ਅਧਿਆਇ 26

ਮੇਰੇ ਪੁੱਤਰੋ, ਮੇਰੇ ਵਚਨਾਂ ’ਤੇ ਧਿਆਨ ਦਿਓ, ਚੁੱਪਚਾਪ ਮੇਰੀ ਅਵਾਜ਼ ਸੁਣੋ ਅਤੇ ਮੈਂ ਤੁਹਾਨੂੰ ਪ੍ਰਕਾਸ਼ਨ ਦਿਆਂਗਾ। ਮੇਰੇ ਅੰਦਰ ਸ਼ਾਂਤ ਰਹੋ, ਕਿਉਂਕਿ ਮੈਂ ਤੁਹਾਡਾ ਪਰਮੇਸ਼ੁਰ ਹਾਂ, ਤੁਹਾਡਾ ਇੱਕਮਾਤਰ ਮੁਕਤੀਦਾਤਾ। ਤੁਹਾਨੂੰ ਹਰ ਸਮੇਂ ਆਪਣੇ ਦਿਲ ਸ਼ਾਂਤ ਰੱਖਣੇ ਹੋਣਗੇ ਅਤੇ ਮੇਰੇ ਅੰਦਰ ਰਹਿਣਾ ਹੋਏਗਾ; ਮੈਂ ਤੁਹਾਡੀ ਚੱਟਾਨ ਹਾਂ, ਤੁਹਾਡਾ ਸਹਾਰਾ। ਕੋਈ ਦੂਜਾ ਵਿਚਾਰ ਨਾ ਕਰੋ, ਸਗੋਂ ਆਪਣੇ ਪੂਰੇ ਦਿਲ ਨਾਲ ਮੇਰੇ ’ਤੇ ਭਰੋਸਾ ਕਰੋ ਅਤੇ ਮੈਂ ਨਿਸ਼ਚੇ ਹੀ ਤੁਹਾਡੇ ਸਾਹਮਣੇ ਪਰਗਟ ਹੋਵਾਂਗਾ—ਮੈਂ ਤੁਹਾਡਾ ਪਰਮੇਸ਼ੁਰ ਹਾਂ! ਹਾਏ, ਉਹ ਸ਼ੱਕੀ ਲੋਕ! ਉਹ ਯਕੀਨਨ ਦ੍ਰਿੜ੍ਹ ਨਹੀਂ ਰਹਿ ਸਕਦੇ ਅਤੇ ਉਨ੍ਹਾਂ ਨੂੰ ਕੁਝ ਹਾਸਲ ਨਹੀਂ ਹੋਵੇਗਾ। ਤੁਹਾਨੂੰ ਜਾਣਨਾ ਹੋਏਗਾ ਹੁਣ ਕੀ ਸਮਾਂ ਹੈ, ਇਹ ਕਿੰਨਾ ਮਹੱਤਵਪੂਰਣ ਪਲ ਹੈ! ਇਹ ਕਿੰਨਾ ਮਹੱਤਵਪੂਰਣ ਹੈ! ਆਪਣੇ ਆਪ ਨੂੰ ਉਨ੍ਹਾਂ ਚੀਜ਼ਾਂ ਵਿੱਚ ਨਾ ਉਲਝਾਓ, ਜੋ ਕਿਸੇ ਕੰਮ ਦੀਆਂ ਨਹੀਂ ਹਨ; ਤੇਜ਼ੀ ਨਾਲ ਮੇਰੇ ਕੋਲ ਆ ਜਾਓ, ਮੇਰੇ ਨਾਲ ਸੰਗਤੀ ਕਰੋ, ਮੈਂ ਸਾਰੇ ਰਹੱਸ ਤੁਹਾਡੇ ਸਾਹਮਣੇ ਪਰਗਟ ਕਰ ਦਿਆਂਗਾ।

ਤੁਹਾਨੂੰ ਪਵਿੱਤਰ ਆਤਮਾ ਤੋਂ ਰਹਿਨੁਮਾਈ ਦੇ ਹਰੇਕ ਵਚਨ ਨੂੰ ਸੁਣਨਾ ਹੋਏਗਾ ਅਤੇ ਹਰ ਵਚਨ ਨੂੰ ਗੰਭੀਰਤਾ ਨਾਲ ਲੈਣਾ ਹੋਵੇਗਾ। ਕਿੰਨੀ ਹੀ ਵਾਰ ਤੁਸੀਂ ਮੇਰੇ ਵਚਨਾਂ ਨੂੰ ਸੁਣਿਆ ਹੈ ਅਤੇ ਫਿਰ ਉਨ੍ਹਾਂ ਨੂੰ ਭੁੱਲ ਗਏ ਹੋ। ਓ, ਵਿਚਾਰਹੀਣ ਲੋਕੋ! ਤੁਸੀਂ ਬਹੁਤ ਸਾਰੀਆਂ ਬਰਕਤਾਂ ਗੁਆ ਲਈਆਂ ਹਨ! ਤੁਹਾਨੂੰ ਹੁਣ ਧਿਆਨ ਨਾਲ ਸੁਣਨਾ ਹੋਏਗਾ ਅਤੇ ਮੇਰੇ ਵਚਨਾਂ ’ਤੇ ਧਿਆਨ ਦੇਣਾ ਹੋਏਗਾ, ਮੇਰੇ ਨਾਲ ਹੋਰ ਸੰਗਤੀ ਕਰੋ ਅਤੇ ਮੇਰੇ ਹੋਰ ਨੇੜੇ ਆਓ। ਤੂੰ ਜੋ ਕੁਝ ਵੀ ਨਹੀਂ ਸਮਝਦਾ ਹੈਂ ਉਸ ਸਭ ਵਿੱਚ, ਮੈਂ ਤੇਰੀ ਰਹਿਨੁਮਾਈ ਕਰਾਂਗਾ, ਅਤੇ ਮੈਂ ਤੈਨੂੰ ਅੱਗੇ ਲੈ ਜਾਵਾਂਗਾ। ਦੂਜਿਆਂ ਨਾਲ ਜ਼ਿਆਦਾ ਸੰਗਤੀ ਕਰਨ ਵੱਲ ਧਿਆਨ ਨਾ ਦੇ। ਹੁਣ ਬਹੁਤੇ ਲੋਕ ਅਜਿਹੇ ਹਨ ਜੋ ਲਿਖਤਾਂ ਅਤੇ ਸਿਧਾਂਤਾਂ ਦਾ ਪ੍ਰਚਾਰ ਕਰਦੇ ਹਨ, ਅਤੇ ਅਜਿਹੇ ਬਹੁਤ ਘੱਟ ਹਨ, ਜਿਨ੍ਹਾਂ ਕੋਲ ਸੱਚਮੁੱਚ ਮੇਰੀ ਸੱਚਾਈ ਹੈ। ਉਨ੍ਹਾਂ ਦੀ ਸੰਗਤੀ ਵਿਅਕਤੀ ਨੂੰ ਭੰਬਲਭੂਸੇ ਵਿੱਚ ਪਾ ਦਿੰਦੀ ਹੈ ਅਤੇ ਬੇਹਿੱਸ ਬਣਾ ਦਿੰਦੀ ਹੈ, ਅਤੇ ਉਹ ਨਹੀਂ ਜਾਣਦੇ ਕਿ ਅੱਗੇ ਕਿਵੇਂ ਵਧਣਾ ਹੈ। ਉਨ੍ਹਾਂ ਨੂੰ ਸੁਣ ਕੇ ਵਿਅਕਤੀ ਲਿਖਤਾਂ ਅਤੇ ਸਿਧਾਂਤਾਂ ਬਾਰੇ ਸਿਰਫ਼ ਥੋੜ੍ਹਾ ਜਿਹਾ ਹੀ ਹੋਰ ਸਮਝ ਸਕਦਾ ਹੈ। ਤੈਨੂੰ ਸਾਵਧਾਨ ਰਹਿਣਾ ਹੋਏਗਾ ਅਤੇ ਆਪਣੇ ਦਿਲ ਨੂੰ ਹਰ ਸਮੇਂ ਮੇਰੇ ਸਾਹਮਣੇ ਜੀਉਂਦਾ ਰੱਖਣਾ ਹੋਏਗਾ; ਤੈਨੂੰ ਮੇਰੇ ਨਾਲ ਗੱਲਬਾਤ ਕਰਨੀ ਹੋਏਗੀ ਅਤੇ ਮੇਰੇ ਨੇੜੇ ਆਉਣਾ ਹੋਏਗਾ, ਅਤੇ ਮੈਂ ਤੈਨੂੰ ਉਹ ਦਿਖਾਵਾਂਗਾ ਜੋ ਤੂੰ ਨਹੀਂ ਸਮਝਦਾ। ਆਪਣੇ ਬੋਲਣ ਵੱਲ ਧਿਆਨ ਦੇ, ਹਰ ਸਮੇਂ ਆਪਣੇ ਦਿਲ ਦੀ ਨਿਗਰਾਨੀ ਕਰ, ਅਤੇ ਉਸ ਰਾਹ ’ਤੇ ਚੱਲ ਜਿਸ ’ਤੇ ਮੈਂ ਚੱਲਦਾ ਹਾਂ।

ਇਹ ਹੁਣ ਜ਼ਿਆਦਾ ਲੰਮਾ ਨਹੀਂ ਹੋਏਗਾ; ਅਜੇ ਥੋੜ੍ਹਾ ਹੀ ਸਮਾਂ ਬਾਕੀ ਹੈ। ਮੇਰੇ ਇਲਾਵਾ ਸਾਰੀਆਂ ਚੀਜ਼ਾਂ ਦਾ ਤਿਆਗ ਕਰਨ ਦੀ ਜਲਦੀ ਕਰੋ ਅਤੇ ਮੇਰੇ ਪਿੱਛੇ ਆਓ! ਮੈਂ ਤੁਹਾਡੇ ਨਾਲ ਦੁਰਵਿਹਾਰ ਨਹੀਂ ਕਰਾਂਗਾ। ਬਹੁਤ ਵਾਰ ਤੁਸੀਂ ਮੇਰੇ ਕੰਮਾਂ ਨੂੰ ਗ਼ਲਤ ਸਮਝਿਆ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਮੈਂ ਤੁਹਾਨੂੰ ਕਿੰਨਾ ਪਿਆਰ ਕਰਦਾ ਹਾਂ? ਆਹ! ਤੁਸੀਂ ਬਸ ਮੇਰੇ ਦਿਲ ਨੂੰ ਨਹੀਂ ਸਮਝਦੇ। ਭਾਵੇਂ ਤੁਸੀਂ ਕਿੰਨਾ ਵੀ ਸ਼ੱਕ ਕੀਤਾ, ਭਾਵੇਂ ਤੁਸੀਂ ਮੇਰੇ ਕਿੰਨੇ ਵੀ ਰਿਣੀ ਰਹੇ, ਮੈਂ ਇਸ ਨੂੰ ਯਾਦ ਨਹੀਂ ਰੱਖਾਂਗਾ, ਅਤੇ ਫਿਰ ਵੀ ਮੈਂ ਅੱਗੇ ਵਧਣ ਅਤੇ ਮੇਰੀ ਇੱਛਾ ਅਨੁਸਾਰ ਕੰਮ ਕਰਨ ਲਈ ਤੁਹਾਨੂੰ ਚੁਣਿਆ।

ਹੁਣ ਦੇਰ ਕਰਨ ਦਾ ਸਮਾਂ ਨਹੀਂ ਹੈ। ਹੁਣ ਤੋਂ, ਜੇ ਤੁਸੀਂ ਕੋਈ ਗੁਪਤ ਇਰਾਦਾ ਪਾਲਿਆ ਤਾਂ ਮੇਰਾ ਨਿਆਂ ਤੁਹਾਡੇ ’ਤੇ ਆ ਪਏਗਾ। ਜੇ ਤੁਸੀਂ ਮੈਨੂੰ ਇੱਕ ਪਲ ਲਈ ਵੀ ਛੱਡਿਆ, ਤਾਂ ਤੁਹਾਡਾ ਹਾਲ ਲੂਤ ਦੀ ਤੀਵੀਂ ਵਰਗਾ ਹੋ ਜਾਏਗਾ। ਹੁਣ ਪਵਿੱਤਰ ਆਤਮਾ ਦਾ ਕੰਮ ਤੇਜ਼ ਹੋ ਗਿਆ ਹੈ, ਅਤੇ ਜੋ ਲੋਕ ਨਵੀਂ ਰੋਸ਼ਨੀ ਦੇ ਨਾਲ ਕਦਮ ਮਿਲਾ ਕੇ ਨਹੀਂ ਚੱਲ ਸਕਦੇ, ਉਹ ਮੁਸੀਬਤ ਵਿੱਚ ਹਨ। ਉਹ ਲੋਕ ਜੋ ਚੌਕਸੀ ਨਹੀਂ ਰੱਖਦੇ, ਉਨ੍ਹਾਂ ਨੂੰ ਤਿਆਗ ਦਿੱਤਾ ਜਾਏਗਾ; ਤੁਹਾਨੂੰ ਆਪਣੀ ਰੱਖਿਆ ਕਰਨੀ ਹੋਏਗੀ। ਤੂੰ ਜਾਣਦਾ ਹੈਂ ਕਿ ਤੇਰੇ ਆਲੇ ਦੁਆਲੇ ਦੇ ਵਾਤਾਵਰਣ ਵਿੱਚ ਸਾਰੀਆਂ ਚੀਜ਼ਾਂ ਮੇਰੀ ਇਜਾਜ਼ਤ ਨਾਲ ਹਨ, ਸਭ ਮੇਰੇ ਦੁਆਰਾ ਯੋਜਨਾਬੱਧ ਹਨ। ਸਪਸ਼ਟ ਤੌਰ ’ਤੇ ਦੇਖ ਅਤੇ ਮੇਰੇ ਦਿਲ ਨੂੰ ਉਸ ਵਾਤਾਵਰਣ ਵਿੱਚ ਸੰਤੁਸ਼ਟ ਕਰ ਜੋ ਮੈਂ ਤੈਨੂੰ ਦਿੱਤਾ ਹੈ। ਡਰ ਨਾ, ਸੈਨਾਵਾਂ ਦਾ ਸਰਬਸ਼ਕਤੀਮਾਨ ਪਰਮੇਸ਼ੁਰ ਯਕੀਨਨ ਤੇਰੇ ਨਾਲ ਹੋਏਗਾ; ਉਹ ਤੇਰੇ ਪਿੱਛੇ ਖੜ੍ਹਾ ਹੈ ਅਤੇ ਤੇਰੀ ਢਾਲ ਹੈ। ਅੱਜ, ਲੋਕਾਂ ਦੀਆਂ ਕਈ ਧਾਰਣਾਵਾਂ ਹਨ, ਜੋ ਮੈਨੂੰ ਉਨ੍ਹਾਂ ਲੋਕਾਂ ਦੇ ਜ਼ਰੀਏ ਆਪਣੀ ਇੱਛਾ ਪਰਗਟ ਕਰਨ ਲਈ ਮਜਬੂਰ ਕਰਦਾ ਹੈ, ਜਿਨ੍ਹਾਂ ਨੂੰ ਦੂਜੇ ਨੀਵੀਆਂ ਨਜ਼ਰਾਂ ਨਾਲ ਦੇਖਦੇ ਹਨ, ਜੋ ਉਨ੍ਹਾਂ ਲਈ ਸ਼ਰਮ ਵਾਲੀ ਗੱਲ ਹੈ, ਜੋ ਹੰਕਾਰੀ ਅਤੇ ਸਵੈ-ਧਰਮੀ ਹਨ, ਘਮੰਡੀ, ਅਭਿਲਾਸ਼ੀ, ਅਤੇ ਉੱਚੀ ਹੈਸੀਅਤ ਵਾਲੇ ਹਨ। ਜਦੋਂ ਤਕ ਤੁਸੀਂ ਮੇਰੇ ਭਾਰ ਦਾ ਗੰਭੀਰਤਾ ਨਾਲ ਧਿਆਨ ਰੱਖਦੇ ਹੋ, ਉਦੋਂ ਤਕ ਮੈਂ ਤੁਹਾਡੇ ਲਈ ਸਭ ਕੁਝ ਤਿਆਰ ਕਰਾਂਗਾ। ਬਸ, ਮੇਰੇ ਪਿੱਛੇ ਆਓ!

ਪਿਛਲਾ: ਅਧਿਆਇ 22

ਅਗਲਾ: ਅਧਿਆਇ 37

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ