ਭ੍ਰਿਸ਼ਟ ਮਨੁੱਖਜਾਤੀ ਨੂੰ ਦੇਹਧਾਰੀ ਪਰਮੇਸ਼ੁਰ ਦੀ ਮੁਕਤੀ ਦੀ ਲੋੜ ਵਧੇਰੇ ਹੈ
ਪਰਮੇਸ਼ੁਰ ਨੇ ਇਸ ਕਰਕੇ ਸਰੀਰ ਧਾਰਨ ਕੀਤਾ ਕਿਉਂਕਿ ਉਸ ਦੇ ਕੰਮ ਦਾ ਉਦੇਸ਼ ਸ਼ਤਾਨ ਦੀ ਆਤਮਾ, ਜਾਂ ਕੋਈ ਨਿਰਾਕਾਰ ਵਸਤੂ ਨਹੀਂ, ਸਗੋਂ ਮਨੁੱਖ ਹੈ, ਜੋ ਸਰੀਰ ਤੋਂ ਬਣਿਆ ਹੈ ਅਤੇ ਜਿਸ ਨੂੰ ਸ਼ਤਾਨ ਦੁਆਰਾ ਭ੍ਰਿਸ਼ਟ ਕੀਤਾ ਜਾ ਚੁੱਕਿਆ ਹੈ। ਅਸਲ ਵਿੱਚ, ਕਿਉਂਕਿ ਮਨੁੱਖ ਦਾ ਸਰੀਰ ਭ੍ਰਿਸ਼ਟ ਹੋ ਚੁੱਕਿਆ ਹੈ ਇਸੇ, ਕਰਕੇ ਪਰਮੇਸ਼ੁਰ ਨੇ ਸਰੀਰ ਤੋਂ ਬਣੇ ਮਨੁੱਖ ਨੂੰ ਆਪਣੇ ਕੰਮ ਦਾ ਉਦੇਸ਼ ਬਣਾਇਆ ਹੈ; ਇਸ ਤੋਂ ਇਲਾਵਾ, ਕਿਉਂਕਿ ਮਨੁੱਖ ਭ੍ਰਿਸ਼ਟਤਾ ਦਾ ਉਦੇਸ਼ ਹੈ, ਇਸ ਲਈ ਪਰਮੇਸ਼ੁਰ ਨੇ ਆਪਣੇ ਮੁਕਤੀ ਦੇ ਕੰਮ ਦੇ ਸਾਰੇ ਪੜਾਵਾਂ ਦੌਰਾਨ ਮਨੁੱਖ ਨੂੰ ਆਪਣੇ ਕੰਮ ਦਾ ਇੱਕੋ-ਇੱਕ ਉਦੇਸ਼ ਬਣਾਇਆ ਹੈ। ਮਨੁੱਖ ਮਾਸ ਅਤੇ ਲਹੂ ਤੋਂ ਬਣਿਆ ਹੋਇਆ, ਇੱਕ ਨਾਸ਼ਵਾਨ ਪ੍ਰਾਣੀ ਹੈ, ਅਤੇ ਸਿਰਫ਼ ਇੱਕ ਪਰਮੇਸ਼ੁਰ ਹੀ ਹੈ ਜੋ ਮਨੁੱਖ ਨੂੰ ਬਚਾ ਸਕਦਾ ਹੈ। ਇਸ ਤਰ੍ਹਾਂ, ਪਰਮੇਸ਼ੁਰ ਲਈ ਆਪਣਾ ਕੰਮ ਕਰਨ ਵਾਸਤੇ ਇੱਕ ਅਜਿਹਾ ਸਰੀਰ ਬਣਨਾ ਜ਼ਰੂਰੀ ਹੈ ਜਿਸ ਵਿੱਚ ਮਨੁੱਖ ਵਰਗੇ ਹੀ ਗੁਣ ਹੋਣ, ਤਾਂ ਜੋ ਉਸ ਦਾ ਕੰਮ ਬਿਹਤਰ ਪ੍ਰਭਾਵ ਪ੍ਰਾਪਤ ਕਰ ਸਕੇ। ਪਰਮੇਸ਼ੁਰ ਲਈ ਆਪਣੇ ਕੰਮ ਨੂੰ ਸਹੀ ਢੰਗ ਨਾਲ ਕਰਨ ਲਈ ਸਰੀਰ ਧਾਰਨ ਕਰਨਾ ਜ਼ਰੂਰੀ ਹੈ ਕਿਉਂਕਿ ਮਨੁੱਖ ਸਰੀਰ ਤੋਂ ਬਣਿਆ ਹੈ, ਅਤੇ ਪਾਪ ਉੱਤੇ ਕਾਬੂ ਪਾਉਣ ਜਾਂ ਆਪਣੇ ਆਪ ਨੂੰ ਸਰੀਰ ਤੋਂ ਵਾਂਝਾ ਕਰਨ ਵਿੱਚ ਅਸਮਰੱਥ ਹੈ। ਹਾਲਾਂਕਿ ਦੇਹਧਾਰੀ ਪਰਮੇਸ਼ੁਰ ਦਾ ਤੱਤ ਅਤੇ ਪਛਾਣ ਮਨੁੱਖ ਦੇ ਤੱਤ ਅਤੇ ਪਛਾਣ ਨਾਲੋਂ ਬਹੁਤ ਹੀ ਵੱਖਰੇ ਹਨ, ਫਿਰ ਵੀ ਉਸ ਦਾ ਪ੍ਰਗਟਾਵਾ ਮਨੁੱਖ ਜਿਹਾ ਹੀ ਹੈ; ਉਸ ਦਾ ਪ੍ਰਗਟਾਵਾ ਇੱਕ ਆਮ ਵਿਅਕਤੀ ਵਾਲਾ ਹੈ, ਅਤੇ ਉਹ ਇੱਕ ਆਮ ਵਿਅਕਤੀ ਵਾਲਾ ਹੀ ਜੀਵਨ ਬਿਤਾਉਂਦਾ ਹੈ, ਅਤੇ ਜੋ ਲੋਕ ਉਸ ਨੂੰ ਵੇਖਦੇ ਹਨ ਉਹ ਇੱਕ ਆਮ ਵਿਅਕਤੀ ਨਾਲੋਂ ਉਸ ਵਿੱਚ ਕੋਈ ਫ਼ਰਕ ਨਹੀਂ ਬੁੱਝ ਪਾਉਂਦੇ। ਆਪਣੇ ਈਸ਼ਵਰੀ ਕੰਮ ਨੂੰ ਸਧਾਰਣ ਮਨੁੱਖਤਾ ਵਿੱਚ ਕਰਨ ਵਾਸਤੇ ਉਸ ਦੇ ਲਈ ਉਸ ਦਾ ਇਹ ਸਧਾਰਣ ਪ੍ਰਗਟਾਵਾ ਅਤੇ ਸਧਾਰਣ ਮਨੁੱਖਤਾ ਕਾਫ਼ੀ ਹਨ। ਉਸ ਦਾ ਸਰੀਰ ਉਸ ਨੂੰ ਸਧਾਰਣ ਮਨੁੱਖਤਾ ਵਿੱਚ ਆਪਣਾ ਕੰਮ ਕਰਨ ਦਿੰਦਾ ਹੈ, ਅਤੇ ਮਨੁੱਖਾਂ ਦਰਮਿਆਨ ਆਪਣਾ ਕੰਮ ਕਰਨ ਵਿੱਚ ਉਸ ਦੀ ਮਦਦ ਕਰਦਾ ਹੈ, ਅਤੇ ਇਸ ਤੋਂ ਇਲਾਵਾ, ਉਸ ਦੀ ਸਧਾਰਣ ਮਨੁੱਖਤਾ, ਮਨੁੱਖਾਂ ਦਰਮਿਆਨ ਮੁਕਤੀ ਦਾ ਕੰਮ ਕਰਨ ਵਿੱਚ ਉਸ ਦੀ ਮਦਦ ਕਰਦੀ ਹੈ। ਹਾਲਾਂਕਿ ਉਸ ਦੀ ਸਧਾਰਣ ਮਨੁੱਖਤਾ ਕਾਰਨ ਮਨੁੱਖਾਂ ਦਰਮਿਆਨ ਬਹੁਤ ਰੌਲਾ ਪੈਦਾ ਹੋਇਆ ਹੈ, ਪਰ ਅਜਿਹੇ ਰੌਲੇ ਨੇ ਉਸ ਦੇ ਕੰਮ ਦੇ ਸਧਾਰਣ ਪ੍ਰਭਾਵਾਂ ਉੱਪਰ ਅਸਰ ਨਹੀਂ ਪਾਇਆ ਹੈ। ਸੰਖੇਪ ਵਿੱਚ, ਉਸ ਦੇ ਸਧਾਰਣ ਸਰੀਰ ਦਾ ਕੰਮ ਮਨੁੱਖ ਲਈ ਸਰਬ-ਉੱਚ ਲਾਭ ਵਾਲਾ ਹੈ। ਹਾਲਾਂਕਿ ਬਹੁਤੇ ਲੋਕ ਉਸ ਦੀ ਸਧਾਰਣ ਮਨੁੱਖਤਾ ਨੂੰ ਸਵੀਕਾਰ ਨਹੀਂ ਕਰਦੇ, ਫਿਰ ਵੀ ਉਸ ਦਾ ਕੰਮ ਨਤੀਜੇ ਪ੍ਰਾਪਤ ਕਰ ਸਕਦਾ ਹੈ, ਅਤੇ ਇਹ ਨਤੀਜੇ ਉਸ ਦੀ ਸਧਾਰਣ ਮਨੁੱਖਤਾ ਦੀ ਬਦੌਲਤ ਹੀ ਪ੍ਰਾਪਤ ਹੁੰਦੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਸਰੀਰ ਵਿੱਚ ਉਸ ਦੇ ਕੰਮ ਤੋਂ, ਮਨੁੱਖ ਨੂੰ ਉਨ੍ਹਾਂ ਧਾਰਣਾਵਾਂ ਜੋ ਪਰਮੇਸ਼ੁਰ ਦੀ ਸਧਾਰਣ ਮਨੁੱਖਤਾ ਬਾਰੇ ਉਸ ਦੀਆਂ ਹਨ, ਦੇ ਮੁਕਾਬਲੇ ਦੱਸ ਗੁਣਾ ਜਾਂ ਦਰਜਨਾਂ ਗੁਣਾ ਵਧੇਰੇ ਚੀਜ਼ਾਂ ਪ੍ਰਾਪਤ ਹੁੰਦੀਆਂ ਹਨ, ਅਤੇ ਅਜਿਹੀਆਂ ਧਾਰਣਾਵਾਂ ’ਤੇ ਆਖ਼ਰਕਾਰ ਉਸ ਦਾ ਕੰਮ ਹਾਵੀ ਹੋ ਜਾਵੇਗਾ। ਅਤੇ ਉਸ ਦੇ ਕੰਮ ਨੇ ਜੋ ਪ੍ਰਭਾਵ ਪ੍ਰਾਪਤ ਕੀਤਾ ਹੈ, ਕਹਿਣ ਦਾ ਭਾਵ ਇਹ ਕਿ, ਮਨੁੱਖ ਕੋਲ ਉਸ ਦੇ ਪ੍ਰਤੀ ਜੋ ਗਿਆਨ ਹੈ, ਉਸ ਦਾ ਪਲੜਾ ਮਨੁੱਖ ਦੀਆਂ ਉਸ ਬਾਰੇ ਧਾਰਣਾਵਾਂ ਨਾਲੋਂ ਕਿਤੇ ਭਾਰੀ ਹੈ। ਉਹ ਸਰੀਰ ਵਿੱਚ ਜੋ ਕੰਮ ਕਰਦਾ ਹੈ, ਉਸ ਦੀ ਕਲਪਨਾ ਕਰਨ ਜਾਂ ਉਸ ਨੂੰ ਮਾਪਣ ਦਾ ਕੋਈ ਤਰੀਕਾ ਨਹੀਂ, ਕਿਉਂਕਿ ਉਸ ਦਾ ਸਰੀਰ, ਸਰੀਰ ਤੋਂ ਬਣੇ ਕਿਸੇ ਆਮ ਮਨੁੱਖ ਜਿਹਾ ਨਹੀਂ ਹੈ; ਭਾਵੇਂ ਬਾਹਰੀ ਰੂਪ ਇੱਕੋ ਜਿਹਾ ਹੀ ਹੈ, ਪਰ ਤੱਤ ਇੱਕੋ ਜਿਹਾ ਨਹੀਂ। ਉਸ ਦਾ ਸਰੀਰ ਮਨੁੱਖ ਦੇ ਮਨ ਵਿੱਚ ਪਰਮੇਸ਼ੁਰ ਬਾਰੇ ਬਹੁਤ ਸਾਰੀਆਂ ਧਾਰਣਾਵਾਂ ਪੈਦਾ ਕਰਦਾ ਹੈ, ਤਾਂ ਵੀ ਉਸ ਦਾ ਸਰੀਰ ਮਨੁੱਖ ਨੂੰ ਬਹੁਤ ਸਾਰਾ ਗਿਆਨ ਹਾਸਲ ਕਰਨ ਦੇ ਸਕਦਾ ਹੈ, ਅਤੇ ਇੱਥੋਂ ਤਕ ਕਿ ਮਿਲਦੇ-ਜੁਲਦੇ ਬਾਹਰੀ ਰੂਪ ਵਾਲੇ ਕਿਸੇ ਵਿਅਕਤੀ ਨੂੰ ਜਿੱਤ ਵੀ ਸਕਦਾ ਹੈ। ਕਿਉਂਕਿ ਉਹ ਸਿਰਫ਼ ਮਨੁੱਖ ਨਹੀਂ ਹੈ, ਸਗੋਂ ਮਨੁੱਖ ਦੇ ਬਾਹਰੀ ਰੂਪ ਵਾਲਾ ਪਰਮੇਸ਼ੁਰ ਹੈ, ਅਤੇ ਇਸ ਲਈ ਕੋਈ ਵੀ ਉਸ ਦੀ ਪੂਰੀ ਤਰ੍ਹਾਂ ਥਾਹ ਨਹੀਂ ਲਾ ਸਕਦਾ ਜਾਂ ਉਸ ਨੂੰ ਸਮਝ ਨਹੀਂ ਸਕਦਾ। ਇੱਕ ਅਦਿੱਖ ਅਤੇ ਅਛੋਹ ਪਰਮੇਸ਼ੁਰ ਨੂੰ ਸਭ ਪਿਆਰ ਕਰਦੇ ਹਨ ਅਤੇ ਉਸ ਦਾ ਸੁਆਗਤ ਕਰਦੇ ਹਨ। ਜੇ ਪਰਮੇਸ਼ੁਰ ਸਿਰਫ਼ ਇੱਕ ਆਤਮਾ ਹੋਵੇ ਜੋ ਮਨੁੱਖ ਲਈ ਅਦਿੱਖ ਹੈ, ਤਾਂ ਮਨੁੱਖ ਲਈ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨਾ ਬਹੁਤ ਸੌਖਾ ਹੁੰਦਾ ਹੈ। ਲੋਕ ਆਪਣੀਆਂ ਕਲਪਨਾਵਾਂ ਨੂੰ ਖੁੱਲ੍ਹੀ ਛੂਟ ਦੇ ਸਕਦੇ ਹਨ, ਆਪਣੇ ਆਪ ਨੂੰ ਪ੍ਰਸੰਨ ਕਰਨ ਲਈ ਅਤੇ ਆਪਣੇ ਆਪ ਨੂੰ ਖੁਸ਼ ਮਹਿਸੂਸ ਕਰਾਉਣ ਲਈ ਜਿਹੋ ਜਿਹਾ ਵੀ ਸਰੂਪ ਉਨ੍ਹਾਂ ਨੂੰ ਪਸੰਦ ਹੋਵੇ, ਉਸ ਨੂੰ ਪਰਮੇਸ਼ੁਰ ਦੇ ਸਰੂਪ ਵਜੋਂ ਚੁਣ ਸਕਦੇ ਹਨ। ਇਸ ਤਰ੍ਹਾਂ, ਕਿਸੇ ਵੀ ਝਿਜਕ ਦੇ ਬਗੈਰ, ਲੋਕ ਕੁਝ ਵੀ ਅਜਿਹਾ ਕਰ ਸਕਦੇ ਹਨ ਜੋ ਉਨ੍ਹਾਂ ਦੇ ਆਪਣੇ ਪਰਮੇਸ਼ੁਰ ਨੂੰ ਸਭ ਤੋਂ ਵੱਧ ਪਸੰਦ ਹੁੰਦਾ ਹੈ ਅਤੇ ਜੋ ਉਹ ਉਨ੍ਹਾਂ ਤੋਂ ਕਰਾਉਣਾ ਚਾਹੁੰਦਾ ਹੈ। ਇਸ ਤੋਂ ਵੀ ਵੱਧ ਕੇ, ਲੋਕ ਇਹ ਮੰਨਦੇ ਹਨ ਕਿ ਕੋਈ ਵੀ ਪਰਮੇਸ਼ੁਰ ਦੇ ਪ੍ਰਤੀ ਉਨ੍ਹਾਂ ਤੋਂ ਜ਼ਿਆਦਾ ਵਫ਼ਾਦਾਰ ਅਤੇ ਸ਼ਰਧਾਵਾਨ ਨਹੀਂ ਹੈ, ਅਤੇ ਇਹ ਕਿ ਹੋਰ ਸਭ ਪਰਾਈਆਂ-ਕੌਮਾਂ ਦੇ ਕੁੱਤੇ ਹਨ, ਅਤੇ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਨਹੀਂ ਹਨ। ਇਹ ਕਿਹਾ ਜਾ ਸਕਦਾ ਹੈ ਕਿ ਜਿਨ੍ਹਾਂ ਲੋਕਾਂ ਦਾ ਪਰਮੇਸ਼ੁਰ ਵਿੱਚ ਵਿਸ਼ਵਾਸ ਅਸਪਸ਼ਟ ਅਤੇ ਸਿੱਖਿਆਵਾਂ ’ਤੇ ਅਧਾਰਤ ਹੁੰਦਾ ਹੈ ਉਹ ਇਸੇ ਦੀ ਭਾਲ ਕਰਦੇ ਹਨ; ਉਹ ਜੋ ਭਾਲਦੇ ਹਨ ਉਹ ਥੋੜ੍ਹੇ-ਬਹੁਤ ਫ਼ਰਕ ਨਾਲ, ਸਭ ਕੁਝ ਤਕਰੀਬਨ ਇੱਕੋ ਜਿਹਾ ਹੀ ਹੁੰਦਾ ਹੈ। ਸਿਰਫ਼ ਇੰਨਾ ਹੀ ਹੈ ਕਿ ਉਨ੍ਹਾਂ ਦੀਆਂ ਕਲਪਨਾਵਾਂ ਵਿੱਚ ਪਰਮੇਸ਼ੁਰ ਦੇ ਸਰੂਪ ਵੱਖਰੇ ਹੁੰਦੇ ਹਨ, ਤਾਂ ਵੀ ਉਨ੍ਹਾਂ ਦਾ ਤੱਤ ਅਸਲ ਵਿੱਚ ਉਹੀ ਹੁੰਦਾ ਹੈ।
ਮਨੁੱਖ ਨੂੰ ਪਰਮੇਸ਼ੁਰ ਵਿੱਚ ਆਪਣੇ ਲਾਪਰਵਾਹ ਵਿਸ਼ਵਾਸ ਤੋਂ ਕੋਈ ਪਰੇਸ਼ਾਨੀ ਨਹੀਂ ਹੈ ਅਤੇ ਪਰਮੇਸ਼ੁਰ ਵਿੱਚ ਉਵੇਂ ਹੀ ਵਿਸ਼ਵਾਸ ਕਰਦਾ ਹੈ ਜਿਵੇਂ ਉਸ ਨੂੰ ਮੁਨਾਸਬ ਲੱਗਦਾ ਹੈ। ਇਹ “ਮਨੁੱਖ ਦੇ ਉਨ੍ਹਾਂ ਅਧਿਕਾਰਾਂ ਅਤੇ ਆਜ਼ਾਦੀਆਂ,” ਵਿੱਚੋਂ ਇੱਕ ਹੈ, ਜਿਸ ਵਿੱਚ ਕੋਈ ਵੀ ਦਖਲ ਨਹੀਂ ਦੇ ਸਕਦਾ, ਕਿਉਂਕਿ ਲੋਕ ਆਪਣੇ ਖੁਦ ਦੇ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਦੇ ਹਨ ਨਾ ਕਿ ਕਿਸੇ ਹੋਰ ਦੇ ਪਰਮੇਸ਼ੁਰ ਵਿੱਚ; ਇਹ ਉਨ੍ਹਾਂ ਦੀ ਆਪਣੀ ਨਿੱਜੀ ਮਲਕੀਅਤ ਹੈ, ਅਤੇ ਲਗਭਗ ਹਰੇਕ ਵਿਅਕਤੀ ਕੋਲ ਇਹੋ ਜਿਹੀ ਨਿੱਜੀ ਮਲਕੀਅਤ ਹੁੰਦੀ ਹੈ। ਲੋਕ ਇਸ ਮਲਕੀਅਤ ਨੂੰ ਇੱਕ ਬਹੁਮੁੱਲਾ ਖ਼ਜ਼ਾਨਾ ਮੰਨਦੇ ਹਨ, ਪਰ ਪਰਮੇਸ਼ੁਰ ਲਈ ਇਸ ਤੋਂ ਹੋਰ ਨੀਵਾਂ ਜਾਂ ਵਿਅਰਥ ਕੁਝ ਵੀ ਨਹੀਂ ਹੈ, ਕਿਉਂਕਿ ਪਰਮੇਸ਼ੁਰ ਦੇ ਵਿਰੋਧ ਦਾ ਮਨੁੱਖ ਦੀ ਇਸ ਨਿੱਜੀ ਮਲਕੀਅਤ ਨਾਲੋਂ ਵਧੇਰੇ ਸਪਸ਼ਟ ਹੋਰ ਕੋਈ ਸੰਕੇਤ ਨਹੀਂ ਹੈ। ਇਹ ਦੇਹਧਾਰੀ ਪਰਮੇਸ਼ੁਰ ਦੇ ਕੰਮ ਕਰਕੇ ਹੀ ਹੈ ਕਿ ਪਰਮੇਸ਼ੁਰ ਸਪਸ਼ਟ ਰੂਪ ਵਾਲਾ ਇੱਕ ਸਰੀਰ ਧਾਰਨ ਕਰਦਾ ਹੈ, ਅਤੇ ਜਿਸ ਨੂੰ ਮਨੁੱਖ ਦੁਆਰਾ ਵੇਖਿਆ ਅਤੇ ਛੂਹਿਆ ਜਾ ਸਕਦਾ ਹੈ। ਉਹ ਕੋਈ ਨਿਰਾਕਾਰ ਆਤਮਾ ਨਹੀਂ ਹੈ, ਸਗੋਂ ਅਜਿਹਾ ਸਰੀਰ ਹੈ ਜਿਸ ਨੂੰ ਮਨੁੱਖ ਦੇਖ ਸਕਦਾ ਹੈ ਅਤੇ ਜਿਸ ਨਾਲ ਸੰਪਰਕ ਸਾਧ ਸਕਦਾ ਹੈ। ਫਿਰ ਵੀ, ਲੋਕ ਜਿਨ੍ਹਾਂ ਪਰਮੇਸ਼ੁਰਾਂ ਵਿੱਚ ਵਿਸ਼ਵਾਸ ਕਰਦੇ ਹਨ ਉਨ੍ਹਾਂ ਵਿੱਚੋਂ ਬਹੁਤੇ ਦੇਹਰਹਿਤ ਦੇਵਤਾ ਹੁੰਦੇ ਹਨ ਜੋ ਨਿਰਾਕਾਰ ਹੁੰਦੇ ਹਨ, ਜੋ ਕਿ ਸੁਤੰਤਰ ਰੂਪ ਵਾਲੇ ਵੀ ਹੁੰਦੇ ਹਨ। ਇਸ ਤਰ੍ਹਾਂ, ਦੇਹਧਾਰੀ ਪਰਮੇਸ਼ੁਰ ਉਨ੍ਹਾਂ ਵਿੱਚੋਂ ਬਹੁਤਿਆਂ ਲੋਕਾਂ ਦਾ ਦੁਸ਼ਮਣ ਬਣ ਗਿਆ ਹੈ ਜੋ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਦੇ ਹਨ, ਅਤੇ ਇਸੇ ਤਰ੍ਹਾਂ, ਜੋ ਲੋਕ ਪਰਮੇਸ਼ੁਰ ਦੇ ਦੇਹਧਾਰਣ ਦੇ ਤੱਥ ਨੂੰ ਸਵੀਕਾਰ ਨਹੀਂ ਕਰ ਸਕਦੇ, ਉਹ ਪਰਮੇਸ਼ੁਰ ਦੇ ਦੁਸ਼ਮਣ ਬਣ ਗਏ ਹਨ। ਮਨੁੱਖ ਕੋਲ ਜੋ ਧਾਰਣਾਵਾਂ ਹਨ, ਉਹ ਉਸ ਦੇ ਸੋਚਣ ਦੇ ਆਪਣੇ ਢੰਗ ਕਾਰਨ ਜਾਂ ਉਸ ਦੇ ਵਿਦ੍ਰੋਹ ਕਰਕੇ ਨਹੀਂ, ਸਗੋਂ ਮਨੁੱਖ ਦੀ ਇਸ ਨਿੱਜੀ ਮਲਕੀਅਤ ਕਾਰਨ ਹਨ। ਇਸੇ ਮਲਕੀਅਤ ਕਰਕੇ ਹੀ ਸਭ ਤੋਂ ਵੱਧ ਲੋਕ ਮਰਦੇ ਹਨ, ਅਤੇ ਇਹੀ ਉਹ ਅਸਪਸ਼ਟ ਪਰਮੇਸ਼ੁਰ ਹੈ ਜਿਸ ਨੂੰ ਛੂਹਿਆ ਨਹੀਂ ਜਾ ਸਕਦਾ, ਵੇਖਿਆ ਨਹੀਂ ਜਾ ਸਕਦਾ, ਅਤੇ ਜੋ ਅਸਲ ਵਿੱਚ ਮੌਜੂਦ ਨਹੀਂ ਹੈ ਜੋ ਮਨੁੱਖ ਦੇ ਜੀਵਨ ਨੂੰ ਬਰਬਾਦ ਕਰ ਦਿੰਦਾ ਹੈ। ਮਨੁੱਖ ਦਾ ਜੀਵਨ ਦੇਹਧਾਰੀ ਪਰਮੇਸ਼ੁਰ ਨਹੀਂ ਖੋਂਹਦਾ ਹੈ, ਸਵਰਗ ਵਿਚਲਾ ਪਰਮੇਸ਼ੁਰ ਤਾਂ ਬਿਲਕੁਲ ਵੀ ਨਹੀਂ, ਬਲਕਿ ਮਨੁੱਖ ਦੀ ਆਪਣੀ ਕਲਪਨਾ ਵਾਲਾ ਪਰਮੇਸ਼ੁਰ ਹੀ ਖੋਂਹਦਾ ਹੈ। ਦੇਹਧਾਰੀ ਪਰਮੇਸ਼ੁਰ ਦੇ ਸਰੀਰ ਵਿੱਚ ਆਉਣ ਦਾ ਇੱਕੋ-ਇੱਕ ਕਾਰਨ ਹੈ ਭ੍ਰਿਸ਼ਟ ਮਨੁੱਖ ਦੀਆਂ ਲੋੜਾਂ। ਇਹ ਮਨੁੱਖ ਦੀਆਂ ਲੋੜਾਂ ਕਾਰਨ ਹੀ ਹੈ, ਨਾ ਕਿ ਪਰਮੇਸ਼ੁਰ ਦੀਆਂ ਲੋੜਾਂ ਲਈ, ਅਤੇ ਉਸ ਦੀਆਂ ਸਾਰੀਆਂ ਕੁਰਬਾਨੀਆਂ ਅਤੇ ਕਸ਼ਟ ਮਨੁੱਖਜਾਤੀ ਦੀ ਖਾਤਰ ਹੀ ਹਨ, ਨਾ ਕਿ ਖੁਦ ਪਰਮੇਸ਼ੁਰ ਦੇ ਲਾਭ ਲਈ। ਪਰਮੇਸ਼ੁਰ ਲਈ ਕੋਈ ਨਫ਼ਾ-ਨੁਕਸਾਨ ਨਹੀਂ ਹੁੰਦਾ; ਨਾ ਹੀ ਕੋਈ ਪ੍ਰਤੀਫਲ ਹੁੰਦਾ ਹੈ; ਉਹ ਭਵਿੱਖ ਦੀ ਕੋਈ ਫ਼ਸਲ ਵੀ ਨਹੀਂ ਕੱਟੇਗਾ, ਪਰ ਇਹ ਉਹ ਚੀਜ਼ ਹੈ ਜਿਹੜੀ ਅਸਲ ਵਿੱਚ ਉਸੇ ਦੀ ਹੀ ਸੀ। ਉਹ ਮਨੁੱਖਜਾਤੀ ਲਈ ਜੋ ਕੁਝ ਵੀ ਕਰਦਾ ਹੈ ਅਤੇ ਬਲੀਦਾਨ ਦਿੰਦਾ ਹੈ ਉਹ ਇਸ ਕਰਕੇ ਨਹੀਂ ਕਰਦਾ ਕਿ ਉਸ ਨੂੰ ਵੱਡੇ ਪ੍ਰਤੀਫਲ ਪ੍ਰਾਪਤ ਹੋ ਸਕਣ, ਬਲਕਿ ਪੂਰੀ ਤਰ੍ਹਾਂ ਨਾਲ ਮਨੁੱਖਜਾਤੀ ਦੀ ਖਾਤਰ ਕਰਦਾ ਹੈ। ਹਾਲਾਂਕਿ ਸਰੀਰ ਵਿੱਚ ਪਰਮੇਸ਼ੁਰ ਦੇ ਕੰਮ ਵਿੱਚ ਬਹੁਤ ਸਾਰੀਆਂ ਅਜਿਹੀਆਂ ਮੁਸ਼ਕਲਾਂ ਹਨ ਜੋ ਕਲਪਨਾ ਤੋਂ ਬਾਹਰ ਹਨ, ਪਰ ਆਖਰਕਾਰ ਇਸ ਤੋਂ ਜੋ ਪ੍ਰਭਾਵ ਮਿਲਦੇ ਹਨ ਉਹ ਆਤਮਾ ਦੁਆਰਾ ਸਿੱਧੇ ਤੌਰ ਤੇ ਕੀਤੇ ਕੰਮ ਤੋਂ ਮਿਲਣ ਵਾਲੇ ਪ੍ਰਭਾਵਾਂ ਨੂੰ ਮਾਤ ਦਿੰਦੇ ਹਨ। ਸਰੀਰ ਦੇ ਕੰਮ ਵਿੱਚ ਬਹੁਤ ਮੁਸ਼ਕਲਾਂ ਆਉਂਦੀਆਂ ਹਨ, ਅਤੇ ਸਰੀਰ ਦੀ ਪਛਾਣ ਆਤਮਾ ਦੀ ਪਛਾਣ ਜਿੰਨੀ ਮਹਾਨ ਨਹੀਂ ਹੋ ਸਕਦੀ, ਉਹ ਆਤਮਾ ਵਾਂਗ ਉਹੀ ਅਲੌਕਿਕ ਕੰਮ ਨਹੀਂ ਕਰ ਸਕਦਾ, ਉਸ ਕੋਲ ਆਤਮਾ ਜਿੰਨਾ ਹੀ ਅਧਿਕਾਰ ਹੋਣਾ ਤਾਂ ਦੂਰ ਦੀ ਗੱਲ ਰਹੀ। ਫਿਰ ਵੀ ਇਸ ਸਧਾਰਣ ਜਿਹੇ ਸਰੀਰ ਦੁਆਰਾ ਕੀਤੇ ਗਏ ਕੰਮ ਦਾ ਤੱਤ ਆਤਮਾ ਦੁਆਰਾ ਸਿੱਧੇ ਤੌਰ ਤੇ ਕੀਤੇ ਜਾਂਦੇ ਕੰਮ ਨਾਲੋਂ ਕਿਤੇ ਜ਼ਿਆਦਾ ਉਚੇਰਾ ਹੈ, ਅਤੇ ਇਹ ਸਰੀਰ ਖੁਦ ਹੀ ਸਾਰੀ ਮਨੁੱਖਜਾਤੀ ਦੀਆਂ ਲੋੜਾਂ ਦਾ ਜਵਾਬ ਹੈ। ਬਚਾਏ ਜਾਣ ਵਾਲੇ ਲੋਕਾਂ ਲਈ, ਆਤਮਾ ਦੇ ਇਸਤੇਮਾਲ ਦਾ ਮੁੱਲ ਸਰੀਰ ਦੇ ਮੁਕਾਬਲੇ ਬਹੁਤ ਹੀ ਨੀਵੇਂ ਪੱਧਰ ਦਾ ਹੈ: ਆਤਮਾ ਦਾ ਕੰਮ ਸਾਰੇ ਪਹਾੜਾਂ, ਨਦੀਆਂ, ਝੀਲਾਂ ਅਤੇ ਸਮੁੰਦਰਾਂ ਤੋਂ ਪਾਰ, ਸਮੁੱਚੇ ਬ੍ਰਹਿਮੰਡ ਵਿੱਚ ਫ਼ੈਲ ਸਕਦਾ ਹੈ, ਪਰ ਸਰੀਰ ਦੇ ਕੰਮ ਦਾ ਸੰਬੰਧ ਵਧੇਰੇ ਕਾਰਗਰ ਰੂਪ ਵਿੱਚ ਹਰ ਉਸ ਵਿਅਕਤੀ ਦੇ ਨਾਲ ਹੁੰਦਾ ਹੈ ਜੋ ਉਸ ਦੇ ਸੰਪਰਕ ਵਿੱਚ ਆਉਂਦਾ ਹੈ। ਇਸ ਤੋਂ ਛੁੱਟ, ਪਰਮੇਸ਼ੁਰ ਦੇ ਪ੍ਰਤੱਖ ਰੂਪ ਵਾਲੇ ਸਰੀਰ ਨੂੰ ਮਨੁੱਖ ਬਿਹਤਰ ਢੰਗ ਨਾਲ ਸਮਝ ਅਤੇ ਇਸ ਉੱਤੇ ਵਿਸ਼ਵਾਸ ਕਰ ਸਕਦਾ ਹੈ, ਅਤੇ ਇਸ ਨਾਲ ਮਨੁੱਖ ਦਾ ਪਰਮੇਸ਼ੁਰ ਬਾਰੇ ਗਿਆਨ ਹੋਰ ਵੀ ਡੂੰਘਾ ਹੋ ਸਕਦਾ ਹੈ, ਤੇ ਇਹ ਮਨੁੱਖ ਉੱਪਰ ਪਰਮੇਸ਼ੁਰ ਦੇ ਅਸਲ ਕੰਮਾਂ ਦੀ ਵਧੇਰੇ ਡੂੰਘੀ ਛਾਪ ਛੱਡ ਸਕਦਾ ਹੈ। ਆਤਮਾ ਦਾ ਕੰਮ ਰਹੱਸ ਵਿੱਚ ਲੁਕਿਆ ਹੁੰਦਾ ਹੈ; ਨਾਸ਼ਵਾਨ ਪ੍ਰਾਣੀਆਂ ਲਈ ਇਸ ਦੀ ਥਾਹ ਲੈਣੀ ਮੁਸ਼ਕਲ ਹੁੰਦੀ ਹੈ, ਅਤੇ ਇਸ ਨੂੰ ਵੇਖਣਾ ਤਾਂ ਉਨ੍ਹਾਂ ਲਈ ਹੋਰ ਵੀ ਮੁਸ਼ਕਲ ਹੁੰਦਾ ਹੈ, ਅਤੇ ਇਸ ਲਈ ਉਹ ਸਿਰਫ਼ ਖੋਖਲੀਆਂ ਕਲਪਨਾਵਾਂ ’ਤੇ ਹੀ ਨਿਰਭਰ ਕਰ ਸਕਦੇ ਹਨ। ਫਿਰ ਵੀ, ਸਰੀਰ ਦਾ ਕੰਮ, ਸਧਾਰਣ ਅਤੇ ਅਸਲੀਅਤ ’ਤੇ ਅਧਾਰਤ ਹੁੰਦਾ ਹੈ, ਤੇ ਇਸ ਵਿੱਚ ਭਰਪੂਰ ਬੁੱਧ ਮੌਜੂਦ ਹੁੰਦੀ ਹੈ, ਅਤੇ ਇਹ ਇੱਕ ਤੱਥ ਹੈ ਜਿਸ ਨੂੰ ਮਨੁੱਖੀ ਸਰੀਰ ਦੀ ਅੱਖ ਦੁਆਰਾ ਵੇਖਿਆ ਜਾ ਸਕਦਾ ਹੈ; ਮਨੁੱਖ ਨਿੱਜੀ ਤੌਰ ਤੇ ਪਰਮੇਸ਼ੁਰ ਦੇ ਕੰਮ ਦੀ ਬੁੱਧ ਦਾ ਅਨੁਭਵ ਕਰ ਸਕਦਾ ਹੈ, ਅਤੇ ਉਸ ਨੂੰ ਆਪਣੀ ਭਰਪੂਰ ਕਲਪਨਾ ਨੂੰ ਵਰਤਣ ਦੀ ਕੋਈ ਲੋੜ ਨਹੀਂ ਹੁੰਦੀ। ਸਰੀਰ ਵਿੱਚ ਪਰਮੇਸ਼ੁਰ ਦੇ ਕੰਮ ਦੀ ਸ਼ੁੱਧਤਾ ਅਤੇ ਅਸਲ ਮਹੱਤਵ ਇਹੀ ਹੈ। ਆਤਮਾ ਸਿਰਫ਼ ਉਹ ਕੰਮ ਕਰ ਸਕਦਾ ਹੈ ਜੋ ਮਨੁੱਖ ਲਈ ਅਦਿੱਖ ਹਨ ਅਤੇ ਜਿਨ੍ਹਾਂ ਦੀ ਕਲਪਨਾ ਕਰਨਾ ਉਸ ਲਈ ਮੁਸ਼ਕਲ ਹੈ, ਉਦਾਹਰਣ ਦੇ ਤੌਰ ਤੇ ਆਤਮਾ ਦਾ ਅੰਦਰੂਨੀ ਚਾਨਣ, ਆਤਮਾ ਦਾ ਹਿਰਦੇ ’ਤੇ ਪ੍ਰਭਾਵ ਪਾਉਣਾ, ਅਤੇ ਆਤਮਾ ਦਾ ਮਾਰਗਦਰਸ਼ਨ, ਪਰ ਮਨੁੱਖ ਲਈ ਜਿਸ ਦੇ ਕੋਲ ਦਿਮਾਗ ਹੈ, ਇਹ ਗੱਲਾਂ ਕੋਈ ਸਪਸ਼ਟ ਅਰਥ ਪ੍ਰਦਾਨ ਨਹੀਂ ਕਰਦੀਆਂ। ਉਹ ਸਿਰਫ਼ ਪ੍ਰਭਾਵ ਪਾਉਂਦੀਆਂ ਜਾਂ ਵਿਆਪਕ ਅਰਥ ਪ੍ਰਦਾਨ ਕਰਦੀਆਂ ਹਨ, ਅਤੇ ਵਚਨਾਂ ਨਾਲ ਹਿਦਾਇਤ ਨਹੀਂ ਦੇ ਸਕਦੀਆਂ। ਜਦਕਿ, ਸਰੀਰ ਵਿੱਚ ਪਰਮੇਸ਼ੁਰ ਦਾ ਕੰਮ ਅਤਿਅੰਤ ਵੱਖਰਾ ਹੁੰਦਾ ਹੈ: ਇਸ ਵਿੱਚ ਵਚਨਾਂ ਦੀ ਸਹੀ ਸੇਧ ਸ਼ਾਮਲ ਹੁੰਦੀ ਹੈ, ਇਸ ਵਿੱਚ ਸਪਸ਼ਟ ਇੱਛਾ ਹੁੰਦੀ ਹੈ, ਅਤੇ ਇਸ ਦੇ ਸਪਸ਼ਟ ਲੋੜੀਂਦੇ ਟੀਚੇ ਹੁੰਦੇ ਹਨ। ਅਤੇ ਇਸ ਲਈ ਮਨੁੱਖ ਨੂੰ ਅੰਨ੍ਹੇਵਾਹ ਟਟੋਲਣ ਜਾਂ ਆਪਣੀ ਕਲਪਨਾ ਨੂੰ ਵਰਤਣ ਦੀ ਲੋੜ ਨਹੀਂ ਹੁੰਦੀ, ਅੰਦਾਜ਼ੇ ਲਗਾਉਣ ਦੀ ਤਾਂ ਬਿਲਕੁਲ ਵੀ ਨਹੀਂ। ਸਰੀਰ ਵਿੱਚ ਕੰਮ ਕਰਨ ਦੀ ਇਹੀ ਸਪਸ਼ਟਤਾ ਹੈ, ਅਤੇ ਆਤਮਾ ਦੇ ਕੰਮ ਨਾਲੋਂ ਇਸ ਦਾ ਵੱਡਾ ਫ਼ਰਕ ਇਹੀ ਹੈ। ਆਤਮਾ ਦਾ ਕੰਮ ਸਿਰਫ਼ ਇੱਕ ਸੀਮਤ ਦਾਇਰੇ ਲਈ ਹੀ ਢੁਕਵਾਂ ਹੁੰਦਾ ਹੈ ਅਤੇ ਇਹ ਸਰੀਰ ਦੇ ਕੰਮ ਦੀ ਥਾਂ ਨਹੀਂ ਲੈ ਸਕਦਾ। ਸਰੀਰ ਦਾ ਕੰਮ ਮਨੁੱਖ ਨੂੰ ਆਤਮਾ ਦੇ ਕੰਮ ਨਾਲੋਂ ਕਿਤੇ ਵਧੇਰੇ ਸਪਸ਼ਟ ਅਤੇ ਜ਼ਰੂਰੀ ਟੀਚੇ ਅਤੇ ਕਿਤੇ ਵਧੇਰੇ ਅਸਲ, ਬਹੁਮੁੱਲਾ ਗਿਆਨ ਦਿੰਦਾ ਹੈ। ਭ੍ਰਿਸ਼ਟ ਮਨੁੱਖ ਲਈ ਜੋ ਕੰਮ ਸਭ ਤੋਂ ਵੱਧ ਮਹੱਤਵ ਵਾਲਾ ਹੁੰਦਾ ਹੈ ਉਹ, ਉਹ ਹੈ ਜੋ ਪਾਲਣ ਕਰਨ ਲਈ ਸਹੀ ਵਚਨ, ਸਪਸ਼ਟ ਟੀਚੇ ਮੁਹੱਈਆ ਕਰਦਾ ਹੈ, ਅਤੇ ਜਿਸ ਨੂੰ ਵੇਖਿਆ ਅਤੇ ਛੂਹਿਆ ਜਾ ਸਕਦਾ ਹੈ। ਸਿਰਫ਼ ਯਥਾਰਥਵਾਦੀ ਕੰਮ ਅਤੇ ਸਮੇਂ ਸਿਰ ਮਾਰਗਦਰਸ਼ਨ ਹੀ ਮਨੁੱਖ ਦੀ ਪਸੰਦ ਨਾਲ ਮੇਲ ਖਾਂਦੇ ਹਨ, ਅਤੇ ਸਿਰਫ਼ ਅਸਲ ਕੰਮ ਹੀ ਮਨੁੱਖ ਨੂੰ ਉਸ ਦੇ ਭ੍ਰਿਸ਼ਟ ਅਤੇ ਪਤਿਤ ਹੋਏ ਸੁਭਾਅ ਤੋਂ ਬਚਾ ਸਕਦਾ ਹੈ। ਇਹ ਸਿਰਫ਼ ਦੇਹਧਾਰੀ ਪਰਮੇਸ਼ੁਰ ਦੁਆਰਾ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ; ਸਿਰਫ਼ ਦੇਹਧਾਰੀ ਪਰਮੇਸ਼ੁਰ ਹੀ ਮਨੁੱਖ ਨੂੰ ਉਸ ਦੇ ਪੁਰਾਣੇ ਭ੍ਰਿਸ਼ਟ ਅਤੇ ਪਤਿਤ ਹੋਏ ਸੁਭਾਅ ਤੋਂ ਬਚਾ ਸਕਦਾ ਹੈ। ਹਾਲਾਂਕਿ ਆਤਮਾ ਪਰਮੇਸ਼ੁਰ ਦਾ ਮੂਲ ਤੱਤ ਹੈ, ਪਰ ਇਹੋ ਜਿਹਾ ਕੰਮ ਸਿਰਫ਼ ਉਸ ਦੇ ਸਰੀਰ ਦੁਆਰਾ ਹੀ ਕੀਤਾ ਜਾ ਸਕਦਾ ਹੈ। ਜੇ ਆਤਮਾ ਇਕੱਲਿਆਂ ਕੰਮ ਕਰਦਾ, ਤਾਂ ਉਸ ਦੇ ਕੰਮ ਦਾ ਪ੍ਰਭਾਵਸ਼ਾਲੀ ਹੋਣਾ ਸੰਭਵ ਨਹੀਂ ਹੋਣਾ ਸੀ—ਇਹ ਇੱਕ ਸਿੱਧਾ-ਸਾਦਾ ਸੱਚ ਹੈ। ਹਾਲਾਂਕਿ ਬਹੁਤ ਸਾਰੇ ਲੋਕ ਇਸ ਸਰੀਰ ਕਰਕੇ ਪਰਮੇਸ਼ੁਰ ਦੇ ਦੁਸ਼ਮਣ ਬਣ ਗਏ ਹਨ, ਜਦੋਂ ਉਹ ਆਪਣੇ ਕੰਮ ਨੂੰ ਸਮਾਪਤ ਕਰੇਗਾ, ਤਾਂ ਜੋ ਵੀ ਉਸ ਦੇ ਵਿਰੁੱਧ ਹਨ ਉਹ ਨਾ ਸਿਰਫ਼ ਉਸ ਦੇ ਦੁਸ਼ਮਣ ਨਹੀਂ ਰਹਿਣਗੇ, ਬਲਕਿ ਇਸ ਦੇ ਉਲਟ ਉਸ ਦੇ ਗਵਾਹ ਬਣ ਜਾਣਗੇ। ਉਹ ਗਵਾਹ ਬਣ ਜਾਣਗੇ ਜਿਨ੍ਹਾਂ ਨੂੰ ਉਸ ਨੇ ਜਿੱਤਿਆ ਹੈ, ਅਜਿਹੇ ਗਵਾਹ ਜੋ ਉਸ ਦੇ ਅਨੁਕੂਲ ਹਨ ਅਤੇ ਉਸ ਤੋਂ ਅਟੁੱਟ ਹਨ। ਉਹ ਮਨੁੱਖ ਨੂੰ ਸਰੀਰ ਵਿੱਚ ਆਪਣੇ ਕੰਮ ਦੀ ਮਹੱਤਤਾ ਬਾਰੇ ਜਾਣੂ ਕਰਾਏਗਾ, ਅਤੇ ਮਨੁੱਖ, ਮਨੁੱਖ ਦੀ ਹੋਂਦ ਦੇ ਉਦੇਸ਼ ਵਿੱਚ ਇਸ ਸਰੀਰ ਦੇ ਮਹੱਤਵ ਬਾਰੇ ਜਾਣੇਗਾ, ਮਨੁੱਖ ਦੇ ਜੀਵਨ ਦੇ ਵਾਧੇ ਵਿੱਚ ਪਰਮੇਸ਼ੁਰ ਦੇ ਅਸਲ ਮਹੱਤਵ ਨੂੰ ਜਾਣ ਸਕੇਗਾ, ਅਤੇ ਇਸ ਤੋਂ ਇਲਾਵਾ, ਇਹ ਜਾਣੇਗਾ ਕਿ ਇਹ ਸਰੀਰ ਜੀਵਨ ਦਾ ਇੱਕ ਜੀਵਤ ਸੋਤਾ ਬਣ ਜਾਵੇਗਾ ਜਿਸ ਤੋਂ ਅਲੱਗ ਹੋਣਾ ਮਨੁੱਖ ਨਹੀਂ ਸਹਿ ਸਕਦਾ। ਹਾਲਾਂਕਿ ਪਰਮੇਸ਼ੁਰ ਦਾ ਦੇਹਧਾਰੀ ਰੂਪ ਪਰਮੇਸ਼ੁਰ ਦੀ ਪਛਾਣ ਅਤੇ ਸਥਿਤੀ ਨਾਲ ਬਿਲਕੁਲ ਵੀ ਮੇਲ ਨਹੀਂ ਖਾਂਦਾ ਹੈ, ਅਤੇ ਮਨੁੱਖ ਨੂੰ ਪਰਮੇਸ਼ੁਰ ਦੇ ਅਸਲ ਰੁਤਬੇ ਦੇ ਅਨੁਕੂਲ ਨਹੀਂ ਜਾਪਦਾ ਹੈ, ਪਰ ਇਹ ਸਰੀਰ, ਜਿਸ ਕੋਲ ਪਰਮੇਸ਼ੁਰ ਦਾ ਸੱਚਾ ਸਰੂਪ ਜਾਂ ਪਰਮੇਸ਼ੁਰ ਦੀ ਸੱਚੀ ਪਛਾਣ ਨਹੀਂ ਹੈ, ਉਹ ਕੰਮ ਕਰ ਸਕਦਾ ਹੈ ਜੋ ਕਿ ਪਰਮੇਸ਼ੁਰ ਦਾ ਆਤਮਾ ਸਿੱਧੇ ਤੌਰ ਤੇ ਕਰਨ ਦੇ ਯੋਗ ਨਹੀਂ ਹੈ। ਪਰਮੇਸ਼ੁਰ ਦੇ ਦੇਹਧਾਰਣ ਦਾ ਸੱਚਾ ਮਹੱਤਵ ਅਤੇ ਮੁੱਲ ਇਹੋ ਹੈ, ਅਤੇ ਇਹੀ ਉਹ ਮਹੱਤਵ ਅਤੇ ਮੁੱਲ ਹੈ ਜਿਸ ਦੀ ਕਦਰ ਕਰਨ ਅਤੇ ਜਿਸ ਨੂੰ ਮਾਨਤਾ ਦੇਣ ਵਿੱਚ ਮਨੁੱਖ ਅਸਮਰੱਥ ਹੈ। ਹਾਲਾਂਕਿ ਸਾਰੀ ਮਨੁੱਖਜਾਤੀ ਪਰਮੇਸ਼ੁਰ ਦੇ ਆਤਮਾ ਦੀ ਪ੍ਰਸ਼ੰਸਾ ਕਰਦੀ ਹੈ ਅਤੇ ਪਰਮੇਸ਼ੁਰ ਦੇ ਸਰੀਰ ਨੂੰ ਤੁੱਛ ਜਾਣਦੀ ਹੈ, ਪਰ ਇਸ ਦੀ ਪਰਵਾਹ ਕੀਤੇ ਬਗੈਰ ਕਿ ਉਹ ਕਿਵੇਂ ਦੇਖਦੇ ਜਾਂ ਸੋਚਦੇ ਹਨ, ਸਰੀਰ ਦਾ ਅਸਲ ਮਹੱਤਵ ਅਤੇ ਮੁੱਲ ਆਤਮਾ ਦੇ ਮੁਕਾਬਲੇ ਕਿਤੇ ਵੱਧ ਹੈ। ਬੇਸ਼ੱਕ, ਇਹ ਸਿਰਫ਼ ਭ੍ਰਿਸ਼ਟ ਮਨੁੱਖਤਾ ਦੇ ਸੰਬੰਧ ਵਿੱਚ ਹੈ। ਹਰ ਉਸ ਵਿਅਕਤੀ ਲਈ ਜੋ ਸੱਚਾਈ ਨੂੰ ਭਾਲਦਾ ਹੈ ਅਤੇ ਪਰਮੇਸ਼ੁਰ ਦੇ ਪ੍ਰਗਟਾਵੇ ਨੂੰ ਲੋਚਦਾ ਹੈ, ਆਤਮਾ ਦਾ ਕੰਮ ਸਿਰਫ਼ ਹਿਰਦੇ ਨੂੰ ਪ੍ਰਭਾਵਤ ਕਰ ਸਕਦਾ ਹੈ ਜਾਂ ਪ੍ਰੇਰਣਾ ਪ੍ਰਦਾਨ ਕਰ ਸਕਦਾ ਹੈ, ਅਤੇ ਅਸਚਰਜਤਾ ਦਾ ਇੱਕ ਅਹਿਸਾਸ ਪ੍ਰਦਾਨ ਕਰ ਸਕਦਾ ਹੈ ਕਿ ਇਹ ਅਕੱਥ ਅਤੇ ਕਲਪਨਾ ਤੋਂ ਪਰੇ ਹੈ, ਅਤੇ ਇਹ ਅਹਿਸਾਸ ਵੀ ਕਿ ਇਹ ਮਹਾਨ, ਅਥਾਹ ਅਤੇ ਸਲਾਹੁਣਯੋਗ ਹੈ, ਪਰ ਫਿਰ ਵੀ ਇਹ ਸਭਨਾਂ ਲਈ ਅਲੱਭ ਅਤੇ ਅਪਹੁੰਚ ਵੀ ਹੈ। ਮਨੁੱਖ ਅਤੇ ਪਰਮੇਸ਼ੁਰ ਦਾ ਆਤਮਾ ਸਿਰਫ਼ ਦੂਰ ਤੋਂ ਹੀ ਇੱਕ ਦੂਜੇ ਦੀ ਪ੍ਰਸ਼ੰਸਾ ਕਰ ਸਕਦੇ ਹਨ, ਜਿਵੇਂ ਕਿ ਉਨ੍ਹਾਂ ਵਿਚਾਲੇ ਬਹੁਤ ਵੱਡੀ ਦੂਰੀ ਹੋਵੇ ਅਤੇ ਉਹ ਕਦੇ ਵੀ ਇੱਕੋ ਜਿਹੇ ਨਹੀਂ ਹੋ ਸਕਦੇ, ਜਿਵੇਂ ਕਿ ਮਨੁੱਖ ਅਤੇ ਪਰਮੇਸ਼ੁਰ ਕਿਸੇ ਅਦਿੱਖ ਪਾੜ ਦੁਆਰਾ ਵੱਖ ਹੋ ਗਏ ਹੋਣ। ਦਰਅਸਲ, ਇਹ ਆਤਮਾ ਦੁਆਰਾ ਮਨੁੱਖ ਨੂੰ ਦਿੱਤਾ ਜਾਂਦਾ ਇੱਕ ਭੁਲੇਖਾ ਹੈ, ਜੋ ਇਸ ਕਰਕੇ ਹੈ ਕਿਉਂਕਿ ਆਤਮਾ ਅਤੇ ਮਨੁੱਖ ਇੱਕੋ ਕਿਸਮ ਦੇ ਨਹੀਂ ਹੁੰਦੇ ਅਤੇ ਕਦੇ ਵੀ ਇੱਕੋ ਸੰਸਾਰ ਵਿੱਚ ਇਕੱਠੇ ਹੋਂਦ ਵਿੱਚ ਨਹੀਂ ਹੋਣਗੇ, ਅਤੇ ਕਿਉਂਕਿ ਆਤਮਾ ਵਿੱਚ ਮਨੁੱਖ ਵਾਲਾ ਕੁਝ ਵੀ ਨਹੀਂ ਹੁੰਦਾ। ਇਸ ਲਈ ਮਨੁੱਖ ਨੂੰ ਆਤਮਾ ਦੀ ਲੋੜ ਨਹੀਂ ਹੈ, ਕਿਉਂਕਿ ਆਤਮਾ ਸਿੱਧੇ ਤੌਰ ਤੇ ਉਹ ਕੰਮ ਨਹੀਂ ਕਰ ਸਕਦਾ ਹੈ ਜਿਸ ਦੀ ਮਨੁੱਖ ਨੂੰ ਸਭ ਤੋਂ ਵੱਧ ਲੋੜ ਹੁੰਦੀ ਹੈ। ਸਰੀਰ ਦਾ ਕੰਮ ਮਨੁੱਖ ਨੂੰ ਪਾਲਣਾ ਕਰਨ ਲਈ ਅਸਲ ਉਦੇਸ਼, ਸਪਸ਼ਟ ਵਚਨ, ਅਤੇ ਇਹ ਅਹਿਸਾਸ ਪ੍ਰਦਾਨ ਕਰਦਾ ਹੈ ਕਿ ਪਰਮੇਸ਼ੁਰ ਅਸਲ ਅਤੇ ਸਧਾਰਣ ਹੈ, ਕਿ ਪਰਮੇਸ਼ੁਰ ਨਿਮਰ ਅਤੇ ਆਮ ਹੈ। ਹਾਲਾਂਕਿ ਮਨੁੱਖ ਸ਼ਾਇਦ ਉਸ ਤੋਂ ਡਰਦਾ ਹੋਵੇ, ਬਹੁਤੇ ਲੋਕਾਂ ਲਈ ਉਸ ਨਾਲ ਜੁੜਨਾ ਸੌਖਾ ਹੁੰਦਾ ਹੈ: ਮਨੁੱਖ ਉਸ ਦਾ ਮੁਖ ਵੇਖ ਸਕਦਾ ਹੈ, ਅਤੇ ਉਸ ਦੀ ਅਵਾਜ਼ ਸੁਣ ਸਕਦਾ ਹੈ, ਅਤੇ ਮਨੁੱਖ ਨੂੰ ਉਸ ਵੱਲ ਦੂਰੋਂ ਵੇਖਣ ਦੀ ਲੋੜ ਨਹੀਂ ਹੁੰਦੀ। ਇਹ ਸਰੀਰ ਮਨੁੱਖ ਨੂੰ ਪਹੁੰਚਯੋਗ ਲਗਦਾ ਹੈ, ਦੂਰ, ਜਾਂ ਕਲਪਨਾ ਤੋਂ ਪਰੇ ਨਹੀਂ, ਸਗੋਂ ਦਿੱਸਣਯੋਗ ਅਤੇ ਛੂਹਣਯੋਗ ਹੈ, ਕਿਉਂਕਿ ਇਹ ਸਰੀਰ ਉਸੇ ਸੰਸਾਰ ਵਿੱਚ ਹੈ ਜਿੱਥੇ ਮਨੁੱਖ ਹੈ।
ਉਨ੍ਹਾਂ ਸਾਰਿਆਂ ਲਈ ਜਿਹੜੇ ਸਰੀਰ ਵਿੱਚ ਰਹਿੰਦੇ ਹਨ, ਆਪਣੇ ਸੁਭਾਅ ਨੂੰ ਬਦਲਣ ਲਈ ਟੀਚੇ ਦਾ ਪਾਲਣ ਕਰਨ ਦੀ ਲੋੜ ਪੈਂਦੀ ਹੈ, ਅਤੇ ਪਰਮੇਸ਼ੁਰ ਨੂੰ ਜਾਣਨ ਲਈ ਪਰਮੇਸ਼ੁਰ ਦੇ ਅਸਲ ਕਾਰਜਾਂ ਅਤੇ ਅਸਲ ਮੁਖ ਨੂੰ ਪ੍ਰਤੱਖ ਵੇਖਣ ਦੀ ਲੋੜ ਹੁੰਦੀ ਹੈ। ਇਹ ਦੋਵੇਂ ਹੀ ਸਿਰਫ਼ ਪਰਮੇਸ਼ੁਰ ਦੇ ਦੇਹਧਾਰੀ ਰੂਪ ਦੁਆਰਾ ਪ੍ਰਾਪਤ ਕੀਤੇ ਜਾ ਸਕਦੇ ਹਨ, ਅਤੇ ਦੋਵੇਂ ਹੀ ਸਿਰਫ਼ ਸਧਾਰਣ ਅਤੇ ਅਸਲ ਸਰੀਰ ਦੁਆਰਾ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸੇ ਲਈ ਦੇਹਧਾਰਣ ਜ਼ਰੂਰੀ ਹੈ, ਅਤੇ ਇਸੇ ਲਈ ਹੀ ਸਾਰੀ ਭ੍ਰਿਸ਼ਟ ਮਨੁੱਖਜਾਤੀ ਨੂੰ ਇਸ ਦੀ ਲੋੜ ਹੈ। ਕਿਉਂਕਿ ਲੋਕਾਂ ਨੂੰ ਪਰਮੇਸ਼ੁਰ ਬਾਰੇ ਜਾਣਨ ਦੀ ਲੋੜ ਹੈ, ਇਸ ਲਈ ਅਸਪਸ਼ਟ ਅਤੇ ਅਲੌਕਿਕ ਪਰਮੇਸ਼ੁਰਾਂ ਦੇ ਸਰੂਪਾਂ ਨੂੰ ਉਨ੍ਹਾਂ ਦੇ ਹਿਰਦਿਆਂ ਤੋਂ ਬਾਹਰ ਕੱਢਣਾ ਜ਼ਰੂਰੀ ਹੈ, ਅਤੇ ਕਿਉਂਕਿ ਉਨ੍ਹਾਂ ਨੂੰ ਆਪਣੇ ਭ੍ਰਿਸ਼ਟ ਸੁਭਾਅ ਨੂੰ ਤਿਆਗਣ ਦੀ ਲੋੜ ਹੈ, ਇਸ ਲਈ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਆਪਣੇ ਭ੍ਰਿਸ਼ਟ ਸੁਭਾਅ ਨੂੰ ਜਾਣਨਾ ਪਵੇਗਾ। ਜੇ ਸਿਰਫ਼ ਮਨੁੱਖ ਹੀ ਅਸਪਸ਼ਟ ਪਰਮੇਸ਼ੁਰਾਂ ਦੇ ਸਰੂਪਾਂ ਨੂੰ ਲੋਕਾਂ ਦੇ ਹਿਰਦਿਆਂ ਤੋਂ ਕੱਢਣ ਦਾ ਕੰਮ ਕਰੇਗਾ, ਤਾਂ ਉਹ ਉਚਿਤ ਪ੍ਰਭਾਵ ਪ੍ਰਾਪਤ ਕਰਨ ਵਿੱਚ ਅਸਫ਼ਲ ਹੋ ਜਾਵੇਗਾ। ਲੋਕਾਂ ਦੇ ਹਿਰਦਿਆਂ ਵਿਚਲੇ ਅਸਪਸ਼ਟ ਪਰਮੇਸ਼ੁਰਾਂ ਦੇ ਸਰੂਪਾਂ ਨੂੰ ਇਕੱਲੇ ਵਚਨਾਂ ਨਾਲ ਹੀ ਉਜਾਗਰ ਕੀਤਾ ਜਾਂ, ਤਿਆਗਿਆ ਨਹੀਂ ਜਾ ਸਕਦਾ ਜਾਂ ਪੂਰੀ ਤਰ੍ਹਾਂ ਬਾਹਰ ਨਹੀਂ ਕੱਢਿਆ ਜਾ ਸਕਦਾ। ਅਜਿਹਾ ਕਰਨ ਨਾਲ, ਆਖ਼ਰਕਾਰ ਲੋਕਾਂ ਅੰਦਰੋਂ ਡੂੰਘੀਆਂ ਜੜ੍ਹਾਂ ਫੜ ਚੁੱਕੀਆਂ ਇਨ੍ਹਾਂ ਗੱਲਾਂ ਨੂੰ ਬਾਹਰ ਕੱਢਣਾ ਫੇਰ ਵੀ ਸੰਭਵ ਨਹੀਂ ਹੋਵੇਗਾ। ਸਿਰਫ਼ ਇਨ੍ਹਾਂ ਅਸਪਸ਼ਟ ਅਤੇ ਅਲੌਕਿਕ ਚੀਜ਼ਾਂ ਨੂੰ ਵਿਹਾਰਕ ਪਰਮੇਸ਼ੁਰ ਅਤੇ ਪਰਮੇਸ਼ੁਰ ਦੇ ਸੱਚੇ ਸਰੂਪ ਨਾਲ ਤਬਦੀਲ ਕਰਕੇ ਹੀ, ਅਤੇ ਲੋਕਾਂ ਨੂੰ ਹੌਲੀ-ਹੌਲੀ ਇਨ੍ਹਾਂ ਤੋਂ ਜਾਣੂ ਕਰਾ ਕੇ ਹੀ, ਉਚਿਤ ਪ੍ਰਭਾਵ ਪ੍ਰਾਪਤ ਕੀਤਾ ਜਾ ਸਕਦਾ ਹੈ। ਮਨੁੱਖ ਇਸ ਗੱਲ ਨੂੰ ਮੰਨਦਾ ਹੈ ਕਿ ਜਿਸ ਪਰਮੇਸ਼ੁਰ ਨੂੰ ਉਸ ਨੇ ਬੀਤੇ ਸਮੇਂ ਵਿੱਚ ਭਾਲਿਆ ਸੀ ਉਹ ਅਸਪਸ਼ਟ ਅਤੇ ਅਲੌਕਿਕ ਹੈ। ਉਹ ਜੋ ਇਸ ਪ੍ਰਭਾਵ ਨੂੰ ਪ੍ਰਾਪਤ ਕਰ ਸਕਦਾ ਹੈ, ਆਤਮਾ ਦੀ ਸਿੱਧੀ ਅਗਵਾਈ ਨਹੀਂ, ਕਿਸੇ ਖਾਸ ਵਿਅਕਤੀ ਦੀਆਂ ਸਿੱਖਿਆਵਾਂ ਤਾਂ ਬਿਲਕੁਲ ਵੀ ਨਹੀਂ, ਬਲਕਿ ਦੇਹਧਾਰੀ ਪਰਮੇਸ਼ੁਰ ਹੈ। ਜਦੋਂ ਦੇਹਧਾਰੀ ਪਰਮੇਸ਼ੁਰ ਅਧਿਕਾਰਕ ਤੌਰ ਤੇ ਆਪਣਾ ਕੰਮ ਕਰਦਾ ਹੈ ਤਾਂ ਮਨੁੱਖ ਦੀਆਂ ਧਾਰਣਾਵਾਂ ਦਾ ਪਰਦਾਫ਼ਾਸ਼ ਹੋ ਜਾਂਦਾ ਹੈ, ਕਿਉਂਕਿ ਦੇਹਧਾਰੀ ਪਰਮੇਸ਼ੁਰ ਦੀ ਸਧਾਰਣਤਾ ਅਤੇ ਅਸਲੀਅਤ ਮਨੁੱਖ ਦੀ ਕਲਪਨਾ ਵਿਚਲੇ ਅਸਪਸ਼ਟ ਅਤੇ ਅਲੌਕਿਕ ਪਰਮੇਸ਼ੁਰ ਦੇ ਬਿਲਕੁਲ ਉਲਟ ਹੈ। ਮਨੁੱਖ ਦੀਆਂ ਅਸਲ ਧਾਰਣਾਵਾਂ ਸਿਰਫ਼ ਉਦੋਂ ਹੀ ਉਜਾਗਰ ਹੋ ਸਕਦੀਆਂ ਹਨ ਜਦੋਂ ਦੇਹਧਾਰੀ ਪਰਮੇਸ਼ੁਰ ਦੇ ਨਾਲ ਉਨ੍ਹਾਂ ਦੀ ਤੁਲਨਾ ਕੀਤੀ ਜਾਂਦੀ ਹੈ। ਦੇਹਧਾਰੀ ਪਰਮੇਸ਼ੁਰ ਨਾਲ ਤੁਲਨਾ ਕੀਤੇ ਬਗੈਰ, ਮਨੁੱਖ ਦੀਆਂ ਧਾਰਣਾਵਾਂ ਨੂੰ ਉਜਾਗਰ ਨਹੀਂ ਕੀਤਾ ਜਾ ਸਕਦਾ; ਦੂਜੇ ਸ਼ਬਦਾਂ ਵਿੱਚ, ਅਸਲੀਅਤ ਨੂੰ ਤੁਲਨਾਤਮਕ ਪੱਖ ਵਾਂਗ ਇਸਤੇਮਾਲ ਕੀਤੇ ਬਗੈਰ, ਅਸਪਸ਼ਟ ਚੀਜ਼ਾਂ ਨੂੰ ਉਜਾਗਰ ਨਹੀਂ ਕੀਤਾ ਜਾ ਸਕਦਾ। ਕੋਈ ਵੀ ਇਸ ਕੰਮ ਨੂੰ ਕਰਨ ਲਈ ਵਚਨਾਂ ਦੀ ਵਰਤੋਂ ਕਰਨ ਦੇ ਸਮਰੱਥ ਨਹੀਂ ਹੈ, ਅਤੇ ਕੋਈ ਵੀ ਸ਼ਬਦਾਂ ਨਾਲ ਇਸ ਕੰਮ ਨੂੰ ਸਾਫ਼-ਸਪਸ਼ਟ ਬਿਆਨ ਕਰਨ ਦੇ ਸਮਰੱਥ ਨਹੀਂ ਹੈ। ਸਿਰਫ਼ ਖੁਦ ਪਰਮੇਸ਼ੁਰ ਹੀ ਆਪਣਾ ਖੁਦ ਦਾ ਕੰਮ ਕਰ ਸਕਦਾ ਹੈ, ਅਤੇ ਕੋਈ ਵੀ ਇਸ ਕੰਮ ਨੂੰ ਉਸ ਦੇ ਵੱਲੋਂ ਨਹੀਂ ਕਰ ਸਕਦਾ। ਮਨੁੱਖ ਦੀ ਭਾਸ਼ਾ ਭਾਵੇਂ ਜਿੰਨੀ ਵੀ ਅਮੀਰ ਹੋਵੇ, ਉਹ ਪਰਮੇਸ਼ੁਰ ਦੀ ਅਸਲੀਅਤ ਅਤੇ ਸਧਾਰਣਤਾ ਨੂੰ ਸਾਫ਼-ਸਪਸ਼ਟ ਬਿਆਨ ਕਰਨ ਦੇ ਸਮਰੱਥ ਨਹੀਂ ਹੈ। ਮਨੁੱਖ ਪਰਮੇਸ਼ੁਰ ਨੂੰ ਵਧੇਰੇ ਵਿਹਾਰਕ ਤੌਰ ਤੇ ਸਿਰਫ਼ ਤਾਂ ਹੀ ਜਾਣ ਸਕਦਾ ਹੈ, ਅਤੇ ਉਸ ਨੂੰ ਵਧੇਰੇ ਸਪਸ਼ਟ ਰੂਪ ਵਿੱਚ ਸਿਰਫ਼ ਤਾਂ ਹੀ ਵੇਖ ਸਕਦਾ ਹੈ, ਜੇ ਪਰਮੇਸ਼ੁਰ ਵਿਅਕਤੀਗਤ ਤੌਰ ਤੇ ਮਨੁੱਖ ਦਰਮਿਆਨ ਕੰਮ ਕਰਦਾ ਹੈ ਅਤੇ ਆਪਣੇ ਸਰੂਪ ਅਤੇ ਆਪਣੀ ਸ਼ਖਸੀਅਤ ਨੂੰ ਪੂਰੀ ਤਰ੍ਹਾਂ ਨਾਲ ਦਿਖਾਉਂਦਾ ਹੈ। ਇਹ ਪ੍ਰਭਾਵ ਸਰੀਰ ਵਾਲੇ ਕਿਸੇ ਵੀ ਮਨੁੱਖ ਦੁਆਰਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਬੇਸ਼ੱਕ, ਪਰਮੇਸ਼ੁਰ ਦਾ ਆਤਮਾ ਵੀ ਇਸ ਪ੍ਰਭਾਵ ਨੂੰ ਹਾਸਲ ਕਰਨ ਦੇ ਸਮਰੱਥ ਨਹੀਂ ਹੈ। ਪਰਮੇਸ਼ੁਰ ਭ੍ਰਿਸ਼ਟ ਮਨੁੱਖ ਨੂੰ ਸ਼ਤਾਨ ਦੇ ਪ੍ਰਭਾਵ ਤੋਂ ਬਚਾ ਸਕਦਾ ਹੈ, ਪਰ ਇਸ ਕੰਮ ਨੂੰ ਪਰਮੇਸ਼ੁਰ ਦਾ ਆਤਮਾ ਸਿੱਧੇ ਤੌਰ ਤੇ ਪੂਰਾ ਨਹੀਂ ਕਰ ਸਕਦਾ; ਸਗੋਂ, ਇਹ ਸਿਰਫ਼ ਪਰਮੇਸ਼ੁਰ ਦੇ ਆਤਮਾ ਦੁਆਰਾ ਧਾਰਣ ਕੀਤੇ ਸਰੀਰ, ਭਾਵ ਪਰਮੇਸ਼ੁਰ ਦੇ ਦੇਹਧਾਰੀ ਰੂਪ ਦੁਆਰਾ ਹੀ ਕੀਤਾ ਜਾ ਸਕਦਾ ਹੈ। ਇਹ ਸਰੀਰ ਮਨੁੱਖ ਵੀ ਹੈ ਅਤੇ ਪਰਮੇਸ਼ੁਰ ਵੀ, ਇਹ ਸਧਾਰਣ ਮਨੁੱਖਤਾ ਵਾਲਾ ਮਨੁੱਖ ਵੀ ਹੈ ਅਤੇ ਸੰਪੂਰਨ ਪਰਮੇਸ਼ੁਰਤਾਈ ਵਾਲਾ ਪਰਮੇਸ਼ੁਰ ਵੀ ਹੈ। ਅਤੇ ਇਸ ਤਰ੍ਹਾਂ, ਭਾਵੇਂ ਇਹ ਸਰੀਰ ਪਰਮੇਸ਼ੁਰ ਦਾ ਆਤਮਾ ਨਹੀਂ ਹੈ, ਅਤੇ ਆਤਮਾ ਤੋਂ ਬਹੁਤ ਹੀ ਵੱਖਰਾ ਹੈ, ਪਰ ਫਿਰ ਵੀ ਇਹ ਦੇਹਧਾਰੀ ਪਰਮੇਸ਼ੁਰ ਖੁਦ ਹੈ ਜੋ ਮਨੁੱਖ ਨੂੰ ਬਚਾਉਂਦਾ ਹੈ, ਜੋ ਆਤਮਾ ਹੈ ਅਤੇ ਜੋ ਸਰੀਰ ਵੀ ਹੈ। ਭਾਵੇਂ ਉਸ ਨੂੰ ਜਿਸ ਵੀ ਨਾਂ ਨਾਲ ਸੱਦਿਆ ਜਾਂਦਾ ਹੋਵੇ, ਆਖ਼ਰਕਾਰ ਇਹ ਅਜੇ ਵੀ ਖੁਦ ਪਰਮੇਸ਼ੁਰ ਹੀ ਹੈ ਜੋ ਮਨੁੱਖਜਾਤੀ ਨੂੰ ਬਚਾਉਂਦਾ ਹੈ। ਕਿਉਂਕਿ ਪਰਮੇਸ਼ੁਰ ਦਾ ਆਤਮਾ ਸਰੀਰ ਤੋਂ ਅਟੁੱਟ ਹੈ, ਅਤੇ ਸਰੀਰ ਦਾ ਕੰਮ ਪਰਮੇਸ਼ੁਰ ਦੇ ਆਤਮਾ ਦਾ ਕੰਮ ਵੀ ਹੈ; ਸਿਰਫ਼ ਇੰਨਾ ਹੈ ਕਿ ਇਹ ਕੰਮ ਆਤਮਾ ਦੀ ਪਛਾਣ ਵਰਤਦੇ ਹੋਏ ਨਹੀਂ ਕੀਤਾ ਜਾਂਦਾ ਹੈ, ਬਲਕਿ ਸਰੀਰ ਦੀ ਪਛਾਣ ਵਰਤਦੇ ਹੋਏ ਕੀਤਾ ਜਾਂਦਾ ਹੈ। ਜੋ ਕੰਮ ਆਤਮਾ ਦੁਆਰਾ ਸਿੱਧੇ ਤੌਰ ਤੇ ਕੀਤੇ ਜਾਣ ਦੀ ਲੋੜ ਹੁੰਦੀ ਹੈ, ਉਸ ਵਾਸਤੇ ਦੇਹਧਾਰਣ ਦੀ ਲੋੜ ਨਹੀਂ ਹੁੰਦੀ, ਅਤੇ ਜਿਸ ਕੰਮ ਨੂੰ ਕਰਨ ਲਈ ਸਰੀਰ ਦੀ ਲੋੜ ਹੁੰਦੀ ਹੈ ਉਸ ਨੂੰ ਸਿੱਧੇ ਤੌਰ ਤੇ ਆਤਮਾ ਦੁਆਰਾ ਨਹੀਂ ਕੀਤਾ ਜਾ ਸਕਦਾ, ਅਤੇ ਸਿਰਫ਼ ਦੇਹਧਾਰੀ ਪਰਮੇਸ਼ੁਰ ਦੁਆਰਾ ਹੀ ਕੀਤਾ ਜਾ ਸਕਦਾ ਹੈ। ਇਸ ਕੰਮ ਦੇ ਲਈ ਜੋ ਲੋੜੀਂਦਾ ਹੈ ਉਹ ਇਹੀ ਹੈ, ਅਤੇ ਇਹ ਉਹ ਹੈ ਜਿਸ ਦੀ ਭ੍ਰਿਸ਼ਟ ਮਨੁੱਖਜਾਤੀ ਨੂੰ ਲੋੜ ਹੈ। ਪਰਮੇਸ਼ੁਰ ਦੇ ਕੰਮ ਦੇ ਤਿੰਨੋ ਪੜਾਵਾਂ ਵਿੱਚ, ਸਿਰਫ਼ ਪਹਿਲਾ ਪੜਾਅ ਹੀ ਸਿੱਧੇ ਤੌਰ ਤੇ ਆਤਮਾ ਦੁਆਰਾ ਪੂਰਾ ਕੀਤਾ ਗਿਆ ਸੀ, ਅਤੇ ਬਾਕੀ ਦੇ ਦੋ ਪੜਾਅ ਦੇਹਧਾਰੀ ਪਰਮੇਸ਼ੁਰ ਦੁਆਰਾ ਪੂਰੇ ਕੀਤੇ ਗਏ ਸਨ, ਨਾ ਕਿ ਸਿੱਧੇ ਤੌਰ ਤੇ ਆਤਮਾ ਦੁਆਰਾ। ਆਤਮਾ ਦੁਆਰਾ ਕੀਤੇ ਸ਼ਰਾ ਦੇ ਯੁਗ ਦੇ ਕੰਮ ਵਿੱਚ ਮਨੁੱਖ ਦੇ ਭ੍ਰਿਸ਼ਟ ਸੁਭਾਅ ਨੂੰ ਬਦਲਣਾ ਸ਼ਾਮਲ ਨਹੀਂ ਸੀ, ਅਤੇ ਨਾ ਹੀ ਮਨੁੱਖ ਦੇ ਪਰਮੇਸ਼ੁਰ ਬਾਰੇ ਗਿਆਨ ਨਾਲ ਇਸ ਦਾ ਕੋਈ ਸੰਬੰਧ ਸੀ। ਪਰ, ਕਿਰਪਾ ਦੇ ਯੁਗ ਅਤੇ ਰਾਜ ਦੇ ਯੁਗ ਵਿੱਚ ਪਰਮੇਸ਼ੁਰ ਦੇ ਸਰੀਰ ਦੇ ਕੰਮ ਵਿੱਚ ਮਨੁੱਖ ਦਾ ਭ੍ਰਿਸ਼ਟ ਸੁਭਾਅ ਅਤੇ ਉਸ ਦਾ ਪਰਮੇਸ਼ੁਰ ਬਾਰੇ ਗਿਆਨ ਸ਼ਾਮਲ ਹੈ, ਅਤੇ ਇਹ ਮੁਕਤੀ ਦੇ ਕੰਮ ਦਾ ਇਕ ਅਹਿਮ ਅਤੇ ਨਿਰਣਾਇਕ ਹਿੱਸਾ ਹੈ। ਇਸ ਲਈ, ਭ੍ਰਿਸ਼ਟ ਮਨੁੱਖਜਾਤੀ ਨੂੰ ਦੇਹਧਾਰੀ ਪਰਮੇਸ਼ੁਰ ਦੀ ਮੁਕਤੀ ਦੀ ਹੋਰ ਵੀ ਵੱਧ ਲੋੜ ਹੈ, ਅਤੇ ਦੇਹਧਾਰੀ ਪਰਮੇਸ਼ੁਰ ਦੇ ਸਿੱਧੇ ਕੰਮ ਦੀ ਹੋਰ ਵੀ ਵੱਧ ਲੋੜ ਹੈ। ਮਨੁੱਖਜਾਤੀ ਨੂੰ ਲੋੜ ਹੈ ਕਿ ਦੇਹਧਾਰੀ ਪਰਮੇਸ਼ੁਰ ਉਸ ਦਾ ਅਯਾਲੀ ਬਣੇ, ਉਸ ਨੂੰ ਆਸਰਾ ਦੇਵੇ, ਉਸ ਨੂੰ ਪਾਣੀ ਪਿਆਵੇ, ਉਸ ਨੂੰ ਭੋਜਨ ਦੇਵੇ, ਉਸ ਦਾ ਨਿਆਂ ਅਤੇ ਤਾੜਨਾ ਕਰੇ, ਅਤੇ ਉਸ ਨੂੰ ਦੇਹਧਾਰੀ ਪਰਮੇਸ਼ੁਰ ਤੋਂ ਹੋਰ ਵੱਧ ਕਿਰਪਾ ਅਤੇ ਹੋਰ ਵੱਡੇ ਛੁਟਕਾਰੇ ਦੀ ਲੋੜ ਹੈ। ਸਿਰਫ਼ ਸਰੀਰ ਵਿਚਲਾ ਪਰਮੇਸ਼ੁਰ ਹੀ ਮਨੁੱਖ ਦਾ ਵਿਸ਼ਵਾਸਪਾਤਰ, ਮਨੁੱਖ ਦਾ ਅਯਾਲੀ, ਮਨੁੱਖ ਦਾ ਵੱਡਾ ਸਹਾਇਕ ਹੋ ਸਕਦਾ ਹੈ ਅਤੇ ਇਹ ਸਭ ਕੁਝ ਅਜੋਕੇ ਅਤੇ ਬੀਤੇ ਵੇਲਿਆਂ ਵਿੱਚ ਦੇਹਧਾਰਣ ਦੀ ਲੋੜ ਹੈ।
ਮਨੁੱਖ ਸ਼ਤਾਨ ਦੁਆਰਾ ਭ੍ਰਿਸ਼ਟ ਕੀਤਾ ਗਿਆ ਹੈ ਅਤੇ ਇਸ ਦਾ ਸਥਾਨ ਪਰਮੇਸ਼ੁਰ ਦੇ ਸਾਰੇ ਪ੍ਰਾਣੀਆਂ ਵਿੱਚੋਂ ਸਭ ਤੋਂ ਉੱਚਾ ਹੈ, ਇਸ ਲਈ ਮਨੁੱਖ ਨੂੰ ਪਰਮੇਸ਼ੁਰ ਦੀ ਮੁਕਤੀ ਦੀ ਲੋੜ ਹੈ। ਪਰਮੇਸ਼ੁਰ ਦੀ ਮੁਕਤੀ ਦਾ ਉਦੇਸ਼ ਮਨੁੱਖ ਹੈ, ਨਾ ਕਿ ਸ਼ਤਾਨ, ਅਤੇ ਜਿਸ ਨੂੰ ਬਚਾਇਆ ਜਾਵੇਗਾ ਉਹ ਮਨੁੱਖ ਦਾ ਸਰੀਰ, ਅਤੇ ਮਨੁੱਖ ਦੀ ਆਤਮਾ ਹੈ, ਨਾ ਕਿ ਸ਼ਤਾਨ ਦੀ। ਸ਼ਤਾਨ ਪਰਮੇਸ਼ੁਰ ਦੀ ਬਰਬਾਦੀ ਦਾ ਉਦੇਸ਼ ਹੈ, ਮਨੁੱਖ ਪਰਮੇਸ਼ੁਰ ਦੀ ਮੁਕਤੀ ਦਾ ਉਦੇਸ਼ ਹੈ, ਅਤੇ ਮਨੁੱਖ ਦਾ ਸਰੀਰ ਸ਼ਤਾਨ ਦੁਆਰਾ ਭ੍ਰਿਸ਼ਟ ਕੀਤਾ ਜਾ ਚੁੱਕਾ ਹੈ, ਇਸ ਲਈ ਸਭ ਤੋਂ ਪਹਿਲਾਂ ਬਚਾਇਆ ਜਾਣ ਵਾਲਾ ਮਨੁੱਖ ਦਾ ਸਰੀਰ ਹੀ ਹੋਣਾ ਚਾਹੀਦਾ ਹੈ। ਮਨੁੱਖ ਦਾ ਸਰੀਰ ਅਤਿਅੰਤ ਡੂੰਘਾਈ ਤਕ ਭ੍ਰਿਸ਼ਟ ਕੀਤਾ ਜਾ ਚੁੱਕਾ ਹੈ, ਅਤੇ ਇਹ ਅਜਿਹੀ ਚੀਜ਼ ਬਣ ਗਿਆ ਹੈ ਜੋ ਪਰਮੇਸ਼ੁਰ ਦਾ ਵਿਰੋਧ ਕਰਦੀ ਹੈ, ਇੰਨਾ ਜ਼ਿਆਦਾ ਕਿ ਇਹ ਖੁੱਲ੍ਹੇਆਮ ਵੀ ਪਰਮੇਸ਼ੁਰ ਦੀ ਹੋਂਦ ਦਾ ਵਿਰੋਧ ਕਰਦੀ ਹੈ ਅਤੇ ਇਸ ਤੋਂ ਇਨਕਾਰ ਕਰਦੀ ਹੈ। ਬਸ ਇਹ ਭ੍ਰਿਸ਼ਟ ਸਰੀਰ ਬੇਹੱਦ ਅੜੀਅਲ ਹੈ, ਅਤੇ ਸਰੀਰ ਦੇ ਭ੍ਰਿਸ਼ਟ ਸੁਭਾਅ ਨਾਲ ਨਜਿੱਠਣ ਜਾਂ ਇਸ ਨੂੰ ਬਦਲਣ ਤੋਂ ਵੱਧ ਮੁਸ਼ਕਲ ਹੋਰ ਕੁਝ ਵੀ ਨਹੀਂ ਹੈ। ਸ਼ਤਾਨ ਵਿਘਨ ਪਾਉਣ ਲਈ ਮਨੁੱਖ ਦੇ ਸਰੀਰ ਵਿੱਚ ਆਉਂਦਾ ਹੈ, ਅਤੇ ਇਹ ਪਰਮੇਸ਼ੁਰ ਦੇ ਕੰਮ ਵਿੱਚ ਵਿਘਨ ਪਾਉਣ ਅਤੇ ਪਰਮੇਸ਼ੁਰ ਦੀ ਯੋਜਨਾ ਨੂੰ ਵਿਗਾੜਨ ਲਈ ਮਨੁੱਖ ਦੇ ਸਰੀਰ ਨੂੰ ਵਰਤਦਾ ਹੈ, ਅਤੇ ਇਸ ਤਰ੍ਹਾਂ ਮਨੁੱਖ ਸ਼ਤਾਨ ਬਣ ਗਿਆ ਹੈ, ਅਤੇ ਪਰਮੇਸ਼ੁਰ ਦਾ ਦੁਸ਼ਮਣ ਬਣ ਗਿਆ ਹੈ। ਮਨੁੱਖ ਨੂੰ ਬਚਾਏ ਜਾਣ ਲਈ, ਸਭ ਤੋਂ ਪਹਿਲਾਂ ਉਸ ਨੂੰ ਜਿੱਤਣਾ ਪਵੇਗਾ। ਇਸੇ ਕਰਕੇ ਹੀ ਪਰਮੇਸ਼ੁਰ ਚੁਣੌਤੀ ਨੂੰ ਸਵੀਕਾਰ ਕਰਦਾ ਹੈ ਅਤੇ ਸਰੀਰ ਵਿੱਚ ਆਉਂਦਾ ਹੈ ਤਾਂ ਕਿ ਉਹ, ਉਹ ਕੰਮ ਕਰ ਸਕੇ ਜੋ ਉਹ ਕਰਨਾ ਚਾਹੁੰਦਾ ਹੈ, ਅਤੇ ਸ਼ਤਾਨ ਨਾਲ ਲੜਾਈ ਲੜ ਸਕੇ। ਉਸ ਦਾ ਮਕਸਦ ਮਨੁੱਖ ਦੀ ਮੁਕਤੀ ਹੈ, ਜਿਸ ਨੂੰ ਭ੍ਰਿਸ਼ਟ ਕੀਤਾ ਜਾ ਚੁੱਕਾ ਹੈ, ਅਤੇ ਸ਼ਤਾਨ ਦੀ ਹਾਰ ਅਤੇ ਬਰਬਾਦੀ ਹੈ, ਜੋ ਉਸ ਦਾ ਵਿਦ੍ਰੋਹ ਕਰਦਾ ਹੈ। ਉਹ ਮਨੁੱਖ ਨੂੰ ਜਿੱਤਣ ਦੇ ਆਪਣੇ ਕੰਮ ਰਾਹੀਂ ਸ਼ਤਾਨ ਨੂੰ ਹਰਾਉਂਦਾ ਹੈ, ਜਦਕਿ ਇਸ ਦੇ ਨਾਲ ਹੀ ਉਹ ਭ੍ਰਿਸ਼ਟ ਮਨੁੱਖਜਾਤੀ ਨੂੰ ਵੀ ਬਚਾਉਂਦਾ ਹੈ। ਇਸ ਤਰ੍ਹਾਂ, ਇਹ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਉਣ ਵਰਗਾ ਕੰਮ ਹੈ। ਉਹ ਸਰੀਰ ਵਿੱਚ ਕੰਮ ਕਰਦਾ ਹੈ, ਅਤੇ ਸਰੀਰ ਵਿੱਚ ਬੋਲਦਾ ਹੈ, ਅਤੇ ਸਾਰਾ ਕੰਮ ਸਰੀਰ ਵਿੱਚ ਹੀ ਕਰਦਾ ਹੈ ਤਾਂ ਜੋ ਮਨੁੱਖ ਨਾਲ ਬਿਹਤਰ ਢੰਗ ਨਾਲ ਰੁੱਝ ਸਕੇ, ਅਤੇ ਬਿਹਤਰ ਢੰਗ ਨਾਲ ਮਨੁੱਖ ਨੂੰ ਜਿੱਤ ਸਕੇ। ਜਦੋਂ ਪਰਮੇਸ਼ੁਰ ਅੰਤ ਦੇ ਸਮੇਂ ਸਰੀਰ ਧਾਰਨ ਕਰੇਗਾ, ਤਾਂ ਸਰੀਰ ਵਿੱਚ ਉਸ ਦੇ ਅੰਤ ਦੇ ਦਿਨਾਂ ਦਾ ਕੰਮ ਸਮਾਪਤ ਹੋ ਜਾਵੇਗਾ। ਉਹ ਸਾਰੇ ਮਨੁੱਖਾਂ ਨੂੰ ਕਿਸਮਾਂ ਦੇ ਅਨੁਸਾਰ ਵਰਗਾਂ ਵਿੱਚ ਵੰਡੇਗਾ, ਆਪਣੇ ਸਮੁੱਚੇ ਪ੍ਰਬੰਧਨ ਦੀ ਸਮਾਪਤੀ ਕਰੇਗਾ, ਅਤੇ ਨਾਲ ਹੀ ਸਰੀਰ ਵਿੱਚ ਆਪਣੇ ਸਾਰੇ ਕੰਮਾਂ ਦੀ ਵੀ ਸਮਾਪਤੀ ਕਰੇਗਾ। ਧਰਤੀ ਉੱਤੇ ਉਸ ਦਾ ਸਾਰਾ ਕੰਮ ਖਤਮ ਹੋਣ ਤੋਂ ਬਾਅਦ, ਉਹ ਪੂਰੀ ਤਰ੍ਹਾਂ ਨਾਲ ਜੇਤੂ ਹੋ ਜਾਵੇਗਾ। ਸਰੀਰ ਵਿੱਚ ਕੰਮ ਕਰਦਿਆਂ, ਪਰਮੇਸ਼ੁਰ ਨੇ ਮਨੁੱਖਜਾਤੀ ਨੂੰ ਪੂਰੀ ਤਰ੍ਹਾਂ ਜਿੱਤ ਲਿਆ ਹੋਵੇਗਾ, ਅਤੇ ਮਨੁੱਖਜਾਤੀ ਨੂੰ ਪੂਰੀ ਤਰ੍ਹਾਂ ਪ੍ਰਾਪਤ ਕਰ ਲਿਆ ਹੋਵੇਗਾ। ਕੀ ਇਸ ਦਾ ਇਹ ਮਤਲਬ ਨਹੀਂ ਕਿ ਉਸ ਦਾ ਪੂਰਾ ਪ੍ਰਬੰਧਨ ਖਤਮ ਹੋ ਚੁੱਕਾ ਹੋਵੇਗਾ? ਜਦੋਂ ਪਰਮੇਸ਼ੁਰ ਸਰੀਰ ਵਿੱਚ ਆਪਣਾ ਕੰਮ ਸਮਾਪਤ ਕਰੇਗਾ, ਕਿਉਂਕਿ ਉਹ ਸ਼ਤਾਨ ਨੂੰ ਪੂਰੀ ਤਰ੍ਹਾਂ ਹਰਾ ਕੇ ਜੇਤੂ ਰਿਹਾ ਹੈ, ਤਾਂ ਸ਼ਤਾਨ ਕੋਲ ਮਨੁੱਖ ਨੂੰ ਭ੍ਰਿਸ਼ਟ ਕਰਨ ਦਾ ਕੋਈ ਹੋਰ ਮੌਕਾ ਨਹੀਂ ਹੋਵੇਗਾ। ਪਰਮੇਸ਼ੁਰ ਦੇ ਪਹਿਲੇ ਦੇਹਧਾਰਣ ਦਾ ਕੰਮ ਮਨੁੱਖ ਦੇ ਪਾਪਾਂ ਦਾ ਛੁਟਕਾਰਾ ਅਤੇ ਮਾਫ਼ੀ ਸੀ। ਹੁਣ ਇਹ ਮਨੁੱਖਜਾਤੀ ਨੂੰ ਜਿੱਤਣ ਅਤੇ ਪੂਰੀ ਤਰ੍ਹਾਂ ਨਾਲ ਪ੍ਰਾਪਤ ਕਰਨ ਦਾ ਕੰਮ ਹੈ, ਜਿਸ ਕਰਕੇ ਸ਼ਤਾਨ ਕੋਲ ਹੁਣ ਆਪਣਾ ਕੰਮ ਕਰਨ ਦਾ ਕੋਈ ਤਰੀਕਾ ਨਹੀਂ ਰਹੇਗਾ, ਅਤੇ ਪੂਰੀ ਤਰ੍ਹਾਂ ਹਾਰ ਜਾਵੇਗਾ, ਅਤੇ ਪਰਮੇਸ਼ੁਰ ਪੂਰੀ ਤਰ੍ਹਾਂ ਜੇਤੂ ਹੋ ਚੁੱਕਾ ਹੋਵੇਗਾ। ਇਹ ਸਰੀਰ ਦਾ ਕੰਮ ਹੈ, ਤੇ ਇਹ ਉਹ ਕੰਮ ਹੈ ਜੋ ਖੁਦ ਪਰਮੇਸ਼ੁਰ ਦੁਆਰਾ ਕੀਤਾ ਜਾਂਦਾ ਹੈ। ਪਰਮੇਸ਼ੁਰ ਦੇ ਕੰਮ ਦੇ ਤਿੰਨ ਪੜਾਵਾਂ ਦਾ ਅਰੰਭਕ ਕੰਮ ਸਿੱਧੇ ਤੌਰ ਤੇ ਆਤਮਾ ਦੁਆਰਾ ਕੀਤਾ ਗਿਆ ਸੀ, ਨਾ ਕਿ ਸਰੀਰ ਦੁਆਰਾ। ਹਾਲਾਂਕਿ, ਪਰਮੇਸ਼ੁਰ ਦੇ ਕੰਮ ਦੇ ਤਿੰਨ ਪੜਾਵਾਂ ਦਾ ਅੰਤਮ ਕੰਮ, ਦੇਹਧਾਰੀ ਪਰਮੇਸ਼ੁਰ ਦੁਆਰਾ ਕੀਤਾ ਜਾਂਦਾ ਹੈ, ਨਾ ਕਿ ਸਿੱਧੇ ਤੌਰ ਤੇ ਆਤਮਾ ਦੁਆਰਾ। ਵਿਚਕਾਰਲੇ ਪੜਾਅ ਦਾ ਛੁਟਕਾਰੇ ਦਾ ਕੰਮ ਵੀ ਪਰਮੇਸ਼ੁਰ ਦੁਆਰਾ ਸਰੀਰ ਵਿੱਚ ਕੀਤਾ ਗਿਆ ਸੀ। ਪ੍ਰਬੰਧਨ ਦੇ ਸਮੁੱਚੇ ਕੰਮ ਦੌਰਾਨ, ਸਭ ਤੋਂ ਮਹੱਤਵਪੂਰਣ ਕੰਮ ਹੈ ਮਨੁੱਖ ਨੂੰ ਸ਼ਤਾਨ ਦੇ ਪ੍ਰਭਾਵ ਤੋਂ ਬਚਾਉਣਾ। ਸਭ ਤੋਂ ਅਹਿਮ ਕੰਮ ਹੈ ਭ੍ਰਿਸ਼ਟ ਮਨੁੱਖ ਦੀ ਸੰਪੂਰਣ ਜਿੱਤ, ਤੇ ਇੰਝ ਜਿੱਤੇ ਹੋਏ ਮਨੁੱਖ ਦੇ ਹਿਰਦੇ ਵਿੱਚ ਪਰਮੇਸ਼ੁਰ ਲਈ ਅਸਲ ਸਤਿਕਾਰ ਨੂੰ ਬਹਾਲ ਕਰਨਾ, ਅਤੇ ਉਸ ਨੂੰ ਇਕ ਆਮ ਜੀਵਨ, ਭਾਵ, ਪਰਮੇਸ਼ੁਰ ਦੇ ਕਿਸੇ ਪ੍ਰਾਣੀ ਦਾ ਆਮ ਜੀਵਨ ਪ੍ਰਾਪਤ ਕਰਨ ਦੀ ਆਗਿਆ ਦੇਣਾ। ਇਹ ਕੰਮ ਨਿਰਣਾਇਕ ਹੈ, ਅਤੇ ਇਹ ਪ੍ਰਬੰਧਨ ਦੇ ਕੰਮ ਦਾ ਮੁੱਖ ਹਿੱਸਾ ਹੈ। ਮੁਕਤੀ ਦੇ ਕੰਮ ਦੇ ਤਿੰਨ ਪੜਾਵਾਂ ਵਿੱਚ, ਸ਼ਰਾ ਦੇ ਯੁਗ ਦੇ ਕੰਮ ਦਾ ਪਹਿਲਾ ਪੜਾਅ ਪ੍ਰਬੰਧਨ ਦੇ ਕੰਮ ਦੇ ਮੁੱਖ ਹਿੱਸੇ ਦੇ ਨੇੜੇ-ਤੇੜੇ ਵੀ ਨਹੀਂ ਸੀ; ਇਸ ਵਿੱਚ ਮੁਕਤੀ ਦੇ ਕੰਮ ਦੀ ਸਿਰਫ਼ ਹਲਕੀ ਜਿਹੀ ਝਲਕ ਸੀ, ਅਤੇ ਮਨੁੱਖ ਨੂੰ ਸ਼ਤਾਨ ਦੇ ਅਧਿਕਾਰ ਤੋਂ ਬਚਾਉਣ ਦੇ ਪਰਮੇਸ਼ੁਰ ਦੇ ਕੰਮ ਦਾ ਅਰੰਭ ਨਹੀਂ ਸੀ। ਪਹਿਲੇ ਪੜਾਅ ਦਾ ਕੰਮ ਆਤਮਾ ਦੁਆਰਾ ਸਿੱਧੇ ਤੌਰ ਤੇ ਕੀਤਾ ਗਿਆ ਸੀ ਕਿਉਂਕਿ, ਸ਼ਰਾ ਦੇ ਤਹਿਤ, ਮਨੁੱਖ ਸਿਰਫ਼ ਸ਼ਰਾ ਦੀ ਪਾਲਣਾ ਕਰਨਾ ਜਾਣਦਾ ਸੀ, ਅਤੇ ਮਨੁੱਖ ਵਿੱਚ ਵਧੇਰੇ ਸੱਚਾਈ ਨਹੀਂ ਸੀ, ਅਤੇ ਕਿਉਂਕਿ ਸ਼ਰਾ ਦੇ ਯੁਗ ਦੇ ਕੰਮ ਵਿੱਚ ਮਨੁੱਖ ਦੇ ਸੁਭਾਅ ਵਿੱਚ ਤਬਦੀਲੀਆਂ ਮੁਸ਼ਕਲ ਨਾਲ ਹੀ ਸ਼ਾਮਲ ਸਨ, ਇਸ ਨਾਲ ਕੋਈ ਸੰਬੰਧ ਹੋਣਾ ਤਾਂ ਦੂਰ ਦੀ ਗੱਲ ਰਹੀ ਕਿ ਮਨੁੱਖ ਨੂੰ ਸ਼ਤਾਨ ਦੇ ਅਧਿਕਾਰ ਤੋਂ ਕਿਵੇਂ ਬਚਾਉਣਾ ਹੈ। ਇਸ ਤਰ੍ਹਾਂ ਪਰਮੇਸ਼ੁਰ ਦੇ ਆਤਮਾ ਨੇ ਕੰਮ ਦੇ ਇਸ ਸਰਬੋਤਮ ਸਿੱਧੇ-ਸਾਦੇ ਪੜਾਅ ਨੂੰ ਸੰਪੂਰਨ ਕੀਤਾ ਜਿਸ ਦਾ ਮਨੁੱਖ ਦੇ ਭ੍ਰਿਸ਼ਟ ਸੁਭਾਅ ਨਾਲ ਕੋਈ ਸਰੋਕਾਰ ਨਹੀਂ ਸੀ। ਪ੍ਰਬੰਧਨ ਦੇ ਮੁੱਖ ਹਿੱਸੇ ਨਾਲ ਕੰਮ ਦੇ ਇਸ ਪੜਾਅ ਦਾ ਸੰਬੰਧ ਨਾਂਮਾਤਰ ਹੀ ਸੀ, ਅਤੇ ਇਸ ਦਾ ਮਨੁੱਖ ਦੀ ਮੁਕਤੀ ਦੇ ਅਧਿਕਾਰਕ ਕੰਮ ਨਾਲ ਕੋਈ ਵੱਡਾ ਸੰਬੰਧ ਨਹੀਂ ਸੀ, ਤੇ ਇਸ ਕਰਕੇ ਇਸ ਦੇ ਵਾਸਤੇ ਪਰਮੇਸ਼ੁਰ ਨੂੰ ਆਪਣਾ ਕੰਮ ਕਰਨ ਦੇ ਲਈ ਨਿੱਜੀ ਰੂਪ ਵਿੱਚ ਸਰੀਰ ਧਾਰਨ ਕਰਨ ਦੀ ਲੋੜ ਨਹੀਂ ਸੀ। ਆਤਮਾ ਦੁਆਰਾ ਕੀਤਾ ਕੰਮ ਨਿਰਵਿਵਾਦ ਅਤੇ ਕਲਪਨਾ ਤੋਂ ਪਰੇ ਹੈ, ਅਤੇ ਇਹ ਮਨੁੱਖ ਲਈ ਅਤਿਅੰਤ ਭੈਅਭੀਤ ਕਰਨ ਵਾਲਾ ਅਤੇ ਪਹੁੰਚ ਤੋਂ ਬਾਹਰ ਹੈ; ਆਤਮਾ ਸਿੱਧੇ ਤੌਰ ਤੇ ਮੁਕਤੀ ਦਾ ਕੰਮ ਕਰਨ ਲਈ ਢੁਕਵਾਂ ਨਹੀਂ ਹੈ, ਅਤੇ ਮਨੁੱਖ ਨੂੰ ਸਿੱਧੇ ਤੌਰ ਤੇ ਜੀਵਨ ਪ੍ਰਦਾਨ ਕਰਨ ਲਈ ਢੁਕਵਾਂ ਨਹੀਂ ਹੈ। ਮਨੁੱਖ ਲਈ ਸਭ ਤੋਂ ਢੁਕਵਾਂ ਹੈ ਆਤਮਾ ਦੇ ਕੰਮ ਨੂੰ ਕਿਸੇ ਅਜਿਹੇ ਦ੍ਰਿਸ਼ਟੀਕੋਣ ਵਿੱਚ ਤਬਦੀਲ ਕਰਨਾ ਜੋ ਮਨੁੱਖ ਦੇ ਨੇੜੇ ਹੋਵੇ, ਕਹਿਣ ਦਾ ਭਾਵ ਹੈ, ਮਨੁੱਖ ਲਈ ਜੋ ਸਭ ਤੋਂ ਵੱਧ ਢੁਕਵਾਂ ਹੈ ਉਹ ਹੈ ਪਰਮੇਸ਼ੁਰ ਲਈ ਆਪਣਾ ਕੰਮ ਕਰਨ ਵਾਸਤੇ ਇੱਕ ਆਮ, ਸਧਾਰਣ ਵਿਅਕਤੀ ਬਣ ਜਾਣਾ। ਇਸ ਦੇ ਲਈ ਪਰਮੇਸ਼ੁਰ ਨੂੰ ਆਪਣੇ ਕੰਮ ਵਿੱਚ ਆਤਮਾ ਦੀ ਥਾਂ ਲੈਣ ਲਈ ਦੇਹਧਾਰਣ ਕਰਨਾ ਪੈਂਦਾ ਹੈ, ਅਤੇ ਮਨੁੱਖ ਦੇ ਲਈ, ਪਰਮੇਸ਼ੁਰ ਲਈ ਕੰਮ ਕਰਨ ਵਾਸਤੇ ਮੁਕਾਬਲਤਨ ਕੋਈ ਇਸ ਤੋਂ ਵੱਧ ਢੁਕਵਾਂ ਤਰੀਕਾ ਨਹੀਂ ਹੈ। ਕੰਮ ਦੇ ਇਨ੍ਹਾਂ ਤਿੰਨਾਂ ਪੜਾਵਾਂ ਦਰਮਿਆਨ, ਦੋ ਪੜਾਅ ਸਰੀਰ ਦੁਆਰਾ ਪੂਰੇ ਕੀਤੇ ਜਾਂਦੇ ਹਨ, ਅਤੇ ਇਹ ਦੋ ਪੜਾਅ ਪ੍ਰਬੰਧਨ ਦੇ ਕੰਮ ਦੇ ਅਹਿਮ ਪਹਿਲੂ ਹਨ। ਦੋਵੇਂ ਦੇਹਧਾਰਣ ਇੱਕ ਦੂਜੇ ਦੇ ਪੂਰਕ ਹਨ ਅਤੇ ਇੱਕ ਦੂਜੇ ਨੂੰ ਮੁਕੰਮਲ ਤੌਰ ਤੇ ਪੂਰਾ ਕਰਦੇ ਹਨ। ਪਰਮੇਸ਼ੁਰ ਦੇ ਦੇਹਧਾਰਣ ਦੇ ਪਹਿਲੇ ਪੜਾਅ ਨੇ ਦੂਜੇ ਪੜਾਅ ਦੀ ਨੀਂਹ ਰੱਖੀ, ਅਤੇ ਇਹ ਕਿਹਾ ਜਾ ਸਕਦਾ ਹੈ ਕਿ ਪਰਮੇਸ਼ੁਰ ਦੇ ਦੋ ਦੇਹਧਾਰਣ ਇਕ ਸਮੁੱਚਾ ਰੂਪ ਬਣਾਉਂਦੇ ਹਨ ਅਤੇ ਇਕ ਦੂਜੇ ਦੇ ਅਨੁਕੂਲ ਹਨ। ਪਰਮੇਸ਼ੁਰ ਦੇ ਕੰਮ ਦੇ ਇਹ ਦੋ ਪੜਾਅ ਪਰਮੇਸ਼ੁਰ ਦੁਆਰਾ ਆਪਣੀ ਦੇਹਧਾਰੀ ਪਛਾਣ ਵਿੱਚ ਪੂਰੇ ਕੀਤੇ ਜਾਂਦੇ ਹਨ ਕਿਉਂਕਿ ਇਹ ਸਮੁੱਚੇ ਪ੍ਰਬੰਧਨ ਦੇ ਕੰਮ ਲਈ ਬਹੁਤ ਮਹੱਤਵਪੂਰਣ ਹਨ। ਲਗਭਗ ਇਹ ਕਿਹਾ ਜਾ ਸਕਦਾ ਹੈ ਕਿ, ਪਰਮੇਸ਼ੁਰ ਦੇ ਦੋਵਾਂ ਦੇਹਧਾਰਣਾਂ ਦੇ ਕੰਮ ਤੋਂ ਬਿਨਾ, ਪ੍ਰਬੰਧਨ ਦੇ ਸਾਰੇ ਕੰਮ ਵਿੱਚ ਖੜੌਤ ਆ ਗਈ ਹੁੰਦੀ, ਅਤੇ ਮਨੁੱਖਜਾਤੀ ਨੂੰ ਬਚਾਉਣ ਦਾ ਕੰਮ ਖੋਖਲੀਆਂ ਗੱਲਾਂ ਤੋਂ ਵੱਧ ਕੁਝ ਵੀ ਨਾ ਹੁੰਦਾ। ਕੀ ਇਹ ਕੰਮ ਮਹੱਤਵਪੂਰਣ ਹੈ ਜਾਂ ਨਹੀਂ ਇਹ ਮਨੁੱਖਜਾਤੀ ਦੀਆਂ ਲੋੜਾਂ, ਮਨੁੱਖਜਾਤੀ ਦੇ ਪਤਿਤਪੁਣੇ ਦੀ ਅਸਲੀਅਤ, ਤੇ ਸ਼ਤਾਨ ਦੀ ਅਣਆਗਿਆਕਾਰੀ ਅਤੇ ਕੰਮ ਵਿੱਚ ਇਸ ਦੇ ਵਿਘਨ ਦੀ ਗੰਭੀਰਤਾ ’ਤੇ ਅਧਾਰਤ ਹੈ। ਸਹੀ ਵਿਅਕਤੀ ਜੋ ਇਹ ਕਾਰਜ ਕਰਨ ਦੇ ਸਮਰੱਥ ਹੈ, ਕਾਮੇ ਦੁਆਰਾ ਕੀਤੇ ਕੰਮ ਦੀ ਕਿਸਮ, ਅਤੇ ਕੰਮ ਦੇ ਮਹੱਤਵ ’ਤੇ ਨਿਰਭਰ ਕਰਦਾ ਹੈ। ਜਦੋਂ ਗੱਲ ਇਸ ਕੰਮ ਦੇ ਮਹੱਤਵ ਦੀ ਆਉਂਦੀ ਹੈ ਤਾਂ ਇਸ ਵਿਸ਼ੇ ਵਿੱਚ ਕਿ ਕੰਮ ਦਾ ਕਿਹੜਾ ਤਰੀਕਾ ਅਪਣਾਇਆ ਜਾਣਾ ਹੈ—ਭਾਵ ਪਰਮੇਸ਼ੁਰ ਦੇ ਆਤਮਾ ਦੁਆਰਾ ਸਿੱਧੇ ਤੌਰ ਤੇ ਕੀਤਾ ਗਿਆ ਕੰਮ, ਜਾਂ ਦੇਹਧਾਰੀ ਪਰਮੇਸ਼ੁਰ ਦੁਆਰਾ ਕੀਤਾ ਗਿਆ ਕੰਮ, ਜਾਂ ਮਨੁੱਖ ਰਾਹੀਂ ਕੀਤਾ ਗਿਆ ਕੰਮ—ਤਾਂ ਸਭ ਤੋਂ ਪਹਿਲਾਂ ਮਨੁੱਖ ਦੁਆਰਾ ਕੀਤੇ ਜਾਂਦੇ ਕੰਮ ਨੂੰ ਖਤਮ ਕੀਤਾ ਜਾਂਦਾ ਹੈ, ਅਤੇ, ਕੰਮ ਦੀ ਕਿਸਮ ਦੇ ਅਧਾਰ ਤੇ, ਅਤੇ ਸਰੀਰ ਦੇ ਮੁਕਾਬਲੇ ਆਤਮਾ ਦੇ ਕੰਮ ਦੀ ਕਿਸਮ ਦੇ ਅਧਾਰ ਤੇ, ਆਖ਼ਰਕਾਰ ਇਹ ਫ਼ੈਸਲਾ ਕੀਤਾ ਜਾਂਦਾ ਹੈ ਕਿ ਸਰੀਰ ਦੁਆਰਾ ਕੀਤਾ ਜਾਂਦਾ ਕੰਮ ਮਨੁੱਖ ਲਈ ਸਿੱਧੇ ਤੌਰ ਤੇ ਆਤਮਾ ਦੁਆਰਾ ਕੀਤੇ ਜਾਂਦੇ ਕੰਮ ਦੇ ਮੁਕਾਬਲੇ ਵਧੇਰੇ ਲਾਭਕਾਰੀ ਹੈ, ਅਤੇ ਇਹ ਕਿ ਇਸ ਦੇ ਬਹੁਤ ਸਾਰੇ ਲਾਭ ਹਨ। ਇਹ ਪਰਮੇਸ਼ੁਰ ਦੀ ਉਸ ਸਮੇਂ ਦੀ ਸੋਚ ਹੈ ਜਦੋਂ ਉਸ ਨੇ ਇਹ ਫ਼ੈਸਲਾ ਕੀਤਾ ਕਿ ਕੀ ਕੰਮ ਆਤਮਾ ਦੁਆਰਾ ਕੀਤਾ ਜਾਣਾ ਹੈ ਜਾਂ ਸਰੀਰ ਦੁਆਰਾ। ਕੰਮ ਦੇ ਹਰ ਪੜਾਅ ਦਾ ਆਪਣਾ ਇੱਕ ਮਹੱਤਵ ਅਤੇ ਇੱਕ ਅਧਾਰ ਹੁੰਦਾ ਹੈ। ਇਹ ਕੋਈ ਅਧਾਰਹੀਣ ਕਲਪਨਾਵਾਂ ਨਹੀਂ ਹਨ, ਅਤੇ ਨਾ ਹੀ ਇਹ ਮਨਮਰਜ਼ੀ ਨਾਲ ਕੀਤੇ ਜਾਂਦੇ ਹਨ; ਉਨ੍ਹਾਂ ਵਿੱਚ ਇੱਕ ਨਿਸ਼ਚਿਤ ਬੁੱਧ ਮੌਜੂਦ ਹੁੰਦੀ ਹੈ। ਪਰਮੇਸ਼ੁਰ ਦੇ ਸਾਰੇ ਹੀ ਕੰਮ ਪਿੱਛੇ ਇਹੋ ਸੱਚ ਹੈ। ਖ਼ਾਸ ਕਰਕੇ, ਜਦੋਂ ਪਰਮੇਸ਼ੁਰ ਦੇਹਧਾਰੀ ਰੂਪ ਵਿੱਚ ਮਨੁੱਖਾਂ ਦਰਮਿਆਨ ਕੰਮ ਕਰਦਾ ਹੈ ਤਾਂ ਅਜਿਹੇ ਵਿਸ਼ਾਲ ਕੰਮ ਵਿੱਚ ਪਰਮੇਸ਼ੁਰ ਦੀ ਯੋਜਨਾ ’ਚ ਹੋਰ ਵੀ ਬਹੁਤ ਕੁਝ ਹੁੰਦਾ ਹੈ। ਇਸ ਲਈ, ਪਰਮੇਸ਼ੁਰ ਦੀ ਬੁੱਧ ਅਤੇ ਉਸ ਦੀ ਸ਼ਖਸੀਅਤ ਦੀ ਸਮੁੱਚਤਾ ਉਸ ਦੇ ਕੰਮ ਵਿੱਚ ਹਰ ਹਰਕਤ, ਸੋਚ ਅਤੇ ਵਿਚਾਰ ਤੋਂ ਝਲਕਦੇ ਹਨ; ਇਹ ਪਰਮੇਸ਼ੁਰ ਦੀ ਵਧੇਰੇ ਠੋਸ ਅਤੇ ਯੋਜਨਾਬੱਧ ਸ਼ਖਸੀਅਤ ਹੈ। ਇਨ੍ਹਾਂ ਗੁੱਝੀਆਂ ਸੋਚਾਂ ਅਤੇ ਵਿਚਾਰਾਂ ਦੀ ਕਲਪਨਾ ਕਰਨਾ ਮਨੁੱਖ ਲਈ ਔਖਾ ਹੈ, ਇਨ੍ਹਾਂ ਵਿੱਚ ਵਿਸ਼ਵਾਸ ਕਰਨਾ ਮਨੁੱਖ ਲਈ ਔਖਾ ਹੈ, ਅਤੇ ਇਸ ਤੋਂ ਇਲਾਵਾ, ਇਨ੍ਹਾਂ ਨੂੰ ਜਾਣਨਾ ਮਨੁੱਖ ਲਈ ਔਖਾ ਹੈ। ਮਨੁੱਖ ਦੁਆਰਾ ਕੀਤਾ ਜਾਂਦਾ ਕੰਮ ਆਮ ਸਿਧਾਂਤ ਦੇ ਅਨੁਸਾਰ ਕੀਤਾ ਜਾਂਦਾ ਹੈ, ਜੋ ਕਿ ਮਨੁੱਖ ਲਈ, ਬਹੁਤ ਤਸੱਲੀਬਖਸ਼ ਹੁੰਦਾ ਹੈ। ਫਿਰ ਵੀ ਪਰਮੇਸ਼ੁਰ ਦੇ ਕੰਮ ਦੀ ਤੁਲਨਾ ਵਿੱਚ, ਇਨ੍ਹਾਂ ਵਿੱਚ ਬਹੁਤ ਵੱਡੀ ਅਸਮਾਨਤਾ ਹੁੰਦੀ ਹੈ; ਹਾਲਾਂਕਿ ਪਰਮੇਸ਼ੁਰ ਦੇ ਕਾਰਜ ਮਹਾਨ ਹਨ ਅਤੇ ਪਰਮੇਸ਼ੁਰ ਦਾ ਕੰਮ ਇੱਕ ਵੱਡੇ ਪੈਮਾਨੇ ਦਾ ਹੈ, ਉਨ੍ਹਾਂ ਦੇ ਪਿੱਛੇ ਬਹੁਤ ਹੀ ਬਰੀਕ ਅਤੇ ਨਿਸ਼ਚਿਤ ਯੋਜਨਾਵਾਂ ਅਤੇ ਪ੍ਰਬੰਧ ਹਨ ਜਿਨ੍ਹਾਂ ਦੀ ਮਨੁੱਖ ਕਲਪਨਾ ਵੀ ਨਹੀਂ ਕਰ ਸਕਦਾ। ਉਸ ਦੇ ਕੰਮ ਦਾ ਹਰ ਪੜਾਅ ਨਾ ਸਿਰਫ਼ ਸਿਧਾਂਤ ਅਨੁਸਾਰ ਕੀਤਾ ਜਾਂਦਾ ਹੈ, ਬਲਕਿ ਹਰ ਪੜਾਅ ਵਿੱਚ ਬਹੁਤ ਸਾਰੀਆਂ ਚੀਜ਼ਾਂ ਸ਼ਾਮਲ ਹੁੰਦੀਆਂ ਹਨ ਜਿਨ੍ਹਾਂ ਨੂੰ ਮਨੁੱਖੀ ਭਾਸ਼ਾ ਦੁਆਰਾ ਬਿਆਨ ਨਹੀਂ ਕੀਤਾ ਜਾ ਸਕਦਾ, ਅਤੇ ਇਹ ਉਹ ਚੀਜ਼ਾਂ ਹਨ ਜੋ ਮਨੁੱਖ ਲਈ ਅਦਿੱਖ ਹਨ। ਭਾਵੇਂ ਇਹ ਆਤਮਾ ਦਾ ਕੰਮ ਹੋਵੇ ਜਾਂ ਦੇਹਧਾਰੀ ਪਰਮੇਸ਼ੁਰ ਦਾ ਕੰਮ ਹੋਵੇ, ਹਰੇਕ ਵਿੱਚ ਉਸ ਦੇ ਕੰਮ ਦੀਆਂ ਯੋਜਨਾਵਾਂ ਸ਼ਾਮਲ ਹੁੰਦੀਆਂ ਹਨ। ਉਹ ਬੇਬੁਨਿਆਦ ਕੰਮ ਨਹੀਂ ਕਰਦਾ, ਅਤੇ ਉਹ ਸਧਾਰਣ ਕੰਮ ਵੀ ਨਹੀਂ ਕਰਦਾ। ਜਦੋਂ ਆਤਮਾ ਸਿੱਧੇ ਤੌਰ ਤੇ ਕੰਮ ਕਰਦਾ ਹੈ, ਤਾਂ ਉਹ ਪਰਮੇਸ਼ੁਰ ਦੇ ਟੀਚਿਆਂ ਨਾਲ ਕਰਦਾ ਹੈ, ਅਤੇ ਜਦੋਂ ਉਹ ਕੰਮ ਕਰਨ ਲਈ ਮਨੁੱਖ ਬਣ ਜਾਂਦਾ ਹੈ (ਕਹਿਣ ਦਾ ਭਾਵ ਹੈ, ਜਦੋਂ ਉਹ ਆਪਣੇ ਬਾਹਰੀ ਰੂਪ ਨੂੰ ਪੂਰੀ ਤਰ੍ਹਾਂ ਬਦਲ ਲੈਂਦਾ ਹੈ), ਉਦੋਂ ਤਾਂ ਉਸ ਦਾ ਮਨੋਰਥ ਹੋਰ ਵੀ ਵੱਧ ਹੁੰਦਾ ਹੈ। ਨਹੀਂ ਤਾਂ ਉਹ ਆਸਾਨੀ ਨਾਲ ਆਪਣੀ ਪਛਾਣ ਕਿਉਂ ਬਦਲਦਾ? ਉਹ ਕਿਉਂ ਅਸਾਨੀ ਨਾਲ ਅਜਿਹਾ ਵਿਅਕਤੀ ਬਣਦਾ ਜਿਸ ਨੂੰ ਨੀਵਾਂ ਸਮਝਿਆ ਜਾਂਦਾ ਹੈ ਅਤੇ ਸਤਾਇਆ ਜਾਂਦਾ ਹੈ?
ਸਰੀਰ ਵਿੱਚ ਉਸ ਦਾ ਕੰਮ ਅਤਿਅੰਤ ਮਹੱਤਵਪੂਰਣ ਹੈ, ਜਿਸ ਬਾਰੇ ਕੰਮ ਦੇ ਵਿਸ਼ੇ ਵਿੱਚ ਗੱਲ ਕੀਤੀ ਜਾਂਦੀ ਹੈ, ਅਤੇ ਜੋ ਆਖਰਕਾਰ ਕੰਮ ਦੀ ਸਮਾਪਤੀ ਕਰਦਾ ਹੈ ਉਹ ਦੇਹਧਾਰੀ ਪਰਮੇਸ਼ੁਰ ਹੈ, ਨਾ ਕਿ ਆਤਮਾ। ਕੁਝ ਲੋਕ ਮੰਨਦੇ ਹਨ ਕਿ ਪਰਮੇਸ਼ੁਰ ਕਿਸੇ ਅਣਜਾਣ ਸਮੇਂ ਸ਼ਾਇਦ ਧਰਤੀ ’ਤੇ ਆ ਕੇ ਮਨੁੱਖ ਅੱਗੇ ਪਰਗਟ ਹੋ ਸਕਦਾ ਹੈ, ਜਿਸ ਪਿੱਛੋਂ ਉਹ ਸਮੁੱਚੀ ਮਨੁੱਖਜਾਤੀ ਦਾ ਵਿਅਕਤੀਗਤ ਤੌਰ ਤੇ ਨਿਆਂ ਕਰੇਗਾ, ਇੱਕ-ਇੱਕ ਕਰਕੇ ਉਨ੍ਹਾਂ ਨੂੰ ਪਰਖੇਗਾ ਅਤੇ ਕੋਈ ਵੀ ਨਹੀਂ ਬਚੇਗਾ। ਜੋ ਇਸ ਢੰਗ ਨਾਲ ਸੋਚਦੇ ਹਨ ਉਹ ਦੇਹਧਾਰਣ ਦੇ ਕੰਮ ਦੇ ਇਸ ਪੜਾਅ ਨੂੰ ਨਹੀਂ ਜਾਣਦੇ। ਪਰਮੇਸ਼ੁਰ ਇੱਕ-ਇੱਕ ਕਰਕੇ ਮਨੁੱਖ ਦਾ ਨਿਆਂ ਨਹੀਂ ਕਰਦਾ, ਅਤੇ ਉਹ ਮਨੁੱਖ ਨੂੰ ਇੱਕ-ਇੱਕ ਕਰਕੇ ਨਹੀਂ ਪਰਖਦਾ; ਅਜਿਹਾ ਕਰਨਾ ਨਿਆਂ ਦਾ ਕੰਮ ਨਹੀਂ ਹੋਵੇਗਾ। ਕੀ ਸਾਰੀ ਮਨੁੱਖਜਾਤੀ ਦੀ ਭ੍ਰਿਸ਼ਟਤਾ ਇੱਕੋ ਜਿਹੀ ਨਹੀਂ ਹੈ? ਕੀ ਸਾਰੀ ਮਨੁੱਖਜਾਤੀ ਦਾ ਤੱਤ ਇੱਕੋ ਜਿਹਾ ਨਹੀਂ ਹੈ? ਇਹ ਮਨੁੱਖਜਾਤੀ ਦਾ ਭ੍ਰਿਸ਼ਟ ਤੱਤ ਹੀ ਹੈ ਜਿਸ ਦਾ ਨਿਆਂ ਕੀਤਾ ਜਾਂਦਾ ਹੈ, ਸ਼ਤਾਨ ਦੁਆਰਾ ਭ੍ਰਿਸ਼ਟ ਕੀਤੇ ਗਏ ਮਨੁੱਖ ਦੇ ਤੱਤ ਦਾ, ਅਤੇ ਮਨੁੱਖ ਦੇ ਸਾਰੇ ਪਾਪਾਂ ਦਾ। ਪਰਮੇਸ਼ੁਰ ਮਨੁੱਖ ਦੇ ਤੁੱਛ ਜਿਹੇ ਅਤੇ ਮਾਮੂਲੀ ਨੁਕਸਾਂ ਦਾ ਨਿਆਂ ਨਹੀਂ ਕਰਦਾ। ਨਿਆਂ ਦਾ ਕੰਮ ਨੁਮਾਇੰਦਗੀ ਵਾਲਾ ਹੁੰਦਾ ਹੈ, ਅਤੇ ਇਹ ਕਿਸੇ ਖਾਸ ਵਿਅਕਤੀ ਲਈ ਖਾਸ ਤੌਰ ਤੇ ਨਹੀਂ ਕੀਤਾ ਜਾਂਦਾ ਹੈ। ਇਸ ਦੀ ਬਜਾਏ, ਇਹ ਉਹ ਕੰਮ ਹੈ ਜਿਸ ਵਿੱਚ ਸਾਰੀ ਮਨੁੱਖਜਾਤੀ ਦੇ ਨਿਆਂ ਨੂੰ ਦਰਸਾਉਣ ਲਈ ਲੋਕਾਂ ਦੇ ਕਿਸੇ ਸਮੂਹ ਦਾ ਨਿਆਂ ਕੀਤਾ ਜਾਂਦਾ ਹੈ। ਵਿਅਕਤੀਗਤ ਤੌਰ ਤੇ ਆਪਣਾ ਕੰਮ ਲੋਕਾਂ ਦੇ ਕਿਸੇ ਸਮੂਹ ’ਤੇ ਕਰਦੇ ਹੋਏ, ਸਰੀਰ ਵਿੱਚ ਪਰਮੇਸ਼ੁਰ ਆਪਣੇ ਕੰਮ ਦੀ ਵਰਤੋਂ ਕਰਕੇ ਸੰਪੂਰਨ ਮਨੁੱਖਜਾਤੀ ਦੇ ਕੰਮ ਨੂੰ ਦਰਸਾਉਂਦਾ ਹੈ, ਜਿਸ ਤੋਂ ਬਾਅਦ ਹੌਲੀ-ਹੌਲੀ ਇਹ ਫ਼ੈਲ ਜਾਂਦਾ ਹੈ। ਨਿਆਂ ਦਾ ਕੰਮ ਵੀ ਇਸੇ ਤਰ੍ਹਾਂ ਦਾ ਹੈ। ਪਰਮੇਸ਼ੁਰ ਕਿਸੇ ਖਾਸ ਵਿਅਕਤੀ ਜਾਂ ਲੋਕਾਂ ਦੇ ਕਿਸੇ ਖਾਸ ਸਮੂਹ ਦਾ ਨਿਆਂ ਨਹੀਂ ਕਰਦਾ, ਸਗੋਂ ਸੰਪੂਰਨ ਮਨੁੱਖਜਾਤੀ ਦੇ ਕੁਧਰਮ ਦਾ ਨਿਆਂ ਕਰਦਾ ਹੈ—ਉਦਾਹਰਣ ਲਈ, ਮਨੁੱਖ ਦਾ ਪਰਮੇਸ਼ੁਰ ਨਾਲ ਵਿਰੋਧ, ਜਾਂ ਮਨੁੱਖ ਦੀ ਉਸ ਪ੍ਰਤੀ ਬੇਅਦਬੀ, ਜਾਂ ਮਨੁੱਖ ਦੁਆਰਾ ਪਰਮੇਸ਼ੁਰ ਦੇ ਕੰਮ ਵਿੱਚ ਵਿਘਨ ਅਤੇ ਵਗੈਰਾ-ਵਗੈਰਾ। ਜਿਸ ਦਾ ਨਿਆਂ ਕੀਤਾ ਜਾਂਦਾ ਹੈ ਉਹ ਹੈ ਮਨੁੱਖਜਾਤੀ ਦੇ ਪਰਮੇਸ਼ੁਰ ਪ੍ਰਤੀ ਵਿਰੋਧ ਦਾ ਤੱਤ, ਅਤੇ ਇਹ ਕੰਮ ਅੰਤ ਦੇ ਦਿਨਾਂ ਦੀ ਜਿੱਤ ਦਾ ਕੰਮ ਹੈ। ਮਨੁੱਖ ਦੁਆਰਾ ਦੇਖੇ ਗਏ ਦੇਹਧਾਰੀ ਪਰਮੇਸ਼ੁਰ ਦਾ ਕੰਮ ਅਤੇ ਵਚਨ ਅੰਤ ਦੇ ਦਿਨਾਂ ਦੌਰਾਨ ਵੱਡੇ ਚਿੱਟੇ ਸਿੰਘਾਸਣ ਦੇ ਅੱਗੇ ਨਿਆਂ ਦਾ ਕੰਮ ਹੈ, ਜਿਸ ਦੀ ਕਲਪਨਾ ਬੀਤੇ ਵੇਲਿਆਂ ਦੌਰਾਨ ਮਨੁੱਖ ਦੁਆਰਾ ਕੀਤੀ ਗਈ ਸੀ। ਜੋ ਕੰਮ ਇਸ ਸਮੇਂ ਦੇਹਧਾਰੀ ਪਰਮੇਸ਼ੁਰ ਦੁਆਰਾ ਕੀਤਾ ਜਾ ਰਿਹਾ ਹੈ ਉਹ ਬਿਲਕੁਲ ਵੱਡੇ ਚਿੱਟੇ ਸਿੰਘਾਸਣ ਦੇ ਅੱਗੇ ਨਿਆਂ ਹੈ। ਅੱਜ ਦਾ ਦੇਹਧਾਰੀ ਪਰਮੇਸ਼ੁਰ ਉਹ ਪਰਮੇਸ਼ੁਰ ਹੈ ਜੋ ਅੰਤ ਦੇ ਦਿਨਾਂ ਦੌਰਾਨ ਸਮੁੱਚੀ ਮਨੁੱਖਜਾਤੀ ਦਾ ਨਿਆਂ ਕਰਦਾ ਹੈ। ਇਹ ਸਰੀਰ ਅਤੇ ਉਸ ਦਾ ਕੰਮ, ਉਸ ਦਾ ਵਚਨ ਅਤੇ ਉਸ ਦਾ ਸਮੁੱਚਾ ਸੁਭਾਅ ਉਸ ਦੀ ਸਮੁੱਚਤਾ ਹਨ। ਹਾਲਾਂਕਿ ਉਸ ਦੇ ਕੰਮ ਦਾ ਦਾਇਰਾ ਸੀਮਤ ਹੈ, ਅਤੇ ਉਸ ਵਿੱਚ ਸਿੱਧੇ ਤੌਰ ਤੇ ਸਮੁੱਚਾ ਬ੍ਰਹਿਮੰਡ ਸ਼ਾਮਲ ਨਹੀਂ ਹੈ, ਪਰ ਨਿਆਂ ਦੇ ਕੰਮ ਦਾ ਤੱਤ ਸਾਰੀ ਮਨੁੱਖਜਾਤੀ ਦਾ ਸਿੱਧਾ ਨਿਆਂ ਹੈ—ਨਾ ਸਿਰਫ਼ ਚੀਨ ਦੇ ਚੁਣੇ ਹੋਏ ਲੋਕਾਂ ਦੀ ਖਾਤਰ, ਅਤੇ ਨਾ ਹੀ ਥੋੜ੍ਹੇ ਜਿਹੇ ਲੋਕਾਂ ਦੀ ਖਾਤਰ। ਸਰੀਰ ਵਿੱਚ ਪਰਮੇਸ਼ੁਰ ਦੇ ਕੰਮ ਦੇ ਦੌਰਾਨ, ਹਾਲਾਂਕਿ ਇਸ ਕੰਮ ਦੇ ਦਾਇਰੇ ਵਿੱਚ ਸਮੁੱਚਾ ਬ੍ਰਹਿਮੰਡ ਸ਼ਾਮਲ ਨਹੀਂ ਹੁੰਦਾ, ਪਰ ਇਹ ਸਮੁੱਚੇ ਬ੍ਰਹਿਮੰਡ ਦੇ ਕੰਮ ਨੂੰ ਹੀ ਦਰਸਾਉਂਦਾ ਹੈ, ਅਤੇ ਜਦੋਂ ਉਹ ਆਪਣੇ ਸਰੀਰ ਦੇ ਦਾਇਰੇ ਵਿਚਲੇ ਕੰਮ ਨੂੰ ਸਮਾਪਤ ਕਰ ਲਵੇਗਾ, ਤਾਂ ਉਹ ਤੁਰੰਤ ਇਸ ਕੰਮ ਦਾ ਵਿਸਤਾਰ ਸਮੁੱਚੇ ਬ੍ਰਹਿਮੰਡ ਵਿੱਚ ਕਰੇਗਾ, ਉਸੇ ਤਰ੍ਹਾਂ ਨਾਲ ਜਿਵੇਂ ਯਿਸੂ ਦੀ ਖੁਸ਼ਖਬਰੀ ਉਸ ਦੇ ਮੁੜ ਜੀਅ ਉੱਠਣ ਅਤੇ ਉਠਾਏ ਜਾਣ ਤੋਂ ਬਾਅਦ ਸਾਰੇ ਬ੍ਰਹਿਮੰਡ ਵਿੱਚ ਫ਼ੈਲ ਗਈ ਸੀ। ਭਾਵੇਂ ਇਹ ਆਤਮਾ ਦਾ ਕੰਮ ਹੋਵੇ ਜਾਂ ਸਰੀਰ ਦਾ ਕੰਮ, ਇਹ ਉਹ ਕੰਮ ਹੈ ਜੋ ਇੱਕ ਸੀਮਤ ਦਾਇਰੇ ਦੇ ਅੰਦਰ ਕੀਤਾ ਜਾਂਦਾ ਹੈ, ਪਰ ਜੋ ਸਮੁੱਚੇ ਬ੍ਰਹਿਮੰਡ ਦੇ ਕੰਮ ਨੂੰ ਦਰਸਾਉਂਦਾ ਹੈ। ਅੰਤ ਦੇ ਦਿਨਾਂ ਦੌਰਾਨ, ਪਰਮੇਸ਼ੁਰ ਆਪਣੀ ਦੇਹਧਾਰੀ ਪਛਾਣ ਵਿੱਚ ਪਰਗਟ ਹੋ ਕੇ ਆਪਣਾ ਕੰਮ ਕਰਦਾ ਹੈ, ਅਤੇ ਸਰੀਰ ਵਿੱਚ ਪਰਮੇਸ਼ੁਰ ਉਹ ਪਰਮੇਸ਼ੁਰ ਹੈ ਜੋ ਵੱਡੇ ਚਿੱਟੇ ਸਿੰਘਾਸਣ ਦੇ ਅੱਗੇ ਮਨੁੱਖ ਦਾ ਨਿਆਂ ਕਰਦਾ ਹੈ। ਭਾਵੇਂ ਉਹ ਆਤਮਾ ਹੈ ਜਾਂ ਸਰੀਰ, ਉਹ ਜਿਹੜਾ ਨਿਆਂ ਦਾ ਕੰਮ ਕਰਦਾ ਹੈ ਉਹ ਪਰਮੇਸ਼ੁਰ ਹੈ ਜੋ ਅੰਤ ਦੇ ਦਿਨਾਂ ਦੌਰਾਨ ਮਨੁੱਖਜਾਤੀ ਦਾ ਨਿਆਂ ਕਰਦਾ ਹੈ। ਇਸ ਦੀ ਵਿਆਖਿਆ ਉਸ ਦੇ ਕੰਮ ਦੇ ਅਧਾਰ ਤੇ ਕੀਤੀ ਜਾਂਦੀ ਹੈ, ਅਤੇ ਇਸ ਦੀ ਵਿਆਖਿਆ ਉਸ ਦੇ ਬਾਹਰੀ ਪ੍ਰਗਟਾਵੇ ਜਾਂ ਕਈ ਹੋਰ ਕਾਰਨਾਂ ਦੇ ਅਨੁਸਾਰ ਨਹੀਂ ਕੀਤੀ ਜਾਂਦੀ। ਭਾਵੇਂ ਕਿ ਮਨੁੱਖ ਅੰਦਰ ਇਨ੍ਹਾਂ ਵਚਨਾਂ ਬਾਰੇ ਧਾਰਣਾਵਾਂ ਲੁਕੀਆਂ ਹੋਈਆਂ ਹਨ, ਪਰ ਦੇਹਧਾਰੀ ਪਰਮੇਸ਼ੁਰ ਦੁਆਰਾ ਸਾਰੀ ਮਨੁੱਖਜਾਤੀ ਦੇ ਨਿਆਂ ਅਤੇ ਜਿੱਤ ਦੇ ਤੱਥ ਤੋਂ ਕੋਈ ਵੀ ਇਨਕਾਰ ਨਹੀਂ ਕਰ ਸਕਦਾ ਹੈ। ਮਨੁੱਖ ਭਾਵੇਂ ਇਸ ਦੇ ਬਾਰੇ ਜੋ ਕੁਝ ਵੀ ਸੋਚਦਾ ਹੋਵੇ, ਤੱਥ, ਆਖਰਕਾਰ, ਤੱਥ ਹੀ ਹੁੰਦੇ ਹਨ। ਕੋਈ ਵੀ ਇਹ ਨਹੀਂ ਕਹਿ ਸਕਦਾ ਕਿ “ਕੰਮ ਪਰਮੇਸ਼ੁਰ ਦੁਆਰਾ ਕੀਤਾ ਜਾਂਦਾ ਹੈ, ਪਰ ਸਰੀਰ ਪਰਮੇਸ਼ੁਰ ਨਹੀਂ ਹੈ।” ਇਹ ਬਕਵਾਸ ਹੈ, ਕਿਉਂਕਿ ਇਹ ਕੰਮ ਸਰੀਰ ਵਿੱਚ ਪਰਮੇਸ਼ੁਰ ਨੂੰ ਛੱਡ ਕੇ ਹੋਰ ਕੋਈ ਵੀ ਨਹੀਂ ਕਰ ਸਕਦਾ। ਕਿਉਂਕਿ ਇਹ ਕੰਮ ਪਹਿਲਾਂ ਹੀ ਪੂਰਾ ਕੀਤਾ ਜਾ ਚੁੱਕਾ ਹੈ, ਇਸ ਲਈ ਇਸ ਕੰਮ ਤੋਂ ਬਾਅਦ ਮਨੁੱਖ ਦੇ ਨਿਆਂ ਦਾ ਪਰਮੇਸ਼ੁਰ ਦਾ ਕੰਮ ਦੂਜੀ ਵਾਰ ਪਰਗਟ ਨਹੀਂ ਹੋਵੇਗਾ; ਪਰਮੇਸ਼ੁਰ ਨੇ ਆਪਣੇ ਦੂਜੇ ਦੇਹਧਾਰਣ ਵਿੱਚ ਪਹਿਲਾਂ ਹੀ ਸਮੁੱਚੇ ਪ੍ਰਬੰਧਨ ਦਾ ਸਾਰਾ ਕੰਮ ਸਮਾਪਤ ਕਰ ਦਿੱਤਾ ਹੈ, ਅਤੇ ਪਰਮੇਸ਼ੁਰ ਦੇ ਕੰਮ ਦਾ ਚੌਥਾ ਪੜਾਅ ਨਹੀਂ ਹੋਵੇਗਾ। ਕਿਉਂਕਿ ਜਿਸ ਦਾ ਨਿਆਂ ਕੀਤਾ ਜਾਂਦਾ ਹੈ ਉਹ ਮਨੁੱਖ ਹੈ, ਜੋ ਸਰੀਰ ਤੋਂ ਬਣਿਆ ਹੈ ਅਤੇ ਭ੍ਰਿਸ਼ਟ ਹੋ ਚੁੱਕਾ ਹੈ, ਅਤੇ ਇਹ ਸ਼ਤਾਨ ਦੀ ਆਤਮਾ ਨਹੀਂ ਹੈ ਜਿਸ ਦਾ ਸਿੱਧੇ ਤੌਰ ਤੇ ਨਿਆਂ ਕੀਤਾ ਜਾਂਦਾ ਹੈ, ਇਸ ਲਈ ਨਿਆਂ ਦਾ ਕੰਮ ਆਤਮਿਕ ਸੰਸਾਰ ਵਿੱਚ ਨਹੀਂ ਕੀਤਾ ਜਾਂਦਾ, ਬਲਕਿ ਮਨੁੱਖਾਂ ਦਰਮਿਆਨ ਹੁੰਦਾ ਹੈ। ਮਨੁੱਖ ਦੇ ਸਰੀਰ ਦੀ ਭ੍ਰਿਸ਼ਟਤਾ ਦਾ ਨਿਆਂ ਕਰਨ ਦੇ ਕੰਮ ਲਈ ਸਰੀਰ ਵਿੱਚ ਪਰਮੇਸ਼ੁਰ ਨਾਲੋਂ ਵੱਧ ਹੋਰ ਵੀ ਕੋਈ ਵੀ ਢੁਕਵਾਂ, ਅਤੇ ਯੋਗਤਾ ਪ੍ਰਾਪਤ ਨਹੀਂ ਹੈ। ਜੇ ਨਿਆਂ ਸਿੱਧੇ ਤੌਰ ਤੇ ਪਰਮੇਸ਼ੁਰ ਦੇ ਆਤਮਾ ਦੁਆਰਾ ਕੀਤਾ ਜਾਂਦਾ, ਤਾਂ ਇਹ ਸਰਬ-ਵਿਆਪੀ ਨਾ ਹੁੰਦਾ। ਇਸ ਤੋਂ ਇਲਾਵਾ, ਇਸ ਤਰ੍ਹਾਂ ਦੇ ਕੰਮ ਨੂੰ ਸਵੀਕਾਰ ਕਰਨਾ ਮਨੁੱਖ ਲਈ ਮੁਸ਼ਕਲ ਹੁੰਦਾ, ਕਿਉਂਕਿ ਆਤਮਾ ਮਨੁੱਖ ਦੇ ਆਹਮੋ-ਸਾਹਮਣੇ ਆਉਣ ਯੋਗ ਨਹੀਂ ਹੁੰਦਾ, ਅਤੇ ਇਸ ਦੇ ਕਾਰਨ, ਫ਼ੌਰੀ ਪ੍ਰਭਾਵ ਨਾ ਮਿਲਦੇ, ਇਹ ਤਾਂ ਦੂਰ ਦੀ ਗੱਲ ਰਹੀ ਕਿ ਮਨੁੱਖ ਪਰਮੇਸ਼ੁਰ ਦੇ ਠੇਸ ਨਾ ਪਹੁੰਚਣ ਯੋਗ ਸੁਭਾਅ ਨੂੰ ਵਧੇਰੇ ਸਪਸ਼ਟ ਤੌਰ ਤੇ ਦੇਖਣ ਦੇ ਯੋਗ ਹੁੰਦਾ। ਸ਼ਤਾਨ ਨੂੰ ਪੂਰੀ ਤਰ੍ਹਾਂ ਨਾਲ ਤਾਂ ਹੀ ਹਰਾਇਆ ਜਾ ਸਕਦਾ ਹੈ ਜੇ ਸਰੀਰ ਵਿੱਚ ਪਰਮੇਸ਼ੁਰ ਮਨੁੱਖਜਾਤੀ ਦੀ ਭ੍ਰਿਸ਼ਟਤਾ ਦਾ ਨਿਆਂ ਕਰਦਾ ਹੈ। ਮਨੁੱਖ ਜਿਹਾ ਹੋ ਕੇ ਸਧਾਰਣ ਮਨੁੱਖਤਾ ਦਾ ਮਾਲਕ ਹੋਣ ਕਾਰਨ, ਸਰੀਰ ਵਿੱਚ ਪਰਮੇਸ਼ੁਰ ਮਨੁੱਖ ਦੇ ਕੁਧਰਮ ਦਾ ਨਿਆਂ ਸਿੱਧੇ ਤੌਰ ਤੇ ਹੀ ਕਰ ਸਕਦਾ ਹੈ; ਇਹ ਉਸ ਦੀ ਸੁਭਾਵਕ ਪਵਿੱਤਰਤਾ ਅਤੇ ਉਸ ਦੀ ਅਸਧਾਰਣਤਾ ਦੀ ਨਿਸ਼ਾਨੀ ਹੈ। ਸਿਰਫ਼ ਪਰਮੇਸ਼ੁਰ ਹੀ ਮਨੁੱਖ ਦਾ ਨਿਆਂ ਕਰਨ ਲਈ ਯੋਗਤਾ ਪ੍ਰਾਪਤ ਹੈ, ਅਤੇ ਨਿਆਂ ਕਰਨ ਦੀ ਸਥਿਤੀ ਵਿੱਚ ਹੈ, ਕਿਉਂਕਿ ਉਸ ਕੋਲ ਸੱਚਾਈ, ਅਤੇ ਧਾਰਮਿਕਤਾ ਹੈ, ਅਤੇ ਇਸ ਲਈ ਉਹ ਮਨੁੱਖ ਦਾ ਨਿਆਂ ਕਰਨ ਦੇ ਯੋਗ ਹੈ। ਜੋ ਲੋਕ ਸੱਚਾਈ ਅਤੇ ਧਾਰਮਿਕਤਾ ਤੋਂ ਰਹਿਤ ਹਨ ਉਹ ਦੂਜਿਆਂ ਦਾ ਨਿਆਂ ਕਰਨ ਦੇ ਲਾਇਕ ਨਹੀਂ ਹਨ। ਜੇ ਇਹ ਕੰਮ ਪਰਮੇਸ਼ੁਰ ਦੇ ਆਤਮਾ ਦੁਆਰਾ ਕੀਤਾ ਗਿਆ ਹੁੰਦਾ, ਤਾਂ ਇਸ ਦਾ ਅਰਥ ਸ਼ਤਾਨ ਉੱਤੇ ਜਿੱਤ ਨਹੀਂ ਹੋਣਾ ਸੀ। ਆਤਮਾ ਨਾਸ਼ਵਾਨ ਪ੍ਰਾਣੀਆਂ ਨਾਲੋਂ ਮੂਲ ਰੂਪ ਵਿੱਚ ਵਧੇਰੇ ਉੱਚਾ ਹੈ, ਅਤੇ ਪਰਮੇਸ਼ੁਰ ਦਾ ਆਤਮਾ ਮੂਲ ਰੂਪ ਵਿੱਚ ਪਵਿੱਤਰ, ਅਤੇ ਸਰੀਰ ਉੱਤੇ ਜੇਤੂ ਹੈ। ਜੇ ਆਤਮਾ ਨੇ ਸਿੱਧੇ ਤੌਰ ਤੇ ਇਹ ਕੰਮ ਕੀਤਾ ਹੁੰਦਾ, ਤਾਂ ਉਹ ਮਨੁੱਖ ਦੀ ਸਾਰੀ ਅਣਆਗਿਆਕਾਰੀ ਦਾ ਨਿਆਂ ਕਰਨ ਦੇ ਯੋਗ ਨਹੀਂ ਹੁੰਦਾ ਅਤੇ ਮਨੁੱਖ ਦੇ ਸਾਰੇ ਕੁਧਰਮ ਨੂੰ ਪਰਗਟ ਨਹੀਂ ਕਰ ਸਕਦਾ ਸੀ। ਕਿਉਂਕਿ ਨਿਆਂ ਦਾ ਕੰਮ ਪਰਮੇਸ਼ੁਰ ਬਾਰੇ ਮਨੁੱਖ ਦੀਆਂ ਧਾਰਣਾਵਾਂ ਰਾਹੀਂ ਵੀ ਕੀਤਾ ਜਾਂਦਾ ਹੈ, ਅਤੇ ਆਤਮਾ ਬਾਰੇ ਮਨੁੱਖ ਦੀਆਂ ਕਦੇ ਵੀ ਕੋਈ ਧਾਰਣਾਵਾਂ ਨਹੀਂ ਰਹੀਆਂ ਸਨ, ਅਤੇ ਇਸ ਲਈ ਆਤਮਾ ਮਨੁੱਖ ਦੇ ਕੁਧਰਮ ਨੂੰ ਬਿਹਤਰ ਢੰਗ ਨਾਲ ਪਰਗਟ ਕਰਨ ਵਿੱਚ ਅਸਮਰੱਥ ਹੈ, ਅਜਿਹੇ ਕੁਧਰਮ ਦਾ ਪੂਰੀ ਤਰਾਂ ਨਾਲ ਖੁਲਾਸਾ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ। ਦੇਹਧਾਰੀ ਪਰਮੇਸ਼ੁਰ ਉਨ੍ਹਾਂ ਸਾਰਿਆਂ ਦਾ ਵੈਰੀ ਹੈ ਜੋ ਉਸ ਨੂੰ ਨਹੀਂ ਜਾਣਦੇ ਹਨ। ਉਸ ਦੇ ਬਾਰੇ ਮਨੁੱਖ ਦੀਆਂ ਧਾਰਣਾਵਾਂ ਅਤੇ ਉਸ ਦੇ ਵਿਰੋਧ ਦਾ ਨਿਆਂ ਕਰਕੇ, ਉਹ ਮਨੁੱਖਜਾਤੀ ਦੀ ਸਾਰੀ ਅਣਆਗਿਆਕਾਰੀ ਦਾ ਖੁਲਾਸਾ ਕਰਦਾ ਹੈ। ਸਰੀਰ ਵਿੱਚ ਉਸ ਦੇ ਕੰਮ ਦੇ ਪ੍ਰਭਾਵ ਆਤਮਾ ਦੇ ਕੰਮ ਦੇ ਪ੍ਰਭਾਵਾਂ ਮੁਕਾਬਲੇ ਵਧੇਰੇ ਪ੍ਰਤੱਖ ਹੁੰਦੇ ਹਨ। ਅਤੇ ਇਸ ਲਈ, ਸਾਰੀ ਮਨੁੱਖਜਾਤੀ ਦਾ ਨਿਆਂ ਸਿੱਧੇ ਤੌਰ ਤੇ ਆਤਮਾ ਦੁਆਰਾ ਨਹੀਂ ਕੀਤਾ ਜਾਂਦਾ ਹੈ ਬਲਕਿ ਇਹ ਦੇਹਧਾਰੀ ਪਰਮੇਸ਼ੁਰ ਦਾ ਕੰਮ ਹੈ। ਸਰੀਰ ਵਿੱਚ ਪਰਮੇਸ਼ੁਰ ਨੂੰ ਮਨੁੱਖ ਦੁਆਰਾ ਵੇਖਿਆ ਅਤੇ ਛੂਹਿਆ ਜਾ ਸਕਦਾ ਹੈ, ਅਤੇ ਸਰੀਰ ਵਿੱਚ ਪਰਮੇਸ਼ੁਰ ਮਨੁੱਖ ਨੂੰ ਪੂਰੀ ਤਰ੍ਹਾਂ ਨਾਲ ਜਿੱਤ ਸਕਦਾ ਹੈ। ਸਰੀਰ ਵਿੱਚ ਪਰਮੇਸ਼ੁਰ ਨਾਲ ਆਪਣੇ ਸੰਬੰਧ ਵਿੱਚ, ਮਨੁੱਖ ਵਿਰੋਧ ਤੋਂ ਆਗਿਆਕਾਰੀ ਵੱਲ, ਅਤਿਆਚਾਰ ਤੋਂ ਸਵੀਕਾਰਤਾ ਵੱਲ, ਧਾਰਣਾਵਾਂ ਤੋਂ ਗਿਆਨ ਵੱਲ, ਅਤੇ ਇਨਕਾਰ ਤੋਂ ਪ੍ਰੇਮ ਵੱਲ ਵਧਦਾ ਹੈ—ਇਹ ਦੇਹਧਾਰੀ ਪਰਮੇਸ਼ੁਰ ਦੇ ਕੰਮ ਦੇ ਪ੍ਰਭਾਵ ਹਨ। ਮਨੁੱਖ ਨੂੰ ਸਿਰਫ਼ ਉਸ ਦੇ ਨਿਆਂ ਦੀ ਸਵੀਕਾਰਤਾ ਦੁਆਰਾ ਬਚਾਇਆ ਜਾਂਦਾ ਹੈ, ਮਨੁੱਖ ਨੂੰ ਪਰਮੇਸ਼ੁਰ ਦੇ ਮੂੰਹੋਂ ਉਚਰੇ ਵਚਨਾਂ ਰਾਹੀਂ ਹੌਲੀ-ਹੌਲੀ ਉਸ ਬਾਰੇ ਸਮਝ ਆਉਣ ਲੱਗਦੀ ਹੈ, ਮਨੁੱਖ ਨੂੰ ਉਸ ਦੇ ਪਰਮੇਸ਼ੁਰ ਨਾਲ ਵਿਰੋਧ ਦੇ ਦੌਰਾਨ ਪਰਮੇਸ਼ੁਰ ਦੁਆਰਾ ਜਿੱਤਿਆ ਜਾਂਦਾ ਹੈ, ਅਤੇ ਉਸ ਨੂੰ ਪਰਮੇਸ਼ੁਰ ਦੀ ਤਾੜਨਾ ਸਵੀਕਾਰ ਕਰਨ ਦੇ ਦੌਰਾਨ ਉਸ ਕੋਲੋਂ ਜੀਵਨ ਦੀ ਪੂਰਤੀ ਮਿਲਦੀ ਹੈ। ਇਹ ਸਾਰਾ ਕੰਮ ਸਰੀਰ ਵਿੱਚ ਪਰਮੇਸ਼ੁਰ ਦਾ ਕੰਮ ਹੈ, ਨਾ ਕਿ ਆਤਮਾ ਵਜੋਂ ਉਸ ਦੀ ਪਛਾਣ ਵਿੱਚ ਪਰਮੇਸ਼ੁਰ ਦਾ ਕੰਮ। ਦੇਹਧਾਰੀ ਪਰਮੇਸ਼ੁਰ ਦੁਆਰਾ ਕੀਤਾ ਗਿਆ ਕੰਮ ਸਭ ਤੋਂ ਵੱਡਾ ਕੰਮ ਹੈ, ਅਤੇ ਸਭ ਤੋਂ ਡੂੰਘਾ ਕੰਮ ਹੈ, ਅਤੇ ਪਰਮੇਸ਼ੁਰ ਦੇ ਕੰਮ ਦੇ ਤਿੰਨ ਪੜਾਵਾਂ ਦਾ ਨਿਰਣਾਇਕ ਹਿੱਸਾ ਦੇਹਧਾਰਣ ਦੇ ਕੰਮ ਦੇ ਦੋ ਪੜਾਅ ਹਨ। ਮਨੁੱਖ ਦੀ ਡੂੰਘੀ ਭ੍ਰਿਸ਼ਟਤਾ, ਦੇਹਧਾਰੀ ਪਰਮੇਸ਼ੁਰ ਦੇ ਕੰਮ ਵਿੱਚ ਵੱਡੀ ਰੁਕਾਵਟ ਹੈ। ਖਾਸ ਕਰਕੇ, ਅੰਤ ਦੇ ਦਿਨਾਂ ਵਿੱਚ ਲੋਕਾਂ ’ਤੇ ਕੀਤਾ ਗਿਆ ਕੰਮ ਬਹੁਤ ਜ਼ਿਆਦਾ ਔਖਾ ਹੈ, ਅਤੇ ਮਾਹੌਲ ਅਨੁਕੂਲ ਨਹੀਂ ਹੈ, ਅਤੇ ਹਰ ਕਿਸਮ ਦੇ ਵਿਅਕਤੀ ਦੀ ਯੋਗਤਾ ਬਹੁਤ ਹੀ ਘੱਟ ਹੈ। ਫਿਰ ਵੀ ਇਸ ਕੰਮ ਦੇ ਅੰਤ ’ਤੇ, ਇਹ ਅਜੇ ਵੀ ਬਿਨਾਂ ਕਿਸੇ ਨੁਕਸ ਦੇ; ਸਹੀ ਪ੍ਰਭਾਵ ਪ੍ਰਾਪਤ ਕਰੇਗਾ, ਸਰੀਰ ਦੇ ਕੰਮ ਦਾ ਇਹ ਪ੍ਰਭਾਵ ਹੈ, ਅਤੇ ਇਹ ਪ੍ਰਭਾਵ ਆਤਮਾ ਦੇ ਕੰਮ ਨਾਲੋਂ ਵਧੇਰੇ ਪ੍ਰੇਰਣਾਦਾਇਕ ਹੈ। ਪਰਮੇਸ਼ੁਰ ਦੇ ਕੰਮ ਦੇ ਤਿੰਨ ਪੜਾਅ ਸਰੀਰ ਵਿੱਚ ਸਮਾਪਤ ਕੀਤੇ ਜਾਣਗੇ, ਅਤੇ ਉਨ੍ਹਾਂ ਨੂੰ ਦੇਹਧਾਰੀ ਪਰਮੇਸ਼ੁਰ ਦੁਆਰਾ ਹੀ ਸਮਾਪਤ ਕਰਨਾ ਪਵੇਗਾ। ਸਭ ਤੋਂ ਮਹੱਤਵਪੂਰਣ ਅਤੇ ਸਭ ਤੋਂ ਨਿਰਣਾਇਕ ਕੰਮ ਸਰੀਰ ਵਿੱਚ ਕੀਤਾ ਜਾਂਦਾ ਹੈ, ਅਤੇ ਮਨੁੱਖ ਦੀ ਮੁਕਤੀ ਨੂੰ ਵਿਅਕਤੀਗਤ ਤੌਰ ਤੇ ਪਰਮੇਸ਼ੁਰ ਦੁਆਰਾ ਸਰੀਰ ਵਿੱਚ ਕੀਤਾ ਜਾਣਾ ਜ਼ਰੂਰੀ ਹੈ। ਭਾਵੇਂ ਕਿ ਸਾਰੀ ਮਨੁੱਖਜਾਤੀ ਇਹ ਮਹਿਸੂਸ ਕਰਦੀ ਹੈ ਕਿ ਸਰੀਰ ਵਿੱਚ ਪਰਮੇਸ਼ੁਰ ਮਨੁੱਖ ਨਾਲ ਸੰਬੰਧ ਰੱਖਦਾ ਨਹੀਂ ਜਾਪਦਾ ਹੈ, ਪਰ ਅਸਲ ਵਿੱਚ ਇਸ ਸਰੀਰ ਦਾ ਸਰੋਕਾਰ ਸਮੁੱਚੀ ਮਨੁੱਖਜਾਤੀ ਦੇ ਨਸੀਬ ਅਤੇ ਹੋਂਦ ਨਾਲ ਹੈ।
ਪਰਮੇਸ਼ੁਰ ਦੇ ਕੰਮ ਦਾ ਹਰ ਪੜਾਅ ਸਾਰੀ ਮਨੁੱਖਜਾਤੀ ਦੀ ਖਾਤਰ ਲਾਗੂ ਕੀਤਾ ਜਾਂਦਾ ਹੈ ਅਤੇ ਇਸ ਦਾ ਉਦੇਸ਼ ਸਮੁੱਚੀ ਮਨੁੱਖਜਾਤੀ ਲਈ ਹੀ ਹੁੰਦਾ ਹੈ। ਹਾਲਾਂਕਿ ਇਹ ਸਰੀਰ ਵਿੱਚ ਉਸ ਦਾ ਕੰਮ ਹੈ, ਫਿਰ ਵੀ ਇਸ ਦਾ ਉਦੇਸ਼ ਸਾਰੀ ਮਨੁੱਖਜਾਤੀ ਲਈ ਹੈ; ਉਹ ਸਾਰੀ ਮਨੁੱਖਜਾਤੀ ਦਾ ਪਰਮੇਸ਼ੁਰ ਹੈ, ਅਤੇ ਉਹ ਸਾਰੇ ਸਿਰਜੇ ਹੋਏ ਅਤੇ ਨਾ ਸਿਰਜੇ ਹੋਏ ਪ੍ਰਾਣੀਆਂ ਦਾ ਪਰਮੇਸ਼ੁਰ ਹੈ। ਭਾਵੇਂ ਸਰੀਰ ਵਿੱਚ ਉਸ ਦਾ ਕੰਮ ਇੱਕ ਸੀਮਤ ਦਾਇਰੇ ਦੇ ਅੰਦਰ ਹੈ, ਅਤੇ ਇਸ ਕੰਮ ਦਾ ਉਦੇਸ਼ ਵੀ ਸੀਮਤ ਹੈ, ਪਰ ਹਰ ਵਾਰ ਜਦੋਂ ਉਹ ਆਪਣਾ ਕੰਮ ਕਰਨ ਲਈ ਸਰੀਰ ਧਾਰਨ ਕਰਦਾ ਹੈ ਤਾਂ ਉਹ ਆਪਣੇ ਕੰਮ ਲਈ ਕਿਸੇ ਵਸਤੂ ਨੂੰ ਚੁਣਦਾ ਹੈ ਜੋ ਸਰਬ-ਉੱਚ ਨੁਮਾਇੰਦਾ ਹੋਵੇ; ਉਹ ਕੰਮ ਕਰਨ ਲਈ ਸਾਦੇ ਅਤੇ ਸਧਾਰਣ ਲੋਕਾਂ ਦੇ ਕਿਸੇ ਸਮੂਹ ਦੀ ਚੋਣ ਨਹੀਂ ਕਰਦਾ, ਬਲਕਿ ਇਸ ਦੀ ਬਜਾਏ ਆਪਣੇ ਕੰਮ ਦੀ ਵਸਤੂ ਵਜੋਂ ਅਜਿਹੇ ਲੋਕਾਂ ਦਾ ਸਮੂਹ ਚੁਣਦਾ ਹੈ ਜੋ ਸਰੀਰ ਵਿੱਚ ਉਸ ਦੇ ਕੰਮ ਲਈ ਨੁਮਾਇੰਦੇ ਬਣਨ ਦੇ ਸਮਰੱਥ ਹੋਣ। ਲੋਕਾਂ ਦਾ ਇਹ ਸਮੂਹ ਇਸ ਲਈ ਚੁਣਿਆ ਜਾਂਦਾ ਹੈ ਕਿਉਂਕਿ ਸਰੀਰ ਵਿੱਚ ਉਸ ਦੇ ਕੰਮ ਕਰਨ ਦਾ ਦਾਇਰਾ ਸੀਮਤ ਹੈ, ਅਤੇ ਖਾਸ ਤੌਰ ਤੇ ਉਸ ਦੇ ਦੇਹਧਾਰੀ ਰੂਪ ਲਈ ਤਿਆਰ ਕੀਤਾ ਜਾਂਦਾ ਹੈ, ਅਤੇ ਖਾਸ ਕਰਕੇ ਸਰੀਰ ਵਿੱਚ ਉਸ ਦੇ ਕੰਮ ਲਈ ਚੁਣਿਆ ਜਾਂਦਾ ਹੈ। ਪਰਮੇਸ਼ੁਰ ਦੁਆਰਾ ਆਪਣੇ ਕੰਮ ਦੀਆਂ ਵਸਤਾਂ ਦੀ ਚੋਣ ਬੇਬੁਨਿਆਦ ਨਹੀਂ ਹੈ, ਬਲਕਿ ਇਹ ਸਿਧਾਂਤ ਅਨੁਸਾਰ ਕੀਤੀ ਜਾਂਦੀ ਹੈ: ਇਹ ਜ਼ਰੂਰੀ ਹੈ ਕਿ ਕੰਮ ਦੀ ਵਸਤੂ ਸਰੀਰ ਵਿੱਚ ਪਰਮੇਸ਼ੁਰ ਦੇ ਕੰਮ ਲਈ ਲਾਭਕਾਰੀ ਹੋਵੇ, ਅਤੇ ਸੰਪੂਰਨ ਮਨੁੱਖਜਾਤੀ ਨੂੰ ਜ਼ਰੂਰ ਦਰਸਾਉਂਦੀ ਹੋਵੇ। ਉਦਾਹਰਣ ਦੇ ਤੌਰ ਤੇ, ਯਹੂਦੀ ਯਿਸੂ ਦੇ ਵਿਅਕਤੀਗਤ ਛੁਟਕਾਰੇ ਨੂੰ ਸਵੀਕਾਰ ਕਰਨ ਵਿੱਚ ਸਮੁੱਚੀ ਮਨੁੱਖਜਾਤੀ ਨੂੰ ਦਰਸਾਉਣ ਦੇ ਯੋਗ ਸਨ, ਅਤੇ ਚੀਨੀ ਦੇਹਧਾਰੀ ਪਰਮੇਸ਼ੁਰ ਦੀ ਵਿਅਕਤੀਗਤ ਜਿੱਤ ਨੂੰ ਸਵੀਕਾਰ ਕਰਨ ਵਿੱਚ ਸਮੁੱਚੀ ਮਨੁੱਖਜਾਤੀ ਨੂੰ ਦਰਸਾਉਣ ਦੇ ਯੋਗ ਹਨ। ਯਹੂਦੀਆਂ ਦੁਆਰਾ ਸਮੁੱਚੀ ਮਨੁੱਖਤਾ ਦੀ ਨੁਮਾਇੰਦਗੀ ਕਰਨ ਪਿੱਛੇ ਇੱਕ ਅਧਾਰ ਹੈ, ਅਤੇ ਪਰਮੇਸ਼ੁਰ ਦੀ ਵਿਅਕਤੀਗਤ ਜਿੱਤ ਨੂੰ ਸਵੀਕਾਰ ਕਰਨ ਵਿੱਚ ਚੀਨੀ ਲੋਕਾਂ ਦੁਆਰਾ ਸਮੁੱਚੀ ਮਨੁੱਖਜਾਤੀ ਦੀ ਨੁਮਾਇੰਦਗੀ ਦਾ ਵੀ ਇੱਕ ਅਧਾਰ ਹੈ। ਯਹੂਦੀਆਂ ਦਰਮਿਆਨ ਕੀਤੇ ਗਏ ਛੁਟਕਾਰੇ ਦੇ ਕੰਮ ਨਾਲੋਂ ਵੱਧ ਛੁਟਕਾਰੇ ਦੇ ਮਹੱਤਵ ਨੂੰ ਹੋਰ ਕੁਝ ਵੀ ਉਜਾਗਰ ਨਹੀਂ ਕਰਦਾ, ਅਤੇ ਚੀਨੀ ਲੋਕਾਂ ਵਿੱਚ ਕੀਤੇ ਜਾ ਰਹੇ ਜਿੱਤ ਦੇ ਕੰਮ ਨਾਲੋਂ ਵੱਧ ਜਿੱਤ ਦੇ ਕੰਮ ਦੀ ਸੰਪੂਰਨਤਾ ਅਤੇ ਸਫ਼ਲਤਾ ਨੂੰ ਹੋਰ ਕੁਝ ਵੀ ਉਜਾਗਰ ਨਹੀਂ ਕਰਦਾ ਹੈ। ਦੇਹਧਾਰੀ ਪਰਮੇਸ਼ੁਰ ਦਾ ਕੰਮ ਅਤੇ ਵਚਨ ਸਿਰਫ਼ ਲੋਕਾਂ ਦੇ ਇੱਕ ਛੋਟੇ ਜਿਹੇ ਸਮੂਹ ਦੇ ਉਦੇਸ਼ ਲਈ ਹੀ ਜਾਪਦੇ ਹਨ, ਪਰ ਅਸਲ ਵਿੱਚ, ਇਸ ਛੋਟੇ ਸਮੂਹ ਦਰਮਿਆਨ ਉਸ ਦਾ ਕੰਮ ਸਮੁੱਚੇ ਬ੍ਰਹਿਮੰਡ ਦਾ ਕੰਮ ਹੈ, ਅਤੇ ਉਸ ਦੇ ਵਚਨ ਦਾ ਉਦੇਸ਼ ਸਮੁੱਚੀ ਮਨੁੱਖਜਾਤੀ ਹੈ। ਜਦੋਂ ਸਰੀਰ ਵਿੱਚ ਉਸ ਦਾ ਕੰਮ ਖਤਮ ਹੋ ਜਾਂਦਾ ਹੈ, ਤਾਂ ਜੋ ਲੋਕ ਉਸ ਦੇ ਪਿੱਛੇ ਚੱਲਦੇ ਹਨ, ਉਹ ਉਸ ਕੰਮ ਨੂੰ ਫ਼ੈਲਾਉਣਾ ਸ਼ੁਰੂ ਕਰ ਦਿੰਦੇ ਹਨ ਜੋ ਪਰਮੇਸ਼ੁਰ ਨੇ ਉਨ੍ਹਾਂ ਵਿੱਚ ਕੀਤਾ ਹੈ। ਸਰੀਰ ਵਿੱਚ ਉਸ ਦੇ ਕੰਮ ਬਾਰੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਉਹ ਮਨੁੱਖਜਾਤੀ ਲਈ ਸਹੀ ਵਚਨਾਂ ਅਤੇ ਉਪਦੇਸ਼ਾਂ ਅਤੇ ਆਪਣੀ ਖਾਸ ਇੱਛਾ ਨੂੰ ਉਨ੍ਹਾਂ ਲੋਕਾਂ ਦੇ ਸਪੁਰਦ ਕਰ ਸਕਦਾ ਹੈ, ਜੋ ਉਸ ਦੇ ਮਗਰ ਚੱਲਦੇ ਹਨ, ਤਾਂ ਜੋ ਬਾਅਦ ਵਿੱਚ ਉਸ ਦੇ ਚੇਲੇ ਵਧੇਰੇ ਸਹੀ ਅਤੇ ਵਧੇਰੇ ਠੋਸ ਰੂਪ ਵਿੱਚ ਸਰੀਰ ਵਿੱਚ ਕੀਤੇ ਉਸ ਦੇ ਸਾਰੇ ਕੰਮਾਂ ਨੂੰ, ਅਤੇ ਸਮੁੱਚੀ ਮਨੁੱਖਜਾਤੀ ਲਈ ਉਸ ਦੀ ਇੱਛਾ ਨੂੰ ਅੱਗੇ ਉਨ੍ਹਾਂ ਲੋਕਾਂ ਤਕ ਪਹੁੰਚਾ ਸਕਣ ਜੋ ਇਸ ਸੱਚੇ ਮਾਰਗ ਨੂੰ ਸਵੀਕਾਰ ਕਰਦੇ ਹਨ। ਸਿਰਫ਼ ਸਰੀਰ ਵਿੱਚ ਪਰਮੇਸ਼ੁਰ ਦਾ ਕੰਮ ਹੀ ਅਸਲ ਵਿੱਚ ਪਰਮੇਸ਼ੁਰ ਦੇ ਮਨੁੱਖ ਦੇ ਨਾਲ ਹੋਣ ਅਤੇ ਇੱਕਠੇ ਰਹਿਣ ਦੇ ਤੱਥ ਨੂੰ ਪੂਰਾ ਕਰਦਾ ਹੈ। ਸਿਰਫ਼ ਇਹੀ ਕੰਮ ਮਨੁੱਖ ਦੀ ਪਰਮੇਸ਼ੁਰ ਦੇ ਮੁਖ ਨੁੰ ਵੇਖਣ, ਪਰਮੇਸ਼ੁਰ ਦੇ ਕੰਮ ਦੇ ਗਵਾਹ ਬਣਨ, ਅਤੇ ਪਰਮੇਸ਼ੁਰ ਦੇ ਨਿੱਜੀ ਵਚਨਾਂ ਨੂੰ ਸੁਣਨ ਦੀ ਇੱਛਾ ਨੂੰ ਪੂਰਾ ਕਰਦਾ ਹੈ। ਦੇਹਧਾਰੀ ਪਰਮੇਸ਼ੁਰ ਯੁਗ ਦੀ ਸਮਾਪਤੀ ਉਸ ਸਮੇਂ ਕਰਦਾ ਹੈ ਜਦੋਂ ਯਹੋਵਾਹ ਦੀ ਸਿਰਫ਼ ਪਿੱਠ ਮਨੁੱਖਜਾਤੀ ਉੱਤੇ ਪਰਗਟ ਹੁੰਦੀ ਹੈ, ਅਤੇ ਉਹ ਅਸਪਸ਼ਟ ਪਰਮੇਸ਼ੁਰ ਵਿੱਚ ਮਨੁੱਖਜਾਤੀ ਦੇ ਵਿਸ਼ਵਾਸ ਦੇ ਯੁਗ ਨੂੰ ਵੀ ਸਮਾਪਤ ਕਰ ਦਿੰਦਾ ਹੈ। ਖਾਸ ਕਰਕੇ, ਆਖਰੀ ਦੇਹਧਾਰੀ ਪਰਮੇਸ਼ੁਰ ਦਾ ਕੰਮ ਸਾਰੀ ਮਨੁੱਖਜਾਤੀ ਨੂੰ ਇੱਕ ਅਜਿਹੇ ਯੁਗ ਵਿੱਚ ਲੈ ਆਉਂਦਾ ਹੈ ਜੋ ਵਧੇਰੇ ਵਾਸਤਵਿਕ, ਵਧੇਰੇ ਵਿਹਾਰਕ ਅਤੇ ਵਧੇਰੇ ਸੁੰਦਰ ਹੈ। ਉਹ ਨਾ ਸਿਰਫ਼ ਸ਼ਰਾ ਅਤੇ ਸਿੱਖਿਆਵਾਂ ਦੇ ਯੁਗ ਦੀ ਸਮਾਪਤੀ ਕਰਦਾ ਹੈ ਸਗੋਂ, ਇਸ ਤੋਂ ਵੀ ਮਹੱਤਵਪੂਰਣ ਗੱਲ ਇਹ ਹੈ ਕਿ ਉਹ ਮਨੁੱਖਜਾਤੀ ਲਈ ਇੱਕ ਅਜਿਹਾ ਪਰਮੇਸ਼ੁਰ ਪਰਗਟ ਕਰਦਾ ਹੈ ਜੋ ਅਸਲ ਅਤੇ ਸਧਾਰਣ ਹੈ, ਜੋ ਧਰਮੀ ਅਤੇ ਪਵਿੱਤਰ ਹੈ, ਜਿਸ ਕੋਲ ਪ੍ਰਬੰਧਨ ਦੀ ਯੋਜਨਾ ਦੇ ਕੰਮ ਦੀ ਕੁੰਜੀ ਹੈ ਅਤੇ ਜੋ ਮਨੁੱਖਜਾਤੀ ਦੇ ਰਹੱਸਾਂ ਅਤੇ ਮੰਜ਼ਿਲ ਨੂੰ ਵਿਖਾਉਂਦਾ ਹੈ, ਜਿਸ ਨੇ ਮਨੁੱਖਜਾਤੀ ਨੂੰ ਸਿਰਜਿਆ ਸੀ ਅਤੇ ਜੋ ਪ੍ਰਬੰਧਨ ਦੇ ਕੰਮ ਨੂੰ ਸਮਾਪਤ ਕਰਦਾ ਹੈ, ਅਤੇ ਜੋ ਹਜ਼ਾਰਾਂ ਸਾਲਾਂ ਤੋਂ ਲੁਕਿਆ ਰਿਹਾ ਹੈ। ਉਹ ਅਸਪਸ਼ਟਤਾ ਦੇ ਯੁਗ ਨੂੰ ਸੰਪੂਰਨ ਰੂਪ ਵਿੱਚ ਸਮਾਪਤ ਕਰ ਦਿੰਦਾ ਹੈ, ਉਹ ਉਸ ਯੁਗ ਦੀ ਸਮਾਪਤੀ ਕਰਦਾ ਹੈ ਜਿਸ ਵਿੱਚ ਸਮੁੱਚੀ ਮਨੁੱਖਜਾਤੀ ਪਰਮੇਸ਼ੁਰ ਦਾ ਮੁਖ ਭਾਲਣ ਦੀ ਇੱਛਾ ਰੱਖਦੀ ਸੀ ਪਰ ਅਸਮਰੱਥ ਸੀ, ਉਹ ਉਸ ਯੁਗ ਦੀ ਸਮਾਪਤੀ ਕਰਦਾ ਹੈ ਜਿਸ ਵਿੱਚ ਸਮੁੱਚੀ ਮਨੁੱਖਜਾਤੀ ਨੇ ਸ਼ਤਾਨ ਦੀ ਸੇਵਾ ਕੀਤੀ, ਅਤੇ ਉਹ ਜਿੰਨਾ ਸੰਭਵ ਹੋ ਸਕੇ ਪੂਰੀ ਤਰ੍ਹਾਂ ਨਾਲ ਇੱਕ ਨਵੇਂ ਦੌਰ ਵਿੱਚ ਸਮੁੱਚੀ ਮਨੁੱਖਜਾਤੀ ਦੀ ਅਗਵਾਈ ਕਰਦਾ ਹੈ। ਇਹ ਸਭ ਕੁਝ ਪਰਮੇਸ਼ੁਰ ਦੇ ਆਤਮਾ ਦੀ ਜਗ੍ਹਾ ਸਰੀਰ ਵਿੱਚ ਪਰਮੇਸ਼ੁਰ ਦੇ ਕੰਮ ਦਾ ਨਤੀਜਾ ਹੈ। ਜਦੋਂ ਪਰਮੇਸ਼ੁਰ ਆਪਣੇ ਸਰੀਰ ਵਿੱਚ ਕੰਮ ਕਰਦਾ ਹੈ, ਤਾਂ ਜੋ ਲੋਕ ਉਸ ਦੇ ਪਿੱਛੇ ਚੱਲਦੇ ਹਨ, ਹੁਣ ਉਨ੍ਹਾਂ ਚੀਜ਼ਾਂ ਨੂੰ ਨਹੀਂ ਭਾਲਦੇ ਜਾਂ ਅੰਨ੍ਹੇਵਾਹ ਨਹੀਂ ਟਟੋਲਦੇ ਜਿਹੜੀਆਂ ਇੰਝ ਜਾਪਦਾ ਹੈ ਕਿ ਹੋਂਦ ਵਿੱਚ ਹਨ ਵੀ ਅਤੇ ਨਹੀਂ ਵੀ, ਅਤੇ ਉਹ ਅਸਪਸ਼ਟ ਪਰਮੇਸ਼ੁਰ ਦੀ ਇੱਛਾ ਬਾਰੇ ਅੰਦਾਜ਼ਾ ਲਗਾਉਣਾ ਬੰਦ ਕਰ ਦਿੰਦੇ ਹਨ। ਜਦੋਂ ਪਰਮੇਸ਼ੁਰ ਸਰੀਰ ਵਿੱਚ ਆਪਣੇ ਕੰਮ ਨੂੰ ਫ਼ੈਲਾਉਂਦਾ ਹੈ, ਤਾਂ ਜੋ ਲੋਕ ਉਸ ਦੇ ਪਿੱਛੇ ਚੱਲਦੇ ਹਨ ਉਹ ਉਸ ਦੁਆਰਾ ਸਰੀਰ ਵਿੱਚ ਕੀਤੇ ਗਏ ਕੰਮ ਨੂੰ ਸਾਰੇ ਧਰਮਾਂ ਅਤੇ ਸੰਸਥਾਵਾਂ ਵਿੱਚ ਅੱਗੇ ਫ਼ੈਲਾਉਣਗੇ, ਅਤੇ ਉਹ ਉਸ ਦੇ ਸਾਰੇ ਵਚਨਾਂ ਨੂੰ ਸਮੁੱਚੀ ਮਨੁੱਖਜਾਤੀ ਦੇ ਕੰਨਾਂ ਤਕ ਪਹੁੰਚਾਉਣਗੇ। ਜੋ ਉਸ ਦੀ ਖੁਸ਼ਖਬਰੀ ਨੂੰ ਪ੍ਰਾਪਤ ਕਰਦੇ ਹਨ, ਉਹ ਜੋ ਕੁਝ ਵੀ ਸੁਣਨਗੇ ਉਸ ਦੇ ਕੰਮ ਬਾਰੇ ਤੱਥ ਹੀ ਹੋਣਗੇ, ਮਨੁੱਖ ਦੁਆਰਾ ਵਿਅਕਤੀਗਤ ਰੂਪ ਵਿੱਚ ਵੇਖੀਆਂ ਅਤੇ ਸੁਣੀਆਂ ਗੱਲਾਂ ਹੀ ਹੋਣਗੀਆਂ, ਅਤੇ ਤੱਥ ਹੀ ਹੋਣਗੇ, ਕੋਈ ਸੁਣੀ-ਸੁਣਾਈ ਗੱਲ ਨਹੀਂ। ਇਹ ਤੱਥ ਉਹ ਪ੍ਰਮਾਣ ਹਨ ਜਿਨ੍ਹਾਂ ਨਾਲ ਉਹ ਕੰਮ ਨੂੰ ਫੈਲਾਉਂਦਾ ਹੈ, ਅਤੇ ਇਹ ਉਹ ਸਾਧਨ ਵੀ ਹਨ ਜਿਨ੍ਹਾਂ ਨੂੰ ਉਹ ਕੰਮ ਨੂੰ ਫੈਲਾਉਣ ਲਈ ਵਰਤਦਾ ਹੈ। ਤੱਥਾਂ ਦੀ ਹੋਂਦ ਤੋਂ ਬਿਨਾਂ, ਉਸ ਦੀ ਖੁਸ਼ਖਬਰੀ ਸਾਰੇ ਦੇਸਾਂ ਅਤੇ ਸਾਰੀਆਂ ਥਾਵਾਂ ਤਕ ਨਹੀਂ ਫ਼ੈਲੇਗੀ; ਤੱਥਾਂ ਤੋਂ ਬਿਨਾ ਅਤੇ ਸਿਰਫ਼ ਮਨੁੱਖ ਦੀਆਂ ਕਲਪਨਾਵਾਂ ਨਾਲ, ਉਹ ਸਾਰੇ ਸੰਸਾਰ ਨੂੰ ਜਿੱਤਣ ਦਾ ਕੰਮ ਕਰਨ ਦੇ ਯੋਗ ਕਦੇ ਵੀ ਨਹੀਂ ਹੋ ਸਕੇਗਾ। ਆਤਮਾ ਮਨੁੱਖ ਲਈ ਅਨੁਭਵ ਤੋਂ ਪਰੇ (ਅਗੋਚਰ) ਹੈ, ਅਤੇ ਮਨੁੱਖ ਲਈ ਅਦਿੱਖ ਹੈ, ਅਤੇ ਆਤਮਾ ਦਾ ਕੰਮ ਪਰਮੇਸ਼ੁਰ ਦੇ ਕੰਮ ਦੇ ਕੋਈ ਹੋਰ ਪ੍ਰਮਾਣ ਜਾਂ ਤੱਥਾਂ ਨੂੰ ਮਨੁੱਖ ਲਈ ਛੱਡਣ ਦੇ ਅਯੋਗ ਹੈ। ਮਨੁੱਖ ਕਦੇ ਵੀ ਪਰਮੇਸ਼ੁਰ ਦਾ ਅਸਲ ਮੁਖ ਨਹੀਂ ਵੇਖੇਗਾ, ਉਹ ਹਮੇਸ਼ਾ ਇਕ ਅਸਪਸ਼ਟ ਪਰਮੇਸ਼ੁਰ ਵਿੱਚ ਵਿਸ਼ਵਾਸ ਕਰੇਗਾ ਜਿਸ ਦੀ ਹੋਂਦ ਨਹੀਂ ਹੈ। ਮਨੁੱਖ ਕਦੇ ਵੀ ਪਰਮੇਸ਼ੁਰ ਦਾ ਮੁਖ ਨਹੀਂ ਵੇਖੇਗਾ, ਨਾ ਹੀ ਮਨੁੱਖ ਕਦੇ ਪਰਮੇਸ਼ੁਰ ਦੁਆਰਾ ਬੋਲੇ ਗਏ ਵਚਨਾਂ ਨੂੰ ਆਪ ਸੁਣੇਗਾ। ਮਨੁੱਖ ਦੀਆਂ ਕਲਪਨਾਵਾਂ, ਆਖਰਕਾਰ, ਖੋਖਲੀਆਂ ਹਨ, ਅਤੇ ਪਰਮੇਸ਼ੁਰ ਦੇ ਸੱਚੇ ਮੁਖ ਦੀ ਥਾਂ ਨਹੀਂ ਲੈ ਸਕਦੀਆਂ; ਪਰਮੇਸ਼ੁਰ ਦਾ ਮੂਲ ਸੁਭਾਅ, ਅਤੇ ਖੁਦ ਪਰਮੇਸ਼ੁਰ ਦਾ ਕੰਮ ਉਸ ਦੇ ਭੇਸ ਵਿੱਚ ਮਨੁੱਖ ਦੁਆਰਾ ਨਹੀਂ ਕੀਤਾ ਜਾ ਸਕਦਾ। ਸਵਰਗ ਵਿੱਚ ਅਦਿੱਖ ਪਰਮੇਸ਼ੁਰ ਅਤੇ ਉਸ ਦੇ ਕੰਮ ਨੂੰ ਦੇਹਧਾਰੀ ਪਰਮੇਸ਼ੁਰ ਦੁਆਰਾ ਹੀ ਧਰਤੀ ’ਤੇ ਲਿਆਇਆ ਜਾ ਸਕਦਾ ਹੈ ਜੋ ਵਿਅਕਤੀਗਤ ਤੌਰ ਤੇ ਮਨੁੱਖਾਂ ਦਰਮਿਆਨ ਆਪਣਾ ਕੰਮ ਕਰਦਾ ਹੈ। ਪਰਮੇਸ਼ੁਰ ਲਈ ਮਨੁੱਖ ਅੱਗੇ ਪ੍ਰਗਟ ਹੋਣ ਦਾ ਇਹੀ ਸਭ ਤੋਂ ਆਦਰਸ਼ ਤਰੀਕਾ ਹੈ, ਜਿਸ ਵਿੱਚ ਮਨੁੱਖ ਪਰਮੇਸ਼ੁਰ ਨੂੰ ਵੇਖਦਾ ਹੈ ਅਤੇ ਪਰਮੇਸ਼ੁਰ ਦੇ ਸੱਚੇ ਮੁਖ ਨੂੰ ਜਾਣਦਾ ਹੈ, ਅਤੇ ਇਹ ਦੇਹਧਾਰੀ ਨਾ ਹੋਏ ਪਰਮੇਸ਼ੁਰ ਦੁਆਰਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਹੈ। ਇਸ ਪੜਾਅ ਤਕ ਆਪਣਾ ਕੰਮ ਪੂਰਾ ਕਰਨ ਤੋਂ ਬਾਅਦ, ਪਰਮੇਸ਼ੁਰ ਦਾ ਕੰਮ ਪਹਿਲਾਂ ਹੀ ਸਭ ਤੋਂ ਉੱਤਮ ਪ੍ਰਭਾਵ ਪ੍ਰਾਪਤ ਕਰ ਚੁੱਕਾ ਹੈ, ਅਤੇ ਪੂਰੀ ਤਰ੍ਹਾਂ ਨਾਲ ਸਫ਼ਲ ਹੋ ਚੁੱਕਾ ਹੈ। ਸਰੀਰ ਵਿੱਚ ਪਰਮੇਸ਼ੁਰ ਦਾ ਵਿਅਕਤੀਗਤ ਕੰਮ ਪਹਿਲਾਂ ਹੀ ਆਪਣੇ ਸਮੁੱਚੇ ਪ੍ਰਬੰਧਨ ਦੇ ਨੱਬੇ ਪ੍ਰਤੀਸ਼ਤ ਕੰਮ ਨੂੰ ਪੂਰਾ ਕਰ ਚੁੱਕਿਆ ਹੈ। ਇਸ ਸਰੀਰ ਨੇ ਉਸ ਦੇ ਸਾਰੇ ਕੰਮ ਲਈ ਇੱਕ ਬਿਹਤਰ ਅਰੰਭ, ਅਤੇ ਉਸ ਦੇ ਸਾਰੇ ਕੰਮ ਲਈ ਸੰਖੇਪ ਜਾਣਕਾਰੀ ਪ੍ਰਦਾਨ ਕੀਤੀ ਹੈ, ਅਤੇ ਉਸ ਦੇ ਸਾਰੇ ਕੰਮ ਨੂੰ ਲਾਗੂ ਕਰ ਦਿੱਤਾ ਹੈ, ਅਤੇ ਇਸ ਸਾਰੇ ਕੰਮ ਨੂੰ ਆਖਰੀ ਵਾਰ ਸੰਪੂਰਨ ਭਰਪੂਰੀ ਦਿੱਤੀ ਹੈ। ਇਸ ਤੋਂ ਬਾਅਦ, ਪਰਮੇਸ਼ੁਰ ਦੇ ਕੰਮ ਦੇ ਚੌਥੇ ਪੜਾਅ ਨੂੰ ਕਰਨ ਲਈ ਕੋਈ ਹੋਰ ਦੇਹਧਾਰੀ ਪਰਮੇਸ਼ੁਰ ਨਹੀਂ ਹੋਵੇਗਾ, ਅਤੇ ਨਾ ਹੀ ਕਦੇ ਪਰਮੇਸ਼ੁਰ ਦੇ ਤੀਜੇ ਦੇਹਧਾਰਣ ਦਾ ਕੋਈ ਅਚਰਜ ਭਰਿਆ ਕੰਮ ਹੋਵੇਗਾ।
ਸਰੀਰ ਵਿੱਚ ਪਰਮੇਸ਼ੁਰ ਦੇ ਕੰਮ ਦਾ ਹਰ ਪੜਾਅ ਸਮੁੱਚੇ ਯੁਗ ਵਿੱਚ ਉਸ ਦੇ ਕੰਮ ਨੂੰ ਦਰਸਾਉਂਦਾ ਹੈ, ਅਤੇ ਇਹ ਮਨੁੱਖ ਦੇ ਕੰਮ ਵਾਂਗ, ਕੋਈ ਨਿਸ਼ਚਤ ਸਮਾਂ ਮਿਆਦ ਨਹੀਂ ਦਰਸਾਉਂਦਾ ਹੈ। ਅਤੇ ਇਸ ਲਈ ਉਸ ਦੇ ਆਖਰੀ ਦੇਹਧਾਰਣ ਦੇ ਕੰਮ ਦੇ ਅੰਤ ਦਾ ਅਰਥ ਇਹ ਨਹੀਂ ਹੈ ਕਿ ਉਸ ਦਾ ਕੰਮ ਬਿਲਕੁਲ ਸੰਪੂਰਨ ਹੋ ਗਿਆ ਹੈ, ਕਿਉਂਕਿ ਸਰੀਰ ਵਿੱਚ ਉਸ ਦਾ ਕੰਮ ਸਮੁੱਚੇ ਯੁਗ ਨੂੰ ਦਰਸਾਉਂਦਾ ਹੈ, ਅਤੇ ਇਹ ਸਿਰਫ਼ ਸਮੇਂ ਦੀ ਉਹ ਮਿਆਦ ਨਹੀਂ ਦਰਸਾਉਂਦਾ ਜਿਸ ਵਿੱਚ ਉਹ ਸਰੀਰ ਵਿੱਚ ਆਪਣਾ ਕੰਮ ਕਰਦਾ ਹੈ। ਸਿਰਫ਼ ਇੰਨਾ ਹੈ ਕਿ ਉਹ ਜਿਸ ਵੇਲੇ ਸਰੀਰ ਵਿੱਚ ਹੁੰਦਾ ਹੈ ਉਸ ਦੌਰਾਨ ਸਮੁੱਚੇ ਯੁਗ ਦੇ ਆਪਣੇ ਕੰਮ ਨੂੰ ਖਤਮ ਕਰਦਾ ਹੈ, ਜਿਸ ਤੋਂ ਬਾਅਦ ਇਹ ਸਭ ਥਾਂਵਾਂ ’ਤੇ ਫ਼ੈਲ ਜਾਂਦਾ ਹੈ। ਦੇਹਧਾਰੀ ਪਰਮੇਸ਼ੁਰ ਦੁਆਰਾ ਆਪਣੇ ਕਾਰਜ ਨੂੰ ਪੂਰਾ ਕਰਨ ਤੋਂ ਬਾਅਦ, ਉਹ ਭਵਿੱਖ ਦੇ ਆਪਣੇ ਕੰਮ ਨੂੰ ਉਨ੍ਹਾਂ ਲੋਕਾਂ ਨੂੰ ਸੌਂਪ ਦੇਵੇਗਾ ਜੋ ਉਸ ਦੇ ਰਾਹ ’ਤੇ ਚੱਲਦੇ ਹਨ। ਇਸ ਤਰ੍ਹਾਂ, ਸਮੁੱਚੇ ਯੁਗ ਦਾ ਉਸ ਦਾ ਕੰਮ ਨਿਰੰਤਰ ਚਲਦਾ ਰਹੇਗਾ। ਦੇਹਧਾਰਣ ਦੇ ਸਮੁੱਚੇ ਯੁਗ ਦਾ ਕੰਮ ਸਿਰਫ਼ ਉਦੋਂ ਹੀ ਪੂਰਾ ਮੰਨਿਆ ਜਾਵੇਗਾ ਜਦੋਂ ਇਹ ਸਮੁੱਚੇ ਬ੍ਰਹਿਮੰਡ ਵਿੱਚ ਫ਼ੈਲ ਚੁੱਕਾ ਹੋਵੇਗਾ। ਦੇਹਧਾਰੀ ਪਰਮੇਸ਼ੁਰ ਦਾ ਕੰਮ ਇਕ ਨਵੇਂ ਦੌਰ ਦਾ ਅਰੰਭ ਕਰਦਾ ਹੈ, ਅਤੇ ਜੋ ਉਸ ਦੇ ਕੰਮ ਨੂੰ ਜਾਰੀ ਰੱਖਦੇ ਹਨ ਉਹ ਉਹੀ ਹਨ ਜੋ ਉਸ ਦੁਆਰਾ ਇਸਤੇਮਾਲ ਕੀਤੇ ਜਾਂਦੇ ਹਨ। ਮਨੁੱਖ ਦੁਆਰਾ ਕੀਤਾ ਸਾਰਾ ਕੰਮ ਸਰੀਰ ਵਿੱਚ ਪਰਮੇਸ਼ੁਰ ਦੇ ਕਾਰਜ ਦੇ ਅੰਦਰ ਹੀ ਹੁੰਦਾ ਹੈ, ਅਤੇ ਇਹ ਇਸ ਦਾਇਰੇ ਤੋਂ ਬਾਹਰ ਜਾਣ ਦੇ ਅਸਮਰੱਥ ਹੈ। ਜੇ ਦੇਹਧਾਰੀ ਪਰਮੇਸ਼ੁਰ ਆਪਣਾ ਕੰਮ ਕਰਨ ਲਈ ਨਾ ਆਇਆ ਹੁੰਦਾ, ਤਾਂ ਮਨੁੱਖ ਪੁਰਾਣੇ ਯੁਗ ਦਾ ਅੰਤ ਕਰਨ ਯੋਗ ਨਾ ਹੁੰਦਾ ਅਤੇ ਇੱਕ ਨਵੇਂ ਦੌਰ ਦੀ ਸ਼ੁਰੂਆਤ ਕਰਨ ਦੇ ਯੋਗ ਨਾ ਹੁੰਦਾ। ਮਨੁੱਖ ਦੁਆਰਾ ਕੀਤਾ ਗਿਆ ਕੰਮ ਸਿਰਫ਼ ਉਸ ਦੇ ਫਰਜ਼ ਦੇ ਘੇਰੇ ਦੇ ਅੰਦਰ ਹੈ ਜਿਸ ਨੂੰ ਮਨੁੱਖੀ ਤੌਰ ਤੇ ਕਰਨਾ ਸੰਭਵ ਹੈ, ਅਤੇ ਇਹ ਪਰਮੇਸ਼ੁਰ ਦੇ ਕੰਮ ਨੂੰ ਨਹੀਂ ਦਰਸਾਉਂਦਾ ਹੈ। ਸਿਰਫ਼ ਦੇਹਧਾਰੀ ਪਰਮੇਸ਼ੁਰ ਹੀ ਆ ਕੇ ਉਸ ਕੰਮ ਨੂੰ ਸੰਪੂਰਨ ਕਰ ਸਕਦਾ ਹੈ ਜੋ ਉਸ ਨੂੰ ਕਰਨਾ ਚਾਹੀਦਾ ਹੈ ਅਤੇ ਉਸ ਤੋਂ ਇਲਾਵਾ, ਹੋਰ ਕੋਈ ਵੀ ਇਹ ਕੰਮ ਉਸ ਦੇ ਵੱਲੋਂ ਨਹੀਂ ਕਰ ਸਕਦਾ। ਬੇਸ਼ੱਕ, ਮੈਂ ਜੋ ਗੱਲ ਕਰਦਾ ਹਾਂ ਉਹ ਦੇਹਧਾਰਣ ਦੇ ਕੰਮ ਦੇ ਵਿਸ਼ੇ ਵਿੱਚ ਹੈ। ਇਹ ਦੇਹਧਾਰੀ ਪਰਮੇਸ਼ੁਰ ਸਭ ਤੋਂ ਪਹਿਲਾਂ ਕੰਮ ਦਾ ਉਹ ਕਦਮ ਪੂਰਾ ਕਰਦਾ ਹੈ ਜੋ ਮਨੁੱਖ ਦੀਆਂ ਧਾਰਣਾਵਾਂ ਦੇ ਅਨੁਕੂਲ ਨਹੀਂ ਹੁੰਦਾ, ਉਸ ਤੋਂ ਬਾਅਦ ਉਹ ਹੋਰ ਕੰਮ ਕਰਦਾ ਹੈ ਜੋ ਮਨੁੱਖ ਦੀਆਂ ਧਾਰਣਾਵਾਂ ਦੇ ਅਨੁਕੂਲ ਨਹੀਂ ਹੁੰਦਾ। ਕੰਮ ਦਾ ਉਦੇਸ਼ ਹੁੰਦਾ ਹੈ ਮਨੁੱਖ ਦੀ ਜਿੱਤ। ਇੱਕ ਪੱਖੋਂ, ਪਰਮੇਸ਼ੁਰ ਦਾ ਦੇਹਧਾਰਣ ਮਨੁੱਖ ਦੀਆਂ ਧਾਰਣਾਵਾਂ ਦੇ ਅਨੁਕੂਲ ਨਹੀਂ ਹੁੰਦਾ, ਅਤੇ ਜਿਸ ਤੋਂ ਇਲਾਵਾ ਉਹ ਅਜਿਹਾ ਹੋਰ ਵੀ ਕੰਮ ਕਰਦਾ ਹੈ ਜੋ ਮਨੁੱਖ ਦੀਆਂ ਧਾਰਣਾਵਾਂ ਦੇ ਅਨੁਕੂਲ ਨਹੀਂ ਹੁੰਦਾ, ਅਤੇ ਇਸੇ ਕਰਕੇ ਮਨੁੱਖ ਉਸ ਦੇ ਬਾਰੇ ਕਿਤੇ ਵੱਧ ਅਲੋਚਨਾ ਭਰੇ ਵਿਚਾਰ ਵਿਕਸਿਤ ਕਰ ਲੈਂਦਾ ਹੈ। ਉਹ ਸਿਰਫ਼ ਉਨ੍ਹਾਂ ਲੋਕਾਂ ਦਰਮਿਆਨ ਜਿੱਤ ਦਾ ਕੰਮ ਕਰਦਾ ਹੈ ਜਿਨ੍ਹਾਂ ਵਿੱਚ ਉਸ ਦੇ ਬਾਰੇ ਅਣਗਿਣਤ ਧਾਰਣਾਵਾਂ ਹੁੰਦੀਆਂ ਹਨ। ਭਾਵੇਂ ਉਹ ਉਸ ਨਾਲ ਜਿਵੇਂ ਵੀ ਪੇਸ਼ ਆਉਣ, ਜਦੋਂ ਉਹ ਆਪਣੀ ਸੇਵਾ ਪੂਰੀ ਕਰ ਲਵੇਗਾ, ਤਾਂ ਸਾਰੇ ਲੋਕ ਉਸ ਦੇ ਇਖਤਿਆਰ ਦੇ ਅਧੀਨ ਆ ਚੁੱਕੇ ਹੋਣਗੇ। ਇਸ ਕੰਮ ਦਾ ਤੱਥ ਨਾ ਸਿਰਫ਼ ਚੀਨੀ ਲੋਕਾਂ ਵਿੱਚ ਹੀ ਝਲਕਦਾ ਹੈ, ਸਗੋਂ ਇਹ ਇਸ ਗੱਲ ਨੂੰ ਵੀ ਦਰਸਾਉਂਦਾ ਹੈ ਕਿ ਸਮੁੱਚੀ ਮਨੁੱਖਜਾਤੀ ਨੂੰ ਕਿਵੇਂ ਜਿੱਤਿਆ ਜਾਵੇਗਾ। ਇਨ੍ਹਾਂ ਲੋਕਾਂ ’ਤੇ ਜੋ ਪ੍ਰਭਾਵ ਹਾਸਲ ਹੁੰਦੇ ਹਨ ਉਹ ਉਨ੍ਹਾਂ ਪ੍ਰਭਾਵਾਂ ਦੇ ਮੋਹਰੀ ਹਨ ਜੋ ਸੰਪੂਰਨ ਮਨੁੱਖਜਾਤੀ ’ਤੇ ਪ੍ਰਾਪਤ ਕੀਤੇ ਜਾਣਗੇ, ਅਤੇ ਭਵਿੱਖ ਵਿੱਚ ਉਸ ਦੁਆਰਾ ਕੀਤੇ ਜਾਣ ਵਾਲੇ ਕੰਮ ਦੇ ਪ੍ਰਭਾਵ ਇਨ੍ਹਾਂ ਲੋਕਾਂ ’ਤੇ ਪੈਣ ਵਾਲੇ ਪ੍ਰਭਾਵਾਂ ਤੋਂ ਨਿਰੰਤਰ ਕਿਤੇ ਵੱਧ ਹੋਣਗੇ। ਸਰੀਰ ਵਿੱਚ ਪਰਮੇਸ਼ੁਰ ਦੇ ਕੰਮ ਵਿੱਚ ਬਹੁਤਾ ਧੂਮ-ਧੜੱਕਾ ਸ਼ਾਮਲ ਨਹੀਂ ਹੁੰਦਾ, ਅਤੇ ਨਾ ਹੀ ਇਹ ਗੁਮਨਾਮੀ ਦੇ ਬੱਦਲਾਂ ਵਿੱਚ ਲੁਕਿਆ ਹੁੰਦਾ ਹੈ। ਇਹ ਵਾਸਤਵਿਕ ਅਤੇ ਅਸਲ ਹੁੰਦਾ ਹੈ, ਅਤੇ ਇਹ ਅਜਿਹਾ ਕੰਮ ਹੈ ਜਿਸ ਵਿੱਚ ਇੱਕ ਜਮ੍ਹਾਂ ਇੱਕ ਦੋ ਹੀ ਹੁੰਦਾ ਹੈ। ਇਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ, ਨਾ ਹੀ ਇਹ ਕਿਸੇ ਨੂੰ ਧੋਖਾ ਦਿੰਦਾ ਹੈ। ਲੋਕਾਂ ਨੂੰ ਜੋ ਦਿਖਾਈ ਦਿੰਦਾ ਹੈ ਉਹ ਵਾਸਤਵਿਕ ਅਤੇ ਸੱਚੀਆਂ ਚੀਜ਼ਾਂ ਹੁੰਦੀਆਂ ਹਨ, ਅਤੇ ਮਨੁੱਖ ਜੋ ਪ੍ਰਾਪਤ ਕਰਦਾ ਹੈ ਉਹ ਵਾਸਤਵਿਕ ਸੱਚਾਈ ਅਤੇ ਗਿਆਨ ਹੈ। ਜਦੋਂ ਕੰਮ ਖਤਮ ਹੋ ਜਾਵੇਗਾ, ਤਾਂ ਮਨੁੱਖ ਨੂੰ ਉਸ ਬਾਰੇ ਨਵਾਂ ਗਿਆਨ ਪ੍ਰਾਪਤ ਹੋਵੇਗਾ, ਅਤੇ ਜੋ ਲੋਕ ਸੱਚਮੁੱਚ ਉਸ ਦਾ ਪਿੱਛਾ ਕਰਦੇ ਹਨ ਉਨ੍ਹਾਂ ਕੋਲ ਹੁਣ ਉਸ ਦੇ ਬਾਰੇ ਕੋਈ ਧਾਰਣਾਵਾਂ ਨਹੀਂ ਰਹਿ ਜਾਣਗੀਆਂ। ਇਹ ਸਿਰਫ਼ ਚੀਨੀ ਲੋਕਾਂ ਉੱਤੇ ਉਸ ਦੇ ਕੰਮ ਦਾ ਪ੍ਰਭਾਵ ਨਹੀਂ ਹੈ, ਸਗੋਂ ਇਹ ਸੰਪੂਰਨ ਮਨੁੱਖਜਾਤੀ ਨੂੰ ਜਿੱਤਣ ਵਿੱਚ ਉਸ ਦੇ ਕੰਮ ਦੇ ਪ੍ਰਭਾਵ ਨੂੰ ਵੀ ਦਰਸਾਉਂਦਾ ਹੈ, ਕਿਉਂਕਿ ਸੰਪੂਰਨ ਮਨੁੱਖਜਾਤੀ ਨੂੰ ਜਿੱਤਣ ਦੇ ਕੰਮ ਲਈ ਇਸ ਸਰੀਰ, ਅਤੇ ਇਸ ਸਰੀਰ ਬਾਰੇ ਸਭ ਕੁਝ, ਨਾਲੋਂ ਵਧੇਰੇ ਲਾਭਕਾਰੀ ਹੋਰ ਕੁਝ ਵੀ ਨਹੀਂ ਹੈ। ਉਹ ਅੱਜ ਉਸ ਦੇ ਕੰਮ ਲਈ ਲਾਭਕਾਰੀ ਹਨ, ਅਤੇ ਭਵਿੱਖ ਵਿੱਚ ਉਸ ਦੇ ਕੰਮ ਲਈ ਲਾਭਕਾਰੀ ਹਨ। ਇਹ ਸਰੀਰ ਸੰਪੂਰਨ ਮਨੁੱਖਜਾਤੀ ਨੂੰ ਜਿੱਤ ਲਵੇਗਾ ਅਤੇ ਸੰਪੂਰਨ ਮਨੁੱਖਜਾਤੀ ਨੂੰ ਪ੍ਰਾਪਤ ਕਰ ਲਵੇਗਾ। ਇਸ ਤੋਂ ਬਿਹਤਰ ਹੋਰ ਕੋਈ ਕੰਮ ਨਹੀਂ ਹੈ ਜਿਸ ਦੁਆਰਾ ਸੰਪੂਰਨ ਮਨੁੱਖਜਾਤੀ ਪਰਮੇਸ਼ੁਰ ਨੂੰ ਵੇਖੇਗੀ, ਅਤੇ ਪਰਮੇਸ਼ੁਰ ਦਾ ਆਗਿਆ ਪਾਲਣ ਕਰੇਗੀ, ਅਤੇ ਪਰਮੇਸ਼ੁਰ ਨੂੰ ਜਾਣੇਗੀ। ਮਨੁੱਖ ਦੁਆਰਾ ਕੀਤਾ ਜਾਂਦਾ ਕੰਮ ਸਿਰਫ਼ ਇੱਕ ਸੀਮਤ ਜਿਹੇ ਦਾਇਰੇ ਨੂੰ ਹੀ ਦਰਸਾਉਂਦਾ ਹੈ, ਅਤੇ ਜਦੋਂ ਪਰਮੇਸ਼ੁਰ ਆਪਣਾ ਕੰਮ ਕਰਦਾ ਹੈ ਤਾਂ ਉਹ ਕਿਸੇ ਖਾਸ ਵਿਅਕਤੀ ਨਾਲ ਨਹੀਂ, ਸਗੋਂ ਸਮੁੱਚੀ ਮਨੁੱਖਜਾਤੀ, ਅਤੇ ਉਨ੍ਹਾਂ ਸਾਰਿਆਂ ਨਾਲ ਗੱਲ ਕਰਦਾ ਹੈ ਜੋ ਉਸ ਦੇ ਵਚਨਾਂ ਨੂੰ ਸਵੀਕਾਰ ਕਰਦੇ ਹਨ। ਉਹ ਜਿਸ ਅੰਤ ਬਾਰੇ ਐਲਾਨ ਕਰਦਾ ਹੈ ਉਹ ਸਾਰੀ ਮਨੁੱਖਜਾਤੀ ਦਾ ਅੰਤ ਹੈ, ਨਾ ਕਿ ਸਿਰਫ਼ ਕਿਸੇ ਖਾਸ ਵਿਅਕਤੀ ਦਾ। ਉਹ ਨਾ ਤਾਂ ਕਿਸੇ ਨਾਲ ਉਚੇਚਾ ਸਲੂਕ ਕਰਦਾ ਹੈ ਅਤੇ ਨਾ ਹੀ ਉਹ ਕਿਸੇ ਨੂੰ ਸਤਾਉਂਦਾ ਹੈ, ਅਤੇ ਉਹ ਸੰਪੂਰਨ ਮਨੁੱਖਜਾਤੀ ਲਈ ਕੰਮ ਕਰਦਾ ਹੈ, ਅਤੇ ਸੰਪੂਰਨ ਮਨੁੱਖਜਾਤੀ ਨਾਲ ਹੀ ਬੋਲਦਾ ਹੈ। ਇਸ ਦੇਹਧਾਰੀ ਪਰਮੇਸ਼ੁਰ ਨੇ ਪਹਿਲਾਂ ਹੀ ਸਮੁੱਚੀ ਮਨੁੱਖਜਾਤੀ ਨੂੰ ਕਿਸਮਾਂ ਦੇ ਅਨੁਸਾਰ ਵਰਗਾਂ ਵਿੱਚ ਵੰਡ ਦਿੱਤਾ ਹੈ, ਪਹਿਲਾਂ ਹੀ ਸਮੁੱਚੀ ਮਨੁੱਖਜਾਤੀ ਦਾ ਨਿਆਂ ਕਰ ਦਿੱਤਾ ਹੈ, ਅਤੇ ਸਮੁੱਚੀ ਮਨੁੱਖਜਾਤੀ ਲਈ ਇੱਕ ਢੁਕਵੀਂ ਮੰਜ਼ਿਲ ਦਾ ਪ੍ਰਬੰਧ ਕਰ ਦਿੱਤਾ ਹੈ। ਹਾਲਾਂਕਿ ਪਰਮੇਸ਼ੁਰ ਆਪਣਾ ਕੰਮ ਸਿਰਫ਼ ਚੀਨ ਵਿੱਚ ਹੀ ਕਰਦਾ ਹੈ, ਪਰ ਅਸਲ ਵਿੱਚ ਉਸ ਨੇ ਪਹਿਲਾਂ ਹੀ ਸਮੁੱਚੇ ਬ੍ਰਹਿਮੰਡ ਦੇ ਕੰਮ ਦਾ ਨਿਪਟਾਰਾ ਕਰ ਲਿਆ ਹੈ। ਉਹ ਆਪਣੀਆਂ ਬਾਣੀਆਂ ਦਾ ਉਚਾਰਣ ਕਰਨ ਅਤੇ ਕਦਮ-ਦਰ-ਕਦਮ ਆਪਣੇ ਪ੍ਰਬੰਧ ਕਰਨ ਤੋਂ ਪਹਿਲਾਂ ਉਦੋਂ ਤਕ ਨਹੀਂ ਉਡੀਕ ਸਕਦਾ ਜਦੋਂ ਤੱਕ ਉਸ ਦਾ ਕੰਮ ਸਮੁੱਚੀ ਮਨੁੱਖਜਾਤੀ ਵਿੱਚ ਫ਼ੈਲ ਨਾ ਜਾਵੇ। ਕੀ ਉਦੋਂ ਤਕ ਬਹੁਤ ਦੇਰ ਨਹੀਂ ਹੋ ਚੁੱਕੀ ਹੋਵੇਗੀ? ਹੁਣ ਉਹ ਭਵਿੱਖ ਦੇ ਕੰਮ ਨੂੰ ਪਹਿਲਾਂ ਤੋਂ ਹੀ ਸੰਪੂਰਨ ਕਰਨ ਦੇ ਪੂਰੀ ਤਰ੍ਹਾਂ ਯੋਗ ਹੈ। ਕਿਉਂਕਿ ਜੋ ਕੰਮ ਕਰ ਰਿਹਾ ਹੈ ਉਹ ਸਰੀਰ ਵਿੱਚ ਪਰਮੇਸ਼ੁਰ ਹੈ, ਉਹ ਇੱਕ ਸੀਮਤ ਦਾਇਰੇ ਦੇ ਅੰਦਰ ਅਸੀਮ ਕੰਮ ਕਰ ਰਿਹਾ ਹੈ, ਅਤੇ ਇਸ ਤੋਂ ਬਾਅਦ ਉਹ ਮਨੁੱਖ ਤੋਂ ਉਸ ਜ਼ਿੰਮੇਦਾਰੀ ਦਾ ਪਾਲਣ ਕਰਵਾਏਗਾ ਜੋ ਮਨੁੱਖ ਨੂੰ ਨਿਭਾਉਣੀ ਚਾਹੀਦੀ ਹੈ; ਇਹੀ ਉਸ ਦੇ ਕੰਮ ਦਾ ਸਿਧਾਂਤ ਹੈ। ਉਹ ਸਿਰਫ਼ ਇੱਕ ਸਮੇਂ ਤਕ ਮਨੁੱਖ ਨਾਲ ਰਹਿ ਸਕਦਾ ਹੈ ਅਤੇ ਪੂਰੇ ਦੌਰ ਦੇ ਕੰਮ ਦੇ ਸਮਾਪਤ ਹੋਣ ਤਕ ਮਨੁੱਖ ਦਾ ਸਾਥ ਨਹੀਂ ਦੇ ਸਕਦਾ। ਕਿਉਂਕਿ ਉਹ ਪਰਮੇਸ਼ੁਰ ਹੈ ਇਸ ਕਰਕੇ ਉਹ ਆਪਣੇ ਭਵਿੱਖ ਦੇ ਕੰਮ ਬਾਰੇ ਪਹਿਲਾਂ ਤੋਂ ਹੀ ਭਵਿੱਖਬਾਣੀ ਕਰ ਦਿੰਦਾ ਹੈ। ਬਾਅਦ ਵਿੱਚ, ਉਹ ਸਾਰੀ ਮਨੁੱਖਜਾਤੀ ਨੂੰ ਆਪਣੇ ਵਚਨਾਂ ਦੇ ਅਨੁਸਾਰ ਕਿਸਮਾਂ ਦੇ ਮੁਤਾਬਕ ਵਰਗਾਂ ਵਿੱਚ ਵੰਡੇਗਾ, ਅਤੇ ਮਨੁੱਖਜਾਤੀ ਉਸ ਦੇ ਵਚਨਾਂ ਦੇ ਅਨੁਸਾਰ ਉਸ ਦੇ ਕਦਮ-ਦਰ-ਕਦਮ ਕੰਮ ਵਿੱਚ ਪ੍ਰਵੇਸ਼ ਕਰੇਗੀ। ਕੋਈ ਵੀ ਨਹੀਂ ਬਚੇਗਾ, ਅਤੇ ਸਭ ਨੂੰ ਇਸ ਦੇ ਅਨੁਸਾਰ ਅਮਲ ਕਰਨਾ ਪਵੇਗਾ। ਇਸ ਲਈ, ਭਵਿੱਖ ਵਿੱਚ ਯੁਗ ਨੂੰ ਉਸ ਦੇ ਵਚਨਾਂ ਦੁਆਰਾ ਸੇਧ ਦਿੱਤੀ ਜਾਵੇਗੀ, ਨਾ ਕਿ ਆਤਮਾ ਦੁਆਰਾ।
ਸਰੀਰ ਵਿੱਚ ਪਰਮੇਸ਼ੁਰ ਦਾ ਕੰਮ ਸਰੀਰ ਵਿੱਚ ਹੀ ਕੀਤਾ ਜਾਣਾ ਜ਼ਰੂਰੀ ਹੈ। ਜੇ ਇਹ ਸਿੱਧਾ ਪਰਮੇਸ਼ੁਰ ਦੇ ਆਤਮਾ ਦੁਆਰਾ ਕੀਤਾ ਜਾਂਦਾ, ਤਾਂ ਇਹ ਕੋਈ ਪ੍ਰਭਾਵ ਨਾ ਪੈਦਾ ਕਰਦਾ। ਭਾਵੇਂ ਇਹ ਆਤਮਾ ਦੁਆਰਾ ਵੀ ਕੀਤਾ ਜਾਂਦਾ, ਤਾਂ ਵੀ ਇਸ ਕੰਮ ਦਾ ਕੋਈ ਬਹੁਤਾ ਮਹੱਤਵ ਨਾ ਹੁੰਦਾ, ਅਤੇ ਆਖ਼ਰਕਾਰ ਇਹ ਪ੍ਰੇਰਣਾਦਾਇਕ ਨਾ ਹੁੰਦਾ। ਸਾਰੇ ਪ੍ਰਾਣੀ ਇਹ ਜਾਣਨਾ ਚਾਹੁੰਦੇ ਹਨ ਕਿ ਕੀ ਸਿਰਜਣਹਾਰ ਦੇ ਕੰਮ ਦਾ ਕੋਈ ਮਹੱਤਵ ਹੈ, ਅਤੇ ਇਹ ਕਿਸ ਚੀਜ਼ ਨੂੰ ਦਰਸਾਉਂਦਾ ਹੈ, ਅਤੇ ਇਹ ਕਿਸ ਦੀ ਖਾਤਰ ਕੀਤਾ ਜਾਂਦਾ ਹੈ, ਅਤੇ ਕੀ ਪਰਮੇਸ਼ੁਰ ਦਾ ਕੰਮ ਅਧਿਕਾਰ ਅਤੇ ਬੁੱਧ ਨਾਲ ਭਰਪੂਰ ਹੈ, ਅਤੇ ਕੀ ਇਹ ਅਤਿਅੰਤ ਉਪਯੋਗਤਾ ਅਤੇ ਮਹੱਤਵ ਵਾਲਾ ਹੈ। ਉਹ ਜੋ ਕੰਮ ਕਰਦਾ ਹੈ, ਸਮੁੱਚੀ ਮਨੁੱਖਜਾਤੀ ਦੀ ਮੁਕਤੀ ਲਈ, ਸ਼ਤਾਨ ਨੂੰ ਹਰਾਉਣ ਦੀ ਖਾਤਰ, ਅਤੇ ਸਭ ਵਸਤਾਂ ਦਰਮਿਆਨ ਉਸ ਦੀ ਗਵਾਹੀ ਦੇਣ ਲਈ ਕਰਦਾ ਹੈ। ਉਂਝ ਤਾਂ, ਉਹ ਜੋ ਕੰਮ ਕਰਦਾ ਹੈ ਉਹ ਬਹੁਤ ਮਹੱਤਵਪੂਰਣ ਹੁੰਦਾ ਹੀ ਹੋਵੇਗਾ। ਸ਼ਤਾਨ ਦੁਆਰਾ ਮਨੁੱਖ ਦੇ ਸਰੀਰ ਨੂੰ ਭ੍ਰਿਸ਼ਟ ਕੀਤਾ ਗਿਆ ਹੈ, ਅਤੇ ਇਹ ਅਤਿਅੰਤ ਡੁੰਘਾਈ ਤਕ ਅੰਨ੍ਹਾ ਹੋ ਚੁੱਕਾ ਹੈ, ਅਤੇ ਗੰਭੀਰ ਰੂਪ ਵਿੱਚ ਨੁਕਸਾਨਿਆ ਜਾ ਚੁੱਕਾ ਹੈ। ਪਰਮੇਸ਼ੁਰ ਦੁਆਰਾ ਵਿਅਕਤੀਗਤ ਤੌਰ ਤੇ ਸਰੀਰ ਵਿੱਚ ਕੰਮ ਕਰਨ ਦਾ ਸਭ ਤੋਂ ਬੁਨਿਆਦੀ ਕਾਰਨ ਇਹ ਹੈ ਕਿ ਉਸ ਦੀ ਮੁਕਤੀ ਦਾ ਉਦੇਸ਼ ਮਨੁੱਖ ਹੈ, ਜੋ ਸਰੀਰ ਤੋਂ ਬਣਿਆ ਹੋਇਆ ਹੈ, ਅਤੇ ਕਿਉਂਕਿ ਸ਼ਤਾਨ ਵੀ ਪਰਮੇਸ਼ੁਰ ਦੇ ਕੰਮ ਵਿੱਚ ਵਿਘਨ ਪਾਉਣ ਲਈ ਮਨੁੱਖ ਦੇ ਸਰੀਰ ਦਾ ਇਸਤੇਮਾਲ ਕਰਦਾ ਹੈ। ਸ਼ਤਾਨ ਨਾਲ ਲੜਾਈ ਅਸਲ ਵਿੱਚ ਮਨੁੱਖ ਨੂੰ ਜਿੱਤਣ ਦਾ ਕੰਮ ਹੈ, ਅਤੇ ਇਸ ਦੇ ਨਾਲ ਹੀ, ਮਨੁੱਖ ਪਰਮੇਸ਼ੁਰ ਦੀ ਮੁਕਤੀ ਦਾ ਵਿਸ਼ਾ ਵੀ ਹੈ। ਇਸ ਤਰੀਕੇ ਨਾਲ, ਦੇਹਧਾਰੀ ਪਰਮੇਸ਼ੁਰ ਦਾ ਕੰਮ ਜ਼ਰੂਰੀ ਹੈ। ਸ਼ਤਾਨ ਨੇ ਮਨੁੱਖ ਦੇ ਸਰੀਰ ਨੂੰ ਭ੍ਰਿਸ਼ਟ ਕਰ ਦਿੱਤਾ, ਅਤੇ ਮਨੁੱਖ ਸ਼ਤਾਨ ਦਾ ਸਾਕਾਰ ਰੂਪ ਬਣ ਗਿਆ, ਅਤੇ ਪਰਮੇਸ਼ੁਰ ਦੁਆਰਾ ਹਰਾਏ ਜਾਣ ਦਾ ਉਦੇਸ਼ ਬਣ ਗਿਆ। ਇਸ ਤਰ੍ਹਾਂ, ਸ਼ਤਾਨ ਨਾਲ ਲੜਾਈ ਲੜਨ ਅਤੇ ਮਨੁੱਖਜਾਤੀ ਨੂੰ ਬਚਾਉਣ ਦਾ ਕੰਮ ਧਰਤੀ ਉੱਤੇ ਹੁੰਦਾ ਹੈ, ਅਤੇ ਸ਼ਤਾਨ ਨਾਲ ਲੜਨ ਲਈ ਪਰਮੇਸ਼ੁਰ ਨੂੰ ਮਨੁੱਖ ਬਣਨਾ ਪੈਂਦਾ ਹੈ। ਇਹ ਬੇਹੱਦ ਵਿਹਾਰਕਤਾ ਵਾਲਾ ਕੰਮ ਹੈ। ਜਦੋਂ ਪਰਮੇਸ਼ੁਰ ਸਰੀਰ ਵਿੱਚ ਕੰਮ ਕਰ ਰਿਹਾ ਹੁੰਦਾ ਹੈ, ਤਾਂ ਉਹ ਅਸਲ ’ਚ ਸਰੀਰ ਵਿੱਚ ਸ਼ਤਾਨ ਨਾਲ ਲੜ ਰਿਹਾ ਹੁੰਦਾ ਹੈ। ਜਦ ਉਹ ਸਰੀਰ ਵਿੱਚ ਕੰਮ ਕਰਦਾ ਹੈ, ਉਹ ਆਤਮਿਕ ਖੇਤਰ ਵਿੱਚ ਆਪਣਾ ਕੰਮ ਕਰ ਰਿਹਾ ਹੁੰਦਾ ਹੈ, ਅਤੇ ਉਹ ਆਤਮਿਕ ਖੇਤਰ ਵਿਚਲੇ ਆਪਣੇ ਸਮੁੱਚੇ ਕੰਮ ਨੂੰ ਧਰਤੀ ਉੱਤੇ ਵਾਸਤਵਿਕ ਬਣਾਉਂਦਾ ਹੈ। ਜਿਸ ਨੂੰ ਜਿੱਤਿਆ ਜਾਂਦਾ ਹੈ ਉਹ ਮਨੁੱਖ ਹੁੰਦਾ ਹੈ, ਉਹ ਮਨੁੱਖ ਜੋ ਉਸ ਪ੍ਰਤੀ ਅਣਆਗਿਆਕਾਰ ਹੈ, ਅਤੇ ਜਿਸ ਨੂੰ ਹਰਾਇਆ ਜਾਂਦਾ ਹੈ ਉਹ ਸ਼ਤਾਨ ਦਾ ਸਾਕਾਰ ਰੂਪ ਹੁੰਦਾ ਹੈ (ਬੇਸ਼ੱਕ, ਇਹ ਵੀ ਮਨੁੱਖ ਹੀ ਹੈ), ਜਿਸ ਦੀ ਪਰਮੇਸ਼ੁਰ ਨਾਲ ਦੁਸ਼ਮਣੀ ਹੈ, ਅਤੇ ਜਿਸ ਨੂੰ ਆਖ਼ਰਕਾਰ ਬਚਾਇਆ ਜਾਂਦਾ ਹੈ ਉਹ ਵੀ ਮਨੁੱਖ ਹੀ ਹੈ। ਇਸ ਤਰੀਕੇ ਨਾਲ, ਪਰਮੇਸ਼ੁਰ ਲਈ ਅਜਿਹਾ ਮਨੁੱਖ ਬਣਨਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਜਿਸ ਦਾ ਬਾਹਰੀ ਰੂਪ ਕਿਸੇ ਸਿਰਜੀ ਹੋਈ ਰਚਨਾ ਵਾਲਾ ਹੋਵੇ, ਤਾਂ ਜੋ ਉਹ ਸ਼ਤਾਨ ਨਾਲ ਅਸਲ ਲੜਾਈ ਲੜਨ ਯੋਗ ਹੋ ਸਕੇ, ਮਨੁੱਖ ਨੂੰ ਜਿੱਤਣ ਯੋਗ ਹੋ ਸਕੇ, ਜੋ ਉਸ ਪ੍ਰਤੀ ਅਣਆਗਿਆਕਾਰ ਹੈ ਅਤੇ ਜਿਸ ਕੋਲ ਪਰਮੇਸ਼ੁਰ ਵਰਗਾ ਹੀ ਬਾਹਰੀ ਰੂਪ ਹੈ, ਅਤੇ ਉਸ ਮਨੁੱਖ ਨੂੰ ਬਚਾ ਸਕੇ ਜੋ ਪਰਮੇਸ਼ੁਰ ਵਰਗੇ ਬਾਹਰੀ ਰੂਪ ਵਾਲਾ ਹੀ ਹੈ ਅਤੇ ਜਿਸ ਨੂੰ ਸ਼ਤਾਨ ਦੁਆਰਾ ਨੁਕਸਾਨ ਪਹੁੰਚਾਇਆ ਗਿਆ ਹੈ। ਪਰਮੇਸ਼ੁਰ ਦਾ ਦੁਸ਼ਮਣ ਮਨੁੱਖ ਹੈ, ਉਸ ਦੀ ਜਿੱਤ ਦਾ ਉਦੇਸ਼ ਮਨੁੱਖ ਹੈ, ਅਤੇ ਉਸ ਦੀ ਮੁਕਤੀ ਦਾ ਉਦੇਸ਼ ਮਨੁੱਖ ਹੈ, ਜਿਸ ਨੂੰ ਉਸ ਦੁਆਰਾ ਸਿਰਜਿਆ ਗਿਆ ਸੀ। ਇਸ ਲਈ ਉਸ ਨੂੰ ਮਨੁੱਖ ਬਣਨਾ ਪਵੇਗਾ, ਅਤੇ ਇਸ ਤਰੀਕੇ ਨਾਲ, ਉਸ ਦਾ ਕੰਮ ਕਿਤੇ ਜ਼ਿਆਦਾ ਸੌਖਾ ਹੋ ਜਾਵੇਗਾ। ਉਹ ਸ਼ਤਾਨ ਨੂੰ ਹਰਾਉਣ ਅਤੇ ਮਨੁੱਖਜਾਤੀ ਨੂੰ ਜਿੱਤਣ ਦੇ ਯੋਗ ਹੈ, ਅਤੇ, ਇਸ ਤੋਂ ਇਲਾਵਾ, ਮਨੁੱਖਜਾਤੀ ਨੂੰ ਬਚਾਉਣ ਦੇ ਯੋਗ ਹੈ। ਹਾਲਾਂਕਿ ਇਹ ਸਰੀਰ ਸਧਾਰਣ ਅਤੇ ਵਾਸਤਵਿਕ ਹੈ, ਪਰ ਉਹ ਕੋਈ ਆਮ ਸਰੀਰ ਨਹੀਂ ਹੈ: ਉਹ ਅਜਿਹਾ ਸਰੀਰ ਨਹੀਂ ਹੈ ਜੋ ਸਿਰਫ਼ ਮਨੁੱਖ ਹੈ, ਸਗੋਂ ਉਹ ਅਜਿਹਾ ਸਰੀਰ ਹੈ ਜੋ ਮਨੁੱਖ ਅਤੇ ਈਸ਼ਵਰ ਦੋਵੇਂ ਹੈ। ਉਸ ਦੇ ਅਤੇ ਮਨੁੱਖ ਵਿਚਕਾਰ ਇਹੀ ਅੰਤਰ ਹੈ, ਅਤੇ ਇਹ ਪਰਮੇਸ਼ੁਰ ਦੀ ਪਛਾਣ ਦੀ ਨਿਸ਼ਾਨੀ ਹੈ। ਸਿਰਫ਼ ਅਜਿਹਾ ਸਰੀਰ ਹੀ ਉਹ ਕੰਮ ਕਰ ਸਕਦਾ ਹੈ ਜੋ ਪਰਮੇਸ਼ੁਰ ਕਰਨਾ ਚਾਹੁੰਦਾ ਹੈ, ਅਤੇ ਸਰੀਰ ਵਿੱਚ ਪਰਮੇਸ਼ੁਰ ਦੀ ਸੇਵਾ ਨੂੰ ਪੂਰਾ ਕਰਦਾ ਹੈ, ਅਤੇ ਮਨੁੱਖਾਂ ਦਰਮਿਆਨ ਆਪਣਾ ਕੰਮ ਪੂਰੀ ਤਰ੍ਹਾਂ ਸੰਪੂਰਨ ਕਰਦਾ ਹੈ। ਜੇ ਇਹ ਇੰਝ ਨਾ ਹੁੰਦਾ, ਤਾਂ ਮਨੁੱਖਾਂ ਦਰਮਿਆਨ ਉਸ ਦਾ ਕੰਮ ਹਮੇਸ਼ਾ ਖਾਲੀ ਅਤੇ ਦੋਸ਼ਪੂਰਣ ਹੁੰਦਾ। ਭਾਵੇਂ ਕਿ ਪਰਮੇਸ਼ੁਰ ਸ਼ਤਾਨ ਦੀ ਆਤਮਾ ਨਾਲ ਲੜ ਸਕਦਾ ਹੈ ਅਤੇ ਜੇਤੂ ਹੋ ਸਕਦਾ ਹੈ, ਪਰ ਭ੍ਰਿਸ਼ਟ ਹੋਏ ਮਨੁੱਖ ਦੀ ਪੁਰਾਣੀ ਫ਼ਿਤਰਤ ਦਾ ਨਿਪਟਾਰਾ ਕਦੇ ਵੀ ਨਹੀਂ ਹੋ ਸਕਦਾ, ਅਤੇ ਜੋ ਲੋਕ ਪਰਮੇਸ਼ੁਰ ਦੇ ਅਣਆਗਿਆਕਾਰ ਹਨ ਅਤੇ ਉਸ ਦਾ ਵਿਰੋਧ ਕਰਦੇ ਹਨ ਉਹ ਸੱਚਮੁੱਚ ਕਦੇ ਵੀ ਉਸ ਦੇ ਇਖਤਿਆਰ ਦੇ ਅਧੀਨ ਨਹੀਂ ਹੋ ਸਕਦੇ, ਕਹਿਣ ਦਾ ਭਾਵ ਇਹ ਹੈ ਕਿ, ਉਹ ਕਦੇ ਵੀ ਮਨੁੱਖਜਾਤੀ ਨੂੰ ਜਿੱਤ ਨਹੀਂ ਸਕਦਾ, ਅਤੇ ਕਦੇ ਵੀ ਸਮੁੱਚੀ ਮਨੁੱਖਜਾਤੀ ਨੂੰ ਪ੍ਰਾਪਤ ਨਹੀਂ ਕਰ ਸਕਦਾ। ਜੇ ਧਰਤੀ ਉੱਤੇ ਉਸ ਦੇ ਕੰਮ ਨੂੰ ਨਿਪਟਾਇਆ ਨਹੀਂ ਜਾ ਸਕਦਾ, ਤਾਂ ਉਸ ਦਾ ਪ੍ਰਬੰਧਨ ਕਦੇ ਵੀ ਸਮਾਪਤ ਨਹੀਂ ਹੋ ਸਕੇਗਾ, ਅਤੇ ਸਮੁੱਚੀ ਮਨੁੱਖਜਾਤੀ ਅਰਾਮ ਵਿੱਚ ਪ੍ਰਵੇਸ਼ ਨਹੀਂ ਕਰ ਸਕੇਗੀ। ਜੇ ਪਰਮੇਸ਼ੁਰ ਆਪਣੇ ਸਾਰੇ ਪ੍ਰਾਣੀਆਂ ਨਾਲ ਆਰਾਮ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ, ਤਾਂ ਅਜਿਹੇ ਪ੍ਰਬੰਧਨ ਦੇ ਕੰਮ ਦਾ ਕਦੇ ਕੋਈ ਨਤੀਜਾ ਨਹੀਂ ਨਿਕਲੇਗਾ, ਅਤੇ ਨਤੀਜੇ ਵਜੋਂ ਪਰਮੇਸ਼ੁਰ ਦੀ ਮਹਿਮਾ ਅਲੋਪ ਹੋ ਜਾਵੇਗੀ। ਹਾਲਾਂਕਿ ਉਸ ਦੇ ਸਰੀਰ ਕੋਲ ਕੋਈ ਅਧਿਕਾਰ ਨਹੀਂ ਹੈ, ਪਰ ਉਹ ਜੋ ਕੰਮ ਕਰਦਾ ਹੈ ਉਸ ਦਾ ਪ੍ਰਭਾਵ ਮਿਲ ਚੁੱਕਿਆ ਹੋਵੇਗਾ। ਇਹ ਉਸ ਦੇ ਕੰਮ ਦੀ ਅਟੱਲ ਦਿਸ਼ਾ ਹੈ। ਭਾਵੇਂ ਉਸ ਦੇ ਸਰੀਰ ਕੋਲ ਅਧਿਕਾਰ ਹੋਵੇ ਜਾਂ ਨਹੀਂ, ਜਿੰਨਾ ਚਿਰ ਉਹ ਖੁਦ ਪਰਮੇਸ਼ੁਰ ਦਾ ਕੰਮ ਕਰਨ ਦੇ ਸਮਰੱਥ ਹੈ, ਤਾਂ ਉਹ ਖੁਦ ਪਰਮੇਸ਼ੁਰ ਹੈ। ਭਾਵੇਂ ਉਸ ਦਾ ਸਰੀਰ ਜਿੰਨਾ ਵੀ ਆਮ ਅਤੇ ਸਧਾਰਣ ਹੈ, ਉਹ, ਉਹ ਕੰਮ ਕਰ ਸਕਦਾ ਹੈ ਜੋ ਉਸ ਨੂੰ ਕਰਨਾ ਚਾਹੀਦਾ ਹੈ, ਕਿਉਂਕਿ ਇਹ ਸਰੀਰ ਸਿਰਫ਼ ਇੱਕ ਮਨੁੱਖ ਨਹੀਂ, ਪਰਮੇਸ਼ੁਰ ਹੈ। ਮਨੁੱਖ ਜੋ ਕੰਮ ਨਹੀਂ ਕਰ ਸਕਦਾ, ਉਹ ਇਹ ਸਰੀਰ ਇਸ ਕਰਕੇ ਕਰ ਸਕਦਾ ਹੈ ਕਿਉਂਕਿ ਉਸ ਦਾ ਅੰਦਰਲਾ ਤੱਤ ਕਿਸੇ ਵੀ ਮਨੁੱਖ ਨਾਲੋਂ ਵੱਖਰਾ ਹੈ, ਅਤੇ ਉਹ ਮਨੁੱਖ ਨੂੰ ਇਸ ਕਰਕੇ ਬਚਾ ਸਕਦਾ ਹੈ ਕਿਉਂਕਿ ਉਸ ਦੀ ਪਛਾਣ ਕਿਸੇ ਵੀ ਮਨੁੱਖ ਨਾਲੋਂ ਵੱਖਰੀ ਹੈ। ਇਹ ਸਰੀਰ ਮਨੁੱਖਜਾਤੀ ਲਈ ਬਹੁਤ ਮਹੱਤਵਪੂਰਣ ਹੈ ਕਿਉਂਕਿ ਉਹ ਮਨੁੱਖ ਹੈ ਅਤੇ, ਇਸ ਤੋਂ ਵੀ ਵੱਧ ਕੇ, ਉਹ ਪਰਮੇਸ਼ੁਰ ਹੈ, ਕਿਉਂਕਿ ਉਹ, ਉਹ ਕੰਮ ਕਰ ਸਕਦਾ ਹੈ ਜੋ ਸਰੀਰ ਵਾਲਾ ਕੋਈ ਵੀ ਆਮ ਮਨੁੱਖ ਨਹੀਂ ਕਰ ਸਕਦਾ, ਅਤੇ ਕਿਉਂਕਿ ਉਹ ਭ੍ਰਿਸ਼ਟ ਮਨੁੱਖ ਨੂੰ ਬਚਾ ਸਕਦਾ ਹੈ, ਜੋ ਉਸ ਦੇ ਨਾਲ ਮਿਲ ਕੇ ਧਰਤੀ ’ਤੇ ਰਹਿੰਦਾ ਹੈ। ਹਾਲਾਂਕਿ ਉਸ ਦਾ ਰੂਪ ਮਨੁੱਖ ਜਿਹਾ ਹੈ, ਦੇਹਧਾਰੀ ਪਰਮੇਸ਼ੁਰ ਮਨੁੱਖਜਾਤੀ ਲਈ ਕਿਸੇ ਵੀ ਮਹੱਤਵਪੂਰਣ ਵਿਅਕਤੀ ਨਾਲੋਂ ਵਧੇਰੇ ਮਹੱਤਵਪੂਰਣ ਹੈ, ਕਿਉਂਕਿ ਉਹ, ਉਹ ਕੰਮ ਕਰ ਸਕਦਾ ਹੈ ਜੋ ਪਰਮੇਸ਼ੁਰ ਦੇ ਆਤਮਾ ਦੁਆਰਾ ਨਹੀਂ ਕੀਤਾ ਜਾ ਸਕਦਾ, ਉਹ ਖੁਦ ਪਰਮੇਸ਼ੁਰ ਦੀ ਗਵਾਹੀ ਦੇਣ ਲਈ ਪਰਮੇਸ਼ੁਰ ਦੇ ਆਤਮਾ ਨਾਲੋਂ ਵਧੇਰੇ ਯੋਗ ਹੈ, ਅਤੇ ਮਨੁੱਖਜਾਤੀ ਨੂੰ ਪੂਰੀ ਤਰ੍ਹਾਂ ਨਾਲ ਪ੍ਰਾਪਤ ਕਰਨ ਲਈ ਪਰਮੇਸ਼ੁਰ ਦੇ ਆਤਮਾ ਨਾਲੋਂ ਵਧੇਰੇ ਸਮਰੱਥ ਹੈ। ਨਤੀਜੇ ਵਜੋਂ, ਭਾਵੇਂ ਇਹ ਸਰੀਰ ਆਮ ਅਤੇ ਸਧਾਰਣ ਹੈ, ਪਰ ਮਨੁੱਖਜਾਤੀ ਲਈ ਉਸ ਦਾ ਯੋਗਦਾਨ ਅਤੇ ਮਨੁੱਖਜਾਤੀ ਦੀ ਹੋਂਦ ਲਈ ਉਸ ਦਾ ਮਹੱਤਵ ਉਸ ਨੂੰ ਅਤਿਅੰਤ ਵਡਮੁੱਲਾ ਬਣਾਉਂਦੇ ਹਨ, ਅਤੇ ਇਸ ਸਰੀਰ ਦੀ ਅਸਲ ਕੀਮਤ ਅਤੇ ਮਹੱਤਵ ਕਿਸੇ ਵੀ ਮਨੁੱਖ ਲਈ ਬੇਅੰਤ ਹੈ। ਹਾਲਾਂਕਿ ਇਹ ਸਰੀਰ ਸ਼ਤਾਨ ਦਾ ਸਿੱਧੇ ਤੌਰ ਤੇ ਨਾਸ ਨਹੀਂ ਕਰ ਸਕਦਾ, ਪਰ ਉਹ ਮਨੁੱਖਜਾਤੀ ਨੂੰ ਜਿੱਤਣ ਅਤੇ ਸ਼ਤਾਨ ਨੂੰ ਹਰਾਉਣ ਲਈ ਆਪਣੇ ਕੰਮ ਦਾ ਇਸਤੇਮਾਲ ਕਰ ਸਕਦਾ ਹੈ, ਅਤੇ ਸ਼ਤਾਨ ਨੂੰ ਪੂਰੀ ਤਰ੍ਹਾਂ ਨਾਲ ਆਪਣੇ ਇਖਤਿਆਰ ਦੇ ਅਧੀਨ ਕਰਵਾ ਸਕਦਾ ਹੈ। ਪਰਮੇਸ਼ੁਰ ਨੇ ਦੇਹਧਾਰਣ ਇਸੇ ਕਰਕੇ ਹੀ ਕੀਤਾ ਹੈ ਤਾਂ ਜੋ ਉਹ ਸ਼ਤਾਨ ਨੂੰ ਹਰਾ ਸਕੇ ਅਤੇ ਮਨੁੱਖਜਾਤੀ ਨੂੰ ਬਚਾਉਣ ਦੇ ਯੋਗ ਹੋ ਸਕੇ। ਉਹ ਸਿੱਧੇ ਤੌਰ ਤੇ ਸ਼ਤਾਨ ਦਾ ਨਾਸ ਨਹੀਂ ਕਰਦਾ, ਬਲਕਿ ਸ਼ਤਾਨ ਦੁਆਰਾ ਭ੍ਰਿਸ਼ਟ ਹੋ ਚੁੱਕੀ, ਮਨੁੱਖਜਾਤੀ ਨੂੰ ਜਿੱਤਣ ਲਈ ਕੰਮ ਕਰਨ ਵਾਸਤੇ ਸਰੀਰ ਧਾਰਨ ਕਰਦਾ ਹੈ। ਇਸ ਤਰ੍ਹਾਂ, ਉਹ ਆਪਣੇ ਪ੍ਰਾਣੀਆਂ ਦਰਮਿਆਨ ਖੁਦ ਨੂੰ ਬਿਹਤਰ ਢੰਗ ਨਾਲ ਗਵਾਹੀ ਦੇਣ ਯੋਗ ਹੁੰਦਾ ਹੈ, ਅਤੇ ਉਹ ਭ੍ਰਿਸ਼ਟ ਹੋ ਚੁੱਕੇ ਮਨੁੱਖ ਨੂੰ ਬਿਹਤਰ ਢੰਗ ਨਾਲ ਬਚਾਉਣ ਦੇ ਯੋਗ ਹੁੰਦਾ ਹੈ। ਦੇਹਧਾਰੀ ਪਰਮੇਸ਼ੁਰ ਦੇ ਦੁਆਰਾ ਸ਼ਤਾਨ ਦੀ ਹਾਰ ਦੀ ਗਵਾਹੀ ਪਰਮੇਸ਼ੁਰ ਦੇ ਆਤਮਾ ਦੁਆਰਾ ਸ਼ਤਾਨ ਦੇ ਸਿੱਧੇ ਨਾਸ ਦੇ ਮੁਕਾਬਲੇ ਉਚੇਰੀ ਹੈ, ਅਤੇ ਵਧੇਰੇ ਪ੍ਰੇਰਣਾਦਾਇਕ ਹੈ। ਸਰੀਰ ਵਿੱਚ ਪਰਮੇਸ਼ੁਰ ਮਨੁੱਖ ਨੂੰ ਸਿਰਜਣਹਾਰ ਬਾਰੇ ਜਾਣਨ ਵਿੱਚ ਬਿਹਤਰ ਢੰਗ ਨਾਲ ਮਦਦ ਕਰਨ ਯੋਗ ਹੈ ਅਤੇ ਉਸ ਦੇ ਪ੍ਰਾਣੀਆਂ ਦਰਮਿਆਨ ਖੁਦ ਦੀ ਗਵਾਹੀ ਬਿਹਤਰ ਢੰਗ ਨਾਲ ਦੇਣ ਯੋਗ ਹੈ।