ਜਿਨ੍ਹਾਂ ਨੂੰ ਸੰਪੂਰਣ ਕੀਤਾ ਜਾਣਾ ਹੈ ਉਨ੍ਹਾਂ ਦਾ ਤਾਏ ਜਾਣਾ ਜ਼ਰੂਰੀ ਹੈ
ਜੇ ਤੂੰ ਪਰਮੇਸ਼ੁਰ ’ਤੇ ਵਿਸ਼ਵਾਸ ਕਰਦਾ ਹੈਂ, ਤਾਂ ਤੇਰੇ ਲਈ ਪਰਮੇਸ਼ੁਰ ਦੀ ਆਗਿਆ ਦਾ ਪਾਲਣ ਕਰਨਾ, ਸੱਚਾਈ ਨੂੰ ਅਮਲ ਵਿੱਚ ਲਿਆਉਣਾ, ਅਤੇ ਆਪਣੇ ਸਾਰੇ ਫ਼ਰਜ਼ ਪੂਰੇ ਕਰਨਾ ਜ਼ਰੂਰੀ ਹੈ। ਇਸ ਤੋਂ ਇਲਾਵਾ, ਤੇਰੇ ਲਈ ਉਨ੍ਹਾਂ ਚੀਜ਼ਾਂ ਨੂੰ ਸਮਝਣਾ ਜ਼ਰੂਰੀ ਹੈ ਜਿਨ੍ਹਾਂ ਦਾ ਤੈਨੂੰ ਅਨੁਭਵ ਕਰਨਾ ਚਾਹੀਦਾ ਹੈ। ਜੇ ਤੂੰ ਸਿਰਫ਼ ਨਿਪਟੇ ਜਾਣ, ਅਨੁਸ਼ਾਸਿਤ ਕੀਤੇ ਜਾਣ, ਅਤੇ ਨਿਆਂ ਕੀਤੇ ਜਾਣ ਦਾ ਹੀ ਅਨੁਭਵ ਕਰਦਾ ਹੈਂ, ਤਾਂ ਤੂੰ ਸਿਰਫ਼ ਪਰਮੇਸ਼ੁਰ ਦਾ ਅਨੰਦ ਲੈਣ ਦੇ ਯੋਗ ਹੈਂ ਪਰ ਜਦੋਂ ਪਰਮੇਸ਼ੁਰ ਤੈਨੂੰ ਅਨੁਸ਼ਾਸਿਤ ਕਰ ਰਿਹਾ ਹੋਵੇ ਜਾਂ ਤੇਰੇ ਨਾਲ ਨਿਪਟ ਰਿਹਾ ਹੋਵੇ ਤਾਂ ਤੂੰ ਉਸ ਦਾ ਅਨੁਭਵ ਕਰਨ ਦੇ ਅਸਮਰਥ ਰਹਿੰਦਾ ਹੈਂ—ਤਾਂ ਇਹ ਪ੍ਰਵਾਨਯੋਗ ਨਹੀਂ ਹੈ। ਸ਼ਾਇਦ ਤਾਏ ਜਾਣ ਦੇ ਇਸ ਉਦਾਹਰਣ ਵਿੱਚ, ਤੂੰ ਆਪਣੇ ਨਿਸ਼ਚੇ ’ਤੇ ਪੱਕਾ ਰਹਿਣ ਦੇ ਯੋਗ ਹੈਂ, ਪਰ ਫਿਰ ਵੀ ਇਹ ਕਾਫ਼ੀ ਨਹੀਂ ਹੈ; ਤੇਰਾ ਅੱਗੇ ਵੱਧਦੇ ਰਹਿਣਾ ਜ਼ਰੂਰੀ ਹੈ। ਪਰਮੇਸ਼ੁਰ ਨਾਲ ਪਿਆਰ ਕਰਨ ਦਾ ਸਬਕ ਕਦੇ ਰੁਕਦਾ ਨਹੀਂ ਹੈ ਅਤੇ ਇਸ ਦਾ ਕੋਈ ਅੰਤ ਨਹੀਂ ਹੈ। ਲੋਕ ਪਰਮੇਸ਼ੁਰ ’ਤੇ ਵਿਸ਼ਵਾਸ ਕਰਨ ਨੂੰ ਇੰਝ ਸਮਝਦੇ ਹਨ ਜਿਵੇਂ ਕਿ ਇਹ ਬੇਹੱਦ ਸਰਲ ਚੀਜ਼ ਹੋਏ, ਪਰ ਜਦੋਂ ਇੱਕ ਵਾਰ ਉਨ੍ਹਾਂ ਨੂੰ ਕੁਝ ਵਿਹਾਰਕ ਅਨੁਭਵ ਹੋ ਜਾਂਦਾ ਹੈ, ਤਾਂ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨਾ ਉੰਨਾ ਆਸਾਨ ਨਹੀਂ ਹੈ ਜਿੰਨਾ ਲੋਕ ਕਲਪਨਾ ਕਰਦੇ ਹਨ। ਜਦੋਂ ਪਰਮੇਸ਼ੁਰ ਮਨੁੱਖ ਨੂੰ ਤਾਏ ਜਾਣ ਦਾ ਕੰਮ ਕਰਦਾ ਹੈ, ਤਾਂ ਮਨੁੱਖ ਨੂੰ ਤਕਲੀਫ਼ ਹੁੰਦੀ ਹੈ। ਜਿੰਨਾ ਜ਼ਿਆਦਾ ਕਿਸੇ ਵਿਅਕਤੀ ਨੂੰ ਤਾਇਆ ਜਾਏਗਾ, ਪਰਮੇਸ਼ੁਰ ਪ੍ਰਤੀ ਉਸ ਦਾ ਪਿਆਰ ਵੀ ਉੰਨਾ ਹੀ ਜ਼ਿਆਦਾ ਹੋਏਗਾ, ਅਤੇ ਉਸ ਵਿੱਚ ਪਰਮੇਸ਼ੁਰ ਦੀ ਸ਼ਕਤੀ ਉੰਨੀ ਹੀ ਜ਼ਿਆਦਾ ਪਰਗਟ ਹੋਏਗੀ। ਇਸ ਦੇ ਉਲਟ, ਕਿਸੇ ਵਿਅਕਤੀ ਨੂੰ ਜਿੰਨਾ ਘੱਟ ਤਾਇਆ ਜਾਂਦਾ ਹੈ, ਪਰਮੇਸ਼ੁਰ ਦੇ ਪ੍ਰਤੀ ਉਸ ਦਾ ਪਿਆਰ ਵੀ ਉੰਨਾ ਘੱਟ ਵਧੇਗਾ, ਅਤੇ ਉਸ ਵਿੱਚ ਪਰਮੇਸ਼ੁਰ ਦੀ ਸ਼ਕਤੀ ਉੰਨੀ ਹੀ ਘੱਟ ਪਰਗਟ ਹੋਏਗੀ। ਇੱਕ ਵਿਅਕਤੀ ਦਾ ਤਾਏ ਜਾਣਾ ਅਤੇ ਪੀੜ ਜਿੰਨੀ ਜ਼ਿਆਦਾ ਹੁੰਦੀ ਹੈ ਅਤੇ ਜਿੰਨੇ ਜ਼ਿਆਦਾ ਸੰਤਾਪ ਦਾ ਉਹ ਅਨੁਭਵ ਕਰਦਾ ਹੈ, ਪਰਮੇਸ਼ੁਰ ਲਈ ਉਸ ਦਾ ਪਿਆਰ ਵੀ ਉੰਨਾ ਹੀ ਗਹਿਰਾ ਹੋਏਗਾ, ਪਰਮੇਸ਼ੁਰ ਵਿੱਚ ਉਸ ਦੀ ਨਿਹਚਾ ਉੰਨੀ ਜ਼ਿਆਦਾ ਸੱਚੀ ਬਣ ਜਾਏਗੀ, ਅਤੇ ਪਰਮੇਸ਼ੁਰ ਬਾਰੇ ਉਸ ਦਾ ਗਿਆਨ ਹੋਰ ਵੀ ਗੂੜ੍ਹ ਹੋ ਜਾਏਗਾ। ਆਪਣੇ ਅਨੁਭਵਾਂ ਵਿੱਚ, ਤੂੰ ਉਨ੍ਹਾਂ ਲੋਕਾਂ ਨੂੰ ਦੇਖੇਂਗਾ ਜੋ ਤਾਏ ਜਾਣ ਸਮੇਂ ਬੇਹੱਦ ਪੀੜ ਸਹਿਣ ਕਰਦੇ ਹਨ, ਜਿਨ੍ਹਾਂ ਨੂੰ ਨਿਪਟਾਇਆ ਅਤੇ ਬਹੁਤ ਜ਼ਿਆਦਾ ਅਨੁਸ਼ਾਸਿਤ ਕੀਤਾ ਜਾਂਦਾ ਹੈ, ਅਤੇ ਤੂੰ ਦੇਖੇਂਗਾ ਕਿ ਇਹੀ ਲੋਕ ਹਨ ਜਿਨ੍ਹਾਂ ਕੋਲ ਪਰਮੇਸ਼ੁਰ ਦੇ ਪ੍ਰਤੀ ਗਹਿਰਾ ਪਿਆਰ ਹੁੰਦਾ ਹੈ ਅਤੇ ਪਰਮੇਸ਼ੁਰ ਦਾ ਵਧੇਰੇ ਗੂੜ੍ਹ ਅਤੇ ਤੀਖਣ ਗਿਆਨ ਹੁੰਦਾ ਹੈ। ਅਜਿਹੇ ਲੋਕ ਜਿਨ੍ਹਾਂ ਨੇ ਨਿਪਟੇ ਜਾਣ ਦਾ ਅਨੁਭਵ ਨਹੀਂ ਕੀਤਾ ਹੈ ਅਤੇ ਸਿਰਫ਼ ਸਤਹੀ ਗਿਆਨ ਰੱਖਦੇ ਹਨ, ਅਤੇ ਜੋ ਸਿਰਫ਼ ਇਹ ਕਹਿ ਸਕਦੇ ਹਨ: “ਪਰਮੇਸ਼ੁਰ ਬਹੁਤ ਚੰਗਾ ਹੈ, ਉਹ ਲੋਕਾਂ ਨੂੰ ਕਿਰਪਾ ਬਖਸ਼ਦਾ ਹੈ ਤਾਂ ਕਿ ਉਹ ਉਸ ਦਾ ਅਨੰਦ ਮਾਣ ਸਕਣ।” ਜੇ ਲੋਕਾਂ ਕੋਲ ਨਿਪਟੇ ਜਾਣ ਅਤੇ ਅਨੁਸ਼ਾਸਿਤ ਕੀਤੇ ਜਾਣ ਦਾ ਅਨੁਭਵ ਹੈ, ਤਾਂ ਉਹ ਪਰਮੇਸ਼ੁਰ ਦੇ ਸੱਚੇ ਗਿਆਨ ਬਾਰੇ ਗੱਲ ਕਰਨ ਦੇ ਯੋਗ ਹੁੰਦੇ ਹਨ। ਇਸ ਲਈ ਮਨੁੱਖ ਵਿੱਚ ਪਰਮੇਸ਼ੁਰ ਦਾ ਕੰਮ ਜਿੰਨਾ ਅਦਭੁੱਤ ਹੁੰਦਾ ਹੈ, ਇਹ ਉੰਨਾ ਹੀ ਜ਼ਿਆਦਾ ਕੀਮਤੀ ਅਤੇ ਮਹੱਤਵਪੂਰਣ ਹੁੰਦਾ ਹੈ। ਜਿੰਨਾ ਜ਼ਿਆਦਾ ਇਹ ਤੇਰੇ ਲਈ ਅਭੇਦ ਹੁੰਦਾ ਹੈ ਅਤੇ ਇਹ ਤੇਰੀਆਂ ਧਾਰਣਾਵਾਂ ਨਾਲ ਜਿੰਨਾ ਜ਼ਿਆਦਾ ਅਸੰਗਤ ਹੁੰਦਾ ਹੈ, ਪਰਮੇਸ਼ੁਰ ਦਾ ਕੰਮ ਉੰਨਾ ਹੀ ਜ਼ਿਆਦਾ ਤੈਨੂੰ ਜਿੱਤਣ, ਤੈਨੂੰ ਪ੍ਰਾਪਤ ਕਰਨ, ਅਤੇ ਤੈਨੂੰ ਸੰਪੂਰਣ ਕਰਨ ਦੇ ਯੋਗ ਹੁੰਦਾ ਹੈ। ਪਰਮੇਸ਼ੁਰ ਦੇ ਕੰਮ ਦਾ ਕਿੰਨਾ ਜ਼ਿਆਦਾ ਮਹੱਤਵ ਹੈ! ਜੇ ਪਰਮੇਸ਼ੁਰ ਇਸ ਤਰੀਕੇ ਨਾਲ ਮਨੁੱਖ ਨੂੰ ਨਾ ਤਾਉਂਦਾ, ਜੇ ਉਸ ਨੇ ਇਸ ਤਰੀਕੇ ਅਨੁਸਾਰ ਕੰਮ ਨਾ ਕੀਤਾ ਹੁੰਦਾ, ਤਾਂ ਉਸ ਦਾ ਕੰਮ ਬੇਅਸਰ ਅਤੇ ਮਹੱਤਵਹੀਣ ਰਿਹਾ ਹੁੰਦਾ। ਅਤੀਤ ਵਿੱਚ ਇਹ ਕਿਹਾ ਗਿਆ ਸੀ ਕਿ ਪਰਮੇਸ਼ੁਰ ਇਸ ਸਮੂਹ ਨੂੰ ਚੁਣੇਗਾ ਅਤੇ ਪ੍ਰਾਪਤ ਕਰੇਗਾ, ਉਹ ਅੰਤ ਦੇ ਦਿਨਾਂ ਵਿੱਚ ਉਨ੍ਹਾਂ ਨੂੰ ਪੂਰਣ ਬਣਾਏਗਾ; ਇਸ ਵਿੱਚ, ਅਸਧਾਰਨ ਮਹੱਤਵ ਹੈ। ਉਹ ਤੁਹਾਡੇ ਅੰਦਰ ਜਿੰਨਾ ਵੱਡਾ ਕੰਮ ਕਰਦਾ ਹੈ, ਪਰਮੇਸ਼ੁਰ ਲਈ ਤੁਹਾਡਾ ਪਿਆਰ ਉੰਨਾ ਹੀ ਜ਼ਿਆਦਾ ਗਹਿਰਾ ਅਤੇ ਸ਼ੁੱਧ ਹੁੰਦਾ ਹੈ। ਪਰਮੇਸ਼ੁਰ ਦਾ ਕੰਮ ਜਿੰਨਾ ਜ਼ਿਆਦਾ ਵੱਡਾ ਹੁੰਦਾ ਹੈ,ਉੰਨਾ ਹੀ ਜ਼ਿਆਦਾ ਮਨੁੱਖ ਉਸ ਦੀ ਬੁੱਧ ਨੂੰ ਸਮਝਣ ਦੇ ਯੋਗ ਹੁੰਦਾ ਹੈ ਅਤੇ ਉਸ ਦੇ ਬਾਰੇ ਮਨੁੱਖ ਦਾ ਗਿਆਨ ਵੀ ਉੰਨਾ ਗਹਿਰਾ ਹੁੰਦਾ ਹੈ। ਅੰਤ ਦੇ ਦਿਨਾਂ ਦੌਰਾਨ, ਪਰਮੇਸ਼ੁਰ ਦੀ ਛੇ ਹਜ਼ਾਰ ਸਾਲ ਦੀ ਪ੍ਰਬੰਧਨ ਯੋਜਨਾ ਦਾ ਅੰਤ ਹੋ ਜਾਏਗਾ। ਕੀ ਸੱਚਮੁੱਚ ਇਹ ਆਸਾਨੀ ਨਾਲ ਖਤਮ ਹੋ ਸਕਦੀ ਹੈ? ਇੱਕ ਵਾਰ ਜਦੋਂ ਉਹ ਮਨੁੱਖਜਾਤੀ ’ਤੇ ਜਿੱਤ ਪ੍ਰਾਪਤ ਕਰ ਲਏਗਾ, ਤਾਂ ਕਿ ਉਸ ਦਾ ਕੰਮ ਖਤਮ ਹੋ ਜਾਏਗਾ? ਕੀ ਇਹ ਇੰਨਾ ਆਸਾਨ ਹੋ ਸਕਦਾ ਹੈ? ਲੋਕ ਅਸਲ ਵਿੱਚ ਕਲਪਨਾ ਕਰਦੇ ਹਨ ਕਿ ਇਹ ਇੰਨਾ ਹੀ ਸਰਲ ਹੈ, ਪਰ ਪਰਮੇਸ਼ੁਰ ਜੋ ਕਰਦਾ ਹੈ ਉਹ ਇੰਨਾ ਆਸਾਨ ਨਹੀਂ ਹੈ। ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੂੰ ਪਰਮੇਸ਼ੁਰ ਦੇ ਕੰਮ ਦੇ ਕਿਹੜੇ ਭਾਗ ਦਾ ਜ਼ਿਕਰ ਕਰਦਾ ਹੈਂ, ਇਹ ਸਭ ਮਨੁੱਖ ਲਈ ਕਲਪਨਾ ਤੋਂ ਪਰੇ ਹੈ। ਜੇ ਤੂੰ ਇਸ ਨੂੰ ਮਾਪਣ ਦੇ ਯੋਗ ਹੁੰਦਾ, ਤਾਂ ਪਰਮੇਸ਼ੁਰ ਦੇ ਕੰਮ ਦਾ ਕੋਈ ਮਹੱਤਵ ਜਾਂ ਮੁੱਲ ਨਾ ਰਹਿ ਜਾਂਦਾ। ਪਰਮੇਸ਼ੁਰ ਦੁਆਰਾ ਕੀਤਾ ਗਿਆ ਕੰਮ ਕਲਪਨਾ ਤੋਂ ਪਰੇ ਹੈ; ਇਹ ਤੇਰੀਆਂ ਧਾਰਣਾਵਾਂ ਦੇ ਬਿਲਕੁਲ ਉਲਟ ਹੈ, ਅਤੇ ਇਹ ਤੇਰੀਆਂ ਧਾਰਣਾਵਾਂ ਨਾਲ ਜਿੰਨਾ ਜ਼ਿਆਦਾ ਅਸੰਗਤ ਹੁੰਦਾ ਹੈ, ਉੰਨਾ ਹੀ ਜ਼ਿਆਦਾ ਇਹ ਦਰਸਾਉਂਦਾ ਹੈ ਕਿ ਪਰਮੇਸ਼ੁਰ ਦਾ ਕੰਮ ਅਰਥਪੂਰਣ ਹੈ; ਜੇ ਇਹ ਤੇਰੀਆਂ ਧਾਰਣਾਵਾਂ ਦੇ ਅਨੁਰੂਪ ਹੁੰਦਾ, ਤਾਂ ਇਹ ਅਰਥਹੀਣ ਹੁੰਦਾ। ਅੱਜ, ਤੂੰ ਮਹਿਸੂਸ ਕਰਦਾ ਹੈਂ ਕਿ ਪਰਮੇਸ਼ੁਰ ਦਾ ਕੰਮ ਬਹੁਤ ਅਦਭੁੱਤ ਹੈ, ਅਤੇ ਤੈਨੂੰ ਇਹ ਜਿੰਨਾ ਜ਼ਿਆਦਾ ਅਦਭੁੱਤ ਮਹਿਸੂਸ ਹੁੰਦਾ ਹੈ, ਉੰਨਾ ਹੀ ਜ਼ਿਆਦਾ ਤੂੰ ਮਹਿਸੂਸ ਕਰਦਾ ਹੈਂ ਕਿ ਪਰਮੇਸ਼ੁਰ ਕਲਪਨਾ ਤੋਂ ਪਰੇ ਹੈ, ਅਤੇ ਤੂੰ ਦੇਖਦਾ ਹੈਂ ਕਿ ਪਰਮੇਸ਼ੁਰ ਦੇ ਕੰਮ ਕਿੰਨੇ ਮਹਾਨ ਹਨ। ਜੇ ਉਸ ਨੇ ਮਨੁੱਖ ਨੂੰ ਜਿੱਤਣ ਲਈ ਸਿਰਫ਼ ਸਤਹੀ, ਸਰਸਰੀ ਕੰਮ ਕੀਤਾ ਹੁੰਦਾ ਅਤੇ ਉਸ ਤੋਂ ਬਾਅਦ ਕੁਝ ਨਾ ਕੀਤਾ ਹੁੰਦਾ, ਤਾਂ ਮਨੁੱਖ ਪਰਮੇਸ਼ੁਰ ਦੇ ਕੰਮ ਦੇ ਮਹੱਤਵ ਨੂੰ ਸਮਝਣ ਵਿੱਚ ਅਸਮਰਥ ਰਿਹਾ ਹੁੰਦਾ। ਹਾਲਾਂਕਿ ਹੁਣ ਤੂੰ ਥੋੜ੍ਹਾ ਜਿਹਾ ਤਾਉਣਾ ਪ੍ਰਾਪਤ ਕਰ ਰਿਹਾ ਹੈਂ, ਪਰ ਇਹ ਤੇਰੇ ਜੀਵਨ ਦੀ ਪ੍ਰਗਤੀ ਲਈ ਬਹੁਤ ਲਾਹੇਵੰਦ ਹੈ; ਅਤੇ ਇਸ ਲਈ ਅਜਿਹੀ ਮੁਸ਼ਕਲ ਵਿੱਚੋਂ ਨਿਕਲਣਾ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ। ਅੱਜ ਤੂੰ ਥੋੜ੍ਹਾ ਜਿਹਾ ਤਾਉਣਾ ਪ੍ਰਾਪਤ ਕਰ ਰਿਹਾ ਹੈਂ, ਪਰ ਬਾਅਦ ਵਿੱਚ, ਤੂੰ ਸੱਚਮੁੱਚ ਪਰਮੇਸ਼ੁਰ ਦੇ ਕੰਮਾਂ ਨੂੰ ਦੇਖਣ ਦੇ ਸਮਰੱਥ ਹੋਏਂਗਾ, ਅਤੇ ਆਖਰਕਾਰ ਤੂੰ ਕਹੇਂਗਾ: “ਪਰਮੇਸ਼ੁਰ ਦੇ ਕੰਮ ਇੰਨੇ ਅਦਭੁੱਤ ਹਨ!” ਤੇਰੇ ਦਿਲ ਵਿੱਚ ਇਹ ਵਚਨ ਹੋਣਗੇ। ਕੁਝ ਦੇਰ ਲਈ ਪਰਮੇਸ਼ੁਰ ਦੇ ਤਾਏ ਜਾਣ ਦਾ ਅਨੁਭਵ ਕਰਨ ਤੋਂ ਬਾਅਦ (ਸੇਵਕਾਂ ਦਾ ਪਰਤਾਵਾ ਅਤੇ ਤਾੜਨਾ ਦਾ ਸਮਾਂ), ਆਖਰਕਾਰ ਕੁਝ ਲੋਕਾਂ ਨੇ ਕਿਹਾ: “ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨਾ ਅਸਲ ਵਿੱਚ ਮੁਸ਼ਕਲ ਹੈ!” ਇਹ ਤੱਥ ਕਿ ਉਨ੍ਹਾਂ ਨੇ, “ਅਸਲ ਵਿੱਚ ਮੁਸ਼ਕਲ” ਸ਼ਬਦਾਂ ਦੀ ਵਰਤੋਂ ਕੀਤੀ, ਦਰਸਾਉਂਦਾ ਹੈ ਕਿ ਪਰਮੇਸ਼ੁਰ ਦੇ ਕੰਮ ਕਲਪਨਾ ਤੋਂ ਪਰੇ ਹਨ, ਪਰਮੇਸ਼ੁਰ ਦੇ ਕੰਮ ਦਾ ਬੇਹੱਦ ਮਹੱਤਵ ਅਤੇ ਮੁੱਲ ਹੈ, ਅਤੇ ਇਹ ਕਿ ਉਸ ਦਾ ਕੰਮ ਮਨੁੱਖ ਦੁਆਰਾ ਬਹੁਤ ਹੀ ਸੰਭਾਲ ਕੇ ਰੱਖੇ ਜਾਣ ਦੇ ਯੋਗ ਹੈ। ਜੇ, ਮੇਰੇ ਇੰਨਾ ਕੰਮ ਕਰਨ ਤੋਂ ਬਾਅਦ, ਤੈਨੂੰ ਮਾਮੂਲੀ ਜਿਹਾ ਵੀ ਗਿਆਨ ਨਹੀਂ ਹੋਇਆ ਹੈ, ਤਾਂ ਕਿ ਮੇਰੇ ਕੰਮ ਦੀ ਅਜੇ ਵੀ ਕੋਈ ਕੀਮਤ ਹੋ ਸਕਦੀ ਹੈ? ਇਸ ਕਾਰਣ ਤੂੰ ਕਹੇਂਗਾ: “ਪਰਮੇਸ਼ੁਰ ਦੀ ਸੇਵਾ ਕਰਨਾ ਅਸਲ ਵਿੱਚ ਮੁਸ਼ਕਲ ਹੈ, ਪਰਮੇਸ਼ੁਰ ਦੇ ਕੰਮ ਬਹੁਤ ਅਦਭੁੱਤ ਹਨ, ਅਤੇ ਪਰਮੇਸ਼ੁਰ ਸੱਚਮੁੱਚ ਬੁੱਧੀਮਾਨ ਹੈ! ਪਰਮੇਸ਼ੁਰ ਬਹੁਤ ਪਿਆਰਾ ਹੈ!” ਜੇ, ਅਨੁਭਵ ਦੀ ਇੱਕ ਮਿਆਦ ਤੋਂ ਲੰਘਣ ਤੋਂ ਬਾਅਦ, ਤੂੰ ਅਜਿਹੇ ਸ਼ਬਦ ਕਹਿਣ ਦੇ ਯੋਗ ਹੈਂ, ਤਾਂ ਇਸ ਤੋਂ ਸਾਬਿਤ ਹੁੰਦਾ ਹੈ ਕਿ ਤੂੰ ਆਪਣੇ ਅੰਦਰ ਪਰਮੇਸ਼ੁਰ ਦਾ ਕੰਮ ਪ੍ਰਾਪਤ ਕਰ ਲਿਆ ਹੈ। ਇੱਕ ਦਿਨ, ਤੂੰ ਵਿਦੇਸ਼ ਵਿੱਚ ਖੁਸ਼ਖ਼ਬਰੀ ਫੈਲਾ ਰਿਹਾ ਹੁੰਦਾ ਹੈਂ ਅਤੇ ਕੋਈ ਤੈਨੂੰ ਪੁੱਛਦਾ ਹੈ: “ਪਰਮੇਸ਼ੁਰ ਵਿੱਚ ਤੇਰੀ ਨਿਹਚਾ ਕਿਵੇਂ ਚਲ ਰਹੀ ਹੈ?” ਤਾਂ ਤੂੰ ਇਹ ਕਹਿਣ ਦੇ ਯੋਗ ਹੋਏਂਗਾ: “ਪਰਮੇਸ਼ੁਰ ਦੇ ਕੰਮ ਅਤਿ-ਉੱਤਮ (ਅਦਭੁੱਤ) ਹਨ!” ਉਹ ਮਹਿਸੂਸ ਕਰਨਗੇ ਕਿ ਤੇਰੇ ਵਚਨ ਅਸਲ ਅਨੁਭਵਾਂ ਬਾਰੇ ਬੋਲਦੇ ਹਨ। ਇਹੀ ਅਸਲ ਵਿੱਚ ਗਵਾਹੀ ਦੇਣਾ ਹੈ। ਤੂੰ ਕਹੇਂਗਾ ਕਿ ਪਰਮੇਸ਼ੁਰ ਦਾ ਕੰਮ ਸਮਝਦਾਰੀ ਨਾਲ ਭਰਪੂਰ ਹੈ, ਅਤੇ ਤੇਰੇ ਵਿੱਚ ਉਸ ਦੇ ਕੰਮ ਨੇ ਸੱਚਮੁੱਚ ਤੈਨੂੰ ਕਾਇਲ ਕਰ ਦਿੱਤਾ ਹੈ ਅਤੇ ਤੇਰਾ ਦਿਲ ਜਿੱਤ ਲਿਆ ਹੈ। ਤੂੰ ਉਸ ਨੂੰ ਹਮੇਸ਼ਾ ਪਿਆਰ ਕਰੇਂਗਾ ਕਿਉਂਕਿ ਉਹ ਮਨੁੱਖਜਾਤੀ ਦੇ ਪਿਆਰ ਤੋਂ ਕਿਤੇ ਜ਼ਿਆਦਾ ਯੋਗ ਹੈ! ਜੇ ਤੂੰ ਇਨ੍ਹਾਂ ਚੀਜ਼ਾਂ ਬਾਰੇ ਬੋਲ ਸਕਦਾ ਹੈਂ, ਤਾਂ ਤੂੰ ਲੋਕਾਂ ਦੇ ਦਿਲਾਂ ਨੂੰ ਪ੍ਰਭਾਵਤ ਕਰ ਸਕਦਾ ਹੈਂ। ਇਹ ਸਭ ਕੁਝ ਗਵਾਹੀ ਦੇਣਾ ਹੈ। ਜੇ ਤੂੰ ਇੱਕ ਜ਼ਬਰਦਸਤ ਗਵਾਹੀ ਦੇਣ ਦੇ ਯੋਗ ਹੈਂ, ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਲਿਆ ਸਕਦਾ ਹੈਂ, ਤਾਂ ਇਹ ਦਰਸਾਉਂਦਾ ਹੈ ਕਿ ਤੂੰ ਸੱਚਮੁੱਚ ਅਜਿਹਾ ਵਿਅਕਤੀ ਹੈਂ ਜੋ ਪਰਮੇਸ਼ੁਰ ਨੂੰ ਪਿਆਰ ਕਰਦਾ ਹੈ, ਅਤੇ ਤੂੰ ਪਰਮੇਸ਼ੁਰ ਨੂੰ ਪਿਆਰ ਕਰਨ ਦੀ ਗਵਾਹੀ ਦੇਣ ਦੇ ਯੋਗ ਹੈਂ, ਅਤੇ ਤੇਰੇ ਰਾਹੀਂ, ਪਰਮੇਸ਼ੁਰ ਦੇ ਕੰਮਾਂ ਦੀ ਗਵਾਹੀ ਦਿੱਤੀ ਜਾ ਸਕਦੀ ਹੈ। ਤੇਰੀ ਗਵਾਹੀ ਕਾਰਣ, ਦੂਜੇ ਲੋਕ ਪਰਮੇਸ਼ੁਰ ਦੇ ਕੰਮ ਦੀ ਖੋਜ ਕਰਦੇ ਹਨ, ਪਰਮੇਸ਼ੁਰ ਦੇ ਕੰਮ ਦਾ ਅਨੁਭਵ ਕਰਦੇ ਹਨ, ਅਤੇ ਉਹ ਜਿਸ ਵੀ ਮਾਹੌਲ ਵਿੱਚ ਅਨੁਭਵ ਕਰਨ, ਉਹ ਉਸ ਵਿੱਚ ਦ੍ਰਿੜ੍ਹ ਰਹਿਣ ਵਿੱਚ ਸਮਰੱਥ ਹੋਣਗੇ। ਗਵਾਹੀ ਦੇਣ ਦਾ ਸਿਰਫ਼ ਇਹੀ ਅਸਲੀ ਤਰੀਕਾ ਹੈ, ਅਤੇ ਤੇਰੇ ਕੋਲੋਂ ਹੁਣ ਬਸ ਇਹੀ ਚਾਹੀਦਾ ਹੈ। ਤੈਨੂੰ ਦੇਖਣਾ ਚਾਹੀਦਾ ਹੈ ਕਿ ਪਰਮੇਸ਼ੁਰ ਦਾ ਕੰਮ ਬੇਹੱਦ ਕੀਮਤੀ ਹੈ ਅਤੇ ਇਹ ਮਨੁੱਖਾਂ ਦੁਆਰਾ ਸਾਂਭ ਕੇ ਰੱਖੇ ਜਾਣ ਦੇ ਯੋਗ ਹੈ, ਕਿ ਪਰਮੇਸ਼ੁਰ ਬਹੁਤ ਹੀ ਵਡਮੁੱਲਾ ਹੈ ਅਤੇ ਬਹੁਤ ਭਰਪੂਰ ਹੈ; ਉਹ ਨਾ ਸਿਰਫ਼ ਬੋਲ ਸਕਦਾ ਹੈ, ਸਗੋਂ ਲੋਕਾਂ ਦਾ ਨਿਆਂ ਵੀ ਕਰ ਸਕਦਾ ਹੈ, ਉਨ੍ਹਾਂ ਦੇ ਦਿਲਾਂ ਨੂੰ ਸ਼ੁੱਧ ਕਰ ਸਕਦਾ ਹੈ, ਉਨ੍ਹਾਂ ਲਈ ਅਨੰਦ ਲਿਆ ਸਕਦਾ ਹੈ, ਉਨ੍ਹਾਂ ਨੂੰ ਪ੍ਰਾਪਤ ਕਰ ਸਕਦਾ ਹੈ, ਉਨ੍ਹਾਂ ਨੂੰ ਜਿੱਤ ਸਕਦਾ ਹੈ, ਅਤੇ ਉਨ੍ਹਾਂ ਨੂੰ ਸੰਪੂਰਣ ਕਰ ਸਕਦਾ ਹੈ। ਆਪਣੇ ਅਨੁਭਵ ਤੋਂ ਤੂੰ ਦੇਖੇਂਗਾ ਕਿ ਪਰਮੇਸ਼ੁਰ ਬਹੁਤ ਹੀ ਪਿਆਰਾ ਹੈ। ਤਾਂ ਹੁਣ ਤੂੰ ਪਰਮੇਸ਼ੁਰ ਨੂੰ ਕਿੰਨਾ ਪਿਆਰ ਕਰਦਾ ਹੈਂ? ਕੀ ਤੂੰ ਸੱਚਮੁੱਚ ਆਪਣੇ ਦਿਲ ਤੋਂ ਇਹ ਗੱਲਾਂ ਕਹਿ ਸਕਦਾ ਹੈਂ? ਜਦੋਂ ਤੂੰ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਇਹ ਵਚਨ ਵਿਅਕਤ ਕਰਨ ਦੇ ਯੋਗ ਹੋਏਂਗਾ, ਤਾਂ ਤੂੰ ਗਵਾਹੀ ਦੇਣ ਦੇ ਯੋਗ ਹੋਏਂਗਾ। ਇੱਕ ਵਾਰ ਤੇਰਾ ਅਨੁਭਵ ਇਸ ਪੱਧਰ ਤਕ ਪਹੁੰਚ ਜਾਏ ਤਾਂ ਤੂੰ ਪਰਮੇਸ਼ੁਰ ਲਈ ਗਵਾਹ ਹੋਣ ਦੇ ਸਮਰੱਥ ਹੋ ਜਾਏਂਗਾ, ਅਤੇ ਤੂੰ ਕਾਬਿਲ ਹੋ ਜਾਏਂਗਾ। ਜੇ ਤੂੰ ਆਪਣੇ ਅਨੁਭਵ ਵਿੱਚ ਇਸ ਪੱਧਰ ਤਕ ਨਾ ਪਹੁੰਚਿਆ, ਤਾਂ ਤੂੰ ਅਜੇ ਵੀ ਬਹੁਤ ਦੂਰ ਹੋਏਂਗਾ। ਤਾਏ ਜਾਣ ਦੀ ਪ੍ਰਕਿਰਿਆ ਦੌਰਾਨ ਲੋਕਾਂ ਲਈ ਕਮਜ਼ੋਰੀਆਂ ਦਿਖਾਉਣਾ ਸੁਭਾਵਕ ਹੈ, ਪਰ ਤਾਏ ਜਾਣ ਤੋਂ ਬਾਅਦ ਤੈਨੂੰ ਇਹ ਕਹਿਣ ਦੇ ਯੋਗ ਹੋਣਾ ਚਾਹੀਦਾ ਹੈ: “ਪਰਮੇਸ਼ੁਰ ਆਪਣੇ ਕੰਮ ਵਿੱਚ ਬਹੁਤ ਬੁੱਧੀਮਾਨ ਹੈ!” ਜੇ ਤੂੰ ਅਸਲ ਵਿੱਚ ਇਨ੍ਹਾਂ ਵਚਨਾਂ ਦੀ ਵਿਹਾਰਕ ਸਮਝ ਪ੍ਰਾਪਤ ਕਰਨ ਦੇ ਯੋਗ ਹੈਂ, ਤਾਂ ਇਹ ਤੇਰੇ ਲਈ ਸੰਭਾਲ ਕੇ ਰੱਖਣ ਵਰਗਾ ਕੁਝ ਬਣ ਜਾਏਗਾ, ਅਤੇ ਤੇਰੇ ਅਨੁਭਵ ਦੀ ਕੀਮਤ ਹੋਏਗੀ।
ਹੁਣ ਤੈਨੂੰ ਕੀ ਤਲਾਸ਼ ਕਰਨੀ ਚਾਹੀਦੀ ਹੈ? ਤੂੰ ਪਰਮੇਸ਼ੁਰ ਦੇ ਕੰਮ ਦੀ ਗਵਾਹੀ ਦੇਣ ਦੇ ਯੋਗ ਹੈਂ ਜਾਂ ਨਹੀਂ, ਤੂੰ ਪਰਮੇਸ਼ੁਰ ਦੀ ਗਵਾਹੀ ਅਤੇ ਪ੍ਰਗਟਾਵਾ ਬਣਨ ਦੇ ਯੋਗ ਹੈਂ ਜਾਂ ਨਹੀਂ, ਅਤੇ ਤੂੰ ਉਸ ਦੇ ਦੁਆਰਾ ਇਸਤੇਮਾਲ ਕੀਤੇ ਜਾਣ ਦੇ ਯੋਗ ਹੈਂ ਜਾਂ ਨਹੀਂ—ਇਹ ਉਹ ਚੀਜ਼ਾਂ ਹਨ ਜਿਨ੍ਹਾਂ ਦੀ ਤੈਨੂੰ ਤਲਾਸ਼ ਕਰਨੀ ਚਾਹੀਦੀ ਹੈ। ਪਰਮੇਸ਼ੁਰ ਨੇ ਤੇਰੇ ਅੰਦਰ ਕਿੰਨਾ ਕੰਮ ਕੀਤਾ ਹੈ? ਤੂੰ ਕਿੰਨਾ ਦੇਖਿਆ ਹੈ, ਤੂੰ ਕਿੰਨਾ ਛੋਹਿਆ ਹੈ? ਤੂੰ ਕਿੰਨਾ ਅਨੁਭਵ ਕੀਤਾ ਹੈ, ਅਤੇ ਚੱਖਿਆ ਹੈ? ਭਾਵੇਂ ਪਰਮੇਸ਼ੁਰ ਨੇ ਤੇਰੀ ਪਰਖ ਕੀਤੀ ਹੋਏ, ਤੇਰੇ ਨਾਲ ਨਿਪਟਿਆ ਹੋਏ, ਜਾਂ ਤੈਨੂੰ ਅਨੁਸ਼ਾਸਿਤ ਕੀਤਾ ਹੋਏ, ਉਸ ਦੇ ਕਾਰਜ ਅਤੇ ਉਸ ਦਾ ਕੰਮ ਤੇਰੇ ਉੱਪਰ ਕੀਤੇ ਗਏ ਹਨ। ਪਰ ਪਰਮੇਸ਼ੁਰ ਦੇ ਇੱਕ ਵਿਸ਼ਵਾਸੀ ਵਜੋਂ ਅਤੇ ਇੱਕ ਅਜਿਹੇ ਵਿਅਕਤੀ ਵਜੋਂ ਜੋ ਪਰਮੇਸ਼ੁਰ ਦੁਆਰਾ ਸੰਪੂਰਣ ਕੀਤੇ ਜਾਣ ਲਈ ਪਿੱਛੇ ਚੱਲਣ ਲਈ ਤਿਆਰ ਹੈ, ਕਿ ਤੂੰ ਆਪਣੇ ਵਿਹਾਰਕ ਅਨੁਭਵ ਦੇ ਆਧਾਰ ਤੇ ਪਰਮੇਸ਼ੁਰ ਦੇ ਕੰਮ ਦੀ ਗਵਾਹੀ ਦੇਣ ਦੇ ਯੋਗ ਹੈਂ? ਕੀ ਤੂੰ ਆਪਣੇ ਵਿਹਾਰਕ ਅਨੁਭਵ ਰਾਹੀਂ ਪਰਮੇਸ਼ੁਰ ਦੇ ਵਚਨ ਨੂੰ ਵਿਹਾਰ ਰਾਹੀਂ ਪਰਗਟ ਕਰ ਸਕਦਾ ਹੈਂ? ਕੀ ਤੂੰ ਆਪਣੇ ਵਿਹਾਰਕ ਅਨੁਭਵ ਰਾਹੀਂ ਦੂਜਿਆਂ ਨੂੰ ਮੁਹੱਈਆ ਕਰਨ, ਅਤੇ ਆਪਣਾ ਸਮੁੱਚਾ ਜੀਵਨ ਪਰਮੇਸ਼ੁਰ ਦੇ ਕੰਮ ਦੀ ਗਵਾਹੀ ਦੇਣ ਲਈ ਖਰਚ ਦੇਣ ਦੇ ਯੋਗ ਹੈਂ? ਪਰਮੇਸ਼ੁਰ ਦੇ ਕੰਮ ਦੀ ਗਵਾਹੀ ਦੇਣ ਲਈ, ਤੈਨੂੰ ਆਪਣੇ ਅਨੁਭਵ, ਗਿਆਨ, ਅਤੇ ਤੂੰ ਜੋ ਕੀਮਤ ਅਦਾ ਕੀਤੀ ਹੈ ਉਸ ਉੱਪਰ ਨਿਰਭਰ ਕਰਨਾ ਹੋਏਗਾ। ਸਿਰਫ਼ ਇਸ ਤਰ੍ਹਾਂ ਤੂੰ ਉਸ ਦੀ ਇੱਛਾ ਨੂੰ ਸੰਤੁਸ਼ਟ ਕਰ ਸਕਦਾ ਹੈਂ। ਕੀ ਤੂੰ ਅਜਿਹਾ ਵਿਅਕਤੀ ਹੈਂ ਜੋ ਪਰਮੇਸ਼ੁਰ ਦੇ ਕੰਮ ਦੀ ਗਵਾਹੀ ਦਿੰਦਾ ਹੈ? ਕੀ ਤੇਰੀ ਇਹ ਅਭਿਲਾਸ਼ਾ (ਚਾਹ) ਹੈ? ਜੇ ਤੂੰ ਉਸ ਦੇ ਨਾਂਅ, ਅਤੇ ਇਸ ਤੋਂ ਵੀ ਵੱਧ ਕੇ, ਉਸ ਦੇ ਕੰਮ ਦੀ ਗਵਾਹੀ ਦੇਣ ਦੇ ਯੋਗ ਹੈਂ, ਅਤੇ ਜੇ ਤੂੰ ਉਸ ਦੇ ਸਰੂਪ ਨੂੰ ਵਿਹਾਰ ਰਾਹੀਂ ਪਰਗਟ ਕਰ ਸਕਦਾ ਹੈਂ ਜੋ ਕਿ ਉਹ ਆਪਣੇ ਲੋਕਾਂ ਤੋਂ ਚਾਹੁੰਦਾ ਹੈ, ਤਾਂ ਤੂੰ ਪਰਮੇਸ਼ੁਰ ਲਈ ਗਵਾਹ ਹੈਂ। ਤੂੰ ਅਸਲ ਵਿੱਚ ਪਰਮੇਸ਼ੁਰ ਲਈ ਕਿਵੇਂ ਗਵਾਹੀ ਦਿੰਦਾ ਹੈਂ? ਤੂੰ ਪਰਮੇਸ਼ੁਰ ਦੇ ਵਚਨ ਨੂੰ ਵਿਹਾਰ ਰਾਹੀਂ ਪਰਗਟ ਕਰਨ ਦੀ ਕੋਸ਼ਿਸ ਅਤੇ ਤਾਂਘ ਕਰਦੇ ਹੋਏ ਅਜਿਹਾ ਕਰਦਾ ਹੈਂ, ਆਪਣੇ ਸ਼ਬਦਾਂ ਰਾਹੀਂ ਗਵਾਹੀ ਦੇਣ, ਲੋਕਾਂ ਨੂੰ ਪਰਮੇਸ਼ੁਰ ਦੇ ਕੰਮ ਨੂੰ ਜਾਣਨ ਅਤੇ ਦੇਖਣ ਦੇਣ ਅਤੇ ਉਸ ਦੇ ਕਾਰਜਾਂ ਨੂੰ ਦੇਖਣ ਦੇਣ ਦੁਆਰਾ ਅਜਿਹਾ ਕਰਦਾ ਹੈਂ। ਜੇ ਤੂੰ ਅਸਲ ਵਿੱਚ ਇਸ ਸਭ ਦੀ ਤਲਾਸ਼ ਕਰੇਂਗਾ, ਤਾਂ ਪਰਮੇਸ਼ੁਰ ਤੈਨੂੰ ਸੰਪੂਰਣ ਕਰ ਦੇਵੇਗਾ। ਜੇ ਤੂੰ ਪਰਮੇਸ਼ੁਰ ਦੁਆਰਾ ਸੰਪੂਰਣ ਕੀਤਾ ਜਾਣਾ ਅਤੇ ਅੰਤ ਵਿੱਚ ਧੰਨ ਕੀਤਾ ਜਾਣਾ ਚਾਹੁੰਦਾ ਹੈਂ, ਤਾਂ ਪਰਮੇਸ਼ੁਰ ਵਿੱਚ ਤੇਰੀ ਨਿਹਚਾ ਦਾ ਨਜ਼ਰੀਆ ਸ਼ੁੱਧ ਨਹੀਂ ਹੈ। ਤੈਨੂੰ ਖੋਜ ਕਰਨੀ ਚਾਹੀਦੀ ਹੈ ਕਿ ਅਸਲ ਜੀਵਨ ਵਿੱਚ ਪਰਮੇਸ਼ੁਰ ਦੇ ਕੰਮਾਂ ਨੂੰ ਕਿਵੇਂ ਦੇਖੀਏ, ਜਦੋਂ ਉਹ ਆਪਣੀ ਇੱਛਾ ਤੇਰੇ ਸਾਹਮਣੇ ਪਰਗਟ ਕਰਦਾ ਹੈ ਤਾਂ ਉਸ ਨੂੰ ਸੰਤੁਸ਼ਟ ਕਿਵੇਂ ਕਰਨਾ ਹੈ, ਅਤੇ ਤਲਾਸ਼ ਕਰਨੀ ਚਾਹੀਦੀ ਹੈ ਕਿ ਤੈਨੂੰ ਉਸ ਦੀ ਅਦਭੁੱਤਤਾ ਅਤੇ ਬੁੱਧ ਦੀ ਗਵਾਹੀ ਕਿਵੇਂ ਦੇਣੀ ਚਾਹੀਦੀ ਹੈ, ਅਤੇ ਉਹ ਤੈਨੂੰ ਕਿਵੇਂ ਅਨੁਸ਼ਾਸਿਤ ਕਰਦਾ ਹੈ ਅਤੇ ਤੇਰੇ ਨਾਲ ਕਿਵੇਂ ਨਿਪਟਦਾ ਹੈ ਇਸ ਦੇ ਲਈ ਗਵਾਹੀ ਕਿਵੇਂ ਦੇਣੀ ਹੈ। ਹੁਣ ਤੈਨੂੰ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇ ਪਰਮੇਸ਼ੁਰ ਲਈ ਤੇਰਾ ਪਿਆਰ ਸਿਰਫ਼ ਇਸ ਲਈ ਹੈ ਕਿ ਤੂੰ ਉਸ ਦੇ ਦੁਆਰਾ ਸੰਪੂਰਣ ਕੀਤੇ ਜਾਣ ਤੋਂ ਬਾਅਦ ਪਰਮੇਸ਼ੁਰ ਦੀ ਮਹਿਮਾ ਨੂੰ ਸਾਂਝਾ ਕਰ ਸਕੇਂ, ਤਾਂ ਇਹ ਫਿਰ ਵੀ ਨਾਕਾਫ਼ੀ ਹੈ ਅਤੇ ਪਰਮੇਸ਼ੁਰ ਜੋ ਚਾਹੁੰਦਾ ਹੈ ਉਸ ਨੂੰ ਪੂਰਾ ਨਹੀਂ ਕਰ ਸਕਦਾ। ਤੈਨੂੰ ਪਰਮੇਸ਼ੁਰ ਦੇ ਕੰਮ ਦੀ ਗਵਾਹੀ ਦੇਣ ਦੇ ਯੋਗ ਹੋਣ, ਉਸ ਦੀਆਂ ਮੰਗਾਂ ਨੂੰ ਸੰਤੁਸ਼ਟ ਕਰਨ, ਅਤੇ ਇੱਕ ਵਿਹਾਰਕ ਤਰੀਕੇ ਨਾਲ ਉਸ ਦੇ ਦੁਆਰਾ ਲੋਕਾਂ ’ਤੇ ਕੀਤੇ ਕੰਮ ਦਾ ਅਨੁਭਵ ਕਰਨ ਦੀ ਲੋੜ ਹੈ। ਭਾਵੇਂ ਉਹ ਦਰਦ ਹੋਏ, ਰੋਣਾ, ਜਾਂ ਉਦਾਸੀ, ਤੇਰੇ ਲਈ ਆਪਣੇ ਅਮਲ ਵਿੱਚ ਇਨ੍ਹਾਂ ਸਭ ਚੀਜ਼ਾਂ ਦਾ ਅਨੁਭਵ ਕਰਨਾ ਜ਼ਰੂਰੀ ਹੈ। ਉਹ ਪਰਮੇਸ਼ੁਰ ਲਈ ਗਵਾਹ ਬਣਨ ਵਾਲੇ ਇੱਕ ਵਿਅਕਤੀ ਵਜੋਂ ਤੈਨੂੰ ਸੰਪੂਰਣ ਕਰਨ ਲਈ ਹਨ। ਅਸਲ ਵਿੱਚ, ਇਹ ਕੀ ਹੈ, ਜੋ ਹੁਣ ਤੈਨੂੰ ਦੁੱਖ ਝੱਲਣ ਅਤੇ ਸੰਪੂਰਣਤਾ ਮੰਗਣ ਲਈ ਮਜਬੂਰ ਕਰਦਾ ਹੈ? ਕੀ ਤੇਰਾ ਵਰਤਮਾਨ ਦੁੱਖ ਸੱਚਮੁੱਚ ਪਰਮੇਸ਼ੁਰ ਨੂੰ ਪਿਆਰ ਕਰਨ ਅਤੇ ਉਸ ਦੇ ਲਈ ਗਵਾਹੀ ਦੇਣ ਵਾਸਤੇ ਹੈ? ਜਾਂ ਇਹ ਦੇਹ ਦੀਆਂ ਬਰਕਤਾਂ ਲਈ, ਭਵਿੱਖ ਦੀਆਂ ਤੇਰੀਆਂ ਸੰਭਾਵਨਾਵਾਂ ਅਤੇ ਨਸੀਬ ਲਈ ਹੈ? ਤੇਰੇ ਸਾਰੇ ਇਰਾਦੇ, ਪ੍ਰੇਰਣਾਵਾਂ, ਅਤੇ ਟੀਚੇ ਜਿਨ੍ਹਾਂ ਦੀ ਤੂੰ ਖੋਜ ਕਰਦਾ ਹੈਂ ਨੂੰ ਸਹੀ ਕਰਨਾ ਜ਼ਰੂਰੀ ਹੈ ਅਤੇ ਇਹ ਤੇਰੀ ਖੁਦ ਦੀ ਇੱਛਾ ਨਾਲ ਮਾਰਗਦਰਸ਼ਿਤ ਨਹੀਂ ਕੀਤੇ ਜਾ ਸਕਦੇ। ਜੇ ਇੱਕ ਵਿਅਕਤੀ ਬਰਕਤਾਂ ਪ੍ਰਾਪਤ ਕਰਨ ਅਤੇ ਸੱਤਾ ਹਾਸਲ ਕਰਨ ਲਈ ਸੰਪੂਰਣਤਾ ਦੀ ਤਲਾਸ਼ ਕਰਦਾ ਹੈ, ਜਦ ਕਿ ਦੂਜਾ ਪਰਮੇਸ਼ੁਰ ਨੂੰ ਸੰਤੁਸ਼ਟ ਕਰਨ, ਪਰਮੇਸ਼ੁਰ ਦੇ ਕੰਮ ਦੀ ਵਿਹਾਰਕ ਗਵਾਹੀ ਦੇਣ ਲਈ ਸੰਪੂਰਣ ਕੀਤੇ ਜਾਣ ਲਈ ਕੋਸ਼ਿਸ਼ ਕਰਦਾ ਹੈ, ਤਾਂ ਖੋਜ ਦੇ ਇਨ੍ਹਾਂ ਦੋ ਤਰੀਕਿਆਂ ਵਿੱਚੋਂ ਤੂੰ ਕਿਸ ਨੂੰ ਚੁਣੇਂਗਾ? ਜੇ ਤੂੰ ਪਹਿਲੇ ਵਾਲੇ ਨੂੰ ਚੁਣਦਾ ਹੈਂ, ਤਾਂ ਤੂੰ ਅਜੇ ਵੀ ਪਰਮੇਸ਼ੁਰ ਦੇ ਮਿਆਰਾਂ ਤੋਂ ਬਹੁਤ ਦੂਰ ਹੋਏਂਗਾ। ਮੈਂ ਇੱਕ ਵਾਰ ਕਿਹਾ ਸੀ ਕਿ ਮੇਰੇ ਕੰਮ ਸਮੁੱਚੇ ਬ੍ਰਹਿਮੰਡ ਵਿੱਚ ਖੁੱਲ੍ਹੇ ਤੌਰ ਤੇ ਜਾਣੇ ਜਾਣਗੇ ਅਤੇ ਮੈਂ ਬ੍ਰਹਿਮੰਡ ਵਿੱਚ ਇੱਕ ਰਾਜਾ ਦੇ ਰੂਪ ਵਿੱਚ ਸ਼ਾਸਨ ਕਰਾਂਗਾ। ਦੂਜੇ ਪਾਸੇ, ਜੋ ਤੁਹਾਨੂੰ ਸੌਂਪਿਆ ਗਿਆ ਹੈ ਉਹ ਹੈ ਪਰਮੇਸ਼ੁਰ ਦੇ ਕੰਮ ਦਾ ਗਵਾਹ ਬਣਨਾ, ਨਾ ਕਿ ਰਾਜਾ ਬਣਨਾ ਅਤੇ ਸਮੁੱਚੇ ਬ੍ਰਹਿਮੰਡ ਵਿੱਚ ਦਿਖਾਈ ਦੇਣਾ। ਪਰਮੇਸ਼ੁਰ ਦੇ ਕੰਮਾਂ ਨਾਲ ਸਮੁੱਚੇ ਬ੍ਰਹਿਮੰਡ ਅਤੇ ਅਕਾਸ਼ ਨੂੰ ਭਰਨ ਦਿਓ। ਹਰ ਕਿਸੇ ਨੂੰ ਉਨ੍ਹਾਂ ਨੂੰ ਦੇਖ ਦਿਓ ਅਤੇ ਉਨ੍ਹਾਂ ਨੂੰ ਸਵੀਕਾਰ ਕਰਨ ਦਿਓ। ਇਹ ਵਚਨ ਖੁਦ ਪਰਮੇਸ਼ੁਰ ਦੇ ਸੰਬੰਧ ਵਿੱਚ ਕਹੇ ਜਾਂਦੇ ਹਨ, ਅਤੇ ਮਨੁੱਖਜਾਤੀ ਨੂੰ ਜੋ ਕਰਨਾ ਚਾਹੀਦਾ ਹੈ ਉਹ ਹੈ ਪਰਮੇਸ਼ੁਰ ਦੀ ਗਵਾਹੀ ਦੇਣਾ। ਹੁਣ ਤੂੰ ਪਰਮੇਸ਼ੁਰ ਬਾਰੇ ਕਿੰਨਾ ਜਾਣਦਾ ਹੈਂ? ਤੂੰ ਪਰਮੇਸ਼ੁਰ ਬਾਰੇ ਕਿੰਨੀ ਗਵਾਹੀ ਦੇ ਸਕਦਾ ਹੈਂ? ਪਰਮੇਸ਼ੁਰ ਦਾ ਮਨੁੱਖਾਂ ਨੂੰ ਸੰਪੂਰਣ ਕਰਨ ਦਾ ਉਦੇਸ਼ ਕੀ ਹੈ? ਇੱਕ ਵਾਰ ਜਦੋਂ ਤੂੰ ਪਰਮੇਸ਼ੁਰ ਦੀ ਇੱਛਾ ਨੂੰ ਸਮਝ ਜਾਂਦਾ ਹੈਂ, ਤਾਂ ਤੈਨੂੰ ਉਸ ਦੀ ਇੱਛਾ ਦੇ ਪ੍ਰਤੀ ਕਿਸ ਤਰ੍ਹਾਂ ਦੀ ਵਿਚਾਰਸ਼ੀਲਤਾ ਦਿਖਾਉਣੀ ਚਾਹੀਦੀ ਹੈ? ਜੇ ਤੂੰ ਸੰਪੂਰਣ ਕੀਤੇ ਜਾਣ ਅਤੇ ਜੋ ਤੂੰ ਵਿਹਾਰ ਵਿੱਚ ਪਰਗਟ ਕਰਦਾ ਹੈਂ ਉਸ ਰਾਹੀਂ ਪਰਮੇਸ਼ੁਰ ਦੇ ਕੰਮ ਦੀ ਗਵਾਹੀ ਦੇਣ ਦੀ ਇੱਛਾ ਰੱਖਦਾ ਹੈਂ, ਜੇ ਤੇਰੇ ਕੋਲ ਇਹ ਪ੍ਰੇਰਕ ਸ਼ਕਤੀ ਹੈ, ਤਾਂ ਕੁਝ ਵੀ ਬਹੁਤ ਜ਼ਿਆਦਾ ਮੁਸ਼ਕਲ ਨਹੀਂ ਹੈ। ਲੋਕਾਂ ਨੂੰ ਹੁਣ ਸਿਰਫ਼ ਨਿਹਚਾ ਦੀ ਜ਼ਰੂਰਤ ਹੈ। ਜੇ ਤੇਰੇ ਕੋਲ ਇਹ ਪ੍ਰੇਰਕ ਸ਼ਕਤੀ ਹੈ, ਤਾਂ ਕਿਸੇ ਵੀ ਨਕਾਰਾਤਮਕਤਾ, ਉਦਾਸੀਨਤਾ, ਆਲਸ, ਅਤੇ ਦੇਹ ਦੀਆਂ ਧਾਰਣਾਵਾਂ, ਜੀਉਣ ਦੇ ਫਲਸਫਿਆਂ, ਆਕੀ ਸੁਭਾਅ, ਭਾਵਨਾਵਾਂ ਆਦਿ ਨੂੰ ਤਿਆਗ ਦੇਣਾ ਆਸਾਨ ਹੈ।
ਪਰਤਾਵਿਆਂ ਤੋਂ ਲੰਘਦੇ ਹੋਏ, ਲੋਕਾਂ ਲਈ ਕਮਜ਼ੋਰ ਹੋਣਾ, ਜਾਂ ਉਨ੍ਹਾਂ ਅੰਦਰ ਨਕਾਰਾਤਮਕਤਾ ਆਉਣਾ, ਜਾਂ ਪਰਮੇਸ਼ੁਰ ਦੀ ਇੱਛਾ ਜਾਂ ਅਮਲ ਲਈ ਉਨ੍ਹਾਂ ਦੇ ਮਾਰਗ ਬਾਰੇ ਅਸਪਸ਼ਟਤਾ ਹੋਣਾ ਸੁਭਾਵਕ ਹੈ। ਪਰ ਹਰ ਹਾਲਤ ਵਿੱਚ, ਅਯੂਬ ਵਾਂਗ ਹੀ, ਤੇਰੀ ਪਰਮੇਸ਼ੁਰ ਦੇ ਹਰ ਕੰਮ ’ਤੇ ਨਿਹਚਾ ਹੋਣੀ ਜ਼ਰੂਰੀ ਹੈ, ਅਤੇ ਪਰਮੇਸ਼ੁਰ ਨੂੰ ਨਕਾਰਣਾ ਨਹੀਂ ਚਾਹੀਦਾ। ਹਾਲਾਂਕਿ ਅਯੂਬ ਕਮਜ਼ੋਰ ਸੀ ਅਤੇ ਆਪਣੇ ਖੁਦ ਦੇ ਜਨਮ ਦੇ ਦਿਨ ਨੂੰ ਕੋਸਦਾ ਸੀ, ਪਰ ਉਸ ਨੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਕਿ ਮਨੁੱਖੀ ਜੀਵਨ ਵਿੱਚ ਸਾਰੀਆਂ ਚੀਜ਼ਾਂ ਯਹੋਵਾਹ ਦੁਆਰਾ ਬਖਸ਼ੀਆਂ ਗਈਆਂ ਹਨ, ਅਤੇ ਯਹੋਵਾਹ ਹੀ ਉਹ ਹੈ ਜੋ ਉਨ੍ਹਾਂ ਨੂੰ ਵਾਪਸ ਲੈ ਸਕਦਾ ਹੈ। ਭਾਵੇਂ ਉਸ ਨੂੰ ਕਿਵੇਂ ਵੀ ਪਰਖਿਆ ਗਿਆ, ਉਸ ਨੇ ਆਪਣਾ ਵਿਸ਼ਵਾਸ ਬਣਾਈ ਰੱਖਿਆ। ਆਪਣੇ ਅਨੁਭਵ ਵਿੱਚ, ਪਰਮੇਸ਼ੁਰ ਦੇ ਵਚਨਾਂ ਰਾਹੀਂ ਭਾਵੇਂ ਤੂੰ ਕਿਸੇ ਵੀ ਤਰ੍ਹਾਂ ਦੇ ਤਾਏ ਜਾਣ ਤੋਂ ਲੰਘੇਂ, ਸੰਖੇਪ ਵਿੱਚ, ਪਰਮੇਸ਼ੁਰ ਮਨੁੱਖਜਾਤੀ ਤੋਂ ਜੋ ਚਾਹੁੰਦਾ ਹੈ ਉਹ ਹੈ, ਉਸ ਦੇ ਲਈ ਉਨ੍ਹਾਂ ਦੀ ਨਿਹਚਾ ਅਤੇ ਉਨ੍ਹਾਂ ਦਾ ਪਿਆਰ। ਇਸ ਤਰ੍ਹਾਂ ਨਾਲ ਕੰਮ ਕਰਦੇ ਹੋਏ ਉਹ ਜਿਸ ਨੂੰ ਸੰਪੂਰਣ ਕਰਦਾ ਹੈ ਉਹ ਲੋਕਾਂ ਦੀ ਨਿਹਚਾ,ਪਿਆਰ, ਅਤੇ ਆਸਾਂ ਉਮੰਗਾਂ ਹਨ। ਪਰਮੇਸ਼ੁਰ ਲੋਕਾਂ ’ਤੇ ਸੰਪੂਰਣਤਾ ਦਾ ਕੰਮ ਕਰਦਾ ਹੈ, ਅਤੇ ਉਹ ਇਸ ਨੂੰ ਦੇਖ ਨਹੀਂ ਸਕਦੇ, ਮਹਿਸੂਸ ਨਹੀਂ ਕਰ ਸਕਦੇ; ਅਜਿਹੇ ਹਾਲਾਤ ਵਿੱਚ, ਤੇਰੀ ਨਿਹਚਾ ਦੀ ਲੋੜ ਹੁੰਦੀ ਹੈ। ਲੋਕਾਂ ਦੀ ਨਿਹਚਾ ਦੀ ਉਦੋਂ ਲੋੜ ਹੁੰਦੀ ਹੈ ਜਦੋਂ ਕਿਸੇ ਚੀਜ਼ ਨੂੰ ਨੰਗੀਆਂ ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ, ਅਤੇ ਤੇਰੀ ਨਿਹਚਾ ਦੀ ਉਦੋਂ ਲੋੜ ਹੁੰਦੀ ਹੈ ਜਦੋਂ ਤੂੰ ਆਪਣੀਆਂ ਖੁਦ ਦੀਆਂ ਧਾਰਣਾਵਾਂ ਨੂੰ ਛੱਡ ਨਹੀਂ ਸਕਦਾ। ਜਦੋਂ ਤੈਨੂੰ ਪਰਮੇਸ਼ੁਰ ਦੇ ਕੰਮ ਬਾਰੇ ਸਪਸ਼ਟਤਾ ਨਹੀਂ ਹੁੰਦੀ, ਤਾਂ ਲੋੜ ਹੁੰਦੀ ਹੈ ਕਿ ਤੂੰ ਨਿਹਚਾ ਬਣਾਈ ਰੱਖੇਂ ਅਤੇ ਦ੍ਰਿੜ੍ਹ ਰੁਖ ਅਪਣਾਏਂ ਅਤੇ ਗਵਾਹੀ ਉੱਤੇ ਕਾਇਮ ਰਹੇਂ। ਜਦੋਂ ਅਯੂਬ ਇਸ ਸਥਿਤੀ ਤਕ ਪਹੁੰਚਿਆ, ਤਾਂ ਪਰਮੇਸ਼ੁਰ ਉਸ ਦੇ ਸਾਹਮਣੇ ਪਰਗਟ ਹੋਇਆ ਅਤੇ ਉਸ ਨਾਲ ਗੱਲ ਕੀਤੀ। ਅਰਥਾਤ, ਇਹ ਸਿਰਫ਼ ਤੇਰੀ ਨਿਹਚਾ ਦੇ ਅੰਦਰ ਤੋਂ ਹੀ ਹੈ ਕਿ ਤੂੰ ਪਰਮੇਸ਼ੁਰ ਨੂੰ ਦੇਖਣ ਦੇ ਯੋਗ ਹੋਏਂਗਾ, ਅਤੇ ਜਦੋਂ ਤੈਨੂੰ ਨਿਹਚਾ ਹੋਏਗੀ ਤਾਂ ਪਰਮੇਸ਼ੁਰ ਤੈਨੂੰ ਸੰਪੂਰਣ ਕਰੇਗਾ। ਨਿਹਚਾ ਤੋਂ ਬਿਨਾਂ, ਉਹ ਅਜਿਹਾ ਨਹੀਂ ਕਰ ਸਕਦਾ। ਪਰਮੇਸ਼ੁਰ ਤੈਨੂੰ ਉਹ ਸਭ ਬਖਸ਼ੇਗਾ ਜਿਸ ਨੂੰ ਪ੍ਰਾਪਤ ਕਰਨ ਦੀ ਤੂੰ ਉਮੀਦ ਕਰਦਾ ਹੈ। ਜੇ ਤੈਨੂੰ ਨਿਹਚਾ ਨਹੀਂ ਹੈ, ਤਾਂ ਤੈਨੂੰ ਸੰਪੂਰਣ ਨਹੀਂ ਕੀਤਾ ਜਾ ਸਕਦਾ ਅਤੇ ਤੂੰ ਪਰਮੇਸ਼ੁਰ ਦੇ ਕੰਮਾਂ ਨੂੰ ਦੇਖਣ ਦੇ ਅਸਮਰਥ ਰਹੇਂਗਾ, ਉਸ ਦੇ ਸਰਬ ਸ਼ਕਤੀਸ਼ਾਲੀ ਹੋਣ ਨੂੰ ਦੇਖਣਾ ਤਾਂ ਦੂਰ ਦੀ ਗੱਲ ਰਹੀ। ਜਦੋਂ ਤੈਨੂੰ ਨਿਹਚਾ ਹੋਏਗੀ ਕਿ ਆਪਣੇ ਵਿਹਾਰਕ ਅਨੁਭਵ ਵਿੱਚ ਤੂੰ ਉਸ ਦੇ ਕੰਮਾਂ ਨੂੰ ਦੇਖੇਂਗਾ, ਤਾਂ ਪਰਮੇਸ਼ੁਰ ਤੇਰੇ ਸਾਹਮਣੇ ਪਰਗਟ ਹੋਏਗਾ, ਅਤੇ ਉਹ ਤੈਨੂੰ ਅੰਦਰੋਂ ਪ੍ਰਕਾਸ਼ਮਾਨ ਕਰੇਗਾ ਅਤੇ ਤੇਰੀ ਰਹਿਨੁਮਾਈ ਕਰੇਗਾ। ਉਸ ਨਿਹਚਾ ਦੇ ਬਿਨਾਂ, ਪਰਮੇਸ਼ੁਰ ਅਜਿਹਾ ਕਰਨ ਦੇ ਅਸਮਰਥ ਹੋਏਗਾ। ਜੇ ਤੂੰ ਪਰਮੇਸ਼ੁਰ ਵਿੱਚ ਉਮੀਦ ਗੁਆ ਲਈ ਹੈ, ਤਾਂ ਤੂੰ ਉਸ ਦੇ ਕੰਮ ਦਾ ਅਨੁਭਵ ਕਿਵੇਂ ਕਰ ਸਕੇਂਗਾ? ਇਸ ਲਈ, ਸਿਰਫ਼ ਜਦੋਂ ਤੇਰੇ ਕੋਲ ਨਿਹਚਾ ਹੈ ਅਤੇ ਤੈਨੂੰ ਪਰਮੇਸ਼ੁਰ ਪ੍ਰਤੀ ਕੋਈ ਸ਼ੰਕਾ ਨਹੀਂ ਹੈ, ਭਾਵੇਂ ਉਹ ਜੋ ਵੀ ਕਰੇ ਤੈਨੂੰ ਉਸ ਵਿੱਚ ਸੱਚੀ ਨਿਹਚਾ ਹੈ, ਸਿਰਫ਼ ਉਦੋਂ ਹੀ ਉਹ ਤੇਰੇ ਅਨੁਭਵਾਂ ਰਾਹੀਂ ਤੈਨੂੰ ਪ੍ਰਕਾਸ਼ਮਾਨ ਕਰੇਗਾ ਅਤੇ ਚਮਕ ਪ੍ਰਦਾਨ ਕਰੇਗਾ, ਅਤੇ ਸਿਰਫ਼ ਉਦੋਂ ਹੀ ਤੂੰ ਉਸ ਦੇ ਕੰਮਾਂ ਨੂੰ ਦੇਖਣ ਦੇ ਯੋਗ ਹੋਏਂਗਾ। ਇਹ ਸਭ ਚੀਜ਼ਾਂ ਨਿਹਚਾ ਰਾਹੀਂ ਪ੍ਰਾਪਤ ਹੁੰਦੀਆਂ ਹਨ। ਨਿਹਚਾ ਸਿਰਫ਼ ਤਾਏ ਜਾਣ ਰਾਹੀਂ ਆਉਂਦੀ ਹੈ, ਅਤੇ ਤਾਏ ਜਾਣ ਦੀ ਗ਼ੈਰਹਾਜ਼ਰੀ ਵਿੱਚ, ਨਿਹਚਾ ਵਿਕਸਿਤ ਨਹੀਂ ਹੋ ਸਕਦੀ। ਇਹ ਸ਼ਬਦ, “ਨਿਹਚਾ” ਕਿਸ ਚੀਜ਼ ਦਾ ਹਵਾਲਾ ਦਿੰਦਾ ਹੈ? ਨਿਹਚਾ ਸੱਚਾ ਵਿਸ਼ਵਾਸ ਹੈ ਅਤੇ ਈਮਾਨਦਾਰ ਦਿਲ ਹੈ ਜੋ ਮਨੁੱਖਾਂ ਕੋਲ ਹੋਣਾ ਚਾਹੀਦਾ ਹੈ ਜਦੋਂ ਉਹ ਕਿਸੇ ਚੀਜ਼ ਨੂੰ ਦੇਖ ਜਾਂ ਛੋਹ ਨਾ ਸਕਦੇ ਹੋਣ, ਜਦੋਂ ਪਰਮੇਸ਼ੁਰ ਦਾ ਕੰਮ ਮਨੁੱਖੀ ਧਾਰਣਾਵਾਂ ਦੇ ਅਨੁਸਾਰ ਨਾ ਹੋਏ, ਜਦੋਂ ਇਹ ਮਨੁੱਖ ਦੀ ਪਹੁੰਚ ਤੋਂ ਪਰੇ ਹੋਏ। ਇਹੀ ਨਿਹਚਾ ਹੈ ਜਿਸ ਬਾਰੇ ਮੈਂ ਗੱਲ ਕਰਦਾ ਹਾਂ। ਲੋਕਾਂ ਨੂੰ ਮੁਸ਼ਕਲ ਅਤੇ ਤਾਏ ਜਾਣ ਸਮੇਂ ਨਿਹਚਾ ਦੀ ਲੋੜ ਹੁੰਦੀ ਹੈ, ਅਤੇ ਨਿਹਚਾ ਉਹ ਹੈ ਜਿਸ ਮਗਰੋਂ ਤਾਉਣਾ ਆਉਂਦਾ ਹੈ, ਤਾਏ ਜਾਣ ਅਤੇ ਨਿਹਚਾ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ। ਭਾਵੇਂ ਪਰਮੇਸ਼ੁਰ ਕਿਵੇਂ ਵੀ ਕੰਮ ਕਰੇ, ਭਾਵੇਂ ਤੇਰਾ ਮਾਹੌਲ ਕਿਵੇਂ ਦਾ ਵੀ ਹੋਏ, ਤੂੰ ਜੀਵਨ ਦੀ ਖੋਜ ਕਰਨ ਅਤੇ ਸੱਚਾਈ ਦੀ ਤਲਾਸ਼ ਕਰਨ, ਅਤੇ ਪਰਮੇਸ਼ੁਰ ਦੇ ਕੰਮ ਦੇ ਗਿਆਨ ਦੀ ਤਲਾਸ਼ ਕਰਨ ਦੇ ਯੋਗ ਹੈਂ, ਅਤੇ ਤੈਨੂੰ ਉਸ ਦੇ ਕਾਰਜਾਂ ਦੀ ਸਮਝ ਹੈ, ਅਤੇ ਤੂੰ ਸੱਚਾਈ ਦੇ ਅਨੁਸਾਰ ਕੰਮ ਕਰਨ ਦੇ ਯੋਗ ਹੈਂ। ਅਜਿਹਾ ਕਰਨਾ ਹੀ ਸੱਚੀ ਨਿਹਚਾ ਰੱਖਣਾ ਹੈ, ਅਤੇ ਅਜਿਹਾ ਕਰਨ ਤੋਂ ਦਿਖਾਈ ਦਿੰਦਾ ਹੈ ਕਿ ਤੂੰ ਪਰਮੇਸ਼ੁਰ ਵਿੱਚ ਨਿਹਚਾ ਗੁਆਈ ਨਹੀਂ ਹੈ। ਤੈਨੂੰ ਪਰਮੇਸ਼ੁਰ ਵਿੱਚ ਸੱਚੀ ਨਿਹਚਾ ਤਾਂ ਹੀ ਹੋ ਸਕਦੀ ਹੈ ਜੇ ਤੂੰ ਤਾਏ ਜਾਣ ਰਾਹੀਂ ਸੱਚਾਈ ਦੇ ਖੋਜ ਜਾਰੀ ਰੱਖਣ ਦੇ ਯੋਗ ਹੈਂ, ਜੇ ਤੂੰ ਪਰਮੇਸ਼ੁਰ ਨੂੰ ਸੱਚਮੁੱਚ ਪਿਆਰ ਕਰਨ ਦੇ ਯੋਗ ਹੈਂ ਅਤੇ ਉਸ ਦੇ ਬਾਰੇ ਸ਼ੰਕੇ ਨਹੀਂ ਰੱਖਦਾ, ਭਾਵੇਂ ਉਹ ਜੋ ਵੀ ਕਰੇ ਤੂੰ ਫਿਰ ਵੀ ਉਸ ਨੂੰ ਸੰਤੁਸ਼ਟ ਕਰਨ ਲਈ ਸੱਚਾਈ ’ਤੇ ਅਮਲ ਕਰਦਾ ਹੈਂ, ਅਤੇ ਜੇ ਤੂੰ ਗਹਿਰਾਈ ਵਿੱਚ ਉਸ ਦੀ ਇੱਛਾ ਦੀ ਖੋਜ ਕਰਨ ਦੇ ਸਮਰੱਥ ਹੈਂ ਅਤੇ ਉਸ ਦੀ ਇੱਛਾ ਬਾਰੇ ਵਿਚਾਰਸ਼ੀਲ ਹੈਂ। ਅਤੀਤ ਵਿੱਚ, ਜਦੋਂ ਪਰਮੇਸ਼ੁਰ ਨੇ ਕਿਹਾ ਕਿ ਤੂੰ ਇੱਕ ਰਾਜਾ ਵਜੋਂ ਰਾਜ ਕਰੇਂਗਾ, ਤੂੰ ਉਸ ਨੂੰ ਪਿਆਰ ਕੀਤਾ, ਅਤੇ ਜਦੋਂ ਉਸ ਨੇ ਖੁੱਲ੍ਹ ਕੇ ਆਪਣੇ ਆਪ ਨੂੰ ਤੈਨੂੰ ਦਿਖਾਇਆ, ਤਾਂ ਤੂੰ ਉਸ ਦੇ ਪਿੱਛੇ ਚੱਲਿਆ। ਪਰ ਹੁਣ ਪਰਮੇਸ਼ੁਰ ਛੁਪਿਆ ਹੋਇਆ ਹੈ, ਤੂੰ ਉਸ ਨੂੰ ਦੇਖ ਨਹੀਂ ਸਕਦਾ, ਅਤੇ ਤੇਰੇ ’ਤੇ ਪਰੇਸ਼ਾਨੀਆਂ ਆ ਗਈਆਂ ਹਨ—ਤਾਂ ਇਸ ਸਮੇਂ ਕਿ ਤੂੰ ਪਰਮੇਸ਼ੁਰ ਵਿੱਚ ਉਮੀਦ ਗੁਆ ਦਿੰਦਾ ਹੈਂ? ਇਸ ਲਈ, ਤੇਰੇ ਲਈ ਹਰ ਸਮੇਂ ਜੀਵਨ ਦੀ ਖੋਜ ਕਰਨਾ ਅਤੇ ਪਰਮੇਸ਼ੁਰ ਦੀ ਇੱਛਾ ਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕਰਨਾ ਜ਼ਰੂਰੀ ਹੈ। ਇਸ ਨੂੰ ਹੀ ਸੱਚੀ ਨਿਹਚਾ ਕਿਹਾ ਜਾਂਦਾ ਹੈ, ਅਤੇ ਇਹੀ ਸਭ ਤੋਂ ਸੱਚਾ ਅਤੇ ਸਭ ਤੋਂ ਖੂਬਸੂਰਤ ਕਿਸਮ ਦਾ ਪਿਆਰ ਹੈ।
ਅਤੀਤ ਵਿੱਚ, ਸਾਰੇ ਲੋਕ ਪਰਮੇਸ਼ੁਰ ਸਾਹਮਣੇ ਆਪਣੇ ਸੰਕਲਪ ਕਰਨ ਲਈ ਆਉਂਦੇ, ਅਤੇ ਕਹਿੰਦੇ: “ਭਾਵੇਂ ਕੋਈ ਹੋਰ ਪਰਮੇਸ਼ੁਰ ਨਾਲ ਪਿਆਰ ਨਹੀਂ ਵੀ ਕਰਦਾ, ਮੇਰੇ ਲਈ ਉਸ ਨੂੰ ਪਿਆਰ ਕਰਨਾ ਜ਼ਰੂਰੀ ਹੈ।” ਪਰ ਹੁਣ, ਜਦੋਂ ਤੈਨੂੰ ਤਾਇਆ ਜਾਣਾ ਹੈ, ਅਤੇ ਕਿਉਂਕਿ ਇਹ ਤੇਰੀਆਂ ਧਾਰਣਾਵਾਂ ਦੇ ਅਨੁਸਾਰ ਨਹੀਂ ਹੈ, ਤਾਂ ਤੂੰ ਪਰਮੇਸ਼ੁਰ ਵਿੱਚ ਨਿਹਚਾ ਗੁਆ ਦਿੰਦਾ ਹੈ। ਕੀ ਇਹ ਸੱਚਾ ਪਿਆਰ ਹੈ? ਤੂੰ ਅਯੂਬ ਦੇ ਕਰਮਾਂ ਨੂੰ ਕਈ ਬਾਰ ਪੜ੍ਹਿਆ ਹੈ—ਕੀ ਤੂੰ ਉਨ੍ਹਾਂ ਬਾਰੇ ਭੁੱਲ ਗਿਆ ਹੈਂ? ਸੱਚਾ ਪਿਆਰ ਸਿਰਫ਼ ਨਿਹਚਾ ਦੇ ਅੰਦਰੋਂ ਹੀ ਆਕਾਰ ਲੈ ਸਕਦਾ ਹੈ। ਤੂੰ ਆਪਣੇ ਤਾਏ ਜਾਣ ਦੇ ਜ਼ਰੀਏ ਹੀ ਪਰਮੇਸ਼ੁਰ ਲਈ ਸੱਚਾ ਪਿਆਰ ਵਿਕਸਿਤ ਕਰਦਾ ਹੈਂ, ਅਤੇ ਇਹ ਤੇਰੀ ਨਿਹਚਾ ਰਾਹੀਂ ਹੀ ਹੈ ਕਿ ਤੂੰ ਆਪਣੇ ਵਿਹਾਰਕ ਅਨੁਭਵਾਂ ਵਿੱਚ ਪਰਮੇਸ਼ੁਰ ਦੀ ਇੱਛਾ ਬਾਰੇ ਵਿਚਾਰਸ਼ੀਲ ਬਣਨ ਦੇ ਯੋਗ ਹੁੰਦਾ ਹੈਂ, ਅਤੇ ਇਹ ਵੀ ਨਿਹਚਾ ਰਾਹੀਂ ਹੈ ਕਿ ਤੂੰ ਆਪਣੇ ਖੁਦ ਦੇ ਸਰੀਰ ਨੂੰ ਤਿਆਗ ਦਿੰਦਾ ਹੈ ਅਤੇ ਜੀਵਨ ਦੀ ਖੋਜ ਕਰਦਾ ਹੈਂ; ਲੋਕਾਂ ਨੂੰ ਇਹੀ ਕਰਨਾ ਚਾਹੀਦਾ ਹੈ। ਜੇ ਤੂੰ ਅਜਿਹਾ ਕਰਦਾ ਹੈਂ, ਤਾਂ ਤੂੰ ਪਰਮੇਸ਼ੁਰ ਦੇ ਕੰਮਾਂ ਨੂੰ ਦੇਖਣ ਦੇ ਸਮਰੱਥ ਹੋਏਂਗਾ, ਪਰ ਜੇ ਤੇਰੇ ਅੰਦਰ ਨਿਹਚਾ ਦੀ ਘਾਟ ਹੈ, ਤਾਂ ਤੂੰ ਪਰਮੇਸ਼ੁਰ ਦੇ ਕੰਮਾਂ ਨੂੰ ਦੇਖਣ ਜਾਂ ਉਸ ਦੇ ਕੰਮ ਦਾ ਅਨੁਭਵ ਕਰਨ ਵਿੱਚ ਅਸਮਰਥ ਹੋਏਂਗਾ। ਜੇ ਤੂੰ ਪਰਮੇਸ਼ੁਰ ਦੁਆਰਾ ਇਸਤੇਮਾਲ ਕੀਤਾ ਅਤੇ ਸੰਪੂਰਣ ਕੀਤਾ ਜਾਣਾ ਚਾਹੁੰਦਾ ਹੈਂ, ਤਾਂ ਤੇਰੇ ਕੋਲ ਹਰ ਚੀਜ਼ ਹੋਣੀ ਜ਼ਰੂਰੀ ਹੈ: ਪੀੜ ਝੱਲਣ ਦੀ ਇੱਛਾ, ਨਿਹਚਾ, ਸਹਿਣਸ਼ੀਲਤਾ, ਆਗਿਆਕਾਰਤਾ, ਅਤੇ ਪਰਮੇਸ਼ੁਰ ਦੇ ਕੰਮ ਦਾ ਅਨੁਭਵ ਕਰਨ, ਉਸ ਦੀ ਇੱਛਾ ਨੂੰ ਸਮਝਣ, ਉਸ ਦੇ ਦੁੱਖ ਬਾਰੇ ਵਿਚਾਰਸ਼ੀਲ ਹੋਣ ਦੀ ਯੋਗਤਾ, ਆਦਿ। ਕਿਸੇ ਵਿਅਕਤੀ ਨੂੰ ਸੰਪੂਰਣ ਕਰਨਾ ਆਸਾਨ ਨਹੀਂ ਹੈ, ਅਤੇ ਹਰੇਕ ਵਾਰ ਤਾਏ ਜਾਣ ਦੇ ਤੇਰੇ ਅਨੁਭਵ ਲਈ ਤੇਰੀ ਨਿਹਚਾ ਅਤੇ ਪਿਆਰ ਦੀ ਲੋੜ ਹੁੰਦੀ ਹੈ। ਜੇ ਤੂੰ ਪਰਮੇਸ਼ੁਰ ਦੁਆਰਾ ਸੰਪੂਰਣ ਕੀਤਾ ਜਾਣਾ ਚਾਹੁੰਦਾ ਹੈਂ, ਤਾਂ ਸਿਰਫ਼ ਮਾਰਗ ’ਤੇ ਦੌੜ ਕੇ ਅੱਗੇ ਚਲੇ ਜਾਣਾ ਕਾਫ਼ੀ ਨਹੀਂ ਹੈ, ਨਾ ਹੀ ਸਿਰਫ਼ ਆਪਣੇ ਆਪ ਨੂੰ ਪਰਮੇਸ਼ੁਰ ਲਈ ਖਰਚ ਕਰਨਾ ਕਾਫ਼ੀ ਹੈ। ਇੱਕ ਅਜਿਹਾ ਵਿਅਕਤੀ ਬਣਨ ਦੇ ਯੋਗ ਹੋਣ ਲਈ ਜਿਸ ਨੂੰ ਪਰਮੇਸ਼ੁਰ ਦੁਆਰਾ ਸੰਪੂਰਣ ਕੀਤਾ ਜਾਂਦਾ ਹੈ ਤੇਰੇ ਕੋਲ ਬਹੁਤ ਸਾਰੀਆਂ ਚੀਜ਼ਾਂ ਹੋਣੀਆਂ ਜ਼ਰੂਰੀ ਹਨ। ਜਦੋਂ ਤੂੰ ਦੁੱਖਾਂ ਦਾ ਸਾਹਮਣਾ ਕਰਦਾ ਹੈਂ, ਤੇਰੇ ਲਈ ਸਰੀਰ ਦੀ ਚਿੰਤਾ ਨੂੰ ਲਾਂਭੇ ਕਰਨ ਅਤੇ ਪਰਮੇਸ਼ੁਰ ਵਿਰੁੱਧ ਸ਼ਿਕਾਇਤ ਨਾ ਕਰਨ ਦੇ ਸਮਰੱਥ ਹੋਣਾ ਜ਼ਰੂਰੀ ਹੈ। ਜਦੋਂ ਪਰਮੇਸ਼ੁਰ ਆਪਣੇ ਆਪ ਨੂੰ ਤੇਰੇ ਤੋਂ ਛੁਪਾਉਂਦਾ ਹੈ, ਤਾਂ ਤੇਰੇ ਲਈ ਉਸ ਦੇ ਪਿੱਛੇ ਚੱਲਣ, ਆਪਣੇ ਪੁਰਾਣੇ ਪਿਆਰ ਨੂੰ ਡਗਮਗਾਉਣ ਜਾਂ ਮਿਟਣ ਨਾ ਦਿੰਦੇ ਹੋਏ, ਨਿਹਚਾ ਰੱਖਣ ਦੇ ਯੋਗ ਹੋਣਾ ਜ਼ਰੂਰੀ ਹੈ। ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਪਰਮੇਸ਼ੁਰ ਕੀ ਕਰਦਾ ਹੈ, ਤੇਰੇ ਲਈ ਉਸ ਦੇ ਮਨੋਰਥ ਦੇ ਅਧੀਨ ਹੋਣਾ ਅਤੇ ਉਸ ਵਿਰੁੱਧ ਸ਼ਿਕਾਇਤਾਂ ਕਰਨ ਦੀ ਬਜਾਏ ਆਪਣੇ ਖੁਦ ਦੇ ਸਰੀਰ ਨੂੰ ਕੋਸਣ ਲਈ ਤਿਆਰ ਰਹਿਣਾ ਜ਼ਰੂਰੀ ਹੈ। ਜਦੋਂ ਤੂੰ ਪਰਤਾਵਿਆਂ ਦਾ ਸਾਹਮਣਾ ਕਰਦਾ ਹੈਂ, ਤਾਂ ਤੈਨੂੰ ਆਪਣੀ ਕਿਸੇ ਪਿਆਰੀ ਚੀਜ਼ ਤੋਂ ਅਲੱਗ ਹੋਣ ’ਤੇ ਬੁਰੀ ਤਰ੍ਹਾਂ ਰੋਣ ਜਾਂ ਅਣਇੱਛਾ ਮਹਿਸੂਸ ਕਰਨ ਦੇ ਬਾਵਜੂਦ, ਤੇਰੇ ਲਈ ਪਰਮੇਸ਼ੁਰ ਸੰਤੁਸ਼ਟ ਕਰਨਾ ਜ਼ਰੂਰੀ ਹੈ। ਸਿਰਫ਼ ਇਹੀ ਸੱਚਾ ਪਿਆਰ ਅਤੇ ਨਿਹਚਾ ਹੈ। ਭਾਵੇਂ ਤੇਰਾ ਅਸਲ ਰੁਤਬਾ ਕੁਝ ਵੀ ਹੋਏ, ਤੇਰੇ ਕੋਲ ਸਭ ਤੋਂ ਪਹਿਲਾਂ ਤਕਲੀਫ਼ ਝੱਲਣ ਦੀ ਇੱਛਾ ਅਤੇ ਸੱਚੀ ਨਿਹਚਾ ਦੋਵੇਂ ਹੋਣਾ ਜ਼ਰੂਰੀ ਹੈ, ਅਤੇ ਤੇਰੇ ਅੰਦਰ ਦੇਹ ਦਾ ਤਿਆਗ ਕਰਨ ਦੀ ਇੱਛਾ ਹੋਣੀ ਵੀ ਜ਼ਰੂਰੀ ਹੈ। ਤੈਨੂੰ ਪਰਮੇਸ਼ੁਰ ਦੀ ਇੱਛਾ ਨੂੰ ਸੰਤੁਸ਼ਟ ਕਰਨ ਲਈ ਵਿਅਕਤੀਗਤ ਤਕਲੀਫ਼ਾਂ ਸਹਿਣ ਕਰਨ ਅਤੇ ਆਪਣੇ ਵਿਅਕਤੀਗਤ ਹਿੱਤਾਂ ਦਾ ਨੁਕਸਾਨ ਉਠਾਉਣ ਲਈ ਤਿਆਰ ਰਹਿਣਾ ਚਾਹੀਦਾ ਹੈ। ਤੇਰੇ ਲਈ ਆਪਣੇ ਮਨ ਵਿੱਚ ਆਪਣੇ ਬਾਰੇ ਅਫਸੋਸ (ਪਛਤਾਵਾ) ਮਹਿਸੂਸ ਕਰਨ ਦੇ ਵੀ ਸਮਰੱਥ ਹੋਣਾ ਜ਼ਰੂਰੀ ਹੈ: ਅਤੀਤ ਵਿੱਚ, ਤੂੰ ਪਰਮੇਸ਼ੁਰ ਨੂੰ ਸੰਤੁਸ਼ਟ ਕਰਨ ਵਿੱਚ ਅਸਮਰਥ ਸੀ, ਅਤੇ ਹੁਣ, ਤੂੰ ਆਪਣੇ ਆਪ ’ਤੇ ਅਫਸੋਸ ਕਰ ਸਕਦਾ ਹੈਂ। ਇਨ੍ਹਾਂ ਵਿੱਚੋਂ ਕੋਈ ਵੀ ਘਾਟ ਤੇਰੇ ਅੰਦਰ ਬਿਲਕੁਲ ਨਹੀਂ ਹੋਣੀ ਚਾਹੀਦੀ—ਪਰਮੇਸ਼ੁਰ ਇਨ੍ਹਾਂ ਚੀਜ਼ਾਂ ਰਾਹੀਂ ਸੰਪੂਰਣ ਕਰੇਗਾ। ਜੇ ਤੂੰ ਇਨ੍ਹਾਂ ਕਸੌਟੀਆਂ ’ਤੇ ਖਰਾ ਨਹੀਂ ਉੱਤਰਦਾ, ਤਾਂ ਤੈਨੂੰ ਸੰਪੂਰਣ ਨਹੀਂ ਕੀਤਾ ਜਾ ਸਕਦਾ।
ਕੋਈ ਵੀ ਜੋ ਪਰਮੇਸ਼ੁਰ ਦੀ ਸੇਵਾ ਕਰਦਾ ਹੈ, ਉਸ ਨੂੰ ਨਾ ਸਿਰਫ਼ ਇਹ ਪਤਾ ਹੋਣਾ ਚਾਹੀਦਾ ਹੈ ਕਿ ਪਰਮੇਸ਼ੁਰ ਵਾਸਤੇ ਕਿਵੇਂ ਦੁੱਖ ਸਹਿਣਾ ਹੈ; ਸਗੋਂ ਉਸ ਤੋਂ ਵੀ ਜ਼ਿਆਦਾ, ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨ ਦਾ ਮੰਤਵ ਪਰਮੇਸ਼ੁਰ ਦੇ ਪਿਆਰ ਦੀ ਖੋਜ ਕਰਨਾ ਹੈ। ਪਰਮੇਸ਼ੁਰ ਤੇਰਾ ਇਸਤੇਮਾਲ ਸਿਰਫ਼ ਤੈਨੂੰ ਤਾਏ ਜਾਣ ਜਾਂ ਤੈਨੂੰ ਦੁੱਖ ਦੇਣ ਲਈ ਨਹੀਂ ਕਰਦਾ, ਸਗੋਂ ਉਹ ਤੇਰਾ ਇਸਤੇਮਾਲ ਇਸ ਲਈ ਕਰਦਾ ਹੈ ਤਾਂ ਕਿ ਤੂੰ ਉਸ ਦੇ ਕੰਮਾਂ ਬਾਰੇ ਜਾਣ ਸਕੇਂ, ਮਨੁੱਖੀ ਜੀਵਨ ਦੇ ਅਸਲ ਮਹੱਤਵ ਬਾਰੇ ਜਾਣ ਸਕੇਂ, ਅਤੇ ਵਿਸ਼ੇਸ਼ ਤੌਰ ਤੇ, ਤਾਂ ਕਿ ਤੂੰ ਇਹ ਜਾਣ ਸਕੇਂ ਕਿ ਪਰਮੇਸ਼ੁਰ ਦੀ ਸੇਵਾ ਕਰਨਾ ਕੋਈ ਆਸਾਨ ਕੰਮ ਨਹੀਂ ਹੈ। ਪਰਮੇਸ਼ੁਰ ਦੇ ਕੰਮ ਦਾ ਅਨੁਭਵ ਕਰਨਾ, ਕਿਰਪਾ ਦਾ ਅਨੰਦ ਲੈਣ ਬਾਰੇ ਨਹੀਂ ਹੈ, ਸਗੋਂ ਉਸ ਦੇ ਪ੍ਰਤੀ ਤੇਰੇ ਪਿਆਰ ਲਈ ਦੁੱਖ ਸਹਿਣ ਕਰਨ ਬਾਰੇ ਹੈ। ਕਿਉਂਕਿ ਤੂੰ ਪਰਮੇਸ਼ੁਰ ਦੀ ਕਿਰਪਾ ਦਾ ਅਨੰਦ ਮਾਣਦਾ ਹੈਂ, ਇਸ ਲਈ ਤੇਰੇ ਲਈ ਉਸ ਦੀ ਤਾੜਨਾ ਦਾ ਅਨੰਦ ਮਾਣਨਾ ਵੀ ਜ਼ਰੂਰੀ ਹੈ; ਤੇਰੇ ਲਈ ਇਸ ਸਭ ਦਾ ਅਨੁਭਵ ਕਰਨਾ ਜ਼ਰੂਰੀ ਹੈ। ਤੂੰ ਆਪਣੇ ਅੰਦਰ ਪਰਮੇਸ਼ੁਰ ਦੇ ਅੰਦਰੂਨੀ ਚਾਨਣ ਦਾ ਅਨੁਭਵ ਕਰ ਸਕਦਾ ਹੈਂ, ਅਤੇ ਤੂੰ ਇਹ ਵੀ ਅਨੁਭਵ ਕਰ ਸਕਦਾ ਹੈਂ ਕਿ ਉਹ ਤੇਰੇ ਨਾਲ ਕਿਵੇਂ ਨਿਪਟਦਾ ਹੈ ਅਤੇ ਤੇਰਾ ਨਿਆਂ ਕਰਦਾ ਹੈ। ਇਸ ਤਰ੍ਹਾਂ, ਤੇਰਾ ਅਨੁਭਵ ਵਿਆਪਕ ਹੋਏਗਾ। ਪਰਮੇਸ਼ੁਰ ਨੇ ਤੇਰੇ ਉੱਪਰ ਆਪਣਾ ਨਿਆਂ ਅਤੇ ਤਾੜਨਾ ਦਾ ਕੰਮ ਕੀਤਾ ਹੈ। ਪਰਮੇਸ਼ੁਰ ਦੇ ਵਚਨ ਨੇ ਤੇਰੇ ਨਾਲ ਨਿਪਟਿਆ ਹੈ, ਪਰ ਸਿਰਫ਼ ਇੰਨਾ ਹੀ ਨਹੀਂ; ਇਸ ਨੇ ਤੈਨੂੰ ਪ੍ਰਕਾਸ਼ਮਾਨ ਅਤੇ ਉੱਜਵਲ ਵੀ ਕੀਤਾ ਹੈ। ਜਦੋਂ ਤੂੰ ਨਕਾਰਾਤਮਕ ਅਤੇ ਕਮਜ਼ੋਰ ਹੁੰਦਾ ਹੈ, ਤਾਂ ਪਰਮੇਸ਼ੁਰ ਤੇਰੀ ਚਿੰਤਾ ਕਰਦਾ ਹੈ। ਇਹ ਸਭ ਤੈਨੂੰ ਇਹ ਜਾਣਕਾਰੀ ਦੇਣ ਲਈ ਹੈ ਕਿ ਮਨੁੱਖ ਬਾਰੇ ਸਭ ਕੁਝ ਪਰਮੇਸ਼ੁਰ ਦੀ ਯੋਜਨਾ ਦੇ ਤਹਿਤ ਹੈ। ਤੂੰ ਸੋਚ ਸਕਦਾ ਹੈਂ ਕਿ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨਾ ਦੁੱਖ ਸਹਿਣ ਕਰਨ ਬਾਰੇ ਹੈ, ਜਾਂ ਉਸ ਦੇ ਲਈ ਕਈ ਚੀਜ਼ਾਂ ਕਰਨ ਬਾਰੇ ਹੈ; ਤੂੰ ਇਹ ਸੋਚ ਸਕਦਾ ਹੈਂ ਕਿ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨ ਦਾ ਮੰਤਵ ਤੇਰੇ ਸਰੀਰ ਦੀ ਸ਼ਾਂਤੀ ਲਈ ਹੈ, ਜਾਂ ਇਸ ਲਈ ਹੈ ਕਿ ਤੇਰੇ ਜੀਵਨ ਵਿੱਚ ਸਭ ਕੁਝ ਸੁਚਾਰੂ ਢੰਗ ਨਾਲ ਚਲੇ, ਜਾਂ ਇਸ ਲਈ ਕਿ ਤੂੰ ਸਾਰੀਆਂ ਚੀਜ਼ਾਂ ਵਿੱਚ ਅਰਾਮ ਨਾਲ ਅਤੇ ਸਹਿਜ ਰਹੇਂ। ਪਰ, ਇਨ੍ਹਾਂ ਵਿੱਚੋਂ ਕੋਈ ਵੀ ਉਦੇਸ਼ ਅਜਿਹਾ ਨਹੀਂ ਹੈ ਜਿਸ ਨੂੰ ਲੋਕਾਂ ਨੂੰ ਪਰਮੇਸ਼ੁਰ ਵਿੱਚ ਆਪਣੇ ਵਿਸ਼ਵਾਸ ਨਾਲ ਜੋੜਨਾ ਚਾਹੀਦਾ ਹੈ। ਜੇ ਤੂੰ ਇਨ੍ਹਾਂ ਉਦੇਸ਼ਾਂ ਵਿੱਚ ਵਿਸ਼ਵਾਸ ਕਰਦਾ ਹੈਂ, ਤਾਂ ਤੇਰਾ ਨਜ਼ਰੀਆ ਗ਼ਲਤ ਹੈ, ਅਤੇ ਤੈਨੂੰ ਸੰਪੂਰਣ ਕੀਤਾ ਜਾਣਾ ਬਸ ਅਸੰਭਵ ਹੈ। ਪਰਮੇਸ਼ੁਰ ਦੇ ਕੰਮ, ਪਰਮੇਸ਼ੁਰ ਦਾ ਧਰਮੀ ਸੁਭਾਅ, ਉਸ ਦੀ ਬੁੱਧ, ਉਸ ਦੇ ਵਚਨ, ਅਤੇ ਉਸ ਦੀ ਅਦਭੁੱਤਤਾ ਅਤੇ ਕਲਪਨਾਹੀਣਤਾ, ਇਹ ਉਹ ਚੀਜ਼ਾਂ ਹਨ ਜਿਨ੍ਹਾਂ ਨੂੰ ਸਮਝਣਾ ਲੋਕਾਂ ਲਈ ਜ਼ਰੂਰੀ ਹੈ। ਇਸ ਸਮਝ ਨੂੰ ਹਾਸਲ ਕਰ ਲੈਣ ਤੋਂ ਬਾਅਦ, ਤੂੰ ਆਪਣੇ ਮਨ ਨੂੰ ਸਾਰੀਆਂ ਵਿਅਕਤੀਗਤ ਮੰਗਾਂ, ਉਮੀਦਾਂ, ਅਤੇ ਧਾਰਣਾਵਾਂ ਤੋਂ ਛੁਟਕਾਰਾ ਦਿਵਾਉਣ ਇਸ ਦੀ ਵਰਤੋਂ ਕਰ ਸਕਦਾ ਹੈਂ। ਇਨ੍ਹਾਂ ਚੀਜ਼ਾਂ ਨੂੰ ਮਿਟਾ ਕੇ ਹੀ ਤੂੰ ਪਰਮੇਸ਼ੁਰ ਦੁਆਰਾ ਮੰਗੀਆਂ ਗਈਆਂ ਸ਼ਰਤਾਂ ਨੂੰ ਪੂਰਾ ਕਰ ਸਕਦਾ ਹੈਂ, ਅਤੇ ਸਿਰਫ਼ ਅਜਿਹਾ ਕਰਨ ਨਾਲ ਹੀ ਤੂੰ ਜੀਵਨ ਪ੍ਰਾਪਤ ਕਰ ਸਕਦਾ ਹੈਂ ਅਤੇ ਪਰਮੇਸ਼ੁਰ ਨੂੰ ਸੰਤੁਸ਼ਟ ਕਰ ਸਕਦਾ ਹੈਂ। ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨ ਦਾ ਉਦੇਸ਼ ਉਸ ਨੂੰ ਸੰਤੁਸ਼ਟ ਕਰਨਾ ਅਤੇ ਉਸ ਵੱਲੋਂ ਲੋੜੀਂਦੇ ਸੁਭਾਅ ਨੂੰ ਵਿਹਾਰ ਰਾਹੀਂ ਪਰਗਟ ਕਰਨਾ ਹੈ, ਤਾਂ ਕਿ ਉਸ ਦੇ ਕੰਮਾਂ ਅਤੇ ਮਹਿਮਾ ਨੂੰ ਅਯੋਗ ਲੋਕਾਂ ਦੇ ਇਸ ਸਮੂਹ ਰਾਹੀਂ ਪਰਗਟ ਕੀਤਾ ਜਾ ਸਕੇ। ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨ ਦਾ ਇਹੀ ਸਹੀ ਨਜ਼ਰੀਆ ਹੈ, ਅਤੇ ਇਹ ਉਹ ਟੀਚਾ ਵੀ ਹੈ ਜਿਸ ਦੀ ਤੈਨੂੰ ਤਲਾਸ਼ ਕਰਨੀ ਚਾਹੀਦੀ ਹੈ। ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨ ਬਾਰੇ ਤੇਰਾ ਦ੍ਰਿਸ਼ਟੀਕੋਣ ਸਹੀ ਹੋਣਾ ਚਾਹੀਦਾ ਹੈ ਅਤੇ ਤੈਨੂੰ ਪਰਮੇਸ਼ੁਰ ਦੇ ਵਚਨਾਂ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਤੈਨੂੰ ਪਰਮੇਸ਼ੁਰ ਦੇ ਵਚਨਾਂ ਨੂੰ ਖਾਣ ਅਤੇ ਪੀਣ ਦੀ ਲੋੜ ਹੈ ਅਤੇ ਤੇਰੇ ਲਈ ਸੱਚਾਈ ਨੂੰ ਵਿਹਾਰ ਰਾਹੀਂ ਪਰਗਟ ਕਰਨ ਦੇ ਯੋਗ ਹੋਣਾ ਵੀ ਜ਼ਰੂਰੀ ਹੈ, ਅਤੇ ਵਿਸ਼ੇਸ਼ ਤੌਰ ਤੇ ਤੇਰੇ ਲਈ ਉਸ ਦੇ ਵਿਹਾਰਕ ਕੰਮਾਂ ਨੂੰ ਦੇਖਣ, ਸਮੁੱਚੇ ਬ੍ਰਹਿਮੰਡ ਵਿੱਚ ਉਸ ਦੇ ਅਦਭੁੱਤ ਕੰਮਾਂ ਨੂੰ ਦੇਖਣ, ਅਤੇ ਨਾਲ ਹੀ ਦੇਹ ਵਿੱਚ ਉਸ ਵੱਲੋਂ ਕੀਤੇ ਗਏ ਵਿਹਾਰਕ ਕੰਮ ਨੂੰ ਦੇਖਣ ਦੇ ਸਮਰੱਥ ਹੋਣਾ ਜ਼ਰੂਰੀ ਹੈ। ਆਪਣੇ ਵਿਹਾਰਕ ਅਨੁਭਵਾਂ ਰਾਹੀਂ, ਲੋਕ ਇਸ ਗੱਲ ਦੀ ਪ੍ਰਸ਼ੰਸਾ ਕਰ ਸਕਦੇ ਹਨ ਕਿ ਕਿਵੇਂ ਪਰਮੇਸ਼ੁਰ ਉਨ੍ਹਾਂ ’ਤੇ ਆਪਣਾ ਕੰਮ ਕਰਦਾ ਹੈ ਅਤੇ ਉਨ੍ਹਾਂ ਦੇ ਪ੍ਰਤੀ ਉਸ ਦੀ ਇੱਛਾ ਕੀ ਹੈ। ਇਸ ਸਭ ਦਾ ਉਦੇਸ਼ ਲੋਕਾਂ ਦੇ ਭ੍ਰਿਸ਼ਟ ਸ਼ਤਾਨੀ ਸੁਭਾਅ ਨੂੰ ਦੂਰ ਕਰਨਾ ਹੈ। ਆਪਣੇ ਅੰਦਰੋਂ ਸਾਰੀ ਮਲੀਨਤਾ ਅਤੇ ਕੁਧਰਮ ਨੂੰ ਬਾਹਰ ਕੱਢਣ, ਆਪਣੇ ਸਾਰੇ ਗ਼ਲਤ ਇਰਾਦਿਆਂ ਨੂੰ ਦੂਰ ਕਰਨ, ਅਤੇ ਪਰਮੇਸ਼ੁਰ ਵਿੱਚ ਸੱਚੀ ਨਿਹਚਾ ਪੈਦਾ ਕਰਨ ਤੋਂ ਬਾਅਦ—ਸਿਰਫ਼ ਸੱਚੀ ਨਿਹਚਾ ਨਾਲ ਹੀ ਤੂੰ ਪਰਮੇਸ਼ੁਰ ਨਾਲ਼ ਸੱਚਾ ਪਿਆਰ ਕਰ ਸਕਦਾ ਹੈਂ। ਤੂੰ ਉਸ ਵਿੱਚ ਆਪਣੇ ਵਿਸ਼ਵਾਸ ਦੀ ਬੁਨਿਆਦ ’ਤੇ ਹੀ ਪਰਮੇਸ਼ੁਰ ਨਾਲ ਸੱਚਾ ਪਿਆਰ ਕਰ ਸਕਦਾ ਹੈਂ। ਕੀ ਤੂੰ ਪਰਮੇਸ਼ੁਰ ਵਿੱਚ ਵਿਸ਼ਵਾਸ ਕੀਤੇ ਬਿਨਾਂ ਉਸ ਦੇ ਪ੍ਰਤੀ ਪਿਆਰ ਪ੍ਰਾਪਤ ਕਰ ਸਕਦਾ ਹੈਂ? ਕਿਉਂਕਿ ਤੂੰ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਦਾ ਹੈਂ, ਤੂੰ ਇਸ ਬਾਰੇ ਨਾਸਮਝ (ਬੌਂਦਲਿਆ) ਨਹੀਂ ਹੋ ਸਕਦਾ। ਕੁਝ ਲੋਕਾਂ ਵਿੱਚ ਜੋਸ਼ ਭਰ ਜਾਂਦਾ ਹੈ ਜਿਵੇਂ ਹੀ ਉਹ ਦੇਖਦੇ ਹਨ ਕਿ ਪਰਮੇਸ਼ੁਰ ਵਿੱਚ ਨਿਹਚਾ ਉਨ੍ਹਾਂ ਲਈ ਬਰਕਤਾਂ ਲਿਆਏਗੀ, ਪਰ ਜਿਵੇਂ ਹੀ ਉਹ ਦੇਖਦੇ ਹਨ ਕਿ ਉਨ੍ਹਾਂ ਨੂੰ ਤਾਏ ਜਾਣ ਨੂੰ ਸਹਿਣ ਕਰਨ ਹੋਏਗਾ ਉਨ੍ਹਾਂ ਦਾ ਜੋਸ਼ ਉਹ ਢਹਿ-ਢੇਰੀ ਹੋ ਜਾਂਦਾ ਹੈ। ਕੀ ਇਹ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨਾ ਹੈ? ਆਖਰਕਾਰ, ਤੇਰੇ ਲਈ ਆਪਣੀ ਨਿਹਚਾ ਵਿੱਚ ਪਰਮੇਸ਼ੁਰ ਸਾਹਮਣੇ ਪੂਰੀ ਅਤੇ ਪਰਮ ਆਗਿਆ ਪ੍ਰਾਪਤ ਕਰਨੀ ਜ਼ਰੂਰੀ ਹੈ। ਤੂੰ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਦਾ ਹੈਂ ਪਰ ਫਿਰ ਵੀ ਉਸ ਤੋਂ ਮੰਗਾਂ ਕਰਦਾ ਹੈਂ, ਤੇਰੀਆਂ ਕਈ ਧਾਰਮਿਕ ਧਾਰਣਾਵਾਂ ਹਨ ਜਿਨ੍ਹਾਂ ਨੂੰ ਤੂੰ ਛੱਡ ਨਹੀਂ ਸਕਦਾ, ਵਿਅਕਤੀਗਤ ਹਿੱਤ ਹਨ ਜਿਨ੍ਹਾਂ ਦਾ ਤੂੰ ਤਿਆਗ ਨਹੀਂ ਕਰ ਸਕਦਾ, ਅਤੇ ਫਿਰ ਵੀ ਦੇਹ ਦੀਆਂ ਬਰਕਤਾਂ ਭਾਲਦਾ ਹੈਂ ਅਤੇ ਚਾਹੁੰਦਾ ਹੈਂ ਕਿ ਪਰਮੇਸ਼ੁਰ ਤੇਰੀ ਦੇਹ ਨੂੰ ਬਚਾਏ, ਤੇਰੀ ਆਤਮਾ ਨੂੰ ਰਾਖੀ ਕਰੇ—ਇਹ ਸਭ ਗ਼ਲਤ ਨਜ਼ਰੀਆ ਰੱਖਣ ਵਾਲੇ ਲੋਕਾਂ ਦੇ ਵਤੀਰੇ ਹਨ। ਹਾਲਾਂਕਿ ਧਾਰਮਿਕ ਵਿਸ਼ਵਾਸ ਵਾਲੇ ਲੋਕਾਂ ਦੀ ਪਰਮੇਸ਼ੁਰ ਵਿੱਚ ਨਿਹਚਾ ਹੁੰਦੀ ਹੈ, ਪਰ ਉਹ ਆਪਣੇ ਸੁਭਾਅ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕਰਦੇ, ਪਰਮੇਸ਼ੁਰ ਬਾਰੇ ਗਿਆਨ ਦੀ ਖੋਜ ਨਹੀਂ ਕਰਦੇ, ਇਸ ਦੀ ਬਜਾਏ ਉਹ ਸਿਰਫ਼ ਆਪਣੀ ਦੇਹ ਦੇ ਹਿੱਤਾਂ ਦੀ ਹੀ ਤਲਾਸ਼ ਕਰਦੇ ਹਨ। ਤੁਹਾਡੇ ਵਿੱਚੋਂ ਕਈ ਲੋਕਾਂ ਦੀ ਨਿਹਚਾ ਅਜਿਹੀ ਹੈ ਜੋ ਧਾਰਮਿਕ ਆਸਥਾਵਾਂ ਦੀ ਸ਼੍ਰੇਣੀ ਨਾਲ ਸੰਬੰਧਤ ਹੈ; ਇਹ ਪਰਮੇਸ਼ੁਰ ਵਿੱਚ ਸੱਚੀ ਨਿਹਚਾ ਨਹੀਂ ਹੈ। ਪਰਮੇਸ਼ੁਰ ਵਿੱਚ ਵਿਸ਼ਵਾਸ ਲਈ, ਲੋਕਾਂ ਕੋਲ ਅਜਿਹਾ ਦਿਲ ਹੋਣਾ ਚਾਹੀਦਾ ਹੈ ਜੋ ਉਸ ਦੇ ਲਈ ਦੁੱਖ ਝੱਲਣ ਲਈ ਤਿਆਰ ਹੋਏ ਅਤੇ ਖੁਦ ਦਾ ਤਿਆਗ ਕਰ ਦੇਣ ਵਾਲੀ ਇੱਛਾ ਹੋਣੀ ਚਾਹੀਦੀ ਹੈ। ਜਦੋਂ ਤਕ ਲੋਕ ਇਹ ਦੋ ਸ਼ਰਤਾਂ ਪੂਰੀਆਂ ਨਹੀਂ ਕਰਦੇ ਉਦੋਂ ਤਕ ਪਰਮੇਸ਼ੁਰ ’ਤੇ ਉਨ੍ਹਾਂ ਦੀ ਨਿਹਚਾ ਮੁਨਾਸਬ ਨਹੀਂ ਹੈ, ਅਤੇ ਉਹ ਸੁਭਾਅ ਵਿੱਚ ਤਬਦੀਲੀ ਨੂੰ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਣਗੇ। ਸਿਰਫ਼ ਉਹ ਲੋਕ ਜੋ ਅਸਲ ਵਿੱਚ ਸੱਚਾਈ ਦੇ ਪਿੱਛੇ ਚੱਲਦੇ ਹਨ, ਪਰਮੇਸ਼ੁਰ ਦੇ ਗਿਆਨ ਦੀ ਤਲਾਸ਼ ਕਰਦੇ ਹਨ, ਅਤੇ ਜੀਵਨ ਦੀ ਖੋਜ ਕਰਦੇ ਹਨ ਅਜਿਹੇ ਲੋਕ ਹਨ ਜੋ ਸੱਚਮੁੱਚ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਦੇ ਹਨ।
ਜਦੋਂ ਤੇਰੇ ’ਤੇ ਪਰਤਾਵੇ ਆਉਂਦੇ ਹਨ, ਤੂੰ ਉਨ੍ਹਾਂ ਨਾਲ ਨਜਿੱਠਣ ਲਈ ਪਰਮੇਸ਼ੁਰ ਦੇ ਕੰਮ ਨੂੰ ਕਿਵੇਂ ਲਾਗੂ ਕਰੇਂਗਾ? ਕੀ ਤੂੰ ਨਕਾਰਾਤਮਕ ਹੋਏਂਗਾ ਜਾਂ ਪਰਮੇਸ਼ੁਰ ਦੁਆਰਾ ਮਨੁੱਖ ਦੇ ਪਰਤਾਵੇ ਅਤੇ ਤਾਏ ਜਾਣ ਨੂੰ ਸਕਾਰਾਤਮਕ ਪਹਿਲੂ ਤੋਂ ਸਮਝੇਂਗਾ? ਤੂੰ ਪਰਮੇਸ਼ੁਰ ਦੇ ਪਰਤਾਵਿਆਂ ਅਤੇ ਤਾਏ ਜਾਣ ਰਾਹੀਂ ਕੀ ਪ੍ਰਾਪਤ ਕਰੇਂਗਾ? ਕੀ ਪਰਮੇਸ਼ੁਰ ਲਈ ਤੇਰਾ ਪਿਆਰ ਵਧੇਗਾ? ਜਦੋਂ ਤੂੰ ਤਾਏ ਜਾਣ ਦੇ ਅਧੀਨ ਹੁੰਦਾ ਹੈ, ਤਾਂ ਕਿ ਤੂੰ ਅਯੂਬ ਦੇ ਪਰਤਾਵਿਆਂ ਨੂੰ ਲਾਗੂ ਕਰਨ ਅਤੇ ਪਰਮੇਸ਼ੁਰ ਤੇਰੇ ਵਿੱਚ ਜੋ ਕੰਮ ਕਰਦਾ ਹੈ ਉਸ ਨਾਲ ਈਮਾਨਦਾਰੀ ਨਾਲ ਜੁੜਨ ਦੇ ਯੋਗ ਹੋਏਂਗਾ? ਕੀ ਤੂੰ ਦੇਖ ਸਕਦਾ ਹੈਂ ਕਿ ਪਰਮੇਸ਼ੁਰ ਅਯੂਬ ਦੇ ਪਰਤਾਵਿਆਂ ਰਾਹੀਂ ਮਨੁੱਖ ਨੂੰ ਕਿਵੇਂ ਪਰਖਦਾ ਹੈ? ਅਯੂਬ ਦੇ ਪਰਤਾਵਿਆਂ ਤੋਂ ਤੈਨੂੰ ਕਿਸ ਤਰ੍ਹਾਂ ਦੀ ਪ੍ਰੇਰਣਾ ਮਿਲ ਸਕਦੀ ਹੈ? ਕੀ ਤੂੰ ਆਪਣੇ ਤਾਏ ਜਾਣ ਦਰਮਿਆਨ ਪਰਮੇਸ਼ੁਰ ਲਈ ਗਵਾਹੀ ’ਤੇ ਕਾਇਮ ਰਹਿਣ ਲਈ ਤਿਆਰ ਹੈਂ, ਜਾਂ ਤੂੰ ਇੱਕ ਅਰਾਮਦੇਹ ਵਾਤਾਵਰਣ ਵਿੱਚ ਦੇਹ ਨੂੰ ਸੰਤੁਸ਼ਟ ਕਰਨਾ ਚਾਹੇਂਗਾ? ਪਰਮੇਸ਼ੁਰ ਵਿੱਚ ਤੇਰੀ ਨਿਹਚਾ ਬਾਰੇ ਅਸਲ ਵਿੱਚ ਤੇਰਾ ਨਜ਼ਰੀਆ ਕੀ ਹੈ? ਕੀ ਇਸ ਅਸਲ ਵਿੱਚ ਉਸ ਦੇ ਲਈ ਹੈ, ਅਤੇ ਦੇਹ ਲਈ ਨਹੀਂ? ਕੀ ਆਪਣੀ ਤਲਾਸ਼ ਵਿੱਚ ਸੱਚਮੁੱਚ ਤੇਰੇ ਕੋਲ ਕੋਈ ਟੀਚਾ ਹੈ? ਕੀ ਤੂੰ ਪਰਮੇਸ਼ੁਰ ਦੁਆਰਾ ਸੰਪੂਰਣ ਕੀਤੇ ਜਾਣ ਲਈ ਤਾਏ ਜਾਣ ਦੀ ਪ੍ਰਕਿਰਿਆ ਤੋਂ ਲੰਘਣ ਲਈ ਤਿਆਰ ਹੈਂ, ਜਾਂ ਕੀ ਇਸ ਦੀ ਬਜਾਏ ਤੂੰ ਚਾਹੇਂਗਾ ਕਿ ਪਰਮੇਸ਼ੁਰ ਦੁਆਰਾ ਤੈਨੂੰ ਤਾੜਨਾ ਅਤੇ ਸਰਾਪ ਦਿੱਤਾ ਜਾਏ? ਪਰਮੇਸ਼ੁਰ ਲਈ ਗਵਾਹੀ ਦੇਣ ਦੇ ਮਾਮਲੇ ਵਿੱਚ ਅਸਲ ਵਿੱਚ ਤੇਰਾ ਵਿਚਾਰ ਕੀ ਹੈ? ਕੁਝ ਨਿਸ਼ਚਿਤ ਵਾਤਾਵਰਣਾਂ ਵਿੱਚ ਲੋਕਾਂ ਨੂੰ ਪਰਮੇਸ਼ੁਰ ਲਈ ਸੱਚੀ ਗਵਾਹੀ ਦੇਣ ਲਈ ਕੀ ਕਰਨਾ ਚਾਹੀਦਾ ਹੈ? ਕਿਉਂਕਿ ਵਿਹਾਰਕ ਪਰਮੇਸ਼ੁਰ ਨੇ ਤੇਰੇ ਅੰਦਰ ਆਪਣੇ ਅਸਲ ਕੰਮ ਵਿੱਚ ਬਹੁਤ ਕੁਝ ਪਰਗਟ ਕੀਤਾ ਹੈ, ਤਾਂ ਫਿਰ ਤੇਰੇ ਅੰਦਰ ਹਮੇਸ਼ਾ ਛੱਡਣ ਦਾ ਵਿਚਾਰ ਕਿਉਂ ਰਹਿੰਦਾ ਹੈ? ਕੀ ਪਰਮੇਸ਼ੁਰ ਵਿੱਚ ਤੇਰਾ ਵਿਸ਼ਵਾਸ ਪਰਮੇਸ਼ੁਰ ਲਈ ਹੈ? ਤੁਹਾਡੇ ਵਿੱਚੋਂ ਜ਼ਿਆਦਾਤਰ ਲਈ, ਤੁਹਾਡਾ ਵਿਸ਼ਵਾਸ ਉਸ ਗਣਨਾ ਦਾ ਹਿੱਸਾ ਹੈ ਜੋ ਤੁਸੀਂ ਆਪਣੇ ਵੱਲੋਂ, ਆਪਣੇ ਖੁਦ ਦੇ ਵਿਅਕਤੀਗਤ ਲਾਭ ਲਈ ਕਰਦੇ ਹੋ। ਬਹੁਤ ਘੱਟ ਲੋਕ ਪਰਮੇਸ਼ੁਰ ਲਈ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਦੇ ਹਨ; ਕੀ ਇਹ ਆਕੀਪੁਣਾ (ਵਿਦ੍ਰੋਹ) ਨਹੀਂ ਹੈ?
ਤਾਏ ਜਾਣ ਦੇ ਕੰਮ ਦਾ ਉਦੇਸ਼ ਮੁੱਖ ਤੌਰ ’ਤੇ ਲੋਕਾਂ ਦੀ ਨਿਹਚਾ ਨੂੰ ਪੂਰਣ ਬਣਾਉਣਾ ਹੈ। ਅੰਤ ਵਿੱਚ, ਜੋ ਪ੍ਰਾਪਤ ਹੁੰਦਾ ਹੈ ਉਹ ਇਹ ਹੈ ਕਿ ਤੂੰ ਛੱਡਣਾ ਚਾਹੁੰਦਾ ਹੈਂ ਪਰ, ਨਾਲ ਹੀ ਤੂੰ ਅਜਿਹਾ ਨਹੀਂ ਕਰ ਸਕਦਾ; ਕੁਝ ਲੋਕ ਲੇਸ਼-ਮਾਤਰ ਆਸ ਤੋਂ ਵੀ ਵਾਂਝੇ ਹੋਣ ਦੇ ਬਾਅਦ ਵੀ ਨਿਹਚਾ ਬਾਬਾਈ ਰੱਖਣ ਦੇ ਸਮਰੱਥ ਹੁੰਦੇ ਹਨ; ਅਤੇ ਲੋਕਾਂ ਨੂੰ ਆਪਣੇ ਭਵਿੱਖ ਦੀਆਂ ਸੰਭਾਵਨਾਵਾਂ ਦੇ ਸੰਬੰਧ ਵਿੱਚ ਹੁਣ ਹੋਰ ਕੋਈ ਉਮੀਦ ਨਹੀਂ ਹੁੰਦੀ। ਸਿਰਫ਼ ਇਸ ਸਮੇਂ ਹੀ ਪਰਮੇਸ਼ੁਰ ਦੁਆਰਾ ਤਾਏ ਜਾਣ ਦਾ ਕੰਮ ਖਤਮ ਹੋਏਗਾ। ਮਨੁੱਖ ਅਜੇ ਵੀ ਜੀਵਨ ਅਤੇ ਮੌਤ ਦਰਮਿਆਨ ਮੰਡਲਾਉਣ ਦੇ ਪੜਾਅ ’ਤੇ ਨਹੀਂ ਪਹੁੰਚਿਆ ਹੈ, ਅਤੇ ਉਸ ਨੇ ਅਜੇ ਮੌਤ ਦਾ ਸੁਆਦ ਨਹੀਂ ਚੱਖਿਆ ਹੈ, ਇਸ ਲਈ ਤਾਏ ਜਾਣ ਦੀ ਪ੍ਰਕਿਰਿਆ ਅਜੇ ਖਤਮ ਨਹੀਂ ਹੋਈ ਹੈ। ਇੱਥੋਂ ਤਕ ਕਿ ਜੋ ਸੇਵਕਾਂ ਦੇ ਪੜਾਅ ’ਤੇ ਸਨ ਉਹ ਵੀ ਅਤਿਅੰਤ ਤਾਏ ਗਏ ਨਹੀਂ ਸਨ। ਅਯੂਬ ਇੰਤਹਾਈ ਤਾਉਣ ਤੋਂ ਲੰਘਿਆ ਸੀ, ਅਤੇ ਉਸ ਕੋਲ ਨਿਰਭਰ ਕਰਨ ਲਈ ਕੁਝ ਨਹੀਂ ਸੀ। ਲੋਕਾਂ ਦਾ ਉਸ ਪੱਧਰ ਤਕ ਤਾਏ ਜਾਣਾ ਜ਼ਰੂਰੀ ਹੈ ਜਦੋਂ ਉਨ੍ਹਾਂ ਕੋਲ ਕੋਈ ਉਮੀਦ ਨਾ ਰਹੇ ਅਤੇ ਉਨ੍ਹਾਂ ਕੋਲ ਭਰੋਸਾ ਕਰਨ ਲਈ ਕੁਝ ਨਾ ਬਚੇ—ਸਿਰਫ਼ ਇਹ ਹੀ ਸੱਚਾ ਤਾਉਣਾ ਹੈ। ਸੇਵਕਾਂ ਦੇ ਸਮੇਂ ਦੌਰਾਨ, ਜੇ ਤੇਰਾ ਮਨ ਪਰਮੇਸ਼ੁਰ ਸਾਹਮਣੇ ਹਮੇਸ਼ਾ ਸ਼ਾਂਤ ਰਿਹਾ, ਅਤੇ ਜੇ ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਉਸ ਨੇ ਕੀ ਕੀਤਾ ਅਤੇ ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਤੇਰੇ ਲਈ ਉਸ ਦੀ ਇੱਛਾ ਕੀ ਸੀ, ਤੂੰ ਹਮੇਸ਼ਾ ਉਸ ਦੇ ਪ੍ਰਬੰਧਾਂ ਨੂੰ ਮੰਨਿਆ ਹੈ, ਤਾਂ ਅੰਤ ਵਿੱਚ ਤੂੰ ਉਹ ਸਭ ਸਮਝ ਜਾਏਂਗਾ ਜੋ ਪਰਮੇਸ਼ੁਰ ਨੇ ਕੀਤਾ ਸੀ। ਤੂੰ ਅਯੂਬ ਦੇ ਪਰਤਾਵਿਆਂ ਵਿੱਚੋਂ ਲੰਘਦਾ ਹੈਂ, ਅਤੇ ਇਸੇ ਸਮੇਂ ਤੂੰ ਪਤਰਸ ਦੇ ਪਰਤਾਵਿਆਂ ਵਿੱਚੋਂ ਵੀ ਲੰਘਦਾ ਹੈਂ। ਜਦੋਂ ਅਯੂਬ ਨੂੰ ਪਰਖਿਆ ਗਿਆ, ਤਾਂ ਉਹ ਗਵਾਹੀ ’ਤੇ ਕਾਇਮ ਰਿਹਾ, ਅਤੇ ਅੰਤ ਵਿੱਚ, ਯਹੋਵਾਹ ਉਸ ਦੇ ਸਾਹਮਣੇ ਪਰਗਟ ਹੋਇਆ। ਸਿਰਫ਼ ਗਵਾਹ ਬਣਨ ਤੋਂ ਬਾਅਦ ਹੀ ਉਹ ਪਰਮੇਸ਼ੁਰ ਦਾ ਸਰੂਪ ਦੇਖਣ ਦੇ ਹੋਇਆ ਸੀ। ਇਹ ਕਿਉਂ ਕਿਹਾ ਜਾਂਦਾ ਹੈ: “ਮੈਂ ਗੰਦ ਦੀ ਜ਼ਮੀਨ ਤੋਂ ਛੁਪਦਾ ਹਾਂ ਪਰ ਆਪਣੇ ਆਪ ਨੂੰ ਪਵਿੱਤਰ ਰਾਜ ਲਈ ਦਿਖਾਉਂਦਾ ਹਾਂ”? ਇਸ ਦਾ ਮਤਲਬ ਹੈ ਕਿ ਜਦੋਂ ਤੂੰ ਪਵਿੱਤਰ ਹੁੰਦਾ ਹੈਂ ਅਤੇ ਗਵਾਹੀ ’ਤੇ ਕਾਇਮ ਰਹਿੰਦਾ ਹੈਂ ਸਿਰਫ਼ ਤਾਂ ਹੀ ਤੁਸੀਂ ਪਰਮੇਸ਼ੁਰ ਦਾ ਸਰੂਪ ਦੇਖਣ ਦਾ ਮਾਣ ਪ੍ਰਾਪਤ ਕਰ ਸਕਦਾ ਹੈ। ਜੇ ਤੂੰ ਉਸ ਦੇ ਲਈ ਗਵਾਹੀ ’ਤੇ ਕਾਇਮ ਨਹੀਂ ਰਹਿ ਸਕਦਾ, ਤੈਨੂੰ ਉਸ ਦਾ ਸਰੂਪ ਦੇਖਣ ਦਾ ਮਾਣ ਪ੍ਰਾਪਤ ਨਹੀਂ ਹੁੰਦਾ। ਜੇ ਤੂੰ ਤਾਏ ਜਾਣ ਦਾ ਸਾਹਮਣਾ ਕਰਨ ਵਿੱਚ ਪਿੱਛੇ ਹੱਟਦਾ ਹੈਂ ਜਾਂ ਪਰਮੇਸ਼ੁਰ ਵਿਰੁੱਧ ਸ਼ਿਕਾਇਤਾਂ ਕਰਦਾ ਹੈਂ, ਇਸ ਤਰ੍ਹਾਂ ਉਸ ਦੇ ਲਈ ਗਵਾਹੀ ’ਤੇ ਕਾਇਮ ਰਹਿਣ ਵਿੱਚ ਨਾਕਾਮ ਹੋ ਜਾਂਦਾ ਹੈਂ ਅਤੇ ਸ਼ਤਾਨ ਲਈ ਉਪਹਾਸ (ਹਾਸੇ) ਦਾ ਪਾਤਰ ਬਣ ਜਾਂਦਾ ਹੈਂ, ਤਾਂ ਤੈਨੂੰ ਪਰਮੇਸ਼ੁਰ ਦਾ ਪ੍ਰਗਟਾਵਾ ਪ੍ਰਾਪਤ ਨਹੀਂ ਹੋਏਗਾ। ਜੇ ਤੂੰ ਅਯੂਬ ਵਾਂਗ ਹੈਂ, ਜਿਸ ਨੇ ਪਰਤਾਵਿਆਂ ਦਰਮਿਆਨ ਆਪਣੀ ਖੁਦ ਦੀ ਦੇਹ ਨੂੰ ਕੋਸਿਆ ਅਤੇ ਪਰਮੇਸ਼ੁਰ ਵਿਰੁੱਧ ਸ਼ਿਕਾਇਤ ਨਹੀਂ ਕੀਤੀ, ਅਤੇ ਸ਼ਬਦਾਂ ਰਾਹੀਂ ਸ਼ਿਕਾਇਤ ਜਾਂ ਪਾਪ ਕੀਤੇ ਬਿਨਾਂ ਆਪਣੀ ਖੁਦ ਦੀ ਦੇਹ ਦਾ ਅਪਮਾਨ ਕਰਨ ਦੇ ਸਮਰੱਥ ਸੀ, ਤਾਂ ਤੂੰ ਗਵਾਹ ਬਣੇਂਗਾ। ਜਦੋਂ ਤੂੰ ਇੱਕ ਨਿਸ਼ਚਿਤ ਪੱਧਰ ਤਕ ਤਾਏ ਜਾਣ ਤੋਂ ਲੰਘਦਾ ਹੈਂ ਅਤੇ ਫਿਰ ਵੀ ਅਯੂਬ ਵਰਗਾ ਬਣਿਆ ਰਹਿ ਸਕਦਾ ਹੈਂ, ਪਰਮੇਸ਼ੁਰ ਸਾਹਮਣੇ ਪੂਰੀ ਤਰ੍ਹਾਂ ਆਗਿਆਕਾਰੀ ਅਤੇ ਉਸ ਤੋਂ ਕਿਸੇ ਦੂਜੀਆਂ ਉਮੀਦਾਂ ਜਾਂ ਤੇਰੀਆਂ ਆਪਣੀਆਂ ਧਾਰਣਾਵਾਂ ਦੇ ਬਿਨਾਂ, ਤਾਂ ਪਰਮੇਸ਼ੁਰ ਤੇਰੇ ਸਾਹਮਣੇ ਪਰਗਟ ਹੋਏਗਾ। ਹੁਣ ਪਰਮੇਸ਼ੁਰ ਤੈਨੂੰ ਦਿਖਾਈ ਨਹੀਂ ਦਿੰਦਾ ਕਿਉਂਕਿ ਤੇਰੀਆਂ ਬਹੁਤ ਸਾਰੀਆਂ ਧਾਰਣਾਵਾਂ ਹਨ, ਵਿਅਕਤੀਗਤ ਪੱਖਪਾਤ, ਸੁਆਰਥੀ ਵਿਚਾਰ, ਵਿਅਕਤੀਗਤ ਜ਼ਰੂਰਤਾਂ ਅਤੇ ਦੈਹਿਕ ਹਿੱਤ ਹਨ, ਅਤੇ ਤੂੰ ਉਸ ਦਾ ਸਰੂਪ ਦੇਖਣ ਦੇ ਯੋਗ ਨਹੀਂ ਹੈਂ। ਜੇ ਤੂੰ ਪਰਮੇਸ਼ੁਰ ਨੂੰ ਦੇਖਦਾ, ਤਾਂ ਤੂੰ ਉਸ ਨੂੰ ਆਪਣੀਆਂ ਖੁਦ ਦੀਆਂ ਧਾਰਣਾਵਾਂ ਰਾਹੀਂ ਮਾਪਦਾ ਅਤੇ, ਅਜਿਹਾ ਕਰਨ ਵਿੱਚ, ਉਸ ਨੂੰ ਤੇਰੇ ਦੁਆਰਾ ਸਲੀਬ ’ਤੇ ਚੜ੍ਹਾ ਦਿੱਤਾ ਗਿਆ ਹੁੰਦਾ। ਜੇ ਤੇਰੇ ਉੱਪਰ ਕਈ ਚੀਜ਼ਾਂ ਆਉਂਦੀਆਂ ਹਨ ਜੋ ਤੇਰੀਆਂ ਧਾਰਣਾਵਾਂ ਦੇ ਅਨੁਸਾਰ ਨਹੀਂ ਹਨ ਪਰ ਫਿਰ ਵੀ ਤੂੰ ਉਨ੍ਹਾਂ ਨੂੰ ਇੱਕ ਪਾਸੇ ਕਰਨ ਅਤੇ ਇਨ੍ਹਾਂ ਚੀਜ਼ਾਂ ਤੋਂ ਪਰਮੇਸ਼ੁਰ ਦੇ ਕੰਮਾਂ ਦਾ ਗਿਆਨ ਪ੍ਰਾਪਤ ਕਰਨ ਦੇ ਸਮਰੱਥ ਹੈਂ, ਅਤੇ ਤਾਏ ਜਾਣ ਦਰਮਿਆਨ ਤੂੰ ਪਰਮੇਸ਼ੁਰ ਦੇ ਪ੍ਰਤੀ ਆਪਣਾ ਪਿਆਰ ਭਰਿਆ ਦਿਲ ਪਰਗਟ ਕਰਦਾ ਹੈਂ, ਤਾਂ ਇਹ ਗਵਾਹ ਬਣਨਾ ਹੈ। ਜੇ ਤੇਰਾ ਘਰ ਸ਼ਾਂਤੀਪੂਰਣ ਹੈ, ਤੂੰ ਦੇਹ ਦੇ ਅਰਾਮ ਦਾ ਅਨੰਦ ਲੈਂਦਾ ਹੈਂ, ਕੋਈ ਵੀ ਤੇਰੇ ’ਤੇ ਅੱਤਿਆਚਾਰ ਨਹੀਂ ਕਰ ਰਿਹਾ, ਅਤੇ ਕਲੀਸਿਯਾ ਵਿੱਚ ਤੇਰੇ ਭਰਾ ਅਤੇ ਭੈਣਾਂ ਤੇਰੀ ਆਗਿਆ ਦਾ ਪਾਲਣ ਕਰਦੇ ਹਨ, ਤਾਂ ਕੀ ਤੂੰ ਪਰਮੇਸ਼ੁਰ ਨੂੰ ਆਪਣਾ ਪਿਆਰ ਭਰਿਆ ਦਿਲ ਦਿਖਾ ਸਕਦਾ ਹੈਂ? ਕੀ ਇਹ ਸਥਿਤੀ ਨਾਲ ਤੂੰ ਤਾਇਆ ਜਾ ਸਕਦਾ ਹੈਂ? ਇਹ ਸਿਰਫ਼ ਤਾਏ ਜਾਣ ਰਾਹੀਂ ਹੀ ਹੈ ਕਿ ਪਰਮੇਸ਼ੁਰ ਲਈ ਤੇਰਾ ਪਿਆਰ ਦਰਸਾਇਆ ਜਾ ਸਕਦਾ ਹੈ, ਅਤੇ ਸਿਰਫ਼ ਤੇਰੀਆਂ ਧਾਰਣਾਵਾਂ ਦੇ ਉਲਟ ਹੋਣ ਵਾਲੀਆਂ ਚੀਜ਼ਾਂ ਰਾਹੀਂ ਕਿ ਤੈਨੂੰ ਸੰਪੂਰਣ ਕੀਤਾ ਜਾ ਸਕਦਾ ਹੈ। ਕਈ ਵਿਪਰੀਤ ਅਤੇ ਨਕਾਰਾਤਮਕ ਚੀਜ਼ਾਂ ਦੀ ਸੇਵਾ, ਅਤੇ ਸ਼ਤਾਨ ਦੇ ਸਾਰੇ ਕਿਸਮ ਦੇ ਪ੍ਰਗਟਾਵਿਆਂ—ਇਸ ਦੇ ਕੰਮਾਂ, ਇਸ ਦੇ ਇਲਜ਼ਾਮਾਂ, ਇਸ ਦੇ ਅੜਿਕਿਆਂ ਅਤੇ ਧੋਖਿਆਂ ਰਾਹੀਂ—ਪਰਮੇਸ਼ੁਰ ਤੈਨੂੰ ਸ਼ਤਾਨ ਦਾ ਭਿਆਨਕ ਚਿਹਰਾ ਸਾਫ਼-ਸਾਫ਼ ਦਿਖਾਉਂਦਾ ਹੈ, ਅਤੇ ਇਸ ਤਰ੍ਹਾਂ ਸ਼ਤਾਨ ਨੂੰ ਪਛਾਣਨ ਦੀ ਤੇਰੀ ਸਮਰੱਥਾ ਨੂੰ ਸੰਪੂਰਣ ਕਰਦਾ ਹੈ, ਤਾਂ ਕਿ ਤੂੰ ਸ਼ਤਾਨ ਨੂੰ ਨਫ਼ਰਤ ਕਰੇਂ ਅਤੇ ਇਸ ਦਾ ਤਿਆਗ ਕਰੇਂ।
ਤੇਰੇ ਨਾਕਾਮੀ ਦੇ, ਕਮਜ਼ੋਰੀ ਦੇ ਅਤੇ ਨਕਾਰਾਤਮਕਤਾ ਦੇ ਸਮਿਆਂ ਦੇ ਸਾਰੇ ਅਨੁਭਵਾਂ ਨੂੰ, ਪਰਮੇਸ਼ੁਰ ਦੇ ਪਰਤਾਵੇ ਕਿਹਾ ਜਾ ਸਕਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਸਭ ਕੁਝ ਪਰਮੇਸ਼ੁਰ ਤੋਂ ਆਉਂਦਾ ਹੈ, ਸਾਰੀਆਂ ਚੀਜ਼ਾਂ ਅਤੇ ਘਟਨਾਵਾਂ ਉਸ ਦੇ ਹੱਥਾਂ ਵਿੱਚ ਹਨ। ਭਾਵੇਂ ਤੂੰ ਨਾਕਾਮ ਹੁੰਦਾ ਹੈਂ ਜਾਂ ਕਮਜ਼ੋਰ ਹੁੰਦਾ ਹੈ ਅਤੇ ਠੋਕਰ ਖਾ ਜਾਂਦਾ ਹੈਂ, ਇਹ ਸਭ ਪਰਮੇਸ਼ੁਰ ’ਤੇ ਨਿਰਭਰ ਕਰਦਾ ਹੈ ਅਤੇ ਉਸ ਦੀ ਮੁੱਠੀ ਵਿੱਚ ਹੈ। ਪਰਮੇਸ਼ੁਰ ਦੇ ਨਜ਼ਰੀਏ ਤੋਂ, ਇਹ ਤੇਰਾ ਪਰਤਾਵਾ ਹੈ, ਅਤੇ ਜੇ ਤੂੰ ਇਸ ਨੂੰ ਪਛਾਣ ਨਹੀਂ ਸਕਦਾ, ਤਾਂ ਇਹ ਪ੍ਰਲੋਭਨ ਬਣ ਜਾਏਗਾ। ਦੋ ਕਿਸਮ ਦੀਆਂ ਅਵਸਥਾਵਾਂ ਹਨ ਜਿਨ੍ਹਾਂ ਨੂੰ ਲੋਕਾਂ ਨੂੰ ਪਛਾਣਨਾ ਚਾਹੀਦਾ ਹੈ: ਇੱਕ ਪਵਿੱਤਰ ਆਤਮਾ ਤੋਂ ਆਉਂਦੀ ਹੈ, ਅਤੇ ਦੂਜੀ ਸੰਭਵ ਤੌਰ ਤੇ ਸ਼ਤਾਨ ਤੋਂ ਆਉਂਦੀ ਹੈ। ਇੱਕ ਅਵਸਥਾ ਵਿੱਚ, ਪਵਿੱਤਰ ਆਤਮਾ ਤੈਨੂੰ ਪ੍ਰਕਾਸ਼ਮਾਨ ਕਰਦਾ ਹੈ ਅਤੇ ਤੈਨੂੰ ਆਪਣੇ ਆਪ ਨੂੰ ਜਾਣਨ, ਖੁਦ ਦਾ ਤਿਰਸਕਾਰ ਕਰਨ ਅਤੇ ਖੁਦ ’ਤੇ ਪਛਤਾਵਾ ਕਰਨ ਅਤੇ ਪਰਮੇਸ਼ੁਰ ਨੂੰ ਸੱਚਾ ਪਿਆਰ ਕਰਨ ਦੇ ਯੋਗ ਹੋਣ, ਉਸ ਨੂੰ ਸੰਤੁਸ਼ਟ ਕਰਨ ’ਤੇ ਆਪਣਾ ਦਿਲ ਲਗਾਉਣ ਦੀ ਆਗਿਆ ਦਿੰਦਾ ਹੈ। ਦੂਜੀ ਅਵਸਥਾ ਅਜਿਹੀ ਹੈ ਜਿਸ ਵਿੱਚ ਤੂੰ ਆਪਣੇ ਆਪ ਜਾਣਦਾ ਹੈਂ, ਪਰ ਤੂੰ ਨਕਾਰਾਤਮਕ ਅਤੇ ਕਮਜ਼ੋਰ ਹੈਂ। ਇਹ ਕਿਹਾ ਜਾ ਸਕਦਾ ਹੈ ਕਿ ਇਹ ਅਵਸਥਾ ਪਰਮੇਸ਼ੁਰ ਦੇ ਤਾਏ ਜਾਣ ਦੀ ਹੈ ਅਤੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਇਹ ਸ਼ਤਾਨ ਦਾ ਪ੍ਰਲੋਭਨ ਹੈ। ਜੇ ਤੂੰ ਜਾਣਦਾ ਹੈਂ ਕਿ ਇਹ ਤੇਰੇ ਲਈ ਪਰਮੇਸ਼ੁਰ ਦੀ ਮੁਕਤੀ ਹੈ ਅਤੇ ਜੇ ਤੂੰ ਮਹਿਸੂਸ ਕਰਦਾ ਹੈਂ ਕਿ ਹੁਣ ਤੋਂ ਗਹਿਰਾਈ ਤਕ ਉਸ ਦਾ ਕਰਜ਼ਦਾਰ ਹੈਂ, ਅਤੇ ਜੇ ਹੁਣ ਤੋਂ ਤੂੰ ਉਸ ਦਾ ਕਰਜ਼ ਚੁਕਾਉਣ ਦੀ ਕੋਸ਼ਿਸ਼ ਕਰਦਾ ਹੈਂ ਅਤੇ ਅੱਗੇ ਤੋਂ ਇਸ ਤਰ੍ਹਾਂ ਦੇ ਪਤਨ ਵਿੱਚ ਨਹੀਂ ਪੈਂਦਾ ਹੈਂ, ਜੇ ਤੂੰ ਉਸ ਦੇ ਵਚਨਾਂ ਨੂੰ ਖਾਣ ਅਤੇ ਪੀਣ ਦੀ ਕੋਸ਼ਿਸ਼ ਕਰਦਾ ਹੈਂ, ਅਤੇ ਜੇ ਆਪਣੇ ਆਪ ਨੂੰ ਹਮੇਸ਼ਾ ਵਿਹੂਣਾ ਮਹਿਸੂਸ ਕਰਦਾ ਹੈਂ, ਅਤੇ ਦਿਲ ਵਿੱਚ ਤਾਂਘ ਰੱਖਦਾ ਹੈਂ, ਤਾਂ ਇਹ ਪਰਮੇਸ਼ੁਰ ਦਾ ਪਰਤਾਵਾ ਹੈ। ਦੁੱਖ ਖਤਮ ਹੋ ਜਾਣ ਤੋਂ ਬਾਅਦ ਅਤੇ ਤੂੰ ਇੱਕ ਵਾਰ ਫਿਰ ਤੋਂ ਅੱਗੇ ਵਧਣ ਲੱਗਦਾ ਹੈਂ, ਪਰਮੇਸ਼ੁਰ ਤਾਂ ਵੀ ਤੇਰੀ ਅਗਵਾਈ ਕਰੇਗਾ, ਤੈਨੂੰ ਉੱਜਵਲ, ਪ੍ਰਕਾਸ਼ਮਾਨ ਕਰੇਗਾ, ਅਤੇ ਤੇਰਾ ਪੋਸ਼ਣ ਕਰੇਗਾ। ਪਰ ਜੇ ਤੂੰ ਇਸ ਨੂੰ ਨਹੀਂ ਪਛਾਣਦਾ ਅਤੇ ਤੂੰ ਨਕਾਰਾਤਮਕ ਹੈਂ, ਖੁਦ ਨੂੰ ਬਸ ਨਿਰਾਸ਼ਾ ਵਿੱਚ ਛੱਡ ਦਿੰਦਾ ਹੈਂ, ਜੇ ਤੂੰ ਇਸ ਤਰ੍ਹਾਂ ਸੋਚਦਾ ਹੈਂ, ਤਾਂ ਸ਼ਤਾਨ ਦਾ ਪ੍ਰਲੋਭਨ ਤੇਰੇ ਉੱਪਰ ਆ ਚੁੱਕਿਆ ਹੋਏਗਾ। ਜਦੋਂ ਅਯੂਬ ਪਰਤਾਵਿਆਂ ਵਿੱਚੋਂ ਲੰਘਿਆ, ਪਰਮੇਸ਼ੁਰ ਅਤੇ ਸ਼ਤਾਨ ਇੱਕ-ਦੂਜੇ ਨਾਲ ਸ਼ਰਤ ਲਗਾ ਰਹੇ ਸੀ, ਅਤੇ ਪਰਮੇਸ਼ੁਰ ਨੇ ਸ਼ਤਾਨ ਨੂੰ ਅਯੂਬ ਨੂੰ ਪੀੜਿਤ ਕਰਨ ਦਿੱਤਾ। ਹਾਲਾਂਕਿ ਇਹ ਪਰਮੇਸ਼ੁਰ ਸੀ ਜੋ ਅਯੂਬ ਨੂੰ ਪਰਖ ਰਿਹਾ ਸੀ, ਪਰ ਉਹ ਅਸਲ ਵਿੱਚ ਸ਼ਤਾਨ ਸੀ ਜੋ ਉਸ ਦੇ ਉੱਪਰ ਆਇਆ ਸੀ। ਸ਼ਤਾਨ ਲਈ, ਇਹ ਅਯੂਬ ਨੂੰ ਪ੍ਰਲੋਭਿਤ ਕਰਨਾ ਸੀ, ਪਰ ਅਯੂਬ ਪਰਮੇਸ਼ੁਰ ਵੱਲ ਸੀ। ਜੇ ਅਜਿਹਾ ਨਾ ਹੁੰਦਾ ਤਾਂ, ਤਾਂ ਉਹ ਪ੍ਰਲੋਭਨ ਵਿੱਚ ਪੈ ਗਿਆ ਹੁੰਦਾ। ਜਿਵੇਂ ਹੀ ਲੋਕ ਪ੍ਰਲੋਭਨ ਵਿੱਚ ਪੈਂਦੇ ਹਨ, ਉਹ ਖਤਰੇ ਵਿੱਚ ਪੈ ਜਾਂਦੇ ਹਨ। ਤਾਏ ਜਾਣ ਰਾਹੀਂ ਲੰਘਣ ਨੂੰ ਪਰਮੇਸ਼ੁਰ ਤੋਂ ਪਰਤਾਵਾ ਕਿਹਾ ਜਾ ਸਕਦਾ ਹੈ, ਪਰ ਜੇ ਤੂੰ ਚੰਗੀ ਅਵਸਥਾ ਵਿੱਚ ਨਹੀਂ ਹੈਂ, ਇਹ ਕਿਹਾ ਜਾ ਸਕਦਾ ਹੈ ਕਿ ਇਸ ਨੂੰ ਸ਼ਤਾਨ ਦਾ ਪ੍ਰਲੋਭਨ ਕਿਹਾ ਜਾ ਸਕਦਾ ਹੈ। ਜੇ ਤੂੰ ਦਰਸ਼ਣ ਬਾਰੇ ਸਪਸ਼ਟ ਨਹੀਂ ਹੈਂ, ਤਾਂ ਦਰਸ਼ਣ ਦੇ ਪਹਿਲੂ ਵਿੱਚ ਸ਼ਤਾਨ ਤੇਰੇ ’ਤੇ ਦੋਸ਼ ਲਗਾਏਗਾ ਅਤੇ ਤੇਰੀ ਨੂੰ ਧੁੰਧਲਾ ਕਰੇਗਾ। ਇਸ ਤੋਂ ਪਹਿਲਾਂ ਕਿ ਤੂੰ ਜਾਣ ਸਕੇਂ, ਤੂੰ ਪ੍ਰਲੋਭਨ ਵਿੱਚ ਪੈ ਜਾਏਂਗਾ।
ਜੇ ਤੂੰ ਪਰਮੇਸ਼ੁਰ ਦੇ ਕੰਮ ਦਾ ਅਨੁਭਵ ਨਹੀਂ ਕਰਦਾ ਹੈਂ, ਤਾਂ ਤੂੰ ਕਦੇ ਵੀ ਸੰਪੂਰਣ ਕੀਤੇ ਜਾਣ ਦੇ ਯੋਗ ਨਹੀਂ ਹੋਏਂਗਾ। ਤੇਰੇ ਅਨੁਭਵ ਵਿੱਚ, ਤੇਰੇ ਲਈ ਵੇਰਵਿਆਂ ਵਿੱਚ ਜਾਣਾ ਵੀ ਜ਼ਰੂਰੀ ਹੈ। ਉਦਾਹਰਣ ਵਜੋਂ, ਕਿਹੜੀਆਂ ਚੀਜ਼ਾਂ ਤੇਰੇ ਅੰਦਰ ਧਾਰਣਾਵਾਂ ਅਤੇ ਇੰਨੇ ਸਾਰੇ ਉਦੇਸ਼ਾਂ ਨੂੰ ਪੈਦਾ ਕਰਦੀਆਂ ਹਨ, ਅਤੇ ਤੇਰੇ ਕੋਲ ਇਨ੍ਹਾਂ ਸਮੱਸਿਆਵਾਂ ਨਾਲ ਨਜਿੱਠਣ ਲਈ ਕਿਸ ਕਿਸਮ ਦੇ ਢੁਕਵੇਂ ਅਮਲ ਹਨ? ਜੇ ਤੂੰ ਪਰਮੇਸ਼ੁਰ ਦੇ ਕੰਮ ਦਾ ਅਨੁਭਵ ਕਰਦਾ ਹੈਂ, ਇਸ ਦਾ ਅਰਥ ਹੈ ਕਿ ਤੇਰਾ ਰੁਤਬਾ ਹੈ। ਜੇ ਇੰਝ ਜਾਪਦਾ ਹੈ ਕਿ ਤੇਰੇ ਕੋਲ ਸਿਰਫ਼ ਜੋਸ਼ ਹੈ, ਤਾਂ ਇਹ ਸਹੀ ਰੁਤਬਾ ਨਹੀਂ ਹੈ ਅਤੇ ਤੂੰ ਬਿਲਕੁਲ ਵੀ ਦ੍ਰਿੜ੍ਹ ਨਹੀਂ ਰਹਿ ਸਕੇਂਗਾ। ਸਿਰਫ਼ ਜਦੋਂ ਤੁਸੀਂ ਪਰਮੇਸ਼ੁਰ ਦੇ ਕੰਮ ਦਾ ਅਨੁਭਵ ਕਰਨ ਦੇ ਯੋਗ ਹੁੰਦੇ ਹੋ ਅਤੇ ਇਸ ਨੂੰ ਕਿਸੇ ਵੀ ਸਮੇਂ ਅਤੇ ਕਿਸੇ ਵੀ ਥਾਂ ’ਤੇ ਅਨੁਭਵ ਕਰਨ ਅਤੇ ਉਸ ਉੱਪਰ ਵਿਚਾਰ ਕਰਨ ਦੇ ਯੋਗ ਹੋ ਜਾਂਦੇ ਹੋ, ਜਦੋਂ ਤੁਸੀਂ ਚਰਵਾਹੀਆਂ ਨੂੰ ਛੱਡਣ ਅਤੇ ਪਰਮੇਸ਼ੁਰ ’ਤੇ ਭਰੋਸਾ ਕਰਕੇ ਆਜ਼ਾਦੀ ਨਾਲ ਜੀਉਣ ਦੇ ਸਮਰੱਥ ਹੋ ਜਾਂਦੇ ਹੋ, ਅਤੇ ਤੁਸੀਂ ਪਰਮੇਸ਼ੁਰ ਦੇ ਅਸਲ ਕੰਮਾਂ ਨੂੰ ਦੇਖਣ ਦੇ ਯੋਗ ਹੋ ਜਾਂਦੇ ਹੋ—ਸਿਰਫ਼ ਤਾਂ ਹੀ ਪਰਮੇਸ਼ੁਰ ਦੀ ਇੱਛਾ ਪ੍ਰਾਪਤ ਹੋਏਗੀ। ਇਸ ਸਮੇਂ, ਬਹੁਤੇ ਲੋਕ ਨਹੀਂ ਜਾਣਦੇ ਹਨ ਕਿ ਅਨੁਭਵ ਕਿਵੇਂ ਕਰਨਾ ਹੈ, ਅਤੇ ਉਹ ਕਿਸੇ ਮਸਲੇ ਦਾ ਸਾਹਮਣਾ ਕਰਦੇ ਹਨ, ਤਾਂ ਉਨ੍ਹਾਂ ਨੂੰ ਪਤਾ ਨਹੀਂ ਹੁੰਦਾ ਕਿ ਉਸ ਨੂੰ ਕਿਵੇਂ ਸੰਭਾਲਣਾ ਹੈ; ਉਹ ਪਰਮੇਸ਼ੁਰ ਦੇ ਕੰਮ ਦਾ ਅਨੁਭਵ ਕਰਨ ਦੇ ਅਸਮਰਥ ਹੁੰਦੇ ਹਨ, ਅਤੇ ਉਹ ਆਤਮਿਕ ਜੀਵਨ ਨਹੀਂ ਬਿਤਾ ਸਕਦੇ। ਤੇਰੇ ਲਈ ਪਰਮੇਸ਼ੁਰ ਦੇ ਵਚਨਾਂ ਅਤੇ ਕੰਮ ਨੂੰ ਆਪਣੇ ਵਿਹਾਰਕ ਜੀਵਨ ਵਿੱਚ ਅਪਣਾਉਣਾ ਜ਼ਰੂਰੀ ਹੈ।
ਕਈ ਵਾਰ ਪਰਮੇਸ਼ੁਰ ਤੈਨੂੰ ਇੱਕ ਨਿਸ਼ਚਿਤ ਕਿਸਮ ਦਾ ਅਹਿਸਾਸ ਦਿੰਦਾ ਹੈ, ਇੱਕ ਅਹਿਸਾਸ ਜਿਸ ਦੇ ਕਾਰਣ ਤੂੰ ਆਪਣਾ ਆਤਮਿਕ ਅਨੰਦ ਗੁਆ ਦਿੰਦਾ ਹੈਂ ਅਤੇ ਪਰਮੇਸ਼ੁਰ ਦੀ ਮੌਜੂਦਗੀ ਨੂੰ ਗੁਆ ਦਿੰਦਾ ਹੈਂ, ਕੁਝ ਇਸ ਤਰ੍ਹਾਂ ਕਿ ਤੂੰ ਹਨੇਰੇ ਵਿੱਚ ਡੁੱਬ ਜਾਂਦਾ ਹੈਂ। ਇਹ ਤਾਏ ਜਾਣ ਦੀ ਇੱਕ ਕਿਸਮ ਹੈ। ਜਦੋਂ ਕਦੇ ਵੀ ਤੂੰ ਕੁਝ ਕਰਦਾ ਹੈਂ, ਇਸ ਵਿੱਚ ਹਮੇਸ਼ਾ ਗੜਬੜ ਹੁੰਦੀ ਹੈ, ਜਾਂ ਤੇਰੇ ਸਾਹਮਣੇ ਕੋਈ ਰੁਕਾਵਟ ਆ ਜਾਂਦੀ ਹੈ। ਇਸ ਪਰਮੇਸ਼ੁਰ ਦਾ ਅਨੁਸ਼ਾਸਨ ਹੈ। ਕਈ ਵਾਰ, ਜਦੋਂ ਤੂੰ ਕੁਝ ਕਰਦਾ ਹੈਂ ਜੋ ਪਰਮੇਸ਼ੁਰ ਪ੍ਰਤੀ ਅਣਆਗਿਆਕਾਰੀ ਅਤੇ ਆਕੀਪੁਣਾ ਹੈ, ਤਾਂ ਹੋ ਸਕਦਾ ਹੈ ਕਿਸੇ ਹੋਰ ਨੂੰ ਇਸ ਬਾਰੇ ਪਤਾ ਨਾ ਲੱਗੇ—ਪਰ ਪਰਮੇਸ਼ੁਰ ਜਾਣਦਾ ਹੈ। ਉਹ ਤੈਨੂੰ ਬਚ ਕੇ ਨਹੀਂ ਜਾਣ ਦਏਗਾ, ਅਤੇ ਉਹ ਤੈਨੂੰ ਅਨੁਸ਼ਾਸਿਤ ਕਰੇਗਾ॥ ਪਵਿੱਤਰ ਆਤਮਾ ਦਾ ਕੰਮ ਬਹੁਤ ਹੀ ਵਿਸਤ੍ਰਿਤ ਹੈ। ਉਹ ਲੋਕਾਂ ਦੇ ਹਰੇਕ ਵਚਨ ਅਤੇ ਕੰਮ ਨੂੰ, ਉਨ੍ਹਾਂ ਦੀ ਹਰ ਕ੍ਰਿਆ ਅਤੇ ਹਰਕਤ ਨੂੰ, ਉਨ੍ਹਾਂ ਦੀ ਹਰ ਸੋਚ ਅਤੇ ਵਿਚਾਰ ਨੂੰ ਬੜੇ ਧਿਆਨ ਨਾਲ ਦੇਖਦਾ ਹੈ, ਤਾਂ ਕਿ ਲੋਕ ਇਨ੍ਹਾਂ ਚੀਜ਼ਾਂ ਦੀ ਅੰਦਰੂਨੀ ਜਾਗਰੂਕਤਾ ਪ੍ਰਾਪਤ ਕਰਨ ਸਕਣ। ਤੂੰ ਇੱਕ ਵਾਰ ਕੁਝ ਕਰਦਾ ਹੈਂ ਅਤੇ ਇਸ ਵਿੱਚ ਗੜਬੜ ਹੁੰਦੀ ਹੈ, ਤੂੰ ਫਿਰ ਤੋਂ ਕੁਝ ਕਰਦਾ ਹੈਂ ਅਤੇ ਇਸ ਵਿੱਚ ਫਿਰ ਗੜਬੜ ਹੁੰਦੀ ਹੈਂ, ਅਤੇ ਹੌਲੀ-ਹੌਲੀ ਤੈਨੂੰ ਪਵਿੱਤਰ ਆਤਮਾ ਦਾ ਕੰਮ ਸਮਝ ਆ ਜਾਏਗਾ। ਕਈ ਵਾਰ ਅਨੁਸ਼ਾਸਿਤ ਕੀਤੇ ਜਾਣ ਰਾਹੀਂ, ਤੈਨੂੰ ਪਤਾ ਲੱਗ ਜਾਏਗਾ ਕਿ ਪਰਮੇਸ਼ੁਰ ਦੀ ਇੱਛਾ ਦੇ ਅਨੁਸਾਰ ਹੋਣ ਲਈ ਕੀ ਕੀਤਾ ਜਾਏ ਅਤੇ ਉਸ ਦੀ ਇੱਛਾ ਦੇ ਅਨੁਸਾਰ ਕੀ ਨਹੀਂ ਹੈ। ਅੰਤ ਵਿੱਚ, ਤੈਨੂੰ ਤੇਰੇ ਅੰਦਰੋਂ ਪਵਿੱਤਰ ਆਤਮਾ ਦੀ ਰਹਿਨੁਮਾਈ ਦੇ ਸਹੀ ਜਵਾਬ ਮਿਲ ਜਾਣਗੇ। ਕਦੇ-ਕਦੇ ਤੂੰ ਆਕੀ ਹੋ ਜਾਏਂਗਾ ਅਤੇ ਤੈਨੂੰ ਅੰਦਰੋਂ ਪਰਮੇਸ਼ੁਰ ਦੁਆਰਾ ਝਿੜਕਿਆ ਜਾਏਗਾ। ਇਹ ਸਭ ਪਰਮੇਸ਼ੁਰ ਦੇ ਅਨੁਸ਼ਾਸਨ ਤੋਂ ਆਉਂਦਾ ਹੈ। ਜੇ ਤੂੰ ਪਰਮੇਸ਼ੁਰ ਦੇ ਵਚਨਾਂ ਨੂੰ ਸਾਂਭ ਕੇ ਨਹੀਂ ਰੱਖਦਾ ਹੈਂ, ਜੇ ਤੂੰ ਉਸ ਦੇ ਕੰਮ ਨੂੰ ਮਹੱਤਵਹੀਣ ਸਮਝਦਾ ਹੈਂ, ਤਾਂ ਉਹ ਤੇਰੇ ਵੱਲ ਕੋਈ ਧਿਆਨ ਨਹੀਂ ਦਏਗਾ। ਤੂੰ ਜਿੰਨੀ ਗੰਭੀਰਤਾ ਨਾਲ ਪਰਮੇਸ਼ੁਰ ਦੇ ਵਚਨਾਂ ਨੂੰ ਲੈਂਦਾ ਹੈਂ, ਉੰਨਾ ਹੀ ਜ਼ਿਆਦਾ ਉਹ ਤੈਨੂੰ ਪ੍ਰਕਾਸ਼ਮਾਨ ਕਰੇਗਾ। ਇਸ ਸਮੇਂ, ਕਲੀਸਿਯਾ ਵਿੱਚ ਕੁਝ ਲੋਕ ਹਨ ਜਿਨ੍ਹਾਂ ਦੀ ਨਿਹਚਾ ਅਵਿਵਸਥਿੱਤ ਅਤੇ ਭ੍ਰਮਿਤ ਹੈ, ਅਤੇ ਉਹ ਕਈ ਅਣਉਚਿਤ ਚੀਜ਼ਾਂ ਕਰਦੇ ਹਨ ਅਤੇ ਅਨੁਸ਼ਾਸਨ ਦੇ ਬਿਨਾਂ ਕੰਮ ਕਰਦੇ ਹਨ। ਅਤੇ ਇਸ ਲਈ ਪਵਿੱਤਰ ਆਤਮਾ ਦਾ ਕੰਮ ਉਨ੍ਹਾਂ ਵਿੱਚ ਸਪਸ਼ਟ ਰੂਪ ਵਿੱਚ ਨਹੀਂ ਦੇਖਿਆ ਜਾ ਸਕਦਾ। ਕੁਝ ਲੋਕ ਪੈਸਾ ਕਮਾਉਣ ਖਾਤਰ ਆਪਣੇ ਫਰਜ਼ਾਂ ਨੂੰ ਪਿੱਛੇ ਛੱਡ ਦਿੰਦੇ ਹਨ, ਅਨੁਸ਼ਾਸਿਤ ਹੋਏ ਬਿਨਾਂ ਕਾਰੋਬਾਰ ਦਾ ਸੰਚਾਲਨ ਕਰਨ ਚੱਲ ਪੈਂਦੇ ਹਨ; ਅਜਿਹਾ ਵਿਅਕਤੀ ਹੋਰ ਵੀ ਜ਼ਿਆਦਾ ਖਤਰੇ ਵਿੱਚ ਹੈ। ਵਰਤਮਾਨ ਵਿੱਚ ਨਾ ਸਿਰਫ਼ ਉਨ੍ਹਾਂ ਵਿੱਚ ਪਵਿੱਤਰ ਆਤਮਾ ਦਾ ਕੰਮ ਨਹੀਂ ਹੈ, ਸਗੋਂ ਭਵਿੱਖ ਵਿੱਚ, ਉਨ੍ਹਾਂ ਨੂੰ ਸੰਪੂਰਣ ਕਰਨਾ ਵੀ ਮੁਸ਼ਕਲ ਹੋਏਗਾ। ਅਜਿਹੇ ਕਈ ਲੋਕ ਹਨ ਜਿਨ੍ਹਾਂ ’ਤੇ ਪਵਿੱਤਰ ਆਤਮਾ ਦਾ ਕੰਮ ਨਹੀਂ ਦੇਖਿਆ ਜਾ ਸਕਦਾ ਅਤੇ ਜਿਨ੍ਹਾਂ ਵਿੱਚ ਪਰਮੇਸ਼ੁਰ ਦਾ ਅਨੁਸ਼ਾਸਨ ਨਹੀਂ ਦੇਖਿਆ ਜਾ ਸਕਦਾ। ਇਹ ਉਹ ਲੋਕ ਹਨ ਜੋ ਪਰਮੇਸ਼ੁਰ ਦੀ ਇੱਛਾ ਬਾਰੇ ਸਪਸ਼ਟ ਨਹੀਂ ਹਨ ਅਤੇ ਜੋ ਉਸ ਦਾ ਕੰਮ ਨਹੀਂ ਜਾਣਦੇ। ਜੋ ਲੋਕ ਤਾਏ ਜਾਣ ਦਰਮਿਆਨ ਸਥਿਰ ਖੜ੍ਹੇ ਰਹਿ ਸਕਦੇ ਹਨ, ਜੋ ਪਰਮੇਸ਼ੁਰ ਦੇ ਪਿੱਛੇ ਚੱਲਦੇ ਹਨ ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਉਹ ਕੀ ਕਰਦਾ ਹੈ, ਘੱਟੋ ਘੱਟ ਨਾ ਛੱਡਣ, ਜਾਂ ਪਤਰਸ ਨੇ ਜੋ ਪ੍ਰਾਪਤ ਕੀਤਾ ਉਸ ਦਾ 0.1% ਪ੍ਰਾਪਤ ਕਰਨ ਦੇ ਸਮਰੱਥ ਹੁੰਦੇ ਹਨ, ਉਹ ਠੀਕ ਜਾ ਰਹੇ ਹਨ, ਪਰ ਪਰਮੇਸ਼ੁਰ ਦੁਆਰਾ ਉਨ੍ਹਾਂ ਦੇ ਇਸਤੇਮਾਲ ਦੇ ਸੰਬੰਧ ਵਿੱਚ ਉਨ੍ਹਾਂ ਦੀ ਕੋਈ ਕੀਮਤ ਨਹੀਂ ਹੈ। ਕਈ ਲੋਕ ਚੀਜ਼ਾਂ ਨੂੰ ਤੇਜ਼ੀ ਨਾਲ ਸਮਝਦੇ ਹਨ, ਪਰਮੇਸ਼ੁਰ ਲਈ ਉਨ੍ਹਾਂ ਦਾ ਪਿਆਰ ਸੱਚਾ ਹੁੰਦਾ ਹੈ, ਅਤੇ ਉਹ ਪਤਰਸ ਦੇ ਪੱਧਰ ਨੂੰ ਪਾਰ ਕਰ ਸਕਦੇ ਹਨ, ਅਤੇ ਪਰਮੇਸ਼ੁਰ ਉਨ੍ਹਾਂ ’ਤੇ ਸੰਪੂਰਣਤਾ ਦਾ ਕੰਮ ਕਰਦਾ ਹੈ। ਅਨੁਸ਼ਾਸਨ ਅਤੇ ਅੰਦਰੂਨੀ ਚਾਨਣ ਅਜਿਹੇ ਲੋਕਾਂ ਨੂੰ ਮਿਲਦਾ ਹੈ, ਅਤੇ ਜੇ ਉਨ੍ਹਾਂ ਵਿੱਚ ਕੁਝ ਅਜਿਹਾ ਹੈ ਜੋ ਪਰਮੇਸ਼ੁਰ ਦੀ ਇੱਛਾ ਦੇ ਅਨੁਸਾਰ ਨਹੀਂ ਹੈ ਤਾਂ ਉਹ ਉਸ ਨੂੰ ਫੌਰਨ ਤਿਆਗ ਸਕਦੇ ਹਨ। ਅਜਿਹੇ ਲੋਕ ਸੋਨਾ, ਚਾਂਦੀ, ਅਤੇ ਕੀਮਤੀ ਪੱਥਰ ਹਨ—ਜਿਨ੍ਹਾਂ ਦੀ ਕੀਮਤ ਬਹੁਤ ਜ਼ਿਆਦਾ ਹੈ! ਜੇ ਪਰਮੇਸ਼ੁਰ ਨੇ ਕਈ ਤਰ੍ਹਾਂ ਦੇ ਕੰਮ ਕੀਤੇ ਹਨ ਅਤੇ, ਪਰ ਤੂੰ ਅਜੇ ਵੀ ਰੇਤ ਜਾਂ ਪੱਥਰ ਵਾਂਗ ਹੈਂ, ਤਾਂ ਤੂੰ ਬੇਕਾਰ ਹੈਂ!
ਵੱਡੇ ਲਾਲ ਅਜਗਰ ਦੇ ਦੇਸ਼ ਵਿੱਚ ਪਰਮੇਸ਼ੁਰ ਦਾ ਕੰਮ ਸ਼ਾਨਦਾਰ ਅਤੇ ਕਲਪਨਾ ਤੋਂ ਪਰੇ ਹੈ। ਉਹ ਇੱਕ ਸਮੂਹ ਦੇ ਲੋਕਾਂ ਨੂੰ ਸੰਪੂਰਣ ਕਰੇਗਾ ਅਤੇ ਕੁਝ ਹੋਰਨਾਂ ਨੂੰ ਮਿਟਾ ਦਿੱਤਾ ਜਾਏਗਾ, ਕਿਉਂਕਿ ਕਲੀਸਿਯਾ ਵਿੱਚ ਸਾਰੇ ਕਿਸਮ ਦੇ ਲੋਕ ਹਨ—ਅਜਿਹੇ ਲੋਕ ਹਨ ਜੋ ਸੱਚਾਈ ਨਲ ਪਿਆਰ ਕਰਦੇ ਹਨ, ਅਤੇ ਅਜਿਹੇ ਹਨ ਜੋ ਨਹੀਂ ਕਰਦੇ; ਅਜਿਹੇ ਲੋਕ ਹਨ ਜੋ ਪਰਮੇਸ਼ੁਰ ਦੇ ਕੰਮ ਦਾ ਅਨੁਭਵ ਕਰਦੇ ਹਨ, ਅਤੇ ਅਜਿਹੇ ਹਨ ਜੋ ਨਹੀਂ ਕਰਦੇ; ਅਜਿਹੇ ਲੋਕ ਹਨ ਜੋ ਆਪਣਾ ਫ਼ਰਜ਼ ਪੂਰਾ ਕਰਦੇ ਹਨ, ਅਤੇ ਉਹ ਹਨ ਜੋ ਨਹੀਂ ਕਰਦੇ; ਅਜਿਹੇ ਲੋਕ ਹਨ ਜੋ ਪਰਮੇਸ਼ੁਰ ਲਈ ਗਵਾਹੀ ਦਿੰਦੇ ਹਨ, ਅਤੇ ਉਹ ਹਨ ਜੋ ਨਹੀਂ ਦਿੰਦੇ—ਅਤੇ ਉਨ੍ਹਾਂ ਵਿੱਚੋਂ ਇੱਕ ਹਿੱਸਾ ਅਵਿਸ਼ਵਾਸੀਆਂ ਅਤੇ ਦੁਸ਼ਟ ਇਨਸਾਨਾਂ ਦਾ ਹੈ, ਅਤੇ ਉਨ੍ਹਾਂ ਨੂੰ ਨਿਸ਼ਚਿਤ ਰੂਪ ਵਿੱਚ ਹਟਾਇਆ ਜਾਏਗਾ। ਜੇ ਤੂੰ ਸਪਸ਼ਟ ਰੂਪ ਵਿੱਚ ਪਰਮੇਸ਼ੁਰ ਦੇ ਕੰਮ ਨੂੰ ਨਹੀਂ ਸਮਝਦਾ, ਤਾਂ ਤੂੰ ਨਕਾਰਾਤਮਕ ਹੋਏਂਗਾ; ਅਜਿਹਾ ਇਸ ਲਈ ਹੈ ਕਿਉਂਕਿ ਪਰਮੇਸ਼ੁਰ ਦਾ ਕੰਮ ਸਿਰਫ਼ ਘੱਟਗਿਣਤੀ ਲੋਕਾਂ ਵਿੱਚ ਹੀ ਦੇਖਿਆ ਜਾ ਸਕਦਾ ਹੈ। ਉਸ ਸਮੇਂ ਇਹ ਸਪਸ਼ਟ ਹੋ ਜਾਏਗਾ ਕਿ ਕੌਣ ਸੱਚਮੁੱਚ ਪਰਮੇਸ਼ੁਰ ਨੂੰ ਪਿਆਰ ਕਰਦਾ ਹੈ ਅਤੇ ਕੌਣ ਨਹੀਂ। ਉਹ ਲੋਕ ਜੋ ਪਰਮੇਸ਼ੁਰ ਨੂੰ ਸੱਚਮੁੱਚ ਪਿਆਰ ਕਰਦੇ ਹਨ ਉਨ੍ਹਾਂ ਵਿੱਚ ਪਵਿੱਤਰ ਆਤਮਾ ਦਾ ਕੰਮ ਹੋਏਗਾ, ਜਦ ਕਿ ਉਹ ਜੋ ਉਸ ਨਾਲ ਸੱਚਮੁੱਚ ਪਿਆਰ ਨਹੀਂ ਕਰਦੇ ਉਸ ਦੇ ਕੰਮ ਦੇ ਹਰੇਕ ਕਦਮ ਰਾਹੀਂ ਪਰਗਟ ਕੀਤੇ ਜਾਣਗੇ। ਉਹ ਮਿਟਾਏ ਜਾਣ ਦੇ ਪਾਤਰ ਬਣ ਜਾਣਗੇ। ਇਹ ਲੋਕ ਜਿੱਤਣ ਦੇ ਕੰਮ ਦੌਰਾਨ ਪਰਗਟ ਕੀਤੇ ਜਾਣਗੇ, ਅਤੇ ਇਹ ਉਹ ਲੋਕ ਹਨ ਜਿਨ੍ਹਾਂ ਵਿੱਚ ਸੰਪੂਰਣ ਕੀਤੇ ਜਾਣ ਦਾ ਕੋਈ ਮੁੱਲ ਨਹੀਂ ਹੈ। ਜੋ ਸੰਪੂਰਣ ਕੀਤੇ ਗਏ ਹਨ, ਉਹ ਪੂਰੀ ਤਰ੍ਹਾਂ ਨਾਲ ਪਰਮੇਸ਼ੁਰ ਦੁਆਰਾ ਪ੍ਰਾਪਤ ਕਰ ਲਏ ਗਏ ਹਨ, ਅਤੇ ਉਹ ਪਤਰਸ ਦੀ ਤਰ੍ਹਾਂ ਪਰਮੇਸ਼ੁਰ ਨੂੰ ਪਿਆਰ ਕਰਨ ਦੇ ਸਮਰੱਥ ਹਨ। ਜਿਨ੍ਹਾਂ ਲੋਕਾਂ ਨੂੰ ਜਿੱਤ ਲਿਆ ਗਿਆ ਹੈ ਉਨ੍ਹਾਂ ਕੋਲ ਸਹਿਜ ਪਿਆਰ ਨਹੀਂ ਹੈ, ਸਗੋਂ ਸਿਰਫ਼ ਉਦਾਸੀਨ ਪਿਆਰ ਹੈ, ਅਤੇ ਉਹ ਪਰਮੇਸ਼ੁਰ ਨੂੰ ਪਿਆਰ ਕਰਨ ਲਈ ਮਜਬੂਰ ਹਨ। ਸਹਿਜ ਪਿਆਰਵ ਵਿਹਾਰਕ ਅਨੁਭਵ ਦੁਆਰਾ ਪ੍ਰਾਪਤ ਕੀਤੀ ਸੂਝ-ਬੂਝ ਰਾਹੀਂ ਵਿਕਸਿਤ ਹੁੰਦਾ ਹੈ। ਇਹ ਪਿਆਰ ਕਿਸੇ ਵਿਅਕਤੀ ਦੇ ਦਿਲ ਵਿੱਚ ਭਰਿਆ ਹੁੰਦਾ ਹੈ ਅਤੇ ਇਹ ਉਨ੍ਹਾਂ ਨੂ ਸਵੈ ਇੱਛਾ ਨਾਲ ਪਰਮੇਸ਼ੁਰ ਪ੍ਰਤੀ ਸਮਰਪਤ ਕਰਾਉਂਦਾ ਹੈ; ਪਰਮੇਸ਼ੁਰ ਦੇ ਵਚਨ ਉਨ੍ਹਾਂ ਦੀ ਬੁਨਿਆਦ ਬਣ ਜਾਂਦੇ ਹਨ ਅਤੇ ਉਹ ਪਰਮੇਸ਼ੁਰ ਲਈ ਦੁੱਖ ਝੱਲਣ ਦੇ ਯੋਗ ਹੋ ਜਾਂਦੇ ਹਨ। ਬੇਸ਼ੱਕ, ਇਹ ਅਜਿਹੀਆਂ ਚੀਜ਼ਾਂ ਹਨ ਜੋ ਉਸ ਦੇ ਕੋਲ ਹੁੰਦੀਆਂ ਹਨ ਜਿਸ ਨੂੰ ਪਰਮੇਸ਼ੁਰ ਦੁਆਰਾ ਸੰਪੂਰਣ ਕੀਤਾ ਗਿਆ ਹੈ। ਜੇ ਤੂੰ ਸਿਰਫ਼ ਜਿੱਤੇ ਜਾਣ ਲਈ ਕੋਸ਼ਿਸ਼ ਕਰ ਰਿਹਾ ਹੈਂ, ਤਾਂ ਤੂੰ ਪਰਮੇਸ਼ੁਰ ਲਈ ਗਵਾਹੀ ਨਹੀਂ ਦੇ ਸਕਦਾ; ਜੇ ਪਰਮੇਸ਼ੁਰ ਲੋਕਾਂ ਨੂੰ ਜਿੱਤਣ ਰਾਹੀਂ ਮੁਕਤੀ ਦਾ ਆਪਣਾ ਟੀਚਾ ਪੂਰਾ ਕਰਦਾ ਹੈ, ਤਾਂ ਸੇਵਕਾਂ ਦੇ ਕਮ ਦਾ ਕਦਮ ਕੰਮ ਖਤਮ ਕਰ ਦਏਗਾ। ਪਰ, ਲੋਕਾਂ ਨੂੰ ਜਿੱਤਣਾ ਪਰਮੇਸ਼ੁਰ ਦਾ ਅੰਤਮ ਟੀਚਾ ਨਹੀਂ ਹੈ, ਇਹ ਲੋਕਾਂ ਨੂੰ ਸੰਪੂਰਣ ਕਰਨਾ ਹੈ। ਇਸ ਲਈ ਬਜਾਏ ਇਹ ਕਹਿਣ ਦੇ ਕਿ ਇਹ ਪੜਾਅ ਜਿੱਤਣ ਦਾ ਕੰਮ ਹੈ, ਇਹ ਕਹੋ ਕਿ ਇਹ ਸੰਪੂਰਣ ਕਰਨ ਅਤੇ ਮਿਟਾਉਣ ਦਾ ਕੰਮ ਹੈ। ਕੁਝ ਲੋਕ ਪੂਰੀ ਤਰ੍ਹਾਂ ਜਿੱਤੇ ਨਹੀਂ ਗਏ ਹਨ, ਅਤੇ ਉਨ੍ਹਾਂ ਨੂੰ ਜਿੱਤਣ ਦੌਰਾਨ, ਲੋਕਾਂ ਦੇ ਇੱਕ ਸਮੂਹ ਨੂੰ ਸੰਪੂਰਣ ਕੀਤਾ ਜਾਏਗਾ। ਕੰਮ ਦੇ ਇਨ੍ਹਾਂ ਦੋ ਟੁਕੜਿਆਂ ਨੂੰ ਇਕੱਠੇ ਕੀਤਾ ਜਾਂਦਾ ਹੈ। ਕੰਮ ਦੀ ਇੰਨੀ ਲੰਮੀ ਮਿਆਦ ਵਿੱਚ ਵੀ ਲੋਕ ਵਿਚਲਤ ਨਹੀਂ ਹੋਏ ਹਨ, ਅਤੇ ਇਹ ਦਰਸਾਉਂਦਾ ਹੈ ਕਿ ਜਿੱਤਣ ਦਾ ਟੀਚਾ ਪ੍ਰਾਪਤ ਕਰਨ ਲਿਆ ਗਿਆ ਹੈ—ਇਹ ਜਿੱਤ ਲਏ ਜਾਣ ਦਾ ਤੱਥ ਹੈ। ਤਾਏ ਜਾਣਾ ਜਿੱਤੇ ਜਾਣ ਵਾਸਤੇ ਨਹੀਂ ਹੈ, ਸਗੋਂ ਸੰਪੂਰਣ ਕੀਤੇ ਜਾਣ ਲਈ ਹੈ। ਤਾਏ ਜਾਣ ਤੋਂ ਬਿਨਾਂ ਲੋਕਾਂ ਨੂੰ ਸੰਪੂਰਣ ਨਹੀਂ ਕੀਤਾ ਜਾ ਸਕਦਾ। ਇਸ ਲਈ ਤਾਏ ਜਾਣ ਦਾ ਕੰਮ ਸੱਚਮੁੱਚ ਵਡਮੁੱਲਾ ਹੈ! ਅੱਜ ਲੋਕਾਂ ਦੇ ਇੱਕ ਸਮੂਹ ਨੂੰ ਸੰਪੂਰਣ ਕੀਤਾ ਜਾ ਰਿਹਾ ਹੈ ਅਤੇ ਪ੍ਰਾਪਤ ਕੀਤਾ ਜਾ ਰਿਹਾ ਹੈ। ਧਰਤੀ ਉੱਪਰ ਉਨ੍ਹਾਂ ਦੀ ਛਵੀ ਬਦਲਣ ਬਾਰੇ ਹਰ ਚੀਜ਼ ਉਨ੍ਹਾਂ ’ਤੇ ਲਕਸ਼ਿਤ ਹੈ ਜੋ ਸੰਪੂਰਣ ਕੀਤੇ ਜਾ ਚੁੱਕੇ ਹਨ। ਜਿਨ੍ਹਾਂ ਲੋਕਾਂ ਨੂੰ ਸੰਪੂਰਣ ਨਹੀਂ ਕੀਤਾ ਗਿਆ ਹੈ ਉਹ ਪਰਮੇਸ਼ੁਰ ਦੇ ਵਾਦੀਆਂ ਨੂੰ ਪ੍ਰਾਪਤ ਕਰਨ ਦੇ ਯੋਗ ਨਹੀਂ ਹਨ।