ਅਧਿਆਇ 38

ਇਹ ਨਹੀਂ ਕਿ ਤੇਰੀ ਨਿਹਚਾ ਚੰਗੀ ਜਾਂ ਸ਼ੁੱਧ ਹੈ, ਬਲਕਿ, ਮੇਰਾ ਕੰਮ ਅਦਭੁਤ ਹੈ! ਸਭ ਕੁਝ ਮੇਰੀ ਦਇਆ ਕਾਰਨ ਹੈ! ਤੇਰੇ ਵਿਚ ਸਵਾਰਥ ਜਾਂ ਅਭਿਮਾਨ ਦਾ ਮਾਮੂਲੀ ਜਿਹਾ ਭ੍ਰਿਸ਼ਟ ਸੁਭਾਅ ਵੀ ਨਹੀਂ ਹੋਣਾ ਚਾਹੀਦਾ, ਨਹੀਂ ਤਾਂ ਮੈਂ ਤੇਰੇ ’ਤੇ ਕੰਮ ਨਹੀਂ ਕਰਾਂਗਾ। ਤੈਨੂੰ ਸਪਸ਼ਟ ਤੌਰ ਤੇ ਸਮਝ ਲੈਣਾ ਚਾਹੀਦਾ ਹੈ ਕਿ ਭਾਵੇਂ ਮਨੁੱਖ ਡਿੱਗਦੇ ਹਨ ਜਾਂ ਦ੍ਰਿੜ੍ਹ ਖੜ੍ਹੇ ਰਹਿੰਦੇ ਹਨ, ਇਹ ਉਨ੍ਹਾਂ ਦੇ ਕਾਰਨ ਨਹੀਂ; ਮੇਰੇ ਕਾਰਨ ਹੈ। ਅੱਜ, ਜੇ ਤੂੰ ਇਸ ਕਦਮ ਨੂੰ ਸਪਸ਼ਟ ਰੂਪ ਵਿੱਚ ਨਹੀਂ ਸਮਝਦਾ, ਤਾਂ ਤੂੰ ਰਾਜ ਵਿੱਚ ਪ੍ਰਵੇਸ਼ ਪਾਉਣ ਵਿੱਚ ਜ਼ਰੂਰ ਅਸਫਲ ਰਹੇਂਗਾ! ਤੈਨੂੰ ਸਮਝ ਲੈਣਾ ਚਾਹੀਦਾ ਹੈ ਕਿ ਅੱਜ ਜੋ ਵੀ ਕੀਤਾ ਜਾ ਰਿਹਾ ਹੈ, ਉਹ ਪਰਮੇਸ਼ੁਰ ਦਾ ਅਦਭੁਤ ਕਾਰਜ ਹੈ; ਇਸ ਦਾ ਮਨੁੱਖ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਮਨੁੱਖ ਦੇ ਕਾਰਜ ਕਿਸ ਕੰਮ ਦੇ ਹਨ? ਜਦ ਉਹ ਸੁਆਰਥੀ, ਅਭਿਮਾਨੀ ਅਤੇ ਹੰਕਾਰੀ ਨਹੀਂ ਹੁੰਦੇ, ਉਹ ਪਰਮੇਸ਼ੁਰ ਦੇ ਪ੍ਰਬੰਧ ਵਿਚ ਵਿਘਨ ਪਾ ਰਹੇ ਹੁੰਦੇ ਹਨ ਅਤੇ ਉਸ ਦੀਆਂ ਯੋਜਨਾਵਾਂ ਨੂੰ ਤਬਾਹ ਕਰ ਰਹੇ ਹੁੰਦੇ ਹਨ। ਓਏ, ਭ੍ਰਿਸ਼ਟ ਲੋਕੋ! ਤੁਹਾਨੂੰ ਅੱਜ ਮੇਰੇ ਤੇ ਭਰੋਸਾ ਕਰਨ ਲਈ ਆਉਣਾ ਚਾਹੀਦਾ ਹੈ; ਜੇ ਤੁਸੀਂ ਅਜਿਹਾ ਨਹੀਂ ਕਰਦੇ ਹੋ, ਤਾਂ ਅੱਜ ਮੈਂ ਤੁਹਾਨੂੰ ਕਹਿ ਦਿੰਦਾ ਹਾਂ ਕਿ ਤੁਸੀਂ ਕਦੇ ਕੁਝ ਪ੍ਰਾਪਤ ਨਹੀਂ ਕਰੋਗੇ! ਸਭ ਵਿਅਰਥ ਜਾਵੇਗਾ ਅਤੇ ਤੁਹਾਡੇ ਕੰਮ ਬੇਕਾਰ ਹੋ ਜਾਣਗੇ!

ਢਿੱਲ ਜਾਂ ਸੰਕੋਚ ਨਾ ਕਰੋ; ਅੱਜ ਜੋ ਵੀ ਮੇਰੇ ਨਾਲ ਪਿਆਰ ਕਰਦੇ ਹਨ ਉਨ੍ਹਾਂ ਵਿੱਚੋਂ ਹਰ ਇੱਕ ਉੱਪਰ ਮੇਰਾ ਅਦਭੁਤ ਕੰਮ ਕੀਤਾ ਜਾਵੇਗਾ। ਉਹ ਮੇਰੇ ਕਿਸੇ ਕੰਮ ਦੇ ਨਹੀਂ ਹਨ ਜੋ ਆਪਣੇ ਆਪ ਨੂੰ ਨਿਮਰ ਨਹੀਂ ਕਰਦੇ, ਅਤੇ ਅੱਜ ਮੈਂ ਸਿਰਫ ਉਨ੍ਹਾਂ ਲੋਕਾਂ ਦਾ ਇਸਤੇਮਾਲ ਕਰਦਾ ਹਾਂ ਜਿਹੜੇ ਪੂਰੀ ਤਰ੍ਹਾਂ ਨਿਮਰ ਹਨ। ਮੈਂ ਤੁਹਾਡੇ ਵਿੱਚੋਂ ਕੇਵਲ ਉਨ੍ਹਾਂ ਲਈ ਆਪਣੇ ਦਿਲ ਨੂੰ ਪੂਰੀ ਤਰ੍ਹਾਂ ਖੋਲ੍ਹਾਂਗਾ ਜੋ ਮੈਨੂੰ ਸੱਚੇ ਦਿਲ ਨਾਲ ਪਿਆਰ ਕਰਦੇ ਹਨ, ਜਿਨ੍ਹਾਂ ਨੂੰ ਦੂਜਿਆਂ ਦੁਆਰਾ ਘਿਰਣਾ ਕੀਤੀ ਜਾਂਦੀ ਹੈ, ਅਤੇ ਜੋ ਆਪਣੇ ਦਿਲ ਨੂੰ ਮੇਰੇ ਲਈ ਪੂਰੀ ਤਰ੍ਹਾਂ ਖੋਲ੍ਹਣ ਵਿੱਚ ਅਸਮਰਥ ਹਨ। ਮੈਂ ਤੈਨੂੰ ਆਪਣੇ ਇਰਾਦਿਆਂ ਨੂੰ ਸਮਝਣ ਦਿਆਂਗਾ, ਅਤੇ ਤੂੰ ਹਰ ਸਮੇਂ ਮੇਰੇ ਤੋਂ ਮੇਰੀਆਂ ਅਸੀਸਾਂ ਪ੍ਰਾਪਤ ਕਰਦਾ ਹੋਇਆ ਮੇਰੇ ਸਾਹਮਣੇ ਹੋਵੇਂਗਾ। ਮੈਂ ਉਨ੍ਹਾਂ ਲੋਕਾਂ ਨਾਲ ਦੁਰਵਿਹਾਰ ਬਿਲਕੁਲ ਨਹੀਂ ਕਰਾਂਗਾ ਜੋ ਆਪਣੇ ਆਪ ਨੂੰ ਅੱਜ ਮੇਰੇ ਲਈ ਇਸਤੇਮਾਲ ਕਰਦੇ ਹਨ, ਅੱਜ ਮੇਰੇ ਲਈ ਆਪਣੇ ਆਪ ਨੂੰ ਅਰਪਣ ਕਰਦੇ ਹਨ, ਅਤੇ ਅੱਜ ਮੇਰੇ ਲਈ ਬੋਝ ਚੁੱਕਣਗੇ-ਇਸ ਤੋਂ ਮੇਰੀ ਧਾਰਮਿਕਤਾ ਪਰਗਟ ਹੁੰਦੀ ਹੈ। ਮੇਰੇ ਬਾਰੇ ਸ਼ਿਕਾਇਤ ਨਾ ਕਰੋ; ਮੇਰੀ ਕਿਰਪਾ ਤੁਹਾਡੇ ਲਈ ਬਹੁਤ ਹੈ। ਤੂੰ ਵੀ ਆ ਸਕਦਾ ਹੈਂ ਅਤੇ ਇਸ ਨੂੰ ਲੈ ਸਕਦਾ ਹੈਂ ਤਾਂ ਜੋ ਤੂੰ ਇਸ ਬੇਮਿਸਾਲ ਮਿਠਾਸ ਦਾ ਸੁਆਦ ਲੈ ਸਕੇਂ। ਇਸ ਨਾਲ ਤੇਰੇ ਅੰਦਰ ਮੇਰੇ ਲਈ ਕੇਵਲ ਪਿਆਰ ਹੀ ਪੈਦਾ ਨਹੀਂ ਹੋਵੇਗਾ, ਬਲਕਿ ਇਹ ਤੇਰੇ ਇਸ ਪਿਆਰ ਨੂੰ ਹੋਰ ਡੂੰਘਾ ਕਰੇਗਾ।

ਮੇਰਾ ਕੰਮ ਕਦਮ-ਦਰ-ਕਦਮ ਕੀਤਾ ਜਾਂਦਾ ਹੈ, ਅਤੇ ਇਹ ਬਿਲਕੁਲ ਲਾਪਰਵਾਹੀ ਵਾਲਾ ਜਾਂ ਬੇਤਰਤੀਬਾ ਨਹੀਂ ਹੁੰਦਾ। ਮੇਰੇ ਪਿੱਛੇ ਚੱਲਣ ਲਈ, ਤੁਹਾਨੂੰ ਵੀ ਇਸ ਤਰੀਕੇ ਨਾਲ ਹੀ ਕੰਮ ਕਰਨਾ ਪਵੇਗਾ। ਮੇਰਾ ਵਤੀਰਾ ਦੇਖੋ ਅਤੇ ਮੇਰੇ ਤੋਂ ਸਿੱਖੋ; ਇਸ ਤਰੀਕੇ ਨਾਲ, ਜੇ ਤੁਸੀਂ ਮੇਰੀਆਂ ਪੈੜਾਂ ਤੇ ਚੱਲੋਗੇ, ਤਾਂ ਤੁਹਾਨੂੰ ਰਾਜ ਦੇ ਪ੍ਰਗਟਾਵੇ ਵਿੱਚ ਲਿਆਂਦਾ ਜਾਵੇਗਾ। ਇੱਕੋ ਆਵਾਜ਼ ਵਿੱਚ ਜੈਕਾਰਾ ਮਾਰੋ! ਮੇਰੇ ਪੁੱਤਰੋ! ਪਰਮੇਸ਼ੁਰ ਦਾ ਕੰਮ ਤੁਹਾਡੇ ਉੱਪਰ, ਲੋਕਾਂ ਦੇ ਇਸ ਸਮੂਹ ਉੱਪਰ, ਪੂਰਾ ਕੀਤਾ ਜਾਵੇਗਾ। ਕੀ ਤੁਸੀਂ ਮੁਬਾਰਕ ਮਹਿਸੂਸ ਨਹੀਂ ਕਰਦੇ?

ਇਸ ਦੀ ਥਾਹ ਲਾਉਣਾ ਸੱਚਮੁੱਚ ਹੀ ਔਖਾ ਹੈ! ਮੈਂ ਤੁਹਾਨੂੰ ਅੱਜ ਇੱਥੇ ਇਸ ਲਈ ਲਿਆਇਆ ਹਾਂ ਤਾਂ ਜੋ ਤੁਸੀਂ ਮੇਰੇ ਅਦਭੁਤ ਕੰਮ ਨੂੰ ਵੇਖੋ!

ਪਿਛਲਾ: ਅਧਿਆਇ 37

ਅਗਲਾ: ਅਧਿਆਇ 39

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਸਾਡੇ ਨਾਲ Messenger ’ਤੇ ਜੁੜੋ