ਕੀ ਤੂੰ ਪਰਮੇਸ਼ੁਰ ਦਾ ਇੱਕ ਸੱਚਾ ਵਿਸ਼ਵਾਸੀ ਹੈਂ?

ਹੋ ਸਕਦਾ ਹੈ ਕਿ ਤੂੰ ਇੱਕ ਜਾਂ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਪਰਮੇਸ਼ੁਰ ਦੇ ਵਿਸ਼ਵਾਸ ਦੇ ਮਾਰਗ ’ਤੇ ਚੱਲਿਆ ਹੋਵੇਂ, ਅਤੇ ਸ਼ਾਇਦ ਤੂੰ ਇਨ੍ਹਾਂ ਸਾਲਾਂ ਦੌਰਾਨ ਆਪਣੀ ਜ਼ਿੰਦਗੀ ਵਿੱਚ ਬਹੁਤ ਮੁਸ਼ਕਲ ਦਾ ਸਾਹਮਣਾ ਕੀਤਾ ਹੋਵੇ; ਜਾਂ ਸ਼ਾਇਦ ਤੂੰ ਬਹੁਤ ਮੁਸ਼ਕਲ ਦਾ ਸਾਹਮਣਾ ਨਾ ਕੀਤਾ ਹੋਵੇ, ਅਤੇ ਇਸ ਦੀ ਬਜਾਏ ਬਹੁਤ ਜ਼ਿਆਦਾ ਕਿਰਪਾ ਪ੍ਰਾਪਤ ਕੀਤੀ ਹੋਵੇ। ਇਹ ਵੀ ਹੋ ਸਕਦਾ ਹੈ ਕਿ ਤੂੰ ਨਾ ਹੀ ਮੁਸ਼ਕਲ ਦਾ ਅਨੁਭਵ ਕੀਤਾ ਹੋਵੇ ਅਤੇ ਨਾ ਹੀ ਕਿਰਪਾ ਦਾ, ਪਰ ਇੱਕ ਮਾਮੂਲੀ ਜੀਵਨ ਗੁਜ਼ਾਰਿਆ ਹੋਵੇ। ਇਸ ਦੇ ਬਾਵਜੂਦ, ਤੂੰ ਅਜੇ ਵੀ ਪਰਮੇਸ਼ੁਰ ਪਿੱਛੇ ਚੱਲਦਾ ਹੈਂ, ਇਸ ਲਈ ਆਓ ਆਪਾਂ ਪਰਮੇਸ਼ੁਰ ਦੇ ਪਿੱਛੇ ਚੱਲਣ ਦੇ ਵਿਸ਼ੇ ਤੇ ਸੰਗਤੀ ਕਰੀਏ। ਹਾਲਾਂਕਿ, ਮੈਨੂੰ ਉਨ੍ਹਾਂ ਸਾਰਿਆਂ ਨੂੰ ਯਾਦ ਕਰਾਉਣਾ ਚਾਹੀਦਾ ਹੈ, ਜਿਹੜੇ ਇਨ੍ਹਾਂ ਵਚਨਾਂ ਨੂੰ ਪੜ੍ਹਦੇ ਹਨ ਕਿ ਪਰਮੇਸ਼ੁਰ ਦਾ ਵਚਨ ਉਨ੍ਹਾਂ ਵੱਲ ਜਾਂਦਾ ਹੈ ਜੋ ਉਸ ਨੂੰ ਮੰਨਦੇ ਹਨ ਅਤੇ ਉਸ ਦੇ ਪਿੱਛੇ ਚੱਲਦੇ ਹਨ, ਨਾ ਕਿ ਸਾਰੇ ਲੋਕਾਂ ਵੱਲ ਭਾਵੇਂ ਉਹ ਉਸ ਨੂੰ ਮੰਨਦੇ ਹਨ ਜਾਂ ਨਹੀਂ। ਜੇ ਤੂੰ ਮੰਨਦਾ ਹੈਂ ਕਿ ਪਰਮੇਸ਼ੁਰ ਲੋਕਾਂ ਦੀਆਂ ਭੀੜਾਂ ਨਾਲ, ਵਿਸ਼ਵ ਦੇ ਸਾਰੇ ਲੋਕਾਂ ਨਾਲ ਗੱਲ ਕਰਦਾ ਹੈ, ਤਾਂ ਪਰਮੇਸ਼ੁਰ ਦੇ ਵਚਨ ਦਾ ਤੇਰੇ ਉੱਤੇ ਕੋਈ ਪ੍ਰਭਾਵ ਨਹੀਂ ਪਵੇਗਾ। ਇਸ ਤਰ੍ਹਾਂ, ਤੈਨੂੰ ਇਹ ਸਾਰੇ ਵਚਨਾਂ ਨੂੰ ਆਪਣੇ ਦਿਲ ਵਿੱਚ ਯਾਦ ਰੱਖਣਾ ਚਾਹੀਦਾ ਹੈ, ਅਤੇ ਆਪਣੇ ਆਪ ਨੂੰ ਹਮੇਸ਼ਾਂ ਉਨ੍ਹਾਂ ਤੋਂ ਵੱਖ ਨਹੀਂ ਕਰਨਾ ਚਾਹੀਦਾ। ਕਿਸੇ ਵੀ ਸਥਿਤੀ ਵਿੱਚ, ਆਓ ਅਸੀਂ ਉਸ ਬਾਰੇ ਗੱਲ ਕਰੀਏ ਜੋ ਸਾਡੇ ਘਰ ਵਿੱਚ ਹੋ ਰਿਹਾ ਹੈ।

ਤੁਹਾਨੂੰ ਸਾਰਿਆਂ ਨੂੰ ਹੁਣ ਪਰਮੇਸ਼ੁਰ ਵਿੱਚ ਵਿਸ਼ਵਾਸ ਦੇ ਸੱਚੇ ਅਰਥਾਂ ਨੂੰ ਸਮਝਣਾ ਚਾਹੀਦਾ ਹੈ। ਪਰਮੇਸ਼ੁਰ ਵਿੱਚ ਵਿਸ਼ਵਾਸ ਦਾ ਭਾਵ ਤੁਹਾਡੇ ਸਕਾਰਾਤਮਕ ਪ੍ਰਵੇਸ਼ ਨਾਲ ਸੰਬੰਧਿਤ ਹੈ, ਜਿਸ ਬਾਰੇ ਮੈਂ ਪਹਿਲਾਂ ਬੋਲਿਆ ਸੀ। ਅੱਜ ਦਾ ਦਿਨ ਵੱਖਰਾ ਹੈ: ਅੱਜ, ਮੈਂ ਪਰਮੇਸ਼ੁਰ ਵਿੱਚ ਤੁਹਾਡੇ ਵਿਸ਼ਵਾਸ ਦੇ ਤੱਤ ਦਾ ਵਿਸ਼ਲੇਸ਼ਣ ਕਰਨਾ ਚਾਹਾਂਗਾ। ਬੇਸ਼ਕ, ਇਹ ਤੁਹਾਡਾ ਨਕਾਰਾਤਮਕ ਪਹਿਲੂ ਤੋਂ ਮਾਰਗ-ਦਰਸ਼ਨ ਕਰ ਰਿਹਾ ਹੈ; ਜੇ ਮੈਂ ਨਾ ਕੀਤਾ ਤਾਂ ਤੁਹਾਨੂੰ ਕਦੇ ਆਪਣੇ ਸੱਚੇ ਚਿਹਰੇ ਦਾ ਪਤਾ ਨਹੀਂ ਚੱਲੇਗਾ, ਅਤੇ ਹਮੇਸ਼ਾਂ ਆਪਣੀ ਪਵਿੱਤਰਤਾ ਅਤੇ ਵਫ਼ਾਦਾਰੀ ਦਾ ਘਮੰਡ ਕਰੋਗੇ। ਇਹ ਕਹਿਣਾ ਸਹੀ ਹੈ ਕਿ ਜੇ ਮੈਂ ਤੁਹਾਡੇ ਦਿਲਾਂ ਦੀ ਗਹਿਰਾਈ ਵਿੱਚਲੀ ਬਦਸੂਰਤੀ ਦਾ ਖੁਲਾਸਾ ਨਹੀਂ ਕੀਤਾ, ਤਾਂ ਤੁਹਾਡੇ ਵਿੱਚੋਂ ਹਰ ਇੱਕ ਆਪਣੇ ਸਿਰ ’ਤੇ ਤਾਜ ਰੱਖੇਗਾ ਅਤੇ ਸਾਰੀ ਮਹਿਮਾ ਆਪਣੇ ਆਪ ਲਈ ਰੱਖੇਗਾ। ਤੁਹਾਡੇ ਹੰਕਾਰੀ ਅਤੇ ਘਮੰਡੀ ਸੁਭਾਅ ਤੁਹਾਨੂੰ ਆਪਣੇ ਖੁਦ ਦੇ ਜ਼ਮੀਰ ਨੂੰ ਧੋਖਾ ਦੇਣ ਲਈ, ਮਸੀਹ ਦੇ ਵਿਰੁੱਧ ਬਗਾਵਤ ਕਰਨ ਲਈ ਅਤੇ ਉਸ ਦਾ ਵਿਰੋਧ ਕਰਨ ਲਈ, ਅਤੇ ਆਪਣੀ ਬਦਸੂਰਤੀ ਨੂੰ ਉਜਾਗਰ ਕਰਨ ਲਈ ਮਜ਼ਬੂਰ ਕਰਦੇ ਹਨ, ਇਸ ਤਰ੍ਹਾਂ ਤੁਹਾਡੇ ਇਰਾਦੇ, ਧਾਰਨਾਵਾਂ, ਬੇਮੁਹਾਰੀਆਂ ਇੱਛਾਵਾਂ, ਅਤੇ ਲਾਲਚ ਨਾਲ ਭਰੀਆਂ ਅੱਖਾਂ ਰੋਸ਼ਨੀ ਵਿੱਚ ਆ ਰਹੀਆਂ ਹਨ। ਅਤੇ ਫਿਰ ਵੀ ਤੁਸੀਂ ਮਸੀਹ ਦੇ ਕੰਮ ਲਈ ਆਪਣੇ ਆਜੀਵਨ ਜਨੂੰਨ ਬਾਰੇ ਗੱਪ ਮਾਰਨਾ ਜਾਰੀ ਰੱਖਦੇ ਹੋ, ਅਤੇ ਮਸੀਹ ਦੁਆਰਾ ਬਹੁਤ ਪਹਿਲਾਂ ਕਹੀਆਂ ਗਈਆਂ ਸੱਚਾਈਆਂ ਨੂੰ ਬਾਰ ਬਾਰ ਦੁਹਰਾਉਂਦੇ ਹੋ। ਇਹ ਤੁਹਾਡਾ “ਵਿਸ਼ਵਾਸ” ਹੈ—ਤੁਹਾਡਾ “ਮਿਲਾਵਟ ਰਹਿਤ ਵਿਸ਼ਵਾਸ।” ਮੈਂ ਹਰ ਥਾਂ ਮਨੁੱਖ ਨੂੰ ਇੱਕ ਸਖ਼ਤ ਮਿਆਰ ਵਿੱਚ ਰੱਖਿਆ ਹੈ। ਜੇ ਤੇਰੀ ਵਫ਼ਾਦਾਰੀ ਇਰਾਦਿਆਂ ਅਤੇ ਸ਼ਰਤਾਂ ਨਾਲ ਆਉਂਦੀ ਹੈ, ਤਾਂ ਮੈਂ ਤੇਰੀ ਕਥਿਤ ਵਫ਼ਾਦਾਰੀ ਤੋਂ ਬਗੈਰ ਰਹਿਣਾ ਚਾਹਾਂਗਾ, ਕਿਉਂਕਿ ਮੈਂ ਉਨ੍ਹਾਂ ਨੂੰ ਨਫ਼ਰਤ ਕਰਦਾ ਹਾਂ ਜੋ ਆਪਣੇ ਇਰਾਦਿਆਂ ਦੁਆਰਾ ਮੈਨੂੰ ਧੋਖਾ ਦਿੰਦੇ ਹਨ ਅਤੇ ਸ਼ਰਤਾਂ ਦੇ ਨਾਲ ਮੇਰੇ ਕੋਲੋਂ ਖੋਂਹਦੇ ਹਨ। ਮੈਂ ਮਨੁੱਖ ਤੋਂ ਬਸ ਇਹ ਚਾਹੁੰਦਾ ਹਾਂ ਕਿ ਉਹ ਮੇਰੇ ਪ੍ਰਤੀ ਵਫ਼ਾਦਾਰ ਰਹੇ, ਅਤੇ ਇਸ ਚੀਜ਼ ਖਾਤਰ—ਅਤੇ ਸਭ ਕੁਝ ਇਸ ਇੱਕ ਚੀਜ਼ ਨੂੰ ਸਾਬਤ ਕਰਨ ਲਈ ਕਰੇ—ਇੱਕ ਸ਼ਬਦ: ਵਿਸ਼ਵਾਸ। ਮੈਂ ਤੁਹਾਡੀਆਂ ਚਾਪਲੂਸੀਆਂ ਦੁਆਰਾ ਮੈਨੂੰ ਖੁਸ਼ ਕਰਨ ਦੀ ਤੁਹਾਡੀ ਕੋਸ਼ਿਸ਼ ਕਰਨ ਦਾ ਵਿਰੋਧੀ ਹਾਂ, ਕਿਉਂਕਿ ਮੈਂ ਹਮੇਸ਼ਾਂ ਤੁਹਾਡੇ ਨਾਲ ਇਮਾਨਦਾਰੀ ਨਾਲ ਪੇਸ਼ ਆਇਆ ਹਾਂ, ਅਤੇ ਇਸ ਲਈ ਮੈਂ ਇੱਛਾ ਰੱਖਦਾ ਹਾਂ ਕਿ ਤੁਸੀਂ ਵੀ ਮੇਰੇ ਪ੍ਰਤੀ ਸੱਚੇ ਵਿਸ਼ਵਾਸ ਨਾਲ ਕੰਮ ਕਰੋ। ਜਦੋਂ ਵਿਸ਼ਵਾਸ ਦੀ ਗੱਲ ਆਉਂਦੀ ਹੈ, ਬਹੁਤ ਸਾਰੇ ਲੋਕ ਸੋਚਦੇ ਹਨ ਕਿ ਉਹ ਪਰਮੇਸ਼ੁਰ ਨੂੰ ਸਮਝਦੇ ਹਨ ਕਿਉਂਕਿ ਉਨ੍ਹਾਂ ਦਾ ਉਸ ਵਿੱਚ ਵਿਸ਼ਵਾਸ ਹੈ, ਅਤੇ ਇਸ ਤਰ੍ਹਾਂ ਉਹ ਅਜਿਹੇ ਦੁੱਖ ਸਹਿਣ ਨਹੀਂ ਕਰਨਗੇ। ਇਸ ਲਈ ਮੈਂ ਤੈਨੂੰ ਇਹ ਪੁੱਛਦਾ ਹਾਂ: ਜੇ ਤੂੰ ਪਰਮੇਸ਼ੁਰ ਦੀ ਹੋਂਦ ਵਿੱਚ ਵਿਸ਼ਵਾਸ ਕਰਦਾ ਹੈਂ, ਤਾਂ ਤੂੰ ਉਸ ਦਾ ਸਤਿਕਾਰ ਕਿਉਂ ਨਹੀਂ ਕਰਦਾ? ਜੇ ਤੂੰ ਪਰਮੇਸ਼ੁਰ ਦੀ ਹੋਂਦ ਵਿੱਚ ਵਿਸ਼ਵਾਸ ਕਰਦਾ ਹੈਂ, ਤਾਂ ਤੇਰੇ ਦਿਲ ਵਿੱਚ ਉਸ ਦਾ ਮਾਮੂਲੀ ਡਰ ਵੀ ਕਿਉਂ ਨਹੀਂ ਹੈ? ਤੂੰ ਸਵੀਕਾਰ ਕਰਦਾ ਹੈਂ ਕਿ ਮਸੀਹ ਪਰਮੇਸ਼ੁਰ ਦਾ ਦੇਹਧਾਰੀ ਰੂਪ ਹੈ, ਤਾਂ ਤੂੰ ਉਸ ਨੂੰ ਘਿਰਣਾ ਕਿਉਂ ਕਰਦਾ ਹੈਂ? ਤੂੰ ਉਸ ਪ੍ਰਤੀ ਅਪਮਾਨਜਨਕ ਕੰਮ ਕਿਉਂ ਕਰਦਾ ਹੈਂ? ਤੂੰ ਖੁੱਲ੍ਹ ਕੇ ਉਸ ਦੀ ਆਲੋਚਨਾ ਕਿਉਂ ਕਰਦਾ ਹੈਂ? ਤੂੰ ਹਮੇਸ਼ਾਂ ਉਸ ਦੀਆਂ ਗਤੀਵਿਧੀਆਂ ਦੀ ਜਾਸੂਸੀ ਕਿਉਂ ਕਰਦਾ ਹੈਂ? ਤੂੰ ਉਸ ਦੇ ਪ੍ਰਬੰਧਾਂ ਦੇ ਅਧੀਨ ਕਿਉਂ ਨਹੀਂ ਹੁੰਦਾ? ਤੂੰ ਉਸ ਦੇ ਵਚਨ ਦੇ ਅਨੁਸਾਰ ਕੰਮ ਕਿਉਂ ਨਹੀਂ ਕਰਦਾ? ਤੂੰ ਉਸ ਦੀਆਂ ਭੇਟਾਂ ਨੂੰ ਖੋਹਣ ਅਤੇ ਲੁੱਟਣ ਦੀ ਕੋਸ਼ਿਸ਼ ਕਿਉਂ ਕਰਦਾ ਹੈਂ? ਤੂੰ ਮਸੀਹ ਦੇ ਸਥਾਨ ਤੋਂ ਕਿਉਂ ਬੋਲਦਾ ਹੈਂ? ਤੂੰ ਇਸ ਗੱਲ ਦਾ ਨਿਰਣਾ ਕਿਉਂ ਕਰਦਾ ਹੈਂ ਕਿ ਉਸ ਦਾ ਕੰਮ ਅਤੇ ਉਸ ਦਾ ਵਚਨ ਸਹੀ ਹੈ ਜਾਂ ਨਹੀਂ? ਤੂੰ ਉਸ ਦੀ ਪਿੱਠ ਪਿੱਛੇ ਉਸ ਦਾ ਅਪਮਾਨ ਕਰਨ ਦੀ ਹਿੰਮਤ ਕਿਉਂ ਕਰਦਾ ਹੈਂ? ਕੀ ਇਹ ਅਤੇ ਅਜਿਹੀਆਂ ਗੱਲਾਂ ਹੀ ਹਨ ਜੋ ਤੁਹਾਡਾ ਵਿਸ਼ਵਾਸ ਬਣਾਉਂਦੀਆਂ ਹਨ?

ਤੁਹਾਡੇ ਵਚਨਾਂ ਅਤੇ ਵਿਹਾਰ ਵਿੱਚ ਮਸੀਹ ਵਿੱਚ ਤੁਹਾਡੇ ਅਵਿਸ਼ਵਾਸ ਦੇ ਤੱਤ ਪਰਗਟ ਹੁੰਦੇ ਹਨ। ਅਵਿਸ਼ਵਾਸ ਤੁਸੀਂ ਜੋ ਕਰਦੇ ਹੋ ਉਸ ਸਭ ਦੇ ਇਰਾਦਿਆਂ ਅਤੇ ਉਦੇਸ਼ਾਂ ਵਿੱਚ ਵਿਆਪਕ ਹੈ। ਇਥੋਂ ਤਕ ਕਿ ਤੁਹਾਡੀ ਨਿਗਾਹ ਦੇ ਪਹਿਲੂ ਵੀ ਮਸੀਹ ਵਿੱਚ ਅਵਿਸ਼ਵਾਸ ਰੱਖਦੇ ਹਨ। ਹਰੇਕ ਮਿੰਟ ਦੌਰਾਨ ਇਹ ਕਿਹਾ ਜਾ ਸਕਦਾ ਹੈ ਕਿ ਤੁਹਾਡੇ ਵਿੱਚੋਂ ਹਰ ਇੱਕ ਅਵਿਸ਼ਵਾਸ ਦੇ ਤੱਤਾਂ ਨੂੰ ਸ਼ਰਨ ਦਿੰਦਾ ਹੈ। ਇਸ ਦਾ ਅਰਥ ਇਹ ਹੈ ਕਿ, ਹਰ ਪਲ, ਤੁਸੀਂ ਮਸੀਹ ਨਾਲ ਵਿਸ਼ਵਾਸਘਾਤ ਕਰਨ ਦੇ ਖ਼ਤਰੇ ਵਿੱਚ ਹੋ, ਕਿਉਂਕਿ ਤੁਹਾਡੇ ਸਰੀਰ ਵਿੱਚ ਜੋ ਲਹੂ ਵੱਗਦਾ ਹੈ ਉਹ ਦੇਹਧਾਰੀ ਪਰਮੇਸ਼ੁਰ ਵਿੱਚ ਅਵਿਸ਼ਵਾਸ ਨਾਲ ਭਰਪੂਰ ਹੈ। ਇਸ ਲਈ, ਮੈਂ ਕਹਿੰਦਾ ਹਾਂ ਕਿ ਪਰਮੇਸ਼ੁਰ ਵਿੱਚ ਵਿਸ਼ਵਾਸ ਦੇ ਰਾਹ ’ਤੇ ਜੋ ਪੈੜਾਂ ਤੁਸੀਂ ਛੱਡਦੇ ਹੋ ਉਹ ਸੱਚ ਨਹੀਂ ਹਨ; ਜਿਵੇਂ ਕਿ ਤੁਸੀਂ ਪਰਮੇਸ਼ੁਰ ਵਿੱਚ ਵਿਸ਼ਵਾਸ ਦੇ ਰਸਤੇ ਤੇ ਚੱਲਦੇ ਹੋ, ਤੁਸੀਂ ਆਪਣੇ ਪੈਰ ਜ਼ਮੀਨ ਤੇ ਪੱਕੇ ਤੌਰ ਤੇ ਨਹੀਂ ਟਿਕਾਉਂਦੇ—ਤੁਸੀਂ ਸਿਰਫ ਰਸਮਾਂ ਪੂਰੀਆਂ ਕਰ ਰਹੇ ਹੋ। ਤੁਸੀਂ ਕਦੇ ਵੀ ਮਸੀਹ ਦੇ ਵਚਨ ’ਤੇ ਪੂਰਾ ਵਿਸ਼ਵਾਸ ਨਹੀਂ ਕਰਦੇ ਅਤੇ ਇਸ ਨੂੰ ਤੁਰੰਤ ਅਮਲ ਵਿੱਚ ਲਿਆਉਣ ਵਿੱਚ ਅਸਮਰਥ ਹੋ। ਇਹੀ ਕਾਰਨ ਹੈ ਕਿ ਤੁਹਾਨੂੰ ਮਸੀਹ ਵਿੱਚ ਵਿਸ਼ਵਾਸ ਨਹੀਂ ਹੈ। ਉਸ ਬਾਰੇ ਹਮੇਸ਼ਾਂ ਧਾਰਣਾ ਰੱਖਣਾ ਇੱਕ ਹੋਰ ਕਾਰਨ ਹੈ ਜਿਸ ਕਰਕੇ ਤੁਹਾਨੂੰ ਉਸ ਵਿੱਚ ਵਿਸ਼ਵਾਸ ਨਹੀਂ ਹੈ। ਸਦਾ ਹੀ ਮਸੀਹ ਦੇ ਕੰਮ ਬਾਰੇ ਸ਼ੰਕਾਵਾਦੀ ਹੋਣਾ, ਮਸੀਹ ਦੇ ਵਚਨ ਨੂੰ ਬੋਲ਼ੇ ਕੰਨਾਂ ’ਤੇ ਪੈਣਾ ਦੇਣਾ, ਜੋ ਵੀ ਕੰਮ ਮਸੀਹ ਦੁਆਰਾ ਕੀਤਾ ਗਿਆ ਹੈ ਉਸ ਬਾਰੇ ਇੱਕ ਰਾਇ ਰੱਖਣਾ ਅਤੇ ਇਸ ਕੰਮ ਨੂੰ ਸਹੀ ਢੰਗ ਨਾਲ ਸਮਝਣ ਦੇ ਯੋਗ ਨਾ ਹੋਣਾ, ਆਪਣੇ ਵਿਚਾਰਾਂ ਨੂੰ ਇੱਕ ਪਾਸੇ ਰੱਖਣ ਲਈ ਸੰਘਰਸ਼ ਕਰਨਾ ਭਾਵੇਂ ਕਿ ਤੁਸੀਂ ਕੀ ਵਿਆਖਿਆ ਪ੍ਰਾਪਤ ਕੀਤੀ ਹੈ ਅਤੇ ਇਸ ਤਰ੍ਹਾਂ ਦੀਆਂ ਹੋਰ ਗੱਲਾਂ—ਇਹ ਅਵਿਸ਼ਵਾਸ ਦੇ ਸਾਰੇ ਤੱਤ ਹਨ ਜੋ ਤੁਹਾਡੇ ਦਿਲਾਂ ਦੇ ਅੰਦਰ ਵੱਸਦੇ ਹਨ। ਭਾਵੇਂ ਤੁਸੀਂ ਮਸੀਹ ਦੇ ਕੰਮ ਦੀ ਪਾਲਣਾ ਕਰਦੇ ਹੋ ਅਤੇ ਕਦੇ ਪਿੱਛੇ ਨਹੀਂ ਹੁੰਦੇ, ਤੁਹਾਡੇ ਦਿਲਾਂ ਵਿੱਚ ਬਹੁਤ ਜ਼ਿਆਦਾ ਬਗਾਵਤ ਮਿਲੀ ਹੋਈ ਹੈ। ਇਹ ਬਗਾਵਤ ਪਰਮੇਸ਼ੁਰ ਵਿੱਚ ਤੁਹਾਡੇ ਵਿਸ਼ਵਾਸ ਦੀ ਇੱਕ ਅਸ਼ੁੱਧਤਾ ਹੈ। ਸ਼ਾਇਦ ਤੁਸੀਂ ਇਹ ਨਹੀਂ ਸੋਚਦੇ ਕਿ ਇਹ ਅਜਿਹੀ ਸਥਿਤੀ ਹੈ, ਪਰ ਜੇ ਤੁਸੀਂ ਇਸ ਦੇ ਅੰਦਰੋਂ ਆਪਣੇ ਇਰਾਦਿਆਂ ਨੂੰ ਪਛਾਣਨ ਵਿੱਚ ਅਸਮਰਥ ਹੋ, ਫਿਰ ਤੁਸੀਂ ਨਿਸ਼ਚਿਤ ਤੌਰ ਤੇ ਨਾਸ਼ ਹੋਣ ਵਾਲਿਆਂ ਵਿਚੋਂ ਇੱਕ ਹੋ, ਕਿਉਂਕਿ ਪਰਮੇਸ਼ੁਰ ਕੇਵਲ ਉਨ੍ਹਾਂ ਨੂੰ ਸੰਪੂਰਨ ਕਰਦਾ ਹੈ ਜੋ ਉਸ ਵਿੱਚ ਸੱਚਾ ਵਿਸ਼ਵਾਸ ਕਰਦੇ ਹਨ, ਉਨ੍ਹਾਂ ਨੂੰ ਨਹੀਂ ਜਿਹੜੇ ਉਸ ’ਤੇ ਸ਼ੱਕ ਕਰਦੇ ਹਨ, ਅਤੇ ਜਿਹੜੇ ਕਦੇ ਇਹ ਵਿਸ਼ਵਾਸ ਨਾ ਕਰਨ ਦੇ ਬਾਵਜੂਦ ਕਿ ਉਹ ਪਰਮੇਸ਼ੁਰ ਹੈ, ਝਿਜਕਦੇ ਹੋਏ ਉਸ ਦਾ ਪਾਲਣ ਕਰਦੇ ਹਨ, ਉਨ੍ਹਾਂ ਨੂੰ ਜ਼ਰਾ ਵੀ ਸੰਪੂਰਨ ਨਹੀਂ ਕਰਦਾ ਹੈ।

ਕੁਝ ਲੋਕ ਸੱਚਾਈ ਤੋਂ ਖ਼ੁਸ਼ ਨਹੀਂ ਹੁੰਦੇ, ਨਿਆਂ ਤੋਂ ਤਾਂ ਬਿਲਕੁਲ ਵੀ ਨਹੀਂ। ਇਸ ਦੀ ਬਜਾਏ, ਉਹ ਸ਼ਕਤੀ ਅਤੇ ਅਮੀਰੀ ਵਿੱਚ ਖੁਸ਼ ਹੁੰਦੇ ਹਨ; ਅਜਿਹੇ ਲੋਕਾਂ ਨੂੰ ਸ਼ਕਤੀ ਦੇ ਅਭਿਲਾਸ਼ੀ ਕਿਹਾ ਜਾਂਦਾ ਹੈ। ਉਹ ਵਿਸ਼ਵ ਵਿੱਚ ਕੇਵਲ ਦਬਦਬੇ ਵਾਲੀਆਂ ਸੰਸਥਾਵਾਂ ਦੀ ਹੀ ਭਾਲ ਕਰਦੇ ਹਨ, ਅਤੇ ਉਹ ਕੇਵਲ ਉਨ੍ਹਾਂ ਪਾਸਬਾਨਾਂ ਅਤੇ ਸਿੱਖਿਅਕਾਂ ਦੀ ਭਾਲ ਕਰਦੇ ਹਨ ਜੋ ਬਾਈਬਲ ਕਾਲਜਾਂ ਤੋਂ ਆਉਂਦੇ ਹਨ। ਹਾਲਾਂਕਿ ਉਨ੍ਹਾਂ ਨੇ ਸੱਚ ਦੇ ਮਾਰਗ ਨੂੰ ਸਵੀਕਾਰ ਕਰ ਲਿਆ ਹੈ, ਉਹ ਕੇਵਲ ਅੱਧ-ਵਿਸ਼ਵਾਸੀ ਹਨ; ਉਹ ਆਪਣੇ ਸੰਪੂਰਣ ਦਿਲਾਂ ਅਤੇ ਦਿਮਾਗਾਂ ਨੂੰ ਅਰਪਣ ਕਰਨ ਵਿੱਚ ਅਸਮਰਥ ਹਨ, ਉਨ੍ਹਾਂ ਦੇ ਮੂੰਹ ਆਪਣੇ ਆਪ ਨੂੰ ਪਰਮੇਸ਼ੁਰ ਲਈ ਖਰਚਣ ਦੀ ਗੱਲ ਕਰਦੇ ਹਨ, ਪਰ ਉਨ੍ਹਾਂ ਦੀਆਂ ਅੱਖਾਂ ਮਹਾਨ ਪਾਸਬਾਨਾਂ ਅਤੇ ਸਿੱਖਿਅਕਾਂ ਤੇ ਕੇਂਦ੍ਰਿਤ ਹਨ, ਅਤੇ ਉਹ ਮਸੀਹ ਵੱਲ ਦੂਜੀ ਨਜ਼ਰ ਤਕ ਨਹੀਂ ਮਾਰਦੇ। ਉਨ੍ਹਾਂ ਦੇ ਦਿਲ ਪ੍ਰਸਿੱਧੀ, ਕਿਸਮਤ, ਅਤੇ ਵਡਿਆਈ ’ਤੇ ਟਿਕ ਗਏ ਹਨ। ਉਹ ਇਸ ਗੱਲ ਨੂੰ ਅਣਹੋਣਾ ਸਮਝਦੇ ਹਨ ਕਿ ਅਜਿਹਾ ਮਾਮੂਲੀ ਜਿਹਾ ਵਿਅਕਤੀ ਇੰਨੇ ਲੋਕਾਂ ਨੂੰ ਜਿੱਤਣ ਦੇ ਯੋਗ ਹੋ ਸਕਦਾ ਹੈ, ਕਿ ਇੱਕ ਇੰਨਾ ਸਧਾਰਣ ਵਿਅਕਤੀ ਮਨੁੱਖ ਨੂੰ ਸੰਪੂਰਨ ਕਰ ਸਕਦਾ ਹੈ। ਉਹ ਇਸ ਗੱਲ ਨੂੰ ਅਣਹੋਣਾ ਸਮਝਦੇ ਹਨ ਕਿ ਮਿੱਟੀ ਅਤੇ ਗੰਦਗੀ ਦੇ ਵਿਚਕਾਰ ਇਹ ਸਧਾਰਣ ਮਨੁੱਖ ਉਹ ਲੋਕ ਹਨ ਜੋ ਪਰਮੇਸ਼ੁਰ ਦੁਆਰਾ ਚੁਣੇ ਗਏ ਹਨ। ਉਹ ਵਿਸ਼ਵਾਸ ਕਰਦੇ ਹਨ ਕਿ ਜੇ ਅਜਿਹੇ ਲੋਕ ਪਰਮੇਸ਼ੁਰ ਦੀ ਮੁਕਤੀ ਦੇ ਪਾਤਰ ਹੁੰਦੇ, ਤਾਂ ਸਵਰਗ ਅਤੇ ਧਰਤੀ ਨੂੰ ਉਲਟਾ ਦਿੱਤਾ ਜਾਂਦਾ, ਅਤੇ ਸਾਰੇ ਲੋਕ ਆਪਣੇ ਆਪ ਦੀ ਬੇਵਕੂਫੀ ਤੇ ਹੱਸਦੇ। ਉਨ੍ਹਾਂ ਦਾ ਮੰਨਣਾ ਹੈ ਕਿ ਜੇ ਪਰਮੇਸ਼ੁਰ ਨੇ ਅਜਿਹੇ ਸਧਾਰਣ ਲੋਕਾਂ ਨੂੰ ਸੰਪੂਰਨ ਹੋਣ ਲਈ ਚੁਣਿਆ, ਤਾਂ ਉਹ ਮਹਾਨ ਮਨੁੱਖ ਖੁਦ ਪਰਮੇਸ਼ੁਰ ਬਣ ਜਾਣਗੇ। ਉਨ੍ਹਾਂ ਦੇ ਦ੍ਰਿਸ਼ਟੀਕੋਣ ਅਵਿਸ਼ਵਾਸ ਨਾਲ ਰੰਗੇ ਹੋਏ ਹਨ; ਵਿਸ਼ਵਾਸ ਨਾ ਕਰਨ ਨਾਲੋਂ ਵਧ ਕੇ, ਉਹ ਬਸ ਘਿਰਣਾਯੋਗ ਜਾਨਵਰ ਹਨ। ਕਿਉਂਕਿ ਉਹ ਸਿਰਫ ਰੁਤਬੇ, ਸ਼ਾਨੋ-ਸ਼ੌਕਤ ਅਤੇ ਸ਼ਕਤੀ ਦੀ ਕਦਰ ਕਰਦੇ ਹਨ, ਅਤੇ ਉਹ ਸਿਰਫ ਵੱਡੇ ਸਮੂਹਾਂ ਅਤੇ ਸੰਸਥਾਵਾਂ ਦਾ ਹੀ ਸਤਿਕਾਰ ਕਰਦੇ ਹਨ। ਉਹ ਉਨ੍ਹਾਂ ਦਾ ਮਾਮੂਲੀ ਸਤਿਕਾਰ ਵੀ ਨਹੀਂ ਕਰਦੇ ਜਿਨ੍ਹਾਂ ਦੀ ਮਸੀਹ ਦੁਆਰਾ ਅਗਵਾਈ ਕੀਤੀ ਗਈ ਹੈ; ਉਹ ਸਿਰਫ਼ ਗੱਦਾਰ ਹਨ ਜਿਨ੍ਹਾਂ ਨੇ ਮਸੀਹ, ਸੱਚਾਈ ਅਤੇ ਜ਼ਿੰਦਗੀ ਵੱਲ ਪਿੱਠ ਕਰ ਲਈ ਹੈ।

ਜਿਸ ਦੀ ਤੂੰ ਪ੍ਰਸ਼ੰਸਾ ਕਰਦਾ ਹੈਂ ਉਹ ਮਸੀਹ ਦੀ ਨਿਮਰਤਾ ਨਹੀਂ ਹੈ, ਪਰ ਇਹ ਵੱਡੇ ਰੁਤਬੇ ਵਾਲੇ ਝੂਠੇ ਆਜੜੀ ਹਨ। ਤੂੰ ਮਸੀਹ ਦੀ ਮਨੋਹਰਤਾ ਜਾਂ ਬੁੱਧੀ ਨੂੰ ਪਿਆਰ ਨਹੀਂ ਕਰਦਾ, ਪਰ ਉਨ੍ਹਾਂ ਦੁਰਾਚਾਰੀਆਂ ਨੂੰ ਕਰਦਾ ਹੈਂ ਜੋ ਦੁਨੀਆਂ ਦੀ ਗੰਦਗੀ ਵਿੱਚ ਲੋਟਦੇ ਹਨ। ਤੂੰ ਮਸੀਹ ਦੇ ਦਰਦ ’ਤੇ ਹੱਸਦਾ ਹੈਂ ਜਿਸ ਕੋਲ ਆਪਣਾ ਸਿਰ ਰੱਖਣ ਦੀ ਕੋਈ ਜਗ੍ਹਾ ਨਹੀਂ ਹੈ, ਪਰ ਤੂੰ ਉਨ੍ਹਾਂ ਮੁਰਦਿਆਂ ਦੀ ਪ੍ਰਸ਼ੰਸਾ ਕਰਦਾ ਹੈਂ ਜੋ ਚੜ੍ਹਾਵਿਆਂ ਲਈ ਸ਼ਿਕਾਰ ਕਰਦੇ ਹਨ ਅਤੇ ਅਯਾਸ਼ੀ ਵਿੱਚ ਜੀਉਂਦੇ ਹਨ। ਤੂੰ ਮਸੀਹ ਦੇ ਨਾਲ ਦੁੱਖ ਝੱਲਣ ਲਈ ਤਿਆਰ ਨਹੀਂ ਹੈਂ, ਪਰ ਤੂੰ ਖ਼ੁਸ਼ੀ ਨਾਲ ਆਪਣੇ ਆਪ ਨੂੰ ਉਨ੍ਹਾਂ ਲਾਪਰਵਾਹ ਮਸੀਹ-ਵਿਰੋਧੀਆਂ ਦੀਆਂ ਬਾਹਾਂ ਵਿੱਚ ਸੁੱਟ ਦਿੰਦਾ ਹੈਂ, ਹਾਲਾਂਕਿ ਉਹ ਤੈਨੂੰ ਕੇਵਲ ਸਰੀਰ, ਵਚਨ ਅਤੇ ਨਿਯੰਤਰਣ ਦੀ ਪੂਰਤੀ ਕਰਦੇ ਹਨ। ਹੁਣ ਵੀ, ਤੇਰਾ ਦਿਲ ਅਜੇ ਵੀ ਉਨ੍ਹਾਂ ਵੱਲ, ਉਨ੍ਹਾਂ ਦੀ ਪ੍ਰਤਿਸ਼ਠਾ ਵੱਲ, ਉਨ੍ਹਾਂ ਦੇ ਰੁਤਬੇ ਵੱਲ, ਉਨ੍ਹਾਂ ਦੇ ਪ੍ਰਭਾਵ ਵੱਲ ਜਾਂਦਾ ਹੈ। ਅਤੇ ਫਿਰ ਵੀ ਤੂੰ ਇੱਕ ਅਜਿਹਾ ਰਵੱਈਆ ਰੱਖਣਾ ਜਾਰੀ ਰੱਖਦਾ ਹੈਂ ਜਿਸਦੇ ਦੁਆਰਾ ਤੈਨੂੰ ਮਸੀਹ ਦਾ ਕੰਮ ਸਵੀਕਾਰ ਕਰਨਾ ਔਖਾ ਲੱਗਦਾ ਹੈ ਅਤੇ ਤੂੰ ਇਸ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹੈਂ। ਇਹੀ ਕਾਰਣ ਹੈ ਕਿ ਮੈਂ ਕਹਿੰਦਾ ਹਾਂ ਕਿ ਤੇਰੇ ਕੋਲ ਮਸੀਹ ਨੂੰ ਮੰਨਣ ਲਈ ਵਿਸ਼ਵਾਸ ਦੀ ਘਾਟ ਹੈ। ਅੱਜ ਦੇ ਦਿਨ ਤੱਕ ਤੇਰਾ ਉਸ ਦੇ ਪਿੱਛੇ ਚੱਲਣ ਦਾ ਕਾਰਨ ਕੇਵਲ ਇਹ ਹੈ ਕਿ ਤੇਰੇ ਕੋਲ ਕੋਈ ਹੋਰ ਵਿਕਲਪ ਨਹੀਂ ਸੀ। ਬੁਲੰਦ ਹਸਤੀਆਂ ਦੀ ਇੱਕ ਲੜੀ ਸਦਾ ਲਈ ਤੇਰੇ ਦਿਲ ਵਿੱਚ ਸਥਾਪਿਤ ਹੈ; ਤੂੰ ਉਨ੍ਹਾਂ ਦੇ ਹਰੇਕ ਸ਼ਬਦ ਅਤੇ ਕਾਰਜ ਨੂੰ ਨਹੀਂ ਭੁੱਲ ਸਕਦਾ, ਨਾ ਹੀ ਉਨ੍ਹਾਂ ਦੇ ਪ੍ਰਭਾਵਸ਼ਾਲੀ ਸ਼ਬਦਾਂ ਅਤੇ ਹੱਥਾਂ ਨੂੰ ਭੁੱਲ ਸਕਦਾ ਹੈਂ। ਉਹ, ਤੁਹਾਡੇ ਦਿਲ ਵਿੱਚ ਸਦਾ ਲਈ ਸਰਬੋਤਮ ਅਤੇ ਸਦਾ ਲਈ ਨਾਇਕ ਹਨ। ਪਰ ਅੱਜ ਦੇ ਮਸੀਹ ਲਈ ਇਹ ਅਜਿਹਾ ਨਹੀਂ ਹੈ। ਉਹ ਹਮੇਸ਼ਾਂ ਤੇਰੇ ਦਿਲ ਵਿੱਚ ਮਹੱਤਵਹੀਣ ਹੈ, ਅਤੇ ਸਦਾ ਲਈ ਸਤਿਕਾਰ ਦੇ ਅਯੋਗ ਹੈ। ਕਿਉਂਕਿ ਉਹ ਬਹੁਤ ਸਧਾਰਣ ਹੈ, ਉਸ ਦਾ ਪ੍ਰਭਾਵ ਬਹੁਤ ਘੱਟ ਹੈ, ਅਤੇ ਬੁਲੰਦੀ ਤੋਂ ਦੂਰ ਹੈ।

ਕਿਸੇ ਵੀ ਸਥਿਤੀ ਵਿੱਚ, ਮੈਂ ਕਹਿੰਦਾ ਹਾਂ ਕਿ ਉਹ ਸਾਰੇ ਜਿਹੜੇ ਸੱਚ ਦੀ ਕਦਰ ਨਹੀਂ ਕਰਦੇ ਉਹ ਅਵਿਸ਼ਵਾਸੀ ਹਨ ਅਤੇ ਸੱਚਾਈ ਦੇ ਗੱਦਾਰ ਹਨ। ਅਜਿਹੇ ਮਨੁੱਖ ਕਦੇ ਵੀ ਮਸੀਹ ਦੀ ਪ੍ਰਵਾਨਗੀ ਪ੍ਰਾਪਤ ਨਹੀਂ ਕਰਨਗੇ। ਕੀ ਤੂੰ ਹੁਣ ਪਛਾਣ ਲਿਆ ਹੈ ਕਿ ਤੇਰੇ ਅੰਦਰ ਕਿੰਨਾ ਅਵਿਸ਼ਵਾਸ ਹੈ ਅਤੇ ਮਸੀਹ ਪ੍ਰਤੀ ਤੂੰ ਕਿੰਨਾ ਵਿਸ਼ਵਾਸਘਾਤੀ ਹੈਂ? ਇਸ ਲਈ ਮੈਂ ਤੈਨੂੰ ਇਹ ਬੇਨਤੀ ਕਰਦਾ ਹਾਂ: ਕਿਉਂਕਿ ਤੂੰ ਸੱਚ ਦਾ ਰਾਹ ਚੁਣਿਆ ਹੈ, ਤਾਂ ਤੈਨੂੰ ਆਪਣੇ ਆਪ ਨੂੰ ਪੂਰੇ ਦਿਲ ਨਾਲ ਸਮਰਪਿਤ ਕਰਨਾ ਚਾਹੀਦਾ ਹੈ; ਅਭਿਲਾਸ਼ੀ ਜਾਂ ਦੁਚਿੱਤਾ ਨਾ ਬਣ। ਤੈਨੂੰ ਸਮਝਣਾ ਚਾਹੀਦਾ ਹੈ ਕਿ ਪਰਮੇਸ਼ੁਰ ਦੁਨੀਆਂ ਦਾ ਨਹੀਂ ਹੈ ਅਤੇ ਨਾ ਹੀ ਕਿਸੇ ਇੱਕ ਵਿਅਕਤੀ ਦਾ, ਪਰ ਉਨ੍ਹਾਂ ਸਾਰਿਆਂ ਦਾ ਹੈ ਜੋ ਉਸ ਵਿੱਚ ਸੱਚਾ ਵਿਸ਼ਵਾਸ ਕਰਦੇ ਹਨ, ਉਨ੍ਹਾਂ ਸਾਰਿਆਂ ਦਾ ਜੋ ਉਸ ਦੀ ਉਪਾਸਨਾ ਕਰਦੇ ਹਨ, ਅਤੇ ਉਨ੍ਹਾਂ ਸਾਰਿਆਂ ਦਾ ਹੈ ਜੋ ਉਸ ਪ੍ਰਤੀ ਸਮਰਪਤ ਅਤੇ ਵਫ਼ਾਦਾਰ ਹਨ।

ਅੱਜ, ਤੁਹਾਡੇ ਵਿੱਚ ਅਜੇ ਬਹੁਤ ਜ਼ਿਆਦਾ ਅਵਿਸ਼ਵਾਸ ਹੈ। ਆਪਣੇ ਆਪ ਵਿੱਚ ਕੜੀ ਝਾਤੀ ਮਾਰੋ ਅਤੇ ਤੁਹਾਨੂੰ ਤੁਹਾਡਾ ਜਵਾਬ ਜ਼ਰੂਰ ਮਿਲੇਗਾ। ਜਦੋਂ ਤੈਨੂੰ ਅਸਲ ਜਵਾਬ ਮਿਲ ਜਾਂਦਾ ਹੈ, ਤਾਂ ਤੂੰ ਸਵੀਕਾਰ ਕਰੇਂਗਾ ਕਿ ਤੂੰ ਪਰਮੇਸ਼ੁਰ ਦਾ ਵਿਸ਼ਵਾਸੀ ਨਹੀਂ ਹੈਂ, ਪਰ ਉਹ ਵਿਅਕਤੀ ਹੈਂ ਜਿਹੜਾ ਧੋਖਾ ਦਿੰਦਾ ਹੈ, ਤਿਰਸਕਾਰ ਕਰਦਾ ਹੈ, ਅਤੇ ਉਸ ਨਾਲ ਵਿਸ਼ਵਾਸਘਾਤ ਕਰਦਾ ਹੈ, ਅਤੇ ਉਹ ਵਿਅਕਤੀ ਹੈਂ ਜੋ ਉਸ ਪ੍ਰਤੀ ਗੱਦਾਰ ਹੈ। ਤਦ ਤੈਨੂੰ ਇਹ ਅਹਿਸਾਸ ਹੋਵੇਗਾ ਕਿ ਮਸੀਹ ਕੋਈ ਮਨੁੱਖ ਨਹੀਂ ਹੈ, ਪਰ ਪਰਮੇਸ਼ੁਰ ਹੈ। ਜਦੋਂ ਉਹ ਦਿਨ ਆਉਂਦਾ ਹੈ, ਤੂੰ ਮਸੀਹ ਦਾ ਆਦਰ ਕਰੇਂਗਾ, ਉਸ ਤੋਂ ਡਰੇਂਗਾ ਅਤੇ ਉਸ ਨਾਲ ਸੱਚਾ ਪਿਆਰ ਕਰੇਂਗਾ। ਇਸ ਵੇਲੇ, ਤੁਹਾਡੇ ਦਿਲ ਦਾ ਸਿਰਫ ਤੀਹ ਪ੍ਰਤੀਸ਼ਤ ਹਿੱਸਾ ਵਿਸ਼ਵਾਸ ਨਾਲ ਭਰਿਆ ਹੋਇਆ ਹੈ, ਜਦੋਂ ਕਿ ਬਾਕੀ ਸੱਤਰ ਪ੍ਰਤੀਸ਼ਤ ਹਿੱਸਾ ਸ਼ੱਕ ਨਾਲ ਭਰਿਆ ਹੋਇਆ ਹੈ। ਮਸੀਹ ਜੋ ਕਰਦਾ ਹੈ ਅਤੇ ਕਹਿੰਦਾ ਹੈ ਉਸ ਨਾਲ ਤੁਹਾਡੇ ਅੰਦਰ ਧਾਰਣਾਵਾਂ ਅਤੇ ਵਿਚਾਰ ਪੈਦਾ ਹੋਣੇ ਲਾਜ਼ਮੀ ਹਨ, ਅਜਿਹੀਆਂ ਧਾਰਣਾਵਾਂ ਅਤੇ ਵਿਚਾਰ ਜੋ ਤੁਹਾਡੇ ਉਸ ਵਿੱਚ ਪੂਰਨ ਅਵਿਸ਼ਵਾਸ ਤੋਂ ਪੈਦਾ ਹੁੰਦੇ ਹਨ। ਤੁਸੀਂ ਕੇਵਲ ਅਣਡਿੱਠ ਸਵਰਗੀ ਪਰਮੇਸ਼ੁਰ ਦੀ ਪ੍ਰਸ਼ੰਸਾ ਕਰਦੇ ਹੋ ਅਤੇ ਉਸ ਤੋਂ ਡਰਦੇ ਹੋ, ਅਤੇ ਧਰਤੀ ਉੱਤੇ ਜੀ ਰਹੇ ਮਸੀਹ ਦਾ ਕੋਈ ਸਤਿਕਾਰ ਨਹੀਂ ਹੈ। ਕੀ ਇਹ ਵੀ ਤੁਹਾਡਾ ਅਵਿਸ਼ਵਾਸ ਨਹੀਂ ਹੈ? ਤੁਸੀਂ ਕੇਵਲ ਉਸ ਪਰਮੇਸ਼ੁਰ ਲਈ ਤਰਸ ਰਹੇ ਹੋ ਜਿਸਨੇ ਪਿਛਲੇ ਸਮੇਂ ਵਿੱਚ ਕੰਮ ਕੀਤਾ ਸੀ, ਪਰ ਅੱਜ ਦੇ ਮਸੀਹ ਦਾ ਸਾਮ੍ਹਣਾ ਨਹੀਂ ਕਰਦੇ। ਇਹ ਸਭ “ਆਸਥਾ” ਹੈ, ਜੋ ਤੁਹਾਡੇ ਦਿਲਾਂ ਵਿੱਚ ਹਮੇਸ਼ਾਂ ਲਈ ਮਿਲ ਗਈ ਹੈ, ਉਹ ਆਸਥਾ ਜੋ ਅੱਜ ਦੇ ਮਸੀਹ ਵਿੱਚ ਵਿਸ਼ਵਾਸ ਨਹੀਂ ਕਰਦੀ। ਮੈਂ ਤੁਹਾਨੂੰ ਕਿਸੇ ਵੀ ਤਰਾਂ ਹਲਕੇ ਵਿੱਚ ਨਹੀਂ ਲੈ ਰਿਹਾ, ਕਿਉਂਕਿ ਤੁਹਾਡੇ ਅੰਦਰ ਬਹੁਤ ਜ਼ਿਆਦਾ ਅਵਿਸ਼ਵਾਸ ਹੈ, ਤੁਹਾਡਾ ਬਹੁਤ ਜ਼ਿਆਦਾ ਹਿੱਸਾ ਅਸ਼ੁੱਧ ਹੈ ਜਿਸ ਦਾ ਮੁਲਾਂਕਣ ਕਰਨਾ ਜ਼ਰੂਰੀ ਹੈ। ਇਹ ਅਸ਼ੁੱਧਤਾਵਾਂ ਇਸ ਗੱਲ ਦਾ ਸੰਕੇਤ ਹਨ ਕਿ ਤੁਹਾਡੇ ਕੋਲ ਬਿਲਕੁੱਲ ਵੀ ਵਿਸ਼ਵਾਸ ਨਹੀਂ ਹੈ; ਇਹ ਤੁਹਾਡੇ ਮਸੀਹ ਨੂੰ ਤਿਆਗ ਦੇਣ ਦਾ ਇੱਕ ਚਿੰਨ੍ਹ ਹਨ, ਅਤੇ ਇਹ ਤੁਹਾਡੇ ਉੱਤੇ ਮਸੀਹ ਨਾਲ ਵਿਸ਼ਵਾਸਘਾਤੀ ਹੋਣ ਦਾ ਠੱਪਾ ਲਾਉਂਦੀਆਂ ਹਨ। ਇਹ ਤੁਹਾਡੇ ਮਸੀਹ ਬਾਰੇ ਗਿਆਨ ਉੱਤੇ ਇੱਕ ਪਰਦਾ ਹਨ, ਮਸੀਹ ਦੁਆਰਾ ਤੁਹਾਨੂੰ ਪ੍ਰਾਪਤ ਕੀਤੇ ਜਾਣ ਵਿੱਚ ਇੱਕ ਰੁਕਾਵਟ ਹਨ, ਮਸੀਹ ਨਾਲ ਤੁਹਾਡੀ ਅਨੁਕੂਲਤਾ ਵਿੱਚ ਅੜਚਨ ਹਨ, ਅਤੇ ਸਬੂਤ ਹਨ ਕਿ ਮਸੀਹ ਤੁਹਾਨੂੰ ਸਵੀਕਾਰ ਨਹੀਂ ਕਰਦਾ ਹੈ। ਹੁਣ ਤੁਹਾਡੀ ਜ਼ਿੰਦਗੀ ਦੇ ਸਾਰੇ ਹਿੱਸਿਆਂ ਦੀ ਜਾਂਚ ਕਰਨ ਦਾ ਸਮਾਂ ਆ ਗਿਆ ਹੈ! ਅਜਿਹਾ ਕਰਨ ਨਾਲ ਤੁਹਾਨੂੰ ਹਰ ਸੰਭਵ ਲਾਭ ਮਿਲੇਗਾ!

ਪਿਛਲਾ: ਤੁਹਾਨੂੰ ਮਸੀਹ ਨਾਲ ਅਨੁਕੂਲਤਾ ਦਾ ਰਾਹ ਭਾਲਣਾ ਚਾਹੀਦਾ ਹੈ

ਅਗਲਾ: ਮਸੀਹ ਨਿਆਂ ਦੇ ਕੰਮ ਨੂੰ ਸੱਚਾਈ ਦੁਆਰਾ ਕਰਦਾ ਹੈ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ