ਪਰਮੇਸ਼ੁਰ ਦੇ ਰੋਜ਼ਾਨਾ ਦੇ ਵਚਨ: ਪਰਮੇਸ਼ੁਰ ਦਾ ਪਰਗਟ ਹੋਣਾ ਅਤੇ ਕੰਮ | ਅੰਸ਼ 71

ਨਵੰਬਰ 12, 2021

ਪਰਮੇਸ਼ੁਰ ਦੇ ਪ੍ਰਬੰਧ ਦੀ ਛੇ ਹਜ਼ਾਰ ਸਾਲ ਦੀ ਯੋਜਨਾ ਖ਼ਤਮ ਹੋਣ ਜਾ ਰਹੀ ਹੈ, ਅਤੇ ਰਾਜ ਦਾ ਦਰਵਾਜ਼ਾ ਉਨ੍ਹਾਂ ਸਭਨਾਂ ਦੇ ਲਈ ਪਹਿਲਾਂ ਹੀ ਖੁੱਲ੍ਹ ਚੁੱਕਿਆ ਹੈ ਜਿਹੜੇ ਉਸ ਦੇ ਪਰਗਟ ਹੋਣ ਦੇ ਖੋਜੀ ਹਨ। ਪਿਆਰੇ ਭਾਈਓ ਅਤੇ ਭੈਣੋ, ਤੁਸੀਂ ਕਿਸ ਗੱਲ ਦੀ ਉਡੀਕ ਕਰ ਰਹੇ ਹੋ? ਉਹ ਕੀ ਹੈ ਜੋ ਤੁਸੀਂ ਲੱਭ ਰਹੇ ਹੋ? ਕੀ ਤੁਸੀਂ ਪਰਮੇਸ਼ੁਰ ਦੇ ਪਰਗਟ ਹੋਣ ਦੀ ਉਡੀਕ ਕਰ ਰਹੇ ਹੋ? ਕੀ ਤੁਸੀਂ ਉਸ ਦੀਆਂ ਪੈੜਾਂ ਲੱਭ ਰਹੇ ਹੋ? ਪਰਮੇਸ਼ੁਰ ਦੇ ਪਰਗਟ ਹੋਣ ਲਈ ਕੋਈ ਕਿੰਨਾ ਉਤਸੁਕ ਹੁੰਦਾ ਹੈ! ਅਤੇ ਪਰਮੇਸ਼ੁਰ ਦੀਆਂ ਪੈੜਾਂ ਨੂੰ ਲੱਭਣਾ ਕਿੰਨਾ ਔਖਾ ਹੈ! ਅੱਜ ਵਰਗੇ ਯੁੱਗ ਵਿੱਚ, ਅੱਜ ਵਰਗੇ ਸੰਸਾਰ ਵਿੱਚ, ਸਾਨੂੰ ਕੀ ਕਰਨ ਦੀ ਲੋੜ ਹੈ ਕਿ ਅਸੀਂ ਉਸ ਦਿਨ ਦੇ ਗਵਾਹ ਬਣ ਸਕੀਏ ਜਦੋਂ ਪਰਮੇਸ਼ੁਰ ਪਰਗਟ ਹੋਵੇਗਾ? ਸਾਨੂੰ ਪਰਮੇਸ਼ੁਰ ਦੇ ਕਦਮ ਨਾਲ ਕਦਮ ਮਿਲਾ ਕੇ ਚੱਲਣ ਲਈ ਕੀ ਕਰਨ ਦੀ ਲੋੜ ਹੈ? ਇਸ ਤਰ੍ਹਾਂ ਦੇ ਸਵਾਲਾਂ ਦਾ ਸਾਹਮਣਾ ਉਹ ਸਾਰੇ ਲੋਕ ਕਰਦੇ ਹਨ ਜਿਹੜੇ ਪਰਮੇਸ਼ੁਰ ਦੇ ਪਰਗਟ ਹੋਣ ਦੀ ਉਡੀਕ ਕਰ ਰਹੇ ਹਨ। ਤੁਸੀਂ ਸਾਰਿਆਂ ਨੇ ਬਹੁਤ ਵਾਰ ਇਨ੍ਹਾਂ ਸਵਾਲਾਂ ’ਤੇ ਵਿਚਾਰ ਕੀਤਾ ਹੈ-ਪਰ ਨਤੀਜਾ ਕੀ ਨਿੱਕਲਿਆ? ਪਰਮੇਸ਼ੁਰ ਕਿੱਥੇ ਪਰਗਟ ਹੁੰਦਾ ਹੈ? ਪਰਮੇਸ਼ੁਰ ਦੀਆਂ ਪੈੜਾਂ ਕਿੱਥੇ ਹਨ? ਕੀ ਤੁਹਾਨੂੰ ਉੱਤਰ ਮਿਲ ਗਿਆ ਹੈ? ਬਹੁਤ ਸਾਰੇ ਲੋਕਾਂ ਦਾ ਉੱਤਰ ਇਹ ਹੋਵੇਗਾ: “ਪਰਮੇਸ਼ੁਰ ਉਨ੍ਹਾਂ ਸਭਨਾਂ ਦੇ ਵਿਚਕਾਰ ਪਰਗਟ ਹੁੰਦਾ ਹੈ ਜਿਹੜੇ ਉਸ ਦੇ ਪਿੱਛੇ ਚੱਲਦੇ ਹਨ ਅਤੇ ਉਸ ਦੀਆਂ ਪੈੜਾਂ ਸਾਡੇ ਵਿਚਕਾਰ ਹਨ; ਬਸ ਇੰਨੀ ਜਿਹੀ ਗੱਲ ਹੈ!” ਰਟਿਆ-ਰਟਾਇਆ ਉੱਤਰ ਤਾਂ ਕੋਈ ਵੀ ਦੇ ਸਕਦਾ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਪਰਮੇਸ਼ੁਰ ਦੇ ਪਰਗਟ ਹੋਣ ਦਾ ਜਾਂ ਉਸ ਦੀਆਂ ਪੈੜਾਂ ਦਾ ਕੀ ਅਰਥ ਹੈ? ਪਰਮੇਸ਼ੁਰ ਦੇ ਪਰਗਟ ਹੋਣ ਦਾ ਅਰਥ ਹੈ ਉਸ ਵੱਲੋਂ ਧਰਤੀ ਉੱਤੇ ਆਪਣਾ ਕੰਮ ਕਰਨ ਲਈ ਆਪ ਮਨੁੱਖੀ ਰੂਪ ਵਿੱਚ ਆਉਣਾ। ਉਹ ਆਪਣੀ ਖੁਦ ਦੀ ਪਛਾਣ ਅਤੇ ਸੁਭਾਅ ਨਾਲ ਅਤੇ ਅਜਿਹੇ ਢੰਗ ਨਾਲ ਜੋ ਉਸ ਦੇ ਲਈ ਸੁਭਾਵਕ ਹੈ, ਮਨੁੱਖਜਾਤੀ ਦੇ ਵਿਚਕਾਰ ਉੱਤਰਦਾ ਹੈ ਤਾਂਕਿ ਇੱਕ ਯੁੱਗ ਦਾ ਅਰੰਭ ਅਤੇ ਇੱਕ ਯੁੱਗ ਦਾ ਅੰਤ ਕਰਨ ਦੇ ਆਪਣੇ ਕੰਮ ਨੂੰ ਕਰੇ। ਇਸ ਤਰ੍ਹਾਂ ਨਾਲ ਪਰਗਟ ਹੋਣਾ ਕਿਸੇ ਤਰ੍ਹਾਂ ਦੀ ਕੋਈ ਰਸਮ ਨਹੀਂ ਹੈ। ਇਹ ਕੋਈ ਚਿੰਨ੍ਹ, ਤਸਵੀਰ, ਚਮਤਕਾਰ ਜਾਂ ਕਿਸੇ ਤਰ੍ਹਾਂ ਦਾ ਬਹੁਤ ਵੱਡਾ ਦਰਸ਼ਣ ਨਹੀਂ ਹੈ, ਅਤੇ ਖਾਸ ਕਰਕੇ ਇਹ ਕਿਸੇ ਤਰ੍ਹਾਂ ਦੀ ਕੋਈ ਧਾਰਮਿਕ ਪ੍ਰਕ੍ਰਿਆ ਤਾਂ ਬਿਲਕੁਲ ਨਹੀਂ ਹੈ। ਇਹ ਇੱਕ ਬਿਲਕੁਲ ਸੱਚਾ ਅਤੇ ਅਸਲੀ ਤੱਥ ਹੈ ਜਿਸ ਨੂੰ ਕੋਈ ਵੀ ਛੂਹ ਅਤੇ ਵੇਖ ਸਕਦਾ ਹੈ। ਇਸ ਤਰ੍ਹਾਂ ਦਾ ਪਰਗਟ ਹੋਣਾ ਐਵੇਂ ਰੀਤ ਪੂਰੀ ਕਰਨ ਲਈ ਨਹੀਂ ਹੈ, ਜਾਂ ਥੋੜ੍ਹੇ ਸਮੇਂ ਦੇ ਕਿਸੇ ਕਾਰਜ ਲਈ ਨਹੀਂ ਹੈ; ਇਸ ਦੇ ਉਲਟ ਇਹ ਉਸ ਦੀ ਪ੍ਰਬੰਧਨ ਦੀ ਯੋਜਨਾ ਦੇ ਕੰਮ ਦਾ ਇੱਕ ਪੜਾਅ ਹੈ। ਪਰਮੇਸ਼ੁਰ ਦੇ ਪਰਗਟ ਹੋਣ ਦਾ ਹਮੇਸ਼ਾ ਕੋਈ ਅਰਥ ਹੁੰਦਾ ਹੈ ਅਤੇ ਇਸ ਦਾ ਹਮੇਸ਼ਾ ਉਸ ਦੀ ਪ੍ਰਬੰਧਨ ਦੀ ਯੋਜਨਾ ਨਾਲ ਕੋਈ ਨਾ ਕੋਈ ਸੰਬੰਧ ਹੁੰਦਾ ਹੈ। ਇੱਥੇ ਜਿਸ ਨੂੰ “ਪਰਗਟ ਹੋਣਾ” ਕਿਹਾ ਗਿਆ ਹੈ ਉਹ ਉਸ ਤਰ੍ਹਾਂ ਦੇ “ਪਰਗਟ ਹੋਣ” ਤੋਂ ਬਿਲਕੁਲ ਅਲੱਗ ਹੈ ਜਿਸ ਵਿੱਚ ਪਰਮੇਸ਼ੁਰ ਮਨੁੱਖ ਦੀ ਅਗਵਾਈ ਕਰਦਾ ਹੈ, ਉਸ ਨੂੰ ਚਲਾਉਂਦਾ ਹੈ ਅਤੇ ਉਸ ਦੇ ਅੰਦਰ ਦੀਆਂ ਅੱਖਾਂ ਨੂੰ ਖੋਲ੍ਹਦਾ ਹੈ। ਪਰਮੇਸ਼ੁਰ ਹਰ ਵਾਰ, ਜਦੋਂ ਵੀ ਆਪਣੇ ਆਪ ਨੂੰ ਪਰਗਟ ਕਰਦਾ ਹੈ, ਉਹ ਆਪਣੇ ਮਹਾਨ ਕੰਮ ਦੇ ਇੱਕ ਪੜਾਅ ਨੂੰ ਪੂਰਾ ਕਰਦਾ ਹੈ। ਇਹ ਕੰਮ ਕਿਸੇ ਵੀ ਦੂਸਰੇ ਯੁੱਗ ਦੇ ਕੰਮ ਨਾਲੋਂ ਵੱਖਰਾ ਹੈ। ਇਹ ਮਨੁੱਖ ਦੀ ਕਲਪਨਾ ਤੋਂ ਬਾਹਰ ਹੈ, ਅਤੇ ਮਨੁੱਖ ਨੇ ਪਹਿਲਾਂ ਕਦੇ ਇਸ ਦਾ ਅਨੁਭਵ ਨਹੀਂ ਕੀਤਾ ਹੈ। ਇਹ ਉਹ ਕੰਮ ਹੈ ਜਿਹੜਾ ਇੱਕ ਨਵੇਂ ਯੁੱਗ ਨੂੰ ਅਰੰਭ ਕਰਦਾ ਹੈ ਅਤੇ ਪੁਰਾਣੇ ਯੁੱਗ ਨੂੰ ਖ਼ਤਮ ਕਰਦਾ ਹੈ, ਤੇ ਇਹ ਮਨੁੱਖਜਾਤੀ ਦੀ ਮੁਕਤੀ ਦੇ ਕੰਮ ਦਾ ਇੱਕ ਨਵਾਂ ਅਤੇ ਬਿਹਤਰ ਰੂਪ ਹੈ; ਇਸ ਤੋਂ ਇਲਾਵਾ, ਇਹ ਉਹ ਕੰਮ ਹੈ ਜਿਹੜਾ ਮਨੁੱਖਜਾਤੀ ਨੂੰ ਇੱਕ ਨਵੇਂ ਯੁੱਗ ਵਿੱਚ ਲੈ ਕੇ ਆਉਂਦਾ ਹੈ। ਪਰਮੇਸ਼ੁਰ ਦਾ ਪਰਗਟ ਹੋਣਾ ਇਸੇ ਨੂੰ ਦਰਸਾਉਂਦਾ ਹੈ।

ਜਦੋਂ ਇੱਕ ਵਾਰ ਤੁਸੀਂ ਸਮਝ ਜਾਂਦੇ ਹੋ ਕਿ ਪਰਮੇਸ਼ੁਰ ਦੇ ਪਰਗਟ ਹੋਣ ਦਾ ਕੀ ਅਰਥ ਹੈ, ਤਾਂ ਤੁਹਾਨੂੰ ਪਰਮੇਸ਼ੁਰ ਦੀਆਂ ਪੈੜਾਂ ਨੂੰ ਕਿਵੇਂ ਖੋਜਣਾ ਚਾਹੀਦਾ ਹੈ? ਇਸ ਸਵਾਲ ਨੂੰ ਸਮਝਾਉਣਾ ਔਖਾ ਨਹੀਂ ਹੈ: ਪਰਮੇਸ਼ੁਰ ਜਿੱਥੇ ਵੀ ਪਰਗਟ ਹੁੰਦਾ ਹੈ, ਤੁਹਾਨੂੰ ਉੱਥੇ ਉਸ ਦੇ ਕਦਮਾਂ ਦੇ ਨਿਸ਼ਾਨ ਮਿਲਣਗੇ। ਇਸ ਤਰ੍ਹਾਂ ਦੀ ਵਿਆਖਿਆ ਸਿੱਧੀ ਅਤੇ ਸਰਲ ਜਾਪਦੀ ਹੈ ਪਰ ਇਸ ਨੂੰ ਵਿਹਾਰ ਵਿੱਚ ਲਿਆਉਣਾ ਓਨਾ ਅਸਾਨ ਨਹੀਂ ਹੈ, ਕਿਉਂਕਿ ਬਹੁਤੇ ਲੋਕਾਂ ਲਈ ਇਹ ਜਾਣਨਾ ਕਿ ਪਰਮੇਸ਼ੁਰ ਕਿੱਥੇ ਪਰਗਟ ਹੋਣਾ ਚਾਹੁੰਦਾ ਹੈ ਜਾਂ ਉਸ ਨੂੰ ਕਿੱਥੇ ਪਰਗਟ ਹੋਣਾ ਚਾਹੀਦਾ ਹੈ ਤਾਂ ਬੜੀ ਦੂਰ ਦੀ ਗੱਲ ਹੈ, ਉਹ ਇਹੀ ਨਹੀਂ ਜਾਣਦੇ ਕਿ ਪਰਮੇਸ਼ੁਰ ਕਿੱਥੇ ਪਰਗਟ ਹੁੰਦਾ ਹੈ। ਕੁਝ ਲੋਕ ਭਾਵਨਾ ਵਿੱਚ ਵਹਿ ਕੇ ਇਹ ਵਿਸ਼ਵਾਸ ਕਰਦੇ ਹਨ ਕਿ ਜਿੱਥੇ ਵੀ ਪਵਿੱਤਰ ਆਤਮਾ ਕੰਮ ਕਰ ਰਿਹਾ ਹੁੰਦਾ ਹੈ ਉੱਥੇ ਪਰਮੇਸ਼ੁਰ ਪਰਗਟ ਹੁੰਦਾ ਹੈ। ਜਾਂ ਫਿਰ ਉਹ ਇਹ ਵਿਸ਼ਵਾਸ ਕਰਦੇ ਹਨ ਕਿ ਜਿੱਥੇ ਵੀ ਆਤਮਿਕ ਹਸਤੀਆਂ ਹੁੰਦੀਆਂ ਹਨ, ਪਰਮੇਸ਼ੁਰ ਉੱਥੇ ਪਰਗਟ ਹੁੰਦਾ ਹੈ। ਜਾਂ ਫਿਰ ਉਹ ਇਹ ਮੰਨਦੇ ਹਨ ਕਿ ਜਿੱਥੇ ਕਿਤੇ ਉੱਚੇ ਰੁਤਬੇ ਵਾਲੇ ਲੋਕ ਹੁੰਦੇ ਹਨ, ਪਰਮੇਸ਼ੁਰ ਉੱਥੇ ਪਰਗਟ ਹੁੰਦਾ ਹੈ। ਇੱਕ ਪਲ ਲਈ, ਅਸੀਂ ਇਸ ਗੱਲ ਨੂੰ ਪਰੇ ਕਰ ਦਿੰਦੇ ਹਾਂ ਕਿ ਇਸ ਤਰ੍ਹਾਂ ਦੀਆਂ ਮਾਨਤਾਵਾਂ ਠੀਕ ਹਨ ਜਾਂ ਗਲਤ। ਇਸ ਤਰ੍ਹਾਂ ਦੇ ਸਵਾਲ ਦੀ ਵਿਆਖਿਆ ਲਈ, ਸਭ ਤੋਂ ਪਹਿਲਾਂ ਸਾਡੇ ਕੋਲ ਇੱਕ ਸਪਸ਼ਟ ਟੀਚਾ ਹੋਣਾ ਚਾਹੀਦਾ ਹੈ: ਅਸੀਂ ਪਰਮੇਸ਼ੁਰ ਦੀਆਂ ਪੈੜਾਂ ਖੋਜ ਰਹੇ ਹਾਂ। ਅਸੀਂ ਆਤਮਿਕ ਹਸਤੀਆਂ ਨਹੀਂ ਖੋਜ ਰਹੇ ਹਾਂ, ਪ੍ਰਸਿੱਧ ਹਸਤੀਆਂ ਬਾਰੇ ਵਿਚਾਰ ਕਰਨਾ ਤਾਂ ਬੜੀ ਦੂਰ ਦੀ ਗੱਲ ਹੈ; ਅਸੀਂ ਪਰਮੇਸ਼ੁਰ ਦੀਆਂ ਪੈੜਾਂ ਦਾ ਪਿੱਛਾ ਕਰ ਰਹੇ ਹਾਂ। ਇਸੇ ਕਾਰਨ, ਜਦੋਂ ਅਸੀਂ ਪਰਮੇਸ਼ੁਰ ਦੀਆਂ ਪੈੜਾਂ ਨੂੰ ਖੋਜ ਰਹੇ ਹਾਂ, ਤਾਂ ਸਾਡੇ ਲਈ ਇਹ ਉਚਿਤ ਹੈ ਕਿ ਅਸੀਂ ਪਰਮੇਸ਼ੁਰ ਦੀ ਇੱਛਾ ਨੂੰ, ਪਰਮੇਸ਼ੁਰ ਦੇ ਵਚਨਾਂ ਨੂੰ, ਉਸ ਦੇ ਪ੍ਰਗਟਾਵਿਆਂ ਨੂੰ ਖੋਜੀਏ, ਕਿਉਂਕਿ ਜਿੱਥੇ ਵੀ ਪਰਮੇਸ਼ੁਰ ਵੱਲੋਂ ਨਵੇਂ ਵਚਨ ਬੋਲੇ ਜਾਂਦੇ ਹਨ, ਉੱਥੇ ਪਰਮੇਸ਼ੁਰ ਦੀ ਅਵਾਜ਼ ਹੁੰਦੀ ਹੈ, ਅਤੇ ਜਿੱਥੇ ਵੀ ਪਰਮੇਸ਼ੁਰ ਦੇ ਕਦਮਾਂ ਦੇ ਨਿਸ਼ਾਨ ਹੁੰਦੇ ਹਨ, ਉੱਥੇ ਪਰਮੇਸ਼ੁਰ ਦੇ ਕੰਮ ਹੁੰਦੇ ਹਨ। ਜਿੱਥੇ ਵੀ ਪਰਮੇਸ਼ੁਰ ਕੁਝ ਪ੍ਰਗਟਾਉ ਕਰਦਾ ਹੈ, ਉੱਥੇ ਪਰਮੇਸ਼ੁਰ ਪਰਗਟ ਹੁੰਦਾ ਹੈ, ਅਤੇ ਜਿੱਥੇ ਪਰਮੇਸ਼ੁਰ ਪਰਗਟ ਹੁੰਦਾ ਹੈ, ਉੱਥੇ ਰਾਹ, ਸਚਾਈ ਅਤੇ ਜੀਵਨ ਹੁੰਦਾ ਹੈ। ਪਰਮੇਸ਼ੁਰ ਦੀਆਂ ਪੈੜਾਂ ਨੂੰ ਖੋਜਦੇ ਹੋਏ ਤੁਸੀਂ ਇਨ੍ਹਾਂ ਵਚਨਾਂ ਨੂੰ ਅਣਦੇਖਿਆਂ ਕਰ ਦਿੱਤਾ ਹੈ “ਪਰਮੇਸ਼ੁਰ ਹੀ ਰਾਹ, ਸਚਾਈ ਅਤੇ ਜੀਵਨ ਹੈ।” ਅਤੇ ਇਸ ਲਈ, ਸਚਾਈ ਨੂੰ ਸਵੀਕਾਰ ਕਰਨ ਦੇ ਬਾਵਜੂਦ ਵੀ ਬਹੁਤ ਸਾਰੇ ਲੋਕ ਪਰਮੇਸ਼ੁਰ ਦੇ ਪਰਗਟ ਹੋਣ ਨੂੰ ਮੰਨਣ ਦੀ ਗੱਲ ਤਾਂ ਦੂਰ, ਇਹ ਵਿਸ਼ਵਾਸ ਵੀ ਨਹੀਂ ਕਰਦੇ ਕਿ ਉਨ੍ਹਾਂ ਨੇ ਪਰਮੇਸ਼ੁਰ ਦੀਆਂ ਪੈੜਾਂ ਨੂੰ ਲੱਭ ਲਿਆ ਹੈ। ਕਿੰਨੀ ਗੰਭੀਰ ਗਲਤੀ ਹੈ! ਪਰਮੇਸ਼ੁਰ ਮਨੁੱਖ ਦੇ ਫ਼ਰਮਾਨ ’ਤੇ ਪਰਗਟ ਹੋਵੇ ਇਹ ਤਾਂ ਬੜੀ ਦੂਰ ਦੀ ਗੱਲ ਹੈ, ਪਰਮੇਸ਼ੁਰ ਦੇ ਪਰਗਟ ਹੋਣ ਨੂੰ ਮਨੁੱਖ ਦੇ ਖਿਆਲਾਂ ਨਾਲ ਵੀ ਨਹੀਂ ਜੋੜਿਆ ਜਾ ਸਕਦਾ। ਜਦੋਂ ਪਰਮੇਸ਼ੁਰ ਆਪਣਾ ਕੰਮ ਕਰਦਾ ਹੈ ਤਾਂ ਉਹ ਆਪਣੇ ਫੈਸਲੇ ਆਪ ਕਰਦਾ ਹੈ ਅਤੇ ਆਪਣੀਆਂ ਯੋਜਨਾਵਾਂ ਆਪ ਬਣਾਉਂਦਾ ਹੈ; ਫਿਰ ਉਸ ਦੇ ਆਪਣੇ ਟੀਚੇ ਅਤੇ ਆਪਣੇ ਤਰੀਕੇ ਹਨ। ਉਹ ਜਿਹੜਾ ਵੀ ਕੰਮ ਕਰਦਾ ਹੈ ਉਸ ਨੂੰ ਮਨੁੱਖ ਨਾਲ ਉਸ ਦੀ ਚਰਚਾ ਕਰਨ ਜਾਂ ਉਸ ਦੀ ਸਲਾਹ ਜਾਣਨ ਦੀ ਲੋੜ ਨਹੀਂ ਹੈ, ਹਰੇਕ ਮਨੁੱਖ ਨੂੰ ਆਪਣੇ ਕੰਮ ਬਾਰੇ ਸੂਚਿਤ ਕਰਨ ਦੀ ਤਾਂ ਗੱਲ ਕਿਤੇ ਰਹੀ। ਇਹ ਪਰਮੇਸ਼ੁਰ ਦਾ ਸੁਭਾਅ ਹੈ ਜਿਸ ਨੂੰ ਹਰੇਕ ਵਿਅਕਤੀ ਵੱਲੋਂ ਸਵੀਕਾਰ ਕਰਨਾ ਜ਼ਰੂਰੀ ਹੈ। ਜੇ ਤੁਸੀਂ ਪਰਮੇਸ਼ੁਰ ਦੇ ਪਰਗਟ ਹੋਣ ਦੇ ਗਵਾਹ ਬਣਨਾ ਚਾਹੁੰਦੇ ਹੋ, ਪਰਮੇਸ਼ੁਰ ਦੇ ਕਦਮਾਂ ’ਤੇ ਤੁਰਨਾ ਚਾਹੁੰਦੇ ਹੋ, ਤਾਂ ਪਹਿਲਾਂ ਤੁਹਾਨੂੰ ਆਪਣੇ ਖਿਆਲਾਂ ਨੂੰ ਪਰੇ ਕਰਨਾ ਪਵੇਗਾ। ਤੁਸੀਂ ਇਹ ਮੰਗ ਨਹੀਂ ਕਰ ਸਕਦੇ ਕਿ ਪਰਮੇਸ਼ੁਰ ਇਹ ਕਰੇ ਜਾਂ ਉਹ ਕਰੇ, ਉਸ ਨੂੰ ਆਪਣੀਆਂ ਹੱਦਾਂ ਵਿੱਚ ਰੱਖਣ ਅਤੇ ਆਪਣੇ ਖੁਦ ਦੇ ਵਿਚਾਰਾਂ ਵਿੱਚ ਸੀਮਿਤ ਕਰਨਾ ਤਾਂ ਬੜੀ ਦੂਰ ਦੀ ਗੱਲ ਹੈ। ਇਸ ਦੇ ਬਜਾਏ, ਤੁਹਾਨੂੰ ਇਹ ਪੁੱਛਣਾ ਚਾਹੀਦਾ ਹੈ ਕਿ ਤੁਸੀਂ ਪਰਮੇਸ਼ੁਰ ਦੀਆਂ ਪੈੜਾਂ ਨੂੰ ਕਿਵੇਂ ਖੋਜਣਾ ਹੈ, ਪਰਮੇਸ਼ੁਰ ਦੇ ਪਰਗਟ ਹੋਣ ਨੂੰ ਕਿਵੇਂ ਸਵੀਕਾਰ ਕਰਨਾ ਹੈ, ਅਤੇ ਆਪਣੇ ਆਪ ਨੂੰ ਪਰਮੇਸ਼ੁਰ ਦੇ ਨਵੇਂ ਕੰਮ ਦੇ ਅਧੀਨ ਕਿਵੇਂ ਕਰਨਾ ਹੈ: ਮਨੁੱਖ ਨੂੰ ਇਹੋ ਕਰਨ ਦੀ ਲੋੜ ਹੈ। ਜਦਕਿ ਮਨੁੱਖ ਸਚਾਈ ਨਹੀਂ ਹੈ, ਅਤੇ ਉਸ ਦੇ ਅੰਦਰ ਸਚਾਈ ਨਹੀਂ ਹੈ, ਇਸ ਲਈ ਉਸ ਨੂੰ ਚਾਹੀਦਾ ਹੈ ਕਿ ਉਹ ਖੋਜੇ, ਸਵੀਕਾਰ ਕਰੇ ਅਤੇ ਪਾਲਣਾ ਕਰੇ।

“ਵਚਨ ਦਾ ਦੇਹਧਾਰੀ ਹੋਣਾ” ਵਿੱਚੋਂ ਲਏ ਗਏ ਅੰਸ਼

ਹੋਰ ਵੇਖੋ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

Leave a Reply

ਸਾਂਝਾ ਕਰੋ

ਰੱਦ ਕਰੋ

ਸਾਡੇ ਨਾਲ Messenger ’ਤੇ ਜੁੜੋ