ਅਧਿਆਇ 20

ਪਵਿੱਤਰ ਆਤਮਾ ਦਾ ਕੰਮ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ, ਤੁਹਾਨੂੰ ਇੱਕ ਬਿਲਕੁਲ ਨਵੇਂ ਖੇਤਰ ਵਿੱਚ ਲੈ ਕੇ ਆ ਰਿਹਾ ਹੈ, ਅਰਥਾਤ ਤੁਹਾਡੇ ਸਾਹਮਣੇ ਰਾਜ ਦੇ ਜੀਵਨ ਦੀ ਸੱਚਾਈ ਪਰਗਟ ਹੋ ਗਈ ਹੈ। ਪਵਿੱਤਰ ਆਤਮਾ ਦੁਆਰਾ ਕਹੇ ਗਏ ਵਚਨਾਂ ਨੇ ਸਿੱਧੇ ਤੁਹਾਡੇ ਦਿਲ ਦੀ ਗਹਿਰਾਈ ਨੂੰ ਪਰਗਟ ਕੀਤਾ ਹੈ, ਅਤੇ ਤੁਹਾਡੇ ਸਾਹਮਣੇ ਇੱਕ ਤੋਂ ਬਾਅਦ ਇੱਕ ਤਸਵੀਰ ਪਰਗਟ ਹੋ ਰਹੀ ਹੈ। ਜਿਨ੍ਹਾਂ ਲੋਕਾਂ ਨੂੰ ਧਾਰਮਿਕਤਾ ਦੀ ਭੁੱਖ ਅਤੇ ਪਿਆਸ ਹੈ, ਅਤੇ ਜੋ ਅਧੀਨ ਹੋਣ ਦਾ ਇਰਾਦਾ ਰੱਖਦੇ ਹਨ, ਉਹ ਯਕੀਨਨ ਸੀਯੋਨ ਵਿੱਚ ਬਣੇ ਰਹਿਣਗੇ ਅਤੇ ਨਵੇਂ ਯਰੂਸ਼ਲਮ ਵਿੱਚ ਰਹਿਣਗੇ; ਉਹ ਨਿਸ਼ਚੇ ਹੀ ਮਹਿਮਾ ਅਤੇ ਸਨਮਾਨ ਪ੍ਰਾਪਤ ਕਰਨਗੇ ਅਤੇ ਮੇਰੇ ਨਾਲ ਰਹਿ ਕੇ ਸੋਹਣੀਆਂ ਬਰਕਤਾਂ ਸਾਂਝੀਆਂ ਕਰਨਗੇ। ਇਸ ਸਮੇਂ ਆਤਮਕ ਸੰਸਾਰ ਦੇ ਕੁਝ ਰਹੱਸ ਹਨ ਜੋ ਤੁਸੀਂ ਅਜੇ ਨਹੀਂ ਦੇਖੇ ਹਨ, ਕਿਉਂਕਿ ਤੁਹਾਡੀਆਂ ਆਤਮਕ ਅੱਖਾਂ ਨਹੀਂ ਖੁੱਲ੍ਹੀਆਂ ਹਨ। ਸਾਰੀਆਂ ਚੀਜ਼ਾਂ ਪੂਰੀ ਤਰ੍ਹਾਂ ਅਦਭੁੱਤ ਹਨ; ਅਚੰਭੇ ਅਤੇ ਨਿਸ਼ਾਨ, ਅਤੇ ਅਜਿਹੀਆਂ ਚੀਜ਼ਾਂ ਜਿਨ੍ਹਾਂ ਬਾਰੇ ਲੋਕਾਂ ਨੇ ਕਦੇ ਸੋਚਿਆ ਵੀ ਨਹੀਂ, ਹੌਲੀ-ਹੌਲੀ ਸੱਚ ਹੋ ਜਾਣਗੀਆਂ। ਸਰਬਸ਼ਕਤੀਮਾਨ ਪਰਮੇਸ਼ੁਰ ਆਪਣੇ ਸਭ ਤੋਂ ਮਹਾਨ ਅਚੰਭੇ ਦਿਖਾਏਗਾ ਤਾਂ ਕਿ ਬ੍ਰਹਿਮੰਡ ਅਤੇ ਧਰਤੀ ਦਾ ਕੋਣਾ-ਕੋਣਾ ਅਤੇ ਸਾਰੀਆਂ ਕੌਮਾਂ ਅਤੇ ਸਾਰੇ ਲੋਕ ਉਨ੍ਹਾਂ ਨੂੰ ਆਪਣੀਆਂ ਅੱਖਾਂ ਨਾਲ ਦੇਖ ਸਕਣ, ਅਤੇ ਇਹ ਵੀ ਦੇਖਣ ਕਿ ਮੇਰਾ ਪ੍ਰਤਾਪ, ਧਾਰਮਿਕਤਾ, ਅਤੇ ਸਰਬਸ਼ਕਤੀਮਾਨਤਾ ਕਿਸ ਵਿੱਚ ਹੈ। ਉਹ ਦਿਨ ਨੇੜੇ ਆ ਰਿਹਾ ਹੈ! ਇਹ ਇੱਕ ਬੇਹੱਦ ਨਾਜ਼ੁਕ ਪਲ ਹੈ: ਕੀ ਤੂੰ ਪਿੱਛੇ ਹੱਟ ਜਾਏਂਗਾ, ਜਾਂ ਤੂੰ ਅੰਤ ਤਕ ਦ੍ਰਿੜ੍ਹ ਰਹੇਂਗਾ, ਅਤੇ ਕਦੇ ਵਾਪਸ ਨਹੀਂ ਮੁੜੇਂਗਾ? ਕਿਸੇ ਵੀ ਵਿਅਕਤੀ, ਘਟਨਾ, ਜਾਂ ਚੀਜ਼ ਵੱਲ ਨਾ ਦੇਖੋ; ਦੁਨੀਆ, ਆਪਣੇ ਪਤੀ, ਆਪਣੇ ਬੱਚਿਆਂ, ਜਾਂ ਜੀਵਨ ਬਾਰੇ ਆਪਣੇ ਭੁਲੇਖਿਆਂ ਨੂੰ ਨਾ ਦੇਖੋ। ਬਸ ਮੇਰੇ ਪਿਆਰ ਅਤੇ ਦਯਾ ਵੱਲ ਦੇਖੋ, ਅਤੇ ਦੇਖੋ ਕਿ ਮੈਂ ਤੁਹਾਨੂੰ ਪ੍ਰਾਪਤ ਕਰਨ ਦੀ ਕੀ ਕੀਮਤ ਚੁਕਾਈ ਹੈ, ਇਹ ਵੀ ਕਿ ਮੈਂ ਕੀ ਹਾਂ। ਇਹ ਗੱਲਾਂ ਤੁਹਾਨੂੰ ਉਤਸ਼ਾਹਤ ਕਰਨ ਲਈ ਕਾਫ਼ੀ ਹੋਣਗੀਆਂ।

ਸਮਾਂ ਬਹੁਤ ਕਰੀਬ ਹੈ, ਮੇਰੀ ਇੱਛਾ ਛੇਤੀ ਪੂਰੀ ਕੀਤੀ ਜਾਣੀ ਜ਼ਰੂਰੀ ਹੈ। ਮੈਂ ਉਨ੍ਹਾਂ ਦਾ ਤਿਆਗ ਨਹੀਂ ਕਰਾਂਗਾ ਜੋ ਮੇਰੇ ਨਾਂ ’ਤੇ ਹਨ; ਮੈਂ ਤੁਹਾਨੂੰ ਸਾਰਿਆਂ ਨੂੰ ਮਹਿਮਾ ਵਿੱਚ ਲਿਆਵਾਂਗਾ। ਪਰ, ਹੁਣ ਇਸ ਨੂੰ ਦੇਖਦੇ ਹੋਏ, ਇਹ ਇੱਕ ਨਾਜ਼ੁਕ ਘੜੀ ਹੈ; ਉਹ ਸਾਰੇ ਜੋ ਅਗਲਾ ਕਦਮ ਚੁੱਕਣ ਵਿੱਚ ਅਸਮਰਥ ਹਨ, ਬਾਕੀ ਸਾਰਾ ਜੀਵਨ ਵਿਰਲਾਪ ਕਰਨਗੇ ਅਤੇ ਪਛਤਾਉਣਗੇ, ਜਦਕਿ ਅਜਿਹੀ ਭਾਵਨਾ ਲਈ ਪਹਿਲਾਂ ਹੀ ਬਹੁਤ ਦੇਰ ਹੋ ਚੁੱਕੀ ਹੋਵੇਗੀ। ਇਸ ਸਮੇਂ, ਤੁਹਾਡੇ ਰੁਤਬਿਆਂ ਦੀ ਇਹ ਦੇਖਣ ਲਈ ਇੱਕ ਵਿਹਾਰਕ ਪਰਖ ਕੀਤੀ ਜਾ ਰਹੀ ਹੈ ਕਿ ਕਲੀਸਿਯਾ ਬਣਾਈ ਜਾ ਸਕਦੀ ਹੈ ਜਾਂ ਨਹੀਂ ਅਤੇ ਤੁਸੀਂ ਇੱਕ ਦੂਜੇ ਦੀ ਆਗਿਆ ਦਾ ਪਾਲਣ ਕਰ ਸਕਦੇ ਹੋ ਜਾਂ ਨਹੀਂ। ਇਸ ਨਜ਼ਰੀਏ ਤੋਂ ਦੇਖਿਆ ਜਾਏ, ਤਾਂ ਤੇਰੀ ਆਗਿਆਕਾਰਤਾ ਅਸਲ ਵਿੱਚ ਉਹ ਹੈ ਜਿਸ ਨੂੰ ਤੂੰ ਸੋਚ-ਵਿਚਾਰ ਕੇ ਚੁਣਦਾ ਹੈਂ; ਤੂੰ ਭਾਵੇਂ ਕਿਸੇ ਇੱਕ ਵਿਅਕਤੀ ਦੀ ਆਗਿਆ ਦਾ ਪਾਲਣ ਕਰ ਸਕੇਂ, ਪਰ ਦੂਜੇ ਦੀ ਆਗਿਆ ਦਾ ਪਾਲਣ ਕਰਨਾ ਤੈਨੂੰ ਅਜੇ ਵੀ ਮੁਸ਼ਕਲ ਲੱਗਦਾ ਹੈ। ਜਦੋਂ ਤੁਸੀਂ ਮਨੁੱਖੀ ਧਾਰਣਾਵਾਂ ’ਤੇ ਨਿਰਭਰ ਕਰਦੇ ਹੋ, ਤਾਂ ਅਸਲ ਵਿੱਚ ਤੁਹਾਡੇ ਆਗਿਆਕਾਰੀ ਹੋਣ ਦਾ ਕੋਈ ਤਰੀਕਾ ਨਹੀਂ ਹੈ। ਪਰ, ਪਰਮੇਸ਼ੁਰ ਦੇ ਵਿਚਾਰ ਹਮੇਸ਼ਾ ਮਨੁੱਖ ਦੇ ਵਿਚਾਰਾਂ ਤੋਂ ਅੱਗੇ ਰਹਿੰਦੇ ਹਨ! ਮਸੀਹ ਮੌਤ ਤਕ ਅਧੀਨ ਰਿਹਾ, ਅਤੇ ਉਸਨੇ ਸੂਲੀ ’ਤੇ ਮੌਤ ਪਾਈ। ਉਸ ਨੇ ਕੋਈ ਸ਼ਰਤਾਂ ਨਹੀਂ ਰੱਖੀਆਂ ਜਾਂ ਕੋਈ ਕਾਰਣ ਨਹੀਂ ਦੱਸੇ; ਜਦੋਂ ਤਕ ਇਹ ਉਸ ਦੇ ਪਿਤਾ ਦੀ ਇੱਛਾ ਸੀ, ਉਸ ਨੇ ਆਪਣੀ ਮਰਜ਼ੀ ਨਾਲ ਆਗਿਆ ਦਾ ਪਾਲਣ ਕੀਤਾ। ਆਗਿਆਕਾਰਤਾ ਦਾ ਤੇਰਾ ਮੌਜੂਦਾ ਪੱਧਰ ਬਹੁਤ ਹੀ ਸੀਮਿਤ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਕਹਿੰਦਾ ਹਾਂ, ਲੋਕਾਂ ਦਾ ਆਗਿਆ ਪਾਲਣ ਕਰਨਾ ਆਗਿਆਕਾਰਤਾ ਨਹੀਂ ਹੈ; ਸਗੋਂ ਇਸ ਦਾ ਅਰਥ ਹੈ ਪਵਿੱਤਰ ਆਤਮਾ ਦੇ ਕੰਮ ਦਾ ਆਗਿਆ ਪਾਲਣ ਕਰਨਾ, ਅਤੇ ਖੁਦ ਪਰਮੇਸ਼ੁਰ ਦਾ ਆਗਿਆ ਪਾਲਣ ਕਰਨਾ। ਮੇਰੇ ਵਚਨ ਤੁਹਾਨੂੰ ਅੰਦਰੋਂ ਨਵਾਂ ਬਣਾ ਰਹੇ ਹਨ ਅਤੇ ਬਦਲ ਰਹੇ ਹਨ; ਜੇ ਉਹ ਨਾ ਹੁੰਦੇ, ਤਾਂ ਕੌਣ ਕਿਸਦਾ ਆਗਿਆ ਪਾਲਣ ਕਰਦਾ? ਤੁਸੀਂ ਸਾਰੇ ਦੂਜੇ ਲੋਕਾਂ ਪ੍ਰਤੀ ਅਵੱਗਿਆਕਾਰੀ ਹੋ। ਤੁਹਾਨੂੰ ਇਹ ਸਮਝਣ ਲਈ ਸਮਾਂ ਕੱਢਣਾ ਹੋਏਗਾ—ਕਿ ਆਗਿਆਕਾਰਤਾ ਕੀ ਹੈ ਅਤੇ ਤੁਸੀਂ ਆਗਿਆਕਾਰਤਾ ਦਾ ਜੀਵਨ ਕਿਵੇਂ ਜੀ ਸਕਦੇ ਹੋ। ਤੁਹਾਨੂੰ ਮੇਰੇ ਸਾਹਮਣੇ ਹੋਰ ਜ਼ਿਆਦਾ ਆਉਣਾ ਹੋਏਗਾ, ਅਤੇ ਇਸ ਮਾਮਲੇ ’ਤੇ ਸੰਗਤੀ ਕਰਨੀ ਹੋਏਗੀ, ਅਤੇ ਹੌਲੀ-ਹੌਲੀ ਤੁਸੀਂ ਇਸ ਨੂੰ ਸਮਝ ਜਾਓਗੇ, ਇਸ ਤਰ੍ਹਾਂ ਆਪਣੇ ਅੰਦਰ ਦੀਆਂ ਧਾਰਣਾਵਾਂ ਅਤੇ ਵਿਕਲਪਾਂ ਨੂੰ ਤਿਆਗ ਦਿਓਗੇ। ਮੇਰੇ ਕੰਮ ਕਰਨ ਦੇ ਤਰੀਕੇ ਨੂੰ ਪੂਰੀ ਤਰ੍ਹਾਂ ਸਮਝ ਸਕਣਾ ਲੋਕਾਂ ਲਈ ਮੁਸ਼ਕਲ ਹੈ। ਗੱਲ ਇਹ ਨਹੀਂ ਹੈ ਕਿ ਲੋਕ ਕਿਨ੍ਹਾਂ ਰੂਪਾਂ ਵਿੱਚ ਚੰਗੇ ਜਾਂ ਸਮਰੱਥ ਹਨ; ਮੈਂ ਪਰਮੇਸ਼ੁਰ ਦੀ ਸਰਬਸ਼ਕਤੀਮਾਨਤਾ ਨੂੰ ਪਰਗਟ ਕਰਨ ਲਈ ਸਭ ਤੋਂ ਅਣਜਾਣ ਅਤੇ ਸਭ ਤੋਂ ਮਹੱਤਵਹੀਣ ਵਿਅਕਤੀ ਦਾ ਵੀ ਇਸਤੇਮਾਲ ਕਰ ਲੈਂਦਾ ਹਾਂ, ਜਦਕਿ ਉਸੇ ਸਮੇਂ ਲੋਕਾਂ ਦੀਆਂ ਕੁਝ ਧਾਰਣਾਵਾਂ, ਰਾਇ, ਅਤੇ ਵਿਕਲਪਾਂ ਨੂੰ ਪਲਟਾ ਦਿੰਦਾ ਹਾਂ। ਪਰਮੇਸ਼ੁਰ ਦੇ ਕਾਰਜ ਇੰਨੇ ਅਦਭੁੱਤ ਹਨ; ਕਿ ਉਹ ਮਨੁੱਖੀ ਮਨ ਦੀ ਕਲਪਨਾ ਕਰਨ ਦੀ ਸਮਰੱਥਾ ਤੋਂ ਪਰੇ ਹਨ!

ਜੇ ਤੂੰ ਸੱਚਮੁੱਚ ਅਜਿਹਾ ਵਿਅਕਤੀ ਬਣਨਾ ਚਾਹੁੰਦਾ ਹੈਂ ਜੋ ਮੇਰੇ ਲਈ ਗਵਾਹੀ ਦਿੰਦਾ ਹੈ, ਤਾਂ ਤੇਰੇ ਲਈ ਸ਼ੁੱਧਤਾ ਨਾਲ ਸੱਚਾਈ ਪ੍ਰਾਪਤ ਕਰਨਾ ਜ਼ਰੂਰੀ ਹੈ, ਨਾ ਕਿ ਗਲਤੀ ਨਾਲ। ਤੈਨੂੰ ਮੇਰੇ ਵਚਨਾਂ ਨੂੰ ਅਮਲ ਵਿੱਚ ਲਿਆਉਣ ’ਤੇ ਵਧੇਰੇ ਧਿਆਨ ਕੇਂਦਰਤ ਕਰਨਾ ਹੋਏਗਾ, ਅਤੇ ਆਪਣੇ ਜੀਵਨ ਨੂੰ ਤੇਜ਼ੀ ਨਾਲ ਪਰਿਪੱਕ ਬਣਾਉਣ ਦੀ ਕੋਸ਼ਿਸ਼ ਕਰਨੀ ਹੋਏਗੀ। ਉਨ੍ਹਾਂ ਚੀਜ਼ਾਂ ਦੀ ਤਲਾਸ਼ ਨਾ ਕਰ ਜਿਨ੍ਹਾਂ ਦੀ ਕੋਈ ਕੀਮਤ ਨਹੀਂ ਹੈ; ਜੋ ਤੇਰੇ ਜੀਵਨ ਦੀ ਪ੍ਰਗਤੀ ਲਈ ਲਾਹੇਵੰਦ ਨਹੀਂ ਹਨ। ਤੈਨੂੰ ਸਿਰਫ਼ ਉਦੋਂ ਹੀ ਬਣਾਇਆ ਜਾ ਸਕਦਾ ਹੈ ਜਦੋਂ ਤੇਰਾ ਜੀਵਨ ਪਰਿਪੱਕ ਹੋ ਜਾਵੇ; ਅਤੇ ਸਿਰਫ਼ ਤਾਂ ਹੀ ਤੈਨੂੰ ਰਾਜ ਵਿੱਚ ਲਿਆਂਦਾ ਜਾ ਸਕਦਾ ਹੈ—ਇਹ ਨਿਰਵਿਵਾਦ ਹੈ। ਮੈਂ ਤੈਨੂੰ ਅਜੇ ਹੋਰ ਵੀ ਕੁਝ ਕਹਿਣਾ ਚਾਹੁੰਦਾ ਹਾਂ; ਮੈਂ ਤੈਨੂੰ ਬਹੁਤ ਕੁਝ ਦਿੱਤਾ ਹੈ, ਪਰ ਅਸਲ ਵਿੱਚ ਤੂੰ ਕਿੰਨਾ ਸਮਝਦਾ ਹੈਂ? ਮੈਂ ਜੋ ਕਹਿੰਦਾ ਹਾਂ ਉਸ ਵਿੱਚੋਂ ਕਿੰਨਾ ਤੇਰੇ ਜੀਵਨ ਦੀ ਸੱਚਾਈ ਬਣਿਆ ਹੈ? ਮੈਂ ਜੋ ਕਹਿੰਦਾ ਹਾਂ, ਉਸ ਵਿੱਚੋਂ ਕਿੰਨਾ ਤੂੰ ਵਿਹਾਰ ਰਾਹੀਂ ਪਰਗਟ ਕਰ ਰਿਹਾ ਹੈਂ? ਬਾਂਸ ਦੀ ਟੋਕਰੀ ਨਾਲ ਪਾਣੀ ਕੱਢਣ ਦੀ ਕੋਸ਼ਿਸ਼ ਨਾ ਕਰ; ਅੰਤ ਵਿੱਚ ਸਿਵਾਏ ਖਾਲੀਪਣ ਦੇ, ਤੈਨੂੰ ਕੁਝ ਹਾਸਲ ਨਹੀਂ ਹੋਏਗਾ। ਦੂਜਿਆਂ ਨੇ ਬੜੀ ਅਸਾਨੀ ਨਾਲ ਅਸਲ ਲਾਭ ਪ੍ਰਾਪਤ ਕੀਤੇ ਹਨ; ਪਰ ਤੇਰੇ ਬਾਰੇ ਕੀ? ਜੇ ਤੂੰ ਨਿਹੱਥਾ ਹੈਂ ਅਤੇ ਤੇਰੇ ਕੋਲ ਕੋਈ ਹਥਿਆਰ ਨਹੀਂ ਹਨ ਤਾਂ ਕੀ ਤੂੰ ਸ਼ਤਾਨ ਨੂੰ ਹਰਾ ਸਕਦਾ ਹੈਂ? ਤੈਨੂੰ ਆਪਣੇ ਜੀਵਨ ਵਿੱਚ ਮੇਰੇ ਵਚਨਾਂ ’ਤੇ ਵਧੇਰੇ ਨਿਰਭਰ ਰਹਿਣਾ ਹੋਏਗਾ, ਕਿਉਂਕਿ ਉਹ ਸਵੈ-ਰੱਖਿਆ ਲਈ ਬਿਹਤਰੀਨ ਹਥਿਆਰ ਹਨ। ਤੈਨੂੰ ਧਿਆਨ ਦੇਣਾ ਚਾਹੀਦਾ ਹੈ: ਮੇਰੇ ਵਚਨਾਂ ਨੂੰ ਆਪਣੀ ਸੰਪਤੀ ਵਾਂਗ ਨਾ ਦੇਖ; ਜੇ ਤੂੰ ਉਨ੍ਹਾਂ ਨੂੰ ਨਹੀਂ ਸਮਝਦਾ, ਜੇ ਤੂੰ ਉਨ੍ਹਾਂ ਦੀ ਭਾਲ ਨਹੀਂ ਕਰਦਾ, ਅਤੇ ਜੇ ਤੂੰ ਉਨ੍ਹਾਂ ਨੂੰ ਸਮਝਣ ਜਾਂ ਉਨ੍ਹਾਂ ਬਾਰੇ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕਰਦਾ, ਅਤੇ ਉਸ ਦੀ ਬਜਾਏ ਆਤਮ-ਸੰਤੁਸ਼ਟ ਅਤੇ ਆਤਮ-ਤ੍ਰਿਪਤ ਰਹਿੰਦਾ ਹੈਂ, ਤਾਂ ਤੂੰ ਨੁਕਸਾਨ ਉਠਾਏਂਗਾ। ਇਸ ਸਮੇਂ ਤੈਨੂੰ ਇਸ ਤੋਂ ਸਬਕ ਸਿੱਖਣਾ ਚਾਹੀਦਾ ਹੈ, ਅਤੇ ਤੈਨੂੰ ਆਪਣੇ ਆਪ ਨੂੰ ਅਲੱਗ ਰੱਖ ਕੇ ਆਪਣੀਆਂ ਕਮੀਆਂ ਦੂਰ ਕਰਨ ਕਰਨ ਲਈ ਦੂਜਿਆਂ ਦੀਆਂ ਤਾਕਤਾਂ ਤੋਂ ਲਾਭ ਉਠਾਉਣਾ ਹੋਏਗਾ; ਸਿਰਫ਼ ਉਹੀ ਨਾ ਕਰ ਜੋ ਤੂੰ ਚਾਹੁੰਦਾ ਹੈਂ। ਸਮਾਂ ਕਿਸੇ ਦੀ ਉਡੀਕ ਨਹੀਂ ਕਰਦਾ। ਤੇਰੇ ਭਰਾਵਾਂ ਅਤੇ ਭੈਣਾਂ ਦਾ ਜੀਵਨ ਦਿਨ-ਬ-ਦਿਨ ਵਿਕਸਿਤ ਹੋ ਰਿਹਾ ਹੈ; ਉਹ ਸਾਰੇ ਤਬਦੀਲੀ ਦਾ ਅਨੁਭਵ ਕਰ ਰਹੇ ਹਨ ਅਤੇ ਨਿੱਤ ਨਵੇਂ ਹੋ ਰਹੇ ਹਨ। ਤੇਰੇ ਭਰਾਵਾਂ ਅਤੇ ਭੈਣਾਂ ਦੀ ਤਾਕਤ ਵੱਧ ਰਹੀ ਹੈ, ਅਤੇ ਇਹ ਇੱਕ ਸ਼ਾਨਦਾਰ ਗੱਲ ਹੈ! ਮੰਜ਼ਿਲ ਵੱਲ ਦੌੜ; ਕੋਈ ਕਿਸੇ ਹੋਰ ਦਾ ਧਿਆਨ ਨਹੀਂ ਰੱਖ ਸਕੇਗਾ। ਮੇਰੇ ਨਾਲ ਸਹਿਯੋਗ ਕਰਨ ਲਈ ਬਸ ਖੁਦ ਦੀਆਂ ਵਿਅਕਤੀਗਤ ਕੋਸ਼ਿਸ਼ਾਂ ਕਰ। ਜਿਨ੍ਹਾਂ ਕੋਲ ਦਰਸ਼ਣ ਹੈ, ਜਿਨ੍ਹਾਂ ਕੋਲ ਅੱਗੇ ਵਧਣ ਦਾ ਰਾਹ ਹੈ, ਜੋ ਨਿਰਾਸ਼ ਨਹੀਂ ਹਨ, ਅਤੇ ਜੋ ਹਮੇਸ਼ਾ ਅੱਗੇ ਵੱਲ ਦੇਖਦੇ ਹਨ, ਬੇਸ਼ੱਕ ਉਨ੍ਹਾਂ ਦਾ ਜਿੱਤਣਾ ਤੈਅ ਹੈ। ਇਹ ਇੱਕ ਨਾਜ਼ੁਕ ਪਲ ਹੈ। ਯਕੀਨੀ ਬਣਾ ਕਿ ਤੂੰ ਨਿਰਾਸ਼ ਜਾਂ ਨਿਰ-ਉਤਸ਼ਾਹਤ ਨਹੀਂ ਹੋਵੇਂਗਾ; ਤੈਨੂੰ ਹਰ ਚੀਜ਼ ਵਿੱਚ ਅੱਗੇ ਵੱਲ ਦੇਖਣਾ ਹੋਏਗਾ, ਅਤੇ ਪਿੱਛੇ ਵੱਲ ਨਾ ਮੁੜ। ਤੈਨੂੰ ਸਭ ਕੁਝ ਤਿਆਗਣਾ ਹੋਏਗਾ, ਸਾਰੀਆਂ ਉਲਝਣਾਂ ਨੂੰ ਛੱਡਣਾ ਹੋਏਗਾ, ਅਤੇ ਆਪਣੀ ਸਾਰੀ ਤਾਕਤ ਨਾਲ ਕੋਸ਼ਿਸ਼ ਕਰਨੀ ਹੋਏਗੀ। ਜਦੋਂ ਤਕ ਤੇਰੇ ਅੰਦਰ ਇੱਕ ਵੀ ਸਾਹ ਬਾਕੀ ਹੈ, ਤੈਨੂੰ ਅੰਤ ਤਕ ਡਟੇ ਰਹਿਣਾ ਹੋਏਗਾ; ਇਹੀ ਇੱਕ ਤਰੀਕਾ ਹੈ, ਜਿਸ ਨਾਲ ਤੂੰ ਸ਼ਲਾਘਾ ਦੇ ਕਾਬਲ ਬਣੇਂਗਾ।

ਪਿਛਲਾ: ਅਧਿਆਇ 17

ਅਗਲਾ: ਅਧਿਆਇ 21

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ