ਅਧਿਆਇ 22

ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨਾ ਕੋਈ ਆਸਾਨ ਕੰਮ ਨਹੀਂ ਹੈ। ਤੁਸੀਂ ਗੜਬੜ ਕਰਦੇ ਰਹਿੰਦੇ ਹੋ, ਹਰ ਚੀਜ਼ ਖਾਂਦੇ ਹੋ ਅਤੇ ਸੋਚਦੇ ਹੋ ਕਿ ਇਹ ਸਭ ਕਿੰਨਾ ਦਿਲਚਸਪ ਹੈ, ਕਿੰਨਾ ਸੁਆਦ! ਕੁਝ ਲੋਕ ਹਨ ਜੋ ਅਜੇ ਵੀ ਇਸ ਦੀ ਤਾਰੀਫ਼ ਕਰ ਰਹੇ ਹਨ—ਉਨ੍ਹਾਂ ਦੀ ਆਤਮਾ ਵਿੱਚ ਕੋਈ ਸਮਝਦਾਰੀ ਨਹੀਂ ਹੈ। ਇਹ ਤੁਹਾਡੇ ਲਈ ਡੂੰਘਾ ਵਿਸ਼ਲੇਸ਼ਣ ਕਰਨ ਲਾਇਕ ਅਨੁਭਵ ਹੈ। ਅੰਤ ਦੇ ਦਿਨਾਂ ਵਿੱਚ, ਹਰ ਕਿਸਮ ਦੀਆਂ ਆਤਮਾਵਾਂ ਆਪਣੀਆਂ ਭੂਮਿਕਾਵਾਂ ਨਿਭਾਉਣ ਲਈ ਉਭਰਦੀਆਂ ਹਨ, ਖੁੱਲ੍ਹੇ ਤੌਰ ’ਤੇ ਪਰਮੇਸ਼ੁਰ ਦੇ ਬੱਚਿਆਂ ਦੀ ਪ੍ਰਗਤੀ ਦਾ ਵਿਰੋਧ ਕਰਦੀਆਂ ਹਨ ਅਤੇ ਕਲੀਸਿਯਾ ਦੇ ਨਿਰਮਾਣ ਨੂੰ ਢਾਹ ਲਾਉਣ ਵਿੱਚ ਸ਼ਾਮਲ ਹੁੰਦੀਆਂ ਹਨ। ਜੇ ਤੁਸੀਂ ਇਸ ਨੂੰ ਹਲਕੇ ਵਿੱਚ ਲੈਂਦੇ ਹੋ ਅਤੇ ਸ਼ਤਾਨ ਨੂੰ ਕੰਮ ਕਰਨ ਦੇ ਮੌਕੇ ਦਿੰਦੇ ਹੋ, ਤਾਂ ਇਹ ਕਲੀਸਿਯਾ ਵਿੱਚ ਗੜਬੜ ਪੈਦਾ ਕਰੇਗਾ, ਲੋਕ ਘਬਰਾ ਜਾਣਗੇ ਅਤੇ ਨਿਰਾਸ਼ ਮਹਿਸੂਸ ਕਰਨਗੇ, ਅਤੇ ਗੰਭੀਰ ਮਾਮਲਿਆਂ ਵਿੱਚ ਲੋਕ ਆਪਣੇ ਦਰਸ਼ਣ ਗੁਆ ਬੈਠਣਗੇ। ਇਸ ਤਰ੍ਹਾਂ, ਮੇਰੇ ਦੁਆਰਾ ਕਈ ਸਾਲਾਂ ਤਕ ਅਦਾ ਕੀਤੀ ਗਈ ਮਿਹਨਤ ਭਰੀ ਕੀਮਤ ਵਿਅਰਥ ਹੋ ਜਾਏਗੀ।

ਉਹ ਸਮਾਂ ਜਦੋਂ ਕਲੀਸਿਯਾ ਦਾ ਨਿਰਮਾਣ ਕੀਤਾ ਜਾਣਾ ਹੁੰਦਾ ਹੈ ਸ਼ਤਾਨ ਦੇ ਜਨੂਨ ਦੇ ਚਰਮ ਤਕ ਪਹੁੰਚਣ ਦਾ ਸਮਾਂ ਵੀ ਹੁੰਦਾ ਹੈ। ਸ਼ਤਾਨ ਵਾਰ-ਵਾਰ ਕੁਝ ਲੋਕਾਂ ਦੇ ਜ਼ਰੀਏ ਪਰੇਸ਼ਾਨੀਆਂ ਅਤੇ ਵਿਘਨ ਪੈਦਾ ਕਰਦਾ ਹੈ, ਅਤੇ ਉਹ ਲੋਕ ਜੋ ਆਤਮਾ ਨੂੰ ਨਹੀਂ ਜਾਣਦੇ ਅਤੇ ਉਹ ਜੋ ਨਵੇਂ ਵਿਸ਼ਵਾਸੀ ਹੁੰਦੇ ਹਨ ਸਭ ਤੋਂ ਜ਼ਿਆਦਾ ਆਸਾਨੀ ਨਾਲ ਸ਼ਤਾਨ ਦੀ ਭੂਮਿਕਾ ਨਿਭਾ ਸਕਦੇ ਹਨ। ਕਿਉਂਕਿ ਲੋਕ ਪਵਿੱਤਰ ਆਤਮਾ ਦੇ ਕੰਮ ਨੂੰ ਨਹੀਂ ਸਮਝਦੇ, ਇਸ ਲਈ ਉਹ ਅਕਸਰ ਮਨਮਰਜ਼ੀ ਨਾਲ, ਪੂਰੀ ਤਰ੍ਹਾਂ ਆਪਣੀਆਂ ਖੁਦ ਦੀਆਂ ਤਰਜੀਹਾਂ ਅਨੁਸਾਰ, ਕੰਮ ਕਰਨ ਦੇ ਆਪਣੇ ਤਰੀਕਿਆਂ, ਅਤੇ ਆਪਣੀਆਂ ਖੁਦ ਦੀਆਂ ਧਾਰਣਾਵਾਂ ਅਨੁਸਾਰ ਵਿਹਾਰ ਕਰਦੇ ਹਨ। ਆਪਣੀ ਜ਼ਬਾਨ ਸੰਭਾਲ—ਇਹ ਤੇਰੀ ਖੁਦ ਦੀ ਸੁਰੱਖਿਆ ਲਈ ਹੈ। ਸੁਣ ਅਤੇ ਚੰਗੀ ਤਰ੍ਹਾਂ ਆਗਿਆ ਪਾਲਣ ਕਰ। ਕਲੀਸਿਯਾ ਸਮਾਜ ਤੋਂ ਅਲੱਗ ਹੈ। ਤੂੰ ਬਸ ਤੇਰੇ ਮਨ ਵਿੱਚ ਜੋ ਆਏ ਨਹੀਂ ਕਹਿ ਸਕਦਾ; ਤੂੰ ਜੋ ਵੀ ਸੋਚੇਂ, ਉਹ ਨਹੀਂ ਕਹਿ ਸਕਦਾ। ਉਹ ਇੱਥੇ ਨਹੀਂ ਚੱਲੇਗਾ, ਕਿਉਂਕਿ ਇਹ ਪਰਮੇਸ਼ੁਰ ਦਾ ਘਰ ਹੈ। ਪਰਮੇਸ਼ੁਰ ਲੋਕਾਂ ਦੇ ਕੰਮ ਕਰਨ ਦੇ ਤਰੀਕੇ ਨੂੰ ਪ੍ਰਵਾਨ ਨਹੀਂ ਕਰਦਾ। ਤੈਨੂੰ ਆਤਮਾ ਦੇ ਪਿੱਛੇ ਚੱਲਦੇ ਹੋਏ ਕੰਮ ਕਰਨਾ ਹੋਏਗਾ; ਤੈਨੂੰ ਪਰਮੇਸ਼ਰ ਦੇ ਵਚਨਾਂ ਨੂੰ ਵਿਚਾਰ ਰਾਹੀਂ ਪਰਗਟ ਕਰਨਾ ਹੋਏਗਾ, ਅਤੇ ਤਾਂ ਦੂਜੇ ਤੇਰੀ ਸ਼ਲਾਘਾ ਕਰਨਗੇ। ਤੈਨੂੰ ਪਹਿਲਾਂ ਪਰਮੇਸ਼ੁਰ ’ਤੇ ਭਰੋਸਾ ਕਰਕੇ ਆਪਣੇ ਅੰਦਰ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਹੱਲ ਕਰਨਾ ਹੋਏਗਾ। ਆਪਣੇ ਨੀਚ ਸੁਭਾਅ ਨੂੰ ਛੱਡ ਦੇ ਅਤੇ ਆਪਣੀ ਖੁਦ ਦੀ ਸਥਿਤੀ ਨੂੰ ਸੱਚਮੁੱਚ ਸਮਝਣ ਦੇ ਯੋਗ ਬਣ ਅਤੇ ਜਾਣ ਕਿ ਤੈਨੂੰ ਕਿਵੇਂ ਵਿਹਾਰ ਕਰਨਾ ਚਾਹੀਦਾ ਹੈ; ਕੋਈ ਵੀ ਚੀਜ਼ ਜੋ ਤੈਨੂੰ ਸਮਝ ਨਾ ਆਏ ਉਸ ਬਾਰੇ ਸੰਗਤੀ ਕਰਨਾ ਜਾਰੀ ਰੱਖ। ਇਹ ਸਵੀਕਾਰ ਕਰਨਯੋਗ ਨਹੀਂ ਹੈ ਕਿ ਕੋਈ ਵਿਅਕਤੀ ਖੁਦ ਨੂੰ ਨਾ ਜਾਣਦਾ ਹੋਵੇ। ਪਹਿਲਾਂ ਆਪਣੀ ਬੀਮਾਰੀ ਠੀਕ ਕਰ, ਅਤੇ ਮੇਰੇ ਵਚਨਾਂ ਨੂੰ ਵਾਰ-ਵਾਰ ਖਾਣ ਅਤੇ ਪੀਣ ਅਤੇ ਉਨ੍ਹਾਂ ’ਤੇ ਚਿੰਤਨ ਦੁਆਰਾ, ਮੇਰੇ ਵਚਨਾਂ ਅਨੁਸਾਰ ਆਪਣਾ ਜੀਵਨ ਜੀ ਅਤੇ ਕਰਮ ਕਰ; ਭਾਵੇਂ ਤੂੰ ਘਰ ਵਿੱਚ ਹੋਏਂ ਜਾਂ ਕਿਤੇ ਹੋਰ, ਤੈਨੂੰ ਪਰਮੇਸ਼ੁਰ ਨੂੰ ਤੇਰੇ ਅੰਦਰ ਦੀ ਸ਼ਕਤੀ ਦੀ ਵਰਤੋਂ ਕਰਨ ਦੇਣੀ ਚਾਹੀਦੀ ਹੈ। ਦੇਹ ਅਤੇ ਸੁਭਾਵਕਤਾ ਨੂੰ ਤਿਆਗ ਦੇ। ਹਮੇਸ਼ਾ ਪਰਮੇਸ਼ੁਰ ਦੇ ਵਚਨਾਂ ਦਾ ਇਖਤਿਆਰ ਆਪਣੇ ਅੰਦਰ ਬਣਿਆ ਰਹਿਣ ਦੇ। ਇਹ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿ ਤੇਰਾ ਜੀਵਨ ਬਦਲ ਨਹੀਂ ਰਿਹਾ; ਸਮੇਂ ਨਾਲ, ਤੂੰ ਮਹਿਸੂਸ ਕਰੇਂਗਾ ਕਿ ਤੇਰੇ ਸੁਭਾਅ ਵਿੱਚ ਬਹੁਤ ਵੱਡੀ ਤਬਦੀਲੀ ਆਈ ਹੈ। ਪਹਿਲਾਂ, ਤੂੰ ਚਰਚਾ ਵਿੱਚ ਰਹਿਣ ਲਈ ਉਤਸੁਕ ਰਹਿੰਦਾ ਸੀ, ਤੂੰ ਜਾਂ ਤਾਂ ਕਿਸੇ ਦੀ ਆਗਿਆ ਨਹੀਂ ਮੰਨਦਾ ਸੀ ਜਾਂ ਹਿਰਸੀ, ਸਵੈ-ਧਰਮੀ, ਜਾਂ ਹੰਕਾਰੀ ਸੀ—ਤੂੰ ਹੌਲੀ-ਹੌਲੀ ਇਨ੍ਹਾਂ ਚੀਜ਼ਾਂ ਤੋਂ ਛੁਟਕਾਰਾ ਪਾ ਲਵੇਂਗਾ। ਜੇ ਤੂੰ ਇਨ੍ਹਾਂ ਨੂੰ ਹੁਣੇ ਤਿਆਗਣਾ ਚਾਹੁੰਦਾ ਹੈਂ, ਤਾਂ ਉਹ ਸੰਭਵ ਨਹੀਂ ਹੈ! ਕਿਉਂਕਿ ਤੇਰਾ ਪੁਰਾਣਾ ਹਉਮੈ ਦੂਜਿਆਂ ਨੂੰ ਇਸ ਨੂੰ ਛੂਹਣ ਦੀ ਆਗਿਆ ਨਹੀਂ ਦਏਗਾ, ਇਸ ਦੀਆਂ ਜੜ੍ਹਾਂ ਇੰਨੀਆਂ ਡੂੰਘੀਆਂ ਹਨ। ਇਸ ਲਈ, ਤੈਨੂੰ ਵਿਅਕਤੀਗਤ ਤੌਰ ਤੇ ਕੋਸ਼ਿਸ਼ ਕਰਨੀ ਹੋਏਗੀ, ਸਕਾਰਾਤਮਕ ਅਤੇ ਸਰਗਰਮ ਢੰਗ ਨਾਲ ਪਵਿੱਤਰ ਆਤਮਾ ਦੇ ਕੰਮ ਦਾ ਪਾਲਣ ਕਰਨਾ ਹੋਏਗਾ, ਪਰਮੇਸ਼ੁਰ ਨਾਲ ਸਹਿਯੋਗ ਕਰਨ ਲਈ ਆਪਣੀ ਇੱਛਾ-ਸ਼ਕਤੀ ਦੀ ਵਰਤੋਂ ਕਰਨੀ ਹੋਏਗੀ, ਅਤੇ ਮੇਰੇ ਵਚਨਾਂ ਨੂੰ ਅਮਲ ਵਿੱਚ ਲਿਆਉਣ ਦਾ ਚਾਹਵਾਨ ਰਹਿਣਾ ਹੋਏਗਾ। ਜੇ ਤੂੰ ਪਾਪ ਕਰਦਾ ਹੈਂ, ਤਾਂ ਪਰਮੇਸ਼ੁਰ ਤੈਨੂੰ ਅਨੁਸ਼ਾਸਿਤ ਕਰੇਗਾ। ਜਦੋਂ ਤੂੰ ਵਾਪਸ ਮੁੜੇਂਗਾ ਅਤੇ ਸਮਝਣ ਲੱਗੇਂਗਾ, ਤਾਂ ਤੇਰੇ ਅੰਦਰ ਤੁਰੰਤ ਸਭ ਕੁਝ ਠੀਕ ਹੋ ਜਾਏਗਾ। ਜੇ ਤੂੰ ਰਿਆਇਤੀ ਢੰਗ ਨਾਲ ਬੋਲਦਾ ਹੈਂ, ਤਾਂ ਤੈਨੂੰ ਫੌਰਨ ਤੇਰੇ ਅੰਦਰ ਹੀ ਅਨੁਸ਼ਾਸਿਤ ਕਰ ਦਿੱਤਾ ਜਾਏਗਾ। ਤੈਨੂੰ ਪਤਾ ਹੈ ਕਿ ਪਰਮੇਸ਼ੁਰ ਨੂੰ ਅਜਿਹੀਆਂ ਚੀਜ਼ਾਂ ਵਿੱਚ ਕੋਈ ਅਨੰਦ ਨਹੀਂ ਆਉਂਦਾ, ਇਸ ਲਈ ਜੇ ਤੂੰ ਤੁਰੰਤ ਰੁੱਕ ਜਾਂਦਾ ਹੈਂ, ਤਾਂ ਤੈਨੂੰ ਅੰਦਰੂਨੀ ਸ਼ਾਂਤੀ ਮਹਿਸੂਸ ਹੋਏਗੀ। ਕੁਝ ਨਵੇਂ ਵਿਸ਼ਵਾਸੀ ਅਜਿਹੇ ਹਨ, ਜੋ ਨਹੀਂ ਸਮਝਦੇ ਕਿ ਜੀਵਨ ਦੀਆਂ ਭਾਵਨਾਵਾਂ ਕੀ ਹਨ ਜਾਂ ਉਨ੍ਹਾਂ ਭਾਵਨਾਵਾਂ ਅੰਦਰ ਕਿਵੇਂ ਜੀਉਣਾ ਹੈ। ਕਦੇ-ਕਦੇ ਤੈਨੂੰ ਹੈਰਾਨੀ ਹੁੰਦੀ ਹੈ, ਹਾਲਾਂ ਕਿ ਤੂੰ ਕੁਝ ਵੀ ਨਹੀਂ ਕਿਹਾ ਹੈ, ਫਿਰ ਵੀ ਤੂੰ ਅੰਦਰੋਂ ਇੰਨਾ ਬੇਚੈਨ ਕਿਉਂ ਮਹਿਸੂਸ ਕਰਦਾ ਹੈਂ? ਅਜਿਹੇ ਸਮਿਆਂ ’ਤੇ, ਤੇਰੇ ਵਿਚਾਰ ਅਤੇ ਤੇਰਾ ਮਨ ਹਨ ਜੋ ਗਲਤ ਹੁੰਦੇ ਹਨ। ਕਈ ਵਾਰ ਤੇਰੇ ਕੋਲ ਤੇਰੇ ਆਪਣੇ ਵਿਕਲਪ, ਤੇਰੀਆਂ ਆਪਣੀਆਂ ਧਾਰਣਾਵਾਂ ਅਤੇ ਵਿਚਾਰ ਹੁੰਦੇ ਹਨ; ਕਈ ਵਾਰ ਤੂੰ ਦੂਜਿਆਂ ਨੂੰ ਆਪਣੇ ਮੁਕਾਬਲੇ ਘੱਟ ਸਮਝਦਾ ਹੈਂ; ਕਈ ਵਾਰ ਤੂੰ ਆਪਣੇ ਖੁਦ ਦੇ ਸੁਆਰਥਪੂਰਣ ਹਿਸਾਬ ਕਰਦਾ ਹੈਂ ਅਤੇ ਪ੍ਰਾਰਥਨਾ ਨਹੀਂ ਕਰਦਾ ਜਾਂ ਖੁਦ ਦਾ ਜਾਇਜ਼ਾ ਨਹੀਂ ਲੈਂਦਾ। ਇਸੇ ਲਈ ਤੂੰ ਅੰਦਰ ਬੇਚੈਨ ਮਹਿਸੂਸ ਕਰਦਾ ਹੈਂ। ਸ਼ਾਇਦ ਤੂੰ ਜਾਣਦਾ ਹੈਂ ਕਿ ਸਮੱਸਿਆ ਕੀ ਹੈ, ਇਸ ਲਈ, ਸਿੱਧਾ ਆਪਣੇ ਦਿਲ ਵਿੱਚ ਪਰਮੇਸ਼ੁਰ ਦਾ ਨਾਂ ਲੈ, ਪਰਮੇਸ਼ੁਰ ਦੇ ਨੇੜੇ ਆ, ਅਤੇ ਤੂੰ ਠੀਕ ਹੋ ਜਾਏਂਗਾ। ਜਦੋਂ ਤੇਰਾ ਦਿਲ ਬਹੁਤ ਜ਼ਿਆਦਾ ਘਬਰਾਉਣ ਅਤੇ ਬੇਚੈਨ ਹੋਣ ਲੱਗਦਾ ਹੈ, ਤਾਂ ਤੈਨੂੰ ਇਹ ਬਿਲਕੁਲ ਨਹੀਂ ਸੋਚਣਾ ਚਾਹੀਦਾ ਕਿ ਪਰਮੇਸ਼ੁਰ ਤੈਨੂੰ ਬੋਲਣ ਦੀ ਇਜਾਜ਼ਤ ਦੇ ਰਿਹਾ ਹੈ। ਨਵੇਂ ਵਿਸ਼ਵਾਸੀਆਂ ਨੂੰ ਇਸ ਵਿੱਚ ਪਰਮੇਸ਼ੁਰ ਦੀ ਆਗਿਆ ਦਾ ਪਾਲਣ ਕਰਨ ਵੱਲ ਵਿਸ਼ੇਸ਼ ਕਰਕੇ ਡੂੰਘਾ ਧਿਆਨ ਦੇਣਾ ਚਾਹੀਦਾ ਹੈ। ਪਰਮੇਸ਼ੁਰ ਮਨੁੱਖ ਦੇ ਅੰਦਰ ਜੋ ਭਾਵਨਾਵਾਂ ਰੱਖਦਾ ਹੈ, ਉਹ ਹਨ ਸ਼ਾਂਤੀ, ਅਨੰਦ, ਸਪਸ਼ਟਤਾ ਅਤੇ ਨਿਸ਼ਚਿਤਤਾ। ਅਕਸਰ, ਅਜਿਹੇ ਲੋਕ ਹੁੰਦੇ ਹਨ ਜੋ ਨਹੀਂ ਸਮਝਦੇ, ਜੋ ਗੜਬੜ ਕਰਨਗੇ ਅਤੇ ਮਨਮਰਜ਼ੀ ਨਾਲ ਵਿਹਾਰ ਕਰਨਗੇ—ਇਹ ਸਭ ਰੁਕਾਵਟਾਂ ਹਨ; ਇਸ ਉੱਪਰ ਬਹੁਤ ਸਾਵਧਾਨੀ ਨਾਲ ਧਿਆਨ ਦੇ। ਜੇ ਤੇਰੇ ਇਸ ਸਥਿਤੀ ਦਾ ਸ਼ਿਕਾਰ ਹੋਣ ਦੀ ਸੰਭਾਵਨਾ ਹੈ, ਤਾਂ ਤੈਨੂੰ ਇਸ ਨੂੰ ਰੋਕਣ ਲਈ “ਇਹਤਿਆਤੀ ਦਵਾਈ” ਲੈਣੀ ਚਾਹੀਦੀ ਹੈ; ਨਹੀਂ ਤਾਂ, ਤੂੰ ਰੁਕਾਵਟਾਂ ਪੈਦਾ ਕਰੇਂਗਾ ਅਤੇ ਪਰਮੇਸ਼ੁਰ ਤੈਨੂੰ ਮਾਰੇਗਾ। ਸਵੈ-ਧਰਮੀ ਨਾ ਬਣ; ਆਪਣੀਆਂ ਕਮੀਆਂ ਨੂੰ ਦੂਰ ਕਰਨ ਲਈ ਦੂਜਿਆਂ ਦੀ ਤਾਕਤ ਲੈ, ਦੇਖ ਕਿ ਦੂਜੇ ਪਰਮੇਸ਼ੁਰ ਦੇ ਵਚਨਾਂ ਅਨੁਸਾਰ ਕਿਵੇਂ ਜੀਉਂਦੇ ਹਨ; ਅਤੇ ਦੇਖ ਕਿ ਕੀ ਉਨ੍ਹਾਂ ਦੇ ਜੀਵਨ, ਕਰਮ ਅਤੇ ਬੋਲ ਰੀਸ ਕਰਨ ਦੇ ਲਾਇਕ ਹਨ। ਜੇ ਤੂੰ ਦੂਜਿਆਂ ਨੂੰ ਆਪਣੇ ਮੁਕਾਬਲੇ ਘੱਟ ਮੰਨਦਾ ਹੈਂ, ਤਾਂ ਤੂੰ ਸਵੈ-ਧਰਮੀ, ਹੰਕਾਰੀ ਹੈਂ ਅਤੇ ਕਿਸੇ ਦੇ ਵੀ ਕੰਮ ਦਾ ਨਹੀਂ ਹੈਂ। ਹੁਣ ਜੋ ਸਭ ਤੋਂ ਜ਼ਿਆਦਾ ਮਹੱਤਵਪੂਰਣ ਹੈ ਉਹ ਹੈ ਜੀਵਨ ’ਤੇ ਧਿਆਨ ਕੇਂਦਰਿਤ ਕਰਨਾ, ਮੇਰੇ ਵਚਨਾਂ ਨੂੰ ਹੋਰ ਜ਼ਿਆਦਾ ਖਾਣਾ ਅਤੇ ਪੀਣਾ, ਮੇਰੇ ਵਚਨਾਂ ਦਾ ਅਨੁਭਵ ਕਰਨਾ, ਮੇਰੇ ਵਚਨਾਂ ਨੂੰ ਜਾਣਨਾ, ਮੇਰੇ ਵਚਨਾਂ ਨੂੰ ਸੱਚਮੁੱਚ ਆਪਣਾ ਜੀਵਨ ਬਣਾ ਲੈਣਾ—ਇਹ ਮੁੱਖ ਗੱਲਾਂ ਹਨ। ਜੇ ਕੋਈ ਪਰਮੇਸ਼ੁਰ ਦੇ ਵਚਨਾਂ ਅਨੁਸਾਰ ਨਹੀਂ ਜੀ ਸਕਦਾ, ਤਾਂ ਕੀ ਉਸ ਦਾ ਜੀਵਨ ਪਰਿਪੱਕ ਹੋ ਸਕਦਾ ਹੈ? ਨਹੀਂ, ਇਹ ਨਹੀਂ ਹੋ ਸਕਦਾ। ਤੈਨੂੰ ਹਰ ਸਮੇਂ ਮੇਰੇ ਵਚਨਾਂ ਅਨੁਸਾਰ ਜੀਉਣਾ ਹੋਏਗਾ ਅਤੇ ਮੇਰੇ ਵਚਨਾਂ ਨੂੰ ਜੀਵਨ ਲਈ ਵਿਹਾਰ ਦਾ ਜ਼ਾਬਤਾ ਬਣਾਉਣਾ ਹੋਏਗਾ, ਇਸ ਨਾਲ ਤੂੰ ਮਹਿਸੂਸ ਕਰੇਂਗਾ ਕਿ ਇਸ ਜ਼ਾਬਤੇ ਨਾਲ ਵਿਹਾਰ ਕਰਨ ’ਤੇ ਪਰਮੇਸ਼ੁਰ ਨੂੰ ਅਨੰਦ ਮਿਲਦਾ ਹੈ, ਅਤੇ ਅਜਿਹਾ ਨਹੀਂ ਕਰਨ ’ਤੇ ਪਰਮੇਸ਼ੁਰ ਘਿਰਣਾ ਕਰਦਾ ਹੈ; ਅਤੇ ਹੌਲੀ-ਹੌਲੀ ਤੂੰ ਸਹੀ ਰਾਹ ’ਤੇ ਆ ਜਾਏਂਗਾ। ਤੈਨੂੰ ਇਹ ਸਮਝਣਾ ਪਵੇਗਾ ਕਿ ਪਰਮੇਸ਼ੁਰ ਤੋਂ ਕੀ ਆਉਂਦਾ ਹੈ ਅਤੇ ਸ਼ਤਾਨ ਤੋਂ ਕੀ ਆਉਂਦਾ ਹੈ। ਪਰਮੇਸ਼ੁਰ ਤੋਂ ਜੋ ਆਉਂਦਾ ਹੈ, ਉਸ ਨਾਲ ਤੇਰੇ ਦਰਸ਼ਣ ਹੋਰ ਜ਼ਿਆਦਾ ਸਪਸ਼ਟ ਹੁੰਦੇ ਜਾਂਦੇ ਹਨ ਅਤੇ ਤੈਨੂੰ ਇਹ ਪਰਮੇਸ਼ੁਰ ਦੇ ਹੋਰ ਨੇੜੇ ਲਿਆਉਂਦਾ ਹੈ; ਤੂੰ ਆਪਣੇ ਭਰਾਵਾਂ ਅਤੇ ਭੈਣਾਂ ਨਾਲ ਸੱਚਾ ਪਿਆਰ ਸਾਂਝਾ ਕਰਦਾ ਹੈਂ, ਤੂੰ ਪਰਮੇਸ਼ੁਰ ਦੇ ਭਾਰ ਲਈ ਵਿਚਾਰ ਕਰਨ ਦੇ ਸਮਰੱਥ ਹੁੰਦਾ ਹੈਂ, ਅਤੇ ਤੇਰੇ ਕੋਲ ਪਰਮੇਸ਼ੁਰ ਨੂੰ ਪਿਆਰ ਕਰਨ ਵਾਲਾ ਇੱਕ ਦਿਲ ਹੁੰਦਾ ਹੈ ਜੋ ਕਦੇ ਵੀ ਘੱਟ ਨਹੀਂ ਹੁੰਦਾ। ਤੇਰੇ ਸਾਹਮਣੇ ਚੱਲਣ ਲਈ ਇੱਕ ਰਾਹ ਹੁੰਦਾ ਹੈ। ਸ਼ਤਾਨ ਤੋਂ ਜੋ ਆਉਂਦਾ ਹੈ, ਉਹ ਤੇਰੇ ਦਰਸ਼ਣ ਨੂੰ ਖਤਮ ਕਰ ਦਿੰਦਾ ਹੈ, ਅਤੇ ਤੂੰ ਉਹ ਸਭ ਗੁਆ ਬੈਠਦਾ ਹੈਂ ਜੋ ਤੇਰੇ ਕੋਲ ਪਹਿਲਾਂ ਹੁੰਦਾ ਸੀ; ਤੂੰ ਪਰਮੇਸ਼ੁਰ ਤੋਂ ਬੇਮੁਖ ਹੋ ਜਾਂਦਾ ਹੈਂ, ਤੈਨੂੰ ਆਪਣੇ ਭਰਾਵਾਂ ਅਤੇ ਭੈਣਾਂ ਨਾਲ ਵੀ ਪਿਆਰ ਨਹੀਂ ਰਹਿੰਦਾ, ਅਤੇ ਤੇਰਾ ਦਿਲ ਘਿਰਣਾ ਨਾਲ ਭਰ ਜਾਂਦਾ ਹੈ। ਤੂੰ ਨਿਰਾਸ਼ ਹੋ ਜਾਂਦਾ ਹੈਂ, ਤੂੰ ਹੁਣ ਕਲੀਸਿਆਈ ਜੀਵਨ ਨੂੰ ਹੋਰ ਨਹੀਂ ਜੀਉਣਾ ਚਾਹੁੰਦਾ, ਅਤੇ ਤੇਰਾ ਦਿਲ ਹੁਣ ਪਰਮੇਸ਼ੁਰ ਨੂੰ ਪਿਆਰ ਕਰਨ ਵਾਲਾ ਨਹੀਂ ਰਹਿੰਦਾ। ਇਹ ਸ਼ਤਾਨ ਦਾ ਕੰਮ ਹੈ, ਅਤੇ ਇਹ ਬੁਰੀਆਂ ਆਤਮਾਵਾਂ ਦੇ ਕੰਮ ਦਾ ਨਤੀਜਾ ਵੀ ਹੈ।

ਹੁਣ ਇਹ ਇੱਕ ਮਹੱਤਵਪੂਰਣ ਪਲ ਹੈ। ਤੁਹਾਨੂੰ ਆਪਣੀ ਅੰਤਮ ਵਾਰੀ ਤਕ ਆਪਣੀ ਥਾਂ ’ਤੇ ਟਿਕੇ ਰਹਿਣਾ ਹੋਏਗਾ, ਅੱਛਾਈ ਅਤੇ ਬੁਰਾਈ ਦਰਮਿਆਨ ਫ਼ਰਕ ਕਰਨ ਲਈ ਆਪਣੀ ਆਤਮਾ ਦੀਆਂ ਅੱਖਾਂ ਨੂੰ ਸਾਫ਼ ਕਰਨਾ ਹੋਏਗਾ, ਅਤੇ ਕਲੀਸਿਯਾ ਦੇ ਨਿਰਮਾਣ ਲਈ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਕਰਨੀਆਂ ਹੋਣਗੀਆਂ। ਸ਼ਤਾਨ ਦੇ ਟਹਿਲੂਆਂ, ਧਾਰਮਿਕ ਗੜਬੜੀਆਂ, ਅਤੇ ਬੁਰੀਆਂ ਆਤਮਾਵਾਂ ਦੇ ਕੰਮ ਨੂੰ ਮਿਟਾਓ। ਕਲੀਸਿਯਾ ਨੂੰ ਸ਼ੁੱਧ ਕਰੋ, ਮੇਰੀ ਇੱਛਾ ਦੀ ਬੇਰੋਕ ਪਾਲਣਾ ਹੋਣ ਦਿਓ, ਅਤੇ ਅਸਲ ਵਿੱਚ, ਆਫ਼ਤਾਂ ਤੋਂ ਪਹਿਲਾਂ ਇਸ ਬਹੁਤ ਥੋੜ੍ਹੇ ਜਿਹੇ ਸਮੇਂ ਵਿੱਚ ਮੈਂ ਤੁਹਾਨੂੰ ਜਿੰਨੀ ਛੇਤੀ ਸੰਭਵ ਹੋਏ ਸੰਪੂਰਣ ਬਣਾ ਦਿਆਂਗਾ, ਅਤੇ ਤੁਹਾਨੂੰ ਮਹਿਮਾ ਵਿੱਚ ਲੈ ਆਵਾਂਗਾ।

ਪਿਛਲਾ: ਅਧਿਆਇ 21

ਅਗਲਾ: ਅਧਿਆਇ 26

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ