ਅਧਿਆਇ 37

ਸੱਚਮੁੱਚ ਤੁਹਾਨੂੰ ਮੇਰੀ ਹਜ਼ੂਰੀ ਉੱਤੇ ਨਿਹਚਾ ਨਹੀਂ ਹੈ ਅਤੇ ਤੁਸੀਂ ਅਕਸਰ ਕੰਮ ਦੇ ਲਈ ਆਪਣੇ ਉੱਤੇ ਹੀ ਨਿਰਭਰ ਹੁੰਦੇ ਹੋ। “ਤੁਸੀਂ ਮੇਰੇ ਬਿਨਾਂ ਕੁਝ ਵੀ ਨਹੀਂ ਕਰ ਸਕਦੇ!” ਫੇਰ ਵੀ ਤੁਸੀਂ ਭ੍ਰਿਸ਼ਟ ਲੋਕ ਮੇਰੇ ਵਚਨਾਂ ਨੂੰ ਇੱਕ ਕੰਨ ਤੋਂ ਸੁਣ ਕੇ ਦੂਜੇ ਵਿੱਚੋਂ ਕੱਢ ਦਿੰਦੇ ਹੋ। ਅੱਜਕੱਲ੍ਹ ਦਾ ਜੀਵਨ ਵਚਨਾਂ ਦਾ ਜੀਵਨ ਹੈ; ਵਚਨਾਂ ਤੋਂ ਬਿਨਾਂ ਜੀਵਨ ਨਹੀਂ ਅਤੇ ਨਾ ਹੀ ਅਨੁਭਵ ਹੈ, ਅਤੇ ਇਹ ਕਹਿਣ ਦੀ ਜ਼ਰੂਰਤ ਨਹੀਂ ਹੈ ਕਿ ਵਿਸ਼ਵਾਸ ਨਹੀਂ ਹੈ। ਵਿਸ਼ਵਾਸ ਵਚਨਾਂ ਵਿੱਚ ਹੈ; ਸਿਰਫ਼ ਆਪਣੇ ਆਪ ਨੂੰ ਪਰਮੇਸ਼ੁਰ ਦੇ ਵਚਨਾਂ ਵਿੱਚ ਵੱਧ ਤੋਂ ਵੱਧ ਡੁਬਾਉਣ ਦੇ ਨਾਲ ਹੀ ਤੁਸੀਂ ਸਭ ਕੁਝ ਪਾ ਸਕਦੇ ਹੋ। ਇਸ ਦੀ ਚਿੰਤਾ ਨਾ ਕਰੋ ਕਿ ਤੁਸੀਂ ਵਧੋਗੇ ਨਹੀਂ; ਜ਼ਿੰਦਗੀ ਵਧਦੀ ਹੈ, ਲੋਕਾਂ ਦੇ ਫਿਕਰਾਂ ਦੁਆਰਾ ਨਹੀਂ।

ਫਿਕਰਮੰਦ ਹੋਣ ਦੇ ਲਈ ਤੁਸੀਂ ਹਮੇਸ਼ਾ ਤਿਆਰ ਰਹਿੰਦੇ ਹੋ ਅਤੇ ਮੇਰੀਆਂ ਹਿਦਾਇਤਾਂ ਨੂੰ ਨਹੀਂ ਸੁਣਦੇ। ਤੁਸੀਂ ਹਮੇਸ਼ਾ ਮੇਰੀ ਗਤੀ ਤੋਂ ਅੱਗੇ ਲੰਘਣਾ ਚਾਹੁੰਦੇ ਹੋ। ਇਹ ਕੀ ਹੈ? ਇਹ ਮਨੁੱਖੀ ਕਾਮਨਾ ਹੈ। ਤੁਹਾਨੂੰ ਸਪਸ਼ਟਤਾ ਨਾਲ ਫਰਕ ਕਰਨਾ ਚਾਹੀਦਾ ਹੈ ਕਿ ਕੀ ਪਰਮੇਸ਼ੁਰ ਵਲੋਂ ਹੈ ਅਤੇ ਕੀ ਤੁਹਾਡੇ ਆਪਣੇ ਵੱਲੋਂ ਹੈ। ਮੇਰੀ ਹਜ਼ੂਰੀ ਵਿੱਚ ਜੋਸ਼ ਦੀ ਪ੍ਰਸ਼ੰਸਾ ਕਦੇ ਵੀ ਨਹੀਂ ਕੀਤੀ ਜਾਵੇਗੀ। ਮੈਂ ਚਾਹੁੰਦਾ ਹਾਂ ਕਿ ਤੁਸੀਂ ਨਾ ਬਦਲਣ ਵਾਲੀ ਵਫਾਦਾਰੀ ਰੱਖਦੇ ਹੋਏ ਅੰਤ ਤੀਕ ਮੇਰੇ ਪਿੱਛੇ ਚੱਲਣ ਵਾਲੇ ਹੋਵੋ। ਤੁਸੀਂ ਸਮਝਦੇ ਹੋ ਕਿ ਇੰਝ ਕਰਨਾ ਹੀ ਪਰਮੇਸ਼ੁਰ ਦੀ ਭਗਤੀ ਹੈ। ਹੇ ਅੰਨ੍ਹੇ ਲੋਕੋ! ਖੋਜਣ ਦੇ ਲਈ ਤੁਸੀਂ ਮੇਰੇ ਸਾਹਮਣੇ ਵਧੇਰੇ ਕਿਉਂ ਨਹੀਂ ਆਉਂਦੇ, ਪਰ ਆਪਣੇ ਆਪ ਵਿੱਚ ਉਲਝੇ ਰਹਿੰਦੇ ਹੋ? ਤੁਹਾਨੂੰ ਸਪਸ਼ਟਤਾ ਨਾਲ ਦੇਖਣਾ ਲਾਜ਼ਮੀ ਹੈ! ਉਹ ਜਿਹੜਾ ਹੁਣ ਕੰਮ ਕਰ ਰਿਹਾ ਹੈ ਉਹ ਯਕੀਨਨ ਮਨੁੱਖ ਨਹੀਂ ਹੈ, ਬਲਕਿ ਸਭਨਾਂ ਤੋਂ ਉੱਤਮ ਇੱਕੋ ਸੱਚਾ ਪਰਮੇਸ਼ੁਰ ਹੈ-ਸਰਬਸ਼ਕਤੀਮਾਨ! ਤੁਹਾਨੂੰ ਲਾਪਰਵਾਹ ਨਹੀਂ ਹੋਣਾ ਚਾਹੀਦਾ, ਪਰ ਜੋ ਕੁਝ ਤੁਹਾਡੇ ਕੋਲ ਹੈ ਉਸ ਨੂੰ ਨਿਰੰਤਰ ਫੜੀ ਰੱਖੋ, ਕਿਉਂ ਜੋ ਮੇਰਾ ਦਿਨ ਨੇੜੇ ਹੈ। ਕੀ ਸੱਚਮੁੱਚ ਤੁਸੀਂ ਅਜਿਹੇ ਸਮੇਂ ਵਿੱਚ ਵੀ ਨਹੀਂ ਜਾਗੋਗੇ? ਕੀ ਤੁਸੀਂ ਅਜੇ ਵੀ ਸਾਫ਼ ਤੌਰ ਤੇ ਨਹੀਂ ਦੇਖਿਆ? ਤੁਸੀਂ ਅਜੇ ਵੀ ਸੰਸਾਰ ਦੇ ਨਾਲ ਜੁੜੇ ਹੋਏ ਹੋ; ਤੁਸੀਂ ਇਸ ਨਾਲੋਂ ਵੱਖ ਨਹੀਂ ਹੋ ਸਕਦੇ। ਕਿਉਂ? ਕੀ ਤੁਸੀਂ ਸੱਚਮੁੱਚ ਮੇਰੇ ਨਾਲ ਪਿਆਰ ਕਰਦੇ ਹੋ? ਕੀ ਤੁਸੀਂ ਆਪਣੇ ਹਿਰਦਿਆਂ ਨੂੰ ਖੋਲ੍ਹ ਸਕਦੇ ਹੋ ਕਿ ਮੈਂ ਵੇਖਾਂ? ਕੀ ਤੁਸੀਂ ਆਪਣੇ ਆਪ ਨੂੰ ਸਮੁੱਚੇ ਤੌਰ ਤੇ ਮੈਨੂੰ ਅਰਪਣ ਕਰ ਸਕਦੇ ਹੋ?

ਮੇਰੇ ਵਚਨਾਂ ਉੱਤੇ ਵਧੇਰੇ ਵਿਚਾਰ ਕਰੋ, ਅਤੇ ਹਮੇਸ਼ਾ ਉਨ੍ਹਾਂ ਦੀ ਸਪਸ਼ਟ ਸਮਝ ਰੱਖੋ। ਦੁਬਿਧਾ ਵਿੱਚ ਜਾਂ ਦੁਚਿੱਤੇ ਨਾ ਰਹੋ। ਮੇਰੀ ਹਜ਼ੂਰੀ ਵਿੱਚ ਵਧੇਰੇ ਸਮਾਂ ਗੁਜ਼ਾਰੋ, ਮੇਰੇ ਸ਼ੁੱਧ ਵਚਨਾਂ ਨੂੰ ਹੋਰ ਜ਼ਿਆਦਾ ਪ੍ਰਾਪਤ ਕਰੋ ਅਤੇ ਮੇਰੀਆਂ ਸੋਚਾਂ ਨੂੰ ਗਲਤ ਨਾ ਸਮਝੋ। ਤੁਸੀਂ ਹੋਰ ਕੀ ਚਾਹੁੰਦੇ ਹੋ ਜੋ ਮੈਂ ਤੁਹਾਨੁੰ ਕਹਾਂ? ਲੋਕਾਂ ਦੇ ਹਿਰਦੇ ਸਖ਼ਤ ਹਨ; ਲੋਕ ਧਾਰਣਾਵਾਂ ਦੇ ਭਾਰੀ ਬੋਝ ਹੇਠ ਦੱਬੇ ਹੋਏ ਹਨ; ਉਹ ਹਮੇਸ਼ਾ ਸੋਚਦੇ ਹਨ ਕਿ ਬਸ ਜ਼ਿੰਦਗੀ ਚਲਦੀ ਜਾਵੇ ਇੰਨਾ ਕਾਫੀ ਹੈ ਅਤੇ ਹਮੇਸ਼ਾ ਆਪਣੀਆਂ ਜ਼ਿੰਦਗੀਆਂ ਦਾ ਮਖੌਲ ਬਣਾਉਂਦੇ ਹਨ। ਮੂਰਖ ਬੱਚਿਓ! ਬਹੁਤ ਦੇਰ ਹੋ ਚੁੱਕੀ ਹੈ; ਇਹ ਮੌਜ ਮਸਤੀ ਕਰਨ ਦਾ ਸਮਾਂ ਨਹੀਂ ਹੈ। ਆਪਣੀਆਂ ਅੱਖਾਂ ਖੋਲ੍ਹੋ ਅਤੇ ਵੇਖੋ ਕਿ ਸਮਾਂ ਕੀ ਹੋ ਗਿਆ ਹੈ। ਸੂਰਜ ਆਕਾਸ਼ ਦੇ ਘੇਰੇ ਨੂੰ ਪਾਰ ਕਰਕੇ ਧਰਤੀ ਨੂੰ ਰੌਸ਼ਨ ਕਰਨ ਵਾਲਾ ਹੈ। ਆਪਣੀਆਂ ਅੱਖਾਂ ਖੋਲ੍ਹੋ ਅਤੇ ਵੇਖੋ; ਲਾਪਰਵਾਹ ਨਾ ਬਣੋ।

ਇਹ ਬਹੁਤ ਵੱਡੀ ਗੱਲ ਹੈ, ਫੇਰ ਵੀ ਤੁਸੀਂ ਇਸ ਨੂੰ ਕਿੰਨਾ ਹਲਕਾ ਜਾਣਦੇ ਹੋ ਅਤੇ ਇਸ ਬਾਰੇ ਇਸ ਤਰ੍ਹਾਂ ਦਾ ਰਵੱਈਆ ਰੱਖਦੇ ਹੋ! ਮੈਂ ਚਿੰਤਿਤ ਹਾਂ, ਪਰ ਕੁਝ ਅਜਿਹੇ ਵੀ ਹਨ ਜਿਨ੍ਹਾਂ ਨੂੰ ਮੇਰੇ ਮਨ ਦੀ ਫਿਕਰ ਹੈ, ਜਿਹੜੇ ਮੇਰੇ ਚੰਗੇ ਉਪਦੇਸ਼ਾਂ ਨੂੰ ਸੁਣਦੇ ਹਨ ਅਤੇ ਮੇਰੀ ਸਲਾਹ ਉੱਤੇ ਕੰਨ ਲਾਉਂਦੇ ਹਨ! ਕੰਮ ਬਹੁਤ ਮੁਸ਼ਕਲ ਹੈ, ਪਰ ਤੁਹਾਡੇ ਵਿੱਚ ਕੁਝ ਕੁ ਅਜਿਹੇ ਹਨ ਜਿਹੜੇ ਮੇਰੀ ਖਾਤਰ ਇੱਕ ਦੂਜੇ ਦਾ ਭਾਰ ਵੰਡਾ ਸਕਦੇ ਹਨ। ਤੁਸੀਂ ਅਜੇ ਵੀ ਅਜਿਹਾ ਹੀ ਰੱਵਈਆ ਰੱਖਦੇ ਹੋ। ਹਾਲਾਂਕਿ, ਪਹਿਲਾਂ ਦੀ ਤੁਲਨਾ ਵਿੱਚ, ਤੁਸੀਂ ਕੁਝ ਤਰੱਕੀ ਜ਼ਰੂਰ ਕੀਤੀ ਹੈ, ਪਰ ਤੁਸੀਂ ਹਮੇਸ਼ਾ ਇਸੇ ਪੱਧਰ ’ਤੇ ਨਹੀਂ ਰਹਿ ਸਕਦੇ! ਮੇਰੇ ਕਦਮ ਤੇਜ਼ੀ ਨਾਲ ਅੱਗੇ ਵਧ ਰਹੇ ਹਨ, ਫੇਰ ਵੀ ਤੁਹਾਡੀ ਚਾਲ ਜਿਵੇਂ ਦੀ ਤਿਵੇਂ ਹੈ। ਤੁਸੀਂ ਅੱਜ ਦੇ ਚਾਨਣ ਅਤੇ ਮੇਰੇ ਕਦਮਾਂ ਨਾਲ ਕਦਮ ਮਿਲਾ ਕੇ ਕਿਵੇਂ ਚੱਲ ਸਕਦੇ ਹੋ? ਹੁਣ ਤੋਂ ਝਿਜਕੋ ਨਾ। ਮੈਂ ਤੁਹਾਨੂੰ ਇੱਕ ਵਾਰ ਜ਼ੋਰ ਦੇ ਕੇ ਕਿਹਾ ਹੈ ਅਤੇ ਦੁਬਾਰਾ ਆਖਦਾ ਹਾਂ: ਮੇਰੇ ਦਿਨ ਵਿੱਚ ਹੁਣ ਦੇਰ ਨਹੀਂ ਹੋਵੇਗੀ!

ਅੱਜ ਦੇ ਚਾਨਣ ਦਾ ਸੰਬੰਧ ਅੱਜ ਨਾਲ ਹੈ, ਇਸ ਦੀ ਤੁਲਨਾ ਬੀਤੇ ਕੱਲ੍ਹ ਦੇ ਚਾਨਣ ਨਾਲ ਨਹੀਂ ਕੀਤੀ ਜਾ ਸਕਦੀ ਅਤੇ ਨਾ ਹੀ ਆਉਣ ਵਾਲੇ ਕੱਲ੍ਹ ਦੇ ਚਾਨਣ ਨਾਲ ਕੀਤੀ ਜਾ ਸਕਦੀ ਹੈ। ਹਰੇਕ ਗੁਜ਼ਰੇ ਦਿਨ ਦੇ ਨਾਲ, ਨਵੇਂ ਪਰਕਾਸ਼ਨ ਅਤੇ ਨਵਾਂ ਚਾਨਣ ਹੋਰ ਤੇਜ਼ ਅਤੇ ਚਮਕਦਾਰ ਹੁੰਦਾ ਜਾਂਦਾ ਹੈ। ਹੁਣ ਖੁਮਾਰੀ ਵਿੱਚ ਨਾ ਰਹੋ; ਹੁਣ ਮੂਰਖ ਨਾ ਬਣੇ ਰਹੋ; ਹੁਣ ਪੁਰਾਣੇ ਰਾਹਾਂ ਨੂੰ ਨਾ ਫੜੀ ਰੱਖੋ; ਅਤੇ ਦੇਰੀ ਜਾਂ ਮੇਰਾ ਸਮਾਂ ਵਿਅਰਥ ਨਾ ਕਰੋ।

ਸੁਚੇਤ ਹੋਵੋ! ਸੁਚੇਤ ਹੋਵੋ! ਮੇਰੇ ਅੱਗੇ ਵਧੇਰੇ ਪ੍ਰਾਰਥਨਾ ਕਰੋ ਅਤੇ ਮੇਰੀ ਹਜ਼ੂਰੀ ਵਿੱਚ ਵੱਧ ਸਮਾਂ ਬਤੀਤ ਕਰੋ, ਯਕੀਨਨ ਤੁਸੀਂ ਸਭ ਕੁਝ ਪ੍ਰਾਪਤ ਕਰ ਲਵੋਗੇ! ਵਿਸ਼ਵਾਸ ਕਰੋ ਕਿ ਇੰਝ ਕਰਕੇ ਤੁਸੀਂ ਯਕੀਨਨ ਸਭ ਕੁਝ ਪ੍ਰਾਪਤ ਕਰ ਲਵੋਗੇ!

ਪਿਛਲਾ: ਅਧਿਆਇ 26

ਅਗਲਾ: ਅਧਿਆਇ 38

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ