ਵਿਸ਼ਵਾਸ ਵਿੱਚ, ਵਿਅਕਤੀ ਨੂੰ ਅਸਲੀਅਤ ਉੱਤੇ ਧਿਆਨ ਲਗਾਉਣਾ ਚਾਹੀਦਾ ਹੈ-ਧਾਰਮਿਕ ਰਸਮ ਪੂਰੀ ਕਰਨਾ ਵਿਸ਼ਵਾਸ ਨਹੀਂ ਹੈ

ਤੂੰ ਕਿੰਨੇ ਧਾਰਮਿਕ ਰੀਤੀ-ਰਿਵਾਜ਼ਾਂ ਨੂੰ ਮੰਨਦਾ ਹੈਂ? ਕਿੰਨੀ ਵਾਰ ਤੂੰ ਪਰਮੇਸ਼ੁਰ ਦੇ ਵਚਨ ਤੋਂ ਆਕੀ ਹੋ ਕੇ ਆਪਣੇ ਰਾਹ ਤੁਰ ਪਿਆ? ਕਿੰਨੀ ਵਾਰ ਤੂੰ ਇਸ ਇਹ ਸੋਚ ਕੇ ਪਰਮੇਸ਼ੁਰ ਦੇ ਵਚਨ ਨੂੰ ਅਮਲ ਵਿੱਚ ਲਿਆਂਦਾ ਕਿਉਂਕਿ ਤੈਨੂੰ ਸੱਚਮੁੱਚ ਉਸ ਦੇ ਬੋਝ ਹਨ ਉਨ੍ਹਾਂ ਦੀ ਪਰਵਾਹ ਹੋਈ ਅਤੇ ਤੂੰ ਉਸ ਦੀ ਇੱਛਾ ਨੂੰ ਪੂਰਾ ਕਰਨਾ ਚਾਹਿਆ? ਤੈਨੂੰ ਪਰਮੇਸ਼ੁਰ ਦੇ ਵਚਨ ਨੂੰ ਸਮਝਣਾ ਅਤੇ ਫਿਰ ਉਸੇ ਅਨੁਸਾਰ ਇਸ ਉੱਤੇ ਅਮਲ ਕਰਨਾ ਚਾਹੀਦਾ ਹੈl ਆਪਣੇ ਸਾਰੇ ਕੰਮਾਂ ਅਤੇ ਕਾਰਜਾਂ ਵਿੱਚ ਅਸੂਲਾਂ ਵਾਲਾ ਬਣ, ਹਾਲਾਂਕਿ ਇਸ ਦਾ ਅਰਥ ਨਿਯਮਾਂ ਵਿੱਚ ਬੱਝਣਾ ਜਾਂ ਬੇਦਿਲੀ ਨਾਲ ਕੇਵਲ ਦਿਖਾਵੇ ਲਈ ਕੁਝ ਕਰਨਾ ਨਹੀਂ ਹੈ; ਸਗੋਂ, ਇਸ ਦਾ ਅਰਥ ਹੈ ਸਚਾਈ ਨੂੰ ਅਮਲ ਵਿੱਚ ਲਿਆਉਣਾ ਅਤੇ ਪਰਮੇਸ਼ੁਰ ਦੇ ਵਚਨ ਦੇ ਅਨੁਸਾਰ ਜੀਉਣਾl ਕੇਵਲ ਇਸ ਤਰ੍ਹਾਂ ਦਾ ਵਿਹਾਰ ਹੀ ਪਰਮੇਸ਼ੁਰ ਨੂੰ ਸੰਤੁਸ਼ਟ ਕਰਦਾ ਹੈl ਕੁਝ ਵੀ ਕਰਨ ਦਾ ਉਹ ਢੰਗ ਜਿਸ ਤੋਂ ਪਰਮੇਸ਼ੁਰ ਪ੍ਰਸੰਨ ਹੁੰਦਾ ਹੈ, ਨਿਯਮ ਨਹੀਂ ਹੈ, ਉਹ ਸਚਾਈ ਨੂੰ ਅਮਲ ਵਿੱਚ ਲਿਆਉਣਾ ਹੈl ਕੁਝ ਲੋਕਾਂ ਨੂੰ ਦੂਜਿਆਂ ਦਾ ਧਿਆਨ ਆਪਣੇ ਵੱਲ ਖਿੱਚਣ ਦਾ ਬਹੁਤ ਸ਼ੌਂਕ ਹੁੰਦਾ ਹੈl ਆਪਣੇ ਭਾਈਆਂ-ਭੈਣਾਂ ਦੇ ਸਾਹਮਣੇ ਭਾਵੇਂ ਹੀ ਉਹ ਇਹ ਕਹਿਣ ਕਿ ਉਹ ਪਰਮੇਸ਼ੁਰ ਦੇ ਬੜੇ ਕਰਜ਼ਦਾਰ ਹਨ, ਪਰ ਉਨ੍ਹਾਂ ਦੀ ਪਿੱਠ ਪਿੱਛੇ ਉਹ ਸਚਾਈ ਦੇ ਅਨੁਸਾਰ ਨਹੀਂ ਚੱਲਦੇ ਅਤੇ ਉਨ੍ਹਾਂ ਦਾ ਵਿਹਾਰ ਬਿਲਕੁਲ ਫਰਕ ਹੁੰਦਾ ਹੈl ਕੀ ਇਹ ਲੋਕ ਧਾਰਮਿਕ ਫ਼ਰੀਸੀ ਨਹੀਂ ਹਨ? ਜਿਹੜਾ ਵਿਅਕਤੀ ਪਰਮੇਸ਼ੁਰ ਨਾਲ ਸੱਚਮੁੱਚ ਪਿਆਰ ਕਰਦਾ ਹੈ ਅਤੇ ਉਸ ਦੇ ਅੰਦਰ ਸਚਾਈ ਹੁੰਦੀ ਹੈ, ਉਹੀ ਵਿਅਕਤੀ ਪਰਮੇਸ਼ੁਰ ਦੇ ਪ੍ਰਤੀ ਵਫ਼ਾਦਾਰ ਹੁੰਦਾ ਹੈ, ਪਰ ਉਹ ਇਸ ਦਾ ਇਸ ਤਰ੍ਹਾਂ ਦਿਖਾਵਾ ਨਹੀਂ ਕਰਦਾl ਅਜਿਹਾ ਵਿਅਕਤੀ ਹਾਲਾਤ ਪੈਦਾ ਹੋਣ ’ਤੇ ਸਚਾਈ ਨੂੰ ਅਮਲ ਵਿੱਚ ਲਿਆਉਣ ਲਈ ਤਿਆਰ ਹੁੰਦਾ ਹੈ ਅਤੇ ਉਸ ਦੀ ਬੋਲੀ ਅਤੇ ਵਿਹਾਰ ਇਸ ਤਰ੍ਹਾਂ ਦਾ ਨਹੀਂ ਹੁੰਦਾ ਜੋ ਉਨ੍ਹਾਂ ਦੇ ਵਿਵੇਕ ਵਿਰੁੱਧ ਹੋਵੇl ਇਹੋ ਜਿਹਾ ਵਿਅਕਤੀ ਜਦੋਂ ਮਸਲੇ ਖੜ੍ਹੇ ਹੁੰਦੇ ਹਨ ਤਾਂ ਅਕਲਮੰਦੀ ਵਿਖਾਉਂਦਾ ਹੈ ਅਤੇ ਹਾਲਾਤ ਭਾਵੇਂ ਕਿਹੋ ਜਿਹੇ ਵੀ ਹੋਣ, ਆਪਣੇ ਕਾਰ-ਵਿਹਾਰਾਂ ਵਿੱਚ ਆਪਣੇ ਅਸੂਲਾਂ ਉੱਤੇ ਕਾਇਮ ਰਹਿੰਦਾ ਹੈl ਇਹੋ ਜਿਹਾ ਵਿਅਕਤੀ ਸੱਚੀ ਸੇਵਾ ਕਰ ਸਕਦਾ ਹੈl ਕਈ ਅਜਿਹੇ ਹਨ ਜਿਹੜੇ ਅਕਸਰ ਬੁੱਲ੍ਹਾਂ ਤੋਂ ਆਪਣੇ ਆਪ ਨੂੰ ਪਰਮੇਸ਼ੁਰ ਦੇ ਕਰਜ਼ਦਾਰ ਦੱਸਦੇ ਹਨ; ਉਨ੍ਹਾਂ ਦੇ ਮੱਥੇ ਉੱਤੇ ਸਾਰਾ ਦਿਨ ਚਿੰਤਾ ਦੀਆਂ ਲਕੀਰਾਂ ਰਹਿੰਦੀਆਂ ਹਨ, ਉਹ ਆਪਣੇ ਆਪ ਨੂੰ ਦੁਖੀ ਅਤੇ ਤਰਸਯੋਗ ਵਿਖਾਉਂਦੇ ਹਨl ਇਹ ਕਿੰਨੀ ਘਿਣਾਉਣੀ ਗੱਲ ਹੈ! ਜੇ ਤੂੰ ਉਨ੍ਹਾਂ ਨੂੰ ਪੁੱਛੇਂ, “ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਤੁਸੀਂ ਪਰਮੇਸ਼ੁਰ ਦੇ ਕਰਜ਼ਦਾਰ ਕਿਵੇਂ ਹੋ?” ਤਾਂ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਸੁੱਝੇਗਾl ਜੇ ਤੂੰ ਪਰਮੇਸ਼ੁਰ ਦੇ ਪ੍ਰਤੀ ਵਫ਼ਾਦਾਰ ਹੈਂ ਤਾਂ ਇਸ ਦੇ ਬਾਰੇ ਦਿਖਾਵੇ ਵਾਲੀਆਂ ਗੱਲਾਂ ਨਾ ਕਰ; ਸਗੋਂ, ਆਪਣੇ ਖਰੇ ਵਿਹਾਰ ਦੇ ਦੁਆਰਾ ਪਰਮੇਸ਼ੁਰ ਦੇ ਪ੍ਰਤੀ ਆਪਣੇ ਪਿਆਰ ਨੂੰ ਪਰਗਟ ਕਰ ਅਤੇ ਸੱਚੇ ਦਿਲੋਂ ਉਸ ਦੇ ਅੱਗੇ ਪ੍ਰਾਰਥਨਾ ਕਰl ਜਿਹੜੇ ਲੋਕ ਪਰਮੇਸ਼ੁਰ ਨਾਲ ਸਿਰਫ਼ ਜ਼ਬਾਨੀ ਅਤੇ ਰਸਮੀ ਸਰੋਕਾਰ ਰੱਖਦੇ ਹਨ, ਉਹ ਸਭ ਕਪਟੀ ਹਨ! ਕਈ ਲੋਕ ਹਮੇਸ਼ਾ ਪ੍ਰਾਰਥਨਾ ਕਰਦੇ ਸਮੇਂ ਇਹ ਕਹਿੰਦੇ ਹਨ ਕਿ ਉਹ ਪਰਮੇਸ਼ੁਰ ਦੇ ਕਰਜ਼ਦਾਰ ਹਨ ਅਤੇ ਜਦੋਂ ਵੀ ਪ੍ਰਾਰਥਨਾ ਕਰਦੇ ਹਨ ਤਾਂ ਰੋਣਾ ਸ਼ੁਰੂ ਕਰ ਦਿੰਦੇ ਹਨ, ਜਦ ਕਿ ਪਵਿੱਤਰ ਆਤਮਾ ਨੇ ਉਨ੍ਹਾਂ ਨੂੰ ਕਾਇਲ ਵੀ ਨਹੀਂ ਕੀਤਾ ਹੁੰਦਾl ਇਸ ਤਰ੍ਹਾਂ ਦੇ ਲੋਕ ਧਾਰਮਿਕ ਰੀਤਾਂ ਅਤੇ ਧਾਰਣਾਵਾਂ ਵਿੱਚ ਬੱਝੇ ਹੋਏ ਹਨ; ਉਹ ਇਸ ਤਰ੍ਹਾਂ ਦੀਆਂ ਰੀਤਾਂ ਅਤੇ ਧਾਰਣਾਵਾਂ ਦੇ ਅਨੁਸਾਰ ਹੀ ਜੀਉਂਦੇ ਹਨ ਅਤੇ ਹਮੇਸ਼ਾ ਇਹ ਵਿਸ਼ਵਾਸ ਕਰਦੇ ਹਨ ਕਿ ਪਰਮੇਸ਼ੁਰ ਇਸ ਤਰ੍ਹਾਂ ਦੇ ਕੰਮਾਂ ਤੋਂ ਖੁਸ਼ ਹੁੰਦਾ ਹੈ ਤੇ ਇਸ ਤਰ੍ਹਾਂ ਦੀ ਦਿਖਾਵਟੀ ਭਗਤੀ ਅਤੇ ਦੁੱਖ ਦੇ ਹੰਝੂਆਂ ਨੂੰ ਪਸੰਦ ਕਰਦਾ ਹੈl ਇਹੋ ਜਿਹੇ ਬੇਤੁਕੇ ਲੋਕ ਕਿਸ ਕੰਮ ਦੇ ਹੋ ਸਕਦੇ ਹਨ? ਕੁਝ ਲੋਕ ਜਦੋਂ ਦੂਜਿਆਂ ਸਾਹਮਣੇ ਗੱਲ ਕਰਦੇ ਹਨ ਤਾਂ ਹਲੀਮੀ ਦਾ ਦਿਖਾਵਾ ਕਰਨ ਲਈ ਬੜੀ ਦਿਆਲਤਾ ਦਾ ਡਰਾਮਾ ਕਰਦੇ ਹਨl ਕੁਝ ਲੋਕ ਦੂਜਿਆਂ ਦੀ ਮੌਜੂਦਗੀ ਵਿੱਚ ਜਾਣਬੁੱਝ ਕੇ ਦਾਸਾਂ ਵਰਗੇ ਬਣਦੇ ਹਨ ਅਤੇ ਆਪਣੇ ਆਪ ਨੂੰ ਬਿਲਕੁਲ ਤਾਕਤ ਵਿਹੂਣੇ ਮੇਮਣਿਆਂ ਵਰਗੇ ਵਿਖਾਉਂਦੇ ਹਨl ਕੀ ਪਰਮੇਸ਼ੁਰ ਦੇ ਰਾਜ ਦੇ ਲੋਕਾਂ ਨੂੰ ਅਜਿਹਾ ਵਿਹਾਰ ਫੱਬਦਾ ਹੈ? ਰਾਜ ਦੇ ਲੋਕ ਜ਼ਿੰਦਾਦਿਲ ਅਤੇ ਅਜ਼ਾਦ, ਨਿਰਦੋਸ਼ ਅਤੇ ਖੁੱਲ੍ਹਦਿਲੇ, ਇਮਾਨਦਾਰ ਅਤੇ ਪਿਆਰ ਕਰਨ ਵਾਲੇ ਅਤੇ ਅਜ਼ਾਦ ਸੋਚ ਨਾਲ ਜੀਉਣ ਵਾਲੇ ਹੋਣੇ ਚਾਹੀਦੇ ਹਨl ਉਨ੍ਹਾਂ ਦੇ ਅੰਦਰ ਨੇਕਨੀਤੀ ਅਤੇ ਸਵੈ-ਮਾਣ ਹੋਣਾ ਚਾਹੀਦਾ ਹੈ ਅਤੇ ਉਹ ਜਿੱਥੇ ਵੀ ਜਾਣ ਉੱਥੇ ਗਵਾਹਾਂ ਦੇ ਰੂਪ ਵਿੱਚ ਖੜ੍ਹੇ ਹੋਣ ਦੇ ਯੋਗ ਹੋਣੇ ਚਾਹੀਦੇ ਹਨ; ਅਜਿਹੇ ਲੋਕ ਪਰਮੇਸ਼ੁਰ ਅਤੇ ਮਨੁੱਖ, ਦੋਹਾਂ ਦੇ ਪਿਆਰੇ ਹੁੰਦੇ ਹਨl ਜਿਹੜੇ ਲੋਕ ਵਿਸ਼ਵਾਸ ਵਿੱਚ ਅਨਾੜੀ ਹਨ ਉਨ੍ਹਾਂ ਵਿੱਚ ਬਾਹਰੀ ਦਿਖਾਵੇ ਵਾਲੀਆਂ ਗੱਲਾਂ ਜ਼ਿਆਦਾ ਹੁੰਦੀਆਂ ਹਨ; ਉਨ੍ਹਾਂ ਲਈ ਜ਼ਰੂਰੀ ਹੈ ਕਿ ਪਹਿਲਾਂ ਸੁਧਾਰ ਦੇ ਇੱਕ ਨਿਸ਼ਚਿਤ ਸਮੇਂ ਵਿੱਚੋਂ ਗੁਜ਼ਰਨ ਅਤੇ ਅੰਦਰੋਂ ਤੋੜੇ ਜਾਣl ਜਿਹੜੇ ਲੋਕ ਪਰਮੇਸ਼ੁਰ ਉੱਤੇ ਡੂੰਘਾ ਵਿਸ਼ਵਾਸ ਰੱਖਦੇ ਹਨ ਉਹ ਬਾਹਰੋਂ ਦੂਜਿਆਂ ਤੋਂ ਭਿੰਨ ਨਹੀਂ ਦਿੱਸਦੇ, ਪਰ ਉਨ੍ਹਾਂ ਦੇ ਕੰਮ ਅਤੇ ਵਿਹਾਰ ਸ਼ਲਾਘਾਯੋਗ ਹੁੰਦਾ ਹੈl ਕੇਵਲ ਅਜਿਹੇ ਲੋਕਾਂ ਬਾਰੇ ਹੀ ਕਿਹਾ ਜਾ ਸਕਦਾ ਹੈ ਕਿ ਉਹ ਆਪਣੇ ਜੀਉਣ ਤੋਂ ਪਰਮੇਸ਼ੁਰ ਦੇ ਵਚਨ ਨੂੰ ਪਰਗਟ ਕਰਦੇ ਹਨl ਜੇ ਤੂੰ ਇਸ ਕੋਸ਼ਿਸ਼ ਵਿੱਚ ਹਰ ਰੋਜ਼ ਬਹੁਤ ਸਾਰੇ ਲੋਕਾਂ ਨੂੰ ਖੁਸ਼ਖ਼ਬਰੀ ਦਾ ਪ੍ਰਚਾਰ ਕਰਦਾ ਹੈਂ ਕਿ ਉਨ੍ਹਾਂ ਨੂੰ ਤੋਬਾ ਤੱਕ ਲੈ ਆਵੇਂ, ਪਰ ਆਪ ਹਾਲੇ ਵੀ ਨਿਯਮਾਂ ਅਤੇ ਸਿਧਾਂਤਕ ਸਿੱਖਿਆਵਾਂ ਅਨੁਸਾਰ ਜੀਉਂਦਾ ਹੈਂ, ਤਾਂ ਤੂੰ ਪਰਮੇਸ਼ੁਰ ਲਈ ਮਹਿਮਾ ਦਾ ਕਾਰਣ ਨਹੀਂ ਬਣ ਸਕਦਾl ਇਸ ਤਰ੍ਹਾਂ ਦੇ ਲੋਕ ਧਾਰਮਿਕ ਹਸਤੀਆਂ ਦੇ ਨਾਲ-ਨਾਲ ਕਪਟੀ ਵੀ ਹੁੰਦੇ ਹਨl

ਇਸ ਤਰ੍ਹਾਂ ਦੇ ਧਾਰਮਿਕ ਲੋਕ ਜਦੋਂ ਵੀ ਸੰਗਤ ਕਰਦੇ ਹਨ ਤਾਂ ਪੁੱਛਣਗੇ, “ਭੈਣ, ਅੱਜਕੱਲ੍ਹ ਤੇਰਾ ਕੀ ਹਾਲ ਹੈ?” ਉਹ ਕਹੇਗੀ, “ਮੈਨੂੰ ਲੱਗਦਾ ਹੈ ਕਿ ਮੇਰੇ ’ਤੇ ਪਰਮੇਸ਼ੁਰ ਦਾ ਕਰਜ਼ਾ ਹੈ, ਅਤੇ ਮੈਂ ਉਸ ਦੀ ਇੱਛਾ ਵੀ ਪੂਰੀ ਨਹੀਂ ਕਰ ਪਾ ਰਹੀ ਹਾਂl” ਕੋਈ ਦੂਸਰੀ ਕਹੇਗੀ, “ਮੈਨੂੰ ਵੀ ਲੱਗਦਾ ਹੈ ਕਿ ਮੈਂ ਪਰਮੇਸ਼ੁਰ ਦੀ ਕਰਜ਼ਦਾਰ ਹਾਂ ਅਤੇ ਇਹ ਵੀ ਕਿ ਮੈਂ ਉਸ ਨੂੰ ਪ੍ਰਸੰਨ ਨਹੀਂ ਕਰ ਪਾ ਰਹੀ ਹਾਂl” ਇਸ ਤਰ੍ਹਾਂ ਦੇ ਇੱਕ ਦੋ ਵਾਕ ਅਤੇ ਸ਼ਬਦ ਹੀ ਉਨ੍ਹਾਂ ਦੇ ਅੰਦਰ ਦੇ ਡੂੰਘੇ ਨਿਕੰਮੇਪਣ ਨੂੰ ਉਜਾਗਰ ਕਰ ਦਿੰਦੇ ਹਨ; ਇਸ ਤਰ੍ਹਾਂ ਦੇ ਸ਼ਬਦ ਸਭ ਤੋਂ ਵਧ ਘਿਣਾਉਣੇ ਅਤੇ ਬੇਹੱਦ ਨੀਰਸ ਹੁੰਦੇ ਹਨl ਇਸ ਤਰ੍ਹਾਂ ਦੇ ਲੋਕਾਂ ਦਾ ਸੁਭਾਅ ਪਰਮੇਸ਼ੁਰ ਦੇ ਵਿਰੋਧ ਵਿੱਚ ਹੁੰਦਾ ਹੈl ਜਿਹੜੇ ਲੋਕਾਂ ਦਾ ਧਿਆਨ ਅਸਲੀਅਤ ਉੱਤੇ ਲੱਗਾ ਹੁੰਦਾ ਹੈ, ਉਹ ਮਨ ਦੀ ਸਾਰੀ ਗੱਲ ਕਹਿ ਦਿੰਦੇ ਹਨ ਅਤੇ ਸੰਗਤੀ ਵਿੱਚ ਆਪਣੇ ਦਿਲਾਂ ਨੂੰ ਖੋਲ੍ਹਦੇ ਹਨl ਉਹ ਇੱਕ ਵੀ ਬਨਾਵਟੀ ਕੰਮ ਨਹੀਂ ਕਰਦੇ ਅਤੇ ਨਾ ਉਹ ਇਸ ਤਰ੍ਹਾਂ ਦੀ ਸੱਜਣਤਾ ਤੇ ਖੋਖਲੀ ਹੱਸਮੁੱਖਤਾ ਵਿਖਾਉਂਦੇ ਹਨl ਉਹ ਬਿਲਕੁਲ ਸਿੱਧੀ-ਸਿੱਧੀ ਗੱਲ ਕਰਦੇ ਹਨ, ਅਤੇ ਸਮਾਜ ਦੇ ਅਸੂਲਾਂ ਦੇ ਹਿਸਾਬ ਨਾਲ ਨਹੀਂ ਚੱਲਦੇl ਕੁਝ ਲੋਕਾਂ ਨੂੰ ਬਾਹਰੀ ਦਿਖਾਵਾ ਕਰਨ ਦਾ ਬਹੁਤ ਸ਼ੌਂਕ ਹੁੰਦਾ ਹੈ, ਇੰਨਾ ਕਿ ਅਜਿਹਾ ਕਰਦਿਆਂ ਉਹ ਮੂਰਖਤਾ ਦੀ ਹੱਦ ਤੱਕ ਪਹੁੰਚ ਜਾਂਦੇ ਹਨl ਜਦੋਂ ਕੋਈ ਗਾਉਂਦਾ ਹੈ ਤਾਂ ਉਹ ਨੱਚਣ ਲੱਗ ਜਾਂਦੇ ਹਨ ਅਤੇ ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਲੱਗਦਾ ਕਿ ਉਨ੍ਹਾਂ ਦੇ ਤਿਲਾਂ ਚੋਂ ਤੇਲ ਪਹਿਲਾਂ ਹੀ ਖ਼ਤਮ ਹੋ ਚੁੱਕਿਆ ਹੈl ਇਹੋ ਜਿਹੇ ਲੋਕ ਧਰਮੀ ਜਾਂ ਆਦਰਯੋਗ ਨਹੀਂ ਹੁੰਦੇ, ਬਲਕਿ ਉਹ ਹੱਦੋਂ ਵੱਧ ਛਿਛੋਰੇ ਹੁੰਦੇ ਹਨl ਇਹ ਸਭ ਗੱਲਾਂ ਅਸਲੀਅਤ ਤੋਂ ਵਾਕਫ ਹੋਣ ਦੀ ਘਾਟ ਨੂੰ ਵਿਖਾਉਂਦੀਆਂ ਹਨl ਕੁਝ ਲੋਕ ਜਦੋਂ ਆਤਮਿਕ ਜੀਵਨ ਨਾਲ ਸੰਬੰਧਤ ਮਸਲਿਆਂ ਬਾਰੇ ਗੱਲਬਾਤ ਕਰਨ ਲਈ ਇਕੱਠੇ ਹੁੰਦੇ ਹਨ, ਤਾਂ ਭਾਵੇਂ ਉਹ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਰਦੇ ਕਿ ਉਹ ਕਿਸੇ ਗੱਲ ਵਿੱਚ ਪਰਮੇਸ਼ੁਰ ਦੇ ਕਰਜ਼ਦਾਰ ਹਨ, ਤਾਂ ਵੀ ਉਨ੍ਹਾਂ ਦੇ ਅੰਦਰ ਉਸ ਦੇ ਲਈ ਡੂੰਘਾ ਪਿਆਰ ਹੁੰਦਾ ਹੈl ਪਰਮੇਸ਼ੁਰ ਦੇ ਕਰਜ਼ਦਾਰ ਹੋਣ ਬਾਰੇ ਤੇਰੇ ਜੋ ਜਜ਼ਬਾਤ ਹਨ ਉਨ੍ਹਾਂ ਦਾ ਦੂਜਿਆਂ ਨਾਲ ਕੋਈ ਸੰਬੰਧ ਨਹੀਂ ਹੈ; ਤੂੰ ਪਰਮੇਸ਼ੁਰ ਦਾ ਕਰਜ਼ਦਾਰ ਹੈਂ, ਮਨੁੱਖਾਂ ਦਾ ਨਹੀਂl ਇਸ ਦੇ ਬਾਰੇ ਤੈਨੂੰ ਹਰ ਸਮੇਂ ਦੂਜਿਆਂ ਨਾਲ ਗੱਲ ਕਰਨ ਦਾ ਕੀ ਫਾਇਦਾ? ਤੈਨੂੰ ਕਿਸੇ ਬਾਹਰੀ ਉਤਸ਼ਾਹ ਜਾਂ ਦਿਖਾਵੇ ਦੀ ਬਜਾਏ ਅਸਲੀਅਤ ਵਿੱਚ ਪ੍ਰਵੇਸ਼ ਕਰਨ ਨੂੰ ਮਹੱਤਵ ਦੇਣਾ ਚਾਹੀਦਾ ਹੈl

ਮਨੁੱਖਾਂ ਦੇ ਖੋਖਲੇ ਭਲਾਈ ਦੇ ਕਾਰਜ ਕੀ ਦਰਸਾਉਂਦੇ ਹਨ? ਉਹ ਸਰੀਰ ਨੂੰ ਦਰਸਾਉਂਦੇ ਹਨ, ਅਤੇ ਇਸ ਤਰ੍ਹਾਂ ਦੇ ਸਭ ਤੋਂ ਉੱਤਮ ਬਾਹਰੀ ਕਾਰਜ ਵੀ ਜੀਵਨ ਨੂੰ ਨਹੀਂ ਦਰਸਾਉਂਦੇ; ਉਹ ਕੇਵਲ ਤੇਰੇ ਨਿੱਜੀ ਮਿਜ਼ਾਜ ਨੂੰ ਦਰਸਾ ਸਕਦੇ ਹਨl ਮਨੁੱਖਤਾ ਦੇ ਬਾਹਰੀ ਕਾਰਜ ਪਰਮੇਸ਼ੁਰ ਦੀ ਇੱਛਾ ਨੂੰ ਪੂਰਾ ਨਹੀਂ ਕਰ ਸਕਦੇl ਤੂੰ ਲਗਾਤਾਰ ਇਹ ਕਹਿੰਦਾ ਹੈਂ ਕਿ ਤੂੰ ਪਰਮੇਸ਼ੁਰ ਦਾ ਕਰਜ਼ਦਾਰ ਹੈਂ, ਤਾਂ ਵੀ ਤੂੰ ਦੂਜਿਆਂ ਦੇ ਜੀਵਨ ਦੀ ਪੂਰਤੀ ਨਹੀਂ ਕਰ ਸਕਦਾ ਜਾਂ ਉਨ੍ਹਾਂ ਨੂੰ ਪਰਮੇਸ਼ੁਰ ਨਾਲ ਪ੍ਰੇਮ ਕਰਨ ਲਈ ਪ੍ਰੇਰਿਤ ਨਹੀਂ ਕਰ ਸਕਦਾl ਕੀ ਤੈਨੂੰ ਵਿਸ਼ਵਾਸ ਹੈ ਕਿ ਤੇਰੇ ਇਸ ਤਰ੍ਹਾਂ ਦੇ ਕੰਮ ਪਰਮੇਸ਼ੁਰ ਨੂੰ ਸੰਤੁਸ਼ਟ ਕਰ ਸਕਣਗੇ? ਤੈਨੂੰ ਲੱਗਦਾ ਹੈ ਕਿ ਤੇਰੇ ਕੰਮ ਪਰਮੇਸ਼ੁਰ ਦੀ ਇੱਛਾ ਦੇ ਅਨੁਸਾਰ ਹਨ, ਅਤੇ ਇਹ ਕਿ ਉਹ ਆਤਮਾ ਦੇ ਕੰਮ ਹਨ, ਪਰ ਅਸਲ ਵਿੱਚ ਇਹ ਸਭ ਬੇਤੁਕੇ ਕੰਮ ਹਨ! ਤੈਨੂੰ ਵਿਸ਼ਵਾਸ ਹੈ ਕਿ ਜਿਨ੍ਹਾਂ ਗੱਲਾਂ ਤੋਂ ਤੈਨੂੰ ਖੁਸ਼ੀ ਮਿਲਦੀ ਹੈ ਅਤੇ ਜੋ ਤੂੰ ਕਰਨ ਲਈ ਤਿਆਰ ਹੈਂ, ਇਹ ਬਿਲਕੁਲ ਉਹੀ ਗੱਲਾਂ ਹਨ ਜਿਨ੍ਹਾਂ ਤੋਂ ਪਰਮੇਸ਼ੁਰ ਪ੍ਰਸੰਨ ਹੁੰਦਾ ਹੈl ਕੀ ਤੇਰੀਆਂ ਪਸੰਦਾਂ ਪਰਮੇਸ਼ੁਰ ਦਾ ਪ੍ਰਤੀਕ ਹੋ ਸਕਦੀਆਂ ਹਨ? ਕੀ ਕਿਸੇ ਮਨੁੱਖ ਦਾ ਚਰਿੱਤਰ ਪਰਮੇਸ਼ੁਰ ਦਾ ਪ੍ਰਤੀਕ ਹੋ ਸਕਦਾ ਹੈ? ਜਿਨ੍ਹਾਂ ਗੱਲਾਂ ਤੋਂ ਤੈਨੂੰ ਖੁਸ਼ੀ ਮਿਲਦੀ ਹੈ ਬਿਲਕੁਲ ਉਹੀ ਗੱਲਾਂ ਹਨ ਜਿਨ੍ਹਾਂ ਤੋਂ ਪਰਮੇਸ਼ੁਰ ਘਿਰਣਾ ਕਰਦਾ ਹੈ, ਅਤੇ ਜੋ ਤੇਰੀਆਂ ਆਦਤਾਂ ਹਨ ਉਨ੍ਹਾਂ ਤੋਂ ਪਰਮੇਸ਼ੁਰ ਨੂੰ ਘਿਣ ਆਉਂਦੀ ਹੈ ਤੇ ਉਹ ਇਨ੍ਹਾਂ ਨੂੰ ਅਪ੍ਰਵਾਨ ਕਰਦਾ ਹੈl ਜੇ ਤੂੰ ਕਰਜ਼ਦਾਰ ਮਹਿਸੂਸ ਕਰਦਾ ਹੈਂ ਤਾਂ ਜਾ ਕੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰ; ਇਸ ਦੇ ਬਾਰੇ ਦੂਜਿਆਂ ਨੂੰ ਦੱਸਣ ਦੀ ਲੋੜ ਨਹੀਂ ਹੈl ਜੇ ਤੂੰ ਪਰਮੇਸ਼ੁਰ ਦੇ ਅੱਗੇ ਪ੍ਰਾਰਥਨਾ ਨਹੀਂ ਕਰਦਾ ਅਤੇ ਇਸ ਦੇ ਬਜਾਏ ਲਗਾਤਾਰ ਦੂਜਿਆਂ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦਾ ਹੈਂ, ਤਾਂ ਕੀ ਇਹ ਗੱਲ ਪਰਮੇਸ਼ੁਰ ਦੀ ਇੱਛਾ ਨੂੰ ਸੰਤੁਸ਼ਟ ਕਰ ਸਕਦੀ ਹੈ? ਜੇ ਤੇਰੇ ਕੰਮ ਹਮੇਸ਼ਾ ਕੇਵਲ ਦਿਖਾਵੇ ਤੋਂ ਹੀ ਨਜ਼ਰ ਆਉਂਦੇ ਹਨ, ਤਾਂ ਇਸ ਦਾ ਮਤਲਬ ਹੈ ਕਿ ਤੂੰ ਹੱਦ ਦਰਜੇ ਦਾ ਫਾਲਤੂ ਇਨਸਾਨ ਹੈਂl ਉਹ ਕਿਸ ਤਰ੍ਹਾਂ ਦੇ ਇਨਸਾਨ ਹਨ ਜਿਹੜੇ ਕੇਵਲ ਦਿਖਾਵਟੀ ਭਲਾਈ ਦੇ ਕੰਮ ਕਰਦੇ ਹਨ ਅਤੇ ਅਸਲੀਅਤ ਤੋਂ ਸੱਖਣੇ ਹਨ? ਇਸ ਤਰ੍ਹਾਂ ਦੇ ਲੋਕ ਕੇਵਲ ਕਪਟੀ ਫ਼ਰੀਸੀ ਅਤੇ ਧਾਰਮਿਕ ਹਸਤੀਆਂ ਹਨ! ਜੇ ਤੂੰ ਆਪਣੇ ਦਿਖਾਵਟੀ ਕੰਮਾਂ ਨੂੰ ਨਹੀਂ ਤਿਆਗਦਾ ਅਤੇ ਬਦਲਾਵ ਨਹੀਂ ਕਰ ਸਕਦਾ, ਤਾਂ ਤੇਰੇ ਅੰਦਰ ਜੋ ਕਪਟੀਪਣ ਦੇ ਅੰਸ਼ ਹਨ ਉਹ ਹੋਰ ਜ਼ਿਆਦਾ ਵਧਦੇ ਜਾਣਗੇl ਜਿੰਨੇ ਜ਼ਿਆਦਾ ਤੇਰੇ ਅੰਦਰ ਕਪਟੀਪਣ ਦੇ ਅੰਸ਼ ਹੋਣਗੇ, ਤੇਰੇ ਅੰਦਰ ਪਰਮੇਸ਼ੁਰ ਦੇ ਪ੍ਰਤੀ ਉੰਨਾ ਜ਼ਿਆਦਾ ਵਿਰੋਧ ਹੋਵੇਗਾl ਅੰਤ ਵਿੱਚ, ਇਸ ਤਰ੍ਹਾਂ ਦੇ ਲੋਕ ਜ਼ਰੂਰ ਮਿਟਾਏ ਜਾਣਗੇ!

ਪਿਛਲਾ: ਦੇਹਧਾਰੀ ਪਰਮੇਸ਼ੁਰ ਅਤੇ ਪਰਮੇਸ਼ੁਰ ਦੁਆਰਾ ਵਰਤੇ ਜਾਣ ਵਾਲੇ ਲੋਕਾਂ ਵਿਚਾਲੇ ਜ਼ਰੂਰੀ ਭਿੰਨਤਾ

ਅਗਲਾ: ਸਿਰਫ਼ ਉਹੀ ਲੋਕ ਜੋ ਪਰਮੇਸ਼ੁਰ ਦੇ ਅੱਜ ਦੇ ਕੰਮ ਨੂੰ ਜਾਣਦੇ ਹਨ ਪਰਮੇਸ਼ੁਰ ਦੀ ਸੇਵਾ ਕਰ ਸਕਦੇ ਹਨ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ