਾਣ-ਬੁੱਝ ਕੇ ਵਿਰੋਧ ਕਰਦੇ ਹਨ, ਨੂੰ ਪਰਮੇਸ਼ੁਰ ਦੇ ਤੇਜ਼ੀ ਨਾਲ ਅਤੇ ਜ਼ੋਰਾਂ-ਸ਼ੋਰਾਂ ਨਾਲ ਅੱਗੇ ਵੱਧ ਰਹੇ ਕੰਮ ਦੇ ਇਸ ਪੜਾਅ ਤੱਕ ਮਿਟਾ ਦਿੱਤਾ ਜਾਵੇਗਾ; ਸਿਰਫ਼ ਉਹੀ ਲੋਕ ਉਸ ਰਾਹ ਦੇ ਅੰਤ ਵੱਲ ਅੱਗੇ ਵੱਧ ਸਕਦੇ ਹਨ ਜੋ ਆਪਣੀ ਮਰਜ਼ੀ ਨਾਲ ਆਗਿਆ ਪਾਲਣ ਕਰਦੇ ਹਨ ਅਤੇ ਖ਼ੁਸ਼ੀ ਨਾਲ ਆਪਣੇ ਆਪ ਨੂੰ ਨਿਵਾਉਂਦੇ ਹਨ। ਇਸ ਕਿਸਮ ਦੇ ਕੰਮ ਵਿੱਚ, ਤੁਹਾਨੂੰ ਸਾਰਿਆਂ ਨੂੰ ਇਹ ਸਿੱਖਣਾ ਚਾਹੀਦਾ ਹੈ ਕਿ ਕਿਵੇਂ ਅਧੀਨ ਹੋਣਾ ਹੈ ਅਤੇ ਕਿਵੇਂ ਆਪਣੀਆਂ ਧਾਰਣਾਵਾਂ ਨੂੰ ਇੱਕ ਪਾਸੇ ਰੱਖਣਾ ਹੈ। ਤੁਹਾਨੂੰ ਆਪਣੇ ਹਰ ਕਦਮ ’ਤੇ ਸਾਵਧਾਨੀ ਵਰਤਣੀ ਚਾਹੀਦੀ ਹੈ। ਜੇ ਤੁਸੀਂ ਲਾਪਰਵਾਹ ਹੋ, ਤੁਸੀਂ ਜ਼ਰੂਰ ਅਜਿਹੇ ਵਿਅਕਤੀ ਬਣ ਜਾਓਗੇ ਜਿਸ ਨੂੰ ਪਵਿੱਤਰ ਆਤਮਾ ਦੁਆਰਾ ਠੁਕਰਾ ਦਿੱਤਾ ਜਾਂਦਾ ਹੈ, ਉਹ ਵਿਅਕਤੀ ਜੋ ਪਰਮੇਸ਼ੁਰ ਦੇ ਕੰਮ ਵਿੱਚ ਵਿਘਨ ਪਾਉਂਦਾ ਹੈ। ਕੰਮ ਦੇ ਇਸ ਪੜਾਅ ਵਿੱਚੋਂ ਲੰਘਣ ਤੋਂ ਪਹਿਲਾਂ, ਮਨੁੱਖ ਦੇ ਪੁਰਾਣੇ ਨਿਯਮ ਅਤੇ ਕਾਨੂੰਨ ਐਨੇ ਬੇਸ਼ੁਮਾਰ ਸਨ ਕਿ ਉਹ ਆਪਾ ਗੁਆ ਬੈਠਾ, ਅਤੇ ਨਤੀਜੇ ਵਜੋਂ, ਉਹ ਹੰਕਾਰੀ ਬਣ ਗਿਆ ਅਤੇ ਆਪਣੇ ਆਪ ਨੂੰ ਭੁੱਲ ਗਿਆ। ਇਹ ਸਾਰੀਆਂ ਉਹ ਰੁਕਾਵਟਾਂ ਹਨ ਜੋ ਮਨੁੱਖ ਨੂੰ ਪਰਮੇਸ਼ੁਰ ਦੇ ਨਵੇਂ ਕੰਮ ਨੂੰ ਸਵੀਕਾਰ ਕਰਨ ਤੋਂ ਰੋਕਦੀਆਂ ਹਨ; ਇਹ ਪਰਮੇਸ਼ੁਰ ਬਾਰੇ ਮਨੁੱਖ ਦੇ ਗਿਆਨ ਦੀਆਂ ਦੁਸ਼ਮਣ ਹਨ। ਲੋਕਾਂ ਦਾ ਆਪਣੇ ਮਨਾਂ ਵਿੱਚ ਆਗਿਆਕਾਰੀ ਨਾ ਹੋਣਾ ਅਤੇ ਨਾ ਹੀ ਉਨ੍ਹਾਂ ਵਿੱਚ ਸੱਚਾਈ ਦੇ ਲਈ ਕੋਈ ਤਾਂਘ ਹੋਣਾ ਬਹੁਤ ਖਤਰਨਾਕ ਹੈ। ਜੇ ਤੂੰ ਸਿਰਫ਼ ਸੌਖੇ ਕੰਮ ਅਤੇ ਵਚਨਾਂ ਦੇ ਹੀ ਅਧੀਨ ਹੁੰਦਾ ਹੈਂ, ਅਤੇ ਵਧੇਰੇ ਡੂੰਘਾਈ ਵਾਲੀ ਕਿਸੇ ਚੀਜ਼ ਨੂੰ ਸਵੀਕਾਰ ਕਰਨ ਤੋਂ ਅਸਮਰਥ ਹੈਂ, ਤਾਂ ਤੂੰ ਅਜਿਹਾ ਵਿਅਕਤੀ ਹੈਂ ਜੋ ਪੁਰਾਣੇ ਤੌਰ-ਤਰੀਕਿਆਂ ਨੂੰ ਫੜੀ ਰੱਖਦਾ ਹੈ ਅਤੇ ਪਵਿੱਤਰ ਆਤਮਾ ਦੇ ਕੰਮ ਨਾਲ ਆਪਣੇ ਕਦਮ ਨਹੀਂ ਮਿਲਾ ਸਕਦਾ। ਪਰਮੇਸ਼ੁਰ ਦੁਆਰਾ ਕੀਤਾ ਜਾਣ ਵਾਲਾ ਕੰਮ ਇੱਕ ਯੁੱਗ ਤੋਂ ਦੂਜੇ ਯੁੱਗ ਵਿੱਚ ਵੱਖਰਾ ਹੁੰਦਾ ਹੈ। ਜੇ ਤੂੰ ਇੱਕ ਪੜਾਅ ਵਿੱਚ ਪਰਮੇਸ਼ੁਰ ਦੇ ਕੰਮ ਪ੍ਰਤੀ ਬਹੁਤ ਹੀ ਆਗਿਆਕਾਰੀ ਹੈਂ, ਪਰ ਅਗਲੇ ਪੜਾਅ ਵਿੱਚ ਉਸ ਦੇ ਕੰਮ ਪ੍ਰਤੀ ਤੇਰੀ ਆਗਿਆਕਾਰੀ ਕਾਫ਼ੀ ਨਹੀਂ ਹੈ, ਜਾਂ ਫੇਰ ਤੂੰ ਆਗਿਆਕਾਰੀ ਵਿੱਚ ਅਸਮਰਥ ਹੈਂ, ਤਾਂ ਪਰਮੇਸ਼ੁਰ ਤੈਨੂੰ ਤਿਆਗ ਦੇਵੇਗਾ। ਜਦੋਂ ਪਰਮੇਸ਼ੁਰ ਇਹ ਕਦਮ ਚੁੱਕਦਾ ਹੈ ਤਾਂ ਉਦੋਂ ਜੇ ਤੂੰ ਉਸ ਦੇ ਨਾਲ ਕਦਮ ਮਿਲਾ ਕੇ ਚੱਲਦਾ ਹੈਂ, ਤਦ ਇਹ ਜ਼ਰੂਰੀ ਹੈ ਕਿ ਜਦੋਂ ਉਹ ਅਗਲਾ ਕਦਮ ਚੁੱਕੇ ਤਾਂ ਤੂੰ ਵੀ ਉਸ ਦੇ ਨਾਲ ਨਿਰੰਤਰ ਕਦਮ ਮਿਲਾ ਕੇ ਚੱਲਦਾ ਰਹੇਂ; ਸਿਰਫ਼ ਤਾਂ ਹੀ ਤੂੰ ਅਜਿਹਾ ਵਿਅਕਤੀ ਬਣ ਸਕੇਂਗਾ ਜੋ ਪਵਿੱਤਰ ਆਤਮਾ ਦਾ ਆਗਿਆਕਾਰੀ ਹੈ। ਕਿਉਂਕਿ ਤੂੰ ਪਰਮੇਸ਼ੁਰ ਵਿੱਚ ਵਿਸ਼ਵਾਸ ਰੱਖਦਾ ਹੈਂ, ਇਸ ਲਈ ਤੈਨੂੰ ਲਾਜ਼ਮੀ ਤੌਰ ’ਤੇ ਆਪਣੀ ਆਗਿਆਕਾਰੀ ਨਿਰੰਤਰ ਰੱਖਣੀ ਚਾਹੀਦੀ ਹੈ। ਅਜਿਹਾ ਨਹੀਂ ਹੋ ਸਕਦਾ ਕਿ ਜਦੋਂ ਤੂੰ ਖੁਸ਼ ਹੋਵੇਂ ਬਸ ਉਦੋਂ ਆਗਿਆ ਦਾ ਪਾਲਣ ਕਰੇਂ ਅਤੇ ਜਦੋਂ ਖੁਸ਼ ਨਾ ਹੋਵੇਂ, ਉਦੋਂ ਆਗਿਆ ਦਾ ਪਾਲਣ ਨਾ ਕਰੇਂ। ਇਸ ਕਿਸਮ ਦੀ ਆਗਿਆਕਾਰੀ ਦੀ ਪਰਮੇਸ਼ੁਰ ਦੁਆਰਾ ਵਡਿਆਈ ਨਹੀਂ ਕੀਤੀ ਜਾਂਦੀ। ਜਿਸ ਨਵੇਂ ਕੰਮ ਦੀ ਮੈਂ ਸੰਗਤੀ ਕਰਦਾ ਹਾਂ, ਜੇ ਤੂੰ ਉਸ ਕੰਮ ਵਿੱਚ ਨਾਲ ਕਦਮ ਮਿਲਾ ਕੇ ਨਹੀਂ ਚੱਲ ਸਕਦਾ ਅਤੇ ਪੁਰਾਣੀਆਂ ਗੱਲਾਂ ਨੂੰ ਹੀ ਫੜੀ ਰੱਖਦਾ ਹੈਂ, ਤਾਂ ਤੇਰੇ ਜੀਵਨ ਵਿੱਚ ਤਰੱਕੀ ਕਿਵੇਂ ਹੋ ਸਕਦੀ ਹੈ? ਪਰਮੇਸ਼ੁਰ ਦਾ ਕੰਮ ਤੈਨੂੰ ਆਪਣੇ ਵਚਨ ਪ੍ਰਦਾਨ ਕਰਨਾ ਹੈ। ਜਦੋਂ ਤੂੰ ਉਸ ਦੇ ਵਚਨਾਂ ਦਾ ਆਗਿਆ ਪਾਲਣ ਕਰੇਂਗਾ ਅਤੇ ਉਨ੍ਹਾਂ ਨੂੰ ਸਵੀਕਾਰ ਕਰੇਂਗਾ, ਤਾਂ ਪਵਿੱਤਰ ਆਤਮਾ ਯਕੀਨਨ ਤੇਰੇ ਉੱਤੇ ਕੰਮ ਕਰੇਗਾ। ਪਵਿੱਤਰ ਆਤਮਾ ਬਿਲਕੁਲ ਉਸੇ ਤਰ੍ਹਾਂ ਕੰਮ ਕਰਦਾ ਹੈ ਜਿਵੇਂ ਮੈਂ ਬੋਲਦਾ ਹਾਂ; ਉਸੇ ਤਰ੍ਹਾਂ ਕਰ ਜਿਵੇਂ ਮੈਂ ਕਿਹਾ ਹੈ, ਅਤੇ ਪਵਿੱਤਰ ਆਤਮਾ ਤੇਰੇ ਉੱਤੇ ਤੁਰੰਤ ਕੰਮ ਕਰੇਗਾ। ਮੈਂ ਤੁਹਾਡੇ ਦੇਖਣ ਲਈ ਨਵੇਂ ਚਾਨਣ ਨੂੰ ਪ੍ਰਕਾਸ਼ਤ ਕਰਦਾ ਹਾਂ, ਜੋ ਤੁਹਾਨੂੰ ਵਰਤਮਾਨ ਸਮੇਂ ਦੇ ਚਾਨਣ ਵਿੱਚ ਲਿਆਉਂਦਾ ਹੈ, ਅਤੇ ਜਦੋਂ ਤੂੰ ਇਸ ਚਾਨਣ ਵਿੱਚ ਚੱਲੇਂਗਾ, ਤਾਂ ਪਵਿੱਤਰ ਆਤਮਾ ਤੁਰੰਤ ਤੇਰੇ ਉੱਤੇ ਕੰਮ ਕਰੇਗਾ। ਸ਼ਾਇਦ ਕੁਝ ਅਜਿਹੇ ਅੜੀਅਲ ਲੋਕ ਹੋ ਸਕਦੇ ਹਨ, ਜੋ ਕਹਿੰਦੇ ਹਨ, “ਮੈਂ ਉਹ ਬਿਲਕੁਲ ਨਹੀਂ ਕਰਾਂਗਾ ਜੋ ਤੂੰ ਕਹਿੰਦਾ ਹੈਂ।” ਉਸ ਸਥਿਤੀ ਵਿੱਚ, ਮੈਂ ਤੈਨੂੰ ਦੱਸਦਾ ਹਾਂ ਕਿ ਤੂੰ ਹੁਣ ਰਾਹ ਦੇ ਅੰਤ ’ਤੇ ਆ ਗਿਆ ਹੈਂ; ਤੂੰ ਬੇਜਾਨ ਹੋ ਚੁੱਕਾ ਹੈਂ, ਅਤੇ ਤੇਰੇ ਵਿੱਚ ਕੋਈ ਜੀਵਨ ਨਹੀਂ ਹੈ। ਇਸ ਤਰ੍ਹਾਂ, ਆਪਣੇ ਸੁਭਾਅ ਵਿੱਚ ਤਬਦੀਲੀ ਦਾ ਅਨੁਭਵ ਕਰਦੇ ਸਮੇਂ, ਮੌਜੂਦਾ ਚਾਨਣ ਦੇ ਨਾਲ ਕਦਮ ਮਿਲਾ ਕੇ ਚੱਲਣ ਤੋਂ ਵੱਧ ਹੋਰ ਕੁਝ ਵੀ ਮਹੱਤਵਪੂਰਣ ਨਹੀਂ ਹੈ। ਪਵਿੱਤਰ ਆਤਮਾ ਸਿਰਫ਼ ਕੁਝ ਖਾਸ ਲੋਕਾਂ ਜਿਹੜੇ ਪਰਮੇਸ਼ੁਰ ਦੁਆਰਾ ਵਰਤੇ ਜਾਂਦੇ ਹਨ, ਵਿੱਚ ਹੀ ਕੰਮ ਨਹੀਂ ਕਰਦਾ ਸਗੋਂ, ਇਸ ਤੋਂ ਇਲਾਵਾ ਕਲੀਸਿਯਾ ਵਿੱਚ ਵੀ ਕਰਦਾ ਹੈ। ਉਹ ਕਿਸੇ ਵਿੱਚ ਵੀ ਕੰਮ ਕਰ ਰਿਹਾ ਹੋ ਸਕਦਾ ਹੈ। ਹੋ ਸਕਦਾ ਹੈ ਕਿ ਉਹ ਇਸ ਸਮੇਂ ਤੇਰੇ ਉੱਤੇ ਕੰਮ ਕਰੇ, ਅਤੇ ਤੈਨੂੰ ਇਸ ਕੰਮ ਦਾ ਅਨੁਭਵ ਹੋਵੇ। ਅਗਲੀ ਪੜਾਅ ਵਿੱਚ, ਹੋ ਸਕਦਾ ਹੈ ਕਿ ਉਹ ਕਿਸੇ ਹੋਰ ਉੱਤੇ ਕੰਮ ਕਰੇ, ਉਸ ਸਥਿਤੀ ਵਿੱਚ ਇਹ ਜ਼ਰੂਰੀ ਹੈ ਕਿ ਤੂੰ ਅਨੁਸਰਣ ਕਰਨ ਦੀ ਕਾਹਲੀ ਕਰੇਂ; ਤੂੰ ਵਰਤਮਾਨ ਚਾਨਣ ਦਾ ਜਿੰਨਾ ਨੇੜਿਓਂ ਅਨੁਸਰਣ ਕਰੇਂਗਾ, ਓਨਾ ਹੀ ਜ਼ਿਆਦਾ ਤੇਰਾ ਜੀਵਨ ਵੱਧ ਸਕਦਾ ਹੈ। ਭਾਵੇਂ ਉਹ ਵਿਅਕਤੀ ਜਿਵੇਂ ਦਾ ਵੀ ਹੋਵੇ, ਜੇ ਪਵਿੱਤਰ ਆਤਮਾ ਉਸ ਉੱਤੇ ਕੰਮ ਕਰਦਾ ਹੈ, ਤਾਂ ਤੈਨੂੰ ਅਨੁਸਰਣ ਜ਼ਰੂਰ ਕਰਨਾ ਚਾਹੀਦਾ ਹੈ। ਜੇ ਤੂੰ ਉਸੇ ਤਰ੍ਹਾਂ ਹੀ ਅਨੁਭਵ ਕਰੇਂਗਾ ਜਿਵੇਂ ਉਨ੍ਹਾਂ ਨੇ ਕੀਤਾ ਸੀ, ਤਾਂ ਤੈਨੂੰ ਹੋਰ ਵੀ ਉਚੇਰੀਆਂ ਚੀਜ਼ਾਂ ਮਿਲਣਗੀਆਂ। ਅਜਿਹਾ ਕਰਨ ਨਾਲ ਤੂੰ ਹੋਰ ਤੇਜ਼ੀ ਨਾਲ ਤਰੱਕੀ ਕਰੇਂਗਾ। ਇਹ ਮਨੁੱਖ ਲਈ ਸਿੱਧਤਾ ਦਾ ਰਾਹ ਹੈ ਅਤੇ ਉਹ ਜ਼ਰੀਆ ਹੈ ਜਿਸ ਨਾਲ ਜੀਵਨ ਵੱਧਦਾ ਹੈ। ਸਿੱਧ ਬਣਾਏ ਜਾਣ ਦੇ ਰਾਹ ਨੂੰ ਪਵਿੱਤਰ ਆਤਮਾ ਦੇ ਕੰਮ ਪ੍ਰਤੀ ਤੇਰੀ ਆਗਿਆਕਾਰੀ ਰਾਹੀਂ ਪ੍ਰਾਪਤ ਕੀਤਾ ਜਾਂਦਾ ਹੈ। ਤੈਨੂੰ ਇਹ ਨਹੀਂ ਪਤਾ ਕਿ ਪਰਮੇਸ਼ੁਰ ਕਿਸ ਤਰ੍ਹਾਂ ਦੇ ਵਿਅਕਤੀ ਰਾਹੀਂ ਤੈਨੂੰ ਸਿੱਧ ਬਣਾਉਣ ਦਾ ਕੰਮ ਕਰੇਗਾ, ਨਾ ਹੀ ਇਹ ਪਤਾ ਹੈ ਕਿ ਕਿਸ ਵਿਅਕਤੀ, ਘਟਨਾ, ਜਾਂ ਚੀਜ਼ ਰਾਹੀਂ ਉਹ ਤੈਨੂੰ ਚੀਜ਼ਾਂ ਪ੍ਰਾਪਤ ਕਰਨ ਜਾਂ ਵੇਖਣ ਦੇਵੇਗਾ। ਜੇ ਤੂੰ ਇਸ ਸਹੀ ਮਾਰਗ ’ਤੇ ਪੈਰ ਰੱਖ ਸਕਦਾ ਹੈਂ, ਤਾਂ ਇਹ ਦਰਸਾਉਂਦਾ ਹੈ ਕਿ ਤੈਨੂੰ ਪਰਮੇਸ਼ੁਰ ਦੁਆਰਾ ਸਿੱਧ ਬਣਾਏ ਜਾਣ ਦੀ ਬਹੁਤ ਵੱਡੀ ਉਮੀਦ ਹੈ। ਜੇ ਤੂੰ ਨਹੀਂ ਅਜਿਹਾ ਨਹੀਂ ਕਰ ਸਕਦਾ, ਤਾਂ ਇਹ ਦਰਸਾਉਂਦਾ ਹੈ ਕਿ ਤੇਰਾ ਭਵਿੱਖ ਧੁੰਦਲਾ, ਅਤੇ ਚਾਨਣ ਤੋਂ ਸੱਖਣਾ ਹੈ। ਜਿਉਂ ਹੀ ਤੂੰ ਸਹੀ ਮਾਰਗ ’ਤੇ ਪੈ ਜਾਏਂਗਾ, ਤੈਨੂੰ ਹਰ ਚੀਜ਼ ਵਿੱਚ ਪ੍ਰਕਾਸ਼ਨ ਪ੍ਰਾਪਤ ਹੋਵੇਗਾ। ਪਵਿੱਤਰ ਆਤਮਾ ਦੂਜਿਆਂ ਨੂੰ ਭਾਵੇਂ ਜੋ ਵੀ ਪ੍ਰਗਟਾਵਾ ਕਰੇ, ਜੇ ਤੂੰ ਆਪ ਉਨ੍ਹਾਂ ਚੀਜ਼ਾਂ ਦਾ ਅਨੁਭਵ ਕਰਨ ਲਈ ਉਨ੍ਹਾਂ ਦੇ ਗਿਆਨ ਦੇ ਅਧਾਰ ’ਤੇ ਅੱਗੇ ਵਧਦਾ ਹੈਂ, ਤਾਂ ਫੇਰ ਇਹ ਅਨੁਭਵ ਤੇਰੇ ਜੀਵਨ ਦਾ ਇੱਕ ਹਿੱਸਾ ਬਣ ਜਾਵੇਗਾ, ਅਤੇ ਤੂੰ ਹੋਰਨਾਂ ਨੂੰ ਵੀ ਇਸ ਅਨੁਭਵ ਤੋਂ ਕੁਝ ਪ੍ਰਦਾਨ ਕਰ ਸਕੇਂਗਾ। ਜੋ ਲੋਕ ਦੂਜਿਆਂ ਨੂੰ ਰੱਟਾ ਮਾਰੇ ਹੋਏ ਵਚਨਾਂ ਨਾਲ ਪ੍ਰਦਾਨ ਕਰਦੇ ਹਨ ਉਹ ਉਹ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਕੋਈ ਅਨੁਭਵ ਨਹੀਂ ਹੋਇਆ ਹੁੰਦਾ; ਇਸ ਤੋਂ ਪਹਿਲਾਂ ਕਿ ਤੂੰ ਆਪਣੇ ਅਸਲ ਅਨੁਭਵ ਅਤੇ ਗਿਆਨ ਬਾਰੇ ਗੱਲ ਕਰਨੀ ਸ਼ੁਰੂ ਕਰ ਸਕੇਂ, ਤੈਨੂੰ ਦੂਜਿਆਂ ਦੇ ਅੰਦਰੂਨੀ ਚਾਨਣ ਅਤੇ ਪਰਕਾਸ਼ ਰਾਹੀਂ, ਅਮਲ ਕਰਨ ਦਾ ਕੋਈ ਤਰੀਕਾ ਲੱਭਣਾ ਜ਼ਰੂਰ ਸਿੱਖਣਾ ਚਾਹੀਦਾ ਹੈ। ਇਹ ਤੇਰੇ ਆਪਣੇ ਜੀਵਨ ਲਈ ਬਹੁਤ ਫ਼ਾਇਦੇਮੰਦ ਹੋਵੇਗਾ। ਇਸ ਤਰ੍ਹਾਂ, ਤੈਨੂੰ ਪਰਮੇਸ਼ੁਰ ਦੁਆਰਾ ਮਿਲਣ ਵਾਲੀਆਂ ਸਾਰੀਆਂ ਚੀਜ਼ਾਂ ਦਾ ਆਗਿਆ ਪਾਲਣ ਕਰਨ ਦਾ ਅਨੁਭਵ ਕਰਨਾ ਚਾਹੀਦਾ ਹੈ। ਤੈਨੂੰ ਉਨ੍ਹਾਂ ਸਭ ਚੀਜ਼ਾਂ ਵਿੱਚ ਪਰਮੇਸ਼ੁਰ ਦੀ ਇੱਛਾ ਦੀ ਤਾਂਘ ਹੋਣੀ ਚਾਹੀਦੀ ਹੈ ਅਤੇ ਸਭ ਸਥਿਤੀਆਂ ਵਿੱਚ ਸਬਕ ਸਿੱਖਣਾ ਚਾਹੀਦਾ ਹੈ, ਜੋ ਸ਼ਾਇਦ ਤੇਰੇ ਜੀਵਨ ਵਿੱਚ ਪੈਦਾ ਹੋ ਸਕਦੀਆਂ ਹਨ। ਇਸ ਤਰ੍ਹਾਂ ਦੇ ਅਮਲ ਵਿੱਚ ਸਭ ਤੋਂ ਤੇਜ਼ ਤਰੱਕੀ ਦੀ ਸਮਰੱਥਾ ਹੁੰਦੀ ਹੈ।

ਪਵਿੱਤਰ ਆਤਮਾ ਤੈਨੂੰ ਤੇਰੇ ਵਿਹਾਰਕ ਅਨੁਭਵਾਂ ਰਾਹੀਂ ਪ੍ਰਕਾਸ਼ਮਾਨ ਕਰਦਾ ਹੈ, ਅਤੇ ਤੇਰੇ ਵਿਸ਼ਵਾਸ ਰਾਹੀਂ ਤੈਨੂੰ ਸਿੱਧ ਬਣਾਉਂਦਾ ਹੈ। ਕੀ ਤੂੰ ਸੱਚਮੁੱਚ ਸਿੱਧ ਬਣਾਏ ਜਾਣ ਲਈ ਇੱਛੁਕ ਹੈਂ? ਜੇ ਤੂੰ ਸੱਚਮੁੱਚ ਪਰਮੇਸ਼ੁਰ ਦੁਆਰਾ ਸਿੱਧ ਬਣਾਏ ਜਾਣ ਲਈ ਇੱਛੁਕ ਹੈਂ, ਤਾਂ ਫੇਰ ਤੇਰੇ ਕੋਲ ਆਪਣੇ ਸਰੀਰ ਨੂੰ ਤਿਆਗ ਦੇਣ ਦਾ ਹੌਂਸਲਾ ਹੋਵੇਗਾ, ਤੂੰ ਪਰਮੇਸ਼ੁਰ ਦੇ ਵਚਨਾਂ ਨੂੰ ਪੂਰਾ ਕਰਨ ਦੇ ਯੋਗ ਹੋਵੇਂਗਾ, ਅਤੇ ਤੂੰ ਨਕਾਰਾਤਮਕ ਜਾਂ ਕਮਜ਼ੋਰ ਨਹੀਂ ਹੋਵੇਂਗਾ। ਤੂੰ ਉਸ ਸਭ ਦੀ ਆਗਿਆ ਪਾਲਣਾ ਕਰਨ ਦੇ ਯੋਗ ਹੋਵੇਂਗਾ ਜੋ ਪਰਮੇਸ਼ੁਰ ਤੋਂ ਮਿਲਦਾ ਹੈ, ਅਤੇ ਤੇਰੇ ਸਾਰੇ ਕੰਮ ਪਰਮੇਸ਼ੁਰ ਅੱਗੇ ਪੇਸ਼ ਕਰਨ ਯੋਗ ਹੋਣਗੇ, ਭਾਵੇਂ ਉਹ ਜਨਤਕ ਤੌਰ ’ਤੇ ਕੀਤੇ ਹੋਣ ਜਾਂ ਨਿੱਜੀ ਤੌਰ ’ਤੇ। ਜੇ ਤੂੰ ਇੱਕ ਇਮਾਨਦਾਰ ਵਿਅਕਤੀ ਹੈਂ, ਅਤੇ ਸਭ ਚੀਜ਼ਾਂ ਵਿੱਚ ਸੱਚਾਈ ਨੂੰ ਅਮਲ ਵਿੱਚ ਲਿਆਉਂਦਾ ਹੈਂ, ਤਾਂ ਫੇਰ ਤੈਨੂੰ ਸਿੱਧ ਬਣਾਇਆ ਜਾਵੇਗਾ। ਜੋ ਧੋਖੇਬਾਜ਼ ਲੋਕ ਦੂਜਿਆਂ ਸਾਹਮਣੇ ਕਿਸੇ ਹੋਰ ਢੰਗ ਨਾਲ ਅਤੇ ਉਨ੍ਹਾਂ ਦੀ ਪਿੱਠ ਪਿੱਛੇ ਕਿਸੇ ਹੋਰ ਢੰਗ ਨਾਲ ਪੇਸ਼ ਆਉਂਦੇ ਹਨ, ਉਹ ਸਿੱਧ ਬਣਾਏ ਜਾਣ ਦੇ ਇੱਛੁਕ ਨਹੀਂ ਹੁੰਦੇ। ਉਹ ਸਭ ਵਿਨਾਸ਼ ਅਤੇ ਤਬਾਹੀ ਦੀ ਸੰਤਾਨ ਹਨ; ਉਨ੍ਹਾਂ ਦਾ ਸੰਬੰਧ ਪਰਮੇਸ਼ੁਰ ਨਾਲ ਨਹੀਂ, ਸਗੋਂ ਸ਼ਤਾਨ ਨਾਲ ਹੈ। ਉਹ ਪਰਮੇਸ਼ੁਰ ਦੁਆਰਾ ਚੁਣੇ ਹੋਏ ਲੋਕ ਨਹੀਂ ਹਨ! ਜੇ ਤੇਰੇ ਕੰਮਾਂ ਅਤੇ ਵਿਹਾਰ ਨੂੰ ਪਰਮੇਸ਼ੁਰ ਸਾਹਮਣੇ ਪੇਸ਼ ਨਹੀਂ ਕੀਤਾ ਜਾ ਸਕਦਾ ਜਾਂ ਜਿਨ੍ਹਾਂ ਉੱਪਰ ਪਰਮੇਸ਼ੁਰ ਦੇ ਆਤਮਾ ਦੁਆਰਾ ਗੌਰ ਨਹੀਂ ਜਾ ਸਕਦਾ, ਤਾਂ ਇਹ ਇਸ ਗੱਲ ਦਾ ਸਬੂਤ ਹੈ ਕਿ ਤੇਰੇ ਵਿੱਚ ਕੁਝ ਗਲਤ ਹੈ। ਜੇ ਤੂੰ ਪਰਮੇਸ਼ੁਰ ਦੇ ਨਿਆਂ ਅਤੇ ਤਾੜਨਾ ਨੂੰ ਸਵੀਕਾਰ ਕਰਦਾ ਹੈਂ, ਅਤੇ ਆਪਣੇ ਸੁਭਾਅ ਵਿੱਚ ਤਬਦੀਲੀ ਬਾਰੇ ਪਰਵਾਹ ਕਰਦਾ ਹੈਂ, ਸਿਰਫ਼ ਤਾਂ ਹੀ ਤੂੰ ਸਿੱਧ ਬਣਾਏ ਜਾਣ ਦੇ ਮਾਰਗ ’ਤੇ ਪੈਰ ਰੱਖ ਸਕੇਂਗਾ। ਜੇ ਤੂੰ ਸੱਚਮੁੱਚ ਪਰਮੇਸ਼ੁਰ ਦੁਆਰਾ ਸਿੱਧ ਬਣਾਏ ਜਾਣ ਅਤੇ ਪਰਮੇਸ਼ੁਰ ਦੀ ਇੱਛਾ ਨੂੰ ਪੂਰਾ ਕਰਨ ਦੇ ਇੱਛੁਕ ਹੈਂ, ਤਾਂ ਤੈਨੂੰ ਕੋਈ ਵੀ ਸ਼ਿਕਾਇਤ ਕੀਤੇ ਬਗੈਰ, ਪਰਮੇਸ਼ੁਰ ਦੇ ਕੰਮ ਦਾ ਮੁਲਾਂਕਣ ਕਰਨ ਜਾਂ ਨਿਆਂਈਂ ਬਣਨ ਲਈ ਅਨੁਮਾਨ ਲਾਏ ਬਗੈਰ ਪਰਮੇਸ਼ੁਰ ਦੇ ਸਾਰੇ ਕੰਮ ਦਾ ਆਗਿਆ ਪਾਲਣ ਕਰਨਾ ਚਾਹੀਦਾ ਹੈ। ਇਹ ਪਰਮੇਸ਼ੁਰ ਦੁਆਰਾ ਸਿੱਧ ਬਣਾਏ ਜਾਣ ਲਈ ਘੱਟੋ-ਘੱਟ ਲੋੜਾਂ ਹਨ। ਜੋ ਲੋਕ ਪਰਮੇਸ਼ੁਰ ਦੁਆਰਾ ਸਿੱਧ ਬਣਾਏ ਜਾਣ ਦੀ ਤਾਂਘ ਰੱਖਦੇ ਹਨ ਉਨ੍ਹਾਂ ਲਈ ਜ਼ਰੂਰੀ ਲੋੜ ਇਹ ਹੈ: ਅਜਿਹੇ ਮਨ ਨਾਲ ਕੰਮ ਕਰਨਾ ਜੋ ਹਰ ਚੀਜ਼ ਵਿੱਚ ਪਰਮੇਸ਼ੁਰ ਨੂੰ ਪਿਆਰ ਕਰਦਾ ਹੈ। ਇਸ ਦਾ ਕੀ ਮਤਲਬ ਹੈ ਕਿ ਅਜਿਹੇ ਮਨ ਨਾਲ ਕੰਮ ਕਰਨਾ ਜੋ ਪਰਮੇਸ਼ੁਰ ਨੂੰ ਪਿਆਰ ਕਰਦਾ ਹੈ? ਇਸ ਦਾ ਮਤਲਬ ਇਹ ਹੈ ਕਿ ਤੇਰੇ ਸਾਰੇ ਕੰਮਾਂ ਅਤੇ ਵਿਹਾਰ ਨੂੰ ਪਰਮੇਸ਼ੁਰ ਦੇ ਅੱਗੇ ਪੇਸ਼ ਕੀਤਾ ਜਾ ਸਕਦਾ ਹੈ। ਅਤੇ ਕਿਉਂਕਿ ਤੇਰੇ ਇਰਾਦੇ ਸਹੀ ਹਨ, ਤਾਂ ਭਾਵੇਂ ਤੇਰੇ ਕੰਮ ਸਹੀ ਹੋਣ ਜਾਂ ਗਲਤ, ਤੂੰ ਉਨ੍ਹਾਂ ਨੂੰ ਪਰਮੇਸ਼ੁਰ ਨੂੰ ਜਾਂ ਆਪਣੇ ਭੈਣ-ਭਰਾਵਾਂ ਨੂੰ ਦਿਖਾਉਣ ਤੋਂ ਡਰਦਾ ਨਹੀਂ ਹੈਂ, ਅਤੇ ਤੂੰ ਪਰਮੇਸ਼ੁਰ ਦੇ ਅੱਗੇ ਸਹੁੰ ਚੁੱਕਣ ਦੀ ਹਿੰਮਤ ਰੱਖਦਾ ਹੈਂ। ਤੈਨੂੰ ਆਪਣੇ ਹਰ ਇਰਾਦੇ, ਸੋਚ, ਅਤੇ ਖਿਆਲ ਨੂੰ ਪਰਮੇਸ਼ੁਰ ਦੇ ਅੱਗੇ ਉਸ ਦੀ ਪੜਤਾਲ ਲਈ ਜ਼ਰੂਰ ਪੇਸ਼ ਕਰਨਾ ਚਾਹੀਦਾ ਹੈ; ਜੇ ਤੂੰ ਇਸ ਢੰਗ ਨਾਲ ਅਮਲ ਅਤੇ ਪ੍ਰਵੇਸ਼ ਕਰਦਾ ਹੈਂ, ਤਾਂ ਤੇਰੇ ਜੀਵਨ ਵਿੱਚ ਤਰੱਕੀ ਛੇਤੀ ਹੋਵੇਗੀ।

ਕਿਉਂਕਿ ਤੂੰ ਪਰਮੇਸ਼ੁਰ ਵਿੱਚ ਵਿਸ਼ਵਾਸ ਰੱਖਦਾ ਹੈਂ, ਤਾਂ ਤੈਨੂੰ ਪਰਮੇਸ਼ੁਰ ਦੇ ਸਾਰੇ ਵਚਨਾਂ ਅਤੇ ਉਸ ਦੇ ਸਾਰੇ ਕੰਮ ਵਿੱਚ ਵਿਸ਼ਵਾਸ ਜ਼ਰੂਰ ਰੱਖਣਾ ਚਾਹੀਦਾ ਹੈ। ਜਿਸ ਦਾ ਮਤਲਬ ਇਹ ਹੈ, ਕਿਉਂਕਿ ਤੂੰ ਪਰਮੇਸ਼ੁਰ ਵਿੱਚ ਵਿਸ਼ਵਾਸ ਰੱਖਦਾ ਹੈਂ, ਤੈਨੂੰ ਉਸ ਦੀ ਆਗਿਆ ਦਾ ਪਾਲਣ ਜ਼ਰੂਰ ਕਰਨਾ ਚਾਹੀਦਾ ਹੈ। ਜੇ ਤੂੰ ਅਜਿਹਾ ਕਰਨ ਦੇ ਯੋਗ ਨਹੀਂ ਹੈਂ, ਤਾਂ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੂੰ ਪਰਮੇਸ਼ੁਰ ਵਿੱਚ ਵਿਸ਼ਵਾਸ ਰੱਖਦਾ ਹੈਂ ਜਾਂ ਨਹੀਂ। ਜੇ ਤੂੰ ਕਈ ਸਾਲਾਂ ਤੋਂ ਪਰਮੇਸ਼ੁਰ ਵਿੱਚ ਵਿਸ਼ਵਾਸ ਰੱਖਿਆ ਹੈ, ਅਤੇ ਫੇਰ ਵੀ ਕਦੇ ਉਸ ਦਾ ਆਗਿਆ ਪਾਲਣ ਨਹੀਂ ਕੀਤਾ ਹੈ, ਅਤੇ ਉਸ ਦੇ ਵਚਨਾਂ ਦੀ ਸੰਪੂਰਨਤਾ ਨੂੰ ਸਵੀਕਾਰ ਨਹੀਂ ਕਰਦਾ ਹੈਂ, ਅਤੇ ਇਸ ਦੀ ਬਜਾਏ ਇਹ ਕਹਿੰਦਾ ਹੈਂ ਕਿ ਪਰਮੇਸ਼ੁਰ ਤੇਰੇ ਅਧੀਨ ਹੋ ਜਾਵੇ ਅਤੇ ਤੇਰੀਆਂ ਧਾਰਣਾਵਾਂ ਦੇ ਮੁਤਾਬਕ ਕੰਮ ਕਰੇ, ਤਾਂ ਤੂੰ ਸਭ ਤੋਂ ਵੱਡਾ ਵਿਦ੍ਰੋਹੀ ਹੈਂ, ਤੂੰ ਇੱਕ ਅਵਿਸ਼ਵਾਸੀ ਹੈਂ। ਅਜਿਹੇ ਲੋਕ ਪਰਮੇਸ਼ੁਰ ਦੇ ਕੰਮ ਅਤੇ ਵਚਨਾਂ ਦਾ ਆਗਿਆ ਪਾਲਣ ਕਰਨ ਦੇ ਯੋਗ ਕਿਵੇਂ ਹੋ ਸਕਦੇ ਹਨ ਜੋ ਮਨੁੱਖ ਦੀਆਂ ਧਾਰਣਾਵਾਂ ਦਾ ਪਾਲਣ ਨਹੀਂ ਕਰਦੇ? ਸਭ ਤੋਂ ਵੱਡੇ ਵਿਦ੍ਰੋਹੀ ਉਹ ਹੁੰਦੇ ਹਨ ਜੋ ਜਾਣ-ਬੁੱਝ ਕੇ ਪਰਮੇਸ਼ੁਰ ਦੀ ਅਵੱਗਿਆ ਅਤੇ ਵਿਰੋਧ ਕਰਦੇ ਹਨ। ਉਹ ਪਰਮੇਸ਼ੁਰ ਦੇ ਦੁਸ਼ਮਣ ਹਨ, ਮਸੀਹ-ਵਿਰੋਧੀ ਹਨ। ਉਨ੍ਹਾਂ ਦਾ ਰਵੱਈਆ ਪਰਮੇਸ਼ੁਰ ਦੇ ਨਵੇਂ ਕੰਮ ਪ੍ਰਤੀ ਹਮੇਸ਼ਾ ਵੈਰ-ਵਿਰੋਧ ਵਾਲਾ ਹੁੰਦਾ ਹੈ; ਉਨ੍ਹਾਂ ਵਿੱਚ ਅਧੀਨ ਹੋਣ ਪ੍ਰਤੀ ਕਦੇ ਮਾਮੂਲੀ ਜਿਹਾ ਵੀ ਝੁਕਾਅ ਨਹੀਂ ਹੁੰਦਾ, ਤੇ ਨਾ ਹੀ ਉਨ੍ਹਾਂ ਨੇ ਕਦੇ ਖੁਸ਼ੀ ਨਾਲ ਆਪਣੇ ਆਪ ਨੂੰ ਅਧੀਨ ਕੀਤਾ ਜਾਂ ਨਿਵਾਇਆ ਹੁੰਦਾ ਹੈ। ਉਹ ਦੂਜਿਆਂ ਅੱਗੇ ਆਪਣੀ ਵਡਿਆਈ ਕਰਦੇ ਹਨ ਅਤੇ ਕਦੇ ਵੀ ਕਿਸੇ ਦੇ ਅਧੀਨ ਨਹੀਂ ਹੁੰਦੇ। ਪਰਮੇਸ਼ੁਰ ਦੇ ਅੱਗੇ, ਉਹ ਆਪਣੇ ਆਪ ਨੂੰ ਉਸ ਦੇ ਵਚਨਾਂ ਦਾ ਉਪਦੇਸ਼ ਦੇਣ ਵਿੱਚ ਸਭ ਤੋਂ ਵਧੀਆ, ਅਤੇ ਦੂਜਿਆਂ ਉੱਤੇ ਕੰਮ ਕਰਨ ਵਿੱਚ ਸਭ ਤੋਂ ਹੁਨਰਮੰਦ ਸਮਝਦੇ ਹਨ। ਉਹ ਆਪਣੇ ਕੋਲ ਪਏ “ਖਜ਼ਾਨੇ” ਨੂੰ ਕਦੇ ਨਹੀਂ ਸੁੱਟਦੇ, ਬਲਕਿ ਉਸ ਨੂੰ ਦੂਜਿਆਂ ਨੂੰ ਉਪਦੇਸ਼ ਦੇਣ ਲਈ, ਭਗਤੀ ਲਈ ਪਰਿਵਾਰਕ ਵਿਰਸੇ ਵਜੋਂ ਸਮਝਦੇ ਹਨ, ਅਤੇ ਉਹ ਉਸ ਨੂੰ ਉਨ੍ਹਾਂ ਮੂਰਖਾਂ ਨੂੰ ਭਾਸ਼ਣ ਦੇਣ ਲਈ ਵਰਤਦੇ ਹਨ ਜੋ ਉਨ੍ਹਾਂ ਨੂੰ ਆਪਣਾ ਆਦਰਸ਼ ਮੰਨਦੇ ਹਨ। ਕਲੀਸਿਯਾ ਵਿੱਚ ਦਰਅਸਲ ਇਸ ਤਰ੍ਹਾਂ ਦੇ ਕੁਝ ਲੋਕ ਹੁੰਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਉਹ ਪਰਮੇਸ਼ੁਰ ਦੇ ਘਰ ਵਿੱਚ ਪੀੜ੍ਹੀ-ਦਰ-ਪੀੜ੍ਹੀ ਵਸਦੇ “ਬੇਕਾਬੂ ਸੂਰਮੇ” ਹਨ। ਉਹ ਵਚਨਾਂ (ਸਿੱਖਿਆਵਾਂ) ਦਾ ਉਪਦੇਸ਼ ਦੇਣ ਨੂੰ ਆਪਣਾ ਸਭ ਤੋਂ ਵੱਡਾ ਫ਼ਰਜ਼ ਸਮਝਦੇ ਹਨ। ਸਾਲਾਂ-ਬੱਧੀ, ਪੀੜ੍ਹੀ-ਦਰ-ਪੀੜ੍ਹੀ, ਉਹ ਆਪਣੇ “ਪਵਿੱਤਰ ਅਤੇ ਅਟੁੱਟ” ਫ਼ਰਜ਼ ਨੂੰ ਜ਼ੋਰਾਂ-ਸ਼ੋਰਾਂ ਨਾਲ ਲਾਗੂ ਕਰਦੇ ਹਨ। ਕੋਈ ਵੀ ਉਨ੍ਹਾਂ ਨੂੰ ਛੇੜਨ ਦੀ ਹਿੰਮਤ ਨਹੀਂ ਕਰਦਾ; ਕੋਈ ਵੀ ਵਿਅਕਤੀ ਖੁੱਲ੍ਹ ਕੇ ਉਨ੍ਹਾਂ ਦੀ ਨਿੰਦਿਆ ਕਰਨ ਦੀ ਹਿੰਮਤ ਨਹੀਂ ਕਰਦਾ। ਉਹ ਪਰਮੇਸ਼ੁਰ ਦੇ ਘਰ ਵਿੱਚ “ਹਾਕਮ” ਬਣ ਜਾਂਦੇ ਹਨ, ਯੁੱਗਾਂ ਤਕ ਹੋਰਨਾਂ ’ਤੇ ਜਬਰ ਕਰਦੇ ਬੇਮੁਹਾਰੇ ਹੋਏ ਫਿਰਦੇ ਹਨ। ਦੁਸ਼ਟ ਆਤਮਾਵਾਂ ਦਾ ਇਹ ਦਲ ਇੱਕਮਤ ਹੋਣ ਅਤੇ ਮੇਰੇ ਕੰਮ ਨੂੰ ਬਰਬਾਦ ਕਰਨ ਦੀ ਤਾਂਘ ਰੱਖਦਾ ਹੈ; ਮੈਂ ਆਪਣੀਆਂ ਅੱਖਾਂ ਦੇ ਸਾਹਮਣੇ ਇਨ੍ਹਾਂ ਜੀਉਂਦੇ-ਜਾਗਦੇ ਸ਼ਤਾਨਾਂ ਨੂੰ ਕਿਵੇਂ ਹੋਂਦ ਵਿੱਚ ਰਹਿਣ ਦੇ ਸਕਦਾ ਹਾਂ? ਇੱਥੋਂ ਤਕ ਕਿ ਜਿਹੜੇ ਸਿਰਫ਼ ਅੱਧੇ ਕੁ ਹੀ ਆਗਿਆਕਾਰੀ ਹਨ ਉਹ ਵੀ ਅੰਤ ਤੱਕ ਅਗਾਂਹ ਵੱਧਦੇ ਨਹੀਂ ਰਹਿ ਸਕਦੇ, ਤਾਂ ਜ਼ਰਾ ਜਿੰਨੀ ਵੀ ਆਗਿਆਕਾਰੀ ਤੋਂ ਸੱਖਣੇ ਇਹ ਜ਼ਾਲਮ ਤਾਂ ਕੀ ਰਹਿਣਗੇ! ਪਰਮੇਸ਼ੁਰ ਦਾ ਕੰਮ ਮਨੁੱਖ ਨੂੰ ਐਨੀ ਅਸਾਨੀ ਨਾਲ ਪ੍ਰਾਪਤ ਨਹੀਂ ਹੁੰਦਾ। ਭਾਵੇਂ ਉਹ ਆਪਣੀ ਸਾਰੀ ਤਾਕਤ ਵੀ ਲਗਾ ਲੈਣ, ਲੋਕਾਂ ਨੂੰ ਇਸ ਦਾ ਸਿਰਫ਼ ਕੁਝ ਕੁ ਹਿੱਸਾ ਹੀ ਪ੍ਰਾਪਤ ਹੋ ਸਕਦਾ ਹੈ, ਜਿਸ ਨਾਲ ਉਹ ਆਖਰਕਾਰ ਸਿੱਧ ਬਣਾਏ ਜਾਣਗੇ। ਤਾਂ, ਫੇਰ, ਮਹਾਂ ਦੂਤ ਦੇ ਬਾਲਕਾਂ ਦਾ ਕੀ ਜੋ ਪਰਮੇਸ਼ੁਰ ਦੇ ਕੰਮ ਨੂੰ ਬਰਬਾਦ ਕਰਨ ਦੀ ਤਾਂਘ ਰੱਖਦੇ ਹਨ? ਕੀ ਉਨ੍ਹਾਂ ਕੋਲ ਪਰਮੇਸ਼ੁਰ ਦੁਆਰਾ ਪ੍ਰਾਪਤ ਕੀਤੇ ਜਾਣ ਦੀ ਹੋਰ ਵੀ ਘੱਟ ਉਮੀਦ ਨਹੀਂ ਹੈ? ਫਤਹ ਦਾ ਕੰਮ ਕਰਨ ਵਿੱਚ ਮੇਰਾ ਉਦੇਸ਼ ਸਿਰਫ਼ ਫਤਹ ਦੀ ਖਾਤਰ ਫਤਹ ਹਾਸਲ ਕਰਨਾ ਨਹੀਂ, ਸਗੋਂ ਧਾਰਮਿਕਤਾ ਅਤੇ ਕੁਧਰਮ ਨੂੰ ਉਜਾਗਰ ਕਰਨ, ਮਨੁੱਖ ਦੀ ਸਜ਼ਾ ਲਈ ਸਬੂਤ ਪ੍ਰਾਪਤ ਕਰਨ, ਦੁਸ਼ਟ ਦੀ ਨਿੰਦਿਆ ਕਰਨ, ਅਤੇ, ਇਸ ਤੋਂ ਇਲਾਵਾ, ਉਨ੍ਹਾਂ ਲੋਕਾਂ ਨੂੰ ਸਿੱਧ ਬਣਾਉਣ ਲਈ ਫਤਹ ਕਰਨਾ ਹੈ ਜੋ ਖ਼ੁਸ਼ੀ ਨਾਲ ਆਗਿਆ ਦਾ ਪਾਲਣ ਕਰਦੇ ਹਨ। ਅੰਤ ਵਿੱਚ, ਸਾਰਿਆਂ ਨੂੰ ਉਨ੍ਹਾਂ ਦੀ ਜਿਨਸ ਦੇ ਅਨੁਸਾਰ ਅਲੱਗ-ਅਲੱਗ ਕਰ ਦਿੱਤਾ ਜਾਵੇਗਾ, ਅਤੇ ਜਿਨ੍ਹਾਂ ਨੂੰ ਸਿੱਧ ਬਣਾਇਆ ਜਾਵੇਗਾ ਉਹ ਉਹੀ ਹੋਣਗੇ ਜਿਨ੍ਹਾਂ ਦੇ ਵਿਚਾਰ ਅਤੇ ਖਿਆਲ ਆਗਿਆਕਾਰੀ ਨਾਲ ਭਰੇ ਹੋਏ ਹਨ। ਇਹ ਉਹ ਕੰਮ ਹੈ ਜੋ ਆਖਰਕਾਰ ਪੂਰਾ ਕੀਤਾ ਜਾਵੇਗਾ। ਇਸ ਦੌਰਾਨ, ਜਿਨ੍ਹਾਂ ਦਾ ਹਰ ਕੰਮ ਹੀ ਵਿਦ੍ਰੋਹੀ ਹੁੰਦਾ ਹੈ, ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇਗੀ ਅਤੇ ਉਨ੍ਹਾਂ ਨੂੰ ਅੱਗਾਂ ਵਿੱਚ ਵਿੱਚ ਸੜਨ ਲਈ ਭੇਜ ਦਿੱਤਾ ਜਾਵੇਗਾ, ਕਿਉਂ ਜੋ ਉਹ ਸਦੀਪਕ ਸਰਾਪ ਦੇ ਭਾਗੀ ਹਨ। ਜਦੋਂ ਉਹ ਸਮਾਂ ਆਵੇਗਾ, ਪੁਰਾਣੇ ਯੁੱਗਾਂ ਦੇ ਉਹ “ਮਹਾਨ ਅਤੇ ਬੇਕਾਬੂ ਸੂਰਮੇ” ਨੀਚ ਅਤੇ ਸਭ ਤੋਂ ਵੱਧ ਨਕਾਰੇ ਹੋਏ “ਕਮਜ਼ੋਰ ਅਤੇ ਬੇਵੱਸ ਕਾਇਰ” ਬਣ ਜਾਣਗੇ। ਸਿਰਫ਼ ਇਹੀ ਪਰਮੇਸ਼ੁਰ ਦੀ ਧਾਰਮਿਕਤਾ ਦੇ ਹਰ ਪਹਿਲੂ ਨੂੰ ਦਰਸਾ ਸਕਦਾ ਹੈ, ਅਤੇ ਉਸ ਦੇ ਸੁਭਾਅ ਨੂੰ ਜਿਸ ਨੂੰ ਮਨੁੱਖ ਦੁਆਰਾ ਠੇਸ ਨਹੀਂ ਪਹੁੰਚਾਈ ਜਾ ਸਕਦੀ, ਅਤੇ ਸਿਰਫ਼ ਇਹੀ ਮੇਰੇ ਹਿਰਦੇ ਵਿਚਲੀ ਨਫ਼ਰਤ ਨੂੰ ਸ਼ਾਂਤ ਕਰ ਸਕਦਾ ਹੈ। ਕੀ ਤੁਸੀਂ ਇਸ ਨਾਲ ਸਹਿਮਤ ਨਹੀਂ ਹੋ ਕਿ ਇਹ ਪੂਰੀ ਤਰ੍ਹਾਂ ਵਾਜਬ ਹੈ?

ਜੋ ਲੋਕ ਪਵਿੱਤਰ ਆਤਮਾ ਦੇ ਕੰਮ ਦਾ ਅਨੁਭਵ ਕਰਦੇ ਹਨ, ਜਾਂ ਜੋ ਇਸ ਧਾਰਾ ਵਿੱਚ ਹਨ, ਉਨ੍ਹਾਂ ਸਾਰਿਆਂ ਨੂੰ ਹੀ ਜੀਵਨ ਪ੍ਰਾਪਤ ਨਹੀਂ ਹੋ ਸਕਦਾ। ਜੀਵਨ ਪੂਰੀ ਮਨੁੱਖਤਾ ਦੀ ਸਾਂਝੀ ਸੰਪੱਤੀ ਨਹੀਂ ਹੈ, ਅਤੇ ਸੁਭਾਅ ਵਿੱਚ ਤਬਦੀਲੀਆਂ ਸਾਰੇ ਲੋਕ ਆਸਾਨੀ ਨਾਲ ਪ੍ਰਾਪਤ ਨਹੀਂ ਕਰ ਸਕਦੇ। ਇਹ ਜ਼ਰੂਰੀ ਹੈ ਕਿ ਪਰਮੇਸ਼ੁਰ ਦੇ ਕੰਮ ਪ੍ਰਤੀ ਅਧੀਨਤਾਈ ਅਸਲ ਅਤੇ ਵਾਸਤਵਿਕ ਹੋਵੇ, ਅਤੇ ਇਸ ਨੂੰ ਜੀਉਣ ਵਿੱਚ ਪਰਗਟ ਕਰਨਾ ਜ਼ਰੂਰੀ ਹੈ। ਸਿਰਫ਼ ਦਿਖਾਵੇ ਦੀ ਅਧੀਨਤਾਈ ਨਾਲ ਪਰਮੇਸ਼ੁਰ ਦੀ ਵਡਿਆਈ ਪ੍ਰਾਪਤ ਨਹੀਂ ਹੋ ਸਕਦੀ, ਅਤੇ ਆਪਣੇ ਸੁਭਾਅ ਵਿੱਚ ਕੋਈ ਵੀ ਤਬਦੀਲੀ ਦੀ ਤਾਂਘ ਕੀਤੇ ਬਗੈਰ, ਸਿਰਫ਼ ਪਰਮੇਸ਼ੁਰ ਦੇ ਵਚਨਾਂ ਦੇ ਮੋਟੇ-ਮੋਟੇ ਪਹਿਲੂਆਂ ਦਾ ਆਗਿਆ ਪਾਲਣ ਕਰਨਾ, ਪਰਮੇਸ਼ੁਰ ਦੇ ਮਨ ਦੇ ਅਨੁਸਾਰ ਨਹੀਂ ਹੈ। ਪਰਮੇਸ਼ੁਰ ਪ੍ਰਤੀ ਆਗਿਆਕਾਰੀ ਅਤੇ ਪਰਮੇਸ਼ੁਰ ਦੇ ਕੰਮ ਦੇ ਅਧੀਨ ਹੋਣਾ ਇੱਕੋ ਹੀ ਗੱਲ ਹੈ। ਜੋ ਲੋਕ ਸਿਰਫ਼ ਪਰਮੇਸ਼ੁਰ ਦੇ ਅਧੀਨ ਹੁੰਦੇ ਹਨ ਪਰ ਉਸ ਦੇ ਕੰਮ ਦੇ ਅਧੀਨ ਨਹੀਂ ਹੁੰਦੇ, ਉਨ੍ਹਾਂ ਨੂੰ ਆਗਿਆਕਾਰੀ ਨਹੀਂ ਮੰਨਿਆ ਜਾ ਸਕਦਾ, ਉਨ੍ਹਾਂ ਦੀ ਤਾਂ ਗੱਲ ਹੀ ਛੱਡੋ ਜੋ ਸੱਚਮੁੱਚ ਅਧੀਨ ਨਹੀਂ ਹੁੰਦੇ ਸਿਰਫ਼ ਬਾਹਰੋਂ ਚਾਪਲੂਸ ਹੁੰਦੇ ਹਨ। ਜਿਹੜੇ ਲੋਕ ਸੱਚਮੁੱਚ ਪਰਮੇਸ਼ੁਰ ਦੇ ਅਧੀਨ ਹੁੰਦੇ ਹਨ ਉਹ ਸਾਰੇ ਕੰਮ ਤੋਂ ਪ੍ਰਾਪਤ ਕਰਨ ਅਤੇ ਪਰਮੇਸ਼ੁਰ ਦੇ ਸੁਭਾਅ ਅਤੇ ਕੰਮ ਦੀ ਸਮਝ ਪ੍ਰਾਪਤ ਕਰਨ ਦੇ ਯੋਗ ਹੁੰਦੇ ਹਨ। ਸਿਰਫ਼ ਅਜਿਹੇ ਲੋਕ ਹੀ ਸੱਚਮੁੱਚ ਪਰਮੇਸ਼ੁਰ ਦੇ ਅਧੀਨ ਹੁੰਦੇ ਹਨ। ਅਜਿਹੇ ਲੋਕ ਨਵਾਂ ਗਿਆਨ ਪ੍ਰਾਪਤ ਕਰਨ ਦੇ ਯੋਗ ਹੁੰਦੇ ਹਨ, ਅਤੇ ਉਨ੍ਹਾਂ ਵਿੱਚ ਨਵੇਂ ਕੰਮ ਤੋਂ ਨਵੀਆਂ ਤਬਦੀਲੀਆਂ ਆਉਂਦੀਆਂ ਹਨ। ਸਿਰਫ਼ ਇਨ੍ਹਾਂ ਲੋਕਾਂ ਦੀ ਹੀ ਪਰਮੇਸ਼ੁਰ ਦੁਆਰਾ ਪ੍ਰਸੰਸਾ ਕੀਤੀ ਜਾਂਦੀ ਹੈ, ਸਿਰਫ਼ ਇਨ੍ਹਾਂ ਲੋਕਾਂ ਨੂੰ ਹੀ ਸਿੱਧ ਬਣਾਇਆ ਜਾਂਦਾ ਹੈ, ਅਤੇ ਸਿਰਫ਼ ਇਹੀ ਉਹ ਲੋਕ ਹਨ ਜਿਨ੍ਹਾਂ ਦੇ ਸੁਭਾਅ ਬਦਲ ਗਏ ਹਨ। ਜਿਨ੍ਹਾਂ ਲੋਕਾਂ ਦੀ ਪਰਮੇਸ਼ੁਰ ਦੁਆਰਾ ਪ੍ਰਸੰਸਾ ਕੀਤੀ ਜਾਂਦੀ ਹੈ ਉਹ ਉਹ ਲੋਕ ਹਨ ਜੋ ਖੁਸ਼ੀ ਨਾਲ ਪਰਮੇਸ਼ੁਰ ਦੇ, ਅਤੇ ਉਸ ਦੇ ਵਚਨ ਅਤੇ ਕੰਮ ਦੇ ਅਧੀਨ ਹੁੰਦੇ ਹਨ। ਸਿਰਫ਼ ਅਜਿਹੇ ਲੋਕ ਹੀ ਸਹੀ ਹੁੰਦੇ ਹਨ, ਸਿਰਫ਼ ਅਜਿਹੇ ਲੋਕ ਹੀ ਦਿਲੋਂ ਪਰਮੇਸ਼ੁਰ ਨੂੰ ਚਾਹੁੰਦੇ ਹਨ, ਅਤੇ ਦਿਲੋਂ ਪਰਮੇਸ਼ੁਰ ਦੀ ਤਾਂਘ ਕਰਦੇ ਹਨ। ਜਿੱਥੋਂ ਤਕ ਉਨ੍ਹਾਂ ਲੋਕਾਂ ਦਾ ਸਬੰਧ ਹੈ ਜੋ ਪਰਮੇਸ਼ੁਰ ਵਿੱਚ ਆਪਣੇ ਵਿਸ਼ਵਾਸ ਬਾਰੇ ਸਿਰਫ਼ ਮੂੰਹੋਂ ਬੋਲਦੇ ਹਨ, ਪਰ ਅਸਲ ਵਿੱਚ ਉਸ ਨੂੰ ਫ਼ਿਟਕਾਰਦੇ ਹਨ, ਉਹ ਅਜਿਹੇ ਲੋਕ ਹਨ ਜੋ ਆਪਣੇ ਆਪ ’ਤੇ ਮਖੌਟਾ ਪਾਈ ਰੱਖਦੇ ਹਨ, ਜਿਨ੍ਹਾਂ ਵਿੱਚ ਸੱਪ ਦਾ ਜ਼ਹਿਰ ਹੁੰਦਾ ਹੈ; ਉਹ ਸਭ ਤੋਂ ਵੱਧ ਧੋਖੇਬਾਜ਼ ਹੁੰਦੇ ਹਨ। ਕਦੇ ਨਾ ਕਦੇ, ਇਨ੍ਹਾਂ ਦੁਸ਼ਟਾਂ ਦੇ ਇਨ੍ਹਾਂ ਘਿਣਾਉਣੇ ਨਕਾਬਾਂ ਨੂੰ ਫਾੜ ਦਿੱਤਾ ਜਾਵੇਗਾ। ਕੀ ਇਹ ਉਹ ਕੰਮ ਨਹੀਂ ਜੋ ਇਸ ਸਮੇਂ ਕੀਤਾ ਜਾ ਰਿਹਾ ਹੈ? ਦੁਸ਼ਟ ਆਦਮੀ ਹਮੇਸ਼ਾਂ ਦੁਸ਼ਟ ਹੀ ਰਹਿਣਗੇ, ਅਤੇ ਉਹ ਕਦੇ ਵੀ ਸਜ਼ਾ ਦੇ ਦਿਨ ਤੋਂ ਬੱਚ ਨਹੀਂ ਸਕਦੇ। ਚੰਗੇ ਮਨੁੱਖ ਹਮੇਸ਼ਾਂ ਚੰਗੇ ਹੀ ਰਹਿਣਗੇ, ਅਤੇ ਉਨ੍ਹਾਂ ਨੂੰ ਉਦੋਂ ਉਜਾਗਰ ਕੀਤਾ ਜਾਵੇਗਾ ਜਦੋਂ ਪਰਮੇਸ਼ੁਰ ਦਾ ਕੰਮ ਪੂਰਾ ਹੋ ਜਾਵੇਗਾ। ਕਿਸੇ ਵੀ ਦੁਸ਼ਟ ਨੂੰ ਧਰਮੀ ਨਹੀਂ ਮੰਨਿਆ ਜਾਵੇਗਾ, ਅਤੇ ਨਾ ਹੀ ਕਿਸੇ ਧਰਮੀ ਨੂੰ ਦੁਸ਼ਟ ਮੰਨਿਆ ਜਾਵੇਗਾ। ਕੀ ਮੈਂ ਕਿਸੇ ਮਨੁੱਖ ਨੂੰ ਗਲਤ ਢੰਗ ਨਾਲ ਨਾਲ ਦੋਸ਼ੀ ਠਹਿਰਾਏ ਜਾਣ ਦੇਵਾਂਗਾ?

ਜਿਵੇਂ-ਜਿਵੇਂ ਤੁਹਾਡੀ ਜ਼ਿੰਦਗੀ ਅੱਗੇ ਵੱਧਦੀ ਜਾਂਦੀ ਹੈ, ਤੁਹਾਡੇ ਕੋਲ ਹਮੇਸ਼ਾ ਨਵਾਂ ਪ੍ਰਵੇਸ਼ ਅਤੇ ਨਵੀਂ, ਉਚੇਰੀ ਸੋਝੀ ਜ਼ਰੂਰ ਹੋਣੀ ਚਾਹੀਦੀ ਹੈ, ਜੋ ਹਰ ਕਦਮ ਦੇ ਨਾਲ ਹੋਰ ਡੂੰਘੀ ਹੁੰਦੀ ਜਾਂਦੀ ਹੈ। ਇਹੀ ਹੈ ਜਿਸ ਵਿੱਚ ਸਾਰੀ ਮਨੁੱਖਤਾ ਨੂੰ ਪ੍ਰਵੇਸ਼ ਕਰਨਾ ਚਾਹੀਦਾ ਹੈ। ਸੰਗਤ ਕਰ ਕੇ, ਉਪਦੇਸ਼ਾਂ ਨੂੰ ਸੁਣ ਕੇ, ਪਰਮੇਸ਼ੁਰ ਦੇ ਵਚਨ ਨੂੰ ਪੜ੍ਹ ਕੇ, ਜਾਂ ਕਿਸੇ ਮਾਮਲੇ ਨੂੰ ਨਜਿੱਠ ਕੇ, ਤੈਨੂੰ ਨਵੀਂ ਸੋਝੀ ਅਤੇ ਨਵਾਂ ਅੰਦਰੂਨੀ ਚਾਨਣ ਪ੍ਰਾਪਤ ਹੋਵੇਗਾ, ਅਤੇ ਤੂੰ ਪੁਰਾਣੇ ਨਿਯਮਾਂ ਅਤੇ ਪੁਰਾਣੇ ਸਮਿਆਂ ਵਿੱਚ ਨਹੀਂ ਜੀਵੇਂਗਾ; ਤੂੰ ਹਮੇਸ਼ਾਂ ਨਵੇਂ ਚਾਨਣ ਵਿੱਚ ਜੀਵੇਂਗਾ, ਅਤੇ ਪਰਮੇਸ਼ੁਰ ਦੇ ਵਚਨ ਤੋਂ ਨਹੀਂ ਭਟਕੇਂਗਾ। ਸਹੀ ਰਾਹ ’ਤੇ ਚੱਲਣ ਦਾ ਇਹੀ ਮਤਲਬ ਹੈ। ਕਿਸੇ ਸਤਹੀ ਪੱਧਰ ’ਤੇ ਮੁੱਲ ਤਾਰਨ ਨਾਲ ਕੰਮ ਨਹੀਂ ਬਣੇਗਾ; ਪਰਮੇਸ਼ੁਰ ਦਾ ਵਚਨ ਦਿਨੋ-ਦਿਨ, ਹੋਰ ਵੀ ਉੱਚੇ ਖੇਤਰ ਵਿੱਚ ਪ੍ਰਵੇਸ਼ ਕਰਦਾ ਹੈ, ਅਤੇ ਹਰ ਰੋਜ਼ ਨਵੀਆਂ ਚੀਜ਼ਾਂ ਪਰਗਟ ਹੁੰਦੀਆਂ ਹਨ, ਅਤੇ ਮਨੁੱਖ ਨੂੰ ਵੀ, ਹਰ ਰੋਜ਼ ਇੱਕ ਨਵਾਂ ਪ੍ਰਵੇਸ਼ ਜ਼ਰੂਰ ਕਰਨਾ ਚਾਹੀਦਾ ਹੈ। ਜਿਵੇਂ ਕਿ ਪਰਮੇਸ਼ੁਰ ਕਹਿੰਦਾ ਹੈ, ਉਸੇ ਤਰ੍ਹਾਂ ਉਸ ਨੇ ਜੋ ਕੁਝ ਵੀ ਕਿਹਾ ਹੈ ਉਸ ਸਭ ਨੂੰ ਪੂਰਾ ਕਰ ਦਿੰਦਾ ਹੈ, ਅਤੇ ਜੇ ਤੂੰ ਕਦਮ ਮਿਲਾ ਕੇ ਨਾਲ ਨਹੀਂ ਚੱਲ ਸਕਦਾ, ਤਾਂ ਫੇਰ ਤੂੰ ਪਿੱਛੇ ਰਹਿ ਜਾਵੇਂਗਾ। ਤੁਹਾਨੂੰ ਆਪਣੀਆਂ ਪ੍ਰਾਰਥਨਾਵਾਂ ਹੋਰ ਡੂੰਘਾਈ ਵਿੱਚ ਕਰਨੀਆਂ ਚਾਹੀਦੀਆਂ ਹਨ; ਪਰਮੇਸ਼ੁਰ ਦੇ ਵਚਨ ਨੂੰ ਖਾਣ ਅਤੇ ਪੀਣ ਵਿੱਚ ਵਿਘਨ ਨਹੀਂ ਪਾਇਆ ਜਾ ਸਕਦਾ। ਤੁਹਾਨੂੰ ਪ੍ਰਾਪਤ ਹੋਣ ਵਾਲੇ ਅੰਦਰੂਨੀ ਚਾਨਣ ਅਤੇ ਪਰਕਾਸ਼ ਨੂੰ ਹੋਰ ਡੂੰਘਾ ਕਰੋ, ਅਤੇ ਇਹ ਲਾਜ਼ਮੀ ਹੈ ਕਿ ਤੁਹਾਡੀਆਂ ਧਾਰਣਾਵਾਂ ਅਤੇ ਕਲਪਨਾਵਾਂ ਸਹਿਜੇ-ਸਹਿਜੇ ਬਦਲਣ। ਤੁਹਾਨੂੰ ਆਪਣੇ ਨਿਆਂ ਨੂੰ ਵੀ ਜ਼ਰੂਰ ਮਜ਼ਬੂਤ ਬਣਾਉਣਾ ਚਾਹੀਦਾ ਹੈ, ਅਤੇ ਤੁਸੀਂ ਭਾਵੇਂ ਜਿਸ ਦਾ ਵੀ ਸਾਹਮਣਾ ਕਰੋ, ਤੁਹਾਡੇ ਇਸ ਬਾਰੇ ਆਪਣੇ ਖੁਦ ਦੇ ਵਿਚਾਰ ਅਤੇ ਆਪਣੇ ਨਜ਼ਰੀਏ ਹੋਣੇ ਚਾਹੀਦੇ ਹਨ। ਆਤਮਾ ਦੇ ਅੰਦਰ ਕੁਝ ਚੀਜ਼ਾਂ ਨੂੰ ਸਮਝ ਕੇ, ਤੁਹਾਨੂੰ ਬਾਹਰੀ ਚੀਜ਼ਾਂ ਬਾਰੇ ਸੋਝੀ ਜ਼ਰੂਰ ਪ੍ਰਾਪਤ ਕਰਨੀ ਚਾਹੀਦੀ ਹੈ ਅਤੇ ਕਿਸੇ ਵੀ ਮੁੱਦੇ ਦਾ ਅਧਾਰ ਸਮਝਣਾ ਚਾਹੀਦਾ ਹੈ। ਜੇ ਇਨ੍ਹਾਂ ਚੀਜ਼ਾਂ ਵਿੱਚ ਤੇਰੀ ਤਿਆਰੀ ਨਹੀਂ ਹੈਂ, ਤਾਂ ਤੂੰ ਕਲੀਸਿਯਾ ਦੀ ਅਗਵਾਈ ਕਰਨ ਦੇ ਯੋਗ ਕਿਵੇਂ ਹੋਵੇਂਗਾ? ਜੇ ਤੁਸੀਂ ਕਿਸੇ ਅਸਲੀਅਤ ਤੋਂ ਬਗੈਰ ਅਤੇ ਅਮਲ ਕਰਨ ਦੇ ਕਿਸੇ ਢੰਗ ਤੋਂ ਬਗੈਰ ਸਿਰਫ਼ ਲਿਖਤ ਅਤੇ ਸਿੱਖਿਆਵਾਂ ਦੀ ਹੀ ਗੱਲ ਕਰੋਗੇ, ਤਾਂ ਤੁਸੀਂ ਸਿਰਫ਼ ਥੋੜ੍ਹੇ ਚਿਰ ਲਈ ਹੀ ਬਚੇ ਰਹਿ ਸਕੋਗੇ। ਨਵੇਂ ਵਿਸ਼ਵਾਸੀਆਂ ਨਾਲ ਗੱਲ ਕਰਦਿਆਂ ਇਹ ਮਾਮੂਲੀ ਤੌਰ ’ਤੇ ਸਵੀਕਾਰ ਕਰਨਯੋਗ ਹੋ ਸਕਦਾ ਹੈ, ਪਰ ਕੁਝ ਸਮੇਂ ਬਾਅਦ, ਜਦੋਂ ਨਵੇਂ ਵਿਸ਼ਵਾਸੀਆਂ ਨੂੰ ਕੁਝ ਅਸਲ ਅਨੁਭਵ ਹੋ ਚੁੱਕਾ ਹੋਵੇਗਾ, ਤਾਂ ਫੇਰ ਤੂੰ ਉਨ੍ਹਾਂ ਨੂੰ ਪ੍ਰਦਾਨ ਕਰਨ ਯੋਗ ਨਹੀਂ ਰਹੇਂਗਾ। ਫਿਰ ਤੂੰ ਪਰਮੇਸ਼ੁਰ ਦੇ ਇਸਤੇਮਾਲ ਦੇ ਲਾਇਕ ਕਿਵੇਂ ਹੈਂ? ਨਵੇਂ ਅੰਦਰੂਨੀ ਚਾਨਣ ਦੇ ਬਗੈਰ, ਤੂੰ ਕੰਮ ਨਹੀਂ ਕਰ ਸਕਦਾ। ਨਵੇਂ ਅੰਦਰੂਨੀ ਚਾਨਣ ਤੋਂ ਸੱਖਣੇ ਲੋਕ ਅਜਿਹੇ ਲੋਕ ਹੁੰਦੇ ਹਨ ਜੋ ਅਨੁਭਵ ਕਰਨਾ ਨਹੀਂ ਜਾਣਦੇ, ਅਤੇ ਅਜਿਹੇ ਲੋਕ ਕਦੇ ਵੀ ਨਵਾਂ ਗਿਆਨ ਜਾਂ ਨਵਾਂ ਅਨੁਭਵ ਪ੍ਰਾਪਤ ਨਹੀਂ ਕਰਦੇ। ਅਤੇ, ਜੀਵਨ ਪ੍ਰਦਾਨ ਕਰਨ ਦੇ ਮਾਮਲੇ ਵਿੱਚ, ਉਹ ਕਦੇ ਵੀ ਆਪਣਾ ਕੰਮ ਨਹੀਂ ਕਰ ਸਕਦੇ, ਅਤੇ ਨਾ ਹੀ ਉਹ ਪਰਮੇਸ਼ੁਰ ਦੇ ਇਸਤੇਮਾਲ ਦੇ ਲਾਇਕ ਬਣ ਸਕਦੇ ਹਨ। ਇਸ ਤਰ੍ਹਾਂ ਦਾ ਵਿਅਕਤੀ ਕਿਸੇ ਕੰਮ ਦਾ ਨਹੀਂ, ਬਲਕਿ ਨਿਕੰਮਾ ਹੁੰਦਾ ਹੈ। ਅਸਲੀਅਤ ਵਿੱਚ, ਅਜਿਹੇ ਲੋਕ ਕੰਮ ਵਿੱਚ ਆਪਣੀ ਭੂਮਿਕਾ ਨਿਭਾਉਣ ਤੋਂ ਪੂਰੀ ਤਰ੍ਹਾਂ ਨਾਲ ਅਸਮਰੱਥ ਹੁੰਦੇ ਹਨ, ਕਿਸੇ ਕੰਮ ਦੇ ਨਹੀਂ ਹੁੰਦੇ। ਨਾ ਸਿਰਫ਼ ਉਹ ਆਪਣਾ ਕੰਮ ਕਰਨ ਵਿੱਚ ਅਸਫ਼ਲ ਰਹਿੰਦੇ ਹਨ, ਸਗੋਂ ਅਸਲ ਵਿੱਚ ਉਹ ਕਲੀਸਿਯਾ ’ਤੇ ਬਹੁਤ ਬੇਲੋੜਾ ਦਬਾਅ ਪਾਉਂਦੇ ਹਨ। ਮੈਂ ਅਜਿਹੇ “ਸਤਿਕਾਰਯੋਗ ਬਜ਼ੁਰਗਾਂ” ਨੂੰ ਛੇਤੀ ਤੋਂ ਛੇਤੀ ਕਲੀਸਿਯਾ ਨੂੰ ਛੱਡ ਜਾਣ ਦੀ ਜ਼ੋਰਦਾਰ ਨਸੀਹਤ ਦਿੰਦਾ ਹਾਂ, ਤਾਂ ਜੋ ਦੂਜਿਆਂ ਨੂੰ ਹੁਣ ਤੇਰੇ ਵੱਲ ਨਾ ਵੇਖਣਾ ਪਵੇ। ਅਜਿਹੇ ਲੋਕਾਂ ਨੂੰ ਨਵੇਂ ਕੰਮ ਦੀ ਕੋਈ ਸਮਝ ਨਹੀਂ ਹੁੰਦੀ ਅਤੇ ਉਹ ਅਣਗਿਣਤ ਧਾਰਣਾਵਾਂ ਨਾਲ ਭਰੇ ਹੁੰਦੇ ਹਨ। ਉਹ ਕਲੀਸਿਯਾ ਵਿੱਚ ਕੋਈ ਵੀ ਸੇਵਾ ਨਹੀਂ ਕਰਦੇ; ਉਲਟਾ, ਇੱਥੋਂ ਤਕ ਕਿ ਕਲੀਸਿਯਾ ਵਿੱਚ ਹਰ ਤਰ੍ਹਾਂ ਦੇ ਦੁਰਾਚਾਰ ਅਤੇ ਗੜਬੜੀ ਵਿੱਚ ਸ਼ਾਮਲ ਹੁੰਦੇ ਹੋਏ, ਉਹ ਨੁਕਸਾਨ ਕਰਦੇ ਹਨ ਅਤੇ ਹਰ ਜਗ੍ਹਾ ਨਕਾਰਾਤਮਕਤਾ ਫ਼ੈਲਾਉਂਦੇ ਹਨ, ਅਤੇ ਇੰਝ ਜਿਨ੍ਹਾਂ ਲੋਕਾਂ ਵਿੱਚ ਫ਼ਰਕ ਪਛਾਣਨ ਦੀ ਕਮੀ ਹੁੰਦੀ ਹੈ ਉਨ੍ਹਾਂ ਨੂੰ ਉਲਝਣ ਅਤੇ ਬੇਤਰਤੀਬੀ ਵਿੱਚ ਧਕੇਲ ਦਿੰਦੇ ਹਨ। ਇਨ੍ਹਾਂ ਜੀਉਂਦੇ-ਜਾਗਦੇ ਸ਼ਤਾਨਾਂ, ਇਨ੍ਹਾਂ ਦੁਸ਼ਟ ਆਤਮਾਵਾਂ ਨੂੰ ਜਿੰਨੀ ਛੇਤੀ ਹੋ ਸਕੇ ਕਲੀਸਿਯਾ ਨੂੰ ਛੱਡ ਦੇਣਾ ਚਾਹੀਦਾ ਹੈ, ਨਹੀਂ ਤਾਂ ਅਜਿਹਾ ਨਾ ਹੋਵੇ ਕਿ ਕਲੀਸਿਯਾ ’ਤੇ ਤੇਰੇ ਕਰਕੇ ਬੁਰਾ ਅਸਰ ਪਵੇ। ਹੋ ਸਕਦਾ ਹੈ ਕਿ ਤੈਨੂੰ ਅੱਜ ਦੇ ਕੰਮ ਦਾ ਕੋਈ ਡਰ ਨਾ ਹੋਵੇ, ਪਰ ਕੀ ਤੈਨੂੰ ਕੱਲ੍ਹ ਦੀ ਢੁਕਵੀਂ ਸਜ਼ਾ ਦਾ ਵੀ ਕੋਈ ਡਰ ਨਹੀਂ ਹੈ? ਕਲੀਸਿਯਾ ਵਿੱਚ ਵੱਡੀ ਗਿਣਤੀ ਵਿੱਚ ਅਜਿਹੇ ਲੋਕ ਹਨ ਜੋ ਮੁਨਾਫ਼ੇਖੋਰ ਹਨ, ਅਤੇ ਬਹੁਤ ਸਾਰੇ ਲੋਕ ਬਘਿਆੜ ਹਨ ਜੋ ਪਰਮੇਸ਼ੁਰ ਦੇ ਸਧਾਰਣ ਕੰਮ ਵਿੱਚ ਵਿਘਨ ਪਾਉਣਾ ਚਾਹੁੰਦੇ ਹਨ। ਇਹ ਸਭ ਰਾਖਸ਼ ਰਾਜੇ ਦੁਆਰਾ ਭੇਜੇ ਦੈਂਤ ਹਨ, ਦੁਸ਼ਟ ਬਘਿਆੜ ਹਨ ਜੋ ਅਣਜਾਣ ਲੇਲਿਆਂ ਨੂੰ ਨਿਗਲ ਜਾਣਾ ਚਾਹੁੰਦੇ ਹਨ। ਜੇ ਇਨ੍ਹਾਂ ਅਖੌਤੀ ਲੋਕਾਂ ਨੂੰ ਬਾਹਰ ਨਹੀਂ ਕੱਢਿਆ ਜਾਂਦਾ, ਤਾਂ ਉਹ ਕਲੀਸਿਯਾ ਦੇ ਪਰਜੀਵੀ ਬਣ ਜਾਣਗੇ, ਅਜਿਹੇ ਕੀੜੇ ਜੋ ਬਲੀਦਾਨ ਨੂੰ ਨਿਗਲ ਜਾਂਦੇ ਹਨ। ਕਦੇ ਨਾ ਕਦੇ, ਇੱਕ ਦਿਨ ਅਜਿਹਾ ਆਵੇਗਾ ਜਦੋਂ ਇਨ੍ਹਾਂ ਨੀਚ, ਅਗਿਆਨੀ, ਖੋਟੇ, ਅਤੇ ਘਿਰਣਾਯੋਗ ਕੀੜਿਆਂ ਨੂੰ ਸਜ਼ਾ ਦਿੱਤੀ ਜਾਵੇਗੀ!

ਪਿਛਲਾ: ਪਰਮੇਸ਼ੁਰ ਉਨ੍ਹਾਂ ਨੂੰ ਸੰਪੂਰਣ ਕਰਦਾ ਹੈ ਜਿਹੜੇ ਉਸ ਦੇ ਆਪਣੇ ਮਨ ਦੇ ਅਨੁਸਾਰ ਹੁੰਦੇ ਹਨ

ਅਗਲਾ: ਰਾਜ ਦਾ ਯੁਗ ਵਚਨ ਦਾ ਯੁਗ ਹੈ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ