ਅਧਿਆਇ 19

ਮੇਰੇ ਵਚਨਾਂ ਨੂੰ ਆਪਣੇ ਬਚੇ ਰਹਿਣ ਦੇ ਆਧਾਰ ਵਜੋਂ ਲੈਣਾ—ਇਹ ਮਨੁੱਖਜਾਤੀ ਦੀ ਜ਼ਿੰਮੇਵਾਰੀ ਹੈ। ਲੋਕਾਂ ਲਈ ਮੇਰੇ ਵਚਨਾਂ ਦੇ ਹਰੇਕ ਭਾਗ ਵਿੱਚ ਆਪਣਾ ਖੁਦ ਦਾ ਹਿੱਸਾ ਸਥਾਪਿਤ ਕਰਨਾ ਜ਼ਰੂਰੀ ਹੈ; ਅਜਿਹਾ ਨਾ ਕਰਨਾ ਖੁਦ ਦਾ ਨਾਸ ਚਾਹੁਣਾ ਅਤੇ ਤਿਰਸਕਾਰ ਨੂੰ ਸੱਦਾ ਦੇਣਾ ਹੈ। ਮਨੁੱਖਜਾਤੀ ਮੈਨੂੰ ਨਹੀਂ ਜਾਣਦੀ, ਅਤੇ ਇਸ ਕਾਰਣ ਨਾਲ, ਆਪਣੇ ਖੁਦ ਦੇ ਜੀਵਨ ਨੂੰ ਮੈਨੂੰ ਬਦਲੇ ਵਿੱਚ ਸੌਂਪਣ ਦੀ ਬਜਾਏ, ਉਹ ਆਪਣੇ ਹੱਥਾਂ ਵਿੱਚ ਤੁੱਛ ਚੀਜ਼ਾਂ ਲੈ ਕੇ ਮੇਰੇ ਸਾਹਮਣੇ ਨੁਮਾਇਸ਼ ਕਰਦੀ ਹੈ, ਅਤੇ ਇਸ ਤਰ੍ਹਾਂ ਮੈਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕਰਦੀ ਹੈ। ਪਰ, ਚੀਜ਼ਾਂ ਜਿਵੇਂ ਦੀਆਂ ਹਨ ਉਨ੍ਹਾਂ ਤੋਂ ਸੰਤੁਸ਼ਟ ਹੋਣ ਦੀ ਬਜਾਏ, ਮੈਂ ਨਿਰੰਤਰ ਮਨੁੱਖਜਾਤੀ ਤੋਂ ਮੰਗਾਂ ਕਰਦਾ ਰਹਿੰਦਾ ਹਾਂ। ਮੈਂ ਲੋਕਾਂ ਦੇ ਯੋਗਦਾਨਾਂ ਨੂੰ ਪਿਆਰ ਕਰਦਾ ਹਾਂ, ਪਰ ਉਨ੍ਹਾਂ ਦੀਆਂ ਮੰਗਾਂ ਨਾਲ ਘਿਰਣਾ ਕਰਦਾ ਹਾਂ। ਸਾਰੇ ਮਨੁੱਖਾਂ ਦੇ ਦਿਲ ਲਾਲਚ ਨਾਲ ਭਰੇ ਹੁੰਦੇ ਹਨ; ਜਿਵੇਂ ਕਿ ਮਨੁੱਖ ਦਾ ਦਿਲ ਸ਼ਤਾਨ ਦੀ ਗੁਲਾਮੀ ਵਿੱਚ ਕੈਦ ਹੈ, ਅਤੇ ਕੋਈ ਵੀ ਆਪਣੇ ਆਪ ਨੂੰ ਛੁਡਾਉਣ ਅਤੇ ਆਪਣੇ ਦਿਲ ਮੈਨੂੰ ਅਰਪਣ ਦੇ ਸਮਰੱਥ ਨਹੀਂ ਹੈ। ਜਦੋਂ ਮੈਂ ਬੋਲਦਾ ਹਾਂ, ਲੋਕ ਪੂਰੇ ਧਿਆਨ ਨਾਲ ਮੇਰੀ ਆਵਾਜ਼ ਸੁਣਦੇ ਹਨ; ਪਰ, ਜਦੋਂ ਮੈਂ ਚੁੱਪ ਹੋ ਜਾਂਦਾ ਹਾਂ, ਉਹ ਫਿਰ ਆਪਣੇ ਖੁਦ ਦੇ “ਉੱਦਮਾਂ” ਵਿੱਚ ਰੁੱਝ ਜਾਂਦੇ ਹਨ, ਅਤੇ ਪੂਰੀ ਤਰ੍ਹਾਂ ਨਾਲ ਮੇਰੇ ਵਚਨਾਂ ਵੱਲ ਧਿਆਨ ਦੇਣਾ ਬੰਦ ਕਰ ਦਿੰਦੇ ਹਨ, ਜਿਵੇਂ ਕਿ ਮੇਰੇ ਵਚਨ ਉਨ੍ਹਾਂ ਦੇ “ਉੱਦਮਾਂ” ਲਈ ਬਸ ਇੱਕ ਸਹਾਇਕ ਹੋਣ। ਮੈਂ ਕਦੇ ਮਨੁੱਖਜਾਤੀ ਨਾਲ ਲਾਪਰਵਾਹੀ ਨਹੀਂ ਕੀਤੀ ਹੈ, ਅਤੇ ਫਿਰ ਵੀ ਮਨੁੱਖਜਾਤੀ ਪ੍ਰਤੀ ਧੀਰਜ ਅਤੇ ਸਹਿਣਸ਼ੀਲਤਾ ਬਣਾਈ ਰੱਖੀ ਹੈ। ਅਤੇ ਇਸ ਲਈ, ਮੇਰੀ ਨਰਮੀ ਦੇ ਨਤੀਜੇ ਵਜੋਂ, ਮਨੁੱਖਜਾਤੀ ਆਪਣੇ ਆਪ ਨੂੰ ਹੱਦੋਂ ਵੱਧ ਸਮਝਦੀ ਹੈ ਅਤੇ ਆਤਮ-ਗਿਆਨ ਅਤੇ ਆਤਮ-ਚਿੰਤਨ ਵਿੱਚ ਅਸਮਰਥ ਹੈ; ਉਹ ਬਸ ਮੈਨੂੰ ਧੋਖਾ ਦੇਣ ਲਈ ਮੇਰੇ ਧੀਰਜ ਦਾ ਫਾਇਦਾ ਉਠਾਉਂਦੇ ਹਨ। ਉਨ੍ਹਾਂ ਵਿੱਚੋਂ ਇੱਕ ਵਿਅਕਤੀ ਨੇ ਵੀ ਕਦੇ ਈਮਾਨਦਾਰੀ ਨਾਲ ਮੇਰੀ ਪਰਵਾਹ ਨਹੀਂ ਕੀਤੀ, ਅਤੇ ਕਿਸੇ ਵੀ ਵਿਅਕਤੀ ਨੇ ਅਸਲ ਵਿੱਚ ਮੈਨੂੰ ਆਪਣੇ ਦਿਲ ਦੇ ਕਰੀਬ ਕਿਸੇ ਵਸਤੂ ਵਾਂਗ ਬੇਸ਼ਕੀਮਤੀ ਨਹੀਂ ਸਮਝਿਆ ਹੈ; ਸਿਰਫ਼ ਉਦੋਂ ਜਦੋਂ ਉਨ੍ਹਾਂ ਕੋਲ ਵਿਹਲਾ ਸਮਾਂ ਹੁੰਦਾ ਹੈ ਤਾਂ ਉਹ ਆਪਣਾ ਸਰਸਰੀ ਆਦਰ ਭਾਵ ਮੈਨੂੰ ਦੇ ਛੱਡਦੇ ਹਨ। ਮੈਂ ਜੋ ਕੋਸ਼ਿਸ਼ ਮਨੁੱਖਜਾਤੀ ਉੱਤੇ ਖਰਚ ਕੀਤੀ ਹੈ ਉਹ ਪਹਿਲਾਂ ਹੀ ਹੱਦ ਤੋਂ ਜ਼ਿਆਦਾ ਹੈ; ਨਾਲ ਹੀ, ਮੈਂ ਮਨੁੱਖਾਂ ’ਤੇ ਬੇਮਿਸਾਲ ਤਰੀਕਿਆਂ ਨਾਲ ਕੰਮ ਕੀਤਾ ਹੈ, ਅਤੇ ਇਸ ਤੋਂ ਇਲਾਵਾ, ਮੈਂ ਉਨ੍ਹਾਂ ਨੂੰ ਇੱਕ ਵਾਧੂ ਬੋਝ ਦਿੱਤਾ ਹੈ, ਤਾਂ ਕਿ ਮੈਂ ਜੋ ਕੁਝ ਹਾਂ ਅਤੇ ਜੋ ਮੇਰੇ ਕੋਲ ਹੈ, ਉਸ ਤੋਂ ਉਹ ਕੁਝ ਗਿਆਨ ਪ੍ਰਾਪਤ ਕਰ ਸਕਣ ਅਤੇ ਉਨ੍ਹਾਂ ਵਿੱਚ ਕੁਝ ਤਬਦੀਲੀ ਆਏ। ਮੈਂ ਲੋਕਾਂ ਨੂੰ ਮਾਤਰ “ਖਪਤਕਾਰ” ਬਣਨ ਲਈ ਨਹੀਂ ਕਹਿੰਦਾ; ਮੈਂ ਉਨ੍ਹਾਂ ਨੂੰ “ਉਤਪਾਦਕ” ਬਣਨ ਲਈ ਵੀ ਕਹਿੰਦਾ ਹਾਂ ਜੋ ਸ਼ਤਾਨ ਨੂੰ ਹਰਾਉਣ। ਹਾਲਾਂਕਿ ਮੈਂ ਮਨੁੱਖਜਾਤੀ ਸਾਹਮਣੇ ਕੁਝ ਕਰਨ ਦੀ ਮੰਗ ਨਹੀਂ ਰੱਖਦਾ ਹਾਂ, ਇਸ ਦੇ ਬਾਵਜੂਦ ਮੇਰੀਆਂ ਮੰਗਾਂ ਦੇ ਕੁਝ ਮਾਪਦੰਡ ਹਨ, ਕਿਉਂਕਿ ਮੈਂ ਜੋ ਕੁਝ ਕਰਦਾ ਹਾਂ ਉਸ ਵਿੱਚ ਇੱਕ ਉਦੇਸ਼ ਹੁੰਦਾ ਹੈ, ਅਤੇ ਨਾਲ ਹੀ ਮੇਰੇ ਕੰਮਾਂ ਲਈ ਇੱਕ ਆਧਾਰ ਹੈ: ਮੈਂ ਬੇਤਰਤੀਬੀ ਨਾਲ ਕੰਮ ਨਹੀਂ ਕਰਦਾ ਹਾਂ, ਜਿਵੇਂ ਕਿ ਲੋਕ ਕਲਪਨਾ ਕਰਦੇ ਹਨ, ਨਾ ਹੀ ਮੈਂ ਅਕਾਸ਼ ਅਤੇ ਧਰਤੀ ਅਤੇ ਸਿਰਜਣਾ ਦੀਆਂ ਅਣਗਿਣਤ ਚੀਜ਼ਾਂ ਦਾ ਆਪਣੀ ਮਨਮਰਜ਼ੀ ਅਨੁਸਾਰ ਨਿਰਮਾਣ ਕੀਤਾ। ਮੇਰੇ ਕੰਮ ਵਿੱਚ, ਮਨੁੱਖਾਂ ਨੂੰ ਕੁਝ ਦੇਖਣਾ ਚਾਹੀਦਾ ਹੈ, ਕੁਝ ਸਮਝਣਾ ਚਾਹੀਦਾ ਹੈ। ਉਨ੍ਹਾਂ ਨੂੰ ਆਪਣੀ ਜਵਾਨੀ ਦੀ ਬਹਾਰ ਨੂੰ ਇੰਝ ਹੀ ਨਹੀਂ ਗੁਆਉਣਾ ਚਾਹੀਦਾ, ਜਾਂ ਆਪਣੇ ਜੀਵਨ ਨਾਲ ਉਸ ਕਪੜੇ ਵਰਗਾ ਵਤੀਰਾ ਨਹੀਂ ਕਰਨਾ ਚਾਹੀਦਾ ਹੈ ਜਿਸ ਨੂੰ ਲਾਪਰਵਾਹੀ ਨਾਲ ਧੂੜ ਖਾਣ ਲਈ ਛੱਡ ਦਿੱਤਾ ਗਿਆ ਹੋਏ; ਸਗੋਂ, ਉਨ੍ਹਾਂ ਨੂੰ ਆਪਣੇ ਆਪ ਦੀ ਸਖਤੀ ਨਾਲ ਰਾਖੀ ਕਰਨੀ ਚਾਹੀਦੀ ਹੈ, ਆਪਣੇ ਅਨੰਦ ਲਈ ਉਨ੍ਹਾਂ ਨੂੰ ਮੇਰੀ ਉਦਾਰਤਾ ਵਿੱਚੋਂ ਉਦੋਂ ਤਕ ਲੈਣਾ ਚਾਹੀਦਾ ਹੈ, ਜਦੋਂ ਤਕ ਕਿ, ਮੇਰੇ ਕਾਰਣ, ਉਹ ਸ਼ਤਾਨ ਵੱਲ ਮੁੜਣ ਵਿੱਚ ਅਸਮਰਥ ਨਾ ਹੋ ਜਾਣ, ਅਤੇ, ਮੇਰੇ ਕਾਰਣ, ਉਹ ਸ਼ਤਾਨ ’ਤੇ ਹਮਲਾ ਨਾ ਕਰਨ ਲੱਗਣ। ਕੀ ਮਨੁੱਖਜਾਤੀ ਤੋਂ ਮੇਰੀਆਂ ਮੰਗਾਂ ਬਹੁਤ ਸਧਾਰਣ ਨਹੀਂ ਹਨ?

ਜਦੋਂ ਪੂਰਬ ਵਿੱਚ ਚਾਨਣ ਦੀ ਇੱਕ ਮੱਧਮ ਕਿਰਨ ਦਿਖਾਈ ਦਿੰਦੀ ਹੈ, ਤਾਂ ਸੰਪੂਰਣ ਬ੍ਰਹਿਮੰਡ ਦੇ ਲੋਕ ਇਸ ਵੱਲ ਥੋੜ੍ਹਾ ਜ਼ਿਆਦਾ ਧਿਆਨ ਲਗਾਉਂਦੇ ਹਨ। ਮਨੁੱਖ ਜੋ ਹੁਣ ਡੂੰਘੀ ਨੀਂਦ ਵਿੱਚ ਸੁੱਤਾ ਹੋਇਆ ਨਹੀਂ ਹੈ, ਇਹ ਪੂਰਬੀ ਚਾਨਣ ਦੇ ਸ੍ਰੋਤ ਦਾ ਜਾਇਜ਼ਾ ਲੈਣ ਲਈ ਅੱਗੇ ਵਧਦਾ ਹੈ। ਆਪਣੀ ਸੀਮਿਤ ਸਮਰੱਥਾ ਕਾਰਣ, ਕੋਈ ਵੀ ਹੁਣ ਤਕ ਉਸ ਸਥਾਨ ਨੂੰ ਦੇਖ ਨਹੀਂ ਸਕਿਆ ਹੈ ਜਿੱਥੋਂ ਇਹ ਚਾਨਣ ਆਉਂਦਾ ਹੈ। ਜਦੋਂ ਬ੍ਰਹਿਮੰਡ ਦੇ ਅੰਦਰ ਦਾ ਸਭ ਕੁਝ ਪੂਰੀ ਤਰ੍ਹਾਂ ਰੋਸ਼ਨ ਹੋ ਜਾਂਦਾ ਹੈ, ਤਾਂ ਮਨੁੱਖ ਨੀਂਦ ਅਤੇ ਸੁਪਨੇ ਤੋਂ ਬਾਹਰ ਆਉਂਦੇ ਹਨ, ਅਤੇ ਤਾਂ ਹੀ ਉਹ ਅਹਿਸਾਸ ਕਰਦੇ ਹਨ ਕਿ ਹੌਲੀ-ਹੌਲੀ ਮੇਰਾ ਦਿਨ ਉਨ੍ਹਾਂ ’ਤੇ ਆ ਗਿਆ ਹੈ। ਸਾਰੀ ਮਨੁੱਖਜਾਤੀ ਚਾਨਣ ਦੀ ਆਮਦ ਕਰਕੇ ਜਸ਼ਨ ਮਨਾਉਂਦੀ ਹੈ, ਅਤੇ ਇਸ ਲਈ ਹੁਣ ਉਹ ਡੂੰਘੀ ਨੀਂਦ ਵਿੱਚ ਸੁੱਤੀ ਹੋਈ ਨਹੀਂ ਹੈ ਜਾਂ ਹੁਣ ਹੋਰ ਬੇਸੁਰਤੀ ਦੀ ਸਥਿਤੀ ਵਿੱਚ ਨਹੀਂ ਹੈ। ਮੇਰੇ ਚਾਨਣ ਦੀ ਚਮਕ ਹੇਠ, ਸਾਰੀ ਮਨੁੱਖਜਾਤੀ ਦਾ ਮਨ ਅਤੇ ਦ੍ਰਿਸ਼ਟੀ ਸਪਸ਼ਟ ਹੋ ਜਾਂਦੀ ਹੈ, ਅਤੇ ਉਹ ਅਚਾਨਕ ਜੀਉਣ ਦੇ ਅਨੰਦ ਵਿੱਚ ਜਾਗ ਜਾਂਦੀ ਹੈ। ਸੰਘਣੀ ਧੁੰਧ ਦੀ ਆੜ ਹੇਠ, ਮੈਂ ਸੰਸਾਰ ਵੱਲ ਦੇਖਦਾ ਹਾਂ। ਸਾਰੇ ਜਾਨਵਰ ਅਰਾਮ ਕਰ ਰਹੇ ਹਨ; ਚਾਨਣ ਦੀ ਮੱਧਮ ਕਿਰਨ ਦੀ ਆਮਦ ਨਾਲ, ਹਰ ਚੀਜ਼ ਸਚੇਤ ਹੋ ਗਈ ਹੈ ਕਿ ਇੱਕ ਨਵਾਂ ਜੀਵਨ ਆ ਰਿਹਾ ਹੈ। ਇਸੇ ਕਾਰਣ, ਜਾਨਵਰ ਵੀ, ਭੋਜਨ ਦੀ ਤਲਾਸ਼ ਵਿੱਚ, ਆਪਣੀਆਂ ਖੁੱਡਾਂ ਵਿੱਚੋਂ ਰੇਂਗਦੇ ਹੋਏ ਬਾਹਰ ਆ ਰਹੇ ਹਨ। ਜ਼ਾਹਿਰ ਹੈ, ਰੁੱਖ-ਬੂਟੇ ਵੀ ਕੋਈ ਇਸ ਦਾ ਅਪਵਾਦ ਨਹੀਂ ਹਨ, ਅਤੇ ਚਾਨਣ ਦੀ ਚਮਕ ਵਿੱਚ ਉਨ੍ਹਾਂ ਦੇ ਹਰੇ ਪੱਤੇ ਉੱਜਵਲ ਲਿਸ਼ਕ ਨਾਲ ਦਮਕਦੇ ਹਨ, ਇਸ ਉਡੀਕ ਵਿੱਚ ਕਿ ਮੇਰੇ ਇਸ ਧਰਤੀ ’ਤੇ ਰਹਿਣ ਦੇ ਸਮੇਂ ਮੇਰੇ ਲਈ ਆਪਣੀ ਭੂਮਿਕਾ ਨਿਭਾ ਸਕਣ। ਸਾਰੇ ਮਨੁੱਖ ਚਾਨਣ ਦੇ ਆਉਣ ਦੀ ਕਾਮਨਾ ਕਰਦੇ ਹਨ, ਫਿਰ ਵੀ ਉਹ ਇਸ ਦੀ ਆਮਦ ਤੋਂ ਡਰਦੇ ਹੋਏ ਬਹੁਤ ਚਿੰਤਤ ਹਨ ਕਿ ਉਨ੍ਹਾਂ ਦੀ ਆਪਣੀ ਕਰੂਪਤਾ ਹੁਣ ਛੁਪ ਨਾ ਸਕੇਗੀ। ਅਜਿਹਾ ਇਸ ਲਈ ਹੈ ਕਿਉਂਕਿ ਮਨੁੱਖ ਪੂਰੀ ਤਰ੍ਹਾਂ ਨੰਗੇ ਹਨ, ਅਤੇ ਖੁਦ ਨੂੰ ਢੱਕਣ ਲਈ ਉਨ੍ਹਾਂ ਕੋਲ ਕੁਝ ਨਹੀਂ ਹੈ। ਇਸ ਤਰ੍ਹਾਂ, ਬਹੁਤ ਸਾਰੇ ਲੋਕ ਚਾਨਣ ਦੀ ਆਮਦ ਦੇ ਨਤੀਜੇ ਵਜੋਂ ਘਬਰਾ ਗਏ ਹਨ, ਅਤੇ ਇਸ ਦੇ ਪਰਗਟ ਹੋਣ ਕਾਰਣ ਸਦਮੇ ਵਿੱਚ ਹਨ। ਬਹੁਤ ਸਾਰੇ ਲੋਕ, ਚਾਨਣ ਨੂੰ ਦੇਖ ਕੇ, ਅਸੀਮ ਪਛਤਾਵੇ ਨਾਲ ਭਰੇ ਹੋਏ ਹਨ, ਆਪਣੀ ਹੀ ਗੰਦਗੀ ਤੋਂ ਘਿਰਣਾ ਕਰ ਰਹੇ ਹਨ, ਪਰ, ਤੱਥਾਂ ਨੂੰ ਬਦਲਣ ਵਿੱਚ ਅਸਮਰਥ ਹਨ, ਉਹ ਮੇਰੇ ਸਜ਼ਾ ਦੇ ਐਲਾਨ ਦੀ ਉਡੀਕ ਕਰਨ ਤੋਂ ਇਲਾਵਾ ਕੁਝ ਨਹੀਂ ਕਰ ਸਕਦੇ। ਹਨੇਰੇ ਵਿੱਚ ਕਸ਼ਟ ਝੱਲਣ ਕਾਰਣ ਸ਼ੁੱਧ ਹੋਏ ਬਹੁਤ ਸਾਰੇ ਲੋਕ, ਚਾਨਣ ਦੇਖ ਕੇ, ਅਚਾਨਕ ਇਸ ਦੇ ਗੂੜ੍ਹ ਅਰਥ ਨੂੰ ਸਮਝ ਗਏ ਹਨ, ਅਤੇ ਉਸ ਦੇ ਬਾਅਦ ਤੋਂ, ਉਹ ਚਾਨਣ ਨੂੰ ਫਿਰ ਤੋਂ ਗੁਆਉਣ ਦੇ ਡੂੰਘੇ ਡਰ ਕਾਰਣ, ਚਾਨਣ ਨੂੰ ਛਾਤੀ ਨਾਲ ਘੁੱਟ ਕੇ ਲਗਾਈ ਰੱਖਦੇ ਹਨ। ਬਹੁਤ ਸਾਰੇ ਲੋਕ, ਚਾਨਣ ਦੇ ਅਚਾਨਕ ਪਰਗਟ ਹੋਣ ਨਾਲ ਆਪਣੇ ਰਾਹ ਤੋਂ ਵਿਚਲਿਤ ਹੋਣ ਦੀ ਬਜਾਏ, ਬਸ ਆਪਣੇ ਰੋਜ਼ਾਨਾ ਦੇ ਕੰਮਕਾਰ ਵਿੱਚ ਰੁੱਝੇ ਰਹਿੰਦੇ ਹਨ, ਕਿਉਂਕਿ ਉਹ ਬਹੁਤ ਸਾਲਾਂ ਤੋਂ ਅੰਨ੍ਹੇ ਹਨ ਅਤੇ ਇਸ ਲਈ ਉਹ ਨਾ ਸਿਰਫ਼ ਚਾਨਣ ਦੇ ਆਉਣ ’ਤੇ ਉਸ ਵੱਲ ਧਿਆਨ ਨਹੀਂ ਦੇ ਪਾਉਂਦੇ, ਸਗੋਂ ਉਹ ਇਸ ਤੋਂ ਕ੍ਰਿਤਾਰਥ ਵੀ ਨਹੀਂ ਹੁੰਦੇ। ਮਨੁੱਖਾਂ ਦੇ ਦਿਲ ਵਿੱਚ, ਮੈਂ ਨਾ ਤਾਂ ਉੱਚਾ ਹਾਂ, ਨਾ ਹੀ ਨੀਵਾਂ। ਜਿੱਥੇ ਤਕ ਉਨ੍ਹਾਂ ਦਾ ਸੰਬੰਧ ਹੈ, ਮੇਰੇ ਹੋਂਦ ਵਿੱਚ ਹੋਣ ਜਾਂ ਨਾ ਹੋਣ ਨਾਲ ਕੋਈ ਫ਼ਰਕ ਨਹੀਂ ਪੈਂਦਾ; ਇਹ ਇੰਝ ਹੈ ਜਿਵੇਂ ਜੇ ਮੇਰੀ ਹੋਂਦ ਨਾ ਹੁੰਦੀ ਤਾਂ ਲੋਕਾਂ ਦਾ ਜੀਵਨ ਹੋਰ ਜ਼ਿਆਦਾ ਸੁੰਨਾ ਨਾ ਹੋਇਆ ਹੁੰਦਾ, ਅਤੇ ਜੇ ਮੇਰੀ ਹੋਂਦ ਹੁੰਦੀ, ਤਾਂ ਉਨ੍ਹਾਂ ਦਾ ਜੀਵਨ ਹੋਰ ਜ਼ਿਆਦਾ ਅਨੰਦਦਾਇਕ ਨਾ ਹੋਇਆ ਹੁੰਦਾ। ਕਿਉਂਕਿ ਮਨੁੱਖ ਮੈਨੂੰ ਪਿਆਰ ਨਹੀਂ ਕਰਦੇ, ਇਸ ਲਈ ਜਿਹੜੇ ਅਨੰਦ ਮੈਂ ਉਨ੍ਹਾਂ ਨੂੰ ਦਿੰਦਾ ਹਾਂ, ਬਹੁਤ ਥੋੜ੍ਹੇ ਹਨ। ਪਰ, ਜਿਵੇਂ ਹੀ ਮਨੁੱਖ ਮੈਨੂੰ ਥੋੜ੍ਹਾ ਜਿਹਾ ਵੀ ਹੋਰ ਆਦਰ ਦੇਣਗੇ, ਮੈਂ ਵੀ ਉਨ੍ਹਾਂ ਪ੍ਰਤੀ ਆਪਣੇ ਰਵੱਈਏ ਨੂੰ ਬਦਲ ਲਵਾਂਗਾ। ਇਸ ਕਾਰਣ ਲਈ, ਸਿਰਫ਼ ਜਦੋਂ ਮਨੁੱਖ ਇਸ ਨਿਯਮ ਨੂੰ ਸਮਝ ਲੈਣਗੇ, ਤਾਂ ਹੀ ਉਹ ਇੰਨੇ ਖੁਸ਼ਨਸੀਬ ਹੋਣਗੇ ਕਿ ਆਪਣੇ ਆਪ ਨੂੰ ਮੈਨੂੰ ਸਮਰਪਤ ਕਰ ਸਕਣ ਅਤੇ ਉਨ੍ਹਾਂ ਚੀਜ਼ਾਂ ਦੀ ਮੰਗ ਕਰ ਸਕਣ ਜੋ ਮੇਰੇ ਹੱਥਾਂ ਵਿੱਚ ਹਨ। ਯਕੀਨਨ ਮੇਰੇ ਲਈ ਉਨ੍ਹਾਂ ਦਾ ਪਿਆਰ ਬਸ ਉਨ੍ਹਾਂ ਦੇ ਖੁਦ ਦੇ ਹਿੱਤਾਂ ਨਾਲ ਬੱਝਿਆ ਹੋਇਆ ਨਹੀਂ ਹੈ? ਯਕੀਨਨ ਮੇਰੇ ਵਿੱਚ ਉਨ੍ਹਾਂ ਦੀ ਨਿਹਚਾ ਸਿਰਫ਼ ਉਨ੍ਹਾਂ ਚੀਜ਼ਾਂ ਨਾਲ ਬੱਝੀ ਹੋਈ ਨਹੀਂ ਹੈ ਜੋ ਮੈਂ ਉਨ੍ਹਾਂ ਨੂੰ ਦਿੰਦਾ ਹਾਂ? ਕੀ ਅਜਿਹਾ ਹੋ ਸਕਦਾ ਹੈ ਕਿ, ਜਦੋਂ ਤਕ ਉਹ ਮੇਰੇ ਚਾਨਣ ਨੂੰ ਨਾ ਦੇਖ ਲੈਣ, ਉਦੋਂ ਤਕ ਉਹ ਆਪਣੀ ਨਿਹਚਾ ਰਾਹੀਂ ਮੈਨੂੰ ਈਮਾਨਦਾਰੀ ਨਾਲ ਪਿਆਰ ਕਰਨ ਵਿੱਚ ਅਸਮਰਥ ਹਨ? ਯਕੀਨਨ ਉਨ੍ਹਾਂ ਦੀ ਸਮਰੱਥਾ ਅਤੇ ਤਾਕਤ ਸੱਚਮੁੱਚ ਅੱਜ ਦੀਆਂ ਸਥਿਤੀਆਂ ਤਕ ਸੀਮਿਤ ਨਹੀਂ ਹੈ? ਕੀ ਅਜਿਹਾ ਹੋ ਸਕਦਾ ਹੈ ਕਿ ਮਨੁੱਖ ਨੂੰ ਮੇਰੇ ਨਾਲ ਪਿਆਰ ਕਰਨ ਲਈ ਸਾਹਸ ਦੀ ਜ਼ਰੂਰਤ ਹੈ?

ਮੇਰੀ ਹੋਂਦ ਕਾਰਣ, ਸਿਰਜਣਾ ਦੀਆਂ ਅਣਗਿਣਤ ਵਸਤਾਂ ਆਪਣੀ ਰਿਹਾਇਸ਼ ਦੇ ਸਥਾਨਾਂ ਵਿੱਚ ਆਗਿਆਕਾਰਿਤਾ ਨਾਲ ਅਧੀਨ ਹੁੰਦੀਆਂ ਹਨ, ਅਤੇ ਮੇਰੇ ਅਨੁਸ਼ਾਸਨ ਦੀ ਘਾਟ ਵਿੱਚ, ਅਨੈਤਿਕ ਕਾਰਜਾਂ ਵਿੱਚ ਸ਼ਾਮਲ ਨਹੀਂ ਹੁੰਦੀਆਂ। ਇਸ ਲਈ, ਜ਼ਮੀਨ ਉਤਲੇ ਪਹਾੜ ਕੌਮਾਂ (ਦੇਸ਼ਾਂ) ਦਰਮਿਆਨ ਸਰਹੱਦਾਂ ਬਣ ਜਾਂਦੇ ਹਨ, ਵੱਖ-ਵੱਖ ਜ਼ਮੀਨਾਂ (ਮੁਲਕਾਂ) ਦੇ ਲੋਕਾਂ ਨੂੰ ਅੱਡ ਰੱਖਣ ਲਈ ਪਾਣੀ (ਸਮੁੰਦਰ) ਰੁਕਾਵਟਾਂ ਬਣ ਜਾਂਦੇ ਹਨ, ਅਤੇ ਹਵਾ ਉਹ ਬਣ ਜਾਂਦੀ ਹੈ ਜੋ ਧਰਤੀ ਦੇ ਉੱਪਰ ਦੀਆਂ ਥਾਂਵਾਂ ਵਿੱਚ ਮਨੁੱਖ ਤੋਂ ਮਨੁੱਖ ਦਰਮਿਆਨ ਵਹਿੰਦੀ ਹੈ। ਸਿਰਫ਼ ਮਨੁੱਖ ਹੀ ਸਹੀ ਅਰਥਾਂ ਵਿੱਚ ਮੇਰੀ ਇੱਛਾ ਦੀਆਂ ਜ਼ਰੂਰਤਾਂ ਨੂੰ ਸੱਚਮੁੱਚ ਪੂਰਾ ਕਰਨ ਵਿੱਚ ਅਸਮਰਥ ਹੈ; ਇਹੀ ਕਾਰਣ ਹੈ ਕਿ ਮੈਂ ਕਹਿੰਦਾ ਹਾਂ ਕਿ, ਸੰਪੂਰਣ ਸਿਰਜਣਾ ਵਿੱਚ, ਸਿਰਫ਼ ਮਨੁੱਖ ਹੀ ਅਵੱਗਿਆ ਦੀ ਸ਼੍ਰੇਣੀ ਨਾਲ ਸੰਬੰਧਤ ਹੈ। ਮਨੁੱਖ ਕਦੇ ਅਸਲ ਵਿੱਚ ਮੇਰੇ ਅਧੀਨ ਨਹੀਂ ਹੋਏ, ਅਤੇ ਇਸੇ ਕਾਰਣ ਮੈਂ ਹਮੇਸ਼ਾ ਉਨ੍ਹਾਂ ਨੂੰ ਸਖ਼ਤ ਅਨੁਸ਼ਾਸਨ ਵਿੱਚ ਰੱਖਿਆ ਹੈ। ਜੇ, ਮਨੁੱਖਾਂ ਦਰਮਿਆਨ ਅਜਿਹਾ ਹੋ ਜਾਂਦਾ ਹੈ ਕਿ ਸੰਪੂਰਣ ਬ੍ਰਹਿਮੰਡ ਵਿੱਚ ਮੇਰੀ ਮਹਿਮਾ ਫੈਲ ਜਾਂਦੀ ਹੈ, ਤਾਂ ਮੈਂ ਯਕੀਨਨ ਆਪਣੀ ਸਾਰੀ ਮਹਿਮਾ ਲਵਾਂਗਾ ਅਤੇ ਇਸ ਨੂੰ ਮਨੁੱਖਜਾਤੀ ਸਾਹਮਣੇ ਪਰਗਟ ਕਰਾਂਗਾ। ਕਿਉਂਕਿ ਮਨੁੱਖ ਆਪਣੀ ਅਸ਼ੁੱਧਤਾ ਵਿੱਚ ਮੇਰੀ ਮਹਿਮਾ ਨੂੰ ਦੇਖਣ ਦੇ ਅਯੋਗ ਹਨ, ਹਜ਼ਾਰਾਂ ਸਾਲਾਂ ਤੋਂ ਮੈਂ ਕਦੇ ਖੁੱਲ੍ਹੇ ਵਿੱਚ ਨਹੀਂ ਆਇਆ, ਸਗੋਂ ਛੁਪਿਆ ਰਿਹਾ ਹਾਂ; ਇਸੇ ਕਾਰਣ, ਮੇਰੀ ਮਹਿਮਾ ਉਨ੍ਹਾਂ ਸਾਹਮਣੇ ਕਦੇ ਵਿਅਕਤ ਨਹੀਂ ਹੋਈ ਹੈ, ਅਤੇ ਉਹ ਹਮੇਸ਼ਾਂ ਪਾਪ ਦੀ ਅਥਾਹ ਖਾਈ ਵਿੱਚ ਜਾ ਡਿੱਗੇ ਹਨ। ਮੈਂ ਮਨੁੱਖਾਂ ਨੂੰ ਉਨ੍ਹਾਂ ਦੇ ਕੁਧਰਮ ਲਈ ਮਾਫ਼ ਕਰ ਦਿੱਤਾ ਹੈ, ਪਰ ਉਹ ਨਹੀਂ ਜਾਣਦੇ ਆਪਣੇ ਆਪ ਨੂੰ ਕਿਵੇਂ ਕਾਇਮ ਰੱਖਿਆ ਜਾਏ, ਅਤੇ ਇਸ ਦੀ ਬਜਾਏ ਉਹ ਆਪਣੇ ਆਪ ਨੂੰ ਪਾਪ ਲਈ ਖੁੱਲ੍ਹਾ ਛੱਡ ਦਿੰਦੇ ਹਨ, ਇਸ ਨੂੰ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਦਿੰਦੇ ਹਨ। ਕੀ ਇਹ ਮਨੁੱਖ ਦੀ ਆਤਮ-ਸਨਮਾਨ ਅਤੇ ਆਤਮ-ਪ੍ਰੇਮ ਦੀ ਕਮੀ ਨੂੰ ਨਹੀਂ ਦਿਖਾਉਂਦਾ ਹੈ? ਮਨੁੱਖਜਾਤੀ ਦਰਮਿਆਨ, ਕੀ ਕੋਈ ਅਜਿਹਾ ਹੈ ਜੋ ਅਸਲ ਵਿੱਚ ਪਿਆਰ ਕਰ ਸਕਦਾ ਹੈ? ਮਨੁੱਖ ਦੀ ਭਗਤੀ ਦਾ ਵਜ਼ਨ ਕਿੰਨੀ ਮਾਤਰਾ ਵਿੱਚ ਹੋ ਸਕਦਾ ਹੈ? ਕੀ ਲੋਕਾਂ ਦੀ ਕਥਿਤ ਪ੍ਰਮਾਣਕਤਾ ਵਿੱਚ ਮਿਸ਼ਰਿਤ ਮਿਲਾਵਟੀ ਵਸਤਾਂ ਨਹੀਂ ਹਨ? ਕੀ ਉਨ੍ਹਾਂ ਦੀ ਭਗਤੀ ਪੂਰੀ ਤਰ੍ਹਾਂ ਨਾਲ ਗੱਡਮੱਡ ਨਹੀਂ ਹੈ? ਮੈਨੂੰ ਸਿਰਫ਼ ਉਨ੍ਹਾਂ ਦੇ ਅਣਵੰਡੇ ਪਿਆਰ ਦੀ ਜ਼ਰੂਰਤ ਹੈ। ਮਨੁੱਖ ਮੈਨੂੰ ਨਹੀਂ ਜਾਣਦੇ, ਅਤੇ ਭਾਵੇਂ ਉਹ ਮੇਰੀ ਖੋਜ ਕਰਨ ਦੀ ਕੋਸ਼ਿਸ਼ ਕਰਨ, ਪਰ ਉਹ ਆਪਣੇ ਸੱਚੇ ਅਤੇ ਈਮਾਨਦਾਰ ਦਿਲ ਮੈਨੂੰ ਨਹੀਂ ਦੇਣਗੇ। ਮੈਂ ਮਨੁੱਖਾਂ ਤੋਂ ਉਹ ਜ਼ਬਰਦਸਤੀ ਨਹੀਂ ਲੈਣਾ ਚਾਹੁੰਦਾ ਜੋ ਉਹ ਦੇਣਾ ਨਹੀਂ ਚਾਹੁੰਦੇ। ਜੇ ਉਹ ਮੈਨੂੰ ਆਪਣੀ ਭਗਤੀ ਦੇਣਗੇ, ਮੈਂ ਇਸ ਨੂੰ ਬਿਨਾਂ ਨਿਮਰ ਇਤਰਾਜ਼ ਦੇ ਸਵੀਕਾਰ ਕਰ ਲਵਾਂਗਾ। ਪਰ, ਜੇ ਮੇਰੇ ਉੱਪਰ ਵਿਸ਼ਵਾਸ ਨਹੀਂ ਕਰਦੇ, ਅਤੇ ਆਪਣਾ ਇੱਕ ਕਣ ਵੀ ਮੈਨੂੰ ਅਰਪਣ ਕਰਨ ਤੋਂ ਇਨਕਾਰ ਕਰਦੇ ਹਨ, ਤਾਂ ਉਸ ਬਾਰੇ ਹੋਰ ਦੁਖੀ ਹੋਣ ਦੀ ਬਜਾਏ, ਮੈਂ ਬਸ ਕਿਸੇ ਦੂਜੇ ਤਰੀਕੇ ਨਾਲ ਉਨ੍ਹਾਂ ਨਾਲ ਨਜਿੱਠਾਂਗਾ ਅਤੇ ਉਨ੍ਹਾਂ ਲਈ ਢੁੱਕਵੀਂ ਮੰਜ਼ਿਲ ਦਾ ਪ੍ਰਬੰਧ ਕਰਾਂਗਾ। ਪੂਰੇ ਅਕਾਸ਼ ਵਿੱਚ ਗੂੰਜਦੀ, ਗੜਗੱਜ, ਮਨੁੱਖਾਂ ਨੂੰ ਮਾਰ ਸੁੱਟੇਗੀ; ਉੱਚੇ ਪਹਾੜ, ਜਿਵੇਂ ਹੀ ਡਿੱਗਣਗੇ, ਉਨ੍ਹਾਂ ਨੂੰ ਦਫ਼ਨ ਕਰ ਦੇਣਗੇ; ਜੰਗਲੀ ਜਾਨਵਰ ਆਪਣੀ ਭੁੱਖ ਮਿਟਾਉਣ ਲਈ ਉਨ੍ਹਾਂ ਨੂੰ ਖਾ ਜਾਣਗੇ; ਅਤੇ ਮਹਾਸਾਗਰ, ਚੜ੍ਹਦੇ ਹੋਏ, ਉਨ੍ਹਾਂ ਦੇ ਸਿਰਾਂ ਉੱਪਰ ਹਿਲੋਰੇ ਮਾਰਣਗੇ। ਜਦੋਂ ਮਨੁੱਖਜਾਤੀ ਭਰਾ-ਮਾਰ ਸੰਬੰਧੀ ਝਗੜਿਆਂ ਵਿੱਚ ਉਲਝੇਗੀ, ਤਾਂ ਸਾਰੇ ਲੋਕ ਆਪਣੇ ਹੀ ਦਰਮਿਆਨ ਪੈਦਾ ਹੋਣ ਵਾਲੀਆਂ ਆਫ਼ਤਾਂ ਵਿੱਚ ਆਪਣੇ ਨਾਸ ਦੀ ਮੰਗ ਕਰਨਗੇ।

ਰਾਜ ਦਾ ਮਨੁੱਖਜਾਤੀ ਦਰਮਿਆਨ ਵਿਸਤਾਰ ਹੋ ਰਿਹਾ ਹੈ, ਇਹ ਮਨੁੱਖਜਾਤੀ ਦਰਮਿਆਨ ਬਣ ਰਿਹਾ ਹੈ, ਅਤੇ ਇਹ ਮਨੁੱਖਜਾਤੀ ਦਰਮਿਆਨ ਖੜ੍ਹਾ ਹੋ ਰਿਹਾ ਹੈ; ਅਜਿਹੀ ਕੋਈ ਸ਼ਕਤੀ ਨਹੀਂ ਹੈ ਜੋ ਮੇਰੇ ਰਾਜ ਨੂੰ ਤਬਾਹ ਕਰ ਸਕੇ। ਅੱਜ ਦੇ ਰਾਜ ਵਿੱਚ ਜੋ ਮੇਰੇ ਲੋਕ ਹਨ, ਤੁਹਾਡੇ ਵਿੱਚੋਂ ਕਿਹੜਾ ਹੈ ਜੋ ਮਨੁੱਖਾਂ ਦਰਮਿਆਨ ਮਨੁੱਖ ਨਹੀਂ ਹੈ? ਤੁਹਾਡੇ ਵਿੱਚੋਂ ਕਿਹੜਾ ਮਨੁੱਖੀ ਸਥਿਤੀਆਂ ਤੋਂ ਬਾਹਰ ਹੈ? ਜਦੋਂ ਜਨਸਧਾਰਣ ਦਰਮਿਆਨ ਮੇਰੇ ਨਵੇਂ ਅਰੰਭਕ ਬਿੰਦੂ ਦਾ ਐਲਾਨ ਕੀਤਾ ਜਾਏਗਾ, ਮਨੁੱਖਜਾਤੀ ਕਿਵੇਂ ਦਾ ਪ੍ਰਤੀਕਰਮ ਦੇਵੇਗੀ? ਤੁਸੀਂ ਆਪਣੀਆਂ ਖੁਦ ਦੀਆਂ ਅੱਖਾਂ ਨਾਲ ਮਨੁੱਖਜਾਤੀ ਦੀ ਹਾਲਤ ਦੇਖੀ ਹੈ; ਯਕੀਨਨ ਤੁਸੀਂ ਲੋਕ ਅਜੇ ਵੀ ਹਮੇਸ਼ਾ ਲਈ ਇਸ ਸੰਸਾਰ ਵਿੱਚ ਰਹਿਣ ਦੀ ਆਸ ਨਹੀਂ ਕਰ ਰਹੇ ਹੋ? ਹੁਣ ਮੈਂ ਆਪਣੇ ਲੋਕਾਂ ਦਰਮਿਆਨ ਚੱਲ ਰਿਹਾ ਹਾਂ ਅਤੇ ਉਨ੍ਹਾਂ ਦਰਮਿਆਨ ਰਹਿੰਦਾ ਹਾਂ। ਅੱਜ, ਜੋ ਲੋਕ ਮੈਨੂੰ ਸੱਚਾ ਪਿਆਰ ਕਰਦੇ ਹਨ—ਅਜਿਹੇ ਲੋਕ ਹੀ ਧੰਨ ਹਨ। ਧੰਨ ਹਨ ਉਹ ਜੋ ਮੇਰੇ ਅਧੀਨ ਹੋ ਗਏ ਹਨ, ਉਹ ਨਿਸ਼ਚੇ ਹੀ, ਮੇਰੇ ਰਾਜ ਵਿੱਚ ਰਹਿਣਗੇ। ਧੰਨ ਹਨ ਉਹ ਜੋ ਮੇਰੀ ਤਲਾਸ਼ ਕਰਦੇ ਹਨ, ਉਹ ਨਿਸ਼ਚੇ ਹੀ, ਸ਼ਤਾਨ ਦੇ ਬੰਧਨਾਂ ਤੋਂ ਮੁਕਤ ਹੋਣਗੇ ਅਤੇ ਮੇਰੀਆਂ ਬਰਕਤਾਂ ਦਾ ਅਨੰਦ ਲੈਣਗੇ। ਧੰਨ ਹਨ ਉਹ ਜੋ ਮੇਰੇ ਲਈ ਆਪਣਾ ਤਿਆਗ ਕਰਨ ਦੇ ਯੋਗ ਹਨ, ਉਹ ਯਕੀਨਨ ਮੇਰੀ ਸੰਪਤੀ ਵਿੱਚ ਪ੍ਰਵੇਸ਼ ਕਰਨਗੇ ਅਤੇ ਮੇਰੇ ਰਾਜ ਦੀ ਭਰਪੂਰੀ ਪ੍ਰਾਪਤ ਕਰਨਗੇ। ਜੋ ਮੇਰੀ ਖਾਤਰ ਹਰ ਪਾਸੇ ਭੱਜ-ਦੌੜ ਕਰਦੇ ਹਨ ਉਨ੍ਹਾਂ ਨੂੰ ਮੈਂ ਯਾਦ ਰੱਖਾਂਗਾ, ਜੋ ਲੋਕ ਮੇਰੇ ਲਈ ਆਪਣੇ-ਆਪ ਨੂੰ ਸਮਰਪਤ ਕਰਦੇ ਹਨ, ਮੈਂ ਉਨ੍ਹਾਂ ਨੂੰ ਖੁਸ਼ੀ ਨਾਲ ਗਲੇ ਲਗਾਵਾਂਗਾ, ਜੋ ਲੋਕ ਮੈਨੂੰ ਭੇਟ ਦਿੰਦੇ ਹਨ ਮੈਂ ਉਨ੍ਹਾਂ ਨੂੰ ਅਨੰਦ ਦਿਆਂਗਾ। ਜੋ ਲੋਕ ਮੇਰੇ ਵਚਨਾਂ ਤੋਂ ਅਨੰਦ ਪ੍ਰਾਪਤ ਕਰਦੇ ਹਨ ਉਨ੍ਹਾਂ ਨੂੰ ਮੈਂ ਅਸੀਸ ਦਿਆਂਗਾ; ਉਹ ਯਕੀਨਨ ਅਜਿਹੇ ਥੰਮ੍ਹ ਹੋਣਗੇ ਜੋ ਮੇਰੇ ਰਾਜ ਦੇ ਸ਼ਤੀਰ ਨੂੰ ਸੰਭਾਲਣਗੇ, ਉਹ ਯਕੀਨਨ ਮੇਰੇ ਘਰ ਵਿੱਚ ਬੇਮਿਸਾਲ ਭਰਪੂਰੀ ਪ੍ਰਾਪਤ ਕਰਨਗੇ, ਅਤੇ ਉਨ੍ਹਾਂ ਨਾਲ ਕੋਈ ਤੁਲਨਾ ਨਹੀਂ ਕਰ ਸਕੇਗਾ। ਕੀ ਤੁਸੀਂ ਕਦੇ ਮਿਲਣ ਵਾਲੀਆਂ ਬਰਕਤਾਂ ਨੂੰ ਸਵੀਕਾਰ ਕੀਤਾ ਹੈ? ਕੀ ਤੁਸੀਂ ਕਦੇ ਤੁਹਾਡੇ ਨਾਲ ਕੀਤੇ ਗਏ ਵਾਅਦਿਆਂ ਦੀ ਖੋਜ ਕੀਤੀ ਹੈ? ਤੁਸੀਂ ਯਕੀਨਨ, ਮੇਰੇ ਚਾਨਣ ਦੀ ਰਹਿਨੁਮਾਈ ਹੇਠ, ਹਨੇਰੇ ਦੀਆਂ ਸ਼ਕਤੀਆਂ ਦੇ ਸ਼ਿਕੰਜਿਆਂ ਨੂੰ ਤੋੜੋਗੇ। ਤੁਸੀਂ ਹਨੇਰੇ ਦਰਮਿਆਨ, ਯਕੀਨਨ, ਰਹਿਨੁਮਾਈ ਕਰਨ ਵਾਲੀ ਰੋਸ਼ਨੀ ਨੂੰ ਨਹੀਂ ਗੁਆਓਗੇ। ਤੁਸੀਂ ਯਕੀਨਨ ਸੰਪੂਰਣ ਸਿਰਜਣਾ ਦੇ ਮਾਲਕ ਹੋਵੋਗੇ। ਤੁਸੀਂ ਸ਼ਤਾਨ ’ਤੇ ਯਕੀਨਨ ਜਿੱਤ ਪ੍ਰਾਪਤ ਕਰੋਗੇ। ਤੁਸੀਂ ਯਕੀਨਨ ਵੱਡੇ ਲਾਲ ਅਜਗਰ ਦੇ ਰਾਜ ਦੇ ਪਤਨ ਸਮੇਂ, ਮੇਰੀ ਜਿੱਤ ਦੀ ਗਵਾਹੀ ਦੇਣ ਲਈ ਅਣਗਿਣਤ ਲੋਕਾਂ ਦੀ ਭੀੜ ਵਿੱਚ ਖੜ੍ਹੇ ਹੋਵੋਗੇ। ਤੁਸੀਂ ਯਕੀਨਨ ਸਿਨਿਮ ਦੇ ਦੇਸ਼ ਵਿੱਚ ਦ੍ਰਿੜ੍ਹ ਅਤੇ ਸਥਿਰ ਖੜ੍ਹੇ ਰਹੋਗੇ। ਤੁਸੀਂ ਜੋ ਕਸ਼ਟ ਸਹਿ ਰਹੇ ਹੋ, ਉਨ੍ਹਾਂ ਰਾਹੀਂ ਤੁਸੀਂ ਮੇਰੀਆਂ ਬਰਕਤਾਂ ਨੂੰ ਵਿਰਸੇ ਵਿੱਚ ਪ੍ਰਾਪਤ ਕਰੋਗੇ, ਅਤੇ ਯਕੀਨਨ ਮੇਰੀ ਮਹਿਮਾ ਦਾ ਸੰਸਾਰ ਭਰ ਵਿੱਚ ਪਸਾਰ ਕਰੋਗੇ।

19 ਮਾਰਚ, 1992

ਪਿਛਲਾ: ਅਧਿਆਇ 15

ਅਗਲਾ: ਅਧਿਆਇ 20

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ