ਅਧਿਆਇ 21
ਪਵਿੱਤਰ ਆਤਮਾ ਦਾ ਕੰਮ ਹੁਣ ਤੁਹਾਨੂੰ ਇੱਕ ਨਵੇਂ ਸਵਰਗ ਵਿੱਚ ਅਤੇ ਇੱਕ ਨਵੀਂ ਧਰਤੀ ’ਤੇ ਲੈ ਆਇਆ ਹੈ। ਸਭ ਕੁਝ ਨਵਾਂ ਕੀਤਾ ਜਾ ਰਿਹਾ ਹੈ, ਸਭ ਕੁਝ ਮੇਰੇ ਹੱਥਾਂ ਵਿੱਚ ਹੈ, ਸਭ ਕੁਝ ਨਵੇਂ ਸਿਰੇ ਤੋਂ ਸ਼ੁਰੂ ਹੋ ਰਿਹਾ ਹੈ! ਆਪਣੀਆਂ ਧਾਰਣਾਵਾਂ ਕਾਰਣ ਲੋਕ ਇਸ ਨੂੰ ਸਮਝਣ ਵਿੱਚ ਅਸਮਰਥ ਹਨ, ਅਤੇ ਇਹ ਉਨ੍ਹਾਂ ਨੂੰ ਬੇਮਤਲਬ ਲੱਗਦਾ ਹੈ, ਪਰ ਇਹ ਮੈਂ ਹਾਂ ਜੋ ਕੰਮ ਕਰ ਰਿਹਾ ਹਾਂ, ਅਤੇ ਇਸ ਵਿੱਚ ਮੇਰੀ ਬੁੱਧ ਸ਼ਾਮਲ ਹੈ। ਇਸ ਲਈ ਤੁਹਾਨੂੰ ਸਿਰਫ਼ ਆਪਣੀਆਂ ਸਾਰੀਆਂ ਧਾਰਣਾਵਾਂ ਅਤੇ ਵਿਚਾਰ ਛੱਡਣ, ਅਤੇ ਅਧੀਨਤਾਈ ਵਿੱਚ ਪਰਮੇਸ਼ੁਰ ਦੇ ਵਚਨਾਂ ਨੂੰ ਖਾਣ ਅਤੇ ਪੀਣ ਨਾਲ ਸਰੋਕਾਰ ਰੱਖਣਾ ਚਾਹੀਦਾ ਹੈ; ਕਿਸੇ ਕਿਸਮ ਦਾ ਸ਼ੱਕ ਨਹੀਂ ਰੱਖਣਾ ਚਾਹੀਦਾ। ਕਿਉਂਕਿ ਮੈਂ ਇਸ ਤਰ੍ਹਾਂ ਨਾਲ ਕੰਮ ਕਰ ਰਿਹਾ ਹਾਂ, ਇਸ ਲਈ ਮੈਂ ਇੱਕ ਪਵਿੱਤਰ ਜ਼ਿੰਮੇਵਾਰੀ ਚੁੱਕਾਂਗਾ। ਅਸਲ ਵਿੱਚ, ਲੋਕਾਂ ਨੂੰ ਇੱਕ ਵਿਸ਼ੇਸ਼ ਤਰੀਕੇ ਦਾ ਹੋਣ ਦੀ ਲੋੜ ਨਹੀਂ ਹੈ। ਸਗੋਂ, ਇਹ ਪਰਮੇਸ਼ੁਰ ਹੈ, ਜੋ ਆਪਣੇ ਸਰਬ ਸ਼ਕਤੀਸ਼ਾਲੀ ਹੋਣ ਨੂੰ ਪਰਗਟ ਕਰਦੇ ਹੋਏ ਕਰਾਮਾਤੀ ਚੀਜ਼ਾਂ ਕਰ ਰਿਹਾ ਹੈ। ਲੋਕਾਂ ਨੂੰ ਸ਼ੇਖੀ ਨਹੀਂ ਮਾਰਨੀ ਚਾਹੀਦੀ ਜਦੋਂ ਤਕ ਕਿ ਉਹ ਪਰਮੇਸ਼ੁਰ ਬਾਰੇ ਨਾ ਬੋਲ ਰਹੇ ਹੋਣ। ਨਹੀਂ ਤਾਂ ਤੁਸੀਂ ਨੁਕਸਾਨ ਉਠਾਓਗੇ। ਪਰਮੇਸ਼ੁਰ ਲੋੜਵੰਦਾਂ ਨੂੰ ਧੂੜ ਤੋਂ ਉਠਾਉਂਦਾ ਹੈ; ਨਿਮਰ ਨੂੰ ਉੱਚਾ ਬਣਾਉਣਾ ਹੋਏਗਾ। ਮੈਂ ਸਰਬਵਿਆਪੀ ਕਲੀਸਿਯਾ ਨੂੰ ਸ਼ਾਸਿਤ ਕਰਨ, ਸਾਰੀਆਂ ਕੌਮਾਂ ਅਤੇ ਸਾਰੇ ਲੋਕਾਂ ਨੂੰ ਸ਼ਾਸਿਤ ਕਰਨ ਲਈ ਆਪਣੀ ਬੁੱਧ ਨੂੰ ਇਸ ਦੇ ਸਾਰੇ ਰੂਪਾਂ ਵਿੱਚ ਇਸਤੇਮਾਲ ਕਰਾਂਗਾ, ਤਾਂ ਕਿ ਉਹ ਸਭ ਮੇਰੇ ਅੰਦਰ ਹੋਣ, ਅਤੇ ਤਾਂ ਕਿ ਕਲੀਸਿਯਾ ਵਿੱਚ ਮੌਜੂਦ ਤੁਸੀਂ ਸਾਰੇ ਮੇਰੇ ਅਧੀਨ ਹੋ ਸਕੋ। ਜੋ ਪਹਿਲਾਂ ਆਗਿਆ ਪਾਲਣ ਨਹੀਂ ਕਰਦੇ ਸੀ ਉਨ੍ਹਾਂ ਨੂੰ ਹੁਣ ਮੇਰੇ ਸਾਹਮਣੇ ਆਗਿਆਕਾਰੀ ਹੋਣਾ ਪਏਗਾ, ਇੱਕ ਦੂਜੇ ਦੇ ਅਧੀਨ ਹੋਣਾ ਪਏਗਾ, ਇੱਕ ਦੂਜੇ ਨੂੰ ਸਹਿਣ ਕਰਨਾ ਪਏਗਾ; ਤੁਹਾਡੇ ਜੀਵਨ ਇੱਕ ਦੂਜੇ ਨਾਲ ਜੁੜੇ ਹੋਣੇ ਜ਼ਰੂਰੀ ਹਨ, ਅਤੇ ਤੁਹਾਨੂੰ ਇੱਕ ਦੂਜੇ ਨਾਲ ਪਿਆਰ ਕਰਨਾ ਪਏਗਾ, ਸਾਰਿਆਂ ਨੂੰ ਆਪਣੀਆਂ ਕਮੀਆਂ ਦੂਰ ਕਰਨ ਲਈ ਇੱਕ ਦੂਜੇ ਦੇ ਮਜ਼ਬੂਤ ਗੁਣਾਂ ਦੀ ਵਰਤੋਂ ਕਰਦੇ ਹੋਏ, ਤਾਲਮੇਲ ਨਾਲ ਸੇਵਾ ਕਰਨੀ ਪਏਗੀ। ਇਸ ਤਰ੍ਹਾਂ ਕਲੀਸਿਯਾ ਦਾ ਨਿਰਮਾਣ ਹੋਏਗਾ, ਅਤੇ ਸ਼ਤਾਨ ਨੂੰ ਸ਼ੋਸ਼ਣ ਕਰਨ ਦਾ ਕੋਈ ਮੌਕਾ ਨਹੀਂ ਮਿਲੇਗਾ। ਸਿਰਫ਼ ਤਾਂ ਹੀ ਮੇਰੀ ਪ੍ਰਬੰਧਨ ਯੋਜਨਾ ਨਾਕਾਮ ਨਹੀਂ ਹੋਏਗੀ। ਇੱਥੇ ਮੈਂ ਤੁਹਾਨੂੰ ਇੱਕ ਹੋਰ ਚੇਤਾ ਕਰਾ ਦਿਆਂ। ਆਪਣੇ ਅੰਦਰ ਇਸ ਵਜ੍ਹਾ ਕਰਕੇ ਗਲਤਫ਼ਹਿਮੀਆਂ ਪੈਦਾ ਨਾ ਹੋਣ ਦੇਈਂ ਕਿਉਂਕਿ ਫਲਾਣੇ ਵਿਅਕਤੀ ਦਾ ਇੱਕ ਖਾਸ ਢੰਗ ਹੈ, ਜਾਂ ਉਸ ਨੇ ਫਲਾਣੇ ਤਰੀਕੇ ਨਾਲ ਵਿਹਾਰ ਕੀਤਾ, ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਤੂੰ ਆਪਣੀ ਆਤਮਕ ਸਥਿਤੀ ਵਿੱਚ ਪਤਿਤ ਹੋ ਜਾਂਦਾ ਹੈਂ। ਜਿਵੇਂ ਕਿ ਮੈਂ ਦੇਖਦਾ ਹਾਂ, ਇਹ ਉਚਿਤ ਨਹੀਂ ਹੈ, ਇਹ ਇੱਕ ਬੇਕਾਰ ਗੱਲ ਹੈ। ਕੀ ਜਿਸ ਉੱਪਰ ਤੂੰ ਵਿਸ਼ਵਾਸ ਕਰਦਾ ਹੈਂ ਉਹ ਪਰਮੇਸ਼ੁਰ ਨਹੀਂ ਹੈ? ਇਹ ਕੋਈ ਵਿਅਕਤੀ ਨਹੀਂ ਹੈ। ਕਾਰਜ ਇੱਕੋ ਜਿਹੇ ਨਹੀਂ ਹਨ। ਇੱਕ ਸਰੀਰ ਹੈ। ਹਰ ਕੋਈ ਆਪਣਾ ਫ਼ਰਜ਼ ਨਿਭਾਉਂਦਾ ਹੈ, ਹਰ ਕੋਈ ਆਪਣੀ ਜਗ੍ਹਾ ’ਤੇ ਹੈ ਅਤੇ ਆਪਣਾ ਬਿਹਤਰੀਨ ਕਰ ਰਿਹਾ ਹੈ—ਹਰੇਕ ਚੰਗਿਆੜੀ ਲਈ ਚਾਨਣ ਦੀ ਇੱਕ ਚਮਕ ਹੈ—ਅਤੇ ਜੀਵਨ ਵਿੱਚ ਪਰਿਪੱਕਤਾ ਦੀ ਭਾਲ ਕਰ ਰਿਹਾ ਹੈ। ਇਸ ਤਰ੍ਹਾਂ ਮੈਂ ਸੰਤੁਸ਼ਟ ਹੋਵਾਂਗਾ।
ਤੁਹਾਨੂੰ ਸਿਰਫ਼ ਮੇਰੇ ਸਾਹਮਣੇ ਸ਼ਾਂਤੀਪੂਰਣ ਰਹਿਣ ਬਾਰੇ ਚਿੰਤਾ ਕਰਨੀ ਹੋਏਗੀ। ਮੇਰੇ ਨਾਲ ਨਜ਼ਦੀਕੀ ਸੰਗਤ ਵਿੱਚ ਰਹੋ, ਜਿੱਥੇ ਤੁਹਾਨੂੰ ਸਮਝ ਨਾ ਆਏ ਉੱਥੇ ਜ਼ਿਆਦਾ ਭਾਲ ਕਰੋ, ਪ੍ਰਾਰਥਨਾਵਾਂ ਕਰੋ, ਅਤੇ ਮੇਰੇ ਸਮੇਂ ਦੀ ਉਡੀਕ ਕਰੋ। ਆਤਮਾ ਦੇ ਜ਼ਰੀਏ ਸਭ ਕੁਝ ਸਪਸ਼ਟ ਦੇਖੋ। ਲਾਪਰਵਾਹੀ ਨਾਲ ਕੰਮ ਨਾ ਕਰੋ, ਤਾਂ ਕਿ ਖੁਦ ਨੂੰ ਭਟਕਣ ਤੋਂ ਬਚਾ ਸਕੋ। ਸਿਰਫ਼ ਇਸੇ ਤਰ੍ਹਾਂ ਹੀ ਤੇਰਾ ਮੇਰੇ ਵਚਨਾਂ ਨੂੰ ਖਾਣਾ ਅਤੇ ਪੀਣਾ ਸਫਲ ਹੋਏਗਾ। ਮੇਰੇ ਵਚਨਾਂ ਨੂੰ ਅਕਸਰ ਖਾ ਅਤੇ ਪੀ, ਮੈਂ ਜੋ ਕਿਹਾ ਹੈ ਉਸ ਉੱਪਰ ਵਿਚਾਰ ਕਰ, ਮੇਰੇ ਵਚਨਾਂ ’ਤੇ ਅਮਲ ਕਰਨ ਵੱਲ ਧਿਆਨ ਦੇ, ਅਤੇ ਮੇਰੇ ਵਚਨਾਂ ਦੀ ਸੱਚਾਈ ਨੂੰ ਵਿਹਾਰ ਰਾਹੀਂ ਪਰਗਟ ਕਰ; ਇਹ ਮੁੱਖ ਮੁੱਦਾ ਹੈ। ਕਲੀਸਿਯਾ ਦੇ ਨਿਰਮਾਣ ਦੀ ਪ੍ਰਕਿਰਿਆ ਜੀਵਨ ਦੇ ਵਿਕਾਸ ਦੀ ਪ੍ਰਕਿਰਿਆ ਵੀ ਹੈ। ਜੇ ਤੇਰੇ ਜੀਵਨ ਦਾ ਵਿਕਾਸ ਰੁੱਕ ਜਾਂਦਾ ਹੈ, ਤਾਂ ਤੇਰਾ ਨਿਰਮਾਣ ਨਹੀਂ ਕੀਤਾ ਜਾ ਸਕਦਾ। ਸੁਭਾਵਕਤਾ ’ਤੇ, ਦੇਹ ’ਤੇ, ਉਤਸ਼ਾਹ ’ਤੇ, ਯੋਗਦਾਨਾਂ ’ਤੇ, ਯੋਗਤਾਵਾਂ ’ਤੇ ਨਿਰਭਰਤਾ; ਭਾਵੇਂ ਤੂੰ ਕਿੰਨਾ ਵੀ ਚੰਗਾ ਕਿਉਂ ਨਾ ਹੋਵੇ, ਜੇ ਤੂੰ ਇਨ੍ਹਾਂ ਚੀਜ਼ਾਂ ’ਤੇ ਨਿਰਭਰ ਕਰੇਂਗਾ ਤਾਂ ਤੇਰਾ ਨਿਰਮਾਣ ਨਹੀਂ ਕੀਤਾ ਜਾਏਗਾ। ਤੈਨੂੰ ਜੀਵਨ ਦੇ ਵਚਨਾਂ ਅੰਦਰ ਜੀਉਣਾ ਹੋਏਗਾ, ਪਵਿੱਤਰ ਆਤਮਾ ਦੇ ਅੰਦਰੂਨੀ ਚਾਨਣ ਅਤੇ ਪਰਕਾਸ਼ ਅੰਦਰ ਜੀਉਣਾ ਹੋਏਗਾ, ਆਪਣੀ ਅਸਲ ਸਥਿਤੀ ਨੂੰ ਜਾਣਨਾ ਹੋਏਗਾ, ਅਤੇ ਇੱਕ ਬਦਲਿਆ ਹੋਇਆ ਵਿਅਕਤੀ ਬਣਨਾ ਹੋਏਗਾ। ਤੈਨੂੰ ਆਤਮਾ ਵਿੱਚ ਇੱਕੋ ਜਿਹੀ ਅੰਤਰਦ੍ਰਿਸ਼ਟੀ ਰੱਖਣੀ ਹੋਏਗੀ, ਨਵੀਂ ਸੋਝੀ ਲਿਆਉਣੀ ਹੋਏਗੀ, ਅਤੇ ਨਵੇਂ ਚਾਨਣ ਨਾਲ ਵਧਦੇ ਰਹਿਣ ਦੇ ਯੋਗ ਹੋਣਾ ਹੋਏਗਾ। ਤੈਨੂੰ ਲਗਾਤਾਰ ਮੇਰੇ ਨੇੜੇ ਆਉਣ ਅਤੇ ਮੇਰੇ ਨਾਲ ਗੱਲਬਾਤ ਕਰਨ ਦੇ ਯੋਗ ਹੋਣਾ ਹੋਏਗਾ, ਰੋਜ਼ਾਨਾ ਜੀਵਨ ਦੇ ਕੰਮਾਂ ਨੂੰ ਮੇਰੇ ਵਚਨਾਂ ’ਤੇ ਅਧਾਰਤ ਕਰਨ ਦੇ ਸਮਰੱਥ ਹੋਣਾ ਹੋਏਗਾ, ਹਰ ਕਿਸਮ ਦੇ ਲੋਕਾਂ, ਘਟਨਾਵਾਂ ਅਤੇ ਚੀਜ਼ਾਂ ਨੂੰ ਮੇਰੇ ਵਚਨਾਂ ਦੇ ਅਧਾਰ ’ਤੇ ਸਹੀ ਤਰੀਕੇ ਨਾਲ ਨਿਪਟਣ ਦੇ ਯੋਗ ਹੋਣਾ ਹੋਏਗਾ, ਮੇਰੇ ਵਚਨਾਂ ਨੂੰ ਆਪਣੇ ਮਿਆਰ ਵਜੋਂ ਸਮਝਣਾ ਹੋਏਗਾ ਅਤੇ ਆਪਣੇ ਜੀਵਨ ਦੀਆਂ ਸਾਰੀਆਂ ਗਤੀਵਿਧੀਆਂ ਵਿੱਚ ਮੇਰੇ ਸੁਭਾਅ ਨੂੰ ਵਿਹਾਰ ਰਾਹੀਂ ਪਰਗਟ ਕਰਨਾ ਹੋਏਗਾ।
ਜੇ ਤੂੰ ਮੇਰੀ ਇੱਛਾ ਦੀ ਥਾਹ ਪਾਉਣਾ ਅਤੇ ਖਿਆਲ ਰੱਖਣਾ ਚਾਹੁੰਦਾ ਹੈਂ, ਤਾਂ ਤੈਨੂੰ ਮੇਰੇ ਵਚਨਾਂ ’ਤੇ ਧਿਆਨ ਦੇਣਾ ਹੋਏਗਾ। ਕਾਹਲੀ ਵਿੱਚ ਕੰਮ ਨਾ ਕਰ। ਉਹ ਸਭ ਜੋ ਮੈਨੂੰ ਸਵੀਕਾਰ ਨਹੀਂ ਹੈ, ਉਸਦਾ ਅੰਤ ਬੁਰਾ ਹੋਏਗਾ। ਬਰਕਤਾਂ ਸਿਰਫ਼ ਉਸ ਵਿੱਚ ਆਉਂਦੀਆਂ ਹਨ, ਜਿਸਦੀ ਮੈਂ ਪ੍ਰਸ਼ੰਸਾ ਕੀਤੀ ਹੈ। ਜੇ ਮੈਂ ਕਹਿੰਦਾ ਹਾਂ, ਤਾਂ ਇਹ ਹੋਏਗਾ। ਜੇ ਮੈਂ ਹੁਕਮ ਦਿੰਦਾ ਹਾਂ, ਤਾਂ ਇਹ ਅਟੱਲ ਰਹੇਗਾ। ਮੈਨੂੰ ਕ੍ਰੋਧ ਦੁਆਉਣ ਤੋਂ ਬਚਣ ਲਈ, ਤੈਨੂੰ ਉਹ ਬਿਲਕੁਲ ਨਹੀਂ ਕਰਨਾ ਚਾਹੀਦਾ ਜਿਸ ਦੀ ਮੈਂ ਇਜਾਜ਼ਤ ਨਹੀਂ ਦਿੱਤੀ ਹੈ। ਜੇ ਤੂੰ ਅਜਿਹਾ ਕਰਦਾ ਹੈਂ, ਤਾਂ ਤੈਨੂੰ ਪਛਤਾਉਣ ਦਾ ਵੀ ਸਮਾਂ ਨਹੀਂ ਮਿਲੇਗਾ!