ਮਨੁੱਖਜਾਤੀ ਦੇ ਪਰਮੇਸ਼ੁਰ ਦੀ ਰਹਿਨੁਮਾਈ ਗੁਆਉਣ ਦੇ ਸਿੱਟੇ
ਨਵੰਬਰ 15, 2021
ਜਦ ਤੋਂ ਮਨੁੱਖਜਾਤੀ ਨੇ ਸਮਾਜਕ ਵਿਗਿਆਨ ਦੀਆਂ ਤਰਕੀਬਾਂ ਦੀ ਕਾਢ ਕੱਢੀ ਹੈ,
ਉਦੋਂ ਤੋਂ ਹੀ ਵਿਗਿਆਨ ਅਤੇ ਗਿਆਨ ਨੇ ਮਨੁੱਖ ਦੇ ਮਨ ਉੱਤੇ ਕਬਜ਼ਾ ਕਰ ਲਿਆ ਹੈ।
ਇਸ ਤਰ੍ਹਾਂ ਵਿਗਿਆਨ ਅਤੇ ਗਿਆਨ ਮਨੁੱਖਜਾਤੀ ਦੇ ਸਿਧਾਂਤਾਂ ਦੇ ਔਜ਼ਾਰ ਬਣ ਗਏ ਹਨ,
ਅਤੇ ਮਨੁੱਖ ਵੱਲੋਂ ਪਰਮੇਸ਼ੁਰ ਦੀ ਉਪਾਸਨਾ ਕਰਨ ਦੀ ਲੋੜ ਜਿਵੇਂ ਖਤਮ ਜਿਹੀ ਹੋ ਗਈ ਹੈ,
ਅਤੇ ਪਰਮੇਸ਼ੁਰ ਦੀ ਉਪਾਸਨਾ ਕਰਨ ਦੇ ਅਨੁਕੂਲ ਹਾਲਾਤ ਜਿਵੇਂ ਮੁੱਕ ਹੀ ਗਏ ਹਨ।
ਮਨੁੱਖ ਦੇ ਹਿਰਦੇ ਵਿੱਚ ਪਰਮੇਸ਼ੁਰ ਦਾ ਰੁਤਬਾ ਸਭ ਤੋਂ ਹੇਠਲੇ ਪੱਧਰ ਉੱਤੇ ਆਣ ਡਿੱਗਿਆ ਹੈ।
ਆਪਣੇ ਹਿਰਦੇ ਵਿੱਚ ਪਰਮੇਸ਼ੁਰ ਤੋਂ ਰਹਿਤ ਹੋ ਕੇ ਮਨੁੱਖ ਦਾ ਅੰਦਰੂਨੀ ਸੰਸਾਰ ਹਨੇਰਾ,
ਆਸਹੀਣ, ਅਤੇ ਖਾਲੀ ਹੋ ਗਿਆ ਹੈ।
ਇਸ ਦੇ ਨਤੀਜੇ ਵਜੋਂ ਅਨੇਕ ਸਮਾਜਕ ਵਿਗਿਆਨੀਆਂ, ਇਤਹਾਸਕਾਰਾਂ, ਅਤੇ ਸਿਆਸਤਦਾਨਾਂ ਨੇ
ਸਮਾਜਕ ਵਿਗਿਆਨ ਦੇ ਸਿਧਾਂਤਾਂ,
ਮਨੁੱਖੀ ਵਿਕਾਸ-ਕ੍ਰਮ ਦੇ ਸਿਧਾਂਤਾਂ,
ਅਤੇ ਅਜਿਹੇ ਹੋਰਨਾਂ ਸਿਧਾਂਤਾਂ ਨੂੰ ਸਾਹਮਣੇ ਲਿਆ ਕੇ ਮਨੁੱਖਜਾਤੀ ਦੇ ਹਿਰਦਿਆਂ ਅਤੇ ਮਨਾਂ ਵਿੱਚ ਭਰ ਦਿੱਤਾ ਹੈ,
ਜੋ ਇਸ ਸੱਚਾਈ ਦੇ ਵਿਰੁੱਧ ਹਨ ਕਿ ਮਨੁੱਖ ਨੂੰ ਪਰਮੇਸ਼ੁਰ ਨੇ ਸਿਰਜਿਆ ਹੈ।
ਉਨ੍ਹਾਂ ਲੋਕਾਂ ਦੀ ਗਿਣਤੀ ਬਹੁਤ ਘੱਟ ਗਈ ਹੈ, ਜੋ ਇਹ ਵਿਸ਼ਵਾਸ ਕਰਦੇ ਹਨ ਕਿ ਪਰਮੇਸ਼ੁਰ ਨੇ ਸਭ ਕੁਝ ਸਿਰਜਿਆ ਹੈ,
ਅਤੇ ਮਨੁੱਖੀ ਵਿਕਾਸ-ਕ੍ਰਮ ਦੇ ਸਿਧਾਂਤ ਉੱਤੇ ਵਿਸ਼ਵਾਸ ਕਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਵਧ ਗਈ ਹੈ।
ਜ਼ਿਆਦਾ ਤੋਂ ਜ਼ਿਆਦਾ ਲੋਕ ਪੁਰਾਣੇ ਨੇਮ ਦੇ ਯੁੱਗ ਵਿੱਚ ਪਰਮੇਸ਼ੁਰ ਵੱਲੋਂ
ਕੀਤੇ ਗਏ ਕੰਮਾਂ ਦੇ ਲੇਖਾਂ ਨੂੰ ਅਤੇ ਉਸ ਦੇ ਵਚਨਾਂ ਨੂੰ ਕਥਾ-ਕਹਾਣੀਆਂ ਮੰਨਣ ਲੱਗ ਪਏ ਹਨ।
ਲੋਕ ਆਪਣਿਆਂ ਦਿਲਾਂ ਵਿੱਚ ਪਰਮੇਸ਼ੁਰ ਦੀ ਸੋਭਾ ਤੇ ਮਹਾਨਤਾ ਦੇ ਪ੍ਰਤੀ
ਅਤੇ ਇਸ ਸਿਧਾਂਤ ਦੇ ਪ੍ਰਤੀ ਬੇਕਦਰੇ ਹੋ ਗਏ ਹਨ
ਕਿ ਪਰਮੇਸ਼ੁਰ ਹੋਂਦ ਵਿੱਚ ਹੈ ਅਤੇ ਸਭਨਾਂ ਵਸਤਾਂ ਉੱਤੇ ਇਖਤਿਆਰ ਰੱਖਦਾ ਹੈ।
ਉਨ੍ਹਾਂ ਦੇ ਲਈ ਮਨੁੱਖਜਾਤੀ ਦੇ ਵਜੂਦ ਅਤੇ ਦੇਸਾਂ ਤੇ ਜਾਤੀਆਂ ਦੇ ਨਸੀਬ ਦਾ ਕੋਈ ਮਹੱਤਵ ਨਹੀਂ ਰਹਿ ਗਿਆ ਹੈ,
ਅਤੇ ਮਨੁੱਖ ਅਜਿਹੇ ਖੋਖਲੇ ਸੰਸਾਰ ਵਿੱਚ ਜੀ ਰਿਹਾ ਹੈ ਜੋ ਸਿਰਫ਼
ਖਾਣ, ਪੀਣ ਅਤੇ ਸੁੱਖ-ਬਿਲਾਸਾਂ ਦੇ ਮਗਰ ਦੌੜਨ ਬਾਰੇ ਹੀ ਸੋਚਦਾ ਹੈ। …
ਗਿਣੇ-ਚੁਣੇ ਲੋਕ ਹੀ ਇਹ ਜਾਣਨ ਦਾ ਬੀੜਾ ਚੁੱਕਦੇ ਹਨ ਕਿ ਅੱਜ ਪਰਮੇਸ਼ੁਰ ਕਿੱਥੇ ਕੰਮ ਕਰ ਰਿਹਾ ਹੈ
ਜਾਂ ਇਹ ਵੇਖਣ ਦਾ ਬੀੜਾ ਚੁੱਕਦੇ ਹਨ ਕਿ
ਉਸ ਨੂੰ ਮਨੁੱਖ ਦੀ ਮੰਜ਼ਿਲ ਉੱਤੇ ਪਰਧਾਨਗੀ ਕਿਵੇਂ ਹਾਸਲ ਹੈ ਅਤੇ ਉਹ ਇਸ ਦਾ ਪ੍ਰਬੰਧ ਕਿਵੇਂ ਕਰਦਾ ਹੈ।
ਅਤੇ ਇਸ ਤਰ੍ਹਾਂ ਮਨੁੱਖ ਦੀ ਜਾਣਕਾਰੀ ਤੋਂ ਬਗੈਰ ਹੀ ਮਨੁੱਖੀ ਸਭਿਅਤਾ ਵਿੱਚ
ਮਨੁੱਖ ਦੀਆਂ ਇੱਛਾਵਾਂ ਨੂੰ ਘੱਟ ਕਰਨ ਦੀ ਕਾਬਲੀਅਤ ਘਟਦੀ ਜਾ ਰਹੀ ਹੈ,
ਅਤੇ ਅਜਿਹੇ ਬਹੁਤ ਸਾਰੇ ਲੋਕ ਹਨ ਜੋ ਇਹ ਮਹਿਸੂਸ ਕਰਦੇ ਹਨ ਕਿ ਅਜਿਹੇ ਸੰਸਾਰ ਵਿੱਚ ਜੀਵਨ ਬਤੀਤ ਕਰਦਿਆਂ
ਉਹ ਉਨ੍ਹਾਂ ਨਾਲੋਂ ਕਿਤੇ ਘੱਟ ਖੁਸ਼ ਹਨ ਜਿਹੜੇ ਪਾਰ ਲੰਘ ਗਏ ਹਨ।
ਇੱਥੋਂ ਤੱਕ ਕਿ ਉਨ੍ਹਾਂ ਦੇਸਾਂ ਦੇ ਲੋਕ ਵੀ, ਜਿਹੜੇ ਅੱਤ ਵਧੀਕ ਵਿਕਸਿਤ ਹੋਇਆ ਕਰਦੇ ਸਨ,
ਅਜਿਹੀਆਂ ਹੀ ਸ਼ਿਕਾਇਤਾਂ ਬਿਆਨ ਕਰਦੇ ਹਨ।
ਕਿਉਂਕਿ ਸ਼ਾਸਕ ਅਤੇ ਸਮਾਜ-ਸ਼ਾਸਤਰੀ ਮਨੁੱਖੀ ਸਭਿਅਤਾ ਨੂੰ ਸੁਰੱਖਿਅਤ ਰੱਖਣ ਲਈ
ਉਨ੍ਹਾਂ ਦਿਆਂ ਮਨਾਂ ਨੂੰ ਭਾਵੇਂ ਜਿੰਨਾ ਵੀ ਭਰਦੇ ਰਹਿਣ, ਪਰਮੇਸ਼ੁਰ ਦੇ ਮਾਰਗ ਦਰਸ਼ਨ ਤੋਂ ਬਿਨਾ
ਉਨ੍ਹਾਂ ਨੂੰ ਕੋਈ ਲਾਭ ਨਹੀਂ ਪੁੱਜੇਗਾ।
ਮਨੁੱਖ ਦੇ ਹਿਰਦੇ ਦੇ ਖਾਲੀਪਣ ਨੂੰ ਕੋਈ ਵੀ ਨਹੀਂ ਭਰ ਸਕਦਾ,
ਮਨੁੱਖ ਦੇ ਹਿਰਦੇ ਦੇ ਖਾਲੀਪਣ ਨੂੰ ਕੋਈ ਵੀ ਨਹੀਂ ਭਰ ਸਕਦਾ,
ਕਿਉਂਕਿ ਮਨੁੱਖ ਦੇ ਜੀਵਨ ਦੀ ਥਾਂ ਕੋਈ ਵੀ ਨਹੀਂ ਲੈ ਸਕਦਾ,
ਅਤੇ ਕੋਈ ਵੀ ਸਮਾਜਕ ਸਿਧਾਂਤ ਮਨੁੱਖ ਨੂੰ
ਉਸ ਖਾਲੀਪਣ ਤੋਂ ਮੁਕਤ ਨਹੀਂ ਕਰ ਸਕਦਾ, ਜਿਸ ਤੋਂ ਉਹ ਪੀੜਤ ਹੈ।
“ਲੇਲੇ ਦੇ ਮਗਰ ਤੁਰੋ ਅਤੇ ਨਵੇਂ ਗੀਤ ਗਾਓ” ਵਿੱਚੋਂ
ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।
ਵੀਡੀਓ ਦੀਆਂ ਹੋਰ ਕਿਸਮਾਂ