ਉਪਦੇਸ਼ ਲੜੀ: ਸੱਚੀ ਨਿਹਚਾ ਦੀ ਖੋਜ|ਦੇਹਧਾਰਣ ਕੀ ਹੁੰਦਾ ਹੈ?

ਜਨਵਰੀ 21, 2022

ਦੋ ਹਜ਼ਾਰ ਸਾਲ ਪਹਿਲਾਂ, ਜਦੋਂ ਪ੍ਰਭੂ ਯਿਸੂ ਪਰਚਾਰ ਅਤੇ ਕੰਮ ਕਰਨ ਲਈ ਆਇਆ, ਤਾਂ ਯਹੂਦੀ ਧਰਮ ਦੇ ਪ੍ਰਧਾਨ ਜਾਜਕਾਂ, ਗ੍ਰੰਥੀਆਂ, ਅਤੇ ਫ਼ਰੀਸੀਆਂ ਨੇ ਉਸ ਨੂੰ ਇੱਕ ਸਧਾਰਣ ਵਿਅਕਤੀ ਕਰਾਰ ਦਿੱਤਾ। ਉਨ੍ਹਾਂ ਨੇ ਪ੍ਰਭੂ ਯਿਸੂ ਦਾ ਵਿਰੋਧ ਕਰਨ, ਨਿੰਦਾ ਕਰਨ, ਅਤੇ ਤਿਰਸਕਾਰ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ, ਅਤੇ ਆਖਰਕਾਰ ਉਸ ਨੂੰ ਸਲੀਬ ’ਤੇ ਚੜ੍ਹਾਉਣ ਦਾ ਘਿਣਾਉਣਾ ਅਪਰਾਧ ਕੀਤਾ। ਅੱਜ, ਸਰਬਸ਼ਕਤੀਮਾਨ ਪਰਮੇਸ਼ੁਰ ਪਰਗਟ ਹੋਇਆ ਹੈ ਅਤੇ ਮਨੁੱਖ ਦੇ ਪੁੱਤਰ ਦੇ ਰੂਪ ਵਿੱਚ ਕੰਮ ਕਰ ਰਿਹਾ ਹੈ, ਫਿਰ ਵੀ ਅਜੇ ਵੀ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੂੰ ਦੇਹਧਾਰੀ ਪਰਮੇਸ਼ੁਰ ਦਾ ਗਿਆਨ ਨਹੀਂ ਹੈ, ਉਹ ਸਰਬਸ਼ਕਤੀਮਾਨ ਪਰਮੇਸ਼ੁਰ ਨੂੰ ਇੱਕ ਸਧਾਰਣ ਵਿਅਕਤੀ ਸਮਝਦੇ ਹਨ, ਸੱਚੇ ਰਾਹ ਦੀ ਪਛਾਣ ਕਰਨ ਤੋਂ ਇਨਕਾਰ ਕਰਦੇ ਹਨ, ਅਤੇ ਸਰਬਸ਼ਕਤੀਮਾਨ ਪਰਮੇਸ਼ੁਰ ਦੀ ਘੋਰ ਨਿੰਦਾ ਅਤੇ ਵਿਰੋਧ ਕਰਦੇ ਹਨ, ਅਤੇ ਅਜਿਹਾ ਕਰ ਕੇ ਪਰਮੇਸ਼ੁਰ ਨੂੰ ਫਿਰ ਤੋਂ ਸਲੀਬ ’ਤੇ ਚੜ੍ਹਾਉਣ ਦਾ ਅਪਰਾਧ ਕਰ ਰਹੇ ਹਨ। ਮਨੁੱਖ ਦੁਆਰਾ ਪਰਮੇਸ਼ੁਰ ਦੇ ਦੋਹਾਂ ਦੇਹਧਾਰਣਾਂ ਦੀ ਨਿੰਦਾ ਕਿਉਂ ਕੀਤੀ ਗਈ ਅਤੇ ਰੱਦ ਕਿਉਂ ਕੀਤਾ ਗਿਆ? ਕਿਉਂਕਿ ਲੋਕਾਂ ਨੂੰ ਪਰਮੇਸ਼ੁਰ ਦਾ ਗਿਆਨ ਨਹੀਂ ਹੈ, ਉਹ ਨਹੀਂ ਸਮਝਦੇ ਕਿ ਸੱਚਾਈ ਕੀ ਹੈ, ਦੇਹਧਾਰਣ ਦੇ ਮਹਾਨ ਰਹੱਸ ਨੂੰ ਸਮਝਣਾ ਤਾਂ ਦੂਰ ਦੀ ਗੱਲ ਰਹੀ। ਤਾਂ, ਅਸਲ ਵਿਚ ਦੇਹਧਾਰਣ ਕੀ ਹੈ? ਸਾਨੂੰ ਦੇਹਧਾਰਣ ਨੂੰ ਕਿਵੇਂ ਸਮਝਣਾ ਚਾਹੀਦਾ ਹੈ? ਸੱਚੀ ਨਿਹਚਾ ਦੀ ਖੋਜ ਦੀ ਇਸ ਕੜੀ ਵਿੱਚ, ਅਸੀਂ ਦੇਹਧਾਰਣ ਦੇ ਰਹੱਸ ਨੂੰ ਸਮਝਣ ਲਈ ਮਿਲ ਕੇ ਸੱਚਾਈ ਦੀ ਖੋਜ ਕਰਾਂਗੇ।

ਹੋਰ ਵੇਖੋ

ਕੀ ਤੁਸੀਂ ਪ੍ਰਭੂ ਦੀ ਵਾਪਸੀ ਦਾ ਸੁਆਗਤ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਖੁਸ਼ਕਿਸਮਤ ਲੋਕ ਬਣਨਾ ਚਾਹੁੰਦੇ ਹੋ? ਰਾਹ ਲੱਭਣ ਲਈ ਸਾਡੇ ਨਾਲ ਸੰਪਰਕ ਕਰੋ।

Leave a Reply

ਸਾਂਝਾ ਕਰੋ

ਰੱਦ ਕਰੋ

ਸਾਡੇ ਨਾਲ Messenger ’ਤੇ ਜੁੜੋ