ਪਰਮੇਸ਼ੁਰ ਦੇ ਪਰਗਟ ਹੋਣ ਦੀ ਖੋਜ ਕਰਨ ਲਈ ਨਾਗਰਿਕਤਾ ਅਤੇ ਨਸਲੀ ਹੱਦਾਂ ਦੀਆਂ ਧਾਰਣਾਵਾਂ ਨੂੰ ਤੋੜ ਦਿਓ

ਨਵੰਬਰ 15, 2021

ਭਾਵੇਂ ਤੁਹਾਡੀ ਨਾਗਰਿਕਤਾ ਕੋਈ ਵੀ ਹੋਏ,

ਤੁਹਾਨੂੰ ਇਸ ਤੋਂ ਬਾਹਰ ਕਦਮ ਰੱਖਣਾ ਚਾਹੀਦਾ ਹੈ,

ਆਪਣੇ ਆਪ ਤੋਂ ਅਤੇ ਤੁਸੀਂ ਕੌਣ ਹੋ ਤੋਂ ਉੱਪਰ ਉੱਠਣ,

ਤੁਹਾਨੂੰ ਇਸ ਤੋਂ ਬਾਹਰ ਕਦਮ ਰੱਖਣਾ ਚਾਹੀਦਾ ਹੈ।

ਆਪਣੀਆਂ ਸੀਮਾਵਾਂ ਤੋਂ ਬਾਹਰ ਨਿਕਲਣ, ਅਤੇ ਪਰਮੇਸ਼ੁਰ ਦੇ ਕੰਮ ਨੂੰ

ਇੱਕ ਸਿਰਜੇ ਹੋਏ ਪ੍ਰਾਣੀ ਦੇ ਨਜ਼ਰੀਏ ਤੋਂ ਵੇਖਣ ਦੀ ਲੋੜ ਹੈ।

ਇਸ ਤਰ੍ਹਾਂ, ਤੁਸੀਂ ਪਰਮੇਸ਼ੁਰ ਦੀਆਂ ਪੈੜਾਂ ਨੂੰ

ਹੱਦਾਂ ਵਿੱਚ ਨਹੀਂ ਬੰਨ੍ਹੋਗੇ।

ਤੁਹਾਨੂੰ ਬਾਹਰ ਨਿੱਕਲਣ ਦੀ ਜ਼ਰੂਰਤ ਹੈ

ਨਾਗਰਿਕਤਾ ਅਤੇ ਨਸਲੀ ਹੱਦਾਂ ਦੇ ਵਿਚਾਰਾਂ ਵਿੱਚੋਂ

ਤਾਂਕਿ ਤੁਸੀਂ ਪਰਮੇਸ਼ੁਰ ਦੇ ਪਰਗਟ ਹੋਣ ਨੂੰ ਖੋਜ ਸਕੋ।

ਕੇਵਲ ਇਸ ਤਰ੍ਹਾਂ ਕਰਕੇ ਹੀ,

ਤੁਸੀਂ ਆਪਣੇ ਖਿਆਲਾਂ ਵਿੱਚ ਜਕੜੇ ਜਾਣ ਤੋਂ ਬਚ ਸਕੋਗੇ;

ਕੇਵਲ ਇਸ ਤਰ੍ਹਾਂ ਕਰਕੇ ਹੀ ਤੁਸੀਂ ਇਸ ਯੋਗ ਬਣ ਸਕੋਗੇ

ਕਿ ਪਰਮੇਸ਼ੁਰ ਦੇ ਪਰਗਟ ਹੋਣ ਦਾ ਸਵਾਗਤ ਕਰ ਸਕੋ।

ਨਹੀਂ ਤਾਂ, ਤੁਸੀਂ ਸਦੀਪਕ ਹਨੇਰੇ ਵਿੱਚ ਹੀ ਰਹੋਗੇ

ਅਤੇ ਪਰਮੇਸ਼ੁਰ ਦੀ ਪਰਵਾਨਗੀ ਹਾਸਲ ਨਹੀਂ ਕਰ ਸਕੋਗੇ।

ਪਰਮੇਸ਼ੁਰ ਦੇ ਪਰਗਟ ਹੋਣ ਦੀ ਖੋਜ ਕਰਨ ਲਈ!

ਪਰਮੇਸ਼ੁਰ ਦੇ ਪਰਗਟ ਹੋਣ ਦੀ ਖੋਜ ਕਰਨ ਲਈ!

ਅੱਜ ਦੇ ਸਮੇਂ ਵਿੱਚ ਬਹੁਤ ਲੋਕ ਇਸ ਗੱਲ ਨੂੰ ਅਸੰਭਵ ਮੰਨਦੇ ਹਨ ਕਿ ਪਰਮੇਸ਼ੁਰ

ਕਿਸੇ ਖਾਸ ਕੌਮ ਵਿੱਚ ਜਾਂ ਕਿਸੇ ਖਾਸ ਲੋਕਾਂ ਵਿਚਕਾਰ ਪਰਗਟ ਹੋਵੇਗਾ।

ਪਰਮੇਸ਼ੁਰ ਦੇ ਕੰਮ ਦੀ ਮਹੱਤਤਾ ਕਿੰਨੀ ਡੂੰਘੀ ਹੈ,

ਅਤੇ ਪਰਮੇਸ਼ੁਰ ਦਾ ਪਰਗਟ ਹੋਣਾ ਕਿੰਨਾ ਮਹੱਤਵਪੂਰਣ ਹੈ!

ਮਨੁੱਖ ਦੇ ਧਾਰਣਾਵਾਂ ਅਤੇ ਸੋਚ

ਸੰਭਵ ਤੌਰ ’ਤੇ ਕਿਸ ਤਰ੍ਹਾਂ ਇਨ੍ਹਾਂ ਦੀ ਥਾਹ ਲਾ ਸਕਦੇ ਹਨ?

ਤੁਹਾਨੂੰ ਬਾਹਰ ਨਿੱਕਲਣ ਦੀ ਜ਼ਰੂਰਤ ਹੈ

ਨਾਗਰਿਕਤਾ ਅਤੇ ਨਸਲੀ ਹੱਦਾਂ ਦੇ ਵਿਚਾਰਾਂ ਵਿੱਚੋਂ

ਤਾਂਕਿ ਤੁਸੀਂ ਪਰਮੇਸ਼ੁਰ ਦੇ ਪਰਗਟ ਹੋਣ ਨੂੰ ਖੋਜ ਸਕੋ।

ਕੇਵਲ ਇਸ ਤਰ੍ਹਾਂ ਕਰਕੇ ਹੀ,

ਤੁਸੀਂ ਆਪਣੇ ਖਿਆਲਾਂ ਵਿੱਚ ਜਕੜੇ ਜਾਣ ਤੋਂ ਬਚ ਸਕੋਗੇ;

ਕੇਵਲ ਇਸ ਤਰ੍ਹਾਂ ਕਰਕੇ ਹੀ ਤੁਸੀਂ ਇਸ ਯੋਗ ਬਣ ਸਕੋਗੇ

ਕਿ ਪਰਮੇਸ਼ੁਰ ਦੇ ਪਰਗਟ ਹੋਣ ਦਾ ਸਵਾਗਤ ਕਰ ਸਕੋ।

ਨਹੀਂ ਤਾਂ, ਤੁਸੀਂ ਸਦੀਪਕ ਹਨੇਰੇ ਵਿੱਚ ਹੀ ਰਹੋਗੇ

ਅਤੇ ਪਰਮੇਸ਼ੁਰ ਦੀ ਪਰਵਾਨਗੀ ਹਾਸਲ ਨਹੀਂ ਕਰ ਸਕੋਗੇ।

ਪਰਮੇਸ਼ੁਰ ਦੇ ਪਰਗਟ ਹੋਣ ਦੀ ਖੋਜ ਕਰਨ ਲਈ!

ਪਰਮੇਸ਼ੁਰ ਦੇ ਪਰਗਟ ਹੋਣ ਦੀ ਖੋਜ ਕਰਨ ਲਈ!

ਪਰਮੇਸ਼ੁਰ ਸਮੁੱਚੀ ਮਨੁੱਖਜਾਤੀ ਦਾ ਪਰਮੇਸ਼ੁਰ ਹੈ,

ਉਹ ਕਿਸੇ ਕੌਮ ਦੀ ਨਿੱਜੀ ਜਾਇਦਾਦ ਨਹੀਂ ਹੈ।

ਪਰ ਉਹ ਆਪਣੀ ਯੋਜਨਾ ਅਨੁਸਾਰ ਕੰਮ ਕਰਨਾ ਜਾਰੀ ਰੱਖਦਾ ਹੈ ਅਤੇ ਕੋਈ ਵੀ ਸਥਿਤੀ,

ਕੌਮ ਜਾਂ ਲੋਕ ਉਸ ਦੇ ਰਾਹ ਵਿੱਚ ਅੜਿੱਕਾ ਨਹੀਂ ਡਾਹ ਸਕਦੇ।

ਸ਼ਾਇਦ ਤੁਸੀਂ ਕਦੇ ਵੀ ਇਸ ਸਥਿਤੀ ਦੀ ਕਲਪਨਾ ਨਹੀਂ ਕੀਤੀ,

ਜਾਂ ਸ਼ਾਇਦ ਇਸ ਸਥਿਤੀ ਦੇ ਬਾਰੇ ਤੁਹਾਡਾ ਰਵੱਈਆ ਇਨਕਾਰ ਵਾਲਾ ਹੈ,

ਜਾਂ ਹੋ ਸਕਦਾ ਹੈ ਕਿ ਪਰਮੇਸ਼ੁਰ ਜਿੱਥੇ ਆਪਣੇ ਆਪ ਨੂੰ ਪਰਗਟ ਕਰਦਾ ਹੈ,

ਉੱਥੇ ਦੇ ਲੋਕ ਧਰਤੀ ਉੱਤੇ ਸਭ ਤੋਂ ਪਿਛੜੇ ਹੋਏ ਲੋਕ ਹੋਣ।

ਤਾਂ ਵੀ ਪਰਮੇਸ਼ੁਰ ਦੇ ਕੋਲ ਆਪਣੀ ਬੁੱਧ ਹੈ।

ਆਪਣੀ ਮਹਾਨ ਸ਼ਕਤੀ ਨਾਲ ਅਤੇ ਆਪਣੀ ਸੱਚਾਈ ਅਤੇ ਸੁਭਾਅ ਦੇ ਦੁਆਰਾ

ਉਸ ਨੇ ਸੱਚਮੁੱਚ ਲੋਕਾਂ ਦੇ ਇੱਕ ਅਜਿਹੇ ਸਮੂਹ ਨੂੰ ਆਪਣਾ ਬਣਾ ਲਿਆ ਹੈ

ਜਿਹੜੇ ਉਸ ਦੇ ਨਾਲ ਇੱਕ ਮਨ ਹਨ,

ਇੱਕ ਅਜਿਹੇ ਸਮੂਹ ਨੂੰ ਜਿਸ ਨੂੰ ਉਹ ਸੰਪੂਰਣ ਬਣਾਉਣਾ ਚਾਹੁੰਦਾ ਹੈ,

ਅਰਥਾਤ ਅਜਿਹੇ ਲੋਕਾਂ ਦਾ ਇੱਕ ਸਮੂਹ ਜਿਨ੍ਹਾਂ ਨੂੰ ਉਸ ਨੇ ਜਿੱਤਿਆ

ਅਤੇ ਜਿਹੜੇ ਹਰ ਤਰ੍ਹਾਂ ਦੇ ਪਰਤਾਵੇ ਅਤੇ ਕਸ਼ਟ ਅਤੇ ਹਰ ਤਰ੍ਹਾਂ ਦੇ ਸਤਾਓ ਨੂੰ ਝੱਲਣ ਦੇ ਬਾਅਦ ਵੀ

ਅੰਤ ਤੱਕ ਉਸ ਦੇ ਪਿੱਛੇ ਚੱਲ ਸਕਦੇ ਹਨ।

ਤੁਹਾਨੂੰ ਬਾਹਰ ਨਿੱਕਲਣ ਦੀ ਜ਼ਰੂਰਤ ਹੈ

ਨਾਗਰਿਕਤਾ ਅਤੇ ਨਸਲੀ ਹੱਦਾਂ ਦੇ ਵਿਚਾਰਾਂ ਵਿੱਚੋਂ

ਤਾਂਕਿ ਤੁਸੀਂ ਪਰਮੇਸ਼ੁਰ ਦੇ ਪਰਗਟ ਹੋਣ ਨੂੰ ਖੋਜ ਸਕੋ।

ਕੇਵਲ ਇਸ ਤਰ੍ਹਾਂ ਕਰਕੇ ਹੀ,

ਤੁਸੀਂ ਆਪਣੇ ਖਿਆਲਾਂ ਵਿੱਚ ਜਕੜੇ ਜਾਣ ਤੋਂ ਬਚ ਸਕੋਗੇ;

ਕੇਵਲ ਇਸ ਤਰ੍ਹਾਂ ਕਰਕੇ ਹੀ ਤੁਸੀਂ ਇਸ ਯੋਗ ਬਣ ਸਕੋਗੇ

ਕਿ ਪਰਮੇਸ਼ੁਰ ਦੇ ਪਰਗਟ ਹੋਣ ਦਾ ਸਵਾਗਤ ਕਰ ਸਕੋ।

ਨਹੀਂ ਤਾਂ, ਤੁਸੀਂ ਸਦੀਪਕ ਹਨੇਰੇ ਵਿੱਚ ਹੀ ਰਹੋਗੇ

ਅਤੇ ਪਰਮੇਸ਼ੁਰ ਦੀ ਪਰਵਾਨਗੀ ਹਾਸਲ ਨਹੀਂ ਕਰ ਸਕੋਗੇ।

ਪਰਮੇਸ਼ੁਰ ਦੇ ਪਰਗਟ ਹੋਣ ਦੀ ਖੋਜ ਕਰਨ ਲਈ!

ਪਰਮੇਸ਼ੁਰ ਦੇ ਪਰਗਟ ਹੋਣ ਦੀ ਖੋਜ ਕਰਨ ਲਈ!

ਪਰਮੇਸ਼ੁਰ ਦੇ ਪਰਗਟ ਹੋਣ ਦੀ ਖੋਜ ਕਰਨ ਲਈ!

“ਲੇਲੇ ਦੇ ਮਗਰ ਤੁਰੋ ਅਤੇ ਨਵੇਂ ਗੀਤ ਗਾਓ” ਵਿੱਚੋਂ

ਹੋਰ ਵੇਖੋ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

Leave a Reply

ਸਾਂਝਾ ਕਰੋ

ਰੱਦ ਕਰੋ

ਸਾਡੇ ਨਾਲ Messenger ’ਤੇ ਜੁੜੋ